Lafzullah

Pencapça Meal — Ârif Halîm — Nisa' 4:1 – Enam 6:165

Author / source: Ârif Halîm — QuranEnc.com (v1.0.1)

Contents
  1. Nisa' 4:1
  2. Nisa' 4:2
  3. Nisa' 4:3
  4. Nisa' 4:4
  5. Nisa' 4:5
  6. Nisa' 4:6
  7. Nisa' 4:7
  8. Nisa' 4:8
  9. Nisa' 4:9
  10. Nisa' 4:10
  11. Nisa' 4:11
  12. Nisa' 4:12
  13. Nisa' 4:13
  14. Nisa' 4:14
  15. Nisa' 4:15
  16. Nisa' 4:16
  17. Nisa' 4:17
  18. Nisa' 4:18
  19. Nisa' 4:19
  20. Nisa' 4:20
  21. Nisa' 4:21
  22. Nisa' 4:22
  23. Nisa' 4:23
  24. Nisa' 4:24
  25. Nisa' 4:25
  26. Nisa' 4:26
  27. Nisa' 4:27
  28. Nisa' 4:28
  29. Nisa' 4:29
  30. Nisa' 4:30
  31. Nisa' 4:31
  32. Nisa' 4:32
  33. Nisa' 4:33
  34. Nisa' 4:34
  35. Nisa' 4:35
  36. Nisa' 4:36
  37. Nisa' 4:37
  38. Nisa' 4:38
  39. Nisa' 4:39
  40. Nisa' 4:40
  41. Nisa' 4:41
  42. Nisa' 4:42
  43. Nisa' 4:43
  44. Nisa' 4:44
  45. Nisa' 4:45
  46. Nisa' 4:46
  47. Nisa' 4:47
  48. Nisa' 4:48
  49. Nisa' 4:49
  50. Nisa' 4:50
  51. Nisa' 4:51
  52. Nisa' 4:52
  53. Nisa' 4:53
  54. Nisa' 4:54
  55. Nisa' 4:55
  56. Nisa' 4:56
  57. Nisa' 4:57
  58. Nisa' 4:58
  59. Nisa' 4:59
  60. Nisa' 4:60
  61. Nisa' 4:61
  62. Nisa' 4:62
  63. Nisa' 4:63
  64. Nisa' 4:64
  65. Nisa' 4:65
  66. Nisa' 4:66
  67. Nisa' 4:67
  68. Nisa' 4:68
  69. Nisa' 4:69
  70. Nisa' 4:70
  71. Nisa' 4:71
  72. Nisa' 4:72
  73. Nisa' 4:73
  74. Nisa' 4:74
  75. Nisa' 4:75
  76. Nisa' 4:76
  77. Nisa' 4:77
  78. Nisa' 4:78
  79. Nisa' 4:79
  80. Nisa' 4:80
  81. Nisa' 4:81
  82. Nisa' 4:82
  83. Nisa' 4:83
  84. Nisa' 4:84
  85. Nisa' 4:85
  86. Nisa' 4:86
  87. Nisa' 4:87
  88. Nisa' 4:88
  89. Nisa' 4:89
  90. Nisa' 4:90
  91. Nisa' 4:91
  92. Nisa' 4:92
  93. Nisa' 4:93
  94. Nisa' 4:94
  95. Nisa' 4:95
  96. Nisa' 4:96
  97. Nisa' 4:97
  98. Nisa' 4:98
  99. Nisa' 4:99
  100. Nisa' 4:100
  101. Nisa' 4:101
  102. Nisa' 4:102
  103. Nisa' 4:103
  104. Nisa' 4:104
  105. Nisa' 4:105
  106. Nisa' 4:106
  107. Nisa' 4:107
  108. Nisa' 4:108
  109. Nisa' 4:109
  110. Nisa' 4:110
  111. Nisa' 4:111
  112. Nisa' 4:112
  113. Nisa' 4:113
  114. Nisa' 4:114
  115. Nisa' 4:115
  116. Nisa' 4:116
  117. Nisa' 4:117
  118. Nisa' 4:118
  119. Nisa' 4:119
  120. Nisa' 4:120
  121. Nisa' 4:121
  122. Nisa' 4:122
  123. Nisa' 4:123
  124. Nisa' 4:124
  125. Nisa' 4:125
  126. Nisa' 4:126
  127. Nisa' 4:127
  128. Nisa' 4:128
  129. Nisa' 4:129
  130. Nisa' 4:130
  131. Nisa' 4:131
  132. Nisa' 4:132
  133. Nisa' 4:133
  134. Nisa' 4:134
  135. Nisa' 4:135
  136. Nisa' 4:136
  137. Nisa' 4:137
  138. Nisa' 4:138
  139. Nisa' 4:139
  140. Nisa' 4:140
  141. Nisa' 4:141
  142. Nisa' 4:142
  143. Nisa' 4:143
  144. Nisa' 4:144
  145. Nisa' 4:145
  146. Nisa' 4:146
  147. Nisa' 4:147
  148. Nisa' 4:148
  149. Nisa' 4:149
  150. Nisa' 4:150
  151. Nisa' 4:151
  152. Nisa' 4:152
  153. Nisa' 4:153
  154. Nisa' 4:154
  155. Nisa' 4:155
  156. Nisa' 4:156
  157. Nisa' 4:157
  158. Nisa' 4:158
  159. Nisa' 4:159
  160. Nisa' 4:160
  161. Nisa' 4:161
  162. Nisa' 4:162
  163. Nisa' 4:163
  164. Nisa' 4:164
  165. Nisa' 4:165
  166. Nisa' 4:166
  167. Nisa' 4:167
  168. Nisa' 4:168
  169. Nisa' 4:169
  170. Nisa' 4:170
  171. Nisa' 4:171
  172. Nisa' 4:172
  173. Nisa' 4:173
  174. Nisa' 4:174
  175. Nisa' 4:175
  176. Nisa' 4:176
  177. Maide 5:1
  178. Maide 5:2
  179. Maide 5:3
  180. Maide 5:4
  181. Maide 5:5
  182. Maide 5:6
  183. Maide 5:7
  184. Maide 5:8
  185. Maide 5:9
  186. Maide 5:10
  187. Maide 5:11
  188. Maide 5:12
  189. Maide 5:13
  190. Maide 5:14
  191. Maide 5:15
  192. Maide 5:16
  193. Maide 5:17
  194. Maide 5:18
  195. Maide 5:19
  196. Maide 5:20
  197. Maide 5:21
  198. Maide 5:22
  199. Maide 5:23
  200. Maide 5:24
  201. Maide 5:25
  202. Maide 5:26
  203. Maide 5:27
  204. Maide 5:28
  205. Maide 5:29
  206. Maide 5:30
  207. Maide 5:31
  208. Maide 5:32
  209. Maide 5:33
  210. Maide 5:34
  211. Maide 5:35
  212. Maide 5:36
  213. Maide 5:37
  214. Maide 5:38
  215. Maide 5:39
  216. Maide 5:40
  217. Maide 5:41
  218. Maide 5:42
  219. Maide 5:43
  220. Maide 5:44
  221. Maide 5:45
  222. Maide 5:46
  223. Maide 5:47
  224. Maide 5:48
  225. Maide 5:49
  226. Maide 5:50
  227. Maide 5:51
  228. Maide 5:52
  229. Maide 5:53
  230. Maide 5:54
  231. Maide 5:55
  232. Maide 5:56
  233. Maide 5:57
  234. Maide 5:58
  235. Maide 5:59
  236. Maide 5:60
  237. Maide 5:61
  238. Maide 5:62
  239. Maide 5:63
  240. Maide 5:64
  241. Maide 5:65
  242. Maide 5:66
  243. Maide 5:67
  244. Maide 5:68
  245. Maide 5:69
  246. Maide 5:70
  247. Maide 5:71
  248. Maide 5:72
  249. Maide 5:73
  250. Maide 5:74
  251. Maide 5:75
  252. Maide 5:76
  253. Maide 5:77
  254. Maide 5:78
  255. Maide 5:79
  256. Maide 5:80
  257. Maide 5:81
  258. Maide 5:82
  259. Maide 5:83
  260. Maide 5:84
  261. Maide 5:85
  262. Maide 5:86
  263. Maide 5:87
  264. Maide 5:88
  265. Maide 5:89
  266. Maide 5:90
  267. Maide 5:91
  268. Maide 5:92
  269. Maide 5:93
  270. Maide 5:94
  271. Maide 5:95
  272. Maide 5:96
  273. Maide 5:97
  274. Maide 5:98
  275. Maide 5:99
  276. Maide 5:100
  277. Maide 5:101
  278. Maide 5:102
  279. Maide 5:103
  280. Maide 5:104
  281. Maide 5:105
  282. Maide 5:106
  283. Maide 5:107
  284. Maide 5:108
  285. Maide 5:109
  286. Maide 5:110
  287. Maide 5:111
  288. Maide 5:112
  289. Maide 5:113
  290. Maide 5:114
  291. Maide 5:115
  292. Maide 5:116
  293. Maide 5:117
  294. Maide 5:118
  295. Maide 5:119
  296. Maide 5:120
  297. Enam 6:1
  298. Enam 6:2
  299. Enam 6:3
  300. Enam 6:4
  301. Enam 6:5
  302. Enam 6:6
  303. Enam 6:7
  304. Enam 6:8
  305. Enam 6:9
  306. Enam 6:10
  307. Enam 6:11
  308. Enam 6:12
  309. Enam 6:13
  310. Enam 6:14
  311. Enam 6:15
  312. Enam 6:16
  313. Enam 6:17
  314. Enam 6:18
  315. Enam 6:19
  316. Enam 6:20
  317. Enam 6:21
  318. Enam 6:22
  319. Enam 6:23
  320. Enam 6:24
  321. Enam 6:25
  322. Enam 6:26
  323. Enam 6:27
  324. Enam 6:28
  325. Enam 6:29
  326. Enam 6:30
  327. Enam 6:31
  328. Enam 6:32
  329. Enam 6:33
  330. Enam 6:34
  331. Enam 6:35
  332. Enam 6:36
  333. Enam 6:37
  334. Enam 6:38
  335. Enam 6:39
  336. Enam 6:40
  337. Enam 6:41
  338. Enam 6:42
  339. Enam 6:43
  340. Enam 6:44
  341. Enam 6:45
  342. Enam 6:46
  343. Enam 6:47
  344. Enam 6:48
  345. Enam 6:49
  346. Enam 6:50
  347. Enam 6:51
  348. Enam 6:52
  349. Enam 6:53
  350. Enam 6:54
  351. Enam 6:55
  352. Enam 6:56
  353. Enam 6:57
  354. Enam 6:58
  355. Enam 6:59
  356. Enam 6:60
  357. Enam 6:61
  358. Enam 6:62
  359. Enam 6:63
  360. Enam 6:64
  361. Enam 6:65
  362. Enam 6:66
  363. Enam 6:67
  364. Enam 6:68
  365. Enam 6:69
  366. Enam 6:70
  367. Enam 6:71
  368. Enam 6:72
  369. Enam 6:73
  370. Enam 6:74
  371. Enam 6:75
  372. Enam 6:76
  373. Enam 6:77
  374. Enam 6:78
  375. Enam 6:79
  376. Enam 6:80
  377. Enam 6:81
  378. Enam 6:82
  379. Enam 6:83
  380. Enam 6:84
  381. Enam 6:85
  382. Enam 6:86
  383. Enam 6:87
  384. Enam 6:88
  385. Enam 6:89
  386. Enam 6:90
  387. Enam 6:91
  388. Enam 6:92
  389. Enam 6:93
  390. Enam 6:94
  391. Enam 6:95
  392. Enam 6:96
  393. Enam 6:97
  394. Enam 6:98
  395. Enam 6:99
  396. Enam 6:100
  397. Enam 6:101
  398. Enam 6:102
  399. Enam 6:103
  400. Enam 6:104
  401. Enam 6:105
  402. Enam 6:106
  403. Enam 6:107
  404. Enam 6:108
  405. Enam 6:109
  406. Enam 6:110
  407. Enam 6:111
  408. Enam 6:112
  409. Enam 6:113
  410. Enam 6:114
  411. Enam 6:115
  412. Enam 6:116
  413. Enam 6:117
  414. Enam 6:118
  415. Enam 6:119
  416. Enam 6:120
  417. Enam 6:121
  418. Enam 6:122
  419. Enam 6:123
  420. Enam 6:124
  421. Enam 6:125
  422. Enam 6:126
  423. Enam 6:127
  424. Enam 6:128
  425. Enam 6:129
  426. Enam 6:130
  427. Enam 6:131
  428. Enam 6:132
  429. Enam 6:133
  430. Enam 6:134
  431. Enam 6:135
  432. Enam 6:136
  433. Enam 6:137
  434. Enam 6:138
  435. Enam 6:139
  436. Enam 6:140
  437. Enam 6:141
  438. Enam 6:142
  439. Enam 6:143
  440. Enam 6:144
  441. Enam 6:145
  442. Enam 6:146
  443. Enam 6:147
  444. Enam 6:148
  445. Enam 6:149
  446. Enam 6:150
  447. Enam 6:151
  448. Enam 6:152
  449. Enam 6:153
  450. Enam 6:154
  451. Enam 6:155
  452. Enam 6:156
  453. Enam 6:157
  454. Enam 6:158
  455. Enam 6:159
  456. Enam 6:160
  457. Enam 6:161
  458. Enam 6:162
  459. Enam 6:163
  460. Enam 6:164
  461. Enam 6:165

Nisa' 4:1

ਹੇ ਲੋਕੋ! ਆਪਣੇ ਉਸ ਪਾਲਣਹਾਰ ਤੋਂ ਡਰੋ ਜਿਸ ਨੇ ਤੁਹਾਨੂੰ ਸਭ ਨੂੰ ਇਕ ਜਾਨ (ਹਜ਼ਰਤ ਆਦਮ) ਤੋਂ ਪੈਦਾ ਕੀਤਾ ਤੇ ਉਸੇ (ਜਾਨ) ਤੋਂ ਉਹਦਾ ਜੋੜਾ (ਪਤਨੀ ਹੱਵਾ ਨੂੰ) ਬਣਾਇਆ ਅਤੇ ਉਹਨਾਂ ਦੋਵਾਂ ਤੋਂ ਬਹੁਤ ਸਾਰੇ ਮਰਦ ਤੇ ਔਰਤਾਂ (ਦੁਨੀਆਂ ਵਿਚ) ਖਿਲਾਰ ਦਿੱਤੇ। ਉਸ ਅੱਲਾਹ ਤੋਂ ਡਰੋ ਜਿਸ ਦਾ ਵਾਸਤਾ ਪਾਕੇ ਤੁਸੀਂ ਇਕ ਦੂਜੇ ਕੋਲੋਂ (ਰਿਸ਼ਤੇ) ਮੰਗਦੇ ਹੋ, ਅਤੇ ਰਿਸ਼ਤੇ ਨਾਤੇ ਤੋੜਣ ਤੋਂ ਬਚੋ।[1] ਬੇਸ਼ੱਕ ਅੱਲਾਹ ਤੁਹਾਡੀ ਨਿਗਰਾਨੀ ਕਰ ਰਿਹਾ ਹੇ। ——— [1] ਰਿਸ਼ਤੇ ਤੋੜਣਾ ਬਹੁਤ ਵੱਡਾ ਗੁਨਾਹ ਹੇ। ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਰਿਸ਼ਤੇ ਤੋੜਣ ਵਾਲਾ ਜੰਨਤ ਵਿਚ ਨਹੀਂ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 5984)

Nisa' 4:2

ਯਤੀਮਾਂ ਦੇ ਮਾਲ (ਜਿਹੜੇ ਤੁਹਾਡੇ ਕੋਲ ਹਨ) ਉਹਨਾਂ ਨੂੰ ਵਾਪਸ ਦੇ ਦਿਓ ਅਤੇ (ਉਹਨਾਂ ਦੇ) ਵਧੀਆ ਮਾਲ ਨੂੰ (ਆਪਣੇ) ਭੈੜੇ ਮਾਲ ਨਾਲ ਨਾ ਬਦਲੋ। ਤੁਸੀਂ ਉਹਨਾਂ ਦੇ ਮਾਲ ਆਪਣੇ ਮਾਲ ਨਾਲ ਰਲਾ ਮਲਾ ਕੇ ਨਾ ਖਾਓ। ਬੇਸ਼ੱਕ ਇਹ ਬਹੁਤ ਵੱਡਾ ਪਾਪ ਹੇ।

Nisa' 4:3

ਜੇ ਤੁਹਾਨੂੰ ਡਰ ਹੋਵੇ ਕਿ ਤੁਸੀਂ ਯਤੀਮ ਲੜਕੀਆਂ ਨਾਲ (ਨਿਕਾਹ ਕਰਕੇ) ਇਨਸਾਫ਼ ਨਹੀਂ ਕਰ ਸਕੋਗੇ ਤਾਂ ਜਿਹੜੀਆਂ ਇਸਤਰੀਆਂ ਤੁਹਾਨੂੰ ਪਸੰਦ ਹੋਣ ਤੁਸੀਂ ਉਹਨਾਂ ਵਿੱਚੋਂ ਦੋ-ਦੋ, ਤਿੰਨ-ਤਿੰਨ ਅਤੇ ਚਾਰ-ਚਾਰ (ਇਸਤਰੀਆਂ ਨਾਲ ਨਿਕਾਹ) ਕਰ ਸਕਦੇ ਹੋ, ਪਰ ਜੇ ਤੁਹਾਨੂੰ ਇਸ ਗੱਲ ਦਾ ਡਰ ਹੇ ਕਿ ਤੁਸੀਂ ਉਹਨਾਂ ਨਾਲ ਨਿਆ ਨਹੀਂ ਕਰ ਸਕਦੇ ਤਾਂ ਇੱਕ ਹੀ ਔਰਤ ਨਾਲ ਨਿਕਾਹ ਕਰੋ ਜਾਂ ਉਹਨਾਂ ਗੋਲੀਆਂ ਨੂੰ ਪਤਨੀ ਬਣਾ ਲਓ ਜੋ ਤੁਹਾਡੇ ਕਬਜ਼ੇ ’ਚ ਆਈਆਂ ਹਨ। ਤੁਹਾਡੇ ਲਈ ਇਹੋ ਉਚਿਤ ਹੇ। ਇੰਜ ਕਰਕੇ ਤੁਸੀਂ ਨਾ ਇਨਸਾਫ਼ੀ ਤੋਂ ਬਚ ਜਾਵੋਗੇ।

Nisa' 4:4

ਪਤਨੀਆਂ ਨੂੰ ਉਹਨਾਂ ਦੇ ਮਹਿਰ ਖ਼ੁਸ਼ੀ-ਖ਼ੁਸ਼ੀ ਅਦਾ ਕਰੋ,[2] ਹਾਂ ਜੇ ਉਹ ਆਪੇ ਆਪਣੀ ਇੱਛਾ ਨਾਲ ਤੁਹਾਨੂੰ ਮਹਿਰ ਦਾ ਕੁੱਝ ਹਿੱਸਾ ਮੁਆਫ਼ ਕਰ ਦੇਣ ਤਾਂ ਤੁਸੀਂ ਉਸ ਨੂੰ ਸ਼ੌਕ ਨਾਲ ਖਾ ਸਕਦੇ ਹੋ। ——— [2] ਮਹਿਰ ਔਰਤ ਦਾ ਉਹ ਹੱਕ ਹੇ ਜਿਸ ਨੂੰ ਨਾ ਦੇਣਾ ਸਖ਼ਤ ਗੁਨਾਹ ਹੇ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਅੱਲਾਹ ਤਆਲਾ ਨੇ ਤੁਹਾਡੇ ਲਈ ਮਾਵਾਂ ਦੀ ਨਾ-ਫ਼ਰਮਾਨੀ, ਧੀਆਂ ਨੂੰ ਜਿਉਂਦਾ ਗੱਡ ਦੇਣਾ ਆਪਣੇ ’ਤੇ ਕਿਸੇ ਦਾ ਹੱਕ ਹੋਵੇ ਉਸ ਨੂੰ ਨਾ ਅਦਾ ਕਰਨਾ ਅਤੇ ਦੂਜਿਆਂ ਤੋਂ ਆਪਣਾ ਹੱਕ ਮੰਗਣਾ ਹਰਾਮ ਕਰ ਦਿੱਤਾ ਹੇ ਅਤੇ ਆਪ ਸ: ਨੇ ਬੇਕਾਰ ਗੱਲਾਂ ਕਰਨ, ਅਤੇ ਬਹੁਤੇ ਸਵਾਲ ਕਰਨ, ਅਤੇ ਮਾਲ ਬਰਬਾਦ ਕਰਨ ਨੂੰ ਨਾ ਪਸੰਦ ਕੀਤਾ ਹੇ। (ਸਹੀ ਬੁਖ਼ਾਰੀ, ਹਦੀਸ: 2408)

Nisa' 4:5

ਜਿਸ ਮਾਲ ਨੂੰ ਅੱਲਾਹ ਨੇ ਤੁਹਾਡੇ ਲਈ ਜੀਵਨ ਗੁਜ਼ਾਰਨ ਦਾ ਇਕ ਸਾਧਨ ਬਣਾਇਆ ਹੇ ਉਸ ਮਾਲ ਨੂੰ ਬੇ-ਸਮਝ ਲੋਕਾਂ ਦੇ ਹਵਾਲੇ ਨਾ ਕਰੋ। ਹਾਂ! ਉਹਨਾਂ (ਬੇ-ਅਕਲਾਂ) ਨੂੰ ਉਸ ਮਾਲ ’ਚੋਂ ਖਾਣ ਪਾਣ ਕਰਾਓ ਤੇ ਕੱਪੜਾ ਲੱਤਾ ਪਵਾਓ ਅਤੇ ਉਹਨਾਂ ਨਾਲ ਨਰਮ ਸੁਭਾਅ ਨਾਲ ਗੱਲਬਾਤ ਕਰੋ।

Nisa' 4:6

ਤੁਸੀਂ ਯਤੀਮਾਂ ਦੀ (ਸੂਝ-ਬੂਝ ਦੀ) ਪਰਖ ਕਰਦੇ ਰਹੋ, ਇੱਥੋਂ ਤਕ ਕਿ ਉਹ ਨਿਕਾਹ ਦੀ ਉਮਰ ਨੂੰ ਪੁੱਜ ਜਾਣ। ਫੇਰ ਜੇ ਤੁਸੀਂ ਉਹਨਾਂ ਵਿਚ ਸਮਝਦਾਰੀ ਤੇ ਯੋਗਤਾ ਪਾਓ ਤਾਂ ਉਹਨਾਂ ਦੇ ਮਾਲ ਉਹਨਾਂ ਦੇ ਹਵਾਲੇ ਕਰ ਦਿਓ। ਤੁਸੀਂ ਉਹਨਾਂ ਦੀ ਦੌਲਤ ਨੂੰ ਲੋੜ ਤੋਂ ਵੱਧ ਅਤੇ ਛੇਤੀ-ਛੇਤੀ ਇਸ ਕਰਕੇ ਨਾ ਖਾਓ ਕਿ ਉਹ ਵੱਡੇ ਹੋ ਕੇ ਤੁਹਾਥੋਂ ਆਪਣਾ ਹੱਕ ਮੰਗਣਗੇ। ਜੇ (ਸਰਪ੍ਰਸਤ) ਅਮੀਰ ਹੋਵੇ ਤਾਂ ਉਸ ਨੂੰ ਚਾਹੀਦਾ ਹੇ ਕਿ ਅਨਾਥਾਂ ਦੇ ਮਾਲ ਖਾਣ ਤੋਂ ਬਚੋ, ਪਰ ਜੇ ਉਹ ਗਰੀਬ ਹੇ ਤਾਂ ਲੋੜ ਅਨੁਸਾਰ ਖਾ ਸਕਦਾ ਹੇ। ਜਦੋਂ ਤੁਸੀਂ ਉਹਨਾਂ (ਅਨਾਥਾਂ) ਦੇ ਮਾਲ ਉਹਨਾਂ ਦੇ ਹਵਾਲੇ ਕਰੋ ਤਾਂ ਇਸ ’ਤੇ ਕਿਸੇ ਹੇ ਗਵਾਹ ਬਣਾ ਲਵੋ। ਅਤੇ ਅੱਲਾਹ ਹਿਸਾਬ ਲੈਣ ਲਈ ਆਪ ਹੀ ਬਥੇਰਾ ਹੇ।

Nisa' 4:7

ਮਾਤਾ ਪਿਤਾ ਤੇ ਸਾਕ-ਸੰਬੰਧੀ ਦੇ ਛੱਡੇ ਹੋਏ ਮਾਲ ਵਿਚ ਮਰਦਾਂ ਦਾ ਵੀ ਹਿੱਸਾ ਹੇ ਤੇ ਔਰਤਾਂ ਦਾ ਵੀ (ਹਿੱਸਾ ਹੇ) ਮਾਲ ਭਾਵੇਂ ਘੱਟ ਹੋਵੇ ਜਾਂ ਵੱਧ ਹੋਵੇ ਇਹ ਦੇ ਹਿੱਸੇ (ਅੱਲਾਹ ਵੱਲੋਂ) ਨਿਯਤ ਕੀਤੇ ਗਏ ਹਨ।

Nisa' 4:8

ਜੇ ਵੰਡ ਵੇਲੇ ਰਿਸ਼ਤੇਦਾਰ, ਯਤੀਮ ਅਤੇ ਮੁਥਾਜ ਆ ਜਾਣ ਤਾਂ ਤੁਸੀਂ ਉਸ (ਵਿਰਾਸਤ ਦੇ) ਮਾਲ ਵਿੱਚੋਂ ਉਹਨਾਂ ਨੂੰ ਵੀ ਕੁੱਝ ਦੇ ਦੇਵੋ ਅਤੇ ਉਹਨਾਂ ਨਾਲ ਨਰਮੀ ਨਾਲ ਬੋਲੋ।

Nisa' 4:9

ਲੋਕਾਂ ਨੂੰ ਇਸ ਗੱਲ ਤੋਂ ਡਰਨਾ ਚਾਹੀਦਾ ਹੇ ਕਿ ਜੇ ਉਹ ਆਪਣੇ ਪਿੱਛੇ (ਛੋਟੇ-ਛੋਟੇ) ਬੇਵਸ ਬੱਚੇ ਛੱਡ ਜਾਣ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਪ੍ਰਤੀ ਕਿੰਨੀ ਚਿੰਤਾ ਹੋਵੇਗੀ। ਸੋ ਉਹਨਾਂ ਨੂੰ ਰੱਬ ਤੋਂ ਡਰਦੇ ਹੋਏ ਠੀਕ ਤੇ ਸਹੀ ਗੱਲ ਕਹਿਣੀ ਚਾਹੀਦੀ ਹੇ।

Nisa' 4:10

ਜਿਹੜੇ ਲੋਕ ਯਤੀਮਾਂ ਦਾ ਮਾਲ ਜ਼ੁਲਮ ਨਾਲ ਖਾਂਦੇ ਹਨ ਉਹ ਆਪਣੇ ਢਿੱਡ ਅੱਗ ਨਾਲ ਹੀ ਭਰਦੇ ਹਨ ਅਤੇ ਉਹ ਛੇਤੀ ਹੀ (ਕਿਆਮਤ ਵਾਲੇ ਦਿਨ) ਨਰਕ ਦੀ ਅੱਗ ਵਿਚ ਸੁਟੇ ਜਾਣਗੇ।

Nisa' 4:11

ਅੱਲਾਹ ਤੁਹਾਨੂੰ ਤੁਹਾਡੀ ਸੰਤਾਨ ਬਾਰੇ ਹੁਕਮ ਦਿੰਦਾ ਹੇ ਕਿ ਪੁੱਤਰ ਦਾ ਹਿੱਸਾ ਦੋ ਧੀਆਂ ਦੇ ਬਰਾਬਰ ਹੇ। ਜੇਕਰ ਕੇਵਲ ਧੀਆਂ ਦੋ ਜਾਂ ਦੋ ਤੋਂ ਵੱਧ ਹੋਣ ਤਾਂ ਉਹਨਾਂ ਨੂੰ ਵਿਰਸੇ ਦਾ ਦੋ ਤਿਹਾਈ ਹਿੱਸਾ ਮਿਲੇਗਾ ਅਤੇ ਜੇ ਇਕ ਹੀ (ਧੀ) ਹੋਵੇ ਤਾਂ ਉਸ ਲਈ ਅੱਧਾ ਵਿਰਸਾ ਹੇ। ਜੇ ਮ੍ਰਿਤਕ ਦੇ ਸੰਤਾਨ ਹੇ ਤਾਂ ਉਸ ਦੇ ਮਾਤਾ ਪਿਤਾ ਵਿੱਚੋਂ ਹਰ ਇਕ ਨੂੰ ਵਿਰਸੇ ਦਾ ਛੇਵਾਂ ਹਿੱਸਾ ਮਿਲੇਗਾ ਅਤੇ ਜੇ ਸੰਤਾਨ ਨਾ ਹੋਵੇ ਅਤੇ ਮਾ ਬਾਪ ਹੀ ਵਾਰਿਸ ਹੋਣ ਤਾਂ ਉਸ ਦੀ ਮਾਂ ਦਾ ਤੀਜਾ ਹਿੱਸਾ ਹੇ। ਜੇ ਮ੍ਰਿਤਕ ਦੇ ਕਈ ਭਰਾ ਹੋਣ ਤਾਂ ਫੇਰ ਉਸ ਦੀ ਮਾਂ ਦਾ ਛੇਵਾਂ ਹਿੱਸਾ ਵਰਾਸਤ ਵਿਚ ਹੋਵੇਗਾ। ਇਹ ਸਾਰੇ ਹਿੱਸਿਆਂ ਦੀ ਵੰਡ ਮ੍ਰਿਤਕ ਦੀ ਵਸੀਅਤ ਪੂਰੀ ਕਰਨ ਅਤੇ ਉਸ ਦੇ ਸਿਰ ਜਿਹੜਾ ਕਰਜ਼ਾ ਹੋਵੇ ਉਸ ਨੂੰ ਉਤਾਰਨ ਮਗਰੋਂ ਹੋਵੇਗੀ। ਤੁਹਾਡੇ ਮਾਂ ਬਾਪ ਹੋਣ ਜਾਂ ਤੁਹਾਡੀ ਸੰਤਾਨ ਹੋਵੇ ਤੁਹਾਨੂੰ ਨਹੀਂ ਪਤਾ ਕਿ ਇਹਨਾਂ ਵਿੱਚੋਂ ਕੋਣ ਤੁਹਾਨੂੰ ਲਾਭ ਪਹੁੰਚਾ ਸਕਦਾ ਹੇ। ਇਹ ਸਾਰੇ ਹਿੱਸੇ ਅੱਲਾਹ ਵੱਲੋਂ ਨਿਯਤ ਕੀਤੇ ਹੋਏ ਹਨ। ਬੇਸ਼ੱਕ ਅੱਲਾਹ ਸਾਰੀਆਂ ਹਕੀਕਤਾਂ ਅਤੇ ਸਾਰੀਆਂ ਹਿਕਮਤਾਂ ਦਾ ਜਾਣਨ ਵਾਲਾ ਹੇ।

Nisa' 4:12

ਜੇ ਤੁਹਾਡੀਆਂ ਪਤਨੀਆਂ ਬੇ-ਔਲਾਦ ਹੋਣ ਤਾਂ ਉਹਨਾਂ ਦੇ ਛੱਡੇ ਹੋਏ ਮਾਲ ਵਿੱਚੋਂ ਤੁਹਾਡਾ (ਪਤੀ ਦਾ) ਅੱਧਾ ਹਿੱਸਾ ਹੋਵੇਗਾ ਜੇ ਉਸ ਦੀ ਸੰਤਾਨ ਹੇ ਤਾਂ ਉਹਨਾਂ ਦੇ ਛੱਡੇ ਹੋਏ ਮਾਲ ਵਿੱਚੋਂ ਤੁਹਾਡਾ ਚੋਥਾ ਹਿੱਸਾ ਹੋਵੇਗਾ। ਇਹ ਵੰਡ ਉਹਨਾਂ ਪਤਨੀਆਂ ਦੀ ਵਸੀਅਤ ਪੂਰੀ ਕਰਨ ਅਤੇ ਕਰਜ਼ਾਂ ਅਦਾ ਕਰਨ ਤੋਂ ਬਾਅਦ ਹੀ ਹੋਵੇਗੀ। ਜੇ ਤੁਹਾਡੀ (ਮਰਦਾਂ ਦੀ) ਸੰਤਾਨ ਨਹੀਂ ਤਾਂ ਤੁਹਾਡੇ ਵੱਲੋਂ ਛੱਡੇ ਹੋਏ ਮਾਲ ’ਚੋਂ ਤੁਹਾਡੀ ਪਤਨੀਆਂ ਦਾ ਚੌਥਾ ਹਿੱਸਾ ਹੇ ਜੇ ਤੁਹਾਡੀ ਔਲਾਦ ਹੇ ਤਾਂ ਤੁਹਾਡੇ ਛੱਡੇ ਹੋਏ ਮਾਲ ’ਚੋਂ ਉਹਨਾਂ (ਤੁਹਾਡੀਆਂ ਪਤਨੀਆਂ) ਦਾ ਅੱਠਵਾਂ ਹਿੱਸਾ ਹੇ ਇਹ ਵੰਡ ਵੀ ਤੁਹਾਡੇ ਵੱਲੋਂ ਕੀਤੀ ਹੋਈ ਵਸੀਅਤ ਦੀ ਪੂਰਤੀ ਅਤੇ ਤੁਹਾਡਾ ਕਰਜ਼ ਅਦਾ ਕਰਨ ਉਪਰੰਤ ਹੋਵੇਗੀ। ਜੇਕਰ ਉਹ ਵਿਅਕਤੀ ਜਿਸ ਦਾ ਵਿਰਸਾ ਵੰਡਿਆ ਜਾ ਰਿਹਾ ਹੇ ਨਾ ਕੋਈ ਉਸਦਾ ਪੁੱਤਰ ਹੇ ਅਤੇ ਨਾ ਹੀ ਉਸ ਦਾ ਪਿਓ (ਜਿਓਦਾਂ) ਹੇ ਜਾਂ ਇੰਜ ਹੀ ਕੋਈ ਔਰਤ ਹੋਵੇ ਜੇ ਉਸ ਦਾ ਇਕ ਭਰਾ ਜਾਂ ਇਕ ਭੈਣ ਹੋਵੇ ਤਾਂ ਇਹਨਾਂ ਦੋਵਾਂ ਵਿੱਚੋਂ ਹਰੇਕ ਦਾ ਛੇਵਾਂ ਹਿੱਸਾ ਹੋਵੇਗਾ, ਜੇ ਉਹ ਵੱਧ ਗਿਣਤੀ ਵਿਚ ਹਨ ਤਾਂ ਉਹ ਸਾਰੇ ਇਕ ਤਿਹਾਈ ਦੇ ਭਾਗੀਦਾਰ ਹੋਣਗੇ, ਇਹ (ਵੰਡ) ਉਸ (ਮਰਨ ਵਾਲੇ ਦੀ) ਵਸੀਅਤ ’ਤੇ ਅਮਲ ਹੋਣ ਤੋਂ ਬਾਅਦ ਜਾਂ ਉਸ ਦੇ ਜ਼ਿੰਮੇ ਕਰਜ਼ੇ ਦੀ ਅਦਾਏਗੀ ਤੋਂ ਬਾਅਦ ਹੋਵੇਗੀ, ਪਰ ਇਸ ਤੋਂ ਕਿਸੇ ਨੂੰ ਕੋਈ ਹਾਨੀ ਨਹੀ ਹੋਣੀ ਚਾਹੀਦੀ। ਇਹ ਹੁਕਮ ਅੱਲਾਹ ਵੱਲੋਂ ਹੇ ਅਤੇ ਅੱਲਾਹ ਹੀ ਜਾਣਨ ਵਾਲਾ ਸਹਿਣਸ਼ੀਲ ਹੇ।

Nisa' 4:13

ਇਹ (ਵਰਾਸਤ ਦੀਆਂ ਵੰਡਾਂ) ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ ਹਨ ਅਤੇ ਜਿਹੜਾ ਵਿਅਕਤੀ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰੇਗਾ ਉਸ ਨੂੰ ਅੱਲਾਹ ਸਵਰਗਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ, ਜਿਨ੍ਹਾਂ ਵਿਚ ਉਹ (ਆਗਿਆਕਾਰੀ ਲੋਕ) ਸਦਾ ਰਹਿਣਗੇ ਅਤੇ ਇਹੋ ਵੱਡੀ ਕਾਮਯਾਬੀ ਹੇ।

Nisa' 4:14

ਜੋ ਵਿਅਕਤੀ ਅੱਲਾਹ ਅਤੇ ਉਸ ਦੇ ਰਸੂਲ ਦੀ ਨਾ-ਫ਼ਰਮਾਨੀ ਕਰੇਗਾ ਅਤੇ ਉਸ (ਅੱਲਾਹ) ਦੀਆਂ ਹੱਦਾਂ ਦੀ ਉਲੰਘਣਾ ਕਰੇਗਾ, ਉਸ (ਨਾ-ਫ਼ਰਮਾਨ) ਨੂੰ (ਅੱਲਾਹ) ਨਰਕ ਵਿਚ ਸੁੱਟ ਦੇਵੇਗਾ ਜਿੱਥੇ ਉਹ ਹਮੇਸ਼ਾਂ ਲਈ ਰਹਿਣਗੇ ਅਜਿਹੇ ਲੋਕਾਂ ਲਈ ਹੀ ਜ਼ਲੀਲ ਕਰਨ ਵਾਲਾ ਅਜ਼ਾਬ ਹੇ।

Nisa' 4:15

ਅਤੇ ਤੁਹਾਡੀਆਂ ਇਸਤਰੀਆਂ (ਪਤਨੀਆਂ) ਵਿੱਚੋਂਂ ਜਿਹੜੀਆਂ ਬਦਕਾਰੀ ਵਾਲੇ ਕੰਮ (ਜ਼ਨਾ) ਕਰ ਬੈਠਣ ਉਹਨਾਂ ਉੱਤੇ ਆਪਣੇ ਵਿੱਚੋਂ ਹੀ ਚਾਰ ਪੁਰਸ਼ਾਂ ਦੀ ਗਵਾਹੀ ਲਓ, ਜੇ ਇਹ ਚਾਰੋ ਗਵਾਹੀ ਦੇਣ ਤਾਂ ਉਹਨਾਂ ਔਰਤਾਂ ਨੂੰ ਘਰਾਂ ਵਿਚ ਬੰਦ (ਕੈਦ) ਕਰ ਦਿਓ, ਇੱਥੋਂ ਤਕ ਕਿ ਉਨ੍ਹਾਂ ਦੀ ਮੋਤ ਆ ਜਾਵੇ ਜਾਂ ਅੱਲਾਹ ਉਹਨਾਂ ਲਈ ਕੋਈ ਹੋਰ ਰਾਹ ਕੱਢ ਦੇਵੇ।

Nisa' 4:16

ਤੁਹਾਡੇ ’ਚੋਂ ਜਿਹੜੇ ਵੀ ਦੋ ਪੁਰਸ਼ ਬਦਕਾਰੀ (ਸਮਲਿੰਗਤਾ) ਕਰਨ ਉਹਨਾਂ ਨੂੰ ਸਜ਼ਾ ਦਿਓ ਜੇ ਉਹ ਤੌਬਾ ਕਰਕੇ ਆਪਣਾ ਸੁਧਾਰ ਕਰ ਲੈਣ ਤਾਂ ਉਹਨਾਂ ਨੂੰ ਮੁਆਫ਼ ਕਰ ਦਿਓ। ਬੇਸ਼ੱਕ ਅੱਲਾਹ ਹੀ ਤੌਬਾ ਨੂੰ ਕਬੂਲ ਕਰਨ ਵਾਲਾ ਹੇ ਤੇ ਰਹਿਮ ਫ਼ਰਮਾਉਣ ਵਾਲਾ ਹੇ।

Nisa' 4:17

ਅੱਲਾਹ ਕੇਵਲ ਉਹਨਾਂ ਲੋਕਾਂ ਦੀ ਹੀ ਤੌਬਾ ਕਬੂਲ ਕਰਦਾ ਹੇ ਜਿਹੜੇ ਨਾਦਾਨੀ (ਅਣਜਾਣਪੁਨੇ) ਵਿਚ ਕੋਈ ਗੁਨਾਹ ਕਰ ਬੈਠਦੇ ਹਨ ਪਰ ਛੇਤੀ ਹੀ (ਉਸ ਗੁਨਾਹ ਤੋਂ) ਤੌਬਾ ਕਰ ਲੈਣ ਤਾਂ ਅੱਲਾਹ ਉਹਨਾਂ ਦੀ ਤੌਬਾ ਕਬੂਲ ਕਰਦਾ ਹੇ। ਅੱਲਾਹ (ਸਭ ਦਿਲਾਂ ਦੀ) ਜਾਣਕਾਰੀ ਰੱਖਣ ਵਾਲਾ ਹੇ ਅਤੇ ਹਿਕਮਤ ਵਾਲਾ ਹੇ।

Nisa' 4:18

ਉਹਨਾਂ ਲੋਕਾਂ ਦੀ ਤੌਬਾ ਕਬੂਲ ਨਹੀਂ ਹੁੰਦੀ ਜਿਹੜੇ ਭੈੜੇ ਕੰਮ ਕਰਦੇ ਰਹਿੰਦੇ ਹਨ ਇੱਥੋਂ ਤੀਕ ਕਿ ਜਦੋਂ ਉਹਨਾਂ ਵਿੱਚੋਂ ਕਿਸੇ ਦੀ ਮੌਤ ਦਾ ਵੇਲਾ ਆ ਪੁੱਜਦਾ ਹੇ ਉਸ ਸਮੇਂ ਆਖਦਾ ਹੇ ਕਿ “ਹੁਣ ਮੈਂ ਤੌਬਾ ਕਰਦਾ ਹਾਂ” ਇਸੇ ਤਰ੍ਹਾਂ ਉਹਨਾਂ ਦੀ ਤੌਬਾ ਵੀ ਕਬੂਲ ਨਹੀਂ ਹੁੰਦੀ ਜਿਹੜੇ ਕਾਫ਼ਿਰ ਹੁੰਦੇ ਹੋਏ ਹੀ ਮਰ ਜਾਣ। ਇਹੋ ਉਹ ਲੋਕ ਹਨ ਜਿਨ੍ਹਾਂ ਲਈ ਅਸਾਂ ਦੁਖਦਾਈ ਅਜ਼ਾਬ ਤਿਆਰ ਕਰ ਛੱਡਿਆ ਹੇ।

Nisa' 4:19

ਹੇ ਈਮਾਨ ਵਾਲਿਓ! ਤੁਹਾਡੇ ਲਈ ਇਹ ਜਾਇਜ਼ ਨਹੀਂ ਕਿ ਤੁਸੀਂ ਜ਼ੋਰ ਜ਼ਬਰਦਸਤੀ (ਵਿਧਵਾ) ਇਸਤਰੀਆਂ ਦੇ ਵਾਰਸ ਬਣ ਬੈਠੋ (ਹੁਣ ਉਹ ਅਜ਼ਾਦ ਹੇ ਜਿੱਥੇ ਚਾਹੇ ਨਿਕਾਹ ਕਰਵਾ ਸਕਦੀ ਹੇ) ਅਤੇ ਨਾ ਹੀ ਉਹਨਾਂ ਨੂੰ ਇਸ ਲਈ (ਤਲਾਕ ਦੇਣ ਮਗਰੋਂ) ਰੋਕ ਕੇ ਰੱਖੋ ਕਿ ਜੋ ਤੁਸੀਂ ਉਹਨਾਂ ਨੂੰ ਮਹਿਰ ਦਿੱਤਾ ਹੋਇਆ ਹੇ ਉਸ ਵਿੱਚੋਂ ਕੁੱਝ ਵਾਪਸ ਲੈ ਲਵੋ [3] ਹਾਂ ਜੇ ਉਹ ਕੋਈ ਸਪਸ਼ਟ ਬਦਕਾਰੀ ਤੇ ਬੇ-ਹਿਆਈ ਦੇ ਕੰਮ ਕਰ ਬੈਠਣ ਤਾਂ ਉਹਨਾਂ ਨੂੰ ਰੋਕਣਾ ਜਾਇਜ਼ ਹੇ। ਤੁਸੀਂ ਉਹਨਾਂ (ਆਪਣੀਆਂ ਪਤਨੀਆਂ) ਨਾਲ ਸੁਚੱਜੇ ਢੰਗ ਨਾਲ ਜੀਵਨ ਗੁਜ਼ਾਰੋ ਜੇ ਤੁਸੀਂ ਉਹਨਾਂ ਨੂੰ ਨਾ ਪਸੰਦ ਕਰੋ ਤਾਂ ਹੋ ਸਕਦਾ ਹੇ ਕਿ ਤੁਹਾਨੂੰ ਇਕ ਚੀਜ਼ ਪਸੰਦ ਨਾ ਹੋਵੇ ਪਰ ਅੱਲਾਹ ਨੇ ਉਸੇ ਵਿਚ ਕੋਈ ਭਲਾਈ ਰੱਖ ਛੱਡੀ ਹੋਵੇ। ——— [3] ਇਸ ਤੋਂ ਭਾਵ ਮਹਿਰ ਹੇ, ਇਸ ਵਿਚ ਹਰ ਉਹ ਚੀਜ਼ ਹੇ, ਜਿਹੜੀ ਪਤੀ ਵੱਲੋਂ ਪਤਨੀ ਨੂੰ ਨਿਕਾਹ ਦੇ ਬਦਲੇ ਦਿੱਤੀ ਜਾਂਦੀ ਹੇ (ਸੋਨਾ ਚਾਂਦੀ ਮਾਲ ਦੌਲਤ ਆਦਿ) ਲੋਕਾਂ ਵਿਚ ਆਮ ਕਰਕੇ 32/- ਰੁਪਏ ਸ਼ਰਈ ਮਹਿਰ ਦਾ ਰਿਵਾਜ ਹੇ। ਜਦ ਕਿ ਇਹ ਸਭ ਗ਼ਲਤ ਗੱਲਾਂ ਹਨ। ਮਹਿਰ ਲੜਕੇ ਦੀ ਵਿੱਤੀ ਯੋਗਤਾ ਅਨੁਸਾਰ ਹੋਣਾ ਚਾਹੀਦਾ ਹੇ, ਨਾ ਦੇਣ ਦੇ ਇਰਾਦੇ ਨਾਲ ਵਧ ਤੋਂ ਵਧ ਮਹਿਰ ਨਿਯਤ ਕਰਨਾ ਠੀਕ ਨਹੀਂ ਅਤੇ ਨਾ ਹੀ ਲੜਕੇ ਦੀ ਹਿੰਮਤ ਤੋਂ ਵੱਧ ਕੇ ਮਹਿਰ ਹੋਣਾ ਚਾਹੀਦਾ ਹੇ ਅਤੇ ਇਸ ਨੂੰ ਦੇਣਾ ਵੀ ਜ਼ਰੂਰੀ ਹੇ।

Nisa' 4:20

ਜੇ ਤੁਸੀਂ ਇਕ ਪਤਨੀ ਦੀ ਥਾਂ ਦੂਜੀ ਪਤਨੀ ਲਿਆਉਣਾ ਚਾਹੁੰਦੇ ਹੋ ਤਾਂ ਭਾਵੇਂ ਤੁਸੀਂ ਉਹਨਾਂ (ਛੱਡਣ ਵਾਲੀਆਂ ਪਤਨੀਆਂ) ਵਿੱਚੋਂ ਕਿਸੇ ਨੂੰ ਖ਼ਜ਼ਾਨਾਂ ਵੀ ਦੇ ਰੱਖਿਆ ਹੇ ਤਾਂ ਵੀ ਉਸ ਵਿੱਚੋਂ ਕੁੱਝ ਵੀ ਵਾਪਸ ਨਾ ਲਵੋ। ਕੀ ਤੁਸੀਂ ਉਸ ’ਤੇ ਇਲਜ਼ਾਮ ਲਾ ਕੇ ਅਤੇ ਖੁੱਲ੍ਹਾ ਪਾਪ ਕਰਦੇ ਹੋਏ ਵਾਪਸ ਲਵੋਗੇ ?

Nisa' 4:21

ਤੁਸੀਂ (ਦਿੱਤੇ ਹੋਏ) ਮਹਿਰ ਵਿੱਚੋਂ ਕਿੱਦਾਂ ਵਾਪਸ ਲਵੋਗੇ ਜਦੋਂ ਕਿ ਤੁਸੀਂ ਇਕ ਦੂਜੇ ਨਾਲ ਸਰੀਰਿਕ ਮਿਲਣ ਕਰ ਚੁੱਕੇ ਹੋ ਅਤੇ ਉਹ ਔਰਤਾਂ ਤੁਹਾਥੋਂ ਪੱਕਾ ਪ੍ਰਣ ਲੈ ਚੁੱਕੀਆਂ ਹਨ (ਭਾਵ ਨਿਕਾਹ ਕੀਤਾ ਹੇ)।

Nisa' 4:22

ਉਹਨਾਂ ਇਸਤਰੀਆਂ ਨਾਲ ਨਿਕਾਹ ਨਾ ਕਰੋ ਜਿਨ੍ਹਾਂ (ਔਰਤਾਂ) ਨਾਲ ਤੁਹਾਡੇ ਪਿਓ ਨਿਕਾਹ ਕਰ ਚੱਕੇ ਹਨ ਪਰ ਜੋ ਪਹਿਲਾਂ ਹੋ ਚੁੱਕਾ ਸੋ ਹੋ ਚੁੱਕਾ। ਬੇਸ਼ੱਕ ਇਹ ਇਕ ਅਸ਼ਲੀਲ ਕੰਮ ਹੇ ਅਤੇ ਨਾ ਪਸੰਦੀਦਾ ਤੇ ਭੈੜਾ ਰਵਾਜ ਹੇ।

Nisa' 4:23

ਤੁਹਾਡੇ ’ਤੇ ਹਰਾਮ ਕੀਤੀਆਂ ਗਈਆਂ ਹਨ (ਭਾਵ ਜਿਨ੍ਹਾਂ ਨਾਲ ਤੁਸੀਂ ਨਿਕਾਹ ਨਹੀਂ ਕਰ ਸਕਦੇ) ਤੁਹਾਡੀਆਂ (ਸਕੀਆਂ ਤੇ ਮਤੇਰੀਆਂ) ਮਾਵਾਂ, ਤੁਹਾਡੀਆਂ ਧੀਆਂ (ਪੋਤੀ ਤੇ ਦੋਹਤੀ ਸਮੇਤ), ਭੈਣਾਂ (ਸਕੀ ਮਾਂ ਜਾਂ ਬਾਪ ਵੱਲੋਂ), ਭੂਆ, ਮਾਸੀਆਂ, ਭਤੀਜੀਆਂ, ਭਾਣਜੀਆਂ, ਤੁਹਾਡੀਆਂ ਉਹ ਮਾਵਾਂ ਜਿਨ੍ਹਾਂ ਦਾ ਤੁਸੀਂ ਦੁੱਧ ਪੀਤਾ ਹੇ ਅਤੇ ਤੁਹਾਡੀਆਂ ਦੁੱਧ ਵਿਚ ਸਾਂਝੀਵਾਲ ਭੈਣਾਂ, ਤੁਹਾਡੀਆਂ ਸੱਸਾਂ ਅਤੇ ਤੁਹਾਡੀਆਂ ਪਤਨੀਆਂ ਦੀਆਂ ਧੀਆਂ, ਜਿਹੜੀਆਂ ਤੁਹਾਡੀ ਗੋਦੀ ਵਿਚ ਪਲੀਆਂ ਹਨ, ਉਹਨਾਂ ਔਰਤਾਂ ਦੀਆਂ ਧੀਆਂ ਜਿਨ੍ਹਾਂ ਨਾਲ ਤੁਸੀਂ (ਪਤੀ ਪਤਨੀ ਵਾਲਾ) ਮੇਲ ਮਿਲਾਪ ਕਰ ਚੁੱਕੇ ਹੋ, ਪਰ ਜੇ ਤੁਸੀਂ ਉਹਨਾਂ ਨਾਲ ਪਤੀ ਪਤਨੀ ਵਾਂਗ ਮਿਲਾਪ ਨਹੀਂ ਸੀ ਕੀਤਾ (ਕੇਵਲ ਨਿਕਾਹ ਹੀ ਹੋਇਆ ਹੇ) ਤਾਂ ਫੇਰ ਤੁਹਾਡੇ ’ਤੇ ਕੋਈ ਦੋਸ਼ ਨਹੀਂ ਤੁਹਾਡੇ ਲਈ ਜਾਇਜ਼ ਹੇ (ਤੁਸੀਂ ਨਿਕਾਹ ਕਰ ਸਕਦੇ ਹੋ) ਅਤੇ ਤੁਹਾਡੇ ਵੀਰਜ ਤੋਂ ਪੈਦਾ ਹੋਏ ਪੁੱਤਰਾਂ ਦੀਆਂ ਪਤਨੀਆਂ ਅਤੇ ਦੋ ਸਕੀਆਂ ਭੈਣਾਂ ਨੂੰ ਇਕੋ ਵੇਲੇ ਇਕੱਠਾ ਰੱਖਣਾ (ਵੀ ਹਰਾਮ ਹੇ) ਹਾਂ ਜੋ ਵੀ (ਇਹਨਾਂ ਹੁਕਮਾਂ ਤੋਂ) ਪਹਿਲਾਂ ਹੋ ਚੁੱਕਿਆ ਸੋ ਹੋ ਚੁੱਕਿਆ। ਅੱਲਾਹ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੇ।

Nisa' 4:24

ਤੁਹਾਡੇ ਲਈ ਵਿਵਾਹਿਤ ਔਰਤਾਂ ਵੀ ਹਰਾਮ ਹਨ ਪ੍ਰੰਤੂ ਜਿਹੜੀਆਂ ਔਰਤਾਂ ਜੰਗ ਵਿਚ ਤੁਹਾਡੇ ਕਬਜ਼ੇ ਵਿਚ ਆ ਜਾਣ ਉਹ ਜਾਇਜ਼ ਹਨ। ਅੱਲਾਹ ਨੇ ਇਹਨਾਂ ਹਿਦਾਇਤਾਂ ਨੂੰ ਤੁਹਾਡੇ ਲਈ ਲਿੱਖ ਛੱਡਿਆ ਹੇ। ਇਹਨਾਂ ਇਸਤਰੀਆਂ ਤੋਂ ਛੁੱਟ ਬਾਕੀ ਸਾਰੀਆਂ ਔਰਤਾਂ ਤੁਹਾਡੇ ਲਈ ਹਲਾਲ (ਜਾਇਜ਼) ਹਨ। ਤੁਸੀਂ ਆਪਣੇ ਮਾਲ (ਮਹਿਰ) ਦੇ ਕੇ ਉਹਨਾਂ ਨਾਲ ਨਿਕਾਹ ਕਰ ਸਕਦੇ ਹੋ। ਤੁਹਾਡਾ ਇਰਾਦਾ ਬਦਕਾਰੀ ਲਈ ਨਹੀਂ ਹੋਣਾ ਚਾਹੀਦਾ। ਇਸ ਲਈ ਜਿਨ੍ਹਾਂ ਨਾਲ ਤੁਸੀਂ ਨਿਕਾਹ ਕਰੋ ਉਹਨਾਂ ਨੂੰ ਉਹਨਾਂ ਦਾ ਨਿਯਤ ਕੀਤਾ ਹੋਇਆ ਮਹਿਰ ਅਦਾ ਕਰੋ। ਮਹਿਰ ਨਿਯਤ ਹੋਣ ਤੋਂ ਮਗਰੋਂ ਜੇਕਰ ਆਪਸੀ ਰਜ਼ਾਮੰਦੀ ਨਾਲ ਇਸ ਵਿਚ (ਘੱਟ ਜਾਂ ਵੱਧ) ਨਿਯਤ ਕਰ ਲਵੋ ਤਾਂ ਤੁਹਾਡੇ ’ਤੇ ਕੋਈ ਦੋਸ਼ ਨਹੀਂ। ਬੇਸ਼ੱਕ ਅੱਲਾਹ ਜਾਣਨ ਵਾਲਾ, ਸਿਆਣਾ ਤੇ ਦਾਨਾ ਹੇ।

Nisa' 4:25

ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਆਜ਼ਾਦ ਮੁਸਲਮਾਨ ਇਸਤਰੀ ਨਾਲ ਨਿਕਾਹ ਕਰਨ ਦੀ ਸਮਰਥਾ ਨਾ ਰੱਖਦਾ ਹੋਵੇ ਤਾਂ ਉਹ ਮੁਸਲਮਾਨ ਬਾਂਦੀਆਂ ਨਾਲ, ਜਿਨ੍ਹਾਂ ਦੇ ਤੁਸੀਂ ਆਪ ਮਾਲਿਕ ਹੋ, ਨਿਕਾਹ ਕਰ ਸਕਦਾ ਹੇ। ਅੱਲਾਹ ਤੁਹਾਡੇ ਈਮਾਨ ਦੀ ਹਾਲਤ ਨੂੰ ਭਲੀ-ਭਾਂਤ ਜਾਣਦਾ ਹੇ। ਤੁਸੀਂ ਸਾਰੇ ਇਕ (ਆਦਮ ਦੀ ਔਲਾਦ) ਹੋ, ਇਸ ਲਈ ਬਾਂਦੀਆਂ ਦੇ ਮਾਲਿਕਾਂ ਤੋਂ ਇਜਾਜ਼ਤ ਲੈ ਕੇ ਉਹਨਾਂ ਨਾਲ ਨਿਕਾਹ ਕਰ ਲਵੋ ਅਤੇ ਰਵਾਜ ਅਨੁਸਾਰ ਉਹਨਾਂ (ਬਾਂਦੀਆਂ) ਦੇ ਮਹਿਰ ਉਹਨਾਂ ਨੂੰ ਦੇਵੋਂ। ਉਹ (ਬਾਂਦੀਆਂ) ਨੇਕ ਤੇ ਭਲੀਆਂ ਹੋਣ ਬਦਕਾਰੀ ਕਰਨ ਵਾਲੀਆਂ ਨਾ ਹੋਣ ਅਤੇ ਨਾ ਹੀ ਚੋਰੀ ਛੁਪੇ ਯਾਰੀਆਂ ਲਾਉਣ, ਜਦੋਂ ਉਹ ਬਾਂਦੀਆਂ (ਤੁਹਾਡੇ) ਨਿਕਾਹ ਵਿਚ ਆ ਜਾਣ ਜੇ ਫੇਰ ਵੀ ਉਹ ਬਦਕਾਰੀ ਕਰਨ ਤਾਂ ਉਹਨਾਂ ਦੀ ਸਜ਼ਾਂ ਆਜ਼ਾਦ ਇਸਤਰੀਆਂ ਦੀ ਸਜ਼ਾ ਤੋਂ ਅੱਧੀ (ਭਾਵ 50 ਕੋੜੇ) ਹੋਵੇਗੀ।[4] ਬਾਂਦੀਆਂ (ਗੋਲੀਆਂ) ਨਾਲ ਨਿਕਾਹ ਕਰਨ ਦੀ ਇਜਾਜ਼ਤ ਤੁਹਾਡੇ ਵਿੱਚੋਂ ਕੇਵਲ ਉਹਨਾਂ ਲੋਕਾਂ ਨੂੰ ਹੀ ਹੇ ਜਿਨ੍ਹਾਂ ਨੂੰ ਗੁਨਾਹ ਭਰੀ ਰਾਹ ਤੁਰ ਪੈਣ ਦਾ ਡਰ ਹੇ। ਜੇ ਤੁਸੀਂ ਸਬਰ ਕਰ ਸਕੋ ਤਾਂ ਇਹ ਤੁਹਾਡੇ ਲਈ ਵਧੇਰੇ ਚੰਗਾ ਹੇ ਅਤੇ ਅੱਲਾਹ ਬੜਾ ਹੀ ਬਖ਼ਸ਼ਣਹਾਰ ਤੇ ਰਹਿਮਤਾਂ ਵਾਲਾ ਹੇ। ——— [4] ਗ਼ੁਲਾਮ ਮਰਦ ਜਾਂ ਔਰਤ ਭਾਵੇਂ ਉਹ ਵਿਵਾਹਿਤ ਹਨ ਜਾਂ ਨਹੀਂ ਜੇ ਉਹਨਾਂ ਵਿੱਚੋਂ ਕੋਈ ਜ਼ਨਾਂ ਕਰੇਗਾ ਤਾਂ ਉਹਨਾਂ ਨੂੰ ਪੰਜਾਹ ਕੋੜ੍ਹਿਆਂ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਉਹਨਾਂ ਲਈ ਰਜਮ (ਪੱਥਰ ਮਾਰਨ) ਦੀ ਸਜ਼ਾ ਲਾਗੂ ਨਹੀਂ ਹੋਵੇਗੀ।

Nisa' 4:26

ਅੱਲਾਹ ਇਹ ਚਾਹੁੰਦਾ ਹੇ ਕਿ ਸਾਰੇ ਹੁਕਮਾਂ ਨੂੰ ਵਿਸਥਾਰ ਨਾਲ ਬਿਆਨ ਕਰੇ ਅਤੇ ਤੁਹਾਨੂੰ ਤੁਹਾਥੋਂ ਪਹਿਲਾਂ ਦੇ ਨੇਕ ਲੋਕਾਂ ਦੀ ਰਾਹ ’ਤੇ ਚਲਾਵੇ, ਉਹ ਤੁਹਾਡੇ ਵੱਲ ਧਿਆਨ ਦੇਣਾ ਚਾਹੁੰਦਾ ਹੇ। ਅੱਲਾਹ ਜਾਣਨਹਾਰ ਤੇ ਸਿਆਣਾ ਹੇ।

Nisa' 4:27

ਅੱਲਾਹ ਚਾਹੁੰਦਾ ਹੇ ਕਿ ਤੁਹਾਡੀ ਤੌਬਾ ਨੂੰ ਕਬੂਲ ਕਰੇ, ਪ੍ਰੰਤੂ ਜਿਹੜੇ ਲੋਕੀ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਹੋਏ ਹਨ ਉਹ ਚਾਹੁੰਦੇ ਹਨ ਕਿ ਤੁਸੀਂ ਹੱਕ ਤੋਂ ਦੂਰ ਹੋ ਜਾਓ।

Nisa' 4:28

ਅੱਲਾਹ ਤੁਹਾਡੇ (ਗੁਨਾਹਾਂ ਦੇ) ਭਾਰ ਨੂੰ (ਮੁਆਫ਼ੀ ਦੇ ਕੇ) ਹਲਕਾ ਕਰਨਾ ਚਾਹੁੰਦਾ ਹੇ। ਮਨੁੱਖ ਨੂੰ ਬਹੁਤ ਹੀ ਕਮਜ਼ੋਰ ਪੈਦਾ ਕੀਤਾ ਗਿਆ ਹੇ।

Nisa' 4:29

ਹੇ ਈਮਾਨ ਵਾਲਿਓ! ਤੁਸੀਂ ਇਕ ਦੂਜੇ ਦਾ ਮਾਲ ਨਾ-ਜਾਇਜ਼ ਢੰਗ ਨਾਲ ਨਾ ਖਾਓ, ਸਗੋਂ ਆਪਸੀ ਰਜ਼ਾਮੰਦੀ ਨਾਲ ਲੈਣ-ਦੇਣ ਕਰੋ ਅਤੇ ਅਨ-ਹੱਕਾ ਆਪਣੇ ਆਪ ਨੂੰ ਕਤਲ (ਆਤਮਾ ਹੱਤਿਆ) ਨਾ ਕਰੋ,[5] ਬੇਸ਼ੱਕ ਅੱਲਾਹ ਤੁਹਾਡੇ ’ਤੇ ਬਹੁਤ ਮਿਹਰਬਾਨ ਹੇ। ——— [5] ਆਤਮ ਹੱਤਿਆ ਦੀ ਹਦੀਸ ਅਨੁਸਾਰ ਕਰੜੀ ਸਜ਼ਾ ਹੇ। ਜਿਸ ਵਿਅਕਤੀ ਨੇ ਇਸਲਾਮ ਤੋਂ ਛੁੱਟ ਕਿਸੇ ਹੋਰ ਧਰਮ ਦੀ ਜਾਣ ਬੁਝ ਕੇ ਝੂਠੀ ਕਸਮ ਖਾਧੀ ਤਾਂ ਉਹ ਅਜਿਹਾ ਹੇ ਜਿਵੇਂ ਉਹ ਕਹਿੰਦਾ ਹੇ ਜੇ ਉਸ ਨੇ ਕਿਹਾ ਕਿ ਜੇ ਉਹ ਗੱਲ ਇੰਜ ਨਾ ਹੋਵੋ ਤਾਂ ਮੈਂ ਯਹੂਦੀ ਹਾਂ ਤਾਂ ਉਹ ਹਕੀਕਤ ਵਿਚ ਯਹੂਦੀ ਹੀ ਹੇ ਜੇ ਉਹ ਆਪਣੀ ਗੱਲ ਵਿਚ ਝੂਠਾ ਹੇ ਅਤੇ ਜਿਸ ਵਿਅਕਤੀ ਨੇ ਆਪਣੇ ਆਪ ਨੂੰ ਤੇਜ਼ ਹਥਿਆਰ ਨਾਲ ਮਾਰ ਲਿਆ ਤਾਂ ਉਸੇ ਹਥਿਆਰ ਨਾਲ ਨਰਕ ਵਿਚ ਅਜ਼ਾਬ ਹੁੰਦਾ ਰਹੇਗਾ। ਨਬੀ ਕਰੀਮ ਸ: ਦਾ ਫ਼ਰਮਾਨ ਹੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਉਸ ਨੇ ਤੰਗ ਆ ਕੇ ਆਤਮ ਹੱਤਿਆ ਕਰ ਲਈ ਤਾਂ ਅੱਲਾਹ ਨੇ ਫ਼ਰਮਾਇਆ ਕਿ ਮੇਰੇ ਬੰਦੇ ਨੇ ਮਰਨ ਵਿਚ ਛੇਤੀ ਕੀਤੀ ਭਾਵ ਉਹ ਸਬਰ ਨਹੀਂ ਕਰ ਸਕਿਆ ਕਿ ਮੈਂ ਉਸ ਦੀ ਜਾਨ ਕੱਢਦਾ ਅਤੇ ਉਸ ਦੀ ਮੌਤ ਹੰਦੀ ਸਗੋਂ ਉਸ ਨੇ ਖ਼ੁਦਕੁਸ਼ੀ (ਆਤਮ ਹੱਤਿਆ) ਕਰ ਲਈ ਮੈਂ ਉਸ ਲਈ ਜੰਨਤ ਨੂੰ ਹਰਾਮ ਕਰ ਦਿੱਤਾ ਹੇ। (ਸਹੀ ਬੁਖ਼ਾਰੀ, ਹਦੀਸ: 1363-1364) * ਆਪ ਸ: ਨੇ ਫ਼ਰਮਾਇਆ ਕਿ ਜੋ ਵਿਅਕਤੀ ਆਪਣਾ ਗਲਾ ਘੁੱਟ ਕੇ ਆਪਣੇ ਆਪ ਨੂੰ ਮਾਰਦਾ ਹੇ ਉਹ ਸਦਾ ਲਈ ਨਰਕ ਵਿਚ ਆਪਣਾ ਗਲਾ ਘੁੱਟਦਾ ਰਹੇਗਾ ਅਤੇ ਜਿਹੜਾ ਕੋਈ ਆਪਣੇ ਆਪ ਨੂੰ ਕਿਸੇ ਹਥਿਆਰ ਦੀਆਂ ਸੱਟਾਂ ਨਾਲ ਕਤਲ ਕਰੇਗਾ, ਉਹ ਨਰਕ ਵਿਚ ਆਪਣੇ ਆਪ ਨੂੰ ਸਦਾ ਸੱਟਾਂ ਮਾਰਦਾ ਰਹੇਗਾ। (ਸਹੀ ਬੁਖ਼ਾਰੀ, ਹਦੀਸ: 1365)

Nisa' 4:30

ਜਿਹੜਾ ਵਿਅਕਤੀ ਧੱਕੇ ਨਾਲ ਤੇ ਜ਼ੁਲਮ ਰਾਹੀਂ ਅਜਿਹੇ (ਨਾ-ਫ਼ਰਮਾਨੀ ਵਾਲੇ) ਕੰਮ ਕਰੇਗਾ ਅਸੀਂ ਉਸ ਨੂੰ ਛੇਤੀ ਹੀ ਨਰਕ ਦੀ ਅੱਗ ਵਿਚ ਸੁੱਟ ਦੇਵਾਂਗੇ ਅਤੇ ਇੰਜ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੇ।

Nisa' 4:31

ਜੇਕਰ ਤੁਸੀਂ ਉਹਨਾਂ ਵੱਡੇ ਗੁਨਾਹਾਂ ਤੋਂ ਬਚਦੇ ਰਹੋਗੇ ਜਿਨ੍ਹਾਂ ਤੋਂ ਤੁਹਾਨੂੰ ਰੋਕਿਆ ਗਿਆ ਹੇ ਤਾਂ ਅਸੀਂ ਤੁਹਾਡੇ ਛੋਟੇ-ਛੋਟੇ ਗੁਨਾਹਾਂ ਨੂੰ ਤੁਹਾਥੋਂ ਦੂਰ ਕਰ ਦੇਵਾਂਗੇ [6] ਅਤੇ ਤੁਹਾਨੂੰ ਇੱਜ਼ਤ ਮਾਨ ਵਾਲੀ ਥਾਂ (ਸਵਰਗ) ਵਿਚ ਦਾਖ਼ਲ ਕਰਾਂਗੇ। ——— [6] ਇਸ ਆਇਤ ਵਿਚ ਗੁਨਾਹੇ ਕਬੀਰਾ (ਮਹਾਂ ਪਾਪ) ਤੋਂ ਬਚਨ ਦੀ ਹਿਦਾਇਤ ਕੀਤੀ ਗਈ ਹੇ। ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 130\\ 3

Nisa' 4:32

ਤੁਸੀਂ ਉਹਨਾਂ ਚੀਜ਼ਾਂ ਦੀ ਕਾਮਨਾ ਨਾ ਕਰੋ ਜਿਨ੍ਹਾਂ ਕਾਰਨ ਅੱਲਾਹ ਨੇ ਤੁਹਾਡੇ ਵਿੱਚੋਂ ਕਿਸੇ ਨੂੰ ਕਿਸੇ ਦੇ ਮੁਕਾਬਲੇ ਵਿਚ ਵਧੇਰੇ ਦਿੱਤਾ ਹੋਇਆ ਹੇ। ਜੋ ਪੁਰਸ਼ਾਂ ਨੇ ਕਮਾਇਆ ਹੇ ਉਸ ਕਮਾਈ ਵਿਚ ਉਹਨਾਂ ਦਾ ਹਿੱਸਾ ਹੇ (ਭਾਵ ਉਹੀ ਹੱਕਦਾਰ ਹਨ) ਅਤੇ ਔਰਤਾਂ ਦਾ ਹੱਕ ਉਸ ਕਮਾਈ ਵਿਚ ਹੇ ਜੋ ਉਹਨਾਂ ਨੇ ਕਮਾਇਆ ਹੇ। ਤੁਸੀਂ ਅੱਲਾਹ ਤੋਂ ਹੀ ਉਸ ਦੇ ਫ਼ਜ਼ਲਾਂ ਲਈ ਦੁਆਵਾਂ ਮੰਗਦੇ ਰਹੋ। ਬੇਸ਼ੱਕ ਅੱਲਾਹ ਹਰ (ਵਿਅਕਤੀ ਦੀ ਲੋੜ ਦੀਆਂ) ਚੀਜ਼ਾਂ ਨੂੰ ਜਾਣਨ ਵਾਲਾ ਹੇ।

Nisa' 4:33

ਮਾਤਾ ਪਿਤਾ ਜਾਂ ਨੇੜਲੇ ਰਿਸ਼ਤੇਦਾਰ ਜੋ ਵੀ ਮਾਲ ਛੱਡ ਜਾਣ ਉਸ ਵਿਰਸੇ ਵਿਚ ਅਸੀਂ (ਅੱਲਾਹ ਨੇ ਰਿਸ਼ਤੇ ਅਨੁਸਾਰ) ਹਰੇਕ ਨੂੰ ਵਾਰਸ ਬਣਾਇਆ ਹੇ। ਜਿਨ੍ਹਾਂ ਨਾਲ ਤੁਸੀਂ ਇਕਰਾਰ ਕੀਤਾ ਹੋਇਆ ਹੇ, ਉਹਨਾਂ ਨੂੰ ਉਹਨਾਂ ਦਾ ਹਿੱਸਾ ਦਿਓ। ਬੇਸ਼ੱਕ ਅੱਲਾਹ ਹਰ ਗੱਲ ਦਾ ਗਵਾਹ ਹੇ।

Nisa' 4:34

ਮਰਦਾਂ ਨੂੰ ਔਰਤਾਂ ’ਤੇ ਹੁਕਮ ਚਲਾਉਣ ਦਾ ਇਸ ਲਈ ਅਧੀਕਾਰ ਹੇ ਕਿ ਅੱਲਾਹ ਨੇ ਉਹਨਾਂ ਵਿੱਚੋਂ ਇਕ ਨੂੰ ਦੂਜੇ ਦੇ ਮੁਕਾਬਲੇ ਅੱਗੇ ਰੱਖਿਆ ਹੇ। ਉਹ ਇਸ ਲਈ ਕਿ ਉਹ (ਮਰਦ) ਆਪਣੇ ਮਾਲ ਵਿੱਚੋਂ ਉਹਨਾਂ ’ਤੇ ਖ਼ਰਚ ਕਰਦੇ ਹਨ। ਜੋ ਪਤਨੀਆਂ ਨੇਕ ਤੇ ਆਗਿਆਕਾਰੀ ਹੁੰਦੀਆਂ ਹਨ ਉਹ ਆਪਣੇ ਪਤੀ ਦੇ ਪਿੱਠ ਪਿੱਛੇ ਅੱਲਾਹ ਦੀ ਨਿਗਰਾਨੀ ਹੇਠ ਉਹਨਾਂ ਦੀ (ਹਰ ਪੱਖੋ) ਰਾਖੀ ਕਰਦੀਆਂ ਹਨ। ਅਤੇ ਜਿਨ੍ਹਾਂ ਪਤਨੀਆਂ ਦੀ ਨਾ-ਫ਼ਰਮਾਨੀ ਜਾਂ ਸਰਕਸ਼ੀ ਦਾ ਤੁਹਾਨੂ ਡਰ ਹੋਵੇ ਤੁਸੀਂ ਉਹਨਾਂ ਨੂੰ ਸਮਝਾਓ (ਜੇ ਨਾ ਸਮਝਣ ਤਾਂ) ਉਹਨਾਂ ਦਾ ਪੈਣਾ ਸੋਣਾ ਵੱਖ ਕਰ ਦਿਓ (ਜੇ ਫੇਰ ਵੀ ਨਾ ਸਮਝਣ) ਉਹਨਾਂ ਨੂੰ ਹਲਕੀ ਸਜ਼ਾ ਦੇਵੋ। (ਪ੍ਰੰਤੂ ਮੂੰਹ ’ਤੇ ਨਾ ਮਾਰੋ) ਜੇ ਉਹ ਆਗਿਆਕਾਰੀ ਬਣ ਜਾਣ ਤਾਂ ਉਹਨਾਂ ਨੂੰ ਤੰਗ ਕਰਨ ਦੇ ਬਹਾਨੇ ਨਾ ਲੱਭੋ। ਬੇਸ਼ੱਕ ਅੱਲਾਹ ਵੱਡੀ ਵਡਿਆਈ ਵਾਲਾ ਤੇ ਸਰਵ-ਉੱਚ ਹੇ।

Nisa' 4:35

ਜੇਕਰ ਤੁਹਾਨੂੰ (ਰਿਸ਼ਤੇਦਾਰਾਂ ਨੂੰ) ਪਤੀ ਪਤਨੀ ਦੇ ਆਪਸੀ ਸੰਬੰਧਾ ਵਿਚ ਕਿਸੇ ਅਣਬਣ ਹੋਣ ਦਾ ਡਰ ਹੋਵੇ ਤਾਂ ਇਕ ਮੁਨਸਿਫ਼ (ਪੰਚ) ਪਤੀ ਵੱਲੋਂ ਤੇ ਇਕ ਮੁਨਸਿਫ਼ ਪਤਨੀ ਦੇ ਰਿਸ਼ਤੇਦਾਰਾਂ ਵੱਲੋਂ ਨਿਯਤ ਕਰੋ, ਜੇ ਉਹ ਦੋਵੇਂ ਸੁਲਾਹ ਕਰਵਾਉਣਾ ਚਾਹੁੰਦੇ ਹਨ ਤਾਂ ਅੱਲਾਹ ਦੋਵਾਂ (ਪਤੀ-ਪਤਨੀ) ਦਾ ਮਿਲਾਪ ਕਰਾ ਦੇਵੇਗਾ। ਬੇਸ਼ੱਕ ਅੱਲਾਹ (ਹਰ ਪ੍ਰਕਾਰ ਦਾ) ਗਿਆਨ ਰੱਖਣ ਵਾਲਾ ਤੇ (ਹਾਲਾਤ ਤੋਂ) ਬਾ-ਖ਼ਬਰ ਹੇ।

Nisa' 4:36

ਤੁਸੀਂ ਸਾਰੇ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਾ ਬਣਾਓ, ਮਾਂ ਬਾਪ ਨਾਲ ਨੇਕੀ ਵਾਲਾ ਵਰਤਾਓ ਕਰੋ, ਰਿਸ਼ਤੇਦਾਰਾਂ, ਯਤੀਮਾਂ, ਮੁਥਾਜਾਂ, ਨੇੜੇ ਦੇ ਸਾਥੀ (ਦੋਸਤਾਂ), ਗੁਆਂਡੀ ਅਤੇ ਓਪਰੇ ਗੁਵਾਂਡੀ, ਨੇੜੇ ਦੇ ਸਾਥੀ, ਰਾਹੀਂ-ਮੁਸਾਫ਼ਰ ਅਤੇ ਜਿਹੜੇ ਤੁਹਾਡੇ ਗ਼ੁਲਾਮ ਤੇ ਬਾਂਦੀਆਂ (ਅਤੇ ਘਰੇਲੂ ਨੋਕਰ) ਹਨ ਉਹਨਾਂ ਸਭ ਨਾਲ ਨੇਕੀ ਕਰੋ। ਬੇਸ਼ੱਕ ਅੱਲਾਹ ਸੇਖ਼ੀ ਖੋਰ ਅਤੇ ਘਮੰਡੀ ਨੂੰ ਪਸੰਦ ਨਹੀਂ ਕਰਦਾ।

Nisa' 4:37

ਉਹ ਲੋਕ ਵੀ ਅੱਲਾਹ ਨੂੰ ਨਹੀਂ ਭਾਉਂਦੇ ਜਿਹੜੇ ਲੋਕ ਆਪ ਵੀ ਕੰਜੂਸੀ ਕਰਦੇ ਹਨ ਤੇ ਦੂਜਿਆਂ ਨੂੰ ਵੀ ਕੰਜੂਸੀ ਕਰਨ ਲਈ ਆਖਦੇ ਹਨ, ਜੋ ਕੁੱਝ ਅੱਲਾਹ ਨੇ ਉਹਨਾਂ ਨੂੰ ਆਪਣੇ ਫ਼ਜ਼ਲਾਂ (ਮਾਲ ਦੋਲਤ) ਨਾਲ ਨਵਾਜ਼ਿਆ ਹੋਇਆ ਹੇ ਉਸ ਨੂੰ ਲਕੋ ਲੈਂਦੇ ਹਨ। ਅਸੀਂ ਉਹਨਾਂ ਕਾਫ਼ਿਰਾਂ (ਨਾ-ਸ਼ੁਕਰੇ) ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕਰ ਰੱਖਿਆ ਹੇ ।[7] ——— [7] ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਕੋਈ ਵੀ ਅਜਿਹਾ ਦਿਨ ਨਹੀਂ ਜਦੋਂ ਦੋ ਫ਼ਰਿਸ਼ਤੇ ਧਰਤੀ ’ਤੇ ਉੱਤਰ ਕੇ ਇਹ ਦੁਆ ਨਾ ਕਰਦੇ ਹੋਣ ਕਿ ਹੇ ਅੱਲਾਹ! ਤੇਰੇ ਰਾਹ ਵਿਚ ਖ਼ਰਚ ਕਰਨ ਵਾਲੇ ਨੂੰ ਉਸ ਦਾ ਬਦਲਾ ਦੇ ਅਤੇ ਦੂਜਾ ਦੁਆ ਕਰਦਾ ਹੇ ਕਿ ਹੇ ਅੱਲਾਹ! ਕੰਜੂਸੀ ਕਰਨ ਵਾਲੇ ਦਾ ਮਾਲ ਬਰਬਾਦ ਕਰ। (ਸਹੀ ਬੁਖ਼ਾਰੀ, ਹਦੀਸ: 1442)

Nisa' 4:38

ਉਹ ਲੋਕ ਵੀ ਅੱਲਾਹ ਨੂੰ ਨਾ-ਪਸੰਦ ਹਨ ਜਿਹੜੇ ਲੋਕ ਆਪਣਾ ਮਾਲ ਲੋਕ-ਵਿਖਾਵੇ ਲਈ ਖ਼ਰਚ ਕਰਦੇ ਹਨ ਅਤੇ ਉਹ ਅੱਲਾਹ ਅਤੇ ਕਿਆਮਤ ਵਾਲੇ ਦਿਨ ਉੱਤੇ ਈਮਾਨ ਨਹੀਂ ਰੱਖਦੇ। ਉਹਨਾਂ ਦਾ ਸਾਥੀ ਸ਼ੈਤਾਨ ਹੇ ਅਤੇ ਇਹ ਸਭ ਤੋਂ ਭੈੜਾ ਸਾਥੀ ਹੇ।

Nisa' 4:39

ਭਲਾ ਉਹਨਾਂ ਲੋਕਾਂ ਦਾ ਕੀ ਵਿਗੜ ਜਾਂਦਾ, ਜੇ ਉਹ ਅੱਲਾਹ ਅਤੇ ਕਿਆਮਤ ਦੇ ਦਿਨ ਉੱਤੇ ਈਮਾਨ ਲੈ ਆਉਂਦੇ ? ਅਤੇ ਜੋ ਮਾਲ ਅੱਲਾਹ ਨੇ ਉਹਨਾਂ ਨੂੰ ਦਿੱਤਾ ਹੇ, ਉਸ ਵਿਚੋ ਖ਼ਰਚ ਕਰਦੇ ਅਲਾੱਹ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।

Nisa' 4:40

ਬੇਸ਼ੱਕ ਅੱਲਾਹ ਕਿਸੇ ’ਤੇ ਵੀ ਭੋਰਾ ਭਰ ਜ਼ੁਲਮ ਨਹੀਂ ਕਰਦਾ [8] ਅਤੇ ਜੇ ਕਿਸੇ ਨੇ ਕੋਈ ਇਕ ਨੇਕੀ ਕੀਤੀ ਹੋਵੇ ਤਾਂ ਉਸ ਨੂੰ ਦੂਣਾ ਕਰ ਦਿੰਦਾ ਹੇ ਅਤੇ ਆਪਣੇ ਵੱਲੋਂ ਵਿਸ਼ੇਸ਼ ਬਦਲਾ ਪ੍ਰਦਾਨ ਕਰਦਾ ਹੇ। ——— [8] ਭਾਵ ਹਰ ਵਿਅਕਤੀ ਨੂੰ ਉਸੇ ਕੰਮ ਦਾ ਬਦਲਾ ਮਿਲੇਗਾ ਜਿਹੜਾ ਉਸ ਨੇ ਕੀਤਾ ਹੋਵੇਗਾ ਜਿਵੇਂ ਇਕ ਹਦੀਸ ਤੋਂ ਸਪਸ਼ਟ ਹੁੰਦਾ ਹੇ। ਹਜ਼ਰਤ ਅਬੂ-ਸਈਦ ਰ:ਅ: ਦੱਸਦੇ ਹਨ ਕਿ ਨਬੀ ਕਰੀਮ ਸ: ਦੀ ਸੇਵਾ ਵਿਚ ਕੁੱਝ ਲੋਕ ਹਾਜ਼ਰ ਹੋਏ ਅਤੇ ਪੁੱਛਿਆ, ਹੇ ਅੱਲਾਹ ਦੇ ਰਸੂਲ! ਕੀ ਕਿਆਮਤ ਦਿਹਾੜੇ ਅਸੀਂ ਆਪਣੇ ਰੱਬ ਨੂੰ ਵੇਖਾਂਗੇ? ਨਬੀ ਸ: ਨੇ ਫ਼ਰਮਾਇਆ ਹਾਂ! ਬੇਸ਼ੱਕ ਵੇਖੋਗੇ। ਕੀ ਤੁਹਾਨੂੰ ਦੁਪਹਿਰ ਵੇਲੇ ਜਦੋਂ ਅਕਾਸ਼ ਦੀ ਰੋਸ਼ਨੀ ਸਾਫ਼ ਹੁੰਦੀ ਹੇ ਬੱਦਲ ਨਾ ਹੋਣ ਤਾਂ ਕੀ ਸੂਰਜ ਵੇਖਣ ਵਿਚ ਕੋਈ ਤਕਲੀਫ਼ ਹੁੰਦੀ ਹੇ? ਉਹਨਾਂ ਨੇ ਕਿਹਾ ਕਿ ਨਹੀਂ, ਫੇਰ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਚੌਦਵੀਂ ਦੀ ਰਾਤ ਨੂੰ ਜਦੋਂ ਅਕਾਸ਼ ਦੀ ਰੌਸ਼ਨੀ ਸਾਫ਼ ਹੋਵੇ, ਬੱਦਲ ਨਾ ਹੋਣ ਤਾਂ ਕੀ ਚੰਨ ਵੇਖਣ ਵਿਚ ਕੋਈ ਤਕਲੀਫ਼ ਹੰਦੀ ਹੇ? ਤਾਂ ਉਹਨਾਂ ਨੇ ਕਿਹਾ ਨਹੀਂ, ਫੇਰ ਨਬੀ ਸ: ਨੇ ਫ਼ਰਮਾਇਆ ਇਸੇ ਤਰ੍ਹਾਂ ਤੁਹਾਨੂੰ ਕਿਆਮਤ ਦੇ ਦਿਨ ਆਪਣੇ ਅੱਲਾਹ ਨੂੰ ਵੇਖਣ ਵਿਚ ਵੀ ਕੋਈ ਅੜੀਕਾ ਨਹੀਂ ਲੱਗੇਗਾ ਜਿਵੇਂ ਸੂਰਜ ਜਾਂ ਚੰਨ ਦੇ ਵੇਖਣ ਵਿਚ ਨਹੀਂ ਹੁੰਦੀ। ਫ਼ੇਰ ਫ਼ਰਮਾਇਆ ਕਿ ਕਿਆਮਤ ਦੇ ਦਿਨ ਇਕ ਹੋਕੇ ਲਾਉਣ ਵਾਲਾ ਬੁਲਾਵੇਗਾ ਕਿ ਹੇ ਲੋਕੋ! ਜਿਹੜਾ ਜਿਸ ਦੀ ਪੂਜਾ ਕਰਦਾ ਸੀ ਉਸੇ ਦੇ ਨਾਲ ਚਲਾ ਜਾਵੇ। ਫੇਰ ਅੱਲਾਹ ਤੋਂ ਛੁੱਟ ਦੂਜੇ ਇਸ਼ਟਾਂ ਨੂੰ ਪੂਜਣ ਵਾਲਿਆਂ ਵਿੱਚੋਂ ਕੋਈ ਨਹੀਂ ਰਹੇਗਾ। ਉਹ ਸਾਰੇ ਆਪਣੇ ਇਸ਼ਟਾਂ ਨਾਲ ਨਰਕ ਵਿਚ ਚਲੇ ਜਾਣਗੇ। = = ਅੱਲਾਹ ਨੂੰ ਪੂਜਣ ਵਾਲੇ ਹੀ ਰਹਿ ਜਾਣਗੇ ਇਹਨਾਂ ਵਿਚ ਚੰਗੇ ਮਾੜੇ ਸਭ ਤਰ੍ਹਾਂ ਦੇ ਮੁਸਲਮਾਨ ਹੋਣਗੇ ਅਤੇ ਅਹਲੇ ਕਿਤਾਬ ਦੇ ਕੁੱਝ ਲੋਕ ਰਹਿ ਜਾਣਗੇ। ਅਹਲੇ ਕਿਤਾਬ ਵਿਚ ਪਹਿਲਾਂ ਯਹੂਦੀਆਂ ਨੂੰ ਬੁਲਾਇਆ ਜਾਵੇਗਾ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਤੁਸੀਂ ਕਿਸ ਚੀਜ਼ ਦੀ ਇਬਾਦਤ ਕਰਦੇ ਸੀ? ਉਹ ਜਵਾਬ ਦੇਣਗੇ ਕਿ ਅਸੀਂ ਹਜ਼ਰਤ ਉਜ਼ੈਰ ਜੋ ਕਿ ਅੱਲਾਹ ਦੇ ਪੁੱਤਰ ਸੀ ਉਹਨਾਂ ਦੀ ਪੂਜਾ ਕਰਦੇ ਸੀ, ਤਾਂ ਉਹਨਾਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਝੂਠ ਬੋਲਦੇ ਹੋ ਕਿਉਂ ਜੋ ਨਾ ਤਾਂ ਅੱਲਾਹ ਦੀ ਕੋਈ ਪਤਨੀ ਹੇ ਅਤੇ ਨਾ ਹੀ ਕੋਈ ਪੁੱਤਰ ਹੇ, ਫੇਰ ਉਹਨਾਂ ਨੂੰ ਪੁਛਿਆ ਜਾਵੇਗਾ ਕਿ ਹੁਣ ਤੁਸੀਂ ਕੀ ਚਾਹੁੰਦੇ ਹੋ? ਤਾਂ ਉਹ ਆਖਣਗੇ ਕਿ ਹੇ ਪਾਲਣਹਾਰ! ਸਾਡਾ ਪਿਆਸ ਨਾਲ ਬੁਰਾ ਹਾਲ ਹੇ ਸਾਨੂੰ ਕੁੱਝ ਪੀਣ ਲਈ ਦਿੱਤਾ ਜਾਵੇ ਤਾਂ ਉਹਨਾਂ ਨੂੰ ਇਸ਼ਾਰਾ ਕੀਤਾ ਜਾਵੇਗਾ ਕਿ ਉਸ ਘਾਟ ’ਤੇ ਜਾ ਕੇ ਪਿਆਸ ਬੁਝਾ ਲਵੋਂ ਜਦੋਂ ਕਿ ਉਹ ਅਸਲ ਵਿਚ ਅੱਗ ਵੱਲ ਧੱਕੇ ਜਾਣਗੇ ਅਤੇ ਉਹ ਅੱਗ ਇੰਜ ਦਿਖਾਈ ਦੇਵੇਗੀ ਜਿਸ ਤਰ੍ਹਾਂ ਮਾਰੂਥਲ ਜਿਸ ਨੂੰ ਦੁਪਹਿਰ ਵੇਲੇ ਦੂਰ ਤੋਂ ਵੇਖਿਆ ਜਾਵੇ ਤਾਂ ਪਾਣੀ ਵਾਂਗ ਲੱਗਦਾ ਹੇ ਅਤੇ ਜਿਸ ਦਾ ਕੁੱਝ ਭਾਗ ਹੀ ਕੁੱਝ ਨੂੰ ਕੁਚਲ ਰਿਹਾ ਹੋਵੇ ਤਾਂ ਉਹ ਉਸ ਅੱਗ ਵਿਚ ਹੀ ਗਿਰ ਜਾਣਗੇ। ਯਹੂਦੀਆਂ ਤੋਂ ਬਾਅਦ ਈਸਾਈਆਂ ਨੂੰ ਬੁਲਾਇਆ ਜਾਵੇਗਾ ਅਤੇ ਉਹਨਾਂ ਨੂੰ ਪੁ੍ਛਿੱਆ ਜਾਵੇਗਾ ਕਿ ਤੁਸੀਂ ਕਿਸ ਦੀ ਪੂਜਾ ਕਰਦੇ ਸੀ? ਤਾਂ ਉਹ ਆਖਣਗੇ ਕਿ ਹਜ਼ਰਤ ਈਸਾ ਦੀ ਜੋਕਿ ਅੱਲਾਹ ਦੇ ਪੁੱਤਰ ਸੀ ਤਾਂ ਉਹਨਾਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਝੂਠ ਬੋਲਦੇ ਹੋ ਅੱਲਾਹ ਤਆਲਾ ਦੀ ਕੋਈ ਪਤਨੀ ਹੇ ਹੀ ਨਹੀਂ। ਫੇਰ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਤੁਸੀਂ ਕੀ ਚਾਹੰਦੇ ਹੋ? ਤਾਂ ਉਹ ਵੀ ਉਹੀਓ ਕਹਿਣਗੇ ਜੋ ਯਹੂਦੀਆਂ ਨੇ ਕਿਹਾ ਸੀ ਅਤੇ ਉਹ ਵੀ ਐਵੇਂ ਹੀ ਨਰਕ ਵਿਚ ਸੁੱਟੇ ਜਾਣਗੇ ਹੁਣ ਮੈਦਾਨ ਵਿਚ ਕੇਵਲ ਉਹੀਓ ਲੋਕ ਰਹਿ ਜਾਣਗੇ ਜਿਹੜੇ ਕੇਵਲ ਰੱਬ ਦੀ ਹੀ ਇਬਾਦਤ ਕਰਿਆ ਕਰਦੇ ਸਨ। ਇਹਨਾਂ ਵਿਚ ਚੰਗੇ ਮਾੜੇ ਸਾਰੇ ਹੀ ਹੋਣਗੇ ਉਸ ਸਮੇਂ ਅੱਲਾਹ ਇਕ ਸ਼ਕਲ ਵਿਚ ਪ੍ਰਗਟ ਹੋਵੇਗਾ ਜਿਹੜੀ ਉਸ ਪਹਿਲੀ ਸ਼ਕਲ ਵਾਂਗ ਹੋਵੇਗੀ ਜਿਹੜੀ ਉਹ ਪਹਿਲਾਂ ਵੇਖ ਚੁੱਕੇ ਸਨ ਉਹਨਾਂ ਨੂੰ ਕਿਹਾ ਜਾਵੇਗਾ ਕਿ ਤੁਸੀਂ ਕਿਸ ਦੀ ਉਡੀਕ ਕਰ ਰਹੇ ਹੋ? ਹਰ ਟੋਲਾ ਆਪਣੇ ਇਸ਼ਟ ਨਾਲ ਚਲਾ ਜਾਵੇਗਾ ਜਿਸ ਦੀ ਉਹ ਇਬਾਦਤ ਕਰਦੇ ਸਨ ਤਾਂ ਉਹ ਆਖਣਗੇ ਕਿ ਸੰਸਾਰ ਵਿਚ ਅਸੀਂ ਇਹਨਾਂ ਕੁਰਾਹੇ ਪਏ ਲੋਕਾਂ ਤੋਂ ਅਲੱਗ ਰਹੇ ਅਸੀਂ ਇਹਨਾਂ ਦਾ ਸਾਥ ਨਹੀਂ ਦਿੱਤਾ ਅਸੀਂ ਤਾਂ ਆਪਣੇ ਸੱਚੇ ਇਸ਼ਟ ਦੀ ਉਡੀਕ ਕਰ ਰਹੇ ਹਾਂ ਜਿਸ ਦੀ ਅਸੀਂ ਇਬਾਦਤ ਕਰਿਆ ਕਰਦੇ ਸਨ। ਉਸ ਸਮੇਂ ਪਾਲਣਹਾਰਾ ਫ਼ਰਮਾਏਗਾ ਮੈਂ ਹੀ ਤੁਹਾਡਾ ਰੱਬ ਹਾਂ ਤਾਂ ਉਹ ਇੰਜ ਤਿੰਨ ਵਾਰ ਆਖਣਗੇ ਕਿ ਅਸੀਂ ਅੱਲਾਹ ਦੇ ਨਾਲ ਕਿਸੇ ਨੂੰ ਸ਼ਰੀਕ ਨਹੀਂ ਬਣਾਉਂਦੇ। (ਸਹੀ ਬੁਖ਼ਾਰੀ, ਹਦੀਸ: 4581)

Nisa' 4:41

ਉਸ ਸਮੇਂ ਉਹਨਾਂ (ਕਾਫ਼ਿਰਾਂ) ਦਾ ਹਾਲ ਕੀ ਹੋਵੇਗਾ ? ਜਦੋਂ ਹਰੇਕ ਉੱਮਤ ਵਿੱਚੋਂ ਇਕ ਗਵਾਹ ਲਿਆਵਾਂਗੇ ਅਤੇ ਇਸ ਉੱਮਤ ਉੱਤੇ ਤੁਹਾਨੂੰ (ਮੁਹੰਮਦ ਸ:) ਨੂੰ ਗਵਾਹ ਬਣਾਵਾਂਗੇ।

Nisa' 4:42

ਉਸ ਦਿਨ (ਕਿਆਮਤ ਵੇਲੇ) (ਰੱਬ ਦੇ) ਇਨਕਾਰੀ ਅਤੇ ਰਸੂਲ ਦੇ ਨਾ-ਫ਼ਰਮਾਨ ਇਹ ਇੱਛਾ ਕਰਨਗੇ ਕਿ ਕਾਸ਼! ਉਹਨਾਂ ਨੂੰ ਧਰਤੀ ਦੇ ਬਰਾਬਰ ਹੀ ਪੱਧਰ ਕਰ ਦਿੱਤਾ ਜਾਂਦਾ (ਭਾਵ ਪੁੱਛ-ਗਿੱਛ ਨਾ ਹੁੰਦੀ) ਅਤੇ ਉਹ (ਉਸ ਦਿਨ) ਅੱਲਾਹ ਤੋਂ ਕੋਈ ਵੀ ਗੱਲ ਲੁਕਾ ਨਹੀਂ ਸਕਣਗੇ।

Nisa' 4:43

ਹੇ ਈਮਾਨ ਵਾਲਿਓ! ਜਦੋਂ ਤੁਸੀਂ ਨਸ਼ੇ ਦੀ ਹਾਲਤ ਵਿਚ ਹੋਵੋ ਤਾਂ ਨਮਾਜ਼ ਦੇ ਨੇੜੇ ਵੀ ਨਾ ਜਾਓ ਜਦੋਂ ਤਕ ਕਿ ਤੁਸੀਂ ਆਪਣੀ (ਕਹੀ ਹੋਈ) ਗੱਲ ਨੂ ਨਾ ਸਮਝੋ (ਨਮਾਜ਼ ਨਾ ਪੜ੍ਹੋ) ਅਤੇ ਨਾ ਹੀ ਨਾ ਪਾਕੀ ਦੀ ਹਾਲਤ ਵਿਚ (ਨਮਾਜ਼ ਪੜ੍ਹੋ), ਜਦੋਂ ਤੀਕ ਕਿ ਤੁਸੀਂ ਇਸ਼ਨਾਨ (ਗ਼ੁਸਲ) ਨਾ ਕਰ ਲਓ। ਹਾਂ! ਜੇ ਤੁਸੀਂ ਰਸਤੇ (ਸਫ਼ਰ) ਵਿਚ ਹੋਵੋਂ, ਗ਼ੁਸਲ ਕਰਨਾ ਸੰਭਵ ਨਾ ਹੋਵੇ, ਤਾਂ ਗੱਲ ਵੱਖਰੀ ਹੇ। ਜੇਕਰ ਤੁਸੀਂ ਬੀਮਾਰ ਹੋ ਜਾਂ ਸਫ਼ਰ ਵਿਚ ਹੋ ਜਾਂ ਤੁਹਾਡੇ ਵਿੱਚੋਂ ਕੋਈ ਟੱਟੀ ਪਿਸ਼ਾਬ ਕਰਕੇ ਆਇਆ ਹੋਵੇ ਜਾਂ ਤੁਸੀਂ ਆਪਣੀਆਂ (ਪਤਨੀਆਂ) ਨਾਲ ਸ਼ਰੀਰਕ ਮੇਲ ਮਿਲਾਪ ਕੀਤਾ ਹੋਵੇ ਅਤੇ ਤੁਹਾਨੂੰ (ਗ਼ੁਸਲ ਲਈ) ਪਾਣੀ ਨਾ ਮਿਲੇ ਤਾਂ ਪਾਕ ਮਿੱਟੀ ਨਾਲ ਤਿਯਾਮੁਮ ਕਰ ਲਓ ਅਤੇ ਇਸ (ਮਿੱਟੀ ’ਤੇ ਹੱਥ ਮਾਰ ਕੇ ਮਿੱਟੀ ਲਿਬੜੇ ਹੱਥਾਂ) ਨੂੰ ਆਪਣੇ ਮੂੰਹ ਤੇ ਹੱਥਾਂ ਉੱਤੇ ਫੇਰ ਲਿਆ ਕਰੋ।[9] ਬੇਸ਼ੱਕ ਅੱਲਾਹ ਭੁੱਲਾਂ ਹੋਣ ਤੇ ਨਰਮੀ ਕਰਨ ਵਾਲਾ ਤੇ ਬਖ਼ਸ਼ਣਹਾਰ ਹੇ। ——— [9] ਨਮਾਜ਼ ਅਦਾ ਕਰਨ ਲਈ ਵਜ਼ੂ ਕਰਨਾ ਜ਼ਰੂਰੀ ਹੇ ਪਰ ਜੇ ਪਾਣੀ ਨਾ ਮਿਲੇ ਜਾਂ ਕੋਈ ਬੀਮਾਰ ਹੋਵੇ ਤਾਂ ਮਿੱਟੀ ਤੋਂ ਤਯੱਮੁਮ ਕਰਕੇ ਨਮਾਜ਼ ਪੜ੍ਹੀ ਜਾ ਸਕਦੀ ਹੇ ਉਸ ਦਾ ਤਰੀਕਾ ਹੇ ਕਿ ਇਕ ਵਾਰ ਹੱਥਾਂ ਨੂੰ ਧਰਤੀ ’ਤੇ ਜਾਂ ਕਿਸੇ ਪਾਕ ਮਿੱਟੀ ਦੇ ਰੋੜੇ ’ਤੇ ਮਾਰੋ ਅਤੇ ਦੋਵੇਂ ਹੱਥਾਂ ਨੂੰ ਇਕ ਦੂਜੇ ’ਤੇ ਫ਼ੇਰੋ ਫੇਰ ਆਪਣੇ ਚਿਹਰੇ ’ਤੇ ਫੇਰ ਲਵੋ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਦੋਵਾਂ ਹਥੇਲੀਆਂ ਅਤੇ ਚਿਹਰੇ ਲਈ ਹੱਥਾਂ ਨੂੰ ਇਕ ਵਾਰ ਹੀ ਮਿੱਟੀ ’ਤੇ ਮਾਰਨਾ ਹੇ। (ਸੁਨਨ ਅਬੂ-ਦਾਊਦ, ਹਦੀਸ: 327)

Nisa' 4:44

ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਰੱਬੀ ਕਿਤਾਬ ਦਾ ਥੋੜ੍ਹਾ ਜਿਹਾ ਭਾਗ ਦਿੱਤਾ ਗਿਆ ਸੀ ? ਉਹ ਲੋਕ ਗੁਮਰਾਹੀ ਦੇ ਖ਼ਰੀਦਾਰ ਹਨ ਅਤੇ ਇਹ ਵੀ ਚਾਹੁੰਦੇ ਹਨ ਕਿ ਤੁਸੀਂ ਵੀ ਸਿੱਧੀ ਰਾਹ ਤੋਂ ਭਟਕ ਜਾਓ।

Nisa' 4:45

ਅੱਲਾਹ ਤੁਹਾਡੇ ਦੁਸ਼ਮਨਾਂ ਨੂੰ ਭਲੀ-ਭਾਂਤ ਜਾਣਦਾ ਹੇ, ਅਤੇ ਅੱਲਾਹ ਦਾ ਸਾਥ ਹੋਣਾ ਅਤੇ ਉਸ ਦੀ ਮਦਦ ਹੀ (ਮੋਮਿਨਾਂ ਲਈ) ਬਥੇਰੀ ਹੇ।

Nisa' 4:46

ਯਹੂਦੀਆਂ ਵਿੱਚੋਂ ਕੁੱਝ ਲੋਕ ਉਹ ਵੀ ਹਨ ਜਿਹੜੇ ਸ਼ਬਦਾਂ ਨੂੰ ਉਹਨਾਂ ਦੇ ਅਸਲ ਟਿਕਾਣੇ (ਭਾਵ ਅਰਥਾਂ) ਤੋਂ ਬਦਲ ਦਿੰਦੇ ਹਨ। ਉਹ ਆਪਣੀਆਂ ਜੀਭਾਂ ਨੂੰ ਤੋੜ ਮਰੋੜ ਕੇ ਸੱਚੇ ਧਰਮ (ਇਸਲਾਮ) ਵਿਰੁੱਧ ਕਟਾਖ਼ ਕਰਦੇ ਹੋਏ ਨਬੀ ਸ: ਨੂੰ ਆਖਦੇ ਹਨ ਕਿ “ਅਸੀਂ ਸੁਣ ਲਿਆ ਹੇ ਪਰ ਅਸੀਂ ਮੰਨਦੇ ਨਹੀਂ” ਅਤੇ ਆਖਦੇ ਹਨ “ਸੁਣੋ ਕਿ ਤੁਸੀਂ ਇਸ ਯੋਗ ਨਹੀਂ ਹੋ ਕਿ ਤੁਹਾਥੋਂ ਸੁਣਿਆ ਜਾਵੇ” ਅਤੇ ਆਪ ਜੀ (ਭਾਵ ਨਬੀ ਸ:) ਨੂੰ ਸੰਬੋਧਨ ਕਰਦੇ ਹੋਏ ਆਖਦੇ ਹਨ ‘ਰਾਇਨਾ’[10] (ਭਾਵ ਹੇ ਸਾਡੇ ਚਰਵਾਹੇ!) ਜੇ ਉਹ ਇਹ ਆਖਦੇ ਕਿ “ਅਸੀਂ ਸੁਣਿਆ ਤੇ ਅਸੀਂ ਪਾਲਣਾ ਵੀ ਕੀਤੀ” ਅਤੇ ਆਖਦੇ ਕਿ “ਸਾਡੀ ਬੇਨਤੀ ਸੁਣੋ ਤੇ ਸਾਡੇ ਵੱਲ ਧਿਆਨ ਦਿਓ” ਤਾਂ ਇਹ ਕਹਿਣਾ ਉਹਨਾਂ ਲਈ ਵਧੇਰੇ ਉਚਿਤ ਸੀ। ਕਿਉਂ ਜੋ ਅੱਲਾਹ ਨੇ ਉਹਨਾਂ ਦੀ ਅਵਗਿਆਕੀ ਕਾਰਨ ਉਹਨਾਂ ’ਤੇ ਫ਼ਿਟਕਾਰ ਪਾਈ ਹੇ, ਇਸ ਲਈ ਛੁੱਟ ਕੁੱਝ ਇਕ ਲੋਕਾਂ ਤੋਂ ਉਹ ਈਮਾਨ ਨਹੀਂ ਲਿਆਉਂਦੇ। ——— [10] ਰਾਇਨਾ ਦਾ ਅਰਥ ਸਾਡੇ ਵੱਲ ਧਿਆਨ ਦੇਣਾ ਹੇ ਜਦੋਂ ਕੋਈ ਗੱਲ ਸਮਝ ਵਿਚ ਨਾ ਆਵੇ ਤਾਂ ਉਸ ਸਮੇਂ ਇਸ ਸ਼ਬਦ ਦੀ ਵਰਤੋਂ ਕਰਕੇ ਬੋਲਣ ਵਾਲੇ ਦਾ ਧਿਆਨ ਆਪਣੇ ਵੱਲ ਕਰਨਾ ਹੁੰਦਾ ਹੇ। ਪਰ ਯਹੂਦੀ ਈਰਖਾ ਕਾਰਨ ਇਸ ਸ਼ਬਦ ਨੂੰ ਵਿਗਾੜ ਕੇ ਵਰਤੋਂ ਵਿਚ ਲਿਆਉਂਦੇ ਸਨ, ਜਿਸ ਕਾਰਨ ਇਸ ਦੇ ਅਰਥ ਹੀ ਬਦਲ ਜਾਂਦੇ ਸੀ, ਜਿਵੇਂ ਉਹ ਰਾਇਨਾ ਸ਼ਬਦ ਨੂੰ ਵਿਗਾੜ ਕੇ ਰਾਈਨਾ ਆਖਦੇ ਸੀ ਜਿਸ ਦਾ ਅਰਥ ਹੇ, ਹੇ ਸਾਡੇ ਚਰਵਾਹੇ। ਜੋ ਕਿ ਬੇਵਕੂਫ਼ ਦੀ ਥਾਂ ਬੋਲਿਆ ਜਾਂਦਾ ਹੇ ਇਸ ਸ਼ਬਦ ਦੀ ਥਾਂ ਮੁਸਲਮਾਨਾਂ ਨੂੰ ਉਨਜ਼ੁਰਨਾ ਸ਼ਬਦ ਦੀ ਵਰਤੋਂ ਕਰਨ ਦੀ ਹਿਦਾਇਤ ਦਿੱਤੀ ਗਈ।

Nisa' 4:47

ਹੇ ਅਹਿਲੇ ਕਿਤਾਬ! ਜੋ ਵੀ ਅਸੀਂ (.ਕੁਰਆਨ) ਨਾਜ਼ਿਲ ਕੀਤਾ ਹੇ ਉਸ ’ਤੇ ਈਮਾਨ ਲਿਆਓ ਉਹ ਉਸ ਦੀ ਵੀ ਪੁਸ਼ਟੀ ਕਰਦਾ ਹੇ ਜੋ ਤੁਹਾਡੇ ਕੋਲ ਮੋਜੂਦ ਹੇ। ਤੁਸੀਂ ਇਸ (.ਕੁਰਆਨ) ’ਤੇ ਈਮਾਨ ਲੈ ਆਓੁ[11] ਇਸ ਤੋਂ ਪਹਿਲਾਂ ਕਿ ਅਸੀਂ (ਅੱਲਾਹ) ਤੁਹਾਡੇ ਚਿਹਰੇ ਵਿਗਾੜ ਦਈਏ ਅਤੇ ਉਹਨਾਂ ` ਪਿ=ਠਾਂ ਵ=ਲ ਫੇਰ ਦਈਏ ਜਾਂ ਇਹਨਾਂ ’ਤੇ ਇੰਜ ਲਾਅਨਤਾਂ ਭੇਜੀਏ ਜਿਵੇਂ ਕਿ ਅਸੀਂ ‘ਸਬਤ ਵਾਲਿਆਂ’ ’ਤੇ ਲਾਅਨਤਾਂ ਭੇਜੀਆਂ ਸਨ। ਯਾਦ ਰ=ਖੋ ਕਿ ਅੱਲਾਹ ਦਾ ਹੁਕਮ ਅਟਲ ਹੁੰਦਾ ਰੁ। ——— [11] ਇਹ ਆਇਤ ਯਹੂਦੀਆਂ ਤੇ ਈਸਾਈਆਂ ਲਈ ਇਕ ਚਿਤਾਵਨੀ ਸਾਮਾਨ ਹੇ ਇਸ ਵਿਚ ਉਹਨਾਂ ਲਈ ਇਹ ਲਾਜ਼ਮੀ ਹੇ ਕਿ ਉਹ ਹਜ਼ਰਤ ਮੁਹੰਮਦ ਸ: ਦੀ ਰਸਾਲਤ ਅਤੇ ਕੁਰਆਨ ਤੇ ਈਮਾਨ ਦੀ ਸਿੱਖਿਆਵਾਂ ਉੱਤੇ ਈਮਾਨ ਲੈ ਆਉਣ ਫੇਰ ਉਹਨਾਂ ਦਾ ਈਮਾਨ ਕਬੂਲ ਕੀਤਾ ਜਾਵੇਗਾ ਨਹੀਂ ਤਾਂ ਰੱਦ ਹੋ ਜਾਵੇਗਾ। ਵੇਖੋ ਸੂਰਤ ਆਲੇ-ਇਮਰਾਨ, ਆਇਤ 85, 116 /3

Nisa' 4:48

ਬੇਸ਼ੱਕ ਅੱਲਾਹ ਸ਼ਿਰਕ (ਰੱਬ ਨਾਲ ਸਾਂਝੀ) ਕਰਨ ਵਾਲਿਆਂ ਨੂੰ ਕਦੇ ਨਹੀਂ ਬਖ਼ਸ਼ਦਾ, ਇਸ (ਗੁਨਾਹ) ਤੋਂ ਛੁੱਟ ਜਿਸ ਨੂੰ ਵੀ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ। ਜਿਸ ਨੇ ਵੀ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਬਣਾਇਆ ਉਸ ਨੇ ਬਹੁਤ ਹੀ ਵੱਡਾ ਝੂਠ ਘੜ੍ਹਿਆ ਅਤੇ ਬਹੁਤ ਵੱਡਾ ਗੁਨਾਹ ਕੀਤਾ।[12] ——— [12] ਨਬੀ ਕਰੀਮ ਸ: ਦਾ ਫ਼ਰਮਾਨ ਰੁ ਕਿ ਜਿਸ ਨੂੰ ਸਭ ਤੋਂ ਘਟ ਸਜ਼ਾ ਦਿੱਤੀ ਜਾਵੇਗੀ, ਉਸ ਤੋਂ ਅੱਲਾਹ ਪੁੱਛੇਗਾ, “ਜੇ ਤੇਰੇ ਕੋਲ ਧਰਤੀ ਦੇ ਬਰਾਬਰ ਮਾਲ ਹੁੰਦਾ ਤਾਂ ਕੀ ਤੂੰ ਉਸ ਨੂੰ ਆਪਣੀ ਜਾਨ ਬਖ਼ਸ਼ਵਾਉਣ ਲਈ ਬਦਲੇ ਵਿਚ ਦੇ ਦਿੰਦਾ? ” ਤਾਂ ਉਹ ਕਹੇਗਾ, “ਹਾਂ! ਇਹੋ ਮੇਰੀ ਇੱਛਾ ਹੇ।” ਫੇਰ ਅੱਲਾਹ ਫ਼ਰਮਾਏਗਾ, “ਮੈਂ ਤਾਂ ਇਸ ਤੋਂ ਸੌਖੀ ਗੱਲ ਦੀ ਤੇਥੋਂ ਮੰਗ ਕੀਤੀ ਸੀ, ਜਦ ਤੂੰ ਆਦਮ ਦੀ ਪਿੱਠ ਵਿਚ ਹੀ ਸੀ ਕਿ ਤੂੰ ਮੇਰੇ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਈ, ਪਰ ਤੂੰ ਨਹੀਂ ਮੰਨਿਆ ਅਤੇ ਸ਼ਿਰਕ ਕਰਨ ਉੱਤੇ ਅੜਿਆ ਰਿਹਾ। (ਸਹੀ ਬੁਖ਼ਾਰੀ, ਹਦੀਸ: 3334)

Nisa' 4:49

(ਹੇ ਨਬੀ!) ਕੀ ਤੁਸੀਂ ਉਸ ਨੂੰ ਨਹੀਂ ਵੇਖਿਆ ਜਿਹੜਾ ਆਪਣੀ ਪਵਿੱਤਰਤਾ ਦੀ ਆਪ ਹੀ ਪ੍ਰਸ਼ੰਸਾ ਕਰਦਾ ਹੇ ? ਜਦ ਕਿ ਅੱਲਾਹ ਜਿਸ ਨੂੰ ਚਾਹੁੰਦਾ ਹੇ ਉਸ ਵਿਅਕਤੀ (ਦੇ ਮਨ) ਨੂੰ ਪਵਿੱਤਰ ਕਰਦਾ ਹੇ (ਕਿਆਮਤ ਦਿਹਾੜੇ) ਕਿਸੇ ’ਤੇ ਵੀ ਰਤਾ ਜ਼ੁਲਮ ਨਹੀਂ ਕੀਤਾ ਜਾਵੇਗਾ।

Nisa' 4:50

ਵੇਖੋ ਤਾਂ ਸਹੀ ਇਹ (ਯਹੂਦੀ) ਲੋਕ ਅੱਲਾਹ ਉੱਤੇ ਕਿਵੇਂ ਝੂਠੀਆਂ ਗੱਲਾਂ ਮੜ੍ਹ ਰਹੇ ਹਨ, ਇਹਨਾਂ ਦੀਆਂ ਇਹੋ (ਹਰਕਤਾਂ) ਸਪਸ਼ਟ ਰੂਪ ਵਿਚ ਉਹਨਾਂ ਨੂੰ ਪਾਪੀ ਸਿੱਧ ਕਰਨ ਲਈ ਬਥੇਰੀਆਂ ਹਨ।

Nisa' 4:51

ਕੀ ਤੁਸੀਂ ਉਹਨਾਂ (ਯਹੂਦੀਆਂ) ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਕਿਤਾਬ ਦੇ ਗਿਆਨ ਦਾ ਕੁੱਝ ਹਿੱਸਾ ਦਿੱਤਾ ਗਿਆ ਸੀ? (ਹੁਣ ਉਹਨਾਂ ਦਾ ਇਹ ਹਾਲ ਹੇ ਕਿ) ਉਹ ਲੋਕ ਬੁਤਾਂ ਅਤੇ ਤਾਗ਼ੂਤ [13] (ਸ਼ੈਤਾਨਾਂ) ਉੱਤੇ ਭਰੋਸਾ ਰੱਖਦੇ ਹਨ ਅਤੇ ਕਾਫ਼ਿਰਾਂ ਬਾਰੇ ਆਖਦੇ ਹਨ ਕਿ ਇਹ ਲੋਕ ਤਾਂ ਈਮਾਨ ਵਾਲਿਆਂ ਤੋਂ ਕੀਤੇ ਵੱਧ ਸਿੱਧੇ ਰਸਤੇ ਉੱਤੇ ਹਨ। ——— [13] ਤਾਗ਼ੂਤ ਤੋਂ ਭਾਵ ਝੂਠੇ ਇਸ਼ਟ ਹਨ। ਭਾਵ ਹਰ ਉਹ ਚੀਜ਼, ਛੁੱਟ ਅੱਲਾਹ ਤੋਂ ਜਿਸ ਦੀ ਇਬਾਦਤ ਕੀਤੀ ਜਾਵੇ ਜਾਂ ਭਰੋਸਾ ਕੀਤਾ ਜਾਵੇ ਜਾਂ ਮਦਦ ਮੰਗੀ ਜਾਵੇ, ਉਹ ਤਾਗ਼ੂਤ ਹੇ, ਪਰ ਸੰਸਾਰਿਕ ਕੰਮਾਂ ਵਿਚ ਕਿਸੇ ਦੀ ਮਦਦ ਕਰਨਾ ਇਸ ਵਿਚ ਸ਼ਾਮਿਲ ਨਹੀਂ, ਕਿਉਂ ਜੋ ਭਲਾਈ ਦੇ ਕੰਮਾਂ ਵਿਚ ਸਹਿਯੋਗ ਦੇਣਾ ਅਤੇ ਬੁਰੇ ਕੰਮਾਂ ਵਿਚ ਸਾਥ ਨਾ ਦੇਣਾ ਸ਼ਰੀਅਤ ਦਾ ਹੁਕਮ ਹੇ। ਵੇਖੋ ਹਾਸ਼ੀਆ ਸੂਰਤ ਅਲ-ਬਕਰਹ, ਆਇਤ 257 \\2

Nisa' 4:52

ਇਹੋ ਉਹ ਲੋਕ ਹਨ ਜਿਨ੍ਹਾਂ ਨੂੰ ਅੱਲਾਹ ਨੇ ਫ਼ਿਟਕਾਰਿਆ ਹੇ ਅਤੇ ਜਿਸ ਕਿਸੇ ਨੂੰ ਅੱਲਾਹ ਹੀ ਫ਼ਿਟਕਾਰ ਦੇਵੇ ਫਿਰ ਤੁਸੀਂ ਉਸ ਦਾ ਕੋਈ ਵੀ ਸਹਾਈ ਨਹੀਂ ਵੇਖੋਗੇ।

Nisa' 4:53

ਕੀ ਰਾਜ ਸੱਤਾ ਵਿਚ ਉਹਨਾਂ (ਦੇ ਝੂਠੇ ਇਸ਼ਟਾਂ) ਦਾ ਕੋਈ ਹਿੱਸਾ ਹੇ ? (ਜੇ ਇੰਜ ਹੁੰਦਾ) ਤਾਂ ਇਹ ਕਿਸੇ ਨੂੰ ਇਕ ਕਾਣੀ ਕੋਡੀ ਵੀ ਨਾ ਦਿੰਦੇ।

Nisa' 4:54

ਕੀ ਇਹ ਲੋਕਾਂ ਤੋਂ ਇਸ ਲਈ ਈਰਖਾ ਰੱਖਦੇ ਹਨ ਕਿ ਅੱਲਾਹ ਨੇ ਆਪਣੇ ਫਜ਼ਲਾਂ ਨਾਲ ਉਨਾਂ ਨੂੰ ਨਿਵਾਜ਼ਿਆ ਹੋਇਆ ਹੇ ? ਸੋ ਅਸੀਂ ਤਾਂ ਇਬਰਾਹੀਮ ਦੀ ਸੰਤਾਨ ਨੂੰ ਕਿਤਾਬ (ਤੌਰੈਤ, ਇੰਜੀਲ) ਦਿੱਤੀ ਤੇ ਸੂਝ-ਬੂਝ ਪ੍ਰਦਾਨ ਕੀਤੀ ਅਤੇ ਬਹੁਤ ਵੱਡਾ ਰਾਜ ਪਾਟ ਵੀ ਬਖ਼ਸ਼ਿਆ ਸੀ।

Nisa' 4:55

ਫੇਰ ਉਹਨਾਂ ਵਿੱਚੋਂ ਕੁੱਝ ਲੋਕਾਂ ਨੇ ਤਾਂ (ਕਿਤਾਬ ਦੇ ਹੁਕਮਾਂ) ਨੂੰ ਮੰਨਿਆ ਅਤੇ ਕੁੱਝ (ਕਹਿਣਾ ਮੰਣਨ ਤੋਂ) ਰੁਕ ਗਏ। ਉਹਨਾਂ ਲਈ ਨਰਕ ਦੀ ਭੜਕਦੀ ਹੋਈ ਅੱਗ ਹੀ ਬਥੇਰੀ ਹੇ ।[14] ——— [14] ਅੱਲਾਹ ਤਆਲਾ ਦੀਆਂ ਨਾਜ਼ਿਲ ਕੀਤੀਆਂ ਹੋਈਆਂ ਕਿਤਾਬਾਂ ਉੱਤੇ ਈਮਾਨ ਲਿਆਉਣਾ ਈਮਾਨ ਦੀ ਮੁਢਲੀ ਸ਼ਰਤ ਹੇ। ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

Nisa' 4:56

ਜਿਨ੍ਹਾਂ ਲੋਕਾਂ ਨੇ ਸਾਡੀਆਂ (ਰੱਬ ਦੀਆਂ) ਆਇਤਾਂ (ਆਦੇਸ਼ਾ) ਦਾ ਇਨਕਾਰ ਕੀਤਾ ਉਹਨਾਂ ਨੂੰ ਛੇਤੀ ਹੀ ਅਸੀਂ (ਨਰਕ ਦੀ) ਅੱਗ ਵਿਚ ਸੁਟਾਂਗੇ ਜਦੋਂ (ਅੱਗ ਵਿਚ) ਉਹਨਾਂ ਦੇ ਸਰੀਰ ਦੀਆਂ ਚਮੜੀਆਂ ਸੜ੍ਹ ਜਾਣਗੀਆਂ ਤਾਂ ਅਸੀਂ ਉਹਨਾਂ ਦੀ ਚਮੜੀ ਨੂੰ ਦੂਜੀ ਚਮੜੀ ਨਾਲ ਬਦਲ ਦੇਵਾਂਗੇ ਤਾਂ ਜੋ ਉਹ ਅਜ਼ਾਬ ਦਾ ਸੁਆਦ ਲੈਂਦੇ ਰਹਿਣ। ਬੇਸ਼ੱਕ ਅੱਲਾਹ ਢਾਡੀ ਸਮਰਥਾ ਰੱਖਦਾ ਹੇ ਅਤੇ ਹਿਕਮਤ ਵਾਲਾ ਹੇ।

Nisa' 4:57

ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਤੇ ਭਲੇ ਕੰਮ ਵੀ ਕੀਤੇ ਅਸਾਂ ਉਹਨਾਂ ਨੂੰ ਛੇਤੀ ਹੀ ਉਹਨਾਂ ਸਵਰਗਾਂ ਵਿਚ ਲੈ ਜਾਵਾਂਗੇ, ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ, ਜਿੱਥੇ ਉਹ ਸਦਾ ਲਈ ਰਹਿਣਗੇ। ਉੱਥੇ ਉਹਨਾਂ ਲਈ ਪਵਿੱਤਰ ਪਤਨੀਆਂ ਹੋਣਗੀਆਂ। ਅਸੀਂ ਉਹਨਾਂ (ਪਤਨੀਆਂ)ਨੂੰ ਵੀ ਸੰਘਣੀ ਛਾਂ ਵਿਚ ਲੈ ਜਾਵਾਂਗੇ। [15] ——— [15] ਨਬੀ ਕਰੀਮ ਸ: ਨੇ ਫ਼ਰਮਾਇਆ, ਜੰਨਤ ਵਿਚ ਇਕ ਅਜਿਹਾ ਦਰਖ਼ਤ ਵੀ ਹੇ ਜਿਸ ਦੀ ਛਾਇਆ ਵਿਚ ਜੇ ਸਵਾਰ ਚਲਦਾ ਰਹੇ ਤਾਂ ਸੌ ਸਾਲਾ ਤਕ ਚੱਲਣ ’ਤੇ ਵੀ ਉਸ ਦੀ ਛਾਇਆ ਖ਼ਤਮ ਨਹੀਂ ਹੋਵੇਗੀ। (ਸਹੀ ਬੁਖ਼ਾਰੀ, ਹਦੀਸ: 3251)

Nisa' 4:58

ਅੱਲਾਹ ਤੁਹਾਨੂੰ ਹੁਕਮ ਦਿੰਦਾ ਹੇ ਕਿ ਅਮਾਨਤਾਂ ਨੂੰ ਉਹਨਾਂ ਦੇ ਹੱਕਦਾਰਾਂ ਦੇ ਹਵਾਲੇ ਕਰੋ ਅਤੇ ਜਦੋਂ (ਲੋਕਾਂ ਵਿਚਾਲੇ) ਫ਼ੈਸਲਾ ਕਰੋ ਤਾਂ ਇਨਸਾਫ਼ ਵਾਲਾ ਫ਼ੈਸਲਾ ਕਰੋ। ਉਹ ਗੱਲ ਬਹੁਤ ਹੀ ਵਧੀਆ ਹੇ ਜਿਸ ਦੀ ਨਸੀਹਤ ਅੱਲਾਹ ਤੁਹਾਨੂੰ ਕਰ ਰਿਹਾ ਹੇ। ਬੇਸ਼ੱਕ ਅੱਲਾਹ ਤੁਹਾਡੀਆਂ ਸਾਰੀਆਂ ਗੱਲਾਂ ਸੁਣਦਾ ਹੇ ਅਤੇ ਸਾਰੇ ਕੰਮ ਵੇਖ ਰਿਹਾ ਹੇ।

Nisa' 4:59

ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਤੁਹਾਡੇ ਵਿੱਚੋਂ ਜਿਹੜੇ (ਅੱਲਾਹ ਅਤੇ ਰਸੂਲ ਹਜ਼ਰਤ ਮੁਹੰਮਦ ਸ: ਦੇ ਆਗਿਆਕਾਰੀ) ਹਾਕਮ ਹਨ ਉਹਨਾਂ ਦੀ ਆਗਿਆ ਦੀ ਪਾਲਣਾ ਕਰੋ। ਫੇਰ ਜੇਕਰ ਤੁਹਾਡਾ ਕਿਸੇ ਗੱਲ ’ਤੇ ਆਪਸ ਵਿਚ ਕੋਈ ਮਤਭੇਦ ਹੋ ਜਾਵੇ ਤਾਂ ਉਸ ਨੂੰ (ਫ਼ੈਸਲੇ ਲਈ) ਅੱਲਾਹ ਤੇ ਉਸ ਦੇ ਰਸੂਲ ਵੱਲ ਲੈ ਜਾਓ, ਜੇਕਰ ਤੁਸੀਂ ਸੱਚ-ਮੁੱਚ ਅੱਲਾਹ ਅਤੇ ਕਿਆਮਤ ਦੇ ਦਿਨ ਉੱਤੇ ਈਮਾਨ ਰਖਦੇ ਹੋ, ਮਤਭੇਦ ਦੂਰ ਕਰਨ ਦਾ ਇਹੋ ਵਧੀਆ ਤਰੀਕਾ ਹੇ ਅਤੇ ਸਿੱਟੇ ਪੱਖੋਂ ਵੀ ਬਹੁਤ ਹੀ ਵਧੀਆ ਹੇ।

Nisa' 4:60

(ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਦਾ ਦਾਅਵਾ ਤਾਂ ਇਹੋ ਹੇ ਕਿ ਜੋ ਵੀ ਤੁਹਾਡੇ ’ਤੇ ਉਤਾਰਿਆ ਗਿਆ (.ਕੁਰਆਨ) ਹੇ ਅਤੇ ਜੋ ਤੁਹਾਥੋਂ ਪਹਿਲਾਂ (ਅਕਾਸ਼ੀ ਕਿਤਾਬਾਂ) ਉਤਾਰੀਆਂ ਗਈਆਂ ਹਨ ਸਾਡਾ ਉਹਨਾਂ ਸਭ ’ਤੇ ਈਮਾਨ ਹੇ, ਪ੍ਰੰਤੂ ਚਾਹੁੰਦੇ ਇਹ ਹਨ ਕਿ ਆਪਣੇ ਫ਼ੈਸਲੇ ਸ਼ੈਤਾਨ ਦੇ ਚੇਲਿਆਂ ਤੋਂ ਕਰਵਾਉਣ ਜਦੋਂ ਕਿ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਅਜਿਹੇ ਸ਼ੈਤਾਨਾਂ (ਰੱਬ ਦੇ ਬਾਗ਼ੀਆਂ) ਨੂੰ ਮੰਣਨ ਤੋਂ ਇਨਕਾਰ ਕਰਨ, ਜਦ ਕਿ ਸ਼ੈਤਾਨ ਤਾਂ ਇਹੋ ਚਾਹੁੰਦਾ ਹੇ ਕਿ ਇਹਨਾਂ (ਮੋਮਿਨਾਂ) ਨੂੰ ਸਿੱਧੇ ਰਾਹ ਤੋਂ ਹਟਾ ਕੇ ਦੂਰ ਲੈ ਜਾਵੇ।[16] ——— [16] ਇਹ ਤੇ ਇਸ ਤੋਂ ਬਾਅਦ ਵਾਲੀ ਆਇਤ ਉਹਨਾਂ ਲੋਕਾਂ ਦੇ ਸੰਬੰਧ ਵਿਚ ਹੇ ਜਿਹੜੇ ਆਪਣੇ ਮਾਮਲੇ ਮੁਹੰਮਦ ਸ: ਦੀ ਅਦਾਲਤ ਵਿਚ ਨਹੀਂ ਲੈਕੇ ਜਾਂਦੇ ਸਨ, ਸਗੋਂ ਯਹੂਦੀਆਂ ਜਾਂ ਕੁਰੈਸ਼ ਦੇ ਸਰਦਾਰਾਂ ਕੋਲ ਲੈਕੇ ਜਾਂਦੇ ਸਨ। ਸੋ ਇਸ ਦਾ ਹੁਕਮ ਆਮ ਹੇ ਅੱਜ ਇਸ ਵਿਚ ਉਹ ਸਾਰੇ ਲੋਕ ਸ਼ਾਮਿਲ ਹਨ ਜਿਹੜੇ ਕੁਰਆਨ ਤੇ ਸੁੱਨਤ ਨੂੰ ਛੱਡ ਕੇ ਆਪਣੇ ਫ਼ੈਸਲੇ ਦੂਜਿਆਂ ਤੋਂ ਕਰਵਾਉਂਦੇ ਹਨ।

Nisa' 4:61

ਜਦੋਂ ਇਹਨਾਂ ਨੂੰ ਕਿਹਾ ਜਾਂਦਾ ਕਿ ਅੱਲਾਹ ਵੱਲੋਂ ਉਤਾਰੇ ਹੋਏ .ਕੁਰਆਨ ਵੱਲ ਅਤੇ ਰਸੂਲ (ਮੁਹੰਮਦ ਸ: ਦੇ ਆਦੇਸ਼ਾਂ) ਵੱਲ ਆਓ ਤਾਂ ਤੁਸੀਂ ਵੇਖੋਗੇ ਕਿ ਇਹ ਮੁਨਾਫ਼ਿਕ ਤੁਹਾਡੇ ਵੱਲ ਆਉਣ ਤੋਂ ਕੰਨੀ ਕਤਰਾਉਂਦੇ ਹਨ।

Nisa' 4:62

ਫੇਰ ਉਸ ਸਮੇਂ ਕੀ ਹਾਲ ਹੁੰਦਾ ਹੇ ਜਦੋਂ ਇਹਨਾਂ ਦੇ ਆਪਣੇ ਹੱਥੀਂ ਸਹੇੜੀ ਹੋਈ ਮੁਸੀਬਤ ਇਹਨਾਂ ’ਤੇ ਆ ਪੈਂਦੀ ਹੇ ? ਤਾਂ ਫੇਰ ਤੁਹਾਡੇ ਕੋਲ ਆ ਕੇ (ਅੱਲਾਹ ਦੀਆਂ ਕਸਮਾਂ ਖਾਂਦੇ ਹੋਏ) ਆਖਦੇ ਹਨ ਕਿ ਰੱਬ ਦੀ ਸੁੰਹ ਸਾਡਾ ਇਰਾਦਾ ਤਾਂ ਕੇਵਲ ਭਲਾਈ ਤੇ ਆਪਸੀ ਮੇਲ-ਜੋਲ ਕਰਵਾਉਣਾ ਸੀ।

Nisa' 4:63

ਇਹ ਉਹ ਲੋਕ ਹਨ ਕਿ ਜਿਨ੍ਹਾਂ ਦੇ ਦਿਲਾਂ ਦੇ ਭੇਤ ਅੱਲਾਹ ਭਲੀ-ਭਾਂਤ ਜਾਣਦਾ ਹੇ ਕਿ ਇਹਨਾਂ ਦੇ ਦਿਲਾਂ ਵਿਚ ਕੀ ਹੇ? (ਇਸ ਲਈ ਹੇ ਨਬੀ!) ਤੁਸੀਂ ਇਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ ਅਤੇ ਇਹਨਾਂ ਨੂੰ ਅਜਿਹੀਆਂ ਨਸੀਹਤਾਂ ਕਰੋ ਜਿਹੜੀਆਂ ਇਹਨਾਂ ਦੇ ਦਿਲਾਂ ਨੂੰ ਪ੍ਰਭਾਵਿਤ ਕਰਨ।

Nisa' 4:64

ਅਸੀਂ ਹਰੇਕ ਰਸੂਲ ਨੂੰ ਕੇਵਲ ਇਸੇ ਲਈ ਭੇਜਿਆ ਕਿ ਅੱਲਾਹ ਦੇ ਹੁਕਮਾਂ ਅਨੁਸਾਰ ਉਹਨਾਂ ਦੀ ਤਾਬੇਦਾਰੀ ਕੀਤੀ ਜਾਵੇ। ਜਦੋਂ ਇਹਨਾਂ ਲੋਕਾਂ ਨੇ ਆਪਣੀਆਂ ਜਾਨਾਂ ’ਤੇ ਜ਼ੁਲਮ ਕੀਤਾ ਸੀ ਜੇ ਉਹ ਤੁਹਾਡੇ ਕੋਲ ਆ ਜਾਂਦੇ ਅਤੇ ਅੱਲਾਹ ਤੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗਦੇ ਅਤੇ ਰਸੂਲ ਵੀ ਉਹਨਾਂ ਲਈ ਮੁਆਫ਼ੀ ਲਈ ਬੇਨਤੀ ਕਰਦਾ ਤਾਂ ਇਹ ਲੋਕ ਅੱਲਾਹ ਨੂੰ ਮੁਆਫ਼ ਕਰਨ ਵਾਲਾ ਅਤੇ ਬਹੁਤ ਹੀ ਮਿਹਰਬਾਨੀ ਕਰਨ ਵਾਲਾ ਵੇਖਦੇ।

Nisa' 4:65

(ਹੇ ਨਬੀ!) ਕਸਮ ਹੇ ਤੁਹਾਡੇ ਪਾਲਣਹਾਰ ਦੀ! ਇਹ ਲੋਕ ਉਦੋਂ ਤਕ ਮੋਮਿਨ ਨਹੀਂ ਹੋ ਸਕਦੇ ਜਦੋਂ ਤਕ ਕਿ ਆਪਣੇ ਆਪੋ ਵਿਚਾਲੇ ਮਤਭੇਦਾਂ ਵਿਚ ਤੁਹਾਨੂੰ ਹੀ ਹਾਕਮ ਨਹੀਂ ਮੰਨ ਲੈਂਦੇ, ਫੇਰ ਜੋ ਵੀ ਫ਼ੈਸਲਾ ਤੁਸੀਂ ਕਰੋ ਉਸ ਲਈ ਆਪਣੇ ਦਿਲ ਵਿਚ ਕਿਸੇ ਪ੍ਰਕਾਰ ਦੀ ਕੋਈ ਤੰਗੀ ਮਹਿਸੂਸ ਨਾ ਕਰਨ, ਸਗੋਂ ਖਿੜੇ ਮੱਥੇ ਮਨ ਤੋਂ ਕਬੂਲ ਕਰਨ।

Nisa' 4:66

ਜੇਕਰ ਅਸੀਂ ਉਹਨਾਂ ਲਈ (ਬਨੀ ਇਸਰਾਈਲ ਵਾਂਗ) ਫ਼ਰਜ਼ ਕਰ ਦਿੰਦੇ ਕਿ ਆਪਣੇ ਆਪ ਨੂੰ ਕਤਲ ਕਰ ਦਿਓ ਜਾਂ ਆਪਣੇ ਘਰਾਂ ਤੋਂ ਨਿਕਲ ਜਾਓ, ਤਾਂ ਇਹਨਾਂ ਵਿੱਚੋਂ ਬਹੁਤ ਹੀ ਘੱਟ ਲੋਕ ਕਹਿਣਾ ਮੰਨਦੇ। ਜੇਕਰ ਉਹ ਉਹੀਓ ਕੰਮ ਕਰਦੇ ਜਿਸ ਲਈ ਉਹਨਾਂ ਨੂੰ ਨਸੀਹਤ ਦਿੱਤੀ ਜਾਂਦੀ ਹੇ ਤਾਂ ਇਹ ਉਹਨਾਂ ਲਈ ਵਧੇਰੇ ਚੰਗੀ ਗੱਲ ਸੀ ਅਤੇ (ਧਰਮ ਵਿਚ) ਦ੍ਰਿੜਤਾ ਦਾ ਕਾਰਨ ਹੁੰਦਾ।

Nisa' 4:67

ਜੇ ਉਹ ਅਜਿਹਾ ਕਰਦੇ ਤਾਂ ਉਹਨਾਂ ਨੂੰ ਆਪਣੇ ਵੱਲੋਂ ਬਹੁਤ ਵੱਡਾ ਬਦਲਾ (ਦੁਨੀਆਂ ਤੇ ਆਖ਼ਿਰਤ ਦੀ ਭਲਾਈ) ਦਿੰਦੇ।

Nisa' 4:68

ਅਤੇ ਲਾਜ਼ਮਨ ਉਹਨਾਂ ਨੂੰ ਸਿੱਧੇ ਰਾਹ ਤੋਰ ਦਿੰਦੇ।

Nisa' 4:69

ਅਤੇ ਜਿਹੜੇ ਲੋਕੀ ਅੱਲਾਹ ਅਤੇ (ਉਸ ਦੇ) ਰਸੂਲ (ਸ:) ਦੀ ਤਾਬੇਦਾਰੀ ਕਰਨਗੇ ਉਹ (ਕਿਆਮਤ ਵਾਲੇ ਦਿਨ) ਉਹਨਾਂ ਲੋਕਾਂ ਨਾਲ ਹੋਣਗੇ ਜਿਨ੍ਹਾਂ ਨੂੰ ਅੱਲਾਹ ਨੇ ਇਨਾਮ ਬਖ਼ਸ਼ੇ ਹਨ, ਜਿਵੇਂ ਨਬੀ, ਸਚਿਆਰੇ, ਸ਼ਹੀਦ ਅਤੇ ਸੁਹਣੇ ਅਮਲਾਂ ਵਾਲੇ ਲੋਕ ਹਨ, (ਜੰਨਤ ਵਿਚ) ਇਹੋ ਸਭ ਤੋਂ ਵਧੀਆ ਇਕ ਦੂਜੇ ਦੇ ਸਾਥੀ ਹੋਣਗੇ।

Nisa' 4:70

ਇਹ ਫ਼ਜ਼ਲ (ਮਿਹਰਾਂ) ਅੱਲਾਹ ਵੱਲੋਂ ਹਨ। ਸੱਚਾਈ ਨੂੰ ਜਾਣਨ ਲਈ ਅੱਲਾਹ ਦਾ ਗਿਆਨ ਹੀ ਬਥੇਰਾ ਹੇ।

Nisa' 4:71

ਹੇ ਮੋਮਿਨੋ! ਤੁਸੀਂ (ਆਪਣੇ ਬਚਾਓ ਦਾ ਸਾਮਾਨ ਭਾਵ ਹਥਿਆਰ) ਚੁੱਕੀਂ ਰੱਖੋ, ਫ਼ੇਰ ਤੁਸੀਂ ਭਾਵੇਂ ਅੱਡ-ਅੱਡ ਦਸਤਿਆਂ ਵਿਚ ਭਾਵੇਂ ਇਕੱਠੇ ਹੋ ਕੇ (ਜਿਹਾਦ ਲਈ) ਨਿੱਕਲੋ।

Nisa' 4:72

ਤੁਹਾਡੇ ਵਿੱਚੋਂ ਲਾਜ਼ਮਨ ਕੁੱਝ ਉਹ ਵੀ ਹਨ ਜਿਹੜੇ ਰੱਬ ਦੀ ਰਾਹ ਨਿੱਕਲਣ ਵਿਚ ਟਾਲ ਮਟੋਲ ਕਰਦੇ ਹਨ ਫੇਰ ਜੇ ਤੁਹਾਡੇ ’ਤੇ ਕੋਈ ਮੁਸੀਬਤ ਆਉਂਦੀ ਹੇ ਤਾਂ ਆਖਦੇ ਹਨ ਕਿ ਅੱਲਾਹ ਨੇ ਸਾਡੇ ’ਤੇ ਬੜੀ ਮਿਹਰ ਕੀਤੀ ਹੇ ਕਿ ਅਸੀਂ (ਲੜਾਈ ਵਿਚ) ਉਹਨਾਂ ਨਾਲ ਨਹੀਂ ਸੀ।

Nisa' 4:73

ਫੇਰ ਜੇ ਤੁਹਾਨੂੰ ਅੱਲਾਹ ਵੱਲੋਂ ਕੋਈ ਮਿਹਰ ਕ੍ਰਿਪਾ (ਲੜਾਈ ਵਿਚ ਜਿੱਤ) ਮਿਲ ਜਾਵੇ ਤਾਂ ਇੰਜ ਲੱਗਦਾ ਹੇ ਜਿਵੇਂ ਤੁਹਾਡੇ ਤੇ ਉਸ ਵਿਚਾਲੇ ਕੋਈ ਮੇਲ ਮਿਲਾਪ (ਰਿਸ਼ਤਾ) ਹੁੰਦਾ ਹੀ ਨਹੀਂ ਤੇ ਆਖਦੇ ਹਨ ਕਿ “ਕਾਸ਼ ਮੈ ਵੀ ਉਹਨਾਂ (ਮੋਮਿਨਾਂ ਨਾਲ ਲੜਾਈ ਵਿਚ) ਸ਼ਾਮਲ ਹੁੰਦਾ ਤਾਂ ਮੈਂ ਵੀ ਸਫ਼ਲਤਾ ਪ੍ਰਾਪਤ ਕਰਦਾ”।

Nisa' 4:74

ਉਹ ਲੋਕ ਜਿਹੜੇ ਪ੍ਰਲੋਕ ਦੇ ਬਦਲੇ ਸੰਸਾਰਿਕ ਜੀਵਨ ਨੂੰ ਵੇਚ ਚੁੱਕੇ ਹਨ ਉਹਨਾਂ ਨੂੰ ਅੱਲਾਹ ਦੀ ਰਾਹ ਵਿਚ ਲੜਣਾ (ਜਿਹਾਦ ਕਰਨਾ) ਚਾਹੀਦਾ ਹੇ ਅਤੇ ਜਿਹੜਾ ਅੱਲਾਹ ਦੀ ਰਾਹ ਵਿਚ ਲੜਦਾ ਹੋਇਆ ਮਾਰਿਆ ਜਾਵੇ (ਸ਼ਹੀਦ ਹੋ ਜਾਵੇ) ਜਾਂ ਜਿੱਤ ਪ੍ਰਾਪਤ ਕਰੇ ਉਸ ਨੂੰ ਅਸੀਂ ਛੇਤੀ ਹੀ ਵੱਡਾ ਬਦਲਾ ਦੇਵਾਂਗੇ।

Nisa' 4:75

(ਹੇ ਮੁਸਲਮਾਨੋ!) ਤੁਹਾਨੂੰ ਕੀ ਹੋ ਗਿਆ ਹੇ ਕਿ ਤੁਸੀਂ ਅੱਲਾਹ ਦੀ ਰਾਹ ਵਿਚ ਉਹਨਾਂ ਕਮਜ਼ੋਰ ਤੇ ਬੇਵਸ ਮਰਦਾਂ, ਔਰਤਾਂ ਅਤੇ ਛੋਟੇ-ਛੋਟੇ ਬੱਚਿਆਂ ਲਈ ਨਹੀਂ ਲੜਦੇ ? ਜੋ ਬੇਨਤੀਆਂ ਕਰ ਰਹੇ ਹਨ ਕਿ ਹੇ ਸਾਡੇ ਰੱਬਾ! ਸਾਨੂੰ ਇਹਨਾਂ ਜ਼ਾਲਮਾਂ ਦੀ ਬਸਤੀ ਵਿੱਚੋਂ ਕੱਢ ਲੈ ਅਤੇ ਸਾਡੇ ਲਈ ਆਪਣੇ ਵੱਲੋਂ ਕੋਈ ਹਿਮਾਇਤੀ ਤੇ ਸਹਾਇਕ ਬਣਾ ਕੇ ਭੇਜ।

Nisa' 4:76

ਜਿਹੜੇ ਲੋਕ ਈਮਾਨ ਰੱਖਦੇ ਹਨ ਉਹ ਅੱਲਾਹ ਦੀ ਰਾਹ ਵਿਚ ਲੜਦੇ ਹਨ ਅਤੇ ਜਿਨ੍ਹਾਂ ਨੇ ਕੁਫ਼ਰ ਕੀਤਾ ਹੇ ਉਹ ਤਾਗ਼ੂਤ[17] (ਸ਼ੈਤਾਨ) ਦੀ ਰਾਹ ਵਿਚ ਲੜਦੇ ਹਨ। ਇਸ ਲਈ ਤੁਸੀਂ (ਈਮਾਨ ਵਾਲਿਓ) ਸ਼ੈਤਾਨ ਦੇ ਹਿਮਾਇਤੀਆਂ ਨਾਲ ਜੰਗ ਕਰੋ, ਵਿਸ਼ਵਾਸ ਰੱਖੋ ਕਿ ਸ਼ੈਤਾਨ ਦੀਆਂ ਚਾਲਾਂ ਬਹੁਤ ਹੀ ਕਮਜ਼ੋਰ ਹਨ। ——— [17] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 51/3

Nisa' 4:77

(ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਆਪਣੇ ਹੱਥ (ਲੜਾਈ ਤੋਂ) ਰੋਕੀਂ ਰੱਖੋ, ਨਮਾਜ਼ਾਂ ਪੜ੍ਹਦੇ ਰਹੋ ਅਤੇ ਜ਼ਕਾਤ ਅਦਾ ਕਰੋ। ਫੇਰ ਜਦੋਂ ਉਹਨਾਂ ਨੂੰ ਲੜਾਈ ਦਾ ਹੁਕਮ ਦਿੱਤਾ ਗਿਆ ਤਾਂ ਉਸ ਵੇਲੇ ਉਹਨਾਂ ਵਿੱਚੋਂ ਇਕ ਟੋਲੀ ਕਾਫ਼ਿਰਾਂ ਤੋਂ ਇੰਜ ਡਰਣ ਲੱਗ ਪਈ ਜਿੱਦਾਂ ਅੱਲਾਹ ਤੋਂ ਡਰਦੀ ਹੋਵੋ, ਸਗੋਂ ਉਸ ਤੋਂ ਵੀ ਕੁੱਝ ਵੱਧ ਭੈ-ਭੀਤ ਸੀ ਅਤੇ ਕਹਿਣ ਲੱਗੇ ਕਿ “ਹੇ ਰੱਬ! ਸਾਡੇ ਉੱਤੇ ਜਿਹਾਦ ਕਰਨਾ ਫ਼ਰਜ਼ ਕਿੳਂ .ਕੀਤਾ ਹੇ? ਕਿਓਂ ਨਾ ਸਾਨੂੰ ਥੋੜ੍ਹੀ ਹੋਰ ਜਿਉਣ ਦੀ ਮੋਹਲਤ ਦਿੱਤੀ ਨੂੰ” (ਹੇ ਨਬੀ!) ਇਹਨਾਂ ਨੂੰ ਆਖ ਦਿਓ ਕਿ “ਸੰਸਾਰਿਕ ਲਾਭ ਤਾਂ ਬਹੁਤ ਹੀ ਥੋੜ੍ਹਾ ਹੇ ਅਤੇ ਰੱਬ ਤੋਂ ਡਰਨ ਵਾਲਿਆਂ ਲਈ ਤਾਂ ਪ੍ਰਲੋਕ ਹੀ ਵਧੇਰੇ ਚੰਗੀ ਹੇ ਅਤੇ (ਉਸ ਦਿਨ) ਤੁਹਾਡੇ ਉੱਤੇ ਇਕ ਧਾਗੇ ਬਰਾਬਰ (ਭਾਵ ਭੋਰਾ ਭਰ) ਵੀ ਜ਼ੁਲਮ ਨਹੀਂ ਕੀਤਾ ਜਾਵੇਗਾ।”

Nisa' 4:78

(ਰਹਿ ਗਈ ਮੌਤ) ਤੁਸੀਂ ਜਿੱਥੇ ਕੀਤੇ ਵੀ ਹੋਵੋਗੇ ੳੱ .ਥੇ ਹੀ ਮੌਤ ਤੁਹਾਨੂੰ ਨੱਪ ਲਵੇਗੀ ਭਾਵੇਂ ਤੁਸੀਂ ਕਿੰਨੇ ਵੀ ਮਜ਼ਬੂਤ ਕਿਿਲਆਂ ਵਿਚ ਕਿਉਂ ਨਾ ਹੋਵੋ। ਜੇ ਉਹਨਾਂ ਨੂੰ ਕੋਈ ਲਾਭ ਹੁੰਦਾ ਹੇ ਤਾਂ ਆਖਦੇ ਹਨ ਕਿ ਇਹ ਅੱਲਾਹ ਵੱਲੋਂ ਹੇ ਪ੍ਰੰਤੂ ਜੇ ਕੋਈ ਹਾਨੀ ਹੁੰਦੀ ਹੇ ਤਾਂ ਕਹਿੰਦੇ ਹਨ ਕਿ (ਹੇ ਨਬੀ!) ਇਹ ਤੁਹਾਡੇ ਕਾਰਨ ਹੇ (ਇਸ ਲਈ ਤੁਸੀਂ) ਇਹਨਾਂ (ਮੁਨਾਫ਼ਿਕਾਂ) ਹੇ ਕਹਿ ਦਿਓ ਕਿ ਇਹ ਸਭ ਕੁੱਝ (ਘਾਟਾ-ਵਾਧਾ) ਅੱਲਾਹ ਵੱਲੋਂ ਹੀ ਹੇ। ਇਹਨਾਂ ਲੋਕਾਂ ਨੂੰ ਕੀ ਹੋ ਗਿਆ ਹੇ ਕਿ ਕੋਈ ਗੱਲ ਸਮਝਦੇ ਹੀ ਨਹੀਂ ?

Nisa' 4:79

ਹੇ ਲੋਕੋ! ਤੁਹਾਨੂੰ ਜਿਹੜੀ ਵੀ ਭਲਾਈ ਪ੍ਰਾਪਤ ਹੁੰਦੀ ਹੇ ਉਹ ਸਭ ਅੱਲਾਹ ਵੱਲੋਂ ਹੀ ਹੇ ਅਤੇ ਜਿਹੜੀ ਬੁਰਾਈ ਪੱਲੇ ਪੈਂਦੀ ਹੇ ਉਹ ਤੁਹਾਡੀਆਂ ਆਪਣੀਆਂ ਕਰਨੀਆਂ ਕਾਰਨ ਹੇ। (ਹੇ ਨਬੀ!) ਅਸੀਂ ਤੁਹਾਨੂੰ ਸਾਰੇ ਹੀ ਲੋਕਾਂ ਲਈ ਰਸੂਲ ਬਣਾ ਕੇ ਘੱਲਿਆ ਹੇ ਅਤੇ ਇਸ ਲਈ ਅੱਲਾਹ ਦੀ ਗਵਾਹੀ ਕਾਫ਼ੀ ਹੇ।

Nisa' 4:80

ਜਿਸ ਨੇ ਵੀ ਰਸੂਲ (ਹਜ਼ਰਤ ਮੁਹੰਮਦ ਸ:) ਦੀ ਤਾਬੇਦਾਰੀ ਕੀਤੀ ਉਸ ਨੇ ਅੱਲਾਹ ਦੀ ਤਾਬੇਦਾਰੀ[18] ਕੀਤੀ ਜਿਹੜਾ (ਨਬੀ ਦੀ ਤਾਬੇਦਾਰੀ ਤੋਂ) ਮੁੱਖ ਮੋੜੇਗਾ (ਤਾਂ ਉਹ ਮੋੜ ਲਵੇ) (ਹੇ ਨਬੀ) ਅਸੀਂ ਤੁਹਾਨੂੰ ਕੋਈ ਪਹਿਰੇਦਾਰ ਬਣਾ ਕੇ ਤਾਂ ਨਹੀਂ ਘੱਲਿਆ। ——— [18] ਅਬੂ-ਹੁਰੈਰਾ ਰ:ਅ: ਦੱਸਦੇ ਹਨ ਕਿ ਨਬੀ ਕਰੀਮ ਸ: ਨੇ ਫ਼ਰਮਾਇਆ ਜਿਸ ਨੇ ਮੇਰੀ ਅਤਾਅਤ (ਆਗਿਆਕਾਰੀ) ਕੀਤੀ ਉਸ ਨੇ ਅੱਲਾਹ ਦੀ ਆਗਿਆਕਾਰੀ ਕੀਤੀ ਜਿਸ ਨੇ ਮੇਰੀ ਨਾ-ਫ਼ਰਮਾਨੀ ਕੀਤੀ ਉਸ ਨੇ ਅੱਲਾਹ ਦੀ ਨਾ-ਫ਼ਰਮਾਨੀ ਕੀਤੀ ਐਵੇਂ ਹੀ ਜਿਸ ਨੇ ਮੇਰੇ ਵੱਲੋਂ ਨਿਯਤ ਕੀਤੇ ਹਾਕਮ ਦੀ ਅਤਾਅਤ ਕੀਤੀ ਉਸ ਨੇ ਮੇਰੀ ਅਤਾਅਤ ਕੀਤੀ ਅਤੇ ਜਿਸ ਨੇ ਉਸ ਦੀ ਨਾ-ਫ਼ਰਮਰਨੀ ਕੀਤੀ, ਉਸ ਨੇ ਮੇਰੀ ਨਾ-ਫ਼ਰਮਾਨੀ ਕੀਤੀ। (ਸਹੀ ਬੁਖ਼ਾਰੀ, ਹਦੀਸ: 7137)

Nisa' 4:81

ਇਹ (ਮੁਨਾਫ਼ਿਕ) ਕਹਿੰਦੇ ਹਨ, ਕਿ ਸਾਡਾ ਕੰਮ ਤਾਂ ਫ਼ਰਮਾਂਬਰਦਾਰੀ ਕਰਨਾ ਹੇ, ਪ੍ਰੰਤੂ ਜਦੋਂ ਤੁਹਾਡੇ ਕੋਲੋਂ (ਹੇ ਨਬੀ!) ਉੱਠ ਆਉਂਦੇ ਹਨ ਤਾਂ ਇਹਨਾਂ ਵਿੱਚੋਂ ਹੀ ਇਕ ਟੋਲਾ ਰਾਤ ਨੂੰ ਇਕੱਠਿਆਂ ਹੋ ਕੇ ਤੁਹਾਡੀਆਂ ਕਹੀਆਂ ਹੋਈਆਂ ਗੱਲਾਂ ਦੇ ਵਿਰੁੱਧ ਸਲਾਹ ਮਸ਼ਵਰੇ ਕਰਦਾ ਹੇ। ਉਹਨਾਂ ਦੀਆਂ ਇਹਨਾਂ ਰਾਤ ਦੀਆਂ ਸਾਜ਼ਿਸ਼ਾਂ ਨੂੰ ਅੱਲਾਹ ਲਿੱਖ ਰਿਹਾ ਹੇ। ਸੋ ਤੁਸੀਂ ਉਹਨਾਂ ਦੀ ਪਰਵਾਹ ਨਾ ਕਰੋ ਅਤੇ ਅੱਲਾਹ ਉੱਤੇ ਭਰੋਸਾ ਰੱਖੋ, ਅੱਲਾਹ ਹੀ ਸਾਰੇ ਕਾਰਜ ਸਵਾਰਣ ਵਾਲਾ ਹੇ।

Nisa' 4:82

ਕੀ ਇਹ (ਮੁਨਾਫ਼ਿਕ ਤੇ ਕਾਫ਼ਿਰ) .ਕੁਰਆਨ ’ਤੇ ਸੋਚ ਵਿਚਾਰ ਨਹੀਂ ਕਰਦੇ ? ਜੇਕਰ ਇਹ ਅੱਲਾਹ ਤੋਂ ਛੁੱਟ ਕਿਸੇ ਹੋਰ ਵੱਲੋਂ ਹੁੰਦਾ ਤਾਂ ਇਸ ਵਿਚ ਬਹੁਤ ਕੁੱਝ ਮਤਭੇਦ ਵੇਖਣ ਨੂੰ ਮਿਲਦੇ।

Nisa' 4:83

ਜਦੋਂ ਇਹਨਾਂ (ਮੁਨਾਫ਼ਿਕਾਂ) ਲੋਕਾਂ ਨੂੰ ਕੋਈ ਅਮਨ ਸ਼ਾਂਤੀ ਜਾਂ ਡਰ ਖੌਫ਼ (ਨੁਕਸਾਨ) ਵਾਲੀਂ ਖ਼ਬਰ ਮਿਲਦੀ ਹੇ ਇਹ ਉਸ ਨੂੰ ਫੈਲਾ ਦਿੰਦੇ ਹਨ ਜਦੋਂ ਕਿ ਜੇ ਇਹ ਲੋਕ (ਇਸੇ ਖ਼ਬਰ ਨੂੰ) ਰਸੂਲ ਜਾਂ ਆਪਣੇ ਵਿੱਚੋਂ ਹੀ ਕਿਸੇ ਜ਼ਿੰਮੇਵਾਰਾਂ ਤੀਕ ਪਹੁੰਚਾ ਦਿੰਦੇ ਜਿਹੜੇ ਉਸ ਦੇ ਠੀਕ-ਠਾਕ ਨਤੀਜੇ ਤੀਕ ਪਹੁੰਚਣ ਦੀ ਯੋਗਤਾ ਰੱਖਦੇ ਹਨ ਤਾਂ ਉਸ ਦੀ ਅਸਲੀਅਤ ਪਤਾ ਚਲ ਜਾਂਦੀ ਅਤੇ ਜੇਕਰ ਅੱਲਾਹ ਦਾ ਫ਼ਜ਼ਲ ਅਤੇ ਉਸ ਦੀਆਂ ਮਿਹਰਾਂ ਤੁਹਾਡੇ ’ਤੇ ਨਾ ਹੁੰਦੀਆਂ ਤਾਂ ਤੁਹਾਡੇ ਵਿੱਚੋਂ ਕੁੱਝ ਇਕ ਲੋਕਾਂ ਤੋਂ ਛੁੱਟ ਸਾਰੇ ਹੀ ਸ਼ੈਤਾਨ ਦੇ ਪਿੱਛੇ ਲੱਗ ਜਾਂਦੇ।

Nisa' 4:84

ਸੋ (ਹੇ ਨਬੀ!) ਤੁਸੀਂ ਅੱਲਾਹ ਦੀ ਰਾਹ ਵਿਚ (ਜ਼ਾਲਮ ਤੇ ਕਾਫ਼ਿਰਾਂ ਵਿੱਰੁਧ) ਲੜਦੇ ਰਹੋ, ਤੁਹਾਨੂੰ ਆਪਣੀ ਜ਼ਾਤ ਤੋਂ ਛੁੱਟ ਕਿਸੇ ਹੋਰ ਲਈ ਜ਼ਿੰਮੇਵਾਰ ਨਹੀਂ ਬਣਾਇਆ ਗਿਆ। ਹਾਂ! ਈਮਾਨ ਵਾਲਿਆਂ ਨੂੰ ਲੜਣ ਲਈ ਅਵੱਸ਼ ਪ੍ਰੇਰਿਤ ਕਰੋ, ਹੋ ਸਕਦਾ ਹੇ ਕਿ ਅੱਲਾਹ ਕਾਫ਼ਿਰਾਂ ਨੂੰ ਜੰਗ ਤੋਂ ਰੋਕ ਦੇਵੇ। ਅੱਲਾਹ ਲੜਾਈ ਵਿਚ ਵੀ ਸਖ਼ਤ ਹੇ ਅਤੇ ਸਜ਼ਾ ਦੇਣ ਵਿਚ ਵੀ ਸਖ਼ਤ ਹੇ।

Nisa' 4:85

ਜਿਹੜਾ ਵੀ ਕੋਈ ਭਲਾਈ ਜਾਂ ਨੇਕ ਕੰਮਾਂ ਦੀ ਸਿਫ਼ਾਰਸ਼ ਕਰੇਗਾ ਉਸ ਨੂੰ ਉਸ ਵਿੱਚੋਂ ਹਿੱਸਾ ਮਿਲੇਗਾ ਅਤੇ ਜਿਹੜਾ ਬੁਰਾਈ ਤੇ ਮਾੜੇ ਕੰਮਾਂ ਦੀ ਸਿਫ਼ਾਰਸ਼ ਕਰੇਗਾ ਉਸ ਲਈ ਉਸੇ ਵਿਚ ਹਿੱਸਾ ਹੇ ਅਤੇ ਅੱਲਾਹ ਹਰੇਕ ਚੀਜ਼ ’ਤੇ ਆਪਣੀ ਪਕੜ ਰੱਖਦਾ ਹੇ।

Nisa' 4:86

ਅਤੇ ਜਦੋਂ ਕੋਈ ਤੁਹਾਨੂੰ ਸਲਾਮ ਕਰੇ ਤਾਂ ਉਸ ਨੂੰ ਵਧੀਆ ਢੰਗ ਨਾਲ ਜਵਾਬ ਦਿਓ ਜਾਂ (ਘੱਟੋ-ਘੱਟ) ਉਸੇ ਤਰ੍ਹਾਂ ਦੇ ਸ਼ਬਦਾਂ ਨੂੰ ਦੁਹਰਾ ਦੇਵੋ।[19] ਬੇਸ਼ੱਕ ਅੱਲਾਹ ਹਰੇਕ ਗੱਲ ਦਾ ਹਿਸਾਬ ਲੈਣ ਵਾਲਾ ਹੇ। ——— [19] ਹਦੀਸ ਵਿਚ ਹੇ ਕਿ ਨਬੀ ਕਰੀਮ ਸ: ਨੇ ਫ਼ਰਮਾਇਆ “ਅੱਲਾਹ ਨੇ ਆਦਮ ਨੂੰ ਉਸ ਦੀ ਸ਼ਕਲ ਵਿਚ ਪੈਦਾ ਕੀਤਾ ਉਹਨਾਂ ਦਾ ਕੱਦ ਸੱਠ ਹੱਥ ਸੀ।” ਜਦੋਂ ਅੱਲਾਹ ਨੇ ਉਹਨਾਂ ਨੂੰ ਪੈਦਾ ਕਰ ਦਿੱਤਾ ਤਾਂ ਆਖਿਆ ਉਹ ਫ਼ਰਿਸ਼ਤਿਆਂ ਦੀ ਇਕ ਟੋਲੀ ਬੈਠੀ ਹੇ, ਜਾਕੇ ਉਹਨਾਂ ਨੂੰ ਸਲਾਮ ਕਰੋ ਅਤੇ ਸੁਣੋ ਜੋ ਉਹ ਕਹਿੰਦੇ ਹਨ, ਫੇਰ ਉਹੀਓ ਤੇਰੇ ਅਤੇ ਤੇਰੀ ਔਲਾਦ ਦਾ ਸਲਾਮ ਹੋਵੇਗਾ ਤਾਂ ਹਜ਼ਰਤ ਆਦਮ ਨੇ ਫ਼ਰਿਸ਼ਤਿਆਂ ਨੂੰ ਕਿਹਾ “ਅੱਸਲਾਮੁ ਅਲੈਕੁਮ” ਤਾਂ ਉਹਨਾਂ ਨੇ ਜਵਾਬ ਦਿੱਤਾ “ਅੱਸਲਾਮੁ ਅਲੈਕਮ ਵਰਹਮਤੁੱਲਾਹ”। ਇੰਜ ਉਹਨਾਂ ਨੇ ਸ਼ਬਦ “ਰਹਮਤੁੱਲਾਹ” ਵਧਾ ਦਿੱਤੇ। ਨਬੀ ਕਰੀਮ ਸ: ਨੇ ਫ਼ਰਮਾਇਆ ਜਿਹੜਾ ਵੀ ਜੰਨਤ ਵਿਚ ਜਾਵੇਗਾ ਤਾਂ ਉਹ ਹਜ਼ਰਤ ਆਦਮ ਵਰਗਾ ਸੱਠ ਹੱਥ ਲੰਮਾ ਹੋਵੇਗਾ ਅਤੇ ਆਦਮ ਤੋਂ ਬਾਅਦ ਲੋਕਾਂ ਦਾ ਕੱਦ ਛੋਟਾ ਹੁੰਦਾ ਗਿਆ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੇ। (ਸਹੀ ਬੁਖ਼ਾਰੀ, ਹਦੀਸ: 6227)

Nisa' 4:87

ਅੱਲਾਹ ਉਹ ਹੇ ਜਿਸ ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ। ਉਹ ਤੁਹਾਨੂੰ ਸਭ ਨੂੰ ਕਿਆਮਤ ਵਾਲੇ ਦਿਨ ਜਮਾਂ ਕਰੇਗਾ ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਅੱਲਾਹ ਤੋਂ ਵੱਧ ਸੱਚਾ ਕੋਣ ਹੇ?

Nisa' 4:88

(ਹੇ ਮੁਸਲਮਾਨੋ!) ਤੁਹਾਨੂੰ ਕੀ ਹੋ ਗਿਆ ਹੇ ਕਿ ਮੁਨਾਫ਼ਿਕਾਂ ਬਾਰੇ ਤੁਹਾਡੇ ਵਿਚਕਾਰ ਦੋ ਗਰੋਹ ਬਣ ਗਏ ਹਨ ? ਉਹਨਾਂ (ਮੁਨਾਫ਼ਿਕਾਂ) ਨੂੰ ਤਾਂ ਅੱਲਾਹ ਨੇ ਉਹਨਾਂ ਦੀਆਂ ਆਪਣੀਆ ਹੀ ਕਰਤੂਤਾਂ ਕਾਰਨ ਪੁੱਠਾ ਕਰ ਛੱਡਿਆ ਹੇ। ਕੀ ਤੁਸੀਂ ਇਹ ਚਾਹੁੰਦੇ ਹੋ ਕਿ ਅੱਲਾਹ ਵੱਲੋਂ ਕੁਰਾਹੇ ਪਏ ਹੋਇਆਂ ਨੂੰ ਤੁਸੀਂ ਸਿੱਧੇ ਰਾਹ ਪਾ ਦਿਓ ? ਪਰ ਜਿਸ ਨੂੰ ਅੱਲਾਹ ਨੇ ਹੀ ਰਾਹੋਂ ਕੁਰਾਹੇ ਪਾ ਦਿੱਤਾ ਹੋਵੇ ਤੁਸੀਂ ਉਸ ਲਈ ਕੋਈ ਰਸਤਾ ਨਹੀਂ ਲੱਭ ਸਕਦੇ।

Nisa' 4:89

ਇਹਨਾਂ (ਮੁਨਫ਼ਿਕਾਂ) ਦੀ ਚਾਹਤ ਤਾਂ ਇਹ ਹੇ ਕਿ ਜਿਵੇਂ ਉਹ ਆਪ ਕਾਫ਼ਿਰ ਹਨ ਉਸੇ ਤਰ੍ਹਾਂ ਤੁਸੀਂ ਵੀ ਕੁਫ਼ਰ ਕਰਨ ਲੱਗ ਜਾਓ ਤਾਂ ਜੋ ਤੁਸੀਂ ਅਤੇ ਉਹ ਸਭ ਇਕੋ ਬਰਾਬਰ ਹੋ ਜਾਣ। ਸੋ ਜਦੋਂ ਤਕ ਇਹ ਅੱਲਾਹ ਦੀ ਰਾਹ ਵਿਚ ਹਿਜਰਤ ਨਹੀਂ ਕਰਦੇ, ਤੁਸੀਂ ਇਹਨਾਂ ਵਿੱਚੋਂ ਕਿਸੇ ਨੂੰ ਵੀ ਆਪਣਾ ਮਿੱਤਰ ਨਾ ਬਣਾਓ, ਫੇਰ ਜੇਕਰ ਉਹ ਇਸ (ਹਿਜਰਤ) ਤੋਂ ਮੂੰਹ ਮੋੜਦੇ ਹਨ ਤਾਂ ਫੇਰ ਜਿੱਥੇ ਵੀ ਉਹ ਤੁਹਾਡੇ ਹੱਥ ਲੱਗਣ ਉੱਥੇ ਹੀ ਉਹਨਾਂ ਨੂੰ ਕਤਲ ਕਰ ਦਿਓ। ਖ਼ਬਰਦਾਰ! ਇਹਨਾਂ ਵਿੱਚੋਂ ਕਿਸੇ ਨੂੰ ਵੀ ਆਪਣਾ ਦੋਸਤ ਤੇ ਸਹਾਈ ਨਾ ਬਣਾਓ।

Nisa' 4:90

ਕੇਵਲ ਉਹਨਾਂ ਲੋਕਾਂ ਨੂੰ ਇਸ ਹੁਕਮ ਤੋਂ ਛੂਟ ਹੇ ਜਿਹੜੇ ਉਸ ਕੌਮ ਨਾਲ ਸੰਬੰਧ ਰੱਖਦੇ ਹੋਣ, ਜਿਨ੍ਹਾਂ ਨਾਲ ਤੁਹਾਡੀ ਸੰਧੀ ਹੋ ਚੁੱਕੀ ਹੇ ਜਾਂ ਤੁਹਾਡੇ ਕੋਲ ਇਸ ਹਾਲਤ ਵਿਚ ਆਉਣ ਕਿ ਲੜਾਈ ਤੋਂ ਤੰਗ ਆ ਚੁੱਕੇ ਹਨ, ਉਹ ਤੁਹਾਡੇ ਨਾਲ ਵੀ ਲੜਣ ਤੋਂ ਬਚਦੇ ਹਨ ਅਤੇ ਆਪਣੀ ਕੌਮ ਨਾਲ ਵੀਂ ਲੜਣ ਤੋਂ ਬਚਦੇ ਹਨ। ਜੇਕਰ ਅੱਲਾਹ ਚਾਹੁੰਦਾ ਤਾਂ ਇਹਨਾਂ ਕਾਫ਼ਿਰਾਂ ਨੂੰ ਤੁਹਾਡੇ ’ਤੇ ਭਾਰੂ ਕਰ ਦਿੰਦਾ ਅਤੇ ਫੇਰ ਉਹ ਲਾਜ਼ਮਨ ਤੁਹਾਡੇ ਨਾਲ ਜੰਗ ਕਰਦੇ, ਇਸ ਲਈ ਜੇ ਇਹ ਮੁਨਾਫ਼ਿਕ ਲੋਕ ਤੁਹਾਥੋਂ ਕੰਨੀ ਖਾਣ ਅਤੇ ਲੜਾਈ ਕਰਨ ਤੋਂ ਬਚਣ ਅਤੇ ਤੁਹਾਡੇ ਵੱਲ ਸੁਲਾਹ ਤੇ ਸ਼ਾਂਤੀ ਦ ਹੱਥ ਵਧਾਉਣ ਤਾਂ ਅੱਲਾਹ ਨੇ ਤੁਹਾਡੇ ਲਈ ਉਹਨਾਂ ਮੁਨਾਫ਼ਿਕਾਂ ਨਾਲ ਲੜਣ ਦੀ ਕੋਈ ਰਾਹ ਨਹੀਂ ਛੱਡੀ।

Nisa' 4:91

ਤੁਹਾਨੂੰ ਕੁੱਝ ਅਜਿਹੇ (ਮੁਨਾਫ਼ਿਕ) ਵੀ ਮਿਲਣਗੇ ਜਿਹੜੇ ਚਾਹੁੰਦੇ ਹਨ ਕਿ ਤੁਹਾਡੇ ਨਾਲ ਵੀ ਸ਼ਾਂਤੀ ਨਾਲ ਰਹਿਣ ਅਤੇ ਆਪਣੀ ਕੌਮ ਨਾਲ ਵੀ ਅਮਨ ਨਾਲ ਰਹਿਣ। ਪ੍ਰੰਤੂ ਜਦੋਂ ਫ਼ਸਾਦ ਕਰਨ ਦਾ ਮੌਕਾ ਮਿਲਦਾ ਹੇ ਤਾਂ ਉਸ ਵਿਚ ਕੁੱਦ ਪੈਂਦੇ ਹਨ। ਜੇ ਇਹ ਲੋਕ ਤੁਹਾਡੇ ਟਾਕਰੇ ਤੋਂ ਨਹੀਂ ਰੁਕਦੇ ਅਤੇ ਨਾ ਹੀ ਤੁਹਾਡੇ ਨਾਲ ਕੋਈ ਸੁਲਾਹ ਦੀ ਪੇਸ਼ਕਸ਼ ਕਰਨ ਤੇ ਨਾ ਹੀ (ਲੜਾਈ ਤੋਂ) ਆਪਣੇ ਹੱਥ ਰੋਕਣ ਤਾਂ ਉਹ ਜਿੱਥੇ ਵੀ ਤੁਹਾਨੂੰ ਮਿਲਣ ਉਹਨਾਂ ਨੂੰ ਫੜੋ ਅਤੇ ਕਤਲ ਕਰ ਦਿਓ। ਇਹ ਉਹ ਲੋਕ ਹਨ ਜਿਨ੍ਹਾਂ ਉੱਤੇ (ਹੱਥ ਚੁੱਕਣ ਲਈ) ਅਸੀਂ ਤੁਹਾਨੂੰ ਖੁੱਲੀ ਛੂਟ ਦਿੱਤੀ ਹੇ।

Nisa' 4:92

ਕਿਸੇ ਵੀ ਮੋਮਿਨ ਲਈ ਇਹ ਜਾਇਜ਼ ਨਹੀਂ ਕਿ ਉਹ ਦੂਜੇ ਮੋਮਿਨ ਦਾ ਕਤਲ ਕਰੇ ਪ੍ਰੰਤੂ ਜੇ ਗ਼ਲਤੀ ਜਾਂ ਭੁਲੇਖੇ ਵਿਚ ਹੋ ਜਾਵੇ (ਤਾਂ ਵੱਖਰੀ ਗੱਲ ਹੇ)। ਜੇ ਕੋਈ ਵਿਅਕਤੀ ਕਿਸੇ ਮੁਸਲਮਾਨ ਨੂੰ ਗ਼ਲਤੀ ਨਾਲ ਕਤਲ ਕਰ ਦੇਵੇ ਤਾਂ ਇਸ ਲਈ ਇਕ ਮੁਸਲਮਾਨ ਗ਼ੁਲਾਮ ਆਜ਼ਾਦ ਕਰਨਾ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਕਤਲ ਕਰਨ ਦਾ ਫ਼ਿਿਦਯਾ (ਅਰਥ-ਦੰਡ) ਦੇਣਾ ਲਾਜ਼ਮੀ ਹੇ, ਹਾਂ ਜੇ ਵਾਰਸ ਮੁਆਫ਼ ਕਰ ਦੇਣ ਤਾਂ ਗੱਲ ਵੱਖਰੀ ਹੇ। ਜੇ ਕਤਲ ਹੋਣ ਵਾਲਾ ਵਿਅਕਤੀ ਤੁਹਾਡੀ ਦੁਸ਼ਮਨ ਕੌਮ ਵਿੱਚੋਂ ਹੇ, ਪ੍ਰੰਤੂ ਹੇ ਉਹ ਮੁਸਲਮਾਨ, ਤਾਂ ਕੇਵਲ ਇਕ ਮੁਸਲਾਮਨ ਗ਼ੁਲਾਮ ਨੂੰ ਆਜ਼ਾਦ ਕਰਨਾ ਜ਼ਰੂਰੀ ਹੇ, ਜੇਕਰ ਕਤਲ ਉਸ ਕੌਮ ਦੇ ਵਿਅਕਤੀ ਦਾ ਹੋਇਆ ਹੇ ਜਿਸ ਨਾਲ ਤੁਹਾਡੀ ਸੰਧੀ ਹੋਵੇ ਤਾਂ (ਉਸ ਦੇ ਵਾਰਸਾਂ ਨੂੰ) ਅਰਥ ਦੰਡ ਦੇਣਾ ਲਾਜ਼ਮੀ ਹੇ ਅਤੇ ਇਕ ਮੁਸਲਮਾਨ ਗ਼ੁਲਾਮ ਨੂੰ ਆਜ਼ਾਦ ਕਰਨਾ ਵੀ ਜ਼ਰੂਰੀ ਹੇ ਫੇਰ ਜਿਸ ਨੂੰ ਗ਼ੁਲਾਮ ਨਾ ਮਿਲੇ ਉਸ ਦੇ ਜ਼ਿੰਮੇ ਦੋ ਮਹੀਨਿਆਂ ਦੇ ਲਗਾਤਾਰ ਰੋਜ਼ੇ ਰੱਖਣਾ ਜ਼ਰੂਰੀ ਹੇ (ਇਹ ਸਭ ਕੁੱਝ) ਅੱਲਾਹ ਤੋਂ ਆਪਣੇ ਗੁਨਾਹ ਬਖ਼ਸ਼ਵਾਉਣ ਲਈ ਹੀ ਹੇ ਅਤੇ ਅੱਲਾਹ (ਸਭ ਕੁੱਝ) ਜਾਣਨ ਵਾਲਾ ਅਤੇ ਦਾਨਾਈ ਤੇ ਸੂਝ-ਬੂਝ ਵਾਲਾ ਹੇ।

Nisa' 4:93

ਜਿਹੜਾ ਵੀ ਕਿਸੇ ਮੁਸਲਮਾਨ ਨੂੰ ਜਾਣ ਬੁੱਝ ਕੇ ਕਤਲ ਕਰਦਾ ਹੇ ਉਸ ਦੀ ਸਜ਼ਾ ਨਰਕ ਹੇ, ਜਿੱਥੇ ਉਹ ਸਦਾ ਲਈ ਰਹੇਗਾ, ਉਸ ਉੱਤੇ ਅੱਲਾਹ ਦਾ ਗ਼ਜ਼ਬ (ਕਰੋਪ) ਤੇ ਉਸ ਦੀ ਲਾਅਨਤ ਹੋਵੇਗੀ। ਅੱਲਾਹ ਨੇ ਉਸ ਲਈ ਵੱਡਾ ਕਰੜਾ ਅਜ਼ਾਬ ਤਿਆਰ ਕਰ ਛੱਡਿਆ ਹੇ।[20] ——— [20] ਨਾ-ਹੱਕਾ ਕਤਲ ਦੇ ਸੰਬੰਧ ਵਿਚ ਹਦੀਸ ਵਿਚ ਦੱਸਿਆ ਗਿਆ ਹੇ ਹਜ਼ਰਤ ਅਬਦੁੱਲਾ ਬਿਨ ਉਮਰ ਰ:ਅ: ਦੱਸਦੇ ਹਨ ਕਿ ਨਬੀ ਕਰੀਮ ਸ: ਨੇ ਫ਼ਰਮਾਇਆ “ਮੁਸਲਮਾਨ ਦੀਨ ਦੇ ਮੁਆਮਲੇ ਵਿਚ ਉਸ ਸਮੇਂ ਤਕ ਸ਼ਾਂਤਮਈ ਤਰੀਕੇ ਅਨੁਸਾਰ ਅਮਲ ਕਰਦਾ ਹੇ ਜਦੋਂ ਤਕ ਕਿ ਉਹ ਨਾ-ਹੱਕਾ ਕਤਲ ਨਾ ਕਰੇ।” (ਸਹੀ ਬੁਖ਼ਾਰੀ, ਹਦੀਸ: 6862)

Nisa' 4:94

ਹੇ ਈਮਾਨ ਵਾਲਿਓ! ਜਦੋਂ ਤੁਸੀਂ ਅੱਲਾਹ ਦੀ ਰਾਹ ਵਿਚ (ਲੜਣ ਲਈ) ਜਾ ਰਹੇ ਹੋ ਤਾਂ ਮਿੱਤਰ ਤੇ ਵੈਰੀ ਵਿਚ ਫ਼ਰਕ ਕਰ ਲਿਆ ਕਰੋ, ਜੇ ਤੁਹਾਨੂੰ ਕੋਈ ਸਲਾਮ ਕਰੇ ਤਾਂ ਉਸ ਨੂੰ ਇਹ ਨਾ ਕਹੋ ਕਿ ਤੂੰ ਤਾਂ ਈਮਾਨ ਵਾਲਾ ਹੀ ਨਹੀਂ। ਜੇ ਤੁਸੀਂ ਸੰਸਾਰਿਕ ਲਾਭ ਚਾਹੁੰਦੇ ਹੋ ਤਾਂ ਅੱਲਾਹ ਕੋਲ ਤੁਹਾਡੇ ਲਈ ਬਥੇਰੀਆਂ ਗ਼ਨੀਮਤਾਂ ਦੇ ਮਾਲ ਹਨ। ਪਹਿਲਾਂ ਤੁਸੀਂ ਵੀ (ਹੇ ਮੁਸਲਾਮਨੋ!) ਅਜਿਹੀ ਸਥਿਤੀ ਵਿਚ ਫਸੇ ਰਹਿ ਚੁੱਕੇ ਹੋ। ਫੇਰ ਅੱਲਾਹ ਨੇ ਤੁਹਾਡੇ ਉੱਤੇ ਅਹਿਸਾਨ ਕੀਤਾ (ਤੁਸੀਂ ਈਮਾਨ ਲੈ ਆਏ) ਇਸ ਲਈ ਤੁਸੀਂ ਜਾਂਚ ਪਰਖ ਤੋਂ ਕੰਮ ਲਿਆ ਕਰੋ। ਬੇਸ਼ੱਕ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਭਲੀ-ਭਾਂਤ ਜਾਣਦਾ ਹੇ।

Nisa' 4:95

ਆਪਣੀ ਧਨ ਦੋਲਤ ਤੇ ਆਪਣੀਆਂ ਜਾਨਾਂ ਨਾਲ ਰੱਬ ਦੇ ਰਾਹ ਵਿਚ ਲੜਣ ਵਾਲੇ ਮੋਮਿਨ ਅਤੇ ਬਿਨਾਂ ਕਿਸੇ ਕਾਰਨ ਬੈਠ ਰਹੇ ਮੋਮਿਨ, ਇਕ ਬਰਾਬਰ ਨਹੀਂ ਹੋ ਸਕਦੇ। ਅੱਲਾਹ ਨੇ ਆਪਣੇ ਮਾਲਾਂ ਤੇ ਜਾਨਾਂ ਨਾਲ ਲੜਣ ਵਾਲਿਆਂ ਦਾ ਦਰਜਾ ਬੈਠੇ ਰਹਿਣ ਵਾਲਿਆਂ ਨਾਲੋਂ ਉੱਚਾ ਰੱਖਿਆ ਹੇ। ਭਾਵੇਂ ਕਿ ਅੱਲਾਹ ਨੇ ਹਰੇਕ (ਮੋਮਿਨ) ਨਾਲ ਭਲਾਈ ਦਾ ਵਾਅਦਾ ਕੀਤਾ ਹੋਇਆ ਹੇ ਪ੍ਰੰਤੂ ਜਿਹਾਦ ਕਰਨ ਵਾਲਿਆਂ ਨੂੰ ਪਿੱਛੇ ਬੈਠਣ ਵਾਲਿਆਂ ਨਾਲੋਂ ਕੀਤੇ ਵਧੇਰੇ ਦਰਜਾ ਦਿੱਤਾ ਗਿਆ ਹੇ।

Nisa' 4:96

ਅੱਲਾਹ ਵੱਲੋਂ ਉਹਨਾਂ ਲਈ ਵੱਡੇ ਮਰਤਬੇ, ਬਖ਼ਸ਼ੀਸ਼ ਤੇ ਮਿਹਰਾਂ ਹਨ। ਅਤੇ ਅੱਲਾਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਵਾਲਾ ਹੇ।

Nisa' 4:97

ਜਿਹੜੇ (ਮੁਸਲਮਾਨ) ਲੋਕ ਕਾਫ਼ਿਰਾਂ ਵਿਚ ਰਹਿੰਦੇ ਹੋਏ ਆਪਣੇ ਆਪ ’ਤੇ ਜ਼ੁਲਮ ਕਰਦੇ ਹਨ, ਜਦੋਂ ਫ਼ਰਿਸ਼ਤੇ ਉਹਨਾਂ ਦੀ ਰੂਹ ਕੱਢਦੇ ਹਨ ਤਾਂ ਪੁੱਛਦੇ ਹਨ ਕਿ ਤੁਸੀਂ ਇੱਥੇ ਕਿਸ ਹਾਲ ਵਿਚ ਰਹਿੰਦੇ ਸੀ? ਉਹ ਉੱਤਰ ਦਿੰਦੇ ਹਨ ਕਿ ਅਸੀਂ ਧਰਤੀ ਉੱਤੇ ਬਹੁਤ ਹੀ ਕਮਜ਼ੋਰ ਸਾਂ। (ਭਾਵ ਕੁੱਝ ਨਹੀਂ ਸੀ ਕਰ ਸਕਦੇ) ਫ਼ਰਿਸ਼ਤੇ ਆਖਦੇ ਹਨ, ਕੀ ਅੱਲਾਹ ਦੀ ਧਰਤੀ ਵਿਸ਼ਾਲ ਨਹੀਂ ਸੀ? ਕਿ ਤੁਸੀਂ ਉੱਥੇ ਤੋਂ ਹਿਜਰਤ ਕਰ ਜਾਂਦੇ। ਇਹੋ ਲੋਕ ਹਨ, ਜਿਨ੍ਹਾਂ ਦਾ ਟਿਕਾਣਾ ਨਰਕ ਹੇ ਅਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੇ।

Nisa' 4:98

ਹਾਂ ਜਿਹੜੇ ਪੁਰਸ਼, ਇਸਤਰੀਆਂ ਅਤੇ ਬੱਚੇ ਜਿਹੜੇ ਵਾਸਤਵ ਵਿਚ ਹੀ ਬੇਵਸ ਹਨ, ਨਾ ਹੀ ਉਹਨਾਂ ਕੋਲ ਨਿੱਕਲਣ ਦਾ ਕੋਈ ਸਾਧਨ ਹੇ ਅਤੇ ਨਾ ਹੀ ਉਹਨਾਂ ਨੂੰ ਕਿਸੇ ਰਸਤੇ ਦਾ ਪਤਾ ਹੇ।

Nisa' 4:99

ਹੋ ਸਕਦਾ ਹੇ ਕਿ ਅੱਲਾਹ ਉਹਨਾਂ (ਬੇਵਸ ਲੋਕਾਂ) ਨੂੰ ਮੁਆਫ਼ ਕਰ ਦੇਵੇ। ਅੱਲਾਹ ਮੁਆਫ਼ ਕਰਨ ਵਾਲਾ ਤੇ ਵੱਡਾ ਬਖ਼ਸ਼ਣਹਾਰ ਹੇ।

Nisa' 4:100

ਜਿਹੜਾ ਵੀ ਅੱਲਾਹ ਦੀ ਰਾਹ ਵਿਚ ਆਪਣਾ ਘਰ ਬਾਰ ਛੱਡੇਗਾ ਉਸ ਨੂੰ ਧਰਤੀ ’ਤੇ ਰਹਿਣ ਲਈ ਬਥੇਰੀਆਂ ਥਾਵਾਂ ਹਨ ਅਤੇ (ਗੁਜ਼ਰ ਵਸਨ ਲਈ) ਪੂਰੀ ਖੁੱਲ੍ਹ ਮਿਲੇਗੀ ਅਤੇ ਜੇ ਕੋਈ ਆਪਣੇ ਘਰੋਂ ਹਿਜਰਤ ਕਰਕੇ ਅੱਲਾਹ ਅਤੇ ਰਸੂਲ ਵੱਲ ਨਿਕਲਿਆ ਹੋਵੇ ਫੇਰ ਉਸ ਨੂੰ ਰਾਹ ਵਿਚ ਹੀ ਮੌਤ ਆ ਜਾਵੇ ਤਾਂ ਉਸ ਦਾ ਬਦਲਾ ਦੇਣਾ ਅੱਲਾਹ ਦੇ ਜ਼ਿੰਮੇ ਹੇ ਅਤੇ ਅੱਲਾਹ ਬੜਾ ਹੀ ਬਖ਼ਸ਼ਣਹਾਰ ਅਤੇ ਮਿਹਰਾਂ ਵਾਲਾ ਹੇ।

Nisa' 4:101

ਜਦੋਂ ਤੁਸੀਂ ਧਰਤੀ ’ਤੇ ਸਫ਼ਰ ਕਰ ਰਹੇ ਹੋਵੋ ਤਾਂ ਤੁਹਾਡੇ ’ਤੇ ਨਮਾਜ਼ਾਂ ਨੂੰ ਕਸਰ (ਸੰਖੇਪ) ਕਰ ਲੈਣ ਵਿਚ ਕੋਈ ਹਰਜ ਨਹੀਂ, ਜੇ ਤੁਹਾ` ਇਹ ਡਰ ਹੋਵੇ ਕਿ ਦੁਸ਼ਮਨ ਤੁਹਾਨੂੰ ਤੰਗ ਕਰਨਗੇ ਤਾਂ ਵੀ (ਕਸਰ) ਕਰ ਸਕਦੇ ਹੋ। ਬੇਸ਼ੱਕ ਕਾਫ਼ਿਰ ਤਾਂ ਤੁਹਾਡੇ ਖੁੱਲ੍ਹੇ ਦੁਸ਼ਮਨ ਹਨ।

Nisa' 4:102

(ਹੇ ਨਬੀ!) ਜਦੋਂ ਤੁਸੀਂ ਇਹਨਾਂ (ਮੁਸਲਮਾਨਾਂ) ਵਿਚਾਲੇ ਹੋਵੋ ਅਤੇ (ਜੰਗ ਦੀ ਹਾਲਤ ਵਿਚ) ਉਹਨਾਂ ਨੂੰ ਨਮਾਜ਼ ਪੜ੍ਹਾਉਣ ਲਈ ਖੜ੍ਹੇ ਹੋਵੋ ਤਾਂ ਉਹਨਾਂ ਦਾ ਇਕ ਜੱਥਾ ਤੁਹਾਡੇ ਨਾਲ ਆਪਣੇ ਹਥਿਆਰਾਂ ਸਨੇ ਜਮਾਅਤ ਨਾਲ ਆ ਖੜ੍ਹੇ ਫੇਰ ਜਦੋਂ ਉਹ ਜੱਥਾ ਸਿਜਦਾ ਕਰ ਲਵੇ ਤਾਂ ਉਹ ਤੁਹਾਡੇ ਪਿੱਛੇ ਚਲਾ ਜਾਵੇ ਫੇਰ ਉਹ ਦੂਜਾ ਜੱਥਾ ਜਿਸ ਨੇ ਨਮਾਜ਼ ਨਹੀਂ ਪੜ੍ਹੀ ਉਹ ਆ ਜਾਵੇ ਅਤੇ ਤੁਹਾਡੇ ਨਾਲ ਨਮਾਜ਼ ਅਦਾ ਕਰੇ ਅਤੇ ਆਪਣੇ ਬਚਾਓ ਲਈ ਹਥਿਆਰਾਂ ਨੂੰ ਫੜੀ ਰੱਖਣ। ਕਾਫ਼ਿਰ ਤਾਂ ਇਹ ਚਾਹੁੰਦੇ ਹਨ ਕਿ ਜਦੋਂ ਵੀ ਤੁਸੀਂ ਆਪਣੇ ਹਥਿਆਰਾਂ ਤੇ ਆਪਣੇ ਸਾਮਾਨ ਤੋਂ ਬੇਖ਼ਬਰ ਹੋਵੋ ਤਾਂ ਉਹ ਤੁਹਾਡੇ ’ਤੇ ਹੱਲਾ ਬੋਲ ਦੇਣ। ਜੇ ਤੁਹਾਨੂੰ ਬਾਰਿਸ਼ ਕਾਰਨ ਕੋਈ ਤਕਲੀਫ਼ ਹੋਵੇ ਜਾਂ ਤੁਸੀਂ ਬੀਮਾਰ ਹੋ ਤਾਂ ਹੱਥਿਆਰ ਇਕ ਪਾਸੇ ਰੱਖਣ ਵਿਚ ਕੋਈ ਗੁਨਾਹ ਨਹੀਂ। ਪਰ ਇਸ ਹਾਲਤ ਵਿਚ ਵੀ ਸਾਵਧਾਨ ਰਹੋ। ਅੱਲਾਹ ਨੇ ਇਨਕਾਰੀਆਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕੀਤਾ ਹੋਇਆ ਹੇ।

Nisa' 4:103

ਫੇਰ ਜਦੋਂ ਤੁਸੀਂ ਨਮਾਜ਼ ਪੜ੍ਹ ਲਵੋ ਤਾਂ ਉੱਠਦੇ, ਬੈਠਦੇ ਅਤੇ ਲੇਟੇ (ਭਾਵ ਹਰ ਸਮੇਂ) ਅੱਲਾਹ ਨੂੰ ਯਾਦ ਕਰਦੇ ਰਹੋ। ਜਦੋਂ ਤੁਹਾਨੂੰ ਸ਼ਾਂਤੀ ਮਿਲ ਜਾਵੇ ਤਾਂ ਪੂਰੀ ਨਮਾਜ਼ ਪੜ੍ਹੋ। ਬੇਸ਼ੱਕ ਨਮਾਜ਼ ਈਮਾਨ ਵਾਲਿਆਂ ਲਈ ਸਮੇਂ ਦੀ ਪਾਬੰਦੀ ਨਾਲ ਫ਼ਰਜ਼ ਕੀਤੀ ਗਈ ਹੇ।

Nisa' 4:104

ਤੁਸੀਂ ਇਹਨਾਂ (ਦੁਸ਼ਮਨਾਂ) ਦਾ ਪਿੱਛਾ ਕਰਨ ਵਿਚ ਕਮਜ਼ੋਰੀ ਨਾ ਵਿਖਾਓ, ਜੇ ਤੁਹਾਨੂੰ ਕਸ਼ਟ ਹੁੰਦੇ ਹਨ ਤਾਂ ਇਹਨਾਂ ਨੂੰ ਵੀ ਤੁਹਾਡੀ ਤਰ੍ਹਾਂ ਕਸ਼ਟ ਹੁੰਦਾ ਹੇ। ਤੁਸਾਂ ਅੱਲਾਹ ਤੋਂ ਜਿਸ ਚੀਜ਼ ਦੀਆਂ ਆਸਾਂ ਰੱਖਦੇ ਹੋ ਉਹ ਆਸਾਂ ਉਹਨਾਂ (ਦੁਸ਼ਮਨਾਂ) ਨੂੰ ਨਹੀਂ। ਅੱਲਾਹ ਬਹੁਤ ਦਾਨਾਈ ਵਾਲਾ ਅਤੇ ਹਿਕਮਤ ਵਾਲਾ ਹੇ।

Nisa' 4:105

(ਹੇ ਨਬੀ!) ਅਸੀਂ ਤੁਹਾਡੇ ਵੱਲ ਹੱਕ ਦੇ ਨਾਲ ਇਸ ਕਿਤਾਬ (.ਕੁਰਆਨ) ਨੂੰ ਉਤਾਰਿਆ ਹੇ ਤਾਂ ਕਿ ਜਿਹੜੀ ਸਿੱਧੀ ਰਾਹ ਅੱਲਾਹ ਨੇ ਤੁਹਾਨੂੰ ਵਿਖਾਈ ਹੇ ਤੁਸੀਂ ਉਸ ਦੇ ਅਨੁਸਾਰ ਹੀ ਲੋਕਾਂ ਵਿਚਾਲੇ ਫ਼ੈਸਲੇ ਕਰੋ ਅਤੇ ਵਿਸ਼ਵਾਸਘਾਤੀ ਲੋਕਾਂ ਦੇ ਹਿਮਾਇਤੀ ਨਾ ਬਣੋ।

Nisa' 4:106

ਅੱਲਾਹ ਤੋਂ ਖ਼ਿਮਾ ਦੀ ਬੇਨਤੀ[21] ਕਰੋ, ਬੇਸ਼ੱਕ ਅੱਲਾਹ ਬਖ਼ਸ਼ਣ ਵਾਲਾ ਤੇ ਮਿਹਰਾਂ ਕਰਨ ਵਾਲਾ ਹੇ। ——— [21] ਇਸ ਆਇਤ ਦੇ ਅਨੁਸਾਰ ਨਬੀ ਕਰੀਮ ਸ: ਅੱਲਾਹ ਤੋਂ ਇਸਤਗ਼ਫ਼ਾਰ ਕਰਦੇ ਰਹਿੰਦੇ ਸਨ। ਹਜ਼ਰਤ ਅਬੂ-ਹੁਰੈਰਾ ਰ:ਅ: ਤੋਂ ਪਤਾ ਲੱਗਦਾ ਹੇ ਕਿ “ਮੈਂ ਨਬੀ ਕਰੀਮ ਸ: ਨੂੰ ਫ਼ਰਮਾਉਂਦੇ ਹੋਏ ਸੁਣਿਆ ਹੇ ਕਿ ਅੱਲਾਹ ਦੀ ਕਸਮ ਮੈਂ ਤਾਂ ਨਿਤ ਸੱਤਰ ਵਾਰ ਤੋਂ ਵੀ ਵੱਧ ਅੱਲਾਹ ਤੋਂ ਇਸਤਗ਼ਫ਼ਾਰ ਅਤੇ ਉਸ ਦੇ ਹਜ਼ੂਰ ਤੌਬਾ ਕਰਦਾ ਹਾਂ।” (ਸਹੀ ਬੁਖ਼ਾਰੀ, ਹਦੀਸ: 6307)

Nisa' 4:107

ਤੁਸੀਂ ਉਹਨਾਂ ਵੱਲੋਂ ਨਾ ਝਗੜੋ ਜਿਹੜੇ ਆਪਣੇ ਆਪ ਨਾਲ ਹੀ ਖ਼ਿਆਨਤ (ਵਿਸ਼ਵਾਸ-ਘਾਤ) ਕਰਦੇ ਹਨ, ਅੱਲਾਹ ਵਿਸ਼ਵਾਸ-ਘਾਤੀ ਲੋਕਾਂ ਨੂੰ ਉੱਕਾ ਹੀ ਪਸੰਦ ਨਹੀਂ ਕਰਦਾ।

Nisa' 4:108

ਇਹ (ਵਿਸ਼ਵਾਸ-ਘਾਤੀ) ਲੋਕ ਲੋਕਾਂ ਤੋਂ ਤਾਂ ਆਪਣੀਆਂ ਕਰਤੂਤਾਂ ਲੁਕਾ ਸਕਦੇ ਹਨ ਪ੍ਰੰਤੂ ਅੱਲਾਹ ਤੋਂ ਨਹੀਂ ਲੁਕਾ ਸਕਦੇ, ਉਹ ਉਸ ਸਮੇਂ ਵੀ ਉਹਨਾਂ ਨਾਲ ਹੁੰਦਾ ਹੇ ਜਦੋਂ ਉਹ ਰਾਤਾਂ ਨੂੰ ਲੁਕ ਲੁਕ ਕੇ ਅਜਿਹੇ ਸਲਾਹ-ਮਸ਼ਵਰੇ ਕਰਦੇ ਹਨ ਜਿਹੜੇ ਅੱਲਾਹ ਨੂੰ ਪਸੰਦ ਨਹੀਂ। ਉਹਨਾਂ ਦੀਆਂ ਸਾਰੀਆਂ ਕਰਤੂਤਾਂ ਨੂੰ ਉਸ ਨੇ ਘੇਰੇ ਵਿਚ ਲੈ ਰੱਖਿਆ ਹੇ।

Nisa' 4:109

ਤੁਸੀਂ ਲੋਕਾਂ ਨੇ ਸੰਸਾਰਿਕ ਜੀਵਨ ਵਿਚ ਤਾਂ ਇਹਨਾਂ ਅਪਰਾਧੀਆਂ ਵੱਲੋਂ ਝਗੜਾ ਕਰ ਲਿਆ ਪ੍ਰੰਤੂ ਅੱਲਾਹ ਦੇ ਅੱਗੇ ਕਿਆਮਤ ਵਾਲੇ ਦਿਨ ਉਹਨਾਂ ਦੀ ਹਿਮਾਇਤ ਕੋਣ ਕਰੇਗਾ ? ਅਤੇ ਉਹ ਕੌਣ ਹੇ ਜਿਹੜਾ ਉਹਨਾਂ ਦਾ ਵਕੀਲ ਹੋਵੇਗਾ ?

Nisa' 4:110

ਜਿਹੜਾ ਵਿਅਕਤੀ ਕੋਈ ਮਾੜੇ ਕੰਮ ਕਰੇ ਜਾਂ ਆਪਣੇ ਆਪ ਉੱਤੇ ਹੀ ਜ਼ੁਲਮ ਕਰ ਬੈਠੇ, ਪਰ ਫੇਰ ਉਹ ਅੱਲਾਹ ਤੋਂ ਮੁਆਫ਼ੀ ਲਈ ਬੇਨਤੀ ਕਰੇ, ਤਾਂ ਉਹ ਅੱਲਾਹ ਨੂੰ ਬਖ਼ਸ਼ਣਹਾਰ ਤੇ ਮਿਹਰਬਾਨ ਹੀ ਪਾਵੇਗਾ।

Nisa' 4:111

ਜੋ ਕੋਈ ਵਿਅਕਤੀ ਗੁਨਾਹ ਕਰਦਾ ਹੇ ਤਾਂ ਇਹ ਉਸੇ ਲਈ ਮੁਸੀਬਤ ਬਣੇਗਾ। ਅੱਲਾਹ (ਸਾਰੇ ਕੀਤੇ ਹੋਏ ਕੰਮਾਂ ਨੂੰ) ਜਾਣਨ ਵਾਲਾ ਹੇ ਅਤੇ ਦਾਨਾ-ਸਿਆਣਾ ਹੇ।

Nisa' 4:112

ਅਤੇ ਜਿਸ ਵਿਅਕਤੀ ਨੇ ਕੋਈ ਗੁਨਾਹ ਜਾਂ ਗ਼ਲਤੀ ਕਰਕੇ ਉਸ ਦਾ ਦੋਸ਼ ਕਿਸੇ ਹੋਰ ਬੇ-ਗੁਨਾਹ ਉੱਤੇ ਥੋਪ ਦਿੱਤਾ ਉਸ ਨੇ ਬਹੁਤ ਵੱਡੀ ਤੁਹਮਤ ਅਤੇ ਖੁੱਲ੍ਹੇ ਪਾਪਾਂ ਦਾ ਭਾਰ ਆਪਣੇ ਸਿਰ ਲੈ ਲਿਆ।

Nisa' 4:113

ਜੇ (ਹੇ ਨਬੀ!) ਤੁਹਾਡੇ ਉੱਤੇ ਰੱਬ ਦੀ ਕ੍ਰਿਪਾ ਤੇ ਮਿਹਰ ਨਾ ਹੁੰਦੀ ਤਾਂ ਉਹਨਾਂ (ਵਿਸ਼ਵਾਸਘਾਤੀ) ਲੋਕਾਂ ਵਿੱਚੋਂ ਇਕ ਟੋਲੇ ਨੇ ਤਾਂ ਤੁਹਾਨੂੰ ਭੁਲੇਖੇ ਵਿਚ ਫਸਾ ਦੇਣ ਦਾ ਫ਼ੈਸਲਾ ਕਰ ਹੀ ਲਿਆ ਸੀ। ਅਸਲ ਵਿਚ ਤਾਂ ਇਹ ਆਪਣੇ ਆਪ ਨੂੰ ਹੀ ਭੁਲੇਖੇ ਵਿਚ ਪਾ ਰਹੇ ਹਨ। ਇਹ ਤੁਹਾਡਾ ਕੁੱਝ ਵੀ ਨਹੀਂ ਵਿਗਾੜ ਸਕਦੇ। ਅੱਲਾਹ ਨੇ ਤੁਹਾਡੇ ’ਤੇ ਕਿਤਾਬ (.ਕੁਰਆਨ) ਤੇ ਹਿਕਮਤ (ਸਿਆਣਪ) ਉਤਾਰੀ ਹੇ ਅਤੇ ਤੁਹਾਨੂੰ ਉਹ ਸਭ ਕੁੱਝ ਸਿਖਾਇਆ ਹੇ ਜਿਸ ਦਾ ਤੁਹਾਨੂੰ ਗਿਆਨ ਨਹੀਂ ਸੀ। ਅੱਲਾਹ ਦੀਆਂ ਤੁਹਾਡੇ ਉੱਤੇ ਵੱਡੀਆਂ ਮਿਹਰਾਂ ਹਨ।

Nisa' 4:114

ਉਹਨਾਂ (ਵਿਸ਼ਵਾਸਘਾਤੀ) ਲੋਕਾਂ ਦੇ ਆਮ ਕਰਕੇ ਵਧੇਰੇ ਮਸ਼ਵਰਿਆਂ (ਜੋ ਤੁਹਾਨੂੰ ਦਿੰਦੇ ਹਨ) ਵਿਚ ਕੋਈ ਭਲਾਈ ਨਹੀਂ ਹੁੰਦੀ, ਪਰ ਜੇ ਕੋਈ ਕਿਸੇ ਨੂੰ ਖ਼ੈਰਾਤ (ਪੁੰਨ-ਦਾਨ) ਜਾਂ ਨੇਕੀ ਦੇ ਕੰਮਾਂ ਲਈ ਜਾਂ ਲੋਕਾਂ ਵਿਚ ਸੁਲਾਹ-ਸਫ਼ਾਈ ਕਰਵਾਉਣ ਲਈ ਹੁਕਮ ਦਿੰਦਾ ਹੇ (ਤਾਂ ਇਹ ਵਧੀਆ ਗੱਲ ਹੇ) ਅਤੇ ਜਿਹੜਾ ਵਿਅਕਤੀ ਕੇਵਲ ਅੱਲਾਹ ਨੂੰ ਖ਼ੁਸ਼ ਕਰਨ ਲਈ ਇਹ ਸਾਰੇ ਕੰਮਾਂ ਕਰਦਾ ਹੇ, ਉਸ ਨੂੰ ਅਸੀਂ ਬਹੁਤ ਵੱਡਾ ਬਦਲਾ ਦੇਵਾਂਗੇ।

Nisa' 4:115

ਅਤੇ ਜਿਹੜੇ ਵਿਅਕਤੀ ਉੱਤੇ ਸਿੱਧਾ ਰਾਹ ਸਪਸ਼ਟ ਹੋ ਗਿਆ ਹੋਵੇ ਫੇਰ ਵੀ ਉਹ ਰਸੂਲ ਦੇ ਵਿਰੁੱਧ ਕੰਮ ਕਰੇ ਅਤੇ ਈਮਾਨ ਵਾਲਿਆਂ ਦੇ ਰਸਤੇ ਨੂੰ ਛੱਡ ਕੇ ਦੂਜੀ ਰਾਹ ਦੀ ਪੈਰਵੀ ਕਰੇ ਤਾਂ ਉਸ ਨੂੰ ਅਸੀਂ (ਅੱਲਾਹ) ਉਸੇ ਵੱਲ ਤੋਰ ਦੇਵਾਂਗੇ ਜਿਸ ਵੱਲ ਉਹ ਜਾਣਾ ਚਾਹੁੰਦਾ ਹੇ ਅਤੇ ਅਸੀਂ ਉਸ ਨੂੰ ਨਰਕ ਵਿਚ ਸੁੱਟ ਦੇਵਾਂਗੇ ਜੋ ਕਿ ਰਹਿਣ ਲਈ ਸਭ ਤੋਂ ਵੱਧ ਭੈੜਾ ਟਿਕਾਣਾ ਹੇ।

Nisa' 4:116

ਬੇਸ਼ੱਕ ਅੱਲਾਹ ਉਸ ਦੇ ਨਾਲ ਸ਼ਿਰਕ ਕਰਨ ਵਾਲੇ ਨੂੰ ਕਦੇ ਵੀ ਮੁਆਫ਼ ਨਹੀਂ ਕਰਦਾ, ਇਸ ਤੋਂ ਛੁੱਟ ਜਿਸ ਨੂੰ ਵੀ ਚਾਹੇ ਮੁਆਫ਼ ਕਰ ਦਿੰਦਾ ਹੇ ਅਤੇ ਜਿਸ ਨੇ ਅੱਲਾਹ (ਦੀਆਂ ਸਿਫ਼ਤਾਂ) ਨਾਲ ਕਿਸੇ ਨੂੰ ਸ਼ਰੀਕ (ਸਾਂਝੀਵਾਲ) ਠਹਿਰਾਇਆ ਉਹ ਗੁਮਰਾਹੀ ਵਿਚ ਬਹੁਤ ਦੂਰ ਨਿੱਕਲ ਗਿਆ।

Nisa' 4:117

ਇਹ (ਮੁਸ਼ਰਿਕ) ਅੱਲਾਹ ਨੂੰ ਛੱਡ ਕੇ ਕੇਵਲ ਦੇਵੀਆਂ ਨੂੰ ਹੀ (ਆਪਣੀ ਮਦਦ ਲਈ) ਬੁਲਾਉਂਦੇ ਹਨ। ਅਸਲ ਵਿਚ ਇਹ ਬਾਗੀ ਸ਼ੈਤਾਨ ਨੂੰ ਹੀ ਪੂਜਦੇ ਹਨ।

Nisa' 4:118

ਅੱਲਾਹ ਨੇ ਉਸ (ਸ਼ੈਤਾਨ) ਨੂੰ ਫ਼ਿਟਕਾਰਿਆ ਹੇ ਅਤੇ ਉਸ ਨੇ ਕਿਹਾ ਹੋਇਆ ਹੇ ਕਿ ਹੇ ਰਬਾ! ਮੈਂ ਤੇਰੇ ਬੰਦਿਆਂ ਵਿੱਚੋਂ ਇਕ ਨਿਯਤ ਹਿੱਸਾ ਲੈ ਕੇ ਰਹਾਂਗਾ।

Nisa' 4:119

ਅਤੇ ਉਹਨਾਂ ਨੂੰ ਕੁਰਾਹੇ ਪਾਉਂਦਾ ਰਹਾਂਗਾ ਅਤੇ ਉਹਨਾਂ ਨੂੰ (ਕਾਮਯਾਬੀ) ਦੀਆਂ ਝੂਠੀਆਂ ਆਸਾਂ ਦਿਵਾਉਂਦਾ ਰਹਾਂਗਾ ਅਤੇ ਉਹਨਾਂ ਨੂੰ ਹੁਕਮ ਦੇਵਾਂਗਾ ਤਾਂ ਉਹ (ਬੁਤਾਂ ਦੇ ਚੜ੍ਹਾਵੇ ਲਈ) ਜਾਨਵਰਾਂ ਦੇ ਕੰਨ ਚੀਰਨਗੇ ਅਤੇ ਉਹਨਾਂ ਨੂੰ ਹੁਕਮ ਦੇਵਾਂਗਾ ਤਾਂ ਉਹ ਰੱਬੀ ਬਣਤਰ ਵਿਚ ਅਦਲਾ ਬਦਲੀ ਕਰਨਗੇ। (ਹੇ ਲੋਕੋ! ਕੰਨ ਖੋਲ ਕੇ ਸੁਣ ਲਓ) ਕਿ ਜਿਹੜਾ ਕੋਈ ਵਿਅਕਤੀ ਅੱਲਾਹ ਨੂੰ ਛੱਡ ਕੇ ਸ਼ੈਤਾਨ ਨੂੰ ਆਪਣਾ ਮਿੱਤਰ ਬਣਾਵੇਗਾ ਉਹ ਸਪਸ਼ਟ ਰੂਪ ਵਿਚ ਘਾਟੇ ਵਿਚ ਜਾਵੇਗਾ।

Nisa' 4:120

ਇਹ (ਸ਼ੈਤਾਨ ਸ਼ਿਰਕ ਕਰਨ ਵਾਲਿਆਂ ਨਾਲ) ਝੂਠੇ ਵਾਅਦੇ ਕਰਦਾ ਹੇ ਅਤੇ ਉਹਨਾਂ ਨੂੰ ਆਸਾਂ ਦੁਆਉਂਦਾ ਹੇ। (ਯਾਦ ਰਖੋ) ਕਿ ਸ਼ੈਤਾਨ ਦੇ ਸਾਰੇ ਵਾਅਦੇ ਕੇਵਲ ਧੋਖੇ ਹੀ ਹਨ, ਛਲ-ਕਪਟ ਤੋਂ ਛੁੱਟ ਹੋਰ ਕੁੱਝ ਨਹੀਂ।

Nisa' 4:121

ਇਹਨਾਂ ਲੋਕਾਂ ਦਾ ਆਖ਼ਰੀ ਟਿਕਾਣਾ ਨਰਕ ਹੇ, ਜਿੱਥੋਂ ਉਹਨਾਂ ਨੂੰ ਕੋਈ ਛੁਟਕਾਰਾ ਨਹੀਂ ਮਿਲੇਗਾ।

Nisa' 4:122

ਅਤੇ ਜਿਹੜੇ ਲੋਕ (ਰੱਬ, ਰਸੂਲ, .ਕੁਰਆਨ, ਫ਼ਰਿਸ਼ਤਿਆਂ ਅਤੇ ਆਖ਼ਿਰਤ ਉੱਤੇ) ਈਮਾਨ ਲਿਆਉਣਗੇ, ਭਲੇ ਤੇ ਨੇਕ ਕੰਮ ਕਰਣਗੇ ਅਸੀਂ ਉਹਨਾਂ ਨੂੰ ਸਵਰਗਾਂ ਵਿਚ ਦਾਖ਼ਲ ਕਰਾਂਗੇ, ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ ਜਿੱਥੇ ਇਹ ਸਦਾ ਰਹਿਣਗੇ। ਇਹ (ਮੋਮਿਨਾਂ ਨਾਲ) ਅੱਲਾਹ ਦਾ ਵਾਅਦਾ ਹੇ, ਜਿਹੜਾ ਸੱਚਾ ਹੇ। ਉਹ ਕੌਣ ਹੇ ਜਿਹੜਾ ਆਪਣੀ ਗੱਲ ਵਿਚ ਅੱਲਾਹ ਤੋਂ ਵੱਧ ਕੇ ਸੱਚਾ ਹੋਵੇ?

Nisa' 4:123

ਆਖ਼ੀਰ ਨਾ ਤੁਹਾਡੀ (ਮੁਸ਼ਰਿਕਾਂ ਦੀ) ਕਾਮਨਾਵਾਂ ’ਤੇ ਨਿਰਭਰ ਕਰਦਾ ਹੇ ਅਤੇ ਨਾ ਹੀ ਕਿਤਾਬ ਵਾਲਿਆਂ ਦੀਆਂ ਕਾਮਨਾਵਾਂ ਉੱਤੇ ਹੇ। ਜਿਹੜਾ ਵੀ ਬੁਰਾਈ ਕਰੇਗਾ ਉਸ ਨੂੰ ਸਜ਼ਾ ਅਵੱਸ਼ ਮਿਲੇਗੀ ਅਤੇ ਉਹ ਅੱਲਾਹ ਤੋਂ ਛੁੱਟ ਕੋਈ ਮਿੱਤਰ ਤੇ ਸਹਾਈ ਨਾ ਲੱਭ ਸਕੇਗਾ।

Nisa' 4:124

ਜਿਹੜਾ ਵੀ ਨੇਕ ਕੰਮ ਕਰੇਗਾ, ਭਾਵੇਂ ਉਹ ਪੁਰਸ਼ ਹੇ ਜਾਂ ਇਸਤਰੀ ਪਰ ਹੇ ਈਮਾਨ ਵਾਲਾ ਤਾਂ ਅਜਿਹੇ ਲੋਕ ਅਵੱਸ਼ ਹੀ ਸਵਰਗਾਂ ਵਿਚ ਜਾਣਗੇ, ਅਤੇ ਭੋਰਾ ਭਰ ਵੀ ਉਹਨਾਂ ਦਾ ਹੱਕ ਨਹੀਂ ਮਾਰਿਆ ਜਾਵੇਗਾ।

Nisa' 4:125

ਧਰਮ ਪੱਖੋ ਉਸ ਵਿਅਕਤੀ ਨਾਲੋਂ ਚੰਗਾ ਕੋਣ ਹੋਵੇਗਾ ਜਿਸ ਨੇ ਆਪਣਾ ਸੀਸ ਅੱਲਾਹ ਦੇ ਹੁਕਮਾਂ ਅੱਗੇ ਝੁਕਾ ਦਿੱਤਾ ਤੇ ਉਹ ਨੇਕ ਵੀ ਹੋਵੇ, ਇਕ ਚਿਤ ਹੋ ਕੇ ਇਬਰਾਹੀਮ ਦੇ ਦੀਨ ਦੀ ਪੈਰਵੀ ਕਰੇ ਜੋ ਕਿ ਹੱਕ ਦਾ ਪੁਜਾਰੀ ਸੀ? ਇਬਰਾਹੀਮ ਨੂੰ ਅੱਲਾਹ ਨੇ ਆਪਣਾ ਵਿਸ਼ੇਸ਼ ਮਿੱਤਰ ਬਣਾਇਆ ਸੀ।

Nisa' 4:126

ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੂੰ ਸਭ ਅੱਲਾਹ ਦਾ ਹੀ ਹੇ ਅਤੇ ਅੱਲਾਹ ਨੇ ਹਰ ਚੀਜ਼ ਨੂੰ ਆਪਣੇ ਘੇਰੇ ਵਿਚ ਲੈ ਰੱਖਿਆ ਹੇ।

Nisa' 4:127

(ਹੇ ਨਬੀ!) ਲੋਕੀ ਤੁਹਾਥੋਂ (ਯਤੀਮ) ਲੜਕੀਆਂ ਪ੍ਰਤੀ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹਨਾਂ ਬਾਰੇ ਤਾਂ ਅੱਲਾਹ ਆਪ ਹੀ (ਇਨਸਾਫ ਕਰਨ ਦਾ) ਹੁਕਮ ਦੇ ਰਿਹਾ ਹੇ ਅਤੇ .ਕੁਰਆਨ ਦੀਆਂ ਉਹ ਆਇਤਾਂ ਵੀ (ਚੇਤੇ ਕਰਵਾਉਂਦੀਆਂ ਹਨ ਕਿ) ਜਿਹੜੀਆਂ ਯਤੀਮ ਲੜਕੀਆਂ ਬਾਰੇ ਤੁਹਾਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਕਿ ਜਿਨ੍ਹਾਂ ਦਾ ਨਿਯਤ ਹੱਕ ਤੁਸੀਂ ਨਹੀਂ ਦਿੰਦੇ ਅਤੇ ਤੁਸੀਂ ਉਹਨਾਂ ਨੂੰ ਆਪਣੇ ਨਿਕਾਹ ਵਿਚ ਲਿਆਉਣਾ ਚਾਹੁੰਦੇ ਹੋ, ਅਤੇ ਅਜਿਹੇ ਬੱਚਿਆਂ ਦੇ ਬਾਰੇ ਵੀ ਜਿਹੜੇ ਕੁੱਝ ਵੀ ਜ਼ੋਰ ਨਹੀਂ ਰੱਖਦੇ, (ਤੁਹਾਨੂੰ ਹੁਕਮ ਦਿੰਦਾ ਹੇ ਕਿ) ਤੁਸੀਂ ਯਤੀਮਾਂ ਨਾਲ ਇਨਸਾਫ਼ ਕਰੋ ਅਤੇ ਤੁਸੀਂ ਜਿਹੜੀ ਵੀ ਨੇਕੀ ਕਰਦੇ ਹੋ ਬੇਸ਼ੱਕ ਅੱਲਾਹ ਉਸ ਦਾ ਗਿਆਨ ਰੱਖਦਾ ਹੇ।

Nisa' 4:128

ਜੇ ਕਿਸੇ ਇਸਤਰੀ ਨੂੰ ਆਪਣੇ ਪਤੀ ਤੋਂ ਲੜਾਈ ਝਗੜੇ ਜਾਂ ਭੈੜੇ ਵਰਤਾਓ (ਤਲਾਕ) ਦਾ ਡਰ ਹੋਵੇ, ਜੇ ਦੋਵੇਂ (ਪਤੀ ਪਤਨੀ) ਆਪਸ ਵਿਚ ਕਿਸੇ ਵੀ ਤਰ੍ਹਾਂ ਦੀ ਸੁਲਾਹ ਕਰ ਲੈਣ ਤਾਂ ਇਸ ਵਿਚ ਕੋਈ ਗੁਨਾਹ ਨਹੀਂ ਸਗੋਂ ਸੁਲਾਹ ਸਫ਼ਾਈ ਤਾਂ ਵਧੇਰੇ ਚੰਗੀ ਹੇ। ਅੱਲਾਹ ਨੇ ਮਨੁੱਖੀ ਮਨ ਵਿਚ ਕੰਜੂਸੀ ਪਾ ਛੱਡੀ ਹੇ। ਜੇ ਤੁਸੀਂ ਲੋਕ ਅਹਿਸਾਨ ਭਾਵ ਸੋਹਣਾ ਵਰਤਾਵਾ ਕਰੋ ਅਤੇ ਪਰਹੇਜ਼ਗਾਰੀ ਤੋਂ ਕੰਮ ਲਵੋ ਤਾਂ ਤੁਸੀਂ ਜੋ ਵੀ ਕਰ ਰਹੇ ਹੋ ਉਸ ਨੂੰ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੇ।

Nisa' 4:129

ਤੁਹਾਥੋਂ ਇਹ ਕਦੇ ਨਹੀਂ ਹੋ ਸਕੇਗਾ ਕਿ ਤੁਸੀਂ ਆਪਣੀਆਂ ਸਾਰੀਆਂ ਪਤਨੀਆਂ ਨਾਲ ਇਕੋ ਜਿਹਾ ਵਿਵਹਾਰ (ਇਨਸਾਫ਼) ਕਰ ਸਕੋ ਭਾਵੇਂ ਤੁਸੀਂ ਇਸ ਲਈ ਕਿੰਨੀ ਹੀ ਚਾਹਤ ਅਤੇ ਕੋਸ਼ਿਸ਼ ਕਰ ਲਵੋ (ਤੁਸੀਂ ਨਹੀਂ ਕਰ ਸਕਦੇ) ਇਸ ਲਈ (ਅੱਲਾਹ ਹੁਕਮ ਦਿੰਦਾ ਹੇ ਕਿ) ਇਕ ਪਤਨੀ ਵੱਲ ਹੀ ਇੰਨਾ ਉੱਲਰ ਨਾ ਹੋ ਜਾਓ ਕਿ ਦੂਜੀ ਪਤਨੀ ਨੂੰ ਉੱਕਾ ਹੀ ਅੱਧ ਵਿਚਾਲੇ ਲਮਕਦਾ ਛੱਡ ਦਿਓ, ਜੇਕਰ ਤੁਸੀਂ ਆਪਣਾ ਇਹ ਵਤੀਰਾ ਠੀਕ ਕਰ ਲਵੋ ਅਤੇ ਅੱਲਾਹ ਤੋਂ ਡਰਦੇ ਰਹੋ ਤਾਂ ਅੱਲਾਹ ਵੀ (ਭੁੱਲਾਂ ਨੂੰ) ਮੁਆਫ਼ ਕਰਨ ਵਾਲਾ ਅਤੇ ਰਹਿਮ ਫ਼ਰਮਾਉਣ ਵਾਲਾ ਹੇ।

Nisa' 4:130

ਪਰ ਜੇ ਪਤੀ ਪਤਨੀ ਇਕ ਦੂਜੇ ਤੋਂ (ਤਲਾਕ ਰਾਹੀਂ) ਜੁਦਾ ਹੋ ਹੀ ਜਾਣ ਤਾਂ ਅੱਲਾਹ ਆਪਣੀ ਵਿਸ਼ਾਲ ਕੁਦਰਤ ਨਾਲ ਹਰੇਕ ਨੂੰ ਦੂਜੇ ਦੀ ਮੁਥਾਜੀ ਤੋਂ ਬੇਪਰਵਾਹ ਕਰ ਦੇਵੇਗਾ। ਅੱਲਾਹ ਵੱਡਾ ਸਮਾਈ ਵਾਲਾ ਅਤੇ ਦਾਨਾ ਸਿਆਣਾ ਹੇ।

Nisa' 4:131

ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੇ ਹਰ ਚੀਜ਼ ਦਾ ਮਾਲਿਕ ਅੱਲਾਹ ਹੀ ਹੇ। ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਹਾਥੋਂ ਪਹਿਲਾਂ ਕਿਤਾਬਾਂ ਦਿੱਤੀਆਂ ਸਨ, ਅਤੇ (ਹੇ ਮੁਸਲਮਾਨੋ!) ਤੁਹਾ` ਵੀ ਇਹੋ ਹੁਕਮ ਦਿੱਤਾ ਹੇ ਕਿ ਅੱਲਾਹ ਤੋਂ ਡਰਦੇ ਰਹੋ, ਜੇ ਤੁਸੀਂ ਹੁਕਮ ਨਹੀਂ ਮੰਨੋਗੇ ਤਾਂ ਤੁਸੀਂ ਇਹ ਗੱਲ ਯਾਦ ਰੱਖੋ ਕਿ ਜੋ ਵੀ ਅਕਾਸ਼ ਵਿਚ ਹੇ ਅਤੇ ਜੋ ਵੀ ਧਰਤੀ ਵਿਚ ਹੇ ਉਹ ਸਭ ਅੱਲਾਹ ਦਾ ਹੀ ਹੇ। ਅੱਲਾਹ (ਤੁਹਾਡੇ ਹੁਕਮ ਮੰਣਨ ਜਾਂ ਨਾ ਮੰਣਨ ਤੋਂ) ਬੇਪਰਵਾਹ ਹੇ ਅਤੇ ਹਰ ਪ੍ਰਕਾਰ ਦੀ ਪ੍ਰਸ਼ੰਸਾ ਉਸੇ ਲਈ ਹੇ।

Nisa' 4:132

ਅਕਾਸ਼ਾਂ ਅਤੇ ਧਰਤੀ ਦਾ ਮਾਲਿਕ ਅੱਲਾਹ ਹੇ ਅਤੇ ਕੰਮ ਸੁਆਰਨ ਵਾਲਾ ਵੀ ਅੱਲਾਹ ਹੀ ਹੇ।

Nisa' 4:133

(ਹੇ ਲੋਕੋ!) ਜੇ ਉਹ (ਅੱਲਾਹ) ਚਾਹੇ ਤਾਂ ਉਹ ਤੁਹਾਨੂੰ ਸਭ ਨੂੰ ਪਰਾਂ ਹਟਾ ਕੇ ਤੁਹਾਡੀ ਥਾਂ ਦੂਜਿਆਂ ਨੂੰ ਲੈ ਆਵੇ। ਅੱਲਾਹ ਇੰਜ ਕਰਨ ਦੀ ਪੂਰੀ ਕੁਦਰਤ ਰੱਖਦਾ ਹੇ।

Nisa' 4:134

ਜਿਹੜਾ ਵਿਅਕਤੀ ਕੇਵਲ ਦੁਨੀਆਂ ਦੀ ਭਲਾਈ ਚਾਹੁੰਦਾ ਹੇ ਤਾਂ ਉਸ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੇ ਕਿ ਅੱਲਾਹ ਦੇ ਕੋਲ ਤਾਂ ਦੁਨੀਆਂ ਅਤੇ ਆਖ਼ਿਰਤ (ਦੋਵੇਂ ਥਾਵਾਂ) ਦੀ ਭਲਾਈ ਹੇ। ਅੱਲਾਹ (ਤੁਹਾਡੀਆਂ ਸਾਰੀਆਂ ਗੱਲਾਂ ਨੂੰ) ਸੁਣਨ ਵਾਲਾ ਅਤੇ (ਤੁਹਾਡੇ ਹਰ ਕੰਮ ਨੂੰ) ਵੇਖਣ ਵਾਲਾ ਹੇ।

Nisa' 4:135

ਹੇ ਈਮਾਨ ਵਾਲਿਓ! ਇਨਸਾਫ਼ ਉੱਤੇ ਮਜ਼ਬੂਤੀ ਨਾਲ ਡਟ ਜਾਓ ਅਤੇ ਅੱਲਾਹ ਲਈ ਸੱਚੀ ਗਵਾਹੀ ਦੇਣ ਵਾਲੇ ਬਣ ਜਾਓ ਭਾਵੇਂ ਉਹ ਤੁਹਾਡੇ ਆਪਣੇ ਵਿਰੱਧ ਹੋਵੇ ਜਾਂ ਤੁਹਾਡੇ ਆਪਣੇ ਮਾਂ ਬਾਪ ਜਾਂ ਰਿਸ਼ਤੇਦਾਰਾਂ ਦੇ ਵਿਰੁੱਧ ਹੋਵੇ।[22] ਮਾਮਲੇ ਨਾਲ ਸੰਬੰਧਤ ਧਿਰ ਭਾਵੇਂ ਅਮੀਰ ਹੋਵੇ ਜਾਂ ਗ਼ਰੀਬ, ਦੋਵੇਂ ਹਾਲਤਾਂ ਵਿਚ ਤੁਹਾਥੋਂ ਵੱਧ ਅੱਲਾਹ ਉਹਨਾਂ ਦਾ ਸ਼ੁਭ-ਚਿੰਤਕ ਹੇ। ਇਸ ਲਈ ਤੁਸੀਂ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗ ਕੇ ਇਨਸਾਫ਼ ਦਾ ਪੱਲਾ ਨਾ ਛੱਡੋ। ਜੇਕਰ ਤੁਸੀਂ (ਇਨਸਾਫ਼ ਕਰਨ ਸਮੇਂ) ਗੋਲ ਮੋਲ ਗੱਲ ਕੀਤੀ ਜਾਂ ਆਪਣੇ ਆਪ ਨੂੰ ਗਵਾਹੀ ਦੇਣ ਤੋਂ ਬਚਾਇਆ ਤਾਂ ਯਾਦ ਰੱਖੋ ਕਿ ਜੋ ਕੁੱਝ ਤੁਸੀਂ ਕਰਦੇ ਹੋ ਅੱਲਾਹ ਉਸਤੋਂ ਪੂਰੀ ਤਰ੍ਹਾਂ ਜਾਣੂ ਹੇ। ——— [22] ਇਸ ਆਇਤ ਵਿਚ ਸੱਚੀ ਗ਼ਵਾਹੀ ਦੇਣ ਲਈ ਨਸੀਹਤ ਕੀਤੀ ਗਈ ਹੇ ਕਿਉਂ ਜੋ ਝੂਠੀ ਗਵਾਹੀ ਵੱਡੇ ਗੁਨਾਹਾਂ ਵਿਚ ਗਿਣੀ ਜਾਂਦੀ ਹੇ ਆਪ ਸ: ਤੋਂ ਜਦੋਂ ਗੁਨਾਹੇ ਕਬੀਰਾ ਭਾਵ ਮਹਾ ਪਾਪਾਂ ਬਾਰੇ ਪੁੱਛਿਆ ਗਿਆ ਤਾਂ ਆਪ ਸ: ਨੇ ਫ਼ਰਮਾਇਆ (1) ਅੱਲਾਹ ਦੇ ਸੰਗ ਕਿਸੇ ਦੂਜੇ ਨੂੰ ਵੀ ਇਬਾਦਤ ਵਿਚ ਸ਼ਰੀਕ ਕਰਨਾ (2) ਮਾਪਿਆਂ ਦੀ ਨਾ-ਫ਼ਰਮਾਨੀ ਕਰਨਾ (3) ਨਾ-ਹੱਕਾ ਕਤਲ ਕਰਨਾ (4) ਝੂਠੀ ਗਵਾਹੀ ਦੇਣਾ! (ਸਹੀ ਬੁਖ਼ਾਰੀ, ਹਦੀਸ: 2653)

Nisa' 4:136

ਹੇ ਈਮਾਨ ਵਾਲਿਓ! ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਅਤੇ ਉਸ ਕਿਤਾਬ (.ਕੁਰਆਨ) ਉੱਤੇ, ਜਿਹੜੀ ਉਸ ਨੇ ਆਪਣੇ ਰਸੂਲ ’ਤੇ ਨਾਜ਼ਿਲ ਕੀਤੀ ਹੇ ਅਤੇ ਉਹਨਾਂ ਕਿਤਾਬਾਂ (ਤੌਰੈਤ, ਜ਼ਬੂਰ, ਇੰਜੀਲ) ’ਤੇ, ਜੋ ਉਸ ਨੇ ਇਸ .ਕੁਰਆਨ ਤੋਂ ਪਹਿਲਾਂ ਨਾਜ਼ਿਲ ਕੀਤੀਆਂ ਹਨ, ਈਮਾਨ ਲੈ ਆਓ। ਜਿਹੜਾ ਵਿਅਕਤੀ ਅੱਲਾਹ, ਉਸ ਦੇ ਫ਼ਰਿਸ਼ਤੇ, ਉਸ ਦੀਆਂ ਕਿਤਾਬਾਂ, ਉਸ ਦੇ ਰਸੂਲਾਂ ਅਤੇ ਕਿਆਮਤ ਦੇ ਦਿਨ ਤੋਂ ਇਨਕਾਰ ਕਰੇਗਾ, ਉਹ ਗੁਮਰਾਹੀ ਵਿਚ ਭਟਕਦਾ ਹੋਇਆ ਬਹੁਤ ਦੂਰ ਨਿੱਕਲ ਗਿਆ।

Nisa' 4:137

ਜਿਨ੍ਹਾਂ ਲੋਕਾਂ ਨੇ ਈਮਾਨ ਲੈ ਆਉਣ ਮਗਰੋਂ ਇਨਕਾਰ ਕੀਤਾ ਫੇਰ ਈਮਾਨ ਲੈ ਆਏ ਫੇਰ ਇਨਕਾਰ ਕੀਤਾ ਅਤੇ ਕੁਫ਼ਰ ਵਿਚ ਵਧਦੇ ਹੀ ਚਲੇ ਗਏ, ਅੱਲਾਹ ਉਹਨਾਂ ਨੂੰ ਵੀ ਮੁਆਫ਼ ਨਹੀਂ ਕਰੇਗਾ ਅਤੇ ਨਾ ਹੀ ਉਹਨਾਂ ਨੂੰ ਕਦੇ ਸਿੱਧਾ ਰਾਹ ਵਿਖਾਵੇਗਾ।

Nisa' 4:138

ਹੇ ਨਬੀ! ਮੁਨਾਫ਼ਿਕਾਂ ਨੂੰ ਖ਼ਬਰਦਾਰ ਕਰ ਦਿਓ ਕਿ ਉਹਨਾਂ ਲਈ ਦੁਖ਼ਦਾਈ ਅਜ਼ਾਬ ਹੇ।

Nisa' 4:139

ਜਿਹੜੇ ਲੋਕ ਮੁਸਲਮਾਨਾਂ ਨੂੰ ਛੱਡ ਕੇ ਕਾਫ਼ਿਰਾਂ ਨੂੰ ਆਪਣਾ ਦੋਸਤ ਬਣਾਉਂਦੇ ਹਨ, ਉਹ ਦੱਸਣ, ਕੀ ਉਹ ਉਹਨਾਂ ਕੋਲ ਇੱਜ਼ਤ ਲਈ ਜਾਂਦੇ ਹਨ ? ਯਾਦ ਰੱਖੋ ਕਿ ਇੱਜ਼ਤ ਤਾਂ ਸਾਰੀ ਦੀ ਸਾਰੀ ਅੱਲਾਹ ਲਈ ਹੇ।

Nisa' 4:140

ਅੱਲਾਹ ਤੁਹਾਡੇ ਲਈ ਆਪਣੀ ਕਿਤਾਬ (.ਕੁਰਆਨ) ਵਿਚ ਇਹ ਹੁਕਮ ਉਤਾਰ ਚੁੱਕਿਆ ਹੇ ਕਿ ਜਦੋਂ ਤੁਸੀਂ ਕਿਸੇ ਥਾਂ ਅੱਲਾਹ ਦੀਆਂ ਆਇਤਾਂ (ਹੁਕਮਾਂ) ਤੋਂ ਇਨਕਾਰ ਕਰਦੇ ਅਤੇ ਮਖੌਲ ਕਰਦੇ ਵੇਖੋ ਤਾਂ ਤੁਸੀਂ ਉਸ ਸਭਾ ਵਿਚ ਨਾ ਬੈਠੋ, ਜਦੋਂ ਤਕ ਕਿ ਉਹ ਲੋਕ ਦੂਜੀਆਂ ਗੱਲਾਂ ਵਿਚ ਨਾ ਲੱਗ ਜਾਣ। (ਜੇ ਤੁਸੀਂ ਇੰਜ ਨਾ ਕੀਤਾ) ਤਾਂ ਤੁਸੀਂ ਵੀ ਉਸ ਸਮੇਂ ਉਹਨਾਂ ਵਰਗੇ ਹੀ ਹੋ ਜਾਓਗੇ। ਬੇਸ਼ੱਕ ਅੱਲਾਹ ਇਕ ਦਿਨ ਸਾਰੇ ਮੁਨਾਫ਼ਿਕਾਂ ਅਤੇ ਕਾਫ਼ਿਰਾਂ ਨੂੰ ਨਰਕ ਵਿਚ ਜਮਾਂ ਕਰਨ ਵਾਲਾ ਹੇ।

Nisa' 4:141

ਇਹ (ਮੁਨਾਫ਼ਿਕ) ਲੋਕ ਤੁਹਾਡੇ ਅੰਜਾਮ ਦੀ ਉਡੀਕ ਕਰਦੇ ਰਹਿੰਦੇ ਹਨ, ਫੇਰ ਜੇਕਰ ਤੁਹਾਨੂੰ ਅੱਲਾਹ ਕਾਮਯਾਬੀ ਦੇ ਦੇਵੇ ਤਾਂ ਇਹ ਕਹਿੰਦੇ ਹਨ “ਕੀ ਅਸੀਂ ਤੁਹਾਡੇ ਨਾਲ ਨਹੀਂ ਸਾਂ?” ਜੇ ਕਾਫ਼ਿਰਾਂ ਦਾ ਪੱਲਾ ਭਾਰੀ ਹੋ ਜਾਵੇ ਤਾਂ ਉਹਨਾਂ ਨੂੰ ਆਖਦੇ ਹਨ “ਕੀ ਅਸੀਂ ਤੁਹਾਡੇ ’ਤੇ ਭਾਰੂ ਹੋਣ ਵਾਲੇ ਨਹੀਂ ਸਾਂ? ਕੀ ਅਸੀਂ ਤੁਹਾਨੂੰ ਮੁਸਲਮਾਨਾਂ ਦੇ ਹੱਥੋਂ ਨਹੀਂ ਬਚਾਇਆ?” ਕਿਆਮਤ ਵਾਲੇ ਦਿਨ ਅੱਲਾਹ ਉਹਨਾਂ ਮੁਨਾਫ਼ਿਕਾਂ ਵਿਚਾਲੇ ਫ਼ੈਸਲਾ ਕਰ ਦੇਵੇਗਾ। ਅੱਲਾਹ ਕਾਫ਼ਿਰਾਂ ਨੂੰ ਈਮਾਨ ਵਾਲਿਆਂ ਵਿਰੁੱਧ (ਭਾਰੂ) ਹੋਣ ਦਾ ਕੋਈ ਵੀ ਰਾਹ ਨਹੀਂ ਦੇਵੇਗਾ

Nisa' 4:142

ਬੇਸ਼ੱਕ ਮੁਨਾਫ਼ਿਕ ਅੱਲਾਹ ਨਾਲ ਧੋਖਾ ਕਰਦੇ ਹਨ ਜਦ ਕਿ ਅੱਲਾਹ ਨੇ ਹੀ ਇਹਨਾਂ (ਮੁਨਾਫ਼ਿਕਾਂ) ਨੂੰ ਧੋਖੇ ਵਿਚ ਪਾ ਛੱਡਿਆ ਹੇ। ਜਦੋਂ ਇਹ ਨਮਾਜ਼ ਲਈ ਖੜ੍ਹੇ ਹੁੰਦੇ ਹਨ ਤਾਂ ਬੜੀ ਹੀ ਬੇਦਿਲੀ ਤੇ ਲੋਕ ਵਿਖਾਵੇ ਲਈ ਖੜ੍ਹੇ ਹੁੰਦੇ ਹਨ ਅਤੇ ਅੱਲਾਹ ਨੂੰ ਤਾਂ ਬਹੁਤ ਹੀ ਘੱਟ ਯਾਦ ਕਰਦੇ ਹਨ।

Nisa' 4:143

ਇਹ ਕੁਫ਼ਰ ਅਤੇ ਈਮਾਨ ਵਿਚਾਲੇ ਡਾਵਾਂਡੋਲ ਹਨ, ਨਾ ਪੂਰੇ ਇਸ ਪਾਸੇ ਅਤੇ ਨਾ ਹੀ ਪੂਰੇ ਉਸ ਪਾਸੇ ਅਤੇ ਅੱਲਾਹ ਜਿਸ ਨੂੰ ਗੁਮਰਾਹੀ ਵਿਚ ਪਾ ਦੇਵੇ ਤੁਸੀਂ ਉਸ ਲਈ ਹੋਰ ਕੋਈ ਰਾਹ ਨਹੀਂ ਲੱਭ ਸਕਦੇ।

Nisa' 4:144

ਹੇ ਈਮਾਨ ਵਾਲਿਓ! ਮੋਮਿਨਾਂ ਨੂੰ ਛੱਡ ਕੇ ਕਾਫ਼ਿਰਾਂ ਨੂੰ ਅਪਣਾ ਦੋਸਤ ਨਾ ਬਣਾਓ। ਕੀ ਤੁਸੀਂ ਚਾਹੁੰਦੇ ਹੋ ਕਿ ਅੱਲਾਹ ਨੂੰ ਆਪਣੇ ਵਿਰੁੱਧ ਸਪਸ਼ਟ ਦਲੀਲ ਦੇ ਦਿਓ?

Nisa' 4:145

ਮੁਨਾਫ਼ਿਕ ਤਾਂ ਜ਼ਰੂਰ ਹੀ ਨਰਕ ਦੇ ਸਭ ਤੋਂ ਹੇਠਲੇ ਦਰਜੇ ਵਿਚ ਜਾਣਗੇ[23] ਅਤੇ ਤੁਸੀਂ ਉੱਥੇ ਉਹਨਾਂ ਦਾ ਕੋਈ ਵੀ ਸਹਾਈ ਨਾ ਵੇਖੋਗੇ। ——— [23] ਇਸ ਵਿਚ ਦੱਸਿਆ ਗਿਆ ਹੇ ਕਿ ਇਸ ਵਿਚ ਮੁਨਾਫ਼ਿਕਾਂ ਵਾਲੀਆਂ ਸਿਫ਼ਤਾਂ ਤੋਂ ਬਚ ਕੇ ਰਹੋ। ਹਦੀਸ ਵਿਚ ਇਹ ਖ਼ੂਬੀਆਂ ਦੱਸੀਆਂ ਗਈਆਂ ਹਨ। ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਚਾਰ ਗੱਲਾਂ ਜਿਸ ਕਿਸੇ ਵਿਚ ਹੋਣਗੀਆਂ ਉਹ ਪ=ਕਾ ਮੁਨਾਫ਼ਿਕ ਰੁ ਜਿਸ ਕਿਸੇ ਵਿਚ ਉਹਨਾਂ ਚਾਰਾਂ ਵਿ=ਚੋਂ ਇਕ ਔੌਗੁਣ ਪਾਇਆ ਜਾਵੇਗਾ। ਉਸ ਵਿਚ ਇਕ ਔੌਗੁਣ ਨਿਫ਼ਾਕ ਦਾ ਵੀ ਰੁ। ਜਦੋਂ ਤਕ ਕਿ ਉਹ ਉਸ ਨੂੰ ਛੱਡ ਨਾ ਦੇਵੇ ਉਹ ਗੱਲਾਂ ਜਾਂ ਔੌਗੁਣ ਇਹ ਹਨ : (1) ਜਦੋਂ ਉਸ ਦੇ ਕੋਲ ਕੋਈ ਅਮਾਨਤ ਰੱਖੀ ਜਾਵੇ ਤਾਂ ਉਸ ਵਿਚ ਖ਼ਿਆਨਤ ਕਰੇ। (2) ਜਦੋਂ ਬੋਲੇ ਤਾਂ ਝੂਠ ਬੋਲੇ। (3) ਜਦ ਵਾਅਦਾ ਕਰੇ ਤਾਂ ਉਸ ਨੂੰ ਪੂਰਾ ਨਾ ਕਰੇ। (4) ਜਦੋਂ ਝਗੜਾ ਕਰੇ ਤਾਂ ਗਾਲਾਂ ਕੱਢੇ। (ਸਹੀ ਬੁਖ਼ਾਰੀ, ਹਦੀਸ: 34) * ਅੱਲਾਹ ਦੇ ਰਸੂਲ ਸ: ਨੇ ਇਹ ਵੀ ਫ਼ਰਮਾਇਆ ਰੁ ਕਿ ਕਿਆਮਤ ਦਿਹਾੜੇ ਤੁਸੀਂ ਅੱਲਾਹ ਦੇ ਕੋਲ ਉਸ ਵਿਅਕਤੀ ਨੂੰ ਸਭ ਤੋਂ ਵੱਧ ਭੈੜੇ ਲੋਕਾਂ ਵਿਚ ਵੇਖੋਗੇ ਜਿਹੜੇ ਦੋ ਮੂੰਹੇ ਹਨ ਭਾਵ ਕੁੱਝ ਲੋਕਾਂ ਕੋਲ ਤਾਂ ਇਕ ਮੂੰਹ ਲੈਕੇ ਜਾਂਦੇ ਹਨ ਅਤੇ ਦੂਜਿਆਂ ਕੋਲ ਦੂਜਾ ਮੂੰਹ ਲੈਕੇ ਜਾਂਦੇ ਹਨ (ਭਾਵ ਵੱਖ ਵੱਖ ਗੱਲਾਂ ਕਰਦੇ ਹਨ)। (ਸਹੀ ਬੁਖ਼ਾਰੀ, ਹਦੀਸ: 6058)

Nisa' 4:146

ਹਾਂ! ਜਿਹੜੇ (ਇਹਨਾਂ ਵਿੱਚੋ) ਤੌਬਾ ਕਰ ਲੈਣ ਅਤੇ ਆਪਣੇ ਵਤੀਰੇ ਦਾ ਸੁਧਾਰ ਕਰ ਲੈਣ ਅਤੇ ਅੱਲਾਹ ਦੇ ਲੜ ਲੱਗ ਜਾਣ ਅਤੇ ਧਰਮ ਨੂੰ ਅੱਲਾਹ ਵਾਸਤੇ ਖ਼ਾਲਸ ਕਰ ਲੈਣ, ਅਜਿਹੇ ਲੋਕ ਹੀ ਮੋਮਿਨਾਂ ਦੇ ਸਾਥੀ ਹੋਣਗੇ। ਅੱਲਾਹ ਮੋਮਿਨਾਂ ਨੂੰ ਛੇਤੀ ਹੀ ਬਹੁਤ ਵੱਡਾ ਬਦਲਾ ਦੇਵੇਗਾ।

Nisa' 4:147

ਜੇ ਤੁਸੀਂ ਉਸ ਦਾ ਸ਼ੁਕਰ ਅਦਾ ਕਰਦੇ ਰਹੋ ਅਤੇ ਈਮਾਨ ਵਾਲੇ ਬਣ ਕੇ ਰਹੋ ਫੇਰ ਅੱਲਾਹ ਤੁਹਾਨੂੰ ਸਜ਼ਾ ਦੇ ਕੇ ਕੀ ਕਰੇਗਾ ? ਅੱਲਾਹ (ਤੁਹਾਡੀ) ਬਹੁਤ ਕਦਰ ਕਰਨ ਵਾਲਾ ਹੇ ਅਤੇ (ਤੁਹਾਡੇ ਸਾਰੇ ਅਮਲਾਂ ਤੇ ਇੱਛਾਵਾਂ ਦਾ) ਗਿਆਨ ਰੱਖਣ ਵਾਲਾ ਹੇ।

Nisa' 4:148

ਕਿਸੇ ਦੀ ਬੁਰਾਈ ਨੂੰ ਉੱਚੀ ਅਵਾਜ਼ ਨਾਲ ਬਿਆਨ (ਭਾਵ ਚਰਚਾ) ਕਰਨ ਨੂੰ ਅੱਲਾਹ ਪਸੰਦ ਨਹੀਂ ਕਰਦਾ, ਹਾਂ ਜੇ ਕਿਸੇ ’ਤੇ ਜ਼ੁਲਮ ਹੋਇਆ ਹੇ (ਉਸ ਨੂੰ ਇਜਾਜ਼ਤ ਹੇ) ਅਤੇ ਅੱਲਾਹ ਹਰ ਗੱਲ ਨੂੰ ਚੰਗੀ ਤਰ੍ਹਾਂ ਸੁਣਦਾ ਅਤੇ ਜਾਣਦਾ ਹੇ।

Nisa' 4:149

ਜੇ ਤੁਸੀਂ ਕਿਸੇ ਨੇਕੀ ਦੇ ਕੰਮ ਨੂੰ ਭਾਵੇਂ ਖੁੱਲ੍ਹੇ ਆਮ ਕਰੋ ਜਾਂ ਲੁਕ ਛੁਪ ਕੇ ਕਰੋ ਜਾਂ ਕਿਸੇ ਵੱਲੋਂ ਕੀਤੀ ਹੋਈ ਵਧੀਕੀ ਨੂੰ ਮੁਆਫ਼ ਕਰ ਦੇਵੋ ਤਾਂ ਅੱਲਾਹ ਵੀ ਬਹੁਤ ਵੱਡਾ ਬਖ਼ਸ਼ਣਹਾਰ ਹੇ ਅਤੇ ਹਰ ਤਰ੍ਹਾਂ ਦੀ ਸਮਰਥਾ ਰੱਖਦਾ ਹੇ।

Nisa' 4:150

ਜਿਹੜੇ ਲੋਕੀ ਅੱਲਾਹ ਅਤੇ ਉਸ ਦੇ ਪੈਗ਼ੰਬਰਾਂ ਦਾ ਇਨਕਾਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਅੱਲਾਹ ਅਤੇ ਉਸ ਦੇ ਰਸੂਲਾਂ ਵਿਚਕਾਰ ਵਿਤਕਰਾ ਕਰਨ, ਉਹ ਇਹ ਕਹਿੰਦੇ ਹਨ “ਕੁੱਝ ਨਬੀਆਂ ਉੱਤੇ ਤਾਂ ਸਾਡਾ ਈਮਾਨ ਹੇ ਅਤੇ ਕੁੱਝ ’ਤੇ ਨਹੀਂ” ਅਤੇ ਚਾਹੁੰਦੇ ਹਨ ਕਿ ਕੁਫ਼ਰ ਅਤੇ ਈਮਾਨ ਦੇ ਵਿਚਕਾਰ ਇਕ ਰਸਤਾ ਕੱਢੀਏ।

Nisa' 4:151

ਸੱਚ ਜਾਣੋ ਕਿ ਇਹ ਸਾਰੇ ਲੋਕ ਅਸਲੀ ਕਾਫ਼ਿਰ ਹਨ ਅਤੇ ਕਾਫ਼ਿਰਾਂ ਲਈ ਅਸੀਂ ਜ਼ਲੀਲ ਕਰਨ ਵਾਲੀ ਸਜ਼ਾ ਤਿਆਰ ਕੀਤੀ ਹੋਈ ਹੇ।

Nisa' 4:152

ਅਤੇ ਜਿਹੜੇ ਲੋਕ ਅੱਲਾਹ ਅਤੇ ਉਸ ਦੇ ਸਾਰੇ ਪੈਗ਼ੰਬਰਾਂ ਉੱਤੇ ਈਮਾਨ ਲੈ ਆਉਣਗੇ ਅਤੇ ਉਹਨਾਂ ਵਿਚਕਾਰ ਕੋਈ ਵਿਤਕਰਾ ਨਹੀਂ ਕਰਦੇ ਇਹ ਉਹ ਹਨ ਜਿਨ੍ਹਾਂ ਨੂੰ ਅੱਲਾਹ ਛੇਤੀ ਹੀ ਸੋਹਣਾ ਬਦਲਾ ਦੇਵੇਗਾ। ਅੱਲਾਹ ਬੜਾ ਹੀ ਬਖ਼ਸ਼ਣਹਾਰ ਅਤੇ ਵੱਡੀਆਂ ਰਹਿਮਤਾਂ ਵਾਲਾ ਹੇ।

Nisa' 4:153

(ਹੇ ਨਬੀ!) ਤੁਹਾਥੋਂ ਇਹ ਕਿਤਾਬ ਵਾਲੇ (ਯਹੂਦੀ ਤੇ ਈਸਾਈ) ਇਹ ਮੰਗ ਕਰਦੇ ਹਨ ਕਿ ਤੁਸੀਂ ਇਹਨਾਂ ਕੋਲ ਕੋਈ ਅਕਾਸ਼ੋਂ ਕਿਤਾਬ ਲੈ ਕੇ ਆਓ, ਜਦ ਕਿ ਮੂਸਾ ਤੋਂ ਤਾਂ ਇਹਨਾਂ ਨੇ ਇਸ ਤੋਂ ਵੀ ਵੱਡੀ ਮੰਗ ਕੀਤੀ ਸੀ ਕਿ ਸਾ` ਐਲਾਨੀਆ (ਖੁੱਲ੍ਹਮ-ਖੁੱਲ੍ਹਾ) ਅੱਲਾਹ ਨੂੰ ਵਿਖਾ ਦਿਓ। ਬਸ ਉਹਨਾਂ ਦੀਆਂ ਜ਼ਾਲਮਾਨਾਂ ਕਰਤੂਤਾਂ ਕਾਰਨ ਉਹਨਾਂ ਉੱਤੇ ਅਚਨਚੇਤ ਬਿਜਲੀ ਆ ਡਿਗੀ, ਜਦ ਕਿ ਉਹਨਾਂ ਕੋਲ ਸਪਸ਼ਟ ਦਲੀਲਾਂ (ਮੂਸਾਂ ਦੇ ਰਸੂਲ ਹੋਣ ਦੀਆਂ) ਆ ਚੁੱਕੀਆਂ ਸਨ ਫੇਰ ਵੀ ਉਹਨਾਂ ਨੇ ਵੱਛੇ ਨੂੰ ਆਪਣਾ ਪੂਜਣਹਾਰ ਬਣਾ ਲਿਆ, ਪ੍ਰੰਤੂ ਅਸੀਂ ਇਹ ਵੀ ਮੁਆਫ਼ ਕਰ ਦਿੱਤਾ ਅਤੇ ਮੂਸਾ ਨੂੰ ਸਪਸ਼ਟ ਰੂਪ ਵਿਚ ਉਹਨਾਂ ਉੱਤੇ ਭਾਰੂ ਕਰ ਦਿੱਤਾ।

Nisa' 4:154

ਅਤੇ (ਹੁਕਮਾਂ ਦੀ ਪਾਲਣਾ ਕਰਨ ਦਾ) ਇਕਰਾਰ ਲੈਣ ਲਈ ਅਸੀਂ ਉਹਨਾਂ (ਦੇ ਸਿਰਾਂ) ਉੱਤੇ ਤੂਰ ਪਹਾੜ ਝੁਕਾ ਦਿੱਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਸ਼ਹਿਰ ਦੇ ਬੂਹੇ ਵਿਚ ਦੀ ਝੁਕਦੇ ਹੋਏ [24] ਪਰਵੇਸ਼ ਕਰੋ। ਅਤੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਹਫ਼ਤੇ ਵਾਲੇ ਦਿਨ (ਭਾਵ ਸ਼ਨਿਚਰਵਾਰ) ਕੋਈ ਵਧੀਕੀ ਨਾ ਕਰਨਾ ਅਤੇ ਇਸ ਗੱਲ ਲਈ ਉਹਨਾਂ ਤੋਂ ਪੱਕਾ ਬਚਨ ਲਿਆ ਸੀ। ——— [24] ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਨਬੀ ਕਰੀਮ ਸ: ਦਾ ਫ਼ਰਮਾਨ ਹੇ, ਬਨੀ ਇਸਰਾਈਲ ਨੂੰ ਹੁਕਮ ਦਿੱਤਾ ਗਿਆ ਸੀ ਕਿ ਸ਼ਹਿਰ ਦੇ ਬੂਹਿਆਂ ਵਿਚ ਸਿਜਦਾ ਕਰਦੇ ਹੋਏ ਅਤੇ ਹਿੱਤਾਤੁਨ (ਸਾਡੀ ਤੌਬਾ ਕਬੂਲ ਕਰ) ਕਹਿੰਦੇ ਹੋਏ ਦਾਖ਼ਿਲ ਹੋਣ, ਪਰ ਉਹਨਾਂ ਨੇ ਹੁਕਮ ਬਦਲ ਦਿੱਤਾ, ਸਿਜਦੇ ਦੀ ਥਾਂ ਘਿਸੜਦੇ ਹੋਏ ਅਤੇ ਹੁਬਤਾਤੁਨ ਫ਼ੀ ਸ਼ਾਅਰਾਹ (ਸੱਟੇ ਵਿਚ ਦਾਣਾ) ਕਹਿੰਦੇ ਹੋਏ ਸ਼ਹਿਰ ਵਿਚ ਦਾਖ਼ਲ ਹੋਏ। (ਸਹੀ ਬੁਖ਼ਾਰੀ, ਹਦੀਸ: 3403)

Nisa' 4:155

ਫ਼ੇਰ ਅਸੀਂ ਉਹਨਾਂ ’ਤੇ ਇਸ ਲਈ ਲਾਅਨਤਾਂ ਭੇਜੀਆਂ ਕਿਉਂ ਜੋ ਉਹਨਾਂ ਨੇ ਆਪਣੇ ਬਚਨਾਂ ਨੂੰ ਤੋੜ੍ਹਿਆ, ਅੱਲਾਹ ਦੇ ਹੁਕਮਾਂ ਦੀ ਉਲੰਘਨਾ ਕੀਤੀ ਅਤੇ ਅੱਲਾਹ ਦੇ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਰਹੇ ਅਤੇ ਉਹਨਾਂ ਨੇ ਇਹ ਵੀ ਆਖਿਆ “ਸਾਡੇ ਦਿਲਾਂ ਉੱਤੇ ਤਾਂ ਗ਼ਿਲਾਫ਼ ਚੜ੍ਹੇ ਹੋਏ ਹਨ” (ਭਾਵ ਸਾਡੇ ਦਿਲ ਮਹਿਫ਼ੂਜ਼ ਹਨ)। ਜਦੋਂ ਕਿ ਉਹਨਾਂ ਦੇ ਇਨਕਾਰ ਕਾਰਨ ਅੱਲਾਹ ਨੇ ਉਹਨਾਂ ਦੇ ਦਿਲਾਂ ਉੱਤੇ ਮੋਹਰ ਲਾ ਛੱਡੀ ਹੇ, ਸੋ ਉਹਨਾਂ ਵਿੱਚੋਂ ਬਹੁਤ ਹੀ ਥੋੜ੍ਹੇ ਲੋਕ ਈਮਾਨ ਲਿਆਉਣਗੇ।

Nisa' 4:156

ਇਹ ਸਭ ਲਾਅਨਤਾਂ ਉਹਨਾਂ ਉੱਤੇ (ਈਸਾ ਨੂੰ) ਰਸੂਲ ਮੰਣਨ ਤੋਂ ਇਨਕਾਰ ਅਤੇ ਹਜ਼ਰਤ ਮਰੀਅਮ ਉੱਤੇ ਤੁਹਮਤਾਂ (ਝੂਠੇ ਇਲਜ਼ਾਮ) ਲਾਉਣ ਕਾਰਨ ਸੀ।

Nisa' 4:157

ਅਤੇ ਉਹਨਾਂ ਦੇ ਇਸ ਕਥਨ ਕਾਰਨ ਵੀ ਲਾਅਨਤ ਸੀ ਕਿ ਅਸੀਂ ਅੱਲਾਹ ਦੇ ਰਸੂਲ ਮਰੀਅਮ ਦੇ ਪੁੱਤਰ ਮਸੀਹ ਈਸਾ ਨੂੰ ਕਤਲ ਕਰ ਦਿੱਤਾ ਹੇ, ਜਦ ਕਿ ਵਾਸਤਵ ਵਿਚ ਨਾ ਤਾਂ ਉਹਨਾਂ ਨੇ ਉਸ (ਈਸਾ)ਨੂੰ ਕਤਲ ਕੀਤਾ ਅਤੇ ਨਾ ਹੀ ਉਸ ਨੂੰ ਸੂਲੀ ’ਤੇ ਚਾੜ੍ਹਿਆ ਸਗੋਂ ਸਾਰਾ ਮਾਮਲਾ ਉਹਨਾਂ ਲਈ ਸ਼ੱਕੀ ਬਣਾ ਦਿੱਤਾ ਗਿਆ। ਸੱਚ ਜਾਣੋ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ, ਇਹ ਤਾਂ ਸਾਰੇ ਅਟਕਲਾਂ ਉੱਤੇ ਹੀ ਚਲ ਰਹੇ ਹਨ। ਇਹ ਗੱਲ ਯਕੀਨੀ ਹੇ ਕਿ ਉਹਨਾਂ ਨੇ ਉਸ (ਈਸਾ ਨੂੰ ) ਕਤਲ ਨਹੀਂ ਸੀ ਕੀਤਾ।

Nisa' 4:158

ਸਗੋਂ ਅੱਲਾਹ ਨੇ ਉਸ (ਈਸਾ ਅ:ਸ:) ਨੂੰ ਆਪਣੇ ਵੱਲ (ਅਕਾਸ਼ ’ਤੇ) ਚੁੱਕ ਲਿਆ। ਅੱਲਾਹ ਬੜਾ ਹੀ ਜ਼ੋਰਾਵਰ ਅਤੇ ਪੂਰੀ ਦਾਨਾਈ ਵਾਲਾ ਹੇ।

Nisa' 4:159

ਕਿਤਾਬ ਵਾਲਿਆਂ ਵਿੱਚੋਂ ਇਕ ਵੀ ਅਜਿਹਾ ਨਹੀਂ ਹੋਵੇਗਾ ਜਿਹੜਾ ਈਸਾ ਉੱਤੇ ਆਪਣੇ ਮਰਨ ਤੋਂ ਪਹਿਲਾਂ ਪਹਿਲਾਂ ਈਮਾਨ ਨਾ ਲੈ ਆਵੇ[25] ਅਤੇ ਕਿਆਮਤ ਵਾਲੇ ਦਿਨ ਉਹ ਉਹਨਾਂ ਉੱਤੇ ਗਵਾਹ ਹੋਵੇਗਾ। ——— [25] ਇਸ ਆਇਤ ਵਿਚ ਹਜ਼ਰਤ ਈਸਾ ਦੀ ਆਮਦ ਵੱਲ ਇਸ਼ਾਰਾ ਹੇ ਜੋ ਕਿ ਕਿਆਮਤ ਦੇ ਨੇੜੇ ਅਕਾਸ਼ ਤੋਂ ਹੋਵੇਗੀ ਇਸੇ ਸੰਬੰਧ ਵਿਚ ਇਕ ਹਦੀਸ ਆਲੇ-ਇਮਰਾਨ ਸੂਰਤ ਦੀ ਆਇਤ 55 ਦੇ ਹਾਸ਼ੀਏ ਵਿਚ ਦਿੱਤੀ ਗਈ ਹੇ ਜਿਸ ਵਿਚ ਇਹ ਵੀ ਹੇ ਕਿ ਹਜ਼ਰਤ ਈਸਾ ਜਜ਼ਿਆ ਲੈਣਾ ਬੰਦ ਕਰ ਦੇਣਗੇ। ਜਜ਼ਿਆ ਤੋਂ ਭਾਵ ਉਹ ਟੈਕਸ ਹੇ ਜਿਹੜਾ ਇਸਲਾਮੀ ਹਕੂਮਤਾਂ ਵਿਚ ਵਸਣ ਵਾਲੇ ਗ਼ੈਰ ਮੁਸਲਮਾਂ ਤੋਂ ਸਰਕਾਰ ਲੈਂਦੀ ਹੇ, ਜਿਹੜੇ ਇਸਲਾਮ ਦੀ ਥਾਂ ਦੂਜੇ ਧਰਮਾਂ ’ਤੇ ਕਾਇਮ ਰਹਿੰਦੇ ਹਨ। ਇਸ ਦੇ ਬਦਲੇ ਵਿਚ ਇਸਲਾਮੀ ਹਕੂਮਤ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰਦੀ ਹੇ। ਹਜ਼ਰਤ ਈਸਾ ਜਜ਼ਿਆ ਨਹੀਂ ਲੈਣਗੇ ਸਗੋਂ ਦੀਨ ਇਸਲਾਮ ਨੂੰ ਕਬੂਲ ਕਰਨ ਦੀ ਮੰਗ ਕਰਨਗੇ ਅਤੇ ਉਹਨਾਂ ਕੋਲ ਇਸਲਾਮ ਕਬੂਲ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਹੋਣੀ।

Nisa' 4:160

ਜਿਹੜੇ ਲੋਕ ਯਹੂਦੀ ਹਨ ਉਹਨਾਂ ਦੇ ਜ਼ੁਲਮ ਕਾਰਨ ਅਤੇ ਉਹਨਾਂ ਵੱਲੋਂ ਵਧੇਰੇ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਣ ਕਾਰਨ ਅਸੀਂ ਕੁੱਝ ਪਾਕ ਚੀਜ਼ਾਂ ਨੂੰ ਉਹਨਾਂ ਲਈ ਹਰਾਮ ਕਰ ਛੱਡਿਆ ਜਿਹੜੀਆਂ ਪਹਿਲਾਂ ਉਹਨਾਂ ਲਈ ਹਲਾਲ ਸਨ।

Nisa' 4:161

ਅਤੇ ਇਕ ਕਾਰਨ ਇਹ ਵੀ ਸੀ ਕਿ ਉਹ ਵਿਆਜ ਲੈਂਦੇ ਸੀ ਜਿਸ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ ਅਤੇ ਲੋਕਾਂ ਦਾ ਮਾਲ ਨਾ-ਹੱਕਾ (ਧੱਕੇ ਨਾਲ) ਖਾਣ ਕਾਰਨ ਵੀ ਸੀ। ਉਹਨਾਂ ਵਿੱਚੋਂ ਜਿਹੜੇ ਕਾਫ਼ਿਰ ਹਨ ਉਹਨਾਂ ਲਈ ਅਸੀਂ ਦੁਖਦਾਈ ਅਜ਼ਾਬ ਤਿਆਰ ਕਰ ਛੱਡਿਆ ਹੇ।

Nisa' 4:162

ਪ੍ਰੰਤੂ ਜਿਹੜੇ ਉਹਨਾਂ ਵਿੱਚੋਂ ਪੱਕਾ ਗਿਆਨ ਰੱਖਦੇ ਹਨ ਅਤੇ ਈਮਾਨ ਵਾਲੇ ਹਨ ਅਤੇ ਜੋ ਆਪ ਵੱਲ (.ਕੁਰਆਨ) ਉਤਾਰਿਆ ਗਿਆ ਹੇ ਉਸ ’ਤੇ ਈਮਾਨ ਰੱਖਦੇ ਹਨ ਅਤੇ ਉਸ ਉੱਤੇ ਵੀ ਜੋ ਤੁਹਾਥੋਂ ਪਹਿਲਾਂ ਨਾਜ਼ਿਲ ਕੀਤਾ ਗਿਆ ਹੇ, ਨਮਾਜ਼ਾਂ ਨੂੰ ਕਾਇਮ ਕਰਦੇ ਹਨ, ਜ਼ਕਾਤ ਦਿੰਦੇ ਹਨ, ਅੱਲਾਹ ਉੱਤੇ ਅਤੇ ਕਿਆਮਤ ਵਾਲੇ ਦਿਨ ਉੱਤੇ ਈਮਾਨ ਰੱਖਦੇ ਹਨ, ਇਹ ਉਹ ਲੋਕ ਹਨ ਜਿਨ੍ਹਾਂ ਨੂੰ ਅਸੀਂ ਛੇਤੀ ਹੀ ਬਹੁਤ ਵੱਡਾ ਬਦਲਾ ਦੇਵਾਂਗੇ।

Nisa' 4:163

(ਹੇ ਨਬੀ!) ਬੇਸ਼ੱਕ ਅਸੀਂ ਤੁਹਾਡੇ ਵੱਲ ਉਸੇ ਪ੍ਰਕਾਰ ਵਹੀ[26] (ਰੱਬੀ ਪੈਗ਼ਾਮ) ਭੇਜਿਆ ਹੇ ਜਿਵੇਂ ਨੂਹ ਅਤੇ ਇਸ ਤੋਂ ਬਾਅਦ ਵਾਲੇ ਨਬੀਆਂ ਵੱਲ (ਵਹੀ) ਭੇਜੀ ਸੀ ਅਤੇ ਇਹੋ ਵਹੀ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਸੰਤਾਨ ਵੱਲ ਅਤੇ ਈਸਾ, ਅੱਯੂਬ, ਯੂਨੁਸ, ਹਾਰੂਨ ਅਤੇ ਸੁਲੇਮਾਨ ਵੱਲ ਭੇਜੀ ਸੀ। ਅਸੀਂ ਦਾਊਦ ਨੂੰ ਜ਼ਬੂਰ (ਅਕਾਸ਼ੀ ਕਿਤਾਬ) ਬਖ਼ਸ਼ੀ ਸੀ। ——— [26] ਅੱਲਾਹ ਦੇ ਰਸੂਲ ਸ:ਨੂੰ ਪੁੱਛਿਆ ਗਿਆ ਕਿ ਤੁਹਾਡੇ ਉੱਤੇ ਵਹੀ ਕਿਵੇਂ ਨਾਜ਼ਿਲ ਹੁੰਦੀ ਹੇ, ਤਾਂ ਆਪ ਸ: ਨੇ ਫ਼ਰਮਾਇਆ “ਵਹੀ ਕਦੇ ਤਾਂ ਮੇਰੇ ’ਤੇ ਘੰਟੀ ਦੀ ਆਵਾਜ਼ ਵਾਂਗ ਨਾਜ਼ਿਲ ਹੰਦੀ ਹੇ। ਵਹੀ ਨਾਜ਼ਿਲ ਹੋਣ ਸਮੇਂ ਮੇਰੇ ਦਿਲ ’ਤੇ ਬਹੁਤ ਬੋਝ ਹੁੰਦਾ ਹੇ ਅਤੇ ਜੋ ਕੁੱਝ ਵਹੀ ਵਿਚ ਕਿਹਾ ਜਾਂਦਾ ਹੇ ਤਾਂ ਮੈਂ ਉਸ ਨੂੰ ਯਾਦ ਕਰ ਲੈਂਦਾ ਹਾਂ।” ਹਜ਼ਰਤ ਆਇਸ਼ਾ ਫ਼ਰਮਾਉਂਦੀਆਂ ਹਨ ਕਿ ਮੈਨੇ ਸਖ਼ਤ ਸਰਦੀਆਂ ਵਿਚ ਨਬੀ ਸ: ’ਤੇ ਵਹੀ ਨਾਜ਼ਿਲ ਹੁੰਦੇ ਹੋਏ ਵੇਖੀ ਹੇ, ਜਦੋਂ ਵਹੀ ਦਾ ਸਿਲਸਿਲਾ ਖ਼ਤਮ ਹੋ ਜਾਂਦਾ ਤਾਂ ਆਪ ਸ: ਦੇ ਮੱਥੇ ’ਤੇ ਪਸੀਨਾ ਆ ਜਾਂਦਾ। (ਸਹੀ ਬੁਖ਼ਾਰੀ, ਹਦੀਸ: 2)

Nisa' 4:164

ਤੁਹਾਥੋਂ ਪਹਿਲਾਂ ਅਸੀਂ ਕਿੰਨੇ ਹੀ ਰਸੂਲ ਭੇਜੇ ਜਿਨ੍ਹਾਂ ਦੀ ਗੱਲ ਅਸੀਂ ਤੁਹਾਨੂੰ ਪਹਿਲਾਂ ਹੀ ਸੁਣਾ ਚੁੱਕੇ ਹਾਂ, ਅਤੇ ਕਈ ਰਸੂਲਾਂ ਦੀਆਂ ਗੱਲਾਂ ਤੁਹਾਨੂੰ ਸੁਣਾਈਆਂ ਵੀ ਨਹੀਂ। ਅਸੀਂ ਮੂਸਾ ਨਾਲ ਵਿਸ਼ੇਸ਼ ਕਰ ਕੇ ਕਲਾਮ ਕੀਤਾ।

Nisa' 4:165

ਅਸੀਂ ਲੋਕਾਂ ਨੂੰ ਖ਼ੁਸ਼ਖ਼ਬਰੀਆਂ ਸੁਣਾਉਣ ਵਾਲੇ ਅਤੇ ਰੱਬ ਦੇ ਅਜ਼ਾਬ ਤੋਂ ਡਰਾਉਣ ਵਾਲੇ ਰਸੂਲ ਭੇਜੇ ਤਾਂ ਜੋ ਲੋਕਾਂ ਕੋਲ ਰਸੂਲਾਂ ਤੋਂ ਬਾਅਦ ਅੱਲਾਹ ਦੇ ਸਿਰ ਕੋਈ ਆਰੋਪ ਲਾਉਣ ਦਾ ਬਹਾਨਾ ਨਾ ਰਹੇ (ਕਿ ਸਾਡੇ ਕੋਲ ਤਾਂ ਡਰਾਉਣ ਵਾਲਾ ਕੋਈ ਆਇਆ ਹੀ ਨਹੀਂ) ਅੱਲਾਹ ਵੱਡਾ ਜ਼ੋਰਾਵਰ ਅਤੇ ਹਿਕਮਤ ਵਾਲਾ ਹੇ।

Nisa' 4:166

ਜੋ ਅੱਲਾਹ ਵੱਲੋਂ ਤੁਹਾਡੇ ਲਈ (.ਕੁਰਆਨ) ਉਤਾਰਿਆ ਹੇ ਉਸ ਦੀ ਗਵਾਹੀ ਤਾਂ ਅੱਲਾਹ ਆਪ ਹੀ ਦੇ ਰਿਹਾ ਹੇ ਕਿ ਇਸ ਕੁਰਆਨ ਨੂੰ ਉਸ ਨੇ ਆਪਣੇ ਗਿਆਨ ਨਾਲ ਉਤਾਰਿਆ ਨੂੰ ਅਤੇ ਇਸ ਦੀ ਗਵਾਹੀ ਫ਼ਰਿਸ਼ਤੇ ਵੀ ਦਿੰਦੇ ਹਨ, ਜਦ ਕਿ ਗਵਾਹੀ ਤਾਂ ਅੱਲਾਹ ਦੀ ਹੀ ਬਥੇਰੀ ਹੇ।

Nisa' 4:167

ਜਿਨ੍ਹਾਂ ਲੋਕਾਂ ਨੇ (.ਕੁਰਆਨ ਅਤੇ ਰਸੂਲਾਂ ਤੋਂ) ਇਨਕਾਰ ਕੀਤਾ ਅਤੇ ਲੋਕਾਂ ਨੂੰ ਅੱਲਾਹ ਦੀ ਰਾਹ ਚੱਲਣ ਤੋਂ ਰੋਕਿਆ, ਬੇਸ਼ੱਕ ਉਹ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ ਹਨ।

Nisa' 4:168

ਜਿਨ੍ਹਾਂ ਲੋਕਾਂ ਨੇ ਅੱਲਾਹ ਅਤੇ ਰਸੂਲ ਦਾ ਇਨਕਾਰ ਕੀਤਾ ਅਤੇ ਉਹਨਾਂ ਨਾਲ ਵਧੀਕੀਆਂ ਵੀ ਕੀਤੀਆਂ ਫ਼ੇਰ ਅੱਲਾਹ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਇਹਨਾਂ ਨੂੰ ਬਖ਼ਸ਼ ਦੇਵੇ ਅਤੇ ਨਾ ਹੀ ਇਹ ਸ਼ੋਭਾ ਦਿੰਦਾ ਹੇ ਕਿ ਉਹਨਾਂ ਨੂੰ ਸਿੱਧੀ ਰਾਹ ਵਿਖਾਵੇ।

Nisa' 4:169

ਛੁੱਟ ਨਰਕ ਵਿਚ ਜਾਣ ਤੋਂ ਉਹਨਾਂ ਲਈ ਕੋਈ ਹੋਰ ਰਾਹ ਨਹੀਂ ਜਿਸ ਵਿਚ ਉਹ ਸਦਾ ਲਈ ਰਹਿਣਗੇ ਅਤੇ ਇਹ ਕੰਮ ਅੱਲਾਹ ਲਈ ਬਹੁਤ ਹੀ ਆਸਾਨ ਹੇ।

Nisa' 4:170

ਹੇ ਲੋਕੋ! ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਹੱਕ (.ਕੁਰਆਨ) ਲੈ ਕੇ ਰਸੂਲ ਆ ਗਿਆ ਹੇ, ਸੋ ਤੁਸੀਂ ਉਸ ’ਤੇ ਈਮਾਨ ਲੈ ਆਓ, ਇਸੇ ਵਿਚ ਤੁਹਾਡੇ ਲਈ ਭਲਾਈ ਹੇ। ਜੇ ਤੁਸੀਂ ਈਮਾਨ ਨਹੀਂ ਲਿਆਉਂਗੇ ਤਾਂ ਜੋ ਵੀ ਅਕਾਸ਼ਾਂ ਅਤੇ ਧਰਤੀ ਵਿਚ ਹੇ ਉਹਨਾਂ ਸਭ ਦਾ ਮਾਲਿਕ ਅੱਲਾਹ ਹੇ ਅਤੇ ਅੱਲਾਹ ਹੀ ਜਾਣਨਹਾਰ ਅਤੇ ਸੂਝ-ਬੂਝ ਵਾਲਾ ਹੇ।

Nisa' 4:171

ਹੇ ਕਿਤਾਬ ਵਾਲਿਓ (ਯਹੂਦੀ ਤੇ ਈਸਾਈਓ)! ਆਪਣੇ ਧਰਮ ਦੀਆਂ ਹੱਦਾਂ ਤੋਂ ਨਾ ਲੰਘੋ (ਭਾਵ ਜੋ ਅੱਲਾਹ ਨੇ ਆਦੇਸ਼ ਦਿੱਤੇ ਹਨ, ਉਹਨਾਂ ਨੂੰ ਹੀ ਮੰਨੋ) ਅਤੇ ਅੱਲਾਹ ਦੇ ਸੰਬੰਧ ਵਿਚ ਸਚਾੱਈ ਤੋਂ ਛੁੱਟ ਹੋਰ ਕੁੱਝ ਵੀ ਨਾ ਕਹੋ। ਬੇਸ਼ੱਕ ਮਰੀਅਮ ਦਾ ਪੁੱਤਰ ਈਸਾ ਤਾਂ ਕੇਵਲ ਅੱਲਾਹ ਦਾ ਰਸੂਲ ਹੇ ਅਤੇ (ਉਸ ਦਾ ਜਨਮ) ਉਸ (ਅੱਲਾਹ ਦੇ) ਇਕ ਬੋਲ (ਹੁਕਮ ਦੁਆਰਾ ਹੋਇਆ) ਹੇ ਜਿਸ ਨੂੰ ਉਸ ਨੇ ਮਰੀਅਮ ਵੱਲ ਘੱਲਿਆ, ਉਹ ਉਸ ਵੱਲੋਂ ਇਕ ਰੂਹ ਹੇ। ਸੋ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਓ ਅਤੇ ਇਹ ਨਾ ਕਹੋ ਕਿ ਇਸ਼ਟ ਤਿੰਨ ਹਨ, ਇਹ ਗੱਲ ਕਹਿਣ ਤੋਂ ਬਾਜ਼ ਆ ਜਾਓ ਇਸੇ ਵਿਚ ਹੀ ਤੁਹਾਡੀ ਭਲਾਈ ਹੇ। ਪੂਜਣਯੋਗ ਤਾਂ ਕੇਵਲ ਅੱਲਾਹ ਹੀ ਹੇ ਅਤੇ ਇਸ ਗੱਲ ਤੋਂ ਪਾਕ ਹੇ ਕਿ ਉਸ ਦੇ ਕੋਈ ਔੌਲਾਦ ਵੀ ਹੋਵੇ।[27] ਸਭ ਕੁੱਝ ਉਸੇ ਲਈ ਹੇ ਜਿਹੜਾ ਆਸਾਮਾਨਾਂ ਅਤੇ ਧਰਤੀ ਵਿਚ ਹੇ ਅਤੇ ਸਾਰੇ ਕੰਮਾਂ ਨੂੰ ਸਿਰੇ ਚਾੜ੍ਹਣ ਲਈ ਅੱਲਾਹ ਹੀ ਬਥੇਰਾ ਹੇ। ——— [27] ਨਬੀ ਕਰੀਮ ਸ: ਨੇ ਫ਼ਰਮਾਇਆ ਜਿਸ ਕਿਸੇ ਨੇ ਵੀ ਇਸ ਦੀ ਗਵਾਹੀ ਦਿੱਤੀ ਕਿ ਅੱਲਾਹ ਤੋਂ ਛੁੱਟ ਕੋਈ ਇਸ਼ਟ ਨਹੀਂ, ਉਹ ਇਕ ਹੀ ਹੇ, ਉਸ ਦਾ ਕੋਈ ਸਾਂਝੀ ਨਹੀਂ ਅਤੇ ਬੇਸ਼ੱਕ ਹਜ਼ਰਤ ਮੁਹੰਮਦ ਸ: ਅੱਲਾਹ ਦੇ ਬੰਦੇ ਅਤੇ ਉਸ ਦੇ ਰਸੂਲ ਹਨ, ਅਤੇ ਇਸ ਗੱਲ ਦੀ ਗਵਾਹੀ ਵੀ ਦਿੱਤੀ ਕਿ ਬੇਸ਼ੱਕ ਹਜ਼ਰਤ ਈਸਾ ਵੀ ਅੱਲਾਹ ਦੇ ਬੰਦੇ ਅਤੇ ਉਸ ਦੇ ਰਸੂਲ ਅਤੇ ਉਸ ਦਾ ਕਲਮਾ ਹਨ ਜਿਹੜਾ ਕਿ ਉਸ ਨੇ ਹਜ਼ਰਤ ਮਰੀਅਮ ਵੱਲ ਘੱਲਿਆ ਸੀ ਅਤੇ ਉਸੇ ਵੱਲੋਂ ਪੈਦਾ ਕੀਤੀ ਹੋਈ ਇਕ ਰੂਹ ਹਨ ਅਤੇ ਜੰਨਤ ਤੇ ਨਰਕ ਦਾ ਹੋਣਾ ਹੱਕ ਹੇ ਤਾਂ ਅੱਲਾਹ ਤਆਲਾ ਉਸ ਨੂੰ ਜੰਨਤ ਵਿਚ ਦਾਖ਼ਲ ਕਰ ਦੇਵੇਗਾ ਭਾਵੇਂ ਉਸ ਦੇ ਅਮਲ ਕਿਹੋ ਜਹਿ ਵੀ ਹੋਣ (ਚਾਹੇ ਸਜ਼ਾ ਤੋਂ ਬਾਅਦ ਜੰਨਤ ਵਿਚ ਜਾਵੇ ਜਾਂ ਪਹਿਲਾਂ, ਜਾਣਾ ਤਾਂ ਇਕ ਮੋਮਿਨ ਨੇ ਜੰਨਤ ਵਿਚ ਲਾਜ਼ਮੀ ਹੇ)। (ਸਹੀ ਬੁਖ਼ਾਰੀ, ਹਦੀਸ: 3435)

Nisa' 4:172

ਅੱਲਾਹ ਦਾ ਬੰਦਾ ਹੋਣ ਵਿਚ ਨਾ ਤਾਂ ਮਸੀਹ (ਈਸਾ) ਦੀ ਕੋਈ ਹੇਠੀ ਹੇ ਅਤੇ ਨਾ ਹੀ ਅੱਲਾਹ ਦੇ ਨੇੜਲੇ ਫ਼ਰਿਸ਼ਤਿਆਂ ਦੀ ਹੀ ਕੋਈ ਹੇਠੀ ਹੇ, ਪਰ ਜਿਹੜਾ ਕੋਈ ਅੱਲਾਹ ਦੀ ਬੰਦਗੀ ਕਰਨ ਵਿਚ ਆਪਣੀ ਹੇਠੀ ਸਮਝਦਾ ਹੇ ਅਤੇ ਘਮੰਡ ਵੀ ਕਰਦਾ ਹੇ ਤਾਂ ਅੱਲਾਹ ਛੇਤੀ ਹੀ ਉਹਨਾਂ ਸਭ ਨੂੰ ਆਪਣੇ ਕੋਲ ਇਕੱਠਾ ਕਰੇਗਾ।

Nisa' 4:173

ਇਸ ਲਈ ਜੋ ਵੀ ਲੋਕ ਈਮਾਨ ਲਿਆਏ ਅਤੇ ਚੰਗੇ ਕੰਮ ਕਰਨਗੇ ਉਹਨਾਂ ਨੂੰ ਇਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਆਪਣੀਆਂ ਮਿਹਰਾਂ ਸਦਕੇ ਇਸ ਵਿਚ ਹੋਰ ਵੀ ਵਾਧਾ ਕਰੇਗਾ ਅਤੇ ਜਿਨ੍ਹਾਂ ਲੋਕਾਂ ਨੇ ਬੰਦਗੀ ਕਰਨ ਨੂੰ ਆਪਣੀ ਹੇਠੀ ਸਮਝੀ ਅਤੇ ਘਮੰਡ ਕੀਤਾ ਉਹਨਾਂ ਨੂੰ ਦਰਦਨਾਕ ਅਜ਼ਾਬ ਦਿੱਤਾ ਜਾਵੇਗਾ ਅਤੇ ਉਹਨਾਂ ਲਈ ਅੱਲਾਹ ਤੋਂ ਛੁੱਟ ਹੋਰ ਕੋਈ ਵੀ ਹਿਮਾਇਤੀ ਅਤੇ ਸਹਾਈ ਨਾ ਹੋਵੇਗਾ।

Nisa' 4:174

ਇਸ ਲਈ ਜੋ ਵੀ ਲੋਕ ਈਮਾਨ ਲਿਆਏ ਅਤੇ ਚੰਗੇ ਕੰਮ ਕਰਨਗੇ ਉਹਨਾਂ ਨੂੰ ਇਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਆਪਣੀਆਂ ਮਿਹਰਾਂ ਸਦਕੇ ਇਸ ਵਿਚ ਹੋਰ ਵੀ ਵਾਧਾ ਕਰੇਗਾ ਅਤੇ ਜਿਨ੍ਹਾਂ ਲੋਕਾਂ ਨੇ ਬੰਦਗੀ ਕਰਨ ਨੂੰ ਆਪਣੀ ਹੇਠੀ ਸਮਝੀ ਅਤੇ ਘਮੰਡ ਕੀਤਾ ਉਹਨਾਂ ਨੂੰ ਦਰਦਨਾਕ ਅਜ਼ਾਬ ਦਿੱਤਾ ਜਾਵੇਗਾ ਅਤੇ ਉਹਨਾਂ ਲਈ ਅੱਲਾਹ ਤੋਂ ਛੁੱਟ ਹੋਰ ਕੋਈ ਵੀ ਹਿਮਾਇਤੀ ਅਤੇ ਸਹਾਈ ਨਾ ਹੋਵੇਗਾ।

Nisa' 4:175

ਸੋ ਜਿਹੜੇ ਲੋਕ ਅੱਲਾਹ ਉੱਤੇ ਈਮਾਨ ਲੈ ਆਏ ਅਤੇ ਇਸ (.ਕੁਰਆਨ ਦੀਆਂ ਹਿਦਾਇਤਾਂ) ਨੂੰ ਮਜ਼ਬੂਤੀ ਨਾਲ ਫੜ ਲਿਆ ਉਹਨਾਂ ਨੂੰ ਉਹ ਛੇਤੀ ਹੀ ਆਪਣੀ ਰਹਿਮਤਾਂ ਅਤੇ ਮਿਹਰਾਂ ਨਾਲ ਨਵਾਜ਼ੇਗਾ ਅਤੇ ਉਹਨਾਂ ਨੂੰ ਆਪਣੇ ਵੱਲ ਆਉਣ ਵਾਲਾ ਸਿੱਧਾ ਰਸਤਾ ਵੀ ਵਿਖਾਵੇਗਾ।

Nisa' 4:176

(ਹੇ ਨਬੀ!) ਲੋਕੀ ਤੁਹਾਥੋਂ (ਕਲਾਲਾ ਦੇ ਸੰਬੰਧ ਵਿਚ) ਫ਼ਤਵਾ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਅੱਲਾਹ ਤੁਹਾਨੂੰ ਕਲਾਲਾ ਬਾਰੇ ਦੱਸਦਾ ਹੇ ਕਿ ਜੇ ਕੋਈ ਵਿਅਕਤੀ ਮਰ ਜਾਵੇ ਅਤੇ ਉਸ ਦੀ ਔਲਾਦ (ਭਾਵ ਪ੍ਰਤੱਖ ਵਾਰਿਸ) ਨਾ ਹੋਵੇ ਤੇ ਉਸ ਦੀ ਇਕ ਹੀ ਭੈਣ ਹੋਵੇ ਤਾਂ ਉਸ ਭੈਣ ਨੂੰ ਉਸ ਦੇ ਭਰਾ ਦੇ ਛੱਡੇ ਹੋਏ ਮਾਲ ਦਾ ਅੱਧਾ ਹਿੱਸਾ ਮਿਲੇਗਾ ਅਤੇ ਜੇ ਭੈਣ ਬੇ-ਔਲਾਦ ਮਰੇ ਤਾਂ ਉਸਦਾ ਭਰਾ ਉਸ ਦਾ ਵਾਰਸ ਹੋਵੇਗਾ। ਜੇ ਭੈਣਾ ਦੋ ਜਾਂ ਦੋ ਤੋਂ ਵੱਧ ਹੋਣ ਤਾਂ ਉਹਨਾਂ ਨੂੰ ਉਹਨਾਂ ਦੇ ਭਰਾਂ ਦੇ ਛੱਡੇ ਹੋਏ ਮਾਲ ਦਾ ਦੋ ਤਿਹਾਈ ਹਿੱਸਾ ਮਿਲੇਗਾ। ਜੇ ਕਈ ਭਰਾ, ਭੈਣ, ਪੁਰਸ਼ ਤੇ ਔਰਤਾਂ ਵਾਰਸ ਹੋਣ ਤਾਂ ਮਰਦ ਦਾ ਹਿੱਸਾ ਦੋ ਔਰਤਾਂ ਦੇ ਬਰਾਬਰ ਹੋਵੇਗਾ। ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪਸ਼ਟ ਕਰਕੇ ਬਿਆਨ ਕਰਦਾ ਹੇ ਤਾਂ ਜੋ ਤੁਸੀਂ ਕੁਰਾਹੇ ਨਾ ਪੈ ਜਾਓ। ਅੱਲਾਹ ਹਰ ਚੀਜ਼ ਨੂੰ ਭਲੀ-ਭਾਂਤ ਜਾਣਦਾ ਹੇ।

Maide 5:1

ਹੇ ਈਮਾਨ ਵਾਲਿਓ! ਆਪਣੇ ਬਚਨਾਂ ਨੂੰ ਨਿਭਾਓ। ਤੁਹਾਡੇ ਲਈ ਸਾਰੇ ਚੌਖੁਰੇ ਪਸ਼ੂ ਹਲਾਲ (ਜਾਇਜ਼) ਕੀਤੇ ਗਏ ਹਨ, ਛੁੱਟ ਉਹਨਾਂ ਤੋਂ ਜਿਹੜੇ ਤੁਹਾ` (ਅੱਗੇ ਚੱਲ ਕੇ) ਦੱਸੇ ਜਾਣਗੇ। ਪਰ ਜਦੋਂ ਤੁਸੀਂ ਇਹਰਾਮ (ਹੱਜ ਦਾ ਵਿਸ਼ੇਸ਼ ਵਸਤਰ) ਦੀ ਹਾਲਤ ਵਿਚ ਹੋਵੋ ਤਾਂ ਸ਼ਿਕਾਰ ਨੂੰ ਆਪਣੇ ਲਈ ਜਾਇਜ਼ ਨਾ ਸਮਝੋ। ਬੇਸ਼ੱਕ ਅੱਲਾਹ ਜੋ ਚਾਹੁੰਦਾ ਰੁ ਉਸੇ ਦਾ ਹੁਕਮ ਦਿੰਦਾ ਹੇ।

Maide 5:2

ਹੇ ਈਮਾਨ ਵਾਲਿਓ! ਅੱਲਾਹ ਦੀਆਂ ਨਿਸ਼ਾਨੀਆਂ ਦਾ ਨਿਰਾਦਰ ਨਾ ਕਰੋ ਅਤੇ ਨਾ ਅਦਬ ਵਾਲੇ ਮਹੀਨਿਆਂ ਦਾ ਅਤੇ ਨਾ ਹੀ ਹਰਮ (ਭਾਵ ਖ਼ਾਨਾ-ਕਾਅਬਾ) ਵਿਚ ਕੁਰਬਾਨ ਹੋਣ ਵਾਲੇ ਜਾਨਵਰ ਦਾ, ਜਿਨ੍ਹਾਂ ਦੇ ਗਲੇ ਵਿਚ ਕੁਰਬਾਨੀ ਦੇ ਪਟੇ ਪਏ ਹੋਏ ਹਨ ਅਤੇ ਨਾ ਕਾਅਬੇ ਵੱਲ ਜਾਣ ਵਾਲੇ ਉਹਨਾਂ ਲੋਕਾਂ ਨੂੰ ਤੰਗ ਕਰੋ ਜਿਹੜੇ ਅੱਲਾਹ ਦੇ ਘਰ (ਖ਼ਾਨਾ-ਕਾਅਬਾ) ਵੱਲ ਆਪਣੇ ਰੱਬ ਦੇ ਫ਼ਜ਼ਲ ਅਤੇ ਉਸ ਦੀ ਰਜ਼ਾ ਦੀ ਭਾਲ ਵਿਚ ਜਾ ਰਹੇ ਹਨ। ਹਾਂ! ਜਦੋਂ ਤੁਸੀਂ ਇਹਰਾਮ ਉਤਾਰ ਦਿਓ ਤਾਂ ਸ਼ਿਕਾਰ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਨੇ ਤੁਹਾ` ਮਸਜਿਦੇ ਹਰਾਮ (ਸਤਿਕਾਰਯੋਗ ਮਸਜਿਦ ਭਾਵ ਖ਼ਾਨਾ-ਕਾਅਬਾ) ਤੋਂ ਰੋਕਿਆ ਸੀ ਉਹਨਾਂ ਦੀ ਦੁਸ਼ਮਨੀ ਤੁਹਾਨੂੰ ਇਸ ਗੱਲ ਲਈ ਨਾ ਉਭਾਰੇ ਕਿ ਤੁਸੀਂ ਉਹਨਾਂ ਨਾਲ ਵਧੀਕੀ ਕਰੋ। ਤੁਸੀਂ ਨੇਕੀ ਅਤੇ ਪਰਹੇਜ਼ਗਾਰੀ (ਭਾਵ ਬੁਰਾਈਆਂ ਤੋਂ ਬਚਣ) ਵਿਚ ਇਕ ਦੂਜੇ ਦੀ ਸਹਾਇਤਾ ਕਰਦੇ ਰਹੋ, ਪ੍ਰੰਤੂ ਗੁਨਾਹ ਅਤੇ ਵਧੀਕੀ ਦੇ ਕੰਮਾ ਵਿਚ ਸਹਿਯੋਗੀ ਨਾ ਬਣੋ। ਅੱਲਾਹ ਤੋਂ ਡਰਦੇ ਰਹੋ, ਬੇਸ਼ੱਕ ਅੱਲਾਹ (ਗੁਨਾਹਾਂ ਤੇ ਵਧੀਕੀ ਕਰਨ ਵਾਲਿਆਂ ਨੂੰ) ਕਰੜੀ ਸਜ਼ਾ ਦੇਣ ਵਾਲਾ ਹੇ।

Maide 5:3

(ਹੇ ਮੁਸਲਮਾਨੋ!) ਤੁਹਾਡੇ ਲਈ, ਮੁਰਦਾਰ, ਖੂਨ, ਸੂਰ ਦਾ ਮਾਸ ਅਤੇ ਉਹ ਜਾਨਵਰ ਜਿਸ ਨੂੰ ਜ਼ਿਬਹ (ਭਾਵ ਕੁਰਬਾਨ) ਕਰਨ ਲੱਗੇ ਰੱਬ ਤੋਂ ਛੁੱਟ ਹੋਰ ਕਿਸੇ ਦਾ ਨਾਂ ਲਿਆ ਗਿਆ ਹੋਵੇ, ਜਿਹੜਾ ਜਾਨਵਰ ਗਲਾ ਘੁਟ ਕੇ ਮਰ ਜਾਵੇ ਜਾਂ ਸੱਟ ਖਾ ਕੇ ਮਰ ਜਾਵੇ ਜਾਂ ਉੱਚੀ ਥਾਂ ਤੋਂ ਗਿਰ ਕੇ ਮਰ ਜਾਵੇ ਜਾਂ ਕੋਈ ਜਾਨਵਰ ਸਿੰਗ ਲੱਗਣ ਨਾਲ ਮਰ ਜਾਵੇ ਅਤੇ ਜਿਸ ਪਸ਼ੂ ਨੂੰ ਕਿਸੇ ਦਰਿੰਦੇ ਨੇ ਪਾੜ ਖਾਇਆ ਹੋਵੇ, ਛੁੱਟ ਉਸ ਤੋਂ ਜਿਸ ਨੂੰ ਤੁਸੀਂ ਜਿਉਂਦਾ ਵੇਖ ਕੇ ਹਲਾਲ ਕਰ ਲਿਆ ਹੋਵੇ ਅਤੇ ਉਹ ਜਾਨਵਰ ਜਿਹੜਾ ਕਿਸੇ ਅਸਥਾਨ[1] ’ਤੇ ਕੁਰਬਾਨ ਕੀਤਾ ਗਿਆ ਹੋਵੇ, ਹਰਾਮ (ਨਾ ਜਾਇਜ਼) ਕੀਤਾ ਗਿਆ ਹੇ। ਤੁਹਾਡੇ ਲਈ ਇਹ ਵੀ ਨਾ-ਜਾਇਜ਼ ਹੇ ਕਿ ਤੁਸੀਂ ਕਾਨਿਆਂ ਨਾਲ ਆਪਣੀ ਕਿਸਮਤ ਮਾਲੂਮ ਕਰੋ, ਇਹ ਸਾਰੇ ਕੰਮ ਗੁਨਾਹ ਦੇ ਹਨ। ਅੱਜ ਉਹ ਲੋਕ ਨਿਰਾਸ਼ ਹੋ ਗਏ ਹਨ ਜਿਨ੍ਹਾਂ ਨੇ ਤੁਹਾਡੇ ਦੀਨ ਦਾ ਇਨਕਾਰ ਕੀਤਾ ਹੇ, ਸੋ ਤੁਸੀਂ ਉਹਨਾਂ ਤੋਂ ਨਾ ਡਰੋ ਸਗੋਂ ਮੇਥੋਂ ਹੀ ਡਰੋ। ਅੱਜ ਮੈਨੇ (ਅੱਲਾਹ ਨੇ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਨੂੰ ਮੁਕੱਮਲ ਕਰ ਦਿੱਤਾ ਹੇ ਅਤੇ ਤੁਹਾਡੇ ਉੱਤੇ ਆਪਣੀ ਨਿਅਮਤ ਪੂਰੀ ਉਤਾਰ ਛੱਡੀ ਹੇ ਅਤੇ ਤੁਹਾਡੇ ਲਈ ਇਸਲਾਮ ਨੂੰ ਧਰਮ ਵਜੋਂ ਪਸੰਦ ਕੀਤਾ ਹੇ। ਜਿਹੜਾ ਕੋਈ ਭੁੱਖ ਤੋਂ ਹਾਲੋਂ-ਬੇਹਾਲ ਹੋ ਜਾਵੇ ਜਦੋਂ ਕਿ ਉਸ ਦੀ ਰੁਚੀ ਗੁਨਾਹ ਵੱਲ ਨਾ ਹੋਵੇ (ਅਤੇ ਉਹ ਕੋਈ ਹਰਾਮ ਚੀਜ਼ ਖਾ ਲਵੇ ਤਾਂ ਅਜਿਹੇ ਮੁਸਲਮਾਨ ਲਈ) ਬੇਸ਼ੱਕ ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਰਹਿਮ ਫ਼ਰਮਾਉਣ ਵਾਲਾ ਹੇ। ——— [1] ਥਾਨ ਤੋਂ ਭਾਵ ਉਹ ਥਾਂ ਜਿਹੜੀ ਬੁੱਤਾ ਦੇ ਨੇੜੇ ਬੁਤਾਂ ਨੂ ਖ਼ੁਸ਼ ਕਰਨ ਲਈ ਜਾਨਵਰਾਂ ਨੂ ਜ਼ਿਬਹ (ਭੇਂਟ) ਕਰਨ ਲਈ ਹੁੰਦੀ ਹੇ।

Maide 5:4

(ਹੇ ਨਬੀ!) ਲੋਕੀਂ ਤੁਹਾਥੋਂ ਪੁੱਛਦੇ ਹਨ ਕਿ (ਰੱਬ ਵੱਲੋਂ) ਉਹਨਾਂ ਲਈ ਕੀ ਕੁੱਝ ਹਲਾਲ (ਜਾਇਜ਼) ਕੀਤਾ ਗਿਆ ਹੇ, ਤੁਸੀਂ ਆਖ ਦਿਓ! ਕਿ ਸਾਰੀਆਂ ਹੀ ਪਾਕ ਚੀਜ਼ਾਂ ਤੁਹਾਡੇ ਲਈ ਹਲਾਲ ਕੀਤੀਆਂ ਗਈਆਂ ਹਨ ਅਤੇ ਜਿਹੜੇ ਜਾਨਵਰਾਂ ਨੂੰ ਤੁਸੀਂ ਸ਼ਿਕਾਰ ਕਰਨ ਲਈ ਸਿਖਲਾਈ ਦੇ ਰੱਖੀ ਹੇ ਭਾਵ ਤੁਸੀਂ ਆਪਣੇ ਸ਼ਿਕਾਰੀ ਜਾਨਵਰਾਂ ਨੂੰ ਉਹ ਕੁੱਝ ਸਿਖਾਉਂਦੇ ਹੋ ਜਿਸ ਦਾ ਗਿਆਨ ਰੱਬ ਨੇ ਤੁਹਾਨੂੰ ਦਿੱਤਾ ਹੋਇਆ ਹੇ ਸੋ ਜਿਹੜੇ ਵੀ ਸ਼ਿਕਾਰ ਨੂੰ ਉਹ ਤੁਹਾਡੇ ਲਈ ਫੜੀ ਰੱਖਣ ਤਾਂ ਉਸ ਸ਼ਿਕਾਰ ਕੀਤੇ ਹੋਏ ਜਾਨਵਰ ਨੂੰ ਅੱਲਾਹ ਦਾ ਨਾਂ ਪੜ੍ਹਕੇ ਜ਼ਿਬਹ ਕਰੋ ਫੇਰ ਉਸ ਵਿੱਚੋਂ ਖਾਓ। ਅੱਲਾਹ ਤੋਂ ਡਰਦੇ ਰਿਹਾ ਕਰੋ। ਬੇਸ਼ੱਕ ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੇ।

Maide 5:5

ਸਾਰੀਆਂ ਪਾਕ ਚੀਜ਼ਾਂ ਅੱਜ ਤੋਂ ਤੁਹਾਡੇ ਲਈ ਹਲਾਲ ਕਰ ਦਿੱਤੀਆਂ ਗਈਆਂ ਹਨ ਅਤੇ ਅਹਲੇ ਕਿਤਾਬ ਦਾ ਭੋਜਨ (ਯਹੂਦੀ ਅਤੇ ਈਸਾਈਆਂ ਦੇ ਹੱਥੋਂ ਅੱਲਾਹ ਦੇ ਨਾਂ ’ਤੇ ਜ਼ਿਬਹ ਕੀਤਾ ਗਿਆ ਜਾਨਵਰ) ਤੁਹਾਡੇ ਲਈ ਜਾਈਜ਼ ਰੁ ਅਤੇ ਤੁਹਾਡਾ ਭੋਜਨ ਉਹਨਾਂ ਲਈ ਜਾਈਜ਼ ਹੇ। ਤੁਹਾਡੇ ਲਈ ਪਾਕ ਪਵਿੱਤਰ ਈਮਾਨ ਵਾਲੀਆਂ ਇਸਤਰੀਆਂ ਅਤੇ ਉਹਨਾਂ ਦੀਆਂ ਪਾਕ-ਪਵਿੱਤਰ ਇਸਤਰੀਆਂ ਵੀ ਹਲਾਲ ਹਨ (ਭਾਵ ਨਿਕਾਹ ਕਰ ਸਕਦੇ ਹੋ) ਜਿਹਨਾਂ ਨੂੰ ਤੁਹਾਥੋਂ ਪਹਿਲਾਂ ਕਿਤਾਬ ਦਿੱਤੀ ਗਈ ਸੀ, ਪਰ ਇਹ ਉਸ ਸਮੇਂ ਹੇ ਜਦੋਂ ਤੁਸੀਂ ਉਹਨਾਂ ਦੇ ਮਹਿਰ ਅਦਾ ਕਰਕੇ ਉਹਨਾਂ ਨੂੰ ਨਿਕਾਹ ਦੀ ਕੈਦ ਵਿਚ ਲੈ ਆਓ, ਨਾ ਬਦਕਾਰੀ ਕਰਨ ਵਾਲੇ ਬਣੋ ਅਤੇ ਨਾ ਹੀ ਗੁਪਤ ਸੰਬੰਧ ਰੱਖੋ। ਜਿਹੜਾ ਕੋਈ ਈਮਾਨ ਤੋਂ ਹੀ ਇਨਕਾਰ ਕਰੇਗਾ ਤਾਂ ਉਸ ਦਾ ਸਾਰਾ ਕੀਤਾ ਕਰਾਇਆ ਬਰਬਾਦ ਹੋਵੇਗਾ ਅਤੇ ਉਹ ਪਰਲੋਕ ਵਿਖੇ ਘਾਟਾ ਸਹਿਣ ਵਾਲਿਆਂ ਵਿੱਚੋਂ ਹੋਵੇਗਾ।

Maide 5:6

ਹੇ ਈਮਾਨ ਵਾਲਿਓ! ਜਦੋਂ ਤੁਸੀਂ ਨਮਾਜ਼ (ਦੇ ਇਰਾਦੇ ਨਾਲ) ਉੱਠੋ ਤਾਂ ਤੁਹਾਨੂੰ ਚਾਹੀਦਾ ਹੇ ਕਿ ਆਪਣੇ ਚਿਹਰੇ ਨੂੰ ਧੋਵੋ ਅਤੇ ਹੱਥਾਂ ਨੂੰ ਸਨੇ ਕੁਹਨੀਆਂ ਧੋ ਲਵੋ[2] ਆਪਣੇ ਸਿਰ ਉੱਤੇ (ਹੱਥ ਗਿੱਲੇ ਕਰਕੇ) ਫੇਰੋ ਅਤੇ ਆਪਣੇ ਪੈਰਾਂ ਨੂੰ ਗਿਟੇ ਸਨੇ ਧੋਵੋ। ਜੇ ਤੁਸੀਂ ਨਾਪਾਕੀ ਦੀ ਹਾਲਤ ਵਿਚ ਹੋਵੋ ਤਾਂ ਇਸ਼ਨਾਨ ਕਰ ਲਵੋ ਹਾਂ! ਜੇ ਤੁਸੀਂ ਬਿਮਾਰ ਜਾਂ ਸਫਰ ਵਿਚ ਹੋਵੋ ਜਾਂ ਤੁਹਾਡੇ ਵਿੱਚੋਂ ਕੋਈ ਵਿਅਕਤੀ ਨਿਤ-ਰੋਜ਼ ਦੀਆਂ ਲੋੜਾਂ (ਭਾਵ ਟੱਟੀ-ਪਿਸ਼ਾਬ ਆਦਿ) ਪੂਰੀਆਂ ਕਰਕੇ ਆਇਆ ਹੋਵੇ ਜਾਂ ਤੁਸੀਂ ਪਤਨੀਆਂ ਨਾਲ ਸੰਭੋਗ ਕੀਤਾ ਹੋਵੇ ਅਤੇ ਤੁਹਾਨੂੰ ਪਾਣੀ ਨਾ ਮਿਲੇ ਤਾਂ ਤੁਸੀਂ ਪਾਕ ਮਿੱਟੀ ਨਾਲ ਤਯੱਮੁਮ ਕਰ[3] ਲਓ ਫੇਰ ਉਸ (ਮਿੱਟੀ ਨਾਲ ਲਿਬੜੇ ਹੱਥਾਂ) ਨੂੰ ਆਪਣੇ ਚਿਹਰੇ ਅਤੇ ਹੱਥਾਂ ਉੱਤੇ ਫੇਰ ਲਿਆ ਕਰੋ। ਅੱਲਾਹ ਨਹੀਂ ਚਾਹੁੰਦਾ ਕਿ ਤੁਹਾਨੂੰ ਔਖਿਆਈ ਵਿਚ ਪਾਵੇ, ਸਗੋਂ ਉਹ ਤਾਂ ਤੁਹਾਨੂੰ ਪਾਕ ਰੱਖਣਾ ਚਾਹੁੰਦਾ ਹੇ ਅਤੇ ਤੁਹਾਡੇ ਉੱਤੇ ਆਪਣੀ ਨਿਅਮਤਾਂ ਪੂਰੀਆਂ ਕਰ ਦੇਣਾ ਚਾਹੁੰਦਾ ਹੇ, ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰੋ। ——— [2] ਇਸ ਆਇਤ ਵਿਚ ਵਜ਼ੂ ਕਰਨ ਦਾ ਹੁਕਮ ਹੇ। ਕਿਆਮਤ ਦਿਹਾੜੇ ਉੱਮਤੇ ਮੁਹੰਮਦੀਯਾ ਦੀ ਵਿਸ਼ੇਸ਼ਤਾ ਹੋਵੇਗੀ ਕਿ ਉਸ ਦੇ ਵਜ਼ੂ ਵਾਲੇ ਸਰੀਰ ਦੇ ਅੰਗ ਚਮਕਣਗੇਂ ਜਿਵੇਂ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ, ਜਦੋਂ ਮੇਰੀ ਉੱਮਤ ਦੇ ਲੋਕ ਕਿਆਮਤ ਦਿਹਾੜੇ ਬੁਲਾਏ ਜਾਣਗੇ ਤਾਂ ਵਜ਼ੂ ਕਾਰਨ ਉਹਨਾਂ ਦੇ ਮੱਥੇ, ਹੱਥ, ਪੈਰ ਚਮਕਦੇ ਹੋਣਗੇ। ਜੇ ਤੁਹਾਡੇ ’ਚੋਂ ਕੋਈ ਆਪਣੀ ਚਮਕ ਵਧਾਉਣ ਦੀ ਹਿੰਮਤ ਰੱਖਦਾ ਹੋਵੇ ਤਾਂ ਉਹ ਜ਼ਰੂਰ ਵਧਾਏ ਭਾਵ ਚੰਗੀ ਤਰ੍ਹਾਂ ਤੇ ਵੱਧ ਤੋਂ ਵੱਧ ਵਜ਼ੂ ਕਰੇ। (ਸਹੀ ਬੁਖ਼ਾਰੀ, ਹਦੀਸ: 136) [3] ਤਯੱਮੁਮ ਕਰਨ ਦਾ ਤਰੀਕਾ ਆਪਣੇ ਦੋਵਾਂ ਹੱਥਾਂ ਨੂੰ ਕਿਸੇ ਪਾਕ ਮਿੱਟੀ ਜਾਂ ਸਾਫ਼ ਧਰਤੀ ’ਤੇ ਮਾਰੋ ਫੇਰ ਦੋਵਾਂ ਹੱਥਾਂ ਤੋਂ ਮਿੱਟੀ ਝਾੜ੍ਹ ਕੇ ਇਕ ਹੱਥ ਦੀ ਹਥੇਲੀ ਦੂਜੇ ਹੱਥ ਦੀ ਪਿੱਠ ’ਤੇ ਫੇਰੋ ਅਤੇ ਫਰ ਆਪਣੇ ਚਿਹਰੇ ’ਤੇ ਮਲੋ, ਇੰਜ ਇਕ ਵਾਰ ਹੀ ਕਰਨਾ ਹੇ। (ਸਹੀ ਬੁਖ਼ਾਰੀ, ਹਦੀਸ: 347)

Maide 5:7

(ਹੇ ਮੋਮਿਨੋ!) ਤੁਹਾਡੇ ਉੱਤੇ ਜੋ ਵੀ ਅੱਲਾਹ ਵੱਲੋਂ ਨਿਅਮਤ ਨਾਜ਼ਿਲ ਹੋਈ ਹੇ ਉਸ ਨੂੰ ਚੇਤੇ ਰੱਖੋ ਅਤੇ ਇਸ ਬਚਨ ਨੂੰ ਵੀ ਯਾਦ ਰੱਖੋ ਜੋ ਤੁਸੀਂ ਉਸ (ਅੱਲਾਹ) ਨਾਲ ਕੀਤਾ ਹੇ, ਜਦੋਂ ਤੁਸੀਂ (ਇਕਰਾਰ ਵਜੋਂ) ਕਿਹਾ ਸੀ ਕਿ ਅਸੀਂ ਇਹਨਾਂ ਹੁਕਮਾਂ ਨੂੰ ਸੁਣਿਆ ਅਤੇ ਇਸ ਨੂੰ ਸਵੀਕਾਰ ਕੀਤਾ ਹੇ। ਸੋ ਅੱਲਾਹ ਤੋਂ ਡਰਦੇ ਰਹੋ ਬੇਸ਼ੱਕ ਅੱਲਾਹ ਦਿਲਾਂ (ਵਿਚ ਲੁਕੇ) ਭੇਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।

Maide 5:8

ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਲਈ ਹੱਕ ਸੱਚ ਉੱਤੇ ਖੜ੍ਹਣ ਵਾਲੇ ਅਤੇ ਇਨਸਾਫ਼ ਦੀ ਗਵਾਹੀ ਦੇਣ ਵਾਲੇ ਬਣ ਜਾਓ। ਕਿਸੇ ਕੌਮ ਦੀ ਦੁਸ਼ਮਨੀ ਤੁਹਾਨੂੰ ਇਸ ਗੱਲ ’ਤੇ ਨਾ ਉਭਾਰੇ ਕਿ ਤੁਸੀਂ ਇਨਸਾਫ਼ ਹੀ ਨਾ ਕਰ ਸਕੋਂ। ਇਨਸਾਫ਼ ਤੋਂ ਕੰਮ ਲਿਆ ਕਰੋ ਇਹੋ ਪਰਹੇਜ਼ਗਾਰੀ ਦੇ ਵੱਧ ਨੇੜੇ ਹੇ ਅਤੇ ਅੱਲਾਹ ਤੋਂ ਡਰਦੇ ਰਹੋ, ਸੱਚ ਜਾਣੋ ਕਿ ਅੱਲਾਹ ਤੁਹਾਡੇ ਸਾਰੇ ਕੰਮਾਂ ਦੀ ਜਾਣਕਾਰੀ ਰੱਖਦਾ ਹੇ।

Maide 5:9

ਅੱਲਾਹ ਨੇ ਉਹਨਾਂ ਲੋਕਾਂ ਨਾਲ ਜਿਹੜੇ ਈਮਾਨ ਲਿਆਏ ਹਨ ਅਤੇ ਉਹਨਾਂ ਨੇ ਕੰਮ ਵੀ ਭਲੇ ਹੀ ਕੀਤੇ ਇਹ ਵਾਅਦਾ ਕੀਤਾ ਹੇ ਕਿ ਉਹਨਾਂ ਲਈ ਬਖ਼ਸ਼ਿਸ਼ ਹੇ ਅਤੇ ਭਲੇ ਕੰਮਾਂ ਦਾ ਬਹੁਤ ਵੱਡਾ ਬਦਲਾ ਹੇ।

Maide 5:10

ਅਤੇ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਅਤੇ ਸਾਡੇ ਹੁਕਮਾਂ ਨੂੰ ਝੁਠਲਾਇਆ, ਉਹ ਸਾਰੇ ਲੋਕ ਨਰਕ ਵਿਚ ਜਾਣ ਵਾਲੇ ਹਨ।

Maide 5:11

ਹੇ ਈਮਾਨ ਵਾਲਿਓ! ਅੱਲਾਹ ਨੇ ਤੁਹਾਡੇ ਉੱਤੇ ਜਿਹੜੀ ਨਿਅਮਤ (ਰੱਬੀ ਮਦਦ) ਨਾਜ਼ਿਲ ਕੀਤੀ ਸੀ ਉਸ ਨੂੰ ਚੇਤੇ ਰੱਖੋ ਜਦੋਂ ਇਕ ਕੌਮ ਨੇ ਤੁਹਾਡੇ ਉੱਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਅੱਲਾਹ ਨੇ ਉਹਨਾਂ ਦੇ ਹੱਥਾਂ ਨੂੰ ਤੁਹਾਡੇ ਤਕ ਪਹੁੰਚਣ ਤੋਂ ਰੋਕ ਦਿੱਤਾ ਸੀ। ਅੱਲਾਹ ਤੋਂ ਡਰਦੇ ਰਹੋ ਅਤੇ ਮੋਮਿਨਾਂ ਨੂੰ ਅੱਲਾਹ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੇ।

Maide 5:12

ਬੇਸ਼ੱਕ ਅੱਲਾਹ ਨੇ ਬਨੀ ਇਸਰਾਈਲ ਤੋਂ ਪੱਕਾ ਬਚਨ ਲਿਆ ਸੀ ਅਤੇ ਅਸੀਂ ਉਹਨਾਂ ਵਿੱਚੋਂ ਬਾਰਾਂ ਸਰਦਾਰ ਨਿਯੁਕਤ ਕੀਤੇ ਸਨ। ਅਤੇ ਅੱਲਾਹ ਨੇ ਉਹਨਾਂ ਨੂੰ ਆਖਿਆ ਸੀ ਕਿ ਮੈਂ ਤੁਹਾਡੇ ਅੰਗ-ਸੰਗ ਹੀ ਹਾਂ। ਜੇ ਤੁਸੀਂ ਨਮਾਜ਼ ਕਾਇਮ ਰੱਖੋਗੇ ਅਤੇ ਜ਼ਕਾਤ ਦਿੰਦੇ ਰਹੋਗੇ ਅਤੇ ਮੇਰੇ ਰਸੂਲਾਂ ਨੂੰ ਮੰਨੋਗੇ ਅਤੇ ਉਹਨਾਂ ਦੀ ਸਹਾਇਤਾ ਕਰਦੇ ਰਹੋਗੇ ਅਤੇ ਅੱਲਾਹ ਨੂੰ ਸੋਹਣਾ ਕਰਜ਼ਾ ਦਿਓਗੇ (ਭਾਵ ਰੱਬ ਦੀ ਰਾਹ ਵਿਚ ਖ਼ਰਚ ਕਰੋਗੇ) ਤਾਂ ਮੈਂ ਤੁਹਾਡੀਆਂ ਬੁਰਾਈਆਂ ਤੁਹਾਥੋਂ ਦੂਰ ਕਰ ਦੇਵਾਂਗਾ ਅਤੇ ਤੁਹਾਨੂੰ ਉਹਨਾਂ ਸਵਰਗਾਂ ਵਿਚ ਲੈ ਕੇ ਜਾਵਾਂਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ, ਜੇ ਕਿਸੇ ਨੇ ਫੇਰ ਵੀ ਕੁਫ਼ਰ ਕੀਤਾ ਤਾਂ ਅਸਲੋ ਉਹ ਸਿੱਧੇ ਰਸਤੇ ਤੋਂ ਭਟਕ ਗਿਆ।

Maide 5:13

ਸੋ ਉਹਨਾਂ ਦੇ ਆਪਣੇ ਹੀ ਕੀਤੇ ਬਚਨਾਂ ਨੂੰ ਭੰਗ ਕਰਨ ਕਾਰਨ[4] ਅਸੀਂ ਉਹਨਾਂ (ਬਨੀ ਇਸਰਾਈਲ) ਉੱਤੇ ਲਾਅਨਤਾਂ ਭੇਜੀਆਂ ਅਤੇ ਉਹਨਾਂ ਦੇ ਦਿਲ ਕਠੋਰ ਕਰ ਦਿੱਤੇ (ਕਿ ਉਹ ਸਿਧੇ ਰਾਹ ਤੁਰ ਹੀ ਨਾ ਸਕਣ)। ਉਹ ਰੱਬ ਦੇ ਕਲਾਮ ਦੀ ਰੂਪ ਰੇਖਾ ਬਦਲ ਦਿੰਦੇ ਹਨ ਅਤੇ ਜੋ ਵੀ ਉਹਨਾਂ ਨੂੰ ਹਿਦਾਇਤਾਂ ਕੀਤੀਆਂ ਗਈਆਂ ਸਨ ਉਹਨਾਂ ਦਾ ਇਕ ਵੱਡਾ ਹਿੱਸਾ ਉਹਨਾਂ ਨੇ ਭੁਲਾ ਦਿੱਤਾ ਹੇ। (ਹੇ ਨਬੀ!) ਉਹਨਾਂ ਵਿਚ ਕੁੱਝ ਲੋਕਾਂ ਨੂੰ ਛੱਡ ਕੇ ਦੂਜਿਆਂ ਵੱਲੋਂ ਹੇਰਾ-ਫੇਰੀ ਕਰਨ ਦੀ ਸੂਚਨਾ ਆਮ ਕਰਕੇ ਤੁਹਾਨੂੰ ਮਿਲਦੀ ਰਹਿੰਦੀ ਹੇ। ਸੋ ਤੁਸੀਂ ਉਹਨਾਂ ਨੂੰ ਖਿਮਾ ਬਖ਼ਸ਼ੋ ਅਤੇ ਉਹਨਾਂ ਦੀਆਂ ਕਰਤੂਤਾਂ ਤੋਂ ਅਣ ਦੇਖੀ ਕਰ ਦਿਓ। ਬੇਸ਼ੱਕ ਅੱਲਾਹ ਉਪਕਾਰ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੇ। ——— [4] ਯਹੂਦੀਆਂ ਨੂੰ ਤੌਰੈਤ ਰਾਹੀਂ ਹੁਕਮ ਦਿੱਤਾ ਗਿਆ ਸੀ ਕਿ ਜਦੋਂ ਵੀ ਮੁਹੰਮਦ (ਸ:) ਸਾਰੀ ਮਨੁੱਖਤਾ ਲਈ ਅੱਲਾਹ ਵੱਲੋਂ ਨਬੀ ਬਣਾ ਕੇ ਭੇਜੇ ਜਾਣ ਤਾਂ ਤੁਸੀਂ ਸਾਰੇ ਮੁਹੰਮਦ (ਸ:) ਦੀ ਪੈਰਵੀ ਕਰਨੀ ਹੇ ਪਰ ਉਹਨਾਂ ਨੇ ਇਹ ਬਚਨ ਤੋੜ ਦਿੱਤਾ।

Maide 5:14

ਜਿਹੜੇ ਆਪਣੇ ਆਪ ਨੂੰ ਨਸਰਾਨੀ (ਇਸਾਈ) ਆਖਵਾਉਂਦੇ ਹਨ, ਅਸੀਂ ਉਹਨਾਂ ਤੋਂ ਵੀ ਹੁਕਮਾਂ ਦੀ ਪਾਲਣਾ ਕਰਨ ਦਾ ਬਚਨ [5] ਲਿਆ ਸੀ, ਪ੍ਰੰਤੂ ਜਿਸ ਗੱਲ ਲਈ ਉਹਨਾਂ ਤੋਂ ਬਚਨ ਲਿਆ ਗਿਆ ਸੀ ਉਸ ਦਾ ਇਕ ਵੱਡਾ ਭਾਗ ਉਹਨਾਂ ਨੇ ਭੁਲਾ ਦਿੱਤਾ। ਸੋ ਫੇਰ ਅਸੀਂ ਵੀ ਉਹਨਾਂ ਵਿਚਾਲੇ ਕਿਆਮਤ ਤਕ ਲਈ ਦੁਸ਼ਮਣੀ ਤੇ ਈਰਖਾ ਪਾ ਛੱਡੀ ਅਤੇ ਉਹ ਜੋ ਵੀ ਕਰਦੇ ਹਨ ਅੱਲਾਹ ਉਹਨਾਂ ਨੂੰ ਛੇਤੀ ਹੀ ਉਹਨਾਂ ਦੀਆਂ ਕਰਤੂਤਾਂ ਤੋਂ ਜਾਣੂ ਕਰ ਦੇਵੇਗਾ। ——— [5] ਈਸਾਈਆਂ ਨੂੰ ਵੀ ਇੰਜੀਲ ਵਿਚ ਹੁਕਮ ਦਿੱਤਾ ਗਿਆ ਸੀ ਕਿ ਜਦੋਂ ਹਜ਼ਰਤ ਮੁਹੰਮਦ (ਸ:) ਪੂਰੀ ਮਨੁੱਖੀ ਨਸਲ ਲਈ ਨਬੀ ਬਣ ਕੇ ਆਉਣ ਤਾਂ ਤੁਸੀਂ ਸਾਰੇ ਉਸ ’ਤੇ ਈਮਾਨ ਲਿਆਉਣਾ ਹੇ ਅਤੇ ਆਪ (ਸ:) ਦੀ ਪੈਰਵੀ ਕਰਨਾ ਹੇ।

Maide 5:15

ਹੇ ਅਹਲੇ ਕਿਤਾਬ (ਯਹੂਦੀ ਅਤੇ ਈਸਾਈਓ)! ਤੁਹਾਡੇ ਕੋਲ ਸਾਡਾ ਰਸੂਲ (ਹਜ਼ਰਤ ਮੁਹੰਮਦ ਸ:) ਆ ਗਿਆ ਹੇ, ਉਹ ਤੁਹਾਨੂੰ ਅੱਲਾਹ ਦੀਆਂ ਕਿਤਾਬਾਂ (ਤੌਰੈਤ ਅਤੇ ਇੰਜੀਲ) ਦੀਆਂ ਬਹੁਤ ਸਾਰੀਆਂ ਗੱਲਾਂ ਸਪਸ਼ਟ ਕਰ ਰਿਹਾ ਹੇ ਜਿਨ੍ਹਾਂ ਨੂੰ ਤੁਸੀਂ ਲੁਕਾ ਰਹੇ ਸੀ ਅਤੇ ਵਧੇਰੀਆਂ ਗੱਲਾਂ ਤੋਂ ਅਣ-ਦੇਖੀ ਕਰ ਰਿਹਾ ਹੇ। ਬੇਸ਼ੱਕ ਤੁਹਾਡੇ ਕੋਲ ਅੱਲਾਹ ਵੱਲੋਂ ਚਾਨਣ ਅਤੇ (ਸੱਚ, ਝੂਠ ਨੂੰ) ਸਪਸ਼ਟ ਕਰਨ ਵਾਲੀ ਕਿਤਾਬ (ਪਵਿੱਤਰ .ਕੁਰਆਨ) ਆ ਗਈ ਹੇ।

Maide 5:16

ਇਸ .ਕੁਰਆਨ ਰਾਹੀਂ ਅੱਲਾਹ ਉਹਨਾਂ ਲੋਕਾਂ ਨੂੰ, ਜਿਹੜੇ ਰੱਬ ਦੀ ਰਜ਼ਾ ਦੇ ਚਾਹਵਾਨ ਹਨ, ਸਿੱਧੇ ਰਾਹ ਦੀ ਅਗਵਾਈ ਕਰਦਾ ਹੇ ਅਤੇ ਆਪਣੀ ਆਗਿਆ ਨਾਲ ਹੀ ਉਹਨਾਂ ਨੂੰ ਹਨੇਰਿਆਂ ’ਚੋਂ ਕੱਢ ਕੇ ਰੋਸ਼ਨੀ ਵੱਲ ਲੈ ਕੇ ਜਾਂਦਾ ਹੇ ਅਤੇ ਉਹਨਾਂ ਨੂੰ ਸਿੱਧੇ ਰਾਹ ਵੱਲ ਲੈ ਕੇ ਜਾਂਦਾ ਹੇ।

Maide 5:17

ਬੇਸ਼ੱਕ ਉਹ ਲੋਕ ਰੱਬ ਦੇ ਇਨਕਾਰੀ ਹੋ ਗਏ ਜਿਨ੍ਹਾਂ ਨੇ ਕਿਹਾ ਕਿ ਬੇਸ਼ੱਕ ਅੱਲਾਹ ਤਾਂ ਉਹੀ ਮਸੀਹ, ਮਰੀਅਮ ਦਾ ਪੁੱਤਰ ਹੇ। (ਹੇ ਨਬੀ!) ਜੇਕਰ ਅੱਲਾਹ ਮਰੀਅਮ ਦੇ ਪੁੱਤਰ ਮਸੀਹ ਨੂੰ ਅਤੇ ਉਸ ਦੀ ਮਾਤਾ ਨੂੰ ਅਤੇ ਧਰਤੀ ਉੱਤੇ ਵਸਨ ਵਾਲੇ ਸਾਰੇ ਹੀ ਲੋਕਾਂ ਨੂੰ ਹਲਾਕ ਕਰ ਦੇਵੇ, ਤਾਂ ਕੌਣ ਹੇ ਜਿਹੜਾ ਅੱਲਾਹ ਨੂੰ ਇਸ ਗੱਲ ਤੋਂ ਰੋਕਣ ਦਾ ਅਧਿਕਾਰ ਰੱਖਦਾ ਹੇ? ਅਕਾਸ਼ ਅਤੇ ਧਰਤੀ ਅਤੇ ਇਹਨਾਂ ਦੋਵਾਂ ਦੇ ਵਿਚਾਲੇ ਜੋ ਕੁੱਝ ਵੀ ਹੇ ਉਹਨਾਂ ਸਭ ਦਾ ਮਾਲਿਕ ਅੱਲਾਹ ਹੀ ਹੇ ਉਹ ਜੋ ਵੀ ਚਾਹੁੰਦਾ ਹੇ ਪੈਦਾ ਕਰਦਾ ਹੇ ਅਤੇ ਹਰੇਕ ਚੀਜ਼ ਅੱਲਾਹ ਦੇ ਵੱਸ ਵਿਚ ਹੇ।

Maide 5:18

ਯਹੂਦੀ ਅਤੇ ਈਸਾਈ ਆਖਦੇ ਹਨ ਕਿ ਅਸੀਂ ਅੱਲਾਹ ਦੇ ਪੁੱਤਰ ਅਤੇ ਉਸ ਦੇ ਲਾਡਲੇ ਹਾਂ। (ਤੁਸੀਂ ਹੇ ਨਬੀ!) ਉਹਨਾਂ ਤੋਂ ਪੁੱਛੋ ਕਿ ਜੇ ਇਹ ਗੱਲ ਹੇ ਤਾਂ ਫੇਰ ਉਹ ਤੁਹਾਡੇ ਪਾਪਾਂ ਦੀ ਸਜ਼ਾ ਕਿਉਂ ਦਿੰਦਾ ਹੇ ? ਨਹੀਂ ਸਗੋਂ ਤੁਸੀਂ ਵੀ ਉਸ (ਅੱਲਾਹ) ਦੀ ਰਚਨਾ ਵਿੱਚੋਂ ਇਕ ਮਨੁੱਖੀ ਰਚਨਾ ਹੋ, ਉਹ ਜਿਸ ਨੂੰ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ ਅਤੇ ਜਿਸ ਨੂੰ ਚਾਹੁੰਦਾ ਰੁ ਸਜ਼ਾ ਦੇ ਦਿੰਦਾ ਹੇ। ਅਕਾਸ਼ ਅਤੇ ਧਰਤੀ ਅਤੇ ਇਹਨਾਂ ਦੇ ਵਿਚਾਲੇ ਦੀ ਹਰੇਕ ਚੀਜ਼ ਦਾ ਮਾਲਿਕ ਅੱਲਾਹ ਹੀ ਹੇ ਅਤੇ ਤੁਸੀਂ ਸਭ ਨੇ ਉਸੇ ਵੱਲ ਮੁੜ ਕੇ ਜਾਣਾ ਹੇ।

Maide 5:19

ਹੇ ਕਿਤਾਬ ਵਾਲਿਓ! ਤੁਹਾਡੇ ਕੋਲ ਸਾਡਾ ਰਸੂਲ (ਹਜ਼ਰਤ ਮੁਹੰਮਦ) ਆ ਗਿਆ ਹੇ, ਜਿਹੜਾ ਰਸੂਲਾਂ ਦੇ ਕਾਫ਼ੀ ਦੇਰ ਮਗਰੋਂ ਅਇਆ ਹੇ ਜੋ ਤੁਹਾਡੇ ਲਈ ਸਾਡੀਆਂ ਗੱਲਾਂ (ਸਿੱਖਿਆਵਾਂ) ਨੂੰ ਵਿਸਥਾਰ ਪੂਰਵਕ ਬਿਆਨ ਕਰਦਾ ਹੇ ਤਾਂ ਜੋ ਤੁਸੀਂ ਇਹ ਨਾ ਕਹਿ ਸਕੋ ਕਿ ਸਾਡੇ ਕੋਲ ਤਾਂ ਕੋਈ ਸਵਰਗ ਦੀਆਂ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਤੇ (ਨਰਕ ਤੋਂ) ਡਰਾਉਣ ਵਾਲਾ ਕੋਈ ਆਇਆ ਹੀ ਨਹੀਂ ਸੀ। ਸੋ ਹੁਣ ਖ਼ੁਸ਼ਖ਼ਬਰੀਆਂ ਦੇਣ ਵਾਲਾ ਅਤੇ ਡਰਾਉਣ ਵਾਲਾ ਆ ਗਿਆ ਹੇ।[6] ਅੱਲਾਹ ਹਰ ਚੀਜ਼ ਉੱਤੇ ਪੂਰੀ ਕੁਦਰਤ ਰੱਖਦਾ ਹੇ। ——— [6] ਇਸ ਲਈ ਸਾਰੇ ਮਨੁੱਖਾਂ ਲਈ ਇਹ ਲਾਜ਼ਮ ਹੇ ਕਿ ਉਹ ਮੁਹੰਮਦ (ਸ:) ਦੀ ਨਬੁੱਵਤ ਤੇ ਰਸਾਲਤ ’ਤੇ ਈਮਾਨ ਲੈਕੇ ਆਉਣ। ਨਬੀ (ਸ:) ਨੇ ਫ਼ਰਮਾਇਆ ਕਿ ਮੇਰੀ ਅਤੇ ਮੇਥੋਂ ਪਹਿਲਾਂ ਹੋਏ ਨਬੀਆਂ ਦੀ ਉਦਾਹਰਨ ਇੰਜ ਰੁ ਜਿਵੇਂ ਕਿਸੇ ਨੇ ਕੋਈ ਬਹੁਤ ਹੀ ਖ਼ੂਬਸੂਰਤ ਇਮਾਰਤ ਉਸਾਰੀ ਪਰ ਉਸ ਦੇ ਇਕ ਕੋਣੇ ਵਿਚ ਇਕ ਇੱਟ ਦੀ ਜਗ੍ਹਾ ਛੱਡ ਦਿੱਤੀ ਲੋਕੀਂ ਇਸ ਦੇ ਆਲੇ-ਦੁਆਲੇ ਘੁੰਮਦੇ ਅਤੇ ਇਸ ਦੀ ਖ਼ੂਬਸੂਰਤੀ ਤੇ ਰੁਰਾਨੀ ਦਾ ਪ੍ਰਗਟਾਵਾ ਕਰਦੇ ਅਤੇ ਆਖਦੇ ਕਿ ਕਾਸ਼ ਇਸ ਥਾਂ ਵੀ ਇੱਟ ਲੱਗ ਜਾਂਦੀ ਫ਼ਰਮਾਇਆ ਕਿ ਉਹ ਇੱਟ ਮੈਂ ਹਾਂ ਅਤੇ ਮੈਂ ਸਾਰੇ ਅੰਬੀਆਂ ਦੇ ਅਖ਼ੀਰ ਵਿੱਚੋਂ ਹਾਂ। (ਸਹੀ ਬੁਖ਼ਾਰੀ, ਹਦੀਸ: 3535)

Maide 5:20

ਯਾਦ ਕਰੋ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਸੀ ਕਿ ਹੇ ਮੇਰੀ ਕੌਮ! ਅੱਲਾਹ ਦੇ ਉਸ ਅਹਿਸਾਨ ਨੂੰ ਯਾਦ ਕਰੋ, ਜਿਹੜਾ ਉਸ ਨੇ ਤੁਹਾਡੇ ਉੱਤੇ ਕੀਤਾ ਹੇ, ਜਦੋਂ ਕਿ ਉਸ ਨੇ ਤੁਹਾਡੇ ਵਿੱਚੋਂ ਪੈਗ਼ੰਬਰ ਬਣਾਏ, ਤੁਹਾਨੂੰ ਹਕੂਮਤਾਂ ਵੀ ਬਖ਼ਸ਼ੀਆਂ ਅਤੇ ਤੁਹਾਨੂੰ ਉਹ ਕੁੱਝ ਦਿੱਤਾ ਜੋ ਸੰਸਾਰ ਵਿਚ ਹੋਰ ਕਿਸੇ ਨੂੰ ਨਹੀਂ ਸੀ ਦਿੱਤਾ।

Maide 5:21

ਹੇ ਮੇਰੀ ਕੌਮ! ਇਸ ਪਵਿੱਤਰ ਧਰਤੀ (ਫਲਸਤੀਨ) ਵਿਚ ਦਾਖ਼ਲ ਹੋ ਜਾਓ ਜਿਹੜੀ ਅੱਲਾਹ ਨੇ ਤੁਹਾਡੇ ਨਾਂ ਲਿੱਖ ਛੱਡੀ ਹੇ। ਤੁਸੀਂ (ਜਿਹਾਦ ਤੋਂ) ਪਿੱਠ ਨਾ ਫੇਰ ਲੈਣ, (ਨਹੀਂ ਤਾਂ) ਤੁਸੀਂ ਘਾਟੇ ਵਿਚ ਰਹੋਗੇ।

Maide 5:22

ਉਹਨਾਂ ਨੇ ਜਵਾਬ ਦਿੱਤਾ ਕਿ ਹੇ ਮੂਸਾ! ਉੱਥੇ ਤਾਂ ਵਧੇਰੇ ਹੀ ਸ਼ਕਤੀਸ਼ਾਲੀ ਲੋਕ ਰਹਿੰਦੇ ਹਨ ਉਹ ਜਦੋਂ ਤਕ ਉੱਥਿਓਂ ਨਿਕਲ ਨਹੀਂ ਜਾਂਦੇ, ਅਸੀਂ ਉੱਥੇ ਉੱਕਾ ਹੀ ਨਹੀਂ ਜਾਵਾਂਗੇ, ਹਾਂ! ਜੇ ਉਹ ਉੱਥਿਓਂ ਨਿਕਲ ਜਾਣ ਫੇਰ ਅਸੀਂ (ਖ਼ੁਸ਼ੀ ਨਾਲ) ਦਾਖ਼ਲ ਹੋਵਾਂਗੇ।

Maide 5:23

ਉਹਨਾਂ ਵਿੱਚੋਂ ਦੋ ਵਿਅਕਤੀ, ਜੋ ਰੱਬ ਤੋਂ ਡਰਣ ਵਾਲਿਆਂ ਵਿੱਚੋਂ ਸਨ ਅਤੇ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਸੀ, ਉਹ ਬੋਲੇ, ਤੁਸੀਂ ਉਹਨਾਂ ਦੇ ਮੁਕਾਬਲੇ ਲਈ ਬੂਹੇ ਤਕ ਤਾਂ ਪਹੁੰਚੋ, ਜਦੋਂ ਤੁਸੀਂ ਬੂਹੇ ਵਿਚ ਦਾਖ਼ਲ ਹੋਵੋਗੇ ਤਾਂ ਲਾਜ਼ਮਨ ਤੁਸੀਂ ਹੀ ਭਾਰੂ ਰਹੋਗੇ। ਜੇ ਤੁਸੀਂ ਸੱਚੇ ਮੋਮਿਨ ਹੋ ਤਾਂ ਤੁਹਾਨੂੰ ਅੱਲਾਹ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੇ।

Maide 5:24

ਉਹ ਆਖਣ ਲੱਗੇ ਕਿ ਹੇ ਮੂਸਾ! ਜਦੋਂ ਤਕ ਉਹ ਉੱਥੇ ਹਨ ਉਦੋਂ ਤਕ ਅਸੀਂ ਉਸ ਧਰਤੀ ਵਿਚ ਨਹੀਂ ਦਾਖ਼ਲ ਹੋਵਾਂਗੇ, ਸੋ ਤੂੰ ਤੇ ਤੇਰਾ ਰੱਬ, ਦੋਵੇਂ ਹੀ ਜਾਓ ਤੇ ਉਹਨਾਂ ਨਾਲ ਲੜੋ, ਅਸੀਂ ਤਾਂ ਇੱਥੇ ਹੀ ਬੈਠੇ ਹਾਂ।

Maide 5:25

ਮੂਸਾ ਨੇ ਆਖਿਆ ਕਿ ਹੇ ਰੱਬਾ! ਮੈਨੂੰ ਤਾਂ ਛੁੱਟ ਆਪਣੇ ਆਪ ਤੋਂ ਅਤੇ ਆਪਣੇ ਭਰਾ (ਹਾਰੂਨ) ਤੋਂ ਹੋਰ ਕਿਸੇ ’ਤੇ ਕੋਈ ਜ਼ੋਰ ਨਹੀਂ, ਸੋ ਤੂੰ ਸਾਨੂੰ ਇਸ ਅਵਗਿਆਕਾਰੀ ਕੌਮ ਤੋਂ ਅੱਡ ਕਰਦੇ।

Maide 5:26

ਅੱਲਾਹ ਨੇ ਫ਼ਰਮਾਇਆ ਕਿ ਹੁਣ ਇਹਨਾਂ ਲਈ ਇਹ ਪਵਿੱਤਰ ਧਰਤੀ ਚਾਲੀ ਸਾਲਾਂ ਤੀਕ ਹਰਾਮ ਕਰ ਦਿੱਤੀ ਗਈ। ਹੁਣ ਇਹ ਇੱਧਰ-ਉੱਧਰ ਭਟਕੇ ਹੋਏ ਫਿਰਦੇ ਰਹਿਣਗੇ ਸੋ ਤੁਸੀਂ ਇਹਨਾਂ ਨਾ-ਫ਼ਰਮਾਨ ਲੋਕਾਂ ਦੀ ਚਿੰਤਾ ਨਾ ਕਰੋ।

Maide 5:27

(ਹੇ ਨਬੀ!) ਤੁਸੀਂ ਇਹਨਾਂ (ਨਾ-ਫ਼ਰਮਾਨਾਂ) ਨੂੰ ਆਦਮ ਦੇ ਪੁੱਤਰਾਂ (ਹਾਬੀਲ ਤੇ ਕਾਬੀਲ) ਦਾ ਕਿੱਸਾ ਵੀ ਠੀਕ-ਠੀਕ ਸੁਣਾ ਦਿਓ। ਜਦੋਂ ਉਹਨਾਂ ਦੋਵਾਂ ਨੇ (ਰੱਬ ਦੇ ਹਜ਼ੂਰ) ਇਕ ਕੁਰਬਾਨੀ ਪੇਸ਼ ਕੀਤੀ ਤਾਂ ਇਹਨਾਂ ਵਿੱਚੋਂ ਇਕ (ਹਾਬੀਲ) ਦੀ ਕੁਰਬਾਨੀ ਕਬੂਲ ਹੋ ਗਈ ਅਤੇ ਦੂਜੇ (ਕਾਬੀਲ) ਦੀ ਕਬੂਲ ਨਾ ਹੋਈ ਤਾਂ ਉਹ (ਈਰਖਾ ਵਿਚ ਆ ਕੇ) ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਮਾਰ ਦੇਵਾਂਗਾ[7] ਤਾਂ ਉਸ ਨੇ (ਜਿਸ ਦੀ ਕੁਰਬਾਨੀ ਕਬੂਲ ਹੋਈ ਸੀ) ਕਿਹਾ ਕਿ ਅੱਲਾਹ ਤਾਂ ਉਸ ਤੋਂ ਡਰਨ ਵਾਲਿਆਂ ਦੀ ਹੀ ਕੁਰਬਾਨੀ ਕਬੂਲ ਕਰਦਾ ਹੇ। ——— [7] ਨਾ-ਹੱਕਾ ਕਤਲ ਦੇ ਸੰਬੰਧ ਵਿਚ ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੇ ਕਿ ਜਦੋਂ ਵੀ ਸੰਸਾਰ ਵਿਚ ਕਿਸੇ ਨੂੰ ਨਾ-ਹੱਕਾ ਕਤਲ ਕੀਤਾ ਜਾਂਦਾ ਹੇ ਤਾਂ ਉਸ ਦੇ ਕਤਲ ਕਰਨ ਦੇ ਗੁਨਾਹ ਦਾ ਇਕ ਹਿੱਸਾ ਹਜ਼ਰਤ ਆਦਮ ਦੇ ਪੁੱਤਰ ਕਾਬੀਲ ਨੂੰ ਜਾਂਦਾ ਹੇ ਕਿਉਂ ਜੋ ਪਹਿਲਾ ਨਾ-ਹੱਕਾ ਕਤਲ ਕਰਨ ਦੀ ਰਸਮ ਉਸੇ ਤੋਂ ਸ਼ੁਰੂ ਹੋਈ ਸੀ। (ਸਹੀ ਬੁਖ਼ਾਰੀ, ਹਦੀਸ: 3335) * ਦੂਜੀ ਹਦੀਸ ਵਿਚ ਫ਼ਰਮਾਇਆ ਕਿ ਮੈਥੋਂ ਬਾਅਦ ਤੁਸੀਂ ਇਕ ਦੂਜੇ ਨੂੰ ਨਾ-ਹੱਕਾ ਕਤਲ ਕਰਕੇ ਕਾਫ਼ਿਰ ਨਾ ਬਣ ਜਾਣਾ। (ਸਹੀ ਬੁਖ਼ਾਰੀ, ਹਦੀਸ: 6868)

Maide 5:28

ਜੇ ਤੂੰ ਮੈਨੂੰ ਕਤਲ ਕਰਨ ਦੇ ਇਰਾਦੇ ਨਾਲ ਮੇਰੇ ਉੱਤੇ ਹੱਥ ਚੁੱਕੇਗਾਂ ਮੈਂ ਫੇਰ ਵੀ ਤੈਨੂੰ ਕਤਲ ਕਰਨ ਲਈ ਆਪਣਾ ਹੱਥ ਨਹੀਂ ਚੁੱਕਾਂਗਾ। ਬੇਸ਼ੱਕ ਮੈਂ ਤਾਂ ਅੱਲਾਹ ਤੋਂ, ਜੋ ਸਾਰੇ ਸੰਸਾਰ ਦਾ ਪਾਲਣਹਾਰ ਹੇ, ਡਰਦਾ ਹਾਂ।

Maide 5:29

ਮੈਂ ਚਾਹੁੰਦਾ ਹਾਂ ਕਿ ਤੂੰ ਮੇਰਾ ਗੁਨਾਹ ਅਤੇ ਆਪਣਾ ਗੁਨਾਹ, ਦੋਵੇਂ ਆਪਣੇ ਸਿਰ ਲੈ ਲਵੇਂ ਅਤੇ ਨਰਕੀਆਂ ਵਿਚ ਜਾ ਰਲੇਂ। ਜ਼ਾਲਮਾਂ ਦਾ ਇਹੋ ਬਦਲਾ ਹੇ।

Maide 5:30

ਇੰਜ ਉਸ ਦੇ ਜੀ ਨੇ ਉਸ ਨੂੰ ਆਪਣੇ ਭਰਾ ਨੂੰ ਕਤਲ ਕਰਨ ਲਈ ਤਿਆਰ ਕਰ ਲਿਆ, ਸੋ ਉਸ ਨੇ ਕਤਲ ਕਰ ਦਿੱਤਾ, ਜਿਸ ਨਾਲ ਉਹ ਘਾਟਾ ਉਠਾਉਣ ਵਾਲਿਆਂ ਵਿਚ ਜਾ ਰਲਿਆ।

Maide 5:31

(ਜਦੋਂ ਉਸ ਨੂੰ ਲਾਸ਼ ਦੀ ਚਿੰਤਾ ਹੋਈ) ਫੇਰ ਅੱਲਾਹ ਨੇ ਉੱਥੇ ਇਕ ਕਾਂ ਭੇਜਿਆ, ਜੋ ਆਪਣੇ ਪੰਜਿਆਂ ਨਾਲ ਧਰਤੀ ਨੂੰ ਪੁੱਟ ਰਿਹਾ ਸੀ, ਤਾਂ ਜੋ ਉਸ ਨੂੰ ਵਿਖਾਏ ਕਿ ਉਹ ਆਪਣੇ ਭਰਾ ਦੀ ਲੋਥ (ਲਾਸ਼) ਨੂੰ ਕਿਵੇਂ ਲੁਕਾਵੇ। ਫੇਰ ਉਹ (ਕਾਬੀਲ) ਕਹਿਣ ਲੱਗਿਆ ਕਿ ਅਫ਼ਸੋਸ ਮੈਂ ਤਾਂ ਇਸ ਕਾਂ ਵਰਗਾ ਵੀ ਨਾ ਹੋ ਸਕਿਆ ਕਿ ਆਪਣੇ ਭਰਾ ਦੀ ਲੋਥ ਨੂੰ ਦਫ਼ਨਾ ਦਿੰਦਾ। ਸੋ ਉਹ ਪਛਤਾਉਣ ਵਾਲਿਆਂ ਵਿੱਚੋਂ ਹੋ ਗਿਆ।

Maide 5:32

ਇਸੇ ਕਾਰਨ ਅਸੀਂ, ਇਸਰਾਈਲੀਆਂ ਲਈ ਲਿਖਤ ਜਾਰੀ ਕਰ ਦਿੱਤੀ ਸੀ ਕਿ ਜਿਹੜਾ ਵਿਅਕਤੀ ਕਿਸੇ ਨੂੰ ਕਤਲ ਕਰੇਗਾ, ਬਿਨਾਂ ਇਸ ਗੱਲ ਤੋਂ ਕਿ ਉਸ ਨੇ ਕਿਸੇ ਦਾ ਕਤਲ ਕੀਤਾ ਹੋਵੇ ਜਾਂ ਧਰਤੀ ਉੱਤੇ ਫਿਤਨਾ ਫ਼ਸਾਦ ਫ਼ੈਲਾਉਣ ਵਾਲਾ ਹੋਵੇ ਤਾਂ ਇੰਜ ਸਮਝੋ ਕਿ ਉਸ ਨੇ ਸਾਰੇ ਹੀ ਲੋਕਾਂ ਨੂੰ (ਭਾਵ ਮਨੁੱਖਤਾ ਨੂੰ) ਹੀ ਕਤਲ ਕਰ ਦਿੱਤਾ ਹੋਵੇ [8] ਅਤੇ ਜਿਹੜਾ ਵਿਅਕਤੀ ਕਿਸੇ ਦੀ ਜਾਨ (ਨੂੰ ਅਨ-ਹੱਕਾ ਕਤਲ ਹੋਣ ਤੋਂ) ਬਚਾ ਲਵੇ, ਇੰਜ ਸਮਝੇ ਕਿ ਉਸ ਨੇ ਸਾਰੇ ਹੀ ਲੋਕਾਂ ਦੀ ਜਾਨ ਬਚਾਈ ਹੇ। ਇਹਨਾਂ ਕੋਲ ਸਾਡੇ ਬਹੁਤ ਸਾਰੇ ਪੈਗ਼ੰਬਰ ਸਪਸ਼ਟ ਦਲੀਲਾਂ ਲੈ ਕੇ ਆਏ, ਪ੍ਰੰਤੂ ਫੇਰ ਵੀ ਵਧੇਰੇ ਲੋਕ ਧਰਤੀ ਉੱਤੇ ਅਜਿਹੇ ਹਨ, ਜਿਹੜੇ ਹੱਦੋਂ ਨਿਕਲ ਜਾਂਦੇ ਹਨ। ——— [8] ਗੁਨਾਹੇ ਕਬੀਰਾ (ਮਹਾਂ ਪਾਪ) ਦੇ ਬਾਰੇ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਉਹ ਇਹ ਹਨ, ਅੱਲਾਹ ਦਾ ਸ਼ਰੀਕ ਬਣਾਉਣਾ, ਕਿਸੇ ਨੂੰ ਨਾ-ਹੱਕਾ ਕਤਲ ਕਰਨਾ, ਮਾਪਿਆਂ ਦੀ ਨਾ-ਫ਼ਰਮਾਨੀ ਕਰਨਾ, ਝੂਠ ਬੋਲਣਾ, ਜਾਂ ਝੂਠੀ ਗਵਾਹੀ ਦੇਣਾ। (ਸਹੀ ਬੁਖ਼ਾਰੀ, ਹਦੀਸ: 6871)

Maide 5:33

ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਨਾਲ ਜੰਗ ਕਰਦੇ ਹਨ (ਭਾਵ ਆਦੇਸ਼ਾਂ ਦੇ ਇਨਕਾਰੀ ਹਨ) ਅਤੇ ਧਰਤੀ ਉੱਤੇ ਵਿਗਾੜ ਪੈਦਾ ਕਰਦੇ ਹਨ, ਉਹਨਾਂ ਦੀ ਸਜ਼ਾ ਇਹੋ ਹੇ ਕਿ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ ਜਾਂ ਫ਼ਾਂਸੀ ਦੇ ਦਿੱਤੀ ਜਾਵੇ ਜਾਂ ਵਿਰੋਧੀ ਦਿਸ਼ਾਵਾਂ ਤੋਂ ਉਹਨਾਂ ਦੇ ਹੱਥ ਪੈਰ ਵੱਡ ਸੁੱਟੇ ਜਾਣ ਜਾਂ ਉਹਨਾਂ ਨੂੰ ਦੇਸ਼-ਨਿਕਾਲਾ ਦੇ ਦਿੱਤਾ ਜਾਵੇ, ਇਹ ਤਾਂ ਉਹਨਾਂ ਦੀ ਸੰਸਾਰਿਕ ਰੁਸਵਾਈ ਹੇ ਪ੍ਰੰਤੂ ਆਖ਼ਿਰਤ ਵਿਚ ਉਹਨਾਂ ਲਈ ਬਹੁਤ ਵੱਡੀ (ਨਰਕ ਦੀ) ਸਜ਼ਾ ਹੇ।

Maide 5:34

ਪਰ ਹਾਂ! ਜਿਹੜੇ ਲੋਕ ਤੁਹਾਡੇ ਕਾਬੂ ਪਾਉਣ ਤੋਂ ਪਹਿਲਾਂ ਪਹਿਲਾਂ ਤੌਬਾ ਕਰ ਲੈਣ, ਉਹਨਾਂ ਨੂੰ ਖਿਮਾ ਕਰ ਦਿਓ। ਤੁਸੀਂ ਭਰੋਸਾ ਰੱਖੋ ਕਿ ਅੱਲਾਹ ਬਹੁਤ ਵੱਡਾ ਬਖ਼ਸ਼ਣਹਾਰ ਤੇ ਅਤਿਅੰਤ ਰਹਿਮ ਕਰਨ ਵਾਲਾ ਹੇ।

Maide 5:35

ਹੇ ਈਮਾਨ ਵਾਲਿਓ! ਅੱਲਾਹ ਤੋਂ ਡਰਦੇ ਰਹੋ ਅਤੇ ਉਸ ਦੀ ਨੇੜਤਾ ਪ੍ਰਾਪਤ ਕਰਨ ਦੇ ਜਤਨ ਕਰੋ ਅਤੇ ਉਸ ਦੀ ਰਾਹ ਵਿਚ ਜਿਹਾਦ (ਸੰਘਰਸ਼) ਕਰੋ ਤਾਂ ਜੋ ਤੁਹਾਡਾ ਭਲਾ ਹੋ ਸਕੇ।

Maide 5:36

ਬੇਸ਼ੱਕ ਜਿਹਨਾਂ ਲੋਕਾਂ ਨੇ (ਰੱਬ ਦੇ ਇਕ ਹੋਣ ਦਾ) ਇਨਕਾਰ ਕੀਤਾ ਹੇ ਜੇ ਉਹਨਾਂ ਕੋਲ ਉਹ ਸਭ ਕੁੱਝ ਹੋਵੇ ਜਿਹੜਾ ਧਰਤੀ ਉੱਤੇ ਹੇ ਅਤੇ ਇੰਨਾ ਹੀ ਹੋਰ ਹੋਵੇ ਤਾਂ ਵੀ (ਉਹਨਾਂ ਦੀ ਸਜ਼ਾ ਦੇ ਬਦਲੇ ਵਿਚ) ਕਬੂਲਿਆ ਨਹੀਂ ਜਾਵੇਗਾ। ਉਹਨਾਂ ਲਈ ਤਾਂ ਬਹੁਤ ਹੀ ਕਰੜਾ ਅਜ਼ਾਬ ਹੇ।

Maide 5:37

ਉਹ ਨਰਕ ਦੀ ਅੱਗ ਵਿੱਚੋਂ ਨਿਕਲਣਾ ਚਾਹੁੰਣਗੇ, ਪ੍ਰੰਤੂ ਉਸ ਵਿੱਚੋਂ ਕਦੇ ਵੀ ਨਿਕਲ ਨਹੀਂ ਸਕਣਗੇ। ਉਹਨਾਂ ਲਈ ਤਾਂ ਸਦੀਵੀ ਅਜ਼ਾਬ ਹੇ।

Maide 5:38

ਤੁਸੀਂ ਚੋਰੀ ਕਰਨ ਵਾਲੇ ਪੁਰਸ਼ ਤੇ ਚੋਰੀ ਕਰਨ ਵਾਲੀ ਇਸਤਰੀ ਦਾ ਹੱਥ ਵੱਡ ਦਿਓ। ਇਹ ਅੱਲਾਹ ਵੱਲੋਂ ਉਸ ਅਪਰਾਧ ਦੀ ਸਿੱਖਿਆਵਾਨ ਸਜ਼ਾ ਹੇ, ਜਿਹੜਾ ਉਹਨਾਂ ਨੇ ਕੀਤਾ ਹੇ। ਅੱਲਾਹ ਜ਼ੋਰਾਵਰ ਤੇ ਦਾਨਾਈ ਵਾਲਾ ਹੇ।

Maide 5:39

ਫੇਰ ਜਿਹੜਾ ਵਿਅਕਤੀ ਅਪਰਾਧ ਕਰਨ ਮਗਰੋਂ ਤੌਬਾ ਕਰ ਲਵੇ ਅਤੇ ਆਪਣੇ ਆਪ ਨੂੰ ਸੁਆਰ ਲਵੇ ਤਾਂ ਅੱਲਾਹ ਉਸ ਦੀ ਤੌਬਾ ਸਵੀਕਾਰ ਕਰਦਾ ਹੇ। ਅੱਲਾਹ ਵੱਡਾ ਹੀ ਬਖ਼ਸ਼ਣਹਾਰ ਅਤੇ ਰਹਿਮ ਕਰਨ ਵਾਲਾ ਹੇ।

Maide 5:40

ਕੀ ਤੁਸੀਂ ਨਹੀਂ ਜਾਣਦੇ ਕਿ ਧਰਤੀ ਅਤੇ ਅਕਾਸ਼ ਦੀ ਪਾਤਸ਼ਾਹੀ ਕੇਵਲ ਅੱਲਾਹ ਲਈ ਹੀ ਹੇ, ਉਹ ਜਿਸ ਨੂੰ ਚਾਹੇ (ਮਾੜੇ ਕੰਮਾਂ ਦੀ) ਸਜ਼ਾ ਦੇਵੇ ਅਤੇ ਜਿਸ ਨੂੰ ਚਾਹੇ ਮੁਆਫ਼ ਕਰ ਦੇਵੇ। ਅੱਲਾਹ ਹਰ ਤਰ੍ਹਾਂ ਦੀ ਕੁਦਰਤ ਰੱਖਦਾ ਹੇ।

Maide 5:41

ਹੇ ਰਸੂਲ! ਤੁਸੀਂ ਉਹਨਾਂ ਲੋਕਾਂ ਲਈ ਦੁਖ਼ੀ ਨਾ ਹੋਵੋ, ਜਿਹੜੇ ਇਨਕਾਰ ਕਰਨ ਵਿਚ ਕਾਹਲੀ ਕਰਦੇ ਹਨ, ਇਹਨਾਂ (ਯਹੂਦੀਆਂ) ਵਿੱਚੋਂ ਕੁੱਝ ਤਾਂ ਉਹ ਲੋਕ ਹਨ, ਜਿਹੜੇ ਆਪਣੇ ਮੂੰਹੋਂ ਆਖਦੇ ਹਨ ਕਿ ਅਸੀਂ ਈਮਾਨ ਲਿਆਏ ਹਾਂ, ਜਦ ਕਿ ਉਹ ਦਿਲੋਂ ਈਮਾਨ ਨਹੀਂ ਲਿਆਏ। ਉਹਨਾਂ ਲੋਕਾਂ ਵਿੱਚੋਂ ਹੀ ਕੁੱਝ ਯਹੂਦੀ ਹਨ, ਉਹ ਝੂਠੀਆਂ ਗੱਲਾਂ ਸੁਣਨ ਦੇ ਆਦੀ ਹਨ ਤੇ ਦੂਜੀ ਕੌਮ ਦੀ ਕੰਨਸੋਈ ਕਰਨ ਵਾਲੇ ਹਨ। ਉਹ ਅਜਿਹੇ ਤੁਹਾਡੇ ਕੋਲ (ਤਾਬੇਦਾਰੀ ਲਈ) ਨਹੀਂ ਆਏ। ਉਹ (ਤੌਰੈਤ ਦੇ) ਸ਼ਬਦਾਂ ਦੇ ਠੀਕ ਅਰਥ ਸਿੱਧ ਹੋਣ ਮਗਰੋਂ ਉਹਨਾਂ ਨੂੰ ਬਦਲ ਦਿੰਦੇ ਹਨ। ਉਹ ਲੋਕਾਂ ਨੂੰ ਆਖਦੇ ਹਨ ਕਿ ਜੇ ਤੁਹਾਨੂੰ (ਮੁਹੰਮਦ ਸ: ਵੱਲੋਂ ਤੌਰੈਤ ਅਨੁਸਾਰ) ਹੁਕਮ ਦਿੱਤਾ ਜਾਵੇ ਤਾਂ ਮੰਨ ਲਵੋ, ਜੇ ਹੁਕਮ ਨਾ ਦਿੱਤਾ ਜਾਵੇ ਤਾਂ ਉਹਨਾਂ ਤੋਂ ਅੱਡ ਰਹੋ। (ਹੇ ਨਬੀ!) ਜਿਸ ਨੂੰ ਅੱਲਾਹ ਹੀ ਫ਼ਿਤਨੇ (ਅਜ਼ਮਾਇਸ਼) ਵਿਚ ਪਾ ਦੇਣਾ ਚਾਹਵੇ ਤਾਂ ਤੁਹਾਨੂੰ ਇਸ ਸੰਬੰਧ ਵਿਚ ਕੁੱਝ ਵੀ ਅਧਿਕਾਰ ਨਹੀਂ (ਕਿ ਉਹ ਈਮਾਨ ਵਾਲੇ ਬਣ ਜਾਣ)। ਜਿਹਨਾਂ ਦੇ ਬਾਰੇ ਅੱਲਾਹ ਨੇ ਹੀ ਨਹੀਂ ਚਾਹਿਆ ਕਿ ਉਹਨਾਂ ਦੇ ਮਨ ਪਾਕ ਹੋਣ, ਉਹਨਾਂ ਲਈ ਸੰਸਾਰ ਵਿਚ ਰੁਸਵਾਈ ਹੇ ਅਤੇ ਆਖ਼ਿਰਤ ਵਿਚ ਵੀ ਉਹਨਾਂ ਲਈ ਕਰੜੀ ਸਜ਼ਾ ਹੇ।

Maide 5:42

ਇਹ (ਮੁਨਾਫ਼ਕ) ਲੋਕ ਝੂਠੀਆਂ ਗੱਲਾਂ ਸੁਣਨ ਵਾਲੇ ਅਤੇ ਹਰਾਮ ਮਾਲ ਖਾਣ ਵਾਲੇ ਹਨ, ਜੇ ਇਹ ਤੁਹਾਡੇ ਕੋਲੇ ਆਉਣ ਤਾਂ (ਹੇ ਨਬੀ!) ਤੁਹਾਨੂੰ ਇਹ ਅਧੀਕਾਰ ਹੇ, ਭਾਵੇਂ ਇਹਨਾਂ ਵਿਚਕਾਰ ਫ਼ੈਸਲਾ ਕਰ ਦਿਓ, ਭਾਵੇਂ ਟਾਲ ਦਿਓ। ਜੇਕਰ ਤੁਸੀਂ ਇਹਨਾਂ ਦਾ ਫ਼ੈਸਲਾ ਕਰਨ ਤੋਂ ਨਾ ਕਰ ਦੇਓ ਤਾਂ ਵੀ ਇਹ ਤੁਹਾਨੂੰ ਕੁੱਝ ਵੀ ਹਾਨੀ ਨਹੀਂ ਪਹੁੰਚਾ ਸਕਦੇ, ਜੇ ਤੁਸੀਂ ਫ਼ੈਸਲਾ ਕਰੋ ਤਾਂ ਹੱਕ-ਇਨਸਾਫ਼ ਦੇ ਨਾਲ ਫ਼ੈਸਲਾ ਕਰੋ। ਅੱਲਾਹ ਇਨਸਾਫ਼ ਕਰਨ ਵਾਲਿਆਂ ਨਾਲ ਮੁਹੱਬਤ ਕਰਦਾ ਹੇ।

Maide 5:43

ਰੁਰਾਨੀ ਵਾਲੀ ਗੱਲ ਹੇ ਕਿ ਉਹ ਤੁਹਾਥੋਂ ਕਿਵੇਂ ਫ਼ੈਸਲਾ ਕਰਵਾਉਂਦੇ ਹਨ, ਜਦ ਕਿ ਉਹਨਾਂ ਕੋਲ ਤੌਰੈਤ (ਮੋਜੂਦ) ਹੇ, ਜਿਸ ਵਿਚ ਅੱਲਾਹ ਵੱਲੋਂ ਦਿੱਤੇ ਹੁਕਮ ਲਿਖੇ ਹੋਏ ਹਨ ਫੇਰ ਵੀ ਉਹ ਇਹਨਾਂ ਹੁਕਮਾਂ ਤੋਂ ਮੂੰਹ ਮੋੜ ਰਹੇ ਹਨ। ਅਸਲ ਗੱਲ ਹੇ ਕਿ ਇਹ ਈਮਾਨ ਵਾਲੇ ਹੇ ਹੀ ਨਹੀਂ।

Maide 5:44

ਅਸੀਂ ਤੌਰੈਤ ਨਾਜ਼ਿਲ ਕੀਤੀ ਜਿਸ ਵਿਚ ਹਿਦਾਇਤ ਅਤੇ ਨੂਰ ਹੇ। ਯਹੂਦੀਆਂ ਵਿੱਚੋਂ ਅੱਲਾਹ ਦੀ ਤਾਬੇਦਾਰੀ ਕਰਨ ਵਾਲੇ ਸਾਰੇ ਹੀ ਰਸੂਲ, ਅੱਲਾਹ ਵਾਲੇ ਅਤੇ ਗਿਆਨੀ ਲੋਕ ਇਸ ਕਿਤਾਬ ਅਨੁਸਾਰ ਹੀ ਫ਼ੈਸਲਾ ਕਰਦੇ ਸਨ। ਇਸੇ ਲਈ ਉਹ ਅੱਲਾਹ ਦੀ ਇਸ ਕਿਤਾਬ ਦੇ ਰਾਖੇ ਬਣਾਏ ਗਏ ਅਤੇ ਉਹ ਸਾਰੇ ਹੀ ਇਸ ਗੱਲ ਦੇ ਗਵਾਹ ਸਨ। ਸੋ (ਹੇ ਯਹੂਦੀਓ!) ਤੁਸੀਂ ਲੋਕਾਂ ਤੋਂ ਨਾ ਡਰੋ ਅਤੇ ਕੇਵਲ ਮੇਰਾ ਡਰ ਹੀ ਦਿਲ ਵਿਚ ਰੱਖੋ, ਮੇਰੀਆਂ ਆਇਤਾਂ (ਹੁਕਮਾਂ) ਨੂੰ ਥੋੜ੍ਹੇ ਜਿਹੇ ਮੁੱਲ ’ਤੇ ਨਾ ਵੇਚੋ, ਜਿਹੜੇ ਲੋਕੀ ਅੱਲਾਹ ਦੇ ਉਤਾਰੇ ਹੋਏ (ਕਾਨੂੰ ਨ) ਅਨੁਸਾਰ ਫ਼ੈਸਲਾ ਨਹੀਂ ਕਰਦੇ, ਉਹੀਓ ਕਾਫ਼ਿਰ ਹਨ।[9] ——— [9] ਕੁਫ਼ਰ ਦੇ ਦੋ ਦਰਜੇ ਹਨ ਕੁਫ਼ਰੇ ਅਕਬਰ (ਵੱਡਾ ਗੁਨਾਹ) ਤੇ ਕੁਫ਼ਰੇ ਅਸਗ਼ਰ (ਛੋਟਾ ਗੁਨਾਹ)। ਕੁਫ਼ਰੇ ਅਕਬਰ ਵਿਚ ਝੁਠਲਾਉਣਾ, ਘਮੰਡ ਕਰਨਾ, ਨਿਫ਼ਾਕ ਆਦਿ ਸ਼ਾਮਲ ਹਨ ਅਤੇ ਕੁਫ਼ਰੇ ਅਸਗ਼ਰ ਤੋਂ ਭਾਵ ਅੱਲਾਹ ਦੀਆਂ ਨਿਅਮਤਾਂ ਦੀ ਨਾ-ਸ਼ੁਕਰੀ ਕਰਨਾ ਹੇ।

Maide 5:45

ਅਸੀਂ ਉਹਨਾਂ ਯਹੂਦੀਆਂ ਲਈ ਤੌਰੈਤ ਵਿਚ ਹੁਕਮ ਲਿਖ ਦਿੱਤਾ ਸੀ ਕਿ ਬੇਸ਼ੱਕ ਜਾਨ ਦੇ ਬਦਲੇ ਜਾਨ,[10] ਅੱਖ ਦੇ ਬਦਲੇ ਅੱਖ, ਨੱਕ ਦੇ ਬਦਲੇ ਨੱਕ, ਕੰਨ ਦੇ ਬਦਲੇ ਕੰਨ, ਦੰਦ ਦੇ ਬਦਲੇ ਦੰਦ ਅਤੇ ਸਾਰੇ ਵਿਸ਼ੇਸ਼ ਜਖ਼ਮਾ ਦਾ ਵੀ ਬਰਾਬਰ ਦਾ ਬਦਲਾ ਹੇ, ਫੇਰ ਜਿਹੜਾ ਵਿਅਕਤੀ ਮੁਆਫ਼ ਕਰ ਦੇਵੇ (ਬਦਲਾ ਨਾ ਲਵੇ) ਉਸ ਲਈ ਹੀ ਬਦਲੇ ਤੋਂ ਛੁਟਕਾਰਾ ਹੇ ਅਤੇ ਜਿਹੜੇ ਲੋਕ ਅੱਲਾਹ ਵੱਲੋਂ ਨਾਜ਼ਿਲ ਕੀਤੇ ਹੋਏ ਹੁਕਮਾਂ ਅਨੁਸਾਰ ਫ਼ੈਸਲਾ ਨਹੀਂ ਕਰਦੇ, ਉਹੀਓ ਜ਼ਾਲਮ ਹਨ। ——— [10] ਸ਼ਰੀਅਤ ਦਾ ਹੁਕਮ ਹੇ ਕਿ ਕਸਾਸ ਤੋਂ ਬਿਨਾਂ ਕਿਸੇ ਨੂੰ ਕਤਲ ਨਹੀਂ ਕੀਤਾ ਜਾਣਾ ਚਾਹੀਦਾ। ਨਬੀ ਕਰੀਮ (ਸ:) ਨੇ ਫ਼ਰਮਾਇਆ, ਜਿਹੜਾ ਮੁਸਲਮਾਨ ਇਸ ਗੱਲ ਦੀ ਗਵਾਹੀ ਦਿੰਦਾ ਹੇ ਕਿ ਅੱਲਾਹ ਤੋਂ ਛੁੱਟ ਕੋਈ ਇਸ਼ਟ ਨਹੀਂ ਅਤੇ ਮੈਂ (ਮੁਹੰਮਦ ਸ:) ਅੱਲਾਹ ਦਾ ਰਸੂਲ ਹਾਂ ਤਾਂ ਉਸ ਦਾ ਕਤਲ ਕਰਨਾ ਤਿੰਨ ਹਾਲਤਾਂ ਤੋਂ ਛੁੱਟ ਜਾਇਜ਼ ਨਹੀਂ (1) ਜਾਨ ਦੇ ਬਦਲੇ ਵਿਚ ਜਾਨ (2) ਜੇ ਕੋਈ ਵਿਵਾਹਤ ਵਿਅਕਤੀ ਜ਼ਨਾਂ ਕਰੇ ਤਾਂ ਉਸ ਨੂੰ ਪੱਥਰਾ ਨਾਲ ਮਾਰਿਆ ਜਾਵੇਗਾ (3) ਜੇ ਕੋਈ ਇਸਲਾਮ ਤੋਂ ਫ਼ਿਰ ਜਾਵੇ ਅਤੇ ਮੁਸਲਮਾਨਾਂ ਦੀ ਜਮਾਅਤ ਨੂੰ ਛੱਡ ਦੇਵੇ ਤਾਂ ਉਸ ਦੀ ਸਜ਼ਾ ਵੀ ਕਤਲ ਹੀ ਹੇ। (ਸਹੀ ਬੁਖ਼ਾਰੀ, ਹਦੀਸ: 6878)

Maide 5:46

ਅਤੇ ਅਸੀਂ ਇਹਨਾਂ ਪੈਗ਼ੰਬਰਾਂ ਮਗਰੋਂ ਮਰੀਅਮ ਦੇ ਪੁੱਤਰ ਈਸਾ ਨੂੰ ਭੇਜਿਆ [11] ਜਿਹੜਾ ਆਪਣੇ ਤੋਂ ਪਹਿਲਾਂ ਆਈ ਕਿਤਾਬ ਭਾਵ ਤੌਰੈਤ ਦੀ ਪੁਸ਼ਟੀ ਕਰਨ ਵਾਲਾ ਸੀ। ਅਸੀਂ ਉਸ (ਈਸਾ) ਨੂੰ ਇੰਜੀਲ ਦਿੱਤੀ, ਜਿਸ ਵਿਚ (ਸਿੱਧਾ ਰਾਹ ਵੇਖਣ ਲਈ) ਰੋਸ਼ਨੀ ਅਤੇ ਹਿਦਾਇਤ ਸੀ ਅਤੇ ਉਹ ਆਪਣੇ ਤੋਂ ਪਹਿਲਾਂ ਨਾਜ਼ਲ ਹੋਈ ਕਿਤਾਬ (ਤੌਰੈਤ) ਦੀ ਪੁਸ਼ਟੀ ਕਰਨ ਵਾਲੀ ਸੀ ਅਤੇ ਬੁਰਾਈਆਂ ਤੋਂ ਬਚਣ ਵਾਲਿਆਂ ਲਈ ਹਿਦਾਇਤ ਤੇ ਨਸੀਹਤ ਨਾਲ ਭਰੀ ਹੋਈ ਸੀ। ——— [11] ਹਜ਼ਰਤ ਈਸਾ ਤੋਂ ਬਾਅਦ ਹਜ਼ਰਤ ਮੁਹੰਮਦ (ਸ:) ਨੂੰ ਨਬੀ ਬਣਾਇਆ ਗਿਆ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਮੈਂ ਇਬਨੇ ਮਰੀਅਮ ਨਾਲ ਸਭ ਤੋਂ ਵੱਧ ਨੇੜੇ ਦਾ ਸਬੰਧ ਰੱਖਦਾ ਹਾਂ ਅਤੇ ਸਾਰੇ ਪੈਗ਼ੰਬਰ ਮੇਰੇ ਅਲਾਤੀ ਭਾਈ ਹਨ, ਮੇਰੇ ਅਤੇ ਇਬਨੇ ਮਰੀਅਮ ਵਿਚਾਲੇ ਕੋਈ ਨਬੀ ਨਹੀਂ। (ਸਹੀ ਬੁਖ਼ਾਰੀ, ਹਦੀਸ: 3442) * ਅਲਾਤੀ ਭਾਈ ਤੋਂ ਭਾਵ ਹੇ ਕਿ ਜਿਨ੍ਹਾਂ ਦਾ ਬਾਪ ਇਕ ਹੋਵੇ ਅਤੇ ਮਾਵਾਂ ਵੱਖ ਵੱਖ ਹੋਣ ਭਾਵ ਕਿ ਸਾਰੇ ਨਬੀਆਂ ਦਾ ਦੀਨ ਇਕ ਹੀ ਸੀ ਪਰ ਤਰੀਕੇ (ਸ਼ਰੀਅਤਾਂ) ਵੱਖ ਵੱਖ ਸੀ ਪਰੰਤੂ ਸ਼ਰੀਅਤੇ ਮੁਹੰਮਦੀਯਾ ਤੋਂ ਬਾਅਦ ਸਾਰੀਆਂ ਸ਼ਰੀਅਤਾਂ ਰੱਦ ਹੋ ਗਈਆਂ ਅਤੇ ਹੁਣ ਦੀਨ ਵੀ ਇਕ ਹੇ ਅਤੇ ਸ਼ਰੀਅਤ ਵੀ ਇਕ। (ਅਹਸਨੁਲ-ਬਿਆਨ)

Maide 5:47

ਅਤੇ ਇੰਜੀਲ ਵਾਲਿਆਂ ਨੂੰ ਚਾਹੀਦਾ ਹੇ ਕਿ ਅੱਲਾਹ ਨੇ ਜੋ ਵੀ ਇੰਜੀਲ ਵਿਚ ਹੁਕਮ ਨਾਜ਼ਲ ਕੀਤੇ ਹਨ ਉਸ ਦੇ ਅਨੁਸਾਰ ਹੀ ਫ਼ੈਸਲੇ ਕਰਨ ਅਤੇ ਜਿਹੜੇ ਲੋਕ ਅੱਲਾਹ ਵੱਲੋਂ ਨਾਜ਼ਲ ਕੀਤੇ ਹੋਏ ਹੁਕਮਾਂ ਅਨੁਸਾਰ ਫ਼ੈਸਲੇ ਨਹੀਂ ਕਰਦੇ, ਉਹ ਫ਼ਾਸਿਕ (ਉਲੰਘਾਣਾਕਾਰੀ) ਹਨ।

Maide 5:48

(ਹੇ ਨਬੀ!) ਅਸੀਂ ਤੁਹਾਡੇ ਉੱਤੇ ਇਹ ਕਿਤਾਬ (.ਕੁਰਆਨ) ਸੱਚਾਈ ਅਤੇ ਹੱਕ ਨਾਲ ਨਾਜ਼ਿਲ ਕੀਤੀ ਹੇ, ਇਹ ਉਸ ਕਿਤਾਬ ਦੀ ਪੁਸ਼ਟੀ ਕਰਦੀ ਹੇ, ਜਿਹੜੀ ਇਸ ਤੋਂ ਪਹਿਲਾਂ [12] (ਨਾਜ਼ਿਲ ਹੋਈ) ਸੀ ਅਤੇ ਉਸ ਦੀ ਰਾਖੀ ਕਰਦੀ ਹੇ। ਸੋ ਤੁਸੀਂ ਉਹਨਾਂ (ਯਹੂਦੀ ਅਤੇ ਈਸਾਈਆਂ) ਦੇ ਆਪਸੀ ਝਗੜ੍ਹਿਆਂ ਵਿਚ ਅੱਲਾਹ ਵੱਲੋਂ ਉਤਾਰੀ ਹੋਈ ਕਿਤਾਬ (.ਕੁਰਆਨ) ਅਨੁਸਾਰ ਹੀ ਫ਼ੈਸਲੇ ਕਰੋ। ਤੁਸੀਂ ਇਸ ਸੱਚਾਈ (.ਕੁਰਆਨ) ਦੀ ਅਣਦੇਖੀ ਕਰਦੇ ਹੋਏ ਉਹਨਾਂ ਦੀਆਂ ਇੱਛਾਵਾਂ ਦੇ ਪਿੱਛੇ ਨਾ ਲੱਗੋ। ਅਸੀਂ ਤੁਹਾਡੇ ਵਿੱਚੋਂ ਹਰੇਕ ਲਈ ਇਕ ਕਾ`ਨ ਅਤੇ ਕੰਮ ਕਰਨ ਦਾ ਇਕ ਢੰਗ ਨਿਯਤ ਕੀਤਾ ਹੇ। ਜੇ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਇਕ ਹੀ ਉੱਮਤ ਬਣਾ ਦਿੰਦਾ ਪ੍ਰੰਤੂ ਉਹ ਤਾਂ ਚਾਹੁੰਦਾ ਰੁ ਕਿ ਇਸ ਕਿਤਾਬ ਰਾਹੀਂ ਤੁਹਾਨੂੰ ਪਰਖੇ ਸੋ ਤੁਸੀਂ ਨੇਕੀਆਂ ਵਿਚ ਇਕ ਦੂਜੇ ਤੋਂ ਅਗਾਂਹ ਵਧੋ। ਤੁਸੀਂ ਸਾਰਿਆਂ ਨੇ ਜਾਣਾ ਉਸੇ ਰੱਬ ਕੋਲ ਹੀ ਹੇ ਫੇਰ ਉਹ ਤੁਹਾਨੂੰ ਉਹਨਾਂ ਗੱਲਾਂ ਦੀ ਹਕੀਕਤ ਦੱਸ ਦੇਵੇਗਾ, ਜਿਹਨਾਂ ਵਿਚ ਤੁਸੀਂ ਮਤਭੇਦ ਕਰਦੇ ਰਹਿੰਦੇ ਸਾਂ। ——— [12] .ਕੁਰਆਨ ਪਹਿਲਾਂ ਆਈਆਂ ਸਾਰੀਆਂ ਕਿਤਾਬਾਂ ਦੀ ਰਾਖੀ ਕਰਦਾ ਹੇ ਉਹਨਾਂ ਕਿਤਾਬਾਂ ਵਿਚ ਜੋ ਵੀ ਰੱਬੀ ਬਾਣੀ ਹੇ, .ਕੁਰਆਨ ਉਸ ਦੀ ਪੁਸ਼ਟੀ ਕਰਦਾ ਹੇ ਅਤੇ ਜੋ ਉਹਨਾਂ ਕਿਤਾਬਾ ਵਿਚ ਰੱਦੋ-ਬਦਲ ਕਰ ਦਿੱਤਾ ਹੇ, ਉਸ ਨੂੰ ਝੁਠਲਾਉਂਦਾ ਹੇ।

Maide 5:49

(ਹੇ ਨਬੀ!) ਤੁਸੀਂ ਇਹਨਾਂ ਲੋਕਾਂ ਦੇ ਮਾਮਲਿਆਂ ਵਿਚ ਰੱਬ ਵੱਲੋਂ ਤੁਹਾਡੇ ਉੱਤੇ ਉਤਾਰੀ ਕਿਤਾਬ (.ਕੁਰਆਨ) ਅਨੁਸਾਰ ਹੀ ਫ਼ੈਸਲੇ ਕਰੋ। ਇਹਨਾਂ ਦੀਆਂ ਇੱਛਾਵਾਂ ਦੀ ਪਾਲਣਾ ਨਾ ਕਰੋ ਅਤੇ ਇਹਨਾਂ ਤੋਂ ਸਾਵਧਾਨ ਰਹੋ, ਕਿਤੇ ਇਹ ਤੁਹਾਨੂੰ ਕਿਸੇ ਅਜਿਹੇ ਹੁਕਮ ਤੋਂ ਇੱਧਰ-ਉੱਧਰ ਨਾ ਕਰ ਦੇਣ ਜਿਹੜਾ ਅੱਲਾਹ ਨੇ ਤੁਹਾਡੇ ’ਤੇ ਉਤਾਰਿਆ ਹੇ ਜੇ ਉਹ ਮੂੰਹ ਮੋੜਦੇ ਹਨ ਤਾਂ ਸੱਚ ਜਾਣੋ ਕਿ ਅੱਲਾਹ ਵੀ ਇਹੋ ਚਾਹੁੰਦਾ ਹੇ ਕਿ ਇਹਨਾਂ ਨੂੰ ਇਹਨਾਂ ਦੇ ਕੁੱਝ ਗੁਨਾਹਾਂ ਦੀ ਸਜ਼ਾ (ਸੰਸਾਰ ਵਿਚ) ਮਿਲ ਜਾਵੇ ਅਤੇ ਬਹੁਤੇ ਲੋਕ ਤਾਂ ਇਹਨਾਂ ਵਿੱਚੋਂ ਉਲੰਘਣਾਕਾਰੀ ਹੀ ਹਨ।

Maide 5:50

ਕੀ ਇਹ ਲੋਕ ਜਹਾਲਤ ਭਰਿਆ ਫ਼ੈਸਲਾ ਚਾਹੁੰਦੇ ਹਨ ?[13] ਜਿਹੜੀ ਕੌਮ ਅੱਲਾਹ ਉੱਤੇ ਵਿਸ਼ਵਾਸ ਰੱਖਦੀ ਹੇ, ਉਸ ਲਈ ਅੱਲਾਹ ਤੋਂ ਵਧੀਆ ਫ਼ੈਸਲਾ ਕੋਣ ਕਰ ਸਕਦਾ ਹੇ ? ——— [13] ਹਦੀਸ ਅਨੁਸਾਰ ਤਿੰਨ ਤਰ੍ਹਾਂ ਦੇ ਵਿਅਕਤੀ ਅੱਲਾਹ ਨੂੰ ਸਖ਼ਤ ਨਾਪਸੰਦ ਹਨ (1) ਜਿਹੜਾ ਖ਼ਾਨਾ-ਕਾਅਬਾ ਵਿਚ ਗੁਨਾਹ ਕਰੇ (2) ਜਿਹੜਾ ਮੁਸਲਮਾਨ ਹੰਦੇ ਹੋਏ ਵੀ ਜਹਾਲਤ ਵਾਲੀਆਂ ਰਸਮਾਂ ਰਵਾਜਾਂ ਨੂੰ ਆਪਣਾਏ (3) ਕਿਸੇ ਦਾ ਨਾ-ਹੱਕਾ ਕਤਲ ਕਰਨ ਲਈ ਉਸ ਦਾ ਪਿੱਛਾ ਕਰੇ। (ਸਹੀ ਬੁਖ਼ਾਰੀ, ਹਦੀਸ: 6882)

Maide 5:51

ਹੇ ਈਮਾਨ ਵਾਲਿਓ! ਤੁਸੀਂ ਯਹੂਦੀਆਂ ਅਤੇ ਈਸਾਈਆਂ ਨੂੰ ਆਪਣਾ ਮਿੱਤਰ ਨਾ ਬਣਾਓ ਇਹ ਤਾਂ ਆਪਸ ਵਿਚ ਹੀ ਇਕ ਦੂਜੇ ਦੇ ਮਿੱਤਰ ਹਨ। ਤੁਹਾਡੇ ਵਿੱਚੋਂ ਜਿਹੜਾ ਵੀ ਕੋਈ ਇਹਨਾਂ ਨਾਲ ਦੋਸਤੀ ਕਰੇਗਾ, ਉਹ ਇਹਨਾਂ ਵਿੱਚੋਂ ਹੀ ਗਿਿਣਆ ਜਾਵੇਗਾ। ਬੇਸ਼ੱਕ ਅੱਲਾਹ ਜ਼ਾਲਮਾਂ ਨੂੰ ਕਦੇ ਵੀ ਹਿਦਾਇਤ ਨਹੀਂ ਦਿੰਦਾ।

Maide 5:52

ਫੇਰ ਤੁਸੀਂ ਉਹਨਾਂ ਲੋਕਾਂ ਨੂੰ ਵੇਖਦੇ ਹੋ ਜਿਹਨਾਂ ਦੇ ਦਿਲਾਂ ਵਿਚ (ਛਲ ਕੱਪਟ ਦੀ) ਬੀਮਾਰੀ ਹੇ। ਉਹ ਭੱਜ ਭੱਜ ਕੇ ਉਹਨਾਂ ਯਹੂਦੀਆਂ ਵਿਚ ਜਾ ਘੁਸਦੇ ਹਨ ਅਤੇ ਉਹਨਾਂ ਨੂੰ ਕਹਿੰਦੇ ਹਨ ਕਿ ਸਾਨੂੰ ਡਰ ਲੱਗਦਾ ਹੇ ਇੰਜ ਨਾ ਹੋਵੇ ਕਿ ਅਸੀਂ ਕਿਸੇ ਮੁਸੀਬਤ ਵਿਚ ਹੀ ਫਸ ਜਾਈਏ। ਹੋ ਸਕਦਾ ਹੇ ਕਿ ਅੱਲਾਹ ਤੁਹਾਨੂੰ (ਮੁਸਲਮਾਨਾਂ ਨੂੰ) ਜਿੱਤ ਹੀ ਦੇ ਦੇਵੇ ਜਾਂ ਆਪਣੇ ਵੱਲੋਂ ਕੋਈ ਹੋਰ (ਭਲਾਈ ਦੀ) ਗੱਲ ਜ਼ਾਹਿਰ ਕਰ ਦੇਵੇ ਤਾਂ ਫੇਰ ਇਹ ਲੋਕ ਆਪਣੇ ਦਿਲ ਵਿਚ ਲੁਕਾਈਆਂ ਹੋਈਆਂ ਗੱਲਾਂ ਉੱਤੇ ਪਛਤਾਉਣਗੇ।

Maide 5:53

ਉਸ ਵੇਲੇ ਈਮਾਨ ਲਿਆਉਣ ਵਾਲੇ ਆਖਣਗੇ, ਕੀ ਇਹ ਉਹ ਲੋਕ ਹਨ, ਜਿਹੜੇ ਅੱਲਾਹ ਦੇ ਨਾਂ ਉੱਤੇ ਵੱਡੀਆਂ-ਵੱਡੀਆਂ ਸਹੂੰਆਂ ਖਾ ਕੇ ਵਿਸ਼ਵਾਸ ਦਿਲਾਉਂਦੇ ਸਨ ਕਿ ਉਹ ਤੁਹਾਡੇ ਨਾਲ ਹੀ ਹਨ? ਇਹਨਾਂ ਦੇ ਸਾਰੇ ਅਮਲ ਵਿਅਰਥ ਗਏ ਅਤੇ ਇਹ ਘਾਟਾ ਖਾਣ ਵਾਲਿਆਂ ਵਿੱਚੋਂ ਹੋ ਗਏ।

Maide 5:54

ਹੇ ਈਮਾਨ ਵਾਲਿਓ! ਤੁਹਾਡੇ ਵਿੱਚੋਂ ਜਿਹੜਾ ਵੀ ਕੋਈ ਆਪਣੇ ਦੀਨ ਤੋਂ ਫਿਰ ਜਾਵੇਗਾ ਤਾਂ ਅੱਲਾਹ ਛੇਤੀ ਹੀ ਅਜਿਹੇ ਲੋਕਾਂ ਨੂੰ ਲਿਆਵੇਗਾ ਕਿ ਉਹ ਉਹਨਾਂ ਨਾਲ ਮੁਹੱਬਤ ਕਰਦਾ ਹੋਵੇਗਾ ਅਤੇ ਉਹ ਵੀ ਅੱਲਾਹ ਨਾਲ ਮਹੁੱਬਤ ਕਰਦੇ ਹੋਣਗੇ। ਉਹ ਮੋਮਿਨਾਂ ਪ੍ਰਤੀ ਨਰਮੀ ਕਰਨ ਵਾਲੇ ਅਤੇ ਕਾਫ਼ਿਰਾਂ ਲਈ ਬਹੁਤ ਹੀ ਸਖ਼ਤ ਹੋਣਗੇ। ਉਹ ਅੱਲਾਹ ਦੀ ਰਾਹ ਵਿਚ ਜਿਹਾਦ ਕਰਨਗੇ ਅਤੇ ਕਿਸੇ ਮੰਦਾ-ਚੰਗਾ ਆਖਣ ਵਾਲੇ ਦੀ ਪਰਵਾਹ ਨਹੀਂ ਕਰਣਗੇ। ਇਹ ਅੱਲਾਹ ਦੀਆਂ ਮਿਹਰਾਂ ਹਨ, ਜਿਸ ਨੂੰ ਚਾਹੁੰਦਾ ਹੇ ਦਿੰਦਾ ਹੇ, ਅੱਲਾਹ ਅਸੀਮਿਤ ਸਾਧਨਾਂ ਦਾ ਮਾਲਿਕ ਹੇ ਅਤੇ ਸਭ ਕੁੱਝ ਜਾਣਦਾ ਹੇ।

Maide 5:55

(ਹੇ ਮੁਸਲਮਾਨੋ!) ਤੁਹਾਡੇ ਦੋਸਤ ਤਾਂ ਕੇਵਲ ਅੱਲਾਹ ਅਤੇ ਉਸ ਦੇ ਰਸੂਲ (ਹਜ਼ਰਤ ਮੁਹੰਮਦ) ਹਨ ਅਤੇ ਉਹ ਸਾਰੇ ਹੀ ਈਮਾਨ ਵਾਲੇ ਹਨ ਜਿਹੜੇ ਨਮਾਜ਼ਾਂ ਪੜ੍ਹਦੇ ਹਨ ਅਤੇ ਜ਼ਕਾਤ ਦਿੰਦੇ ਹਨ ਅਤੇ ਉਹ (ਅੱਲਾਹ ਦੇ ਹਰ ਹੁਕਮ ਅੱਗੇ) ਝੁਕਣ ਵਾਲੇ ਹਨ।

Maide 5:56

ਅਤੇ ਜੋ ਵੀ ਵਿਅਕਤੀ ਅੱਲਾਹ, ਉਸ ਦੇ ਰਸੂਲ ਨਾਲ ਅਤੇ ਉਹਨਾਂ ਲੋਕਾਂ ਨਾਲ ਜਿਹੜੇ ਈਮਾਨ ਲਿਆਏ ਹਨ, ਦੋਸਤੀ ਕਰੇਗਾ[14] (ਇਹੋ ਅੱਲਾਹ ਦੀ ਟੋਲੀ ਹੇ)। ਬੈਸ਼ੱਕ ਅੱਲਾਹ ਦੀ ਟੋਲੀ ਹੀ ਭਾਰੂ ਰਹਿਣ ਵਾਲੀ ਹੇ। ——— [14] ਹਦੀਸ ਅਨੁਸਾਰ ਅੱਲਾਹ ਅਤੇ ਉਸ ਦੇ ਰਸੂਲ ਦੀ ਮੁਹੱਬਤ ਈਮਾਨ ਦੇ ਸੁਆਦ ਦਾ ਕਾਰਨਹੇ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਜਿਸ ਕਿਸੇ ਵਿਚ ਇਹ ਤਿੰਨ ਆਦਤਾਂ ਹੋਣਗੀਆਂ ਉਹ ਈਮਾਨੀ ਸੁਆਦ ਅਵੱਸ਼ ਹੀ ਚਖੇਗਾ, (1) ਅੱਲਾਹ ਅਤੇ ਉਸ ਦੇ ਰਸੂਲ ਉਸ ਨੂੰ ਸਭ ਤੋਂ ਵੱਧ ਮਹਿਬੂਬ ਹੋਣ (2) ਕਿਸੇ ਨਾਲ ਮਿੱਤਰਤਾ ਕੇਵਲ ਅੱਲਾਹ ਲਈ ਹੀ ਕਰੇ, (3) ਮੁੜ ਕਾਫ਼ਿਰ ਹੋਣਾ ਇੰਜ ਨਾਪਸੰਦ ਹੋਵੇ ਜਿਵੇਂ ਅੱਗ ਵਿਚ ਸੁੱਟ ਦਿੱਤਾ ਗਿਆ। (ਸਹੀ ਬੁਖ਼ਾਰੀ, ਹਦੀਸ: 16)

Maide 5:57

ਹੇ ਈਮਾਨ ਵਾਲਿਓ! ਉਹਨਾਂ ਨੂੰ ਆਪਣਾ ਮਿੱਤਰ ਨਾ ਬਣਾਓ ਜਿਨ੍ਹਾਂ ਨੇ ਤੁਹਾਡੇ ਧਰਮ (ਇਸਲਾਮ) ਨੂੰ ਹਾਸਾ-ਮਖ਼ੋਲ ਬਣਾ ਛੱਡਿਆ ਹੇ, ਭਾਵੇਂ ਉਹ ਉਹਨਾਂ ਵਿੱਚੋਂ ਹੋਣ ਜਿਹਨਾਂ ਨੂੰ ਤੁਹਾਥੋਂ ਪਹਿਲਾਂ ਕਿਤਾਬਾਂ (ਤੌਰੈਤ, ਇੰਜੀਲ) ਦਿੱਤੀਆਂ ਗਈਆਂ ਹਨ ਜਾਂ ਕਾਫ਼ਿਰ ਹੋਣ, ਜੇ ਤੁਸੀਂ ਮੋਮਿਨ ਹੋ ਤਾਂ ਕੇਵਲ ਅੱਲਾਹ ਤੋਂ ਹੀ ਡਰੋ।

Maide 5:58

ਜਦੋਂ ਤੁਸੀਂ ਉਹਨਾਂ ਨੂੰ ਨਮਾਜ਼ ਲਈ ਬੁਲਾਉਂਦੇ ਹੋ [15] ਤਾਂ ਉਹ ਇਹ ਦਾ ਮਖੌਲ ਉਡਾਉਂਦੇ ਹਨ ਅਤੇ ਖੇਡ-ਤਮਾਸ਼ਾ ਬਣਾ ਲੈਂਦੇ ਹਨ, ਇਹ ਇਸ ਲਈ ਕਰਦੇ ਹਨ ਕਿ ਉਹਨਾਂ ਨੂੰ ਅਕਲ ਹੀ ਨਹੀਂ। ——— [15] ਨਮਾਜ਼ ਲਈ ਬਲਾਉਣ ਦਾ ਤਰੀਕਾ ਨਬੀ (ਸ:) ਨੇ ਅਜ਼ਾਨ ਦੁਆਰਾ ਦੱਸਿਆ ਹੇ। ਕੁੱਝ ਸੁਹਾਬਾ ਨੂੰ ਸੁਪਨਿਆਂ ਵਿਚ ਅਜ਼ਾਨ ਦੇ ਸ਼ਬਦ ਦੱਸੇ ਗਏ ਅਤੇ ਆਪ (ਸ:) ਨੇ ਉਹਨਾਂ ਨੂੰ ਪਸੰਦ ਕੀਤਾ। ਹਜ਼ਰਤ ਅੱਬਾਸ ਰ:ਅ: ਤੋਂ ਪਤਾ ਲੱਗਦਾ ਹੇ ਕਿ ਨਮਾਜ਼ ਦੇ ਐਲਾਨ ਲਈ ਲੋਕਾਂ ਨੇ ਅੱਗ ਬਾਲਣ ਜਾਂ ਨਾਕੂਸ (ਭਾਵ ਉੱਚੀ ਆਵਾਜ਼ ਦਾ ਸਾਜ਼) ਬਜਾਉਣ ਦੀ ਰਾਏ ਦਿੱਤੀ, ਜੋ ਯਹੂਦੀਆਂ ਅਤੇ ਈਸਾਈਆਂ ਦਾ ਤਰੀਕਾ ਸੀ ਤਦ ਹਜ਼ਰਤ ਬਲਾਲ ਰ:ਅ: ਨੂੰ ਕਿਹਾ ਗਿਆ ਕਿ ਅਜ਼ਾਨ ਵਿਚ ਕਲਮੇ (ਬੋਲ) ਦੋ ਵਾਰ ਅਤੇ ਅਕਾਮਤ ਲਈ ਇਕ-ਇਕ ਵਾਰ ਕਹਿਣ (ਅਕਾਮਤ ਉਸ ਸਮੇਂ ਕਹੀ ਜਾਂਦੀ ਹੇ ਜਦੋਂ ਲੋਕੀਂ ਨਮਾਜ਼ ਲਈ ਤਿਆਰ ਹੋ ਜਾਂਦੇ ਹਨ)। (ਸਹੀ ਬੁਖ਼ਾਰੀ, ਹਦੀਸ: 603)

Maide 5:59

ਸੋ (ਹੇ ਨਬੀ!) ਤੁਸੀਂ ਆਖੋ ਕਿ ਹੇ ਕਿਤਾਬ ਵਾਲਿਓ! ਕੀ ਤੁਸੀਂ ਸਾਡੇ ਨਾਲ ਇਸ ਲਈ ਵੈਰ ਰੱਖਦੇ ਹੋ ਕਿ ਅਸੀਂ ਅੱਲਾਹ ਅਤੇ ਉਸ ਵੱਲੋਂ ਘੱਲੀ ਗਈ ਕਿਤਾਬ (.ਕੁਰਆਨ) ਅਤੇ ਸਾਥੋਂ ਪਹਿਲਾਂ ਨਾਜ਼ਿਲ ਹੋਈਆਂ ਕਿਤਾਬਾਂ ਉੱਤੇ ਈਮਾਨ ਰੱਖਦੇ ਹਾਂ। ਬੇਸ਼ੱਕ ਤੁਹਾਡੇ ਵਿੱਚੋਂ ਬਹੁਤੇ ਲੋਕ ਤਾਂ ਨਾ-ਫ਼ਰਮਾਨ ਹਨ।

Maide 5:60

(ਹੇ ਨਬੀ!) ਕਹਿ ਦਿਓ! ਕੀ ਮੈਂ ਤੁਹਾਨੂੰ ਉਸ ਵਿਅਕਤੀ ਬਾਰੇ ਨਾ ਦੱਸਾਂ ਜਿਹੜਾ ਬਦਲੇ ਪੱਖੋਂ ਅੱਲਾਹ ਦੀਆਂ ਨਜ਼ਰਾਂ ਵਿਚ ਉਸ (ਨਾ-ਫ਼ਰਮਾਨ) ਤੋਂ ਵੀ ਵੱਧ ਭੈੜਾ ਹੇ ? ਇਹ ਵਿਅਕਤੀ ਉਹ ਹੇ ਜਿਸ ਉੱਤੇ ਅੱਲਾਹ ਨੇ ਲਾਅਨਤਾਂ ਪਾਈਆਂ ਹਨ ਅਤੇ ਉਸ ’ਤੇ ਆਪਣਾ ਗ਼ਜ਼ਬ (ਕਰੋਪ) ਨਾਜ਼ਿਲ ਕੀਤਾ ਹੇ। ਇਹਨਾਂ ਵਿੱਚੋਂ ਕੁੱਝ ਨੂੰ ਬਾਂਦਰ ਅਤੇ ਸੂਰ ਬਣਾ ਛੱਡਿਆ। ਅਤੇ ਜਿਸ ਵਿਅਕਤੀ ਨੇ ਸ਼ੈਤਾਨ ਦੀ ਬੰਦਗੀ ਕੀਤੀ ਉਹੀ ਲੋਕ ਸਭ ਤੋਂ ਵੱਧ ਭੈੜੀ ਸ਼੍ਰੇਣੀ ਵਿਚ ਹਨ ਅਤੇ ਇਹੋ ਹਨ ਜਿਹੜੇ ਸੱਭ ਤੋਂ ਵੱਧ ਸਿੱਧੀ ਰਾਹ ਤੋਂ ਭਟਕੇ ਹੋਏ ਹਨ।

Maide 5:61

ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ, ਜਦ ਕਿ ਉਹਨਾਂ ਦਾ ਹਾਲ ਇਹ ਹੇ ਕਿ ਉਹ ਕੁਫ਼ਰ ਦੇ ਨਾਲ ਹੀ (ਈਮਾਨ ਵਿਚ) ਦਾਖ਼ਲ ਹੋਏ ਸੀ ਅਤੇ ਉਸੇ ਦੇ ਨਾਲ ਹੀ ਨਿਕਲ ਗਏ। ਇਹ ਜੋ ਵੀ ਲੁਕਾ ਰਹੇ ਹਨ ਅੱਲਾਹ ਉਹ ਸਭ ਜਾਣਦਾ ਹੇ।

Maide 5:62

ਤੁਸੀਂ ਵੇਖੋਗੇ ਕਿ ਇਹਨਾਂ ਵਿੱਚੋਂ ਬਹੁਤੇ ਲੋਕ ਗੁਨਾਹ, ਵਧੀਕੀ ਅਤੇ ਹਰਾਮ ਖਾਣ ਵਿਚ ਛੇਤੀ ਕਰਦੇ ਹਨ, ਉਹ ਬਹੁਤ ਹੀ ਬੁਰੇ ਕੰਮ ਹਨ ਜੋ ਉਹ ਕਰਦੇ ਹਨ।

Maide 5:63

ਇਹਨਾਂ ਨੂੰ ਇਹਨਾਂ ਦੇ ਅੱਲਾਹ ਵਾਲੇ ਤੇ ਧਰਮ-ਗਿਆਨੀ ਗੁਨਾਹ ਦੀਆਂ ਗੱਲਾਂ ਕਹਿਣ ਤੋਂ ਤੇ ਹਰਾਮ ਚੀਜ਼ਾਂ ਖਾਣ ਤੋਂ ਕਿਉਂ ਨਹੀਂ ਰੋਕਦੇ? ਬੇਸ਼ੱਕ ਬਹੁਤ ਹੀ ਭੈੜੀ ਰਚਨਾ ਹੇ ਜੋ ਉਹ ਆਪਣੇ ਲਈ ਤਿਆਰ ਕਰ ਰਹੇ ਹਨ।

Maide 5:64

ਯਹੂਦੀ ਆਖਦੇ ਹਨ ਕਿ ਅੱਲਾਹ ਦੇ ਹੱਥ ਬੱਝੇ ਹੋਏ ਹਨ? (ਜਦ ਕਿ) ਹੱਥ ਤਾਂ ਇਹਨਾਂ ਦੇ ਹੀ[16] ਬੱਝੇ ਹੋਏ ਹਨ ਅਤੇ ਇਹਨਾਂ ਦੀ ਇਸ ਬਕਵਾਸ ਕਾਰਨ ਹੀ ਇਹਨਾਂ ਉੱਤੇ ਲਾਅਨਤਾਂ ਕੀਤੀਆਂ ਗਈਆਂ ਹਨ, ਸਗੋਂ ਅੱਲਾਹ ਦੇ ਹੱਥ ਤਾਂ ਖੁੱਲ੍ਹੇ ਹਨ, ਜਿਵੇਂ ਚਾਹੁੰਦਾ ਹੇ ਖ਼ਰਚ ਕਰਦਾ ਹੇ। ਹਕੀਕਤ ਇਹ ਹੇ ਕਿ ਜੋ ਵੀ ਤੁਹਾਡੇ ਰੱਬ ਵੱਲੋਂ ਉਤਾਰਿਆ ਜਾਂਦਾ ਹੇ ਇਹ ਇਹਨਾਂ (ਕਾਫ਼ਿਰ) ਵਿੱਚੋਂ ਬਥੇਰਿਆਂ ਦੀ ਸਰਕਸ਼ੀ ਅਤੇ ਕੁਫ਼ਰ ਵਿਚ ਵਾਧੇ ਦਾ ਕਾਰਨ ਬਣਦਾ ਹੇ। ਅਤੇ ਅਸੀਂ ਕਿਆਮਤ ਤਕ ਲਈ ਇਹਨਾਂ ਵਿਚਾਲੇ ਈਰਖਾ ਤੇ ਵੈਰ ਵਿਰੋਧ ਪਾ ਛੱਡਿਆਂ ਹੇ। ਜਦੋਂ ਵੀ ਉਹ ਲੜਾਈ ਦੀ ਅੱਗ ਭੜਕਾਉਣਾ ਚਾਹੁੰਦੇ ਹਨ ਤਾਂ ਅੱਲਾਹ ਉਸ ਨੂੰ ਬੁਝਾ ਦਿੰਦਾ ਹੇ। ਇਹ ਧਰਤੀ ਉੱਤੇ ਵਿਗਾੜ ਪੈਦਾ ਕਰਨ ਲਈ ਭੱਜੇ-ਨੱਠੇ ਫਿਰਦੇ ਹਨ ਜਦ ਕਿ ਅੱਲਾਹ ਫ਼ਸਾਦੀਆਂ ਨੂੰ ਪਸੰਦ ਨਹੀਂ ਕਰਦਾ। ——— [16] .ਕੁਰਆਨ ਵਿਚ ਜਿਹੜੀਆਂ ਵੀ ਅੱਲਾਹ ਦੀਆਂ ਸਿਫ਼ਤਾਂ ਬਿਆਨ ਹੋਈਆਂ ਹਨ, ਜਿਵੇਂ ਚਿਹਰਾ, ਅੱਖ, ਹੱਥ, ਪਿੰਡਲੀ, ਆਣਾ, ਫੜਣਾ ਆਦਿ ਬਿਆਨ ਹੋਇਆ ਹੇ ਜਾਂ ਜਿਹੜੀਆਂ ਸਿਫ਼ਤਾਂ ਹਦੀਸ ਤੋਂ ਸਿੱਧ ਹਨ, ਜਿਵੇਂ ਉੱਤਰਨਾ, ਹੱਸਣਾ ਆਦਿ, ਤਾਂ ਇਹਨਾਂ ’ਤੇ ਈਮਾਨ ਰੱਖਣਾ ਜ਼ਰੂਰੀ ਹੇ ਅਤੇ ਇਹਨਾਂ ਸਿਫ਼ਤਾਂ ਦਾ ਹੱਕਦਾਰ ਵੀ ਅੱਲਾਹ ਹੀ ਹੇ ਕਿਉਜੋ ਅੱਲਾਹ ਦਾ ਇਰਸ਼ਾਦ ਹੇ, ਉਸ ਅੱਲਾਹ ਜਿਹੀ ਕੋਈ ਚੀਜ਼ ਨਹੀਂ। (ਸੂਰਤ ਅਸ਼-ਸ਼ੂਰਾ 11/42) ਅਤੇ ਉਸ ਦੇ ਬਰਾਬਰ ਦਾ ਕੋਈ ਨਹੀਂ। (ਸੂਰਤ ਅਲ-ਅਖ਼ਲਾਸ 4/112)

Maide 5:65

ਜੇ ਇਹ ਅਹਲੇ ਕਿਤਾਬ ਈਮਾਨ ਲਿਆਉਂਦੇ ਅਤੇ ਦਿਲਾਂ ਵਿਚ ਰੱਬ ਦਾ ਡਰ ਰੱਖਦੇ ਤਾਂ ਅਸੀਂ (ਅੱਲਾਹ) ਇਹਨਾਂ ਦੀਆਂ ਸਾਰੀਆਂ ਬੁਰਾਈਆਂ ਨੂੰ ਮੁਆਫ਼ ਕਰ ਦਿੰਦੇ ਅਤੇ ਇਹਨਾਂ ਨੂੰ ਨਿਅਮਤਾਂ ਭਰੀਆਂ ਜੱਨਤਾਂ ਵਿਚ ਲੈ ਜਾਂਦੇ।

Maide 5:66

ਜੇ ਇਹ ਲੋਕ ਤੌਰੈਤ, ਇੰਜੀਲ ਅਤੇ ਅੱਲਾਹ ਵੱਲੋਂ ਭੇਜੀਆਂ ਦੂਜੀਆਂ ਕਿਤਾਬਾਂ ਦੇ ਹੁਕਮਾਂ ਦੀ ਠੀਕ-ਠੀਕ ਪਾਲਣਾ ਕਰਦੇ ਤਾਂ ਇਹ ਲੋਕ ਆਪਣੇ ਉੱਪਰੋਂ (ਅਕਾਸ਼ੋਂ) ਅਤੇ ਹੇਠੋਂ (ਧਰਤੀ ਵਿੱਚੋਂ) ਵੀ ਰੋਜ਼ੀਆਂ ਪ੍ਰਾਪਤ ਕਰਦੇ। ਇਕ ਧੜਾ ਇਹਨਾਂ ਵਿੱਚੋਂ ਵਿਚਕਾਰ ਵਾਲੀ ਭਾਵ ਸਿੱਧੀ ਰਾਹ ’ਤੇ ਹੇ,[17] ਪਰ ਇਹਨਾਂ ਦੀ ਬਹੁਗਿਣਤੀ ਬਹੁਤ ਹੀ ਭੈੜੇ ਕੰਮ ਕਰ ਰਹੀ ਹੇ। ——— [17] ਜਿਵੇਂ ਅਬਦੁੱਲਾ ਬਿਨ ਸਲਾਮ ਰ:ਅ: ਆਦਿ ਸਨ ਹਜ਼ਰਤ ਅਨਸ ਰ:ਅ: ਤੋਂ ਪਤਾ ਲੱਗਦਾ ਹੇ ਕਿ ਜਦੋਂ ਅਬਦੁੱਲਾ ਬਿਨ ਸਲਾਮ (ਯਹੂਦੀ ਵਿਦਵਾਨ) ਨੂੰ ਪਤਾ ਲੱਗਿਆ ਕਿ ਨਬੀ ਕਰੀਮ (ਸ:) ਮਦੀਨੇ ਪਧਾਰ ਰਹੇ ਹਨ ਤਾਂ ਉਹ ਨਬੀ (ਸ:) ਤੋਂ ਕੁੱਝ ਗੱਲਾਂ ਪੁੱਛਣ ਲਈ ਹਾਜ਼ਰ ਹੋਇਆ ਅਤੇ ਕਿਹਾ ਕਿ ਮੈਂ ਤੁਹਾਥੋਂ ਤਿੰਨ ਗੱਲਾਂ ਪੁੱਛਣਾ ਚਾਹੁੰਦਾ ਹਾਂ ਜਿਨ੍ਹਾਂ ਨੂੰ ਨਬੀ ਤੋਂ ਛੁੱਟ ਹੋਰ ਕੋਈ ਨਹੀਂ ਜਾਣਦਾ (1) ਕਿਆਮਾਤ ਹੋਣ ਦੀ ਪਹਿਲੀ ਨਿਸ਼ਾਨੀ ਕਿਹੜੀ ਹੇ ?(2) ਜੰਨਤੀ ਸਭ ਤੋਂ ਪਹਿਲਾਂ ਕੀ ਖਾਣਗੇ (3) ਇਸ ਦਾ ਕੀ ਕਾਰਨ ਹੇ ਕਿ ਕਦੇ ਬੱਚਾ ਬਾਪ ਵਰਗਾਂ ਹੁੰਦਾ ਹੇ ਕਦੇ ਮਾਂ ਵਰਗਾ ? ਨਬੀ (ਸ:) ਨੇ ਫ਼ਰਮਾਇਆ ਕਿ ਜਿਬਰਾਈਲ ਨੇ ਇਹ ਗੱਲਾਂ ਹੁਣੇ ਮੈਨੂੰ ਦੱਸੀਆਂ ਹਨ ਅਬਦੁੱਲਾ ਬਿਨ ਸਲਾਮ ਨੇ ਆਖਿਆ ਇਹ ਜਿਬਰਾਈਲ ਤਾਂ ਫ਼ਰਿਸ਼ਤਿਆਂ ਵਿਚ ਯਹੂਦੀਆਂ ਦਾ ਵੈਰੀ ਹੇ ਆਪ (ਸ:) ਨੇ ਫ਼ਰਮਾਇਆ (1) ਕਿਆਮਤ ਦੀ ਪਹਿਲੀ ਨਿਸ਼ਾਨੀ ਅੱਗ ਹੇ ਜਿਹੜੀ ਲੋਕਾਂ ਨੂੰ ਪੂਰਬ ਦਿਸ਼ਾ ਤੋਂ ਪੱਛਮ ਵੱਲ ਲੈਕੇ ਜਾਵੇਗੀ (2) ਜੰਨਤੀਆਂ ਦਾ ਪਹਿਲਾਂ ਭੋਜਨ ਮੱਛੀ ਦੀ ਕਲੇਜੀ ਦਾ ਵਾਧੂ ਹਿਸਾ ਹੋਵੇਗਾ (3) ਜਦੋਂ ਮਰਦ ਦਾ ਵੀਰਜ ਔਰਤ ਦੇ ਵੀਰਜ ’ਤੇ ਭਾਰੂ ਹੋ ਜਾਵੇ ਤਾਂ ਬੱਚਾ ਬਾਪ ਦੀ ਸ਼ਕਲ ਦਾ ਅਤੇ ਜਦੋਂ ਔਰਤ ਦਾ ਵੀਰਜ ਮਰਦ ਦੇ ਵੀਰਜ ’ਤੇ ਭਾਰੂ ਹੋ ਜਾਵੇ ਤਾਂ ਬੱਚਾ ਮਾਂ ਦੀ ਸ਼ਕਲ ’ਤੇ ਹੁੰਦਾ ਹੇ ਇਹ ਸੁਣ ਕੇ ਅਬਦੁੱਲਾ ਬਿਨ ਸਲਾਮ ਨੇ ਕਿਹਾ ਕਿ ਮੈਂ ਗਵਾਹੀ ਦਿੰਦਾ ਹਾਂ ਕਿ ਛੁੱਟ ਅੱਲਾਹ ਤੋਂ ਹੋਰ ਕੋਈ ਪੂਜਣਹਾਰ ਨਹੀਂ ਅਤੇ ਤੁਸੀਂ ਅੱਲਾਹ ਦੇ ਰਸੂਲ ਹੋ ਅਤੇ ਇਹ ਵੀ ਆਖਿਆ ਕਿ ਹੇ ਅੱਲਾਹ ਦੇ ਰਸੂਲ! ਯਹੂਦੀ ਕੌਮ ਇਲਜ਼ਾਮਬਾਜ਼ੀ ’ਚ ਮਾਹਿਰ ਹੇ, ਤੁਸੀਂ ਉਹਨਾਂ ਨੂੰ ਮੇਰੇ ਬਾਰੇ ਇਸਲਾਮ ਵਿਚ ਆਉਣ ਤੋਂ ਪਹਿਲਾਂ ਦਾ ਹਾਲ ਪੁੱਛੋ। ਯਹੂਦੀ ਕੌਮ ਦੇ ਕੁੱਝ ਬੰਦੇ ਨਬੀ (ਸ:) ਦੀ ਸੇਵਾ ਵਿਚ ਹਾਜ਼ਰ ਹੋਏ ਤਾਂ ਆਪ (ਸ:) ਨੇ ਉਹਨਾਂ ਤੋਂ ਪੁੱਛਿਆ ਤੁਹਾਡੇ ਵਿੱਚੋਂ ਅਬਦੁੱਲਾ ਬਿਨ ਸਲਾਮ ਕਿਹੋ ਜਿਹਾ ਵਿਅਕਤੀ ਹੇ ? ਉਹਨਾਂ ਨੇ ਜਵਾਬ ਵਿਚ ਕਿਹਾ, ਉਹ ਸਾਡੇ ਵਿੱਚੋਂ ਇਕ ਭਲਾ ਆਦਮੀ ਹੇ ਅਤੇ ਭਲੇ ਆਦਮੀ ਦਾ ਹੀ ਪੁੱਤਰ ਹੇ, ਉਹ ਸਾਡੇ ਵਿਚ ਵਧੀਆ ਮਾਨਯੋਗ ਵਿਅਕਤੀ ਹੇ ਅਤੇ ਮਾਨਯੋਗ ਵਿਅਕਤੀ ਦਾ ਹੀ ਪੁੱਤਰ ਹੇ। ਇਸ ’ਤੇ ਨਬੀ ਕਰੀਮ (ਸ:) ਨੇ ਪੁੱਛਿਆ ਕਿ ਜੇ ਅਬਦੁੱਲਾ ਬਿਨ ਸਲਾਮ ਇਸਲਾਮ ਕਬੂਲ ਕਰ ਲਵੇ ਤਾਂ ਤੁਹਾਡੀ ਕੀ ਰਾਏ ਹੇ ਯਹੂਦੀ ਬੋਲੇ ਅੱਲਾਹ ਉਸ ਨੂੰ ਇਸਲਾਮ ਤੋਂ ਬਚਾਏ। ਆਪ (ਸ:) ਨੇ ਉਹਨਾਂ ਤੋਂ ਫੇਰ ਇਹੋ ਸਵਾਲ ਕੀਤਾ ਤਾਂ ਉਹਨਾਂ ਨੇ ਫੇਰ ਉਹੀਓ ਜਵਾਬ ਦਿੱਤਾ ਅਬਦੁੱਲਾ ਬਿਨ ਸਲਾਮ ਜਿਹੜੇ ਲੁਕੇ ਹੋਏ ਸੀ ਉਹਨਾਂ ਕੋਲ ਆਕੇ ਕਹਿਣ ਲੱਗੇ “ਅਸ਼ਹਾਦੋ-ਅੱਲਾ-ਇਲਾਹਾ-ਇਲੱਲ-ਲਾਹ ਵਾ-ਅਸ਼ਹਾਦੋ-ਅੱਨਾ-ਮੁਹੰਮਦੁ-ਰਸੂਲੁੱਲਾਹ”। ਯਹੂਦੀ ਇਹ ਸੁਣ ਕੇ ਆਖਣ ਲੱਗੇ ਕਿ ਅਬਦੁੱਲਾ ਬਿਨ ਸਲਾਮ ਸਾਡੇ ਵਿੱਚੋਂ ਸਭ ਤੋਂ ਮਾੜਾ ਵਿਅਕਤੀ ਹੇ ਅਤੇ ਮਾੜੇ ਆਦਮੀ ਦਾ ਹੀ ਪੁੱਤਰ ਹੇ ਅਤੇ ਉਸ ਨੂੰ ਚੰਗਾ ਮਾੜਾ ਆਖਣ ਲੱਗ ਪਏ। ਉਸ ਸਮੇਂ ਅਬਦੁੱਲਾ ਬਿਨ ਸਲਾਮ ਨੇ ਕਿਹਾ ਕਿ ਹੇ ਅੱਲਾਹ ਦੇ ਰਸੂਲ! ਮੈਨੂੰ ਇਸ ਗੱਲ ਦਾ ਹੀ ਡਰ ਸੀ। (ਸਹੀ ਬੁਖ਼ਾਰੀ, ਹਦੀਸ: 3938)

Maide 5:67

ਹੇ ਰਸੂਲ! ਜੋ ਕੁੱਝ ਵੀ ਆਪ ਜੀ ਵੱਲ ਤੁਹਾਡੇ ਰੱਬ ਵੱਲੋਂ ਘੱਲ੍ਹਿਆ ਗਿਆ ਹੇ ਉਸ ਨੂੰ ਲੋਕਾਂ ਤਕ ਪਹੁੰਚਾ ਦੇਵੋ ਜੇ ਤੁਸੀਂ ਅਜਿਹਾ ਨਾ ਕੀਤਾ ਤਾਂ ਤੁਸੀਂ ਅੱਲਾਹ ਦੇ ਪੈਗ਼ੰਬਰ ਹੋਣ ਦਾ ਹੱਕ ਅਦਾ ਨਹੀਂ ਕੀਤਾ। ਅੱਲਾਹ ਤੁਹਾਨੂੰ ਲੋਕਾਂ ਦੀਆਂ ਸ਼ਰਾਰਤਾਂ ਤੋਂ ਬਚਾਉਣ ਵਾਲਾ ਹੇ। ਬੇਸ਼ੱਕ ਅੱਲਾਹ ਕਾਫ਼ਿਰਾਂ ਨੂੰ ਸੇਧ ਨਹੀਂ ਦਿੰਦਾ।

Maide 5:68

(ਹੇ ਨਬੀ!) ਤੁਸੀਂ ਕਹਿ ਦਿਓ! ਹੇ ਅਹਲੇ ਕਿਤਾਬ! ਤੁਸੀਂ ਅਸਲੀ ਧਰਮ ਉੱਤੇ ਕਦੇ ਵੀ ਕਾਇਮ ਨਹੀਂ ਰਹਿ ਸਕਦੇ ਜਦ ਤਕ ਕਿ ਤੁਸੀਂ ਤੌਰੈਤ, ਇੰਜੀਲ ਅਤੇ ਆਪਣੇ ਰੱਬ ਵੱਲੋਂ ਉਤਾਰੀਆਂ ਹੋਈਆਂ ਦੂਜੀਆਂ ਕਿਤਾਬਾਂ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰੋਗੇ। ਹਕੀਕਤ ਇਹ ਹੇ ਜੋ ਕੁੱਝ ਤੁਹਾਡੇ ਵੱਲ ਤੁਹਾਡੇ ਰੱਬ ਨੇ ਉਤਾਰਿਆ ਹੇ, ਇਹ ਇਹਨਾਂ (ਅਹਲੇ ਕਿਤਾਬ) ਦੇ ਬਹੁਤੇ ਲੋਕਾਂ ਦੀ ਸਰਕਸ਼ੀ ਤੇ ਕੁਫ਼ਰ ਵਿਚ ਵਾਧੇ ਦਾ ਕਾਰਨ ਬਣਿਆ ਹੇ, ਸੋ ਤੁਸੀਂ ਕਾਫ਼ਿਰਾਂ ਦੇ ਹਾਲ ਉੱਤੇ ਦੁਖੀ ਨਾ ਹੋਵੋ।

Maide 5:69

ਬੇਸ਼ੱਕ ਜਿਹੜੇ ਲੋਕ ਵੀ ਈਮਾਨ ਲਿਆਏ ਭਾਂਵੇਂ ਉਹ ਯਹੂਦੀ, ਸਾਬੀ ਤੇ ਨਸਰਾਨੀ ਹਨ, ਇਹਨਾਂ ਵਿੱਚੋਂ ਜਿਹੜਾ ਵੀ ਅੱਲਾਹ ਅਤੇ ਕਿਆਮਤ ਉੱਤੇ ਈਮਾਨ ਰੱਖੇਗਾ ਅਤੇ ਨੇਕ ਕੰਮ ਵੀ ਕਰੇਗਾ, ਉਹਨਾਂ ਨੂੰ (ਕਿਆਮਤ ਦਿਹਾੜੇ) ਨਾ ਕੋਈ ਡਰ ਹੋਵੇਗਾ ਅਤੇ ਨਾ ਹੀ ਉਹਨਾਂ ਨੂੰ ਕੋਈ ਦੁੱਖ ਹੋਵੇਗਾ।

Maide 5:70

ਅਸੀਂ ਇਸਰਾਈਲ ਦੀ ਸੰਤਾਨ ਤੋਂ ਰੱਬੀ ਹੁਕਮਾਂ ਦੀ ਪਾਲਣਾ ਕਰਨ ਦਾ ਪੱਕਾ ਵਾਅਦਾ ਲਿਆ ਸੀ ਅਤੇ ਉਹਨਾਂ ਵੱਲ ਕਈ ਰਸੂਲ ਭੇਜੇ ਸੀ, ਪਰ ਜਦੋਂ ਕਦੇ ਉਹ ਰਸੂਲ ਉਹਨਾਂ ਕੋਲ ਉਹ ਚੀਜ਼ ਲੈਕੇ ਆਏ, ਜਿਹਨਾਂ ਨੂੰ ਉਹ ਨਾਪਸੰਦ ਕਰਦੇ ਸਨ, ਤਾਂ ਕੁੱਝ ਨਬੀਆਂ ਨੂੰ ਉਹਨਾਂ ਨੇ ਝੁਠਲਾਇਆ ਅਤੇ ਕਈਆਂ ਨੂੰ ਉਹ ਕਤਲ ਹੀ ਕਰ ਦਿੰਦੇ ਸਨ।

Maide 5:71

ਅਤੇ ਉਹ ਇੰਜ ਸਮਝਦੇ ਸੀ ਕਿ ਉਹਨਾਂ ਦੀ ਕੋਈ ਪਕੜ ਨਹੀਂ ਹੋਵੇਗੀ, ਸੋ ਉਹ ਅੰਨ੍ਹੇ-ਬੋਲੇ ਹੋ ਗਏ। ਫੇਰ ਅੱਲਾਹ ਉਹਨਾਂ ਉੱਤੇ ਮਿਹਰਬਾਨ ਹੋ ਗਿਆ ਭਾਵ ਮੁਆਫ਼ ਕਰ ਦਿੱਤਾ। ਫੇਰ ਵੀ ਉਹਨਾਂ ਦੀ ਬਹੁ-ਗਿਣਤੀ ਅੰਨ੍ਹੀ ਤੇ ਬੋਲੀ ਹੀ ਬਣੀ ਰਹੀ। ਅੱਲਾਹ ਚੰਗੀ ਤਰ੍ਹਾਂ ਵੇਖਣ ਵਾਲਾ ਰੁ ਜੋ ਉਹ ਕਰਦੇ ਹਨ।

Maide 5:72

ਬੇਸ਼ੱਕ ਉਹਨਾਂ ਲੋਕਾਂ ਨੇ ਕੁਫ਼ਰ ਕੀਤਾ ਜਿਨ੍ਹਾਂ ਦਾ ਕਹਿਣਾ ਸੀ ਕਿ ਬੇਸ਼ੱਕ ਅੱਲਾਹ ਤਾਂ ਮਰੀਅਮ ਦਾ ਪੁੱਤਰ ਮਸੀਹ ਹੀ ਹੇ। ਜਦੋਂ ਕਿ ਮਸੀਹ ਨੇ ਇਹ ਕਿਹਾ ਸੀ ਕਿ ਹੇ ਬਨੀ ਇਸਰਾਈਲ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ, ਜਿਹੜਾ ਮੇਰਾ ਤੇ ਤੁਹਾਡਾ ਰੱਬ ਹੇ। ਜਿਹੜਾ ਵਿਅਕਤੀ ਅੱਲਾਹ ਨਾਲ ਕਿਸੇ ਹੋਰ ਨੂੰ ਸਾਂਝੀ ਬਣਾਉਂਦਾ ਹੇ ਉਸ ਲਈ ਅੱਲਾਹ ਨੇ ਜੰਨਤ ਹਰਾਮ ਕਰ ਛੱਡੀ ਹੇ ਤੇ ਉਸ ਦਾ ਟਿਕਾਣਾ ਨਰਕ ਹੇ। ਜਿੱਥੇ ਗੁਨਾਹਗਾਰਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੋਵੇਗਾ।[18] ——— [18] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165 /2

Maide 5:73

ਉਹ ਲੋਕ ਵੀ ਕਾਫ਼ਿਰ ਹੋ ਗਏ ਜਿਨ੍ਹਾਂ ਨੇ ਕਿਹਾ ਸੀ ਕਿ ਅੱਲਾਹ ਤਿੰਨਾਂ (ਭਾਵ ਮਰੀਅਮ, ਈਸਾ ਤੇ ਅੱਲਾਹ) ਵਿੱਚੋਂ ਇਕ ਹੇ। ਜਦ ਕਿ ਇਕ ਇਸ਼ਟ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। ਜੇ ਕਰ ਇਹ ਲੋਕ ਆਪਣੀ ਇਸ ਗੱਲ ਤੋਂ ਬਾਜ਼ ਨਾ ਆਏ ਤਾਂ ਇਹਨਾਂ ਵਿਚ ਜਿਹੜੇ ਕੁਫ਼ਰ ’ਤੇ ਅੜੇ ਰਹਿਣਗੇ ਉਹਨਾਂ ਨੂੰ ਦੁਖਦਾਈ ਅਜ਼ਾਬ ਮਿਲੇਗਾ।

Maide 5:74

ਫੇਰ ਕੀ ਇਹ ਲੋਕ ਅੱਲਾਹ ਅੱਗੇ ਤੌਬਾ ਨਹੀਂ ਕਰਦੇ ਅਤੇ ਉਸ ਤੋਂ ਖਿਮਾ ਨਹੀਂ ਮੰਗਦੇ? ਅੱਲਾਹ ਤਾਂ ਬਹੁਤ ਹੀ ਵੱਡਾ ਬਖ਼ਸ਼ਣਹਾਰ ਅਤੇ ਬਹੁਤ ਹੀ ਮਿਹਰਬਾਨ ਹੇ।[19] ——— [19] ਅੱਲਾਹ ਤੌਬਾ ਕਰਨ ਵਾਲੇ ਤੋਂ ਕਿੰਨਾ ਖ਼ੁਸ਼ ਹੰਦਾ ਹੇ ਇਸ ਦਾ ਪਤਾ ਇਕ ਹਦੀਸ ਤੋਂ ਲੱਗਦਾ ਹੇ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਅੱਲਾਹ ਆਪਣੇ ਬੰਦੇ ਦੀ ਤੌਬਾ ਕਰਨ ’ਤੇ ਇਸ ਤੋਂ ਕੀਤੇ ਵੱਧ ਖ਼ੁਸ਼ ਹੁੰਦਾ ਹੇ ਕਿ ਜਿਸ ਦਾ ਊਂਠ ਜੰਗਲ ਵਿਚ ਖੋ ਜਾਵੇ ਫ਼ੇਰ ਅਚਣਚੇਤ ਉਸ ਨੂੰ ਮਿਲ ਜਾਵੇ। (ਸਹੀ ਬੁਖ਼ਾਰੀ, ਹਦੀਸ: 6309)

Maide 5:75

ਮਸੀਹ ਇਬਨੇ ਮਰੀਅਮ ਇਕ ਪੈਗ਼ੰਬਰ ਹੋਣ ਤੋਂ ਛੁੱਟ ਕੁੱਝ ਵੀ ਨਹੀਂ ਸੀ। ਇਹਨਾਂ ਤੋਂ ਪਹਿਲਾਂ ਵੀ ਵਧੇਰੇ ਪੈਗ਼ੰਬਰ ਹੋ ਗੁਜ਼ਰੇ ਹਨ। ਇਹਨਾਂ (ਈਸਾ) ਦੀ ਮਾਤਾ (ਮਰੀਅਮ) ਇਕ ਸੱਚੀ-ਸੁੱਚੀ ਔਰਤ ਸੀ, ਉਹ ਦੋਵੇਂ (ਮਾਂ-ਪੁੱਤਰ) ਭੋਜਨ ਕਰਿਆ ਕਰਦੇ ਸਨ। ਵੇਖੋ ਅਸੀਂ ਇਹਨਾਂ ਸਾਹਮਣੇ ਕਿੱਦਾਂ ਨਿਸ਼ਾਨੀਆਂ (ਮਨੁੱਖ ਹੋਣ ਦੀਆਂ) ਬਿਆਨ ਕਰਦੇ ਹਾਂ, ਫੇਰ ਵੀ ਵੇਖੋ ਕਿ ਉਹ ਕਿੱਧਰ ਪੁੱਠੇ ਫਿਰੇ ਜਾਂਦੇ ਹਨ।

Maide 5:76

(ਹੇ ਨਬੀ!) ਤੁਸੀਂ ਆਖ ਦਿਓ! ਤੁਸੀਂ ਲੋਕ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਇਬਾਦਤ ਕਰਦੇ ਹੋ ਉਹ ਨਾ ਤਾਂ ਤੁਹਾਡੇ ਲਈ ਕੋਈ ਨੁਕਸਾਨ ਅਤੇ ਨਾ ਹੀ ਕੋਈ ਲਾਭ ਦੇਣ ਦਾ ਅਧਿਕਾਰ ਰੱਖਦੇ ਹਨ। ਅੱਲਾਹ ਹੀ ਸਭ ਕੁੱਝ ਸੁਣਨ ਵਾਲਾ ਅਤੇ ਜਾਣਨ ਵਾਲਾ ਹੇ।

Maide 5:77

ਆਖ ਦਿਓ! ਕਿ ਹੇ ਅਹਲੇ ਕਿਤਾਬ! ਆਪਣੇ ਦੀਨ ਵਿਚ ਅਣ-ਹੱਕਾ ਵਾਧਾ ਨਾ ਕਰੋ ਅਤੇ ਉਹਨਾਂ ਲੋਕਾਂ ਦੀਆਂ ਇੱਛਾਵਾਂ ਦੇ ਪਿੱਛੇ ਨਾ ਲੱਗੋ ਜਿਹੜੇ ਪਹਿਲਾਂ ਤੋਂ ਹੀ ਭਟਕੇ ਹੋਏ ਹਨ, ਉਹਨਾਂ ਨੇ ਬਥੇਰਿਆਂ ਨੂੰ ਕੁਰਾਹੇ ਪਾਇਆ ਹੇ, ਉਹ ਸਿੱਧੀ ਰਾਹ ਤੋਂ ਭਟਕੇ ਹੋਏ ਹਨ।

Maide 5:78

ਬਨੀ ਇਸਰਾਈਲ ਵਿੱਚੋਂ ਜਿਹੜੇ ਕਾਫ਼ਿਰ ਬਣ ਗਏ ਉਹਨਾਂ ਉੱਤੇ ਦਾਊਦ ਅਤੇ ਈਸਾ ਦੀ ਜ਼ੁਬਾਨ ਤੋਂ ਲਾਅਨਤ ਕੀਤੀ ਗਈ, ਇਹ ਸਭ ਇਸ ਲਈ ਹੋਇਆ ਕਿਉਂ ਜੋ ਉਹਨਾਂ ਨੇ ਨਾ-ਫ਼ਰਮਾਨੀ ਕੀਤੀ ਅਤੇ ਹੱਦੋਂ ਟੱਪ ਜਾਂਦੇ ਸਨ।

Maide 5:79

ਉਹ ਇਕ ਦੂਜੇ ਨੂੰ ਭੈੜੇ ਕੰਮਾਂ ਤੋਂ ਰੋਕਦੇ ਨਹੀਂ ਸੀ, ਕਿਉਂ ਜੋ ਉਹਨਾਂ ਨੇ ਉਹ ਕੰਮ ਖ਼ੁਦ ਵੀ ਕੀਤਾ ਹੁੰਦਾ ਸੀ ਜੋ ਵੀ ਉਹ ਕਰਦੇ ਸਨ, ਬੇਸ਼ੱਕ ਉਹ ਬਹੁਤ ਹੀ ਬੁਰਾ ਕਰਦੇ ਸਨ।

Maide 5:80

ਤੁਸੀਂ ਇਹਨਾਂ ਵਿਚ ਬਹੁਤੇ ਲੋਕਾਂ ਨੂੰ ਵੇਖੋਗੇ ਕਿ ਉਹ ਉਹਨਾਂ ਲੋਕਾਂ ਨਾਲ ਦੋਸਤੀਆਂ ਕਰਦੇ ਹਨ ਜੋ ਕੁਫ਼ਰ ਕਰਦੇ ਸਨ। ਜੋ ਵੀ ਉਹਨਾਂ ਦੇ ਮਨਾਂ ਨੇ ਅੱਗੇ (ਪਰਲੋਕ ਲਈ) ਭੇਜਿਆ ਹੇ, ਉਹ ਬਹੁਤ ਹੀ ਬੁਰਾ ਹੇ, ਅੱਲਾਹ ਇਹਨਾਂ ਤੋਂ ਨਰਾਜ਼ ਹੇ, ਹੁਣ ਉਹ ਸਦਾ (ਨਰਕ ਦੇ) ਅਜ਼ਾਬ ਵਿਚ ਹੀ ਰਹਿਣਗੇ।

Maide 5:81

ਜੇ ਇੰਜ ਹੁੰਦਾ ਕਿ ਉਹ ਅੱਲਾਹ ਅਤੇ ਉਸ ਦੇ ਰਸੂਲ ’ਤੇ ਈਮਾਨ ਲਿਆਉਂਦੇ ਅਤੇ ਜੋ ਵੀ ਉਸ ’ਤੇ ਉਤਾਰਿਆ ਗਿਆ ਹੇ, ਉਸ ’ਤੇ ਈਮਾਨ ਰਖਦੇ ਤਾਂ ਇਹ ਕਦੇ ਵੀ ਕਾਫ਼ਿਰਾਂ ਨਾਲ ਦੋਸਤੀਆਂ ਨਾ ਕਰਦੇ। ਪਰ ਇਹਨਾਂ ਵਿੱਚੋਂ ਬਹੁਤੇ ਲੋਕ ਤਾਂ ਉਲੰਘਣਾਕਾਰੀ ਹਨ।

Maide 5:82

(ਹੇ ਨਬੀ!) ਬੇਸ਼ੱਕ ਤੁਸੀਂ ਈਮਾਨ ਵਾਲਿਆਂ ਦਾ ਸਭ ਤੋਂ ਵੱਡਾ ਦੁਸ਼ਮਨ ਯਹੂਦੀਆਂ ਨੂੰ ਅਤੇ ਮੁਸ਼ਰਿਕਾਂ [20] ਨੂੰ ਵੇਖੋਗੇ ਅਤੇ ਈਮਾਨ ਵਾਲਿਆਂ ਨਾਲ ਮਿੱਤਰਤਾ ਵਿਚ ਸਭ ਤੋਂ ਵੱਧ ਨੇੜਤਾ ਤੁਸੀਂ ਉਹਨਾਂ ’ਚ ਵੇਖੋਗੇ ਜਿਹੜੇ ਆਪਣੇ ਆਪ ਨੂੰ ਨਸਾਰਾ (ਈਸਾਈ) ਕਹਿੰਦੇ ਹਨ। ਇਹ ਇਸ ਲਈ ਕਿ ਇਹਨਾਂ ’ਚ ਕੁੱਝ ਧਰਮ-ਗਿਆਨੀ ਤੇ ਇਬਾਦਤ ਗੁਜ਼ਾਰ ਹਨ ਅਤੇ ਕੁੱਝ ਸੰਸਾਰ-ਤਿਆਗੀ ਵੀ ਹਨ ਅਤੇ ਉਹ ਘਮੰਡ ਵੀ ਨਹੀਂ ਕਰਦੇ। ——— [20] ਮੁਸ਼ਰਿਕ ਤੋਂ ਭਾਵ ਕਈ ਬੁਤਾ ਨੂੰ ਮੰਣਨ ਵਾਲਾ, ਬੁਤਪੂਜਕ ਅਤੇ ਅੱਲਾਹ ਦੇ ਇਕ ਹੋਣ ਤੇ ਉਸ ਦੇ ਰਸੂਲ ਮੁਹੰਮਦ (ਸ:) ’ਤੇ ਈਮਾਨ ਨਾ ਰੱਖਣ ਵਾਲੇ।

Maide 5:83

ਜਦੋਂ ਉਹ (ਨਸਾਰਾ) ਰਸੂਲ ਵੱਲ ਉਤਰਿਆ ਹੋਇਆ ਕਲਾਮ (.ਕੁਰਆਨ) ਸੁਣਦੇ ਹਨ ਤਾਂ ਤੁਸੀਂ ਵੇਖੋਗੇ ਕਿ ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਜਾਂਦੇ ਹਨ। ਇਸ ਦਾ ਕਾਰਨ ਇਹ ਹੇ ਕਿ ਉਹਨਾਂ ਨੇ ਹੱਕ ਨੂੰ ਪਛਾਣ ਲਿਆ ਹੇ। ਉਹ ਕਹਿੰਦੇ ਹਨ ਕਿ ਹੇ ਸਾਡੇ ਰੱਬ! ਅਸੀਂ ਈਮਾਨ ਲਿਆਏ ਸੋ ਹੁਣ ਤੂੰ ਸਾਡਾ ਨਾਂ ਵੀ (ਹੱਕ ਦੀ) ਗਵਾਹੀ ਦੇਣ ਵਾਲਿਆਂ ਵਿਚ ਲਿਖ ਲੈ।

Maide 5:84

(ਅਤੇ ਕਹਿੰਦੇ ਹਨ ਕਿ) ਹੁਣ ਸਾਡੇ ਕੋਲ ਕਿਹੜਾ ਬਹਾਨਾ ਹੇ ਕਿ ਅਸੀਂ ਅੱਲਾਹ ’ਤੇ ਅਤੇ ਜਿਹੜਾ ਹੱਕ (.ਕੁਰਆਨ) ਸਾਡੇ ਕੋਲ ਪਹੁੰਚਿਆ ਹੇ ਉਸ ’ਤੇ ਈਮਾਨ ਨਾ ਲਿਆਏ ਅਤੇ ਸਾ` ਇਸ ਗੱਲ ਦੀ ਵੀ ਆਸ ਰੱਖਣੀ ਚਾਹੀਦੀ ਹੇ ਕਿ ਸਾਡਾ ਰੱਬ ਸਾਨੂੰ ਨੇਕ ਲੋਕਾਂ ਵਿਚ ਸ਼ਾਮਲ ਕਰੇਗਾ।

Maide 5:85

ਇਸੇ ਕਥਨ ਸਦਕਾ ਅੱਲਾਹ ਉਹਨਾਂ ਨੂੰ ਅਜਿਹੇ ਬਾਗ਼ ਦੇਵੇਗਾ ਜਿਸ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਉਹਨਾਂ ਵਿਚ ਸਦਾ ਲਈ ਰਹਿਣਗੇ ਅਤੇ ਨੇਕ ਲੋਕਾਂ ਦਾ ਇਹੋ ਬਦਲਾ ਹੇ।

Maide 5:86

ਅਤੇ ਜਿਹੜੇ ਲੋਕ ਕੁਫ਼ਰ ਕਰਦੇ ਰਹੇ ਅਤੇ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਰਹੇ, ਉਹੀਓ ਨਰਕੀ ਹਨ।

Maide 5:87

ਹੇ ਈਮਾਨ ਵਾਲਿਓ! ਅੱਲਾਹ ਨੇ ਜਿਹੜੀਆਂ ਪਵਿੱਤਰ ਚੀਜ਼ਾਂ ਤੁਹਾਡੇ ਲਈ ਹਲਾਲ (ਜਾਇਜ਼) ਕੀਤੀਆਂ ਹਨ, ਤੁਸੀਂ ਉਹਨਾਂ ਨੂੰ ਹਰਾਮ (ਨਾ-ਜਾਇਜ਼) ਨਾ ਆਖੋ ਅਤੇ ਹੱਦੋਂ ਨਾ ਟੱਪੋ। ਬੇਸ਼ੱਕ ਅੱਲਾਹ ਹੱਦਾਂ ਟੱਪਣ ਵਾਲਿਆਂ ਨੂੰ ਨਾਪਸੰਦ ਕਰਦਾ ਹੇ।

Maide 5:88

ਅੱਲਾਹ ਨੇ ਤੁਹਾਨੂੰ ਜੋ ਹਲਾਲ ਤੇ ਪਾਕ ਰਿਜ਼ਕ (ਰੋਜ਼ੀ) ਦਿੱਤਾ ਹੇ ਉਸ ਵਿੱਚੋਂ ਖਾਓ ਅਤੇ ਅੱਲਾਹ ਤੋਂ ਡਰੋ ਜਿਸ ਉੱਤੇ ਤੁਸੀਂ ਈਮਾਨ ਰੱਖਦੇ ਹੋ।

Maide 5:89

ਅੱਲਾਹ ਤੁਹਾਡੀਆਂ ਬਿਨਾਂ ਸੋਚੇ ਸਮਝੇ ਖਾਦੀਆਂ ਹੋਈਆਂ ਕਸਮਾਂ ਲਈ ਤੁਹਾਡੀ ਪਕੜ੍ਹ ਨਹੀਂ ਕਰੇਗਾ ਪਰ ਉਹਨਾਂ ਕਸਮਾਂ ’ਤੇੁ[21] ਅਵੱਸ਼ ਪੁੱਛ-ਗਿੱਛ ਕਰੇਗਾ ਜਿਹੜੀਆਂ ਤੁਸੀਂ (ਸੋਚ ਸਮਝ ਕੇ) ਪੱਕੀਆਂ ਕੀਤੀਆਂ ਹਨ। (ਪੱਕੀਆਂ ਕਸਮਾਂ ਭੰਗ ਕਰਨ ’ਤੇ) ਦਸ ਮੁਥਾਜਾਂ ਨੂੰ ਭੋਜਨ ਕਰਾਉਣਾ ਹੇ ਜਿਹਾ ਤੁਸੀਂ ਆਪਣੇ ਪਰਿਵਾਰ ਨੂੰ ਖੁਆਂਦੇ ਹੋ ਜਾਂ ਉਹਨਾਂ ਨੂੰ ਕੱਪੜਾ ਦੇਣਾ ਜਾਂ ਇਕ ਗਰਦਨ ਭਾਵ ਗ਼ੁਲਾਮ ਆਜ਼ਾਦ ਕਰਨਾ ਹੇ। ਫੇਰ ਜਿਹੜਾ ਇਹਨਾਂ ਵਿੱਚੋਂ ਕੁੱਝ ਵੀ ਕਰਨ ਦੀ ਹਿੱਮਤ ਨਾ ਰੱਖਦਾ ਹੋਵੇ ਤਾਂ ਉਹ ਤਿੰਨ ਦਿਨ ਦੇ ਰੋਜ਼ੇ (ਲਗਾਤਾਰ) ਰੱਖੇ। ਇਹ ਤੁਹਾਡੀਆਂ ਉਹਨਾਂ ਕਸਮਾਂ ਦਾ ਕੁੱਫ਼ਾਰਾ (ਭਾਵ ਪਾਪ ਨੂੰ ਢਕਣ ਦਾ ਸਾਧਨ) ਰੁ ਜਿਹਨਾਂ ਨੂੰ ਤੁਸੀਂ ਤੋੜ ਬੈਠਦੇ ਹੋ। ਤੁਸੀਂ ਆਪਣੀਆਂ ਕਸਮਾਂ ਦੀ ਰਾਖੀ ਕਰੋ। ਅੱਲਾਹ ਤੁਹਾਨੂੰ ਸਾਰੇ ਆਦੇਸ਼ ਖੋਲ ਖੋਲ ਕੇ ਦੱਸਦਾ ਹੇ ਤਾਂ ਜੋ ਤੁਸੀਂ ਸ਼ੁਕਰ ਅਦਾ ਕਰੋ। ——— [21] ਭਾਵ ਕਸਮਾਂ ਸੋਚ ਸਮਝ ਕੇ ਹੀ ਖਾਣੀਆਂ ਚਾਹੀਦੀਆਂ ਹਨ, ਜੇ ਕਸਮ ਖਾ ਲੈਣ ਤੋਂ ਬਾਅਦ ਉਸ ਦੇ ਸਿੱਟੇ ਭੈੜੇ ਹੋਣ ਦਾ ਖ਼ਤਰਾ ਹੋਵੇ ਤਾਂ ਕਸਮ ਨੂੰ ਤੋੜ ਦੇਣਾ ਚਾਹੀਦਾ ਹੇ। ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਅਸੀਂ (ਉੱਮਤੇ ਮੁਹੰਮਦਿਆ) ਇਸ ਦੁਨੀਆਂ ਵਿਚ ਸਭ ਤੋਂ ਆਖੀਰ ਵਿਚ ਆਏ ਪਰ ਕਿਆਮਤ ਵਾਲੇ ਦਿਨ ਸਭ ਤੋਂ ਅੱਗੇ ਹੋਵਾਂਗੇ ਆਪ (ਸ:) ਨੇ ਫ਼ਰਮਾਇਆ ਕਸਮ ਅੱਲਾਹ ਦੀ ਤੁਹਾਡੀ ਵਿੱਚੋਂ ਕੋਈ ਵੀ ਅਜਿਹੀ ਕਸਮ ਨੂੰ ਪੂਰਾ ਕਰਨ ਦੀ ਜ਼ਿੱਦ ਨਾ ਕਰੇ ਜਿਸ ਤੋਂ ਘਰ-ਪਰਿਵਾਰ ਨੂੰ ਕੋਈ ਹਾਨੀ ਹੰਦੀ ਹੋਵੇ, ਉਹ ਵਿਅਕਤੀ ਅੱਲਾਹ ਦੀਆਂ ਨਜ਼ਰਾਂ ਵਿਚ ਅਪਰਾਧੀ ਹੇ, ਉਸ ਨੂੰ ਚਾਹੀਦਾ ਹੇ ਕਿ ਉਹ ਕਸਮ ਤੋੜ ਦੇਵੇ ਅਤੇ ਅੱਲਾਹ ਦੇ ਹੁਕਮ ਅਨੁਸਾਰ ਕੁੱਫ਼ਾਰਾ ਅਦਾ ਕਰੇ। (ਸਹੀ ਬੁਖ਼ਾਰੀ, ਹਦੀਸ: 6624, 6625)

Maide 5:90

ਹੇ ਈਮਾਨ ਵਾਲਿਓ! ਬੇਸ਼ੱਕ ਸ਼ਰਾਬ, ਜੂਆ, ਅਸਥਾਨ ਤੇ ਫ਼ਾਲਗਿਰੀ ਦੇ ਤੀਰ, ਇਹ ਸਾਰੇ ਗੰਦੇ ਕੰਮ ਹਨ ਅਤੇ ਸ਼ੈਤਾਨੀ ਕੰਮਾਂ ਵਿੱਚੋਂ ਹਨ ਸੋ ਇਹਨਾਂ ਤੋਂ ਬਚੋ,[22] ਤਾਹੀਓਂ ਤੁਸੀਂ ਸਫ਼ਲ ਹੋਵੋਗੇ। ——— [22] ਇਸ ਤੋਂ ਪਤਾ ਲਗਦਾ ਹੇ ਕਿ ਸ਼ੈਤਾਨੀ ਕੰਮਾਂ ਨੂੰ ਹਲਾਲ ਕਰਨ ਦੀ ਕੋਸ਼ਿਸ਼ ਕਰਨਾ ਬਹੁਤ ਹੀ ਘਟੀਆਂ ਕੰਮ ਹੇ ਇੰਜ ਉਹ ਹਲਾਲ ਨਹੀਂ ਹੋਣਗੀਆਂ ਸਗੋਂ ਹਰਾਮ ਹੀ ਰਹਿਣਗੀਆਂ। ਇਕ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੇ, ਮੇਰੀ ਉੱਮਤ ਵਿਚ ਕੁੱਝ ਲੋਕੀ ਅਜਿਹੇ ਅਵੱਸ਼ ਹੋਣਗੇ ਜਿਹੜੇ ਜ਼ਨਾ, ਰੇਸ਼ਮ, ਸ਼ਰਾਬ, ਗਾਣ-ਬਜਾਣ ਦੇ ਸਾਮਾਨ ਨੂੰ ਹਲਾਲ ਸਮਝਣਗੇ ਅਤੇ ਪਹਾੜਾਂ ਵਿਚ ਕੁੱਝ ਉਹ ਲੋਕ ਵੀ ਰਹਿੰਦੇ ਹੋਣਗੇ ਕਿ ਸ਼ਾਮ ਵੇਲੇ ਉਹਨਾਂ ਦਾ ਚਰਵਾਹਾ ਉਹਨਾਂ ਦੇ ਪਸ਼ੂਆਂ ਨੂੰ ਉਹਨਾਂ ਕੋਲ ਲੈਕੇ ਆਏਗਾ ਅਤੇ ਆਪਣੀ ਲੋੜ ਪ੍ਰਤੀ ਸਵਾਲ ਕਰੇਗਾ ਪਰ ਉਹ ਉਸ ਨੂੰ ਆਖਣਗੇ ਕਿ ਸਾਡੇ ਕੋਲ ਕੱਲ ਨੂੰ ਆਈ ਪਰ ਰਾਤ ਨੂੰ ਹੀ ਉਹਨਾਂ ਉੱਤੇ ਪਹਾੜ ਡੇਗ ਦਿੱਤਾ ਜਾਵੇਗਾ ਅਤੇ ਉਹ ਬਰਬਾਦ ਹੋ ਜਾਣਗੇ ਅਤੇ ਜਿਹੜੇ ਉਹਨਾਂ ’ਚੋਂ ਬਚ ਜਾਣਗੇ ਉਹਨਾਂ ਨੂੰ ਬਾਂਦਰ ਤੇ ਸੂਰ ਬਣਾ ਦਿੱਤਾ ਜਾਵੇਗਾ ਜੋ ਕਿਆਮਤ ਤਕ ੲੈਵੇਂ ਹੀ ਰਹਿਣਗੇ। (ਸਹੀ ਬੁਖ਼ਾਰੀ, ਹਦੀਸ: 5590)

Maide 5:91

ਸ਼ੈਤਾਨ ਤਾਂ ਇਹ ਚਾਹੁੰਦਾ ਹੇ ਕਿ ਸ਼ਰਾਬ ਤੇ ਜੂਏ ਦੁਆਰਾ ਤੁਹਾਡੇ ਵਿਚਾਲੇ ਵੈਰ-ਵਿਰੋਧ ਪਾ ਦੇਵੇ ਅਤੇ ਅੱਲਾਹ ਦੀ ਯਾਦ ਅਤੇ ਨਮਾਜ਼ ਤੋਂ ਤੁਹਾਨੂੰ ਪਰਾਂ ਰੱਖੇ। ਕੀ ਤੁਸੀਂ ਇਹਨਾਂ ਸ਼ੈਤਾਨੀ ਕੰਮਾਂ ਤੋਂ ਬਾਜ਼ ਨਹੀਂ ਆਉਗੇ।

Maide 5:92

ਤੁਸੀਂ ਅੱਲਾਹ ਅਤੇ ਰਸੂਲ ਦੀ ਆਗਿਆਕਾਰੀ ਕਰਦੇ ਰਹੋ ਅਤੇ ਸੰਭਲ ਕੇ ਰਹੋ। ਜੇ ਤੁਸੀਂ ਹੱਕ ਸੱਚ ਤੋਂ ਫਿਰ ਜਾਓ ਤਾਂ ਇਹ ਜਾਣ ਲਓ ਕਿ ਸਾਡੇ ਰਸੂਲ ਦੇ ਜ਼ਿੰਮੇਂ ਤਾਂ ਕੇਵਲ (ਰੱਬੀ ਆਦੇਸ਼) ਖੋਲ੍ਹ-ਖੋਲ੍ਹ ਕੇ ਪਹੁੰਚਾਉਣਾ ਹੇ।

Maide 5:93

ਜਿਹੜੇ ਲੋਕ ਈਮਾਨ ਲਿਆਏ ਤੇ ਨੇਕ ਕੰਮ ਕਰਨ ਲੱਗ ਪਏ, ਪਹਿਲਾਂ ਉਹਨਾਂ ਨੇ ਜੋ ਕੁੱਝ ਵੀ (ਹਰਾਮ) ਖਾਇਆ ਪਿਆ ਹੇ ਉਸ ਲਈ ਕੋਈ ਗੁਨਾਹ (ਭਾਵ ਸਜ਼ਾ) ਨਹੀਂ, ਪਰ ਅੱਗੇ ਲਈ ਬੁਰਾਈਆਂ ਤੋਂ ਬਚਣ, ਈਮਾਨ ’ਤੇ ਕਾਇਮ ਰਹਿਣ ਤੇ ਭਲੇ ਕੰਮ ਕਰਨ, ਫੇਰ ਜੇ ਉਹ ਬੁਰਾਈਆਂ ਤੋਂ ਬਚੇ ਹੀ ਰਹਿਣ ਅਤੇ ਈਮਾਨ ਉੱਤੇ ਡਟੇ ਰਹਿਣ, ਫੇਰ ਉਹ ਰੱਬ ਤੋਂ ਡਰਦੇ ਹੋਏ ਨੇਕੀ ਕਰਨ ਤਾਂ ਅੱਲਾਹ ਨੇਕੀ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੇ।

Maide 5:94

ਹੇ ਈਮਾਨ ਵਾਲਿਓ! ਅੱਲਾਹ ਤੁਹਾਡੀ ਪਰਖ ਉਸ ਸ਼ਿਕਾਰ ਦੁਆਰਾ ਕਰੇਗਾ, ਜਿਨ੍ਹਾਂ ਤਕ ਤੁਹਾਡੇ ਹੱਥ ਅਤੇ ਤੁਹਾਡੇ ਨੇਜ਼ੇ ਭਾਵ ਹਥਿਆਰ ਪਹੁੰਚ ਸਕਦੇ ਹਨ ਤਾਂ ਜੋ ਅੱਲਾਹ ਨੂੰ ਪਤਾ ਲੱਗ ਜਾਵੇ ਕਿ ਕੋਣ ਹੇ ਜਿਹੜਾ ਉਸ ਤੋਂ ਬਿਨਾਂ ਵੇਖੇ ਡਰਦਾ ਹੇ, (ਇਹਨਾਂ ਹਿਦਾਇਤਾਂ ਤੋਂ ਬਾਅਦ) ਜਿਹੜਾ ਵੀ ਵਿਅਕਤੀ ਹੱਦੋਂ ਟੱਪੇਗਾ, ਉਸ ਲਈ ਦਰਦਨਾਕ ਅਜ਼ਾਬ ਹੇ।

Maide 5:95

ਹੇ ਈਮਾਨ ਵਾਲਿਓ! ਜਦੋਂ ਤੁਸੀਂ ਇਹਰਾਮ ਦੀ ਹਾਲਤ ਵਿਚ ਹੋਵੋ ਤਾਂ ਸ਼ਿਕਾਰ ਨਾ ਕਰੋ, ਜੇ ਤੁਹਾਡੇ ਵਿਚ ਕੋਈ ਜਾਣ ਬੁੱਝ ਕੇ ਸ਼ਿਕਾਰ ਕਰੇਗਾ ਤਾਂ ਸ਼ਿਕਾਰ ਕੀਤੇ ਹੋਏ ਜਾਨਵਰ ਦੇ ਬਰਾਬਰ ਇਕ ਜਾਨਵਰ ਪਸ਼ੂਆਂ ਵਿੱਚੋਂ ਫ਼ਿਦਿਯਾ ਦੇਣਾ ਹੋਵੇਗਾ ਜਿਸ ਦਾ ਫ਼ੈਸਲਾ ਤੁਹਾਡੇ ਵਿੱਚੋਂ ਦੋ ਮੁਨਸਿਫ਼ ਵਾਲੇ ਕਰਨਗੇ। ਇਹ (ਫ਼ਿਦਿਯਾ) ਕੁਰਬਾਨੀ ਕਰਨ ਲਈ ਕਾਅਬੇ ਪਹੁੰਚਾਇਆ ਜਾਵੇਗਾ ਜਾਂ ਇਸ ਦਾ ਕੁੱਫ਼ਾਰਾ ਕੁੱਝ ਮੁਥਾਜਾਂ ਨੂੰ ਭੋਜਨ ਕਰਵਾਉਣਾ ਹੇ ਜਾਂ ਇਸ ਦੇ ਬਰਾਬਰ ਰੋਜ਼ੇ ਰੱਖਣਾ ਹੇ। (ਇਹ ਸਭ ਇਸ ਲਈ ਹੇ) ਤਾਂ ਜੋ ਉਹ ਆਪਣੇ ਕੀਤੇ ਕੰਮਾਂ ਦਾ ਸੁਆਦ ਵੇਖਣ। ਅੱਲਾਹ ਨੇ ਪਹਿਲਾਂ ਹੋਏ ਗੁਨਾਹਾਂ ਨੂੰ ਮੁਆਫ਼ ਕਰ ਦਿੱਤਾ ਹੇ ਅਤੇ ਜੇ ਕੋਈ ਵਿਅਕਤੀ ਮੁੜ ਅਜਿਹੀ ਹਰਕਤ ਕਰੇਗਾ ਤਾਂ ਅੱਲਾਹ ਉਸ ਤੋਂ ਬਦਲਾ ਲਵੇਗਾ। ਅੱਲਾਹ ਜ਼ਬਰਦਸਤ ਅਤੇ ਬਦਲਾ ਲੈਣ ਵਾਲਾ ਹੇ।

Maide 5:96

ਤੁਹਾਡੇ ਲਈ ਸਮੁੰਦਰ ਦਾ ਸ਼ਿਕਾਰ ਅਤੇ ਉਸ ਦਾ ਖਾਣਾ ਹਲਾਲ (ਜਾਇਜ਼) ਕੀਤਾ ਗਿਆ ਹੇ, ਇਹ ਤੁਹਾਡੇ ਲਈ ਵੀ ਹੇ ਅਤੇ ਮੁਸਾਫ਼ਰਾਂ ਦੇ ਲਾਭ (ਭਾਵ ਸਹੂਲਤ) ਲਈ ਹੇ। ਤੁਸੀਂ ਇਹਰਾਮ ਦੀ ਹਾਲਤ ਵਿਚ ਖ਼ੁਸ਼ਕੀ ਦਾ (ਭਾਵ ਧਰਤੀ ਉੱਤੇ) ਸ਼ਿਕਾਰ ਕਰਨਾ ਤੁਹਾਡੇ ਲਈ ਹਰਾਮ ਕੀਤ ਗਿਆ ਹੇ। ਤੁਸੀਂ ਅੱਲਾਹ ਤੋਂ ਡਰਦੇ ਰਹੋ ਜਿਸ ਦੇ ਕੋਲ ਤੁਸੀਂ ਸਾਰੇ ਇਕੱਠੇ ਕੀਤੇ ਜਾਵੋਗੇ।

Maide 5:97

ਖ਼ਾਨਾ-ਕਾਅਬਾ ਜਿਹੜਾ ਸਤਿਕਾਰ ਵਾਲਾ ਘਰ ਰੁ ਅੱਲਾਹ ਨੇ ਇਸ ਨੂੰ ਲੋਕਾਂ ਦੇ ਠਹਿਰਨ ਦਾ ਇਕ ਸਾਧਨ ਬਣਾਇਆ ਹੇ। ਹੁਰਮਤ ਭਾਵ ਆਦਰ ਵਾਲੇ (ਚਾਰ ਮਹੀਨੇ) ਅਤੇ ਹਰਮ ਵਾਲੀ ਕੁਰਬਾਨੀ ਅਤੇ ਪਟੇ ਵਾਲੇ ਜਾਨਵਰਾਂ ਨੂੰ ਵੀ ਸਤਿਕਾਰ ਦਿੱਤਾ ਹੇ। ਇਹ ਸਭ ਇਸ ਲਈ ਕਿ ਤੁਸੀਂ ਜਾਣ ਲਓ ਕਿ ਬੇਸ਼ੱਕ ਅੱਲਾਹ ਹੀ ਅਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੇ, ਉਹਨਾਂ ਸਭ ਦਾ ਗਿਆਨ ਰੱਖਦਾ ਹੇ। ਬੇਸ਼ੱਕ ਅੱਲਾਹ ਸਾਰੀਆਂ ਚੀਜ਼ਾਂ ਦਾ ਜਾਣਨ ਵਾਲਾ ਹੇ।

Maide 5:98

ਜਾਣ ਲਓ! ਅੱਲਾਹ ਸਖ਼ਤ ਸਜ਼ਾ ਦੇਣ ਵਾਲਾ ਹੇ ਅਤੇ ਅਤਿਅੰਤ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਵੀ ਅੱਲਾਹ ਹੀ ਹੇ।

Maide 5:99

ਰਸੂਲਾਂ ਦੇ ਜ਼ਿੰਮੇ ਤਾਂ ਅੱਲਾਹ ਦਾ ਪੈਗ਼ਾਮ (ਲੋਕਾਂ ਤੱਕ) ਪੁੱਜਦਾ ਕਰਨਾ ਹੇ। ਅੱਲਾਹ ਉਹ ਸਭ ਕੁੱਝ ਜਾਣਦਾ ਹੇ, ਜੋ ਤੁਸੀਂ ਵਿਖਾਵਾ ਕਰਦੇ ਹੋ ਅਤੇ ਜੋ ਤੁਸੀਂ ਗੁਪਤ ਰੱਖਦੇ ਹੋ।

Maide 5:100

(ਹੇ ਨਬੀ!) ਤੁਸੀਂ ਆਖ ਦਿਓ! ਕਿ ਪਾਕ ਤੇ ਨਾਪਾਕ ਇਕ ਸਾਮਾਨ ਨਹੀਂ ਹੋ ਸਕਦੇ ਭਾਵੇਂ ਨਾਪਾਕ ਲੋਕਾਂ ਦੀ ਬਹੁਗਿਣਤੀ ਤੁਹਾਨੂੰ ਕਿੰਨੀ ਹੀ ਪ੍ਰਭਾਵਿਤ ਕਿਉਂ ਨਾ ਕਰਦੀ ਹੋਵੇ। ਸੋ ਹੇ ਅਕਲ ਵਾਲਿਓ! ਤੁਸੀਂ ਅੱਲਾਹ ਤੋਂ ਹੀ ਡਰੋ ਤਾਂ ਜੋ ਤੁਸੀਂ ਸਫ਼ਲ ਹੋ ਸਕੋ।

Maide 5:101

ਹੇ ਈਮਾਨ ਵਾਲਿਓ! ਤੁਸੀਂ (ਮੁਹੰਮਦ ਸ: ਤੋਂ) ਅਜਿਹੀਆਂ ਗੱਲਾਂ ਨਾ ਪੁੱਛੋ ਕਿ ਜੇ ਉਹ ਤੁਹਾਡੇ ’ਤੇ ਸਪਸ਼ਟ ਹੋ ਜਾਣ ਤਾਂ ਤੁਹਾਨੂੰ ਬੁਰੀਆਂ ਲੱਗਣ, ਜੇ ਤੁਸੀਂ .ਕੁਰਆਨ ਦੇ ਨਾਜ਼ਲ ਹੋਣ ਸਮੇਂ ਇਹਨਾਂ (ਗੁਪਤ ਗੱਲਾਂ) ਦੇ ਸੰਬੰਧ ਵਿਚ ਪੁੱਛੋਗੇ ਤਾਂ ਤੁਹਾਡੇ ’ਤੇ ਸਪਸ਼ਟ ਕਰ ਦਿੱਤੀਆਂ ਜਾਣਗੀਆਂ। ਪਹਿਲਾਂ ਦੇ ਪੁੱਛੇ ਗਏ ਸਵਾਲਾਂ ਨੂੰ ਅੱਲਾਹ ਨੇ ਮੁਆਫ਼ ਕਰ ਦਿਤਾ ਹੇ। ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਸਹਿਣ ਕਰਨ ਵਾਲਾ ਹੇ।

Maide 5:102

ਅਜਿਹੀਆਂ ਗੱਲਾਂ ਤੁਹਾਥੋਂ ਪਹਿਲਾਂ ਦੂਜੇ ਲੋਕਾਂ ਨੇ ਵੀ ਪੁੱਛਿਆਂ ਸਨ ਅਤੇ ਉਹਨਾਂ ਗੱਲਾਂ ਕਾਰਨ ਹੀ ਉਹ ਕਾਫ਼ਿਰ ਹੋ ਗਏ।

Maide 5:103

ਅੱਲਾਹ ਨੇ ਨਾ ਕਿਸੇ ਨੂੰ ਬਹੀਰਾ ਨਿਯਤ ਕੀਤਾ ਹੇ, ਨਾ ਸਾਇਬਾ, ਨਾ ਵਸੀਲਾ, ਨਾ ਹੀ ਹਾਮ। ਪਰ ਇਹ ਕਾਫ਼ਿਰ ਅੱਲਾਹ ਉੱਤੇ ਝੂਠੇ ਆਰੋਪ ਲਗਾਉਂਦੇ ਹਨ। ਜਦ ਕਿ ਉਹਨਾਂ ਵਿੱਚੋਂ ਬਹੁਤੇ ਮੂਰਖ ਹਨ।

Maide 5:104

ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੇ ਕਿ ਆਓ ਉਸ ਚੀਜ਼ (.ਕੁਰਆਨ) ਵੱਲ ਜੋ ਅੱਲਾਹ ਨੇ ਨਾਜ਼ਿਲ ਕੀਤਾ ਹੇ ਅਤੇ ਰਸੂਲ ਵੱਲ ਆਓ ਤਾਂ ਆਖਦੇ ਹਨ ਕਿ ਸਾਡੇ ਲਈ ਤਾਂ ਉਹੀਓ ਤਰੀਕਾ ਬਥੇਰਾ ਹੇ ਜਿਸ ਉੱਤੇ ਅਸੀਂ ਆਪਣੇ ਬਾਪ-ਦਾਦਿਆਂ (ਭਾਵ ਬਜ਼ੁਰਗਾਂ) ਨੂੰ ਵੇਖਿਆ ਹੇ ਭਾਵੇਂ ਉਹਨਾਂ ਦੇ ਪਿਓ ਦਾਦਾ ਕੁੱਝ ਵੀ ਨਾ ਜਾਣਦੇ ਹੋਣ ਅਤੇ ਨਾ ਹੀ ਹਿਦਾਇਤ ਵਾਲੇ ਹੋਣ (ਫੇਰ ਵੀ ਇਹਨਾਂ ਦੀ ਹੀ ਪੈਰਵੀ ਕਰਨਗੇ ?)।

Maide 5:105

ਹੇ ਈਮਾਨ ਵਾਲਿਓ! ਤੁਸੀਂ ਆਪਣੀ ਚਿੰਤਾ ਅਵਸ਼ ਕਰੋ, ਜੇ ਤੁਸੀਂ ਸਿੱਧੀ ਰਾਹ ’ਤੇ ਚੱਲ ਰਹੇ ਹੋ ਤਾਂ ਜਿਹੜਾ ਵਿਅਕਤੀ ਕੁਰਾਹੇ ਪਿਆ ਹੋਇਆ ਹੇ ਉਹ ਤੁਹਾਡਾ ਕੁੱਝ ਵੀ ਵਿਗਾੜ ਨਹੀਂ ਸਕਦਾ। ਤੁਸੀਂ ਸਾਰਿਆਂ ਨੇ ਅੱਲਾਹ ਵੱਲ ਹੀ ਪਰਤਣਾ ਹੇ, ਫੇਰ ਉਹ ਤੁਹਾਨੂੰ ਦੱਸ ਦੇਵੇਗਾ ਕਿ ਤੁਸੀਂ ਕੀ ਕਰਦੇ ਰਹੇ ਹੋ ?

Maide 5:106

ਹੇ ਈਮਾਨ ਵਾਲਿਓ! ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਮੌਤ ਦਾ ਵੇਲਾ ਆਉਣ ਲੱਗੇ (ਤਾਂ ਵਸੀਅਤ ਕਰਨ ਵੇਲੇ) ਤੁਹਾਡੇ ਵਿਚਾਲੇ ਕੋਈ ਗਵਾਹ ਹੋਣਾ ਚਾਹੀਦਾ ਹੇ। ਸੋ ਵਸੀਅਤ ਕਰਦੇ ਸਮੇਂ ਆਪਣੇ (ਰਿਸ਼ਤੇਦਾਰਾਂ) ਵਿੱਚੋਂ ਦੋ ਨਿਆਕਾਰੀਆਂ ਨੂੰ ਗਵਾਹ ਬਣਾ ਲਓ। ਜੇ ਤੁਸੀਂ ਕਿਧਰੇ ਸਫ਼ਰ ’ਚ ਹੋਵੋਂ ਅਤੇ (ਰਾਹ ਵਿਚ ਹੀ) ਤੁਹਾ` ਮੌਤ ਆ ਜਾਵੇ ਤਾਂ ਬਿਗਾਨੀਆਂ ਵਿੱਚੋਂ ਦੋ ਗਵਾਹ ਠੀਕ ਹਨ। ਜੇ ਤੁਹਾ` (ਬੇਇਨਸਾਫ਼ੀ ਦਾ) ਸ਼ੱਕ ਹੋ ਜਾਵੇ ਤਾਂ ਇਹਨਾਂ ਦੋਹਾਂ ਗਵਾਹਾਂ ਨੂੰ ਨਮਾਜ਼ ਮਗਰੋਂ ਮਸੀਤ ਵਿਚ ਰੋਕ ਲਵੋ ਜੇ ਉਹ ਅੱਲਾਹ ਦੀ ਸੁੰਹ ਖਾ ਕੇ ਆਖਣ ਕਿ ਅਸੀਂ ਇਸ ਗਵਾਹੀ ਦੇ ਬਦਲੇ ਕੁੱਝ ਵੀ ਨਹੀਂ ਲੈ ਰਹੇ ਅਤੇ ਜੇ ਕੋਈ ਸਾਕ ਸੰਬੰਧੀ ਵੀ ਹੋਵੇ ਤਾਂ ਵੀ ਅਸੀਂ ਉਸ ਦਾ ਪੱਖ ਪੂਰਨ ਵਾਲੇ ਨਹੀਂ ਅਤੇ ਅਸੀਂ ਅੱਲਾਹ ਦੀ ਗਵਾਹੀ ਨੂੰ ਗੁਪਤ ਨਹੀਂ ਰੱਖਾਂਗੇ। ਜੇ ਅਸੀਂ ਅਜਿਹਾ ਕੀਤਾ ਤਾਂ ਅਸੀਂ ਵੀ ਪਾਪੀਆਂ ਵਿਚ ਗਿਣੇ ਜਾਵਾਂਗੇ।

Maide 5:107

ਫੇਰ ਜੇ ਪਤਾ ਲਗ ਜਾਵੇ ਕਿ ਉਹਨਾਂ ਦੋਹਾਂ ਨੇ (ਝੂਠੀ ਗਵਾਹੀ ਦੇਣ ਦਾ) ਪਾਪ ਕੀਤਾ ਹੇ ਤਾਂ ਉਹਨਾਂ ਦੀ ਥਾਂ ਦੋ ਹੋਰ ਗਵਾਹ ਉਹਨਾਂ ਲੋਕਾਂ ਵਿੱਚੋਂ ਲਵੋ, ਜਿਹਨਾਂ ਦਾ ਹੱਕ ਮਾਰਿਆ ਜਾ ਰਿਹਾ ਹੇ ਅਤੇ ਮ੍ਰਿਤਕ ਦੇ ਵੀ ਵੱਧ ਨੇੜੇ ਹੋਣ, ਜੇ ਉਹ ਦੋਵੇਂ ਅੱਲਾਹ ਦੀ ਸੁੰਹ ਖਾ ਕੇ ਆਖਣ ਕਿ ਸਾਡੀ ਗਵਾਹੀ ਪਹਿਲੇ ਦੋਹਾਂ ਗਵਾਹਾਂ ਤੋਂ ਵਧੇਰੇ ਸੱਚੀ ਹੇ, ਅਸੀਂ ਕੋਈ ਵਧੀਕੀ ਨਹੀਂ ਕੀਤੀ, ਜੇ ਅਸੀਂ ਅਜਿਹਾ ਕਰੀਏ ਤਾਂ ਜ਼ਾਲਮਾਂ ਵਿਚ ਗਿਣੇ ਜਾਵਾਂਗੇ।

Maide 5:108

ਇਸ ਤਰ੍ਹਾਂ ਆਸ ਕੀਤੀ ਜਾ ਸਕਦੀ ਹੇ ਕਿ ਉਹ ਸੱਚੀ ਗਵਾਹੀ ਦੇਣਗੇ ਜਾਂ ਘੱਟੋ-ਘੱਟ ਇਸ ਗੱਲ ਤੋਂ ਡਰਣਗੇ ਕਿ ਉਹਨਾਂ (ਵਾਰਸਾਂ) ਦੀਆਂ ਸਹੁੰਆਂ ਮਗਰੋਂ ਉਹਨਾਂ ਦੀਆਂ ਸਹੁੰਆਂ ਵੀ ਰੱਦ ਨਾ ਕਰ ਦਿੱਤੀਆਂ ਜਾਣਗੀਆਂ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਸੁਣੋ! ਕਿ ਅੱਲਾਹ ਨਾ-ਫ਼ਰਮਾਨਾਂ ਨੂੰ ਹਿਦਾਇਤ ਨਹੀਂ ਦਿੰਦਾ।

Maide 5:109

ਉਸ ਦਿਨ ਦੀ ਚਿੰਤਾ ਕਰੋ ਜਦੋਂ ਅੱਲਾਹ ਸਾਰੇ ਪੈਗ਼ੰਬਰਾਂ ਨੂੰ ਜਮਾਂ ਕਰੇਗਾ ਫੇਰ ਉਹਨਾਂ ਨੂੰ ਆਖੇਗਾ ਕਿ ਤੁਹਾਨੂੰ (ਤੁਹਾਡੀ ਕੌਮ ਨੇ) ਕੀ ਜਵਾਬ ਦਿੱਤਾ ਸੀ ? ਉਹ (ਪੈਗ਼ੰਬਰ) ਆਖਣਗੇ ਕਿ ਸਾਨੂੰ ਕੁੱਝ ਵੀ ਨਹੀਂ ਪਤਾ, ਤੂੰ ਹੀ ਛੁਪੀਆਂ ਹੋਈਆਂ ਗੱਲਾਂ ਦਾ ਭੇਤੀ ਹੇ।

Maide 5:110

ਜਦੋਂ ਅੱਲਾਹ ਫ਼ਰਮਾਏਗਾ ਕਿ ਹੇ ਈਸਾ ਬਿਨ ਮਰੀਅਮ! ਤੂੰ ਆਪਣੇ ਤੇ ਆਪਣੀ ਮਾਂ ਉੱਤੇ ਹੋਈ ਮੇਰੀ ਉਸ ਨਿਅਮਤ ਨੂੰ ਯਾਦ ਕਰ ਜਦੋਂ ਮੈਂ ਤੇਰੀ ਮਦਦ ਪਵਿੱਤਰ ਰੂਹ (ਜਿਬਰਾਈਲ) ਰਾਹੀਂ ਕੀਤੀ ਸੀ। ਤੂੰ ਮਾਂ ਦੀ ਗੋਦੀ ਵਿਚ ਵੀ (ਭਾਵ ਜੰਮਦੇ ਹੀ) ਤੇ ਸਿਆਣੀ ਉਮਰ ਵਿਚ ਵੀ ਲੋਕਾਂ ਨਾਲ ਗੱਲਾਂ ਕਰਦਾ ਸੀ। ਮੈਂ ਤੈਨੂੰ ਕਿਤਾਬ, ਡੂੰਘੀ ਸਿਆਣਪ, ਤੌਰੈਤ ਤੇ ਇੰਜੀਲ ਦੀ ਸਿੱਖਿਆ ਵੀ ਦਿੱਤੀ। ਜਦੋਂ ਤੂੰ ਮੇਰੇ ਹੁਕਮ ਨਾਲ ਗਾਰੇ ਨਾਲ ਪੰਛੀਆਂ ਵਾਂਗ ਮੂਰਤ ਬਣਾਉਂਦਾ ਸੀ, ਫੇਰ ਤੂੰ ਉਸ ਵਿਚ ਫੂਂਕ ਮਾਰਦਾ ਸੀ ਤਾਂ ਉਹ ਮੇਰੇ ਹੁਕਮ ਨਾਲ ਇਕ ਪੰਛੀ ਬਣ ਜਾਂਦਾ ਸੀ। ਮੇਰੇ ਹੁਕਮ ਨਾਲ ਹੀ ਤੂੰ ਜਮਾਂਦਰੂ ਅੰਨ੍ਹੇ ਤੇ ਫੁਲਵਹਰੀ ਵਾਲੇ ਵਿਅਕਤੀ ਨੂੰ ਸਵਸਥ ਕਰ ਦਿੰਦਾ ਸੀ ਅਤੇ ਮੇਰੇ ਹੁਕਮ ਨਾਲ ਹੀ ਤੂੰ ਮੁਰਦਿਆਂ ਨੂੰ (ਕਬਰਾਂ ਵਿੱਚੋਂ ਜਿਉਂਦਾ) ਕੱਢਦਾ ਸੀ। ਜਦੋਂ ਮੈਂ ਤੇਨੂੰ ਬਨੀ ਇਸਰਾਈਲ ਤੋਂ ਬਚਾਇਆ ਸੀ, ਉਦੋਂ ਤੂੰ ਉਹਨਾਂ ਕੋਲ ਮੇਰੀਆਂ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਇਆ ਸੀ, ਫੇਰ ਇਹਨਾਂ ਵਿੱਚੋਂ, ਜਿਹਨਾਂ ਨੇ ਇਨਕਾਰ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਨਿਰਾ ਜਾਦੂ ਹੇ, ਹੋਰ ਕੁੱਝ ਵੀ ਨਹੀਂ।

Maide 5:111

ਜਦੋਂ ਮੈਂ ਹਵਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਮੇਰੇ ਅਤੇ ਮੇਰੇ ਰਸੂਲ ’ਤੇ ਈਮਾਨ ਲਿਆਓ, ਉਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਈਮਾਨ ਲਿਆਏ, ਤੁਸੀਂ ਗਵਾਹ ਰਹੋ ਕਿ ਅਸੀਂ ਪੂਰੇ ਆਗਿਆਕਾਰੀ ਹਾਂ।

Maide 5:112

ਉਹ ਸਮਾਂ ਵੀ ਯਾਦ ਕਰੋ ਜਦੋਂ ਹਵਾਰੀਆਂ (ਭਾਵ ਈਸਾ ਦੇ ਸਹਾਇਕਾਂ) ਨੇ ਕਿਹਾ ਸੀ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੁਹਾਡਾ ਰੱਬ ਇਹ ਕਰ ਸਕਦਾ ਹੇ ਕਿ ਸਾਡੇ ਲਈ ਭੋਜਨ ਦਾ ਥਾਲ ਭੇਜੇ? ਤਾਂ ਉਹਨਾਂ (ਈਸਾ) ਨੇ ਕਿਹਾ ਕਿ ਅੱਲਾਹ ਤੋਂ ਡਰ, ਜੇ ਤੁਸੀਂ ਈਮਾਨ ਵਾਲੇ ਹੋ।

Maide 5:113

ਉਹ ਬੋਲੇ, ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਵਿੱਚੋਂ ਖਾਈਏ ਤਾਂ ਜੋ ਸਾਡੇ ਦਿਲਾਂ ਦੀ ਤਸੱਲੀ ਹੋ ਜਾਵੇ ਅਤੇ ਅਸੀਂ ਇਹ ਜਾਣ ਲਈਏ ਕਿ ਤੁਸੀਂ ਸਾਡੇ ਨਾਲ ਸੱਚ ਬੋਲਿਆ ਹੇ ਅਤੇ ਅਸੀਂ ਗਵਾਹੀ ਦੇਣ ਵਾਲਿਆਂ ਵਿੱਚੋਂ ਹੋ ਜਾਈਏ।

Maide 5:114

ਈਸਾ ਬਿਨ ਮਰੀਅਮ ਨੇ ਦੁਆ ਕੀਤੀ ਕਿ ਹੇ ਅੱਲਾਹ! ਹੇ ਸਾਡੇ ਪਾਲਣਹਾਰ! ਸਾਡੇ ਲਈ ਅਕਾਸ਼ ਤੋਂ ਭੋਜਨ ਦਾ ਥਾਲ ਭੇਜ ਤਾਂ ਜੋ ਉਹ ਸਾਡੇ ਅਗਲਿਆਂ-ਪਿਛਲਿਆਂ ਲਈ ਈਦ (ਖ਼ੁਸ਼ੀ) ਦਾ ਅਵਸਰ ਹੋ ਜਾਵੇ ਉਹ ਤੇਰੇ ਵੱਲੋਂ ਵਿਸ਼ੇਸ਼ ਨਿਸ਼ਾਨੀ ਹੋਵੇ। ਤੂੰ ਸਾਨੂੰ ਰਿਜ਼ਕ ਬਖ਼ਸ਼, ਕਿਉਂ ਜੋ ਤੂੰ ਹੀ ਸਾਰਿਆਂ ਤੋਂ ਵਧੀਆ ਰਿਜ਼ਕ ਦੇਣ ਵਾਲਾ ਹੇ।

Maide 5:115

ਅੱਲਾਹ ਨੇ ਕਿਹਾ ਕਿ ਮੈਂ ਉਹ ਭੋਜਨ ਤੁਹਾਡੇ ਲਈ ਉਤਾਰਾਂਗਾ, ਜੇ ਫੇਰ ਵੀ ਤੁਹਾਡੇ ਵਿੱਚੋਂ ਕੋਈ ਇਨਕਾਰ ਕਰੇਗਾ, ਤਾਂ ਮੈਂ ਉਸ ਨੂੰ ਅਜਿਹੀ ਸਜ਼ਾ ਦੇਵਾਂਗਾ ਕਿ ਉਹ ਸਜ਼ਾ ਦੁਨੀਆਂ ਜਹਾਨ ਵਿਚ ਕਿਸੇ ਹੋਰ ਨੂੰ ਨਹੀਂ ਦੇਵਾਂਗਾ।

Maide 5:116

ਉਹ ਸਮਾਂ ਵੀ ਯਾਦ ਰੱਖੋ, ਜਦੋਂ ਅੱਲਾਹ ਆਖੇਗਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੂੰ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਅਤੇ ਮੇਰੀ ਮਾਂ ਨੂੰ ਅੱਲਾਹ ਨੂੰ ਛੱਡ ਕੇ ਇਸ਼ਟ ਬਣਾਓ ? ਤਾਂ ਉਹ ਆਖੇਗਾ ਕਿ ਤੂੰ ਪਾਕ ਹੇ, ਮੈਨੂੰ ਕਿਸੇ ਪ੍ਰਕਾਰ ਵੀ ਇਹ ਸ਼ੋਭਾ ਨਹੀਂ ਦਿੰਦਾ ਕਿ ਮੈਂ ਅਜਿਹੀ ਗੱਲ ਕਹਾਂ ਜਿਸ ਦਾ ਮੈਨੂੰ ਕੋਈ ਵੀ ਅਧਿਕਾਰ ਨਹੀਂ, ਜੇ ਮੈਂ ਇਹ ਗੱਲ ਕਹੀ ਹੋਵੇਗੀ ਤਾਂ ਤੁਹਾਨੂੰ ਪਤਾ ਹੀ ਹੋਵੇਗੀ, ਤੂੰ ਤਾਂ ਮੇਰੇ ਦਿਲ ਦੀਆਂ ਗੱਲਾਂ ਵੀ ਜਾਣਦਾ ਹੇ, ਪਰ ਮੈਂ ਤੇਰੇ ਦਿਲ ਦੀਆਂ ਗੱਲਾਂ ਨਹੀਂ ਜਾਣਦਾ। ਤੂੰ ਸਾਰੀਆਂ ਗ਼ੈਬ ਦੀਆਂ ਗੱਲਾਂ ਦਾ ਜਾਣਨ ਵਾਲਾ ਹੇ।

Maide 5:117

ਮੈਂ ਉਹਨਾਂ ਨੂੰ ਛੁੱਟ ਉਸ ਤੋਂ ਜਿਸ ਦਾ ਤੂੰ ਮੈਨੂੰ ਹੁਕਮ ਦਿੱਤਾ ਸੀ, ਕੁੱਝ ਵੀ ਨਹੀਂ ਕਿਹਾ ਕਿ ਤੁਸੀਂ ਅੱਲਾਹ ਦੀ ਬੰਦਗੀ ਕਰੋ, ਜਿਹੜਾ ਮੇਰਾ ਵੀ ਰੱਬ ਹੇ ਅਤੇ ਤੁਹਾਡਾ ਵੀ ਰੱਬ ਹੇ। ਮੈਂ ਜਦੋਂ ਤਕ ਇਹਨਾਂ ਵਿਚ ਰਿਹਾ ਇਹਨਾਂ ਦੀ ਰਾਖੀ ਕੀਤੀ ਜਦੋਂ ਤੂੰ ਮੈਨੂੰ ਚੁੱਕ ਲਿਆ ਫੇਰ ਤੂੰ ਹੀ ਇਹਨਾਂ ਦੀ ਰਾਖੀ ਕਰਨ ਵਾਲਾ ਸੀ। ਤੂੰ ਹੀ ਹਰ ਚੀਜ਼ ਦੀ ਰਾਖੀ ਕਰਨ ਵਾਲਾ ਹੇ।

Maide 5:118

ਜੇ ਤੂੰ ਇਹਨਾਂ ਨੂੰ ਸਜ਼ਾ ਦੇਵੇਂਗਾ ਤਾਂ ਇਹ ਤੇਰੇ ਬੰਦੇ ਹਨ, ਜੇ ਤੂੰ ਇਹਨਾਂ ਨੂੰ ਮੁਆਫ਼ ਕਰ ਦੇਵੇਂ, ਤਾਂ ਬੇਸ਼ੱਕ ਤੂੰ ਵੱਡਾ ਜ਼ੋਰਾਵਰ ਤੇ ਹਿਕਮਤ ਵਾਲਾ ਹੇ।[23] ——— [23] ਨਬੀ (ਸ:) ਵੀ ਕਿਆਮਤ ਦਿਹਾੜੇ ਇਹੋ ਸ਼ਬਦ ਬੋਲਣਗੇ ਜਿਵੇਂ ਹਦੀਸ ਵਿਚ ਹੇ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿਆਮਤ ਦਿਹਾੜੇ ਤੁਹਾਨੂੰ ਜਮਾਂ ਕੀਤਾ ਜਾਵੇਗਾ ਕੁੱਝ ਲੋਕਾਂ ਨੂੰ ਖੱਬੇ ਪਾਸੇ ਨਰਕ ਵੱਲ ਲਿਜਾਇਆ ਜਾਵੇਗਾ, ਮੈਂ ਉਸ ਸਮੇਂ ਉਹੀਓ ਕਹਾਗਾਂ ਜੋ ਅੱਲਾਹ ਦੇ ਨੇਕ ਬੰਦੇ ਹਜ਼ਰਤ ਈਸਾ ਨੇ ਆਖਿਆ ਸੀ। (ਸਹੀ ਬੁਖ਼ਾਰੀ, ਹਦੀਸ: 4626)

Maide 5:119

ਅੱਲਾਹ ਆਖੇਗਾ ਕਿ ਇਹ (ਕਿਆਮਤ) ਉਹ ਦਿਨ ਹੇ ਕਿ ਸੱਚ ਬੋਲਣ ਵਾਲਿਆਂ ਨੂੰ ਉਹਨਾਂ ਦਾ ਸੱਚ ਬੋਲਣਾ ਲਾਭਦਾਇਕ ਸਿੱਧ ਹੋਵੇਗਾ। ਉਹਨਾਂ ਨੂੰ ਇਸ ਸੱਚ ਦੇ ਬਦਲੇ ਵਿਚ ਬਾਗ਼ ਮਿਲਣਗੇ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿਸ ਵਿਚ ਉਹ ਸਦਾ ਰਹਿਣਗੇ। ਅੱਲਾਹ ਉਹਨਾਂ ਤੋਂ ਰਾਜ਼ੀ ਹੋਵੇਗਾ ਅਤੇ ਉਹ ਅੱਲਾਹ ਤੋਂ ਰਾਜ਼ੀ ਹੋਣਗੇ। ਇਹੋ ਅਸਲੀ ਕਾਮਯਾਬੀ ਹੇ।

Maide 5:120

ਅਕਾਸ਼ਾਂ ਤੇ ਧਰਤੀ ਅਤੇ ਇਹਨਾਂ ਵਿਚਾਲੇ ਦੀ ਹਰ ਚੀਜ਼ ਉੱਤੇ ਅੱਲਾਹ ਦੀ ਹੀ ਹਕੂਮਤ ਹੇ ਅਤੇ ਹਰੇਕ ਚੀਜ਼ ਉਸੇ ਦੇ ਕਾਬੂ ਵਿਚ ਹੇ।

Enam 6:1

ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਸਾਜਿਆ ਹੇ, ਹਨੇਰਿਆਂ ਨੂੰ ਅਤੇ ਰੌਸ਼ਨੀ (ਨੂਰ) ਨੂੰ ਬਣਾਇਆ, ਫੇਰ ਵੀ ਕਾਫ਼ਿਰ ਲੋਕ (ਹੋਰਾਂ ਨੂੰ) ਆਪਣੇ ਪਾਲਣਹਾਰ ਦੇ ਬਰਾਬਰ ਦਰਜਾ ਦਿੰਦੇ ਹਨ।

Enam 6:2

ਉਹ (ਅੱਲਾਹ) ਉਹੀਓ ਰੁ ਜਿਸ ਨੇ ਤੁਹਾਨੂੰ (ਮਨੁੱਖਾਂ ਨੂੰ) ਮਿੱਟੀ ਤੋਂ ਪੈਦਾ ਕੀਤਾ ਹੇ, ਫੇਰ ਉਸ ਨੇ (ਤੁਹਾਡੇ ਲਈ) ਇਕ ਸਮਾਂ (ਮੌਤ) ਦਾ ਨਿਸ਼ਚਿਤ ਕੀਤਾ ਅਤੇ ਉਸ ਦੇ ਕੋਲ (ਕਿਆਮਤ ਦਾ) ਸਮਾਂ ਵੀ ਨਿਸ਼ਚਿਤ ਕੀਤਾ ਹੋਇਆ ਹੇ। (ਵਿਸ਼ੇਸ਼ ਕਿਆਮਤ ਦਾ ਸਮਾਂ ਅੱਲਾਹ ਨੂੰ ਹੀ ਪਤਾ ਹੇ) ਤੁਸੀਂ ਫੇਰ ਵੀ ਸ਼ੱਕ ਕਰਦੇ ਹੋ।

Enam 6:3

ਅਤੇ ਉਹੀਓ ਅੱਲਾਹ ਅਕਾਸ਼ਾਂ ਵਿਚ ਵੀ ਹੇ ਤੇ ਧਰਤੀ ਵਿਚ ਵੀ ਉਹੀਓ ਹੇ। ਉਹ ਤੁਹਾਡੀਆਂ ਗੁਪਤ ਗੱਲਾਂ ਨੂੰ ਵੀ ਅਤੇ ਤੁਹਾਡੇ ਜ਼ਾਹਿਰ (ਵਿਖਾਵੇ) ਨੂੰ ਵੀ ਜਾਣਦਾ ਹੇ ਅਤੇ ਉਹ ਸਭ ਉਹ ਵੀ ਜਾਣਦਾ ਹੇ ਜੋ ਤੁਸੀਂ ਕਰਦੇ ਹੋ।

Enam 6:4

ਅਤੇ ਇਹਨਾਂ ਕੋਲ ਇਹਨਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਕੋਈ ਵੀ ਨਿਸ਼ਾਨੀ ਅਜਿਹੀ ਨਹੀਂ ਆਈ ਜਿਸ ਤੋਂ ਇਹਨਾਂ ਨੇ ਮੂੰਹ ਨਾ ਮੋੜ੍ਹਿਆ ਹੋਵੇ।

Enam 6:5

ਜਦੋਂ ਉਹਨਾਂ ਕੋਲ ਹੱਕ (.ਕੁਰਆਨ) ਆ ਗਿਆ ਤਾਂ ਉਹਨਾਂ ਨੇ ਇਸ ਨੂੰ ਵੀ ਝੁਠਲਾਇਆ। ਸੋ ਛੇਤੀ ਹੀ ਉਹਨਾਂ (ਇਨਕਾਰੀਆਂ) ਨੂੰ (ਉਸ ਦੀ ਮੱਤਹਤਾ ਦਾ) ਪਤਾ ਲੱਗ ਜਾਵੇਗਾ ਜਿਸ ਚੀਜ਼ ਨਾਲ ਇਹ ਲੋਕ ਮਖੌਲ ਕਰਿਆ ਕਰਦੇ ਸਨ।[1] ——— [1] ਉਹਨਾਂ ਸਾਰਿਆਂ ਨੂੰ ਅੱਲਾਹ ਦਾ ਅਜ਼ਾਬ ਮਿਲੇਗਾ ਕਿਉਂ ਜੋ ਹਜ਼ਰਤ ਮੁਹੰਮਦ (ਸ:) ਦੀ ਨਬੁੱਵਤ ਤੇ ਰਿਸਾਲਤ ਉੱਤੇ ਈਮਾਨ ਲਿਆਉਣਾ ਸਾਰੇ ਮਨੁੱਖਾਂ ਲਈ ਜ਼ਰੂਰੀ ਹੇ। ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85 /3

Enam 6:6

ਕੀ ਉਹਨਾਂ ਨੇ ਨਹੀਂ ਵੇਖਿਆ ਕਿ ਇਹਨਾਂ ਤੋਂ ਪਹਿਲਾਂ ਅਸੀਂ ਕਿੰਨੀਆਂ ਹੀ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਅਸੀਂ ਧਰਤੀ ਉੱਤੇ ਇੰਨਾ ਸ਼ਕਤੀਸ਼ਾਲੀ ਬਣਾਇਆ ਸੀ ਕਿ ਤੁਹਾਨੂੰ ਤਾਂ ਉਹ ਸ਼ਕਤੀ ਦਿੱਤੀ ਹੀ ਨਹੀਂ। ਅਸੀਂ ਉਹਨਾਂ ਉੱਤੇ ਅਕਾਸ਼ ਤੋਂ ਮੋਸਲਾਧਾਰ ਬਾਰਿਸ਼ ਕੀਤੀ ਅਤੇ ਨਹਿਰਾਂ ਬਣਾਈਆਂ ਜਿਹੜੀਆਂ ਉਹਨਾਂ ਦੇ ਘਰਾਂ ਹੇਠ ਵਗਦੀਆਂ ਸਨ। ਫੇਰ ਅਸੀਂ ਉਹਨਾਂ ਦੇ ਪਾਪਾਂ ਕਾਰਨ ਉਹਨਾਂ ਨੂੰ ਹਲਾਕ ਕਰ ਦਿੱਤਾ ਅਤੇ ਉਹਨਾਂ ਦੀ ਥਾਂ ਦੂਜੀਆਂ ਕੌਮਾਂ ਪੈਦਾ ਕੀਤੀਆਂ।

Enam 6:7

(ਹੇ ਨਬੀ!) ਜੇ ਅਸੀਂ ਕਾਗ਼ਜ਼ ’ਤੇ ਲਿਖੀ ਹੋਈ ਕੋਈ ਕਿਤਾਬ ਤੁਹਾਡੇ ਉੱਤੇ ਨਾਜ਼ਿਲ ਕਰ ਦਿੰਦੇ, ਫੇਰ ਇਹ (ਮੱਕੇ ਦੇ ਕਾਫ਼ਿਰ) ਲੋਕ ਇਸ ਨੂੰ ਆਪਣੇ ਹੱਥੀਂ ਛੂ ਕੇ ਵੀ ਵੇਖ ਲੈਂਦੇ ਤਾਂ ਵੀ ਇਹ ਕਾਫ਼ਿਰ ਜ਼ਰੂਰ ਇਹੋ ਆਖਦੇ ਕਿ ਇਹ ਤਾਂ ਪਰਤੱਖ ਜਾਦੂ ਹੀ ਹੇ।

Enam 6:8

ਇਹ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਇਸ ਨਬੀ ਉੱਤੇ ਕੋਈ ਫ਼ਰਿਸ਼ਤਾ ਕਿਉਂ ਨਹੀਂ ਉਤਾਰਿਆ ਗਿਆ। (ਹੇ ਨਬੀ!) ਜੇ ਅਸੀਂ ਕੋਈ ਫ਼ਰਿਸ਼ਤਾ ਵੀ ਭੇਜ ਦਿੰਦੇ ਤਾਂ ਸਾਰਾ ਕਿੱਸਾ ਹੀ ਖ਼ਤਮ ਹੋ ਗਿਆ ਹੁੰਦਾ। ਫੇਰ ਇਹਨਾਂ ਨੂੰ ਕੋਈ ਢਿੱਲ ਵੀ ਨਾ ਮਿਲਦੀ।

Enam 6:9

ਜੇ ਅਸੀਂ ਇਸ (ਨਬੀ ਨੂੰ) ਫ਼ਰਿਸ਼ਤਾ ਬਣਾ ਕੇ ਉਤਾਰਦੇ ਤਾਂ ਵੀ ਉਹ ਮਨੁੱਖੀ ਰੂਪ ਵਿਚ ਹੀ ਆਉਂਦਾ। ਇਸੇ ਪ੍ਰਕਾਰ ਦਾ ਸ਼ੱਕ ਇਹ ਫੇਰ ਵੀ ਕਰਦੇ ਜਿਸ ਵਿਚ ਇਹ ਹੁਣ ਫਸੇ ਹੋਏ ਹਨ।

Enam 6:10

ਹੇ ਨਬੀ! ਤੁਹਾਥੋਂ ਪਹਿਲਾਂ ਜਿਹੜੇ ਵੀ ਪੈਗ਼ੰਬਰ ਹੋਏ ਹਨ, ਉਹਨਾਂ ਦਾ ਵੀ ਮਖੌਲ ਕੀਤਾ ਗਿਆ ਸੀ। ਫੇਰ ਇਹਨਾਂ ਵਿੱਚੋਂ ਜਿਹੜੇ ਲੋਕਾਂ ਨੇ ਮਖੌਲ ਕੀਤਾ ਸੀ, ਉਹਨਾਂ ਨੂੰ ਉਸ ਅਜ਼ਾਬ ਨੇ ਆ ਘੇਰਿਆ, ਜਿਸ ਦਾ ਉਹ ਮਖੌਲ ਉਡਾਇਆ ਕਰਦੇ ਸਨ।

Enam 6:11

(ਹੇ ਨਬੀ!) ਤੁਸੀਂ ਆਖ ਦਿਓ ਕਿ ਰਤਾ ਧਰਤੀ ਉੱਤੇ ਘੁੰਮ ਫਿਰ ਕੇ ਵੇਖੋ ਕਿ (ਰੱਬ ਦੇ) ਇਨਕਾਰੀਆਂ ਦਾ ਕਿਹੋ ਜਿਹਾ ਅੰਤ ਹੋਇਆ ਸੀ।

Enam 6:12

ਇਹਨਾਂ ਤੋਂ ਪੁੱਛੋ! ਕਿ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਮੌਜੂਦ ਹੇ ਉਹਨਾਂ ਸਭ ਦਾ ਮਾਲਿਕ ਕੌਣ ਹੇ? ਤੁਸੀਂ ਕਹੋ ਕਿ ਸਭ ਦਾ ਮਾਲਿਕ ਅੱਲਾਹ ਹੀ ਹੇ। ਅੱਲਾਹ ਨੇ (ਆਪਣੀ ਮਖ਼ਲੂਕ ਉੱਤੇ) ਮਿਹਰਬਾਨੀ[2] ਕਰਨਾ ਆਪਣੇ ਲਈ ਲਾਜ਼ਮ ਕਰ ਲਿਆ ਹੇ। ਉਹ ਕਿਆਮਤ ਦਿਹਾੜੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਹੀ ਇਕੱਠਾ ਕਰੇਗਾ, ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਰੱਖਿਆ ਹੇ ਉਹ ਈਮਾਨ ਨਹੀਂ ਲਿਆਉਣਗੇ। ——— [2] ਕਿਉਂ ਜੋ ਉਹ ਅਤਿਅੰਤ ਰਹਿਮ ਵਾਲਾ ਹੇ। ਉਸ ਦੀ ਰਹਿਮਤ ਦਾ ਕੋਈ ਅੰਤ ਨਹੀਂ। ਹਦੀਸ ਵਿਚ ਹੇ ਕਿ ਅੱਲਾਹ ਨੇ ਆਪਣੀ ਰਹਿਮਤ ਦੇ 100 ਭਾਗ ਕੀਤੇ ਅਤੇ ਉਹਨਾਂ ’ਚੋਂ 99 ਹਿੱਸੇ ਆਪਣੇ ਕੋਲ ਰੱਖ ਹੋਏ ਹਨ ਅਤੇ ਕੇਵਲ ਇਕ ਭਾਗ ਧਰਤੀ ’ਤੇ ਉਤਾਰਿਆ ਹੇ, ਇਸ ਇਕ ਭਾਗ ਕਾਰਨ ਹੀ ਮਖ਼ਲੂਕ ਇਕ ਦੂਜੇ ’ਤੇ ਰਹਿਮ ਕਰਦੀ ਹੇ। ਇੱਥੋਂ ਤਕ ਕਿ ਘੋੜੀ ਵੀ ਆਪਣੇ ਖੁਰ ਨੂੰ ਆਪਣੇ ਬੱਚੇ ਨਾਲ ਲੱਗਣ ਨਹੀਂ ਦਿੰਦੀ ਤਾਂ ਜੋ ਉਸ ਨੂੰ ਕੋਈ ਤਕਲੀਫ਼ ਨਾ ਹੋਵੇ। (ਸਹੀ ਬੁਖ਼ਾਰੀ, ਹਦੀਸ: 6000)

Enam 6:13

ਰਾਤ (ਦੇ ਹਨੇਰਿਆਂ) ਅਤੇ ਦਿਨ (ਦੇ ਉਜਾਲੇ) ਵਿਚ ਜੋ ਕੁਝ ਮੌਜੂਦ ਹੇ, ਉਹ ਸਭ ਅੱਲਾਹ ਦਾ ਹੀ ਹੇ। ਉਹ ਸਭ ਕੁੱਝ ਸੁਣਦਾ ਤੇ ਭਲੀ-ਭਾਂਤ ਜਾਣਦਾ ਹੇ।

Enam 6:14

(ਹੇ ਨਬੀ!) ਤੁਸੀਂ ਆਖ ਦਿਓ, ਕੀ ਮੈਂ ਉਸ ਅੱਲਾਹ ਤੋਂ ਛੁੱਟ ਕਿਸੇ ਹੋਰ ਨੂੰ ਅਪਣਾ ਇਸ਼ਟ ਬਣਾ ਲਵਾਂ? ਉਹੀਓ ਅਕਾਸ਼ਾਂ ਤੇ ਧਰਤੀ ਦਾ ਪੈਦਾ ਕਰਨ ਵਾਲਾ ਹੇ, ਉਹ (ਸਭ ਨੂੰ) ਖਾਣ ਨੂੰ ਦਿੰਦਾ ਹੇ ਅਤੇ ਉਸ ਨੂੰ ਕੋਈ ਖਾਣ ਨੂੰ ਨਹੀਂ ਦਿੰਦਾ। ਸੋ ਤੁਸੀਂ ਆਖ ਦਿਓ ਕਿ ਮੈਨੂੰ ਇਹ ਹੁਕਮ ਹੋਇਆ ਹੇ ਕਿ ਸਭ ਤੋਂ ਪਹਿਲਾਂ ਮੈਂ ਇਸਲਾਮ ਕਬੂਲ ਕਰਾਂ ਅਤੇ ਮੁਸ਼ਰਿਕਾਂ ਵਿਚ ਸ਼ਾਮਿਲ ਨਾ ਹੋਵਾਂ।

Enam 6:15

(ਹੇ ਨਬੀ!) ਤੁਸੀਂ ਆਖੋ ਕਿ ਜੇ ਮੈਂ ਅਪਣੇ ਰੱਬ ਦਾ ਕਹਿਣਾ ਨਾਂ ਮੰਨਿਆ ਤਾਂ ਮੈਂ ਇਕ ਵੱਡੇ (ਕਿਆਮਤ ਦੇ) ਦਿਨ ਦੇ ਅਜ਼ਾਬ ਭੋਗਣ ਤੋਂ ਡਰਦਾ ਹਾਂ।

Enam 6:16

ਜਿਸ ਵਿਅਕਤੀ ਤੋਂ ਉਸ ਦਿਨ (ਨਰਕ ਦਾ) ਅਜ਼ਾਬ ਹਟਾ ਦਿੱਤਾ ਜਾਵੇਗਾ, ਉਸ ਉੱਤੇ ਅੱਲਾਹ ਦਾ ਬਹੁਤ ਹੀ ਵੱਡਾ ਰਹਿਮ ਹੋਵੇਗਾ। ਇਹੋ ਅਸਲੀ ਕਾਮਯਾਬੀ ਹੇ।

Enam 6:17

ਜੇ ਤੁਹਾਨੂੰ ਅੱਲਾਹ ਵੱਲੋਂ ਕੋਈ ਦੁਖ-ਤਕਲੀਫ਼ ਆਵੇ ਤਾਂ ਉਸ ਦਾ ਦੂਰ ਕਰਨ ਵਾਲਾ ਵੀ ਅੱਲਾਹ ਤੋਂ ਛੁੱਟ ਹੋਰ ਕੋਈ ਨਹੀਂ। ਜੇ ਅੱਲਾਹ ਤੁਹਾਨੂੰ ਕਿਸੇ ਭਲਾਈ ਨਾਲ ਨਿਵਾਜ਼ੇ ਤਾਂ (ਉਹੀਓ ਦੇ ਸਕਦਾ ਹੇ ਕਿਉਂ ਜੋ) ਉਹ ਹਰ ਚੀਜ਼ ’ਤੇ ਕੁਦਰਤ ਰੱਖਣ ਵਾਲਾ ਹੇ।

Enam 6:18

ਉਹੀਓ ਆਪਣੇ ਬੰਦਿਆਂ ਉੱਤੇ ਪੂਰਨ ਅਧਿਕਾਰ ਰੱਖਦਾ ਹੇ ਅਤੇ ਉਹੀਓ ਵੱਡੀਆਂ ਹਿਕਮਤਾਂ ਵਾਲਾ ਅਤੇ ਸਾਰੀਆਂ ਖ਼ਬਰਾਂ ਰੱਖਣ ਵਾਲਾ ਹੇ।

Enam 6:19

(ਹੇ ਨਬੀ!) ਤੁਸੀਂ ਇਹਨਾਂ ਤੋਂ ਪੁੱਛੋ ਕਿ ਗਵਾਹੀ ਵਜੋਂ ਸਭ ਤੋਂ ਵੱਡੀ ਚੀਜ਼ ਕਿਹੜੀ ਹੇ ? ਤੁਸੀਂ ਆਖੋ ਕਿ ਮੇਰੇ ਤੇ ਤੁਹਾਡੇ ਵਿਚਕਾਰ ਅੱਲਾਹ ਹੀ ਗਵਾਹ ਹੇ ਅਤੇ ਮੇਰੇ ਵੱਲ ਇਹ ਵਹੀ (.ਕੁਰਆਨ) (ਜਿਬਰਾਈਲ ਨਾਂ ਦੇ ਫ਼ਰਿਸ਼ਤੇ ਦੁਆਰਾ) ਭੇਜੀ ਗਈ ਹੇ ਤਾਂ ਜੋ ਮੈਂ ਇਸ .ਕੁਰਆਨ ਦੁਆਰਾ ਤੁਹਾਨੂੰ ਅਤੇ ਜਿਸ ਤਕ ਵੀ ਇਹ (.ਕੁਰਆਨ) ਪਹੁੰਚੇ, ਉਹਨਾਂ ਸਭ ਨੂੰ (ਰੱਬ ਦੇ ਅਜ਼ਾਬ ਤੋਂ) ਡਰਾਵਾਂ। ਕੀ ਤੁਸੀਂ ਵਾਸਤਵ ਵਿਚ ਵੀ ਇਹ ਗਵਾਹੀ ਦੇਵੋਗੇ ਕਿ ਅੱਲਾਹ ਦੇ ਨਾਲ ਦੂਜੇ ਵੀ ਇਸ਼ਟ ਹਨ? (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਂ ਇਹ ਗਵਾਹੀ ਕਦੇ ਵੀ ਨਹੀਂ ਦਿੰਦਾ ਅਤੇ ਇਹ ਵੀ ਆਖ ਦਿਓ ਕਿ ਕੇਵਲ ਉਹੀਓ ਇੱਕੋ ਇਕ (ਅੱਲਾਹ ਹੀ) ਇਸ਼ਟ ਹੇ ਅਤੇ ਮੈਂ ਉਹਨਾਂ ਤੋਂ ਬਰੀ ਹਾਂ ਜਿਹੜੇ ਸ਼ਰੀਕ ਤੁਸੀਂ ਬਣਾ ਰਹੇ ਹੋ।

Enam 6:20

ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ (ਤੌਰੈਤ ਤੇ ਇੰਜੀਲ) ਦਿੱਤੀ ਉਹ ਇਸ (.ਕੁਰਆਨ ਤੇ ਰਸੂਲ ਨੂੰ) ਇੰਝ ਪਛਾਣਦੇ ਹਨ ਜਿਵੇਂ ਆਪਣੇ ਪੁੱਤਰਾਂ ਨੂੰ ਪਛਾਣਦੇ ਹਨ। ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾ ਛੱਡਿਆ ਹੇ, ਉਹ ਈਮਾਨ ਨਹੀਂ ਲਿਆਉਣਗੇ।[3] ——— [3] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85 /3

Enam 6:21

ਉਸ ਵਿਅਕਤੀ ਤੋਂ ਵੱਡਾ ਜ਼ਾਲਮ ਕੌਣ ਹੋਵੇਗਾ, ਜਿਹੜਾ ਅੱਲਾਹ ’ਤੇ ਝੂਠ ਥਾਪੇ ਜਾਂ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੂਠਾ ਆਖੇ ? ਅਜਿਹੇ ਜ਼ਾਲਮ ਕਦੇ ਵੀ ਸਫ਼ਲ ਨਹੀਂ ਹੋਣਗੇ।

Enam 6:22

ਉਹ ਸਮਾਂ ਵੀ ਯਾਦ ਕਰੋ ਜਦੋਂ ਅਸੀਂ ਸਾਰਿਆਂ ਨੂੰ (ਇਕ ਥਾਂ) ਇਕੱਠਾ ਕਰਾਂਗੇ, ਫੇਰ ਅਸੀਂ ਮੁਸ਼ਰਿਕਾਂ ਨੂੰ ਕਹਾਂਗੇ ਕਿ ਤੁਹਾਡੇ ਉਹ ਸ਼ਰੀਕ ਕਿੱਥੇ ਹਨ, ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸਾਂਝੀ ਵਿਚਾਰਦੇ ਸੀ।

Enam 6:23

ਇਸ (ਪੁੱਛ-ਗਿੱਛ) ’ਤੇ ਇਸ ਤੋਂ ਛੁੱਟ ਹੋਰ ਕੁੱਝ ਵੀ ਬਹਾਨਾ ਨਹੀਂ ਹੋਵੇਗਾ, ਕਿ ਉਹ ਇਹੋ ਆਖਣਗੇ ਕਿ ਹੇ ਅੱਲਾਹ! ਸਾਨੂੰ ਸਾਡੇ ਪਾਲਣਹਾਰ ਦੀ ਸੁੰਹ ਕਿ ਅਸੀਂ ਉੱਕਾ ਹੀ ਮੁਸ਼ਰਿਕ ਨਹੀਂ ਸੀ।

Enam 6:24

ਵੇਖਣਾ ਕਿ ਉਹ ਕਿਵੇਂ ਆਪਣੀਆਂ ਜਾਨਾਂ ਉੱਤੇ ਝੂਠ ਘੜ੍ਹਣਗੇ ਅਤੇ ਜਿਨ੍ਹਾਂ ਨੂੰ ਉਹ ਇਸ਼ਟ ਬਣਾਉਂਦੇ ਸੀ ਉਹ ਸਭ ਅਲੋਪ ਹੋ ਜਾਣਗੇ।

Enam 6:25

ਇਹਨਾਂ (ਮੱਕੇ ਦੇ ਕਾਫ਼ਿਰਾਂ) ਵਿੱਚੋਂ ਕੁੱਝ ਉਹ ਵੀ ਹਨ ਜਿਹੜੇ ਕੰਨ ਲਾ ਕੇ ਤੁਹਾਡੀਆਂ ਗੱਲਾਂ ਸੁਣਦੇ ਹਨ, ਜਦ ਕਿ ਅਸੀਂ ਉਹਨਾਂ ਦੇ ਦਿਲਾਂ ’ਤੇ ਪੜਦੇ ਪਾ ਛੱਡੇ ਹਨ ਤਾਂ ਜੋ ਉਹ ਸਮਝ ਹੀ ਨਾ ਸਕਣ ਅਤੇ ਉਹਨਾਂ ਦੇ ਕੰਨਾਂ ਵਿਚ ਡਾਟ ਪਾ ਰੱਖੀ ਹੇ, ਜੇਕਰ ਉਹ ਲੋਕ ਦਲੀਲਾਂ (ਨਿਸ਼ਾਨੀਆਂ) ਵੇਖ ਲੈਣ ਤਾਂ ਵੀ ਉਹ ਈਮਾਨ ਨਹੀਂ ਲਿਆਉਣਗੇ। ਜਦੋਂ ਇਹ ਲੋਕੀ ਤੁਹਾਡੇ ਕੋਲ ਆਉਂਦੇ ਹਨ ਤਾਂ ਤੁਹਾਡੇ ਨਾਲ ਮੱਲੋ-ਮੱਲੀ ਬਹਿਸਾਂ ਕਰਦੇ ਹਨ। ਇਹ ਲੋਕੀ ਜਿਹੜੇ ਕਾਫ਼ਿਰ ਹਨ, ਉਹ ਕਹਿੰਦੇ ਹਨ ਕਿ ਇਹ (.ਕੁਰਆਨ) ਤਾਂ ਕੁੱਝ ਵੀ ਨਹੀਂ ਕੇਵਲ ਬੇ-ਦਲੀਲ ਗੱਲਾਂ ਹਨ, ਜਿਹੜੀਆਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਹਨ।

Enam 6:26

ਇਹ (ਕਾਫ਼ਿਰ) ਦੂਜਿਆਂ ਨੂੰ ਵੀ ਇਸ (.ਕੁਰਆਨ) ਤੋਂ ਰੋਕਦੇ ਹਨ ਅਤੇ ਆਪ ਵੀ ਇਸ ਤੋਂ ਦੂਰ ਰਹਿੰਦੇ ਹਨ। ਇਹ ਲੋਕ ਆਪਣੇ ਆਪ ਨੂੰ ਹੀ ਤਬਾਹ ਕਰ ਰਹੇ ਹਨ ਅਤੇ ਇਹਨਾਂ ਨੂੰ ਇਸ ਦਾ ਪਤਾ ਵੀ ਨਹੀਂ।

Enam 6:27

ਜੇ ਤੁਸੀਂ ਇਹਨਾਂ ਕਾਫ਼ਿਰਾਂ ਨੂੰ ਉਸ ਵੇਲੇ ਵੇਖੋ ਜਦੋਂ ਇਹ ਨਰਕ ਵਿਚ ਖੜ੍ਹੇ ਕੀਤੇ ਜਾਣਗੇ, ਫੇਰ ਆਖਣਗੇ, ਕਾਸ਼! ਜੇ ਸਾਨੂੰ ਇਕ ਵਾਰ ਮੁੜ ਸੰਸਾਰ ਵਿਚ ਵਾਪਸ ਭੇਜਿਆ ਜਾਵੇ ਤਾਂ ਫੇਰ ਅਸੀਂ ਆਪਣੇ ਰੱਬ ਦੀਆਂ ਨਿਸ਼ਾਨੀਆਂ ਨੂੰ ਕਦੇ ਵੀ ਝੂਠਾ ਨਹੀਂ ਕਹਾਂਗੇ ਅਤੇ ਅਸੀਂ ਵੀ ਈਮਾਨ ਵਾਲਿਆਂ ਵਿੱਚੋਂ ਹੋਵਾਂਗੇ।

Enam 6:28

ਨਹੀਂ, ਸਗੋਂ ਇਹਨਾਂ ਦੀਆਂ ਉਹ ਕਰਤੂਤਾਂ ਅੱਜ ਪ੍ਰਗਟ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਉਹ ਪਹਿਲਾਂ (ਸੰਸਾਰ ਵਿਚ) ਲਕੋਇਆ ਕਰਦੇ ਸਨ। ਜੇ ਉਹਨਾਂ ਨੂੰ ਸੰਸਾਰ ਵਿਚ ਮੁੜ ਭੇਜ ਦਿੱਤਾ ਜਾਵੇ, ਫੇਰ ਵੀ ਉਹ ਉਹੀਓ ਕੰਮ ਕਰਨਗੇ ਜਿਨ੍ਹਾਂ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ। ਬੇਸ਼ੱਕ ਉਹ ਤਾਂ ਉੱਕਾ ਹੀ ਝੂਠੇ ਹਨ।

Enam 6:29

ਅਤੇ ਇਹ (ਕਾਫ਼ਿਰ) ਤਾਂ ਇਹ ਵੀ ਕਹਿੰਦੇ ਹਨ ਕਿ ਜੀਵਨ ਤਾਂ ਕੇਵਲ ਸੰਸਾਰਿਕ ਜੀਵਨ ਹੀ ਹੇ, ਅਸੀਂ ਮੁੜ ਜਿਊਂਦੇ ਨਹੀਂ ਕੀਤੇ ਜਾਵਾਂਗੇ।

Enam 6:30

(ਹੇ ਨਬੀ!) ਜੇ ਤੁਸੀਂ ਇਹਨਾਂ ਨੂੰ ਉਸ ਸਮੇਂ ਵੇਖੋਂ ਜਦੋਂ ਇਹ ਆਪਣੇ ਪਾਲਣਹਾਰ ਦੇ ਸਾਹਮਣੇ ਖੜੇ ਕੀਤੇ ਜਾਣਗੇ, ਤਦ ਉਹ (ਅੱਲਾਹ) ਫ਼ਰਮਾਏਗਾ, ਕੀ ਇਹ (ਮੁੜ ਜੀਉਣਾ) ਹੱਕ ਨਹੀਂ ਹੇ ? ਤਾਂ ਉਹ ਆਖਣਗੇ ਕਿ ਕਿਉਂ ਨਹੀਂ ਇਹੋ ਹੱਕ ਹੇ, ਆਪਣੇ ਰੱਬ ਦੀ ਸੁੰਹ। ਅੱਲਾਹ ਫ਼ਰਮਾਏਗਾ ਕਿ ਹੁਣ ਤੁਸੀਂ ਅਜ਼ਾਬ ਦਾ ਸੁਆਦ ਲਵੋ ਕਿਉਂ ਜੋ ਤੁਸੀਂ ਕੁਫ਼ਰ ਕਰਦੇ ਸੀ।

Enam 6:31

ਬੇਸ਼ੱਕ ਉਹੀ ਲੋਕ ਘਾਟੇ ਵਿਚ ਰਹੇ ਜਿਨ੍ਹਾਂ ਨੇ ਅੱਲਾਹ ਨਾਲ ਮੁਲਾਕਾਤ ਹੋਣ ਨੂੰ ਝੁਠਲਾਇਆ।[4] ਪਰ ਜਦੋਂ ਕਿਆਮਤ ਦੀ ਘੜੀ ਅਚਣਚੇਤ ਉਹਨਾਂ ਕੋਲ ਆ ਜਾਵੇਗੀ, ਫੇਰ ਆਖਣਗੇ ਕਿ ਅਫ਼ਸੋਸ! ਇਸ ਸੰਬੰਧ ਵਿਚ ਸਾਥੋਂ ਵੱਡੀ ਭੁੱਲ ਹੋ ਗਈ ਅਤੇ ਉਹ ਆਪਣੀ ਪਿੱਠਾਂ ਉੱਤੇ (ਪਾਪਾਂ ਦਾ) ਭਾਰ ਚੁੱਕੀ ਫਿਰਨਗੇ। ਚੰਗੀ ਤਰ੍ਹਾਂ ਸੁਣ ਲਓ! ਕਿ ਬਹੁਤ ਹੀ ਭੈੜਾ ਹੇ ਉਹ ਭਾਰ ਜੋ ਉਹ (ਕਿਆਮਤ ਦਿਹਾੜੇ) ਚੁੱਕਣਗੇ। ——— [4] ਹਦੀਸ ਅਨੁਸਾਰ ਅੱਲਾਹ ਦੇ ਰਸੂਲ ਨੇ ਫ਼ਰਮਾਇਆ, ਜਿਹੜਾ ਵਿਅਕਤੀ ਅੱਲਾਹ ਨੂੰ ਮਿਲਣਾ ਪਸੰਦ ਕਰਦਾ ਹੇ ਤਾਂ ਅੱਲਾਹ ਵੀ ਉਸ ਨੂੰ ਮਿਲਣਾ ਪਸੰਦ ਕਰਦਾ ਹੇ ਅਤੇ ਜੇ ਕੋਈ ਅੱਲਾਹ ਨੂੰ ਮਿਲਣਾ ਪਸੰਦ ਨਹੀਂ ਕਰਦਾ ਤਾਂ ਅੱਲਾਹ ਵੀ ਉਸ ਨੂੰ ਮਿਲਣਾ ਪਸੰਦ ਨਹੀਂ ਕਰਦਾ। (ਸਹੀ ਬੁਖ਼ਾਰੀ, ਹਦੀਸ: 6508)

Enam 6:32

ਸੰਸਾਰਿਕ ਜੀਵਨ ਤਾਂ ਸਿਵਾਏ ਖੇਡ-ਤਮਾਸ਼ੇ ਤੋਂ ਹੋਰ ਕੁੱਝ ਵੀ ਨਹੀਂ ਜਦ ਕਿ ਆਖ਼ਿਰਤ ਦਾ ਜੀਵਨ ਬੁਰਾਈਆਂ ਤੋਂ ਬਚਣ ਵਾਲਿਆਂ ਲਈ ਵਧੀਆ ਥਾਂ[5] ਹੇ। ਕੀ ਤੁਸੀਂ ਸੋਚ ਵਿਚਾਰ ਨਹੀਂ ਕਰੋਗੇ ? ——— [5] ਭਾਵ ਪਰਹੇਜ਼ਗਾਰ, ਨੇਕ ਅਤੇ ਸੱਚੇ ਲੋਕ ਜਿਹੜੇ ਅੱਲਾਹ ਤੋਂ ਬਹੁਤੇ ਡਰਦੇ ਹਨ ਅਤੇ ਇਹਨਾਂ ਸਾਰੇ ਗੁਨਾਹਾਂ ਤੋਂ ਅਤੇ ਭੈੜੇ ਕੰਮਾਂ ਤੋਂ ਬਚੇ ਰਹਿੰਦੇ ਹਨ ਜਿਨ੍ਹਾਂ ਤੋਂ ਉਸ ਨੇ ਮਨ੍ਹਾ ਕੀਤਾ ਹੇ ਇਹ ਲੋਕ ਅੱਲਾਹ ਤੋਂ ਬਹੁਤ ਮੁਹੱਬਤ ਕਰਦੇ ਹਨ ਅਤੇ ਉਹ ਸਾਰੇ ਨੇਕ ਕੰਮ ਕਰਦੇ ਹਨ ਜਿਨ੍ਹਾਂ ਨੂੰ ਕਰਨ ਦਾ ਉਸ ਨੇ ਹੁਕਮ ਦਿੱਤਾ ਹੇ।

Enam 6:33

(ਹੇ ਨਬੀ!) ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਤੁਹਾਨੂੰ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਤੋਂ ਦੁਖ ਹੁੰਦਾ ਹੇ। ਇਹ ਲੋਕੀ ਤੁਹਾਨੂੰ ਝੂਠਾ ਨਹੀਂ ਕਹਿੰਦੇ, ਸਗੋਂ ਇਹ ਜ਼ਾਲਿਮ ਤਾਂ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਰਦੇ ਹਨ।

Enam 6:34

(ਹੇ ਨਬੀ!) ਤੁਹਾਥੋਂ ਪਹਿਲਾਂ ਵੀ ਕਈ ਪੈਗ਼ੰਬਰਾਂ ਨੂੰ ਝੁਠਲਾਇਆ ਜਾ ਚੁੱਕਿਆ ਹੇ। ਪਰ ਉਹਨਾਂ ਨੇ ਝੁਠਲਾਉਣ ਅਤੇ ਤਸੀਹੇ ਦੇਣ ਉੱਤੇ ਸਬਰ ਕੀਤਾ ਸੀ ਇੱਥੋਂ ਤਕ ਕਿ ਉਹਨਾਂ ਨੂੰ ਸਾਡੀ (ਅੱਲਾਹ ਦੀ) ਮਦਦ ਆ ਪਹੁੰਚੀ। ਅੱਲਾਹ ਦੀਆਂ ਗੱਲਾਂ (ਫ਼ੈਸਲਿਆਂ) ਨੂੰ ਕੋਈ ਵੀ ਬਦਲਣ ਵਾਲਾ ਨਹੀਂ ਹੇ ਅਤੇ ਤੁਹਾਡੇ ਕੋਲ ਕੁੱਝ ਪੈਗ਼ੰਬਰਾਂ ਦੀਆਂ ਕੁੱਝ-ਕੁੱਝ ਖ਼ਬਰਾਂ ਪਹੁੰਚ ਵੀ ਚੁੱਕੀਆਂ ਹਨ।

Enam 6:35

(ਹੇ ਨਬੀ!) ਜੇ ਇਹਨਾਂ ਕਾਫ਼ਿਰਾਂ ਦਾ ਹੱਕ ਤੋਂ ਮੂੰਹ ਮੋੜਣਾ ਤੁਹਾਥੋਂ ਸਹਿਣ ਨਹੀਂ ਹੁੰਦਾ ਤਾਂ ਜੇ ਤੁਸੀਂ ਕਰ ਸਕਦੇ ਹੋ ਤਾਂ ਧਰਤੀ ਵਿਚ ਕੋਈ ਸੁਰੰਗ ਜਾਂ ਅਕਾਸ਼ ਵਿਚ ਜਾਣ ਲਈ ਕੋਈ ਪੌੜੀ ਲੱਭ ਲਓ, ਫੇਰ ਤੁਸੀਂ ਉਹਨਾਂ ਕੋਲ ਕੋਈ ਨਿਸ਼ਾਨੀ ਲੈ ਆਓ (ਜੇ ਤੁਸੀਂ ਕਰ ਸਕਦੇ ਹੋ ਤਾਂ ਕਰ ਵਿਖਾਓ) ਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਸਾਰਿਆਂ ਨੂੰ ਸਿੱਧੇ ਰਸਤੇ ਉੱਤੇ ਇਕੱਠਿਆਂ ਕਰ ਦਿੰਦਾ। ਸੋ ਤੁਸੀਂ ਨਾਦਾਨਾਂ ਵਿੱਚੋਂ ਨਾ ਹੋਵੋ (ਭਾਵ ਅੱਲਾਹ ਦੇ ਫ਼ੈਸਲਿਆਂ ਉੱਤੇ ਹੀ ਸਬਰ ਕਰੋ)।

Enam 6:36

ਉਹੀਓ ਲੋਕੀ ਸੱਚਾਈ (ਨਸੀਹਤ) ਕਬੂਲ ਕਰਦੇ ਹਨ ਜਿਹੜੇ ਸੁਣਦੇ ਹਨ। ਜਿੱਥੋਂ ਤਕ ਮੁਰਦਿਆਂ (ਕਾਫ਼ਿਰਾਂ) ਦਾ ਸੰਬੰਧ ਹੇ, ਅੱਲਾਹ ਉਹਨਾਂ ਨੂੰ ਜਿਉਂਦਿਆਂ ਕਰਕੇ ਉਠਾਵੇਗਾ, ਫੇਰ ਉਹ ਸਾਰੇ ਅੱਲਾਹ ਵੱਲ ਹੀ ਲਿਆਏ ਜਾਣਗੇ।

Enam 6:37

ਇਹ ਕਾਫ਼ਿਰ ਲੋਕ ਕਹਿੰਦੇ ਹਨ ਕਿ ਇਸ (ਮੁਹੰਮਦ ਸ:) ਉੱਤੇ ਕੋਈ ਵਡੀ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ ? (ਹੇ ਨਬੀ!) ਤੁਸੀਂ ਕਹਿ ਦਿਓ ਕਿ ਬੇਸ਼ੱਕ ਅੱਲਾਹ ਇਸ ਦੀ ਸਮਰਥਾ ਰੱਖਦਾ ਹੇ ਕਿ ਉਹ ਕੋਈ ਵੱਡੀ ਨਿਸ਼ਾਨੀ ਨਾਜ਼ਿਲ ਕਰੇ, ਪਰ ਬਹੁਤੇ ਲੋਕਾਂ ਨੂੰ ਇਸ ਦਾ ਗਿਆਨ ਨਹੀਂ।

Enam 6:38

ਧਰਤੀ ’ਤੇ ਚੱਲਣ ਵਾਲਾ ਕੋਈ ਜਾਨਵਰ ਅਤੇ ਦੋਵੇਂ ਖੰਬਾਂ ਨਾਲ ਉੱਡਣ ਵਾਲਾ ਕੋਈ ਵੀ ਪੰਛੀ ਅਜਿਹਾ ਨਹੀਂ ਜਿਹੜਾ ਤੁਹਾਡੇ (ਮਨੁੱਖਾਂ) ਵਾਂਗ ਵੱਖਰੀ ਉੱਮਤ ਨਾ ਹੋਵੇ। ਅਸੀਂ ਕਿਤਾਬ (.ਕੁਰਆਨ) ਵਿਚ ਕੋਈ ਚੀਜ਼ (ਬਿਨਾਂ ਚਰਚਾ ਕੀਤੇ) ਨਹੀਂ ਛੱਡੀ। ਫੇਰ ਉਹ ਸਾਰੇ ਆਪਣੇ ਰੱਬ ਦੇ ਹਜ਼ੂਰ ਇਕੱਤਰਤ ਕੀਤੇ ਜਾਣਗੇ।

Enam 6:39

ਜਿਹੜੇ ਲੋਕੀ ਸਾਡੀਆਂ ਆਇਤਾਂ (.ਕੁਰਆਨ) ਨੂੰ ਝੁਠਲਾਉਂਦੇ ਹਨ, ਉਹ ਗੁਮਰਾਹੀ ਦੇ ਹਨੇਰਿਆਂ ਕਾਰਨ ਬੋਲੇ ਤੇ ਗੁੰਗੇ ਹੋ ਗਏ ਹਨ। ਅੱਲਾਹ ਜਿਸ ਨੂੰ ਚਾਹਵੇ ਗੁਮਰਾਹ ਕਰ ਦਿੰਦਾ ਹੇ ਅਤੇ ਜਿਸ ਨੂੰ ਚਾਹਵੇ ਸਿੱਧੀ ਰਾਹ ਤੌਰ ਦਿੰਦਾ ਹੇ।

Enam 6:40

(ਹੇ ਨਬੀ!) ਤੁਸੀਂ (ਇਹਨਾਂ ਕਾਫ਼ਿਰਾਂ ਨੂੰ) ਪੁੱਛੋ ਕਿ ਜੇਕਰ ਤੁਹਾਡੇ ਉੱਤੇ ਅੱਲਾਹ ਦਾ ਕੋਈ ਅਜ਼ਾਬ ਆ ਜਾਵੇ ਜਾਂ ਤੁਹਾਡੇ ’ਤੇ ਕਿਆਮਤ ਹੀ ਆ ਜਾਵੇ ਤਾਂ ਕੀ ਤੁਸੀਂ ਅੱਲਾਹ ਨੂੰ ਛੱਡ ਕੇ ਕਿਸੇ ਹੋਰ ਨੂੰ (ਆਪਣੀ ਸਹਾਇਤਾ ਲਈ) ਪੁਕਾਰੋਗੇ ? ਜੇ ਤੁਸੀਂ ਸੱਚੇ ਹੋ (ਤਾਂ ਜਵਾਬ ਦਿਓ)।

Enam 6:41

ਸਗੋਂ ਤੁਸੀਂ ਕੇਵਲ ਉਸੇ (ਅੱਲਾਹ) ਨੂੰ ਹੀ (ਮਦਦ ਲਈ) ਸੱਦੋਗੇ। ਜੇ ਉਹ ਚਾਹੇਗਾ ਤਾਂ ਤੁਹਾਡੀ ਉਸ ਤਕਲੀਫ਼ ਨੂੰ ਦੂਰ ਕਰ ਦੇਵੇਗਾ, ਜਿਸ ਲਈ ਤੁਸੀਂ ਉਸ ਨੂੰ ਅਰਦਾਸ ਕਰੋਗੇ। ਫੇਰ ਤੁਸੀਂ ਉਹਨਾਂ ਸਭ ਨੂੰ ਭੁੱਲ ਜਾਵੋਗੇ, ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਉਂਦੇ ਸੀ।

Enam 6:42

ਹੇ ਨਬੀ! ਅਸੀਂ ਤੁਹਾਥੋਂ ਪਹਿਲੀਆਂ ਉੱਮਤਾਂ ਵੱਲ ਵੀ ਪੈਗ਼ੰਬਰ ਭੇਜੇ। ਫੇਰ ਅਸੀਂ ਉਹਨਾਂ (ਉੱਮਤਾਂ) ਨੂੰ ਕਠਨਾਈਆਂ ਤੇ ਬਿਮਾਰੀਆਂ ਸਹਿਤ ਨੱਪ ਲਿਆ ਤਾਂ ਜੋ ਉਹ ਨਿਮਰਤਾ ਪੂਰਵਕ ਸਾਡੇ ਸਾਹਮਣੇ ਨਿੰਵ ਜਾਣ।

Enam 6:43

ਜਦੋਂ ਉਹਨਾਂ ਕੋਲ ਸਾਡਾ (ਚੇਤਾਵਨੀ ਭਰਿਆ) ਅਜ਼ਾਬ ਆਇਆ ਤਾਂ ਉਹਨਾਂ ਨੇ ਨਿਮਰਤਾ ਕਿਉਂ ਨਹੀਂ ਧਾਰੀ? ਸਗੋਂ ਉਹਨਾਂ ਦੇ ਮਨ ਕਠੋਰ ਹੋ ਗਏ ਅਤੇ ਉਹਨਾਂ ਦੇ ਅਮਲਾਂ ਵਿਚ ਸ਼ੈਤਾਨ ਨੇ ਖਿੱਚ ਪੈਦਾ ਕਰ ਦਿੱਤੀ।

Enam 6:44

ਫੇਰ ਜਦੋਂ ਉਹਨਾਂ ਨੇ ਉਸ ਨਸੀਹਤ ਨੂੰ ਹੀ ਭੁਲਾ ਛੱਡਿਆ ਜਿਹੜੀ ਉਹਨਾਂ ਨੂੰ ਕੀਤੀ ਗਈ ਸੀ ਤਾਂ ਅਸੀਂ ਹਰੇਕ ਤਰ੍ਹਾਂ (ਦੀ ਖ਼ੁਸ਼ਹਾਲੀ) ਦੇ ਬੂਹੇ ਉਹਨਾਂ ਲਈ ਖੋਲ ਦਿੱਤੇ, ਇੱਥੋਂ ਤਕ ਕਿ ਜਦੋਂ ਉਹਨਾਂ ਚੀਜ਼ਾਂ ’ਤੇ, ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਸਨ, ਸ਼ੇਖ਼ੀਆਂ ਮਾਰਨ ਲੱਗ ਪਏ ਤਾਂ ਅਸੀਂ ਅਚਾਨਕ ਹੀ ਉਹਨਾਂ ਨੂੰ (ਅਜ਼ਾਬ ਵਿਚ) ਫੜ ਲਿਆ। ਫੇਰ ਉਹ ਹਰੇਕ (ਭਲਾਈ ਤੋਂ) ਨਿਰਾਸ਼ ਹੋ ਗਏ।

Enam 6:45

ਇਸ ਤਰ੍ਹਾਂ ਉਸ ਕੌਮ ਦੀ ਜੜ ਵੱਡ ਦਿੱਤੀ ਗਈ ਜਿਸ ਨੇ ਜ਼ੁਲਮ ਕਮਾਇਆ ਸੀ। ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਸਾਰੇ ਜਹਾਨਾਂ ਦਾ ਪਾਲਣਹਾਰ ਹੇ।

Enam 6:46

(ਹੇ ਨਬੀ!) ਤੁਸੀਂ ਪੁੱਛੋ ਕਿ ਰਤਾ ਇਹ ਤਾਂ ਦੱਸੋ ਕਿ ਜੇ ਅੱਲਾਹ ਤੁਹਾਡੀ ਸੁਣਨ ਸ਼ਕਤੀ ਅਤੇ ਤੁਹਾਡੀ ਵੇਖਣ ਸ਼ਕਤੀ ਖੋਹ ਲਵੇ ਅਤੇ ਤੁਹਾਡੇ ਦਿਲਾਂ ਉੱਤੇ ਮੋਹਰਾਂ ਲਾ ਦੇਵੇ ਤਾਂ ਅੱਲਾਹ ਤੋਂ ਛੁੱਟ ਹੋਰ ਕਿਹੜਾ ਇਸ਼ਟ ਹੇ ਜਿਹੜਾ ਇਹ ਸਭ ਤੁਹਾਨੂੰ ਵਾਪਸ ਲਿਆ ਦੇਵੇ ? ਤੁਸੀਂ ਵੇਖੋ ਤਾਂ ਸਹੀ ਕਿ ਅਸੀਂ ਦਲੀਲਾਂ ਨੂੰ ਕਿੱਦਾਂ ਵਖੋ-ਵੱਖ ਪੱਖ ਤੋਂ ਪੇਸ਼ ਕਰ ਰਹੇ ਹਾਂ, ਇਹ ਫੇਰ ਵੀ ਮੂੰਹ ਮੋੜੀ ਜਾਂਦੇ ਹਨ।

Enam 6:47

(ਹੇ ਨਬੀ!) ਤੁਸੀਂ ਕਹੋ ਕਿ ਇਹ ਤਾਂ ਦੱਸੋ ਕਿ ਜੇ ਤੁਹਾਡੇ ਉੱਤੇ ਰੱਬ ਦਾ ਅਜ਼ਾਬ ਅਚਾਨਕ ਜਾਂ ਐਲਾਨੀਆਂ ਆ ਜਾਵੇ ਤਾਂ ਕੀ ਜ਼ਾਲਿਮਾਂ ਤੋਂ ਛੁੱਟ ਹੋਰ ਵੀ ਹਲਾਕ ਕੀਤੇ ਜਾਣਗੇ? (ਉੱਕਾ ਹੀ ਨਹੀਂ।)

Enam 6:48

ਅਸੀਂ ਕੋਈ ਵੀ ਅਜਿਹਾ ਰਸੂਲ ਨਹੀਂ ਭੇਜਿਆ ਜਿਹੜਾ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਦੇਣ ਵਾਲਾ ਅਤੇ (ਨਰਕ ਤੋਂ) ਡਰਾਉਣ ਵਾਲਾ ਨਾ ਹੋਵੇ। ਫੇਰ ਜਿਹੜਾ ਕੋਈ ਈਮਾਨ ਲਿਆਏ ਅਤੇ ਆਪਣੇ (ਅਮਲਾਂ ਦਾ) ਸੁਧਾਰ ਕਰ ਲਵੇ ਤਾਂ (ਕਿਆਮਤ ਦਿਹਾੜੇ) ਉਹਨਾਂ ਲੋਕਾਂ ਨੂੰ ਨਾ ਕੋਈ ਡਰ-ਭੌ ਹੋਵੇਗਾ ਅਤੇ ਨਾ ਹੀ ਉਹ ਉਦਾਸ ਹੋਣਗੇ।

Enam 6:49

ਜਿਹੜੇ ਵੀ ਲੋਕ ਸਾਡੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੁਠਲਾਉਂਦੇ ਹਨ ਉਹਨਾਂ ਨੂੰ ਅਜ਼ਾਬ ਪਹੁੰਚੇਗਾ, ਕਿਉਂ ਜੋ ਉਹ ਨਾ-ਫ਼ਰਮਾਨੀਆਂ ਕਰਦੇ ਸਨ।

Enam 6:50

(ਹੇ ਨਬੀ!) ਤੁਸੀਂ ਆਖ ਦਿਓ ਕਿ ਨਾ ਤਾਂ ਮੈਂ ਤੁਹਾਨੂੰ ਇਹ ਕਹਿੰਦਾ ਹਾਂ ਕਿ ਮੇਰੇ ਕੋਲ ਅੱਲਾਹ ਦੇ ਖ਼ਜ਼ਾਨੇ ਹਨ ਤੇ ਨਾ ਹੀ ਮੈਂ ਗ਼ੈਬ (ਪਰੋਖ) ਨੂੰ ਜਾਣਦਾ ਹਾਂ ਅਤੇ ਨਾ ਮੈਂ ਤੁਹਾ` ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ, ਮੈਂ ਤਾਂ ਕੇਵਲ ਜੋ ਮੇਰੇ ਵੱਲ ਵਹੀ (ਰੱਬੀ ਪੈਗ਼ਾਮ) ਆਉਂਦੀ ਹੇ ਉਸ ਦੀ ਪੈਰਵੀ ਕਰਦਾ ਹਾਂ। ਤੁਸੀਂ ਪੁੱਛੋ, ਕੀ ਅੰਨ੍ਹਾ ਤੇ ਸੁਜਾਖਾ ਦੋਵੇਂ ਇਕ ਬਰਾਬਰ ਹੋ ਸਕਦੇ ਹਨ ? ਕੀ ਤੁਸੀਂ ਸੋਚ ਵਿਚਾਰ ਨਹੀਂ ਕਰਦੇ?

Enam 6:51

(ਹੇ ਨਬੀ!) ਤੁਸੀਂ ਇਸ (.ਕੁਰਆਨ) ਰਾਹੀਂ ਉਹਨਾਂ ਲੋਕਾਂ ਨੂੰ ਡਰਾਓ ਜਿਹੜੇ ਇਸ ਗੱਲ ਤੋਂ ਡਰਦੇ ਹਨ ਕਿ ਆਪਣੇ ਰੱਬ ਦੀ ਹਜ਼ੂਰੀ ਵਿਚ ਇਸ ਹਾਲਤ ਵਿਚ ਇਕੱਠੇ ਕੀਤੇ ਜਾਣਗੇ, ਜਿੱਥੇ ਉਸ (ਅੱਲਾਹ) ਤੋਂ ਛੁੱਟ ਉਹਨਾਂ ਦਾ ਨਾ ਕੋਈ ਯਾਰ-ਮਿੱਤਰ ਹੋਵੇਗਾ ਅਤੇ ਨਾ ਹੀ ਕੋਈ ਸਿਫ਼ਾਰਸ਼ੀ ਹੋਵੇਗਾ। ਹੋ ਸਕਦਾ ਹੇ ਕਿ (ਇਸੇ ਡਰ ਕਾਰਨ) ਉਹ ਬੁਰਾਈਆਂ ਤੋਂ ਬਚਣ ਵਾਲੇ ਬਣ ਜਾਣ।

Enam 6:52

ਹੇ ਨਬੀ! ਉਹਨਾਂ ਲੋਕਾਂ ਨੂੰ ਆਪਣੇ ਤੋਂ ਦੂਰ ਨਾ ਕਰੋ ਜਿਹੜੇ ਸਵੇਰੇ-ਸ਼ਾਮ ਆਪਣੇ ਪਾਲਣਹਾਰ ਦੀ ਇਬਾਦਤ ਕਰਦੇ ਹਨ, ਕੇਵਲ ਉਸੇ ਦੀ ਰਜ਼ਾ ਚਾਹੁੰਦੇ ਹਨ। ਉਹਨਾਂ ਦੇ ਹਿਸਾਬ ਦਾ ਤੁਹਾਡੇ ’ਤੇ ਕੋਈ ਭਾਰ ਨਹੀਂ ਅਤੇ ਤੁਹਾਡੇ ਹਿਸਾਬ ਦਾ ਬੋਝ ਭਾਰ ਉਹਨਾਂ ’ਤੇ ਨਹੀਂ। ਜੇ ਤੁਸੀਂ ਉਹਨਾਂ ਨੂੰ ਆਪਣੇ ਤੋਂ ਦੂਰ ਕਰੋਂਗੇ ਤਾਂ ਤੁਸੀਂ ਵੀ ਜ਼ਾਲਮਾਂ ਵਿਚ ਗਿਣੇ ਜਾਓਗੇ।

Enam 6:53

ਇਸ ਤਰ੍ਹਾਂ ਅਸੀਂ ਕਈਆਂ ਨੂੰ ਕਈਆਂ ਰਾਹੀਂ ਅਜ਼ਮਾਇਸ਼ ਵਿਚ ਪਾਉਂਦੇ ਹਾਂ ਤਾਂ ਜੋ ਇਹ (ਮੱਕੇ ਦੇ ਸਰਦਾਰ) ਆਖਣ, ਕੀ ਇਹ ਉਹ ਲੋਕ ਹਨ ਜਿਨ੍ਹਾਂ ਉੱਤੇ ਸਾਡੇ ਵਿੱਚੋਂ ਅੱਲਾਹ ਨੇ ਫ਼ਜ਼ਲ ਕੀਤਾ ਹੇ ?ਹਾਂ, ਕੀ ਇਹ ਗੱਲ (ਸੱਚ) ਨਹੀਂ ਕਿ ਅੱਲਾਹ ਸ਼ੁਕਰਗੁਜ਼ਾਰ ਬੰਦਿਆਂ ਨੂੰ (ਇਹਨਾਂ ਕਾਫ਼ਿਰਾਂ) ਤੋਂ ਵੱਧ ਜਾਣਦਾ ਹੇ

Enam 6:54

(ਹੇ ਨਬੀ!) ਜਦੋਂ ਉਹ ਲੋਕ ਤੁਹਾਡੇ ਕੋਲ ਆਉਣ ਜਿਹੜੇ ਸਾਡੀਆਂ ਆਇਤਾਂ ਉੱਤੇ ਈਮਾਨ ਰੱਖਦੇ ਹਨ ਤਾਂ ਉਹਨਾਂ ਨੂੰ ਆਖੋ ਕਿ ਤੁਹਾਡੇ ’ਤੇ ਸਲਮਾਤੀ ਹੋਵੇ, ਤੁਹਾਡੇ ਰੱਬ ਨੇ ਮਿਹਰਾਂ ਕਰਨੀਆਂ ਆਪਣੇ ਜ਼ਿੰਮੇ ਲੈ ਰੱਖੀਆਂ ਹਨ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਨਾਦਾਨੀ ਨਾਲ ਕੋਈ ਭੈੜਾ ਕੰਮ ਕਰ ਬੈਠੇ, ਫੇਰ ਉਸ ਤੋਂ ਤੌਬਾ ਕਰਕੇ ਆਪਣਾ ਸੁਧਾਰ ਕਰ ਲਵੇ ਤਾਂ ਅੱਲਾਹ ਬਹੁਤ ਹੀ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੇ।

Enam 6:55

ਇਸੇ ਤਰ੍ਹਾਂ ਅਸੀਂ ਆਇਤਾਂ (ਹੁਕਮਾਂ) ਦੀ ਵਿਆਖਿਆ ਕਰਦੇ ਰਹਿੰਦੇ ਹਾਂ ਤਾਂ ਜੋ ਅਪਰਾਧੀਆਂ ਲਈ (ਨਰਕ ਵਿਚ ਜਾਣ ਵਾਲੀ ਰਾਹ) ਸਪਸ਼ਟ ਹੋ ਜਾਵੇ।

Enam 6:56

(ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਇਸ ਗੱਲ ਤੋਂ ਰੋਕਿਆ ਗਿਆ ਹੇ ਕਿ ਮੈਂ ਵੀ ਉਸ ਦੀ ਇਬਾਦਤ ਕਰਾਂ ਜਿਨ੍ਹਾਂ ਦੀ ਤੁਸੀਂ (ਅੱਲਾਹ ਨੂੰ ਛੱਡ ਕੇ) ਇਬਾਦਤ ਕਰਦੇ ਹੋ। ਤੁਸੀਂ ਆਖੋ ਕਿ ਮੈਂ ਤੁਹਾਡੀਆਂ ਇੱਛਾਵਾਂ ਦੀ ਪੈਰਵੀ ਨਹੀਂ ਕਰਾਂਗਾ ਕਿਉਂ ਜੋ ਇੰਜ ਤਾਂ ਮੈਂ ਕੁਰਾਹੇ ਪੈ ਜਾਵਾਂਗਾ ਅਤੇ ਸਿੱਧੀ ਰਾਹ ’ਤੇ ਚੱਲਣ ਵਾਲਿਆਂ ਵਿੱਚੋਂ ਨਾ ਰਹਾਂਗਾ।

Enam 6:57

(ਹੇ ਨਬੀ!) ਤੁਸੀਂ ਆਖ ਦਿਓ ਕਿ ਮੈਂ ਆਪਣੇ ਰੱਬ ਵੱਲੋਂ ਇਕ ਸਪਸ਼ਟ ਦਲੀਲ ’ਤੇ ਕਾਇਮ ਹਾਂ ਅਤੇ ਤੁਸੀਂ ਉਸ ਦਲੀਲ ਨੂੰ ਝੁਠਲਾ ਰਹੇ ਹੋ, ਜਿਸ ਚੀਜ਼ (ਭਾਵ ਅਜ਼ਾਬ) ਦੀ ਤੁਸੀਂ ਛੇਤੀ ਕਰ ਰਹੇ ਹੋ ਉਸ ਦੇ ਫ਼ੈਸਲੇ ਦਾ ਅਧਿਕਾਰ ਅੱਲਾਹ ਨੂੰ ਹੀ ਹੇ। ਉਹੀਓ ਹੱਕ ਬਿਆਨ ਕਰਦਾ ਹੇ ਅਤੇ ਸਭ ਤੋਂ ਚੰਗਾ ਫ਼ੈਸਲਾ ਕਰਨ ਵਾਲਾ ਵੀ ਉਹੀਓ ਹੇ।

Enam 6:58

(ਹੇ ਨਬੀ!) ਤੁਸੀਂ ਆਖ ਦਿਓ ਕਿ ਜੇ ਮੇਰੇ ਵੱਸ ਵਿਚ ਉਹ ਚੀਜ਼ ਹੁੰਦੀ ਜਿਸ ਲਈ ਤੁਸੀਂ ਕਾਹਲੀ ਕਰਦੇ ਹੋ, ਤਾਂ ਮੇਰੇ ਅਤੇ ਤੁਹਾਡੇ ਵਿਚਾਲੇ ਕਦੋਂ ਦਾ ਫ਼ੈਸਲਾ ਹੋ ਗਿਆ ਹੁੰਦਾ। ਜ਼ਾਲਮਾਂ ਨੂੰ ਤਾਂ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੇ।

Enam 6:59

ਗ਼ੈਬ (ਪਰੋਖ) ਦੀਆਂ ਕੁੰਜੀਆਂ ਤਾਂ ਅੱਲਾਹ ਕੋਲ ਹੀ ਹਨ, ਉਹਨਾਂ ਨੂੰ ਉਸ ਤੋਂ ਛੁੱਟ ਕੋਈ ਨਹੀਂ ਜਾਣਦਾ। ਜਲ ਤੇ ਥਲ ਵਿਚ ਜੋ ਵੀ ਹੇ ਉਹ ਸਭ ਜਾਣਦਾ ਹੇ। ਕੋਈ ਵੀ ਰੁੱਖ ਤੋਂ ਗਿਰਨ ਵਾਲਾ ਪੱਤਾ ਅਜਿਹਾ ਨਹੀਂ ਜਿਸ ਦਾ ਉਸ ਨੂੰ ਗਿਆਨ ਨਾ ਹੋਵੇ। ਧਰਤੀ ਦੇ ਹਨੇਰਿਆਂ ਵਿਚ ਕੋਈ ਦਾਣਾ ਅਜਿਹਾ ਨਹੀਂ ਜਿਸ ਨੂੰ ਉਹ ਨਾ ਜਾਣਦਾ ਹੋਵੇ। ਗਿੱਲੀ, ਸੁੱਕੀ ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਖੱਲ੍ਹੀ ਕਿਤਾਬ (ਲੌਹੇ-ਮਹਿਫ਼ੂਜ) ਵਿਚ ਨਾ ਲਿਖੀ ਹੋਵੇ।

Enam 6:60

ਅਤੇ ਉਹੀਓ (ਅੱਲਾਹ) ਹੇ ਜਿਹੜਾ ਰਾਤ ਨੂੰ (ਸੌਂਦੇ ਹੋਏ) ਤੁਹਾਡੀਆਂ ਰੂਹਾਂ ਨੂੰ ਕਬਜ਼ ਕਰ ਲੈਂਦਾ ਹੇ। ਜੋ ਤੁਸੀਂ ਦਿਨ ਵਿਚ ਕਰਦੇ ਹੋ ਉਸ ਨੂੰ ਜਾਣਦਾ ਹੇ, ਫੇਰ ਦੂਜੇ ਦਿਨ ਉਹ ਤੁਹਾਨੂੰ ਜਗਾਉਂਦਾ ਹੇ, ਤਾਂ ਜੋ ਤੁਸੀਂ ਆਪਣੇ ਜੀਵਨ ਦਾ ਨਿਸ਼ਚਿਤ ਸਮਾਂ ਪੂਰਾ ਕਰ ਲਵੋ। ਤੁਸੀਂ ਸਭ ਨੇ ਉਸੇ ਵੱਲ ਜਾਣਾ ਹੇ, ਫੇਰ ਉਹ ਅੱਲਾਹ ਤੁਹਾਨੂੰ ਦੱਸੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।

Enam 6:61

ਉਹੀਓ (ਅੱਲਾਹ) ਆਪਣੇ ਬੰਦਿਆਂ ਉੱਤੇ ਹਰ ਪੱਖੋਂ ਭਾਰੂ ਹੇ ਅਤੇ ਤੁਹਾਡੀ ਨਿਗਰਾਨੀ ਲਈ (ਫ਼ਰਿਸ਼ਤਿਆਂ ਨੂ) ਭੇਜਦਾ ਹੇ,[6] ਇੱਥੋਂ ਤੀਕ ਕਿ ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਮੌਤ ਦਾ ਸਮਾਂ ਆਉਂਦਾ ਹੇ, ਉਸ ਦੀ ਰੂਹ ਸਾਡੇ ਭੇਜੇ ਹੋਏ ਫ਼ਰਿਸ਼ਤੇ ਕਬਜ਼ ਕਰਦੇ ਹਨ। ਉਹ ਕੁੱਝ ਵੀ ਗ਼ਲਤੀ ਨਹੀਂ ਕਰਦੇ। ——— [6] ਇਸ ਤੋਂ ਭਾਵ ਉਹ ਫ਼ਰਿਸ਼ਤੇ ਹਨ ਜਿਹੜੇ ਮਨੁੱਖ਼ ਦੇ ਚੰਗੇ ਜਾਂ ਭੈੜੇ ਅਮਲ ਲਿਖਦੇ ਹਨ। ਹਦੀਸ ਅਨੁਸਾਰ ਨਬੀ ਕਰੀਮ (ਸ:) ਨੂੰ ਅੱਲਾਹ ਨੇ ਫ਼ਰਮਾਇਆ ਕਿ ਅੱਲਾਹ ਨੇ ਚੰਗੇ ਜਾਂ ਭੈੜੇ ਸਾਰੇ ਕੰਮ ਲਿਖੇ ਹੋਏ ਹਨ। ਫੇਰ ਉਹਨਾਂ ਦੀ ਵਿਆਖਿਆ ਫ਼ਰਮਾਈ, ਜਿਹੜਾ ਵਿਅਕਤੀ ਇਕ ਨੇਕ ਕੰਮ ਕਰਨ ਦਾ ਇਰਾਦਾ ਕਰੇਗਾ ਪਰ ਉਹ ਨਹੀਂ ਕਰ ਸਕੇਗਾ ਤਾਂ ਉਸ ਦੇ ਹੱਕ ਵਿਚ ਇਕ ਨੇਕੀ ਲਿਖੀ ਜਾਵੇਗੀ। ਅਤੇ ਜਿਹੜਾ ਇਕ ਨੇਕ ਕੰਮ ਕਰਨ ਦਾ ਇਰਾਦਾ ਕਰੇ ਅਤੇ ਉਸ ਨੂੰ ਪੂਰਾ ਵੀ ਕਰੇ ਤਾਂ ਅੱਲਾਹ ਉਸ ਲਈ ਦੱਸ ਤੋਂ ਲੈਕੇ ਸੱਤ ਸੋ ਗੁਣਾ ਸਗੋਂ ਉਸ ਤੋਂ ਵੀ ਵੱਧ ਸਵਾਬ ਲਿਖੇਗਾ। ਜੇ ਕੋਈ ਬੁਰਾ ਕੰਮ ਕਰਨ ਦਾ ਇਰਾਦਾ ਕਰੇ ਪਰ ਉਹ ਨਾ ਕਰੇ ਤਾਂ ਅੱਲਾਹ ਉਸ ਦੇ ਹੱਕ ਵਿਚ ਇਕ ਨੇਕੀ ਦਾ ਸਵਾਬ ਲਿਖੇਗਾ। ਪਰ ਜੇ ਉਹ ਵਿਅਕਤੀ ਕੋਈ ਬੁਰੇ ਕੰਮ ਦਾ ਇਰਾਦਾ ਕਰੇ ਅਤੇ ਉਸ ਨੂੰ ਕਰੇ ਵੀ ਤਾਂ ਅੱਲਾਹ ਉਸ ਦੇ ਹੱਕ ਵਿਚ ਇਕ ਬੁਰਾਈ ਲਿਖੇਗਾ। (ਸਹੀ ਬੁਖ਼ਾਰੀ, ਹਦੀਸ: 6491) ਹਜ਼ਰਤ ਅਬੂ-ਹੁਰੈਰਾ ਫ਼ਰਮਾਉਂਦੇ ਹਨ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਰਾਤ ਤੇ ਦਿਨ ਦੇ ਫ਼ਰਿਸ਼ਤੇ ਵਾਰੀ ਵਾਰੀ ਆਉਂਦੇ ਹਨ ਅਤੇ ਫ਼ਜਰ ਤੇ ਅਸਰ ਵੇਲੇ ਜਮ੍ਹਾਂ ਹੋ ਜਾਂਦੇ ਹਨ। ਰਾਤ ਵਾਲੇ ਫ਼ਰਿਸ਼ਤੇ ਜਦੋਂ ਸਵੇਰ ਨੂੰ ਅੱਲਾਹ ਦੇ ਦਰਬਾਰ ਵਿਚ ਹਾਜ਼ਰ ਹੰਦੇ ਹਨ ਤਾਂ ਉਹ ਉਹਨਾਂ ਤੋਂ ਪੁੱਛਦਾ ਹੇ ਹਾਲਾਂ ਕਿ ਉਹ ਚੰਗੀ ਤਰ੍ਹਾਂ ਜਾਣਦਾ ਹੇ ਕਿ ਤੁਸੀਂ ਮੇਰੇ ਬੰਦਿਆਂ ਨੂੰ ਕਿਸ ਹਾਲਤ ਵਿਚ ਛੱਡ ਕੇ ਆਏ ਹੋ ? ਫ਼ਰਿਸ਼ਤੇ ਜਵਾਬ ਦਿੰਦੇ ਹਨ ਹੇ ਅੱਲਾਹ! ਅਸੀਂ ਉਹਨਾਂ ਨੂੰ ਛੱਡ ਕੇ ਆਏ ਹਾਂ ਕਿ ਉਹ ਨਮਾਜ਼ ਪੜ੍ਹ ਰਹੇ ਸੀ ਅਤੇ ਜਦੋਂ ਉਹਨਾਂ ਦੇ ਕੋਲ ਗਏ ਸੀ ਤਾਂ ਵੀ ਉਹ ਨਮਾਜ਼ ਪੜ੍ਹ ਰਹੇ ਸੀ। (ਸਹੀ ਬੁਖ਼ਾਰੀ, ਹਦੀਸ: 3223)

Enam 6:62

ਫੇਰ ਉਹ ਸਾਰੇ ਆਪਣੇ ਸੱਚੇ ਮਾਲਿਕ ਵੱਲ ਪਰਤਾਏ ਜਾਣਗੇ। ਚੰਗੀਂ ਤਰ੍ਹਾਂ ਸੁਣ ਲਵੋ ਕਿ ਫ਼ੈਸਲਿਆਂ ਦਾ ਸਾਰਾ ਅਧਿਕਾਰ ਅੱਲਾਹ ਨੂੰ ਹੀ ਪ੍ਰਾਪਤ ਹੇ ਅਤੇ ਉਹ ਹਿਸਾਬ ਲੈਣ ਵਿਚ ਬਹੁਤ ਹੀ ਛੇਤੀ ਕਰਦਾ ਹੇ।

Enam 6:63

(ਹੇ ਨਬੀ!) ਤੁਸੀਂ ਇਹਨਾਂ ਨੂੰ ਪੁੱਛੋ ਕਿ ਉਹ ਕੌਣ ਹੇ ਜਿਹੜਾ ਤੁਹਾਨੂੰ ਥਲ (ਧਰਤੀ) ਅਤੇ ਜਲ (ਦਰਿਆਵਾਂ) ਦੇ ਹਨੇਰਿਆਂ ਦੇ ਖ਼ਤਰਿਆਂ ਤੋਂ ਬਚਾਉਂਦਾ ਹੇ ? ਤੁਸੀਂ ਉਸੇ ਨੂੰ ਮਿੰਨਤਾਂ ਤਰਲੇ ਪਾ ਕੇ ਅਤੇ ਹੌਲੀ-ਹੌਲੀ ਅਰਦਾਸਾਂ ਕਰਦੇ ਹੋ ਕਿ ਜੇ ਉਹ ਸਾਨੂੰ ਇਹਨਾਂ (ਮੁਸੀਬਤਾਂ) ਤੋਂ ਬਚਾ ਲਵੇ ਤਾਂ ਅਸੀਂ ਜ਼ਰੂਰ ਹੀ ਧੰਨਵਾਦੀ ਹੋਵਾਂਗੇ।

Enam 6:64

ਤੁਸੀਂ ਆਖ ਦਿਓ ਕਿ ਅੱਲਾਹ ਹੀ ਤੁਹਾਨੂੰ ਇਸ (ਮੁਸੀਬਤ) ਤੋਂ ਅਤੇ ਹਰ ਤਕਲੀਫ਼ ਤੋਂ ਮੁਕਤ ਕਰਦਾ ਹੇ, ਫੇਰ ਵੀ ਤੁਸੀਂ ਉਸ ਦੇ ਨਾਲ ਸ਼ਿਰਕ ਕਰਨ ਲੱਗ ਜਾਂਦੇ ਹੋ!

Enam 6:65

(ਹੇ ਨਬੀ!) ਤੁਸੀਂ ਕਹੋ ਕਿ ਇਹ ਗੱਲ ਦੀ ਵੀ ਉਸੇ ਨੂੰ ਕੁਦਰਤ ਹੇ ਕਿ ਤੁਹਾਡੇ ਉੱਤੇ ਕੋਈ ਅਜ਼ਾਬ ਉਪਰੋਂ (ਅਕਾਸ਼ੋ) ੳਤਾਰ ਦੇਵੇ ਜਾਂ ਤੁਹਾਡੇ ਪੈਰਾਂ ਹੇਠੋਂ (ਧਰਤੀਓਂ) ਕੱਢ ਲਿਆਵੇ ਜਾਂ ਤੁਹਾਨੂੰ ਵੱਖ-ਵੱਖ ਟੋਲਿਆਂ ਵਿਚ ਵੰਡ ਕੇ ਇਕ ਦੂਜੇ ਦੀ ਸ਼ਕਤੀ ਦਾ ਸੁਆਦ ਚਖਾਵੇ। ਤੁਸੀਂ ਵੇਖੋ ਤਾਂ ਸਹੀ ਕਿ ਅਸੀਂ ਕਿਵੇਂ ਵੱਖੋ-ਵੱਖ ਢੰਗ ਨਾਲ ਦਲੀਲਾਂ ਦਿੰਦੇ ਹਾਂ ਤਾਂ ਜੋ ਉਹ (ਇਨਕਾਰੀ) ਸਮਝ ਸਕਣ।

Enam 6:66

ਅਤੇ ਤੁਹਾਡੀ ਕੌਮ ਇਸ (.ਕੁਰਆਨ) ਨੂੰ ਝੁਠਲਾਉਂਦੀ ਹੇ ਜਦ ਕਿ ਉਹ ਹੱਕ ਹੇ। ਤੁਸੀਂ ਕਹਿ ਦਿਓ ਕਿ ਮੈਂ ਤੁਹਾਡੇ ਉੱਤੇ ਕੋਈ ਨਿਗਰਾਨ ਨਹੀਂ ਹਾਂ।

Enam 6:67

ਹਰੇਕ ਖ਼ਬਰ ਦੇ ਪ੍ਰਗਟ ਹੋਣ ਦਾ ਇਕ ਸਮਾਂ ਨਿਸ਼ਚਿਤ ਹੇ ਅਤੇ ਤੁਹਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ (ਜਦੋਂ ਕਿਆਮਤ ਆਵੇਗੀ)।

Enam 6:68

(ਹੇ ਨਬੀ!) ਜਦੋਂ ਤੁਸੀਂ ਵੇਖੋ ਕਿ ਇਹ (ਕਾਫ਼ਿਰ) ਲੋਕ ਸਾਡੀਆਂ ਆਇਤਾਂ (ਆਦੇਸ਼ਾ) ਦੀ ਨਿੰਦਾ ਕਰਦੇ ਹਨ ਤਾਂ ਇਹਨਾਂ ਲੋਕਾਂ ਤੋਂ ਦੂਰ ਹੱਟ ਜਾਓ। ਜਦੋਂ ਤਕ ਕਿ ਉਹ ਦੂਜੀਆਂ ਗੱਲਾਂ ਵਿਚ ਨਾ ਰੁਝ ਜਾਣ। ਜੇ ਸ਼ੈਤਾਨ ਤੁਹਾਨੂੰ ਇਹ ਗੱਲ ਭੁਲਾ ਵੀ ਦੇਵੇ ਤਾਂ ਯਾਦ ਆਉਣ ’ਤੇ ਇਹਨਾਂ ਜ਼ਾਲਮਾਂ ਨਾਲ ਨਾ ਬੈਠੋ।

Enam 6:69

ਜਿਹੜੇ ਲੋਕੀ ਪਰਹੇਜ਼ਗਾਰ ਹਨ ਉਹਨਾਂ ’ਤੇ ਉਹਨਾਂ (ਕਾਫ਼ਿਰਾਂ) ਦੇ ਲੇਖੇ ’ਚੋਂ ਕਿਸੇ ਗੱਲ ਦੀ ਕੋਈ ਜ਼ਿੰਮੇਵਾਰੀ ਨਹੀਂ, ਪਰ ਨਸੀਹਤ ਕਰਨਾ ਉਹਨਾਂ ਦਾ ਫ਼ਰਜ਼ ਹੇ। ਹੋ ਸਕਦਾ ਹੇ ਕਿ ਉਹ (ਕਾਫ਼ਿਰ) ਵੀ (ਰੱਬ ਤੋਂ) ਡਰਨ ਵਾਲੇ ਬਣ ਜਾਣ।

Enam 6:70

(ਹੇ ਨਬੀ!) ਅਜਿਹੇ ਲੋਕਾਂ ਦਾ ਖਹਿੜਾ ਛੱਡੋ ਦਿਓ ਜਿਨ੍ਹਾਂ ਨੇ ਆਪਣੇ ਧਰਮ ਨੂੰ ਖੇਡ-ਤਮਾਸ਼ਾ ਬਣਾ ਛੱਡਿਆ ਹੇ ਅਤੇ ਸੰਸਾਰਿਕ ਜੀਵਨ ਨੇ ਉਹਨਾਂ ਨੂੰ ਧੋਖੇ ਵਿਚ ਪਾ ਛੱਡਿਆ ਹੇ (ਕਿ ਜੀਵਨ ਤਾਂ ਬਸ ਇਹੋ ਹੇ)। ਤੁਸੀਂ ਇਸ .ਕੁਰਆਨ ਦੁਆਰਾ ਨਸੀਹਤ ਕਰਦੇ ਰਹੋ ਤਾਂ ਜੋ ਕੋਈ ਵਿਅਕਤੀ ਆਪਣੀਆਂ ਹੀ ਕਰਤੂਤਾਂ ਕਾਰਨ ਰਾਹੀਂ ਬਰਬਾਦ ਨਾ ਹੋ ਜਾਵੇ। ਫੇਰ ਛੁੱਟ ਅੱਲਾਹ ਤੋਂ ਨਾ ਤਾਂ ਉਸ ਦਾ ਕੋਈ ਸਹਾਈ ਹੋਵੇਗਾ ਅਤੇ ਨਾ ਹੀ ਸਿਫ਼ਾਰਸ਼ੀ ਹੋਵੇਗਾ। ਜੇ ਉਹ ਦੁਨੀਆਂ ਭਰ ਦੀਆਂ ਸੰਭਵ ਚੀਜ਼ਾਂ ਵੀ (ਆਪਣੇ ਬਚਾਓ ਦੇ) ਬਦਲੇ ਵਿਚ ਦੇ ਦੇਣ ਤਾਂ ਵੀ ਉਸ ਤੋਂ ਕੁੱਝ ਨਹੀਂ ਲਿਆ ਜਾਵੇਗਾ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਕਰਮਾਂ ਕਾਰਨ ਹਲਾਕ ਕੀਤਾ ਗਿਆ ਹੇ ਅਤੇ ਜਿਹੜਾ ਉਹ ਕੁਫ਼ਰ ਕਰਦੇ ਰਹੇ ਉਸ ਕਾਰਨ ਉਹਨਾਂ ਨੂੰ ਨਰਕ ਵਿਚ ਉਬਲਦਾ ਹੋਇਆ ਪਾਣੀ ਪੀਣ ਲਈ ਮਿਲੇਗਾ ਅਤੇ ਦਰਦਨਾਕ ਸਜ਼ਾ ਮਿਲੇਗੀ।

Enam 6:71

(ਹੇ ਨਬੀ!) ਤੁਸੀਂ ਆਖ ਦਿਓ! ਕੀ ਅਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਨੂੰ ਪੁਕਾਰੀਏ ਜੋ ਨਾ ਸਾਨੂੰ ਕੋਈ ਲਾਭ ਦੇ ਸਕਦੇ ਹਨ ਤੇ ਨਾ ਹੀ ਹਾਨੀ ? ਕੀ ਅਸੀਂ ਅੱਲਾਹ ਦੀ ਹਿਦਾਇਤ ਤੋਂ ਬਾਅਦ ਵੀ ਪੁੱਠੇ ਤੁਰੀਏ? ਜਾਂ ਅਸੀਂ ਉਸ ਵਿਅਕਤੀ ਵਾਂਗ ਹੋ ਜਾਈਏ ਜਿਸ ਨੂੰ ਜੰਗਲ ਵਿਚ ਸ਼ੈਤਾਨ ਨੇ ਰਾਹ ਤੋਂ ਬੇਰਾਹ ਕਰ ਦਿੱਤਾ ਹੋਵੇ ਅਤੇ ਉਹ ਰੁਰਾਨ ਪਰੇਸ਼ਾਨ ਭਟਕਦਾ ਫਿਰਦਾ ਹੋਵੇ, ਉਸ ਦੇ ਕੁੱਝ ਸਾਥੀ ਵੀ ਹੋਣ ਜਿਹੜੇ ਉਸ ਨੂੰ ਠੀਕ ਰਸਤੇ ਵੱਲ ਬੁਲਾ ਰਹੇ ਹੋਣ ਕਿ ਸਾਡੇ ਨਾਲ ਆ ਜਾ (ਇਹੋ ਸਿੱਧੀ ਰਾਹ ਹੇ)। (ਹੇ ਨਬੀ!) ਤੁਸੀਂ ਕਹੋ ਕਿ ਹਕੀਕਤ ਇਹੋ ਹੇ ਕਿ ਸਿੱਧੀ ਰਾਹ ਉਹੀਓ ਹੇ ਜਿਹੜੀ ਖ਼ਾਸ ਅੱਲਾਹ ਵੱਲ ਹੀ ਜਾਂਦੀ ਹੋਵੇ ਅਤੇ ਸਾਨੂੰ ਇਹ ਵੀ ਹੁਕਮ ਹੋਇਆ ਹੇ ਕਿ ਅਸੀਂ ਕੁੱਲ ਜਹਾਨ ਦੇ ਪਾਲਣਹਾਰ ਦੀ ਅਧੀਨਗੀ ਇਖ਼ਤਿਆਰ ਕਰੀਏ।

Enam 6:72

ਅਤੇ ਇਹ ਵੀ (ਹੁਕਮ ਹੋਇਆ ਹੇ) ਕਿ ਨਮਾਜ਼ਾਂ ਦੀ ਪਾਬੰਦੀ ਕਰੀਏ ਅਤੇ ਉਸੇ ਅੱਲਾਹ ਤੋਂ ਹੀ ਡਰੀਏ ਹੇ ਜਿਸ ਦੇ ਕੋਲ ਸਭ ਨੇ ਇਕਠਿਆਂ ਹੋਣਾ ਹੇ।

Enam 6:73

ਉਹੀਓ ਹੇ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਹੱਕ ਸੱਚ ਨਾਲ ਪੈਦਾ ਕੀਤਾ ਹੇ ਅਤੇ ਜਿਸ ਦਿਨ ਅੱਲਾਹ ਆਖੇਗਾ ਕਿ ‘ਹੋ ਜਾ’ ਬਸ ਉਹ (ਕਿਆਮਤ) ਹੋ ਜਾਵੇਗੀ। ਉਸ ਦਾ ਕਹਿਣਾ ਹੀ ਸੱਚ ਹੇ। (ਕਿਆਮਤ ਦਿਹਾੜੇ ਸਾਰੀ ਹਕੂਮਤ ਅੱਲਾਹ ਦੀ ਹੀ ਹੋਵੇਗੀ) ਜਦੋਂ ਸੂਰ (ਨਰਸਿੰਘਾ) ਵਿਚ ਫੂਂਕ ਮਾਰੀ ਜਾਵੇਗੀ। ਉਹ ਗੁਪਤ ਗੱਲਾਂ ਦਾ ਵੀ ਅਤੇ ਪ੍ਰਗਟ ਹੋਣ ਵਾਲੀਆਂ ਸਾਰੀਆਂ ਗੱਲਾਂ ਦਾ ਜਾਣਨਹਾਰ ਹੇ ਅਤੇ ਉਹੀਓ ਹਿਕਮਤਾਂ ਵਾਲਾ ਅਤੇ ਪੂਰੀ ਜਾਣਕਾਰੀ ਰੱਖਣ ਵਾਲਾ ਹੇ।

Enam 6:74

ਉਹ ਸਮਾਂ ਵੀ ਯਾਦ ਰੱਖਣ ਯੋਗ ਹੇ ਜਦੋਂ ਇਬਰਾਹੀਮ ਨੇ ਆਪਣੇ ਪਿਤਾ ਆਜ਼ਰ ਨੂੰ ਕਿਹਾ ਸੀ, ਕੀ ਤੁਸੀਂ ਬੁਤਾਂ ਨੂੰ ਇਸ਼ਟ ਬਣਾਉਂਦੇ ਹੋ ? ਮੈਂ ਤੁਹਾਨੂੰ ਅਤੇ ਤੁਹਾਡੀ ਸਾਰੀ ਬਰਾਦਰੀ ਨੂੰ ਗੁਮਰਾਹੀ ਵਿਚ ਪਿਆ ਵੇਖ ਰਿਹਾ ਹਾਂ।[7] ——— [7] ਹਜ਼ਰਤ ਇਬਰਾਹੀਮ ਦੇ ਪਿਤਾ ਆਪਣੀ ਕੌਮ ਵਾਂਗ ਕੁਰਾਹੇ ਪਏ ਹੋਏ ਸੀ ਸੋ ਦੂਜੇ ਮੁਸ਼ਰਿਕਾਂ ਵਾਂਗ ਉਹ ਵੀ ਨਰਕ ਵਿਚ ਜਾਣਗੇ ਜਿਵੇਂ ਹਦੀਸ ਵਿਚ ਹੇ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਹਸ਼ਰ ਵਾਲੇ ਦਿਨ ਇਬਰਾਹੀਮ ਆਪਣੇ ਪਿਤਾ ਆਜ਼ਰ ਨੂੰ ਜਿਨ੍ਹਾਂ ਦਾ ਚਿਹਰਾ ਮਿੱਟੀ ਘੱਟੇ ਨਾਲ ਲੁਕਿਆ ਹੋਵੇਗਾ, ਇਬਰਾਹੀਮ ਉਹਨਾਂ ਨੂੰ ਕਹਿਣਗੇ ਕੀ ਮੈਂ ਨੇ ਤੁਹਾਨੂੰ ਨਹੀਂ ਕਿਹਾ ਸੀ ਕਿ ਨਾ-ਫ਼ਰਮਾਨੀ ਨਾ ਕਰਨਾ ਤਾਂ ਆਜ਼ਰ ਆਖੇਗਾ ਕਿ ਅੱਜ ਮੈਂ ਤੇਰੀ ਨਾ-ਫ਼ਰਮਾਨੀ ਨਹੀਂ ਕਰਾਂਗਾ। ਇਬਰਾਹੀਮ ਆਪਣੇ ਰੱਬ ਨੂੰ ਬੇਨਤੀ ਕਰਨਗੇ ਕਿ ਹੇ ਰੱਬ! ਤੈਨੂੰ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੂੰ ਹਸ਼ਰ ਵਾਲੇ ਦਿਨ ਮੈਨੂੰ ਜ਼ਲੀਲ ਨਹੀਂ ਹੋਣ ਦੇਵੇਂਗਾ ਇਸ ਤੋਂ ਵੱਧ ਕੇ ਮੇਰੀ ਰੁਸਵਾਈ ਕੀ ਹੋਵੇਗੀ ਕਿ ਮੇਰੇ ਪਿਤਾ ਜ਼ਲੀਲ ਹੋਵੇ ਅਤੇ ਤੇਰੀ ਰਹਿਮਤ ਤੋਂ ਵਾਂਝਾ ਰਹਿ ਜਾਵੇ। ਇਸ ’ਤੇ ਅੱਲਾਹ ਫ਼ਰਮਾਏਗਾ ਮੈਂਨੇ ਕਾਫ਼ਿਰਾਂ ਲਈ ਮੰਨਤ ਨੂੰ ਹਰਾਮ ਕਰ ਛੱਡਿਆ ਹੇ, ਫੇਰ ਫ਼ਰਮਾਏਗਾ ਹੇ ਇਬਰਾਹੀਮ! ਆਪਣੇ ਪੈਰਾਂ ਦੇ ਹੇਠ ਵੇਖ ਇਬਰਾਹੀਮ ਵੇਖਣਗੇ ਕਿ ਗੰਦਗੀ ਨਾਲ ਭਰਿਆ ਹੋਇਆ ਇਕ ਬਿੱਜੂ ਹੇ ਜਿਸ ਨੂੰ ਲੱਤਾ ਤੋਂ ਫੜ੍ਹਿਆ ਜਾਵੇਗਾ ਅਤੇ ਨਰਕ ਵਿਚ ਸੁੱਟ ਦਿੱਤਾ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 3350)

Enam 6:75

ਅਸੀਂ ਇਬਰਾਹੀਮ ਨੂੰ ਅਕਾਸ਼ਾਂ ਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਇਸ ਲਈ ਵਿਖਾਉਂਦੇ ਸੀ ਤਾਂ ਜੋ ਉਹ ਪੂਰਨ ਵਿਸ਼ਵਾਸ ਕਰਨ ਵਾਲਿਆਂ ਵਿੱਚੋਂ ਹੋ ਜਾਵੇ।

Enam 6:76

ਜਦੋਂ ਰਾਤ ਦਾ ਹਨੇਰਾ ਉਹਨਾਂ ਉੱਤੇ ਛਾ ਗਿਆ ਤਾਂ ਉਸ (ਇਬਰਾਹੀਮ) ਨੇ ਇਕ ਤਾਰਾ ਵੇਖਿਆ ਅਤੇ ਆਖਿਆ ਕਿ ਇਹੋ ਮੇਰਾ ਰੱਬ ਹੇ, ਪਰ ਜਦੋਂ ਉਹ ਡੁੱਬ ਗਿਆ ਤਾਂ ਆਖਿਆ ਕਿ ਮੈਂ ਡੁੱਬਣ ਵਾਲਿਆਂ ਨਾਲ ਮੁਹੱਬਤ ਨਹੀਂ ਰੱਖਦਾ।

Enam 6:77

ਫੇਰ ਜਦੋਂ ਚੰਨ ਨੂੰ ਚਮਕਦਾ ਦੇਖਿਆ ਤਾਂ ਕਿਹਾ ਕਿ ਇਹ ਮੇਰਾ ਰੱਬ ਹੇ। ਪ੍ਰੰਤੂ ਜਦੋਂ ਉਹ ਵੀ ਡੁੱਬ ਗਿਆ ਤਾਂ ਆਪ ਨੇ ਕਿਹਾ ਕਿ ਜੇ ਮੈਨੂੰ ਮੇਰੇ ਰੱਬ ਨੇ ਹਿਦਾਇਤ ਨਾ ਬਖ਼ਸ਼ੀ ਤਾਂ ਮੈਂ ਵੀ ਕੁਰਾਹੇ ਪੈਣ ਵਾਲਿਆਂ ਵਿੱਚੋਂ ਹੋ ਜਾਵਾਂਗਾ।

Enam 6:78

ਫੇਰ ਜਦੋਂ ਉਸ ਨੇ ਸੂਰਜ ਨੂੰ ਲਿਸ਼ਕਾਰੇ ਮਾਰਦਾ ਹੋਇਆ ਵੇਖਿਆ ਤਾਂ ਆਖਿਆ ਕਿ ਇਹ ਮੇਰਾ ਰੱਬ ਹੇ, ਇਹ ਤਾਂ ਸਾਰਿਆਂ ਤੋਂ ਵੱਡਾ ਹੇ। ਜਦੋਂ ਉਹ ਵੀ ਡੁੱਬ ਗਿਆ ਤਾਂ ਆਪ (ਇਬਰਾਹੀਮ) ਨੇ ਆਖਿਆ ਕਿ ਹੇ ਮੇਰੀ ਕੌਮ! ਬੇਸ਼ੱਕ ਮੈਂ ਤੁਹਾਡੀਆਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਬੇਜ਼ਾਰ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਦਾ ਸਾਂਝੀ ਬਣਾਇਆ ਹੋਇਆ ਹੇ।

Enam 6:79

ਮੈਂ ਨੇ ਆਪਣਾ ਮੂੰਹ ਉਸ ਹਸਤੀ ਵੱਲ ਹੀ ਕਰ ਲਿਆ ਹੇ ਜਿਸ ਨੇ ਅਕਾਸ਼ਾਂ ਨੂੰ ਅਤੇ ਧਰਤੀ ਨੂੰ ਸਾਜਿਆ ਹੇ। ਮੈਂ ਉਸੇ (ਅੱਲਾਹ) ਦਾ ਪਰਸਤਾਰ ਹਾਂ ਅਤੇ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਹੀਂ ਹਾਂ।

Enam 6:80

ਜਦੋਂ ਉਹ ਦੀ ਕੌਮ ਉਸ ਨਾਲ ਝਗੜਨ ਲੱਗੀ ਤਾਂ ਉਸ ਨੇ ਕੌਮ ਨੂੰ ਆਖਿਆ, ਕੀ ਤੁਸੀਂ ਅੱਲਾਹ ਦੇ ਮਾਮਲੇ ਵਿਚ ਮੇਰੇ ਨਾਲ ਝਗੜਦੇ ਹੋ? ਜਦ ਕਿ ਉਸੇ (ਅੱਲਾਹ) ਨੇ ਮੈਨੂੰ ਹਿਦਾਇਤ ਬਖ਼ਸ਼ੀ ਹੇ। ਮੈਂ ਉਹਨਾਂ ਤੋਂ ਨਹੀਂ ਡਰਦਾ ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਇਆ ਹੇ। ਹਾਂ! ਜੇ ਮੇਰਾ ਰੱਬ ਹੀ ਕੁੱਝ ਚਾਹੇ ਤਾਂ ਉਹ ਕਰ ਸਕਦਾ ਹੇ। ਮੇਰੇ ਰੱਬ ਦੇ ਗਿਆਨ ਦੇ ਘੇਰੇ ਵਿਚ ਹਰ ਚੀਜ਼ ਹੇ। ਕੀ ਤੁਸੀਂ ਫੇਰ ਵੀ ਨਹੀਂ ਵਿਚਾਰ ਕਰਦੇ ?

Enam 6:81

ਮੈਂ ਉਹਨਾਂ (ਇਸ਼ਟਾਂ) ਤੋਂ ਕਿਵੇਂ ਡਰਾਂ ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਇਆ ਹੇ, ਜਦ ਕਿ ਤੁਸੀਂ ਇਸ ਗੱਲ ਤੋਂ ਨਹੀਂ ਡਰਦੇ ਕਿ ਤੁਸੀਂ ਉਹਨਾਂ ਨੂੰ ਅੱਲਾਹ ਦਾ ਸ਼ਰੀਕ ਬਣਾਇਆ ਹੇ ਜਿਨ੍ਹਾਂ ਲਈ ਉਸ ਨੇ ਕੋਈ ਦਲੀਲ ਨਹੀਂ ਉਤਾਰੀ? ਸੋ ਇਹਨਾਂ ਦੋਹਾਂ (ਮੁਸ਼ਰਿਕ ਤੇ ਮੋਮਿਨ) ਧੜ੍ਹਿਆਂ ਵਿੱਚੋਂ ਕੌਣ ਵਧੇਰੇ ਨਿਸ਼ਚਿੰਤ ਹੋਣ ਦਾ ਅਧਿਕਾਰ ਰੱਖਦਾ ਹੇ, ਜੇ ਤੁਸੀਂ ਜਾਣਦੇ ਹੋ (ਤਾਂ ਦੱਸੋ)?

Enam 6:82

ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਆਪਣੇ ਈਮਾਨ ਨੂੰ ਜ਼ੁਲਮ (ਸ਼ਿਰਕ) ਨਾਲ ਨਹੀਂ ਲਬੇੜ੍ਹਿਆ ਉਹਨਾਂ ਲਈ ਹੀ ਅਮਨ ਹੇ ਅਤੇ ਸਿੱਧੇ ਰਾਹ ’ਤੇ ਵੀ ਇਹੋ ਚੱਲ ਰਹੇ ਹਨ।

Enam 6:83

ਇਹ ਸਾਡੀ (ਅੱਲਾਹ ਦੀ) ਦਲੀਲ ਸੀ ਜਿਹੜੀ ਅਸੀਂ ਇਬਰਾਹੀਮ ਨੂੰ ਉਸ ਦੀ ਕੌਮ ਦਾ ਮੁਕਾਬਲਾ ਕਰਨ ਲਈ ਬਖ਼ਸ਼ੀ ਸੀ। ਅਸੀਂ ਜਿਸ ਨੂੰ ਵੀ ਚਾਹੁੰਦੇ ਹਾਂ ਉਸ ਦੇ ਮਰਤਬੇ ਉੱਚੇ ਕਰ ਦਿੰਦੇ ਹਾਂ। ਬੇਸ਼ੱਕ (ਹੇ ਨਬੀ!) ਤੁਹਾਡਾ ਰੱਬ ਬਹੁਤ ਹੀ ਹਿਕਮਤ ਤੇ ਗਿਆਨ ਵਾਲਾ ਹੇ।

Enam 6:84

ਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਪੁੱਤਰ) ਦਿੱਤਾ ਅਤੇ ਯਾਕੂਬ (ਪੋਤਰਾ) ਦਿੱਤਾ ਅਤੇ ਅਸੀਂ ਸਭ ਨੂੰ ਹਿਦਾਇਤ (ਭਾਵ ਨਬੂੱਵਤ) ਬਖ਼ਸ਼ੀ। ਇਸ ਤੋਂ ਪਹਿਲਾਂ ਅਸੀਂ ਨੂਹ ਨੂੰ ਹਿਦਾਇਤ ਬਖ਼ਸ਼ੀ ਸੀ ਅਤੇ ਉਸ ਦੀ ਔਲਾਦ ਵਿੱਚੋਂ ਦਾਊਦ, ਸੁਲੈਮਾਨ, ਅਯੂੱਬ, ਯੂਸੁਫ਼, ਮੂਸਾ ਤੇ ਹਾਰੂਨ ਨੂੰ ਵੀ ਹਿਦਾਇਤ ਬਖ਼ਸ਼ੀ ਸੀ, ਨੇਕੀ ਕਰਨ ਵਾਲਿਆਂ ਨੂੰ ਅਸੀਂ ਇੰਜ ਹੀ ਚੰਗਾ ਬਦਲਾ ਦਿਆ ਕਰਦੇ ਹਾਂ।

Enam 6:85

ਇਸੇ ਤਰ੍ਹਾਂ ਜ਼ਕਰੀਆ, ਯਾਹੱਯਾ, ਈਸਾ ਅਤੇ ਇਲਯਾਸ ਨੂੰ ਵੀ ਹਿਦਾਇਤ ਬਖ਼ਸ਼ੀ, ਇਹ ਸਾਰੇ ਹੀ ਨੇਕ ਲੋਕਾਂ (ਨਬੀਆਂ) ਵਿੱਚੋਂ ਸਨ।

Enam 6:86

(ਉਸੇ ਦੇ ਵੰਸ਼ ਵਿੱਚੋਂ ਅਸੀਂ) ਇਸਮਾਈਲ, ਅਲ-ਯਸਾਅ, ਯੂਨੁਸ ਅਤੇ ਲੂਤ ਨੂੰ ਵੀ ਹਿਦਾਇਤ (ਨਬੂੱਵਤ) ਬਖ਼ਸ਼ੀ ਅਤੇ ਇਹਨਾਂ ਸਾਰਿਆਂ ਨੂੰ ਸਮੂਹ ਸੰਸਾਰ ਵਾਸੀਆਂ ਉੱਤੇ ਵਡਿਆਈ ਬਖ਼ਸ਼ੀ।

Enam 6:87

ਇਸ ਦੇ ਨਾਲ ਹੀ ਉਹਨਾਂ ਦੇ ਪਿਓ ਦਾਦਿਆਂ, ਉਹਨਾਂ ਦੀ ਔਲਾਦ ਅਤੇ ਉਹਨਾਂ ਦੇ ਭਰਾਵਾਂ ਵਿੱਚੋਂ ਕੁੱਝ ਨੂੰ ਅਸੀਂ (ਆਪਣੀ ਸੇਵਾ ਲਈ) ਚੁਣ ਲਿਆ ਅਤੇ ਸਿੱਧੇ ਰਾਹ ਵੱਲ ਉਹਨਾਂ ਦੀ ਅਗਵਾਈ ਕੀਤੀ।

Enam 6:88

ਇਹ ਅੱਲਾਹ ਦੀ ਹਿਦਾਇਤ ਹੀ ਹੇ, ਉਹ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦਾ ਹੇ ਇਸ ਵੱਲ ਅਗਵਾਈ ਕਰਦਾ ਹੇ। ਜੇ ਕੀਤੇ ਉਹ ਲੋਕ ਵੀ ਸ਼ਿਰਕ ਕਰਦੇ ਤਾਂ ਜੋ ਵੀ ਉਹ ਨੇਕੀ ਕਰਦੇ ਉਹ ਸਾਰੀ ਕੀਤੀ ਕੱਤਰੀ ਅਜਾਈਂ ਚੱਲੀ ਜਾਂਦੀ।

Enam 6:89

ਇਹ ਉਹ ਲੋਕ ਹਨ ਜਿਨ੍ਹਾਂ ਨੂੰ ਅਸੀਂ ਕਿਤਾਬ, ਹਿਕਮਤ ਅਤੇ ਨਬੁਵੱਤ ਰਾਹੀਂ ਨਿਵਾਜ਼ਿਆ ਸੀ। ਜੇ ਇਹ ਲੋਕ ਇਸ (ਰੱਬੀ ਹਿਦਾਇਤ) ਦਾ ਇਨਕਾਰ ਕਰਦੇ ਹਨ ਤਾਂ ਅਸੀਂ ਇਸ (ਨਿਅਮਤ) ਦੀ ਸੰਭਾਲ ਲਈ ਇਕ ਅਜਿਹੀ ਕੌਮ ਤਿਆਰ ਕਰ ਰੱਖੀ ਹੇ ਜਿਹੜੀ ਇਹਨਾਂ (ਹਿਦਾਇਤਾਂ) ਦਾ ਇਨਕਾਰ ਕਰਨ ਵਾਲੀ ਨਹੀਂ ਹੋਵੇਗੀ।

Enam 6:90

ਇਹੋ ਉਹ ਲੋਕ ਹਨ ਜਿਨ੍ਹਾਂ ਦੀ ਹਿਦਾਇਤ ਅੱਲਾਹ ਵੱਲੋਂ ਹੋਈ ਸੀ। ਸੋ (ਹੇ ਮੁਹੰਮਦ ਸ:!) ਤੁਸੀਂ ਵੀ ਉਹਨਾਂ ਦੇ ਹੀ ਰਾਹ ’ਤੇ ਟੁਰੋ ਅਤੇ ਆਖ ਦਿਓ! ਕਿ ਮੈਂ ਤੁਹਾਥੋਂ ਇਸ ਕੰਮ (ਹਿਦਾਇਤ ਦੇਣ) ਦਾ ਕੋਈ ਬਦਲਾ ਨਹੀਂ ਚਾਹੁੰਦਾ। ਇਹ ਤਾਂ ਸਾਰੇ ਜਹਾਨ ਵਾਲਿਆਂ ਲਈ ਇਕ ਨਸੀਹਤ ਹੇ।

Enam 6:91

ਇਹਨਾਂ ਲੋਕਾਂ (ਕਾਫ਼ਿਰਾਂ) ਨੇ ਅੱਲਾਹ ਦੀ ਉਹ ਕਦਰ ਨਹੀਂ ਕੀਤੀ ਜਿਸ ਦਾ ਉਹ ਹੱਕਦਾਰ ਸੀ, ਜਦੋਂ ਉਹਨਾਂ ਨੇ ਇਹ ਕਿਹਾ ਕਿ ਅੱਲਾਹ ਨੇ ਕਿਸੇ ਮਨੁੱਖ ਉੱਤੇ ਕੋਈ ਵੀ ਚੀਜ਼ (.ਕੁਰਆਨ) ਨਾਜ਼ਿਲ ਨਹੀਂ ਕੀਤੀ। (ਹੇ ਮੁਹੰਮਦ!) ਤੁਸੀਂ ਇਹਨਾਂ ਤੋਂ ਇਹ ਪੁੱਛੋ ਕਿ ਉਹ ਕਿਤਾਬ ਕਿਸ ਨੇ ਨਾਜ਼ਿਲ ਕੀਤੀ ਸੀ ਜਿਸ ਨੂੰ ਮੂਸਾ ਲਿਆਏ ਸੀ ਜਿਹੜੀ ਸਾਰੇ ਲੋਕਾਂ ਲਈ ਇਕ ਨੂਰ ਅਤੇ ਹਿਦਾਇਤ ਸੀ। ਜਿਸ (ਦੀਆਂ ਹਿਦਾਇਤਾਂ) ਨੂੰ ਤੁਸੀਂ (ਆਪਣੀ ਇੱਛਾ ਅਨੁਸਾਰ) ਵੱਖਰੇ-ਵੱਖਰੇ ਪਤਰਿਆਂ ਉੱਤੇ ਨਕਲ ਕਰਦੇ ਰਹੇ ਹੋ। ਇਹਨਾਂ ਵਿੱਚੋਂ ਕੁੱਝ ਹੁਕਮਾਂ ਨੂੰ ਸਾਹਮਣੇ ਲਿਆਉਂਦੇ ਹੋ ਅਤੇ ਕੁੱਝ ਨੂੰ ਲੁਕਾ ਲੈਂਦੇ ਹੋ (ਉਸ ਕਿਤਾਬ ਤੌਰੈਤ ਰਾਹੀਂ) ਤੁਹਾਨੂੰ ਉਹ ਗਿਆਨ ਦਿੱਤਾ ਗਿਆ ਜਿਹੜਾ ਨਾ ਤੁਹਾਡੇ ਕੋਲ ਸੀ ਅਤੇ ਨਾ ਹੀ ਤੁਹਾਡੇ ਪਿਓ ਦਾਦਿਆਂ ਨੂੰ ਹੀ ਸੀ। ਸੋ (ਹੇ ਨਬੀ!) ਤੁਸੀਂ ਆਖ ਦਿਓ ਕਿ ਉਹ (ਤੌਰੈਤ ਦਾ ਗਿਆਨ) ਅੱਲਾਹ ਨੇ ਹੀ ਉਤਾਰਿਆ ਸੀ। ਫੇਰ ਇਹਨਾਂ ਨੂੰ (ਇਹਨਾਂ ਦੇ ਹਾਲ ’ਤੇ) ਛੱਡ ਦਿਓ, ਉਹ ਆਪਣੀਆਂ ਦਲੀਲ ਬਾਜ਼ੀਆਂ ਵਿਚ ਖੇਡਦੇ ਰਹਿਣ।

Enam 6:92

ਇਹ ਕਿਤਾਬ (.ਕੁਰਆਨ) ਨੂੰ ਅਸੀਂ ਉਤਾਰਿਆ ਹੇ, ਜਿਹੜੀ ਬਹੁਤ ਹੀ ਬਰਕਤਾਂ ਵਾਲੀ ਹੇ ਅਤੇ ਆਪਣੇ ਤੋਂ ਪਹਿਲੀਆਂ (ਕਿਤਾਬਾਂ) ਦੀ ਪੁਸ਼ਟੀ ਕਰਦੀ ਹੇ। ਤਾਂ ਜੋ ਤੁਸੀਂ ਇਸ ਦੁਆਰਾ ਮੱਕੇ ਵਾਲਿਆਂ ਨੂੰ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਡਰਾਓ। ਜਿਹੜੇ ਲੋਕੀ ਆਖ਼ਿਰਤ ਉੱਤੇ ਵਿਸ਼ਵਾਸ ਰੱਖਦੇ ਹਨ ਅਜਿਹੇ ਲੋਕ ਹੀ ਇਸ (.ਕੁਰਆਨ) ਉੱਤੇ ਈਮਾਨ ਰੱਖਦੇ ਹਨ ਅਤੇ ਆਪਣੀਆਂ ਨਮਾਜ਼ਾਂ ਦੀ ਰਖਵਾਲੀ ਕਰਦੇ ਹਨ।

Enam 6:93

ਉਸ ਵਿਅਕਤੀ ਤੋਂ ਵੱਧ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ਉੱਤੇ ਝੂਠੀ ਊਜ ਲਾਵੇ ਜਾਂ ਇਹ ਕਹੇ ਕਿ ਮੇਰੇ ਉੱਤੇ ਵੀ ਵਹੀ ਨਾਜ਼ਿਲ ਕੀਤੀ ਗਈ ਹੇ, ਜਦੋਂ ਕਿ ਉਸ ਕੋਲ ਰੱਬ ਵੱਲੋਂ ਕੋਈ ਵੀ ਵਹੀ ਨਾਜ਼ਿਲ ਨਹੀਂ ਹੋਈ ਜਾਂ ਜਿਹੜਾ ਵਿਅਕਤੀ ਇਹ ਕਹੇ ਕਿ ਜਿਹੋ ਜਿਹਾ ਕਲਾਮ ਅੱਲਾਹ ਨੇ ਉਤਾਰਿਆ ਹੇ ਮੈਂ ਵੀ ਇਸੇ ਪ੍ਰਕਾਰ ਦਾ ਲਿਆ ਸਕਦਾ ਹਾਂ। ਜਦੋਂ ਤੁਸੀਂ ਇਹਨਾਂ ਜ਼ਾਲਮਾਂ ਨੂੰ ਮੌਤ ਦੀਆਂ ਸਖ਼ਤੀਆਂ ਵਿਚ ਗਿਰਫ਼ਤਾਰ ਵੇਖੋਗੇ ਅਤੇ ਫ਼ਰਿਸ਼ਤੇ ਇਹ ਕਹਿੰਦੇ ਹੋਏ ਆਪਣੇ ਹੱਥ ਵਧਾ ਰਹੇ ਹੋਣਗੇ ਕਿ ਕੱਢੋ ਆਪਣੀਆਂ ਜਾਨਾਂ, ਅੱਜ ਤੁਹਾਨੂੰ ਜ਼ਲੀਲ ਕਰਨ ਵਾਲੀ ਸਜ਼ਾ ਦਿੱਤੀ ਜਾਵੇਗੀ[8] ਕਿਉਂ ਜੋ ਤੁਸੀਂ ਅੱਲਾਹ ’ਤੇ ਊਜਾਂ ਲਾਕੇ ਅਣ-ਹੱਕੀਆਂ ਗੱਲਾਂ ਘੜ੍ਹਦੇ ਸੀ ਅਤੇ ਉਸ ਦੀਆਂ ਆਇਤਾਂ ਤੋਂ ਤਕੱਬਰ (ਘਮੰਡ ਵਿਚ ਆ ਕੇ ਇਨਕਾਰ) ਕਰਦੇ ਸੀ। ——— [8] ਇਸ ਤੋਂ ਅਜ਼ਾਬੇ ਕਬਰ ਹੋਣਾ ਸਿੱਧ ਹੁੰਦਾ ਹੇ ਜਿਹੜਾ ਹੱਕ ਸੱਚ ’ਤੇ ਆਧਾਰਿਤ ਹੇ। ਇਸੇ ਤਰ੍ਹਾਂ ਸੂਰਤ ਮੋਮਿਨ ਦੀ 45, 46 ਆਇਤ ਤੋਂ ਵੀ ਇਸ ਦਾ ਸਬੂਤ ਮਿਲਦਾ ਹੇ। ਜਿਸ ਵਿਚ ਆਲੇ-ਫ਼ਿਰਔੌਨ ਦੇ ਅਜ਼ਾਬ ਦੀ ਗੱਲ ਕੀਤੀ ਗਈ ਹੇ। ਅੱਲਾਹ ਦਾ ਫ਼ਰਮਾਨ ਹੇ ਅਤੇ ਆਲੇ ਫ਼ਿਰਔੌਨ ਨੂੰ ਬਹੁਤ ਹੀ ਭੈੜਾ ਦਰਦਨਾਕ ਅਜ਼ਾਬ ਘੇਰੇ ਵਿਚ ਲੈ ਲਵੇਗਾ। ਜਿਸ ਦੇ ਸਾਹਮਣੇ ਸਵੇਰੇ-ਸ਼ਾਮ ਉਹ ਲਿਆਏ ਜਾਣਗੇ ਅਤੇ ਜਿਸ ਦਿਨ ਕਿਆਮਤ ਕਾਇਮ ਹੋਵੇਗੀ ਤਾਂ ਹੁਕਮ ਦਿੱਤਾ ਜਾਵੇਗਾ ਕਿ ਫ਼ਿਰਔੌਨ ਦੇ ਸਾਥੀਆਂ ਨੂੰ ਕਰੜੇ ਅਜ਼ਾਬ ਵਿਚ ਸੁੱਟ ਦਿਓ ਇਹ ਆਇਤ ਕਬਰ ਦੇ ਅਜ਼ਾਬ ਦੀ ਖੁੱਲ੍ਹੀ ਦਲੀਲ ਹੇ। ਇਕ ਦੂਜੀ ਹਦੀਸ ਵਿਚ ਇਸ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੇ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ, ਜਦੋਂ ਮੋਮਿਨ ਨੂੰ ਦਫ਼ਨ ਕਰਨ ਤੋਂ ਬਾਅਦ ਕਬਰ ਵਿਚ ਬਿਠਾਇਆ ਜਾਂਦਾ ਹੇ ਤਾਂ ਉਸ ਦੇ ਕੋਲ ਇਕ ਫ਼ਰਿਸ਼ਤਾ ਆਉਂਦਾ ਹੇ ਫੇਰ ਉਹ ਗਵਾਹੀ ਦਿੰਦਾ ਹੇ ਕਿ ਅੱਲਾਹ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ ਮੁਹੰਮਦ (ਸ:) ਅੱਲਾਹ ਦੇ ਰਸੂਲ ਹਨ ਅਤੇ .ਕੁਰਆਨ ਦੀ ਇਹ ਆਇਤ ਅੱਲਾਹ ਈਮਾਨ ਵਾਲਿਆਂ ਨੂੰ ਪੱਕੀ ਗੱਲ ਦੁਆਰਾ ਦੁਨੀਆਂ ਤੇ ਆਖ਼ਿਰਤ ਵਿਚ ਪੈਰ ਜਮਾਈ ਰੱਖਦਾ ਹੇ। (ਸਹੀ ਬੁਖ਼ਾਰੀ, ਹਦੀਸ:1369) ਹਜ਼ਰਤ ਅਨਸ ਤੋਂ ਪਤਾ ਲੱਗਦਾ ਹੇ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਲੋਕੀ ਮੁਰਦੇ ਨੂੰ ਦਫ਼ਨ ਕਰਕੇ ਜਦੋਂ ਵਾਪਸ ਆਉਂਦੇ ਹਨ ਤਾਂ ਉਹ ਉਹਨਾਂ ਦੇ ਪੈਰਾਂ ਦੀ ਆਵਾਜ਼ ਸੁਣਦਾ ਹੇ ਫੇਰ ਦੋ ਫ਼ਰਿਸ਼ਤੇ ਆਉਂਦੇ ਹਨ ਅਤੇ ਉਸ ਮੁਰਦੇ ਨੂੰ ਬਿਠਾ ਕੇ ਪੁੱਛਦੇ ਹਨ ਕਿ ਮੁਹੰਮਦ (ਸ:) ਦੇ ਪ੍ਰਤੀ ਤੂੰ ਦੁਨੀਆਂ ਵਿਚ ਕੀ ਕਿਹਾ ਕਰਦਾ ਸੀ ਤਾਂ ਉਹ ਜਵਾਬ ਵਿਚ ਕਹੇਗਾ, ਮੈਂ ਗਵਾਹੀ ਦਿੰਦਾ ਹਾਂ ਕਿ ਇਹ ਅੱਲਾਹ ਦੇ ਬੰਦੇ ਅਤੇ ਉਸ ਦੇ ਰਸੂਲ ਹਨ ਫੇਰ ਉਸ ਨੂੰ ਕਿਹਾ ਜਾਵੇਗਾ ਕਿ ਰਤਾ ਨਰਕ ਵਿਚ ਆਪਣੀ ਉਹ ਥਾਂ ਵੇਖ ਜਿਸ ਨੂੰ ਬਦਲ ਕੇ ਅੱਲਾਹ ਨੇ ਤੇਰਾ ਟਿਕਾਣਾ ਜੰਨਤ ਵਿਚ ਬਣਾ ਦਿੱਤਾ ਹੇ। ਫੇਰ ਨਬੀ (ਸ:) ਨੇ ਫ਼ਰਮਾਇਆ, ਉਹ ਮਰਨ ਵਾਲਾ ਦੋਵੇਂ ਟਿਕਾਣਿਆਂ ਨੂੰ ਵੇਖੇਗਾ ਪਰ ਜਿਹੜਾ ਕਾਫ਼ਿਰ ਹੋਵੇਗਾ ਉਹ ਫ਼ਰਿਸ਼ਤਿਆਂ ਨੂੰ ਕਹੇਗਾ ਮੈਂ ਇਸ ਵਿਅਕਤੀ (ਮੁਹੰਮਦ ਸ:) ਬਾਰੇ ਕੁੱਝ ਨਹੀਂ ਜਾਣਦਾ ਜੋ ਕੁੱਝ ਲੋਕੀ ਕਹਿੰਦੇ ਸੀ ਮੈਂਨੇ ਵੀ ਉਹੀ ਕਹਿ ਦਿੱਤਾ ਉਸ ਨੂੰ ਕਿਹਾ ਜਾਵੇਗਾ ਕਿ ਨਾ ਤੂੰ ਜਾਣਦਾ ਸੀ, ਅਤੇ ਨਾ ਹੀ .ਕੁਰਆਨ ਤੋਂ ਹਿਦਾਇਤ ਲਈ, ਫੇਰ ਉਸ ਦੇ ਚਿਹਰੇ ’ਤੇ ਇੰਨੀ ਜ਼ੋਰ ਨਾਲ ਥੌੜੇ ਨਾਲ ਸੱਟ ਮਾਰੀ ਜਾਵੇਗੀ ਕਿ ਉਹ ਚੀਕਾਂ ਮਾਰੇਗਾ ਜਿਸ ਨੂੰ ਮਨੁੱਖਾਂ ਤੇ ਜਿੰਨਾਂ ਤੋਂ ਛੁੱਟ ਦੂਰ ਨੇੜੇ ਦੀ ਸਾਰੀ ਮਖ਼ਲੂਕ ਸੁਣੇਗੀ। (ਸਹੀ ਬੁਖ਼ਾਰੀ, ਹਦੀਸ: 1338)

Enam 6:94

ਅੱਜ ਤੁਸੀਂ ਸਾਡੇ ਕੋਲ ਉਸੇ ਤਰ੍ਹਾਂ ਇਕੱਲੇ-ਇਕੱਲੇ ਆਏ ਹੋ ਜਿਵੇਂ ਅਸੀਂ ਤੁਹਾਨੂੰ ਪਹਿਲੀ ਵਾਰ ਇਕੱਲਾ ਪੈਦਾ ਕੀਤਾ ਸੀ। ਜੋ ਕੁੱਝ ਅਸੀਂ ਤੁਹਾਨੂੰ (ਮਾਲ ਔਲਾਦ ਆਦਿ) ਦਿੱਤਾ ਸੀ ਉਸ ਨੂੰ ਆਪਣੇ ਪਿੱਛੇ ਛੱਡ ਆਏ ਹੋ। ਅੱਜ ਅਸੀਂ ਤੁਹਾਡੇ ਨਾਲ ਤੁਹਾਡੇ ਉਹਨਾਂ ਸਿਫ਼ਾਰਸ਼ੀਆਂ ਨੂੰ ਨਹੀਂ ਵੇਖਦੇ ਜਿਨ੍ਹਾਂ ਬਾਰੇ ਤੁਸੀਂ ਦਾਅਵਾ ਕਰਦੇ ਸੀ ਕਿ ਉਹ (ਤੁਹਾਡੀ ਬੰਦਗੀ ਵਿਚ) ਅੱਲਾਹ ਦੇ ਸ਼ਰੀਕ ਹਨ। ਅੱਜ ਤੁਹਾਡੇ ਸਾਰੇ ਆਪਸੀ ਸੰਪਰਕ ਟੱਟ ਗਏ ਹਨ। ਅੱਜ ਉਹ ਸਾਰੇ ਤੁਹਾਥੋਂ ਖੁੱਸ ਗਏ ਜਿਨ੍ਹਾਂ ਨੂੰ ਤੁਸੀਂ ਆਪਣਾ ਇਸ਼ਟ ਸਮਝਦੇ ਸੀ।

Enam 6:95

ਬੇਸ਼ੱਕ ਅੱਲਾਹ ਹੀ ਦਾਣੇ ਅਤੇ ਗੁਠਲੀ ਨੂੰ ਫ਼ਾੜਣ ਵਾਲਾ ਹੇ। ਉਹ ਜਾਨਦਾਰ ਨੂੰ ਬੇਜਾਨ ਵਿਚੋਂ ਅਤੇ ਬੇਜਾਨ ਨੂੰ ਜਾਨਦਾਰ ਵਿੱਚੋਂ ਕੱਢਦਾ ਹੇ। ਇਹ ਹੇ ਅੱਲਾਹ, ਸਾਰੇ ਕੰਮ ਕਰਨ ਵਾਲਾ, ਸੋ ਤੁਸੀਂ ਕਿੱਧਰ ਭਟਕੇ ਫਿਰ ਰਹੇ ਹੋ।

Enam 6:96

ਉਹ ਸਵੇਰ ਦਾ ਚਾਨਣ (ਰਾਤ ਵਿੱਚੋਂ) ਕੱਢਦਾ ਹੇ। ਉਸੇ ਨੇ ਰਾਤ ਨੂੰ ਆਰਾਮ ਦਾ ਸਾਧਨ ਬਣਾਇਆ, ਸੂਰਜ ਤੇ ਚੰਨ ਨੂੰ ਸਮੇਂ ਦਾ ਇਕ ਹਿਸਾਬ ਰੱਖਣ ਦਾ ਸਾਧਨ ਬਣਾਇਆ। ਇਹ ਸਭ ਗੱਲਾਂ ਉਸੇ ਜ਼ੋਰਾਵਰ ਤੇ ਜਾਣਨਹਾਰ ਦੇ ਨਿਸ਼ਚਿਤ ਕੀਤੇ ਹੋਏ ਅਨੁਮਾਨ ਹਨ।

Enam 6:97

ਅਤੇ ਉਹੀਓ ਹੇ ਜਿਸ ਨੇ ਤੁਹਾਡੇ ਲਈ ਤਾਰੇ ਬਣਾਏ ਤਾਂ ਜੋ ਤੁਸੀਂ ਇਹਨਾਂ ਦੁਆਰਾ ਜਲ ਤੇ ਥਲ[9] ਦੇ ਹਨੇਰਿਆਂ ਵਿਚ ਰਸਤਾ ਲਭ ਸਕੋ। ਬੇਸ਼ੱਕ ਅਸੀਂ ਸਾਰੀਆਂ ਆਇਤਾਂ (ਨਿਸ਼ਾਨੀਆਂ) ਗਿਆਨ ਰੱਖਣ ਵਾਲਿਆਂ ਲਈ ਵਿਸਥਾਰ ਨਾਲ ਬਿਆਨ ਕਰ ਦਿੱਤੀਆਂ ਹਨ। ——— [9]ਹਜ਼ਰਤ ਕਤਾਦਾਹ ਫ਼ਰਮਾਉਂਦੇ ਹਨ ਕਿ ਤਾਰੇ ਬਣਾਉਣ ਦੇ ਤਿੰਨ ਲਾਭ ਹਨ (1) ਅਕਾਸ਼ੀ ਦੁਨੀਆਂ ਨੂੰ ਸਜਾਉਣਾ (2) ਇਹਨਾਂ ਦੁਆਰਾ ਸ਼ੈਤਾਨਾਂ ਨੂੰ ਮਾਰ ਕੇ ਭਜਾਉਣਾ (3) ਇਹਨਾਂ ਦੁਆਰਾ ਮੁਸਾਫ਼ਰਾਂ ਨੂੰ ਰਾਤ ਦੇ ਸਮੇਂ ਆਪਣੀ ਰਾਹ ਦਾ ਪਤਾ ਲਗਾਉਣਾ ਇਹਨਾਂ ਤੋਂ ਇਲਾਵਾ ਜੇ ਕੋਈ ਇਸ ਆਇਤ ਦਾ ਕੋਈ ਹੋਰ ਅਰਥ ਕੱਢਦਾ ਹੇ ਤਾਂ ਉਹ ਗ਼ਲਤੀ ’ਤੇ ਹੇ ਅਤੇ ਆਪਣੀ ਮਿਹਨਤ ਨੂੰ ਬਰਬਾਦ ਕਰ ਰਿਹਾ ਹੇ ਅਤੇ ਅਜਿਹੀ ਚੀਜ਼ਾਂ ਦੀ ਭਾਲ ਕਰਦਾ ਹੇ ਜਿਸ ਦੁਆਰਾ ਉਹ ਆਪਣੇ ਆਪ ਨੂੰ ਕਠਨਾਈ ਵਿਚ ਪਾ ਰਿਹਾ ਹੇ। ਜਿਹੜੀਆਂ ਉਸ ਦੇ ਗਿਆਨ ਤੋਂ ਬਾਹਰ ਹਨ। (ਸਹੀ ਬੁਖ਼ਾਰੀ)

Enam 6:98

ਉਹੀਓ ਹੇ ਜਿਸ ਨੇ ਤੁਹਾਨੂੰ ਇਕ ਜਾਨ ਤੋਂ ਪੈਦਾ ਕੀਤਾ ਫੇਰ ਹਰੇਕ ਲਈ ਇਕ ਥਾਂ ਰਹਿਣ ਵਾਲੀ (ਭਾਵ ਆਖ਼ਿਰਤ) ਹੇ ਅਤੇ ਦੂਜੀ ਥਾਂ ਅਮਾਨਤ ਵਜੋਂ (ਭਾਵ ਸੰਸਾਰ) ਹੇ। ਬੇਸ਼ੱਕ ਅਸੀਂ ਸਾਰੀਆਂ ਦਲੀਲਾਂ ਖੋਲ ਖੋਲ ਕੇ ਬਿਆਨ ਕਰਦੇ ਹਾਂ, ਉਹਨਾਂ ਲੋਕਾਂ ਲਈ, ਜਿਹੜੇ ਸੂਝ-ਬੂਝ ਰੱਖਦੇ ਹਨ।

Enam 6:99

ਉਹੀਓ ਹੇ ਜਿਸ ਨੇ ਅਕਾਸ਼ ਤੋਂ ਪਾਣੀ ਬਰਸਾਇਆ, ਉਸ ਦੁਆਰਾ ਅਸੀਂ ਹਰ ਪ੍ਰਕਾਰ ਦੀ ਪੈਦਾਵਾਰ ਉਗਾਈ, ਫੇਰ ਇਸੇ ਨਾਲ ਹਰੀਆਂ ਭਰੀਆਂ ਖੇਤੀਆਂ ਉਗਾਈਆਂ ਜਿਨ੍ਹਾਂ ਤੋਂ ਉੱਪਰ ਥੱਲੇ ਦਾਣੇ ਕੱਢਦੇ ਹਾਂ ਅਤੇ ਖਜੂਰ ਦੇ ਦਰਖ਼ਤਾਂ ਤੋਂ ਫਲਾਂ ਦੇ ਗੁੱਛੇ ਦੇ ਗੁੱਛੇ ਪੈਦਾ ਕੀਤੇ ਜਿਹੜੇ ਭਾਰ ਕਾਰਨ ਝੁਕ ਜਾਂਦੇ ਹਨ। ਅੰਗੂਰ, ਜ਼ੈਤੂਨ ਤੇ ਅਨਾਰ ਦੇ ਬਾਗ਼ ਲਾਏ ਜਿਨ੍ਹਾਂ ਦੇ ਫਲ ਇਕ ਦੂਜੇ ਨਾਲ ਰਲਦੇ-ਮਿਲਦੇ ਹਨ, ਪਰ ਹਰੇਕ ਦੀ ਵਿਸ਼ੇਸ਼ਤਾ ਵੱਖੋ-ਵੱਖ ਹੇ। ਜਦੋਂ ਇਹ ਦਰਖ਼ਤ ਫਲ ਦੇਣ ਲੱਗਦੇ ਹਨ ਫੇਰ ਉਹਨਾਂ ਦੇ ਫਲ ਦੇਣ ਅਤੇ ਪੱਕਣ ਦੀ ਹਾਲਤ ਵੱਲ ਧਿਆਨ ਦਿਓ। ਇਹਨਾਂ ਵਿਚ ਦਲੀਲਾਂ ਹਨ ਉਹਨਾਂ ਲੋਕਾਂ ਲਈ ਜਿਹੜੇ ਈਮਾਨ ਰੱਖਦੇ ਹਨ।

Enam 6:100

ਪਰ ਫੇਰ ਵੀ ਲੋਕਾਂ ਨੇ ਜਿੰਨਾਂ ਨੂੰ ਅੱਲਾਹ ਦਾ ਸ਼ਰੀਕ ਬਣਾ ਰੱਖਿਆ ਹੇ ਜਦੋਂ ਕਿ ਇਹਨਾਂ ਸਾਰਿਆਂ ਨੂੰ ਅੱਲਾਹ ਨੇ ਹੀ ਪੈਦਾ ਕੀਤਾ ਹੇ ਅਤੇ ਇਹਨਾਂ ਲੋਕਾਂ ਨੇ ਬਿਨਾਂ ਗਿਆਨ ਤੋਂ ਅੱਲਾਹ ਲਈ ਪੁੱਤਰ ਤੇ ਧੀਆਂ ਥਾਪ ਦਿੱਤੀਆਂ ਹਨ।[10] ਉਹ (ਅੱਲਾਹ) ਪਾਕ ਹੇ, ਉਹਨਾਂ ਸਾਰੀਆਂ ਗੱਲਾਂ ਤੋਂ ਉੱਚਾ ਹੇ ਜਿਹੜੀਆਂ ਉਹ ਕਰਦੇ ਹਨ। ——— [10] ਅੱਲਾਹ ਫ਼ਰਮਾਉਂਦਾ ਹੇ ਕਿ ਆਦਮ ਦੀ ਔਲਾਦ ਨੇ ਮੈਨੂੰ ਝੁਠਲਾਇਆ ਜਦ ਕਿ ਉਸ ਨੂੰ ਇਹ ਹੱਕ ਨਹੀਂ ਸੀ ਅਤੇ ਉਹ ਮੈਨੂੰ ਗਾਲਾਂ ਦਿੰਦਾ ਹੇ ਜਦ ਕਿ ਇਹ ਵੀ ਉਸ ਨੂੰ ਹੱਕ ਨਹੀਂ ਪਹੁੰਚਦਾ ਆਦਮ ਦੀ ਔਲਾਦ ਦਾ ਮੈਨੂੰ ਝੁਠਲਾਉਣਾ ਇਹ ਹੇ ਕਿ ਉਹ ਦੁਆਵਾਂ ਕਰਦਾ ਹੇ ਕਿ ਮੈਂ ਉਸ ਨੂੰ ਮੁੜ ਜਿਊਂਦਾ ਕਰਨ ਵਿਚ ਸਮਰਥ ਨਹੀਂ, ਜਿਵੇਂ ਮੈਂ ਉਸ ਨੂੰ ਪਹਿਲਾਂ ਪੈਦਾ ਕੀਤਾ ਸੀ ਅਤੇ ਉਸ ਦੀਆਂ ਗਾਲਾਂ ਇਹ ਹਨ ਕਿ ਉਹ ਕਹਿੰਦਾ ਹੇ ਕਿ ਮੇਰੇ ਔਲਾਦ ਹੇ ਜਦ ਕਿ ਮੈਂ ਇਹਨਾਂ ਗੱਲਾਂ ਤੋਂ ਪਾਕ ਹਾਂ। (ਸਹੀ ਬੁਖ਼ਾਰੀ, ਹਦੀਸ: 4482)

Enam 6:101

ਉਹ ਅਕਾਸ਼ਾਂ ਤੇ ਧਰਤੀ ਦਾ ਰਚਣਹਾਰ ਹੇ। ਉਸ ਦੇ ਔਲਾਦ ਕਿਵੇਂ ਹੋ ਸਕਦੀ ਹੇ ਜਦ ਕਿ ਉਸ ਦੀ ਕੋਈ ਪਤਨੀ ਹੀ ਨਹੀਂ ? ਉਹੀਓ ਹਰ ਚੀਜ਼ ਨੂੰ ਪੈਦਾ ਕਰਨ ਵਾਲਾ ਨੂੰ ਅਤੇ ਉਹ ਹਰ ਚੀਜ਼ ਨੂੰ ਭਲੀ-ਭਾਂਤ ਜਾਣਦਾ ਹੇ।

Enam 6:102

ਇਹ ਅੱਲਾਹ ਤੁਹਾਡਾ ਰੱਬ ਹੇ। ਇਸ ਤੋਂ ਛੁੱਟ ਹੋਰ ਕੋਈ ਇਬਾਦਤ ਦੇ ਯੋਗ ਨਹੀਂ ਹੇ। ਉਹ ਹਰ ਚੀਜ਼ ਦਾ ਪੈਦਾ ਕਰਨ ਵਾਲਾ ਹੇ, ਤੁਸੀਂ ਉਸੇ ਦੀ ਇਬਾਦਤ ਕਰੋ ਅਤੇ ਉਹੀਓ ਹਰ ਚੀਜ਼ ਦਾ ਨਿਗਰਾਨ ਹੇ।

Enam 6:103

ਉਸ ਤਕ ਕਿਸੇ ਦੀਆਂ ਨਜ਼ਰਾਂ ਨਹੀਂ ਪਹੁੰਚ ਸਕਦੀਆਂ, ਪਰ ਉਹ (ਸਭ ਦੀਆਂ ਨਜ਼ਰਾਂ ਤੱਕ) ਪਹੁੰਚ ਰਖਦਾ ਹੇ। ਉਹ ਬਹੁਤ ਬਰੀਕੀ ਨਾਲ ਹਰ ਗੱਲ ਦੀ ਖ਼ਬਰ ਰੱਖਦਾ ਹੇ।

Enam 6:104

ਬੇਸ਼ੱਕ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਖੁੱਲ੍ਹੀਆਂ ਦਲੀਲਾਂ ਆ ਚੁੱਕੀਆਂ ਹਨ। ਜਿਹੜਾ ਸੂਝ-ਬੂਝ ਤੋਂ ਕੰਮ ਲਵੇਗਾ ਉਸ ਦਾ ਆਪਣਾ ਹੀ ਲਾਭ ਹੇ, ਪਰ ਜਿਹੜਾ (ਅਕਲੋਂ) ਅੰਨ੍ਹਾ ਬਣਿਆ ਰਿਹਾ ਉਸ ਦਾ ਆਪਣਾ ਹੀ ਨੁਕਸਾਨ ਹੇ। (ਹੇ ਮੁਹੰਮਦ!) ਤੁਸੀਂ ਆਖ ਦਿਓ ਕਿ ਮੈਂ ਤੁਹਾਡੇ ਉੱਤੇ ਨਿਗਰਾਨੀ ਕਰਨ ਵਾਲਾ ਨਹੀਂ। (ਮੈਂ ਤਾਂ ਤੁਹਾਨੂੰ ਖ਼ਬਰਦਾਰ ਕਰਨ ਲਈ ਆਇਆ ਹਾਂ)।

Enam 6:105

ਇਸੇ ਪ੍ਰਕਾਰ ਅਸੀਂ ਆਪਣੀਆਂ ਆਇਤਾਂ ਘੜੀ-ਮੁੜੀ ਵੱਖੋ-ਵੱਖ ਢੰਗ ਨਾਲ ਬਿਆਨ ਕਰਦੇ ਹਾਂ ਤਾਂ ਜੋ ਕਾਫ਼ਿਰ ਆਖਣ ਕਿ ਤੁਸੀਂ (ਹੇ ਮੁਹੰਮਦ ਸ:!) ਕਿਸੇ ਤੋਂ ਪੜ੍ਹ ਕੇ ਆਏ ਹੋ ਅਤੇ ਜਿਹੜੇ ਲੋਕ ਗਿਆਨਵਾਨ ਹਨ ਅਸੀਂ ਉਹਨਾਂ ਉੱਤੇ (ਸੱਚਾਈ) ਪ੍ਰਗਟ ਕਰ ਦਈਏ।

Enam 6:106

(ਹੇ ਨਬੀ!) ਤੁਸੀਂ ਇਸੇ ਵਹੀ ਦੀ ਪਾਲਣਾ ਕਰਦੇ ਰਹੋ ਜਿਹੜੀ ਤੁਹਾਡੇ ਵੱਲ ਤੁਹਾਡੇ ਰੱਬ ਵੱਲੋਂ ਆਈ ਹੇ। ਉਸ ਤੋਂ ਛੁੱਟ ਹੋਰ ਕੋਈ ਇਬਾਦਤ ਦੇ ਯੋਗ ਨਹੀਂ। ਮੁਸ਼ਰਿਕਾਂ ਵੱਲ ਉੱਕਾ ਹੀ ਧਿਆਨ ਨਾ ਦੇਵੋ।

Enam 6:107

ਜੇ ਅੱਲਾਹ ਚਾਹੁੰਦਾ ਤਾਂ ਇਹ ਸ਼ਿਰਕ ਨਾ ਕਰਦੇ ਅਤੇ ਅਸੀਂ ਤੁਹਾਨੂੰ ਇਹਨਾਂ ਦੀ ਨਿਗਰਾਨੀ ਕਰਨ ਲਈ ਨਹੀਂ ਭੇਜਿਆ ਅਤੇ ਨਾ ਹੀ ਤੁਸੀਂ ਇਹਨਾਂ ਦੇ ਜ਼ਿੰਮੇਵਾਰ ਹੋ।

Enam 6:108

(ਹੇ ਮੁਸਲਮਾਨੋ!) ਮੁਸ਼ਰਿਕ ਲੋਕ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਪੂਜਾ ਕਰਦੇ ਹਨ, ਤੁਸੀਂ ਉਹਨਾਂ ਨੂੰ ਬੁਰਾ ਭਲਾ ਨਾ ਆਖੋ ਕਿਉਂ ਜੋ ਜਹਾਲਤ ਦੀਆਂ ਹੱਦਾਂ ਟੱਪਦੇ ਹੋਏ ਇਹ ਲੋਕ ਵੀ ਅੱਲਾਹ ਦੀ ਸ਼ਾਨ ਵਿਚ ਗ਼ੁਸਤਾਖੀਆਂ ਕਰਨਗੇ। ਅਸੀਂ ਇਸ ਪ੍ਰਕਾਰ ਹਰ ਉੱਮਤ (ਧਰਮ ਵਾਲਿਆਂ) ਲਈ ਉਹਨਾਂ ਦੇ ਕਰਮਾਂ ਵਿਚ ਖਿੱਚ ਪੈਦਾ ਕਰ ਛੱਡੀ ਹੇ। ਉਹਨਾਂ ਨੇ ਪਰਤ ਕੇ ਆਉਣਾ ਤਾਂ ਆਪਣੇ ਰੱਬ ਵੱਲ ਹੀ ਹੇ, ਫੇਰ ਉਹ ਉਹਨਾਂ ਨੂੰ ਦੱਸੇਗਾ ਕਿ ਉਹ (ਸੰਸਾਰ ਵਿਚ) ਕੀ ਕਰਦੇ ਸੀ?

Enam 6:109

ਉਹਨਾਂ ਲੋਕਾਂ ਨੇ ਪੱਕੀਆਂ ਕਸਮਾਂ ਅੱਲਾਹ ਦੇ ਨਾਂ ਦੀਆਂ ਖਾਦੀਆਂ ਕਿ ਜੇ ਉਹਨਾਂ ਕੋਲ ਕੋਈ ਨਿਸ਼ਾਨੀ (ਨਬੀ ਹੋਣ ਦੀ) ਆ ਜਾਵੇ ਤਾਂ ਉਹ ਜ਼ਰੂਰ ਹੀ ਈਮਾਨ ਲਿਆਉਣਗੇ। (ਹੇ ਨਬੀ!) ਤੁਸੀਂ ਆਖੋ ਕਿ ਨਿਸ਼ਾਨੀਆਂ ਤਾਂ ਸਾਰੀਆਂ ਅੱਲਾਹ ਦੇ ਕਬਜ਼ੇ ਵਿਚ ਹਨ, ਤੁਹਾਨੂੰ ਇਹ ਗੱਲ ਕੌਣ ਸਮਝਾਵੇ ਕਿ ਜਦੋਂ ਉਹ ਨਿਸ਼ਾਨੀ ਆ ਜਾਵੇਗੀ ਇਹ ਲੋਕ ਫੇਰ ਵੀ ਈਮਾਨ ਨਹੀਂ ਲਿਆਉਣਗੇ।

Enam 6:110

ਅਸੀਂ ਉਸੇ ਤਰ੍ਹਾਂ ਇਹਨਾਂ ਦੇ ਦਿਲਾਂ ਨੂੰ ਅਤੇ ਇਹਨਾਂ ਦੀਆਂ ਨਜ਼ਰਾਂ ਨੂੰ ਫੇਰ ਦਿਆਂਗੇ ਜਿਸ ਤਰ੍ਹਾਂ ਇਹ ਪਹਿਲੀ ਵਾਰ ਇਸ (.ਕੁਰਆਨ) ’ਤੇ ਈਮਾਨ ਨਹੀਂ ਲਿਆਏ ਸਨ। ਅਸੀਂ ਇਹਨਾਂ ਦੀ ਸਰਕਸ਼ੀ ਵਿਚ ਹੀ ਇਹਨਾਂ ਨੂੰ ਭਟਕਣ ਲਈ ਛੱਡ ਦੇਵਾਂਗੇ।

Enam 6:111

ਜੇਕਰ ਅਸੀਂ (ਅੱਲਾਹ) ਇਹਨਾਂ ਵੱਲ (ਕਾਫ਼ਿਰਾਂ ਦੀ ਮੰਗ ’ਤੇ) ਫ਼ਰਿਸ਼ਤੇ ਭੇਜ ਦਿੰਦੇ ਅਤੇ ਇਹਨਾਂ ਨਾਲ ਮੁਰਦੇ ਗੱਲਾਂ ਕਰਨ ਲਗ ਜਾਂਦੇ ਅਤੇ ਅਸੀਂ ਉਹ ਸਾਰੀਆਂ ਨਿਸ਼ਾਨੀਆਂ (ਜੋ ਉਹ ਮੰਗ ਕਰਦੇ ਹਨ) ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਮਾਂ ਕਰ ਦਿੰਦੇ ਤਾਂ ਵੀ ਇਹ ਲੋਕ ਈਮਾਨ ਨਹੀਂ ਲਿਆਉਣਗੇ। ਹਾਂ! ਜੇ ਅੱਲਾਹ ਹੀ ਚਾਹਵੇ ਤਾਂ ਵੱਖਰੀ ਗੱਲ ਹੇ। ਪਰ ਇਹਨਾਂ ਵਿਚ ਬਹੁਤੇ ਲੋਕ ਤਾਂ ਨਾ-ਸਮਝੀ ਦੀਆਂ ਗੱਲਾਂ ਕਰਦੇ ਹਨ।

Enam 6:112

ਇਸੇ ਤਰ੍ਹਾਂ ਅਸੀਂ ਹਰ ਨਬੀ ਦੇ ਦੁਸ਼ਮਨ ਮਨੁੱਖਾਂ ਤੇ ਜਿੰਨਾਂ ਵਿੱਚੋਂ ਬਣਾਏ, ਜਿਹੜੇ ਇਕ ਦੂਜੇ ਦੇ ਕੰਨਾਂ ਵਿਚ ਸੋਹਣੀਆਂ ਜਾਪਣ ਵਾਲੀਆਂ ਗੱਲਾਂ ਪਾਉਂਦੇ ਰਹਿੰਦੇ ਹਨ, ਤਾਂ ਜੋ ਉਸ ਨੂੰ ਧੋਖੇ ਵਿਚ ਰੱਖਿਆ ਜਾ ਸਕੇ। (ਹੇ ਨਬੀ!) ਜੇ ਅੱਲਾਹ ਚਾਹੁੰਦਾ ਤਾਂ ਇਹ ਅਜਿਹਾ ਨਾ ਕਰਦੇ। ਸੋ ਤੁਸੀਂ ਇਹਨਾਂ ਲੋਕਾਂ ਨੂੰ ਅਤੇ ਜੋ ਇਹ ਬੁਹਤਾਨ ਲਗਾ ਰਹੇ ਹਨ ਉਸ ਨੂੰ (ਉਹਨਾਂ ਦੇ ਹਾਲ ’ਤੇ) ਛੱਡ ਦਿਓ।

Enam 6:113

ਤਾਂ ਜੋ ਜਿਹੜੇ ਲੋਕ ਆਖ਼ਿਰਤ ਉੱਤੇ ਈਮਾਨ ਨਹੀਂ ਲਿਆਉਂਦੇ ਉਹਨਾਂ ਦੇ ਮਨ ਉਸ ਝੂਠ ਵੱਲ ਝੁਕ ਜਾਣ ਅਤੇ ਉਹ ਇਸ ਝੂਠ ਨੂੰ ਪਸੰਦ ਕਰਦੇ ਰਹਿਣ ਅਤੇ ਜਿਹੜੇ ਭੈੜੇ ਕੰਮ ਉਹ ਕਰ ਰਹੇ ਹਨ ਉਹ ਕਰਦੇ ਰਹਿਣ।

Enam 6:114

(ਹੇ ਨਬੀ!) ਆਖੋ, ਕੀ ਮੈਂ ਅੱਲਾਹ ਤੋਂ ਛੁੱਟ ਕਿਸੇ ਹੋਰ ਹਾਕਮ ਦੀ ਭਾਲ ਕਰਾਂ? ਹਾਲਾਂ ਕਿ ਉਹੀਓ ਹੇ ਜਿਸ ਨੇ ਇਹ ਕਿਤਾਬ ਵਿਸਥਾਰ ਨਾਲ ਤੁਹਾਡੇ ਵੱਲ ਭੇਜੀ। ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ ਦਿੱਤੀ ਹੇ ਉਹ ਇਸ ਗੱਲ ਨੂੰ ਯਕੀਨ ਨਾਲ ਜਾਣਦੇ ਹਨ ਕਿ ਇਹ ਤੁਹਾਡੇ ਰੱਬ ਵੱਲੋਂ ਹੱਕ ਸੱਚ ਨਾਲ ਨਾਜ਼ਿਲ ਹੋਈ ਹੇ, ਸੋ ਤੁਸੀਂ ਸ਼ੱਕ ਕਰਨ ਵਾਲਿਆਂ ਵਿੱਚੋਂ ਨਾ ਹੋ ਜਾਈਓ।

Enam 6:115

ਤੁਹਾਡੇ ਰੱਬ ਦਾ ਕਲਾਮ ਸੱਚਾਈ ਤੇ ਇਨਸਾਫ਼ ਪੱਖੋਂ ਮੁੱਕਮਲ ਹੇ ਅਤੇ ਇਸ ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ। ਉਹ ਭਲੀ-ਭਾਂਤ ਸੁਣਨ ਵਾਲਾ ਤੇ ਜਾਣਨ ਵਾਲਾ ਹੇ।

Enam 6:116

ਜੇ ਤੁਸੀਂ (ਹੇ ਨਬੀ!) ਧਰਤੀ ’ਤੇ ਵਸਨ ਵਾਲੀ ਬਹੁਗਿਣਤੀ ਦੇ ਆਖੇ ਲੱਗੋਗੇ ਤਾਂ ਉਹ ਤੁਹਾਨੂੰ ਰਾਹੋ ਬੇ-ਰਾਹ ਕਰ ਦੇਵੇਗੀ। ਉਹ ਤਾਂ ਕੇਵਲ ਭਰਮਾਂ ਉੱਤੇ ਚਲਦੇ ਹਨ ਅਤੇ ਖ਼ਿਆਲੀ ਗੱਲਾਂ ਹੀ ਕਰਦੇ ਹਨ।

Enam 6:117

(ਹਕੀਕਤ ਇਹ ਹੇ) ਕਿ ਤੁਹਾਡਾ ਰੱਬ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦਾ ਹੇ ਜਿਹੜਾ ਉਸ ਦੀ ਰਾਹ ਤੋਂ ਬੇਰਾਹ ਹੋ ਜਾਂਦਾ ਹੇ ਅਤੇ ਉਹ ਹਿਦਾਇਤ ਵਾਲੇ ਲੋਕਾਂ ਨੂੰ ਵੀ ਜਾਣਦਾ ਹੇ (ਜਿਹੜੇ ਉਸ ਦੀ ਰਾਹ ’ਤੇ ਹੀ ਚਲਦੇ ਹਨ।)

Enam 6:118

ਸੋ ਤੁਸੀਂ ਉਸ (ਜਾਨਵਰ) ਦਾ ਮਾਸ ਖਾਓ ਜਿਸ ਉੱਤੇ ਅੱਲਾਹ ਦਾ ਨਾਂ (ਜ਼ਿਬਹ ਕਰਨ ਸਮੇਂ) ਲਿਆ ਗਿਆ ਹੋਵੇ। ਜੇ ਤੁਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਹੋ।

Enam 6:119

ਕੀ ਕਾਰਨ ਹੇ ਕਿ ਤੁਸੀਂ ਉਸ ਜਾਨਵਰ ਦਾ (ਮਾਸ) ਨਹੀਂ ਖਾਂਦੇ ਜਿਸ ’ਤੇ ਅੱਲਾਹ ਦਾ ਨਾਂ ਲਿਆ ਗਿਆ ਹੇ। ਹਾਲਾਂ ਕਿ ਅੱਲਾਹ ਨੇ ਉਹਨਾਂ ਸਾਰੇ ਜਾਨਵਰਾਂ ਦੀ ਜਾਣਕਾਰੀ ਦੇ ਰਖੀ ਹੇ ਜਿਹੜੇ ਤੁਹਾਡੇ ਲਈ ਹਰਾਮ ਹਨ, ਪਰ ਜੇ ਸਖ਼ਤ ਮਜਬੂਰੀ ਦੀ ਗੱਲ ਹੋਵੇ ਤਾਂ ਉਹ (ਹਰਾਮ) ਵੀ ਹਲਾਲ (ਜਾਇਜ਼) ਹੇ ਅਤੇ ਇਹ ਵੀ ਗੱਲ ਲਾਜ਼ਮੀ ਹੇ ਕਿ ਲੋਕਾਂ ਦੀ ਬਹੁਗਿਣਤੀ ਆਪਣੀਆਂ ਇੱਛਾਵਾਂ ਕਾਰਨ ਬਿਨਾਂ ਕਿਸੇ ਦਲੀਲ ਤੋਂ ਦੂਜਿਆਂ ਨੂੰ ਗੁਮਰਾਹ ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਲਾਹ ਹੱਦਾ ਟੱਪਣ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।

Enam 6:120

ਤੁਸੀਂ ਖ਼ੁੱਲੇ ਗੁਨਾਹਾਂ ਤੋਂ ਵੀ ਬਚੋ ਅਤੇ ਲੁਕਵੇਂ ਗੁਨਾਹਾਂ ਤੋਂ ਵੀ ਬਚੋ। ਬੇਸ਼ੱਕ ਜਿਹੜੇ ਲੋਕੀ ਗੁਨਾਹ ਕਰ ਰਹੇ ਹਨ ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਬਦਲਾ ਜ਼ਰੂਰ ਮਿਲੇਗਾ।

Enam 6:121

ਅਜਿਹੇ ਜਾਨਵਰ ਨਾ ਖਾਓ ਜਿਨ੍ਹਾਂ ਉੱਤੇ (ਜ਼ਿਬਹ ਕਰਦੇ ਹੋਏ) ਅੱਲਾਹ ਦਾ ਨਾਂ ਨਹੀਂ ਲਿਆ ਗਿਆ, ਇਹ ਕੰਮ ਨਾ-ਫ਼ਰਮਾਨੀ ਵਾਲਾ ਹੇ ਅਤੇ ਸ਼ੈਤਾਨ ਆਪਣੇ ਸਾਥੀਆਂ ਦੇ ਮਨਾਂ ਵਿਚ ਸ਼ੰਕਾ ਪਾਉਂਦਾ ਹੇ ਤਾਂ ਜੋ ਇਹ ਤੁਹਾਡੇ ਨਾਲ ਝਗੜਣ। (ਹੇ ਨਬੀ!) ਜੇ ਤੁਸੀਂ ਇਹਨਾਂ ਲੋਕਾਂ ਦੀ ਪੈਰਵੀ ਕਰੋਗੇ ਤਾਂ ਤੁਸੀਂ ਵੀ ਮੁਸ਼ਰਿਕ ਬਣ ਜਾਓਗੇ।[11] ——— [11] ਇਸ ਤੋਂ ਭਾਵ ਉਹ ਅੰਨ੍ਹੀ ਪੈਰਵੀ ਹੇ ਜਿਸ ਵਿਚ ਲੱਗਣ ਤੋਂ ਬਾਅਦ ਇਨਸਾਨ ਹੱਕ ਅਤੇ ਦਲੀਲਾਂ ਨੂੰ ਨਹੀਂ ਵੇਖਦਾ ਸਗੋਂ ਆਪਣੇ ਬਜ਼ੁਰਗਾਂ ਨੂੰ ਅਤੇ ਉਹਨਾਂ ਦੀਆਂ ਗੱਲਾਂ ਨੂੰ ਹੀ ਸਹੀ ਸਮਝਦਾ ਹੇ ਇਸੇ ਨੂੰ ਸ਼ਿਰਕ ਕਿਹਾ ਜਾਂਦਾ ਹੇ। ਹਦੀਸ ਹੇ ਕਿ ਹਜ਼ਰਤ ਅਦੀ ਬਿਨ ਹਾਤਮ (ਰ:ਅ:) ਅੱਲਾਹ ਦੇ ਰਸੂਲ (ਸ:) ਕੋਲ ਆਏ ਤਾਂ ਉਹਨਾਂ ਦੇ ਗਲੇ ਵਿਚ ਸੋਨੇ ਦੀ ਸਲੀਬ ਸੀ। ਆਪ (ਸ:) ਨੇ ਉਹਨਾਂ ਨੂੰ ਕਿਹਾ, ਹੇ ਅਦੀ! ਇਸ ਬੁਤ ਨੂੰ ਸੁਨੂੰਟ ਦਿਓ ਅਤੇ ਫੇਰ ਆਪ (ਸ:) ਸੂਰਤ ਬਗਅਤ ਦੀ ਇਹ ਆਇਤ ਸੁਣਾਈ ਕਿ ਉਹਨਾਂ ਯਹੂਦੀ ਤੇ ਈਸਾਈਆਂ ਨੇ ਆਪਣੇ ਵਿਦਵਾਨਾਂ ਤੇ ਦੁਰਵੇਸ਼ਾਂ ਨੂੰ ਆਪਣਾ ਰੱਬ ਬਣਾ ਲਿਆ ਸੀ। ਆਪ (ਸ:) ਨੇ ਫ਼ਰਮਾਇਆ ਕਿ ਬੇਸ਼ੱਕ ਉਹ ਉਹਨਾਂ ਨੂੰ ਪੂਜਦੇ ਨਹੀਂ ਸੀ ਪਰ ਉਹਨਾਂ ਦੇ ਵਿਦਵਾਨ ਜਿਸ ਨੂੰ ਹਲਾਲ ਕਹਿ ਦਿੰਦੇ ਉਹ ਹਲਾਲ ਸਮਝਦੇ ਸੀ ਅਤੇ ਜਿਸ ਚੀਜ਼ ਨੂੰ ਹਰਾਮ ਕਹਿੰਦੇ ਸੀ ਉਸ ਨੂੰ ਹਰਾਮ ਸਮਝਦੇ ਸੀ। ਭਾਵ ਅੰਨ੍ਹੀ ਪੈਰਵੀ ਅਤੇ ਆਸਥਾ ਨੂੰ ਨਬੀ (ਸ:) ਨੇ ਆਪਣੇ ਧਾਰਮਿਕ ਆਗੂਆਂ ਦੀ ਇਬਾਦਤ ਕਿਹਾ ਹੇ। (ਜਾਅਮੇ ਤਿਰਮਜ਼ੀ, ਹਦੀਸ: 3095)

Enam 6:122

ਉਹ ਵਿਅਕਤੀ ਜਿਹੜਾ ਪਹਿਲਾਂ ਮੁਰਦਾ (ਭਾਵ ਈਮਾਨ ਤੋਂ ਖਾਲੀ) ਸੀ ਫੇਰ ਅਸੀਂ ਉਸ ਨੂੰ (ਈਮਾਨ ਬਖ਼ਸ਼ ਕੇ) ਜਿਊਂਦਾ ਕਰ ਦਿੱਤਾ ਅਤੇ ਉਸ ਨੂੰ ਅਜਿਹਾ ਨੂਰ (ਈਮਾਨ) ਦਿੱਤਾ ਜਿਸ ਦੀ ਰੌਸ਼ਨੀ ਵਿਚ ਲੋਕਾਂ ਵਿਚਾਲੇ ਤੁਰਦਾ ਫਿਰਦਾ ਹੇ, ਕੀ ਉਹ ਉਸ ਵਿਅਕਤੀ ਵਾਂਗ ਹੋ ਸਕਦਾ ਹੇ ਜਿਹੜਾ ਹਨੇਰਿਆਂ ਵਿਚ ਫਸਿਆ ਹੋਇਆ ਹੇ ਅਤੇ ਇਹਨਾਂ ਵਿੱਚੋਂ ਨਿੱਕਲ ਵੀ ਨਹੀਂ ਸਕਦਾ ? ਇਸੇ ਪ੍ਰਕਾਰ ਕਾਫ਼ਿਰਾਂ ਲਈ ਉਹਨਾਂ ਦੀਆਂ ਕਰਤੂਤਾਂ ਵਿਚ ਖਿੱਚ ਪੈਦਾ ਕਰ ਦਿੱਤੀ ਗਈ ਹੈ।

Enam 6:123

ਇਸੇ ਤਰ੍ਹਾਂ ਅਸੀਂ ਹਰੇਕ ਬਸਤੀ ਵਿਚ ਉਸ ਦੇ ਵੱਡੇ-ਵੱਡੇ ਅਪਰਾਧੀਆਂ ਨੂੰ ਉਸ ਬਸਤੀ ਵਿਚ ਆਪਣੇ ਛਲ-ਕਪਟ ਦਾ ਜਾਲ ਫ਼ੈਲਾਉਣ ਲਈ ਛੱਡਿਆ ਹੋਇਆ ਹੇ। ਅਸਲ ਵਿਚ ਉਹ ਆਪਣੇ ਕਪਟ ਦੇ ਜਾਲ ਵਿਚ ਆਪ ਹੀ ਫਸਦੇ ਹਨ ਪਰ ਉਹਨਾਂ ਨੂੰ ਇਸ ਦੀ ਸਮਝ ਹੀ ਨਹੀਂ।

Enam 6:124

ਜਦੋਂ ਉਹਨਾਂ ਕੋਲ ਕੋਈ ਆਇਤ (ਨਿਸ਼ਾਨੀ) ਆਉਂਦੀ ਹੇ ਤਾਂ ਇਹ ਕਹਿੰਦੇ ਹਨ ਕਿ ਅਸੀਂ ਉੱਕਾ ਹੀ ਈਮਾਨ ਨਹੀਂ ਲਿਆਉਂਦੇ ਜਦੋਂ ਤੀਕ ਸਾਨੂੰ ਵੀ ਅਜਿਹੀ ਚੀਜ਼ ਨਾ ਦਿੱਤੀ ਜਾਵੇ ਜਿਹੜੀ ਰਸੂਲਾਂ ਨੂੰ ਦਿੱਤੀ ਗਈ ਹੇ। ਇਹ ਗੱਲ ਤਾਂ ਅੱਲਾਹ ਹੀ ਜਾਣਦਾ ਹੇ ਕਿ ਆਪਣੀ ਪੈਗ਼ੰਬਰੀ ਦਾ ਕੰਮ ਕਿਸ ਤੋਂ ਲਵੇ। ਛੇਤੀ ਹੀ ਉਹ ਅਪਰਾਧੀ ਲੋਕ ਅੱਲਾਹ ਕੋਲ ਜਾ ਕੇ ਜ਼ਲੀਲ ਹੋਣਗੇ ਅਤੇ ਉਹਨਾਂ ਦੀਆਂ ਚਾਲਾਂ ਦੇ ਬਦਲੇ ਵਿਚ ਜੋ ਉਹ ਕਰਦੇ ਸਨ ਕਰੜੀ ਸਜ਼ਾ ਮਿਲੇਗੀ।

Enam 6:125

ਸੋ ਜਿਸ ਵਿਅਕਤੀ ਨੂੰ ਅੱਲਾਹ ਨੇ ਰਾਹ ’ਤੇ ਪਾਉਣਾ ਹੁੰਦਾ ਹੈ ਉਸ ਦਾ ਸੀਨਾ (ਦਿਲ) ਇਸਲਾਮ ਲਈ ਖੋਲ੍ਹ ਦਿੰਦਾ ਹੈ[12] ਅਤੇ ਜਿਸ ਨੂੰ ਬੇਰਾਹ ਕਰਨਾ ਹੁੰਦਾ ਹੈ ਉਸ ਦੇ ਸੀਨੇ ਨੂੰ ਤੰਗ ਕਰ ਦਿੰਦਾ ਹੈ। ਜਿਵੇਂ ਕੋਈ ਅਕਾਸ਼ ਵੱਲ ਚੜ੍ਹਦਾ ਹੋਵੇ (ਭਾਵ ਦਮ ਘੁਟਣ ਕਾਰਨ ਮਰ ਰਿਹਾ ਹੋਵੇ)। ਇਸ ਤਰ੍ਹਾਂ ਅੱਲਾਹ ਈਮਾਨ ਨਾ ਲਿਆਉਣ ਵਾਲਿਆਂ ਉੱਤੇ (ਗੁਮਰਾਹੀ ਦੀ) ਗੰਦਗੀ ਸੁੱਟ ਦਿੰਦਾ ਹੈ। ——— [12] ਇਸੇ ਗੱਲ ਨੂੰ ਹਦੀਸ ਵਿਚ ਕਿਹਾ ਗਿਆ ਹੈ ਕਿ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਜਿਸ ਕਿਸੇ ਨਾਲ ਅੱਲਾਹ ਭਲਾਈ ਕਰਨਾ ਚਾਹੁੰਦਾ ਹੈ ਉਸ ਨੂੰ .ਕੁਰਆਨ ਤੇ ਸੁੱਨਤ ਦੀ ਸਮਝ ਬਖ਼ਸ਼ ਦਿੰਦਾ ਹੈ। (ਸਹੀ ਬੁਖ਼ਾਰੀ, ਹਦੀਸ: 71)

Enam 6:126

ਇਹੋ ਤੇਰੇ ਰੱਬ ਦਾ ਸਿੱਧਾ ਰਾਹ ਹੇ। ਨਸੀਹਤ ਲੈਣ ਵਾਲਿਆਂ ਲਈ ਅਸੀਂ ਇਹਨਾਂ (.ਕੁਰਆਨ ਦੀਆਂ) ਆਇਤਾਂ ਨੂੰ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ।

Enam 6:127

ਉਹਨਾਂ (ਈਮਾਨ ਲਿਆਉਣ ਵਾਲੇ) ਲੋਕਾਂ ਲਈ ਉਹਨਾਂ ਦੇ ਰੱਬ ਦੇ ਕੋਲ ਸਲਾਮਤੀ ਵਾਲਾ ਘਰ (ਸਵਰਗ) ਹੇ। ਅੱਲਾਹ ਨੂੰ ਉਹਨਾਂ ਨਾਲ ਉਹਨਾਂ ਦੇ ਨੇਕ ਕੰਮਾਂ ਕਾਰਨ ਮੁਹੱਬਤ ਹੇ।

Enam 6:128

ਜਿਸ ਦਿਨ ਉਹ ਉਹਨਾਂ ਸਾਰਿਆਂ ਨੂੰ ਇਕੱਠਾ ਕਰੇਗਾ ਅਤੇ ਆਖੇਗਾ ਕਿ ਹੇ ਜਿੰਨੋ! ਤੁਸੀਂ ਮਨੁੱਖਾਂ ਵਿੱਚੋਂ ਕਈਆਂ ਨੂੰ ਕੁਰਾਹੇ ਪਾਇਆ ਸੀ ਅਤੇ ਮਨੁੱਖਾਂ ’ਚੋਂ ਉਹਨਾਂ (ਜਿੰਨਾਂ) ਦੇ ਮਿੱਤਰ ਆਖਣਗੇ ਹੇ ਸਾਡੇ ਰੱਬਾ! ਅਸੀਂ ਇਕ ਦੂਜੇ ਤੋਂ ਲਾਭ ਖੱਟਿਆ ਸੀ। ਅੱਜ ਅਸੀਂ ਉਸ ਸਮੇਂ ਨੂੰ ਪਹੁੰਚ ਗਏ ਹਾਂ ਜਿਹੜਾ ਤੁਸੀਂ ਸਾਡੇ ਲਈ ਨਿਸ਼ਚਿਤ ਕੀਤਾ ਸੀ। ਹੁਣ ਅੱਲਾਹ ਫ਼ਰਮਾਏਗਾ ਕਿ ਤੁਹਾਡਾ ਸਾਰਿਆਂ ਦਾ ਟਿਕਾਣਾ ਨਰਕ ਹੇ, ਜਿੱਥੇ ਤੁਸੀਂ ਸਦਾ ਰਹੋਗੇ, ਹਾਂ ਜੇ ਅੱਲਾਹ ਨੂੰ ਹੀ (ਤੁਹਾਡੀ ਰਿਹਾਈ) ਮਨਜ਼ੂਰ ਹੋਵੇ ਤਾਂ ਗੱਲ ਵੱਖਰੀ ਹੇ। ਬੇਸ਼ੱਕ ਤੁਹਾਡਾ ਰੱਬ ਵੱਡੀਆਂ ਹਿਕਮਤਾਂ ਵਾਲਾ ਅਤੇ ਗਿਆਨ ਵਾਲਾ ਹੇ।

Enam 6:129

ਇਸ ਪ੍ਰਕਾਰ ਅਸੀਂ (ਆਖ਼ਿਰਤ ਵਿਚ) ਕੁੱਝ ਜ਼ਾਲਮਾਂ ਨੂੰ ਦੂਜੇ (ਜ਼ਾਲਮਾਂ) ਦਾ ਸਾਥੀ ਬਣਾਵਾਗੇ ਇਹ ਸਭ ਉਹਨਾਂ ਦੀਆਂ ਕਰਤੂਤਾਂ ਕਾਰਨ ਹੀ ਹੋਵੇਗਾ।

Enam 6:130

ਹੇ ਜਿੰਨੋ ਤੇ ਮਨੁੱਖਾਂ ਦੀ ਟੋਲੀਓ! ਕੀ ਤੁਹਾਡੇ ਕੋਲ ਤੁਹਾਡੇ ਹੀ ਵਿੱਚੋਂ ਪੈਗ਼ੰਬਰ ਨਹੀਂ ਆਏ ਸਨ ਜੋ ਤੁਹਾਨੂੰ ਮੇਰੇ ਆਦੇਸ਼ ਸੁਣਾਉਂਦੇ ਸਨ ਅਤੇ ਤੁਹਾਨੂੰ ਇਸ (ਕਿਆਮਤ ਦੇ) ਦਿਨ ਦੀ ਮਿਲਣੀ ਤੋਂ ਡਰਾਉਂਦੇ ਸਨ? ਉਹ ਆਖਣਗੇ ਕਿ ਅਸੀਂ ਇਸ ਗੱਲ ਨੂੰ ਮੰਨਦੇ ਹਾਂ। ਉਹਨਾਂ ਨੂੰ ਸੰਸਾਰਿਕ ਜੀਵਨ ਨੇ ਭੁਲੇਖੇ ਵਿਚ ਪਾ ਰੱਖਿਆ ਸੀ। ਇਹ ਲੋਕ ਆਪ ਆਪਣੇ ਵਿਰੁੱਧ ਗਵਾਹੀ ਦੇਣਗੇ ਕਿ ਉਹ ਇਨਕਾਰੀ ਸਨ।

Enam 6:131

ਇਹ ਰਸੂਲ ਇਸ ਲਈ ਭੇਜੇ ਗਏ ਕਿ ਤੁਹਾਡਾ ਰੱਬ ਕਿਸੇ ਵੀ ਬਸਤੀ ਨੂ ਜ਼ੁਲਮ ਕਾਰਨ ਉਦੋਂ ਤਕ ਹਲਾਕ ਨਹੀਂ ਕਰਦਾ ਜਦੋਂ ਤਕ ਉਸ ਦੇ ਵਸਨੀਕ ਹਕੀਕਤ ਤੋਂ ਅਣਜਾਨ ਹਨ।

Enam 6:132

ਹਰ ਇਕ ਨੂ ਉਹਨਾਂ ਦੇ ਕਰਮਾਂ ਅਨੁਸਾਰ (ਆਖ਼ਿਰਤ ਵਿਚ) ਦਰਜੇ ਮਿਲਣਗੇ ਅਤੇ ਤੁਹਾਡਾ ਰੱਬ ਉਹਨਾਂ ਦੇ ਅਮਲਾਂ ਤੋਂ ਬੇਖ਼ਬਰ ਨਹੀਂ ਹੇ।

Enam 6:133

ਅਤੇ ਤੁਹਾਡਾ ਰੱਬ ਕਿਸੇ ਦਾ ਮੁਥਾਜ ਨਹੀਂ ਸਗੋਂ ਮਿਹਰਾਂ ਕਰਦਾ ਹੇ। ਜੇ ਉਹ ਚਾਹਵੇ ਤਾਂ ਤੁਹਾਨੂੰ ਸਭ ਨੂੰ ਚੁੱਕ ਲਵੇ (ਭਾਵ ਖ਼ਤਮ ਕਰ ਦੇਵੇ) ਅਤੇ ਤੁਹਾਥੋਂ ਬਾਅਦ ਜਿਸ ਨੂੰ ਚਾਹੇ ਤੁਹਾਡਾ ਉੱਤਰ-ਅਧਿਕਾਰੀ ਬਣਾ ਦੇਵੇ ਜਿਵੇਂ ਉਸ ਨੇ ਤੁਹਾਨੂੰ ਦੂਜੀ ਕੌਮ ਦੀ ਨਸਲ ਵਿੱਚੋਂ ਪੈਦਾ ਕੀਤਾ ਹੇ।

Enam 6:134

ਜਿਸ ਚੀਜ਼ ਕਿਆਮਤ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੇ ਉਹ ਲਾਜ਼ਮੀ ਆਉਣ ਵਾਲੀ ਸ਼ੈਅ ਹੇੈ। ਤੁਸੀਂ (ਅੱਲਾਹ ਨੂੰ) ਆਜਿਜ਼ ਭਾਵ ਬੇਵਸ ਨਹੀਂ ਕਰ ਸਕਦੇ।

Enam 6:135

(ਹੇ ਨਬੀ!) ਤੁਸੀਂ ਕਹਿ ਦਿਓ ਕਿ ਹੇ ਮੇਰੀ ਕੌਮ! ਤੁਸੀਂ ਆਪਣਾ ਕੰਮ ਕਰਦੇ ਰਹੋ ਮੈਂ ਆਪਣਾ ਕੰਮ ਕਰ ਰਿਹਾ ਹਾਂ। ਤੁਹਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਇਸ ਆਖ਼ਿਰਤ ਦਾ ਅੰਤ ਕਿਸ ਲਈ ਚੰਗਾ ਹੈ। ਇਹ ਗੱਲ ਸੱਚ ਹੈ ਕਿ ਜ਼ਾਲਮਾਂ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲਦੀ।

Enam 6:136

ਅੱਲਾਹ ਨੇ ਜੋ ਵੀ ਖੇਤੀ ਅਤੇ ਪਸ਼ੂਆਂ ਦੇ ਰੂਪ ਵਿਚ ਪੈਦਾ ਕੀਤਾ ਹੈ ਇਹਨਾਂ ਲੋਕਾਂ ਨੇ ਆਪਣੇ ਗੁਮਾਨ ਅਨੁਸਾਰ ਉਹਨਾਂ ਵਿੱਚੋਂ ਕੁੱਝ ਹਿੱਸਾ ਅੱਲਾਹ ਲਈ ਨਿਸ਼ਚਿਤ ਕੀਤਾ ਹੈ ਅਤੇ ਆਖਦੇ ਹਨ ਕਿ ਇਹ ਅੱਲਾਹ ਲਈ ਹੈ ਅਤੇ ਇਹ ਸਾਡੇ ਇਸ਼ਟਾਂ ਲਈ ਹੈ, ਫਿਰ ਜਿਹੜਾ ਹਿੱਸਾ ਉਹਨਾਂ ਦੇ ਇਸ਼ਟਾਂ ਦਾ ਹੁੰਦਾ ਹੈ ਉਹ ਤਾਂ ਅੱਲਾਹ ਕੋਲ ਨਹੀਂ ਪੁੱਜਦਾ ਪਰ ਜਿਹੜਾ ਅੱਲਾਹ ਦਾ ਹਿੱਸਾ ਹੁੰਦਾ ਹੈ ਉਹ ਉਹਨਾਂ ਦੇ ਇਸ਼ਟਾਂ ਨੂੰ ਮਿਲ ਜਾਂਦਾ ਹੈ। ਕਿੰਨੀ ਬੇਇਨਸਾਫ਼ੀ ਦੇ ਫ਼ੈਸਲੇ ਕਰਦੇ ਹਨ!

Enam 6:137

ਇਸੇ ਤਰ੍ਹਾਂ ਬਹੁਤ ਸਾਰੇ ਮੁਸ਼ਰਿਕਾਂ ਲਈ ਉਹਨਾਂ ਦੀ ਸੰਤਾਨ ਦਾ ਕਤਲ ਕਰਨਾ ਉਹਨਾਂ ਦੇ ਸ਼ਰੀਕਾਂ ਨੇ ਸੋਹਣਾ ਬਣਾ ਛੱਡਿਆ ਹੈ ਤਾਂ ਜੋ ਉਹਨਾਂ ਨੂੰ ਬਰਬਾਦ ਕਰ ਦੇਣ ਅਤੇ ਉਹਨਾਂ ਦੇ ਧਰਮ ਨੂੰ ਸ਼ੱਕ-ਸ਼ੁਬਹ ਵਿਚ ਪਾ ਦੇਣ। ਜੇ ਅੱਲਾਹ ਨੂੰ ਮਨਜ਼ੂਰ ਹੁੰਦਾ ਤਾਂ ਇਹ ਇੰਜ ਨਾ ਕਰਦੇ। ਸੋ ਤੁਸੀਂ (ਹੇ ਨਬੀ!) ਇਹਨਾਂ ਨੂੰ ਅਤੇ ਇਨ੍ਹਾਂ ਦੇ ਝੂਠ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿਓ।

Enam 6:138

ਉਹ ਇਹ ਵੀ ਵਿਚਾਰ ਰੱਖਦੇ ਹਨ ਕਿ ਇਹ ਡੰਗਰ-ਪਸ਼ੂ ਅਤੇ ਖੇਤੀਆਂ (ਨੂੰ ਖਾਣਾ) ਮਨ੍ਹਾ ਹੈ, ਇਹਨਾਂ ਨੂੰ ਕੇਵਲ ਉਹੀਓ ਖਾ ਸਕਦਾ ਹੈ ਜਿਸ ਨੂੰ ਅਸੀਂ ਚਾਹੀਏ। ਫੇਰ ਕੁੱਝ ਜਾਨਵਰ ਹਨ ਜਿਨ੍ਹਾਂ ਉੱਤੇ ਸਵਾਰੀ ਕਰਨੀ ਹਰਾਮ ਕਰ ਦਿੱਤੀ ਗਈ ਹੈ ਅਤੇ ਕੁੱਝ ਜਾਨਵਰ ਅਜਿਹੇ ਹਨ ਜਿਨ੍ਹਾਂ ਉੱਤੇ (ਜ਼ਿਬਹ ਕਰਦੇ ਹੋਏ) ਅੱਲਾਹ ਦਾ ਨਾਂ ਨਹੀਂ ਲੈਂਦੇ। ਇਹ ਸਭ ਉਹਨਾਂ ਨੇ ਅੱਲਾਹ ਦੇ ਨਾਂ ’ਤੇ ਝੂਠ ਘੜ੍ਹਿਆ ਹੈ ਅਤੇ ਉਹ ਛੇਤੀ ਹੀ ਉਹਨਾਂ ਨੂੰ ਇਸ ਝੂਠ ਘੜ੍ਹਣ ਦੀ ਸਜ਼ਾ ਦੇਵੇਗਾ।

Enam 6:139

ਉਹ (ਮੁਸ਼ਰਿਕ) ਆਖਦੇ ਹਨ ਕਿ ਜਿਹੜੀ ਚੀਜ਼ ਇਹਨਾਂ ਹਰਾਮ (ਕੀਤੇ ਹੋਏ) ਜਾਨਵਰਾਂ ਦੇ ਗਰਭ ਵਿਚ ਹੈ, ਉਹ ਖ਼ਾਸ ਸਾਡੇ ਮਰਦਾਂ ਲਈ ਹੈ ਅਤੇ ਔਰਤਾਂ ਲਈ ਹਰਾਮ ਹੈ। ਜੇ ਉਹ ਮੁਰਦਾ ਬੱਚਾ ਹੋਵੇ ਤਾਂ ਦੋਵੇਂ ਉਸ ਦੇ ਖਾਣ ਵਿਚ ਸਾਰੇ ਬਰਾਬਰ ਹਨ। ਛੇਤੀ ਹੀ ਅੱਲਾਹ ਇਹਨਾਂ ਨੂੰ ਇਹਨਾਂ ਦੀਆਂ ਮਨ ਘੜਤ ਗੱਲਾਂ ਦਾ ਬਦਲਾ ਦੇਵੇਗਾ। ਬੇਸ਼ੱਕ ਉਹ ਹਿਕਮਤ ਵਾਲਾ ਅਤੇ ਸਾਰੀਆਂ ਗੱਲਾਂ ਦੀ ਖ਼ਬਰ ਰੱਖਦਾ ਹੈ।

Enam 6:140

ਜ਼ਰੂਰ ਹੀ ਉਹ ਲੋਕ ਘਾਟੇ ਵਿਚ ਹਨ ਜਿਹੜੇ ਆਪਣੀ ਔਲਾਦ ਨੂੰ ਮੂਰਖਤਾ ਅਤੇ ਅਗਿਆਨਤਾ ਕਾਰਨ ਕਤਲ ਕਰ ਦਿੰਦੇ ਹਨ ਅਤੇ ਜਿਹੜਾ ਰਿਜ਼ਕ ਅੱਲਾਹ ਨੇ ਉਹਨਾਂ ਨੂੰ (ਖਾਣ-ਪੀਣ ਲਈ) ਬਖ਼ਸ਼ਿਆ ਹੈ, ਅੱਲਾਹ ਉੱਤੇ ਝੂਠ ਮੜ੍ਹ ਕੇ ਉਸ ਨੂੰ ਹਰਾਮ ਬਣਾ ਲੈਂਦੇ ਹਨ। ਬੇਸ਼ੱਕ ਇਹ ਲੋਕੀ ਗੁਮਰਾਹੀ ਵਿਚ ਜਾ ਪਏ ਅਤੇ ਹੁਣ ਉਹ ਸਿੱਧੇ ਰਸਤੇ ਨਹੀਂ ਆਉਣਗੇ।

Enam 6:141

ਅਤੇ ਉਹੀਓ ਹੈ ਜਿਸ ਨੇ ਛੱਪਰਾਂ ’ਤੇ ਚਾੜ੍ਹੇ ਹੋਏ ਅਤੇ ਬਿਨਾਂ ਛੱਪਰਾਂ ’ਤੇ ਚਾੜ੍ਹੇ ਬਾਗ਼ ਪੈਦਾ ਕੀਤੇ। ਖਜੂਰਾਂ ਤੇ (ਦੂਜੇ ਫਲਾਂ ਦੀਆਂ) ਫ਼ਸਲਾਂ ਉਗਾਈਆਂ, ਇਹਨਾਂ ਦੇ ਫਲਾਂ ਦਾ ਸੁਆਦ ਵੱਖੋ-ਵੱਖ ਹੁੰਦਾ ਹੈ। ਜ਼ੈਤੂਨ ਤੇ ਅਨਾਰ ਪੈਦਾ ਕੀਤੇ ਜਿਹੜੇ ਵੇਖਣ ਵਿਚ ਰਲਦੇ-ਮਿਲਦੇ ਹੁੰਦੇ ਹਨ ਤੇ ਸੁਆਦ ਵਿਚ ਵੱਖਰੇ। ਜਦੋਂ ਇਹਨਾਂ (ਰੁੱਖਾਂ) ’ਤੇ ਫਲ ਆਉਣ ਤਾਂ ਤੁਸੀਂ ਇਹਨਾਂ ਦੇ ਫਲ ਖਾਓ। ਇਹਨਾਂ ਫਲਾਂ ਦੀ ਵਾਢੀ ਸਮੇਂ ਅੱਲਾਹ ਦਾ ਹੱਕ ਅਦਾ ਕਰੋ। ਫ਼ਜ਼ੂਲ ਖ਼ਰਚੀ ਨਾ ਕਰੋ, ਬੇਸ਼ੱਕ ਅੱਲਾਹ ਫ਼ਜ਼ੂਲ ਖ਼ਰਚੀ (ਲੋੜ ਤੋਂ ਵੱਧ ਖ਼ਰਚ) ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।

Enam 6:142

ਉਸੇ ਨੇ ਭਾਰ ਦੀ ਢੋਆ-ਢੁਆਈ ਲਈ ਛੋਟੇ ਕੱਦ ਦੇ ਜਾਨਵਰ ਪੈਦਾ ਕੀਤੇ। ਅੱਲਾਹ ਨੇ ਤੁਹਾਨੂੰ ਜਿਹੜਾ ਰਿਜ਼ਕ ਬਖ਼ਸ਼ਿਆ ਹੈ ਉਸ ਵਿੱਚੋਂ ਖਾਓ ਅਤੇ ਸ਼ੈਤਾਨ ਦੀ ਪੈਰਵੀ ਨਾ ਕਰੋ, ਕਿਉਂ ਜੋ ਉਹ ਤੁਹਾਡਾ ਵੈਰੀ ਹੈ।

Enam 6:143

ਇਹ ਅੱਠ ਪ੍ਰਕਾਰ ਦੇ ਨਰ ਤੇ ਮਦੀਨ ਹਨ, ਦੋ ਭੇਡ ਦੀ ਨਸਲੋਂ ਅਤੇ ਦੋ ਬਕਰੀ ਦੀ ਨਸਲ ਵਿੱਚੋਂ। (ਹੇ ਨਬੀ!) ਤੁਸੀਂ ਇਹਨਾਂ ਤੋਂ ਪੁੱਛੋ, ਕੀ ਦੋਵਾਂ ਦੇ ਨਰ ਹਰਾਮ ਕੀਤੇ ਹਨ ਜਾਂ ਮਦੀਨ ਜਾਂ ਉਹ ਬੱਚੇ ਜਿਹੜੇ ਦੋਵੇਂ (ਨਸਲਾਂ) ਦੇ ਮਦੀਨ ਦੇ ਢਿੱਡਾਂ ਵਿਚ ਹਨ? ਜੇ ਤੁਸੀਂ ਸੱਚੇ ਹੋ ਤਾਂ ਮੈਨੂੰ ਸ਼ੁੱਧ ਗਿਆਨ ਸਹਿਤ ਦੱਸੋ।

Enam 6:144

ਦੋ ਨਸਲਾਂ ਊਂਠ ਦੀਆਂ ਅਤੇ ਦੋ ਹੀ ਗਊ ਦੀਆਂ ਹਨ।[13] (ਹੇ ਨਬੀ!) ਰਤਾ ਪੂੱਛੋ, ਕੀ ਅੱਲਾਹ ਨੇ ਦੋਵਾਂ ਦੇ ਨਰ ਹਰਾਮ ਕੀਤੇ ਹਨ ਜਾਂ ਦੋਵਾਂ ਦੇ ਮਦੀਨ ਜਾਂ ਉਹ ਬੱਚੇ ਜਿਹੜੇ ਦੋਵਾਂ ਮਦੀਨ ਦੇ ਢਿੱਡਾਂ ਵਿਚ ਹਨ? ਕੀ ਉਸ ਸਮੇਂ ਤੁਸੀਂ ਹਾਜ਼ਰ ਸੀ ਜਦੋਂ ਅੱਲਾਹ ਤੁਹਾਨੂੰ ਹੁਕਮ ਦੇ ਰਿਹਾ ਸੀ? ਇਸ ਤੋਂ ਵੱਡਾ ਜ਼ਾਲਮ ਕੌੌਣ ਹੋਵਗਾ ਜਿਹੜਾ ਅੱਲਾਹ ਦੇ ਸਿਰ ਬਿਨਾਂ ਕਿਸੇ ਦਲੀਲ ਤੋਂ ਝੂਠ ਮੜ੍ਹੇ ਤਾਂ ਜੋ ਲੋਕਾਂ ਨੂੰ ਇਹ ਬਿਨਾਂ ਗਿਆਨ ਤੋਂ ਗੁਮਰਾਹ ਕਰ ਸਕੇ। ਬੇਸ਼ੱਕ ਜ਼ਾਲਮਾਂ ਨੂੰ ਅੱਲਾਹ ਸਿੱਧੀ ਰਾਹ ਨਹੀਂ ਵਿਖਾਉਂਦਾ। ——— [13] ਇਹ ਨਰੀਨ ਤੇ ਮਾਦਾ ਪਸ਼ੂ ਜਿਨ੍ਹਾਂ ਨੂੰ ਮਨੁੱਖ ਖਾਂਦਾ ਹੈ ਅਤੇ ਇਸ ਤੋਂ ਬੋਝ ਢੋਹਾ ਢੋਆਈ ਦਾ ਕੰਮ ਵੀ ਲੈਂਦਾ ਹੈ ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਹਨ ਭਾਵੇਂ ਕਿ ਇਹ ਮਨੁੱਖਾਂ ਵਾਂਗ ਬੋਲ ਨਹੀਂ ਸਕਦੇ ਪਰ ਜੇ ਅੱਲਾਹ ਚਾਹਵੇ ਤਾਂ ਇਹਨਾਂ ਨੂੰ ਬੋਲਣ ਦੀ ਸ਼ਕਤੀ ਵੀ ਦੇ ਸਕਦਾ ਹੈ, ਜਿਵੇਂ ਹਦੀਸ ਵਿੱਚੋਂ ਕੁੱਝ ਘਟਨਾਵਾਂ ਦੀ ਚਰਚਾ ਵੀ ਕੀਤੀ ਗਈ ਹੈ। ਨਬੀ (ਸ:) ਨੇ ਫ਼ਰਮਾਇਆ, ਇਕ ਚਰਵਾਹਾ ਬਕਰੀਆਂ ਚਰਾ ਰਿਹਾ ਸੀ ਕਿ ਇਕ ਭੈੜੀਆਂ ਇਕ ਬਕਰੀ ਲੈ ਕੇ ਭੱਜ ਗਿਆ, ਜਦੋਂ ਚਰਵਾਹੇ ਨੇ ਭੈੜੀਏ ਦਾ ਪਿੱਛਾ ਕੀਤਾ ਤਾਂ ਭੈੜੀਏ ਨੇ ਚਰਵਾਹੇ ਨੂੰ ਕਿਹਾ ਕਿ ਕਿਆਮਤ ਦੇ ਨੇੜੇ ਇਹਨਾਂ ਬਕਰੀਆਂ ਦੀ ਰਾਖ਼ੀ ਜੰਗਲੀ ਜਾਨਵਰਾਂ ਤੋਂ ਕੌਣ ਕਰੇਗਾ ਜਦ ਕਿ ਮੈਤੋਂ ਛੁੱਟ ਉਸ ਦਿਨ ਹੋਰ ਕੋਈ ਚਰਵਾਹਾ ਨਹੀਂ ਹੋਵੇਗਾ। ਨਬੀ (ਸ:) ਨੇ ਇਹ ਵੀ ਫ਼ਰਮਾਇਆ ਕਿ ਇਕ ਵਿਅਕਤੀ ਇਕ ਬੈਲ ’ਤੇ ਸਾਮਾਨ ਲੱਦੀ ਜਾ ਰਿਹਾ ਸੀ, ਬੈਲ ਨੇ ਉਸ ਵੱਲ ਮੁੜ ਕੇ ਵੇਖਿਆ ਅਤੇ ਕਿਹਾ ਕਿ ਮੈਨੂੰ ਸਾਮਾਨ ਢੋਹਣ ਲਈ ਪੈਦਾ ਨਹੀਂ ਕੀਤਾ ਗਿਆ ਮੈਨੂੰ ਤਾਂ ਖੇਤੀ ਬਾੜੀ ਲਈ ਪੈਦਾ ਕੀਤਾ ਗਿਆ ਹੈ ਲੋਕ ਰੁਰਾਨ ਹੋ ਕੇ ਬੋਲੇ ‘ਸੁਬਹਾਨਲਾੱਹ’, ਜਾਨਵਰ ਵੀ ਗੱਲਾਂ ਕਰਦੇ ਹਨ! ਨਬੀ (ਸ:) ਨੇ ਫ਼ਰਮਾਇਆ, ਮੈਂ ਸੋ ਇਸ ’ਤੇ ਈਮਾਨ ਲਿਆਇਆ ਹਾਂ ਅਤੇ ਅਬੂ-ਬਕਰ ਤੇ ਉਮਰ ਵੀ ਇਸ ਗੱਲ ’ਤੇ ਈਮਾਨ ਲਿਆਏ ਹਨ। (ਸਹੀ ਬੁਖ਼ਾਰੀ, ਹਦੀਸ: 3663)

Enam 6:145

(ਹੇ ਨਬੀ!) ਤੁਸੀਂ ਕਹੋ ਕਿ ਜੋ ਵੀ ਵਹੀ (ਰੱਬੀ ਆਦੇਸ਼) ਮੇਰੇ ਵੱਲ ਆਈ ਹੈ ਮੈਂ ਇਸ ਵਿੱਚੋਂ ਕੁੱਝ ਵੀ ਅਜਿਹਾ ਨਹੀਂ ਵੇਖਦਾ ਜੋ ਕਿਸੇ ਖਾਣ ਵਾਲੇ ਲਈ, ਜੋਵੀ ਉਸ ਨੂੰ ਖਾਏ, ਹਰਾਮ ਹੋਵੇ ਪਰ ਹਾਂ! ਮੁਰਦਾਰ, ਵਗਦਾ ਖ਼ੂਨ, ਸੂਰ ਦਾ ਮਾਸ ਕਿਉਂ ਜੋ ਇਹ ਨਾ-ਪਾਕ ਹਨ (ਇਸ ਲਈ ਇਹ ਹਰਾਮ ਹਨ) ਜਾਂ ਉਹ ਜਾਨਵਰ ਜਿਸ ’ਤੇ ਜ਼ਿਬਹ ਕਰਦੇ ਸਮੇਂ ਛੁੱਟ ਅੱਲਾਹ ਤੋਂ ਕਿਸੇ ਹੋਰ ਦਾ ਨਾਂ ਲਿਆ ਗਿਆ ਹੋਵੇ। ਫੇਰ ਜੇ ਕੋਈ ਵਿਅਕਤੀ (ਭੁੱਖ ਤੋਂ) ਮਜਬੂਰ ਹੋ ਜਾਵੇ ਪਰ ਉਹ ਨਾ-ਫ਼ਰਮਾਨ ਤੇ (ਸ਼ਰੀਅਤ ਦੀਆਂ) ਸੀਮਾਵਾਂ ਟੱਪਣ ਵਾਲਾ ਨਾ ਹੋਵੇ (ਜੇ ਅਜਿਹਾ ਵਿਅਕਤੀ ਹਰਾਮ ਖਾ ਲਵੇ) ਤਾਂ ਬੇਸ਼ੱਕ ਤੁਹਾਡਾ ਰੱਬ ਅਤਿ ਬਖ਼ਸ਼ਣਹਾਰ ਤੇ ਰਹਿਮ ਵਾਲਾ ਹੈ।

Enam 6:146

ਯਹੂਦੀਆਂ ਲਈ ਅਸੀਂ ਸਾਰੇ ਹੀ ਨੌਹਾਂ ਵਾਲੇ ਜਾਨਵਰ ਹਰਾਮ ਕੀਤੇ ਸੀ ਅਤੇ ਗਊ ਤੇ ਬਕਰੀਆਂ ਦੀ ਚਰਬੀ ਵੀ ਉਹਨਾਂ ਲਈ ਹਰਾਮ ਕੀਤਾ ਸੀ, ਛੁੱਟ ਉਸ ਚਰਬੀ ਤੋਂ ਜਿਹੜੀ ਉਹਨਾਂ ਦੀਆਂ ਪਿੱਠਾਂ ਜਾਂ ਆਂਤੜੀਆਂ ਜਾਂ ਹੱਡੀ ਨਾਲ ਚਿੰਬੜੀ ਰਹਿ ਜਾਵੇ। ਅਸੀਂ ਉਹਨਾਂ ਨੂੰ ਇਹ ਸਜ਼ਾ ਉਹਨਾਂ ਦੀਆਂ ਨਾ-ਫ਼ਰਮਾਨੀਆਂ ਕਾਰਨ ਦਿੱਤੀ ਸੀ।

Enam 6:147

(ਹੇ ਨਬੀ!) ਜੇ ਇਹ ਤੁਹਾਨੂੰ ਝੂਠਾ ਕਹਿਣ ਤਾਂ ਤੁਸੀਂ ਇਹਨਾਂ ਨੂੰ ਆਖੋ ਕਿ ਤੁਹਾਡਾ ਰੱਬ ਬਹੁਤ ਹੀ ਖੁੱਲ੍ਹੀ-ਡੁੱਲ੍ਹੀ ਰਹਿਮਤ ਵਾਲਾ ਹੈ ਅਤੇ ਉਸ ਦਾ ਅਜ਼ਾਬ ਅਪਰਾਧੀਆਂ ਤੋਂ ਟਲਿਆ ਨਹੀਂ ਕਰਦਾ।

Enam 6:148

ਛੇਤੀ ਹੀ ਇਹ ਮੁਸ਼ਰਿਕ ਆਖਣਗੇ ਕਿ ਜੇ ਅੱਲਾਹ ਨੂੰ ਮਨਜ਼ੂਰ ਹੁੰਦਾ ਤਾਂ ਨਾ ਅਸੀਂ ਸ਼ਿਰਕ ਕਰਦੇ ਅਤੇ ਨਾ ਹੀ ਸਾਡੇ ਬਾਪ ਦਾਦਾ ਅਤੇ ਨਾ ਹੀ ਅਸੀਂ ਕਿਸੇ ਚੀਜ਼ ਨੂੰ ਹਰਾਮ ਕਹਿੰਦੇ। ਇਸੇ ਪ੍ਰਕਾਰ ਜਿਹੜੇ ਲੋਕੀ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ ਉਹਨਾਂ ਨੇ ਵੀ (ਨਬੀਆਂ ਨੂੰ) ਝੁਠਲਾਇਆ ਸੀ ਇੱਥੋਂ ਤਕ ਕਿ ਉਹਨਾਂ ਨੇ ਸਾਡੇ ਅਜ਼ਾਬ ਦਾ ਸੁਆਦ ਲੈ ਲਿਆ। ਤੁਸੀਂ ਕਹੋ ਕਿ ਤੁਹਾਡੇ ਕੋਲ ਜੇ ਕੋਈ ਦਲੀਲ ਹੈ ਤਾਂ ਸਾਡੇ ਸਾਹਮਣੇ ਹਾਜ਼ਰ ਕਰੋ। ਤੁਸੀਂ ਲੋਕ ਕੇਵਲ ਖ਼ਿਆਲੀ ਗੱਲਾਂ ’ਤੇ ਚੱਲ ਰਹੇ ਹੋ ਅਤੇ ਤੁਸੀਂ ਬਿਲਕੁਲ ਹੀ ਬੇਤੁਕੀਆਂ ਗੱਲਾਂ ਤੋਂ ਕੰਮ ਲੈਂਦੇ ਹੋ।

Enam 6:149

(ਹੇ ਨਬੀ!) ਤੁਸੀਂ ਆਖੋ ਕਿ ਸੱਚੀ ਦਲੀਲ ਤਾਂ ਅੱਲਾਹ ਦੀ ਹੀ ਹੈ ਫਿਰ ਜੇ ਉਹ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਸਿੱਧੇ ਰਸਤੇ ਪਾ ਦਿੰਦਾਂ।

Enam 6:150

(ਹੇ ਨਬੀ!) ਤੁਸੀਂ ਇਹਨਾਂ ਨੂੰ ਆਖੋ ਕਿ ਤੁਸੀਂ ਆਪਣੇ ਉਹਨਾਂ ਗਵਾਹਾਂ ਨੂੰ ਲੈ ਆਓ ਜਿਹੜੇ ਇਸ ਗੱਲ ਦੀ ਗਵਾਹੀ ਦੇਣ ਕਿ ਅੱਲਾਹ ਨੇ ਇਹਨਾਂ ਚੀਜ਼ਾਂ ਨੂੰ ਹਰਾਮ ਕੀਤਾ ਹੈ। ਜੇ ਉਹ ਗਵਾਹੀ ਦੇਣ ਤਾਂ ਵੀ ਤੁਸੀਂ ਗਵਾਹੀ ਨਾ ਦਿਓ ਅਤੇ ਨਾ ਹੀ ਅਜਿਹੇ ਝੂਠੇ ਵਿਚਾਰਾਂ ਵਾਲੇ ਲੋਕਾਂ ਦੀ ਪੈਰਵੀ ਕਰੋ, ਜਿਹੜੇ ਸਾਡੀਆਂ ਆਇਤਾਂ ਦਾ ਇਨਕਾਰ ਕਰਦੇ ਹਨ, ਨਾ ਹੀ ਆਖ਼ਿਰਤ ’ਤੇ ਈਮਾਨ ਰੱਖਦੇ ਹਨ ਅਤੇ ਦੂਜਿਆਂ ਨੂੰ ਆਪਣੇ ਰੱਬ ਦਾ ਭਾਈਭਾਲ ਬਣਾਉਂਦੇ ਹਨ।

Enam 6:151

(ਹੇ ਨਬੀ!) ਤੁਸੀਂ (ਮੁਸ਼ਰਿਕਾਂ ਤੇ ਕਾਫ਼ਿਰਾਂ ਨੂੰ) ਆਖੋ ਕਿ ਆਓ ਮੈਂ ਤੁਹਾਨੂੰ ਉਹ ਚੀਜ਼ਾਂ ਪੜ੍ਹ ਕੇ ਸੁਣਾਵਾਂ ਜਿਨ੍ਹਾਂ ਨੂੰ ਤੁਹਾਡੇ ਰੱਬ ਨੇ ਤੁਹਾਡੇ ਲਈ ਹਰਾਮ ਕੀਤਾ ਹੈ ਉਹ ਇਹ ਹੈ ਕਿ ਉਸ ਦੇ ਨਾਲ ਕਿਸੇ ਚੀਜ਼ ਨੂੰ ਸ਼ਰੀਕ ਨਾ ਕਰੋ, ਮਾਂ-ਬਾਪ ਨਾਲ ਇਹਸਾਨ (ਵਧੀਆ ਵਰਤਾਓ) ਕਰੋ, ਗ਼ਰੀਬੀ ਤੋਂ ਡਰਦੇ ਹੋਏ ਆਪਣੀ ਔਲਾਦ ਨੂੰ ਕਤਲ ਨਾ ਕਰੋ, ਅਸੀਂ ਤੁਹਾਨੂੰ ਵੀ ਅਤੇ ਉਹਨਾਂ (ਬੱਚਿਆਂ) ਨੂੰ ਵੀ ਰਿਜ਼ਕ ਦਿੰਦੇ ਹਾਂ, ਅਸ਼ਲੀਲਤਾ ਦੇ ਨੇੜੇ ਵੀ ਨਾ ਜਾਓ, ਭਾਵੇਂ ਉਹ ਗੁਪਤ ਹੈ ਜਾਂ ਖੁੱਲ੍ਹੇ ਆਮ ਹੈ, ਜਿਸ ਦਾ ਕਤਲ ਕਰਨਾ ਅੱਲਾਹ ਨੇ ਹਰਾਮ ਕੀਤਾ ਹੈ ਉਸ ਨੂੰ ਕਤਲ ਨਾ ਕਰੋ ਛੁੱਟ ਉਸ ਤੋਂ ਜਿਸਦਾ ਕਤਲ ਕਰਨਾ ਹੱਕ ਹੋਵੇ। ਇਹ ਉਹ ਗਲਾਂ ਹਨ ਜਿਨ੍ਹਾਂ ਦਾ ਹੁਕਮ ਤੁਹਾਨੂੰ ਦਿੱਤਾ ਜਾਂਦਾ ਹੈ ਤਾਂ ਜੋ ਤੁਸੀਂ ਸੂਝ ਬੂਝ ਤੋਂ ਕੰਮ ਲਵੋਂ।

Enam 6:152

ਯਤੀਮ ਦੇ ਮਾਲ ਦੇ ਨੇੜੇ ਵੀ ਨਾਂ ਜਾਓ ਪਰ ਅਜਿਹੇ ਤਰੀਕੇ ਨਾਲ ਜਾਓ ਜਿਹੜਾ ਸਭ ਤੋਂ ਵਧੀਆ ਹੈ, ਇੱਥੋਂ ਤਕ ਕਿ ਉਹ ਆਪਣੀ ਜਵਾਨੀ ਦੀ ਉਮਰ ਨੂੰ ਪੁੱਜ ਜਾਣ। ਨਾਪ-ਤੋਲ ਵਿਚ ਇਨਸਾਫ਼ ਕਰੋ। ਅਸੀਂ ਕਿਸੇ ਵਿਅਕਤੀ ਉੱਤੇ ਉਸ ਦੀ ਸਮਰਥਾ ਤੋਂ ਵੱਧ ਜ਼ਿੰਮੇਵਾਰ ਨਹੀਂ ਪਾਉਂਦੇ। ਜਦੋਂ ਕੋਈ ਵੀ ਗੱਲ (ਫ਼ੈਸਲਾ) ਕਰੋ ਤਾਂ ਇਨਸਾਫ਼ ਦਾ ਹੀ ਕਰੋ ਭਾਵੇਂ ਉਹ (ਮਾਮਲਾ ਤੁਹਾਡੇ) ਸਕੇ-ਸੰਬੰਧੀ ਦਾ ਹੋਵੇ। ਅੱਲਾਹ ਨਾਲ ਕੀਤੇ ਵਚਨਾਂ ਨੂੰ ਪੂਰਾ ਕਰੋ। ਇਹਨਾਂ (ਗੱਲਾਂ) ਦਾ ਅੱਲਾਹ ਨੇ ਤੁਹਾਨੂੰ ਕਰਨ ਲਈ ਹੁਕਮ ਦਿੱਤਾ ਹੈ ਤਾਂ ਜੋ ਤੁਸੀਂ ਯਾਦ ਰੱਖੋ।

Enam 6:153

(ਅਤੇ ਇਹ ਵੀ ਹੁਕਮ ਦਿੱਤਾ ਹੈ) ਕਿ ਇਹ (ਦੀਨ ਇਸਲਾਮ) ਮੇਰੀ ਰਾਹ ਹੈ ਜਿਹੜਾ ਸਿੱਧਾ ਹੈ, ਸੋ ਤੁਸੀਂ ਇਸੇ ਰਾਹ ’ਤੇ ਚੱਲੋ ਅਤੇ ਦੂਜੀਆਂ ਰਾਹਾਂ ’ਤੇ ਨਾ ਤੁਰੋ, ਉਹ ਰਾਹਾਂ ਤੁਹਾਨੂੰ ਅੱਲਾਹ ਤੋਂ ਜੁਦਾ ਕਰ ਦੇਣਗੀਆਂ। ਅੱਲਾਹ ਨੇ ਤੁਹਾਨੂੰ ਇਸ ਦਾ ਆਦੇਸ਼ ਦਿੱਤਾ ਹੈ ਤਾਂ ਜੋ ਤੁਸੀਂ ਬੁਰਾਈਆਂ ਤੋਂ ਬਚ ਸਕੋ।

Enam 6:154

ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਇਸ ਲਈ ਦਿੱਤੀ ਸੀ ਕਿ ਚੰਗੇ ਕਰਮ ਕਰਨ ਵਾਲਿਆਂ ਉੱਤੇ ਮੇਰੀਆਂ ਨਿਅਮਤਾਂ ਪੂਰੀਆਂ ਹੋਣ ਅਤੇ ਹਰ ਗੱਲ ਦੀ ਵਿਸਥਾਰ ਨਾਲ ਚਰਚਾ ਕਰਨ ਲਈ ਇਹ ਹਿਦਾਇਤ ਅਤੇ ਰਹਿਮਤਾਂ ਦਾ ਸਾਧਨ ਹੈ। ਤਾਂ ਜੋ ਉਹ ਲੋਕ ਆਪਣੇ ਰੱਬ ਨਾਲ ਮੁਲਾਕਾਤ ਦਾ ਯਕੀਨ ਕਰ ਲੈਣ।

Enam 6:155

ਅਤੇ ਇਹ (.ਕੁਰਆਨ) ਇਕ ਉੱਚ ਕੋਟੀ ਦੀ ਕਿਤਾਬ ਹੈ ਜਿਸ ਨੂੰ ਅਸੀਂ ਨਾਜ਼ਿਲ ਕੀਤਾ ਹੈ। ਇਹ ਬਰਕਤਾਂ ਵਾਲੀ ਹੈ। ਸੋ ਤੁਸੀਂ ਇਸੇ ਦੀ ਪੈਰਵੀ ਕਰੋ ਅਤੇ ਪਰਹੇਜ਼ਗਾਰ ਬਣੋ ਤਾਂ ਜੋ ਤੁਹਾਡੇ ’ਤੇ ਮਿਹਰਾਂ ਕੀਤੀਆਂ ਜਾਣ।

Enam 6:156

ਤਾਂ ਜੋ ਤੁਸੀਂ ਇਹ ਨਾ ਕਹਿ ਸਕੋਂ ਕਿ ਕਿਤਾਬ ਤਾਂ ਸਾਥੋਂ ਪਹਿਲੇ ਦੋ ਫ਼ਿਰਕਿਆਂ (ਯਹੂਦੀ ਤੇ ਈਸਾਈ) ਉੱਤੇ ਹੀ ਉਤਾਰੀ ਗਈ ਸੀ ਅਤੇ ਅਸੀਂ ਤਾਂ ਉਹਨਾਂ ਦੇ ਪੜ੍ਹਣ ਪੜ੍ਹਾਉਣ ਤੋਂ ਬੇਖ਼ਬਰ ਸੀ।

Enam 6:157

ਜਾਂ ਤੁਸੀਂ (ਇਹ ਨਾ ਕਹੋ) ਕਿ ਜੇ ਸਾਡੇ ਉੱਤੇ ਕੋਈ ਕਿਤਾਬ ਨਾਜ਼ਿਲ ਹੋਈ ਹੁੰਦੀ ਤਾਂ ਅਸੀਂ ਇਹਨਾਂ ਤੋਂ ਵੀ ਕਿਤੇ ਵੱਧ ਸਿੱਧੇ ਰਸਤੇ ’ਤੇ ਹੁੰਦੇ। ਸੋ ਹੁਣ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਇਕ ਖੁੱਲੀ ਕਿਤਾਬ ਆ ਗਈ ਹੈ ਜਿਹੜੀ ਰਾਹਨੁਮਾਈ ਦਾ ਸਾਧਨ ਹੈ ਅਤੇ ਰਹਿਮਤ ਵੀ ਹੈ। ਉਸ ਵਿਅਕਤੀ ਤੋਂ ਵਧਕੇ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ਦੀਆਂ ਆਇਤਾਂ ਤੋਂ ਮੂੰਹ ਮੋੜਦਾ ਹੈ ? ਅਸੀਂ ਛੇਤੀ ਹੀ ਇਹਨਾਂ ਲੋਕਾਂ ਨੂੰ ਅਜ਼ਾਬ ਦੀ ਸ਼ਕਲ ਵਿਚ ਸਜ਼ਾ ਦੇਵਾਂਗੇ ਕਿਉਂ ਜੋ ਉਹ ਹੱਕ ਤੋਂ ਮੂੰਹ ਮੋੜਦੇ ਸਨ।

Enam 6:158

ਕੀ ਇਹ ਲੋਕ ਇਸ ਗੱਲ ਦੀ ਉਡੀਕ ਵਿਚ ਹਨ ਕਿ ਇਹਨਾਂ ਕੋਲ ਫ਼ਰਿਸ਼ਤੇ ਆਉਣ ਜਾਂ ਤੁਹਾਡਾ ਰੱਬ ਆਵੇ ਜਾਂ ਤੁਹਾਡੇ ਰੱਬ ਵੱਲੋਂ ਕੋਈ ਨਿਸ਼ਾਨੀ ਆਵੇ? ਜਿਸ ਦਿਨ ਤੁਹਾਡੇ ਰੱਬ ਵੱਲੋਂ ਕੋਈ ਵੱਡੀ ਨਿਸ਼ਾਨੀ ਆ ਜਾਵੇਗੀ ਤਾਂ ਕਿਸੇ ਵੀ ਅਜਿਹੇ ਵਿਅਕਤੀ ਦਾ ਈਮਾਨ ਉਸ ਦੇ ਕੰਮ ਨਹੀਂ ਆਵੇਗਾ ਜਿਹੜਾ ਇਸ (ਨਿਸ਼ਾਨੀ ਆਉਣ ਤੋਂ) ਪਹਿਲਾਂ ਈਮਾਨ ਨਹੀਂ ਰੱਖਦਾ ਸੀ,[14] ਜਾਂ ਉਸ ਨੇ ਆਪਣੇ ਈਮਾਨ ਵਿਚ ਰਹਿੰਦੇ ਹੋਏ ਕੋਈ ਨੇਕ ਅਮਲ ਨਾ ਕੀਤਾ ਹੋਵੇ। (ਹੇ ਨਬੀ!) ਤੁਸੀਂ ਆਖੋ ਕਿ ਤੁਸੀਂ ਵੀ (ਰੱਬੀ ਫੈਸਲੇ ਦੀ) ਉਡੀਕ ਕਰੋ ਅਸੀਂ ਵੀ ਉਡੀਕ ਕਰਦੇ ਹਾਂ। ——— [14] ਇਸ ਤੋਂ ਭਾਵ ਕਿਆਮਤ ਨੇੜੇ ਪ੍ਰਗਟ ਹੋਣ ਵਾਲੀਆਂ ਨਿਸ਼ਾਨੀਆਂ ਵਿੱਚੋਂ ਇਕ ਵੱਡੀ ਨਿਸ਼ਾਨੀ ਹੈ ਜਿਸ ਦੇ ਪ੍ਰਗਟ ਹੋਣ ਤੋਂ ਬਾਅਦ ਈਮਾਨ ਤੇ ਤੌਬਾ ਦਾ ਬੂਹਾ ਬੰਦ ਹੋ ਜਾਵੇਗਾ ਫੇਰ ਕਿਸੇ ਦਾ ਈਮਾਨ ਲਿਆਉਣ ਜਾਂ ਤੌਬਾ ਕਰਨਾ ਕੋਈ ਲਾਭ ਨਹੀਂ ਦੇਵੇਗਾ। ਸੋ ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਕਿਆਮਤ ਉਸ ਵੇਲੇ ਤਕ ਨਹੀਂ ਆਵੇਗੀ ਜਦੋਂ ਤਕ ਸੂਰਜ ਪੱਛਮ ਤੋਂ ਨਾ ਨਿਕਲੇ ਅਤੇ ਜਦੋਂ ਲੋਕ ਇਸ ਨੂੰ ਪੱਛਮ ਤੋਂ ਨਿਕਲਦਾ ਹੋਇਆ ਵੇਖਣਗੇ ਤਾਂ ਉਸ ਸਮੇਂ ਜਿਹੜਾ ਵੀ ਕੋਈ ਧਰਤੀ ’ਤੇ ਹੋਵੇਗਾ ਈਮਾਨ ਲਿਆਵੇਗਾ ਪਰ ਉਸ ਸਮੇਂ ਕਿਸੇ ਵਿਅਕਤੀ ਦਾ ਈਮਾਨ ਲਿਆਉਣਾ ਜੇ ਉਹ ਪਹਿਲਾਂ ਈਮਾਨ ਨਹੀਂ ਲਿਆਇਆ ਹੋਵੇਗਾ ਉਸ ਨੂੰ ਕੋਈ ਲਾਭ ਨਹੀਂ ਦੇਵੇਗਾ। (ਸਹੀ ਬੁਖ਼ਾਰੀ ਹਦੀਸ: 4635) ਇਕ ਦੂਜੀ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਦਾ ਇਰਸ਼ਾਦ ਹੈ ਕਿ ਜਦੋਂ ਤਿੰਨ ਨਿਸ਼ਾਨੀਆਂ ਪ੍ਰਗਟ ਹੋ ਜਾਣ ਤਾਂ ਉਸ ਸਮੇਂ ਕਿਸੇ ਵਿਅਕਤੀ ਦਾ ਈਮਾਨ ਲੈ ਆਉਣਾ, ਜੇ ਉਹ ਪਹਿਲਾਂ ਈਮਾਨ ਵਾਲਾ ਨਹੀਂ ਸੀ, ਕੋਈ ਲਾਭ ਨਹੀਂ ਦੇਵੇਗਾ (1) ਸੂਰਜ ਦਾ ਪੱਛਮ ਦਿਸ਼ਾ ਤੋਂ ਨਿਕਲਣਾ (2) ਭੁਚਾਲ ਦਾ ਆਉਣਾ) (3) ਧਰਤੀ ’ਚੋਂ ਜਾਨਵਰ ਦਾ ਨਿਕਲਣਾ (ਸਹੀ ਬੁਖ਼ਾਰੀ, ਹਦੀਸ: 150) ਰਸੂਲ (ਸ:) ਨੇ ਫ਼ਰਮਾਇਆ, ਕੋਈ ਵੀ ਨਬੀ ਅਜਿਹਾ ਨਹੀਂ ਹੋਇਆ ਜਿਸ ਨੇ ਆਪਣੀ ਉੱਮਤ ਨੂੰ ਝੂਠੇ ਕਾਨੇ ਦੱਜਾਲ ਤੋਂ ਨਾ ਡਰਾਈਆਂ ਹੋਵੇ ਸਾਵਧਾਨ ਰਹੋ ਉਹ ਕਾਨਾ ਹੋਵੇਗਾ ਤੁਹਾਡਾ ਰੱਬ ਕਾਨਾ ਨਹੀਂ ਉਸ ਦੀਆਂ ਦੋਵੇਂ ਅੱਖਾਂ ਦੇ ਵਿਚਕਾਰ ਕਾਫ਼ਿਰ ਲਿਿਖਆ ਹੋਵੇਗਾ। (ਸਹੀ ਬੁਖ਼ਾਰੀ, ਹਦੀਸ: 7131)

Enam 6:159

ਜਿਨ੍ਹਾਂ ਲੋਕਾਂ ਨੇ ਆਪਣੇ ਦੀਨ ਨੂੰ ਅੱਡ-ਅੱਡ ਕਰ ਰੱਖਿਆ ਹੈ ਅਤੇ ਧੜ੍ਹਿਆਂ ਵਿਚ ਵੰਡੇ ਹੋਏ ਹਨ। ਹੇ ਨਬੀ! ਤੁਹਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ, ਉਹਨਾਂ ਦਾ ਮਾਮਲਾ ਅੱਲਾਹ ਦੇ ਹਵਾਲੇ ਹੈ[15] ਫੇਰ ਉਹ ਉਹਨਾਂ ਨੂੰ ਦੱਸੇਗਾ ਜਿਹੜੇ ਕੰਮ ਉਹ ਕਰਿਆ ਕਰਦੇ ਸਨ। ——— [15] ਇਸ ਆਇਤ ਵਿਚ ਧੜੇ ਬੰਦੀ ਅਤੇ ਦੀਨ ਵਿਚ ਨਵੀਆਂ ਨਵੀਆਂ ਗੱਲਾਂ (ਬਿਦਆਤ) ਘੜਣ ਦੀ ਨਿਖੇਦੀ ਕੀਤੀ ਗਈ ਹੈ। ਨਬੀ (ਸ:) ਦਾ ਇਸ ਆਇਤ ਦੇ ਸੰਬੰਧ ਵਿਚ ਕਹਿਣਾ ਹੈ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਦੀਨ ਵਿਚ ਨਵੀਆਂ ਨਵੀਆਂ ਗੱਲਾਂ ਘੜੀਆਂ ਅਤੇ ਜਿਹੜੇ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਰਹਿੰਦੇ ਹਨ ਅੱਲਾਹ ਉਹਨਾਂ ਦੀ ਦੁਆ ਨੂੰ ਕਬੂਲ ਨਹੀਂ ਕਰਦਾ। (ਤਫ਼ਸੀਰੇ ਕੁਰਤਬੀ 150/7) ਨਬੀ (ਸ:) ਨੇ ਫ਼ਰਮਾਇਆ ਯਹੂਦੀ 71 ਧੜ੍ਹਿਆ ਵਿਚ ਜਾਂ 72 ਧੜ੍ਹਿਆ ਵਿਚ ਵੰਡੇ ਗਏ ਸਨ ਅਤੇ ਇਹ ਉੱਮਤ 73 ਧੜ੍ਹਿਆਂ ਵਿਚ ਵੰਡੀ ਜਾਵੇਗੀ ਅਤੇ ਸਾਰੇ ਨਰਕ ਵਿਚ ਜਾਣਗੇ ਛੁੱਟ ਇਕ ਧੜੇ ਤੋਂ ਇਹ ਜੰਨਤੀ ਧੜਾ ਹੋਵੇਗਾ ਜਿਹੜਾ ਮੇਰੇ ਅਤੇ ਮੇਰੇ ਸਹਾਬਾ (ਸਾਥੀਆਂ) ਦੀ ਪੈਰਵੀ ਕਰੇਗਾ।

Enam 6:160

ਜਿਹੜਾ ਵਿਅਕਤੀ ਅੱਲਾਹ ਦੇ ਹਜ਼ੂਰ ਇਕ ਨੇਕੀ ਲੈ ਕੇ ਹਾਜ਼ਰ ਹੋਵੇਗਾ ਉਸ ਨੂੰ ਉਸ ਦਾ ਦਸ ਗੁਣਾ ਬਦਲਾ ਮਿਲੇਗਾ। ਜਿਹੜਾ ਇਕ ਬੁਰਾਈ ਕਰੇਗਾ ਉਸ ਨੂੰ ਉਸ ਦੇ ਬਰਾਬਰ ਸਜ਼ਾ ਮਿਲੇਗੀ। [16] ਕਿਸੇ ’ਤੇ ਕੋਈ ਜ਼ੁਲਮ ਨਹੀਂ ਕੀਤਾ ਜਾਵੇਗਾ। ——— [16] ਇਸ ਵਿਚ ਅੱਲਾਹ ਦੇ ਉਸ ਫ਼ਜਲੋ ਕਰਮ ਦਾ ਬਿਆਨ ਹੈ ਜਿਸ ਦਾ ਪ੍ਰਗਟਾਵਾ ਨੇਕੀ ਅਤੇ ਬੁਰਾਈ ਦਾ ਬਦਲਾ ਦੇਣ ਸਮੇਂ ਹੋਵੇਗਾ। ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 61/6

Enam 6:161

(ਹੇ ਨਬੀ!) ਤੁਸੀਂ ਆਖੋ ਕਿ ਬੇਸ਼ੱਕ ਮੇਰੇ ਰੱਬ ਨੇ ਮੈ` ਸਿੱਧੀ ਰਾਹ ਵੱਲ ਚੱਲਣ ਦੀ ਹਿਦਾਇਤ ਦਿੱਤੀ ਹੈ ਜੋ ਕਿ ਉੱਚੀਆਂ ਕਦਰਾਂ ਵਾਲਾ ਦੀਨ ਹੈ, ਜਿਹੜਾ ਇਕ ਰੱਬ ਦੀ ਬੰਦਗੀ ਕਰਨ ਵਾਲੇ ਇਬਰਾਹੀਮ ਦਾ ਦੀਨ ਹੈ ਅਤੇ ਉਹ ਮੁਸ਼ਰਿਕਾਂ ਵਿੱਚੋਂ ਨਹੀਂ ਸੀ।

Enam 6:162

(ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੀ ਨਮਾਜ਼, ਮੇਰੀ ਕੁਰਬਾਨੀ, ਮੇਰਾ ਜੀਨਾ ਤੇ ਮੇਰਾ ਮਰਨਾ, ਇਹ ਸਭ ਅੱਲਾਹ ਵਾਸਤੇ ਹੀ ਹੈ ਜਿਹੜਾ ਸਾਰੀ ਸਰਿਸ਼ਟੀ ਦਾ ਮਾਲਿਕ ਹੈ।

Enam 6:163

ਉਸ ਦਾ ਕੋਈ ਸਾਂਝੀ ਨਹੀਂ ਅਤੇ ਮੈਨੂੰ ਇਸੇ ਦਾ ਹੁਕਮ ਹੋਇਆ ਹੈ ਅਤੇ ਸਭ ਤੋਂ ਪਹਿਲਾਂ ਮੈਂ (ਉਸ ਦੇ ਹੁਕਮਾਂ ਨੂੰ) ਮੰਣਨ ਵਾਲਾ ਹਾਂ।

Enam 6:164

(ਹੇ ਨਬੀ!) ਤੁਸੀਂ ਕਹੋ, ਕੀ ਮੈਂ ਅੱਲਾਹ ਨੂੰ ਛੱਡ ਕੇ ਕਿਸੇ ਹੋਰ ਨੂੰ ਰੱਬ ਬਣਾਉਣ ਲਈ ਭਾਲਦਾ ਫਿਰਾਂ, ਜਦ ਕਿ ਉਹ ਹਰ ਚੀਜ਼ ਦਾ ਮਾਲਿਕ ਹੈ। ਕੋਈ ਵੀ ਵਿਅਕਤੀ ਅਜਿਹਾ (ਗੁਨਾਹ) ਨਹੀਂ ਕਮਾਉਂਦਾ ਜਿਸ ਦਾ ਬੋਝ-ਭਾਰ ਉਸੇ ’ਤੇ ਨਾ ਹੋਵੇ। ਕੋਈ ਵੀ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ। ਤੁਸੀਂ ਸਭ ਨੇ ਆਪਣੇ ਰੱਬ ਦੇ ਕੋਲ ਹੀ ਜਾਣਾ ਹੈ, ਫੇਰ ਉਹ ਤੁਹਾਨੂੰ ਦੱਸੇਗਾ ਜਿਸ ਚੀਜ਼ ਵਿਚ ਤੁਸੀਂ ਮਤਭੇਦ ਰੱਖਦੇ ਸੀ।

Enam 6:165

ਅਤੇ ਉਹੀਓ ਰੁ ਜਿਸ ਨੇ ਧਰਤੀ ’ਤੇ ਤੁਹਾਨੂੰ ਇਕ ਦੂਜੇ ਦਾ ਉੱਤਰ-ਅਧਿਕਾਰੀ ਬਣਾਇਆ ਅਤੇ ਤੁਹਾਡੇ ਵਿੱਚੋਂ ਕਈਆਂ ਨੂੰ ਉੱਚੇ ਦਰਜੇ ਬਖ਼ਸ਼ੇ ਤਾਂ ਜੋ ਉਹ ਉਹਨਾਂ ਨਿਅਮਤਾਂ ਦੁਆਰਾ ਤੁਹਾਡੀ ਪਰਖ ਕਰੇ ਜਿਹੜੀਆਂ ਉਸ ਨੇ ਤੁਹਾਨੂੰ ਬਖ਼ਸ਼ੀਆਂ ਹਨ। ਤੁਹਾਡਾ ਰੱਬ ਸਜ਼ਾ ਦੇਣ ਵਿਚ ਬਹੁਤ ਤੇਜ਼ ਹੈ ਅਤੇ ਬੇਸ਼ੱਕ ਉਹ ਅਤਿ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।