Lafzullah

Pencapça Meal — Ârif Halîm — Beled 90:1 – Nas 114:6

Author / source: Ârif Halîm — QuranEnc.com (v1.0.1)

Contents
  1. Beled 90:1
  2. Beled 90:2
  3. Beled 90:3
  4. Beled 90:4
  5. Beled 90:5
  6. Beled 90:6
  7. Beled 90:7
  8. Beled 90:8
  9. Beled 90:9
  10. Beled 90:10
  11. Beled 90:11
  12. Beled 90:12
  13. Beled 90:13
  14. Beled 90:14
  15. Beled 90:15
  16. Beled 90:16
  17. Beled 90:17
  18. Beled 90:18
  19. Beled 90:19
  20. Beled 90:20
  21. Şems 91:1
  22. Şems 91:2
  23. Şems 91:3
  24. Şems 91:4
  25. Şems 91:5
  26. Şems 91:6
  27. Şems 91:7
  28. Şems 91:8
  29. Şems 91:9
  30. Şems 91:10
  31. Şems 91:11
  32. Şems 91:12
  33. Şems 91:13
  34. Şems 91:14
  35. Şems 91:15
  36. Leyl 92:1
  37. Leyl 92:2
  38. Leyl 92:3
  39. Leyl 92:4
  40. Leyl 92:5
  41. Leyl 92:6
  42. Leyl 92:7
  43. Leyl 92:8
  44. Leyl 92:9
  45. Leyl 92:10
  46. Leyl 92:11
  47. Leyl 92:12
  48. Leyl 92:13
  49. Leyl 92:14
  50. Leyl 92:15
  51. Leyl 92:16
  52. Leyl 92:17
  53. Leyl 92:18
  54. Leyl 92:19
  55. Leyl 92:20
  56. Leyl 92:21
  57. Duhâ 93:1
  58. Duhâ 93:2
  59. Duhâ 93:3
  60. Duhâ 93:4
  61. Duhâ 93:5
  62. Duhâ 93:6
  63. Duhâ 93:7
  64. Duhâ 93:8
  65. Duhâ 93:9
  66. Duhâ 93:10
  67. Duhâ 93:11
  68. İnşirah 94:1
  69. İnşirah 94:2
  70. İnşirah 94:3
  71. İnşirah 94:4
  72. İnşirah 94:5
  73. İnşirah 94:6
  74. İnşirah 94:7
  75. İnşirah 94:8
  76. Tin 95:1
  77. Tin 95:2
  78. Tin 95:3
  79. Tin 95:4
  80. Tin 95:5
  81. Tin 95:6
  82. Tin 95:7
  83. Tin 95:8
  84. Alak 96:1
  85. Alak 96:2
  86. Alak 96:3
  87. Alak 96:4
  88. Alak 96:5
  89. Alak 96:6
  90. Alak 96:7
  91. Alak 96:8
  92. Alak 96:9
  93. Alak 96:10
  94. Alak 96:11
  95. Alak 96:12
  96. Alak 96:13
  97. Alak 96:14
  98. Alak 96:15
  99. Alak 96:16
  100. Alak 96:17
  101. Alak 96:18
  102. Alak 96:19
  103. Kadr 97:1
  104. Kadr 97:2
  105. Kadr 97:3
  106. Kadr 97:4
  107. Kadr 97:5
  108. Beyyine 98:1
  109. Beyyine 98:2
  110. Beyyine 98:3
  111. Beyyine 98:4
  112. Beyyine 98:5
  113. Beyyine 98:6
  114. Beyyine 98:7
  115. Beyyine 98:8
  116. Zilzal 99:1
  117. Zilzal 99:2
  118. Zilzal 99:3
  119. Zilzal 99:4
  120. Zilzal 99:5
  121. Zilzal 99:6
  122. Zilzal 99:7
  123. Zilzal 99:8
  124. Adiyat 100:1
  125. Adiyat 100:2
  126. Adiyat 100:3
  127. Adiyat 100:4
  128. Adiyat 100:5
  129. Adiyat 100:6
  130. Adiyat 100:7
  131. Adiyat 100:8
  132. Adiyat 100:9
  133. Adiyat 100:10
  134. Adiyat 100:11
  135. Karia 101:1
  136. Karia 101:2
  137. Karia 101:3
  138. Karia 101:4
  139. Karia 101:5
  140. Karia 101:6
  141. Karia 101:7
  142. Karia 101:8
  143. Karia 101:9
  144. Karia 101:10
  145. Karia 101:11
  146. Tekâsür 102:1
  147. Tekâsür 102:2
  148. Tekâsür 102:3
  149. Tekâsür 102:4
  150. Tekâsür 102:5
  151. Tekâsür 102:6
  152. Tekâsür 102:7
  153. Tekâsür 102:8
  154. Asr 103:1
  155. Asr 103:2
  156. Asr 103:3
  157. Hümezeh 104:1
  158. Hümezeh 104:2
  159. Hümezeh 104:3
  160. Hümezeh 104:4
  161. Hümezeh 104:5
  162. Hümezeh 104:6
  163. Hümezeh 104:7
  164. Hümezeh 104:8
  165. Hümezeh 104:9
  166. Fil 105:1
  167. Fil 105:2
  168. Fil 105:3
  169. Fil 105:4
  170. Fil 105:5
  171. Kureyş 106:1
  172. Kureyş 106:2
  173. Kureyş 106:3
  174. Kureyş 106:4
  175. Mâûn 107:1
  176. Mâûn 107:2
  177. Mâûn 107:3
  178. Mâûn 107:4
  179. Mâûn 107:5
  180. Mâûn 107:6
  181. Mâûn 107:7
  182. Kevser 108:1
  183. Kevser 108:2
  184. Kevser 108:3
  185. Kâfirun 109:1
  186. Kâfirun 109:2
  187. Kâfirun 109:3
  188. Kâfirun 109:4
  189. Kâfirun 109:5
  190. Kâfirun 109:6
  191. Nasr 110:1
  192. Nasr 110:2
  193. Nasr 110:3
  194. Tebbet 111:1
  195. Tebbet 111:2
  196. Tebbet 111:3
  197. Tebbet 111:4
  198. Tebbet 111:5
  199. İhlas 112:1
  200. İhlas 112:2
  201. İhlas 112:3
  202. İhlas 112:4
  203. Felak 113:1
  204. Felak 113:2
  205. Felak 113:3
  206. Felak 113:4
  207. Felak 113:5
  208. Nas 114:1
  209. Nas 114:2
  210. Nas 114:3
  211. Nas 114:4
  212. Nas 114:5
  213. Nas 114:6

Beled 90:1

ਨਹੀਂ ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕੇ) ਦੀ।

Beled 90:2

(ਹੇ ਨਬੀ!) ਤੁਸੀਂ ਇਸ ਸ਼ਹਿਰ ਮੱਕੇ ਦੇ ਵਸਨੀਕ ਹੋ।

Beled 90:3

(ਮਨੁੱਖਾਂ ਦੇ) ਪਿਓ (ਆਦਮ) ਅਤੇ ਉਸ ਦੀ ਸੰਤਾਨ ਦੀ ਸਹੁੰ।

Beled 90:4

ਬੇਸ਼ਕ ਅਸੀਂ ਮਨੁੱਖ ਨੂੰ ਔਖਿਆਈ ਵਿਚ (ਜੀਵਨ ਬਤੀਤ ਕਰਨ ਲਈ ਹੀ) ਪੈਦਾ ਕੀਤਾ ਹੈ।

Beled 90:5

ਕੀ ਉਹ ਸਮਝਦਾ ਹੈ ਕਿ ਕੋਈ ਉਸ ’ਤੇ ਕਾਬੂ ਨਹੀਂ ਪਾ ਸਕਦਾ ?

Beled 90:6

ਉਹ ਆਖਦਾ ਹੈ ਕਿ ਮੈਂਨੇ ਢੇਰਾਂ ਦੇ ਢੇਰ ਮਾਲ ਲੁਟਾ ਛੱਡਿਆ ਹੈ।

Beled 90:7

ਕੀ ਉਹ ਸਮਝਦਾ ਹੈ ਕਿ ਉਸ ਨੂੰ ਕਿਸੇ ਨੇ ਨਹੀਂ ਵੇਖਿਆ।

Beled 90:8

ਕੀ ਅਸੀਂ ਉਸ ਨੂੰ ਦੋ ਅੱਖਾਂ ਨਹੀਂ ਦਿੱਤੀਆਂ ?

Beled 90:9

ਅਤੇ ਇਕ ਜੀਭ ਤੇ ਦੋ ਬੁੱਲ ਨਹੀਂ ਦਿੱਤੇ ?

Beled 90:10

ਕੀ ਉਸ ਨੂੰ ਦੋਵੇਂ ਰਸਤੇ (ਨੇਕੀ ਤੇ ਬੁਰਾਈ ਦੇ) ਨਹੀਂ ਦਰਸਾਏ ?

Beled 90:11

ਪਰ ਉਹ (ਨੇਕੀ ਦੀ) ਘਾਟੀ ਵਿੱਚੋਂ ਦੀ ਹੋ ਕੇ ਨਹੀਂ ਲੰਘਿਆ।

Beled 90:12

ਤੁਸੀਂ ਕੀ ਜਾਣੋਂ ਕਿ ਉਹ ਔਖੀ ਘਾਟੀ ਕੀ ਹੈ ?

Beled 90:13

ਉਹ ਹੈ ਕਿ ਕਿਸੇ ਮਨੁੱਖ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ।[1] ——— [1] ਹਦੀਸਾਂ ਵਿਚ ਗ਼ੁਲਾਮ ਨੂੰ ਆਜ਼ਾਦ ਕਰਨ ਦੀ ਬਹੁਤ ਮਹੱਤਤਾ ਦੱਸੀ ਗਈ ਹੈ ਸੋ ਰਸੂਲ (ਸ:) ਨੇ ਫ਼ਰਮਾਇਆ ਜਿਹੜਾ ਵਿਅਕਤੀ ਕਿਸੇ ਮੁਸਲਮਾਨ ਗ਼ੁਲਾਮ ਨੂੰ ਆਜ਼ਾਦ ਕਰੇ ਅੱਲਾਹ ਉਸ ਦੇ ਹਰ ਅੰਗ ਨੂੰ ਗ਼ੁਲਾਮ ਦੇ ਅੰਗ ਦੇ ਬਦਲੇ ਨਰਕ ਦੀ ਅੱਗ ਤੋਂ ਬਚਾਏਗਾ। (ਸਹੀ ਬੁਖ਼ਾਰੀ, ਹਦੀਸ: 2517)

Beled 90:14

ਜਾਂ ਭੁੱਖ ਵਾਲੇ ਦਿਨ ਭੋਜਨ ਕਰਵਾਉਣ।

Beled 90:15

ਕਿਸੇ ਰਿਸ਼ਤੇਦਾਰ ਯਤੀਮ ਨੂੰ।

Beled 90:16

ਜਾਂ ਕਿਸੇ ਮਿੱਟੀ ’ਚ ਰੁਲਦੇ ਮੁਥਾਜ ਨੂੰ (ਭੋਜਨ ਕਰਵਾਉਣਾ)।

Beled 90:17

(ਇਹ ਭਲੇ ਕੰਮ ਕਰਨ ਵਾਲਾ) ਉਹਨਾਂ ਲੋਕਾਂ ਨਾਲ ਰਲਿਆ ਹੋਵੇਗਾ, ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਇਕ ਦੂਜੇ ਨੂੰ ਸਬਰ ਕਰਨ ਦੀ ਅਤੇ ਇਕ ਦੂਜੇ ’ਤੇ ਦਿਆ ਕਰਨ ਲਈ ਪ੍ਰੇਰਣਾ ਦਿੱਤੀ।

Beled 90:18

ਇਹ ਲੋਕ ਸੱਜੇ ਹੱਥ (ਪਾਸੇ) ਵਾਲੇ ਹਨ।

Beled 90:19

ਜਿਨ੍ਹਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕੀਤਾ ਉਹ ਖੱਬੇ ਹੱਥ ਵਾਲੇ ਹਨ।

Beled 90:20

ਉਹਨਾਂ ਉੱਤੇ ਅੱਗ ਛਾਈ ਹੋਈ ਹੋਵੇਗੀ ।[2] ——— [2] ਵੇਖੋ ਸੂਰਤ ਅੰਬੀਆ, ਹਾਸ਼ੀਆ ਆਇਤ 100/21

Şems 91:1

ਸੂਰਜ ਅਤੇ ਉਸ ਦੀ ਧੁੱਪ ਚੜਣ ਦੀ ਸਹੁੰ।

Şems 91:2

ਅਤੇ ਚੰਨ ਦੀ ਜਦੋਂ ਉਹ ਉਸ (ਸੂਰਜ) ਦੇ ਪਿੱਛੇ ਆਉਂਦਾ ਹੈ।

Şems 91:3

ਅਤੇ ਦਿਨ ਦੀ ਜਦੋਂ ਉਹ ਸੂਰਜ ਨੂੰ ਸਪਸ਼ਟ ਕਰਦਾ ਹੈ।

Şems 91:4

ਅਤੇ ਰਾਤ ਦੀ ਜਦੋਂ ਉਹ ਉਸ ਨੂੰ ਢੱਕ ਲੈਂਦੀ ਹੈ।

Şems 91:5

ਅਤੇ ਅਕਾਸ਼ ਦੀ ਅਤੇ ਉਸ ਦੀ, ਜਿਸਨੇ ਉਸ ਨੂੰ ਬਣਾਇਆ।

Şems 91:6

ਅਤੇ ਧਰਤੀ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਵਿਛਾਇਆ।

Şems 91:7

ਅਤੇ (ਮਨੁੱਖੀ) ਜਾਨ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਠੀਕ ਬਣਾਇਆ।

Şems 91:8

ਫੇਰ ਉਸ ਦੀ, ਜਿਸ ਨੇ ਉਸ ਦੀ ਬੁਰਾਈ ਅਤੇ ਨੇਕੀ ਉਸ ਨੂੰ ਸਮਝਾਈ।

Şems 91:9

ਬੇਸ਼ੱਕ ਸਫ਼ਲਤਾ ਉਸੇ ਨੇ ਹੀ ਪ੍ਰਾਪਤ ਕੀਤਾ ਜਿਸ ਨੇ ਆਪਣੇ ਮਨ ਨੂੰ ਪਵਿੱਤਰ ਰੱਖਿਆ।

Şems 91:10

ਅਤੇ ਬੇਸ਼ੱਕ ਉਹ ਨਾ-ਮੁਰਾਦ ਹੋਇਆ ਜਿਸ ਨੇ ਉਸ ਨੂੰ ਅਪਵਿੱਤਰ ਕੀਤਾ।

Şems 91:11

ਸਮੂਦ ਦੀ ਕੌਮ ਨੇ ਆਪਣੀ ਸਰਕਸ਼ੀ ਕਾਰਨ (ਨਬੀ ਨੂੰ) ਝੁਠਲਾਇਆ।

Şems 91:12

ਜਦੋਂ ਉਸੇ ਕੌਮ ਦਾ ਸਭ ਤੋਂ ਵੱਡਾ ਅਭਾਗਾ ਵਿਅਕਤੀ (ਊਂਠਣੀ ਨੂੰ ਵੱਡਣ ਲਈ) ਉੱਠਿਆ।

Şems 91:13

ਤਾਂ ਉਹਨਾਂ ਨੂੰ ਅੱਲਾਹ ਦੇ ਰਸੂਲ (ਸਾਲੇਹ) ਨੇ ਆਖਿਆ ਕਿ ਅੱਲਾਹ ਦੀ ਊਠਣੀ ਦੀ ਅਤੇ ਉਸ ਦੇ ਪਾਣੀ ਪੀਣ ਦੀ ਰਾਖੀ ਕਰੋ (ਭਾਵ ਵਿਘਣ ਨਾ ਪਾਓ)।

Şems 91:14

ਪਰ ਉਹਨਾਂ ਨੇ ਉਸ (ਨਬੀ ਦੀ ਗੱਲ) ਨੂੰ ਝੁਠਲਾਇਆ ਅਤੇ ਊਠਣੀ ਨੂੰ ਮਾਰ ਸੁੱਟਿਆ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਦੇ ਪਾਪਾਂ ਕਾਰਨ ਉਹਨਾਂ ’ਤੇ ਅਜ਼ਾਬ ਭੇਜ ਕੇ ਉਹਨਾਂ ਸਭ ਦਾ ਸਫ਼ਾਇਆ ਕਰ ਦਿੱਤਾ।

Şems 91:15

ਅਤੇ ਉਹ ਇਸ (ਤਬਾਹੀ) ਦੇ ਅੰਜਾਮ ਤੋਂ ਨਹੀਂ ਡਰਦਾ।

Leyl 92:1

ਰਾਤ ਦੀ ਸਹੁੰ ਜਦੋਂ ਉਹ ਛਾ ਜਾਵੇ।

Leyl 92:2

ਅਤੇ ਦਿਨ ਦੀ ਜਦੋਂ ਉਹ ਚਮਕੇ।

Leyl 92:3

ਅਤੇ ਉਸ ਹਸਤੀ (ਅੱਲਾਹ) ਦੀ ਸਹੁੰ ਜਿਸ ਨੇ ਨਰ ਤੇ ਮਦੀਨ ਨੂੰ ਪੈਦਾ ਕੀਤਾ।

Leyl 92:4

ਹਕੀਕਤ ਇਹ ਹੈ ਕਿ ਤੁਹਾਡੀਆਂ (ਸਭਨਾਂ ਦੀਆਂ) ਕੋਸ਼ਿਸ਼ਾਂ ਵੱਖੋ-ਵੱਖ ਹਨ।

Leyl 92:5

ਸੋ ਜਿਸ ਕਿਸੇ ਨੇ (ਅੱਲਾਹ ਦੀ ਰਾਹ ਵਿਚ ਦਾਨ) ਦਿੱਤਾ ਅਤੇ (ਰੱਬ ਤੋਂ) ਡਰਦਾ ਰਿਹਾ।

Leyl 92:6

ਅਤੇ ਉਸ ਨੇ ਸੱਚੀ ਗੱਲ (ਕਲਮਾ-ਏ-ਤੌਹੀਦ) ਦੀ ਪੁਸ਼ਟੀ ਵੀ ਕੀਤੀ।

Leyl 92:7

ਤਾਂ ਅਸੀਂ ਜ਼ਰੂਰ ਹੀ ਉਸ ਨੂੰ ਸੌਖੇ ਰਾਹ (ਜੰਨਤ) ਵਲ ਜਾਣ ਦੀਆਂ ਸਹੂਲਤਾਂ ਦਿਆਂਗੇ।

Leyl 92:8

ਪਰ ਜਿਸ ਨੇ ਕੰਜੂਸੀ ਕੀਤੀ ਅਤੇ (ਰੱਬ ਦੀ) ਪਰਵਾਹ ਨਹੀਂ ਕੀਤੀ।

Leyl 92:9

ਅਤੇ ਉਸ ਨੇ ਸੱਚਾਈ ਨੂੰ ਝੁਠਲਾਇਆ।

Leyl 92:10

ਤਾਂ ਅਸੀਂ ਉਸ ਨੂੰ ਕਠਿਨ ਰਾਹ (ਨਰਕ ਵਲ) ਜਾਣ ਵਾਲੀਆਂ ਸਹੂਲਤਾਂ ਦਿਆਂਗੇ।

Leyl 92:11

ਅਤੇ ਜਦੋਂ ਉਹ (ਕੰਜੂਸ ਵਿਅਕਤੀ ਨਰਕ ਵਿਚ) ਸੁੱਟਿਆ ਜਾਵੇਗਾ ਤਾਂ ਉਸ ਦਾ ਧੰਨ ਉਸ ਨੂੰ ਕੁੱਝ ਵੀ ਲਾਭ ਨਹੀਂ ਦੇਵੇਗਾ।

Leyl 92:12

ਬੇਸ਼ੱਕ ਹਿਦਾਇਤ ਦੇਣਾ ਸਾਡੇ ਹੀ ਜ਼ਿੰਮੇ ਹੈ।

Leyl 92:13

ਬੇਸ਼ੱਕ ਲੋਕ-ਪਰਲੋਕ ਸਾਡੇ ਹੀ ਕਬਜ਼ੇ ਵਿਚ ਹੈ।

Leyl 92:14

ਸੋ ਮੈਂਨੇ ਤੁਹਾਨੂੰ (ਨਰਕ ਦੀ) ਭੜਕਦੀ ਹੋਈ ਅੱਗ ਤੋਂ ਡਰਾ ਦਿੱਤਾ ਹੈ।

Leyl 92:15

ਇਸ ਨਰਕ ਵਿਚ ਉਹ ਬੇ-ਭਾਗ ਜਾਵੇਗਾ।

Leyl 92:16

ਜਿਸ ਨੇ (ਸੱਚਾਈ ਨੂੰ) ਝੁਠਲਾਇਆ ਅਤੇ ਮੂੰਹ ਫੇਰਿਆ।

Leyl 92:17

ਅਤੇ ਮੁੱਤਕੀ (ਰੱਬ ਤੋਂ ਡਰਣ ਵਾਲਿਆਂ ਨੂੰ) ਇਸ (ਨਰਕ) ਤੋਂ ਅਵੱਸ਼ ਹੀ ਦੂਰ ਰੱਖਿਆ ਜਾਵੇਗਾ।

Leyl 92:18

ਜਿਹੜਾ ਪਾਕ ਹੋਣ ਲਈ ਆਪਣਾ ਮਾਲ (ਰੱਬ ਦੀ ਰਾਹ ਵਿਚ) ਦਿੰਦਾ ਹੈ।

Leyl 92:19

ਅਤੇ ਇਸ ਉੱਤੇ ਕਿਸੇ ਦਾ ਕੋਈ ਅਹਿਸਾਨ ਵੀ ਨਹੀਂ, ਜਿਸ ਦਾ ਬਦਲਾ ਉਸ ਨੇ ਦੇਣਾ ਹੈ।

Leyl 92:20

ਹਾਂ ਜਿਹੜਾ ਕੇਵਲ ਆਪਣੇ ਰੱਬੇ ਬਰਤਰ ਦਾ ਚਿਹਰਾ ਵੇਖਣਾ ਚਾਹੁੰਦਾ ਹੈ (ਉਹੀਓ ਉਸ ਦੀ ਰਾਹ ਵਿਚ ਮਾਲ ਖ਼ਰਚ ਕਰਦਾ ਹੈ)।

Leyl 92:21

ਬੇਸ਼ੱਕ ਉਹ (ਅੱਲਾਹ) ਛੇਤੀ ਹੀ ਉਸ ਤੋਂ ਰਾਜ਼ੀ ਹੋ ਜਾਵੇਗਾ।

Duhâ 93:1

ਦਿਨ ਚੜ੍ਹੇ ਹੋਏ ਦੀ ਸਹੁੰ।

Duhâ 93:2

ਅਤੇ ਰਾਤ ਦੀ ਜਦੋਂ ਉਹ ਛਾ ਜਾਵੇ।

Duhâ 93:3

(ਹੇ ਨਬੀ ਸ:!) ਤੁਹਾਡੇ ਰੱਬ ਨੇ ਨਾ ਤਾਂ ਤੁਹਾਨੂੰ (ਇਕੱਲਾ) ਛੱਡਿਆ ਹੈ ਅਤੇ ਨਾ ਹੀ ਉਹ ਤੁਹਾਥੋਂ ਨਾਰਾਜ਼ ਹੈ।

Duhâ 93:4

ਬੇਸ਼ੱਕ ਤੁਹਾਡੇ ਲਈ ਆਖ਼ਿਰਤ, ਦੁਨੀਆਂ ਤੋਂ ਕਿਤੇ ਵਧੀਆ ਹੈ।

Duhâ 93:5

ਅਤੇ ਛੇਤੀ ਹੀ ਤੁਹਾਡਾ ਰੱਬ ਤੁਹਾਨੂੰ ਇੰਨਾ (ਇਨਾਮ) ਦੇਵੇਗਾ ਕਿ ਤੁਸੀਂ ਖ਼ੁਸ਼ ਹੋ ਜਾਓਗੇ।

Duhâ 93:6

ਕੀ ਉਸ (ਅੱਲਾਹ) ਨੇ ਤੁਹਾਨੂੰ ਯਤੀਮ ਹੁੰਦੇ ਹੋਏ ਵਧੀਆ ਟਿਕਾਣਾ ਨਹੀਂ ਦਿੱਤਾ।

Duhâ 93:7

ਅਤੇ ਤੁਹਾਨੂੰ ਅਣਜਾਣੀ ਰਾਹ ਤੋਂ ਸਿੱਧੀ ਰਾਹ ਨਹੀਂ ਬਖ਼ਸ਼ੀ।

Duhâ 93:8

ਅਤੇ ਤੁਹਾਨੂੰ ਗ਼ਰੀਬੀ ਤੋਂ ਧਨਵਾਨ ਨਹੀਂ ਬਣਾਇਆ ?

Duhâ 93:9

ਸੋ ਤੁਸੀਂ (ਕਿਸੇ ਵੀ) ਯਤੀਮ ਉੱਤੇ ਸਖ਼ਤੀ ਨਾ ਕਰੋ।

Duhâ 93:10

ਅਤੇ ਨਾ ਹੀ ਸਵਾਲੀ ਨੂੰ ਝਿੜਕੋ ਹੈ।

Duhâ 93:11

ਸਗੋਂ ਆਪਣੇ ਰੱਬ ਵੱਲੋਂ (ਬਖ਼ਸ਼ੀਆਂ ਗਈਆਂ) ਇਹਨਾਂ ਨਿਅਮਤਾਂ ਦੀ ਚਰਚਾ ਕਰਦੇ ਰਹੋ।

İnşirah 94:1

(ਹੇ ਨਬੀ ਸ:!) ਕੀ ਅਸੀਂ ਤੁਹਾਡਾ ਸੀਨਾ (ਹੱਕ ਦੀ ਰੌਸ਼ਨੀ) ਲਈ ਨਹੀਂ ਖੋਲ੍ਹਿਆ।

İnşirah 94:2

ਅਤੇ ਸਾਨੇ ਤੁਹਾਡੇ ਉੱਤੋਂ ਤੁਹਾਡਾ ਬੋਝ ਉਤਾਰ ਦਿੱਤਾ।

İnşirah 94:3

ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ।

İnşirah 94:4

ਅਤੇ ਅਸੀਂ ਤੁਹਾਡੇ ਲਈ ਤੁਹਾਡੇ ਜ਼ਿਕਰ (ਚਰਚਾ) ਨੂੰ ਉੱਚਾ ਕਰ ਦਿੱਤਾ।

İnşirah 94:5

ਬੇਸ਼ੱਕ ਹਰੇਕ ਔਖਿਆਈ ਤੋਂ ਮਗਰੋਂ ਸੌਖਿਆਈ ਹੈ।

İnşirah 94:6

ਬੇਸ਼ੱਕ ਹਰੇਕ ਤੰਗੀ ਦੇ ਨਾਲ ਆਸਾਨੀ ਜੁੜੀ ਹੋਈ ਹੈ।

İnşirah 94:7

ਸੋ ਜਦੋਂ ਵੀ ਤੁਸੀਂ (ਤਬਲੀਗ ਤੋਂ) ਵਿਹਲੇ ਹੋਵੋ ਤਾਂ (ਇਬਾਦਤ ਵਿਚ) ਮਿਹਨਤ ਕਰੋ।

İnşirah 94:8

ਅਤੇ ਆਪਣੇ ਰੱਬ ਨਾਲ ਹੀ ਮੋਹ ਰੱਖੋ।

Tin 95:1

ਸਹੁੰ ਹੈ ਅੰਜੀਰ ਅਤੇ ਜ਼ੈਤੂਨ ਦੀ।

Tin 95:2

ਅਤੇ ਤੂਰ ਪਹਾੜ ਦੀ।

Tin 95:3

ਅਤੇ ਇਸ ਅਮਨ ਵਾਲੇ ਸ਼ਹਿਰ (ਮੱਕੇ) ਦੀ।

Tin 95:4

ਬੇਸ਼ੱਕ ਅਸੀਂ ਮਨੁੱਖ ਨੂੰ ਸਭ ਤੋਂ ਵੱਧ ਸੋਹਣੇ ਰੂਪ ਵਿਚ ਪੈਦਾ ਕੀਤਾ।

Tin 95:5

(ਉਸ ਦੀਆਂ ਕੁਰਤੂਤਾਂ ਕਾਰਨ) ਫੇਰ ਅਸੀਂ ਇਸ (ਮਨੁੱਖ ਨੂੰ ਨਰਕ ਦੀ) ਘਟੀਆ ਤੋਂ ਘਟੀਆ (ਭਾਵ ਹੇਠਲੀ) ਥਾਂ ਵਿਚ ਸੁੱਟ ਦਿੱਤਾ।

Tin 95:6

ਪਰ ਜਿਹੜੇ ਲੋਕੀ (ਰੱਬ ਅਤੇ ਮੁਹੰਮਦ (ਸ:) ਦੀਆਂ ਗੱਲਾਂ ’ਤੇ) ਈਮਾਨ ਲਿਆਏ ਅਤੇ ਉਹਨਾਂ ਨੇ (.ਕੁਰਆਨ ਅਨੁਸਾਰ) ਚੰਗੇ ਕੰਮ ਵੀ ਕੀਤੇ। ਉਹਨਾਂ ਲਈ ਹੱਦੋਂ ਵੱਧ (ਚੰਗਾ) ਬਦਲਾ ਹੈ।

Tin 95:7

(ਹੇ ਮਨੁੱਖ!) ਇਸ (.ਕੁਰਆਨ) ਤੋਂ ਬਾਅਦ ਵੀ ਤੈਨੂੰ ਕਿਹੜੀ ਗੱਲ ਨੇ ਬਦਲੇ ਵਾਲੇ ਦਿਨ ਨੂੰ ਝੁਠਲਾਉਣ ਲਈ ਪ੍ਰੇਰਿਤ ਕੀਤਾ ਹੈ।

Tin 95:8

ਭਲਾਂ ਕੀ ਅੱਲਾਹ ਸਾਰੇ ਹਾਕਮਾਂ ਤੋਂ ਵੱਡਾ ਹਾਕਮ ਨਹੀਂ ਹੈ ?

Alak 96:1

(ਹੇ ਮੁਹੰਮਦ ਸ:!) ਪੜ੍ਹੋ ਆਪਣੇ (ਉਸ) ਰੱਬ ਦਾ ਨਾਂ ਲੈਕੇ ਜਿਸ ਨੇ (ਸਭ ਨੂੰ) ਪੈਦਾ ਕੀਤਾ ਹੈ।

Alak 96:2

ਉਸ ਨੇ ਮਨੁੱਖ ਨੂੰ ਜੱਮੇ ਹੋਏ ਖ਼ੂਨ (ਦੇ ਇਕ ਲੋਥੜੇ) ਤੋਂ ਪੈਦਾ ਕੀਤਾ।

Alak 96:3

ਪੜੋ ਤੁਹਾਡਾ ਰੱਬ ਅਤਿਅੰਤ ਕਰੀਮ (ਉਦਾਰ) ਹੈ।

Alak 96:4

ਉਹ ਹਸਤੀ ਜਿਸ ਨੇ ਕਲਮ ਰਾਹੀਂ ਗਿਆਨ ਸਿਖਾਇਆ।

Alak 96:5

ਉਸ ਨੇ ਮਨੁੱਖ ਨੂੰ ਉਹ ਗਿਆਨ ਦਿੱਤਾ ਜੋ ਉਹ ਜਾਣਦਾ ਨਹੀਂ ਸੀ।

Alak 96:6

ਸੱਚਾਈ ਇਹ ਹੈ ਕਿ ਮਨੁੱਖ ਹੱਦੋਂ ਟਪ ਜਾਂਦਾ ਹੈ।

Alak 96:7

ਕੀ ਉਹ ਆਪਣੇ ਆਪ ਨੂੰ (ਰੱਬ ਕੋਲ ਜਾਣ ਤੋਂ) ਬੇਪਰਵਾਹ ਸਮਝਦਾ ਹੈ ?

Alak 96:8

ਬੇਸ਼ੱਕ ਸਭ ਨੇ ਤੁਹਾਡੇ ਰੱਬ ਵੱਲ ਹੀ ਮੁੜ ਜਾਣਾ ਹੈ।

Alak 96:9

ਕੀ ਤੁਸੀਂ ਉਸ ਨੂੰ ਵੇਖਿਆ ਹੈ ਜਿਹੜਾ ਰੋਕਦਾ ਹੈ ?

Alak 96:10

ਇਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੈ ?

Alak 96:11

(ਤੁਹਾਡਾ ਕੀ ਵਿਚਾਰ ਹੈ ਕਿ) ਜੇ ਭਲਾਂ ਉਹ (ਬੰਦਾ) ਸਿੱਧੀ ਰਾਹ ’ਤੇ ਹੋਵੇ ?

Alak 96:12

ਜਾਂ ਡਰ ਭਾਓ ਮੰਣਨ ਦੀ ਪ੍ਰੇਰਨਾ ਦਿੰਦਾ ਹੋਵੇ ?

Alak 96:13

ਭਲਾਂ ਜੇਕਰ ਉਹ (ਹੱਕ ਨੂੰ) ਝੁਠਲਾਉਂਦਾ ਹੋਵੇ ਅਤੇ ਉਸ ਤੋਂ ਮੂੰਹ ਮੋੜਦਾ ਹੋਵੇ (ਫੇਰ ਕੀ ਹੋਵੇਗਾ)।

Alak 96:14

ਕੀ ਉਹ ਨਹੀਂ ਜਾਣਦਾ ਕਿ ਅੱਲਾਹ ਉਸ ਨੂੰ ਵੇਖ ਰਿਹਾ ਹੈ ?

Alak 96:15

ਉੱਕਾ ਨਹੀਂ (ਰੱਬ ਤੋਂ ਡਰਦਾ), ਜੇ ਉਹ (ਆਪਣੀਆਂ ਕਰਤੂਤਾਂ ਤੋਂ) ਨਾ ਰੁਕਿਆ ਤਾਂ ਅਸੀਂ ਉਸ ਨੂੰ ਮੱਥੇ ਦੇ ਵਾਲਾਂ ਤੋਂ ਫੜ ਕੇ ਜ਼ਰੂਰ ਹੀ ਘਸੀਟਾਂਗੇ।

Alak 96:16

ਉਹ ਮੱਥਾ ਜਿਹੜਾ ਦੋਸ਼ੀ ਹੈ।

Alak 96:17

ਸੋ ਉਸ ਨੂੰ ਚਾਹੀਦਾ ਹੈ ਕਿ (ਆਪਣੇ ਬਚਾ ਲਈ) ਆਪਣੇ ਸੰਗ ਬੈਠਣ ਉੱਠਣ ਵਾਲਿਆਂ ਨੂੰ ਬੁਲਾ ਲਵੇ।

Alak 96:18

ਅਤੇ ਅਸੀਂ ਵੀ ਅਜ਼ਾਬ ਦੇਣ ਵਾਲੇ ਫ਼ਰਿਸ਼ਤਿਆਂ ਨੰ ਬੁਲਾ ਲਿਆਂਗੇ।

Alak 96:19

ਉੱਕਾ ਨਹੀਂ, ਤੁਸੀਂ ਉਸ (ਝੁਠਲਾਉਣ ਵਾਲੇ) ਦੇ ਪਿੱਛੇ ਨਹੀਂ ਲੱਗਣਾ, ਸਗੋਂ ਸਿਜਦਾ ਕਰੋ ਅਤੇ ਰੱਬ ਦੀ ਨੇੜਤਾ ਪ੍ਰਾਪਤ ਕਰੋ।

Kadr 97:1

ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ (ਰਮਜ਼ਾਨ ਮਹੀਨੇ ਦੀ) ਇਕ ਭਾਗਾਂ ਵਾਲੀ ਰਾਤ ਵਿਚ ਉਤਾਰਿਆ।[1] ——— [1] ਇਹ ਭਾਗਾਂ ਵਾਲੀ ਰਾਤ ਪਵਿੱਤਰ ਰਮਜ਼ਾਨ ਮਹੀਨੇ ਦੇ ਆਖ਼ਰੀ ਦਸ ਦਿਨਾਂ ਦੀ ਟਾਂਕ ਰਾਤਾਂ ਵਿੱਚੋਂ ਕੋਈ ਇਕ ਰਾਤ ਹੈ। ਜਿਵੇਂ ਸਤਿਕਾਰਯੋਕ ਮੁਹੰਮਦ (ਸ:) ਨੇ ਫ਼ਰਮਾਇਆ “ਲੈਲਾਤੁਲ-ਕਦਰ (ਭਾਗਾਂ ਵਾਲੀ ਰਾਤ) ਰਮਜ਼ਾਨ ਮਹੀਨੇ ਦੇ ਆਖ਼ਰੀ ਦਸ ਦਿਨਾਂ ਦੀਆਂ ਟਾਂਕ ਰਾਤਾਂ ਵਿਚ ਲੱਭੋ।” (ਸਹੀ ਬੁਖ਼ਾਰੀ, ਹਦੀਸ: 2017)

Kadr 97:2

ਅਤੇ ਤੁਸੀਂ ਭਲਾ ਕੀ ਜਾਣੋਂ ਕਿ ਉਹ ਭਾਗਾਂ ਵਾਲੀ ਰਾਤ ਕੀ ਹੈ ?

Kadr 97:3

ਇਹ ਭਾਗਾਂ ਵਾਲੀ ਰਾਤ (ਹਰ ਪੱਖੋਂ) ਹਜ਼ਾਰ ਮਹੀਨਿਆਂ ਤੋਂ ਵਧੀਆ ਹੈ।

Kadr 97:4

ਇਸ ਰਾਤ ਵਿਚ ਫ਼ਰਿਸ਼ਤੇ ਅਤੇ ਰੂਹ (ਜਿਬਰਾਈਲ) ਆਪਣੇ ਰੱਬ ਦੇ ਹੁਕਮ ਨਾਲ ਹਰ ਕੰਮ ਲਈ (ਅਕਾਸ਼ ਤੋਂ ਧਰਤੀ ਉੱਤੇ) ਉੱਤਰਦੇ ਹਨ।

Kadr 97:5

(ਉਹ ਪੂਰੀ ਰਾਤ) ਪਹੁ ਫੱਟਣ ਤਕ ਸਲਾਮਤੀ ਹੀ ਸਲਾਮਤੀ ਹੈ।

Beyyine 98:1

ਅਹਲੇ ਕਿਤਾਬ ਭਾਵ ਯਹੂਦੀ ਤੇ ਈਸਾਈਆਂ ਵਿੱਚੋਂ ਕੁੱਝ ਕਾਫ਼ਿਰ ਤੇ ਮੁਸ਼ਰਿਕ (ਉਦੋਂ ਤਕ ਕੁਫ਼ਰ ਤੋਂ) ਰੁਕਣ ਵਾਲੇ ਨਹੀਂ ਸਨ, ਜਦੋਂ ਤਕ ਕਿ ਉਹਨਾਂ ਕੋਲ (ਰੱਬ ਵੱਲ) ਕੋਈ ਸਪਸ਼ਟ ਦਲੀਲ ਨਾ ਆ ਜਾਵੇ।

Beyyine 98:2

(ਭਾਵ) ਅੱਲਾਹ ਵੱਲੋਂ ਇਕ ਪੈਗ਼ੰਬਰ ਆਵੇ, ਜਿਹੜਾ ਪਵਿੱਤਰ (.ਕੁਰਆਨ ਦੇ) ਪੰਨੇ ਪੜ੍ਹੇ।

Beyyine 98:3

ਜਿਸ ਵਿਚ ਠੀਕ ਤੇ ਸੰਤੁਲਿਤ ਆਦੇਸ਼ ਹਨ।

Beyyine 98:4

ਅਤੇ ਜਿਨ੍ਹਾਂ ਲੋਕਾਂ ਨੂੰ ਕਿਤਾਬ ਦਿੱਤੀ ਗਈ ਸੀ ਉਹਨਾਂ ਵਿਚ ਮਤਭੇਦ ਉਹਨਾਂ ਕੋਲ ਖੁੱਲ੍ਹੀਆਂ ਦਲੀਲਾਂ ਆਉਣ ਤੋਂ ਮਗਰੋਂ ਹੋਏ।

Beyyine 98:5

ਜਦ ਕਿ ਉਹਨਾਂ ਨੂੰ ਇਹੋ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੀ ਬੰਦਗੀ ਨੂੰ ਅੱਲਾਹ ਲਈ ਹੀ ਖ਼ਾਲਿਸ ਕਰਕੇ ਇਕਾਗਰ ਹੋਕੇ ਉਸੇ ਦੀ ਇਬਾਦਤ ਕਰਨ, ਉਹ ਨਮਾਜ਼ ਕਾਇਮ ਕਰਨ ਅਤੇ ਜ਼ਕਾਤ ਅਦਾ ਕਰਨ, ਇਹੋ ਸੱਚਾ ਧਰਮ ਹੈ।

Beyyine 98:6

ਬੇਸ਼ੱਕ ਅਹਲੇ ਕਿਤਾਬ (ਤੌਰੈਤ ਅਤੇ ਇੰਜੀਲ ਦੇ ਮੰਣਨ ਵਾਲਿਆਂ) ਵਿੱਚੋਂ ਜਿਹੜੇ ਲੋਕਾਂ ਨੇ ਕੁਫ਼ਰ ਕੀਤਾ ਅਤੇ ਰੱਬ ਦਾ ਸਾਂਝੀ ਬਣਾਉਣ ਵਾਲੇ (ਮੁਸ਼ਰਿਕ) ਨਰਕ ਦੀ ਅੱਗ ਵਿਚ ਸੁੱਟੇ ਜਾਣਗੇ, ਜਿੱਥੇ ਉਹ ਸਦਾ ਲਈ ਰਹਿਣਗੇ। ਉਹੀਓ ਸਭ ਤੋਂ ਭੈੜੀ ਮਖਲੂਕ ਹੈ।[1] ——— [1] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

Beyyine 98:7

ਪਰ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ, ਉਹੀਓ (ਸਾਰੀ) ਮਖ਼ਲੂਕ ਵਿੱਚੋਂ ਵਧੀਆ (ਲੋਕ) ਹਨ।

Beyyine 98:8

ਉਹਨਾਂ ਦੀ ਜਜ਼ਾ (ਵਧੀਆ ਬਦਲਾ) ਉਹਨਾਂ ਦੇ ਰੱਬ ਕੋਲ ਸਦਾ ਰਹਿਣ ਵਾਲੇ ਬਾਗ਼ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ (ਈਮਾਨ ਵਾਲੇ) ਸਦਾ ਲਈ ਉਸ ਵਿਚ ਰਹਿਣਗੇ, ਅੱਲਾਹ ਉਹਨਾਂ ਤੋਂ ਰਾਜ਼ੀ ਹੈ ਅਤੇ ਉਹ ਅੱਲਾਹ ਤੋਂ ਰਾਜ਼ੀ ਹਨ। ਇਹ (ਬਦਲਾ) ਉਹਨਾਂ ਨੂੰ ਹੀ ਮਿਲਦਾ ਹੈ, ਜਿਹੜੇ ਆਪਣੇ ਰੱਬ ਤੋਂ ਡਰਦੇ ਹੈ।

Zilzal 99:1

ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ।

Zilzal 99:2

ਅਤੇ ਧਰਤੀ ਆਪਣਾ ਸਾਰਾ ਬੋਝ ਬਾਹਰ ਕੱਢ ਸੁੱਟੇਗੀ।

Zilzal 99:3

ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ ?

Zilzal 99:4

ਉਸ ਦਿਨ ਉਹ ਆਪਣੇ (ਆਪ ’ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ।

Zilzal 99:5

ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ।

Zilzal 99:6

ਉਸ ਦਿਨ ਲੋਕੀ ਵੱਖਰੇ ਵੱਖਰੇ ਹੋ ਕੇ ਪਰਤਣਗੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਰਮ ਵਿਖਾਏ ਜਾਣ। [1] ——— [1] ਵੇਖੋ ਸੂਰਤ ਹੂਦ, ਹਾਸ਼ੀਆ ਆਇਤ 18/11

Zilzal 99:7

ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।

Zilzal 99:8

ਅਤੇ ਜਿਸ ਨੇ ਰਤਾ ਭਰ ਵੀ ਬੁਰਾਈ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।

Adiyat 100:1

ਤੇਜ਼ ਭਜ ਕੇ ਸਾਂਹ ਚੜ੍ਹਾਉਂਦੇ ਹੋਏ ਘੋੜ੍ਹਿਆਂ ਦੀ ਸਹੁੰ।

Adiyat 100:2

ਫੇਰ ਟਾਪਾਂ ਮਾਰ ਕੇ ਚੰਗਿਆੜੀਆਂ ਕੱਢਣ ਵਾਲਿਆਂ ਦੀ ਸਹੁੰ।

Adiyat 100:3

ਫੇਰ ਸਵੇਰੇ ਦੇ ਸਮੇਂ ਹਮਲਾ ਕਰਨ ਵਾਲਿਆਂ ਦੀ ਸਹੁੰ।

Adiyat 100:4

ਫੇਰ ਉਸ ਸਮੇਂ ਜਦੋਂ ਉਹ ਧੂਲ ਉੜਾਉਂਦੇ ਹਨ।

Adiyat 100:5

ਫੇਰ ਉਸ ਸਮੇਂ ਜਦੋਂ ਉਹ ਵੈਰੀ ਧਿਰ ਦੇ ਵਿਚਾਲੇ ਘੁੱਸ ਜਾਂਦੇ ਹਨ।

Adiyat 100:6

ਬੇਸ਼ੱਕ ਮਨੁੱਖ ਆਪਣੇ ਪਾਲਣਹਾਰ ਦਾ ਨਾ-ਸ਼ੁਕਰਾ ਹੈ।

Adiyat 100:7

ਅਤੇ ਇਸ ਗੱਲ ਲਈ (ਉਹ ਆਪ ਵੀ) ਗਵਾਹੀ ਦਿੰਦਾ ਹੈ।

Adiyat 100:8

ਅਤੇ ਬੇਸ਼ੱਕ ਉਹ ਮਾਲ ਦੇ ਮੋਹ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ।

Adiyat 100:9

ਕੀ ਉਹ ਨਹੀਂ ਜਾਣਦਾ ਜਦੋਂ ਉਹ ਸਭ ਬਾਹਰ ਕੱਢਿਆ ਜਾਵੇਗਾ ਜੋ ਕੁੱਝ ਕਬਰਾਂ ਵਿਚ ਹੈ।

Adiyat 100:10

ਅਤੇ ਉਹ ਸਭ ਸਪਸ਼ਟ ਕਰ ਦਿੱਤਾ ਜਾਵੇਗਾ ਜੋ ਕੁੱਝ ਦਿਲਾਂ ਵਿਚ ਹੈ।

Adiyat 100:11

ਬੇਸ਼ੱਕ ਉਹਨਾਂ (ਮਨੁੱਖਾਂ) ਦਾ ਰੱਬ ਉਸ (ਕਿਆਮਤ) ਦਿਹਾੜੇ ਉਹਨਾਂ ਦੇ (ਹਾਲਾਂ) ਤੋਂ ਭਲੀ-ਭਾਂਤ ਜਾਣੂ ਹੋਵੇਗਾ।

Karia 101:1

ਖੜਖੜਾ ਦੇਣ ਵਾਲੀ (ਆਫ਼ਤ ਜ਼ਰੂਰ ਆਵੇਗੀ)।

Karia 101:2

ਭਲਾਂ ਕੀ ਹੈ ਉਹ ਖੜਖੜਾ ਦੇਣ ਵਾਲੀ (ਘਟਨਾ)?

Karia 101:3

ਅਤੇ ਤੁਸੀਂ ਕੀ ਜਾਣੋਂ ਕਿ ਉਹ ਖੜਖੜਾ ਦੇਣ ਵਾਲੀ (ਆਫ਼ਤ) ਕੀ ਹੈ ?

Karia 101:4

(ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ, ਜਿਵੇਂ ਖਿਲਰੇ ਹੋਏ ਭਮੱਕੜ।

Karia 101:5

ਅਤੇ ਪਹਾੜ ਪਿੰਜੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।

Karia 101:6

ਅਤੇ ਫੇਰ (ਉਸ ਦਿਨ) ਜਿਸ ਵਿਅਕਤੀ ਦਾ ਪਾਲੜਾ (ਨੇਕ ਅਮਲਾਂ ਨਾਲ) ਭਾਰੀ ਹੋਵੇਗਾ।

Karia 101:7

ਉਹ (ਸਵਰਗ ਵਿਚ) ਆਪਣੀ ਮਨ ਭਾਉਂਦੀ ਜ਼ਿੰਦਗੀ ਵਿਚ ਹੋਵੇਗਾ।

Karia 101:8

ਅਤੇ ਜਿਸ ਵਿਅਕਤੀ ਦੇ ਪਲੜੇ ਹਲਕੇ ਹੋਣਗੇ।

Karia 101:9

ਤਾਂ ਉਸ ਦਾ ਟਿਕਾਣਾ ‘ਹਾਵਿਆ’ ਹੋਵੇਗਾ।

Karia 101:10

ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵਿਆ) ਕੀ ਹੈ ?

Karia 101:11

ਉਹ ਇਕ ਦਹਕਦੀ ਹੋਈ (ਨਰਕ ਦੀ) ਅੱਗ ਹੈ।

Tekâsür 102:1

ਬਹੁਤਾ (ਧੰਨ) ਹੋਣ ਦੀ ਇੱਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।

Tekâsür 102:2

ਇੱਥੋਂ ਤਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)।

Tekâsür 102:3

ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।

Tekâsür 102:4

ਫੇਰ (ਸੁਣ ਲਵੋ) ਕਿ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।

Tekâsür 102:5

ਉੱਕਾ ਨਹੀਂ, ਜੇ ਤੁਸੀਂ ਪੂਰੇ ਵਿਸ਼ਵਾਸ ਨਾਲ ਕਿਆਮਤ ਦਿਹਾੜੇ ਨੂੰ ਜਾਣ ਲੈਂਦੇ (ਤਾਂ ਤੁਸੀਂ ਕਦੇ ਵੀ ਇਸ ਤੋਂ ਬੇਖ਼ਬਰ ਨਾ ਹੁੰਦੇ)।

Tekâsür 102:6

ਹੁਣ ਤੁਸੀਂ ਜ਼ਰੂਰ ਹੀ ਨਰਕ ਨੂੰ ਵੇਖੋਗੇ।

Tekâsür 102:7

ਫੇਰ ਤੁਸੀਂ ਇਸ ਨੂੰ ਵਿਸ਼ਵਾਸ ਕਰਨ ਵਾਲੀ ਅੱਖ ਨਾਲ ਵੇਖੋਗੇ।

Tekâsür 102:8

ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾਂ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।[1] ——— [1] ਸੰਸਾਰ ਵਿਚ ਮਨੁੱਖ ਨੂੰ ਜਿਹੜੀਆਂ ਵੀ ਨਿਅਮਤਾਂ ਮਿਲੀਆਂ ਹੋਇਆ ਹਨ ਪਰਲੋਕ ਵਿਚ ਇਹਨਾਂ ਦੇ ਬਾਰੇ ਪੁੱਛਿਆ ਜਾਵੇਗਾ। ਜਿਵੇਂ ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਇਕ ਹਦੀਸ ਅਨੁਸਾਰ ਇਕ ਵਾਰ ਰਾਤ ਜਾਂ ਦਿਨ ਦਾ ਸਮਾਂ ਸੀ ਅੱਲਾਹ ਦੇ ਰਸੂਲ (ਸ:) ਬਾਹਰ ਆਏ ਤਾਂ ਹਜ਼ਰਤ ਅਬੂਬਕਰ ਤੇ ਹਜ਼ਰਤ ਉਮਰ (ਰਜ਼:) ਨੇ ਵੇਖਿਆ ਤੇ ਉਹਨਾਂ ਤੋਂ ਪੁੱਛਿਆ, ਇਸ ਸਮੇਂ ਤੁਸੀਂ ਬਾਹਰ ਕਿਉਂ ਆਏ ਹੋ? ਉਹਨਾਂ ਨੇ ਜਵਾਬ ਦਿੱਤਾ ਕਿ ਭੁੱਖ ਕਾਰਨ ਹੇ ਅੱਲਾਹ ਦੇ ਰਸੂਲ!

Asr 103:1

ਜ਼ਮਾਨੇ ਦੀ ਸਹੁੰ।

Asr 103:2

ਬੇਸ਼ੱਕ ਮਨੁੱਖ ਘਾਟੇ ਵਿਚ ਹੈ।

Asr 103:3

ਛੁੱਟ ਉਹਨਾਂ ਲੋਕਾਂ ਤੋਂ, ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਚੰਗੇ ਕਰਮ ਵੀ ਕੀਤੇ, ਅਤੇ ਇਕ ਦੂਜੇ ਨੂੰ ਹੱਕ ਸੱਚ (ਆਖਣ) ਦੀ ਨਸੀਹਤ ਕੀਤੀ ਅਤੇ ਇਕ ਦੂਜੇ ਨੂੰ (ਹਰ ਹਾਲ ਵਿਚ) ਸਬਰ ਕਰਨ (ਭਾਵ ਡਟੇ ਰਹਿਣ) ਦੀ ਨਸੀਹਤ ਕੀਤੀ। [1] ——— [1] ਇਹ ਸੁਣ ਕੇ ਆਪ (ਸ:) ਨੇ ਫ਼ਰਮਾਇਆ, ਸਹੁੰ ਹੈ ਉਸ ਜ਼ਾਤ ਦੀ ਜਿਸ ਦੇ ਹੱਥ ਵਿਚ ਮੇਰੀ ਜਾਨ ਹੈ ਮੈਂ ਵੀ ਇਸੇ ਲਈ ਬਾਹਰ ਆਇਆ ਹਾਂ ਜਿਸ ਲਈ ਤੁਸੀਂ ਬਾਹਰ ਨਿਕਲੇ ਹੋ (ਆਪ (ਸ:) ਨੇ ਫ਼ਰਮਾਇਆ) ਚੱਲੋ! ਤਾਂ ਉਹ ਆਪ ਜੀ ਦੇ ਨਾਲ ਤੁਰ ਪਏ, ਫੇਰ ਆਪ (ਸ:) ਉਹਨਾਂ ਨੂੰ ਇਕ ਅਨਸਾਰੀ ਦੇ ਘਰ ਲੈ ਗਏ ਜਿਹੜਾ ਬਾਹਰੋ ਪਾਣੀ ਲੈਣ ਗਿਆ ਹੋਇਆ ਸੀ। ਕੁੱਝ ਦੇਰ ਬਾਅਦ ਉਹ ਮੁੜ ਆਇਆ ਤਾਂ ਆਪ ਤੇ ਆਪ (ਸ:) ਜੀ ਦੇ ਸਹਾਬੀਆਂ ਨੂੰ ਵੇਖ ਕੇ ਖ਼ੁਸ਼ੀ ਨਾਲ ਆਖਣ ਲੱਗਿਆ, ਅੱਲਾਹ ਦਾ ਸ਼ੁਕਰ ਹੈ ਕਿ ਅੱਜ ਦੇ ਦਿਨ ਕਿਸੇ ਕੋਲ ਅਜਿਹੇ ਪਤਵੰਤੇ ਮਹਿਮਾਨ ਨਹੀਂ ਜਿਹੋ ਜੇ ਮੇਰੇ ਕੋਲ ਹਨ। ਫੇਰ ਉਹ ਖਜੂਰਾਂ ਦਾ ਇਕ ਗੁੱਛਾ ਲਿਆਇਆ ਜਿਸ ਵਿਚ ਅੱਧ-ਪੱਕੀਆਂ ਸੁੱਕੀਆਂ ਤੇ ਤਾਜ਼ਾ ਖਜੂਰਾਂ ਸਨ ਅਤੇ ਉਹਨਾਂ ਨੂੰ ਖਾਣ ਲਈ ਕਿਹਾ ਫੇਰ ਉਸ ਨੇ ਛੁਰੀ ਫੜੀ ਤੇ ਆਪ ਨੇ ਦੁੱਧ ਦੇਣ ਵਾਲੀ ਬੱਕਰੀ ਨੂੰ ਜ਼ਿਬਹ ਕਰਨ ਤੋਂ ਮਨ੍ਹਾਂ ਕੀਤਾ। ਸੋ ਉਸ ਨੇ ਇਕ ਬੱਕਰਾ ਜ਼ਿਬਹ ਕੀਤਾ ਤਾਂ ਸਾਰਿਆਂ ਨੇ ਉਸ ਦਾ ਮਾਸ ਤੇ ਖਜੂਰਾਂ ਖਾਦੀਆਂ ਤੇ ਪਾਣੀ ਪੀਤਾ। ਜਦੋਂ ਸਾਰੇ ਰੱਜ ਗਏ ਫੇਰ ਅੱਲਾਹ ਦੇ ਰਸੂਲ ਨੇ ਫ਼ਰਮਾਇਆ, ਸਹੁੰ ਹੈ ਉਸ ਜ਼ਾਤ ਦੀ ਜਿਸ ਦੇ ਹੱਥ ਵਿਚ ਮੇਰੀ ਜਾਨ ਹੈ ਤੁਹਾਥੋਂ ਕਿਆਮਤ ਦਿਹਾੜੇ ਇਸ ਨਿਅਮਤ ਦੇ ਬਾਰੇ ਜ਼ਰੂਰ ਪੁੱਛਿਆ ਜਾਵੇਗਾ। ਤੁਸੀਂ ਆਪਣੇ ਘਰਾਂ ਤੋਂ ਭੁੱਖੇ ਨਿਕਲੇ ਸੀ ਫੇਰ ਘਰੇ ਨਹੀਂ ਮੁੜੇ ਇੱਥੋਂ ਤਕ ਕਿ ਤੁਹਾਨੂੰ ਇਹ ਨਿਅਮਤ ਮਿਲ ਗਈ। (ਸਹੀ ਬੁਖ਼ਾਰੀ, ਹਦੀਸ: 2038)

Hümezeh 104:1

ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿਚ ਰਹਿਣ ਵਾਲੇ (ਵਿਅਕਤੀ) ਲਈ ਤਬਾਹੀ ਹੈ।[1] ——— [1] ਵੇਖੋ ਸੂਰਤ ਹੁਜਰਾਤ, ਹਾਸ਼ੀਆ ਆਇਤ 12/49

Hümezeh 104:2

(ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜ੍ਹਿਆ ਅਤੇ ਉਸ ਨੂੰ ਗਿਣ ਗਿਣ ਰੱਖਿਆ।

Hümezeh 104:3

ਉਹ ਸਮਝਦਾ ਹੈ ਕਿ ਉਸ ਦਾ ਮਾਲ ਉਸ ਨੂੰ ਸਦਾ ਲਈ ਜੀਊਂਦਾ ਰੱਖੇਗਾ।

Hümezeh 104:4

ਬਿਲਕੁਲ ਵੀ ਨਹੀਂ, ਉਸ ਨੂੰ ਜ਼ਰੂਰ ਹੀ ‘ਹੋਤਾਮਾਂ’ ਵਿਚ ਸੁੱਟਿਆ ਜਾਵੇਗਾ।

Hümezeh 104:5

ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹ (ਹੋਤਾਮਾਂ) ਕੀ ਹੈ ?

Hümezeh 104:6

ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।

Hümezeh 104:7

ਜਿਹੜੀ ਦਿਲਾਂ ਤਕ ਪਹੁੰਚੇਗੀ।

Hümezeh 104:8

ਬੇਸ਼ੱਕ ਉਹ (ਅੱਗ) ਉਹਨਾਂ ’ਤੇ (ਹਰ ਪਾਸਿਓਂ) ਬੰਦ ਕਰ ਦਿੱਤੀ ਜਾਵੇਗੀ।

Hümezeh 104:9

ਉਹ ਲੰਮੇ-ਲੰਮੇ ਥੰਮ੍ਹਾਂ ਵਿਚਾਲੇ (ਬੰਦ ਕਰ ਦਿੱਤੀ ਜਾਵੇਗੀ)।

Fil 105:1

ਕੀ ਤੁਸੀਂ (ਹੇ ਨਬੀ!) ਨਹੀਂ ਵੇਖਿਆਂ ਕਿ ਤੁਹਾਡੇ ਰੱਬ ਨੇ ਹਾਥੀ ਵਾਲਿਆਂ ਨਾਲ ਕੀ ਕੀਤਾ ਸੀ ?

Fil 105:2

ਕੀ ਉਸ ਨੇ ਉਹਨਾਂ ਦੀ ਚਾਲ ਬੇਕਾਰ ਨਹੀਂ ਸੀ ਕਰ ਦਿੱਤੀ?

Fil 105:3

ਉਸ ਨੇ ਉਹਨਾਂ (ਦੀ ਫ਼ੌਜ) ਉੱਤੇ ਡਾਰਾਂ ਦੀਆਂ ਡਾਰਾਂ ਪੰਛੀਆਂ ਦੀਆਂ ਭੇਜਿਆਂ।

Fil 105:4

ਜਿਹੜੇ ਉਹਨਾਂ ਉੱਤੇ ਪੱਥਰਾਂ ਦੀਆਂ ਰੋੜ੍ਹੀਆਂ ਸੁੱਟ ਰਹੇ ਸਨ।

Fil 105:5

ਫੇਰ ਇੰਜ ਅੱਲਾਹ ਨੇ ਉਹਨਾਂ ਨੂੰ ਜੁਗਾਲੀ ਕੀਤੀ ਹੋਈ ਤੂੜੀ ਵਾਂਗ ਕਰ ਦਿੱਤਾ। [1] ——— [1] ਇਹ ਘਟਨਾ ਉਸ ਵਰ੍ਹੇ ਦੀ ਹੈ ਜਦੋਂ ਰਸੂਲ (ਸ:) ਜਨਮੇ ਸੀ। ਹਬਸ਼ਾ ਦੇ ਬਾਦਸ਼ਾਹ ਵੱਲੋਂ ਯਮਨ ਵਿਖੇ ਅਬਰਾਹ ਅਲਅਸ਼ਰਮ ਗਵਰਨਰ ਸੀ। ਉਸ ਨੇ ਸਨਆ ਵਿਖੇ ਇਕ ਗਿਰਜਾ ਘਰ ਉਸਾਰਿਆਂ ਸੀ ਅਤੇ ਚਾਹੁੰਦਾ ਸੀ ਕਿ ਲੋਕੀ ਖ਼ਾਨਾ-ਕਾਅਬਾ ਦੀ ਥਾਂ ਇਬਾਦਤ ਤੇ ਹੱਜ-ਉਮਰਾ ਲਈ ਇੱਥੇ ਆਇਆ ਕਰਨ। ਇਹ ਗੱਲ ਮੱਕਾ ਵਾਲਿਆਂ ਲਈ ਤੇ ਦੂਜੇ ਕਬੀਲਿਆਂ ਲਈ ਬਹੁਤ ਹੀ ਨਾ-ਪਸੰਦ ਸੀ। ਸੋ ਕਰੈਸ਼ ਦੇ ਇਕ ਵਿਅਕਤੀ ਨੇ ਅਬਰਾਹ ਦੇ ਬਣਾਏ ਹੋਏ ਪੂਜਾ ਸਥਾਨ ਨੂੰ ਗੰਦਗੀ ਨਾਲ ਖ਼ਰਾਬ ਕਰ ਦਿੱਤਾ। ਜਦੋਂ ਅਬਰਾਹ ਨੂੰ ਇਸ ਦਾ ਪਤਾ ਲਗਿਆ ਤਾਂ ਉਹ ਗੁੱਸੇ ਵਿਚ ਬੇ-ਕਾਬੂ ਹੋ ਗਿਆ ਅਤੇ ਲੜਣ ਵਾਲਾ ਲਸ਼ਕਰ ਦੇ ਨਾਲ ਮੱਕੇ ’ਤੇ ਹਮਲਾ ਕਰ ਦਿੱਤਾ ਅਤੇ ਖ਼ਾਨਾ-ਕਾਅਬਾ ਨੂੰ ਮਲਿਆਮੇਟ ਕਰਨ ਦਾ ਇਰਾਦਾ ਕਰ ਲਿਆ। ਤੇਰ੍ਹਾਂ ਹਾਥੀਆਂ ਨਾਲ ਜਦੋਂ ਇਹ ਲਸ਼ਕਰ ਅੱਗੇ ਵਧਿਆ ਤਾਂ ਜਿਸ ਕਬੀਲੇ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤਾ ਉਸੇ ਨੂੰ ਤਬਾਹ ਹੋਣਾ ਪਿਆ ਇੱਥੋਂ ਤਕ ਕਿ ਮੱਕੇ ਦੇ ਨੇੜੇ ਪਹੁੰਚ ਗਿਆ, ਜਦੋਂ ਅਬਰਾਹ ਦਾ ਲਸ਼ਕਰ ਮੁਸਹਾਸਰ ਬਸਤੀ ਵਿਖੇ ਪਹੁੰਚਿਆ ਤਾਂ ਅੱਲਾਹ ਨੇ ਪੰਛੀਆਂ ਦੇ ਝੁੰਡ ਭੇਜ ਦਿੱਤੇ ਜਿਨ੍ਹਾਂ ਦੀਆਂ ਚੁੰਝਾ ਵਿਚ ਤੇ ਪੰਜਿਆ ਵਿਚ ਰੋਡੀਆਂ ਸਨ ਜਿਹੜੀਆਂ ਛੋਲਿਆਂ ਜਾਂ ਮਸਰ ਦੇ ਦਾਨੇ ਸਮਾਨ ਸੀ, ਜਿਸ ਵੀ ਫੌਜੀ ਨੂੰ ਇਹ ਰੋੜੀ ਲੱਗਦੀ ਉਹ ਪਿਘਲ ਜਾਂਦਾ ਤੇ ਉਸ ਦਾ ਮਾਸ ਝੜ ਜਾਂਦਾ ਅਤੇ ਮਰ ਜਾਂਦਾ। ਇੰਜ ਉਹ ਲਸ਼ਕਰ ਬੁਰੀ ਤਰ੍ਹਾਂ ਖ਼ਤਮ ਹੋ ਗਿਆ। ਅਬਰਾਹ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਨਆ ਤੀਕ ਪਹੁੰਚਦੇ ਪਹੁੰਚਦੇ ਉਸ ਦਾ ਅੰਤ ਹੋ ਗਿਆ। ਇੰਜ ਅੱਲਾਹ ਨੇ ਆਪਣੇ ਘਰ ਦੀ ਰਾਖੀ ਕੀਤੀ ਤੇ ਮੱਕੇ ਵਾਲਿਆਂ ਨੂੰ ਜਿੱਤ ਬਖ਼ਸ਼ੀ। ਇਸ ਘਟਨਾ ਤੋਂ ਬਾਅਦ ਸਾਰੇ ਅਰਬ ਦਾ ਇਲਾਕਾ ਖ਼ਾਨਾ-ਕਾਅਬਾ ਦਾ ਸਤਿਕਾਰ ਤੇ ਉੱਥੋਂ ਦੇ ਰਹਿਣ ਵਾਲਿਆਂ ਦਾ ਆਦਰ-ਮਾਨ ਕਰਦਾ ਹੈ। (ਤਫ਼ਸੀਰ ਇਬਨੇ ਕਸੀਰ)

Kureyş 106:1

ਕਿਉਂ ਜੋ ਕੁਰੈਸ਼ ਵਾਲੇ ਗਿੱਝ ਗਏ।

Kureyş 106:2

ਅਰਥਾਤ ਸਿਆਲ ਤੇ ਹਾੜ੍ਹ ਦਾ ਸਫ਼ਰ ਕਰਨ ਵਿਚ ਗਿੱਝ ਗਏ।

Kureyş 106:3

ਸੋ ਇਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਘਰ (ਖ਼ਾਨਾ-ਕਾਅਬਾ) ਦੇ ਮਾਲਿਕ ਦੀ ਇਬਾਦਤ ਕਰਨ।

Kureyş 106:4

ਜਿਸ (ਮਾਲਿਕ) ਨੇ ਉਹਨਾਂ ਨੂੰ ਭੁੱਖ ਤੋਂ ਬਚਾ ਕੇ ਖਾਣ ਲਈ ਦਿੱਤਾ ਅਤੇ (ਬਦਅਮਨੀ ਦੇ) ਡਰ ਤੋਂ ਬਚਾ ਕੇ ਅਮਨ ਸ਼ਾਂਤੀ ਦਿੱਤੀ।

Mâûn 107:1

ਕੀ ਤੁਸੀਂ (ਹੇ ਨਬੀ!) ਉਸ ਵਿਅਕਤੀ ਨੂੰ ਵੇਖਿਆ ਹੈ ਜਿਹੜਾ ਬਦਲੇ ਦੇ ਦਿਨ (ਕਿਅਮਤ) ਨੂੰ ਝੁਠਲਾਉਂਦਾ ਹੈ। [1] ——— [1] ਯਤੀਮ ਦੇ ਪਾਲਣ-ਪੋਸ਼ਣ ਕਰਨ ਦੀ ਬਹੁਤ ਮਹੱਤਤਾ ਹੈ ਜਿਵੇਂ ਰਸੂਲ (ਸ:) ਨੇ ਫ਼ਰਮਾਇਆ, ਮੈਂ ਤੇ ਯਤੀਮ ਦੀ ਪਰਵਰਿਸ਼ ਕਰਨ ਵਾਲਾ ਦੋਵੇਂ ਜੰਨਤ ਵਿਚ ਇੰਜ ਨੇੜੇ ਹੋਵਾਂਗੇ ਆਪ ਜੀ (ਸ:) ਨੇ ਆਪਣੀ ਸ਼ਹਾਦਤ ਦੀ ਉਂਗਲ (ਅੰਗੂਠੇ ਦੇ ਨਾਲ ਲੱਗਦੀ ਉਂਗਲੀ ਅਤੇ ਵਿਚਾਰਲੀ ਉਂਗਲੀ (ਦੋਵਾਂ ਨੂੰ ਮਿਲਾ ਕੇ ਇਸ਼ਾਰਾ ਕੀਤਾ। (ਸਹੀ ਬੁਖ਼ਾਰੀ, ਹਦੀਸ: 6005) ● ਇਸ ਤੋਂ ਪਤਾ ਲੱਗਦਾ ਹੈ ਕਿ ਯਤੀਮ ਦਾ ਪਾਲਣ ਪੋਸ਼ਣ ਓਹੀਓ ਕਰੇਗਾ ਜਿਹੜਾ ਆਖ਼ਿਰਤ ਦੀ ਜਜ਼ਾ-ਸਜ਼ਾ ਨੂੰ ਮੰਨਦਾ ਹੋਵੇਗਾ ਨਹੀਂ ਤਾਂ ਯਤੀਮਾਂ ਨੂੰ ਧੱਕੇ ਹੀ ਦੇਵੇਗਾ ਜਿਵੇਂ ਆਇਤ ਦੱਸਦੀ ਹੈ।

Mâûn 107:2

ਇਹ ਉਹ ਵਿਅਕਤੀ ਰੁ ਜਿਹੜਾ (ਯਤੀਮ) ਨੂੰ ਧੱਕੇ ਦਿੰਦਾਂ ਹੈ। [2] ——— [2] ਮਸਕੀਨ ਤੇ ਗ਼ਰੀਬ ਨੂੰ ਭੋਜਨ ਕਰਾਉਣ ਦੀ ਬਹੁਤ ਵੱਡੀ ਮਹੱਤਤਾ ਹੈ ਇਸ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ। ਸੋ ਰਸੂਲ (ਸ:) ਨੇ ਫ਼ਰਮਾਇਆ ਕਿ ਵਿਧਵਾ ਤੇ ਮੁਥਾਜ ਦੀ ਦੇਖ ਭਾਲ ਦੀ ਕੋਸ਼ਿਸ਼ ਕਰਨ ਵਾਲਾ ਅੱਲਾਹ ਦੀ ਰਾਹ ਵਿਖੇ ਜਿਹਾਦ ਕਰਨ ਵਾਲੇ ਜਾਂ ਸਾਰੀ ਰਾਤ ਨਮਾਜ਼ ਲਈ ਖੜਾ ਹੋਣ ਤੇ ਰੋਜ਼ਾ ਰੱਖਣ ਦੇ ਬਰਾਬਰ ਹੈ। (ਸਹੀ ਬੁਖ਼ਾਰੀ, ਹਦੀਸ: 5353)

Mâûn 107:3

ਅਤੇ ਮੁਥਾਜਾਂ ਨੂੰ ਭੋਜਨ ਕਰਵਾਉਣ ਲਈ ਦੂਜਿਆਂ ਨੂੰ ਪ੍ਰੇਰਿਤ ਨਹੀਂ ਕਰਦਾ।

Mâûn 107:4

ਉਹਨਾਂ ਨਮਾਜ਼ੀਆਂ ਲਈ ਤਬਾਹੀ ਹੈ।

Mâûn 107:5

ਜਿਹੜੇ ਆਪਣੀਆਂ ਨਮਾਜ਼ਾਂ ਪ੍ਰਤੀ ਅਣਗੈਲੀਆਂ ਵਰਤਦੇ ਹਨ।

Mâûn 107:6

ਉਹ (ਵੀ) ਜਿਹੜੇ ਵਿਖਾਵਾ ਕਰਦੇ ਹਨ।

Mâûn 107:7

ਅਤੇ ਉਹਨਾਂ ਲਈ ਵੀ (ਤਬਾਹੀ ਹੈ) ਜਿਹੜੇ ਆਮ ਵਰਤਨ ਵਿਚ ਆਉਣ ਵਾਲਿਆਂ ਚੀਜ਼ਾਂ ਦੇਣ ਤੋਂ ਨਾ-ਨੁੱਕਰ ਕਰ ਦਿੰਦੇ ਹਨ।

Kevser 108:1

(ਹੇ ਨਬੀ!) ਬੇਸ਼ੱਕ ਅਸੀਂ ਤੁਹਾਨੂੰ ਕੌਸਰ [1] ਬਖ਼ਸ਼ ਛੱਡੀ ਹੈ। ——— [1]਼ ਅੱਲਾਹ ਦੇ ਰਸੂਲ ਨੇ ਮਿਅਰਾਜ ਦੇ ਕਿੱਸੇ ਵਿਚ ਫ਼ਰਮਾਇਆ ਕਿ ਮੈਂ ਇਕ ਨਹਿਰ ’ਤੇ ਪਹੁੰਚਿਆ ਉਹਦੇ ਕੰਡਿਆਂ ’ਤੇ ਮੋਤੀਆਂ ਦੇ ਖੇਮੇਂ ਸੀ ਮੈਂਨੇ ਜਿਬਰਾਈਲ ਤੋਂ ਪੁੱਛਿਆ ? ਇਹ ਕਿਹੋ ਜਹੀ ਨਹਿਰ ਹੈ ? ਉਹਨਾਂ ਨੇ ਜਵਾਬ ਦਿੱਤਾ “ਇਹ ਕੌਸਰ ਹੈ”। (ਸਹੀ ਬੁਖ਼ਾਰੀ, ਹਦੀਸ: 4964)

Kevser 108:2

ਸੋ ਤੁਸੀਂ ਆਪਣੇ ਰੱਬ (ਦੀ ਰਜ਼ਾ) ਲਈ ਹੀ ਨਮਾਜ਼ ਪੜ੍ਹੋ ਅਤੇ (ਉਸੇ ਦੇ ਨਾਂ ਦੀ) ਕੁਰਬਾਨੀ ਕਰੋ।

Kevser 108:3

ਬੇਸ਼ੱਕ ਤੁਹਾਡਾ ਵੈਰੀ ਹੀ ਜੜ-ਕਟਾ ਹੈ। [2] ——— [2]਼ ਇਹ ਮੱਕੇ ਦੇ ਮੁਸ਼ਰਿਕਾਂ ਨੂੰ ਜਵਾਬ ਸੀ, ਜਿਹੜਾ ਕਿਹਾ ਕਰਦੇ ਸੀ ਕਿ ਕਿਉਂ ਜੋ ਅੱਲਾਹ ਦੇ ਰਸੂਲ (ਸ:) ਦੇ ਨਰੀਨ ਔੌਲਾਦ ਜਿਊਂਦਾ ਨਹੀਂ ਬਚੀ ਸੀ ਹੁਣ ਇਹਨਾਂ ਦੀ ਨਸਲ ਕਿਵੇਂ ਅੱਗੇ ਵਧੇਗੀ ਇਹ ਛੇਤੀ ਹੀ ਬੇ-ਨਿਸ਼ਾਨ ਹੋ ਜਾਣਗੇ, ਪਰ ਅੱਲਾਹ ਨੇ ਫ਼ਰਮਾਇਆ, ਬੇਸ਼ੱਕ ਤੇਰੇ ਦੁਸ਼ਮਨ ਹੀ ਬੇ-ਨਾਮੋ ਨਿਸ਼ਾਨ ਹੋਣਗੇ (ਭਾਵ ਉਹਨਾਂ ਦੀਆਂ ਨਸਲਾਂ ਬਰਬਾਦ ਹੋ ਜਾਣਗੀਆਂ। ● ਸੋ ਅੱਜ ਇੰਜ ਹੀ ਹੋ ਰਿਹਾ ਹੈ। ਆਪ (ਸ:) ਦੇ ਵੈਰੀਆਂ ਦਾ ਕੋਈ ਵੀ ਨਾਂ ਨਹੀਂ ਲੈਂਦਾ ਜਦ ਕਿ ਨਬੀ ਕਰੀਮ (ਸ:) ਦੇ ਨਾਂ ਦੀ ਚਰਚਾ ਮੁਸਲਮਾਨ ਦੀ ਜ਼ੁਬਾਨ ’ਤੇ ਹਰ ਵੇਲੇ ਰਹਿੰਦਾ ਹੈ ਤੇ ਆਪ (ਸ:) ਦੀ ਮੁਹੱਬਤ ਹਰ ਮੁਸਲਮਾਨ ਦੇ ਦਿਲ ਵਿਚ ਹੈ ਅਤੇ ਆਪ (ਸ:) ਨਾਲ ਮੁਹੱਬਤ ਕਰਨਾ ਈਮਾਨ ਹੈ ਜਿਵੇਂ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਤੁਹਾਡੇ ਵਿੱਚੋਂ ਕੋਈ ਵੀ ਉਦੋਂ ਤਕ ਮੁਸਲਮਾਨ ਨਹੀਂ ਹੋ ਸਕਦਾ ਜਦੋਂ ਤਕ ਕਿ ਮੈਨੂੰ ਆਪਣੇ ਮਾਪਿਆਂ, ਸੰਤਾਨ ਤੇ ਸਾਰੇ ਮਨੁੱਖਾਂ ਤੋਂ ਵੱਧ ਕੇ ਮੁਹੱਬਤ ਨਹੀਂ ਕਰਦਾ। (ਸਹੀ ਬੁਖ਼ਾਰੀ, ਹਦੀਸ: 15)

Kâfirun 109:1

(ਹੇ ਨਬੀ!) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!

Kâfirun 109:2

ਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।

Kâfirun 109:3

ਅਤੇ ਨਾ ਹੀ ਤੁਸੀਂ ਉਸ (ਇੱਕੋ ਅੱਲਾਹ) ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।

Kâfirun 109:4

ਅਤੇ ਨਾ ਹੀ ਮੈਂ ਉਹਨਾਂ ਦੀ ਬੰਦਗੀ ਕਰਨ ਵਾਲਾ ਹਾਂ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।

Kâfirun 109:5

ਅਤੇ ਨਾ ਤੁਸੀਂ ਉਸ ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।

Kâfirun 109:6

(ਸੋ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਅਤੇ ਮੇਰੇ ਲਈ ਮੇਰਾ ਦੀਨ।

Nasr 110:1

(ਹੇ ਨਬੀ!) ਜਦੋਂ ਅੱਲਾਹ ਦੀ ਮਦਦ ਅਤੇ (ਕਾਫ਼ਿਰਾਂ ਉੱਤੇ) ਜਿੱਤ ਪ੍ਰਾਪਤ ਹੋ ਜਾਵੇਗੀ।

Nasr 110:2

ਫੇਰ ਤੁਸੀਂ ਵੇਖੋਗੇ ਕਿ ਲੋਕਾਂ ਦੇ ਜੱਥਿਆਂ ਦੇ ਜੱਥੇ ਅੱਲਾਹ ਦੇ ਦੀਨ (ਇਸਲਾਮ) ਵਿਚ ਪ੍ਰਵੇਸ਼ ਕਰ ਰਹੇ ਹੋਣਗੇ।

Nasr 110:3

ਸੋ ਤੁਸੀਂ ਆਪਣੇ ਰੱਬ ਦੀ ਹਮਦ (ਤਾਰੀਫ਼ ਤੇ ਸ਼ੁਕਰਾਨਿਆਂ) ਦੇ ਨਾਲ-ਨਾਲ ਉਸ ਦੀ ਤਸਬੀਹ (ਪਵਿੱਤਰਤਾ) ਵਰਣਨ ਕਰੋ ਅਤੇ ਉਸ ਤੋਂ ਬਖ਼ਸ਼ਿਸ਼ ਦੀ ਦੁਆ ਮੰਗੋ। ਬੇਸ਼ੱਕ ਉਹ ਵੱਡਾ ਤੌਬਾ ਕਬੂਲਣ ਵਾਲਾ ਹੈ।

Tebbet 111:1

ਟੁਟ ਜਾਣ ਅਬੂ-ਲਹਬ ਦੇ ਹਥ, ਉਹ ਤਾਂ ਬਰਬਾਦ ਹੋ ਗਿਆ। [1] ——— [1]਼ ਇਸ ਸੂਰਤ ਦੇ ਸੰਬੰਧ ਵਿਚ ਆਉਂਦਾ ਹੈ ਕਿ ਜਦੋਂ ਇਹ ਸੂਰਤ ਉੱਤਰੀ ਕਿ ਆਪਣੇ ਸਕੇ-ਸੰਬੰਧੀਆਂ ਨੂੰ ਡਰਾਓ ਤਾਂ ਅਰਬ ਦੇ ਰਵਾਜ ਅਨੁਸਾਰ ਨਬੀ (ਸ:) ਸਫ਼ਾ ਨਾਂ ਦੀ ਪਹਾੜੀ ’ਤੇ ਚੜ੍ਹ ਗਏ ਅਤੇ ਲੋਕਾਂ ਨੂੰ ਹੋਕਾ ਦਿੱਤਾ, ਜਦੋਂ ਲੋਕੀ ਜਮਾਂ ਹੋ ਗਏ ਤਾਂ ਆਪ (ਸ:) ਨੇ ਫ਼ਰਮਾਇਆ, ਜੇ ਮੈਂ ਤੁਹਾਨੂੰ ਆਖਾਂ ਕਿ ਪਹਾੜ ਦੇ ਦੂਜੇ ਪਾਸੇ ਇੱਕ ਲਸ਼ਕਰ ਤੁਹਾਡੇ ’ਤੇ ਹਮਲਾ ਕਰਨ ਵਾਲਾ ਹੈ ਤਾਂ ਕੀ ਤੁਸੀਂ ਵਿਸ਼ਵਾਸ ਕਰ ਲਓਗੇ ? ਉਹਨਾਂ ਨੇ ਆਖਿਆ ਕਿ ਕਿਉਂ ਨਹੀਂ, ਸਾਨੇ ਤੁਹਾਨੂੰ ਕਦੇ ਝੂਠ ਬੋਲਦੇ ਨਹੀਂ ਵੇਖਿਆ। ਆਪ (ਸ:) ਨੇ ਫ਼ਰਮਾਇਆ, ਸੁਣੋ! ਮੈਂ ਤੁਹਾਨੂੰ ਡਰਾਉਂਦਾ ਹੈ ਉਸ ਖ਼ੌਫ਼ਨਾਕ ਅਜ਼ਾਬ ਤੋਂ ਜਿਹੜਾ ਈਮਾਨ ਨਾ ਲਿਆਉਣ ਦੀ ਹਾਲਤ ਵਿਚ ਤੁਹਾਡੇ ’ਤੇ ਆਉਣ ਵਾਲਾ ਹੈ। ਅਬੂ-ਲਹਬ, ਜਿਹੜਾ ਆਪ (ਸ:) ਦਾ ਚਾਚਾ ਸੀ, ਨੇ ਕਿਹਾ ਕਿ ਤੂੰ ਬਰਬਾਦ ਹੋਵੇਂ, ਕੀ ਤੂੰ ਸਾਨੂੰ ਇਸੇ ਲਈ ਬੁਲਾਇਆ ਸੀ? ਫੇਰ ਉਹ ਉਠ ਕੇ ਚਲਾ ਗਿਆ ਇਸ ’ਤੇ ਇਹ ਸੂਰਤ ਨਾਜ਼ਿਲ ਹੋਈ। (ਸਹੀ ਬੁਖ਼ਾਰੀ, ਹਦੀਸ: 4971)

Tebbet 111:2

ਨਾ ਹੀ ਉਸ ਦੇ ਧਨ ਨੇ ਅਤੇ ਨਾ ਹੀ ਉਸ ਦੇ (ਅਮਲਾਂ ਦੀ) ਕਮਾਈ ਨੇ ਉਸ ਨੂੰ ਕੋਈ ਲਾਭ ਦਿੱਤਾ।

Tebbet 111:3

ਜ਼ਰੂਰ ਹੀ ਉਹ ਲਾਟਾਂ ਮਾਰਦੀ ਹੋਈ ਅੱਗ ਵਿਚ ਦਾਖ਼ਲ ਹੋਵੇਗਾ।

Tebbet 111:4

ਉਸ ਦੀ ਪਤਨੀ ਵੀ, ਜਿਹੜੀ ਲਾਈ ਬੁਝਾਈ ਕਰਨ ਵਾਲੀ ਹੈ (ਉਹ ਵੀ ਉਸ ਦੇ ਨਾਲ ਹੀ ਹੋਵੇਗੀ)।

Tebbet 111:5

ਉਸ ਦੀ ਗਰਦਨ ਵਿਚ ਮੁੰਜ ਦੀ ਰੱਸੀ ਹੋਵੇਗੀ।

İhlas 112:1

(ਹੇ ਨਬੀ!) ਤੁਸੀਂ ਆਖੋ ਕਿ ਉਹ ਅੱਲਾਹ ਇਕ ਹੈ।

İhlas 112:2

ਅੱਲਾਹ ਬੇਨਿਆਜ਼ ਹੈ।

İhlas 112:3

ਉਸ ਨੇ ਕਿਸੇ ਨੂੰ ਵੀ ਨਹੀਂ ਜਨਮਿਆਂ ਅਤੇ ਨਾ ਹੀ ਉਸ ਨੂੰ ਕਿਸੇ ਨੇ ਜਨਮਿਆਂ ਹੈ [1] ——— [1]਼ “ਅੱਲਾਹ ਦੀ ਔਲਾਦ ਕਹਿਣਾ” ਹਦੀਸ ਵਿਚ ਇਸ ` ਅੱਲਾਹ ` ਗਾਲਾਂ ਕੱਢਣੀਆਂ ਕਿਹਾ ਗਿਆ ਹੈ। ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 116/2

İhlas 112:4

ਅਤੇ ਨਾ ਹੀ ਉਸ ਜਿਹਾ ਹੋਰ ਕੋਈ ਹੈ। [2] ——— [2]਼ ਇਹ ਬਹੁਤ ਹੀ ਵੱਡੀ ਮਹੱਤਤਾ ਵਾਲੀ ਸੂਰਤ ਹੈ। ਇਸ ਨੂੰ ਇਕ ਵਾਰ ਪੜ੍ਹਣਾ ਦੋ ਤਿਹਾਈ .ਕੁਰਆਨ ਪੜ੍ਹਣ ਦੇ ਸਵਾਬ ਦੇ ਬਰਾਬਰ ਹੈ। ਸੋ ਹਜ਼ਰਤ ਅਬੂ-ਸਈਦ ਖ਼ੁਦਰੀ ਰ:ਅ: ਦੱਸਦੇ ਹਨ ਕਿ ਇਕ ਵਿਅਕਤੀ ਨੇ ਦੂਜੇ ਵਿਅਕਤੀ ਨੂੰ ‘ਕੁਲ ਹੋ ਵੱਲਾਂ ਹੋ ਆਹਦ’ ਦੀ ਤਲਾਵਤ ਕਰਦੇ ਵੇਖਿਆ ਜੋ ਉਸ ਨੂੰ ਮੁੜ-ਮੁੜ ਪੜ੍ਹ ਰਿਹਾ ਸੀ, ਸਵੇਰ ਨੂੰ ਉਹ ਵਿਅਕਤੀ ਨਬੀ (ਸ:) ਦੀ ਸੇਵਾ ਵਿਖੇ ਹਾਜ਼ਰ ਹੋਇਆ ਅਤੇ ਆਪ (ਸ:) ਨੂੰ ਇਹ ਗੱਲ ਦੱਸੀ ਜਿਵੇਂ ਕਿ ਉਹ ਇਸ ਸੂਰਤ ਦੀ ਤਲਾਵਤ ਨੂੰ ਕਾਫ਼ੀ ਨਾ-ਸਮਝਦਾ ਹੋਵੇ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਸਹੁੰ ਹੈ ਉਸ ਜ਼ਾਤ ਦੀ ਜਿਸ ਦੇ ਕਬਜ਼ੇ ਵਿਚ ਮੇਰੀ ਜਾਨ ਹੈ ਇਹ ਸੂਰਤ .ਕੁਰਆਨ ਦੇ ਇਕ ਤਿਹਾਈ ਦੇ ਬਰਾਬਰ ਹੈ। ਹਜ਼ਰਤ ਆਇਸ਼ਾਂ ਬਿਆਨ ਕਰਦੀਆਂ ਹਨ ਕਿ ਅੱਲਾਹ ਦੇ ਰਸੂਲ (ਸ:) ਨੇ ਇਕ ਵਿਅਕਤੀ (ਕਲਸੂਮ ਬਿਨ ਜ਼ੈਦ ਰ:ਅ:) ਨੂੰ ਇਕ ਫ਼ੌਜੀ ਲਸ਼ਕਰ ਦਾ ਸਰਦਾਰ ਬਣਾ ਕੇ ਭੇਜਿਆ ਉਹ ਨਮਾਜ਼ ਦੀ ਹਰ ਰਕਾਅਤ ਕੁਲ ਹੁ-ਵੱਲਾ ’ਤੇ ਖ਼ਤਮ ਕਰਦਾ, ਜਦੋਂ ਲਸ਼ਕਰ ਦੇ ਲੋਕ ਘਰਾਂ ਨੂੰ ਪਰਤੇ ਤਾਂ ਉਹਨਾਂ ਲੋਕਾਂ ਨੇ ਇਹ ਗੱਲ ਆਪ ਜੀ (ਸ:) ਨੂੰ ਦੱਸੀ, ਆਪ (ਸ:) ਨੇ ਫ਼ਰਮਾਇਆ, ਉਹ ਤੋਂ ਪੁੱਛੋ ਕਿ ਉਹ ਇੰਜ ਕਿਉਂ ਕਰਦਾ ਹੈ ? ਲੋਕਾਂ ਨੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਸ ਸੂਰਤ ਵਿਚ ਅੱਲਾਹ ਦੀਆਂ ਸਿਫ਼ਤਾਂ ਦੱਸੀਆਂ ਗਈਆਂ ਹਨ, ਮੈਨੂੰ ਇਸ ਨੂੰ ਪੜ੍ਹਣਾ ਮਹਬੂਬ ਹੈ। ਆਪ (ਸ:) ਨੇ ਫ਼ਰਮਾਇਆ ਕਿ ਉਸ ਨੂੰ ਕਹਿ ਦਿਓ ਕਿ ਅੱਲਾਹ ਵੀ ਤੇਰੇ ਨਾਲ ਮੁਹੱਬਤ ਕਰਦਾ ਹੈ। (ਸਹੀ ਬੁਖ਼ਾਰੀ, ਹਦੀਸ: 7335-7334)

Felak 113:1

(ਹੇ ਨਬੀ!) ਤੁਸੀਂ ਆਖੋ ਕਿ ਮੈਂ ਸਵੇਰੇ ਦੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ।

Felak 113:2

ਹਰੇਕ ਉਸ ਚੀਜ਼ ਦੀ ਬੁਰਾਈ ਤੋਂ (ਬਚਣ ਲਈ) ਜਿਹੜੀ ਉਸ ਨੇ ਪੈਦਾ ਕੀਤੀ ਹੈ।

Felak 113:3

ਅਤੇ ਹਨੇਰੀ ਰਾਤ ਦੀ ਬੁਰਾਈ ਤੋਂ ਜਦੋਂ ਉਹ ਛਾ ਜਾਂਦੀ ਹੈ।

Felak 113:4

ਅਤੇ ਗੰਢਾਂ ਵਿਚ ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ।

Felak 113:5

ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਬਚਣ ਲਈ ਜਦੋਂ ਉਹ ਈਰਖਾ ਕਰੇ।

Nas 114:1

(ਹੇ ਨਬੀ!) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ।

Nas 114:2

ਸਾਰੇ ਮਨੁੱਖਾਂ ਦੇ ਪਾਤਸ਼ਾਹ ਦੀ (ਸ਼ਰਨ ਵਿਚ)।[1] ——— [1] ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਅੱਲਾਹ ਕਿਆਮਤ ਵਾਲੇ ਦਿਨ ਧਰਤੀ ਨੂੰ ਆਪਣੀ ਮੁੱਠੀ ਵਿਚ ਲਵੇਗਾ ਅਤੇ ਅਕਾਸ਼ਾਂ ਨੂੰ ਆਪਣੇ ਸੱਜੇ ਹੱਥ ਵਿਚ ਲਪੇਟ ਲਵੇਗਾ। ਫਿਰ ਫ਼ਰਮਾਏਗਾ, ਮੈਂ ਬਾਦਸ਼ਾਹ ਹਾਂ, ਧਰਤੀ ਦੇ ਬਾਦਸ਼ਾਹ ਕਿੱਥੇ ਹਨ ? (ਸਹੀ ਬੁਖ਼ਾਰੀ, ਹਦੀਸ: 7382

Nas 114:3

ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿਚ ਆਉਂਦਾ ਹਾਂ)।

Nas 114:4

ਉਸ ਭਰਮ ਭੁਲੇਖਾ ਪਾਉਣ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ), ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ। [2] ——— [2] ਇਸ ਤੋਂ ਭਾਵ ਸ਼ੈਤਾਨ ਹੈ ਤੇ ਇਸ ਦਾ ਭਾਵ ਮਨੁੱਖੀ ਇੱਛਾਵਾਂ ਵੀ ਹਨ ਕਿਉਂ ਜੋ ਉਹ ਵੀ ਮਨੁੱਖ ਨੂੰ ਆਮ ਕਰਕੇ ਬੁਰਾਈ ਵੱਲ ਹੀ ਲੈਕੇ ਜਾਂਦੀਆਂ ਹਨ ਜਿਵੇਂ ਕਿ ਹਦੀਸ ਵਿਚ ਹੈ, ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਨਰਕ ਮਨੁੱਖੀ ਇੱਛਾਵਾਂ ਵਿਚ ਘਿਰੀ ਹੋਈ ਹੈ ਅਤੇ ਜੰਨਤ ਉਹਨਾਂ ਕੰਮਾਂ ਵਿਚ ਘਿਰੀ ਹੋਈ ਹੈ ਜਿਹੜੀ ਦਿਲ ਨੂੰ ਬੁਰੀਆਂ ਲੱਗਦੀਆਂ ਹਨ। (ਸਹੀ ਬੁਖ਼ਾਰੀ, ਹਦੀਸ: 6487) ● ਇਸ ਤੋਂ ਭਾਵ ਹੈ ਕਿ ਮਨੁੱਖੀ ਇੱਛਾਵਾਂ ਤੇ ਰੁਵਾਨੀ ਜਜ਼ਬਾਤ ਨਰਕ ਵੱਲ ਹੀ ਅਗਵਾਈ ਕਰਦੇ ਹਨ ਜਦ ਕਿ ਇੱਛਾਵਾਂ ’ਤੇ ਕਾਬੂ ਪਾਉਣਾ ਪਵਿੱਤਰਤਾ ਧਾਰਨ ਕਰਨਾ, ਨੇਕੀ ਦੇ ਦੂਜੇ ਕੰਮ ਤੇ ਅੱਲਾਹ ਅਤੇ ਉਸ ਦੇ ਰਸੂਲ ਦੀ ਤਾਬੇਦਾਰੀ ਜੰਨਤ ਵੱਲ ਲੈਕੇ ਜਾਂਦੀ ਹੈ। ਜਿਹੜੀਆਂ ਕਰਤੂਤਾਂ ਨਰਕ ਦਾ ਕਾਰਨ ਬਣਦੀਆਂ ਹਨ ਉਹਨਾਂ ਦਾ ਕਰਨਾ ਬਹੁਤ ਸੌੌਖਾ ਦਿੱਸਦਾ ਹੈ ਜਦ ਕਿ ਜੰਨਤ ਦੀ ਪ੍ਰਾਪਤੀ ਵਾਲੇ ਕੰਮ ਔੌਖੇ ਵਿਖਾਈ ਦਿੰਦੇ ਹਨ।

Nas 114:5

ਜਿਹੜਾ ਲੋਕਾਂ ਦੇ ਮਨਾਂ ਵਿਚ ਭਰਮ ਭੁਲੇਖੇ ਪਾਉਂਦਾ ਹੈ।

Nas 114:6

ਉਹ ਭਾਵੇਂ ਜਿੰਨਾਂ ਵਿੱਚੋਂ ਹੋਵੇ ਜਾਂ ਮਨੁੱਖਾਂ ਵਿੱਚੋਂ।