Pencapça Meal — Ârif Halîm — A'raf 7:1 – Yunus 10:109
Contents
- A'raf 7:1
- A'raf 7:2
- A'raf 7:3
- A'raf 7:4
- A'raf 7:5
- A'raf 7:6
- A'raf 7:7
- A'raf 7:8
- A'raf 7:9
- A'raf 7:10
- A'raf 7:11
- A'raf 7:12
- A'raf 7:13
- A'raf 7:14
- A'raf 7:15
- A'raf 7:16
- A'raf 7:17
- A'raf 7:18
- A'raf 7:19
- A'raf 7:20
- A'raf 7:21
- A'raf 7:22
- A'raf 7:23
- A'raf 7:24
- A'raf 7:25
- A'raf 7:26
- A'raf 7:27
- A'raf 7:28
- A'raf 7:29
- A'raf 7:30
- A'raf 7:31
- A'raf 7:32
- A'raf 7:33
- A'raf 7:34
- A'raf 7:35
- A'raf 7:36
- A'raf 7:37
- A'raf 7:38
- A'raf 7:39
- A'raf 7:40
- A'raf 7:41
- A'raf 7:42
- A'raf 7:43
- A'raf 7:44
- A'raf 7:45
- A'raf 7:46
- A'raf 7:47
- A'raf 7:48
- A'raf 7:49
- A'raf 7:50
- A'raf 7:51
- A'raf 7:52
- A'raf 7:53
- A'raf 7:54
- A'raf 7:55
- A'raf 7:56
- A'raf 7:57
- A'raf 7:58
- A'raf 7:59
- A'raf 7:60
- A'raf 7:61
- A'raf 7:62
- A'raf 7:63
- A'raf 7:64
- A'raf 7:65
- A'raf 7:66
- A'raf 7:67
- A'raf 7:68
- A'raf 7:69
- A'raf 7:70
- A'raf 7:71
- A'raf 7:72
- A'raf 7:73
- A'raf 7:74
- A'raf 7:75
- A'raf 7:76
- A'raf 7:77
- A'raf 7:78
- A'raf 7:79
- A'raf 7:80
- A'raf 7:81
- A'raf 7:82
- A'raf 7:83
- A'raf 7:84
- A'raf 7:85
- A'raf 7:86
- A'raf 7:87
- A'raf 7:88
- A'raf 7:89
- A'raf 7:90
- A'raf 7:91
- A'raf 7:92
- A'raf 7:93
- A'raf 7:94
- A'raf 7:95
- A'raf 7:96
- A'raf 7:97
- A'raf 7:98
- A'raf 7:99
- A'raf 7:100
- A'raf 7:101
- A'raf 7:102
- A'raf 7:103
- A'raf 7:104
- A'raf 7:105
- A'raf 7:106
- A'raf 7:107
- A'raf 7:108
- A'raf 7:109
- A'raf 7:110
- A'raf 7:111
- A'raf 7:112
- A'raf 7:113
- A'raf 7:114
- A'raf 7:115
- A'raf 7:116
- A'raf 7:117
- A'raf 7:118
- A'raf 7:119
- A'raf 7:120
- A'raf 7:121
- A'raf 7:122
- A'raf 7:123
- A'raf 7:124
- A'raf 7:125
- A'raf 7:126
- A'raf 7:127
- A'raf 7:128
- A'raf 7:129
- A'raf 7:130
- A'raf 7:131
- A'raf 7:132
- A'raf 7:133
- A'raf 7:134
- A'raf 7:135
- A'raf 7:136
- A'raf 7:137
- A'raf 7:138
- A'raf 7:139
- A'raf 7:140
- A'raf 7:141
- A'raf 7:142
- A'raf 7:143
- A'raf 7:144
- A'raf 7:145
- A'raf 7:146
- A'raf 7:147
- A'raf 7:148
- A'raf 7:149
- A'raf 7:150
- A'raf 7:151
- A'raf 7:152
- A'raf 7:153
- A'raf 7:154
- A'raf 7:155
- A'raf 7:156
- A'raf 7:157
- A'raf 7:158
- A'raf 7:159
- A'raf 7:160
- A'raf 7:161
- A'raf 7:162
- A'raf 7:163
- A'raf 7:164
- A'raf 7:165
- A'raf 7:166
- A'raf 7:167
- A'raf 7:168
- A'raf 7:169
- A'raf 7:170
- A'raf 7:171
- A'raf 7:172
- A'raf 7:173
- A'raf 7:174
- A'raf 7:175
- A'raf 7:176
- A'raf 7:177
- A'raf 7:178
- A'raf 7:179
- A'raf 7:180
- A'raf 7:181
- A'raf 7:182
- A'raf 7:183
- A'raf 7:184
- A'raf 7:185
- A'raf 7:186
- A'raf 7:187
- A'raf 7:188
- A'raf 7:189
- A'raf 7:190
- A'raf 7:191
- A'raf 7:192
- A'raf 7:193
- A'raf 7:194
- A'raf 7:195
- A'raf 7:196
- A'raf 7:197
- A'raf 7:198
- A'raf 7:199
- A'raf 7:200
- A'raf 7:201
- A'raf 7:202
- A'raf 7:203
- A'raf 7:204
- A'raf 7:205
- A'raf 7:206
- Enfal 8:1
- Enfal 8:2
- Enfal 8:3
- Enfal 8:4
- Enfal 8:5
- Enfal 8:6
- Enfal 8:7
- Enfal 8:8
- Enfal 8:9
- Enfal 8:10
- Enfal 8:11
- Enfal 8:12
- Enfal 8:13
- Enfal 8:14
- Enfal 8:15
- Enfal 8:16
- Enfal 8:17
- Enfal 8:18
- Enfal 8:19
- Enfal 8:20
- Enfal 8:21
- Enfal 8:22
- Enfal 8:23
- Enfal 8:24
- Enfal 8:25
- Enfal 8:26
- Enfal 8:27
- Enfal 8:28
- Enfal 8:29
- Enfal 8:30
- Enfal 8:31
- Enfal 8:32
- Enfal 8:33
- Enfal 8:34
- Enfal 8:35
- Enfal 8:36
- Enfal 8:37
- Enfal 8:38
- Enfal 8:39
- Enfal 8:40
- Enfal 8:41
- Enfal 8:42
- Enfal 8:43
- Enfal 8:44
- Enfal 8:45
- Enfal 8:46
- Enfal 8:47
- Enfal 8:48
- Enfal 8:49
- Enfal 8:50
- Enfal 8:51
- Enfal 8:52
- Enfal 8:53
- Enfal 8:54
- Enfal 8:55
- Enfal 8:56
- Enfal 8:57
- Enfal 8:58
- Enfal 8:59
- Enfal 8:60
- Enfal 8:61
- Enfal 8:62
- Enfal 8:63
- Enfal 8:64
- Enfal 8:65
- Enfal 8:66
- Enfal 8:67
- Enfal 8:68
- Enfal 8:69
- Enfal 8:70
- Enfal 8:71
- Enfal 8:72
- Enfal 8:73
- Enfal 8:74
- Enfal 8:75
- Tevbe 9:1
- Tevbe 9:2
- Tevbe 9:3
- Tevbe 9:4
- Tevbe 9:5
- Tevbe 9:6
- Tevbe 9:7
- Tevbe 9:8
- Tevbe 9:9
- Tevbe 9:10
- Tevbe 9:11
- Tevbe 9:12
- Tevbe 9:13
- Tevbe 9:14
- Tevbe 9:15
- Tevbe 9:16
- Tevbe 9:17
- Tevbe 9:18
- Tevbe 9:19
- Tevbe 9:20
- Tevbe 9:21
- Tevbe 9:22
- Tevbe 9:23
- Tevbe 9:24
- Tevbe 9:25
- Tevbe 9:26
- Tevbe 9:27
- Tevbe 9:28
- Tevbe 9:29
- Tevbe 9:30
- Tevbe 9:31
- Tevbe 9:32
- Tevbe 9:33
- Tevbe 9:34
- Tevbe 9:35
- Tevbe 9:36
- Tevbe 9:37
- Tevbe 9:38
- Tevbe 9:39
- Tevbe 9:40
- Tevbe 9:41
- Tevbe 9:42
- Tevbe 9:43
- Tevbe 9:44
- Tevbe 9:45
- Tevbe 9:46
- Tevbe 9:47
- Tevbe 9:48
- Tevbe 9:49
- Tevbe 9:50
- Tevbe 9:51
- Tevbe 9:52
- Tevbe 9:53
- Tevbe 9:54
- Tevbe 9:55
- Tevbe 9:56
- Tevbe 9:57
- Tevbe 9:58
- Tevbe 9:59
- Tevbe 9:60
- Tevbe 9:61
- Tevbe 9:62
- Tevbe 9:63
- Tevbe 9:64
- Tevbe 9:65
- Tevbe 9:66
- Tevbe 9:67
- Tevbe 9:68
- Tevbe 9:69
- Tevbe 9:70
- Tevbe 9:71
- Tevbe 9:72
- Tevbe 9:73
- Tevbe 9:74
- Tevbe 9:75
- Tevbe 9:76
- Tevbe 9:77
- Tevbe 9:78
- Tevbe 9:79
- Tevbe 9:80
- Tevbe 9:81
- Tevbe 9:82
- Tevbe 9:83
- Tevbe 9:84
- Tevbe 9:85
- Tevbe 9:86
- Tevbe 9:87
- Tevbe 9:88
- Tevbe 9:89
- Tevbe 9:90
- Tevbe 9:91
- Tevbe 9:92
- Tevbe 9:93
- Tevbe 9:94
- Tevbe 9:95
- Tevbe 9:96
- Tevbe 9:97
- Tevbe 9:98
- Tevbe 9:99
- Tevbe 9:100
- Tevbe 9:101
- Tevbe 9:102
- Tevbe 9:103
- Tevbe 9:104
- Tevbe 9:105
- Tevbe 9:106
- Tevbe 9:107
- Tevbe 9:108
- Tevbe 9:109
- Tevbe 9:110
- Tevbe 9:111
- Tevbe 9:112
- Tevbe 9:113
- Tevbe 9:114
- Tevbe 9:115
- Tevbe 9:116
- Tevbe 9:117
- Tevbe 9:118
- Tevbe 9:119
- Tevbe 9:120
- Tevbe 9:121
- Tevbe 9:122
- Tevbe 9:123
- Tevbe 9:124
- Tevbe 9:125
- Tevbe 9:126
- Tevbe 9:127
- Tevbe 9:128
- Tevbe 9:129
- Yunus 10:1
- Yunus 10:2
- Yunus 10:3
- Yunus 10:4
- Yunus 10:5
- Yunus 10:6
- Yunus 10:7
- Yunus 10:8
- Yunus 10:9
- Yunus 10:10
- Yunus 10:11
- Yunus 10:12
- Yunus 10:13
- Yunus 10:14
- Yunus 10:15
- Yunus 10:16
- Yunus 10:17
- Yunus 10:18
- Yunus 10:19
- Yunus 10:20
- Yunus 10:21
- Yunus 10:22
- Yunus 10:23
- Yunus 10:24
- Yunus 10:25
- Yunus 10:26
- Yunus 10:27
- Yunus 10:28
- Yunus 10:29
- Yunus 10:30
- Yunus 10:31
- Yunus 10:32
- Yunus 10:33
- Yunus 10:34
- Yunus 10:35
- Yunus 10:36
- Yunus 10:37
- Yunus 10:38
- Yunus 10:39
- Yunus 10:40
- Yunus 10:41
- Yunus 10:42
- Yunus 10:43
- Yunus 10:44
- Yunus 10:45
- Yunus 10:46
- Yunus 10:47
- Yunus 10:48
- Yunus 10:49
- Yunus 10:50
- Yunus 10:51
- Yunus 10:52
- Yunus 10:53
- Yunus 10:54
- Yunus 10:55
- Yunus 10:56
- Yunus 10:57
- Yunus 10:58
- Yunus 10:59
- Yunus 10:60
- Yunus 10:61
- Yunus 10:62
- Yunus 10:63
- Yunus 10:64
- Yunus 10:65
- Yunus 10:66
- Yunus 10:67
- Yunus 10:68
- Yunus 10:69
- Yunus 10:70
- Yunus 10:71
- Yunus 10:72
- Yunus 10:73
- Yunus 10:74
- Yunus 10:75
- Yunus 10:76
- Yunus 10:77
- Yunus 10:78
- Yunus 10:79
- Yunus 10:80
- Yunus 10:81
- Yunus 10:82
- Yunus 10:83
- Yunus 10:84
- Yunus 10:85
- Yunus 10:86
- Yunus 10:87
- Yunus 10:88
- Yunus 10:89
- Yunus 10:90
- Yunus 10:91
- Yunus 10:92
- Yunus 10:93
- Yunus 10:94
- Yunus 10:95
- Yunus 10:96
- Yunus 10:97
- Yunus 10:98
- Yunus 10:99
- Yunus 10:100
- Yunus 10:101
- Yunus 10:102
- Yunus 10:103
- Yunus 10:104
- Yunus 10:105
- Yunus 10:106
- Yunus 10:107
- Yunus 10:108
- Yunus 10:109
A'raf 7:1
ਅਲਫ਼ਿ, ਲਾਮ, ਮੀਮ, ਸੁਆਦ।
A'raf 7:2
(ਹੇ ਨਬੀ!) ਇਹ ਕਿਤਾਬ (.ਕੁਰਆਨ) ਤੁਹਾਡੇ (ਮੁਹੰਮਦ ਸ:) ਵੱਲ ਘੱਲੀ ਗਈ ਹੈ (ਤਾਂ ਜੋ) ਤੁਸੀਂ ਇਸ ਦੁਆਰਾ ਲੋਕਾਂ ਨੂੰ ਰੱਬ ਦੇ ਅਜ਼ਾਬ ਤੋਂ ਡਰਾਓ। ਸੋ ਤੁਹਾਡੇ ਮਨ ਵਚਿ (ਕਿਸੇ ਵੀ ਪ੍ਰਕਾਰ ਦੀ) ਕੋਈ ਤੰਗੀ (ਘੁਟਣ) ਨਹੀਂ ਹੋਣੀ ਚਾਹੀਦੀ ਜਦ ਕਿ ਇਹ .ਕੁਰਆਨ ਈਮਾਨ ਲਿਆਉਣ ਵਾਲਿਆਂ ਲਈ ਇਕ ਨਸੀਹਤ ਹੈ।
A'raf 7:3
(ਹੇ ਈਮਾਨ ਵਾਲਿਓ!) ਤੁਸੀਂ ਲੋਕ ਇਸੇ (.ਕੁਰਆਨ) ਦੀ ਪਾਲਣਾ ਕਰੋ ਜਹਿੜਾ ਤੁਹਾਡੇ ਰੱਬ ਵੱਲੋਂ ਤੁਹਾਡੇ ਵੱਲ ਨਾਜ਼ਲਿ ਕੀਤਾ ਗਆਿ ਹੈ ਅਤੇ ਤੁਸੀਂ (ਅੱਲਾਹ ਨੂੰ ਛੱਡ ਕੇ) ਹੋਰਾਂ (ਇਸ਼ਟਾਂ) ਦੀ ਤਾਬੇਦਾਰੀ ਨਾ ਕਰੋ। ਤੁਸੀਂ ਲੋਕ ਤਾਂ ਬਹੁਤ ਹੀ ਘੱਟ ਨਸੀਹਤ ਮੰਨਦੇ ਹੋ।
A'raf 7:4
ਬਥੇਰੀਆਂ ਹੀ ਬਸਤੀਆਂ ਅਜਹਿੀਆਂ ਹਨ ਜਿਨ੍ਹਾਂ ਨੂੰ ਅਸੀਂ ਬਰਬਾਦ ਕੀਤਾ ਹੈ ਅਤੇ ਉਹਨਾਂ ਉੱਤੇ ਸਾਡਾ ਅਜ਼ਾਬ ਉਸ ਵੇਲੇ ਆਇਆ ਜਦੋਂ ਉਹ ਰਾਤ ਨੂੰ ਸੁੱਤੇ ਪਏ ਹੋਏ ਸੀ ਜਾਂ ਦੁਪਹਿਰ ਸਮੇਂ, ਜਦੋਂ ਉਹ ਆਰਾਮ ਕਰ ਰਹੇ ਸਨ।
A'raf 7:5
ਸੋ ਜਦੋਂ ਉਹਨਾਂ ’ਤੇ ਸਾਡਾ ਅਜ਼ਾਬ ਆਇਆ ਤਾਂ ਉਸ ਸਮੇਂ ਉਹਨਾਂ ਦੇ ਮੂੰਹਾਂ ਤੋਂ ਛੁੱਟ ਇਸ ਤੋਂ ਹੋਰ ਕੁੱਝ ਨਹੀਂ ਨਿੱਕਲਿਆ ਕਿ ਜ਼ਾਲਮ ਤਾਂ ਅਸੀਂ ਆਪ ਹੀ ਸਾਂ।
A'raf 7:6
ਫੇਰ ਅਸੀਂ ਉਹਨਾਂ ਲੋਕਾਂ ਤੋਂ ਹਰੇਕ ਸਵਾਲ ਪੁੱਛਾਂਗੇ ਜਿਨ੍ਹਾਂ ਵੱਲ ਰਸੂਲ ਭੇਜੇ ਗਏ ਸਨ ਅਤੇ ਅਸੀਂ ਪੈਗ਼ੰਬਰਾਂ ਤੋਂ ਵੀ ਪੁੱਛਾਂਗੇ।
A'raf 7:7
ਫੇਰ ਅਸੀਂ (ਸਭ ਕੁੱਝ) ਆਪਣੇ ਗਆਿਨ ਦੇ ਆਧਾਰਤਿ ਉਹਨਾਂ ਦੇ ਸਾਹਮਣੇ (ਉਹਨਾਂ ਤੀਆਂ ਕਰਤੂਤਾਂ) ਬਆਿਨ ਕਰਾਂਗੇ, ਅਸੀਂ (ਦੁਨੀਆਂ ’ਚੋਂ) ਅਲੋਪ ਨਹੀਂ ਸੀ।
A'raf 7:8
ਉਸ ਦਨਿ (ਕਆਿਮਤ ਦਹਿਾੜੇ) ਅਮਲਾਂ ਦਾ ਤੋਲ ਹੱਕ ਅਨੁਸਾਰ ਹੀ ਹੋਵੇਗਾ ਫੇਰ ਜਸਿ ਦਾ ਪਲੜ੍ਹਾ (ਨੇਕ ਅਮਲਾਂ ਦਾ) ਭਾਰੀ ਹੋਵੇਗਾ ਉਹੀਓ ਕਾਮਯਾਬ ਹੋਵੇਗਾ।[1]
———
[1] ਇਸ ਆਇਤ ਵਿਚ ਅਮਲਾਂ ਦੇ ਭਾਰ ਦੀ ਗੱਲ ਕੀਤੀ ਗਈ ਹੈ ਭਾਵ ਕਿਆਮਤ ਦਿਹਾੜੇ ਮਨੁੱਖਾਂ ਦੇ ਅਮਲਾਂ ਨੂੰ ਤੋਲਿਆ ਜਾਵੇਗਾ ਸੂਰਤ ਅੰਬੀਆਂ ਦੀ ਆਇਤ ਵਿਚ .ਕੁਰਆਨ ਫ਼ਰਮਾਉਂਦਾ ਹੈ ਕਿ ਕਿਆਮਤ ਦੇ ਦਿਨ ਅੱਲਾਹ ਲੋਕਾਂ ਦੇ ਅਮਲਾਂ ਨੂੰ ਇਕ ਇਨਸਾਫ਼ ਦੇ ਪੈਮਾਨੇ ਦੁਆਰਾ ਤੋਲੇਗਾ। ਹਦੀਸ ਵਿਚ ਵੀ ਅਮਲਾਂ ਨੂੰ ਤੋਲਣ ਦੀ ਚਰਚਾ ਕੀਤੀ ਗਈ ਹੈ ਜਿਵੇਂ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਦੋ ਕਲਮੇ ਅੱਲਾਹ ਨੂੰ ਬਹੁਤ ਹੀ ਪਸੰਦ ਹਨ ਜਿਹੜੇ ਜ਼ੁਬਾਨ ਲਈ ਬਹੁਤ ਹਲਕੇ ਅਤੇ ਤੋਲਣ ਵਿਚ ਬਹੁਤ ਭਾਰ ਰੱਖਦੇ ਹਨ ਉਹ ਹਨ ਸੁਬਹਾਨੱਲਾ ਹੀ ਵਾਬੀ ਹਮਦੀ ਹੀ ਸੁਬਹਾ-ਨੱਲਾਹਿਲ-ਅਜ਼ੀਮ ਭਾਵ ਅੱਲਾਹ ਪਾਕ ਹੈ ਆਪਣੀਆਂ ਸਾਰੀਆਂ ਖ਼ੂਬੀਆਂ ਸਨੇ ਅੱਲਾਹ ਪਾਕ ਹੈ ਅਤੇ ਉੱਚੀ ਵਡਿਆਈ ਵਾਲਾ ਹੈ। (ਸਹੀ ਬੁਖ਼ਾਰੀ, ਹਦੀਸ: 7563) ਭਾਵ ਕਿ ਮੈਂ ਅੱਲਾਹ ਨੂੰ ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਸਮਝਦਾ ਹਾਂ ਜਿਹੜੀਆਂ ਉਸ ਦੀ ਸ਼ਾਨ ਦੇ ਵਿਰੁੱਧ ਹਨ ਅਤੇ ਮੈਂ ਅੱਲਾਹ ਨੂੰ ਉਹਨਾਂ ਸਾਰੀਆਂ ਗੱਲਾਂ ਤੋਂ ਬਹੁਤ ਉੱਚਾ ਸਮਝਦਾ ਹਾਂ ਜਿਹੜੀਆਂ ਉਸ ਨਾਲ ਜੋੜੀਆਂ ਜਾਂਦੀਆਂ ਹਨ, ਮੈਂ ਤਾਂ ਉਸ ਦੀ ਪ੍ਰਸੰਸ਼ਾ ਅਤੇ ਵਡਿਆਈ ਬਿਆਨ ਕਰਦਾ ਹਾਂ।
A'raf 7:9
ਜਿਨ੍ਹਾਂ (ਦੇ ਨੇਕ ਅਮਲਾਂ) ਦਾ ਪਲੜਾ ਹਲਕਾ ਹੋਵੇਗਾ, ਇਹ ਉਹ ਲੋਕ ਹੋਣਗੇ ਜਿਨ੍ਹਾਂ ਨੇ ਅਪਣਾ ਆਪ ਨੂੰ ਘਾਟੇ ਵਚਿ ਪਾਇਆ ਹੋਵੇਗਾ ਕਉਿਂ ਜੋ ਉਹ ਮੇਰੀਆਂ ਆਇਤਾਂ ਨਾਲ ਜ਼ੁਲਮ ਕਰਦੇ ਸਨ।
A'raf 7:10
ਨਰਿਸੰਦੇਹ, ਅਸਾਂ ਤੁਹਾਨੂੰ ਧਰਤੀ ’ਤੇ ਰਹਣਿ ਦਾ ਅਧਕਿਾਰ ਦਿੱਤਾ ਅਤੇ ਤੁਹਾਡੇ ਲਈ ਇਸ ਵਚਿ (ਹਰ ਪ੍ਰਕਾਰ ਦੀ) ਜੀਵਨ ਸਮੱਗਰੀ ਪੈਦਾ ਕੀਤੀ, ਪਰ ਤੁਸੀਂ ਲੋਕ ਬਹੁਤ ਹੀ ਘੱਟ ਸ਼ੁਕਰ ਅਦਾ ਕਰਦੇ ਹੋ।
A'raf 7:11
ਅਸੀਂ ਹੀ ਤੁਹਾਨੂੰ ਪੈਦਾ ਕੀਤਾ ਫੇਰ ਤੁਹਾਡੀਆਂ ਸ਼ਕਲਾਂ ਬਣਾਈਆਂ। ਫੇਰ ਅਸੀਂ ਫ਼ਰਸ਼ਿਤਆਿਂ ਨੂੰ ਆਖਆਿ ਕਿ ਆਦਮ ਨੂੰ ਸਜਿਦਾ ਕਰੋ, ਸੋ ਛੁੱਟ ਇਬਲੀਸ ਤੋਂ ਸਾਰਆਿਂ ਨੇ ਸਜਿਦਾ ਕਰ ਦਿੱਤਾ, ਉਹ ਸਜਿਦਾ ਕਰਨ ਵਾਲਆਿਂ ਵਚਿ ਸ਼ਾਮਲਿ ਨਹੀਂ ਹੋਇਆ।
A'raf 7:12
ਅੱਲਾਹ ਨੇ ਇਬਲੀਸ ਤੋਂ ਪੁੱਛਆਿ ਕਿ ਤੈਨੂੰ ਕਿਸੇ ਗੱਲ ਨੇ ਸਜਿਦਾ ਕਰਨ ਤੋਂ ਰੋਕ ਕੇ ਰੱਖਆਿ ਜਦ ਕਿ ਮੈਂ ਤੈਨੂੰ ਹੁਕਮ ਦਿੱਤਾ ਸੀ। ਉਹ (ਇਬਲੀਸ) ਆਖਣ ਲੱਗਾ ਕਿ ਮੈਂ ਇਸ (ਆਦਮ) ਤੋਂ ਚੰਗੇਰਾ ਹਾਂ ਕਿਉਂ ਜੋ ਤੂੰ ਮੈਨੂੰ ਅੱਗ ਤੋਂ ਪੈਦਾ ਕੀਤਾ ਹੈ ਅਤੇ ਇਸ (ਆਦਮ) ਨੂੰ ਮਿੱਟੀ ਤੋਂ ਬਣਾਇਆ ਹੈ।
A'raf 7:13
ਅੱਲਾਹ ਨੇ ਕਿਹਾ ਕਿ ਤੂੰ ਅਕਾਸ਼ ਤੋਂ ਹੇਠ ਉੱਤਰ ਜਾ, ਤੈਨੂੰ ਕੋਈ ਹੱਕ ਨਹੀਂ ਕਿ ਤੂੰ ਇੱਥੇ ਰਹਿੰਦੇ ਹੋਏ ਘਮੰਡ ਕਰੇਂ, ਸੋ ਇੱਥੋਂ ਨਕਿਲ, ਤੂੰ ਤਾਂ ਜ਼ਲੀਲ ਲੋਕਾਂ ਵਿੱਚੋਂ ਹੀ ਹੈ।
A'raf 7:14
ਉਸ (ਇਬਲੀਸ) ਨੇ (ਅੱਲਾਹ ਨੂੰ) ਕਿਹਾ ਕਿ ਤੂੰ ਮੈਨੂੰ ਉਸ ਦਿਨ ਤੀਕ ਲਈ ਮੋਹਲਤ ਦੇ ਜਦੋਂ ਲੋਕੀ ਕਬਰਾਂ ਵਿੱਚੋਂ (ਜਿਉਂਦੇ) ਉਠਾਏ ਜਾਣਗੇ।
A'raf 7:15
ਅੱਲਾਹ ਨੇ ਕਹਿਾ ਕਿ ਤੈਨੂੰ ਮੋਹਲਤ ਦਿੱਤੀ ਜਾਂਦੀ ਹੈ।
A'raf 7:16
ਉਸ (ਸ਼ੈਤਾਨ ਜਾਂ ਇਬਲੀਸ) ਨੇ ਕਿਹਾ ਕਿ ਕਿਉਂ ਜੋ ਤੂੰ ਇਸ (ਆਦਮ) ਦੇ ਕਾਰਨ ਮੈਨੂੰ ਗੁਮਰਾਹ ਕੀਤਾ ਹੇ ਤਾਂ ਮੈਂ ਵੀ ਇਹਨਾਂ (ਆਦਮ ਦੀ ਔਲਾਦ) ਨੂੰ ਗੁਮਰਾਹ ਕਰਨ ਲਈ ਤੇਰੇ ਵੱਲ ਆਉਂਦੀ ਸਿੱਧੀ ਰਾਹ ’ਤੇ ਘਾਤ ਵਚਿ ਬੈਠਾਂਗਾ।
A'raf 7:17
ਮੈਂ ਇਹਨਾਂ ਦੇ ਅਗਿੱਓਂ ਵੀ ਤੇ ਪਿੱਛਿਓਂ ਵੀ ਸੱਜਿਓਂ ਵੀ ਤੇ ਖੱਬਿਓਂ ਵੀ ਇਹਨਾਂ ਨੂੰ ਗੁਮਰਾਹ ਕਰਨ ਲਈ ਆਵਾਂਗਾ ਤੂੰ ਇਹਨਾਂ ਵਿੱਚੋਂ ਬਹੁਤਿਆਂ ਨੂੰ ਧੰਨਵਾਦੀ ਨਹੀਂ ਵੇਖੇਂਗਾ।
A'raf 7:18
ਅੱਲਾਹ ਨੇ ਆਖਆਿ! ਜਾ ਇੱਥੋਂ ਨਿਕਲ ਜਾ, ਤੂੰ ਜ਼ਲੀਲ ਤੇ ਧੁੱਤਕਾਰਿਆ ਹੋਇਆ ਹੈ। ਜਿਹੜਾ ਵੀ ਵਿਅਕਤੀ ਇਹਨਾਂ ਵਿੱਚੋਂ ਤੇਰਾ ਕਹਿਣਾ ਮੰਨੇਗਾ ਮੈਂ ਜ਼ਰੂਰ ਹੀ ਤੁਹਾਡੇ ਸਾਰਿਆਂ ਨਾਲ ਨਰਕ ਨੂੰ ਭਰ ਦੇਵਾਂਗਾ।
A'raf 7:19
ਆਖਆਿ ਕਿ ਹੇ ਆਦਮ! ਤੂੰ ਅਤੇ ਤੇਰੀ ਪਤਨੀ ਜੰਨਤ ਵਿੱਚ ਰਹੋ, ਜਿੱਥਿਓ ਮਰਜ਼ੀ ਖਾਓ ਪਰ ਇਸ ਦਰੱਖ਼ਤ ਦੇ ਨੇੜੇ ਵੀ ਨਹੀਂ ਜਾਣਾ, ਨਹੀਂ ਤਾਂ ਤੁਸੀਂ ਦੋਵੇਂ ਜ਼ਾਲਮਾਂ ਵਿਚ ਗਿਣੇ ਜਾਓਗੇ।
A'raf 7:20
ਫੇਰ ਸ਼ੈਤਾਨ ਨੇ ਉਹਨਾਂ ਦੋਵਾਂ (ਆਦਮ ਤੇ ਉਸ ਦੀ ਪਤਨੀ) ਨੂੰ ਬਹਿਕਾਉਣ ਲਈ ਉਹਨਾਂ ਦੇ ਦਿਲਾਂ ਵਿਚ ਵਸਵਸਾ (ਭੈੜੇ ਵਿਚਾਰ) ਦਾ ਦਿੱਤਾ ਤਾਂ ਜੋ ਜਹਿੜੀਆਂ ਗੁਪਤ ਇੰਦਰੀਆਂ ਇਹਨਾਂ ਤੋਂ ਕੱਜੀਆਂ ਹੋਈਆਂ ਸਨ, ਉਹਨਾਂ ਸਾਹਮਣੇ ਖੋਲ ਦੇਵੇ। ਸ਼ੈਤਾਨ ਆਖਣ ਲੱਗਾ ਕਿ ਤੁਹਾਡੇ ਰੱਬ ਨੇ ਤੁਹਾਨੂੰ (ਇਸ ਵਿਸ਼ੇਸ਼ ਦਰਖ਼ਤ ਦਾ ਫਲ ਖਾਣ ਤੋਂ) ਇਸ ਲਈ ਰੋਕਿਆ ਹੈ ਕਿ ਕੀਤੇ ਤੁਸੀਂ ਦੋਵੇਂ ਫ਼ਰਿਸ਼ਤੇ ਨਾ ਬਣ ਜਾਓ ਜਾਂ ਸਦਾ ਲਈ ਹੀ ਜੀਵਿਤ ਰਹਿਣ ਵਾਲਿਆਂ ਵਿੱਚੋਂ ਨਾ ਹੋ ਜਾਓ।
A'raf 7:21
ਉਸ ਨੇ ਉਹਨਾਂ ਦੋਵਾਂ ਦੇ ਸਾਹਮਣੇ ਸੁੰਹ ਖਾਦੀ ਕਿ ਸੱਚ ਜਾਣੋਂ ਮੈਂ ਤੁਹਾਡਾ ਸ਼ੁਭ ਚਿੰਤਕ ਹਾਂ।
A'raf 7:22
ਇੰਜ ਸ਼ੈਤਾਨ ਨੇ ਧੋਖਾ ਦੇਕੇ ਉਹਨਾਂ ਦੋਵਾਂ ਨੂੰ ਬਹਿਕਾਇਆ। ਜਦੋਂ ਉਹਨਾਂ ਦੋਵਾਂ ਨੇ ਦਰਖ਼ਤ (ਦਾ ਫਲ) ਖਾਦਾ ਤਾਂ ਦੋਵਾਂ ਦੇ ਗੁਪਤ ਅੰਗ ਇਕ ਦੂਜੇ ਦੇ ਅੱਗੇ ਬੇਪੜਦਾ ਹੋ ਗਏ ਅਤੇ ਫੇਰ ਉਹ ਦੋਵੇਂ ਆਪਣੇ ਆਪ ਨੂੰ ਜੰਨਤ ਦੇ ਪੱਤਿਆਂ ਨਾਲ ਢਕਣ ਲੱਗ ਪਏ। ਉਹਨਾਂ ਦੇ ਰੱਬ ਨੇ ਉਹਨਾਂ ਨੂੰ ਆਵਾਜ਼ ਦਿੱਤੀ, ਕੀ ਮੈਂ ਤੁਹਾਨੂੂੰ ਇਸ ਦਰਖ਼ਤ (ਦੇ ਨੇੜੇ ਜਾਣ) ਤੋਂ ਮਨ੍ਹਾ ਨਹੀਂ ਕੀਤਾ ਸੀ ਅਤੇ ਇਹ ਨਹੀਂ ਕਿਹਾ ਸੀ ਕਿ ਸ਼ੈਤਾਨ ਤੁਹਾਡਾ ਖੁੱਲਾ ਦੁਸ਼ਮਨ ਹੈ ?
A'raf 7:23
ਦੋਵਾਂ ਨੇ ਕਿਹਾ ਕਿ ਹੇ ਸਾਡੇ ਰੱਬ! ਅਸੀਂ ਆਪਣੇ ਆਪ ਨਾਲ ਜ਼ੁਲਮ ਕੀਤਾ ਹੈ। ਜੇ ਤੂੰ ਸਾਨੂੰ ਮੁਆਫ਼ ਨਹੀਂ ਕਰੇਂਗਾ ਅਤੇ ਸਾਡੇ ’ਤੇ ਰਹਿਮ ਨਹੀਂ ਕਰੇਂਗਾ ਤਾਂ ਅਸੀਂ ਘਾਟੇ ਵਿਚ ਰਹਿਣ ਵਾਲਿਆਂ ਵਿਂਚੋਂ ਹੋ ਜਾਵਾਂਗੇ (ਭਾਵ ਬਰਬਾਦ ਹੋ ਜਾਵਾਂਗੇ)।
A'raf 7:24
ਅੱਲਾਹ ਨੇ ਕਿਹਾ ਕਿ ਤੁਸੀਂ ਇੱਥੋਂ (ਅਕਾਸ਼ ਤੋਂ) ਉੱਤਰ ਜਾਓ, ਤੁਸੀਂ ਦੋਵੇਂ (ਸ਼ੈਤਾਨ ਤੇ ਮਨੁੱਖ) ਇਕ ਦੂਜੇ ਦੇ ਵੈਰੀ ਹੋ। ਹੁਣ ਤੁਸੀਂ ਧਰਤੀ ’ਤੇ ਹੀ ਰਹਿਣਾ-ਵਸਣਾ ਹੈ ਅਤੇ ਇਕ (ਨਿਸ਼ਚਿਤ) ਸਮੇਂ ਤੀਕ (ਜੀਵਨ ਦਾ) ਲਾਭ ਪ੍ਰਾਪਤ ਕਰਨਾ ਹੈ।
A'raf 7:25
ਫ਼ਰਮਾਇਆ ਕਿ ਤੁਸੀਂ (ਉਸ ਧਰਤੀ ’ਤੇ ਹੀ) ਜੀਵਨ ਬਤੀਤ ਕਰਨਾ ਹੈ ਅਤੇ ਉੱਥੇ ਹੀ ਮਰਨਾ ਹੈ ਅਤੇ (ਕਿਆਮਤ ਦਿਹਾੜੇ) ਤੁਸੀਂ ਉਸੇ ਵਿੱਚੋਂ ਹੀ ਕੱਢੇ ਜਾਓਗੇ।
A'raf 7:26
ਹੇ ਆਦਮ ਦੀ ਸੰਤਾਨ! ਅਸੀਂ ਤੁਹਾਡੇ ਲਈ ਲਿਬਾਸ ਉਤਾਰਿਆ ਹੈ ਜੋ ਤੁਹਾਡੇ ਗੁਪਤ ਅੰਗਾਂ ਨੂੰ ਛੁਪਾਉਂਦਾ ਹੈ ਅਤੇ ਸਜਾਵਟ ਦਾ ਸਾਧਨ ਵੀ ਹੈ ਅਤੇ ਸਭ ਤੋਂ ਵਧੀਆ ਲਿਬਾਸ ਪਰਹੇਜ਼ਗਾਰੀ ਵਾਲਾ ਲਿਬਾਸ ਹੈ।[2] ਇਹ (ਲਿਬਾਸ) ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਹੈ ਤਾਂ ਜੋ ਲੋਕੀ ਸਿੱਖਿਆ ਪ੍ਰਾਪਤ ਕਰਨ।
———
[2] ਕਿਹਾ ਜਾਂਦਾ ਹੈ ਕਿ ਇਸਲਾਮ ਤੋਂ ਪਹਿਲਾਂ ਜਹਾਲਤ ਦੇ ਸਮੇਂ ਅਰਬ ਦੇ ਬੁਤ ਪੂਜਕ ਨੰਗੇ ਹੋ ਕੇ ਕਾਅਬਾ ਦੇ ਚੱਕਰ ਲਗਾਇਆ ਕਰਦੇ ਸੀ ਪਰ ਜਦੋਂ ਇਸਲਾਮ ਭਾਰੂ ਹੋ ਗਿਆ ਅਤੇ ਮੱਕਾ ਜਿੱਤ ਲਿਆ ਗਿਆ ਤਾਂ ਇਹਨਾਂ ਬੁਤ ਪੂਜਕਾਂ ਅਤੇ ਮੁਸ਼ਰਿਕਾਂ ਦਾ ਦਾਖ਼ਲਾ ਮੱਕੇ ਵਿਖੇ ਬੰਦ ਕਰ ਦਿੱਤਾ ਗਿਆ ਅਤੇ ਨੰਗੇ ਹੋ ਕੇ ਚੱਕਰ ਲਗਾਉਣ ਦਾ ਵੀ ਅੰਤ ਕਰ ਦਿੱਤਾ ਗਿਆ।
A'raf 7:27
ਹੇ ਆਦਮ ਦੀ ਔਲਾਦ! ਕਤਿੇ ਸ਼ੈਤਾਨ ਤੁਹਾਨੂੰ ਫੇਰ ਕਿਸੇ ਅਜ਼ਮਾਇਸ਼ ਵਿਚ ਨਾ ਪਾ ਦੇਵੇ। ਜਿਵੇਂ ਕਿ ਉਸ ਨੇ ਤੁਹਾਡੇ ਮਾਂ ਬਾਪ (ਆਦਮ ਤੇ ਉਸ ਦੀ ਪਤਨੀ ਹੱਵਾ) ਨੂੰ ਜੰਨਤ ’ਚੋਂ ਬਾਹਰ ਕਢਵਾਇਆ ਸੀ, ਜਦੋਂ ਉਹਨਾਂ ਦੋਵਾਂ ਦਾ ਲਿਬਾਸ ਉਹਨਾਂ ਤੋਂ ਲੁਹਾ ਦਿੱਤਾ ਸੀ, ਤਾਂ ਜੋ ਉਹਨਾਂ ਦੇ ਗੁਪਤ ਅੰਗ ਪ੍ਰਗਟ ਕਰੇ ਬੇਸ਼ੱਕ ਉਹ ਤੇ ਉਸ ਦਾ ਕਬੀਲਾ ਤੁਹਾਨੂੰ ਉਸ ਥਾਂ ਤੋਂ ਵੇਖਦਾ ਹੈ ਜਿੱਥਿਓ ਤੁਸੀਂ ਉਹਨਾਂ ਨੂੰ ਨਹੀਂ ਵੇਖ ਸਕਦੇ ਇਹਨਾਂ ਸ਼ੈਤਾਨਾਂ ਨੂੰ ਅਸੀਂ ਉਹਨਾਂ ਦਾ ਦੋਸਤ ਬਣਾ ਦਿੱਤਾ ਹੈ ਜਿਹੜੇ ਈਮਾਨ ਨਹੀਂ ਲਿਆਉਂਦੇ।
A'raf 7:28
ਇਹ ਲੋਕ ਜਦੋਂ ਕੋਈ ਅਸ਼ਲੀਲ ਹਰਕਤਾਂ ਕਰਦੇ ਹਨ ਤਾਂ ਆਖਦੇ ਹਨ ਕਿ ਅਸੀਂ ਆਪਣੇ ਬਾਪ ਦਾਦਿਆਂ ਨੂੰ ਇਹੋ ਕਰਦੇ ਵੇਖਿਆ ਹੈ ਅਤੇ ਸਾਨੂੰ ਵੀ ਅੱਲਾਹ ਨੇ ਇਹੋ ਕਰਨ ਦਾ ਹੁਕਮ ਦਿੱਤਾ ਹੈ। (ਹੇ ਨਬੀ!) ਕਹਿ ਦਿਓ ਕਿ ਅੱਲਾਹ ਅਸ਼ਲੀਲ ਗੱਲਾਂ ਦੀ ਸਿੱਖਿਆ ਨਹੀਂ ਦਿੰਦਾ। ਕੀ ਤੁਸੀਂ ਅੱਲਾਹ ਦੇ ਜ਼ਿੰਮੇ ਉਹ ਗੱਲਾਂ ਮੜ੍ਹਦੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਨਹੀਂ ?
A'raf 7:29
(ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੇ ਰੱਬ ਨੇ ਸੱਚਾਈ ਤੇ ਇਨਸਾਫ਼ ਦਾ ਹੁਕਮ ਦਿੱਤਾ ਹੈ ਅਤੇ ਹੁਕਮ ਦਿੱਤਾ ਹੈ ਕਿ ਤੁਸੀਂ ਨਮਾਜ਼ ਵੇਲੇ ਆਪਣਾ ਮੂੰਹ ਸਿੱਧਾ (ਖ਼ਾਨਾ-ਕਾਅਬਾ ਵੱਲ) ਰੱਖੋ। ਬੰਦਗੀ ਨੂੰ ਉਸੇ ਲਈ ਖ਼ਾਲਸ ਕਰਦੇ ਹੋਏ ਉਸੇ ਨੂੰ (ਮਦਦ ਲਈ) ਸੱਦੋ। ਜਿਵੇਂ ਉਸ ਨੇ ਤੁਹਾਨੂੰ ਪਹਲਿਾਂ ਪੈਦਾ ਕੀਤਾ ਉਸੇ ਤਰ੍ਹਾਂ ਮੁੜ੍ਹ ਸੁਰਜੀਤ ਕੀਤੇ ਜਾਓਗੇ।
A'raf 7:30
ਕੁੱਝ ਲੋਕਾਂ ਨੂੰ ਅੱਲਾਹ ਨੇ ਹਿਦਾਇਤ ਦਿੱਤੀ ਹੈ ਅਤੇ ਕੁੱਝ ਨੂੰ ਗੁਮਰਾਹੀ ਚਿੰਬੜ ਗਈ ਹੈ। ਇਹਨਾਂ ਲੋਕਾਂ ਨੇ ਅੱਲਾਹ ਨੂੰ ਛੱਡ ਕੇ ਸ਼ੈਤਾਨਾਂ ਨੂੰ ਆਪਣਾ ਮਿੱਤਰ ਬਣਾ ਲਿਆ ਹੈ ਅਤੇ ਇਹ ਸਮਝਦੇ ਹਨ ਕਿ ਉਹ ਸਿੱਧੀ ਰਾਹ ’ਤੇ ਹਨ।
A'raf 7:31
ਹੇ ਆਦਮ ਦੀ ਔਲਾਦ! ਹਰੇਕ ਇਬਾਦਤ ਦੇ ਮੌਕੇ ’ਤੇ ਆਪਣੀ ਸਜਾਵਟ ਨਾਲ ਸਜੇ ਰਹੋ।[3] ਖਾਓ ਪਿਓ ਪਰ ਲੋੜ ਤੋਂ ਵੱਧ ਖ਼ਰਚ ਨਾ ਕਰੋ। ਬੇਸ਼ੱਕ ਉਹ ਬਿਨਾਂ ਲੋੜ ਖ਼ਰਚ ਕਰਨ ਵਾਲਿਆ ਨੂੰ ਪਸੰਦ ਨਹੀਂ ਕਰਦਾ।
———
[3] ਭਾਵ ਨਮਾਜ਼ ਪੜ੍ਹਦੇ ਹੋਏ ਕੱਪੜੇ ਪਾਉਣਾ ਜ਼ਰੂਰੀ ਹੈ ਸਤਰ ਤੋਂ ਭਾਵ ਹੈ ਕਿ ਮਰਦ ਆਪਣੇ ਮੋਢਿਆਂ ਉੱਤੇ ਕੱਪੜੇ ਪਾਵੇ ਅਤੇ ਧੁੰਨੀ ਤੋਂ ਗੋਡਿਆ ਤਕ ਆਪਣਾ ਸਰੀਰ ਕੱਪੜੇ ਨਾਲ ਢਕਣਾ ਨਮਾਜ਼ ਪੜ੍ਹਣ ਲਈ ਜ਼ਰੂਰੀ ਹੈ ਜਦ ਕਿ ਔੌਰਤ ਛੁੱਟ ਉਸ ਦੇ ਚਿਹਰੇ ਤੋਂ ਪੂਰਾ ਸਰੀਰ ਢੱਕ ਕੇ ਰੱਖੇਗੀ ਵਿਦਵਾਨਾ ਅਨੁਸਾਰ ਇਹ ਗੱਲ ਵਧੇਰੇ ਚੰਗੀ ਹੈ ਜੇਕਰ ਔੌਰਤਾਂ ਆਪਣੇ ਹੱਥਾਂ ਨੂੰ ਕੱਪੜੇ ਨਾਲ ਜਾਂ ਦਸਤਾਨੇ ਨਾਲ ਢੱਕ ਕੇ ਰਖੇ ਅਤੇ ਆਪਣੇ ਪੈਰਾਂ ਨੂੰ ਜਾਂ ਤਾਂ ਲੰਮੇ ਲਿਬਾਸ ਦੁਆਰਾ ਜਾਂ ਜਰਾਬਾਂ ਨਾਲ ਢਕੇ, ਇਹ ਰਾਏ ਅਬੂ-ਦਾਊਦ ਦੀ ਹਦੀਸ: 639, 640 ’ਤੇ ਆਧਾਰਿਤ ਹੈ। ● ਹਜ਼ਰਤ ਆਇਸ਼ਾ ਫਰਮਾਉਂਦੀ ਹੈ ਕਿ ਜਦੋਂ ਨਬੀ (ਸ:) ਫਜਰ ਦੀ ਨਮਾਜ਼ ਅਦਾ ਕਰਦੇ ਸੀ ਤਾਂ ਕੁਝ ਮੁਸਲਮਾਨ ਔੌਰਤਾਂ ਚਦਰਾਂ ਲੈਕੇ ਨਮਾਜ਼ ਵਿਚ ਸ਼ਾਮਿਲ ਹੁੰਦੀਆਂ ਸਨ ਅਤੇ ਉਹ ਨਮਾਜ਼ ਆਪਣੇ ਘਰਾਂ ਨੂੰ ਮੁੜ ਜਾਂਦੀਆਂ ਸਨ। ਬਿਨਾਂ ਇਸ ਤੋਂ ਕਿ ਉਹਨਾਂ ਨੂੰ ਕੋਈ ਪਛਾਣ ਸਕੇ। (ਸਹੀ ਬੁਖ਼ਾਰੀ, ਹਦੀਸ: 372)
A'raf 7:32
(ਹੇ ਨਬੀ!) ਇਹਨਾਂ ਨੂੰ ਆਖੋ ਜਿਹੜੀਆਂ ਸਜਾਵਟ ਤੇ ਖਾਣ ਪੀਣ ਦੀਆਂ ਪਵਿੱਤਰ ਚੀਜ਼ਾਂ ਅੱਲਾਹ ਨੇ ਆਪਣੇ ਬੰਦਿਆਂ ਲਈ ਪੈਦਾ ਕੀਤੀਆਂ ਹਨ ਉਹਨਾਂ ਨੂੰ ਕਿਸੇ ਨੇ ਹਰਾਮ ਕੀਤਾ ਹੈ? ਤੁਸੀਂ ਕਹਿ ਦਿਓ ਕਿ ਇਹ ਸਾਰੀਆਂ (ਪਵਿੱਤਰ ਚੀਜ਼ਾਂ) ਸੰਸਾਰ ਵਚਿ ਵੀ ਉਹਨਾਂ ਲਈ ਹਨ ਜਹਿੜੇ ਈਮਾਨ ਲਆਿਏ ਜਦ ਕਿ ਕਿਆਮਤ ਦਿਹਾੜੇ ਇਹ ਵਿਸ਼ੇਸ਼ ਮੋਮਿਨਾਂ ਲਈ ਹੀ ਹੋਣਗਿਆਂ। ਇਸ ਤਰ੍ਹਾਂ ਅਸੀਂ ਆਪਣੇ ਆਦੇਸ਼ਾਂ ਨੂੰ ਉਹਨਾਂ ਲਈ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ ਜਿਹੜੇ ਗਿਆਨ ਰੱਖਦੇ ਹਨ।
A'raf 7:33
(ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰੇ ਰੱਬ ਨੇ ਬੇਹਿਯਾਈ ਵਾਲੀਆਂ (ਭਾਵ ਅਸ਼ਲੀਲ) ਗੱਲਾਂ ਭਾਵੇਂ ਉਹ ਜ਼ਾਹਿਰ ਹੋਣ ਜਾਂ ਗੁਪਤ, ਪਾਪ ਤੇ ਅਣ ਹੱਕਾ ਜ਼ੁਲਮ ਨੂੰ ਹਰਾਮ ਕੀਤਾ ਹੈ ਅਤੇ ਇਹ ਵੀ (ਹਰਾਮ ਕੀਤਾ) ਕਿ ਤੁਸੀਂ ਬਿਨਾਂ ਕਿਸੇ ਦਲੀਲ ਤੋਂ ਕਿਸੇ ਨੂੰ ਅੱਲਾਹ ਦਾ ਸ਼ਰੀਕ ਬਣਾਓ ਅਤੇ ਅੱਲਾਹ ਦੇ ਸੰਬੰਧ ਵਿੱਚ ਉਹ ਗੱਲਾਂ ਆਖੋ ਜਿਸ ਦਾ ਤੁਹਾਨੂੰ ਉੱਕਾ ਹੀ ਗਿਆਨ ਨਹੀਂ (ਹਰਾਮ ਹਨ)।
A'raf 7:34
ਹਰੇਕ (ਕੌਮ) ਲਈ ਇਕ ਸਮਾਂ ਨਿਯਤ ਹੈ ਸੋ ਜਦੋਂ ਉਸ ਦਾ ਨਿਯਤ ਸਮਾਂ ਆਵੇਗਾ ਤਾਂ ਉਹ (ਕੌਮ) ਉਸ (ਸਮੇਂ) ਤੋਂ (ਬਚਣ ਲਈ) ਇਕ ਪਲ ਲਈ ਵੀ ਅੱਗੇ-ਪਿੱਛੇ ਨਹੀਂ ਹੋਵੇਗੀ।
A'raf 7:35
ਹੇ ਆਦਮ ਦੀ ਔਲਾਦ! ਜੇ ਤੁਹਾਡੇ ਵਿੱਚੋਂ ਹੀ ਤੁਹਾਡੇ ਕੋਲ ਪੈਗ਼ੰਬਰ ਆਉਣ ਜਿਹੜੇ ਤੁਹਾਨੂੰ ਮੇਰੀਆਂ ਆਇਤਾਂ ਸੁਣਾਉਣ ਤਾਂ ਜਿਹੜਾ ਵਿਅਕਤੀ ਬੁਰਾਇਆਂ ਤੋਂ ਬਚੇਗਾ ਅਤੇ ਆਪਣਾ ਸੁਧਾਰ ਕਰੇਗਾ ਤਾਂ (ਕਿਆਮਤ ਦਿਹਾੜੇ) ਉਸ ਨੂੰ ਨਾ ਕੋਈ ਡਰ ਹੋਵੇਗਾ ਅਤੇ ਨਾ ਹੀ ਕੋਈ ਚਿੰਤਾ ਹੋਵੇਗੀ।
A'raf 7:36
ਜਿਹੜੇ ਲੋਕ ਮੇਰੇ ਇਹਨਾਂ ਹੁਕਮਾਂ ਨੂੰ ਝੁਠਲਾਉਣਗੇ ਅਤੇ ਸਰਕਸ਼ੀ ਕਰਨਗੇ ਉਹ ਲੋਕ ਨਰਕ ਵਿਚ ਜਾਣਗੇ, ਜਿੱਥੇ ਉਹ ਸਦਾ ਲਈ ਰਹਿਣਗੇ।
A'raf 7:37
ਸੋ ਉਸ ਤੋਂ ਵੱਡਾ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਹੀ ਝੂਠ ਲਾਵੇ ਜਾਂ ਉਸ ਦੀਆਂ ਨਿਸ਼ਾਨੀਆਂ ਨੂੂੰ ਹੀ ਝੂਠਾ ਕਹੇ। ਜੋ ਕੁੱਝ ਉਸ ਦੇ ਮੁਕੱਦਰ ਵਿਚ ਲਿਖਿਆ ਹੋਇਆ ਹੈ ਉਹ ਉਸ ਨੂੰ ਮਿਲ ਜਾਵੇਗਾ, ਜਦੋਂ ਉਹਨਾਂ (ਜ਼ਾਲਮਾਂ) ਕੋਲ ਸਾਡੇ ਫ਼ਰਿਸ਼ਤੇ ਉਹਨਾਂ ਦੀ ਜਾਨ ਕੱਢਣ ਲਈ ਆਉਣਗੇ ਤਾਂ ਪੁੱਛਣਗੇ ਕਿ ਜਿਨ੍ਹਾਂ ਨੂੰ ਤੁਸੀਂ ਰੱਬ ਨੂੰ ਛੱਡ ਕੇ ਪੂਜਦੇ ਸੀ ਅੱਜ ਉਹ ਕਿੱਥੇ ਹਨ? ਤਾਂ ਜਵਾਬ ਦੇਣਗੇ ਕਿ ਉਹ ਸਾਥੋਂ ਖੁੱਸ ਗਏ ਅਤੇ ਉਹ ਆਪਣੇ ਵਿਰੁੱਧ ਗਵਾਹੀ ਦੇਣਗੇ ਕਿ ਬੇਸ਼ੱਕ ਉਹੀਓ (ਸੱਚਾਈ ਦੇ) ਇਨਕਾਰੀ ਸੀ।
A'raf 7:38
(ਅੱਲਾਹ ਹੁਕਮ ਦੇ ਕੇ) ਕਹੇਗਾ ਕਿ ਤੁਸੀਂ ਵੀ ਉਸੇ ਨਰਕ ਵਿਚ ਚਲੇ ਜਾਓ ਜਿਸ ਵਿਚ ਤੁਹਾਥੋਂ ਪਹਿਲਾਂ ਬੀਤ ਚੁੱਕੇ ਮਨੁੱਖਾਂ ਤੇ ਜਿੰਨਾਂ ਦੇ ਟੋਲੇ ਜਾ ਚੁੱਕੇ ਹਨ। ਉਹ ਇਕ ਦੂਜੇ ਨੂੰ ਫ਼ਿਟਕਾਰਾਂ ਪਾਉਣਗੇ ਇੱਥੋਂ ਤਕ ਕਿ ਜਦੋਂ ਉਹ ਸਾਰੇ ਉੱਥੇ ਜਮ੍ਹਾਂ ਹੋ ਜਾਣਗੇ ਤਾਂ ਇਕ ਟੋਲਾ ਦੂਜੇ ਟੋਲੇ ਨੂੰ ਆਖੇਗਾ ਕਿ ਹੇ ਸਾਡੇ ਰੱਬ! ਇਹਨਾਂ ਲੋਕਾਂ ਨੇ ਹੀ ਸਾਨੂੰ ਕੁਰਾਹੇ ਪਾਇਆ ਸੀ ਇਸ ਲਈ ਤੂੰ ਇਹਨਾਂ ਨੂੰ ਅੱਗ ਦਾ ਦੂਣਾ ਅਜ਼ਾਬ ਦੇ। ਅੱਲਾਹ ਆਖੇਗਾ ਕਿ ਤੁਹਾਡੇ ਸਾਰਿਆਂ ਲਈ ਦੂਣਾ ਅਜ਼ਾਬ ਹੈ, ਪਰ ਤੁਸੀਂ ਜਾਣਦੇ ਨਹੀਂ।
A'raf 7:39
ਉਹਨਾਂ ਦਾ ਪਹਿਲਾ ਟੋਲਾ ਦੂਜੇ ਟੋਲੇ ਨੂੰ ਆਖੇਗਾ (ਕਿ ਜੇ ਇਹ ਗੱਲ ਹੈ ਤਾਂ) ਫੇਰ ਤੁਹਾਨੂੰ ਸਾਡੇ ਤੋਂ ਕੋਈ ਵਿਸ਼ੇਸ਼ਤਾ ਪ੍ਰਾਪਤ ਨਹੀਂ ਸੋ ਤੁਸੀਂ ਵੀ ਆਪਣੀ ਕਮਾਈ ਅਨੁਸਾਰ ਅਜ਼ਾਬ ਦਾ ਸੁਆਦ ਲਵੋ।
A'raf 7:40
ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ (ਹੁਕਮਾਂ) ਨੂੰ ਝੁਠਲਾਇਆ ਅਤੇ ਉਹਨਾਂ ਤੋਂ ਸਰਕਸ਼ੀ ਕੀਤੀ, ਉਹਨਾਂ ਲਈ ਅਕਾਸ਼ ਦੇ ਬੂਹੇ ਨਹੀਂ ਖੋਲ੍ਹੇ ਜਾਣਗੇ। ਉਹ ਲੋਕੀ ਉਦੋਂ ਤਕ ਜੰਨਤ ਵਿਚ ਨਹੀਂ ਜਾਣਗੇ ਜਦੋਂ ਤਕ ਊਂਠ ਸੂਈ ਦੇ ਨੱਕੇ ਵਿਚ ਦੀ ਲੰਘ ਨਹੀਂ ਜਾਂਦਾ (ਜਿਹੜਾ ਸੰਭਵ ਨਹੀਂ )। ਅਸੀਂ ਅਪਰਾਧੀਆਂ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ।
A'raf 7:41
ਉਹਨਾਂ ਲਈ ਨਰਕ ਵਿਚ ਅੱਗ ਦਾ ਵਿਛੌਣਾ ਹੋਵੇਗਾ ਅਤੇ ਉਹਨਾਂ ਦਾ ਓਢਣਾ ਵੀ ਉਹੀਓ ਹੋਵੇਗਾ, ਅਸੀਂ ਜ਼ਾਲਮਾ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ।
A'raf 7:42
ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਅਤੇ ਅਸੀਂ (ਅੱਲਾਹ) ਕਿਸੇ ਵਿਅਕਤੀ ਨੂੰ ਉਸ ਦੀ ਸਮਰਥਾ ਤੋਂ ਵੱਧ ਤਕਲੀਫ਼ ਨਹੀਂ ਦਿੰਦੇ। ਉਹੀਓ ਲੋਕ ਜੰਨਤ ਵਿਚ ਜਾਣਗੇ ਅਤੇ ਸਦਾ ਉਸੇ ਵਿਚ ਹੀ ਰਹਿਣਗੇ।
A'raf 7:43
ਜੇ ਉਹਨਾਂ (ਜੰਨਤੀਆਂ) ਦੇ ਦਿਲਾਂ ਵਿਚ (ਇਕ ਦੂਜੇ ਦੇ ਵਿਰੁੱਧ) ਕੋਈ ਮੈਲ ਹੋਵੇਗੀ ਅਸੀਂ ਉਸ ਨੂੰ ਕੱਢ ਸੁੱਟਾਂਗੇ। ਉਹਨਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਲੋਕ ਆਖਣਗੇ ਕਿ ਅੱਲਾਹ ਦਾ ਸ਼ੁਕਰ ਹੈ ਕਿ ਉਸ ਨੇ ਸਾਨੂੰ ਸਿੱਧੀ ਰਾਹ ਵਿਖਾਇਆ, ਅਸੀਂ ਆਪ ਸਿੱਧੀ ਰਾਹ ਨਹੀਂ ਸੀ ਪੈ ਸਕਦੇ, ਜੇ ਅੱਲਾਹ ਸਾਨੂੰ ਰਾਹੇ ਨਾ ਪਾਉਂਦਾ। ਬੇਸ਼ੱਕ ਸਾਡੇ ਰੱਬ ਦੇ ਪੈਗ਼ੰਬਰ ਸੱਚੀਆਂ ਗੱਲਾਂ ਲੈਕੇ ਆਏ ਸਨ ਅਤੇ ਉਹਨਾਂ ਨੂੰ ਆਵਾਜ਼ ਦਿੱਤੀ ਜਾਵੇਗੀ ਕਿ ਇਹ ਹੈ ਉਹ ਜੰਨਤ ਜਿਸ ਦੇ ਵਾਰਸ ਤੁਸੀਂ ਉਹਨਾਂ ਅਮਲਾਂ ਕਾਰਨ ਬਣਾਏ ਗਏ ਹੋ ਜੋ ਤੁਸੀਂ (ਸੰਸਾਰ ਵਿਚ) ਕਰਦੇ ਸਾਂ।
A'raf 7:44
ਜੰਨਤ ਵਾਲੇ ਨਰਕੀਆਂ ਨੂੰ ਕਹਿਣਗੇ ਕਿ(ਰੱਬ ਨੇ) ਸਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ ਅਸੀਂ ਤਾਂ ਉਸ ਨੂੰ ਸੱਚਾ ਹੀ ਵੇਖਿਆ ਹੈ। ਕੀ ਤੁਸੀਂ ਵੀ ਜਿਹੜਾ ਤੁਹਾਡੇ ਰੱਬ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਉਸ ਨੂੰ ਸੱਚਾ ਵੇਖਿਆ ਹੈ? ਉਹ (ਨਰਕੀ) ਆਖਣਗੇ ਕਿ‘ਹਾਂ’ ਫੇਰ ਇਕ ਪੁਕਾਰਨ ਵਾਲਾ ਪੁਕਾਰੇਗਾ ਕਿ ਜ਼ਾਲਮਾਂ ’ਤੇ ਅੱਲਾਹ ਦੀ ਫ਼ਿਟਕਾਰ ਹੋਵੇ।
A'raf 7:45
ਜਿਹੜੇ ਲੋਕੀ ਅੱਲਾਹ ਦੇ ਰਸਤੇ ਤੋਂ ਲੋਕਾਂ ਨੂੰ ਰੋਕਦੇ ਸਨ ਅਤੇ ਇਸ ਵਿਚ ਕੋਈ ਵਿੰਗ-ਵੱਲ ਲੱਭਦੇ ਸਨ ਅਤੇ ਉਹ ਆਖ਼ਿਰਤ ਦੇ ਵੀ ਇਨਕਾਰੀ ਸਨ। (ਉਹਨਾਂ ’ਤੇ ਅੱਲਾਹ ਦੀ ਫਿਟਕਾਰ ਹੈ)
A'raf 7:46
ਉਹਨਾਂ ਦੋਵਾਂ (ਨਰਕੀਆਂ ਤੇ ਜੰਨਤੀਆਂ) ਵਿਚਕਾਰ ਇਕ ਓਟ ਹੋਵੇਗੀ ਅਤੇ ਆਰਾਫ਼[4] (ਉੱਚਾਈਆਂ) ’ਤੇ ਕੁੱਝ ਹੋਰ ਲੋਕ ਹੋਣਗੇ ਇਹ ਹਰੇਕ (ਜੰਨਤੀ ਤੇ ਨਰਕੀ) ਨੂੰ ਉਹਨਾਂ ਦੇ ਲੱਛਣਾ ਤੋਂ ਪਛਾਣ ਲੈਣਗੇ। ਉਹ ਜੰਨਤੀਆਂ ਨੂੰ ਪੁਕਾਰਦੇ ਹੋਏ ਆਖਣਗੇ ਕਿ ਅੱਸਲਾਮਾ ਅਲੈਕੁਮ (ਤੁਹਾਡੇ ’ਤੇ ਸਲਾਮਤੀ ਹੋਵੇ) ਇਹ ਆਰਾਫ਼ ਵਾਲੇ ਜੰਨਤ ਵਿਚ ਦਾਖ਼ਲ ਤਾਂ ਨਹੀਂ ਹੋਏ ਹੋਣਗੇ, ਹਾਂ! ਆਸਵੰਦ ਹੋਣਗੇ।
———
[4] ਆਰਾਫ਼ ਜੰਨਤ ਤੇ ਨਰਕ ਵਿਚਾਲੇ ਦੀ ਥਾਂ ਨੂੰ ਕਿਹਾ ਜਾਂਦਾ ਹੈ। (ਤਫਸੀਰ-ਏ-ਕੁਰਤਬੀ: 211/7)
A'raf 7:47
ਜਦੋਂ ਉਹਨਾਂ (ਆਰਾਫ਼ ਵਾਲਿਆਂ ਦੀਆਂ) ਨਜ਼ਰਾਂ ਨਰਕੀਆਂ ਵੱਲ ਜਾਣਗੀਆਂ ਫੇਰ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਇਹਨਾਂ ਜ਼ਾਲਮਾਂ ਦੇ ਸੰਗ ਨਾ ਰੱਖੀਂ।
A'raf 7:48
ਆਰਾਫ਼ ਵਾਲੇ ਕੁੱਝ (ਨਰਕਧਾਰੀ) ਲੋਕਾਂ ਨੂੰ ਉਹਨਾਂ ਦੇ ਲੱਛਣਾ ਤੋਂ ਪਛਾਣ ਕੇ ਆਵਾਜ਼ ਦੇਣਗੇ ਕਿ ਨਾ ਅੱਜ ਤੁਹਾਡੇ ਜੱਥੇ ਨੇ ਅਤੇ ਨਾ ਹੀ ਤੁਹਾਡੀ (ਜੀਵਨ ਸਮੱਗਰੀ) ਨੇ ਤੁਹਾਨੂੰ ਕੋਈ ਲਾਭ ਦਿੱਤਾ ਹੈ ਜਿਸ ’ਤੇ ਤੁਸੀਂ ਘਮੰਡ ਕਰਦੇ ਸਾਂ।
A'raf 7:49
ਕੀ ਇਹ ਉਹੀਓ ਲੋਕੀ ਹਨ ਜਿਨ੍ਹਾਂ ਬਾਰੇ ਤੁਸੀਂ ਕਸਮਾਂ ਖਾ ਖਾ ਕੇ ਕਿਹਾ ਕਰਦੇ ਸੀ ਕਿ ਅੱਲਾਹ ਇਹਨਾਂ ’ਤੇ ਕਦੇ ਵੀ ਆਪਣੀਆਂ ਮਿਹਰਾਂ ਨਹੀਂ ਕਰੇਗਾ (ਜਦ ਕਿ ਇਹਨਾਂ ਨੂੰ ਤਾਂ ਹੁਕਮ ਹੋ ਗਿਆ ਹੈ ਕਿ ਤੁਸੀਂ ਜੰਨਤ ਵਿਚ ਦਾਖ਼ਲ ਹੋ ਜਾਓ। ਅਜ ਨਾ ਤੁਹਾਡੇ ਲਈ ਕੋਈ ਡਰ ਹੈ ਅਤੇ ਨਾ ਹੀ ਕੋਈ ਚਿੰਤਾ ਹੈ।
A'raf 7:50
ਅਤੇ ਨਰਕੀ ਜੰਨਤੀਆਂ ਨੂੰ ਪੁਕਾਰ ਕੇ ਆਖਣਗੇ ਕਿ ਸਾਡੇ ’ਤੇ ਥੋੜ੍ਹਾ ਪਾਣੀ ਹੀ ਪਾ ਦਿਓ ਜਾਂ ਜਿਹੜਾ ਰਿਜ਼ਕ ਅੱਲਾਹ ਨੇ ਤੁਹਾਨੂੰ ਦੇ ਛੱਡਿਆ ਹੈ ਉਸ ਵਿੱਚੋਂ ਕੁੱਝ ਸਾਨੂੰ ਵੀ ਦੇ ਦਿਓ। ਜੰਨਤੀ ਆਖਣਗੇ ਕਿ ਅੱਲਾਹ ਨੇ ਦੋਵੇਂ ਚੀਜ਼ਾਂ ਕਾਫ਼ਿਰਾਂ ਲਈ ਹਰਾਮ ਕਰ ਰੱਖਿਆ ਹੈ।
A'raf 7:51
ਜਿਨ੍ਹਾਂ ਨੇ ਸੰਸਾਰ ਵਿਚ ਆਪਣੇ ਧਰਮ ਨੂੰ ਖੇਡ-ਤਮਾਸ਼ਾ ਬਣਾ ਰੱਖਿਆ ਸੀ ਅਤੇ ਜਿਨ੍ਹਾਂ ਨੂੰ ਸੰਸਾਰਿਕ ਜੀਵਨ ਨੇ ਧੋਖੇ ਵਿਚ ਪਾਇਆ ਹੋਇਆ ਸੀ ਅੱਜ ਅਸੀਂ (ਅੱਲਾਹ) ਉਹਨਾਂ ਨੂੰ ਉਸੇ ਤਰ੍ਹਾਂ ਭੁਲ ਜਾਵਾਂਗੇ ਜਿਵੇਂ ਕਿ ਉਹਨਾਂ ਨੇ ਇਸ ਕਿਆਮਤ) ਦਿਹਾੜੇ ਦੀ ਮਿਲਣੀ ਨੂੰ ਭੁਲਾ ਛੱਡਿਆ ਸੀ ਅਤੇ ਸਾਡੀਆਂ ਆਇਤਾਂ (ਰੱਬੀ ਕਲਾਮ) ਦਾ ਇਨਕਾਰ ਕਰਦੇ ਸਨ।
A'raf 7:52
ਅਤੇ ਅਸੀਂ ਇਹਨਾਂ ਲੋਕਾਂ ਕੋਲ ਇਕ ਅਜਿਹੀ ਕਿਤਾਬ (ਰਸੂਲ ਰਾਹੀਂ) ਪਹੁੰਚਾਈ ਹੈ ਜਿਸ ਵਿਚ ਅਸੀਂ ਆਪਣੇ ਗਿਆਨ ਤੇ ਅਧਾਰਿਤ ਬਹੁਤ ਹੀ ਵਿਸਥਾਰ ਨਾਲ (ਹਰ ਗੱਲ) ਬਿਆਨ ਕੀਤਾ ਹੈ। ਜਦ ਕਿ ਇਹ ਉਹਨਾਂ ਲੋਕਾਂ ਲਈ ਹਿਦਾਇਤ ਤੇ ਰਹਿਮਤ ਹੈ ਜਿਹੜੇ ਈਮਾਨ ਲਿਆਏ ਹਨ।
A'raf 7:53
ਇਹਨਾਂ ਲੋਕਾਂ ਨੂੰ ਹੋਰ ਕਿਸੇ ਗੱਲ ਦੀ ਉਡੀਕ ਨਹੀਂ ਕੇਵਲ ਇਸ (ਸੰਸਾਰ) ਦੇ ਅੰਤ ਦੀ ਉਡੀਕ ਕਰ ਰਹੇ ਹਨ। ਜਿਸ ਦਿਨ ਇਸ (ਸੰਸਾਰ) ਦਾ ਅੰਤ ਆਵੇਗਾ ਤਾਂ ਜਿਹੜੇ ਲੋਕ ਇਸ ਨੂੰ ਭੁੱਲੀ ਬੈਠੇ ਸਨ ਉਹ ਆਖਣਗੇ ਕਿ ਬੇਸ਼ੱਕ ਸਾਡੇ ਰੱਬ ਦੇ ਪੈਗ਼ੰਬਰ ਹੱਕ ਲੈ ਕੇ ਆਏ ਸਨ। ਕੀ ਸਾਡਾ ਕੋਈ ਸਿਫ਼ਾਰਸ਼ੀ ਹੈ ਕਿ ਉਹ ਸਾਡੀ ਲਈ (ਰੱਬ ਦੇ ਕੋਲ) ਸਿਫ਼ਾਰਸ਼ ਕਰੇ ? ਜਾਂ ਸਾਨੂੰ ਮੁੜ ਸੰਸਾਰ ਵਿਚ ਭੇਜੇ ਤਾਂ ਜੋ ਅਸੀਂ ਇਹਨਾਂ ਕੰਮਾਂ ਦੀ ਥਾਂ ਦੂਜੇ ਕੰਮ ਕਰੀਏ ਜੋ ਅਸੀਂ ਪਹਿਲਾਂ ਕਰਿਆ ਕਰਦੇ ਸੀ। ਬੇਸ਼ੱਕ ਇਹਨਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾ ਲਿਆ ਅਤੇ ਜਿਹੜੀਆਂ ਗੱਲਾਂ ਉਹ ਬਣਾਉਂਦੇ ਸਨ ਅੱਜ ਉਹ ਸਾਰੀਆਂ ਗੁਆਚੀਆਂ ਗਈਆਂ।
A'raf 7:54
ਬੇਸ਼ੱਕ ਤੇਰਾ ਰੱਬ ਉਹ ਅੱਲਾਹ ਹੀ ਹੈ ਜਿਸ ਨੇ ਛੇ ਦਿਨਾਂ ਵਿਚ ਸਾਰੇ ਅਕਾਸ਼ਾਂ ਤੇ ਧਰਤੀ ਨੂੰ ਪੈਦਾ ਕੀਤਾ ਫੇਰ ਉਹ ਅਰਸ਼ (ਰਾਜ ਸਿਘਾਸਨ) ’ਤੇ ਜਾ ਬੈਠਿਆ। ਉਹ (ਅੱਲਾਹ) ਦਨਿ ਨੂੰ ਰਾਤ ਨਾਲ ਇੰਜ ਢੱਕ ਦਿੰਦਾ ਹੈ ਕਿ ਉਹ ਰਾਤ ਛੇਤੀ ਹੀ ਦਿਨ ਦੇ ਪਿੱਛੇ ਚੱਲੀ ਆਉਂਦੀ ਹੈ। ਉਸ ਨੇ ਸੂਰਜ, ਚੰਨ, ਅਤੇ ਤਾਰਿਆਂ ਨੂੰ ਪੈਦਾ ਕੀਤਾ ਕਿ ਉਹ ਸਾਰੇ ਉਸ (ਅੱਲਾਹ ਦੇ) ਹੁਕਮ ਅਧੀਨ ਹਨ। ਖ਼ਬਰਦਾਰ ਰਹੋ! ਪੈਦਾ ਕਰਨਾ ਤੇ ਹੁਕਮ ਦੇਣਾ ਉਸੇ ਨੂੰ ਹੀ ਸ਼ੋਭਾ ਦਿੰਦਾ ਹੈ। ਅੱਲਾਹ, ਸਾਰੇ ਜਹਾਨਾਂ ਦਾ ਪਾਲਣਹਾਰ ਅਤੇ ਬਹੁਤ ਹੀ ਬਰਕਤਾਂ ਵਾਲਾ ਹੈ।
A'raf 7:55
ਤੁਸੀਂ ਆਪਣੇ ਪਾਲਣਹਾਰ ਤੋਂ ਗਿੜਗਿੜਾਉਂਦੇ ਹੋਏ ਅਤੇ ਹੋਲੇ ਹੋਲੇ ਦੁਆਵਾਂ ਕਰਿਆ ਕਰੋ। ਬੇਸ਼ੱਕ ਉਹ (ਅੱਲਾਹ) ਹੱਦੋਂ ਟੱਪਣ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
A'raf 7:56
ਧਰਤੀ ਵਿਚ ਜਦ ਕਿ ਇਸ ਨੂੰ ਸੁਆਰਿਆ ਜਾ ਚੁੱਕਿਆ ਹੈ, ਵਿਗਾੜ ਨਾ ਪੈਦਾ ਕਰੋ ਅਤੇ ਡਰਦੇ ਹੋਏ ਤੇ (ਬਖ਼ਸ਼ਿਸ਼ ਦੀਆਂ) ਆਸਾਂ ਰੱਖਦੇ ਹੋਏ ਉਸੇ ਨੂੰ ਹੀ ਪੁਕਾਰੋ। ਬੇਸ਼ੱਕ ਅੱਲਾਹ ਦੀਆਂ ਮਿਹਰਾਂ ਸੋਹਣੇ ਚਰਿੱਤਰ ਵਾਲਿਆਂ ਦੇ ਵਧੇਰੇ ਨੇੜੇ ਹਨ।
A'raf 7:57
ਅਤੇ ਉਹ (ਅੱਲਾਹ) ਹੀ ਹੈ ਜਿਹੜਾ ਆਪਣੀ ਰਹਿਮਤ (ਦੀ ਬਾਰਸ਼) ਤੋਂ ਪਹਿਲਾਂ ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ। ਜਦੋਂ ਉਹ ਹਵਾਵਾਂ ਭਾਰੀ (ਪਾਣੀ ਵਾਲੇ) ਬੱਦਲਾਂ ਨੂੰ ਚੁਕਦੀਆਂ ਹਨ ਤਾਂ ਅਸੀਂ ਇਹਨਾਂ ਬੱਦਲਾਂ ਨੂੰ ਕਿਸੇ ਨਿਰਜੀਵ (ਬੰਜਰ) ਧਰਤੀ ਵੱਲ ਤੌਰ ਦਿੰਦੇ ਹਾਂ। ਫੇਰ ਅਸੀਂ ਇਹਨਾਂ ਬੱਦਲਾਂ ਤੋਂ ਪਾਣੀ ਵਰਾਉਂਦੇ ਹਾਂ, ਫੇਰ ਇਸ ਪਾਣੀ ਤੋਂ ਹਰ ਪ੍ਰਕਾਰ ਦੇ ਫਲ (ਧਰਤੀ ਵਿੱਚੋਂ) ਕੱਢਦੇ ਹਾਂ। ਇਸੇ ਤਰ੍ਹਾਂ ਅਸਾਂ ਮੁਰਦਿਆਂ ਨੂੰ (ਧਰਤੀ ਵਿੱਚੋਂ) ਕੱਢ ਕੇ ਖੜਾ ਕਰ ਦੇਵਾਂਗੇ ਤਾਂ ਜੋ ਤੁਸੀਂ ਸਿੱਖਿਆ ਗ੍ਰਹਿਣ ਕਰੋ।
A'raf 7:58
ਜਿਹੜੀ ਧਰਤੀ ਚੰਗੀ (ਉਪਜਾਊ) ਹੁੰਦੀ ਹੈ ਉਸ ਦੀ ਉਪਜ ਤਾਂ ਅੱਲਾਹ ਦੇ ਹੁਕਮ ਨਾਲ ਬਥੇਰੀ ਨਿਕਲਦੀ ਹੈ ਅਤੇ ਜਿਹੜਾ ਧਰਤੀ ਖਰਾਬ ਹੁੰਦੀ ਹੈ ਉਸ ਦੀ ਉਪਜ ਬਹੁਤ ਹੀ ਨਿਕੰਮੀ ਹੁੰਦੀ ਹੈ। ਇਸ ਤਰ੍ਹਾਂ ਅਸੀਂ ਖੋਲ੍ਹ-ਖੋਲ੍ਹ ਕੇ ਆਪਣੀਆਂ ਦਲੀਲਾਂ ਬਿਆਨ ਕਰਦੇ ਹਾਂ ਉਹਨਾਂ ਲੋਕਾਂ ਲਈ ਜਿਹੜੇ ਸ਼ੁਕਰ ਅਦਾ ਕਰਦੇ ਹਨ।
A'raf 7:59
ਅਸੀਂ ਨੂਹ ਨੂੰ ਉਸ ਦੀ ਕੌਮ ਵੱਲ (ਪੈਗ਼ੰਬਰ ਬਣਾਕੇ) ਭੇਜਿਆ। ਉਹਨਾਂ ਨੇ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ ਉਸ ਤੋਂ ਛੁੱਟ ਹੋਰ ਕੋਈ ਤੁਹਾਡਾ ਇਸ਼ਟ ਨਹੀਂ, ਮੈਂ ਤੁਹਾਡੇ ’ਤੇ ਇਕ ਵੱਡੇ ਦਿਨ (ਕਿਆਮਤ) ਦੇ ਅਜ਼ਾਬ ਆਉਣ ਤੋਂ ਡਰਦਾ ਹਾਂ।
A'raf 7:60
ਉਸ (ਨੂਹ) ਦੀ ਕੌਮ ਦੇ ਕੁੱਝ ਸਰਦਾਰਾਂ ਨੇ ਆਖਿਆ। ਬੇਸ਼ੱਕ ਅਸੀਂ ਤਾਂ ਤੈਨੂੰ ਸਪਸ਼ਟ ਤੌਰ ’ਤੇ ਕੁਰਾਹੇ ਪਿਆ ਹੋਇਆ ਵੇਖ ਰਹੇ ਹਾਂ।
A'raf 7:61
ਉਹਨਾਂ(ਨੂਹ) ਨੇ ਆਖਿਆ ਕਿ ਹੇ ਮੇਰੀ ਕੌਮ! ਮੈਂ ਉੱਕਾ ਹੀ ਗੁਮਰਾਹੀ ’ਤੇ ਨਹੀਂ, ਮੈਂ ਤਾਂ ਸੰਸਾਰ ਦੇ ਪਾਲਣਹਾਰ ਦਾ ਰਸੂਲ ਹਾਂ।
A'raf 7:62
ਮੈਂ ਤੁਹਾਨੂੰ ਆਪਣੇ ਰੱਬ ਦੇ ਪੈਗ਼ਾਮ ਪਹੁੰਚਾਉਂਦਾ ਹਾਂ ਅਤੇ ਤੁਹਾਡੀ ਭਲਾਈ ਚਾਹੁੰਦਾ ਹਾਂ, ਮੈਂ ਅੱਲਾਹ ਵੱਲੋਂ ਉਹਨਾਂ ਗੱਲਾਂ ਦੀ ਖ਼ਬਰ ਰੱਖਦਾ ਹਾਂ ਜਿਨ੍ਹਾਂ ਦੀ ਖ਼ਬਰ ਤੁਹਾਨੂੰ ਨਹੀਂ।
A'raf 7:63
ਕੀ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਤੁਹਾਡੇ ਪਾਲਣਹਾਰ ਵੱਲੋਂ ਤੁਹਾਡੇ ਕੋਲ ਇਕ ਅਜਿਹੇ ਬੰਦੇ ਰਾਹੀਂ ਨਸੀਹਤ ਆਈ ਹੈ ਜਿਹੜਾ ਤੁਹਾਡੇ ਹੀ ਵਿੱਚੋਂ ਹੈ ਕਿ ਉਹ ਤੁਹਾਨੂੰ (ਅੱਲਾਹ ਦੀ ਸਜ਼ਾ) ਤੋਂ ਡਰਾਏ ਅਤੇ ਤੁਸੀਂ ਡਰ ਜਾਵੋ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ।
A'raf 7:64
ਫੇਰ ਉਹਨਾਂ ਨੇ ਉਸ (ਨੂਹ) ਨੂੰ ਝੁਠਲਾਇਆ ਅਤੇ ਅਸੀਂ (ਅੱਲਾਹ ਨੇ) ਉਸ ਨੂੰ ਅਤੇ ਉਸ ਦੇ (ਈਮਾਨ ਲਿਆਉਣ ਵਾਲੇ) ਸਾਥੀਆਂ ਨੂੰ ਇਕ ਬੇੜੀ ਵਿਚ ਛੁਟਕਾਰਾ ਦਿੱਤਾ ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ (ਰੱਬੀ ਆਦੇਸ਼ਾਂ) ਨੂੰ ਝੁਠਲਾਇਆ ਸੀ ਉਹਨਾਂ ਨੂੰ ਅਸੀਂ ਡੋਬ ਦਿੱਤਾ। ਬੇਸ਼ੱਕ ਉਹ ਲੋਕੀ (ਕੁਫ਼ਰ ਵਿਚ) ਅੰਨ੍ਹੇ ਹੋ ਰਹੇ ਸਨ।
A'raf 7:65
ਅਸੀਂ ਆਦ ਕੌਮ ਵੱਲ ਉਹਨਾਂ ਦੇ ਹੀ ਭਰਾ ਹੂਦ ਨੂੰ (ਨਬੀ ਬਣਾ ਕੇ) ਭੇਜਿਆ। ਉਸ ਨੇ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ ਉਸ ਤੋਂ ਛੁੱਟ ਤੁਹਾਡਾ ਕੋਈ ਇਸ਼ਟ ਨਹੀਂ। ਕੀ ਤੁਸੀਂ (ਅੱਲਾਹ ਤੋਂ) ਨਹੀਂ ਡਰਦੇ ?
A'raf 7:66
ਉਸ ਦੀ ਕੌਮ ਦੇ ਕਾਫ਼ਿਰ ਸਰਦਾਰਾਂ ਨੇ ਕਿਹਾ ਕਿ ਅਸੀਂ ਤਾਂ ਤੈਨੂੰ ਮੂਰਖਤਾ ਵਿਚ ਫ਼ਸਿਆ ਹੋਇਆ ਵੇਖ ਰਹੇ ਹਾਂ ਅਤੇ ਅਸੀਂ ਤਾਂ ਤੈਨੂੰ ਝੂਠੇ ਲੋਕਾਂ ਵਿੱਚੋਂ ਸਮਝਦੇ ਹਾਂ।
A'raf 7:67
ਉਸ (ਹੂਦ) ਨੇ ਆਖਿਆ ਕਿ ਹੇ ਮੇਰੀ ਕੌਮ! ਮੈਂ ਕੋਈ ਮੂਰਖ ਨਹੀਂ ਹਾਂ, ਮੈਂ ਤਾਂ ਸਾਰੇ ਜਹਾਨਾਂ ਦੇ ਪਾਲਣਹਾਰ ਵੱਲੋਂ ਭੇਜਿਆ ਹੋਇਆ ਪੈਗ਼ੰਬਰ ਹਾਂ।
A'raf 7:68
ਤੁਹਾਨੂੰ ਆਪਣੇ ਰੱਬ ਦਾ ਪੈਗ਼ਾਮ ਪਹੁੰਚਾਉਂਦਾ ਹਾਂ, ਮੈਂ ਤੁਹਾਡਾ ਸੱਚਾ ਸ਼ੁਭ-ਚਿੰਤਕ ਹਾਂ।
A'raf 7:69
ਕੀ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਤੁਹਾਡੇ ਪਾਲਣਹਾਰ ਵੱਲੋਂ ਤੁਹਾਡੇ ਵੱਲ ਇਕ ਅਜਿਹੇ ਵਿਅਕਤੀ ਰਾਹੀਂ ਨਸੀਹਤ ਪੁੱਜੀ ਹੈ ਜਿਹੜਾ ਤੁਹਾਡੇ ਵਿੱਚੋਂ ਹੀ ਹੈ ਤਾਂ ਜੋ ਉਹ ਤੁਹਾਨੂੰ (ਰੱਬ ਦੇ ਅਜ਼ਾਬ ਤੋਂ) ਡਰਾਏ। ਤੁਸੀਂ ਇਹ ਗੱਲ ਵੀ ਯਾਦ ਰੱਖੋ ਕਿ ਅੱਲਾਹ ਨੇ ਤੁਹਾਨੂੰ ਨੂਹ ਦੀ ਕੌਮ ਤੋਂ ਬਾਅਦ ਧਰਤੀ ਦਾ ਜਾਨਸ਼ੀਨ ਬਣਾਇਆ ਅਤੇ ਤੁਹਾਨੂੰ ਵਧੇਰੇ ਰਿਸ਼ਟ-ਪੁੱਸ਼ਟ ਕੀਤਾ, ਸੋ ਤੁਸੀਂ ਅੱਲਾਹ ਦੀਆਂ ਨਿਅਮਤਾਂ ਨੂੰ ਯਾਦ ਕਰੋ ਤਾਂ ਜੋ ਤੁਸੀਂ ਸਫਲਤਾ ਪਾਓ।
A'raf 7:70
ਉਹਨਾਂ (ਹੂਦ ਦੀ ਕੌਮ) ਨੇ ਆਖਆਿ, ਕੀ ਤੂੰ ਸਾਡੇ ਕੋਲ ਇਸ ਲਈ ਆਇਆ ਹੈ ਕਿ ਅਸੀਂ ਬਸ ਇਕ ਅੱਲਾਹ ਦੀ ਹੀ ਇਬਾਦਤ ਕਰੀਏ ਅਤੇ ਜਿਨ੍ਹਾਂ ਨੂੰ ਸਾਡੇ ਬਾਪ ਦਾਦਾ ਪੂਜਦੇ ਆਏ ਹਨ ਉਹਨਾਂ ਨੂੰ ਤਿਆਗ ਦਈਏ? ਜਿਹੜੇ ਅਜ਼ਾਬ ਦੀ ਧਮਕੀ ਤੂੰ ਦਿੰਦਾ ਹੈ ਉਹ ਲੈ ਆ, ਜੇ ਤੂੰ ਸੱਚਾ ਹੈ।
A'raf 7:71
ਉਸ (ਹੂਦ) ਨੇ ਆਖਿਆ ਕਿਹੁਣ ਤੁਹਾਡੇ ਉੱਤੇ ਅੱਲਾਹ ਦਾ ਅਜ਼ਾਬ ਆਉਣ ਵਾਲਾ ਹੀ ਹੈ। ਕੀ ਤੁਸੀਂ ਮੇਰੇ ਨਾਲ ਉਹਨਾਂ ਨਾਵਾਂ ਲਈ ਝਗੜਦੇ ਹੋ ਜਿਨ੍ਹਾਂ ਨੂੰ ਤੁਸੀਂ ਅਤੇ ਤੁਹਾਡੇ ਪਿਓ ਦਾਦਿਆਂ ਨੇ (ਆਪਣੇ ਇਸ਼ਟ) ਘੜ੍ਹ ਲਏ ਹਨ? ਇਹਨਾਂ ਦੇ ਇਸ਼ਟ ਹੋਣ ਦੀ ਅੱਲਾਹ ਨੇ ਕੋਈ ਦਲੀਲ ਨਹੀਂ ਭੇਜੀ, ਸੋ ਤੁਸੀਂ (ਅਜ਼ਾਬ ਦੀ) ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰ ਰਿਹਾ ਹਾਂ।
A'raf 7:72
ਅੰਤ ਅਸੀਂ ਆਪਣੀ ਮਿਹਰ ਨਾਲ ਉਸ (ਹੂਦ) ਨੂੰ ਅਤੇ ਉਸ ਦੇ ਸਾਥੀਆਂ ਨੂੰ ਬਚਾ ਲਿਆ ਅਤੇ ਉਹਨਾਂ ਲੋਕਾਂ ਦੀ ਜੜ੍ਹ ਵੱਢ ਸੁੱਟੀ ਜਿਹੜੇ ਸਾਡੀਆਂ ਆਇਤਾਂ ਦਾ ਇਨਕਾਰ ਕਰਦੇ ਸੀ ਅਤੇ ਉਹ ਈਮਾਨ ਲਿਆਉਣ ਵਾਲੇ ਵੀ ਨਹੀਂ ਸੀ।
A'raf 7:73
ਅਸੀਂ ਸਮੂਦ ਵੱਲ ਉਹਨਾਂ ਦੇ ਹੀ ਭਰਾ ਸਾਲੇਹ ਨੂੰ (ਨਬੀ ਬਣਾਕੇ) ਭੇਜਿਆ। ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਕੋਈ ਇਸ਼ਟ ਨਹੀਂ, ਤੁਹਾਡੇ ਕੋਲ ਤੁਹਾਡੇ ਪਾਲਣਹਾਰ ਵੱਲੋਂ ਇਕ ਸਪਸ਼ਟ ਦਲੀਲ ਆ ਚੁੱਕੀ ਹੈ। ਇਹ ਅੱਲਾਹ ਦੀ ਊਂਠਣੀ ਤੁਹਾਡੇ ਲਈ ਇਕ ਵਿਸ਼ੇਸ਼ ਨਿਸ਼ਾਨੀ ਹੈ ਸੋ ਤੁਸੀਂ ਇਸ ਨੂੰ ਛੱਡ ਦਿਓ ਕਿ ਅੱਲਾਹ ਦੀ ਧਰਤੀ ’ਤੇ ਚੁਗਦੀ-ਚਰਦੀ ਫਿਰੇ ਅਤੇ ਇਸ ਨੂੰ ਕਿਸੇ ਬੁਰੇ ਇਰਾਦੇ ਨਾਲ ਹੱਥ ਨਹੀਂ ਲਾਉਣਾ, ਨਹੀਂ ਤਾਂ ਤੁਹਾਨੂੰ ਦਰਦਨਾਕ ਅਜ਼ਾਬ ਆ ਨੱਪੇਗਾ।
A'raf 7:74
ਤੁਸੀਂ ਉਸ ਵੇਲੇ ਨੂੰ ਯਾਦ ਕਰੋ ਜਦੋਂ ਅੱਲਾਹ ਨੇ ਤੁਹਾਨੂੰ ਆਦ ਤੋਂ ਮਗਰੋਂ (ਧਰਤੀ ਦਾ) ਜਾਨ-ਨਸ਼ੀਨ ਬਣਾਇਆ ਸੀ ਅਤੇ ਤੁਹਾਨੂੰ ਧਰਤੀ ਉੱਤੇ ਵਸਣ ਦਾ ਟਿਕਾਣਾ ਦਿੱਤਾ। ਤੁਸੀਂ ਇਸ ਦੀ ਨਰਮ ਮਿੱਟੀ ਤੋਂ ਮਹੱਲ ਉਸਾਰਦੇ ਹੋ ਅਤੇ ਪਹਾੜਾਂ ਨੂੰ ਕੱਟ ਕੇ ਘਰ ਬਣਾਉਂਦੇ ਹੋ। ਸੋ ਅੱਲਾਹ ਦੀਆਂ ਨਿਅਮਤਾਂ ਨੂੰ ਯਾਦ ਰੱਖੋ ਅਤੇ ਧਰਤੀ ਵਿਚ ਫ਼ਸਾਦ ਨਾ ਫ਼ੈਲਾਓ।
A'raf 7:75
ਉਸ ਦੀ ਕੌਮ ਦੇ ਘਮੰਡੀ ਸਰਦਾਰਾਂ ਨੇ ਉਹਨਾਂ ਦੀ ਕੌਮ ਦੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਜਹਿੜੇ ਈਮਾਨ ਲਿਆਏ ਸਨ ਪੁੱਛਿਆ, ਕੀ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਸਾਲੇਹ ਆਪਣੇ ਰੱਬ ਵੱਲੋਂ ਭੇਜਿਆ ਹੋਇਆ (ਪੈਗ਼ੰਬਰ) ਹੇੈ ? ਉਹਨਾਂ ਨੇ ਆਖਿਆ ਬੇਸ਼ੱਕ ਸਾਨੂੰ ਇਸ ’ਤੇ ਪੂਰਾ ਯਕੀਨ ਹੈ ਜੋ ਵੀ ਸੁਨੇਹਾ ਉਸ ਨੂੰ ਦੇਕੇ ਭੇਜਿਆ ਹੈ।
A'raf 7:76
ਉਹ ਹੰਕਾਰੇ ਹੋਏ ਲੋਕ ਆਖਣ ਲੱਗੇ ਕਿ ਜਿਸ ਗੱਲ ’ਤੇ ਤੁਸੀਂ ਯਕੀਨ ਰੱਖਦੇ ਹੋ ਅਸੀਂ ਤਾਂ ਉਸ ਦਾ ਇਨਕਾਰ ਕਰਦੇ ਹਾਂ।
A'raf 7:77
ਸੋ ਉਹਨਾਂ ਨੇ ਊਠਣੀ ਦੀਆਂ ਟੰਗਾਂ ਵੱਢ ਸੁੱਟੀਆਂ ਅਤੇ ਆਪਣੇ ਪਾਲਣਹਾਰ ਦੇ ਹੁਕਮਾਂ ਤੋਂ ਸਰਕਸ਼ੀ ਕੀਤੀ ਅਤੇ ਆਖਣ ਲੱਗੇ ਕਿ ਹੇ ਸਾਲੇਹ! ਜਿਸ (ਅਜ਼ਾਬ) ਦੀ ਤੂੰ ਸਾਨੂੰ ਚਿਤਾਵਨੀ ਦੇ ਰਿਹਾ ਹੈ, ਜੇ ਤੂੰ ਪੈਗ਼ੰਬਰਾਂ ਵਿੱਚੋਂ ਹੈ ਤਾਂ ਉਹ ਅਜ਼ਾਬ ਲੈ ਆ।
A'raf 7:78
ਫੇਰ ਉਹਨਾਂ ਨੂੰ ਇਕ ਭੁਚਾਲ ਨੇ ਆ ਨੱਪਿਆ, ਉਹ ਆਪਣੇ ਘਰਾਂ ਵਿਚ ਮੂਧੇ ਮੂੰਹ ਪਏ ਰਹਿਗਏ।
A'raf 7:79
ਉਸੇ ਵੇਲੇ ਉਹ (ਸਾਲੇਹ) ਨੇ ਉਹਨਾਂ ਤੋਂ ਮੂੰਹ ਫੇਰ ਲਿਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ! ਮੈਂ ਤਾਂ ਤੁਹਾਨੂੰ ਆਪਣੇ ਪਾਲਣਹਾਰ ਦਾ ਹੁਕਮ ਪਹੁੰਚਾ ਦਿੱਤਾ ਅਤੇ ਤੁਹਾਨੂੰ ਨਸੀਹਤ ਕੀਤੀ ਸੀ, ਪਰ ਤੁਸੀਂ ਲੋਕ ਨਸੀਹਤ ਕਰਨ ਵਾਲਿਆਂ ਨੂੰ ਪਸੰਦ ਨਹੀਂ ਸੀ ਕਰਦੇ।
A'raf 7:80
ਅਸੀਂ ਲੂਤ ਨੂੰ ਭੇਜਿਆ, ਜਦੋਂ ਉਸ ਨੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਉਹ ਅਸ਼ਲੀਲ ਕੰਮ ਕਰਦੇ ਹੋ ਜਿਸ ਨੂੰ ਸੰਸਾਰ ਵਿਚ ਤੁਹਾਥੋਂ ਪਹਿਲਾਂ ਕਿਸੇ ਨੇ ਵੀ ਨਹੀਂ ਸੀ ਕੀਤਾ।
A'raf 7:81
ਤੁਸੀਂ ਇਸਤਰੀਆਂ ਨੂੰ ਛੱਡ ਕੇ ਮਰਦਾਂ ਤੋਂ ਆਪਣੀ ਕਾਮ ਵਾਸਨਾ ਪੂਰੀ ਕਰਦੇ ਹੋ, ਤੁਸੀਂ ਤਾਂ ਹੱਦੋਂ ਟੱਪ ਗਏ ਹੋ।
A'raf 7:82
ਪਰ ਉਸ ਦੀ ਕੌਮ ਨੇ ਉੱਤਰ ਵਿਚ ਕਿਹਾ ਕਿ ਇਹਨਾਂ ਲੋਕਾਂ ਨੂ ਆਪਣੀ ਬਸਤੀ ਵਿੱਚੋਂ ਕੱਢ ਦਿਓ, ਇਹ ਲੋਕ ਬਹੁਤ ਹੀ ਪਾਕਬਾਜ਼ ਬਣਦੇ ਹਨ।
A'raf 7:83
ਅਖ਼ੀਰ ਅਸੀਂ ਉਸ (ਲੂਤ) ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ, ਛੁੱਟ ਉਸ ਦੀ ਪਤਨੀ, ਅਜ਼ਾਬ ਤੋਂ ਬਚਾ ਲਿਆ। ਉਸ ਦੀ (ਪਤਨੀ) ਪਿੱਛੇ ਰਹਿਣ (ਹਲਾਕ ਹੋਣ) ਵਾਲਿਆਂ ਵਿਚ ਜਾ ਰਲੀ।
A'raf 7:84
ਅਤੇ ਅਸੀਂ ਉਹਨਾਂ (ਲੂਤ ਦੀ ਕੌਮ) ’ਤੇ ਪੱਥਰਾਂ ਦਾ ਮੀਂਹ ਬਰਸਾਇਆ। ਵੇਖੋ ਤਾਂ ਸਹੀ ਉਹਨਾਂ ਮੁਜਰਮਾਂ ਦਾ ਅੰਤ ਕਿਹੋ ਜਿਹਾ ਹੋਇਆ!
A'raf 7:85
ਅਸੀਂ ਮਦਯਨ ਵਾਲਿਆਂ ਵੱਲ ਉਹਨਾਂ ਦੇ ਭਰਾ ਸ਼ੁਐਬ ਨੂੰ ਭੇਜਿਆ, ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ ਉਸ ਤੋਂ ਛੁੱਟ ਤੁਹਾਡਾ ਕੋਈ ਇਸ਼ਟ ਨਹੀਂ, ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਇਕ ਸਪਸ਼ਟ ਦਲੀਲ ਆ ਚੁੱਕੀ ਹੈ ਸੋ ਤੁਸੀਂ ਨਾਪ ਤੇ ਤੋਲ ਪੂਰਾ ਕਰੋ ਅਤੇ ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘੱਟ ਕਰਕੇ ਨਾ ਦਿਓ ਅਤੇ ਧਰਤੀ ਦੇ ਸੁਧਾਰ ਮਗਰੋਂ ਉਸ ਵਿਚ ਵਿਗਾੜ ਨਾ ਫੈਲਾਓ ਇਸੇ ਵਿਚ ਹੀ ਤੁਹਾਡੀ ਭਲਾਈ ਹੈ, ਜੇ ਤੁਸੀਂ ਸੱਚੇ ਈਮਾਨ ਵਾਲੇ ਹੋ।
A'raf 7:86
ਤੁਸੀਂ ਲੋਕਾਂ ਨੂੰ (ਕੁਰਾਹੇ ਪਾਉਣ ਲਈ) ਰਸਤਿਆਂ ਵਿਚ ਨਾ ਬੈਠੋ। ਤੁਸੀਂ ਹਰ ਉਸ ਵਿਅਕਤੀ ਨੂੰ ਡਰਾਉਂਦੇ ਹੋ ਅਤੇ ਅੱਲਾਹ ਦੇ ਰਸਤੇ ਵਿਚ ਚੱਲਣ ਤੋਂ ਰੋਕਦੇ ਹੋ, ਜਿਹੜਾ ਉਸ ’ਤੇ ਈਮਾਨ ਲਿਆਉਂਦਾ ਹੈ ਜਦ ਕਿ ਤੁਸੀਂ ਉਸੇ ਰਾਹ ਵਿਚ ਵਿੰਗ-ਵੱਲ ਲੱਭਦੇ ਹੋ। (ਹੇ ਮੋਮਿਨੋ!) ਯਾਦ ਕਰੋ ਜਦੋਂ ਤੁਸੀਂ ਬਹੁਤ ਹੀ ਥੋੜ੍ਹੇ ਸੀ, ਫੇਰ ਅੱਲਾਹ ਨੇ ਤੁਹਾਡੇ ਵਿਚ ਵਾਧਾ ਕਰ ਦਿੱਤਾ ਅਤੇ ਇਹ ਵੀ ਵੇਖੋ ਕਿ ਫ਼ਿਸਾਦੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ ?
A'raf 7:87
ਜੇ ਤੁਹਾਡੇ ਵਿਚ ਕੁੱਝ ਲੋਕ ਉਸ ਰੱਬੀ ਆਦੇਸ਼ ’ਤੇ, ਜਿਸ ਨਾਲ ਮੈਨੂੰ (ਸ਼ੁਐਬ ਨੂੰ) ਭੇਜਿਆ ਗਿਆ ਹੈ, ਈਮਾਨ ਲਿਆਏ ਅਤੇ ਕੁੱਝ ਈਮਾਨ ਨਾ ਲਿਆਏ ਤਾਂ ਰਤਾ ਤੁਸੀਂ ਧੀਰਜ ਰੱਖੋ ਇੱਥੋਂ ਤਕ ਕਿ ਅੱਲਾਹ ਸਾਡੇ ਵਿਚਾਲੇ ਕੋਈ ਫ਼ੈਸਲਾ ਕਰ ਦੇਵੇ ਅਤੇ ਉਹ (ਅੱਲਾਹ) ਸਭ ਤੋਂ[5] ਵਧੀਆ ਫ਼ੈਸਲਾ ਕਰਨ ਵਾਲਾ ਹੈ।
———
[5] ਇਹ ਫ਼ੈਸਲਾ ਸੰਸਾਰ ਵਿਚ ਵੀ ਹੋ ਸਕਦਾ ਹੈ ਪਰ ਆਖ਼ਿਰਤ ਵਿਚ ਫ਼ੈਸਲਾ ਹੋਣਾ ਲਾਜ਼ਮੀ ਹੈ ਉੱਥੇ ਹਰੇਕ ਤੋਂ ਉਸ ਦੇ ਕੰਮਾਂ ਬਾਰੇ ਪੁੱਛ-ਗਿੱਛ ਹੋਵੇਗੀ ਅਤੇ ਉਸ ਦੀ ਰੌਸ਼ਨੀ ਵਿਚ ਫ਼ੈਸਲੇ ਕੀਤੇ ਜਾਣਗੇ ਜਿਵੇਂ ਹਦੀਸ ਵਿਚ ਨਬੀ (ਸ:) ਨੇ ਫ਼ਰਮਾਇਆ ਹੈ ਕਿ ਤੁਹਾਡੇ ਵਿੱਚੋਂ ਹਰੇਕ ਵਿਅਕਤੀ ਜ਼ਿੰਮੇਵਾਰ ਹੈ ਅਤੇ ਉਸ ਤੋਂ ਉਸ ਦੇ ਅਧੀਨ ਲੋਕਾਂ ਬਾਰੇ ਪੁੱਛਿਆ ਜਾਵੇਗਾ, ਰਾਜਾ ਤੋਂ ਉਸ ਦੀ ਪਰਜਾ ਪ੍ਰਤੀ ਪੁੱਛਿਆ ਜਾਵੇਗਾ ਔੌਰਤ ਆਪਣੇ ਪਤੀ ਦੇ ਘਰ ਅਤੇ ਉਸ ਦੇ ਬੱਚਿਆ ਦੀ ਰਖ਼ਵਾਲੀ ਕਰਨ ਲਈ ਹੈ ਉਸ ਤੋਂ ਉਹਨਾਂ ਬਾਰੇ ਪੁੱਛ-ਗਿੱਛ ਹੋਵੇਗੀ। ਤੁਹਾਡੇ ਵਿੱਚੋਂ ਹਰ ਵਿਅਕਤੀ ਜ਼ਿੰਮੇਵਾਰ ਹੈ ਅਤੇ ਉਸ ਤੋਂ ਉਸ ਦੇ ਅਧੀਨ ਲੋਕਾਂ ਬਾਰੇ ਪੁੱਛਿਆ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 7138) ● ਇਕ ਹਦੀਸ ਵਿਚ ਰਸੂਲ (ਸ:) ਨੇ ਫ਼ਰਮਾਇਆ ਜਿਹੜਾ ਕੋਈ ਵਿਖ਼ਾਵੇ ਲਈ ਕੋਈ ਨੇਕ ਕੰਮ ਕਰਦਾ ਹੈ ਤਾਂ ਅੱਲਾਹ ਕਿਆਮਤ ਵਾਲੇ ਦਿਨ ਉਸ ਦੀ ਨਿਯਤ ਨੂੰ ਲੋਕਾਂ ਸਾਹਮਣੇ ਜ਼ਾਹਿਰ ਕਰੇਗਾ ਜਿਹੜਾ ਕੋਈ ਲੋਕਾਂ ਨਾਲ ਸਖ਼ਤੀ ਕਰੇਗਾ ਤਾਂ ਕਿਆਮਤ ਵਾਲੇ ਦਿਨ ਅੱਲਾਹ ਉਹਨਾਂ ’ਤੇ ਸਖ਼ਤੀ ਕਰੇਗਾ (ਸਹੀ ਬੁਖ਼ਾਰੀ, ਹਦੀਸ: 7152) ਇਕ ਵਿਅਕਤੀ ਨੇ ਅੱਲਾਹ ਦੇ ਰਸੂਲ (ਸ:) ਨੂੰ ਆਖਿਆ ਕਿ ਹੇ ਅੱਲਾਹ ਦੇ ਰਸੂਲ! ਕਿਆਮਤ ਕਦੋਂ ਆਵੇਗੀ ? ਤਾਂ ਰਸੂਲ (ਸ:) ਨੇ ਪੁੱਛਿਆ ਕਿ ਤੈਨੇ ਉਸ ਕਿਆਮਤ ਲਈ ਕੀ ਤਿਆਰੀ ਕੀਤੀ ਹੈ? ਤਾਂ ਉਹ ਵਿਅਕਤੀ ਸ਼ਰਮਿੰਦਾ ਹੋਇਆ ਅਤੇ ਡਰ ਗਿਆ ਅਤੇ ਕਿਹਾ ਕਿ ਹੇ ਅੱਲਾਹ ਦੇ ਰਸੂਲ! ਮੈਂਨੇ ਇਸ ਲਈ ਬਹੁਤੇ ਰੋਜ਼ੇ, ਖ਼ੈਰਾਤ ਤੇ ਨਮਾਜ਼ਾ ਤਾਂ ਨਹੀਂ ਪੜ੍ਹੀਆਂ ਪਰ ਮੈਂ ਅੱਲਾਹ ਅਤੇ ਉਸ ਦੇ ਰਸੂਲ ਨਾਲ ਮੁਹੱਬਤ ਕਰਦਾਂ ਹਾਂ ਇਹ ਸੁਣ ਕੇ ਨਬੀ (ਸ:) ਨੇ ਆਖਿਆ ਕਿ ਤੂੰ ਉਸੇ ਦਾ ਹੀ ਸਾਥੀ ਹੋਵੇਗਾ ਜਿਸ ਨਾਲ ਤੂੰ ਮੁਹੱਬਤ ਕਰਦਾ ਹੈ (ਸਹੀ ਬੁਖ਼ਾਰੀ ਹਦੀਸ: 7153) ਅਬੂਜ਼ਰ ਰ:ਅ: ਫ਼ਰਮਾਉਂਦੇ ਹਨ ਇਕ ਵਾਰ ਮੈਂ ਨਬੀ (ਸ:) ਦੀ ਸੇਵਾ ਵਿਚ ਹਾਜ਼ਰ ਹੋਇਆ ਤਾਂ ਆਪ (ਸ:) ਨੇ ਫ਼ਰਮਾਇਆ ਉਸ ਅੱਲਾਹ ਦੀ ਕਸਮ ਜਿਸ ਦੇ ਕਬਜ਼ੇ ਵਿਚ ਮੇਰੀ ਜਾਨ ਹੈ ਜਿਹੜਾ ਕੋਈ ਊਂਠ, ਗਊ, ਬਕਰੀਆਂ ਰੱਖਦਾ ਹੋਇਆ ਵੀ ਜ਼ਕਾਤ ਅਦਾ ਨਹੀਂ ਕਰਦਾ ਤਾਂ ਕਿਆਮਤ ਦਿਹਾੜੇ ਉਹਨਾਂ ਜਾਨਵਰਾਂ ਨੂੰ ਲਿਆਇਆ ਜਾਵੇਗਾ ਜਦ ਕਿ ਉਹ ਪਹਿਲਾਂ ਤੋਂ ਬਹੁਤ ਵੱਧ ਮੋਟੇ ਹੋਣਗੇ ਉਹ ਉਸ ਵਿਅਕਤੀ ਨੂੰ ਪੈਰਾ ਹੇਠ ਦੱਬਣਗੇ ਅਤੇ ਸੀਂਗਾਂ ਨਾਲ ਮਾਰਣਗੇ ਅਤੇ ਇੰਜ ਹੁੰਦਾ ਰਹੇਗਾ ਅਤੇ ਇਹ ਸਜ਼ਾ ਉਸ ਸਮੇਂ ਤਕ ਮਿਲਦੀ ਰਹੇਗੀ ਜਦੋਂ ਤਕ ਸਾਰੇ ਲੋਕਾਂ ਦਾ ਫ਼ੈਸਲਾ ਨਹੀਂ ਹੋ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 1460)
A'raf 7:88
ਉਸ ਦੀ ਕੌਮ ਦੇ ਘਮੰਡੀ ਸਰਦਾਰਾਂ ਨੇ ਕਿਹਾ ਕਿ ਹੇ ਸ਼ੁਐਬ! ਅਸੀਂ ਤੈਨੂੰ ਅਤੇ ਜਿਹੜੇ ਤੇਰੇ ਨਾਲ ਈਮਾਨ ਲਿਆਉਣ ਵਾਲੇ ਹਨ ਉਹਨਾਂ ਸਭ ਨੂੰ ਆਪਣੀ ਬਸਤੀ ’ਚੋਂ ਕੱਢ ਦੇਵਾਂਗੇ ਜਾਂ ਤੁਸੀਂ ਸਾਡੇ ਧਰਮ ਵਿਚ ਮੁੜ ਆਓਗੇ। ਸ਼ੁਐਬ ਨੇ ਕਿਹਾ, ਕੀ ਅਸੀਂ ਤੁਹਾਡੇ ਉਸ ਧਰਮ ਵੱਲ ਪਰਤ ਆਈਏ ਭਾਵੇਂ ਕਿ ਉਸ ਤੋਂ ਅਸੀਂ ਘਿਰਨਾ ਹੀ ਕਰਦੇ ਹੋਈਏ।
A'raf 7:89
ਜੇ ਅਸੀਂ ਤੁਹਾਡੇ ਧਰਮ ਵਿਚ ਆ ਜਾਵਾਂਗੇ ਫੇਰ ਤਾਂ ਅਸੀਂ ਅੱਲਾਹ ਉੱਤੇ ਬਹੁਤ ਹੀ ਝੂਠੀਆਂ ਗੱਲਾਂ ਜੋੜਣ ਵਾਲੇ ਹੋ ਜਾਵਾਂਗੇ ਜਦ ਕਿ ਅੱਲਾਹ ਸਾਨੂੰ (ਤੁਹਾਡੇ ਇਸ ਧਰਮ) ਤੋਂ ਛੁਟਕਾਰਾ ਦੇ ਚੁੱਕਿਆ ਹੈ। ਸਾਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਅਸੀਂ ਉਸ ਧਰਮ ਵਿਚ ਮੁੜ ਆਈਏ। ਹਾਂ, ਜੇ ਸਾਡਾ ਰੱਬ ਹੀ ਇਹ ਚਾਹਵੇ ਤਾਂ ਗੱਲ ਵ੍ਖੱਰੀ ਹੈ। ਸਾਡੇ ਰੱਬ ਦਾ ਗਿਆਨ ਹਰ ਚੀਜ਼ ਨੂੰ ਆਪਣੇ ਘੇਰੇ ਵਿਚ ਰੱਖਦਾ ਹੈ, ਅਸੀਂ ਅੱਲਾਹ ’ਤੇ ਹੀ ਭਰੋਸਾ ਰਖਦੇ ਹਾਂ ਅਤੇ ਉਸੇ ਤੋਂ ਦੁਆ ਕਰਦੇ ਹਾਂ, ਹੇ ਸਾਡੇ ਪਾਲਣਹਾਰ! ਤੂੰ ਸਾਡੇ ਤੇ ਸਾਡੀ ਕੌਮ ਵਿਚਾਲੇ ਹੱਕ ਅਨੁਸਾਰ ਫ਼ੈਸਲਾ ਕਰਦੇ ਅਤੇ ਤੂੰ ਹੀ ਸਭ ਤੋਂ ਵਧੀਆ ਫ਼ੈਸਲਾ ਕਰਨ ਵਾਲਾ ਹੈ।
A'raf 7:90
ਉਸ ਦੀ ਕੌਮ ਦੇ ਕੁਫ਼ਰ ਕਰਨ ਵਾਲੇ ਸਰਦਾਰਾਂ ਨੇ ਆਖਿਆ ਕਿ ਹੇ ਲੋਕੋ! ਜੇ ਤੁਸੀਂ ਸ਼ੁਐਬ ਦੀ ਰਾਹ ਟੁਰੋਗੇ ਤਾਂ ਬੇਸ਼ੱਕ ਤੁਸੀਂ ਭਾਰੀ ਘਾਟੇ ਵਿਚ ਰਹੋਗੇ।
A'raf 7:91
ਫੇਰ ਉਹਨਾਂ ਨੂੰ ਇਕ ਭੁਚਾਲ ਨੇ ਆ ਫ਼ੜ੍ਹਿਆ ਅਤੇ ਉਹ ਆਪਣੇ ਘਰਾਂ ਵਿਚ ਮੂਧੇ ਮੂੰਹ ਪਏ ਰਹੇ ਗਏ।
A'raf 7:92
ਜਿਨ੍ਹਾਂ ਲੋਕਾਂ ਨੇ ਸ਼ੁਐਬ ਨੂੰ ਝੁਠਲਾਇਆ ਸੀ ਉਹਨਾਂ ਦੀ ਇਹ ਹਾਲਤ ਹੋ ਗਈ ਸੀ ਜਿਵੇਂ ਇਹਨਾਂ ਘਰਾਂ ਵਿਚ ਉਹ ਕਦੇ ਵਸੇ ਹੀ ਨਹੀਂ ਸੀ। ਜਿਨ੍ਹਾਂ ਨੇ ਸ਼ੁਐਬ ਨੂੰ ਝੁਠਲਾਇਆ ਸੀ ਉਹੀਓ ਘਾਟੇ ਵਿਚ ਰਹਿ ਗਏ।
A'raf 7:93
ਫੇਰ ਸ਼ੁਐਬ ਨੇ ਉਹਨਾਂ ਤੋਂ ਮੂੰਹ ਫੇਰ ਕੇ ਆਖਆਿ ਕਿ ਹੇ ਮੇਰੀ ਕੌਮ! ਮੈਂ ਤੁਹਾਨੂੰ ਆਪਣੇ ਪਾਲਣਹਾਰ (ਰੱਬ) ਦੇ ਸਾਰੇ ਪੈਗ਼ਾਮ ਪਹੁੰਚਾ ਦਿੱਤੇ ਅਤੇ ਤੁਹਾਡੀ ਭਲਾਈ ਚਾਹੀ ਫੇਰ ਭਲਾ ਮੈਂ ਇਨਕਾਰੀਆਂ ਉੱਤੇ ਕਿਉਂਅਫ਼ਸੋਸ ਕਰਾਂ?
A'raf 7:94
ਅਸੀਂ ਜਦੋਂ ਵੀ ਕਿਸੇ ਬਸਤੀ (ਕੌਮ) ਵੱਲ ਕੋਈ ਪੈਗ਼ੰਬਰ ਭੇਜਿਆ ਤਾਂ ਉੱਥੋਂ ਦੇ ਵਸਨੀਕਾਂ ਨੂੰ ਪਹਿਲੋਂ ਤੰਗੀ ਤੇ ਤਕਲੀਫ਼ਾਂ ਵਿਚ ਫਸਾਇਆ ਤਾਂ ਜੋ ਉਹ ਅਧੀਨਗੀ ਧਾਰਨ ਕਰ ਲੈਣ।
A'raf 7:95
ਫੇਰ ਅਸੀਂ ਉਹਨਾਂ ਦੀ ਮੰਦਹਾਲੀ ਨੂੰ ਖ਼ੁਸ਼ਹਾਲੀ ਵਿਚ ਬਦਲ ਦਿੱਤਾ ਇੱਥੋਂ ਤਕ ਕਿ ਉਹ ਬਹੁਤ ਵੱਧ ਫ਼ੁਲ ਗਏ ਅਤੇ ਆਖਣ ਲੱਗੇ ਕਿ ਸਾਡੇ ਬਜ਼ੁਰਗਾਂ ’ਤੇ ਵੀ ਚੰਗੇ-ਮਾੜੇ ਦਿਨ ਆਏ ਸਨ। ਅਖ਼ੀਰ ਅਸੀਂ ਉਹਨਾਂ ਖ਼ੁਸ਼ਹਾਲ ਲੋਕਾਂ ਨੂੰ ਅਚਾਨਕ ਹੀ ਆ ਨੱਪਿਆ ਅਤੇ ਉਹਨਾਂ ਨੂੰ ਖ਼ਬਰ ਤਕ ਨਾ ਹੋ ਸਕੀ।
A'raf 7:96
ਜੇ ਉਹਨਾਂ ਬਸਤੀਆਂ ਵਾਲੇ ਈਮਾਨ ਲਿਆਉਂਦੇ ਅਤੇ ਪਰਹੇਜ਼ਗਾਰੀ ਇਖਤਿਆਰ ਕਰਦੇ ਤਾਂ ਅਸੀਂ (ਅੱਲਾਹ) ਉਹਨਾਂ ’ਤੇ ਅਕਾਸ਼ਾਂ ਅਤੇ ਧਰਤੀ ਦੀਆਂ ਬਰਕਤਾਂ ਦੇ ਬੂਹੇ ਖੋਲ ਦਿੰਦੇ ਪਰ ਉਹਨਾਂ (ਸੱਚੇ ਧਰਮ ਨੂੰ) ਝੂਠ ਜਾਣਿਆ ਫੇਰ ਅਸੀਂ ਉਹਨਾਂ ਦੇ (ਭੈੜੇ) ਅਮਲਾਂ ਦੇ ਬਦਲੇ ਉਹਨਾਂ ਨੂੰ ਫੜ ਲਿਆ।
A'raf 7:97
ਕੀ ਫੇਰ ਵੀ ਇਹਨਾਂ ਬਸਤੀਆਂ ਵਾਲੇ ਇਸ ਗੱਲ ਤੋਂ ਨਿਸ਼ਚਿਤ ਹੋ ਗਏ ਹਨ ਕਿ ਇਹਨਾਂ ’ਤੇ ਸਾਡਾ ਅਜ਼ਾਬ ਰਾਤ ਨੂੰ ਸੁੱਤੇ ਪਿਆਂ ਆ ਜਾਵੇ ?
A'raf 7:98
ਜਾਂ ਬਸਤੀਆਂ ਵਾਲੇ ਇਸ ਗੱਲ ਤੋਂ ਨਹੀਂ ਡਰਦੇ ਕਿ ਇਹਨਾਂ ’ਤੇ ਸਾਡਾ ਅਜ਼ਾਬ ਦਿਨ ਚੜ੍ਹੇ ਆਵੇ ਜਦੋਂ ਉਹ ਖੇਡ ਤਮਾਸ਼ਿਆਂ ਵਿਚ ਮਸਤ ਹੋਣ।
A'raf 7:99
ਕੀ ਉਹ ਅੱਲਾਹ ਦੇ ਦਾਅ ਤੋਂ ਬੇਪਰਵਾਹ ਹੋ ਗਏ ਹਨ ? ਸੋ ਅੱਲਾਹ ਦੇ ਦਾਅ ਤੋਂ ਛੁੱਟ ਉਸ ਤੋਂ, ਜਿਸ ਦੀ ਬਰਬਾਦੀ ਹੀ ਆ ਗਈ ਹੋਵੇ, ਹੋਰ ਕੋਈ ਬੇ-ਪਰਵਾਹ ਨਹੀਂ ਹੁੰਦਾ।
A'raf 7:100
ਕੀ ਉਹਨਾਂ ਲੋਕਾਂ ਨੂੰ, ਜਿਹੜੇ ਧਰਤੀ ’ਤੇ ਪਹਿਲਾਂ ਬੀਤ ਚੁੱਕੇ ਵਸਨੀਕਾਂ ਦੀ ਬਰਬਾਦੀ ਤੋਂ ਮਗਰੋਂ ਇਸ ਦੇ ਵਾਰਸ ਬਣੇ ਹਨ ਇਹ (ਅਜ਼ਾਬ ਦੀ ਗੱਲ) ਅਜੇ ਸਪਸ਼ਟ ਨਹੀਂ ਹੋਈ। ਜੇਕਰ ਅਸੀਂ (ਅੱਲਾਹ) ਚਾਹੀਏ ਤਾਂ ਇਹਨਾਂ ਦੇ ਜੁਰਮਾਂ ਕਾਰਨ ਇਹਨਾਂ ਨੂੰ ਹਲਾਕ ਕਰ ਦਈਏ ਅਤੇ ਇਹਨਾਂ ਦੇ ਮਨਾਂ ਉੱਤੇ ਅਸੀਂ ਮੋਹਰਾਂ ਲਗਾ ਦਈਏ ਫੇਰ ਉਹ ਕੁੱਝ ਵੀ ਸੁਣ ਨਹੀਂ ਸਕਣਗੇ।
A'raf 7:101
(ਹੇ ਨਬੀ!) ਇਹ ਉਹ ਬਸਤੀਆਂ ਹਨ ਜਿਨ੍ਹਾਂ ਦੀਆਂ ਖ਼ਬਰਾਂ ਅਸੀਂ ਤੁਹਾਨੂੰ ਸੁਣਾ ਰਹੇ ਹਾਂ। ਬੇਸ਼ੱਕ ਉਹਨਾਂ ਦੇ ਰਸੂਲ ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਏ ਪਰ ਜਿਸ ਚੀਜ਼ ਨੂੰ ਉਹ ਪਹਿਲਾਂ ਝੁਠਲਾ ਚੁੱਕੇ ਸੀ ਉਸ ’ਤੇ ਈਮਾਨ ਲਿਆਉਣ ਵਾਲੇ ਨਹੀਂ ਸੀ। ਅੱਲਾਹ ਇੰਜ ਹੀ ਕਾਫ਼ਰਿਾਂ ਦੇ ਦਿਲਾਂ ’ਤੇ ਮੋਹਰਾਂ ਲਾ ਦਿੰਦਾ ਹੈ।
A'raf 7:102
ਅਸੀਂ ਇਹਨਾਂ ਵਿੱਚੋਂ ਬਹੁਤਿਆਂ ਨੂੰ ਪ੍ਰਤਿੱਗਿਆ ਦੀ ਪਾਲਣਾ ਕਰਦੇ ਹੋਏ ਨਹੀਂ ਵਖਆਿ, ਸਗੋਂ ਬਹੁਤਿਆਂ ਨੂੰ (ਹੁਕਮਾਂ) ਦੀ ਉਲੰਘਣਾ ਕਰਦੇ ਹੋਏ ਨਹੀਂ ਵੇਖਿਆ।
A'raf 7:103
ਫੇਰ ਇਹਨਾਂ (ਨਬੀਆਂ) ਤੋਂ ਬਾਅਦ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਨਾਲ ਫ਼ਿਰਔਨ ਅਤੇ ਉਸ ਦੇ ਦਰਬਾਰੀਆਂ ਕੋਲ ਭੇਜਿਆ ਪਰ ਉਹਨਾਂ ਨੇ ਉਹਨਾਂ ਨਿਸ਼ਾਨੀਆਂ ਨੂੰ (ਸੱਚਾ) ਨਹੀਂ ਮੰਨਿਆ, ਫੇਰ ਵੇਖੋ ਉਹਨਾਂ ਫ਼ਸਾਦੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ ?
A'raf 7:104
(ਫ਼ਿਰਔਨ ਦੇ ਦਰਬਾਰ ਵਿਚ ਜਾ ਕੇ) ਮੂਸਾ ਨੇ ਆਖਿਆ ਕਿ ਹੇ ਫ਼ਿਰਔਨ! ਮੈਂ ਕੁੱਲ ਜਹਾਨਾਂ ਦੇ ਪਾਲਣਹਾਰ ਵੱਲੋਂ (ਭੇਜਿਆ ਹੋਇਆ) ਪੈਗ਼ੰਬਰ ਹਾਂ।
A'raf 7:105
ਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਅੱਲਾਹ ਵੱਲੋਂ ਹੱਕ ਸੱਚ ਤੋਂ ਬਿਨਾਂ ਹੋਰ ਕੁੱਝ ਵੀ ਨਾ ਆਖਾਂ। ਮੈਂ ਤੇਰੇ ਵੱਲ ਤੇਰੇ ਰੱਬ ਵੱਲੋਂ (ਰਸੂਲ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਂਨੀਆਂ ਲੈ ਕੇ ਆਇਆ ਹਾਂ, ਸੋ ਤੂੰ ਬਨੀ-ਇਸਰਾਈਲ ਨੂੰ ਮੇਰੇ ਨਾਲ ਭੇਜ ਦੇ।
A'raf 7:106
ਫ਼ਿਰਔਨ ਨੇ ਕਿਹਾ ਕਿ ਜੇ ਤੂੰ ਕੋਈ ਨਿਸ਼ਾਂਨੀ ਲੈ ਕੇ ਆਇਆ ਹੈ ਤਾਂ ਉਸ ਨੂੰ ਵਿਖਾ, ਜੇ ਤੂੰ ਸੱਚਾ ਹੈ।
A'raf 7:107
ਸੋ ਆਪ ਜੀ (ਮੂਸਾ) ਨੇ ਆਪਣਾ ਅਸਾ (ਲਾਠੀ) ਨੂੰ (ਧਰਤੀ ’ਤੇ) ਸੁੱਟਿਆ, ਉਹ ਉਸੇ ਵੇਲੇ ਇਕ ਅਜਗਰ ਵਿਖਾਈ ਦੇਣ ਲੱਗ ਪਿਆ।
A'raf 7:108
ਫੇਰ ਉਸ (ਮੂਸਾ) ਨੇ ਆਪਣਾ ਹੱਥ ਕੁੱਛ ਵਿੱਚੋਂ ਬਾਹਰ ਕੱਢਿਆ ਤਾਂ ਉਹ ਵੇਖਣ ਵਾਲਿਆਂ ਲਈ ਚਮਕਦਾ ਹੋਇਆ ਸਫ਼ੈਦ (ਹੱਥ) ਸੀ।
A'raf 7:109
ਫ਼ਿਰਔਨ ਦੀ ਕੌਮ ਦੇ ਸਰਦਾਰਾਂ ਨੇ ਆਖਿਆ ਕਿ ਬੇਸ਼ੱਕ ਇਹ ਵਿਅਕਤੀ ਤਾਂ ਇਕ ਮਾਹਿਰ ਜਾਦੂਗਰ ਹੈ।
A'raf 7:110
(ਫ਼ਿਰਔਨ ਨੇ ਆਖਿਆ ਕਿ) ਇਹ ਚਾਹੁੰਦਾ ਹੈ ਕਿ ਤੁਹਾਨੂੰ (ਫ਼ਿਰਔਨ ਤੇ ਉਸ ਦੇ ਸਾਥੀਆਂ ਨੂੰ) ਤੁਹਾਡੇ ਦੇਸ਼ ਵਿਚੋਂ ਬਾਹਰ ਕੱਢ ਦੇਵੇ ਤੁਹਾਡਾ ਕੀ ਵਿਚਾਰ ਹੈ?
A'raf 7:111
(ਫ਼ਿਰਔਨ ਦੇ ਪੁੱਛਣ ’ਤੇ ਦਰਬਾਰੀਆਂ ਨੇ) ਕਿਹਾ ਕਿ ਤੁਸੀਂ ਇਸ (ਮੂਸਾ) ਨੂੰ ਅਤੇ ਇਸ ਦੇ ਭਰਾ (ਹਾਰੂਨ) ਨੂੰ ਥੋੜ੍ਹਾ ਸਮਾਂ ਦੇ ਦਿਓ ਅਤੇ ਸ਼ਹਿਰ ਵਿਚ ਹਰਕਾਰੇ ਭੇਜ ਦਿਓ।
A'raf 7:112
ਤਾਂ ਜੋ ਉਹ ਸਾਰੇ ਹੀ ਮਾਹਿਰ ਜਾਦੂਗਰਾਂ ਨੂੰ ਤੁਹਾਡੇ ਕੋਲ ਹਾਜ਼ਰ ਕਰਨ।
A'raf 7:113
ਜਦੋਂ ਜਾਦੂਗਰ ਫ਼ਿਰਔਨ ਕੋਲ ਹਾਜ਼ਰ ਹੋਏ ਅਤੇ ਕਹਿਣ ਲੱਗੇ ਕਿ ਜੇਕਰ ਅਸੀਂ (ਮੂਸਾ ’ਤੇ) ਭਾਰੂ ਰਹੇ ਤਾਂ ਕੀ ਸਾਨੂੰ ਕੋਈ ਵੱਡਾ ਬਦਲਾ (ਇਨਾਮ) ਮਿਲੇਗਾ ?
A'raf 7:114
(ਫ਼ਿਰਔਨ ਨੇ) ਕਿਹਾ, ਹਾਂ! ਤੁਸੀਂ ਮੇਰੇ ਨਿਕਟਵਰਤੀ ਲੋਕਾਂ ਵਿੱਚੋਂ ਹੋ ਜਾਓਗੇ।
A'raf 7:115
(ਜਾਦੂਗਰਾਂ ਨੇ) ਕਿਹਾ ਕਿ ਹੇ ਮੂਸਾ! ਪਹਿਲਾਂ ਤੁਸੀਂ (ਜਾਦੂ) ਵਿਖਾਓਗੇ ਜਾਂ ਪਹਿਲਾਂ ਅਸੀਂ ਵਿਖਾਈਏ।
A'raf 7:116
(ਮੂਸਾ) ਨੇ ਆਖਿਆ ਕਿ ਪਹਿਲਾਂ ਤੁਸੀਂ ਹੀ ਕਰੋ। ਫੇਰ ਜਦੋਂ ਉਹਨਾਂ (ਜਾਦੂਗਰਾਂ) ਨੇ (ਆਪਣੀਆਂ ਰੱਸੀਆਂ ਤੇ ਲਾਠੀਆਂ) ਸੁੱਟੀਆਂ ਤਾਂ ਲੋਕਾਂ ਦੀਆਂ ਨਜ਼ਰਾਂ ’ਤੇ ਜਾਦੂ ਹੋ ਗਿਆ ਅਤੇ ਉਹਨਾਂ ਨੂੰ (ਲਾਠੀਆਂ ਤੇ ਰੱਸੀਆਂ ਤੋਂ ਸੱਪ ਬਣਾ ਕੇ) ਡਰਾ ਦਿੱਤਾ, ਉਹ ਬਹੁਤ ਵੱਡਾ ਜਾਦੂ ਲਿਆਏ ਸਨ।
A'raf 7:117
ਅਤੇ ਫੇਰ ਅਸੀਂ ਮੂਸਾ ਨੂੰ ਹੁਕਮ ਦਿੱਤਾ ਕਿ ਤੂੰ ਵੀ ਆਪਣਾ ਅਸਾ (ਸੋਟੀ ਇਹਨਾਂ ਸੱਪਾਂ) ਅੱਗੇ ਸੁੱਟਦੇ। ਜਦੋਂ ਉਸ ਨੇ ਸੁੱਟਿਆ ਤਾਂ ਉਹ (ਅਸਾ) ਵੇਖਦੇ ਹੀ ਵੇਖਦੇ (ਅਜਗਰ ਬਣ ਕੇ ਉਹਨਾਂ ਸੱਪਾਂ ਨੂੂੰ) ਨਿਗਲਣ ਲੱਗ ਪਿਆ, ਜੋ ਉਹ ਜਾਦੂਗਰ ਘੜ ਕੇ ਲਿਆਏ ਸਨ।
A'raf 7:118
ਅੰਤ ਸੱਚਾਈ ਸਿੱਧ ਹੋ ਗਈ ਅਤੇ ਉਹਨਾਂ ਨੇ ਜੋ ਕੁੱਝ ਵੀ (ਜਾਦੂ) ਕੀਤਾ ਸੀ ਉਹ ਸਭ ਮਲੀਆਂਮੇਟ ਹੋ ਗਿਆ।
A'raf 7:119
ਜਾਦੂਗਰਾਂ ਨੇ ਉੱਥੇ ਹੀ ਹਾਰ ਮੰਨ ਲਈ ਅਤੇ ਹੀਣੇ ਹੋ ਕੇ (ਮੈਦਾਨ ਤੋਂ) ਪਰਾ ਹੱਟ ਗਏ।
A'raf 7:120
ਅਤੇ ਸਾਰੇ ਜਾਦੂਗਰ ਸਿਜਦੇ ਵਿਚ ਡਿਗ ਪਏ।
A'raf 7:121
ਆਖਣ ਲੱਗੇ ਕਿ ਅਸੀਂ ਤਾਂ ਸਾਰੇ ਜਹਾਨਾਂ ਦੇ ਰੱਬ ’ਤੇ ਈਮਾਨ ਲਿਆਏ ਹਾਂ।
A'raf 7:122
ਜਿਹੜਾ ਮੂਸਾ ਤੇ ਹਾਰੂਨ ਦਾ ਵੀ ਰੱਬ ਹੈ।
A'raf 7:123
ਫ਼ਿਰਔਨ ਨੇ ਕਿਹਾ ਕਿ ਤੁਸੀਂ ਬਿਨਾਂ ਮੇਰੀ ਆਗਿਆ ਤੋਂ ਇਸ ਮੂਸਾ ’ਤੇ ਈਮਾਨ ਲਿਆਏ ਹੋ, ਬੇਸ਼ੱਕ ਇਹ ਇਕ ਚਾਲ ਹੈ ਜਿਹੜੀ ਤੁਸੀਂ ਇਸ ਸ਼ਹਿਰ ਵਿਚ ਰਲ ਮਿਲ ਕੇ ਰਚੀ ਹੈ ਤਾਂ ਜੋ ਤੁਸੀਂ ਇਸ ਸ਼ਹਿਰ ਦੇ ਵਸਨੀਕਾਂ ਨੂੰ ਇੱਥੋਂ ਬਾਹਰ ਕੱਢ ਦਿਓ! ਛੇਤੀ ਹੀ ਤੁਹਾਨੂੰ ਇਸ ਦੇ ਸਿੱਟੇ ਦਾ ਪਤਾ ਲੱਗ ਜਾਵੇਗਾ।
A'raf 7:124
ਮੈਂ ਤੁਹਾਡੇ (ਜਾਦੂਗਰਾਂ ਦੇ) ਇਕ ਪਾਸੇ ਦੇ ਹੱਥ ਅਤੇ ਦੂਜੇ ਪਾਸੇ ਦੇ ਪੈਰਾਂ ਨੂੰ ਵਢਵਾ ਦੇਵਾਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਫ਼ਾਂਸੀ ’ਤੇ ਲਟਕਵਾ ਦੇਵਾਂਗਾ।
A'raf 7:125
ਉਹਨਾਂ (ਜਾਦੂਗਰਾਂ ਨੇ) ਜਵਾਬ ਵਿਚ ਕਿਹਾ ਕਿ ਬੇਸ਼ੱਕ (ਫਾਂਸੀ ਮਗਰੋਂ) ਅਸੀਂ ਆਪਣੇ ਮਾਲਿਕ ਵੱਲ ਹੀ ਪਰਤ ਕੇ ਜਾਵਾਂਗੇ।
A'raf 7:126
(ਹੇ ਫ਼ਿਰਔਨ!) ਤੂੰ ਸਾਨੂੰ ਇਸ ਲਈ ਸਜ਼ਾ ਦੇ ਰਿਹਾ ਹੈ ਕਿ ਅਸੀਂ ਅਪਣੇ ਰੱਬ ਦੀਆਂ ਨਿਸ਼ਾਨੀਆਂ ’ਤੇ ਈਮਾਨ ਲਿਆਏ ਹਾਂ ਜਦੋਂ ਕਿ ਉਹ ਸਾਡੇ ਸਾਹਮਣੇ ਆ ਗਈਆਂ ਹਨ। ਹੇ ਰੱਬਾ! ਸਾਨੂੰ ਸਬਰ ਦੇ ਅਤੇ ਸਾਨੂੰ ਇਸ ਹਾਲਤ ਵਿਚ ਮੌਤ ਦਈਂ ਕਿ ਅਸੀਂ ਮੁਸਲਮਾਨ ਹੋਈਏ।
A'raf 7:127
ਫ਼ਿਰਔਨ ਦੀ ਕੌਮ ਦੇ ਸਰਦਾਰਾਂ ਨੇ ਕਿਹਾ, ਕੀ ਤੁਸੀਂ ਮੂਸਾ ਅਤੇ ਉਸ ਦੇ ਸਾਥੀਆਂ ਨੂੰ ਐਵੇਂ ਹੀ ਛੱਡ ਦਿਓਗੇ ਤਾਂ ਜੋ ਉਹ ਧਰਤੀ ਉੱਤੇ ਫ਼ਸਾਦ ਕਰਨ ਅਤੇ ਉਹ ਤੁਹਾਨੂੰ ਅਤੇ ਤੁਹਾਡੇ ਇਸ਼ਟਾਂ ਨੂੰ ਛੱਡ ਦੇਣ? ਫ਼ਿਰਔਨ ਨੇ ਕਿਹਾ ਕਿ ਅਸੀਂ ਉਹਨਾਂ ਦੇ ਜੰਮਦੇ ਮੁੰਡਿਆਂ ਨੂੰ ਕਤਲ ਕਰ ਦੇਵਾਂਗੇ ਅਤੇ ਉਹਨਾਂ ਦੀਆਂ ਧੀਆਂ ਨੂੰ (ਜਿਉਦੀਆਂ) ਛੱਡ ਦੇਵਾਂਗੇ। ਬੇਸ਼ੱਕ ਅਸੀਂ ਉਹਨਾਂ ’ਤੇ ਹਰ ਪੱਖੋਂ ਭਾਰੂ ਹਾਂ।
A'raf 7:128
ਮੂਸਾ ਨੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਅੱਲਾਹ ਤੋਂ ਮਦਦ ਮੰਗੋ ਅਤੇ ਧੀਰਜ ਤੋਂ ਕੰਮ ਲਵੋ। ਬੇਸ਼ੱਕ ਧਰਤੀ ਤਾਂ ਅੱਲਾਹ ਦੀ ਹੀ ਹੈ, ਉਹ ਆਪਣੇ ਬੰਦਿਆਂ ’ਚੋਂ ਜਿਸ ਨੂੰ ਚਾਹੁੰਦਾ ਹੈ ਉਸ ਦਾ ਵਾਰਸ ਬਣਾ ਦਿੰਦਾ ਹੈ, ਵਧੀਆ ਅੰਤ ਤਾਂ ਪਰਹੇਜ਼ਗਾਰਾਂ ਦਾ ਹੀ ਹੈ।
A'raf 7:129
ਉਸ ਦੀ ਕੌਮ ਨੇ ਮੂਸਾ ਨੂੰ ਕਿਹਾ ਕਿ ਤੁਹਾਡੇ ਆਉਣ ਤੋਂ ਪਹਿਲਾਂ ਵੀ ਅਤੇ ਤੁਹਾਥੋਂ ਬਾਅਦ ਵਿਚ ਵੀ ਸਾਨੂੰ ਤਸੀਹੇ ਦਿੱਤੇ ਗਏ। ਮੂਸਾ ਨੇ ਕਿਹਾ ਕਿ ਆਸ ਹੈ ਤੁਹਾਡਾ ਰੱਬ ਛੇਤੀ ਹੀ ਤੁਹਾਡੇ ਵੈਰੀ ਨੂੰ ਮਾਰ ਮੁਕਾਵੇਗਾ ਅਤੇ ਤੁਹਾਨੂੰ ਧਰਤੀ (ਦੇਸ਼) ਦਾ ਵਾਰਸ ਬਣਾ ਦੇਵੇਗਾ ਅਤੇ ਫੇਰ ਵੇਖੇਗਾ ਕਿ ਤੁਸੀਂ ਕੀ ਕਰਦੇ ਹੋ ?
A'raf 7:130
ਫੇਰ ਅਸੀਂ ਫ਼ਿਰਔਨੀਆਂ ਨੂੰ ਕਾਲ ਤੇ ਫਲਾਂ ਦੀ ਉਪਜ ਦੇ ਘਾਟੇ ਵਿਚ ਫਸਾਈਂ ਰੱਖਿਆ ਤਾਂ ਜੋ ਉਹ ਸਿੱਖਿਆ ਲੈਣ।
A'raf 7:131
ਜਦੋਂ ਉਹਨਾਂ ’ਤੇ ਖ਼ੁਸ਼ਹਾਲੀ ਆ ਜਾਂਦੀ ਤਾਂ ਆਖਦੇ ਕਿ ਇਹ ਤਾਂ ਸਾਡੇ ਲਈ ਹੋਣਾ ਹੀ ਸੀ ਜੇ ਉਹਨਾਂ ਨੂੰ ਕਿਸੇ ਭੈੜੀ ਹਾਲਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਸ ਲਈ ਮੂਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਬੇ-ਭਾਗ ਦੱਸਦੇ। ਯਾਦ ਰੱਖੋ ਇਹਨਾਂ ਦੀ ਬੇਭਾਗੀ (ਬਦਸ਼ੁਗਨੀ) ਤਾਂ ਅੱਲਾਹ ਦੇ ਕੋਲ ਹੈ ਪਰ ਇਹਨਾਂ ਵਿਚ ਕਿੰਨੇ ਹੀ ਲੋਕ ਜਾਣਦੇ ਹੀ ਨਹੀਂ।
A'raf 7:132
ਅਤੇ ਉਹ ਕਹਿੰਦੇ ਸੀ ਕਿ(ਹੇ ਮੂਸਾ!) ਤੂੰ ਸਾਡੇ ਸਾਹਮਣੇ ਭਾਵੇਂ ਕੋਈ ਵੀ ਨਿਸ਼ਾਨੀ, ਸਾਡੇ ’ਤੇ ਜਾਦੂ ਕਰਨ ਲਈ, ਲੈ ਆ ਤਾਂ ਵੀ ਅਸੀਂ ਤੇਰੀ ਗੱਲ ਨਹੀਂ ਮੰਣਨੀ।
A'raf 7:133
ਫੇਰ ਅਸੀਂ ਉਹਨਾਂ ਫ਼ਿਰਔਨੀਆਂ ’ਤੇ ਤੂਫ਼ਾਨ ਭੇਜਿਆ, ਅਤੇ ਟਿੱਡੀ ਦਲ, ਸੁਸਰੀਆਂ, ਡੱਡੂ ਅਤੇ ਖ਼ੂਨ ਦੇ ਅਜ਼ਾਬ ਭੇਜੇ। ਇਹ ਸਾਰੀਆਂ ਨਿਸ਼ਾਨੀਆਂ ਅੱਡ-ਅੱਡ ਕਰਕੇ ਵਿਖਾਈਆਂ, ਫੇਰ ਵੀ ਉਹ ਘਮੰਡ ਕਰਦੇ ਰਹੇ। ਉਹ ਲੋਕ ਅਪਰਾਧੀ ਹੀ ਸਨ।
A'raf 7:134
ਜਦੋਂ ਉਹਨਾਂ ’ਤੇ ਕੋਈ ਅਜ਼ਾਬ ਆ ਜਾਂਦਾ ਤਾਂ ਆਖਦੇ ਕਿ ਹੇ ਮੂਸਾ! ਤਸੀਂ ਸਾਡੇ ਲਈ ਆਪਣੇ ਰੱਬ ਤੋਂ ਦੁਆ ਕਰੋ ਜਿਸ (ਦੀ ਗਬੂਲੀ) ਦਾ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਜੇ ਤੁਸੀਂ ਸਾਥੋਂ ਇਸ ਅਜ਼ਾਬ ਨੂੰ ਹਟਾ ਦਿਓ ਤਾਂ ਅਸੀਂ ਜ਼ਰੂਰ ਹੀ ਤੁਹਾਡੇ ਉੱਤੇ ਈਮਾਨ ਲਿਆਵਾਂਗੇ ਅਤੇ ਬਨੀ-ਇਸਰਾਈਲ ਨੂੰ ਤੁਹਾਡੇ ਨਾਲ ਭੇਜ ਦੇਵਾਂਗੇ।
A'raf 7:135
ਫੇਰ ਜਦੋਂ ਅਸੀਂ ਉਹਨਾਂ ਤਕ ਪਹੁੰਚਣ ਵਾਲਾ ਅਜ਼ਾਬ ਇਕ ਨਿਯਤ ਸਮੇਂ ਲਈ ਹਟਾ ਦਿੰਦੇ ਤਾਂ ਉਹ ਉਸੇ ਸਮੇਂ ਆਪਣੇ ਵਚਨਾਂ ਤੋਂ ਫਿਰ ਜਾਂਦੇ।
A'raf 7:136
ਫੇਰ ਅਸੀਂ ਉਹਨਾਂ ਤੋਂ ਬਦਲਾ ਲਿਆ ਭਾਵ ਉਹਨਾਂ ਨੂੰ ਦਰਿਆ ਵਿਚ ਡੋਬ ਦਿੱਤਾ ਉਹ ਇਸ ਲਈ ਕਿ ਉਹ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਸੀ ਅਤੇ ਉਹਨਾਂ ਦੀ ਉੱਕਾ ਹੀ ਪਰਵਾਹ ਨਹੀਂ ਸੀ ਕਰਦੇ।
A'raf 7:137
ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਕਮਜ਼ੋਰ ਸਮਝੇ ਜਾਂਦੇ ਸਨ, ਇਸ ਧਰਤੀ ਦੇ ਪੂਰਬ ਪੱਛਮ ਤਕ ਦਾ ਵਾਰਸ ਬਣਾ ਦਿੱਤਾ ਜਿਸ ਵਿਚ ਅਸੀਂ ਬਰਕਤਾਂ ਰੱਖੀਆਂ ਸਨ ਅਤੇ ਤੁਹਾਡੇ ਰੱਬ ਦਾ ਸੱਚਾ ਵਾਅਦਾ ਬਨੀ-ਇਸਰਾਈਲ ਦੇ ਹੱਕ ਵਿਚ ਉਹਨਾਂ ਦੇ ਧੀਰਜ ਤੋਂ ਕੰਮ ਲੈਣ ਕਾਰਨ ਪੂਰਾ ਹੋਇਆ। ਅਸਾਂ ਫ਼ਿਰਔਨ ਅਤੇ ਉਸ ਦੀ ਕੌਮ ਵੱਲੋਂ ਬਣਾਈਆਂ ਹੋਈਆਂ ਚੀਜ਼ਾਂ (ਭਾਵ ਕਾਰਖ਼ਾਨੇ ਆਦਿ) ਅਤੇ ਜਿਹੜੀਆਂ ਉਹ ਉੱਚੀਆਂ-ਉੱਚੀਆਂ (ਮਹਿਲਾਂ ਦੀਆਂ) ਇਮਾਰਤਾਂ ਉਸਾਰਦੇ ਸੀ ਉਹਨਾਂ ਸਭ ਨੂੰ ਮਲੀਆ ਮੇਟ ਕਰ ਦਿੱਤਾ।
A'raf 7:138
ਜਦੋਂ ਅਸੀਂ ਬਨੀ ਇਸਰਾਈਲ ਨੂੰ ਸਮੁੰਦਰੋਂ ਪਾਰ ਲੰਘਾ ਦਿੱਤਾ ਤਾਂ ਉਹ ਅਜਿਹੀ ਕੌਮ ਦੇ ਕੋਲੋਂ ਦੀ ਹੋ ਕੇ ਲੰਘੇ ਜਿਹੜੀ ਆਪਣੇ ਬੁਤਾਂ ਦੀ ਪੂਜਾ ਕਰ ਰਹੇ ਸੀ। ਉਹ ਆਖਣ ਲੱਗੇ ਕਿ ਹੇ ਮੂਸਾ! ਸਾਡੇ ਲਈ ਵੀ ਇਕ ਅਜਿਹਾ ਇਸ਼ਟ ਬਣਾ ਦਿਓ ਜਿਵੇਂ ਇਹਨਾਂ ਦੇ ਇਸ਼ਟ ਹਨ। ਉਸ (ਮੂਸਾ) ਨੇ ਕਿਹਾ ਕਿ ਤੁਸੀਂ ਲੋਕ ਤਾਂ ਨਿਰੇ ਜਾਹਲ ਹੋ।
A'raf 7:139
ਇਹ ਲੋਕੀ ਜਿਹੜੇ ਕੰਮ ਵਿਚ ਰੁਝੇ ਹੋਏ ਹਨ ਇਹ ਸਭ ਤਾਂ ਨਸ਼ਟ ਹੋਣ ਵਾਲਾ ਹੈ ਅਤੇ ਜੋ ਵੀ ਇਹ ਕਰ ਰਹੇ ਹਨ ਉਹ ਉੱਕਾ ਹੀ ਗ਼ਲਤ ਹੈ।
A'raf 7:140
ਮੂਸਾ ਨੇ ਆਖਿਆ! ਕੀ ਮੈਂ ਅੱਲਾਹ ਨੂੰ ਛੱਡ ਕੇ ਤੁਹਾਡੇ ਲਈ ਕਿਸੇ ਹੋਰ ਇਸ਼ਟ ਦੀ ਭਾਲ ਕਰਾਂ? ਜਦੋਂ ਕਿ ਉਸ ਨੇ ਤੁਹਾਨੂੰ ਸਾਰੇ ਜਹਾਨਾਂ ਵਾਲਿਆਂ ਉੱਤੇ ਵਡਿਆਈ ਬਖ਼ਸ਼ੀ ਹੈ।
A'raf 7:141
(ਹੇ ਬਨੀ-ਇਸਰਾਈਲ!) ਉਹ ਵੇਲਾ ਵੀ ਯਾਦ ਕਰੋ ਜਦੋਂ ਅਸੀਂ ਤੁਹਾਨੂੰ ਫ਼ਿਰਔਨੀਆਂ ਤੋਂ ਛੁਟਕਾਰਾ ਦੁਆਇਆ ਸੀ। ਉਹ ਤੁਹਾਨੂੰ ਕਰੜੇ ਅਜ਼ਾਬ ਦਿੰਦੇ ਸੀ, ਤੁਹਾਡੇ ਪੁੱਤਰਾਂ ਨੂੰ ਕਤਲ ਕਰ ਸੁੱਟਦੇ ਸੀ ਅਤੇ ਤੁਹਾਡੀਆਂ ਇਸਤਰੀਆਂ (ਧੀਆਂ) ਨੂੰ ਜਿਉਂਦੀਆਂ ਰਹਣਿ ਦਿੰਦੇ ਸੀ, ਇਸ ਵਿਚ ਤੁਹਾਡੇ ਪਾਲਣਹਾਰ ਵੱਲੋਂ ਵੱਡੀ ਭਾਰੀ ਅਜ਼ਮਾਇਸ਼ ਸੀ।
A'raf 7:142
ਅਸੀਂ ਮੂਸਾ ਤੋਂ ਤੂਰ ਪਹਾੜ ’ਤੇ ਤੀਹ ਰਾਤਾਂ ਬਿਤਾਉਣ ਦਾ ਵਚਨ ਲਿਆ ਅਤੇ ਮਗਰੋਂ ਦਸ ਦਿਨ ਹੋਰ ਵਧਾ ਦਿੱਤੇ। ਸੋ ਉਹਨਾਂ ਦੇ ਪਾਲਣਹਾਰ ਦਾ (ਕੋਹੇ-ਤੂਰ ’ਤੇ ਮੂਸਾ ਨੂੰ) ਮਿਲਣ ਦਾ ਸਮਾਂ ਪੂਰੇ ਚਾਲੀ ਰਾਤਾਂ ਦਾ ਹੋ ਗਿਆ। (ਜਾਣ ਤੋਂ ਪਹਿਲਾਂ) ਮੂਸਾ ਨੇ ਆਪਣੇ ਭਰਾ ਹਾਰੂਨ ਨੂੰ ਕਿਹਾ ਕਿ ਤੂੰ ਮੇਰੇ ਮਗਰੋਂ ਮੇਰੀ ਕੌਮ ਦੀ ਜਾਨਸ਼ੀਨੀ ਕਰੀਂ ਅਤੇ ਇਹਨਾਂ ਦਾ ਸੁਧਾਰ ਕਰਦਾ ਰਹੀਂ ਅਤੇ ਵਿਗੜੇ ਹੋਏ ਲੋਕਾਂ ਦੇ ਰਸਤੇ ਨਾ ਤੁਰੀਂ।
A'raf 7:143
ਜਦੋਂ ਮੂਸਾ ਸਾਡੇ (ਅੱਲਾਹ ਦੇ) ਨਿਸ਼ਚਿਤ ਕੀਤੇ ਹੋਏ ਸਮੇਂ (ਤੂਰ ਪਹਾੜ) ’ਤੇ ਪਹੁੰਚਿਆ, ਅਤੇ ਰੱਬ ਨੇ ਉਹ ਦੇ ਨਾਲ ਵਾਰਤਾਲਾਪ ਕੀਤੀ ਤਾਂ ਉਹ (ਮੂਸਾ) ਨੇ ਬੇਨਤੀ ਕੀਤੀ ਕਿ ਹੇ ਮੇਰੇ ਪਾਲਣਹਾਰ! ਮੈਨੂੰ (ਇਕ ਝਲਕ) ਵਿਖਾ ਕਿ ਮੈਂ ਤੇਰੇ ਦਰਸ਼ਨ ਕਰ ਸਕਾਂ। ਫ਼ਰਮਾਇਆ ਕਿ ਤੂੰ ਮੈਨੂੰ ਨਹੀਂ ਵੇਖ ਸਕਦਾ। ਤੂੰ ਉਸ ਪਹਾੜ ਵੱਲ ਵੇਖ ਜੇ ਉਹ ਆਪਣੀ ਥਾਂ ’ਤੇ ਰਹਿੰਦਾ ਹੈ ਤਾਂ ਤੂੰ ਵੀ ਮੈਨੂੰ ਵੇਖ ਸਕੇਂਗਾ। ਸੋ ਜਦੋਂ ਉਹ ਦੇ ਰੱਬ ਨੇ ਪਹਾੜ ’ਤੇ ਅਪਣਾ ਪ੍ਰਕਾਸ਼ਨ ਕੀਤਾ (ਭਾਵ ਜਲਵਾ ਵਿਖਾਇਆ) ਤਾਂ ਉਸ (ਪਹਾੜ) ਨੂੰ ਚੂਰ ਚੂਰ ਕਰ ਦਿੱਤਾ ਅਤੇ ਮੂਸਾ ਬੇਹੋਸ਼ ਹੋ ਕੇ ਡਿਗ ਪਿਆ।[6] ਜਦੋਂ ਹੋਸ਼ ਆਇਆ ਤਾਂ ਬੇਨਤੀ ਕੀਤੀ ਕਿ ਬੇਸ਼ੱਕ (ਹੇ ਅੱਲਾਹ!) ਤੂੰ ਪਾਕ ਹੈ, ਮੈਂ ਤੇਰੇ ਹਜ਼ੂਰ ਤੌਬਾ ਕਰਦਾ ਹਾਂ ਅਤੇ ਮੈਂ ਸਾਰਿਆਂ ਤੋਂ ਪਹਿਲਾਂ ਈਮਾਨ ਲਿਆਉਣ ਵਾਲਾ ਹਾਂ।
———
[6] ਤਿਬਰੀ ਦੇ ਦੱਸਣ ਅਨੁਸਾਰ ਪਹਾੜ ’ਤੇ ਅੱਲਾਹ ਦਾ ਪ੍ਰਗਟਾਵਾ ਬਹੁਤ ਹੀ ਥੋੜਾ ਜਿਹਾ ਹੋਇਆ ਸੀ ਨਬੀ (ਸ:) ਨੇ ਇਸੇ ਆਇਤ ਨੂੰ ਪੜ੍ਹਿਆ ਅਤੇ ਫ਼ਰਮਾਇਆ ਪਹਾੜ ’ਤੇ ਅੱਲਾਹ ਨੇ ਮਨੁੱਖ ਦੀ ਛੋਟੀ ਉਂਗਲੀ ਦੇ ਬਰਾਬਰ ਪ੍ਰਗਟਾਵਾ ਕੀਤਾ ਸੀ। (ਤਿਬਰੀ 72/9 ਅਤੇ ਮੁਸਨਦ ਅਹਿਮਦ 209/3)
A'raf 7:144
ਫ਼ਰਮਾਇਆ ਕਿ ਹੇ ਮੂਸਾ! ਮੈਂਨੇ ਸਾਰੇ ਲੋਕਾਂ ਵਿੱਚੋਂ ਪੈਗ਼ੰਬਰੀ ਕਰਨ ਲਈ ਅਤੇ ਵਾਰਤਾਲਾਪ ਲਈ ਤੈਨੂੰ ਚੁਣਿਆ ਹੈ। ਸੋ ਜੋ (ਪੈਗ਼ੰਬਰੀ) ਮੈਂ ਤੈਨੂੰ ਦਿੰਦਾ ਹਾਂ, ਉਸ ਨੂੰ ਲੈ ਅਤੇ ਮੇਰਾ ਸ਼ੁਕਰ ਅਦਾ ਕਰ।
A'raf 7:145
ਅਸੀਂ ਮੂਸਾ ਨੂੰ ਜੀਵਨ ਦੇ ਹਰੇਕ ਖੇਤਰ ਬਾਰੇ ਨਸੀਹਤਾਂ ਅਤੇ ਹਰ ਚੀਜ਼ ਦੀ ਵਿਆਖਿਆ ਤਖ਼ਤੀਆਂ ’ਤੇ ਲਿਖ ਦਿੱਤੀਆਂ ਅਤੇ ਕਿਹਾ ਕਿ ਇਹਨਾਂ (ਹਿਦਾਇਤਾਂ) ਨੂੰ ਚੰਗੀ ਤਰ੍ਹਾਂ ਸਾਂਭ ਅਤੇ ਆਪਣੀ ਕੌਮ ਨੂੰ ਹੁਕਮ ਦੇ ਕਿ ਇਹਨਾਂ ਚੰਗੀਆਂ ਗੱਲਾਂ ਦੀ ਹੀ ਪਾਲਣਾ ਕਰਨ। ਮੈਂ ਬਹੁਤ ਛੇਤੀ ਹੀ ਉਹਨਾਂ ਲੋਕਾਂ ਦਾ ਟਿਕਾਣਾ ਤੈਨੂੰ ਵਿਖਾਵਾਂਗਾ ਜਿਹੜੇ ਨਾ-ਫ਼ਰਮਾਨ ਹਨ।
A'raf 7:146
ਮੈਂ (ਛੇਤੀ ਹੀ) ਅਜਿਹੇ ਲੋਕਾਂ ਨੂੰ ਆਪਣੇ ਹੁਕਮਾਂ ਤੋਂ ਦੂਰ ਹੀ ਰੱਖਾਂਗਾ ਜਿਹੜੇ ਸੰਸਾਰ ਵਿਚ ਤਕੱਬਰ (ਵਡਿਆਈ) ਕਰਦੇ ਹਨ ਜਿਸ ਦਾ ਉਹਨਾਂ ਨੂੰ ਕੋਈ ਹੱਕ ਨਹੀਂ। ਜੇ ਉਹ ਸਾਰੀਆਂ ਨਿਸ਼ਾਨੀਆਂ ਵੀ ਵੇਖ ਲੈਣ ਤਾਂ ਵੀ ਉਹ ਈਮਾਨ ਨਹੀਂ ਲਿਆਉਣਗੇ। ਜੇ ਕੋਈ ਹਿਦਾਇਤ ਵਾਲੀ ਰਾਹ ਵੇਖ ਲੈਣ ਤਾਂ ਉਸ ਰਾਹ ਨੂੰ ਨਹੀਂ ਅਪਣਾਉਂਦੇ, ਹਾਂ! ਜੇ ਗੁਮਰਾਹੀ ਵਾਲਾ ਰਾਹ ਵੇਖ ਲੈਣ ਤਾਂ ਉਸ ਰਾਹ ਨੂੰ ਅਪਣਾਉਂਦੇ ਹਨ। ਇਹ ਸਭ ਇਸ ਲਈ ਹੈ ਕਿਉਂ ਜੋ ਉਹਨਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਨੂੰ ਝੁਠਲਾਇਆ ਅਤੇ ਇਹਨਾਂ ਤੋਂ ਬੇਸੁਰਤ ਰਹੇ।
A'raf 7:147
ਉਹ ਲੋਕੀ ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਅਤੇ ਕਿਆਮਤ ਦੇ ਆਉਣ ਨੂੰ ਵੀ ਝੁਠਲਾਇਆ, ਉਹਨਾਂ ਦੇ ਸਾਰੇ ਹੀ ਕੰਮ ਵਿਅਰਥ ਹੋ ਗਏ, ਉਹਨਾਂ ਨੂੰ ਉਹੀਓ ਬਦਲਾ ਦਿੱਤਾ ਜਾਵੇਗਾ ਜੋ ਉਹ (ਸੰਸਾਰ ਵਿਚ) ਕਰਦੇ ਸਨ।
A'raf 7:148
ਮੂਸਾ ਦੀ ਕੌਮ ਨੇ ਉਹ ਦੇ (ਕੋਹੇ-ਤੂਰ ’ਤੇ) ਜਾਣ ਮਗਰੋਂ ਆਪਣੇ ਗਹਿਣਿਆਂ ਦਾ ਇਕ ਵੱਛਾ ਬਣਾ ਲਿਆ ਜਿਹੜਾ ਇਕ ਧੜ ਸੀ, ਜਿਸ ਵਿੱਚੋਂ ਗਊ ਦੀ ਅਵਾਜ਼ ਨਿਕਲਦੀ ਸੀ। ਕੀ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਨਾ ਤਾਂ ਉਹ (ਵੱਛਾ) ਉਹਨਾਂ ਨਾਲ ਕੋਈ ਗੱਲ ਹੀ ਕਰਦਾ ਹੈ ਨਾ ਹੀ ਉਹਨਾਂ ਨੂੰ ਕੋਈ ਰਾਹ ਦਰਸਾਉਂਦਾ ਹੈ ? ਫੇਰ ਵੀ ਉਹਨਾਂ ਨੇ ਉਸ ਨੂੰ ਇਸ਼ਟ ਬਣਾ ਲਿਆ ਹੈ ਅਤੇ ਉਹ ਬਹੁਤ ਜ਼ਾਲਮ ਸਨ।
A'raf 7:149
ਜਦੋਂ ਉਹ ਆਪਣੇ ਕੀਤੇ ਉੱਤੇ ਪਛਤਾਏ ਅਤੇ ਪਤਾ ਚੱਲਿਆ ਕਿ ਹਕੀਕਤਨ ਉਹ ਲੋਕ ਕੁਰਾਹੇ ਪਏ ਗਏ ਸੀ ਤਾਂ ਆਖਣ ਲੱਗੇ ਕਿ ਹੇ ਸਾਡੇ ਰੱਬ! ਜੇ ਸਾਡੇ ’ਤੇ ਰਹਿਮ ਨਾ ਕੀਤਾ ਅਤੇ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਨਾ ਕੀਤਾ ਤਾਂ ਅਸੀਂ ਬਰਬਾਦ ਹੋ ਜਾਵਾਂਗੇ।
A'raf 7:150
ਜਦੋਂ ਮੂਸਾ (ਕੋਹੇ ਤੂਰ ਤੋਂ) ਵਾਪਸ ਆਪਣੀ ਕੌਮ ਵੱਲ ਆਇਆ ਤਾਂ ਗੁੱਸੇ ਤੇ ਦੁਖ ਭਰੀ ਹਾਲਤ ਵਿਚ (ਹਾਰੂਨ ਨੂੰ) ਕਿਹਾ ਕਿ ਤੂੰ ਮੈਥੋ ਮਗਰੋਂ ਬਹੁਤ ਹੀ ਭੈੜੀ ਜਾਨਸ਼ੀਨੀ ਕੀਤੀ ਹੈ। ਤੂੰ ਆਪਣੇ ਰੱਬ ਦੇ ਹੁਕਮ ਤੋਂ ਪਹਿਲਾਂ ਹੀ ਮੂੰਹ ਮੋੜਣ ਵਿਚ ਛੇਤੀ ਕੀਤੀ ਅਤੇ (ਹਿਦਾਇਤ ਵਾਲੀਆਂ) ਤਖ਼ਤੀਆਂ ਇਕ ਪਾਸੇ ਸੁੱਟ ਦਿੱਤੀਆਂ। ਜਦੋਂ (ਮੂਸਾ) ਆਪਣੇ ਭਰਾ (ਹਾਰੂਨ) ਦਾ ਸਿਰ ਫੜ ਕੇ ਆਪਣੇ ਵੱਲ ਘਸੀਟਣ ਲੱਗਿਆ ਤਾਂ ਹਾਰੂਨ ਨੇ ਕਿਹਾ ਕਿ ਹੇ ਮੇਰੇ ਮਾਂ ਜਾਇ ਭਰਾ! ਇਹਨਾਂ ਲੋਕਾਂ ਨੇ ਮੈਨੂੰ ਕਮਜ਼ੋਰ ਸਮਝਿਆ, ਨੇੜੇ ਸੀ ਕਿ ਉਹ ਮੈਨੂੰ ਕਤਲ ਹੀ ਕਰ ਦਿੰਦੇ, ਸੋ ਤੂੰ ਦੁਸ਼ਮਨਾਂ ਨੂੰ ਮੇਰੇ ’ਤੇ ਨਾ ਹਸਾ ਅਤੇ ਮੈਨੂੰ ਇਹਨਾਂ ਜ਼ਾਲਮਾਂ ਵਿਚ ਸ਼ਾਮਲ ਨਾ ਕਰ।
A'raf 7:151
ਮੂਸਾ ਨੇ ਕਿਹਾ ਕਿ ਹੇ ਮੇਰੇ ਰੱਬ! ਮੇਰੀਆਂ ਤੇ ਮੇਰੇ ਭਰਾ (ਹਾਰੂਨ) ਦੀਆਂ ਗ਼ਲਤੀਆਂ ਨੂੰ ਮੁਆਫ਼ ਕਰ ਅਤੇ ਸਾਨੂੰ ਆਪਣੀਆਂ ਮਿਹਰਾਂ ਬਖ਼ਸ਼ ਦੇ, ਤੂੰ ਸਾਰੇ ਹੀ ਰਹਿਮ ਕਰਨ ਵਾਲਿਆਂ ਤੋਂ ਵੱਧ ਰਹਿਮ ਕਰਨ ਵਾਲਾ ਹੈ।
A'raf 7:152
ਬੇਸ਼ੱਕ ਜਿਨ੍ਹਾਂ ਨੇ ਗਊ ਦੀ ਪੂਜਾ ਕੀਤੀ ਉਹਨਾਂ ਉੱਤੇ ਛੇਤੀ ਹੀ ਉਹਨਾਂ ਦੇ ਰੱਬ ਵੱਲੋਂ ਕਹਿਰ ਆਵੇਗਾ ਅਤੇ ਉਹ ਇਸ ਸੰਸਾਰ ਵਿਚ ਵੀ ਹੀਣੇ ਹੋਣਗੇ। ਅਸੀਂ ਝੂਠ ਘੜ੍ਹਣ ਵਾਲਿਆਂ ਨੂੰ ਅਜਿਹੀ ਹੀ ਸਜ਼ਾ ਦਿਆ ਕਰਦੇ ਹਾਂ।
A'raf 7:153
ਜਿਨ੍ਹਾਂ ਲੋਕਾਂ ਨੇ ਗੁਨਾਹ ਕੀਤੇ ਅਤੇ ਫੇਰ ਉਸ ਤੋਂ ਬਾਅਦ ਤੌਬਾ ਕੀਤੀ ਅਤੇ ਈਮਾਨ ਵੀ ਲਿਆਏ ਤਾਂ ਤੁਹਾਡਾ ਰੱਬ ਇਸ ਤੌਬਾ ਤੋਂ ਬਾਅਦ ਸਾਰੇ ਗੁਨਾਹ ਮੁਆਫ਼ ਕਰ ਦੇਣ ਵਾਲਾ ਹੈ ਅਤੇ ਮਿਹਰਾਂ ਕਰਨ ਵਾਲਾ ਹੈ।
A'raf 7:154
ਜਦੋਂ ਮੂਸਾ ਦਾ ਰੋਹ ਢਲਿਆ ਤਾਂ ਉਹਨਾਂ ਨੇ ਉਹਨਾਂ ਤਖ਼ਤੀਆਂ ਨੂੰ ਚੁੱਕਿਆ ਜਿਨ੍ਹਾਂ ਵਿਚ ਉਹਨਾਂ ਲੋਕਾਂ ਲਈ ਹਿਦਾਇਤਾਂ ਤੇ ਮਿਹਰਾਂ ਸੀ ਜਿਹੜੇ ਆਪਣੇ ਰੱਬ ਤੋਂ ਡਰਦੇ ਸੀ।
A'raf 7:155
ਮੂਸਾ ਨੇ ਸੱਤਰ ਆਦਮੀ ਆਪਣੀ ਕੌਮ ਵਿੱਚੋਂ ਚੁਣੇ ਤਾਂ ਜੋ ਸਾਡੇ ਵੱਲੋਂ ਨਿਸ਼ਚਿਤ ਸਮੇਂ (ਕੋਹੇ-ਤੂਰ) ’ਤੇ ਪਹੁੰਚਣ। ਜਦੋਂ ਉਹਨਾਂ ਨੂੰ ਭੁਚਾਲ ਨੇ ਆ ਨੱਪਿਆ ਤਾਂ ਮੂਸਾ ਆਖਣ ਲੱਗਿਆ ਕਿ ਹੇ ਮੇਰੇ ਮਾਲਿਕ! ਜੇ ਤੂੰ ਇਹੋ ਕਰਨਾ ਸੀ ਤਾਂ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਅਤੇ ਮੈਨੂੰ ਹਲਾਕ ਕਰ ਦਿੰਦਾ। ਕੀ ਤੂੰ ਸਾਡੇ ਵਿੱਚੋਂ ਕੁੱਝ ਮੂਰਖਾਂ ਦੀਆਂ ਹਰਕਤਾਂ ਕਾਰਨ ਸਾਰਿਆਂ ਨੂੰ ਹੀ ਹਲਾਕ ਕਰ ਦੇਵੇਂਗਾ? ਇਹ ਤਾਂ ਤੇਰੇ ਵੱਲੋਂ ਇਕ ਪ੍ਰੀਖਿਆ ਸੀ। ਅਜਿਹੀਆਂ ਅਜ਼ਮਾਇਸ਼ਾਂ ਦੁਆਰਾ ਤੂੰ ਜਿਸ ਨੂੰ ਵੀ ਚਾਹੇਂ ਗੁਮਰਾਹੀ ਵਿਚ ਪਾ ਦੇਵੇਂ ਅਤੇ ਜਿਸ ਨੂੰ ਚਾਹੇਂ ਹਿਦਾਇਤ ’ਤੇ ਕਾਇਮ ਰੱਖੇਂ। ਤੂੰ ਹੀ ਤਾਂ ਸਾਡੇ ਕੰਮ ਸਵਾਰਨ ਵਾਲਾ ਹੈ। ਸੋ ਤੂੰ ਸਾਡੇ ’ਤੇ ਬਖ਼ਸ਼ਿਸ਼ਾਂ ਅਤੇ ਰਹਿਮਤਾਂ ਫਰਮਾ ਅਤੇ ਤੂੰ ਸਾਰਿਆਂ ਤੋਂ ਵੱਧ ਮੁਆਫ਼ੀਆਂ ਦੇਣ ਵਾਲਾ ਹੈ।
A'raf 7:156
ਅਤੇ ਤੂੰ ਸਾਡੇ ਲਈ ਇਸ ਦੁਨੀਆਂ ਵਿਚ ਵੀ ਭਲਾਈ ਲਿਖ ਦੇ ਅਤੇ ਆਖ਼ਿਰਤ ਦੀ ਵੀ ਭਲਾਈ ਲਿਖ ਦੇ। ਬੇਸ਼ੱਕ ਅਸੀਂ ਤੇਰੇ ਵੱਲ ਹੀ ਪਰਤਦੇ ਹਾਂ। ਅੱਲਾਹ ਨੇ ਫ਼ਰਮਾਇਆ ਕਿ ਮੈਂ ਉਸ ਨੂੰ ਆਪਣਾ ਅਜ਼ਾਬ ਦਿੰਦਾ ਹਾਂ ਜਿਸ ’ਤੇ ਚਾਹੁੰਦਾ ਹਾਂ ਅਤੇ ਮੇਰੀ ਰਹਿਮਤ ਨੇ ਹਰੇਕ ਚੀਜ਼ ਨੂੰ ਘੇਰੇ ਵਿਚ ਲਿਆ ਹੋਇਆ ਹੈ। ਮੈਂ ਛੇਤੀ ਹੀ ਇਸ ਰਹਿਮਤ ਨੂੰ ਉਹਨਾਂ ਦੇ ਨਾਂ ਜ਼ਰੂਰ ਲਿਖ ਦੇਵਾਂਗਾ ਜਿਹੜੇ ਅੱਲਾਹ ਤੋਂ ਡਰਦੇ ਹਨ, ਜ਼ਕਾਤ ਦਿੰਦੇ ਹਨ ਅਤੇ ਸਾਡੀਆਂ ਆਇਤਾਂ ਉੱਤੇ ਈਮਾਨ ਲਿਆਉਂਦੇ ਹਨ।
A'raf 7:157
ਜਿਹੜੇ ਲੋਕੀ ਅਜਿਹੇ ਉੱਮੀ ਪੈਗ਼ੰਬਰ (ਬੇ-ਪੜੇ ਲਿਖੇ ਨਬੀ) ਦੀ ਤਾਬੇਦਾਰੀ ਕਰਦੇ ਹਨ, ਜਿਸ ਦੇ ਬਾਰੇ ਉਹ ਤੌਰੈਤ ਤੇ ਇੰਜੀਲ ਵਿਚ ਲਿਖਿਆ ਹੋਇਆ ਵੇਖਦੇ ਹਾਂ,[7] ਉਹ (ਨਬੀ) ਉਹਨਾਂ ਨੂੰ ਨੇਕੀਆਂ ਦਾ ਹੁਕਮ ਦਿੰਦਾ ਹੈ ਅਤੇ ਬੁਰਾਈਆਂ ਤੋਂ ਰੋਕਦਾ ਹੈ, ਪਾਕ ਚੀਜ਼ਾਂ ਨੂੰ ਹਲਾਲ (ਜਾਇਜ਼) ਕਰਦਾ ਹੈ ਅਤੇ ਨਾ-ਪਾਕ ਚੀਜ਼ਾਂ ਨੂੰ ਹਰਾਮ ਕਰਦਾ ਹੈ ਅਤੇ ਉਹਨਾਂ ਲੋਕਾਂ ਦਾ ਭਾਰ ਉਤਾਰਦਾ ਹੈ ਜਿਹੜੇ ਉਹਨਾਂ ਉੱਤੇ ਲੱਦੇ ਹੋਏ ਸਨ। ਸੋ ਜਿਹੜੇ ਲੋਕ ਇਸ ਨਬੀ (ਮੁਹੰਮਦ ਸ .) ’ਤੇ ਈਮਾਨ ਲਿਆਏ, ਉਸ ਦਾ ਸਤਿਕਾਰ ਅਤੇ ਉਸ ਦੀ ਮਦਦ ਕਰਦੇ ਹਨ ਅਤੇ ਉਸ ਨੂਰ (.ਕੁਰਆਨ) ਦੀ ਪੈਰਵੀ ਕਰਦੇ ਹਨ ਜਿਹੜਾ ਉਸ ਦੇ ਨਾਲ ਹੀ ਭੇਜਿਆ ਗਿਆ ਹੈ, ਅਜਿਹੇ ਲੋਕੀ ਹੀ ਪੂਰੀ ਤਰ੍ਹਾਂ ਕਾਮਯਾਬ ਹੁੰਦੇ ਹਨ।
———
[7] ਤੌਰੈਤ ਅਤੇ ਇੰਜੀਲ ਵਿਚ ਉਹਨਾਂ ਦੇ ਅਸਲ ਸ਼ਬਦ ਖ਼ਤਮ ਕਰਨ ਤੋਂ ਬਾਅਦ ਵੀ ਮੁਹੰਮਦ (ਸ:) ਦੀ ਨਬੂਵੱਤ ਪ੍ਰਤੀ ਬਹੁਤ ਹੀ ਸਪਸ਼ਟ ਭਵਿਸ਼ਵਾਣੀਆਂ ਮੌਜੂਦ ਹਨ ਜਿਵੇਂ ਅਸਤਸਨਾ 18:18-21, 21:21, ਜ਼ਬੂਰ 118:22, 23, ਯਸਏ ਹਾਂ 42:1-131 ਹਬਕੂਕ 3:3:4 ਇੰਜੀਲ ਮਤੀ 21:42 ਅਤੇ ਇਨਜ਼ੀਲ ਯੁਹਨਾਂ 14:12-17-26-27, 16:7:14) ਦੂਜੀ ਥਾਂ ਅੱਲਾਹ ਨੇ ਫ਼ਰਮਾਇਆ ਕਿ ਹੇ ਅਹਲੇ ਕਿਤਾਬ! ਈਮਾਨ ਲਿਆਓ ਉਸ .ਕੁਰਆਨ ’ਤੇ ਜਿਹੜਾ ਅਸੀਂ ਉਤਾਰਿਆ ਹੈ ਅਤੇ ਉਸ ਕਿਤਾਬ ਦੀ ਪੁਸ਼ਟੀ ਵੀ ਕਰਦਾ ਹੈ ਜਿਹੜੀ ਤੁਹਾਡੇ ਕੋਲ ਕਿਤਾਬ ਹੈ ਇਸ ਤੋਂ ਪਹਿਲਾਂ ਕਿ ਅਸੀਂ ਲੋਕਾਂ ਦੇ ਚਿਹਰੇ ਵਿਗਾੜ ਕੇ ਪਿੱਛੇ ਕਰ ਦਈਏ ਜਾਂ ਇੰਜ ਉਹਨਾਂ ’ਤੇ ਲਾਅਨਤਾਂ ਭੇਜੀਏ ਜਿੱਦਾਂ ਅਸੀਂ ਅਸਹਾਬੇ ਸਬਤ ’ਤੇ ਲਾਅਨਤ ਕੀਤੀ ਸੀ ਅਤੇ ਚੇਤੇ ਰੱਖੋ ਕਿ ਅੱਲਾਹ ਦਾ ਹੁਕਮ ਲਾਗੂ ਹੋ ਕੇ ਰਹਿੰਦਾ ਹੈ। (ਸੂਰਤ ਨਿਸਾ 47/4) (ਸੂਰਤ ਅਲ-ਹਦੀਦ 28/57)
A'raf 7:158
(ਹੇ ਮੁਹੰਮਦ ਸ :!) ਕਹਿਦਿਓ ਕਿ ਹੇ ਲੋਕੋ! ਮੈਂ ਤੁਹਾਡੇ ਸਾਰਿਆਂ ਲਈ ਪੈਗ਼ੰਬਰ ਬਣਾ ਕੇ ਉਸ ਅੱਲਾਹ ਵੱਲੋਂ ਭੇਜਿਆ ਗਿਆ ਹਾਂ ਜਿਸਦੀ ਹਕੂਮਤ ਸਾਰੇ ਅਕਾਸ਼ਾਂ ਅਤੇ ਧਰਤੀ ਵਿਚ ਹੈ। ਉਸ ਤੋਂ ਛੁੱਟ ਹੋਰ ਕੋਈ ਵੀ ਇਬਾਦਤ ਦੀ ਯੋਗਤਾ ਨਹੀਂ ਰੱਖਦਾ ਉਹੀ ਜੀਵਨ ਦਿੰਦਾ ਹੈ ਅਤੇ ਉਹੀਓ ਮੌਤ ਦਿੰਦਾ ਹੈ। ਸੋ ਅੱਲਾਹ ’ਤੇ ਈਮਾਨ ਲਿਆਓ ਅਤੇ ਉਸ ਦੇ ਪੈਗ਼ੰਬਰ ਉੱਮੀ ਨਬੀ ’ਤੇ ਵੀ ਈਮਾਨ ਲਿਆਓ ਜੋ ਕਿ ਅੱਲਾਹ ਅਤੇ ਉਸ ਦੇ ਹੁਕਮਾਂ ਉੱਤੇ ਈਮਾਨ ਰੱਖਦਾ ਹੈ। ਤੁਸੀਂ ਉਸੇ (ਪੈਗ਼ੰਬਰ) ਦੀ ਹੀ ਪੈਰਵੀ ਕਰੋ ਤਾਂ ਜੋ ਤੁਸੀਂ ਹਿਦਾਇਤ ਪਾ ਸਕੋਂ।
A'raf 7:159
ਮੂਸਾ ਦੀ ਕੌਮ ਵਿਚ ਇਕ ਧੜਾ ਅਜਿਹਾ ਵੀ ਸੀ ਜਿਹੜਾ ਹੱਕ ਅਨੁਸਾਰ ਅਗਵਾਈ ਕਰਦਾ ਹੈ ਅਤੇ ਉਸੇ ਅਨੁਸਾਰ ਇਨਸਾਫ਼ ਵੀ ਕਰਦਾ ਹੈ।
A'raf 7:160
ਅਸੀਂ ਉਹਨਾਂ (ਬਨੀ-ਇਸਰਾਈਲ) ਨੂੰ ਬਾਰਾਂ ਪਰਿਵਾਰਾਂ ਵਿਚ ਵੰਡ ਕੇ ਅੱਡ-ਅੱਡ ਗਰੋਹ ਬਣਾ ਦਿੱਤੇ। ਜਦੋਂ ਮੂਸਾ ਦੀ ਕੌਮ ਨੇ ਉਸ ਤੋਂ ਪਾਣੀ ਮੰਗਿਆ ਤਾਂ ਅਸੀਂ ਮੂਸਾ ਨੂੰ ਹੁਕਮ ਦਿੱਤਾ ਕਿ ਆਪਣਾ ਅਸਾ (ਸੋਟੀ) ਉਸ ਪੱਥਰ ਉੱਤੇ ਮਾਰ, ਉਸ ਵਿੱਚੋਂ ਉਸੇ ਵੇਲੇ ਬਾਰਾਂ ਚਸ਼ਮੇ ਫੁਟ ਵਗੇ ਅਤੇ ਹਰੇਕ ਨੇ ਆਪਣੀ ਪਾਣੀ ਪੀਣ ਦੀ ਥਾਂ ਨਿਰਧਾਰਤ ਕਰ ਲਈ। ਅਸੀਂ ਉਹਨਾਂ ਉੱਤੇ ਬੱਦਲਾਂ ਦੀ ਛਾਂ ਕੀਤੀ ਅਤੇ ਉਹਨਾਂ (ਦੇ ਖਾਣ) ਲਈ ਮਨੋ-ਸਲਵਾ ਦਾ ਪ੍ਰਬੰਦ ਕੀਤਾ ਤਾਂ ਜੋ ਪਾਕ ਚੀਜ਼ਾਂ ਖਾਣ ਜਿਹੜੀਆਂ ਅਸੀਂ ਤੁਹਾਨੂੰ ਦਿੱਤੀਆਂ ਹਨ। ਇਸ ਤੋਂ ਮਗਰੋਂ (ਜੇ ਆਗਿਆ ਦਾ ਪਾਲਣ ਨਹੀਂ ਕੀਤਾ) ਤਾਂ ਉਹਨਾਂ ਨੇ ਸਾਡੇ ’ਤੇ ਜ਼ੁਲਮ ਨਹੀਂ ਕੀਤਾ ਸਗੋਂ ਉਹ ਤਾਂ ਆਪਣੇ ਆਪ ਨਾਲ ਹੀ ਜ਼ੁਲਮ ਕਰਦੇ ਰਹੇ।
A'raf 7:161
ਅਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸ ਬਸਤੀ ਵਿਚ ਜਾ ਵਸੋ ਅਤੇ ਜੋ ਤੁਸੀਂ ਪਸੰਦ ਕਰਦੇ ਹੋ ਖਾਓ ਅਤੇ ਜ਼ੁਬਾਨ ਤੋਂ ਹਿਤਾੱਤੁਨ ਆਖਦੇ ਜਾਣਾ (ਕਿ ਤੌਬਾ ਹੈ) ਅਤੇ ਸ਼ਹਿਰ ਦੇ ਬੂਹੇ ਵਿਚ ਝੁਕਦੇ ਹੋਏ ਦਾਖ਼ਲ ਹੋਣਾ, ਫੇਰ ਅਸੀਂ ਤੁਹਾਡੀਆਂ ਸਾਰੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦਿਆਂਗਾ ਅਤੇ ਜਿਹੜੇ ਲੋਕੀ ਨੇਕ ਕੰਮ ਕਰਨਗੇ ਉਹਨਾਂ ਨੂੰ ਹੋਰ ਬਥੇਰਾ ਕੁੱਝ ਦੇਵਾਂਗੇ।
A'raf 7:162
ਪਰ ਉਹਨਾਂ ਜ਼ਾਲਮਾਂ ਨੇ ਉਸ ਗੱਲ ਨੂੰ ਹੀ ਬਦਲ ਦਿੱਤਾ ਜਿਹੜੀ ਉਹਨਾਂ ਨੂੰ ਆਖੀ ਗਈ ਸੀ। ਇਸੇ ਕਾਰਨ ਅਸੀਂ ਉਹਨਾਂ ਉੱਤੇ ਇਕ ਅਕਾਸ਼ੋਂ ਅਜ਼ਾਬ ਭੇਜਿਆ ਕਿਉਂ ਜੋ ਉਹ ਜ਼ੁਲਮ ਕਰਦੇ ਸਨ।
A'raf 7:163
ਤੁਸੀਂ (ਹੇ ਮੁਹੰਮਦ!) ਇਹਨਾਂ (ਯਹੂਦੀਆਂ) ਲੋਕਾਂ ਤੋਂ ਉਸ ਬਸਤੀ (ਈਲਾ) ਬਾਰੇ ਪੁੱਛੋ ਜਿਹੜੀ ਦਰਿਆ ਦੇ ਕੰਡੇ ਆਬਾਦ ਸੀ ਜਦੋਂ ਕਿ ਉਹ ਸੱਬਤ (ਸਨਿਚਰਵਾਰ) ਵਾਲੇ ਦਿਨ ਹੱਦੋਂ ਟੱਪ ਜਾਂਦੇ ਸੀ। ਸਬਤ ਵਾਲੇ ਦਿਨ ਤਾਂ ਮੱਛੀਆਂ ਉਹਨਾਂ ਨੂੰ ਵਿਖਾਈ ਦਿੰਦੀਆਂ ਸਨ ਜਦੋਂ ਸਬਤ ਵਾਲਾ ਦਿਨ ਨਾ ਹੁੰਦਾ ਤਾਂ ਉਹਨਾਂ ਦੇ ਸਾਹਮਣੇ ਨਾ ਆਉਂਦੀਆਂ। ਅਸੀਂ ਉਹਨਾਂ ਦੀ ਇਸ ਪ੍ਰਕਾਰ ਪਰਖ ਕਰਦੇ ਸੀ ਕਿਉਂ ਜੋ ਉਹ ਕਹਿਣਾ ਨਹੀਂ ਸੀ ਮੰਨਦੇ।
A'raf 7:164
ਜਦੋਂ ਉਹਨਾਂ (ਮੂਸਾ) ਦੀ ਇਕ (ਨੇਕ) ਜਮਾਅਤ ਨੇ ਕਿਹਾ ਕਿ ਤੁਸੀਂ ਅਜਿਹੇ ਲੋਕਾਂ ਨੂੰ ਕਿਉਂ ਨਸੀਹਤਾਂ ਕਰਦੇ ਹੋ ਜਿਨ੍ਹਾਂ ਨੂੰ ਅੱਲਾਹ ਉੱਕਾ ਹੀ ਹਲਾਕ ਕਰਨਾ ਚਾਹੁੰਦਾ ਹੈ ਜਾਂ ਉਹਨਾਂ ਨੂੰ ਕਰੜੀ ਸਜ਼ਾ ਦੇਣ ਵਾਲਾ ਹੈ? ਉਹਨਾਂ (ਮੂਸਾ) ਨੇ ਜਵਾਬ ਦਿੱਤਾ, ਇਸ ਲਈ (ਹਿਦਾਇਤ ਕਰਦਾਂ ਹਾਂ) ਕਿ ਤੁਹਾਡੇ ਰੱਬ ਦੇ ਹਜ਼ੂਰ ਉਜ਼ਰ (ਹੁੱਜਤ) ਪੇਸ਼ ਕਰ ਸਕਾਂ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਡਰ ਜਾਣ।
A'raf 7:165
ਸੋ ਜਦੋਂ ਉਹ ਸਭ (ਨਸੀਹਤਾਂ) ਭੁੱਲ ਗਏ ਜਿਹੜੀਆਂ ਉਹਨਾਂ ਨੂੰ ਸਮਝਾਈਆਂ ਜਾਂਦੀਆਂ ਸੀ ਫੇਰ ਅਸੀਂ ਉਹਨਾਂ ਨੂੰ (ਅਜ਼ਾਬ ਤੋਂ) ਬਚਾ ਲਿਆ ਜਿਹੜੇ ਭੈੜੀਆਂ ਗੱਲਾਂ ਤੋਂ ਰੋਕਿਆ ਕਰਦੇ ਸੀ ਪਰ ਉਹ ਲੋਕੀ, ਜਿਹੜੇ ਜ਼ੁਲਮ ਕਰਦੇ ਸੀ, ਉਹਨਾਂ ਨੂੰ ਇਕ ਕਰੜੇ ਅਜ਼ਾਬ ਵਿਚ ਫੜ ਲਿਆ, ਇਸ ਲਈ ਕਿ ਉਹ ਨਾ-ਫ਼ਰਮਾਨੀਆਂ ਕਰਿਆ ਕਰਦੇ ਸੀ।
A'raf 7:166
ਜਦੋਂ ਜਿਸ ਕੰਮ ਤੋਂ ਉਹਨਾਂ ਨੂੰ ਰੋਕਿਆ ਸੀ, ਉਸ ਵਿਚ ਹੱਦੋਂ ਟੱਪ ਗਏ ਤਾਂ ਅਸੀਂ ਉਹਨਾਂ ਨੂੰ ਆਖ ਦਿੱਤਾ ਕਿ ਤੁਸੀਂ ਜ਼ਲੀਲ ਬਾਂਦਰ ਬਣ ਜਾਓ।[8]
———
[8] ਇਸ ਤੋਂ ਪਤਾ ਲੱਗਦਾ ਹੈ ਕਿ ਅੱਲਾਹ ਦੀ ਨਾ-ਫ਼ਰਮਾਨੀ ਦੁਨੀਆਂ ਤੇ ਆਖ਼ਿਰਤ ਦੋਵੇਂ ਥਾਂ ਜ਼ਲੀਲ ਅਤੇ ਰੁਸਵਾਈ ਦਾ ਕਾਰਨ ਬਣਦੀ ਹੈ ਅਤੇ ਅੱਲਾਹ ਦੀ ਨਾ-ਫ਼ਰਮਾਨੀ ਤੋਂ ਬਚਣ ਵਾਲੇ ਨੂੰ ਜੰਨਤ ਦੀ ਜ਼ਮਾਨਤ ਦਿੱਤੀ ਗਈ ਹੈ ਜਿਵੇਂ ਸਹਲ ਬਿਨ ਸਾਅਦ ਰ:ਅ: ਤੋਂ ਪਤਾ ਲੱਗਦਾ ਹੈ ਕਿ ਰਸੂਲ (ਸ:) ਨੇ ਫ਼ਰਮਾਇਆ ਜਿਹੜਾ ਵਿਅਕਤੀ ਮੈਨੂੰ ਇਸ ਦੀ ਰਾਖੀ ਕਰਨ ਦੀ ਜ਼ਮਾਨਤ ਦੇ ਦੇਵੇ ਜਿਹੜੀ ਜਬਾੜ੍ਹਿਆਂ ਦੇ ਵਿਚਕਾਰ ਹੈ ਭਾਵ (ਮੂੰਹ ਤੇ ਜ਼ੁਬਾਨ) ਅਤੇ ਉਸ ਦੀ ਜਿਹੜੀ ਚੀਜ਼ ਦੋ ਲੱਤਾ ਦੇ ਵਿਚਕਾਰ ਹੈ (ਭਾਵ ਗੁਪਤ ਅੰਗ) ਤਾਂ ਮੈਂ ਉਸ ਨੂੰ ਜੰਨਤ ਦੀ ਜ਼ਮਾਨਤ ਦਿੰਦਾ ਹਾਂ (ਸਹੀ ਬੁਖ਼ਾਰੀ, ਹਦੀਸ: 6474) ਭਾਵ ਜਿਹੜਾ ਕੋਈ ਚੁਗ਼ਲੀ, ਝੂਠ ਅਤੇ ਘਟੀਆਂ ਗੱਲਾਂ ਤੋਂ ਆਪਣੀ ਜ਼ੁਬਾਨ ਨੂੰ ਅਤੇ ਹਰਾਮ ਚੀਜ਼ਾਂ ਦੇ ਖਾਣ ਪੀਣ ਤੋਂ ਆਪਣੇ ਮੂੰਹ ਨੂੰ ਅਤੇ ਜ਼ਨਾ, ਬਦਕਾਰੀ ਦੇ ਗੁਨਾਹਾਂ ਤੋਂ ਆਪਣੇ ਆਪ ਨੂੰ ਬਚਾ ਕੇ ਰਖੇਗਾ ਤਾਂ ਉਹ ਜੰਨਤੀ ਹੈ।
A'raf 7:167
(ਹੇ ਨਬੀ! ਉਹ ਵੇਲਾ ਵੀ ਯਾਦ ਰੱਖਣਾ ਚਾਹੀਦਾ ਹੈ) ਜਦੋਂ ਤੁਹਾਡੇ ਰੱਬ ਨੇ ਇਹ ਚਿਤਾਵਨੀ ਦਿੱਤੀ ਸੀ ਕਿ ਉਹ ਇਹਨਾਂ (ਯਹੂਦੀਆਂ) ਉੱਤੇ ਕਿਆਮਤ ਤਕ ਇਕ ਅਜਿਹਾ ਵਿਅਕਤੀ ਜ਼ਰੂਰ ਹੀ ਥੋਪਦਾ ਰਹੇਗਾ, ਜਿਹੜਾ ਉਹਨਾਂ ਨੂੰ ਸਖ਼ਤ ਤਕਲੀਫ਼ਾਂ ਦਿੰਦਾ ਰਹੇਗਾ। ਬੇਸ਼ੱਕ ਤੁਹਾਡਾ ਰੱਬ ਛੇਤੀ ਹੀ ਸਜ਼ਾ ਦੇਣ ਵਾਲਾ ਹੈ। ਉਹ ਬਹੁਤ ਵੱਡਾ ਬਖ਼ਸ਼ਣਹਾਰ ਅਤੇ ਰਹਿਮਤਾਂ ਵਾਲਾ ਹੈ।
A'raf 7:168
ਅਸੀਂ ਸੰਸਾਰ ਵਿਚ ਉਹਨਾਂ ਨੂੰ ਵੱਖ-ਵੱਖ ਧੜ੍ਹਿਆਂ ਵਿਚ ਵੰਡ ਦਿੱਤਾ। ਕੁੱਝ ਉਹਨਾਂ ਵਿੱਚੋਂ ਨੇਕ ਸੀ ਅਤੇ ਕੁੱਝ ਉਸ ਦੇ ਉਲਟ (ਭੈੜੇ) ਸੀ। ਅਸੀਂ ਉਹਨਾਂ ਨੂੰ ਚੰਗੇ ਮਾੜੇ ਹਾਲਤਾਂ ਦੁਆਰਾਂ ਪਰਖਦੇ ਰਹੇ ਕਿ ਹੋ ਸਕਦਾ ਹੈ ਕਿ ਉਹ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ।
A'raf 7:169
ਫੇਰ ਉਹਨਾਂ ਤੋਂ ਬਾਅਦ ਅਯੋਗ ਲੋਕ ਉਹਨਾਂ ਦੇ ਜਾਨਸ਼ੀਨ ਹੋਏ ਜਿਹੜੇ ਕਿਤਾਬ (ਤੌਰੈਤ) ਦੇ ਵਾਰਸ ਬਣੇ ਉਹ ਦੁਨੀਆਂ ਦੇ ਤੁੱਛ ਲਾਭ ਸੈਂਤਦੇ ਹਨ ਅਤੇ ਆਖਦੇ ਹਨ ਕਿ ਸਾਡੀ ਬਖ਼ਸ਼ਿਸ਼ ਜ਼ਰੂਰ ਹੋਵੇਗੀ। ਜਦ ਕਿ ਉਹਨਾਂ ਦਾ ਹਾਲ ਇਹ ਹੈ ਕਿ ਜੇ ਉਹੀਓ ਸੰਸਾਰਿਕ ਸਮੱਗਰੀ ਉਹਨਾਂ ਕੋਲ ਮੁੜ ਆਜਾਵੇ ਤਾਂ ਉਸ ਨੂੰ ਵੀ ਲੈ ਲੈਣਗੇ। ਕੀ ਉਹਨਾਂ ਤੋਂ ਇਸ ਕਿਤਾਬ ਤੌਰੈਤ ਵਿਚ ਪ੍ਰਤਿੱਗਿਆ ਨਹੀਂ ਲਈ ਗਈ ਸੀ ਕਿ ਉਹ ਅੱਲਾਹ ਬਾਰੇ ਛੁੱਟ ਹੱਕ ਬਾਤ ਤੋਂ ਹੋਰ ਕੋਈ ਗੱਲ ਨਹੀਂ ਜੋੜਣਗੇ ਜਦ ਕਿ ਉਹਨਾਂ ਨੇ ਇਸ ਕਿਤਾਬ ਵਿਚ ਜੋ ਵੀ ਸੀ ਉਸ ਨੂੰ ਪੜ੍ਹ ਲਿਆ ਹੈ। ਆਖ਼ਿਰਤ ਵਾਲਾ ਘਰ ਉਹਨਾਂ ਲੋਕਾਂ ਲਈ ਵਧੀਆ ਹੈ ਜਿਹੜੇ ਰੱਬ ਦਾ ਡਰ ਰੱਖਦੇ ਹਨ। ਕੀ ਤੁਸੀਂ ਕੁੱਝ ਵੀ ਨਹੀਂ ਸਮਝਦੇ ?
A'raf 7:170
ਜਿਹੜੇ ਲੋਕੀ ਕਿਤਾਬ (ਦੇ ਹੁਕਮਾਂ) ਦੀ ਪਾਬੰਦੀ ਕਰਦੇ ਹਨ ਅਤੇ ਨਮਾਜ਼ ਨੂੰ ਕਾਇਮ ਕਰਦੇ ਹਨ ਅਸੀਂ (ਅੱਲਾਹ) ਅਜਿਹੇ ਨੇਕ ਲੋਕਾਂ ਦਾ ਬਦਲਾ ਅਜਾਈਂ ਨਹੀਂ ਕਰਦੇ।
A'raf 7:171
ਉਹ ਸਮਾਂ ਵੀ ਜ਼ਿਕਰ ਯੋਗ ਹੈ ਜਦੋਂ ਅਸਾਂ (ਉਹਨਾਂ ਦੇ ਸਿਰਾਂ ਉੱਤੇ) ਪਹਾੜ ਨੂੰ ਇੰਜ ਖੜਾ ਕਰ ਦਿੱਤਾ ਸੀ ਜਿਵੇਂ ਉਹ ਇਕ ਛਤਰ ਹੋਏ ਅਤੇ ਉਹ ਸਮਝਦੇ ਸੀ ਕਿ ਇਹ ਪਹਾੜ ਉਹਨਾਂ ਉੱਤੇ ਡਿਗਿਆ ਹੀ ਡਿਗਿਆ ਹੈ ਅਤੇ ਅਸੀਂ ਕਿਹਾ ਸੀ ਕਿ ਜਿਹੜੀ ਕਿਤਾਬ (ਤੌਰੈਤ) ਅਸੀਂ ਤੁਹਾਨੂੰ ਦਿੱਤੀ ਹੈ ਉਸ ਨੂੰ ਦ੍ਰਿੜਤਾ ਨਾਲ ਫੜੋ ਅਤੇ ਜਿਹੜੇ ਇਸ ਵਿਚ ਆਦੇਸ਼ ਹਨ ਉਹਨਾਂ ਦੀ ਪਾਲਣਾ ਕਰੋ, ਆਸ ਹੈ ਕਿ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਓਗੇ।
A'raf 7:172
ਜਦੋਂ ਤੁਹਾਡੇ ਰੱਬ ਨੇ ਆਦਮ ਦੇ ਪੁੱਤਰਾਂ ਦੀਆਂ ਪਿੱਠਾਂ ਵਿੱਚੋਂ ਉਸ ਦੀ ਔਲਾਦ ਨੂੰ ਕੱਢਿਆ ਸੀ ਅਤੇ ਉਹਨਾਂ ਨੂੰ ਉਹਨਾਂ ਦੀਆਂ ਜਾਨਾਂ ਉੱਤੇ ਗਵਾਹ ਬਣਾਇਆ ਸੀ, ਕੀ ਮੈਂ ਤੁਹਾਡਾ ਰੱਬ ਨਹੀਂ ਹਾਂ? ਸਭ ਨੇ ਉੱਤਰ ਦਿੱਤਾ ਸੀ ਕਿ ਕਿਉਂ ਨਹੀਂ! ਅਸੀਂ ਸਾਰੇ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ (ਇਹ ਇਸ ਲਈ ਪੁੱਛਿਆ ਸੀ) ਤਾਂ ਜੋ ਕਿਆਮਤ ਦਿਹਾੜੇ ਤੁਸੀਂ ਇਹ ਨਾ ਕਹਿਸਕੋ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ।
A'raf 7:173
ਜਾਂ ਤੁਸੀਂ ਇਹ ਕਹੋ ਕਿ ਸਾਥੋਂ ਪਹਿਲਾਂ ਸ਼ਿਰਕ ਸਾਡੇ ਬਜ਼ੁਰਗਾਂ ਨੇ ਕੀਤਾ ਸੀ ਅਤੇ ਅਸੀਂ ਤਾਂ ਉਹਨਾਂ ਦੀ ਨਸਲ ਵਿੱਚੋਂ ਹਾਂ। ਕੀ ਤੂੰ ਸਾਨੂੰ ਉਹਨਾਂ ਕੁਰਾਹੇ ਪਏ ਲੋਕਾਂ ਦੇ ਅਮਲਾਂ ਕਾਰਨ ਹਲਾਕ ਕਰਦਾ ਹੈ ?
A'raf 7:174
ਅਸੀਂ ਇਸੇ ਪ੍ਰਕਾਰ ਸਾਫ਼-ਸਾਫ਼ ਆਇਤਾਂ ਬਿਆਨ ਕਰਦੇ ਹਾਂ ਤਾਂ ਜੋ ਉਹ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ।
A'raf 7:175
(ਹੇ ਨਬੀ!) ਇਹਨਾਂ ਲੋਕਾਂ ਨੂੰ ਉਸ ਵਿਅਕਤੀ ਦਾ ਵੀ ਹਾਲ ਸੁਣਾਓ ਜਿਸ ਨੂੰ ਅਸੀਂ ਆਇਤਾਂ ਦਾ ਗਿਆਨ ਦਿੱਤਾ ਸੀ ਪਰ ਉਹ ਉਹਨਾਂ ਦੀ ਪਾਬੰਦੀ ਤੋਂ ਨੱਸ ਗਿਆ, ਸਗੋਂ ਸ਼ੈਤਾਨ ਦੇ ਪਿੱਛੇ ਲੱਗ ਗਿਆ। ਸੋ ਉਹ ਕੁਰਾਹੇ ਪਏ ਲੋਕਾਂ ਵਿੱਚੋਂ ਹੋ ਗਿਆ।
A'raf 7:176
ਜੇ ਅਸੀਂ ਚਾਹੁੰਦੇ ਤਾਂ ਇਹਨਾਂ ਆਇਤਾਂ ਦੁਆਰਾ ਹੀ ਉਸ ਦਾ ਦਰਜਾ ਬੁਲੰਦ ਕਰ ਦਿੰਦੇ ਪਰ ਉਹ ਦੁਨੀਆਂ ਵੱਲ ਹੀ ਝੁਕ ਗਿਆ ਅਤੇ ਆਪਣੀ ਮਨ ਦੀਆਂ ਇੱਛਾਵਾਂ ਦੀ ਪੈਰਵੀ ਕਰਨ ਲੱਗ ਪਿਆ। ਸੋ ਉਸ ਦੀ ਹਾਲਤ ਕੁੱਤੇ ਵਾਂਗ ਹੋ ਗਈ ਕਿ ਜੇ ਤੁਸੀਂ ਉਸ ’ਤੇ ਹਮਲਾ ਕਰੋ ਤਾਂ ਵੀ ਹੱਫ ਜਾਂਦਾ ਹੈ ਤੇ ਜੇ ਉਸ ਨੂੰ ਛੱਡ ਦਿਓ ਤਾਂ ਵੀ ਹੱਫਣ ਲੱਗਦਾ ਹੈ। ਇਹੋ ਹਾਲਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਸਾਡੀਆਂ ਆਇਤਾਂ ਦਾ ਇਨਕਾਰ ਕੀਤਾ, ਸੋ ਤੁਸੀਂ (ਹੇ ਨਬੀ!) ਉਹਨਾਂ (ਯਹੂਦੀਆਂ) ਨੂੰ ਇਹ ਕਿੱਸਾ ਬਿਆਨ ਕਰੋ, ਹੋ ਸਕਦਾ ਹੈ ਉਹ ਕੁੱਝ ਸੋਚਣ।
A'raf 7:177
ਉਹਨਾਂ ਦੀ ਵੀ ਹਾਲਤ ਬੁਰੀ ਹੈ ਜਿਹੜੇ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਹਨ ਅਤੇ ਇੰਜ ਉਹ ਆਪਣਾ ਹੀ ਨੁਕਸਾਨ ਕਰਦੇ ਹਨ।
A'raf 7:178
ਜਿਸ ਨੂੰ ਅੱਲਾਹ ਹਿਦਾਇਤ ਦਿੰਦਾ ਹੈ ਹਿਦਾਇਤ ਉਸੇ ਨੂੰ ਹੀ ਮਿਲਦੀ ਹੈ ਅਤੇ ਜਿਸ ਨੂੰ ਉਹ ਗੁਮਰਾਹ ਕਰ ਦੇਵੇ ਉਹੀਓ ਘਾਟੇ ਵਿਚ ਰਹਿਣ ਵਾਲਾ ਹੈ।
A'raf 7:179
ਅਸੀਂ ਕਿੰਨੇ ਹੀ ਜਿੰਨ ਤੇ ਮਨੁੱਖ ਨਰਕ ਲਈ ਪੈਦਾ ਕੀਤੇ ਹਨ, ਉਹਨਾਂ ਦੀਆਂ ਅਕਲਾਂ ਤਾਂ ਹਨ ਪਰ ਉਹਨਾਂ ਤੋਂ ਹੱਕ ਨੂੰ ਸਮਝਦੇ ਨਹੀਂ ਅਤੇ ਉਹਨਾਂ ਦੀਆਂ ਅੱਖਾਂ ਤਾਂ ਹਨ ਜਿਨ੍ਹਾਂ ਤੋਂ ਵੇਖਦੇ ਨਹੀਂ ਅਤੇ ਉਹਨਾਂ ਦੇ ਕੰਨ ਤਾਂ ਹਨ ਜਿਨ੍ਹਾਂ ਤੋਂ ਸੁਣਦੇ ਨਹੀਂ। ਇਹ ਲੋਕੀ ਜਾਨਵਰਾਂ ਵਾਂਗ ਹਨ ਸਗੋਂ ਉਹਨਾਂ ਤੋਂ ਵੀ ਵੱਧ ਗੁਮਰਾਹ ਹਨ, ਇਹੋ ਲੋਕੀ ਬੇਸੁਰਤ ਹਨ।
A'raf 7:180
ਸਾਰੇ ਹੀ ਸੋਹਣੇ ਨਾਂ ਅੱਲਾਹ ਦੇ ਲਈ ਹਨ ਸੋ ਤੁਸੀਂ ਉਸ ਨੂੰ[9] ਇਹਨਾਂ ਨਾਵਾਂ ਨਾਲ ਹੀ ਸੱਦੋ। ਅਜਿਹੇ ਲੋਕਾਂ ਨਾਲ ਸੰਬੰਧ ਵੀ ਨਾ ਰੱਖੇ ਜਿਹੜੇ ਉਸ ਦੇ ਨਾਵਾਂ ਵਿਚ ਵਿੰਗ-ਵੱਲ ਪਾਉਂਦੇ ਹਨ। ਇਹਨਾਂ ਲੋਕਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਛੇਤੀ ਹੀ ਮਿਲੇਗੀ।
———
[9] ਅੱਲਾਹ ਦੇ ਨਿਨਾਨਵੇਂ ਨਾਂ ਹਨ। ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਅੱਲਾਹ ਦੇ ਨਿਨਾਨਵੇਂ ਨਾਂ ਹਨ ਜਿਹੜਾ ਵੀ ਇਹਨਾਂ ਨੂੰ ਯਾਦ ਕਰ ਲਵੇਗਾ, ਜੰਨਤ ਵਿਚ ਜਾਵੇਗਾ ਅਤੇ ਅੱਲਾਹ ਵਿਤਰ (ਟਾਕ) ਹੈ ਅਤੇ ਵਿਤਰ ਨੂੰ ਪਸੰਦ ਕਰਦਾ ਹੈ। (ਸਹੀ ਬੁਖ਼ਾਰੀ, ਹਦੀਸ: 6410)
A'raf 7:181
ਸਾਡੀ ਮਖ਼ਲੂਕ ਵਿਚ ਇਕ ਗਰੋਹ ਅਜਹਿਾ ਵੀ ਹੈ ਜਹਿੜਾ ਹੱਕ ਅਨੁਸਾਰ ਰਾਹ ਦਰਸਾਉਂਦਾ ਹੈ ਅਤੇ ਉਸੇ ਅਨੁਸਾਰ ਫ਼ੈਸਲੇ ਕਰਦਾ ਹੈ।
A'raf 7:182
ਜਿਹੜੇ ਲੋਕ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਹਨ ਅਸੀਂ ਜ਼ਰੂਰ ਹੀ ਉਹਨਾਂ ਨੂੰ ਹੌਲੀ-ਹੌਲੀ ਆਪਣੀ ਪਕੜ ਵਿਚ ਇੰਜ ਲਈ ਜਾਂਦੇ ਹਨ ਕਿ ਉਹਨਾਂ ਨੂੰ ਪਤਾ ਵੀ ਨਾ ਚਲੇ।
A'raf 7:183
ਅਤੇ ਮੈਂ ਇਹਨਾਂ (ਇਨਕਾਰੀਆਂ) ਨੂੰ ਮੋਹਲਤ ਦਿੰਦਾ ਹਾਂ, ਬੇਸ਼ੱਕ ਮੇਰੀ ਤਦਬੀਰ ਬਹੁਤ ਹੀ ਮਜ਼ਬੂਤ ਹੁੰਦੀ ਹੈ।
A'raf 7:184
ਕੀ ਉਹਨਾਂ (ਮੱਕੇ ਦੇ) ਲੋਕਾਂ ਨੇ ਇਸ ਗੱਲ ’ਤੇ ਉੱਕਾ ਹੀ ਵਿਚਾਰ ਨਹੀਂ ਕੀਤਾ ਕਿ ਉਹਨਾਂ ਦੇ ਸਾਥੀ (ਮੁਹੰਮਦ ਸ:) ਨੂੰ ਰਤਾ ਵੀ ਪਾਗਲਪਣ ਨਹੀਂ, ਉਹ ਤਾਂ ਕੇਵਲ (ਅੱਲਾਹ ਦੇ ਅਜ਼ਾਬ ਤੋਂ) ਸਾਫ਼-ਸਾਫ਼ ਡਰਾਉਣ ਵਾਲਾ ਹੈ।
A'raf 7:185
ਕੀ ਉਹਨਾਂ ਨੇ ਅਕਾਸ਼ ਤੇ ਧਰਤੀ ਦੀ ਪਾਤਸ਼ਾਹੀ ਅਤੇ ਦੂਜੀਆਂ ਚੀਜ਼ਾਂ ਨੂੰ ਜਿਹੜੀਆਂ ਅੱਲਾਹ ਨੇ ਪੈਦਾ ਕੀਤੀਆਂ ਹਨ, ਨਹੀਂ ਵੇਖਿਆ ਅਤੇ ਇਸ ਗੱਲ ਲਈ ਵਿਚਾਰ ਨਹੀਂ ਕੀਤਾ ਕਿ ਹੋ ਸਕਦਾ ਹੈ ਕਿ ਉਹਨਾਂ ਦੀ ਮੌਤ ਨੇੜੇ ਹੀ ਆ ਲੱਗੀ ਹੋਵੇ? ਫੇਰ ਇਸ .ਕੁਰਆਨ ਤੋਂ ਬਾਅਦ ਕਿਹੜੀ ਗੱਲ ਉੱਤੇ ਇਹ ਲੋਕ ਈਮਾਨ ਲਿਆਉਂਗੇ?
A'raf 7:186
ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਉਸ ਨੂੰ ਕੋਈ ਰਾਹ ’ਤੇ ਨਹੀਂ ਪਾ ਸਕਦਾ ਅਤੇ ਅੱਲਾਹ ਉਹਨਾਂ ਨੂੰ ਉਹਨਾਂ ਦੀ ਗੁਮਰਾਹੀ ਵਿਚ ਹੀ ਭਟਕਦਾ ਹੋਇਆ ਛੱਡ ਦਿੰਦਾ ਹੈ।
A'raf 7:187
(ਹੇ ਨਬੀ ਸ.!) ਇਹ (ਕਾਫ਼ਿਰ) ਲੋਕ ਤੁਹਾਥੋਂ ਕਿਆਮਤ ਦੇ ਬਾਰੇ ਪੁੱਛਦੇ ਹਨ ਕਿ ਇਹ ਕਦੋਂ ਹੋਵੇਗੀ? ਤੁਸੀਂ ਆਖ ਦਿਓ ਕਿ ਇਸ ਦਾ ਗਿਆਨ ਤਾਂ ਕੇਵਲ ਮੇਰੇ ਰੱਬ ਦੇ ਕੋਲ ਹੀ ਹੈ। ਇਸ ਦੇ ਸਮੇਂ ’ਤੇ ਇਸ ਨੂੰ ਸਿਵਾਏ ਅੱਲਾਹ ਤੋਂ ਹੋਰ ਕੋਈ ਜ਼ਾਹਿਰ ਨਹੀਂ ਕਰੇਗਾ, ਉਹ (ਸਮਾਂ) ਅਕਾਸ਼ਾਂ ਤੇ ਧਰਤੀ ਵਿਚ ਬਹੁਤ ਵੱਡੀ (ਘਟਨਾ) ਹੋਵੇਗੀ। ਉਹ ਤੁਹਾਡੇ ’ਤੇ ਅਚਾਨਕ ਹੀ ਆ ਜਾਵੇਗੀ। ਉਹ (ਕਾਫ਼ਿਰ) (ਹੇ ਨਬੀ!) ਤੁਹਾਥੋਂ ਇਸ ਤਰ੍ਹਾਂ ਪੁੱਛਦੇ ਹਨ ਜਿਵੇਂ ਤੁਸੀਂ ਇਸ ਦੀ ਜਾਣਕਾਰੀ ਲੈ ਚੁੱਕੇ ਹੋ। ਤੁਸੀਂ ਆਖ ਦਿਓ ਕਿ ਇਸ ਦਾ ਗਿਆਨ ਤਾਂ ਅੱਲਾਹ ਦੇ ਕੋਲ ਹੀ ਹੈ ਪਰ ਬਥੇਰੇ ਲੋਕੀ ਨਹੀਂ ਜਾਣਦੇ।
A'raf 7:188
(ਹੇ ਨਬੀ!) ਤੁਸੀਂ ਕਹਿ ਦਿਓ ਕਿ ਮੈਂ ਆਪ ਵੀ ਆਪਣੀ ਜ਼ਾਤ ਲਈ ਕਿਸੇ ਲਾਭ ਜਾਂ ਹਾਨੀ ਦਾ ਅਧਿਕਾਰ ਨਹੀਂ ਰੱਖਦਾ, ਪਰ ਹਾਂ! ਉੱਨਾਂ ਹੀ (ਅਧਿਕਾਰ) ਰੱਖਦਾ ਹਾਂ ਜਿੰਨਾਂ ਅੱਲਾਹ ਦੇਣਾ ਚਾਹੇ। ਜੇਕਰ ਮੈਂ ਗ਼ੈਬ ਦੀਆਂ ਗੱਲਾਂ ਜਾਣਦਾ ਹੁੰਦਾ ਤਾਂ ਮੈਂ ਕਿੰਨੇ ਹੀ ਲਾਭ ਪ੍ਰਾਪਤ ਕਰ ਲੈਂਦਾ ਅਤੇ ਨਾ ਹੀ ਮੈਨੂੰ ਕਦੇ ਕੋਈ ਨੁਕਸਾਨ ਹੁੰਦਾ। ਮੈਂ ਤਾਂ ਕੇਵਲ (ਨਰਕ ਦੀ ਅੱਗ ਤੋਂ) ਡਰਾਉਣ ਵਾਲਾ ਅਤੇ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਹਾਂ (ਉਹ ਵੀ ਉਹਨਾਂ ਨੂੰ) ਜਿਹੜੇ ਈਮਾਨ ਰੱਖਦੇ ਹਨ।
A'raf 7:189
ਉਹ ਅੱਲਾਹ ਹੀ ਤਾਂ ਹੈ ਕਿ ਜਿਸ ਨੇ ਤੁਹਾਨੂੰ (ਸਾਰੇ ਲੋਕਾਂ ਨੂੰ) ਇਕ ਜਾਨ ਤੋਂ ਪੈਦਾ ਕੀਤਾ ਅਤੇ ਫੇਰ ਉਸੇ (ਇਕ ਤੋਂ ਹੀ) ਉਸ ਦਾ ਜੋੜਾ ਬਣਾਇਆ ਤਾਂ ਜੋ ਉਹ ਆਪਣੇ ਜੋੜੇ (ਪਤਨੀ) ਤੋਂ ਸ਼ਾਂਤੀ ਲੈ ਸਕੇ। ਫੇਰ ਜਦੋਂ ਪਤੀ ਨੇ ਪਤਨੀ ਨਾਲ (ਸਰੀਰਿਕ) ਨੇੜਤਾ ਕੀਤੀ ਤਾਂ ਉਸ (ਪਤਨੀ) ਨੂੰ ਹੋਲਾ ਜਿਹਾ (ਗਰਭ) ਠਹਿਰ ਗਿਆ ਉਸ ਹਮਲ ਨੂੰ ਲੈ ਕੇ ਉਹ ਤੁਰਦੀ ਫਿਰਦੀ ਰਹੀ, ਜਦੋਂ ਉਹ ਗਰਭ ਨਾਲ ਭਾਰੀ ਹੋ ਗਈ ਤਾਂ ਦੋਵੇਂ ਪਤੀ ਪਤਨੀ (ਆਪਣੇ ਰੱਬ ਤੋਂ) ਦੁਆ ਕਰਨ ਲੱਗੇ ਕਿ (ਹੇ ਅੱਲਾਹ!) ਜੇ ਤੈਨੇ ਸਾਨੂੰ ਸਵਸਥ ਔਲਾਦ ਦਿੱਤੀ ਤਾਂ ਅਸੀਂ ਤੇਰੇ ਧੰਨਵਾਦੀ ਹੋਵਾਗੇ।
A'raf 7:190
ਜਦੋਂ ਉਹਨਾਂ ਨੂੰ ਸਹੀ ਸਲਾਮਤ ਔਲਾਦ ਬਖ਼ਸ਼ ਦਿੱਤੀ ਤਾਂ ਉਹ ਦੋਵੇਂ (ਇਸ ਬੱਚੇ ਦੀ ਦਾਤ ਵਿਚ) ਹੋਰਾਂ ਨੂੰ ਸ਼ਰੀਕ ਕਰਨ ਲੱਗ ਪਏ ਜਦੋਂ ਕਿ ਅੱਲਾਹ ਉਹਨਾਂ ਦੇ ਸ਼ਿਰਕ ਤੋਂ ਬਹੁਤ ਉੱਚਾ ਹੈ।
A'raf 7:191
ਕੀ ਉਹ ਅਜਿਹਾਂ ਨੂੰ (ਅੱਲਾਹ ਦਾ) ਸ਼ਰੀਕ ਜਾਪਦੇ ਹਨ ਜਿਹੜੇ ਕਿਸੇ ਵੀ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ? ਸਗੋਂ ਉਹ ਵੀ ਪੈਦਾ ਕੀਤੇ ਗਏ ਹਨ।
A'raf 7:192
ਉਹ (ਝੂਠੇ ਇਸ਼ਟ) ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਮਦਦ ਨਹੀਂ ਕਰ ਸਕਦੇ, ਉਹ ਤਾਂ ਆਪਣੀ ਵੀ ਮਦਦ ਨਹੀਂ ਕਰ ਸਕਦੇ।
A'raf 7:193
ਜੇ ਤੁਸੀਂ ਉਹਨਾਂ ਨੂੰ ਹਿਦਾਇਤ ਵੱਲ ਸੱਦੋ ਤਾਂ ਤੁਹਾਡੇ ਕਹਿਣ ’ਤੇ ਨਹੀਂ ਚੱਲਣਗੇ। ਭਾਵੇਂ ਤੁਸੀਂ ਉਹਨਾਂ ਨੂੰ ਪੁਕਾਰੋ ਜਾਂ ਚੁੱਪ ਰਹੋ, ਤੁਹਾਡੇ ਲਈ ਦੋਵੇਂ ਬਰਾਬਰ ਹਨ।
A'raf 7:194
ਹੇ ਮੁਸ਼ਰਿਕੋ! ਤੁਸੀਂ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਵੀ ਇਬਾਦਤ ਕਰਦੇ ਹੋ ਉਹ ਵੀ ਤੁਹਾਡੇ ਵਾਂਗ ਬੰਦੇ ਹੀ ਹਨ। ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ, ਉਹਨਾਂ ਨੂੰ ਚਾਹੀਦਾ ਹੈ ਕਿ ਤੁਹਾਡੀ ਪੁਕਾਰ ਦਾ ਜਵਾਬ ਦੇਣ, ਜੇ ਤੁਸੀਂ ਸੱਚੇ ਹੋ।
A'raf 7:195
ਕੀ ਉਹਨਾਂ ਦੇ ਪੈਰ ਹਨ ਜਿਨ੍ਹਾਂ ਤੋਂ ਉਹ ਚਲਦੇ ਹਨ, ਕੀ ਉਹਨਾਂ ਦੇ ਹੱਥ ਹਨ ਜਿਨ੍ਹਾਂ ਤੋਂ ਉਹ ਕਿਸੇ ਚੀਜ਼ ਨੂੰ ਫੜਦੇ ਹਨ ਜਾਂ ਉਹਨਾਂ ਦੀਆਂ ਅੱਖਾਂ ਹਨ ਜਿਨ੍ਹਾਂ ਤੋਂ ਉਹ ਵੇਖਦੇ ਹਨ ਜਾਂ ਉਹਨਾਂ ਦੇ ਕੰਨ ਹਨ ਜਿਨ੍ਹਾਂ ਤੋਂ ਉਹ ਸੁਣਦੇ ਹਨ। ਤੁਸੀਂ (ਹੇ ਨਬੀ!) ਇਹਨਾਂ ਨੂੰ ਆਖੋ ਕਿ ਤੁਸੀਂ ਸਾਰੇ ਆਪਣੇ ਥਾਪੇ ਹੋਏ ਸ਼ਰੀਕਾਂ ਨੂੰ (ਮਦਦ ਲਈ) ਬੁਲਾ ਲਵੋ ਫੇਰ ਮੇਰੇ ਵਿਰੁੱਧ ਦਾਓ ਖੇਡੋ, ਮੈਨੂੰ ਕੁੱਝ ਵੀ ਢਿੱਲ੍ਹ ਨਾ ਦਿਓ। (ਫੇਰ ਵੇਖੋਂ ਕਿ ਉਹ ਮੇਰਾ ਕੀ ਵਿਗਾੜਦੇ ਹਨ)
A'raf 7:196
ਬੇਸ਼ੱਕ ਮੇਰਾ ਮਦਦਗਾਰ ਅੱਲਾਹ ਹੈ ਜਿਸ ਨੇ ਇਹ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਹੈ ਉਹੀਓ ਨੇਕ ਬੰਦਿਆਂ ਦੀ ਮਦਦ ਕਰਦਾ ਹੈ।
A'raf 7:197
ਤੁਸੀਂ ਜਿਨ੍ਹਾਂ ਲੋਕਾਂ ਦੀ ਇਬਾਦਤ ਅੱਲਾਹ ਨੂੰ ਛੱਡ ਕੇ ਕਰਦੇ ਹੋ ਉਹ ਤੁਹਾਡੀ ਕੁੱਝ ਵੀ ਮਦਦ ਨਹੀਂ ਕਰ ਸਕਦੇ ਨਾ ਹੀ ਉਹ ਆਪਣੀ ਮਦਦ ਕਰ ਸਕਦੇ ਹਨ।
A'raf 7:198
ਜੇ ਤੁਸੀਂ ਉਹਨਾਂ ਨੂੰ ਹਿਦਾਇਤ ਵੱਲ ਪੁਕਾਰੋ ਤਾਂ ਸੁਣ ਨਹੀਂ ਸਕਦੇ (ਹੇ ਨਬੀ!) ਤੁਸੀਂ ਉਹਨਾਂ ਨੂੰ ਇੰਜ ਵੇਖਦੇ ਹੋ ਜਿਵੇਂ ਉਹ ਤੁਹਾਨੂੰ ਵੇਖ ਰਹੇ ਹਨ ਜਦ ਕਿ ਉਹ ਕੁੱਝ ਵੀ ਨਹੀਂ ਵੇਖਦੇ।
A'raf 7:199
(ਹੇ ਨਬੀ!) ਤੁਸੀਂ (ਇਹਨਾਂ ਮੱਕੇ ਵਾਲਿਆਂ ਨਾਲ) ਨਰਮੀ ਤੇ ਖਿਮਾ ਦੀ ਨੀਤੀ ਆਪਣਾਓ, ਚੰਗੇ ਕੰਮਾਂ ਦੀ ਸਿੱਖਿਆ ਦਿਓ ਅਤੇ ਜਾਹਲਾਂ ਤੋਂ ਦੂਰ ਰਹੋ।
A'raf 7:200
ਜੇ ਤੁਹਾਨੂੰ ਕੋਈ ਵਿਚਾਰ ਸ਼ੈਤਾਨ ਵੱਲੋਂ ਆਵੇ ਤਾਂ ਅੱਲਾਹ ਤੋਂ ਸ਼ਰਨ ਮੰਗੋ, ਬੇਸ਼ੱਕ ਉਹੀਓ ਭਲੀ-ਭਾਂਤ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
A'raf 7:201
ਜਿਹੜੇ ਲੋਕੀ ਰੱਬ ਤੋਂ ਡਰਨ ਵਾਲੇ ਹਨ ਜਦੋਂ ਵੀ ਉਹਨਾਂ ਨੂੰ ਸ਼ੈਤਾਨ ਵੱਲੋਂ ਕੋਈ ਭੈੜਾ ਵਿਚਾਰ ਆਉਂਦਾ ਹੈ ਤਾਂ ਉਹ ਝੱਟ ਚੁੱਕੰਨੇ ਹੋ ਜਾਂਦੇ ਹਨ ਤਾਂ ਉਹਨਾਂ ਦੀ ਅੱਖਾਂ ਖੁਲ੍ਹ ਜਾਂਦੀਆਂ ਹਨ।
A'raf 7:202
ਉਹਨਾਂ (ਮੁਸ਼ਰਿਕਾਂ) ਦਾ ਭਰਾ ਸ਼ੈਤਾਨ ਉਹਨਾਂ ਨੂੰ ਕੁਰਾਹੇ ਵੱਲ ਧੂਹੀਂ ਲਈ ਜਾਂਦਾ ਹੈ ਅਤੇ ਇਸ ਵਿਚ ਕੋਈ ਕਸਰ ਨਹੀਂ ਛੱਡਦਾ।
A'raf 7:203
ਜਦੋਂ ਤੁਸੀਂ (ਹੇ ਨਬੀ!) ਇਹਨਾਂ ਦੇ ਸਾਹਮਣੇ ਕੋਈ ਮੁਅਜਜ਼ਾ (ਨਿਸ਼ਾਨੀ ਜਾਂ ਚਮਤਕਾਰ) ਪੇਸ਼ ਨਹੀਂ ਕਰਦੇ ਤਾਂ ਆਖਦੇ ਹਨ ਕਿ ਤੁਸੀਂ ਆਪਣੇ ਲਈ ਮੁਅਜਜ਼ਾ ਕਿਉਂ ਨਹੀਂ ਲਿਆਏ ?[10] ਤੁਸੀਂ ਆਖ ਦfਓ ਕਿ ਮੈਂ ਤਾਂ ਕੇਵਲ ਉਸੇ ਵਹੀ ਦੀ ਪੈਰਵੀ ਕਰਦਾ ਹਾਂ ਜਿਹੜੀ ਮੇਰੇ ਰੱਬ ਨੇ ਮੇਰੇ ਵੱਲ ਭੇਜੀ ਹੈ। ਇਹ (.ਕੁਰਆਨ) ਬਹੁਤ ਵੱਡੀ ਦਲੀਲ ਹੈ ਤੁਹਾਡੇ ਰੱਬ ਵੱਲੋਂ, ਅਤੇ ਰਹਿਮਤ ਹੈ ਉਹਨਾਂ ਲੋਕਾਂ ਲਈ ਜਿਹੜੇ ਈਮਾਨ ਰੱਖਦੇ ਹਨ।
———
[10] ਇਕ ਵਾਰ ਨਬੀ (ਸ:) ਨੇ ਮੱਕੇ ਵਾਲਿਆਂ ਨੂੰ ਉਹਨਾਂ ਦੇ ਮੰਗ ਕਰਨ ’ਤੇ ਇਕ ਅਹਿਮ ਮੁਅਜਜ਼ਾ ਵਿਖਾਇਆ। ਅਨਸ ਬਿਨ ਮਾਲਿਕ ਤੋਂ ਪਤਾ ਲੱਗਦਾ ਹੈ ਨਬੀ (ਸ:) ਨੇ ਮੱਕੇ ਵਾਲਿਆਂ ਨੇ ਕਿਸੇ ਨਿਸ਼ਾਨੀ ਦੀ ਮੰਗ ਕੀਤੀ ਤਾਂ ਆਪ ਨੇ ਉਹਨਾਂ ਨੂੰ ਚੰਨ ਦੇ ਟੋਟੇ ਹੁੰਦੇ ਵਿਖਾਇਆ (ਸਹੀ ਬੁਖ਼ਾਰੀ, ਹਦੀਸ: 3637) ਪਰੰਤੂ ਇਸ ਦਾ ਕੋਈ ਵੀ ਲਾਭ ਨਾ ਹੋਇਆ ਇਸੇ ਲਈ ਅੱਲਾਹ ਕਾਫ਼ਿਰਾਂ ਦੀ ਮੰਗ ਕਰਨ ’ਤੇ ਮੁਅਜਜ਼ੇ ਨਹੀਂ ਵਿਖਾਉਂਦਾ ਸਗੋਂ ਉਸ ਸਮੇਂ ਮੁਅਜਜ਼ੇ ਪ੍ਰਗਟ ਕਰਦਾ ਹੈ ਜਦੋਂ ਅੱਲਾਹ ਚਾਹੁੰਦਾ ਹੈ।
A'raf 7:204
(ਹੇ ਮੋਮਿਨੋ!) ਜਦੋਂ .ਕੁਰਆਨ ਪੜ੍ਹਿਆ ਜਾਵੇ ਤਾਂ ਉਸ ਨੂੰ ਕੰਨ ਲਾ ਕੇ (ਧਿਆਨ ਨਾਲ) ਸੁਣੋ ਅਤੇ ਚੁੱਪ ਰਹੋ। ਆਸ ਹੈ ਕਿ ਤੁਹਾਡੇ ’ਤੇ ਰਹਿਮਤਾਂ ਹੋਣਗੀਆਂ।
A'raf 7:205
ਹੇ ਨਬੀ! ਆਪਣੇ ਪਾਲਣਹਾਰ ਨੂੰ ਆਪਣੇ ਦਿਲ ਵਿਚ ਨਿਮਰਤਾ ਸਹਿਤ, ਡਰਦੇ ਹੋਏ, ਹੌਲੀ ਹੌਲੀ ਸਵੇਰੇ ਸ਼ਾਮ ਯਾਦ ਕਰੋ[11] ਅਤੇ ਗ਼ਫ਼ਲਤ ਵਚਿ (ਬੇਪਰਵਾਹ) ਪਏ ਲੋਕਾਂ ਵਚਿ ਨਾ ਹੋ ਜਾਣਾ।
———
[11] ਕਿਉਂ ਜੋ ਅੱਲਾਹ ਨੂੰ ਚੇਤੇ ਰੱਖਣ ਨਾਲ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ।
A'raf 7:206
ਜਿਹੜੇ ਫ਼ਰਿਸ਼ਤੇ ਤੁਹਾਡੇ ਰੱਬ ਦੇ ਨਜ਼ਦੀਕ ਹਨ ਉਹ ਉਸ ਦੀ ਇਬਾਦਤ ਤੋਂ ਤਕੱਬਰ (ਘਮੰਡ) ਨਹੀਂ ਕਰਦੇ ਅਤੇ ਉਸ ਦੀ ਪਾਕੀ ਬਿਆਨ ਕਰਦੇ ਹਨ ਅਤੇ ਉਸੇ ਨੂੰ ਸਿਜਦਾ ਕਰਦੇ ਹਨ।
Enfal 8:1
(ਹੇ ਨਬੀ!) ਇਹ ਲੋਕ ਤੁਹਾਥੋਂ ਮਾਲੇ-ਗ਼ਨੀਮਤ (ਜੰਗ ਵਿਚ ਪ੍ਰਾਪਤ ਹੋਣ ਵਾਲੇ ਧਨ-ਪਦਾਰਥਾਂ) ਦੇ ਸੰਬੰਧ ਵਿਚ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹ ਮਾਲੇ-ਗ਼ਨੀਮਤ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦਾ ਹੈ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਆਪੋ ਵਿਚਾਲੇ ਸੰਬੰਧਾਂ ਨੂੰ ਸੁਧਾਰੋ। ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੋ ਜੇ ਤੁਸੀਂ (ਸੱਚੇ) ਈਮਾਨ ਵਾਲੇ ਹੋ।
Enfal 8:2
(ਸੱਚੇ) ਈਮਾਨ ਵਾਲੇ ਤਾਂ ਉਹ ਲੋਕ ਹਨ ਕਿ ਜਦੋਂ ਉਹ ਅੱਲਾਹ ਦਾ ਜ਼ਿਕਰ ਸੁਣਦੇ ਹਨ ਤਾਂ ਉਹਨਾਂ ਦੇ ਦਿਲ ਕੰਬ ਜਾਂਦੇ ਹਨ ਅਤੇ ਜਦੋਂ ਉਹਨਾਂ ਨੂੰ ਅੱਲਾਹ ਦੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਆਇਤਾਂ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੰਦੀਆਂ ਹਨ। ਉਹਨਾਂ ਦਾ ਭਰੋਸਾ ਆਪਣੇ ਪਾਲਣਹਾਰ ’ਤੇ ਹੀ ਹੈ।
Enfal 8:3
ਜਿਹੜੇ ਲੋਕ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ ਅਤੇ ਜੋ ਵੀ ਰਿਜ਼ਕ (ਧਨ-ਪਦਾਰਥ) ਅਸੀਂ ਉਹਨਾਂ ਨੂੰ ਦੇ ਛੱਡਿਆ ਹੈ ਉਸ ਵਿੱਚੋਂ (ਅੱਲਾਹ ਦੇ ਰਾਹ ਵਿਚ) ਖ਼ਰਚ ਕਰਦੇ ਹਨ।
Enfal 8:4
ਅਜਿਹੇ ਲੋਕ ਹੀ ਸੱਚੇ ਈਮਾਨ ਵਾਲੇ ਹਨ। ਉਹਨਾਂ ਲਈ ਉਹਨਾਂ ਦੇ ਰੱਬ ਦੇ ਕੋਲ ਵੱਡੇ ਉੱਚੇ ਦਰਜੇ ਹਨ ਅਤੇ (ਭੁੱਲਾਂ ਦੀ) ਮੁਆਫ਼ੀ ਤੇ ਇੱਜ਼ਤ ਵਾਲੀ ਰੋਜ਼ੀ ਹੈ।
Enfal 8:5
(ਹੇ ਨਬੀ! ਯਾਦ ਕਰੋ ਜਦੋਂ ਬਦਰ ਦੀ ਜੰਗ ਸਮੇਂ) ਤੁਹਾਡੇ ਰੱਬ ਨੇ ਤੁਹਾਨੂੰ ਹੱਕ ਸੱਚ ਨਾਲ ਘਰੋਂ (ਮਦੀਨੇ ਤੋਂ) ਤੋਰਿਆ ਸੀ। ਬੇਸ਼ੱਕ ਉਸ ਸਮੇਂ ਮੁਸਲਮਾਨਾਂ ਦੀ ਹੀ ਇਕ ਟੋਲੀ ਇਸ ਨਿਕਲਣ ਨੂੰ ਪਸੰਦ ਨਹੀਂ ਸੀ ਕਰਦੀ।
Enfal 8:6
ਉਹ ਉਸ ਹੱਕ ਦੇ ਮਾਮਲੇ ’ਚ ਇਸ ਦੇ ਸਪਸ਼ਟ ਹੋਣ ਤੋਂ ਬਾਅਦ ਵੀ ਤੁਹਾਡੇ ਨਾਲ ਝਗੜ ਰਹੇ ਸਨ। ਉਹ ਇੰਜ ਸਮਝਦੇ ਸਨ ਕਿ ਜਿਵੇਂ ਉਹਨ੍ਹਾਂ ਨੂੰ ਮੌਤ ਵੱਲ ਧੱਕਿਆ ਜਾ ਰਿਹਾ ਹੋਵੇ ਅਤੇ ਉਹ (ਮੌਤ ਨੂੰ) ਵੇਖ ਰਹੇ ਹੋਣ।
Enfal 8:7
(ਹੇ ਈਮਾਨ ਵਾਲਿਓ! ਯਾਦ ਕਰੋ) ਜਦੋਂ ਅੱਲਾਹ ਤੁਹਾਡੇ ਨਾਲ (ਕਾਫ਼ਿਰਾਂ ਦੀਆਂ) ਦੋਵਾਂ ਟੋਲੀਆਂ ਵਿੱਚੋਂ ਇਕ ਦੇ ਮਿਲਣ ਦਾ ਵਾਅਦਾ ਕਰ ਰਿਹਾ ਸੀ ਕਿ ਇਹ ਬੇਸ਼ਕ ਤੁਹਾਡੇ ਲਈ ਹੈ, ਪਰ ਤੁਸੀਂ ਇਹ ਚਾਹੁੰਦੇ ਸੀ ਕਿ ਬਿਨਾਂ ਹਥਿਆਰੋਂ ਟੋਲੀ (ਤਜਾਰਤੀ ਕਾਫ਼ਲਾ) ਹੀ ਤੁਹਾਡੇ ਹੱਥ ਆਵੇ ਜਦ ਕਿ ਅੱਲਾਹ ਇਹ ਚਾਹੁੰਦਾ ਸੀ ਕਿ ਉਹ ਆਪਣੇ ਫ਼ਰਮਾਨਾਂ ਦੁਆਰਾ ਹੱਕ ਨੂੰ ਸੱਚ ਸਿੱਧ ਕਰ ਵਿਖਾਵੇ ਅਤੇ ਕਾਫ਼ਿਰਾਂ ਦੀ ਜੜ੍ਹ ਵੱਡ ਸੁੱਟੇ।
Enfal 8:8
ਤਾਂ ਜੋ ਹੱਕ ਹੱਕ ਹੋਕੇ ਰਹੇ ਅਤੇ ਕੂੜ ਕੂੜ ਹੋਕੇ ਰਹੇ, ਭਾਵੇਂ ਅਪਰਾਧੀ ਇਸ ਨੂੰ ਕਿੰਨਾ ਹੀ ਨਾਪਸੰਦ ਕਰਦੇ ਹੋਣ।
Enfal 8:9
(ਹੇ ਮੋਮਿਨੋ! ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੁਸੀਂ ਆਪਣੇ ਰੱਬ ਤੋਂ ਬੇਨਤੀਆਂ ਕਰ ਰਹੇ ਸੀ, ਫੇਰ ਅੱਲਾਹ ਨੇ ਤੁਹਾਡੀ (ਬੇਨਤੀ) ਸੁਣ ਲਈ (ਅਤੇ ਕਿਹਾ ਕਿ) ਬੇਸ਼ੱਕ ਮੈਂ ਉੱਪਰ-ਥੱਲੇ ਆਉਣ ਵਾਲੇ ਇਕ ਹਜ਼ਾਰ ਫ਼ਰਿਸ਼ਤਿਆਂ ਨਾਲ ਤੁਹਾਡੀ ਸਹਾਇਤਾ ਕਰਾਂਗਾ।
Enfal 8:10
ਇਸ (ਸੂਚਨਾ) ਨੂੰ ਅੱਲਾਹ ਨੇ ਖ਼ੁਸ਼ਖ਼ਬਰੀ ਬਣਾ ਦਿੱਤਾ ਤਾਂ ਜੋ ਇਸ ਨਾਲ ਤੁਹਾਡੇ ਦਿਲ ਸੰਤੁਸ਼ਟ ਹੋ ਜਾਣ। ਮਦਦ ਤਾਂ ਅੱਲਾਹ ਵੱਲੋਂ ਹੀ ਹੁੰਦੀ ਹੈ, ਨਿਰਸੰਦੇਹ, ਅੱਲਾਹ ਵੱਡਾ ਜ਼ੋਰਾਵਰ ਤੇ ਸਿਆਣਾ ਹੈ।
Enfal 8:11
ਰਤਾ ਉਸ ਵੇਲੇ ਨੂੰ ਵੀ ਯਾਦ ਕਰੋ ਜਦੋਂ ਉਸ (ਅੱਲਾਹ) ਨੇ ਆਪਣੇ ਵੱਲੋਂ ਤੁਹਾਨੂੰ ਅਮਨ ਸ਼ਾਂਤੀ ਦੇਣ ਲਈ ਤੁਹਾਡੇ ’ਤੇ ਉੰਘ ਉਤਾਰੀ ਅਤੇ ਤੁਹਾਡੇ ’ਤੇ ਅਕਾਸ਼ ਤੋਂ ਪਾਣੀ (ਮੀਂਹ) ਬਰਸਾਇਆ, ਤਾਂ ਜੋ ਇਸ ਪਾਣੀ (ਮੀਂਹ) ਰਾਹੀਂ ਤੁਹਾਨੂੰ ਪਵਿੱਤਰ ਕਰ ਦੇਵੇ ਅਤੇ ਸ਼ੈਤਾਨ ਦੀ ਪਾਈ ਹੋਈ (ਭੈੜੇ ਵਿਚਾਰਾਂ ਦੀ) ਗੰਦਗੀ ਤੋਂ ਤੁਹਾਨੂੰ ਛੁਟਕਾਰਾ ਦੇਵੇ ਅਤੇ ਤੁਹਾਡੇ ਦਿਲਾਂ ਨੂੰ ਮਜ਼ਬੂਤ ਕਰੇ (ਭਾਵ ਹਿੱਮਤ ਹੌਸਲਾ ਦੇਵੇ) ਅਤੇ ਤਾਂ ਜੋ ਤੁਹਾਡੇ ਪੈਰ ਜਮਾ ਦੇਵੇ।
Enfal 8:12
(ਹੇ ਨਬੀ! ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੁਹਾਡਾ ਰੱਬ ਫ਼ਰਿਸ਼ਤਿਆਂ ਵੱਲ ਵਹੀ ਘੱਲ ਰਿਹਾ ਸੀ ਕਿ ਬੇਸ਼ੱਕ ਮੈਂ ਤੁਹਾਡੇ ਅੰਗ-ਸੰਗ ਹਾਂ, ਤੁਸੀਂ ਈਮਾਨ ਵਾਲਿਆਂ ਨੂੰ ਪੱਕੇ ਪੈਰੀਂ ਰੱਖੋ, ਮੈਂ ਛੇਤੀ ਹੀ ਇਹਨਾਂ ਕਾਫ਼ਿਰਾਂ ਦੇ ਦਿਲਾਂ ਵਿਚ ਤੁਹਾਡਾ ਰੋਅਬ ਪਾ ਦੇਵਾਂਗਾ, ਸੋ ਤੁਸੀਂ ਉਹਨਾਂ ਦੀਆਂ ਧੋਣਾਂ ’ਤੇ ਵਾਰ ਕਰੋ ਅਤੇ ਅਤੇ ਉਹਨਾਂ ਦੇ ਜੋੜ-ਜੋੜ ’ਤੇ ਸੱਟ ਮਾਰੋ।
Enfal 8:13
ਇਹ (ਸਜ਼ਾ) ਇਸ ਲਈ ਹੈ ਕਿ ਉਹਨਾਂ (ਕਾਫ਼ਿਰਾਂ) ਨੇ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕੀਤਾ ਸੀ, ਜਿਹੜਾ ਕੋਈ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧੀ ਹੋਵੇਗਾ, ਉਸ ਨੂੰ ਅੱਲਾਹ ਕਰੜੀ ਸਜ਼ਾ ਦੇਣ ਵਾਲਾ ਹੈ।
Enfal 8:14
ਸੋ (ਹੇ ਕਾਫ਼ਿਰੋ!) ਤੁਸੀਂ ਇਸ (ਸਜ਼ਾ) ਦਾ ਸੁਆਦ ਵੇਖੋ। (ਚੇਤੇ ਰੱਖੋ ਕਿ) ਕਾਫ਼ਿਰਾਂ ਲਈ ਨਰਕ ਦੇ ਅਜ਼ਾਬ ਦਾ ਪ੍ਰਬੰਧ ਕੀਤਾ ਹੋਇਆ ਹੈ।
Enfal 8:15
ਹੇ ਈਮਾਨ ਵਾਲਿਓ! ਜਦੋਂ ਤੁਹਾਡਾ ਟਾਕਰਾ ਕਾਫ਼ਿਰਾਂ ਦੀ ਸੈਨਾ ਨਾਲ ਹੋ ਜਾਵੇ ਤਾਂ ਤੁਸੀਂ ਉਹਨਾਂ ਤੋਂ ਪਿੱਠ ਨਾ ਵਿਖਾਓ।
Enfal 8:16
ਜਿਹੜਾ ਵਿਅਕਤੀ ਉਹਨਾਂ (ਕਾਫ਼ਿਰਾਂ) ਨੂੰ ਉਸ ਸਮੇਂ ਪਿੱਠ ਵਿਖਾਕੇ ਨੱਸੇਗਾ, ਛੁੱਟ ਉਸ ਤੋਂ ਕਿ ਜੰਗੀ ਚਾਲ ਵਜੋਂ ਅਜਿਹਾ ਕਰੇ ਜਾਂ ਆਪਣੀ ਕਿਸੇ ਟੋਲੀ ਵੱਲ ਬਚਾਓ ਲਈ ਆਵੇ, ਤਾਂ ਉਹ ਅੱਲਾਹ ਦੇ ਕਰੋਧ ਵਿਚ ਫੱਸ ਜਾਵੇਗਾ। ਉਸ ਦਾ ਟਿਕਾਣਾ ਨਰਕ ਹੋਵੇਗਾ ਅਤੇ ਉਹ ਬਹੁਤ ਹੀ ਭੈੜੀ ਪਰਤਣ ਵਾਲੀ ਥਾਂ ਹੈ।
Enfal 8:17
(ਹੇ ਮੋਮਿਨੋ!) ਤੁਸੀਂ ਉਹਨਾਂ ਕਾਫ਼ਿਰਾਂ) ਨੂੰ ਕਤਲ ਨਹੀਂ ਕੀਤਾ, ਸਗੋਂ ਉਹਨਾਂ ਨੂੰ ਅੱਲਾਹ ਨੇ ਹੀ ਕਤਲ ਕੀਤਾ ਹੈ। (ਹੇ ਨਬੀ!) ਜਿਹੜੀ (ਮਿੱਟੀ ਦੀ ਮੁੱਠੀ) ਉਹਨਾਂ (ਕਾਫ਼ਿਰਾਂ) ’ਤੇ ਸੁੱਟੀ ਸੀ, ਉਹ ਤੁਸੀਂ ਨਹੀਂ ਸੁੱਟੀ ਸੀ ਸਗੋਂ ਅੱਲਾਹ ਨੇ ਹੀ ਸੁੱਟੀ ਸੀ, ਤਾਂ ਜੋ ਉਹ ਆਪਣੇ ਵੱਲੋਂ ਮੁਸਲਮਾਨਾਂ ਨੂੰ ਵਧੀਆ ਇਨਾਮ (ਜਿੱਤ) ਨਾਲ ਨਿਵਾਜ਼ੇ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਭਲੀ-ਭਾਂਤ ਜਾਣਨ ਵਾਲਾ ਹੈ।
Enfal 8:18
(ਦੂਜੀ ਗੱਲ ਇਹ ਵੀ ਹੈ) ਕਿ ਅੱਲਾਹ ਹੀ ਕਾਫ਼ਿਰਾਂ ਦੀਆਂ ਚਾਲਾਂ ਨੂੰ ਕਮਜ਼ੋਰ ਕਰਨ ਵਾਲਾ ਹੈ।
Enfal 8:19
(ਕਾਫ਼ਿਰਾਂ ਨੂੰ ਆਖ ਦਿਓ) ਜੋ ਤੁਸੀਂ ਫ਼ੈਸਲਾ ਚਾਹੁੰਦੇ ਸੀ ਤਾਂ ਉਹ ਫ਼ੈਸਲਾ ਤੁਹਾਡੇ ਸਾਹਮਣੇ (ਤੁਹਾਡੀ ਹਾਰ ਦੇ ਰੂਪ ਵਿਚ) ਆ ਗਿਆ ਹੈ। ਜੇ ਤੁਸੀਂ ਹੁਣ ਵੀ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਓ ਤਾਂ ਇਹ ਤੁਹਾਡੇ ਲਈ ਵਧੀਆ ਗੱਲ ਹੈ। ਜੇ ਤੁਸੀਂ ਫੇਰ ਮੁੜ (ਪਹਿਲਾਂ ਵਾਂਗ) ਹੀ ਕਰੋਗੇ ਤਾਂ ਅਸੀਂ ਵੀ ਤੁਹਾਨੂੰ ਉਸੇ ਤਰ੍ਹਾਂ (ਦੰਡਿਤ) ਕਰਾਂਗਾ। ਅਤੇ ਤੁਹਾਡੀ ਜੱਥੇਬੰਦੀ, ਭਾਵੇਂ ਉਹ ਕਿੰਨੀ ਹੀ ਵੱਡੀ ਕਿਉਂ ਨਾ ਹੋਵੇ, ਤੁਹਾਡੇ ਕੁੱਝ ਵੀ ਕੰਮ ਨਹੀਂ ਆਵੇਗੀ ਬੇਸ਼ੱਕ ਅੱਲਾਹ ਈਮਾਨ ਵਾਲਿਆਂ ਦਾ ਸਾਥੀ ਹੈ।
Enfal 8:20
ਹੇ ਈਮਾਨ ਵਾਲਿਓ! ਅੱਲਾਹ ਦਾ ਅਤੇ ਉਸ ਦੇ ਰਸੂਲ ਦਾ ਕਹਿਣਾ ਮੰਨੋ ਅਤੇ ਉਸ ਤੋਂ ਮੂੰਹ ਨਾ ਮੋੜੋ, ਜਦੋਂ ਕਿ ਤੁਸੀਂ (ਹੁਕਮਾਂ ਨੂੰ) ਸੁਣ ਰਹੇ ਹੋ।
Enfal 8:21
ਅਤੇ ਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਹੜੇ ਕਹਿੰਦੇ ਤਾਂ ਇਹ ਹਨ ਕਿ ਅਸੀਂ ਸੁਣ ਲਿਆ, ਪਰ ਉਹ ਸੁਣਦੇ ਕੁੱਝ ਵੀ ਨਹੀਂ ਸੀ।
Enfal 8:22
ਬੇਸ਼ੱਕ ਅੱਲਾਹ ਦੀਆਂ ਨਜ਼ਰਾਂ ਵਿਚ ਧਰਤੀ ਉੱਤੇ ਚੱਲਣ-ਫਿਰਨ ਵਾਲਿਆਂ ਵਿੱਚੋਂ ਸਭ ਤੋਂ ਵੱਧ ਭੈੜੇ ਉਹ ਲੋਕ ਹਨ ਜਿਹੜੇ (ਕੰਨ ਤੇ ਜ਼ੁਬਾਨ ਰੱਖਦੇ ਹੋਏ ਵੀ) ਬੋਲੇ ਤੇ ਗੂੰਗੇ ਹਨ, ਜਿਹੜੇ ਕੁੱਝ ਵੀ ਨਹੀਂ ਸਮਝਦੇ।
Enfal 8:23
ਜੇ ਅੱਲਾਹ ਉਹਨਾਂ ਵਿਚ ਕੁੱਝ ਵੀ ਭਲਾਈ ਵੇਖਦਾ ਹੈ ਤਾਂ ਉਹਨਾਂ ਨੂੰ ਜ਼ਰੂਰ ਹੀ ਸੁਣਨ ਦਾ ਬਲ ਬੱਖਸ਼ ਦਿੰਦਾ। ਜੇ ਉਹ ਉਹਨਾਂ ਨੂੰ ਸੁਣਨ ਦਾ ਬਲ ਦੇ ਵੀ ਦਿੰਦਾ ਤਾਂ ਵੀ ਉਹ ਮੂੰਹ ਮੋੜ ਕੇ ਭੱਜ ਜਾਂਦੇ।
Enfal 8:24
ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਆਗਿਆਕਾਰੀ ਬਣੋ[1] ਜਦੋਂ ਕਿ ਉਹ (ਰਸੂਲ) ਤੁਹਾਨੂੰ ਉਸ (ਹੁਕਮ) ਵੱਲ ਬੁਲਾਉਂਦਾ ਹੈ ਜਿਹੜਾ ਤੁਹਾਨੂੰ (ਰੂਹਾਨੀ) ਜੀਵਨ ਬਖ਼ਸ਼ਦਾ ਹੈ ਅਤੇ ਤੁਸੀਂ ਇਹ ਵੀ ਜਾਣ ਲਵੋ ਕਿ ਬੇਸ਼ੱਕ ਅੱਲਾਹ ਬੰਦੇ ਤੇ ਉਸ ਦੇ ਮਨ ਵਿਚਕਾਰ ਇਕ ਓਟ ਬਣ ਜਾਂਦਾ ਹੈ ਅਤੇ ਇਹ ਵੀ ਕਿ ਤੁਸੀਂ ਸਾਰਿਆਂ ਨੇ ਅੱਲਾਹ ਦੇ ਕੋਲ ਹੀ ਇਕੱਠਾ ਹੋਣਾ ਹੈ।
———
[1] ਇਸ ਆਇਤ ਵਿਚ ਅੱਲਾਹ ਅਤੇ ਉਸ ਦੇ ਰਸੂਲ (ਸ:) ਦੇ ਹੁਕਮਾਂ ਦੀ ਪੈਰਵੀ ਕਰਨ ਦੇ ਲਾਭ ਦੱਸੇ ਗਏ ਹਨ ਭਾਵ ਜਿਹੜਾ ਸੱਚਾ ਮੁਸਲਮਾਨ ਹੁੰਦਾ ਹੈ ਉਸ ਨੂੰ ਹਮੇਸ਼ਗੀ ਵਾਲਾ ਜੀਵਨ ਨਸੀਬ ਹੁੰਦਾ ਹੈ ਅਤੇ ਸੱਚਾ ਮੋਮਿਨ ਉਹ ਹੈ ਜੋ ਅੱਲਾਹ ਅਤੇ ਰਸੂਲ (ਸ:) ਦਾ ਆਗਿਆਕਾਰੀ ਹੁੰਦਾ ਹੈ ਅਤੇ ਸਾਰੇ ਕੰਮ .ਕੁਰਆਨ ਤੇ ਸੁਨੱਤ ਦੇ ਅਨੁਸਾਰ ਹੀ ਕਰਦਾ ਹੈ। ਜਿਹੜਾ ਅੱਲਾਹ ਦੀ ਰਾਹ ਵਿਚ ਜਿਹਾਦ ਲਈ ਨਿਕਲਦਾ ਹੈ ਜੇ ਉਹ ਸ਼ਹੀਦ ਹੋ ਜਾਵੇ ਤਾਂ ਉਸ ਨੂੰ ਮੌਤ ਨਹੀਂ ਸਗੋਂ ਜੰਨਤ ਵਿਚ ਸਦੀਵੀ ਜੀਵਨ ਹੈ ਇਸ ਦੇ ਉਲਟ ਬਿਨਾਂ ਈਮਾਨ ਤੋਂ ਇਕ ਵਿਅਕਤੀ ਮੁਰਦੇ ਵਾਂਗ ਹੁੰਦਾ ਹੈ ਅਤੇ ਨਰਕ ਵਿਚ ਸਦਾ ਲਈ ਰਹੇਗਾ।
Enfal 8:25
ਅਤੇ ਤੁਸੀਂ ਫ਼ਿਤਨੇ (ਬਿਪਤਾ) ਤੋਂ ਬਚੋ ਜਿਹੜਾ ਤੁਹਾਡੇ ਵਿੱਚੋਂ ਕੇਵਲ ਉਹਨਾਂ ਲੋਕਾਂ ਨੂੰ ਹੀ ਨਹੀਂ ਘੇਰੇਗਾ ਸਗੋਂ ਇਸ ਦੇ ਘੇਰੇ ਵਿਚ ਸਾਰੇ ਵੀ ਫਸ ਸਕਦੇ ਹਨ ਅਤੇ ਇਹ ਵੀ ਯਾਦ ਰੱਖੋ ਕਿ ਅੱਲਾਹ ਕਰੜੀ ਸਜ਼ਾ ਦੇਣ ਵਾਲਾ ਹੈ।
Enfal 8:26
ਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਸੀਂ ਧਰਤੀ ਉੱਤੇ ਥੋੜ੍ਹੀ ਗਿਣਤੀ ਵਿਚ ਸੀ ਅਤੇ ਤੁਹਾਨੂੰ ਨਿਰਬਲ ਸਮਝਿਆ ਜਾਂਦਾ ਸੀ। ਤੁਹਾਨੂੰ ਇਸੇ ਗੱਲ ਦੀ ਚਿੰਤਾ ਲੱਗੀ ਰਹਿੰਦੀ ਸੀ ਕਿ ਲੋਕੀ ਤੁਹਾਨੂੰ ਕੀਤੇ ਮਿਟਾ ਹੀ ਨਾ ਦੇਣ। ਸੋ ਅੱਲਾਹ ਨੇ ਤੁਹਾਨੂੰ ਰਹਿਣ ਲਈ ਠਿਕਾਣਾ ਦਿੱਤਾ ਅਤੇ ਆਪਣੀ ਸਹਾਇਤਾ ਨਾਲ ਤੁਹਾਡੇ ਹੱਥ ਤਕੜੇ ਕੀਤੇ ਅਤੇ ਤੁਹਾਨੂੰ ਪਾਕੀਜ਼ਾ ਚੀਜ਼ਾਂ ਦਿੱਤੀਆਂ ਤਾਂ ਜੋ ਤੁਸੀਂ ਉਸ ਦੇ ਧੰਨਵਾਦੀ ਬਣੋ।
Enfal 8:27
ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਨਾਲ ਖ਼ਿਆਨਤ (ਧੋਖਾ) ਨਾ ਕਰੋ[2] ਅਤੇ ਨਾ ਹੀ ਤੁਸੀਂ ਆਪਣੀਆਂ ਅਮਾਨਤਾਂ ਵਿਚ ਖ਼ਿਆਨਤਾਂ ਕਰੋ, ਜਦ ਕਿ ਤੁਸੀਂ ਜਾਣਦੇ ਹੋ।
———
[2] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 164/3।
Enfal 8:28
ਅਤੇ ਤੁਸੀਂ ਇਹ ਗੱਲ ਵੀ ਯਾਦ ਰੱਖੋ ਕਿ ਬੇਸ਼ਕ ਤੁਹਾਡੇ ਧਨ ਪਦਾਰਥ ਤੇ ਤੁਹਾਡੀਆਂ ਔਲਾਦਾਂ ਅਸਲ ਵਿਚ ਤੁਹਾਡੇ ਲਈ ਫਿਤਨਾ (ਅਜ਼ਮਾਇਸ਼) ਹਨ ਅਤੇ (ਇਹ ਵੀ ਯਾਦ ਰੱਖੋ) ਕਿ ਅੱਲਾਹ ਕੋਲ ਦੇਣ ਲਈ ਬਹੁਤ ਹੀ ਵਧੀਆ ਬਦਲਾ ਹੈ।
Enfal 8:29
ਹੇ ਈਮਾਨ ਵਾਲਿਓ! ਜੇ ਤੁਸੀਂ ਅੱਲਾਹ ਤੋਂ ਡਰਦੇ ਰਹੋਗੇ ਤਾਂ ਉਹ ਤੁਹਾਡੇ ਲਈ ਹੱਕ ਸੱਚ ਨੂੰ ਪਰਖਣ ਲਈ ਇਕ ਕਸੌਟੀ ਉਪਲਬਧ ਕਰ ਦੇਵੇਗਾ ਅਤੇ ਤੁਹਾਡੀਆਂ ਬੁਰਾਈਆਂ ਤੁਹਾਥੋਂ ਦੂਰ ਕਰ ਦੇਵੇਗਾ ਅਤੇ ਤੁਹਾਨੂੰ ਬਖ਼ਸ਼ ਦੇਵੇਗਾ, ਅੱਲਾਹ ਵੱਡੇ ਫ਼ਜ਼ਲਾਂ ਵਾਲਾ ਹੈ।
Enfal 8:30
(ਹੇ ਨਬੀ!) ਯਾਦ ਕਰੋ ਜਦੋਂ ਕਾਫ਼ਿਰ ਲੋਕ ਆਪ ਜੀ ਬਾਰੇ ਸੋਚ ਰਹੇ ਸੀ ਕਿ ਉਹ ਤੁਹਾਨੂੰ ਬੰਦੀ ਬਣਾ ਲੈਣ ਜਾਂ ਕਤਲ ਕਰ ਦੇਣ ਜਾਂ ਆਪ ਜੀ ਨੂੰ (ਮੱਕੇ ਤੋਂ) ਦੇਸ਼ ਨਿਕਾਲਾ ਦੇਣ। ਉਹ (ਕਾਫ਼ਿਰ) ਆਪਣੀਆਂ ਚਾਲਾਂ ਚੱਲ ਰਹੇ ਸੀ ਅਤੇ ਅੱਲਾਹ ਆਪਣੀਆਂ ਚਾਲਾਂ ਚੱਲ ਰਿਹਾ ਸੀ ਅਤੇ ਸਭ ਤੋਂ ਵਧੀਆ ਚਾਲਾਂ ਚੱਲਣ ਵਾਲਾ ਤਾਂ ਅੱਲਾਹ ਹੀ ਹੈ।
Enfal 8:31
ਜਦੋਂ ਉਹਨਾਂ (ਕਾਫ਼ਿਰਾਂ) ਦੇ ਸਾਹਮਣੇ ਸਾਡੀਆਂ ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਉਹ ਆਖਦੇ ਹਨ ਕਿ ਅਸੀਂ ਸੁਣ ਲਿਆ ਜੇ ਅਸੀਂ ਚਾਹੀਏ ਤਾਂ ਇਸ ਤਰ੍ਹਾਂ ਦਾ ਕਲਾਮ ਅਸੀਂ ਵੀ ਕਹਿ ਸਕਦੇ ਹਾਂ, ਇਹ ਤਾਂ ਬੀਤ ਚੁੱਕੇ ਲੋਕਾਂ ਦੇ ਕਿੱਸੇ ਹਨ।
Enfal 8:32
ਜਦੋਂ ਉਹਨਾਂ (ਕਾਫ਼ਿਰਾਂ) ਨੇ ਕਿਹਾ ਕਿ ਹੇ ਅੱਲਾਹ! ਜੇ ਇਹ .ਕੁਰਆਨ ਅਸਲੋਂ ਤੇਰੇ ਵੱਲੋਂ ਹੀ ਹੈ (ਤਾਂ ਇਸ ਦੀ ਨਿਖੇਦੀ ਕਰਨ ’ਤੇ) ਜਾਂ ਤਾਂ ਸਾਡੇ ’ਤੇ ਅਕਾਸ਼ ਤੋਂ ਪੱਥਰ ਵਰਸਾ ਦੇ ਜਾਂ ਸਾਡੇ ’ਤੇ ਕੋਈ ਦੁਖ ਭਰਿਆ ਅਜ਼ਾਬ ਲੈ ਆ।
Enfal 8:33
(ਹੇ ਨਬੀ!) ਅੱਲਾਹ ਅਜਿਹਾ ਨਹੀਂ ਕਿ ਇਹਨਾਂ ਨੂੰ ਅਜ਼ਾਬ ਦੇਵੇ, ਜਦ ਕਿ ਤੁਸੀਂ ਇਹਨਾਂ ਵਿਚ ਮੌਜੂਦ ਹਨ ਅਤੇ ਜੇ ਉਹ ਆਪਣੀਆਂ ਭੁੱਲਾਂ ਦੀ ਖਿਮਾਂ ਲਈ ਬੇਨਤੀਆਂ ਕਰਦੇ ਹਨ ਤਾਂ ਵੀ ਅੱਲਾਹ ਉਹਨਾਂ ਨੂੰ ਅਜ਼ਾਬ ਨਹੀਂ ਦੇਵੇਗਾ।
Enfal 8:34
ਪਰ ਹੁਣ ਉਹ ਕਿਹੜੀ ਅਜਿਹੀ ਗੱਲ ਹੈ ਕਿ ਅੱਲਾਹ ਉਹਨਾਂ ਨੂੰ ਸਜ਼ਾ ਨਾ ਦੇਵੇ ਜਦ ਕਿ ਉਹ ਲੋਕਾਂ ਨੂੰ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਤੋਂ ਰੋਕਦੇ ਹਨ ਜਦ ਕਿ ਉਹ ਇਸ ਦੇ ਮਤਵੱਲੀ (ਪ੍ਰਬੰਧਕ) ਵੀ ਨਹੀਂ। ਇਸ ਦੇ ਮਤਵੱਲੀ ਤਾਂ ਨੇਕ ਪਰਹੇਜ਼ਗਾਰ ਲੋਕ ਹੀ ਹਨ। ਪਰ ਇਹਨਾਂ ਵਿੱਚੋਂ ਬਹੁਤੇ ਲੋਕ ਤਾਂ ਇਸ ਗੱਲ ਦੀ ਹਕੀਕਤ ਨੂੰ ਨਹੀਂ ਜਾਣਦੇ।
Enfal 8:35
ਖ਼ਾਨਾ-ਕਾਅਬਾ ਦੇ ਕੋਲ ਇਹਨਾਂ (ਮੁਸ਼ਰਿਕਾਂ) ਦੀ ਨਮਾਜ਼ ਸੀਟੀਆਂ ਤੇ ਤਾਲੀਆਂ ਬਜਾਉਣ ਤੋਂ ਛੁੱਟ ਹੋਰ ਕੁੱਝ ਵੀ ਨਹੀਂ ਸੀ। ਸੋ ਹੁਣ (ਹੇ ਕਾਫ਼ਿਰੋ!) ਤੁਸੀਂ ਅਜ਼ਾਬ ਦਾ ਸੁਆਦ ਲਵੋ, ਉਸ ਕੁਫ਼ਰ ਕਾਰਨ ਜੋ ਤੁਸੀਂ ਕਰਦੇ ਸੀ।
Enfal 8:36
ਬੇਸ਼ੱਕ ਇਹ ਕਾਫ਼ਿਰ ਲੋਕ ਆਪਣਾ ਮਾਲ ਇਸ ਲਈ ਖ਼ਰਚ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਿਆ ਜਾਵੇ। ਹਾਲਾਂ ਇਹ ਆਪਣਾ ਮਾਲ (ਇੰਜ ਹੀ) ਹੋਰ ਖ਼ਰਚ ਕਰਨਗੇ, ਫੇਰ ਉਹ (ਖ਼ਰਚਿਆ ਹੋਇਆ) ਮਾਲ ਇਹਨਾਂ ਦੇ ਪਛਤਾਵੇ ਦਾ ਕਾਰਨ ਹੋ ਜਾਵੇਗਾ। ਫੇਰ ਇਹ ਅਧੀਨ ਹੋ ਜਾਣਗੇ ਅਤੇ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਹੈ (ਕਿਆਮਤ ਦਿਹਾੜੇ) ਨਰਕ ਵੱਲ ਜਮਾਂ ਕਰਕੇ ਲਿਆਇਆ ਜਾਵੇਗਾ।
Enfal 8:37
(ਇਹ ਇਸ ਲਈ ਹੋਵੇਗਾ) ਤਾਂ ਜੋ ਅੱਲਾਹ ਅਪਵਿੱਤਰ (ਕਾਫ਼ਿਰ) ਲੋਕਾਂ ਨੂੰ ਪਵਿੱਤਰ (ਈਮਾਨ ਵਾਲੇ) ਲੋਕਾਂ ਤੋਂ ਵਖਰਾ ਕਰ ਦੇਵੇ। ਅਤੇ ਨਾ-ਪਾਕ (ਲੋਕਾਂ) ਨੂੰ ਇਕ ਦੂਜੇ ਦੇ ਉੱਪਰ ਥੱਲੇ ਰੱਖ ਕੇ ਸਭ ਨੂੰ ਇਕ ਥਾਂ ਇਕੱਠਾ ਕਰਕੇ ਉਹਨਾਂ ਸਭ ਨੂੰ ਨਰਕ ਵਿਚ ਸੁੱਟ ਦੇਵੇ। ਅਜਿਹੇ ਲੋਕ ਹੀ ਘਾਟੇ ਵਿਚ ਰਹਿਣ ਵਾਲੇ ਹਨ।
Enfal 8:38
(ਹੇ ਮੁਹੰਮਦ ਸ:!) ਤੁਸੀਂ ਇਹਨਾਂ ਕਾਫ਼ਿਰਾਂ ਨੂੰ ਦੱਸ ਦਿਓ ਕਿ ਜੇ ਇਹ ਲੋਕ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ ਤਾਂ ਇਹਨਾਂ ਦੇ ਉਹ ਸਾਰੇ ਹੀ ਗੁਨਾਹ, ਜਿਹੜੇ ਹੋ ਚੁੱਕੇ ਹਨ, ਸਭ ਮੁਆਫ਼ ਕਰ ਦਿੱਤੇ ਜਾਣਗੇ। ਜੇ ਮੁੜ ਉਹੀਓ ਕਰਨਗੇ ਤਾਂ ਪਹਿਲੀਆਂ ਕੌਮਾਂ ਨਾਲ ਜੋ ਹੋ ਚੁੱਕਿਆ ਹੈ ਇਹਨਾਂ ਨਾਲ ਵੀ ਉਹੀਓ ਹੋਵੇਗਾ।
Enfal 8:39
(ਹੇ ਮੋਮਿਨੋ!) ਤੁਸੀਂ ਕਾਫ਼ਿਰਾਂ ਨਾਲ ਇੱਥੋਂ ਤਕ ਲੜੋ ਕਿ ਫ਼ਿਤਨਾ (ਸ਼ਿਰਕ) ਬਾਕੀ ਨਾ ਰਹੇ ਅਤੇ (ਹਰ ਥਾਂ) ਦੀਨ ਸੰਪੂਰਨ ਰੂਪ ਵਿਚ ਅੱਲਾਹ ਦਾ ਹੀ ਹੋ ਜਾਵੇ। ਫੇਰ ਜੇ ਇਹ (ਕਾਫ਼ਿਰ) ਬਾਜ਼ ਆ ਜਾਣ ਤਾਂ ਬੇਸ਼ੱਕ ਅੱਲਾਹ ਉਹਨਾਂ ਦੇ ਕਰਮਾਂ ਨੂੰ ਚੰਗੀ ਤਰ੍ਹਾਂ ਵੇਖ ਰਿਹਾ ਹੈ।
Enfal 8:40
ਜੇ ਉਹ ਮੂੰਹ ਮੋੜਨਗੇ ਤਾਂ ਵਿਸਵਾਸ਼ ਰੱਖੋ ਕਿ ਅੱਲਾਹ ਤੁਹਾਡੇ ਸਾਰੇ ਕੰਮ ਸਵਾਰਨ ਵਾਲਾ ਹੈ ਅਤੇ ਉਹ ਬਹੁਤ ਹੀ ਵਧੀਆ ਕੰਮ ਸਵਾਰਨ ਵਾਲਾ ਤੇ ਸਹਾਈ ਹੈ।[3]
———
[3] ਦੀਨ ਅੱਲਾਹ ਲਈ ਹੋਣ ਤੋਂ ਕਈ ਵਿਦਵਾਨਾ ਅਨੁਸਾਰ ਇਹ ਉਸ ਸਮੇਂ ਹੋਵੇਗਾ ਜਦੋਂ ਹਜ਼ਰਤ ਈਸਾ ਧਰਤੀ ’ਤੇ ਉੱਤਰਣਗੇ ਤਾਂ ਉਸ ਸਮੇਂ ਉਹ ਇਸਲਾਮ ਤੋਂ ਛੁੱਟ ਕਿਸੇ ਧਰਮ ਨੂੰ ਸਵੀਕਾਰ ਨਹੀਂ ਕਰਨਗੇ।
Enfal 8:41
(ਹੇ ਮੁਸਲਮਾਨੋ!) ਤੁਹਾਨੂੰ ਪਤਾ ਹੋਣਾ ਚਾਹੁੰਦਾ ਹੈ ਕਿ ਤੁਸੀਂ ਜੋ ਵੀ ਮਾਲੇ-ਗ਼ਨੀਮਤ (ਜੰਗ ਵਿੱਚੋਂ ਵੈਰੀਆਂ ਦਾ ਮਾਲ) ਪ੍ਰਾਪਤ ਕਰੋਗੇ ਉਸ ਵਿੱਚੋਂ ਪੰਜਵਾਂ ਹਿੱਸਾ ਅੱਲਾਹ ਦਾ ਅਤੇ ਉਸ ਦੇ ਰਸੂਲ ਦਾ ਅਤੇ (ਉਹ ਦੇ) ਰਿਸ਼ਤੇਦਾਰਾਂ, ਯਤੀਮਾਂ, ਮਸਕੀਨਾਂ ਅਤੇ ਮੁਸਾਫ਼ਰਾਂ ਦਾ ਹੈ। ਜੇ ਤੁਸੀਂ ਅੱਲਾਹ ’ਤੇ ਉਸ ਚੀਜ਼ (ਰੱਬੀ ਮਦਦ) ਉੱਤੇ ਈਮਾਨ ਲਿਆਏ ਹੋ ਜਿਹੜੀ ਮਦਦ ਅਸਾਂ ਫ਼ੈਸਲੇ (ਭਾਵ ਬਦਰ ਦੀ ਜੰਗ) ਵਾਲੇ ਦਿਨ ਉਤਾਰੀ ਸੀ, ਜਦੋਂ ਦੋਵੇਂ ਫ਼ੌਜਾਂ ਭਿੜ ਰਹੀਆਂ ਸਨ (ਤਾਂ ਤੁਸੀਂ ਇਸ ਵੰਡ ਨੂੰ ਵੀ ਮੰਨੋ) ਅੱਲਾਹ ਹਰ ਚੀਜ਼ ਦੀ ਕੁਦਰਤ ਰੱਖਦਾ ਹੈ।
Enfal 8:42
ਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਸੀਂ (ਮੁਸਲਮਾਨ) ਘਾਟੀ (ਬਦਰ ਦੇ ਮੈਦਾਨ) ਦੇ ਉਰਲੇ ਪਾਸੇ ਸੀ ਅਤੇ ਉਹ (ਕਾਫ਼ਿਰ) ਘਾਟੀ ਦੇ ਪਰਲੇ ਪਾਸੇ ਸੀ ਅਤੇ (ਕੁਰੈਸ਼ ਦਾ ਤਜਾਰਤੀ) ਕਾਫ਼ਲਾ ਤੁਹਾਡੇ ਹੇਠ (ਬਹਰੇ-ਕੁਲਜ਼ੁਮ ਦੇ ਤਟ ਵੱਲ) ਸੀ। ਜੇ ਤੁਸੀਂ ਦੋਵੇਂ ਧਿਰਾਂ ਪਹਿਲਾਂ ਤੋਂ ਹੀ ਆਪਸ ਵਿਚ ਲੜਣ ਦਾ ਇਰਾਦਾ ਕਰਦੇ ਤਾਂ ਲਾਜ਼ਮਨ ਹੀ ਉਸ ਸਮੇਂ ਤੁਹਾਡੇ ਵਿਚਕਾਰ ਮਤਭੇਦ ਹੋ ਜਾਂਦੇ, ਪਰ ਦੋਵੇਂ ਮੁਸਲਮਾਨ ਤੇ ਕਾਫ਼ਿਰਾਂ ਦੇ ਟੋਲੇ ਆਹਮਣੇ ਸਾਹਮਣੇ ਆ ਗਏ ਤਾਂ ਜੋ ਅੱਲਾਹ ਉਸ ਕੰਮ ਨੂੰ ਪੂਰਾ ਕਰ ਦੇਵੇ ਜਿਹੜਾ ਹੋਣ ਵਾਲਾ ਸੀ। ਕਿ ਜਿਹੜਾ (ਜੰਗ ਵਿਚ) ਮਰੇ ਉਹ ਵੀ ਦਲੀਲ ਨਾਲ ਹੀ ਮਰੇ ਅਤੇ ਜਿਊਂਦਾ ਰਹੇ ਉਹ ਵੀ ਦਲੀਲ ਨਾਲ ਹੀ ਜਿਊਂਦਾ ਰਹੇ। ਬੇਸ਼ੱਕ ਅੱਲਾਹ ਸਭ ਕੁੱਝ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
Enfal 8:43
(ਹੇ ਨਬੀ!) ਉਹ ਵੇਲਾ ਵੀ ਯਾਦ ਕਰੋ ਜਦੋਂ ਅੱਲਾਹ ਨੇ ਤੁਹਾਨੂੰ ਸੁਪਨੇ ਵਿਚ ਉਹਨਾਂ (ਕਾਫ਼ਿਰਾਂ) ਦੀ ਗਿਣਤੀ ਘੱਟ ਕਰਕੇ ਵਿਖਾਈ ਸੀ, ਜੇ ਉਹ ਉਹਨਾਂ ਦੀ ਗਿਣਤੀ ਵੱਧ ਵਿਖਾ ਦਿੰਦਾ ਤਾਂ ਤੁਸੀਂ ਜ਼ਰੂਰ ਹੀ ਹਿੱਮਤ ਹਾਰ ਜਾਂਦੇ ਅਤੇ ਇਸ (ਜੰਗ) ਦੇ ਮਾਮਲੇ ਵਿਚ ਮਤਭੇਦ ਕਰਨ ਲੱਗ ਜਾਂਦੇ (ਕਿ ਲੜੀਏ ਜਾਂ ਨਾ) ਪਰ ਅੱਲਾਹ ਨੇ ਤੁਹਾਨੂੰ ਇਸ ਤੋਂ ਬਚਾ ਲਿਆ। ਬੇਸ਼ੱਕ ਉਹ ਦਿਲਾਂ ਦੀਆਂ ਗੱਲਾਂ ਤੋਂ ਜਾਣੂ ਹੈ।
Enfal 8:44
(ਹੇ ਮੁਸਲਮਾਨੋ! ਯਾਦ ਕਰੋ) ਜਦੋਂ ਉਸ (ਅੱਲਾਹ) ਨੇ ਟਾਕਰੇ ਦੇ ਸਮੇਂ ਉਹਨਾਂ (ਕਾਫ਼ਿਰਾਂ) ਨੂੰ ਤੁਹਾਡੀਆਂ ਨਜ਼ਰਾਂ ਵਿਚ ਬਹੁਤ ਹੀ ਘੱਟ ਗਿਣਤੀ ਵਿਚ ਵਿਖਾਇਆ ਸੀ ਅਤੇ ਤੁਹਾਨੂੰ ਉਹਨਾਂ (ਕਾਫ਼ਿਰਾਂ) ਦੀਆਂ ਨਜ਼ਰਾਂ ਵਿਚ ਘੱਟ ਕਰਕੇ ਵਿਖਾਇਆ ਤਾਂ ਜੋ ਉਸ (ਅੱਲਾਹ) ਨੇ ਜਿਹੜਾ ਕੰਮ ਕਰਨਾ ਹੈ ਉਸ ਨੂੰ ਅੰਤ ਤਕ ਪਹੁੰਚਾ ਦੇਵੇ ਅਤੇ ਅੱਲਾਹ ਵੱਲ ਹੀ ਸਾਰੇ ਕੰਮ ਪਰਤਾਏ ਜਾਂਦੇ ਹਨ।
Enfal 8:45
ਹੇ ਈਮਾਨ ਵਾਲਿਓ! ਜਦੋਂ ਤੁਹਾਡਾ ਟਾਕਰਾ ਕਿਸੇ ਵਿਰੋਧੀ ਧਿਰ ਨਾਲ ਹੋ ਜਾਵੇ ਤਾਂ ਡਟੇ ਰਹੋ ਅਤੇ ਅੱਲਾਹ ਨੂੰ ਵੱਧ ਤੋਂ ਵੱਧ ਯਾਦ ਕਰੋ ਤਾਂ ਜੋ ਤੁਹਾਨੂੰ ਸਫ਼ਲਤਾ ਪ੍ਰਾਪਤ ਹੋ ਸਕੋ।
Enfal 8:46
(ਹੇ ਮੋਮਿਨੋ!) ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦੀ ਪਾਲਣਾ ਕਰਦੇ ਰਹੋ। ਆਪੋ ਵਿਚਾਲੇ ਝਗੜਾ ਨਾ ਕਰੋ, ਨਹੀਂ ਤਾਂ ਤੁਸੀਂ ਕਮਜ਼ੋਰ ਹੋ ਜਾਵੋਗੇ ਅਤੇ ਤੁਹਾਡੀ ਹਵਾ ਉੱਖੜ ਜਾਵੇਗੀ ਸੋ ਤੁਸੀਂ ਧੀਰਜ ਤੋਂ ਕੰਮ ਲਵੋ। ਅੱਲਾਹ ਧੀਰਜ ਨਾਲ ਕੰਮ ਕਰਨ ਵਾਲਿਆਂ ਦਾ ਹੀ ਸਾਥੀ ਹੈ।
Enfal 8:47
ਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਹੜੇ ਘਮੰਡ ਕਰਦੇ ਹੋਏ ਅਤੇ ਲੋਕਾਂ ਨੂੰ ਆਪਣੀ ਵਡਿਆਈ ਵਿਖਾਉਂਦੇ ਹੋਏ ਘਰਾਂ ਤੋਂ (ਲੜਾਈ ਲਈ) ਨਿਕਲੇ (ਲੋਕਾਂ ਨੂੰ) ਅੱਲਾਹ ਦੇ ਰਸਤੇ ਚੱਲਣ ਤੋਂ ਰੋਕਦੇ ਸਨ, ਜੋ ਕੁੱਝ ਉਹ ਕਰ ਰਹੇ ਹਨ ਅੱਲਾਹ ਨੇ ਉਹ ਸਭ (ਗਿਆਨ ਦੇ) ਘੇਰੇ ਵਿਚ ਲਿਆ ਹੋਇਆ ਹੈ।
Enfal 8:48
ਯਾਦ ਕਰੋ, ਜਦੋਂ ਸ਼ੈਤਾਨ ਉਹਨਾਂ (ਕਾਫ਼ਿਰਾਂ) ਦੀਆਂ ਕਰਤੂਤਾਂ ਨੂੰ ਸੋਹਣੀਆਂ ਕਰਕੇ ਵਿਖਾ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਅੱਜ ਤੁਹਾਡੇ ’ਤੇ ਕੋਈ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦਾ, ਮੈਂ ਆਪ ਤੁਹਾਡਾ ਹਿਮਾਇਤੀ ਹਾਂ, ਪਰ ਜਦੋਂ ਦੋਵੇਂ ਫ਼ੌਜਾਂ ਦਾ ਸਾਹਮਣਾ ਹੋਇਆ ਤਾਂ ਉਹ (ਸ਼ੈਤਾਨ) ਪਿਛਲੇ ਪੈਰੀਂ ਮੁੜ ਗਿਆ ਅਤੇ ਆਖਣ ਲੱਗਿਆ ਕਿ ਮੇਰਾ ਤੇ ਤੁਹਾਡਾ ਕੋਈ ਸਾਥ ਨਹੀਂ। ਬੇਸ਼ੱਕ ਮੈਂ ਉਹ (ਫ਼ਰਿਸ਼ਤੇ) ਵੇਖ ਰਿਹਾ ਹਾਂ ਜੋ ਤੁਸੀਂ ਨਹੀਂ ਵੇਖ ਰਹੇ। ਮੈਂ ਅੱਲਾਹ ਤੋਂ ਡਰਦਾ ਹਾਂ ਅੱਲਾਹ ਸਖ਼ਤ ਅਜ਼ਾਬ ਦੇਣ ਵਾਲਾ ਹੈ।
Enfal 8:49
ਜਦ ਕਿ ਮੁਨਾਫ਼ਿਕ ਅਤੇ ਉਹ ਲੋਕ, ਜਿਨ੍ਹਾਂ ਦੇ ਦਿਲਾਂ ਵਿਚ (ਘਮੰਡ ਦਾ) ਰੋਗ ਸੀ, ਇਹ ਕਹਿ ਰਹੇ ਸਨ ਕਿ ਇਹਨਾਂ (ਮੁਸਲਮਾਨਾਂ) ਨੂੰ ਤਾਂ ਇਹਨਾਂ ਦੇ ਦੀਨ (ਇਸਲਾਮ) ਨੇ ਧੋਖੇ ਵਿਚ ਪਾ ਰੱਖਿਆ ਹੈ ਅਤੇ ਜਿਹੜਾ ਵੀ ਕੋਈ ਅੱਲਾਹ ਉੱਤੇ ਭਰੋਸਾਂ ਕਰੇਗਾ (ਉਹੀਓ ਸਫ਼ਲ ਹੋਵੇਗਾ)। ਬੇਸ਼ੱਕ ਜ਼ੋਰਾਵਰ ਤੇ ਹਿਕਮਤਾਂ ਵਾਲਾ (ਅੱਲਾਹ) ਹੈ।
Enfal 8:50
(ਹੇ ਨਬੀ!) ਕਾਸ਼ ਤੁਸੀਂ ਵੇਖਦੇ ਜਦੋਂ ਫ਼ਰਿਸ਼ਤੇ ਕਾਫ਼ਿਰਾਂ ਦੀਆਂ ਰੂਹਾਂ ਕਬਜ਼ੇ ਵਿਚ ਕਰਦੇ ਹਨ, ਉਹ ਉਹਨਾਂ ਦੇ ਮੂੰਹਾਂ ਤੇ ਪਿੱਠਾਂ ’ਤੇ ਮਾਰਦੇ ਹਨ ਅਤੇ ਆਖਦੇ ਹਨ ਕਿ ਹੁਣ ਤੁਸੀਂ ਨਰਕ ਦੀ ਅੱਗ ਵਿਚ ਸੜਣ ਵਾਲਾ ਅਜ਼ਾਬ ਭੋਗੋ।
Enfal 8:51
ਇਹ (ਅਜ਼ਾਬ) ਉਹਨਾਂ ਕੰਮਾਂ ਦਾ ਬਦਲਾ ਹੈ ਜਿਹੜੇ ਤੁਸੀਂ ਆਪਣੇ ਹੱਥੀਂ ਪਹਿਲਾਂ ਹੀ ਅੱਗੇ ਭੇਜ ਚੁੱਕੇ ਹੋ ਅਤੇ ਇਹ ਵੀ ਜਾਣ ਲਵੋ ਕਿ ਬੇਸ਼ੱਕ ਅੱਲਾਹ ਆਪਣੇ ਬੰਦਿਆਂ ’ਤੇ ਜ਼ੁਲਮ ਕਰਨ ਵਾਲਾ ਨਹੀਂ।
Enfal 8:52
ਇਹਨਾਂ (ਮੱਕੇ ਵਾਲਿਆਂ) ਦਾ ਵਤੀਰਾ ਵੀ ਉਹਨਾਂ ਵਾਂਗ ਹੀ ਹੈ ਜਿਹੜਾ ਇਹਨਾਂ ਤੋਂ ਪਹਿਲਾਂ ਫ਼ਿਰਔਨੀਆਂ ਅਤੇ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਲੋਕਾਂ ਦਾ ਸੀ। ਉਹਨਾਂ ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕੀਤਾ ਤਾਂ ਅੱਲਾਹ ਨੇ ਉਹਨਾਂ ਦੇ ਗੁਨਾਹਾਂ ਕਾਰਨ ਉਹਨਾਂ ਨੂੰ ਫੜ ਲਿਆ। ਬੇਸ਼ੱਕ ਅੱਲਾਹ ਬਹੁਤ ਹੀ ਸ਼ਕਤੀਸ਼ਾਲੀ ਅਤੇ ਕਰੜਾ ਅਜ਼ਾਬ ਦੇਣ ਵਾਲਾ ਹੈ।
Enfal 8:53
ਇਹ ਇਸ ਲਈ ਹੋਇਆ ਕਿ ਅੱਲਾਹ ਇੰਜ ਨਹੀਂ ਕਿ ਉਹ ਕਿਸੇ ਕੌਮ ਨੂੰ ਕੋਈ ਨਿਅਮਤ ਬਖ਼ਸ਼ੇ ਫੇਰ ਉਸ ਨੂੰ ਉਦੋਂ ਤਕ ਨਹੀਂ ਬਦਲਦਾ ਜਦੋਂ ਤੀਕ ਕਿ ਉਹ (ਕੌਮ) ਆਪੇ ਆਪਣੇ ਦਿਲਾਂ ਦੀ ਹਾਲਤ ਨੂੰ ਨਹੀਂ ਬਦਲਦੀ। ਬੇਸ਼ੱਕ ਅੱਲਾਹ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
Enfal 8:54
ਇਹਨਾਂ ਮੱਕੇ ਦੇ ਕਾਫ਼ਿਰਾਂ ਦੀਆਂ ਕਰਤੂਤਾਂ ਵੀ ਫ਼ਿਰਔਨੀਆਂ ਅਤੇ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਲੋਕਾਂ ਵਾਂਗ ਹੀ ਹਨ ਉਹਨਾਂ ਨੇ ਆਪਣੇ ਰੱਬ ਦੀਆਂ ਆਇਤਾਂ (ਹੁਕਮਾਂ)ਨੂੰ ਝੁਠਲਾਇਆ ਤਾਂ ਅਸਾਂ ਵੀ ਉਹਨਾਂ ਦੇ ਅਪਰਾਧਾਂ ਕਾਰਨ ਉਹਨਾਂ ਨੂੰ ਹਲਾਕ ਕਰ ਦਿੱਤਾ ਅਤੇ ਅਸੀਂ ਫ਼ਿਰਔਨੀਆਂ ਨੂੰ (ਸਮੁੰਦਰ ਵਿਚ) ਡਬੋ ਦਿੱਤਾ ਇਹ ਸਾਰੇ ਹੀ ਜ਼ਾਲਮ ਸਨ।
Enfal 8:55
ਧਰਤੀ ’ਤੇ ਚੱਲਣ ਵਾਲੇ ਸਾਰੇ ਪ੍ਰਾਣੀਆਂ ’ਚੋਂ ਅੱਲਾਹ ਦੀਆਂ ਨਜ਼ਰਾਂ ਵਿਚ ਸਭ ਤੋਂ ਵੱਧ ਭੈੜਾ ਉਹ ਹੈ ਜਿਹੜਾ ਕੁਫ਼ਰ ਕਰਦਾ[4] ਹੈ, ਫੇਰ ਉਹ ਈਮਾਨ ਵੀ ਨਹੀਂ ਲਿਆਉਂਦਾ।
———
[4] ਭਾਵ ਜਿਹੜੇ ਆਪਣੇ ਰੱਬ (ਅੱਲਾਹ) ’ਤੇ ਈਮਾਨ ਨਹੀਂ ਰੱਖਦੇ ਉਸ ਦੀ ਇਕ ਹੋਣ ਦਾ ਇਨਕਾਰ ਕਰਦੇ ਹਨ ਅਤੇ ਉਸ ਤੋਂ ਛੁੱਟ ਹੋਰਾਂ ਦੀ ਪੂਜਾ ਕਰਦੇ ਹਨ ਉਸ ਦੇ ਪੈਗ਼ੰਬਰਾਂ ਦਾ ਇਨਕਾਰ ਕਰਦੇ ਹਨ ਅਤੇ ਅੱਲਾਹ ਦੀ ਵਹੀ ’ਤੇ ਈਮਾਨ ਰੱਖਦੇ ਹਨ।
Enfal 8:56
(ਹੇ ਨਬੀ!) ਉਹ ਜਿਨ੍ਹਾਂ ਨਾਲ ਤੁਹਾਡੀ ਸੰਧੀ ਹੋਈ ਹੈ। ਫੇਰ ਵੀ ਉਹ ਹਰ ਵਾਰ ਆਪਣੀ ਸੰਧੀ ਨੂੰ ਤੋੜ ਦਿੰਦੇ ਹਨ, ਉਹ ਅੱਲਾਹ ਤੋਂ ਰਤਾ ਵੀ ਨਹੀਂ ਡਰਦੇ।
Enfal 8:57
ਸੋ ਜਦੋਂ ਤੁਸੀਂ ਉਹਨਾਂ ਨੂੰ ਲੜਾਈ (ਦੇ ਮੈਦਾਨ) ਵਿਚ ਵੇਖੋ ਤਾਂ ਉਹਨਾਂ ਨੂੰ ਅਜਿਹੀ ਮਾਰ-ਮਾਰੋ ਕਿ ਉਹਨਾਂ (ਕਾਫ਼ਿਰਾਂ) ਦੇ ਪਿਛਲੇ ਲੋਕ (ਭਾਵ ਸਹਾਈ) ਵੀ ਨੱਸ ਜਾਣ। ਹੋ ਸਕਦਾ ਹੈ ਕਿ ਉਹ ਸਿੱਖਿਆ ਗ੍ਰਹਿਣ ਕਰ ਲੈਣ।
Enfal 8:58
ਜੇ ਤੁਹਾਨੂੰ ਕਿਸੇ ਕੌਮ ਵੱਲੋਂ ਵਿਸ਼ਵਾਸਘਾਤ ਦਾ ਡਰ ਹੋਵੇ ਤਾਂ ਬਰਾਬਰੀ ਦੀ ਹਾਲਤ ਵਿਚ ਆ ਕੇ (ਭਾਵ ਐਲਾਨੀਆਂ) ਸੰਧੀ ਨੂੰ ਉਹਨਾਂ ਦੇ ਮੂੰਹ ’ਤੇ ਮਾਰੋ। ਅੱਲਾਹ ਵਿਸ਼ਵਾਸ ਘਾਤੀਆਂ ਨੂੰ ਪਸੰਦ ਨਹੀਂ ਕਰਦਾ।
Enfal 8:59
ਕਾਫ਼ਿਰ ਇਹ ਨਾ-ਸਮਝਣ ਕਿ ਉਹ ਬੱਚ ਗਏ, ਹਕੀਕਤ ਇਹ ਹੈ ਕਿ ਉਹ (ਕਾਫ਼ਿਰ) ਕਦੇ ਵੀ (ਆਪਣੀਆਂ ਚਾਲਾਂ ਨਾਲ ਰੱਬ ਨੂੰ) ਬੇਵਸ ਨਹੀਂ ਕਰ ਸਕਦੇ।
Enfal 8:60
(ਹੇ ਮੋਮਿਨੋ!) ਤੁਸੀਂ ਇਹਨਾਂ (ਆਪਣੇ ਵੈਰੀਆਂ) ਦੇ ਮੁਕਾਬਲੇ ਲਈ ਸਮਰਥਾ ਅਨੁਸਾਰ ਵੱਧ ਤੋਂ ਵੱਧ ਸ਼ਕਤੀਸ਼ਾਲੀ ਬਣੋ ਅਤੇ ਆਪਣੇ ਘੋੜ੍ਹਿਆਂ (ਭਾਵ ਸਵਾਰੀਆਂ ਆਦਿ) ਨੂੰ ਵੀ (ਸਦਾ) ਤਿਆਰ ਰੱਖੋ ਤਾਂ ਜੋ ਤੁਸੀਂ ਅੱਲਾਹ ਦੇ ਵੈਰੀਆਂ ਨੂੰ ਅਤੇ ਆਪਣੇ ਵੈਰੀਆਂ ਨੂੰ ਇਹਨਾਂ (ਕਾਫ਼ਿਰਾਂ) ਤੋਂ ਛੁੱਟ ਹੋਰਾਂ (ਵੈਰੀਆਂ) ਨੂੰ ਵੀ ਭੈ ਭੀਤ ਕਰ ਸਕੋ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਪਰ ਅੱਲਾਹ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜੋ ਕੁੱਝ ਵੀ ਤੁਸੀਂ ਅੱਲਾਹ ਦੀ ਰਾਹ ਵਿਚ ਜਾਨ ਮਾਲ ਖ਼ਰਚ ਕਰੋਗੇ (ਅੱਲਾਹ ਉਸ ਦਾ) ਤੁਹਾਨੂੰ ਪੂਰਾ-ਪੂਰਾ ਬਦਲਾ ਦੇਵੇਗਾ ਬੇਸ਼ੱਕ ਤੁਹਾਡਾ ਹੱਕ ਨਹੀਂ ਰੱਖਿਆ ਜਾਵੇਗਾ।
Enfal 8:61
(ਹੇ ਨਬੀ!) ਜੇ ਉਹ ਕਾਫ਼ਿਰ ਸੁਲਾਹ ਵੱਲ ਝੁਕਣ ਤਾਂ ਤੁਸੀਂ ਵੀ ਸੁਲਾਹ ਵੱਲ ਝੁਕੋ ਅਤੇ ਅੱਲਾਹ ’ਤੇ ਹੀ ਭਰੋਸਾ ਰੱਖੋ, ਹਕੀਕਤ ਵਿਚ ਉਹੀਓ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
Enfal 8:62
ਜੇ ਉਹ ਤੁਹਾਡੇ ਨਾਲ ਧੋਖਾ ਕਰਦੇ ਹਨ ਤਾਂ ਬੇਸ਼ਕ ਤੁਹਾਡੇ ਲਈ ਅੱਲਾਹ ਹੀ ਬਥੇਰਾ ਹੈ। (ਹੇ ਨਬੀ!) ਉਹੀਓ ਹੈ ਜਿਸ ਨੇ ਆਪਣੀ ਸਹਾਇਤਾ ਅਤੇ ਮੋਮਿਨਾਂ ਰਾਹੀਂ ਤੁਹਾਡੀ ਹਿਮਾਇਤ ਕੀਤੀ।
Enfal 8:63
ਇਹਨਾਂ (ਮੁਸਲਮਾਨਾਂ) ਦੇ ਮਨਾਂ ਵਿਚ ਮਹੁੱਬਤ ਵੀ ਉਸੇ (ਅੱਲਾਹ) ਨੇ ਹੀ ਪਾਈ ਹੈ। (ਹੇ ਨਬੀ!) ਜੇ ਤੁਸੀਂ ਸੰਸਾਰ ਦੇ ਸਾਰੇ ਖ਼ਜ਼ਾਨੇ ਵੀ ਖ਼ਰਚ ਕਰ ਦਿੰਦੇ ਤਾਂ ਵੀ ਤੁਸੀਂ ਇਹਨਾਂ ਲੋਕਾਂ ਦੇ ਮਨਾਂ ਵਿਚ ਮੁਹੱਬਤ ਨਹੀਂ ਸੀ ਪਾ ਸਕਦੇ। ਇਹ ਮਹੁੱਬਤ ਤਾਂ (ਇਹਨਾਂ ਵਿਚ) ਅੱਲਾਹ ਨੇ ਹੀ ਪਾਈ ਹੈ। ਉਹੀਓ ਜ਼ੋਰਾਵਰ ਤੇ ਹਿਕਮਤਾਂ (ਸੂਝ-ਬੂਝ) ਵਾਲਾ ਹੈ।
Enfal 8:64
ਹੇ ਨਬੀ! ਤੁਹਾਡੇ ਲਈ ਤਾਂ ਅੱਲਾਹ ਹੀ ਬਥੇਰਾ ਹੈ ਅਤੇ ਉਹਨਾਂ ਲਈ ਵੀ ਜਿਹੜੇ ਮੋਮਿਨਾਂ ਵਿੱਚੋਂ ਤੁਹਾਡੀ ਪੈਰਵੀ ਕਰਦੇ ਹਨ।
Enfal 8:65
ਹੇ ਨਬੀ! ਈਮਾਨ ਵਾਲਿਆਂ ਨੂੰ(ਅੱਲਾਹ ਦੇ ਵੈਰੀਆਂ ਨਾਲ) ਯੁੱਧ (ਜਿਹਾਦ) ਕਰਨ ਲਈ ਪ੍ਰੇਰਿਤ ਕਰੋ। ਜੇ ਤੁਹਾਡੇ ਵਿੱਚੋਂ ਵੀਹ ਲੋਕ ਵੀ ਡਟਣ ਵਾਲੇ ਹਨ ਤਾਂ ਉਹ ਦੋ ਸੌ ਕਾਫ਼ਿਰਾਂ ’ਤੇ ਭਾਰੂ ਰਹਿਣਗੇ, ਜੇ ਤੁਹਾਡੇ ਇਕ ਸੌ ਹੋਣਗੇ ਤਾਂ ਇਕ ਹਜ਼ਾਰ ਕਾਫ਼ਿਰਾਂ ’ਤੇ ਭਾਰੂ ਹੋਣਗੇ, ਇਸ ਲਈ ਕਿਉਂ ਜੋ (ਕਾਫ਼ਿਰ ਤਾਂ) ਬੇਸਮਝ ਲੋਕ ਹਨ।
Enfal 8:66
ਹੁਣ ਅੱਲਾਹ ਨੇ ਤੁਹਾਡਾ ਭਾਰ ਹੌਲਾ ਕਰ ਦਿੱਤਾ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਹਾਡੇ ਅੰਦਰ ਅਜੇ ਕਮਜ਼ੋਰੀ ਹੈ, ਸੋ ਜੇ ਤੁਹਾਡੇ ਵਿਚ ਇਕ ਸੌ (ਮੋਮਿਨ) ਧੀਰਜ ਰੱਖਣ ਵਾਲੇ ਹੋਣਗੇ ਤਾਂ ਅੱਲਾਹ ਦੀ ਕ੍ਰਿਪਾ ਨਾਲ ਦੋ ਸੌ (ਕਾਫ਼ਿਰਾਂ) ’ਤੇ ਭਾਰੂ ਹੋਣਗੇ। ਜੇ ਤੁਹਾਡੇ ਵਿੱਚੋਂ ਇਕ ਹਜ਼ਾਰ ਡਟਣ ਵਾਲੇ ਹੋਣਗੇ ਤਾਂ ਉਹ ਅੱਲਾਹ ਦੇ ਹੁਕਮ ਨਾਲ ਦੋ ਹਜ਼ਾਰ ’ਤੇ ਭਾਰੂ ਹੋਣਗੇ। ਅੱਲਾਹ ਸਬਰ ਕਰਨ ਵਾਲਿਆਂ ਦੇ ਨਾਲ ਹੈ।
Enfal 8:67
ਕਿਸੇ ਨਬੀ ਲਈ ਇਹ ਉਚਿਤ ਨਹੀਂ ਕਿ ਉਸ ਦੇ ਕੋਲ ਕੈਦੀ ਹੋਣ ਜਦੋਂ ਤੀਕ ਕਿ ਉਹ ਧਰਤੀ ’ਤੇ ਵੈਰੀਆਂ ਨੂੰ ਚੰਗੀ ਤਰ੍ਹਾਂ ਕੁਚਲ ਨਾ ਦੇਵੇ। (ਹੇ ਮੁਸਲਮਾਨੋ!) ਤੁਸੀਂ ਤਾਂ ਸੰਸਾਰਿਕ ਲਾਭ (ਮਾਲੇ-ਗ਼ਨੀਮਤ) ਚਾਹੁੰਦੇ ਹੋ ਅਤੇ ਅੱਲਾਹ ਤੁਹਾਡੀ ਆਖ਼ਿਰਤ ਚਾਹੁੰਦਾ ਹੈ। ਅੱਲਾਹ ਜ਼ੋਰਾਵਰ ਤੇ ਹਿਕਮਤ (ਦਾਨਾਈ) ਵਾਲਾ ਹੈ।
Enfal 8:68
ਜੇ ਪਹਿਲਾਂ ਤੋਂ ਹੀ ਅੱਲਾਹ ਵੱਲੋਂ (ਤੁਹਾਡੀ ਜਿਤ) ਨਾ ਲਿਖੀ ਹੁੰਦੀ ਤਾਂ ਜੋ (ਫ਼ਿਦਿਆ) ਤੁਸੀਂ ਲੋਕਾਂ ਨੇ (ਬਦਰ ਦੇ ਕੈਦੀਆਂ ਤੋਂ) ਲਿਆ ਹੈ, ਉਸ ਦੇ ਬਦਲੇ ਵਿਚ ਤੁਹਾਨੂੰ ਕਰੜੀ ਸਜ਼ਾ ਦਿੱਤੀ ਜਾਂਦੀ।
Enfal 8:69
ਸੋ, ਹੁਣ ਜੋ ਵੀ ਹਲਾਲ ਤੇ ਪਾਕ ਮਾਲੇ-ਗ਼ਨੀਮਤ ਤੁਹਾਨੂੰ ਮਿਲਿਆ ਹੈ ਉਸ ਨੂੰ ਖਾਓ ਅਤੇ ਅੱਲਾਹ ਤੋਂ ਡਰਦੇ ਰਹੋ, ਬੇਸ਼ੱਕ ਅੱਲਾਹ ਹੀ (ਭੁੱਲਾਂ ਦਾ) ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।
Enfal 8:70
ਹੇ ਨਬੀ! ਤੁਹਾਡੇ ਕਬਜ਼ੇ ਵਿਚ ਆਏ ਹੋਏ ਕੈਦੀਆਂ ਨੂੰ ਆਖੋ ਕਿ ਜੇ ਅੱਲਾਹ ਤੁਹਾਡੇ ਦਿਲਾਂ ਦੀ ਨੇਕ ਨਿੱਯਤੀ ਵੇਖੇਗਾ ਤਾਂ ਜੋ ਕੁੱਝ ਵੀ ਤੁਹਾਥੋਂ (ਫ਼ਿਦਿਆ) ਲਿਆ ਗਿਆ ਹੈ ਉਸ ਤੋਂ ਕੀਤੇ ਵਧੀਆ ਤੁਹਾਨੂੰ ਹੋਰ ਦੇਵੇਗਾ, ਨਾਲ ਹੀ ਤੁਹਾਡੇ ਗੁਨਾਹ ਵੀ ਮੁਆਫ਼ ਕਰੇਗਾ। ਅੱਲਾਹ ਹੀ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।
Enfal 8:71
(ਹੇ ਨਬੀ!) ਜੇ ਉਹ ਤੁਹਾਡੇ ਨਾਲ ਖ਼ਿਆਨਤ (ਧੋਖਾ) ਕਰਨਾ ਚਾਹੁੰਦੇ ਹਨ ਤਾਂ ਇਸ ਤੋਂ ਪਹਿਲਾਂ ਉਹ ਅੱਲਾਹ ਨਾਲ ਵੀ ਧੋਖਾ ਕਰ ਚੁੱਕੇ ਹਨ ਅਤੇ ਉਸ ਨੇ ਉਹਨਾਂ ਨੂੰ ਤੁਹਾਡੇ ਕਾਬੂ ਵਿਚ ਕਰ ਦਿੱਤਾ ਹੈ। ਅੱਲਾਹ ਸਭ ਕੁੱਝ ਜਾਣਦਾ ਹੈ ਤੇ ਸੂਝ-ਬੂਝ ਵਾਲਾ ਹੈ।
Enfal 8:72
ਜਿਹੜੇ ਲੋਕ ਈਮਾਨ ਲਿਆਏ ਅਤੇ ਹਿਜਰਤ ਕੀਤੀ ਅਤੇ ਆਪਣੇ ਮਾਲਾਂ ਤੇ ਜਾਨਾਂ ਨਾਲ ਅੱਲਾਹ ਦੀ ਰਾਹ ਵਿਚ ਜਿਹਾਦ ਕੀਤਾ ਅਤੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਅਤੇ ਉਹਨਾਂ ਦੀ ਮਦਦ ਕੀਤੀ ਉਹ ਸਭ ਆਪਸ ਵਿਚ ਇਕ ਦੂਜੇ ਦੇ ਦੋਸਤ ਹਨ। ਜਿਹੜੇ ਈਮਾਨ ਤਾਂ ਲੈ ਆਏ ਹਨ ਪਰ ਹਿਜਰਤ ਨਹੀਂ ਕੀਤੀ ਉਹਨਾਂ ਨਾਲ ਤੁਹਾਡਾ ਕੋਈ ਦੋਸਤਾਨਾ ਨਹੀਂ ਜਦੋਂ ਤੀਕ ਕਿ ਉਹ ਹਿਜਰਤ ਨਾ ਕਰ ਲੈਣ। ਹਾਂ! ਜੇ ਉਹ ਦੀਨ ਦੇ ਮਾਮਲੇ ਵਿਚ ਤੁਹਾਡੀ ਕੋਈ ਸਹਾਇਤਾ ਚਾਹੁੰਦੇ ਹਨ ਤਾਂ ਉਹਨਾਂ ਦੀ ਮਦਦ ਕਰਨਾ ਤੁਹਾਡੇ ਲਈ ਜ਼ਰੂਰੀ ਹੈ, ਛੁੱਟ ਉਹਨਾਂ ਦੇ ਮੁਕਾਬਲੇ ਵਿਚ ਜਿਨ੍ਹਾਂ ਨਾਲ ਤੁਹਾਡੀ ਸੰਧੀ ਹੋ ਚੁੱਕੀ ਹੈ, ਤੁਸੀਂ ਜੋ ਵੀ ਕਰਦੇ ਹੋ ਅੱਲਾਹ ਚੰਗੀ ਤਰ੍ਹਾਂ ਵੇਖਦਾ ਹੈ।
Enfal 8:73
ਕਾਫ਼ਿਰ ਆਪਸ ਵਿਚ ਇਕ ਦੂਜੇ ਦੇ ਦੋਸਤ ਹਨ[5] (ਹੇ ਮੋਮਿਨੋ) ਜੇ ਤੁਸੀਂ ਵੀ ਇੰਜ ਹੀ (ਕਾਫ਼ਿਰਾਂ ਵਾਂਗ) ਮਿੱਤਰਤਾ ਨਾ ਕੀਤੀ ਤਾਂ ਧਰਤੀ ਉੱਤੇ ਬਹੁਤ ਵੱਡਾ ਵਿਗਾੜ ਹੋ ਜਾਵੇਗਾ।
———
[5] ਤਫ਼ਸੀਰ ਤਿਬਰੀ ਵਿਚ ਬਿਆਨ ਕੀਤਾ ਗਿਆ ਹੈ ਕਿ ਇਸ ਆਇਤ ਦੀ ਸਭ ਤੋਂ ਵਧੀਆ ਤਫ਼ਸੀਰ ਵਿਆਖਣ ਇਹ ਹੈ ਜੇ ਤੁਸੀਂ ਉਹ ਕੁੱਝ ਨਹੀਂ ਕਰੋਗੇ ਜਿਹੜਾ ਮੈਂਨੇ ਤੁਹਾਨੂੰ ਹੁਕਮ ਦਿੱਤਾ ਹੈ ਭਾਵ ਤੁਸੀਂ ਦੁਨੀਆਂ ਭਰ ਦੇ ਮੁਸਲਮਾਨ ਅੱਲਾਹ ਦੇ ਦੀਨ ਨੂੰ ਭਾਰੂ ਅਤੇ ਜਿਤਣ ਲਈ ਇਕ ਜੁੱਟ ਹੋ ਕੇ ਇਕ ਦੂਜੇ ਦੇ ਹਾਮੀ ਅਤੇ ਸਹਾਈ ਨਹੀਂ ਬਣੋਗੇ ਤਾਂ ਦੁਨੀਆਂ ਵਿਚ ਫ਼ਿਤਨਾ ਫ਼ਸਾਦ ਫ਼ੈਲ ਜਾਵੇਗਾ ਅਤੇ ਇਕ ਹੀ ਸਮੇਂ ਵਿਚ ਕਈ ਖ਼ਲੀਫ਼ਾ (ਹੁਕਮਰਾਨ) ਦਾ ਹੋਣਾ ਵੀ ਫ਼ਿਤਨਾ ਹੀ ਹੈ ਜਿਵੇਂ ਇਕ ਹਦੀਸ ਵਿਚ ਜੋ ਕਿ ਸਹੀ ਮੁਸਲਿਮ ਦੀ ਹੈ, ਅਰਾਫ਼ਾਹ ਵੱਲੋਂ ਬਿਆਨ ਕੀਤੀ ਗਈ ਹੈ, ਉਹ ਕਹਿੰਦੇ ਹਨ ਕਿ ਮੈਂਨੇ ਨਬੀ ਕਰੀਮ (ਸ:) ਨੂੰ ਇਹ ਫ਼ਰਮਾਉਂਦੇ ਸੁਣਿਆ ਹੈ ਕਿ ਜਦੋਂ ਤੁਸੀਂ ਸਾਰੇ ਮੁਸਲਮਾਨ ਇਕ ਖ਼ਲੀਫ਼ਾ ਦੀ ਅਗਵਾਈ ਵਿਚ ਜਮਾਂ ਹੋ ਜਾਵੋਗੇ ਅਤੇ ਕੋਈ ਵਿਅਕਤੀ ਤੁਹਾਡੇ ਵਿਚਕਾਰ ਫ਼ਿਤਨਾ ਫੈਲਾ ਕੇ ਤੁਹਾਨੂੰ ਅੱਡ-ਅੱਡ ਵੰਡਣਾ ਚਾਹਵੇ ਤਾਂ ਅਜਿਹੇ ਵਿਅਕਤੀ ਦੀ ਗਰਦਨ ਵੱਡ ਦਿਓ (ਸਹੀ ਮੁਸਲਿਮ, ਹਦੀਸ: 1852) ਇਕ ਦੂਜੀ ਹਦੀਸ ਵਿਚ ਨਬੀ ਕਰੀਮ (ਸ:) ਨੇ ਫ਼ਰਮਾਇਆ ਜੇ ਦੁਨੀਆਂ ਦੇ ਮੁਸਲਮਾਨ ਦੋ ਖ਼ਲੀਫ਼ਿਆਂ (ਹਾਕਮਾਂ) ’ਤੇ ਬੈਅਤ ਭਾਵ ਕਬੂਲ ਕਰ ਲੈਣ ਤਾਂ ਇਹਨਾਂ ਵਿਚ ਜਿਸ ਦੇ ਹੱਥ ’ਤੇ ਪਹਿਲਾਂ ਬੈਅਤ ਕੀਤੀ ਜਾਵੇ ਉਹੀਓ ਖ਼ਲੀਫ਼ਾ ਵਜੋਂ ਬਾਕੀ ਰਹੇਗਾ ਜਦ ਕਿ ਦੂਜੇ ਨੂੰ ਕਤਲ ਕਰ ਦਿੱਤਾ ਜਾਵੇਗਾ। (ਸਹੀ ਮੁਸਲਿਮ, ਹਦੀਸ: 1853) ●.ਕੁਰਆਨ ਤੇ ਹਦੀਸ ਦੀਆਂ ਇਹਨਾਂ ਦਲੀਲਾਂ ਤੋਂ ਇਹੋ ਪਤਾ ਚਲਦਾ ਹੈ ਕਿ ਇਹ ਕਾਨੂੰਨੀ ਫ਼ਰਜ਼ ਹੈ ਕਿ ਇਕ ਸਮੇਂ ਵਿਚ ਸਾਰੀ ਇਸਲਾਮੀ ਦੁਨੀਆਂ ਲਈ ਇਕ ਤੋਂ ਵੱਧ ਖ਼ਲੀਫ਼ਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਮੁਸਲਮਾਨਾਂ ਵਿਚ ਇਕ ਵੱਡਾ ਫ਼ਿਤਨਾ ਪੈਦਾ ਹੋ ਜਾਵੇਗਾ ਜਿਸ ਦੇ ਸਿੱਟੇ ਬਹੁਤ ਹੀ ਖ਼ਤਰਨਾਕ ਹੋਣਗੇ।
Enfal 8:74
ਜਿਹੜੇ ਲੋਕ ਈਮਾਨ ਲਿਆਏ, ਹਿਜਰਤ ਕੀਤੀ ਅਤੇ ਅੱਲਾਹ ਦੀ ਰਾਹ ਵਿਚ ਜਿਹਾਦ ਵੀ ਕੀਤਾ ਅਤੇ ਜਿਨ੍ਹਾਂ ਨੇ ਉਹਨਾਂ ਨੂੰ ਸ਼ਰਨ ਦਿੱਤੀ ਅਤੇ ਉਹਨਾਂ ਮਦਦ ਵੀ ਕੀਤੀ ਅਸਲ ਵਿੱਚ ਸੱਚੇ ਮੋਮਿਨ ਤਾਂ ਇਹੋ ਹਨ। ਇਹਨਾਂ ਲਈ ਬਖ਼ਸ਼ਿਸ਼ ਹੈ ਅਤੇ ਇੱਜ਼ਤ ਵਾਲੀ ਰੋਜ਼ੀ ਹੈ।
Enfal 8:75
ਅਤੇ ਜਿਹੜੇ ਲੋਕ (ਹਿਜਰਤ ਤੋਂ) ਬਾਅਦ ਈਮਾਨ ਲਿਆਏ, ਫੇਰ ਉਹਨਾਂ ਨੇ ਹਿਜਰਤ ਵੀ ਕੀਤੀ ਅਤੇ ਤੁਹਾਡੇ ਨਾਲ ਮਿਲਕੇ ਜਿਹਾਦ ਵੀ ਕੀਤਾ, ਉਹ ਲੋਕ ਵੀ ਤੁਹਾਡੇ ਵਿੱਚੋਂ ਹੀ ਹਨ। ਪਰ ਅੱਲਾਹ ਦੀ ਕਿਤਾਬ (.ਕੁਰਆਨ) ਅਨੁਸਾਰ ਖ਼ੂਨ ਦੇ ਰਿਸ਼ਤੇ ਇਕ ਦੂਜੇ ਦਾ ਵਧੇਰੇ ਹੱਕ ਰੱਖਦੇ ਹਨ। ਬੇਸ਼ੱਕ ਅੱਲਾਹ ਹਰ ਚੀਜ਼ ਦਾ ਜਾਣਨ ਵਾਲਾ ਹੈ।
Tevbe 9:1
(ਹੇ ਮੁਸਲਮਾਨੋ!) ਜਿਨ੍ਹਾਂ ਮੁਸ਼ਰਿਕਾਂ ਨਾਲ ਤੁਸੀਂ ਸੰਧੀ ਕਰ ਰੱਖੀ ਹੈ, ਅੱਲਾਹ ਤੇ ਉਸ ਦੇ ਰਸੂਲ (ਹਜ਼ਰਤ ਮੁਹੰਮਦ ਸ:) ਵੱਲੋਂ ਉਹਨਾਂ ਨੂੰ ਕੋਰਾ ਜਵਾਬ ਹੈ।
Tevbe 9:2
ਸੋ (ਹੇ ਮੁਸ਼ਰਿਕੋ!) ਤੁਸੀਂ ਲੋਕ ਦੇਸ਼ (ਮੱਕੇ) ਵਿਚ ਚਾਰ ਮਹੀਨੇ ਤਕ ਟੁਰ ਫਿਰ ਲਵੋ ਅਤੇ ਇਹ ਜਾਣ ਲਓ ਕਿ ਤੁਸੀਂ ਅੱਲਾਹ ਨੂੰ ਬੇਵਸ ਨਹੀਂ ਕਰ ਸਕਦੇ ਅਤੇ ਇਹ ਵੀ (ਚੇਤੇ ਰੱਖੋ) ਕਿ ਅੱਲਾਹ ਕਾਫ਼ਿਰਾਂ ਨੂੰ ਜ਼ਲੀਲ ਕਰਨ ਵਾਲਾ ਹੈ।
Tevbe 9:3
ਅੱਲਾਹ ਤੇ ਉਹਦੇ ਰਸੂਲ ਵੱਲੋਂ ਲੋਕਾਂ ਨੂੰ ਵੱਡੇ ਹੱਜ ਦੇ ਦਿਨ ਸੂਚਿਤ ਕੀਤਾ ਜਾਂਦਾ ਹੈ ਕਿ ਅੱਲਾਹ ਅਤੇ ਉਸ ਦੇ ਰਸੂਲ ਦੀ ਮੁਸ਼ਰਿਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ, ਪਰ ਜੇ ਤੁਸੀਂ ਲੋਕ ਹੁਣ ਵੀ ਤੌਬਾ ਕਰ ਲਵੋ ਤਾਂ ਇਹੋ ਤੁਹਾਡੇ ਹੱਕ ਵਿਚ ਚੰਗੀ ਗੱਲ ਹੈ। ਜੇ ਤੁਸੀਂ ਸੱਚਾਈ ਤੋਂ ਮੂੰਹ ਮੋੜਦੇ ਹੋ ਤਾਂ ਖ਼ਬਰਦਾਰ ਰਹੋ ਕਿ ਤੁਸੀਂ ਅੱਲਾਹ ਨੂੰ ਹਰਾ ਨਹੀਂ ਸਕਦੇ। (ਹੇ ਨਬੀ!) ਤੁਸੀਂ ਕਾਫ਼ਿਰਾਂ ਨੂੰ ਦੁਖਦਾਈ ਅਜ਼ਾਬ ਦੀ ਖ਼ਬਰ ਸੁਣਾ ਦਿਓ।
Tevbe 9:4
ਪਰ (ਹੇ ਮੁਸਲਮਾਨੋ!) ਉਹਨਾਂ ਮੁਸ਼ਰਿਕਾਂ ਤੋਂ ਜਿਨ੍ਹਾਂ ਨਾਲ ਤੁਹਾਡਾ ਸਮਝੌਤਾ ਹੋ ਚੁੱਕਿਆ ਹੈ ਅਤੇ ਉਹਨਾਂ ਨੇ ਤੁਹਾਡਾ ਸਾਥ ਨਿਭਾਉਣ ਵਿਚ ਕੋਈ ਕਸਰ ਵੀ ਨਹੀਂ ਛੱਡੀ ਅਤੇ ਨਾ ਹੀ ਤੁਹਾਡੇ ਵਿਰੁੱਧ ਕਿਸੇ ਦੀ ਮਦਦ ਕੀਤੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸਮਝੌਤੇ ਦੀ ਮਿਥੀ ਹੋਈ ਮੁੱਦਤ ਪੂਰੀ ਕਰੋ। ਅੱਲਾਹ ਪਰਹੇਜ਼ਗਾਰਾਂ ਨੂੰ ਪਸੰਦ ਕਰਦਾ ਹੈ।
Tevbe 9:5
ਜਦੋਂ ਹਰਾਮ (ਵਰਜੇ ਹੋਏ) ਮਹੀਨੇ ਲੰਘ ਜਾਣ ਤਾਂ ਤੁਸੀਂ ਮੁਸ਼ਰਿਕਾਂ ਨੂੰ ਜਿੱਥੇ ਵੀ ਵੇਖੋ ਉਹਨਾਂ ਨੂੰ ਕਤਲ ਕਰ ਦਿਓ, ਉਹਨਾਂ ਨੂੰ ਫੜੋ ਅਤੇ ਉਹਨਾਂ ਦਾ ਘੇਰਾਓ ਕਰੋ, ਉਹਨਾਂ ਦੀ ਘਾਤ ਵਿਚ ਹਰੇਕ ਘਾਟੀ ਵਿਚ ਜਾਓ,[1] ਹਾਂ! ਜੇ ਉਹ ਤੌਬਾ ਕਰ ਲੈਣ ਤੇ ਨਮਾਜ਼ ਦੇ ਪਾਬੰਧ ਹੋ ਜਾਣ ਅਤੇ ਜ਼ਕਾਤ ਦੇਣ ਲੱਗ ਜਾਣ ਤਾਂ (ਹੇ ਮੁਸਲਮਾਨੋ!) ਤੁਸੀਂ ਉਹਨਾਂ ਨੂੰ ਛੱਡ ਦਿਓ। ਬੇਸ਼ੱਕ ਅੱਲਾਹ ਮਿਹਰਾਂ ਕਰਨ ਵਾਲਾ ਤੇ ਬਖ਼ਸ਼ਣਹਾਰ ਹੈ।
———
[1] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 119/2
Tevbe 9:6
(ਹੇ ਨਬੀ!) ਜੇ ਮੁਸ਼ਰਿਕਾਂ ਵਿੱਚੋਂ ਕੋਈ ਵੀ ਵਿਅਕਤੀ ਤੁਹਾਥੋਂ ਸ਼ਰਨ ਮੰਗੇ ਤਾਂ ਉਸ ਨੂੰ ਸ਼ਰਨ ਵਿਚ ਲੈ ਲਓ ਜਦੋਂ ਉਹ ਅੱਲਾਹ ਦਾ ਕਲਾਮ (.ਕੁਰਆਨ) ਸੁਣ ਲਵੇ ਤਾਂ ਫੇਰ ਉਸ (ਮੁਸ਼ਰਿਕ) ਨੂੰ ਉਸ ਦੇ ਸੁਰੱਖਿਅਤ ਟਿਕਾਣੇ ’ਤੇ ਪਹੁੰਚਾ ਦਿਓ। ਇੰਜ ਇਸ ਲਈ (ਕਰਨਾ) ਹੈ ਕਿਉਂ ਜੋ ਇਹ ਲੋਕ ਗਿਆਨ ਨਹੀਂ ਰੱਖਦੇ।
Tevbe 9:7
ਭਲਾਂ ਮੁਸ਼ਰਿਕਾਂ ਲਈ ਅੱਲਾਹ ਅਤੇ ਉਸ ਦੇ ਰਸੂਲ ਦੀਆਂ ਨਜ਼ਰਾਂ ਵਿਚ ਕੋਈ ਸੰਧੀ-ਸਮਝੌਤਾ ਕਿਵੇਂ ਰਹਿ ਸਕਦਾ ਹੈ, ਛੁੱਟ ਉਹਨਾਂ ਤੋਂ ਜਿਨ੍ਹਾਂ ਨਾਲ ਤੁਸੀਂ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਲਾਗੇ ਸਮਝੌਤਾ ਕੀਤਾ ਸੀ। ਜਦ ਉਹ ਲੋਕ ਤੁਹਾਡੇ ਨਾਲ ਸਮਝੌਤਾ ਨਿਭਾਉਣ, ਤੁਸੀਂ ਵੀ ਉਹਨਾਂ ਨਾਲ ਸੰਧੀ ਨਿਭਾਓ। ਅੱਲਾਹ ਡਰ-ਭੌ ਮੰਣਨ ਵਾਲਿਆਂ ਨੂੰ ਪਸੰਦ ਕਰਦਾ ਹੈ।[2]
———
[2] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 2/2
Tevbe 9:8
(ਹੇ ਨਬੀ! ਇਹਨਾਂ ਮੁਸ਼ਰਿਕਾਂ ਨਾਲ ਸੰਧੀ ਕਿਵੇਂ ਹੋ ਸਕਦੀ ਹੈ) ਜਦ ਕਿ ਉਹਨਾਂ ਦਾ ਹਾਲ ਤਾਂ ਇਹ ਹੈ ਕਿ ਜੇ ਉਹ ਤੁਹਾਡੇ ’ਤੇ ਭਾਰੂ ਹੋ ਜਾਣ ਤਾਂ ਨਾ ਤਾਂ ਉਹ ਤੁਹਾਡੇ ਮਾਮਲੇ ਵਿਚ ਕਿਸੇ ਰਿਸ਼ਤੇ-ਨਾਤੇ ਦੀ ਪਰਵਾਹ ਕਰਨ ਨਾਂ ਹੀ ਆਪਣੇ ਕਿਸੇ ਸੰਧੀ ਸਮਝੌਤੇ ਦੀ। ਉਹ ਆਪਣੀਆਂ ਗੱਲਾਂ ਨਾਲ ਹੀ ਤੁਹਾਨੂੰ ਖ਼ੁਸ਼ ਕਰਨ ਵਿਚ ਲੱਗੇ ਹੋਏ ਹਨ, ਪਰ ਦਿਲ ਤੋਂ ਇਨਕਾਰ ਕਰਦੇ ਹਨ। ਇਹਨਾਂ ਵਿੱਚੋਂ ਬਹੁਤੇ ਨਾ-ਫ਼ਰਮਾਨ ਹਨ।
Tevbe 9:9
ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਬਹੁਤ ਹੀ ਥੋੜ੍ਹੀ ਕੀਮਤ ’ਤੇ ਵੇਚ ਸੁੱਟਿਆ ਹੈ ਅਤੇ ਦੂਜੇ ਲੋਕਾਂ ਨੂੰ ਵੀ ਉਸ (ਅੱਲਾਹ) ਦੀ ਰਾਹ ਤੋਂ ਰੋਕਦੇ ਹਨ। ਬਹੁਤ ਹੀ ਭੈੜੀਆਂ ਕਰਤੂਤਾਂ ਹਨ, ਜੋ ਉਹ ਕਰ ਰਹੇ ਹਨ।
Tevbe 9:10
ਉਹ (ਮੁਸ਼ਰਿਕ) ਤਾਂ ਕਿਸੇ ਮੁਸਲਮਾਨ ਦੇ ਮਾਮਲੇ ਵਿਚ ਨਾ ਤਾਂ ਕਿਸੇ ਰਿਸ਼ਤੇਦਾਰੀ ਦੀ ਪਰਵਾਹ ਕਰਦੇ ਹਨ ਅਤੇ ਨਾ ਹੀ ਕਿਸੇ ਸਮਝੌਤੇ ਦਾ ਲਿਹਾਜ਼ ਰੱਖਦੇ ਹਨ। ਇਹ ਲੋਕ ਤਾਂ ਹੱਦਾਂ ਟੱਪਣ ਵਾਲੇ ਹਨ।
Tevbe 9:11
ਜੇ ਹੁਣ ਵੀ ਇਹ ਤੌਬਾ ਕਰ ਲੈਣ, ਨਮਾਜ਼ ਦੀ ਪਾਬੰਦੀ ਕਰਨ ਅਤੇ ਜ਼ਕਾਤ ਅਦਾ ਕਰਦੇ ਰਹਿਣ ਤਾਂ ਇਹ ਤੁਹਾਡੇ ਦੀਨੀ ਭਰਾ ਹਨ। ਅਸੀਂ (ਅੱਲਾਹ) ਤਾਂ ਆਪਣੀਆਂ ਆਇਤਾਂ (ਆਦੇਸ਼ਾਂ) ਦਾ ਗਿਆਨ ਰੱਖਣ ਵਾਲਿਆਂ ਲਈ ਖੋਲ੍ਹ-ਖੋਲ੍ਹ ਕੇ ਬਿਆਨ ਕਰ ਰਹੇ ਹਾਂ।
Tevbe 9:12
ਜੇ ਉਹ ਸਮਝੌਤੇ ਕਰਨ ਮਗਰੋਂ ਅਪਣੀਆਂ ਕਸਮਾਂ ਤੋੜ ਦੇਣ ਅਤੇ ਤੁਹਾਡੇ ਦੀਨ ਉੱਤੇ ਹਮਲੇ ਕਰਨ ਤਾਂ ਤੁਸੀਂ ਵੀ ਉਹਨਾਂ ਕੁਫ਼ਰ ਦੇ ਸਰਦਾਰਾਂ ਨਾਲ ਭਿੜ ਜਾਓ, ਉਹਨਾਂ ਦੀਆਂ ਕਸਮਾਂ ਦਾ ਕੁੱਝ ਵੀ ਭਰੋਸਾ ਨਹੀਂ ਹੋ ਸਕਦਾ ਸ਼ਾਇਦ ਉਹ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ।
Tevbe 9:13
(ਹੇ ਮੁਸਲਮਾਨੋ!) ਕੀ ਤੁਸੀਂ ਉਹਨਾਂ (ਕਾਫ਼ਿਰਾਂ) ਨਾਲ ਨਹੀਂ ਲੜੋਂਗੇ ਜਿਨ੍ਹਾਂ ਨੇ ਆਪਣੀਆਂ ਕਸਮਾਂ ਨੂੰ ਤੋੜ੍ਹਿਆ ਅਤੇ ਪੈਗ਼ੰਬਰ (ਮਹੁੰਮਦ ਸ:) ਨੂੰ (ਮੱਕੇ ਸ਼ਹਿਰ ਤੋਂ) ਦੇਸ਼ ਨਿਕਾਲਾ ਦੇਣ ਦਾ ਇਰਾਦਾ ਕੀਤਾ ਅਤੇ ਉਹਨਾਂ ਨੇ ਹੀ ਪਹਿਲਾਂ ਤੁਹਾਡੇ ਨਾਲ ਲੜਾਈ ਅਰੰਭ ਕੀਤੀ? ਕੀ ਤੁਸੀਂ ਉਹਨਾਂ ਤੋਂ ਡਰਦੇ ਹੋ? ਜੇ ਤੁਸੀਂ ਈਮਾਨ ਵਾਲੇ ਹੋ ਤਾਂ ਤੁਸੀਂ ਅੱਲਾਹ ਤੋਂ ਹੀ ਡਰੋ ਉਹੀਓ ਇਸ ਦਾ ਵਧ ਹੱਕ ਰੱਖਦਾ ਹੈ।
Tevbe 9:14
ਤੁਸੀਂ ਉਹਨਾਂ ਨਾਲ ਜੰਗ ਕਰੋ ਅੱਲਾਹ ਉਹਨਾਂ ਨੂੰ ਤੁਹਾਡੇ ਹੱਥੋਂ ਅਜ਼ਾਬ (ਸਜ਼ਾ) ਦੁਆਵੇਗਾ, ਉਹਨਾਂ ਨੂੰ ਜ਼ਲੀਲ ਤੇ ਰੁਸਵਾ ਕਰੇਗਾ, ਤੁਹਾਨੂੰ ਉਹਨਾਂ ’ਤੇ ਜਿਤ ਪ੍ਰਦਾਨ ਕਰੇਗਾਂ ਅਤੇ ਮੋਮਿਨਾਂ ਦੇ ਹਿਰਦਿਆਂ ਨੂੰ ਸ਼ਾਂਤ ਕਰੇਗਾ।
Tevbe 9:15
ਅਤੇ ਉਹ ਉਹਨਾਂ ਦੇ ਮਨਾਂ ਵਿੱਚੋਂ ਕਰੋਧ ਨੂੰ ਦੂਰ ਕਰੇਗਾ। ਅੱਲਾਹ ਜਿਸ ਵੱਲ ਵੀ ਚਾਹੁੰਦਾ ਹੈ ਆਪਣੀਆਂ ਮਿਹਰਾਂ ਸਹਿਤ ਧਿਆਨ ਦਿੰਦਾ ਹੈ। ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਹਿਕਮਤ ਵਾਲਾ ਹੈ।
Tevbe 9:16
(ਹੇ ਮੁਸ਼ਰਿਕੋ ਤੇ ਕਾਫ਼ਿਰੋ!) ਕੀ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਐਵੇਂ ਹੀ ਛੱਡ ਦਿੱਤੇ ਜਾਓਗੇ ਜਦ ਕਿ ਅੱਲਾਹ ਨੇ ਇਹ ਤਾਂ ਅਜਿਹੇ ਤਕ ਵੇਖਿਆ ਹੀ ਨਹੀਂ ਕਿ ਤੁਹਾਡੇ ਵਿੱਚੋਂ ਕੌਣ ਲੋਕ ਹਨ, ਜਿਨ੍ਹਾਂ ਨੇ ਉਸ ਦੇ ਰਾਹ ਵਿਚ ਜਿਹਾਦ (ਸਘੰਰਸ਼) ਕੀਤਾ ਅਤੇ ਅੱਲਾਹ ਤੇ ਉਸ ਦੇ ਰਸੂਲ ਅਤੇ ਮੋਮਿਨਾਂ ਤੋਂ ਛੁੱਟ ਹੋਰ ਕਿਸੇ ਨੂੰ ਦੋਸਤ ਨਹੀਂ ਬਣਾਇਆ। ਅੱਲਾਹ ਉਹ ਸਭ ਜਾਣਦਾ ਹੈ ਜੋ ਤੁਸੀਂ ਕਰ ਰਹੇ ਹੋ।
Tevbe 9:17
ਮੁਸ਼ਰਿਕਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਅੱਲਾਹ ਦੀਆਂ ਮਸੀਤਾਂ ਨੂੰ ਆਬਾਦ ਕਰਨ, ਜਦੋਂ ਕਿ ਉਹ ਆਪ ਹੀ ਆਪਣੇ ਕੁਫ਼ਰ ਦੀ ਗਵਾਹੀ ਦੇ ਰਹੇ ਹਨ। ਉਹਨਾਂ ਦੇ ਸਾਰੇ ਕੀਤੇ ਕੰਮ (ਸੇਵਾ) ਅਜਾਈਂ ਗਏ, ਉਹ ਸਦਾ ਲਈ ਨਰਕ ਵਿਚ ਰਹਿਣਗੇ।
Tevbe 9:18
ਅੱਲਾਹ ਦੀਆਂ ਮਸੀਤਾਂ ਦੀ ਅਬਾਦਕਾਰੀ (ਪ੍ਰਬੰਧਕੀ) ਤਾਂ ਕੇਵਲ ਉਹੀਓ ਕਰਦੇ ਹਨ ਜਿਹੜੇ ਅੱਲਾਹ ਅਤੇ ਕਿਆਮਤ ਦਿਹਾੜੇ ’ਤੇ ਈਮਾਨ ਰੱਖਦੇ ਹਨ, ਨਮਾਜ਼ਾਂ ਦੀ ਪਾਬੰਦੀ ਕਰਦੇ ਹਨ, ਜ਼ਕਾਤ ਅਦਾ ਕਰਦੇ ਹਨ, ਛੁੱਟ ਅੱਲਾਹ ਤੋਂ ਹੋਰ ਕਿਸੇ ਤੋਂ ਡਰਦੇ ਨਹੀਂ। ਆਸ ਹੈ ਕਿ ਇਹੋ ਲੋਕੀ ਸਿਧੇ ਰਾਹ ’ਤੇ ਹਨ।
Tevbe 9:19
ਕੀ ਤੁਹਾਡੀਆਂ ਨਜ਼ਰਾਂ ਵਿਚ ਹਾਜੀਆਂ ਨੂੰ ਪਾਣੀ ਪਿਆਉਣਾ ਅਤੇ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਨੂੰ ਆਬਾਦ ਕਰਨਾ ਉਸ ਵਿਅਕਤੀ ਦੇ ਕੰਮ ਦੇ ਬਰਾਬਰ ਹੈ, ਜਿਹੜਾ ਅੱਲਾਹ ’ਤੇ ਅਤੇ ਆਖ਼ਿਰਤ ’ਤੇ ਈਮਾਨ ਲਿਆਏ ਅਤੇ ਅੱਲਾਹ ਦੀ ਰਾਹ ਵਿਚ ਜਿਹਾਦ (ਸੰਘਰਸ਼) ਕਰੇ। ਅੱਲਾਹ ਦੀਆਂ ਨਜ਼ਰਾਂ ਵਿਚ ਇਹ ਦੋਵੇਂ ਇਕ ਸਾਮਾਨ ਨਹੀਂ ਹੋ ਸਕਦੇ ਅਤੇ ਨਾ ਹੀ ਅੱਲਾਹ ਜ਼ਾਲਮਾਂ ਨੂੰ ਹਿਦਾਇਤ ਦਿੰਦਾ ਹੈ।
Tevbe 9:20
ਜਿਹੜੇ ਲੋਕੀ ਈਮਾਨ ਲਿਆਏ, ਘਰ-ਬਾਰ ਛੱਡਿਆ ਅਤੇ ਅੱਲਾਹ ਦੀ ਰਾਹ ਵਿਚ ਆਪਣੇ ਮਾਲਾਂ ਤੇ ਜਾਨਾਂ ਸਹਿਤ ਜਿਹਾਦ ਕੀਤਾ, ਅੱਲਾਹ ਦੇ ਨਜ਼ਦੀਕ ਉਹਨਾਂ ਲੋਕਾਂ ਦੇ ਬਹੁਤ ਹੀ ਉੱਚੇ ਮਰਤਬੇ ਹਨ ਅਤੇ ਉਹੀਓ ਆਪਣੀਆਂ ਮੁਰਾਦਾਂ ਪਾਉਣਗੇ।[3]
———
[3] ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੈ ਜਿਹੜਾ ਅੱਲਾਹ ਤੇ ਉਸ ਦੇ ਰਸੂਲ (ਸ:) ’ਤੇ ਈਮਾਨ ਲਿਆਏ ਨਮਾਜ਼ ਕਾਇਮ ਕਰੇ ਰਮਜ਼ਾਨ ਦੇ ਰੋਜ਼ੇ ਰੱਖੇ ਤਾਂ ਅੱਲਾਹ ਨੇ ਇਹ ਗੱਲ ਆਪਣੇ ’ਤੇ ਲਾਜ਼ਮੀ ਕਰ ਲਈ ਹੈ ਕਿ ਉਸ ਨੂੰ ਜੰਨਤ ਵਿਚ ਦਾਖ਼ਲ ਕਰੇ ਭਾਵੇਂ ਕਿ ਉਸ ਨੇ ਜਿਹਾਦ ਕੀਤਾ ਹੋਵੇ ਜਾਂ ਉਸੀ ਥਾਂ ਬੈਠੇ ਰਹੇ ਜਿੱਥੇ ਉਹ ਜੰਮੀਆਂ ਸੀ ਲੋਕਾਂ ਨੇ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਕੀ ਇਹ ਖ਼ੁਸ਼ਖ਼ਬਰੀ ਅਸੀਂ ਲੋਕਾਂ ਨੂੰ ਸੁਣਾ ਦਈਏ? ਤਾਂ ਆਪ ਨੇ ਫ਼ਰਮਾਇਆ ਜੰਨਤ ਦੇ ਸੋ ਦਰਜੇ ਹਨ ਜਿਹੜੇ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਵਾਲਿਆਂ ਲਈ ਤਿਆਰਾ ਕੀਤੇ ਗਏ ਹਨ ਹਰ ਦੋ ਦਰਜਿਆਂ ਵਿਚ ਇੰਨੀ ਦੂਰੀ ਹੈ ਜਿੰਨਾ ਅਕਾਸ਼ ਤੇ ਧਰਤੀ ਦੇ ਵਿਚਾਲੇ ਦੀ ਦੂਰੀ ਸੋ ਜਦੋਂ ਤੁਸੀਂ ਰੱਬ ਤੋਂ ਜੰਨਤ ਮੰਗੋ ਤਾਂ ਫਿਰਦੌਸ ਦਾ ਸਵਾਲ ਕਰੋ ਕਿਉਂ ਜੋ ਇਹ ਜੰਨਤ ਦਾ ਵਿਚਾਲੇ ਦਾ ਭਾਗ ਹੈ ਅਤੇ ਸਭ ਤੋਂ ਵਧੀਆ ਹੈ ਕਹਿਣ ਵਾਲੇ ਦਾ ਇਹ ਵੀ ਵਿਚਾਰ ਹੈ ਕਿ ਆਪ ਨੇ ਇਹ ਵੀ ਫ਼ਰਮਾਇਆ ਇਸ ਫਿਰਦੌਸ ਦੇ ਉੱਤੇ ਰਹਿਮਾਨ ਦਾ ਅਰਸ਼ ਹੈ ਅਤੇ ਜੰਨਤ ਦੀਆਂ ਨਹਿਰਾਂ ਉਸੇ ਤੋਂ ਹੀ ਨਿਕਲਦੀਆਂ ਹਨ (ਸਹੀ ਬੁਖ਼ਾਰੀ, ਹਦੀਸ: 2790) ਸ਼ਹਾਦਤ ਦੀ ਇੱਛਾ ਰੱਖਣਾ ਵੀ ਇਕ ਮੋਮਿਨ ਦੀ ਵਿਸ਼ੇਸ਼ਤਾ ਹੈ। ਅਬੂ-ਹੁਰੈਰਾ ਦਾ ਕਹਿਣਾ ਹੈ ਕਿ ਰਸੂਲ (ਸ:) ਦਾ ਫ਼ਰਮਾਨ ਹੈ ਕਿ ਕਸਮ ਹੈ ਉਸ ਹਸਤੀ ਦੀ ਜਿਸ ਦੇ ਹੱਥ ਵਿਚ ਮੇਰੀ ਜਾਨ ਹੈ ਜੇ ਕੁੱਝ ਈਮਾਨ ਵਾਲਿਆਂ ਨੂੰ ਇਹ ਗੱਲ ਨਾ-ਪਸੰਦ ਨਾ ਹੁੰਦੀ ਕਿ ਉਹ ਮੇਰੇ ਪਿੱਛੇ ਰਹਿ ਜਾਣ ਅਤੇ ਉਹਨਾਂ ਕੋਲ ਸਵਾਰੀਆਂ ਵੀ ਨਹੀਂ ਕਿ ਜਿਨ੍ਹਾਂ ’ਤੇ ਮੈਂ ਉਹਨਾਂ ਨੂੰ ਸਵਾਰ ਕਰ ਦਵਾਂ ਤਾਂ ਮੈਂ ਕਿਸੇ (ਜੰਗ) ਵਿਚ ਪਿੱਛੇ ਨਾ ਰਹਿੰਦਾ ਜਿਹੜੇ ਅੱਲਾਹ ਦੀ ਰਾਹ ਵਿਚ ਜਿਹਾਦ ਲਈ ਨਿਕਲਦੇ ਹਨ। ਕਸਮ ਹੈ ਉਸ ਜ਼ਾਤ ਦੀ ਜਿਸ ਦੇ ਕਾਬੂ ਵਿਚ ਮੇਰੀ ਜਾਨ ਹੈ ਮੇਰੀ ਤਾਂ ਇਹੋ ਚਾਹਤ ਹੈ ਕਿ ਮੈਂ ਅੱਲਾਹ ਦੀ ਰਾਹ ਵਿਚ ਮਾਰਿਆ ਜਾਵਾਂ ਫੇਰ ਜਿਓਂਦਾ ਕੀਤਾ ਜਾਵਾ ਫੇਰ ਕਤਲ ਕੀਤਾ ਜਾਵਾ ਫੇਰ ਜਿਊਂਦਾ ਕੀਤਾ ਜਾਵਾਂ ਫੇਰ ਕਤਲ ਕੀਤਾ ਜਾਵਾਂ ਫੇਰ ਜਿਊਂਦਾ ਕੀਤਾ ਜਾਵਾਂ ਤੇ ਫੇਰ ਕਤਲ ਕੀਤਾ ਜਾਵਾਂ ਫੇਰ ਜਿਉਂਦਾ। (ਸਹੀ ਬੁਖ਼ਾਰੀ, ਹਦੀਸ: 2797)
Tevbe 9:21
ਉਹਨਾਂ ਦਾ ਰੱਬ ਉਹਨਾਂ ਨੂੰ ਆਪਣੀ ਮਿਹਰ, ਰਜ਼ਾ ਅਤੇ ਅਜਿਹੇ ਬਾਗ਼ਾਂ ਦੀ ਖ਼ੁਸ਼ਖ਼ਬਰੀ ਦਿੰਦਾ ਹੈ ਜਿੱਥੇ ਉਹਨਾਂ ਲਈ ਸਦੀਵੀ ਨਿਅਮਤਾਂ ਹੋਣਗੀਆਂ।
Tevbe 9:22
ਜਿਨ੍ਹਾਂ ਵਿਚ ਉਹ ਸਦਾ ਰਹਿਣਗੇ ਬੇਸ਼ੱਕ ਅੱਲਾਹ ਕੋਲ (ਸੇਵਾਵਾਂ ਦਾ) ਬਦਲਾ ਦੇਣ ਲਈ ਬਥੇਰਾ ਕੁੱਝ ਹੈ।
Tevbe 9:23
ਹੇ ਈਮਾਨ ਵਾਲਿਓ! ਜੇ ਤੁਹਾਡੇ ਪਿਓ ਤੇ ਭਰਾ ਈਮਾਨ ਤੋਂ ਵੱਧ ਕੁਫ਼ਰ ਨੂੰ ਪਸੰਦ ਕਰਦੇ ਹਨ ਤਾਂ ਤੁਸੀਂ ਉਹਨਾਂ ਨੂੰ ਕਦੇ ਵੀ ਆਪਣਾ ਮਿੱਤਰ ਨਾ ਬਣਾਓ। ਤੁਹਾਡੇ ਵਿੱਚੋਂ ਜਿਹੜਾ ਵੀ ਇਹਨਾਂ ਨਾਲ ਮੁਹੱਬਤ ਕਰੇਗਾ, ਉਹੀਓ ਅਸਲੀ ਜ਼ਾਲਮ ਹੋਵੇਗਾ।
Tevbe 9:24
(ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਜੇਕਰ ਤੁਹਾਡੇ ਪਿਤਾ ਤੇ ਤੁਹਾਡੇ ਪੁੱਤਰ ਤੇ ਤੁਹਾਡੇ ਭਰਾ ਤੇ ਤੁਹਾਡੀਆਂ ਪਤਨੀਆਂ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਕਮਾਏ ਹੋਏ ਉਹ ਧਨ ਪਦਾਰਥ ਅਤੇ ਕਾਰੋਬਾਰ ਜਿਨ੍ਹਾਂ ਦੇ ਮੰਦਾ ਪੈਣ ਤੋਂ ਤੁਸੀਂ ਡਰਦੇ ਹੋ ਅਤੇ ਤੁਹਾਡੀਆਂ ਉਹ ਹਵੇਲੀਆਂ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਜੇਕਰ ਇਹ ਸਭ ਤੁਹਾਨੂੰ ਅੱਲਾਹ ਅਤੇ ਉਸ ਦੇ ਰਸੂਲ ਤੋਂ ਅਤੇ ਉਸ ਦੀ ਰਾਹ ਵਿਚ ਜਿਹਾਦ ਤੋਂ ਵੱਧ ਪਿਆਰੇ ਹਨ ਤਾਂ ਤੁਸੀਂ ਉਡੀਕ ਕਰੋ ਕਿ ਅੱਲਾਹ ਆਪਣਾ ਹੁਕਮ (ਅਜ਼ਾਬ ਦਾ) ਭੈਜ ਦੇਵੇ।[4] ਅੱਲਾਹ ਝੂਠਿਆਂ ਨੂੰ ਹਿਦਾਇਤ ਨਹੀਂ ਦਿੰਦਾ।
———
[4] ਇਸ ਆਇਤ ਵਿਚ ਜਿਹਾਦ ਤੋਂ ਬਚਣ ਵਾਲਿਆਂ ਲਈ ਚਿਤਾਵਣੀ ਹੈ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਨੂੰ ਇਸਲਾਮ ਵਿਚ ਵਿਸ਼ੇਸ਼ ਮਹੱਤਵ ਕੀਤਾ ਜਾਂਦਾ ਹੈ ਅਤੇ ਇਸ ਨੂੰ ਇਸਲਾਮ ਦਾ ਸਿਖਰ ਕਿਹਾ ਗਿਆ ਹੈ। ਜਿਹਾਦ ਕਰਨ ’ਤੇ ਹੀ ਇਸਲਾਮ ਦਾ ਵਜੂਦ ਕਾਇਮ ਹੁੰਦਾ ਹੈ ਜਿਹਾਦ ਨਾ ਕਰਨ ਤੋਂ ਇਸਲਾਮ ਖ਼ਤਮ ਹੋ ਜਾਂਦਾ ਹੈ ਅਤੇ ਮੁਸਲਮਾਨ ਰੁਸਵਾਈ ਤੇ ਜ਼ਲਾਲਤ ’ਤੇ ਤੁਰ ਪੈਂਦੇ ਹਨ ਅਤੇ ਆਦਰਮਾਨ ਤੋਂ ਵਾਂਝੇ ਹੋ ਜਾਂਦੇ ਹਨ। ਜਿਹੜਾ ਕੋਈ ਸੱਚੇ ਦਿਲੋਂ ਜਿਹਾਦ ਕਰਨ ਦੀ ਚਾਹਤ ਨਹੀਂ ਰੱਖਦਾ ਤਾਂ ਉਹ ਵੀ ਝੂਠੇ ਹੋਣ ਦੀਆਂ ਨਿਸ਼ਾਨੀਆਂ ਵਿਚ ਇਕ ਨਿਸ਼ਾਨੀ ਨਾਲ ਮਾਰਦਾ ਹੈ ਭਾਵ ਉਸ ਨੂੰ ਝੂਠ ਦੀ ਹਾਲਤ ਵਿਚ ਹੀ ਮੌਤ ਆਉਂਦੀ ਹੈ। (ਸਹੀ ਮੁਸਲਿਮ, ਹਦੀਸ: 1910)
Tevbe 9:25
(ਹੇ ਮੁਸਲਮਾਨੋ!) ਬੇਸ਼ੱਕ ਅੱਲਾਹ ਨੇ ਪਹਿਲਾਂ ਬਥੇਰੇ ਅਵਸਰਾਂ ’ਤੇ ਤੁਹਾਡੀ ਸਹਾਇਤਾ ਕੀਤੀ ਹੈ ਅਤੇ ਹੁਨੈਨ (ਦੀ ਲੜਾਈ) ਵਾਲੇ ਦਿਨ ਵੀ (ਸਹਾਇਤਾ ਕੀਤੀ ਸੀ), ਜਦੋਂ ਤੁਹਾਨੂੰ ਆਪਣੀ ਬਹੁ ਗਿਣਤੀ ’ਤੇ ਘਮੰਡ ਸੀ ਪਰੰਤੂ ਉਹ ਤੁਹਾਡੇ ਕਿਸੇ ਕੰਮ ਨਹੀਂ ਆਈ ਸਗੋਂ ਧਰਤੀ ਆਪਣੀ ਵਿਸ਼ਾਲਤਾ ’ਤੇ ਹੁੰਦੇ ਹੋਏ ਵੀ ਤੁਹਾਡੇ ’ਤੇ ਤੰਗ ਹੋ ਗਈ ਸੀ ਅਤੇ ਤੁਸੀਂ ਪਿੱਠ ਵਿਖਾ ਕੇ ਨੱਠ ਆਏ ਸੀ।
Tevbe 9:26
ਫੇਰ ਅੱਲਾਹ ਨੇ ਆਪਣੇ ਵੱਲੋਂ ਆਪਣੇ ਨਬੀ ਅਤੇ ਮੋਮਿਨਾਂ ’ਤੇ ਆਪਣੀ ਤਸਕੀਨ (ਤਸੱਲੀ) ਉਤਾਰੀ ਅਤੇ ਉਹ ਲਸ਼ਕਰ ਭੇਜੇ, ਜਿਨ੍ਹਾਂ ਨੂੰ ਤੁਸੀਂ ਵੇਖਿਆ ਹੀ ਨਹੀਂ ਅਤੇ ਕਾਫ਼ਿਰਾਂ ਨੂੰ ਪੂਰੀ ਸਜ਼ਾ ਦਿੱਤੀ। ਇਹਨਾਂ ਕਾਫ਼ਿਰਾਂ ਦਾ ਇਹੋ ਬਦਲਾ ਹੈ।
Tevbe 9:27
ਇਸ (ਸਜ਼ਾ) ਤੋਂ ਬਾਅਦ ਅੱਲਾਹ ਜਿਸ ’ਤੇ ਚਾਹਵੇਗਾ ਉਸੇ ਵੱਲ ਧਿਆਨ ਦੇਵੇਗਾ (ਭਾਵ ਖਿਮਾ ਕਰ ਦੇਵੇਗਾ)। ਅੱਲਾਹ ਹੀ ਬਖ਼ਸ਼ਿਸ਼ ਤੇ ਮਿਹਰਬਾਨੀਆਂ ਕਰਨ ਵਾਲਾ ਹੈ।
Tevbe 9:28
ਹੇ ਈਮਾਨ ਵਾਲਿਓ! ਨਿਰਸੰਦੇਹ, ਮੁਸ਼ਰਿਕ ਅਪਵਿੱਤਰ ਹਨ[5] ਉਹ ਇਸ ਸਾਲ (ਭਾਵ ਨੌਂ ਹਿਜਰੀ) ਤੋਂ ਬਾਅਦ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਦੇ ਨੇੜੇ ਵੀ ਨਾ ਆਉਣ। ਜੇ ਤੁਹਾਨੂੰ ਡਰ ਹੈ ਕਿ (ਇਹਨਾਂ ਦੇ ਨਾ ਆਉਣ ਕਾਰਨ) ਤੁਹਾਡਾ ਹੱਥ ਤੰਗ ਹੋ ਜਾਵੇਗਾ, ਜੇ ਅੱਲਾਹ ਚਾਹੇਗਾ ਤਾਂ ਉਹ ਆਪਣੇ ਫ਼ਜ਼ਲਾਂ ਰਾਹੀਂ ਤੁਹਾਨੂੰ ਧਨਵਾਨ ਬਣਾ ਦੇਵੇਗਾ। ਬੇਸ਼ੱਕ ਵੱਡਾ ਜਾਣਨਹਾਰ ਤੇ ਸੂਝ-ਬੂਝ ਵਾਲਾ ਹੈ।
———
[5] ਮੁਸ਼ਰਿਕਾਂ ਦੀ ਨਾ-ਪਾਕੀ ਜਾਂ ਗੰਦਗੀ ਦੋਂ ਤਰ੍ਹਾਂ ਦੀ ਹੈ ਇਕ ਸਰੀਰਿਕ ਅਤੇ ਦੂਜੀ ਰੁਹਾਨੀ ਗੰਦਗੀ, ਰੂਹਾਨੀ ਗੰਦਗੀ ਇਹ ਹੈ ਕਿ ਉਹ ਅੱਲਾਹ ਅਤੇ ਉਸ ਦੇ ਰਸੂਲ (ਸ:) ’ਤੇ ਈਮਾਨ ਨਹੀਂ ਰੱਖਦਾ ਅਤੇ ਸਰੀਰ ਦੀ ਗੰਦਗੀ ਇਹ ਹੈ ਕਿ ਉਹ ਸਫ਼ਾਈ ਦਾ ਧਿਆਨ ਨਹੀਂ ਰੱਖਦਾ, ਪਿਸ਼ਾਬ, ਟੱਟੀ, ਵੀਰਜ ਆਦਿ ਨਿਕਲਣ ’ਤੇ ਮੁਸ਼ਰਿਕ ਜਾਂ ਕਾਫ਼ਿਰ ਨਾ-ਪਾਕ ਹੁੰਦੇ ਹਨ।
Tevbe 9:29
ਉਹਨਾਂ ਨਾਲ ਜੰਗ ਲੜੋ ਜਿਹੜੇ ਅੱਲਾਹ ਤੇ ਕਿਆਮਤ ਦਿਹਾੜੇ ਨੂੰ ਨਹੀਂ ਮੰਨਦੇ ਜਿਹੜੇ ਅੱਲਾਹ ਤੇ ਉਸ ਦੇ ਰਸੂਲ ਵੱਲੋਂ ਹਰਾਮ ਕੀਤੀਆਂ ਹੋਈਆਂ ਚੀਜ਼ਾਂ ਨੂੰ ਹਰਾਮ ਨਹੀਂ ਮੰਨਦੇ ਅਤੇ ਨਾ ਹੀ ਸੱਚੇ ਧਰਮ (ਇਸਲਾਮ) ਨੂੰ ਕਬੂਲ ਕਰਦੇ ਹਨ। ਜਿਹੜੇ ਅਹਲੇ ਕਿਤਾਬ (ਯਹੂਦੀਆਂ ਤੇ ਈਸਾਈਆਂ) ਵਿੱਚੋਂ ਹਨ ਉਹਨਾਂ ਨਾਲ ਲੜੋ, ਇੱਥੋਂ ਤੀਕ ਕਿ ਉਹ ਜ਼ਲੀਲ ਹੋ ਕੇ ਆਪਣੇ ਹੱਥੀਂ ਜਜ਼ਿਆ (ਰੱਖਿਆ ਕਰ) ਦੇਣ ਲੱਗ ਜਾਣ।[6]
———
[6] ਜਜ਼ਿਆ ਇਕ ਅਜਿਹਾ ਟੈਕਸ ਹੈ ਜਿਹੜਾ ਅਜਿਹੇ ਗ਼ੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਹੈ ਜਿਹੜੇ ਮੁਸਲਮਾਨਾਂ ਦੀ ਹਕੂਮਤ ਵਿਚ ਸੁਰੱਖਿਅਤ ਜੀਵਨ ਗੁਜ਼ਾਰਦੇ ਹਨ।
Tevbe 9:30
ਯਹੂਦੀ ਆਖਦੇ ਹਨ ਕਿ ਉਜ਼ੈਰ (ਨਾਂ ਦਾ ਨਬੀ) ਅੱਲਾਹ ਦਾ ਪੁੱਤਰ ਹੈ ਅਤੇ ਨਸਰਾਨੀ (ਈਸਾਈ) ਆਖਦੇ ਹਨ ਕਿ ਮਸੀਹ (ਈਸਾ) ਅੱਲਾਹ ਦਾ ਪੁੱਤਰ [7] ਹੈ। ਇਹ ਕੇਵਲ ਇਹਨਾਂ ਦੇ ਮੂੰਹ (ਭਾਵ ਕਹਿਣ) ਦੀਆਂ ਗੱਲਾਂ ਹਨ। ਇਹ ਉਹਨਾਂ ਇਨਕਾਰੀਆਂ ਦੀ ਰੀਸੋ-ਰੀਸ ਗੱਲਾਂ ਕਰਦੇ ਹਨ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ। ਰੱਬ ਦੀ ਮਾਰ ਹੋਵੇ ਇਹਨਾਂ ’ਤੇ, ਇਹ ਭਟਕੇ ਹੋਏ ਕਿੱਥੇ ਟੁਰੀ ਫਿਰਦੇ ਹਨ।
———
[7] ਜਦ ਕਿ ਅੱਲਾਹ ਦੇ ਕੋਈ ਔਲਾਦ ਨਹੀਂ, ਉਹ ਇਹਨਾਂ ਗੱਲਾਂ ਤੋਂ ਪਾਕ ਹੈ।
Tevbe 9:31
ਇਹਨਾਂ ਨੇ ਅੱਲਾਹ ਨੂੰ ਛੱਡ ਕੇ ਆਪਣੇ ਧਾਰਮਿਕ ਗਿਆਨੀਆਂ ਤੇ ਬੇਰਾਗੀਆਂ ਨੂੰ ਅਤੇ ਮਰੀਅਮ ਦੇ ਪੁੱਤਰ ਮਸੀਹ (ਈਸਾ) ਨੂੰ ਆਪਣਾ ਰੱਬ ਬਣਾ ਲਿਆ ਹੈ (ਭਾਵ ਜੋ ਉਹ ਆਖਣ ਉਹੀਓ ਰੱਬੀ ਕਲਾਮ ਹੈ) ਜਦ ਕਿ ਇਹਨਾਂ ਨੂੰ ਕੇਵਲ ਇਕ ਅੱਲਾਹ ਦੀ ਇਬਾਦਤ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਿਸ ਤੋਂ ਬਿਨਾਂ ਹੋਰ ਕੋਈ ਇਸ਼ਟ ਨਹੀਂ।[8] ਉਹ ਹਰ ਪ੍ਰਕਾਰ ਦੇ ਸ਼ਿਰਕ ਤੋਂ ਪਾਕ ਹੈ, ਜਿਹੜਾ ਉਹ ਕਰਦੇ ਹਨ।
———
[8] ਹਜ਼ਰਤ ਅਦੀ ਬਿਨ ਹਾਤਿਮ ਨੇ ਨਬੀ ਕਰੀਮ (ਸ:) ਤੋਂ ਇਹ ਆਇਤ ਸੁਣੀ ਤਾਂ ਆਪ (ਸ:) ਨੇ ਫ਼ਰਮਾਇਆ ਕਿ ਉਹ ਲੋਕ ਉਹਨਾਂ ਦੀ ਇਬਾਦਤ ਨਹੀਂ ਕਰਦੇ ਸੀ ਪਰ ਜਦੋਂ ਉਨ੍ਹਾਂ ਦੇ ਧਾਰਮਿਕ ਗੁਰੂ ਕਿਸੇ ਚੀਜ਼ ਨੂੰ ਹਲਾਲ ਕਹਿੰਦੇ ਸੀ ਤਾਂ ਇਹ ਵੀ ਉਸ ਨੂੰ ਹਲਾਲ ਸਮਝਦੇ ਸੀ ਅਤੇ ਜਿਸ ਨੂੰ ਉਹ ਹਰਾਮ ਕਹਿੰਦੇ ਸੀ ਉਸ ਨੂੰ ਇਹ ਵੀ ਹਰਾਮ ਸਮਝਦੇ ਸੀ। (ਜਾਮਅ ਤਿਰਮਜ਼ੀ, ਹਦੀਸ: 3095)
Tevbe 9:32
ਉਹ ਤਾਂ ਇਹੋ ਚਾਹੁੰਦੇ ਹਨ ਕਿ ਅੱਲਾਹ ਦੇ ਨੂਰ (ਇਸਲਾਮ) ਨੂੰ ਆਪਣੇ ਮੂੰਹਾਂ (ਦੀਆਂ ਫੂਕਾਂ) ਨਾਲ ਹੀ ਬੁਝਾ ਦੇਣ, ਜਦ ਕਿ ਅੱਲਾਹ ਆਪਣੇ ਨੂਰ ਨੂੰ ਪੂਰਾ ਕਰਕ ਰਹੇਗਾ। ਭਾਵੇਂ ਕਾਫ਼ਿਰਾਂ ਨੂੰ ਕਿੰਨਾਂ ਹੀ ਬੁਰਾ ਕਿਉਂ ਨਾ ਲੱਗੇ।
Tevbe 9:33
ਉਸ ਨੇ ਆਪਣੇ ਰਸੂਲ (ਮੁਹੰਮਦ ਸ:) ਨੂੰ ਹਿਦਾਇਤ ਅਤੇ ਸੱਚਾ ਦੀਨ ਦੇਕੇ ਭੇਜਿਆ ਹੈ ਤਾਂ ਜੋ ਉਸ ਨੂੰ ਸਾਰੇ ਧਰਮਾਂ ’ਤੇ ਗ਼ਾਲਿਬ ਕਰ ਦੇਵੇ, ਭਾਵੇਂ ਮੁਸ਼ਰਿਕਾਂ ਨੂੰ ਕਿੰਨਾ ਹੀ ਬੁਰਾ ਲੱਗੇ।
Tevbe 9:34
ਹੇ ਈਮਾਨ ਵਾਲਿਓ! ਇਹਨਾਂ ਕਿਤਾਬ ਵਾਲਿਆਂ ਦੇ ਧਰਮ ਗਿਆਨੀ ਤੇ ਸੰਸਾਰ ਤਿਆਗੀ ਸਾਧੂ-ਸੰਤਾਂ ਦੀ ਬਹੁ-ਗਿਣਤੀ ਲੋਕਾਂ ਦਾ ਮਾਲ ਨਾ-ਹੱਕਾ ਹੀ ਖਾ ਜਾਂਦੇ ਹਨ ਅਤੇ ਅੱਲਾਹ ਦੀ ਰਾਹ ਤੋਂ (ਲੋਕਾਂ ਨੂੰ) ਰੋਕਦੇ ਹਨ। ਜਿਹੜੇ ਲੋਕੀ ਸੋਨਾ ਚਾਂਦੀ ਜੋੜ-ਜੋੜ ਕੇ ਰਖਦੇ ਹਨ ਅਤੇ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰਦੇ, ਉਹਨਾਂ ਨੂੰ ਦਰਦਨਾਕ ਅਜ਼ਾਬ ਦੀ ਖ਼ਬਰ ਸੁਣਾ ਦਿਓ।
Tevbe 9:35
ਇਕ ਦਿਨ ਉਸ ਜਮ੍ਹਾਂ ਕੀਤੇ ਮਾਲ ਨੂੰ ਨਰਕ ਦੀ ਅੱਗ ਵਿਚ ਪਿਘਲਾਇਆ ਜਾਵੇਗਾ ਫੇਰ ਉਸੇ ਨਾਲ ਉਹਨਾਂ ਦੇ ਮੱਥੇ, ਵਖੀਆਂ ਅਤੇ ਪਿੱਠਾਂ ਨੂੰ ਦਾਗਿਆ ਜਾਵੇਗਾ। (ਅਤੇ ਕਿਹਾ ਜਾਵੇਗਾ ਕਿ) ਇਹ ਹੈ ਉਹ (ਦੌਲਤ) ਜਿਸ ਨੂੰ ਤੁਸੀਂ ਆਪਣੇ ਲਈ ਜੋੜ੍ਹਿਆ ਕਰਦੇ ਸੀ। ਹੁਣ ਤੁਸੀਂ ਆਪਣੇ ਉਸ (ਖ਼ਜ਼ਾਨੇ) ਦਾ ਸੁਆਦ ਲਵੋ ਜਿਹੜਾ ਤੁਸੀਂ ਜੋੜਦੇ ਰਹਿੰਦੇ ਸੀ।[9]
———
[9] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 180/3
Tevbe 9:36
ਬੇਸ਼ੱਕ ਅੱਲਾਹ ਦੀ ਕਿਤਾਬ ਵਿਚ ਮਹੀਨਿਆਂ ਦੀ ਗਿਣਤੀ ਬਾਰ੍ਹਾਂ ਹੀ ਹੈ ਅਤੇ ਇਹ ਉਸ ਵੇਲੇ ਤੋਂ ਹੈ ਜਦੋਂ ਤੋਂ ਅਕਾਸ਼ ਤੇ ਧਰਤੀ ਨੂੰ ਉਸ ਨੇ ਪੈਦਾ ਕੀਤਾ ਹੈ। ਇਹਨਾਂ ਵਿੱਚੋਂ ਚਾਰ ਮਹੀਨੇ ਅਦਬ (ਸਤਿਕਾਰ) ਦੇ ਹਨ, ਇਹੋ ਹਿਸਾਬ ਠੀਕ ਹੈ। ਤੁਸੀਂ ਇਹਨਾਂ ਮਹੀਨਿਆਂ ਵਿਚ ਆਪਣੀਆਂ ਜਾਨਾਂ ’ਤੇ ਜ਼ੁਲਮ ਨਾਂ ਕਰੋ ਅਤੇ ਤੁਸੀਂ ਸਾਰੇ (ਮੁਸਲਮਾਨ) ਮਿਲਕੇ ਮੁਸ਼ਰਿਕਾਂ ਨਾਲ ਲੜੋ ਜਿਵੇਂ ਉਹ ਸਾਰੇ ਤੁਹਾਡੇ ਨਾਲ (ਮਿਲਕੇ) ਲੜਦੇ ਹਨ [10] ਅਤੇ ਇਹ ਗੱਲ ਵੀ ਚੇਤੇ ਰੱਖੋ ਕਿ ਅੱਲਾਹ ਪਰਹੇਜ਼ਗਾਰਾਂ ਦਾ ਹੀ ਸਾਥੀ ਹੈ।
———
[10] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 193/2
Tevbe 9:37
ਨਿਰਸੰਦੇਹ, ਕਿਸੇ ਮਹੀਨੇ ਨੂੰ ਅੱਗੇ-ਪਿੱਛੇ ਕਰ ਦੇਣਾ ਕੁਫ਼ਰ ਵਿਚ ਵਾਧਾ ਕਰਨਾ ਹੈ, ਇਸੇ ਕਾਰਨ ਕਾਫ਼ਿਰਾਂ ਨੂੰ ਕੁਰਾਹੇ ਪਾਇਆ ਜਾਂਦਾ ਹੈ। ਉਹ (ਮੁਸ਼ਰਿਕ) ਇਕ ਸਾਲ ਲਈ ਕਿਸੇ (ਮਹੀਨੇ) ਨੂੰ ਜਾਇਜ਼ (ਹਲਾਲ) ਬਣਾ ਲੈਂਦੇ ਹਨ ਅਤੇ ਦੂਜੇ ਸਾਲ ਉਸੇ ਨੂੰ ਹਰਾਮ (ਲੜਾਈ ਤੋਂ ਵਰਜਿਤ ਕੀਤਾ ਹੋਇਆ) ਬਣਾ ਲੈਂਦੇ ਹਨ, ਤਾਂ ਜੋ ਉਹਨਾਂ ਮਹੀਨਿਆਂ ਦੀ ਗਿਣਤੀ ਪੂਰੀ ਕਰ ਲੈਣ ਜਿਨ੍ਹਾਂ ਨੂੰ ਅੱਲਾਹ ਨੇ ਹਰਾਮ ਘੋਸ਼ਿਤ ਕੀਤਾ ਹੋਇਆ ਹੈ, ਇੰਜ ਉਸ ਨੂੰ ਹਲਾਲ ਬਣਾ ਲੈਂਦੇ ਹਨ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ। ਉਹਨਾਂ ਨੂੰ ਉਹਨਾਂ ਦੇ ਭੈੜੇ ਕੰਮ ਵੀ ਭਲੇ ਵਿਖਾਈ ਦਿੰਦੇ ਹਨ। ਅੱਲਾਹ ਕਾਫ਼ਿਰਾਂ ਦੀ ਰਾਹਨੁਮਾਈ ਨਹੀਂ ਕਰਦਾ।
Tevbe 9:38
ਹੇ ਈਮਾਨ ਵਾਲਿਓ! ਤੁਹਾਨੂੰ ਕੀ ਹੋ ਗਿਆ ਹੈ ਕਿ ਜਦੋਂ ਤੁਹਾਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਦੀ ਰਾਹ ਵਿਚ ਨਿਕਲੋ ਤਾਂ ਤੁਸੀਂ ਧਰਤੀ ਨਾਲ ਚਿਮਬੜੇ ਰਹਿੰਦੇ ਹੋ।[11] ਕੀ ਤੁਸੀਂ ਆਖ਼ਿਰਤ ਨੂੰ ਛੱਡ ਕੇ ਦੁਨੀਆਂ ਦੇ ਹੀ ਲਾਲਚੀ ਬਣ ਗਏ ਹੋ। ਸੁਣੋ! ਸੰਸਾਰਿਕ ਜੀਵਨ ਦਾ ਲਾਭ ਆਖ਼ਿਰਤ ਦੇ ਮੁਕਾਬਲੇ ਵਿਚ ਕੁੱਝ ਵੀ ਨਹੀਂ।
———
[11] ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਦੀ ਬਹੁਤ ਵੱਡੀ ਮਹੱਤਤਾ ਹੈ। ਇਥੋਂ ਤੀਕ ਕਿ ਸ਼ਹੀਦ ਦੁਨਿਆ ਵਿਚ ਮੁੜ ਆਉਣ ਦੀ ਇੱਛਾਂ ਕਰੇਗਾ ਤਾਂ ਜੋ ਉਹ ਮੁੜ ਸ਼ਹਾਦਤ ਮਰਤਬੇ ਨੂੰ ਪਹੁੰਚ ਸਕੇ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਸ ਨੂੰ ਮਰਨ ਮਗਰੋਂ ਅੱਲਾਹ ਕੋਲੋਂ ਵਧੀਆ ਬਦਲਾ ਮਿਲੇ ਫੇਰ ਵੀ ਉਹ ਦੁਨਿਆ ਵਿਚ ਮੁੜ ਆਉਣਾ ਪਸੰਦ ਕਰੇ ਭਾਵੇਂ ਕਿ ਉਸ ਨੂੰ ਦੁਨਿਆਂ ਵਿੱਚ ਜੋ ਕੁਜ ਵੀ ਹੈ ਉਸ ਨੂੰ ਉਹ ਸਭ ਕੁਝ ਦੇ ਦਿੱਤਾ ਜਾਵੇ ਛੁੱਟ ਸ਼ਹੀਦ ਤੋਂ ਕਿ ਉਹ ਸ਼ਹਾਦਤ ਦੀ ਵਡਿਆਈ ਦੇਖ ਕੇ ਚਾਹੇਗਾ ਕਿ ਉਹ ਮੁੜ ਸੰਸਾਰ ਵਿਚ ਜਾਵੇ ਅਤੇ ਮੁੜ ਸ਼ਹੀਦ ਹੋਵੇ। (ਸਹੀ ਬੁਖ਼ਾਰੀ, ਹਦੀਸ: 2795)
Tevbe 9:39
ਜੇ ਤੁਸੀਂ (ਲੜਣ ਲਈ) ਨਹੀਂ ਨਿਕਲੋਗੇ ਤਾਂ ਅੱਲਾਹ ਤੁਹਾਨੂੰ ਦਰਦਨਾਕ ਅਜ਼ਾਬ ਦੇਵੇਗਾ ਅਤੇ ਤੁਹਾਡੀ ਥਾਂ ਕਿਸੇ ਹੋਰ ਕੌਮ ਨੂੰ ਲੈ ਆਵੇਗਾ। ਤੁਸੀਂ ਉਸ ਦਾ ਕੁੱਝ ਵੀ ਵਿਗਾੜ ਨਹੀਂ ਸਕੋਗੇ ਜਦ ਕਿ ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ।
Tevbe 9:40
ਜੇ ਤੁਸੀਂ ਉਹਨਾਂ (ਮੁਹੰਮਦ ਸ:) ਦੀ ਮਦਦ ਨਾ ਕੀਤੀ (ਤਾਂ ਕੁੱਝ ਪਰਵਾਹ ਨਹੀਂ) ਕਿਉਂ ਜੋ ਉਸ ਦੀ ਮਦਦ ਤਾਂ ਅੱਲਾਹ ਨੇ ਉਸ ਵੇਲੇ ਵੀ ਕੀਤੀ ਸੀ ਜਦੋਂ ਉਸ ਨੂੰ ਕਾਫ਼ਿਰਾਂ ਵੱਲੋਂ (ਮੱਕੇ ’ਚੋਂ) ਦੇਸ਼ ਨਿਕਾਲਾ ਦਿੱਤਾ ਗਿਆ ਸੀ। ਜਦੋਂ ਉਹ (ਮੁਹੰਮਦ ਸ:) ਦੋ ਵਿੱਚੋਂ ਦੂਜਾ ਸੀ ਜਦੋਂ ਉਹ ਦੋਵੇਂ (ਸੋਰ ਨਾਂ ਦੀ) ਗੁਫਾ ਵਿਚ ਸੀ, ਜਦੋਂ ਉਹ ਆਪਣੇ ਦੂਜੇ ਸਾਥੀ (ਅਬੂ-ਬਕਰ) ਨੂੰ ਆਖ ਰਹੇ ਸੀ ਕਿ ਡਰ ਨਾ ਬੇਸ਼ੱਕ ਅੱਲਾਹ ਸਾਡੇ ਅੰਗ ਮੰਗ ਹੈ। ਫੇਰ ਅੱਲਾਹ ਨੇ ਉਹਨਾਂ ਉੱਤੇ ਆਪਣੇ ਵੱਲੋਂ ਤਸੱਲੀ ਭੇਜੀ ਅਤੇ ਉਹਨਾਂ ਫ਼ੌਜਾਂ ਰਾਹੀਂ ਉਹਨਾਂ ਦੋਵਾਂ ਦੀ ਮਦਦ ਕੀਤੀ ਜਿਨ੍ਹਾਂ ਨੂੰ ਤੁਸੀਂ ਵੇਖਿਆ ਹੀ ਨਹੀਂ। ਉਸ (ਅੱਲਾਹ) ਨੇ ਕਾਫ਼ਿਰਾਂ ਦੀ ਗੱਲ ਨੂੰ ਨੀਵਾਂ ਕਰ ਦਿੱਤਾ ਅਤੇ ਗੱਲ (ਕਲਮਾਂ) ਤਾਂ ਅੱਲਾਹ ਦੀ ਹੀ ਉੱਚੀ ਹੈ। ਅੱਲਾਹ ਵੱਡਾ ਜ਼ੋਰਾਵਾਰ ਤੇ ਹਿਕਮਤਾਂ ਵਾਲਾ ਹੈ।
Tevbe 9:41
(ਹੇ ਮੁਸਲਮਾਨੋ!) ਭਾਵੇਂ ਤੁਸੀਂ ਹੋਲੇ (ਨਿਹੱਥਾ) ਹੋ ਜਾਂ ਭਾਰੇ (ਹਥਿਆਰ-ਬੰਦ) ਹੋਵੋ, ਆਪਣੀ ਜਾਨ ਤੇ ਮਾਲ ਨਾਲ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਲਈ ਨਿਕਲੋ ਇਹ ਤੁਹਾਡੇ ਲਈ ਚੰਗਾ ਹੈ, ਜੇ ਤੁਸੀਂ ਗਿਆਨ ਰੱਖਦੇ ਹੋ।
Tevbe 9:42
(ਹੇ ਨਬੀ!) ਜੇ ਲਾਭ ਮਿਲਣ ਵਿਚ ਛੇਤੀ ਹੁੰਦੀ ਅਤੇ ਸਫਰ ਵੀ ਆਸਾਨ ਹੁੰਦਾ ਤਾਂ ਇਹ (ਮੁਨਾਫ਼ਿਕ) ਲਾਜ਼ਮੀ ਤੁਹਾਡੇ ਪਿੱਛੇ ਹੋ ਜਾਂਦੇ ਪਰ ਇਹ ਪੈਂਡਾ ਇਹਨਾਂ ਨੂੰ ਵੱਡਾ ਹੀ ਔਖਾ ਵਿਖਾਈ ਦੇਣ ਲੱਗ ਪਿਆ ਹੁਣ ਇਹ ਲੋਕੀ ਅੱਲਾਹ ਦੀਆਂ ਕਸਮਾਂ ਖਾ ਖਾ ਕੇ ਆਖਣਗੇ ਕਿ ਜੇ ਸਾਡੇ ਵਿਚ ਤਾਕਤ ਹੁੰਦੀ ਤਾਂ ਅਸੀਂ ਜ਼ਰੂਰ ਹੀ ਤੁਹਾਡੇ ਨਾਲ (ਜੰਗ ਲਈ) ਨਿਕਲਦੇ। ਇਹ ਝੂਠੀਆਂ ਕਸਮਾਂ ਖਾ ਕੇ ਆਪਣੇ ਆਪ ਨੂੰ ਹੀ ਹਲਾਕ ਕਰ ਰਹੇ ਹਨ। ਇਹਨਾਂ ਦੇ ਝੂਠ ਦੀ ਪੂਰੀ ਜਾਣਕਾਰੀ ਅੱਲਾਹ ਰੱਖਦਾ ਹੈ।
Tevbe 9:43
ਹੇ ਨਬੀ! ਅੱਲਾਹ ਨੇ ਤੁਹਾਨੂੰ ਮੁਆਫ਼ ਕਰ ਦਿੱਤਾ ਤੁਸੀਂ ਇਹਨਾਂ (ਮੁਨਾਫ਼ਿਕਾਂ) ਨੂੰ (ਜੰਗ ਵਿਚ ਨਾ ਜਾਣ ਦੀ) ਛੂਟ ਕਿਉਂ ਦਿੱਤੀ? (ਜੇ ਤੁਸੀਂ ਛੂਟ ਨਾ ਦਿੰਦੇ) ਤਾਂ ਤੁਹਾਡੇ ਸਾਹਮਣੇ ਸੱਚੇ ਲੋਕ ਵੀ ਆ ਜਾਂਦੇ ਅਤੇ ਤੁਸੀਂ ਝੂਠੇ ਲੋਕਾਂ ਨੂੰ ਵੀ ਜਾਣ ਜਾਂਦੇ।
Tevbe 9:44
(ਹੇ ਨਬੀ!) ਜਿਹੜੇ ਲੋਕ ਅੱਲਾਹ ਅਤੇ ਆਖ਼ਿਰਤ ਦੇ ਦਿਹਾੜੇ ’ਤੇ (ਸੱਚੇ ਮਨੋਂ) ਈਮਾਨ ਰਖਦੇ ਹਨ, ਉਹ ਤੁਹਾਥੋਂ ਉਹ ਅਪਣੇ ਧਨ ਨਾਲ ਤੇ ਆਪਣੀਆਂ ਜਾਨਾਂ ਨਾਲ ਜਿਹਾਦ ਕਰਨ ਤੋਂ ਛੂਟ ਨਹੀਂ ਮੰਗਦੇ। ਅੱਲਾਹ ਪਰਹੇਜ਼ਗਾਰਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
Tevbe 9:45
ਇਹ (ਨਾ ਲੜਣ ਦੀ) ਆਗਿਆ ਤਾਂ ਤੁਹਾਥੋਂ ਕੇਵਲ ਉਹੀਓ ਮੰਗਦੇ ਹਨ, ਜਿਨ੍ਹਾਂ ਨੂੰ ਨਾ ਤਾਂ ਅੱਲਾਹ ’ਤੇ ਈਮਾਨ ਹੈ ਨਾ ਆਖ਼ਿਰਤ ਦੇ ਦਿਨ ’ਤੇ ਵਿਸ਼ਵਾਸ ਹੈ, ਉਨ੍ਹਾਂ ਦੇ ਦਿਲ ਸ਼ੰਕਾ ਵਿਚ ਫਸੇ ਹੋਏ ਹਨ, ਉਹ ਆਪਣੇ ਸ਼ੱਕ ਵਿਚ ਹੀ ਡਾਵਾਂ-ਡੋਲ ਹਨ।
Tevbe 9:46
ਜੇ ਉਹਨਾਂ ਦੀ ਇੱਛਾ ਜਿਹਾਦ ਲਈ ਨਿਕਲਣ ਦੀ ਹੁੰਦੀ ਤਾਂ ਉਹ ਇਸ ਲਈ ਕੁੱਝ ਤਾਂ ਸਾਮਾਨ ਤਿਆਰ ਰੱਖਦੇ, ਪਰ ਅੱਲਾਹ ਨੂੰ ਉਹਨਾਂ ਦਾ ਨਿਕਲਣਾ ਪਸੰਦ ਹੀ ਨਹੀਂ ਸੀ, ਇਸ ਲਈ ਉਹਨਾਂ ਨੂੰ ਸੁਸਤ ਕਰ ਦਿੱਤਾ ਅਤੇ ਉਹਨਾਂ ਨੂੰ ਆਖ ਦਿੱਤਾ ਕਿ ਤੁਸੀਂ ਬੈਠਣ ਵਾਲਿਆਂ ਨਾਲ ਹੀ ਬੈਠੇ ਰਹੋ।
Tevbe 9:47
ਜੇ ਇਹ (ਮੁਨਾਫ਼ਿਕ) ਤੁਹਾਡੇ ਨਾਲ ਨਿਕਲ ਵੀ ਜਾਂਦੇ ਤਾਂ ਵੀ ਤੁਹਾਡੀਆਂ ਪਰੇਸ਼ਾਨੀਆਂ ਵਿਚ ਵਾਧਾ ਹੀ ਕਰਦੇ। ਉਹ ਤੁਹਾਡੇ ਵਿਚਾਲੇ ਫ਼ਿਤਨਾ ਫ਼ਸਾਦ ਫੈਲਾਉਣ ਲਈ ਭੱਜ-ਨੱਠ ਕਰਦੇ, ਤੁਹਾਡੇ ਵਿਚਾਲੇ ਇਹਨਾਂ ਦੇ ਜਾਸੂਸ ਵੀ ਹਨ। ਅੱਲਾਹ ਇਹਨਾਂ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
Tevbe 9:48
(ਹੇ ਨਬੀ!) ਇਸ ਤੋਂ ਪਹਿਲਾਂ ਵੀ ਇਹ (ਮੁਨਾਫ਼ਿਕ) ਲੋਕੀ ਫ਼ਿਤਨਾ ਫੈਲਾਉਣ ਦੇ ਜਤਨ ਕਰਦੇ ਰਹੇ ਹਨ ਅਤੇ ਤੁਾਹਾਡੇ ਕੰਮਾਂ ਨੂੰ ਅਸਫ਼ਲ ਬਣਾਉਣ ਵਿਚ ਲੱਗੇ ਰਹੇ, ਇੱਥੋਂ ਤਕ ਕਿ ਹੱਕ ਆ ਗਿਆ ਅਤੇ ਅੱਲਾਹ ਦਾ ਹੁਕਮ ਭਾਰੂ ਹੋ ਗਿਆ ਜਦ ਕਿ ਉਹ (ਹੱਕ ਨੂੰ) ਨਾ-ਪਸੰਦ ਕਰਦੇ ਸਨ।
Tevbe 9:49
ਇਹਨਾਂ ਵਿੱਚੋਂ ਕੋਈ ਤੁਹਾਨੂੰ ਕਹਿੰਦਾ ਹੈ ਕਿ ਮੈਨੂੰ ਛੁੱਟੀ ਦੇ ਦਿਓ, ਮੈਨੂੰ ਅਜ਼ਮਾਇਸ਼ (ਬਿਪਤਾ) ਵਿਚ ਨਾ ਪਾਓ, ਖ਼ਬਰਦਾਰ ਉਹ ਤਾਂ ਅਜ਼ਮਾਇਸ਼ ਵਿਚ ਫਸ ਚੁੱਕੇ ਹਨ ਅਤੇ ਬੇਸ਼ੱਕ ਨਰਕ ਇਹਨਾਂ ਕਾਫ਼ਿਰਾਂ ਨੂੰ ਘੇਰਨ ਵਾਲੀ ਹੈ।
Tevbe 9:50
(ਹੇ ਨਬੀ!) ਜੇ ਤੁਹਾਨੂੰ ਕੋਈ ਲਾਭ ਹੁੰਦਾ ਹੈ ਤਾਂ ਇਹਨਾਂ ਨੂੰ ਦੁੱਖ ਹੁੰਦਾ ਹੈ, ਜੇ ਕੋਈ ਬਿਪਤਾ ਆਉਂਦੀ ਹੈ ਤਾਂ ਆਖਦੇ ਹਨ ਕਿ ਅਸੀਂ ਤਾਂ ਪਹਿਲਾਂ ਹੀ ਆਪਣੇ ਪ੍ਰਤੀ ਸੁਰੱਖਿਅਤ ਨੀਤੀ ਆਪਣਾਈ ਸੀ। ਇੰਜ ਉਹ ਪ੍ਰਸੰਨ-ਚਿਤ ਹੋਕੇ ਪਰਤਦੇ ਹਨ।
Tevbe 9:51
(ਹੇ ਨਬੀ!) ਆਖ ਦਿਓ! ਕਿ ਸਾਨੂੰ ਤਾਂ ਕੇਵਲ ਉਹੀਓ ਮੁਸੀਬਤ ਪਹੁੰਚੇਗੀ ਜੋ ਅੱਲਾਹ ਨੇ ਸਾਡੇ ਲਈ ਲਿਖ ਛੱਡੀ ਹੈ। ਉਹੀਓ ਸਾਡਾ ਕਾਰਜ ਸਾਧਕ ਹੈ। ਮੋਮਿਨਾਂ ਨੂੰ ਉਸੇ ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।
Tevbe 9:52
(ਹੇ ਨਬੀ!) ਆਖ ਦਿਓ! ਹੇ ਮੁਨਾਫ਼ਿਕੋ! ਕਿ ਤੁਸੀਂ ਸਾਡੇ ਹੱਕ ਵਿਚ ਲਿਖਿਆ ਹੋਈਆਂ ਦੋ ਭਲਾਈਆਂ ਵਿੱਚੋਂ ਕਿਸੇ ਇਕ (ਜਿਤ ਜਾ ਸ਼ਹਾਦਤ) ਦੀ ਉਡੀਕ ਕਰ ਰਹੇ ਹੋ ਅਤੇ ਅਸੀਂ ਤੁਹਾਡੇ ਹੱਕ ਵਿਚ ਇਸ ਗੱਲ ਦੀ ਉਡੀਕ ਵਿਚ ਹਾਂ ਕਿ ਅੱਲਾਹ ਤੁਹਾਨੂੰ ਆਪਣੇ ਕੋਲ ਤੋਂ ਅਜ਼ਾਬ ਦੇਵੇ ਜਾਂ ਸਾਡੇ ਹੱਥੋਂ ਅਜ਼ਾਬ ਦੁਆਵੇ। ਚੰਗਾ ਤਾਂ ਹੁਣ ਤੁਸੀਂ ਵੀ ਉਡੀਕ ਕਰੋ ਤੁਹਾਡੇ ਨਾਲ ਅਸੀਂ ਵੀ ਉਡੀਕ ਕਰਦੇ ਹਾਂ।
Tevbe 9:53
(ਹੇ ਨਬੀ!) ਆਖ ਦਿਓ! ਹੇ ਮੁਨਾਫਿਕੋ! ਤੁਸੀਂ ਭਾਵੇਂ ਚਾਹੁੰਦੇ ਹੋਏ ਖ਼ਰਚ ਕਰੋ ਜਾਂ ਨਾ ਚਾਹੁੰਦੇ ਹੋਏ, ਤੁਹਾਥੋਂ ਉੱਕਾ ਹੀ ਸਵੀਕਾਰ ਨਹੀਂ ਕੀਤਾ ਜਾਵੇਗਾ, ਤੁਸੀਂ ਤਾਂ ਝੂਠੇ ਲੋਕ ਹੋ।
Tevbe 9:54
ਇਹਨਾਂ ਦੇ ਖ਼ਰਚ ਕੀਤੇ ਹੋਏ ਮਾਲ ਨੂੰ ਨਾ ਕਬੂਲ ਕਰਨ ਦਾ ਇਸ ਤੋਂ ਛੁੱਟ ਹੋਰ ਕੋਈ ਕਾਰਨ ਨਹੀਂ ਕਿ ਇਹ ਅੱਲਾਹ ਅਤੇ ਉਸ ਦੇ ਰਸੂਲ ਦੇ ਇਨਕਾਰੀ ਹਨ ਅਤੇ ਆਪਣੀਆਂ ਨਮਾਜ਼ਾਂ ਲਈ ਵੀ ਜਕੋ-ਜਕੀ ਆਉਂਦੇ ਹਨ[12] ਅਤੇ ਰੱਬ ਦੀ ਰਾਹ ਵਿਚ ਵੀ ਨਾ ਚਾਹੁੰਦੇ ਹੋਏ ਖ਼ਰਚ ਕਰਦੇ ਹਨ।
———
[12] ਇਸ ਤੋਂ ਪਤਾ ਚਲਪਾ ਹੈ ਕਿ ਨਮਾਜ਼ ਵਿਚ ਸੁਸਤੀ ਕਰਨਾ ਮੁਨਾਫ਼ਿਕਾਂ ਦਾ ਕੰਮ ਹੈ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਫ਼ਜਰ ਤੇ ਇਸ਼ਾ ਦੀ ਨਮਾਜ਼ ਮੁਨਾਫ਼ਿਕਾਂ ਉੱਤੇ ਸਭ ਤੋਂ ਭਾਰੀ ਹੁੰਦੀ ਹੈ। ਪਰ ਜੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਜਾਵੇ ਕਿ ਇਹਨਾਂ ਦੋਵਾਂ ਨਮਾਜ਼ਾਂ ਦਾ ਕਿੰਨਾਂ ਵੱਡਾ ਬਦਲਾ ਹੈ ਤਾਂ ਉਹ ਜ਼ਰੂਰ ਮਸੀਤਾਂ ਵਿਚ ਆਉਣਗੇ ਭਾਵੇ ਉਹਨਾਂ ਨੂੰ ਰਿੰਗੜਦੇ ਹੋਏ ਹੀ ਕਿਉਂ ਨਾ ਆਉਣਾ ਪਵੇ। ਅੱਲਾਹ ਦੇ ਰਸੂਲ (ਸ:) ਨੇ ਇਹ ਵੀ ਫ਼ਰਮਾਇਆ ਕਿ ਮੈਂ ਮੁਅੱਜ਼ਨ ਨੂੰ ਅਕਾਮਤ ਦਾ ਹੁਕਮ ਦਵਾਂ ਅਤੇ ਫੇਰ ਉਹ ਅਕਾਮਤ ਕਹੇ ਅਤੇ ਮੈਂ ਕਿਸੇ ਦੂਜੇ ਵਿਅਕਤੀ ਨੂੰ ਹੁਕਮ ਦਵਾਂ ਕਿ ਉਹ ਲੋਕਾਂ ਦੀ ਇਮਾਮਤ ਕਰਵਾਏ, ਫੇਰ ਮੈਂ ਅੱਗ ਲੈ ਕੇ ਉਹਨਾਂ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਵਾਂ ਜਿਹੜੇ ਆਪਣੇ ਘਰੋਂ ਨਮਾਜ਼ ਲਈ ਨਹੀਂ ਨਿਕਲੇ। ਉਹਨਾਂ ਨੂੰ ਮੈਂ ਸਨੇ ਉਹਨਾਂ ਦੇ ਘਰ ਦੇ ਜਲਾ ਦਵਾਂ। (ਸਹੀ ਬੁਖ਼ਾਰੀ, ਹਦੀਸ: 657)
Tevbe 9:55
ਸੋ ਤੁਹਾਨੂੰ ਇਹਨਾਂ ਦੀ ਦੌਲਤ ਤੇ ਸੰਤਾਨ ਕਿਸੇ ਧੋਖੇ ਵਿਚ ਨਾ ਪਾ ਦੇਵੇ। ਅੱਲਾਹ ਤਾਂ ਇਹੋ ਚਾਹੁੰਦਾ ਹੈ ਕਿ ਇਸੇ (ਧਨ ਤੇ ਔਲਾਦ) ਰਾਹੀਂ ਇਹਨਾਂ ਨੂੰ ਸੰਸਾਰਿਕ ਜੀਵਨ ਵਿਚ ਹੀ ਸਜ਼ਾ ਦੇ ਦੇਵੇ ਅਤੇ ਕੁਫ਼ਰ ਦੀ ਹਾਲਤ ਵਿਚ ਹੀ ਇਹਨਾਂ ਦੀ ਮੌਤ ਹੋਵੇ।
Tevbe 9:56
ਇਹ ਅੱਲਾਹ ਦੀਆਂ ਕਸਮਾਂ ਖਾ ਖਾ ਕੇ ਕਹਿੰਦੇ ਹਨ ਕਿ ਅਸੀਂ ਤੁਹਾਡੇ ਵਿੱਚੋਂ ਹੀ ਹਾਂ, ਜਦ ਕਿ ਉਹ ਉੱਕਾ ਹੀ ਤੁਹਾਡੇ ਵਿੱਚੋਂ ਨਹੀਂ, ਸਗੋਂ ਇਹ ਤਾਂ ਤੁਹਾਥੋਂ ਡਰਦੇ ਹਨ।
Tevbe 9:57
ਜੇ ਉਹਨਾਂ ਨੂੰ ਕੋਈ ਸ਼ਰਨ ਅਸਥਾਨ ਜਾਂ ਕੋਈ ਖੋਹ ਜਾਂ ਕੋਈ ਸਿਰ ਛਪਾਉਣ ਦੀ ਥਾਂ ਮਿਲ ਜਾਵੇ ਤਾਂ ਇਹ ਸਭ ਕੁੱਝ ਛੱਡ ਕੇ ਉਸੇ ਵੱਲ ਨੱਸੇ ਜਾਣਗੇ।
Tevbe 9:58
(ਹੇ ਨਬੀ!) ਇਹਨਾਂ ਵਿਚ ਉਹ ਵੀ ਹਨ ਜਿਹੜੇ ਸਦਕਿਆਂ ਦੀ ਵੰਡ ਪ੍ਰਤੀ ਤੁਹਾਡੇ ਉੱਤੇ ਇਤਰਾਜ਼ ਕਰਦੇ ਹਨ, ਜੇਕਰ ਇਹਨਾਂ ਨੂੰ ਇਸ (ਮਾਲ) ਵਿੱਚੋਂ ਕੁੱਝ ਮਿਲ ਜਾਵੇ ਤਾਂ ਖ਼ੁਸ਼ ਹੁੰਦੇ ਹਨ ਜੇ ਨਾ ਮਿਲੇ ਤਾਂ ਵਿਗੜਣ ਲੱਗ ਜਾਂਦੇ ਹਨ।
Tevbe 9:59
ਕਿੰਨਾ ਚੰਗਾ ਹੁੰਦਾ ਕਿ ਅੱਲਾਹ ਤੇ ਉਸ ਦੇ ਰਸੂਲ ਨੇ ਉਹਨਾਂ ਨੂੰ ਜੋ ਕੁੱਝ ਵੀ ਦਿੱਤਾ ਸੀ ਉਸੇ ’ਤੇ ਹੀ ਰਾਜ਼ੀ ਰਹਿੰਦੇ ਅਤੇ ਆਖਦੇ ਕਿ ਸਾਡੇ ਲਈ ਅੱਲਾਹ ਹੀ ਬਥੇਰਾ ਹੈ, ਛੇਤੀ ਹੀ ਅੱਲਾਹ ਤੇ ਉਸ ਦਾ ਰਸੂਲ ਸਾਨੂੰ ਆਪਣੇ ਫ਼ਜ਼ਲਾਂ ਨਾਲ ਨਿਵਾਜ਼ੇਗਾ। ਅਸੀਂ ਤਾਂ ਅੱਲਾਹ ਤੋਂ ਹੀ ਆਸਾਂ ਰੱਖਣ ਵਾਲੇ ਹਾਂ।
Tevbe 9:60
ਇਹ ਸਦਕਾ (ਜ਼ਕਾਤ) ਤਾਂ ਕੇਵਲ ਫ਼ਕੀਰਾਂ (ਗ਼ਰੀਬਾਂ) ਲਈ, ਮਸਕੀਨਾਂ[13] ਲਈ, ਸਦਕਾ ਵਸੂਲ ਕਰਨ ਵਾਲੇ ਕਰਮਚਾਰੀਆਂ ਲਈ, ਉਹਨਾਂ ਲੋਕਾਂ ਦੀ ਦਿਲਦਾਰੀ ਲਈ ਜਿਨ੍ਹਾਂ ਦੇ ਦਿਲ ਜੋੜਨ ਦੀ ਚਾਹ ਹੋਵੇ, ਗ਼ੁਲਾਮੀ ਤੋਂ ਗਰਦਨਾਂ ਛੁਡਵਾਉਣ ਲਈ, ਕਰਜ਼ਦਾਰਾਂ ਨੂੰ ਕਰਜ਼ ਤੋਂ ਬਚਾਉਣ ਲਈ, ਅੱਲਾਹ ਦੀ ਰਾਹ ਵਿਚ ਅਤੇ ਮੁਸਾਫ਼ਰਾਂ ਦੀ ਸਹਾਇਤਾ ਲਈ ਹੈ। ਇਹ (ਵੰਡ) ਅੱਲਾਹ ਵੱਲੋਂ ਫ਼ਰਜ਼ ਕੀਤੀ ਗਈ ਹੈ ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਸਿਆਣਾ ਹੈ।
———
[13] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 273, 83/2
Tevbe 9:61
ਇਹਨਾਂ (ਮੁਨਾਫ਼ਿਕਾਂ) ਵਿੱਚ ਉਹ ਵੀ ਹਨ ਜਿਹੜੇ ਨਬੀ (ਸ:) ਨੂੰ ਤਕਲੀਫ਼ਾਂ ਦਿੰਦੇ ਹਨ ਅਤੇ ਆਖਦੇ ਹਨ ਕਿ ਕੰਨਾਂ ਦਾ ਕੱਚਾ ਹੈ (ਹੇ ਨਬੀ!) ਤੁਸੀਂ ਆਖੋ ਕਿ ਉਹ ਕੰਨ ਤੁਹਾਡੇ ਭਲੇ ਦੀ ਹੀ ਗੱਲ ਸੁਣਦੇ ਹਨ। ਉਹ ਅੱਲਾਹ ’ਤੇ ਈਮਾਨ ਰੱਖਦਾ ਹੈ ਅਤੇ ਮੁਸਲਮਾਨਾਂ ਦੀਆਂ ਗੱਲਾਂ ਦਾ ਵਿਸ਼ਵਾਸ ਕਰਦਾ ਹੈ ਅਤੇ ਤੁਹਾਡੇ ਵਿੱਚੋਂ ਜੋ ਵੀ ਈਮਾਨ ਵਾਲਾ ਹੈ, ਇਹ (ਰਸੂਲ) ਉਹਨਾਂ ਲਈ ਰਹਿਮਤ ਹੈ। ਜਿਹੜੇ ਲੋਕੀ ਅੱਲਾਹ ਦੇ ਰਸੂਲ ਨੂੰ ਤਕਲੀਫ਼ਾਂ ਦਿੰਦੇ ਹਨ ਉਹਨਾਂ ਲਈ ਦੁਖਦਾਈ ਅਜ਼ਾਬ ਹੈ।
Tevbe 9:62
(ਹੇ ਮੋਮਿਨੋ!) ਇਹ ਲੋਕ ਕੇਵਲ ਤੁਹਾਨੂੰ ਖ਼ੁਸ਼ ਕਰਨ ਲਈ ਤੁਹਾਡੇ ਸਾਹਮਣੇ ਅੱਲਾਹ ਦੀਆਂ ਸੁੰਹਾਂ ਖਾਂਦੇ ਹਨ ਜੇ ਇਹ ਮੋਮਿਨ ਹੁੰਦੇ ਤਾਂ ਅੱਲਾਹ ਅਤੇ ਉਸ ਦੇ ਰਸੂਲ ਨੂੰ ਖ਼ੁਸ਼ ਕਰਨ ਦਾ ਵੱਧ ਹੱਕ ਬਣਦਾ ਸੀ।
Tevbe 9:63
ਕੀ ਇਹ ਨਹੀਂ ਜਾਣਦੇ ਕਿ ਜਿਹੜਾ ਵੀ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕਰੇਗਾ ਉਸ ਲਈ ਨਰਕ ਦੀ ਅੱਗ ਹੈ ਜਿਸ ਵਿਚ ਉਹ ਸਦਾ ਰਹਿਣਗੇ, ਇਹੋ ਅਸਲੀ ਜ਼ਲਾਲਤ ਹੈ।
Tevbe 9:64
ਮੁਨਾਫ਼ਿਕਾਂ ਨੂੰ ਹਰ ਵੇਲੇ ਇਹੋ ਡਰ ਲੱਗਿਆ ਰਹਿੰਦਾ ਹੈ ਕਿ ਮੁਸਲਮਾਨਾਂ ਉੱਤੇ ਕੋਈ ਸੂਰਤ ਅਜਿਹੀ ਨਾ ਉੱਤਰ ਆਵੇ ਜਿਹੜੀ ਉਹਨਾਂ (ਮੁਸਲਮਾਨਾਂ) ਨੂੰ ਇਹਨਾਂ (ਮੁਨਾਫ਼ਿਕਾਂ) ਦੇ ਮਨ ਦੀਆਂ ਗੱਲਾਂ ਦੱਸ ਦੇਵੇ। (ਹੇ ਨਬੀ!) ਆਖ ਦਿਓ! ਕਿ ਤੁਸੀਂ ਮਖੌਲ ਕਰਦੇ ਰਹੋ, ਬੇਸ਼ੱਕ ਅੱਲਾਹ ਉਹ ਸਭ ਪ੍ਰਗਟ ਕਰਨ ਵਾਲਾ ਹੈ ਜਿਸ ਗੱਲ ਤੋਂ ਤੁਸੀਂ ਡਰਦੇ ਹੋ।
Tevbe 9:65
ਜੇ ਤੁਸੀਂ ਉਹਨਾਂ ਤੋਂ ਪੁੱਛੋ ਤਾਂ ਝਟ ਆਖ ਦੇਣਗੇ ਕਿ ਅਸੀਂ ਤਾਂ ਆਪੋ ਵਿਚ ਹਾਸਾ-ਮਖੌਲ ਤੇ ਦਿਲ-ਲਗੀ ਕਰਦੇ ਸੀ। (ਹੇ ਨਬੀ!) ਆਖ ਦਿਓ! (ਹੇ ਮੁਨਾਫ਼ਿਕੋ) ਕੀ ਅੱਲਾਹ ਉਸ ਦੀਆਂ ਆਇਤਾਂ ਅਤੇ ਉਸ ਦਾ ਰਸੂਲ ਹੀ ਤੁਹਾਡੇ ਮਖੌਲ ਕਰਨ ਲਈ ਰਹਿ ਗਏ ਹਨ?
Tevbe 9:66
ਤੁਸੀਂ ਬਹਾਨੇ ਨਾ ਬਣਾਓ ਤੁਸੀਂ ਤਾਂ ਈਮਾਨ ਲਿਆਉਣ ਮਗਰੋਂ ਵੀ ਕੁਫ਼ਰ ਕੀਤਾ ਹੈ। ਜੇ ਅਸੀਂ ਤੁਹਾਡੇ ਵਿੱਚੋਂ ਕੁੱਝ ਲੋਕਾਂ ਨੂੰ ਮੁਆਫ਼ ਵੀ ਕਰ ਦਈਏ ਤਾਂ ਕੁੱਝ ਨੂੰ ਤਾਂ ਉਹਨਾਂ ਦੇ ਜੁਰਮਾਂ ਦੀ ਸਜ਼ਾ ਦੇਵਾਂਗੇ ਹੀ।
Tevbe 9:67
ਸਾਰੇ ਹੀ ਮੁਨਾਫ਼ਿਕ ਮਰਦ ਅਤੇ ਮਨਾਫ਼ਿਕ ਔਰਤਾਂ ਇਕ ਦੂਜੇ ਨਾਲ ਸਮਾਨਤਾ ਰੱਖਦੇ ਹਨ, ਉਹ ਬੁਰਾਈ ਕਰਨ ਦਾ ਹੁਕਮ ਦਿੰਦੇ ਹਨ ਅਤੇ ਭਲੇ ਕੰਮਾਂ ਤੋਂ ਰੋਕਦੇ ਹਨ ਅਤੇ ਆਪਣੀਆਂ ਮੁੱਠੀਆਂ ਬੰਦ ਰੱਖਦੇ ਹਨ (ਭਾਵ ਖ਼ਰਚ ਨਹੀਂ ਕਰਦੇ) ਇਹ ਲੋਕ ਅੱਲਾਹ ਨੂੰ ਭੁੱਲ ਗਏ ਤਾਂ ਅੱਲਾਹ ਨੇ ਵੀ ਉਹਨਾਂ ਨੂੰ ਭੁਲਾ ਦਿੱਤਾ ਹੈ, ਅਸਲ ਵਿਚ ਮੁਨਾਫ਼ਿਕ ਲੋਕ ਹੀ ਝੂਠੇ ਤੇ ਭੈੜੀਆਂ ਹਰਕਤਾਂ ਕਰਦੇ ਹਨ।
Tevbe 9:68
ਅੱਲਾਹ ਇਹਨਾਂ ਮੁਨਾਫ਼ਿਕ ਮਰਦਾਂ ਅਤੇ ਮੁਨਾਫ਼ਿਕ ਔਰਤਾਂ ਨਾਲ ਅਤੇ ਕਾਫ਼ਿਰਾਂ ਨਾਲ ਨਰਕ ਦੀ ਅੱਗ ਦਾ ਵਾਅਦਾ ਕਰ ਚੁੱਕਿਆ ਹੈ, ਜਿੱਥੇ ਇਹ ਸਦਾ ਰਹਿਣਗੇ। ਉਹੀਓ (ਨਕਰ) ਇਹਨਾਂ ਲਈ ਬਥੇਰੀ ਹੈ। ਇਹਨਾਂ ’ਤੇ ਅੱਲਾਹ ਨੇ ਲਾਅਨਤ ਕੀਤੀ ਹੈ ਅਤੇ ਸਦੀਵੀ ਅਜ਼ਾਬ ਵੀ ਇਹਨਾਂ ਲਈ ਹੈ।
Tevbe 9:69
(ਹੇ ਮੁਨਾਫ਼ਿਕੋ!) ਤੁਸੀਂ ਉਹਨਾਂ ਲੋਕਾਂ ਵਾਂਗ ਹੋ ਜਿਹੜੇ ਤੁਹਾਥੋਂ ਪਹਿਲਾਂ ਹੋਏ ਸਨ, ਉਹ ਤੁਹਾਥੋਂ ਕੀਤੇ ਵੱਧ ਸ਼ਕਤੀਸ਼ਾਲੀ ਸੀ ਅਤੇ ਦੌਲਤ ਤੇ ਔਲਾਦ ਪੱਖੋਂ ਵੀ ਵਾਧੂ ਸੀ। ਉਹ ਸੰਸਾਰ ਵਿੱਚੋਂ ਆਪਣਾ ਬਣਦਾ ਹਿੱਸਾ ਲੈ ਗਏ ਤੁਸੀਂ ਵੀ ਆਪਣਾ ਹਿੱਸਾ ਖਾ ਹੰਢਾ ਲਿਆ। ਤੁਸੀਂ ਵੀ ਉਹਨਾਂ ਵਾਂਗ ਹੀ ਬੇਕਾਰ ਦੇ ਵਾਦ-ਵਿਵਾਦ ਵਿਚ ਉਲਝੇ ਰਹੇ। ਉਹਨਾਂ ਦੇ ਕੀਤੇ ਕਰਮ ਸੰਸਾਰ ਵਿਚ ਵੀ ਤੇ ਆਖ਼ਿਰਤ ਵਿਚ ਵੀ ਅਜਾਈਂ ਗਏ। ਇਹੋ ਲੋਕ ਘਾਟੇ ਵਿਚ ਰਹਿਣ ਵਾਲੇ ਹਨ।
Tevbe 9:70
ਕੀ ਇਹਨਾਂ ਨੂੰ ਆਪਣੇ ਤੋਂ ਪਹਿਲਾਂ ਦੇ ਲੋਕਾਂ ਦੀਆਂ ਖ਼ਬਰਾਂ ਨਹੀਂ ਪਹੁੰਚੀਆਂ ਜਿਵੇਂ ਕੌਮ ਨੂਹ, ਆਦ, ਸਮੂਦ, ਇਬਰਾਹੀਮ ਅਤੇ ਅਹਿਲੇ ਮਦੀਨ ਤੇ ਉਹ ਬਸਤੀਆਂ ਜਿਨ੍ਹਾਂ ਨੂੰ ਉੱਪਰ ਥੱਲੇ ਕਰ ਦਿੱਤਾ ਗਿਆ ਸੀ? ਇਹਨਾਂ ਦੇ ਕੋਲ ਇਹਨਾਂ ਦੇ ਪੈਗ਼ੰਬਰ ਦਲੀਲਾਂ ਲੈ ਕੇ ਆਏ (ਪਰ ਇਹ ਨਹੀਂ ਮੰਨੇ)। ਅੱਲਾਹ ਅਜਿਹਾ ਨਹੀਂ ਕਿ ਇਹਨਾਂ ’ਤੇ ਜ਼ੁਲਮ ਕਰਦਾ, ਸਗੋਂ ਇਹਨਾਂ ਨੇ ਆਪ ਹੀ ਆਪਣੇ ’ਤੇ ਜ਼ੁਲਮ ਕੀਤੇ ਸੀ।
Tevbe 9:71
ਮੋਮਿਨ ਮਰਦ ਤੇ ਮੋਮਿਨ ਔਰਤਾਂ ਆਪਸ ਵਿਚ ਇਕ ਦੂਜੇ ਦੇ ਸਾਥੀ ਹਨ। ਉਹ ਭਲਾਈਆਂ, ਨੇਕੀਆਂ ਦਾ ਹੁਕਮ ਦਿੰਦੇ ਹਨ ਅਤੇ ਬੁਰਾਈਆਂ ਤੋਂ ਰੋਕਦੇ ਹਨ, ਨਮਾਜ਼ਾਂ ਦੀ ਪਾਬੰਦੀ ਕਰਦੇ ਹਨ, ਜ਼ਕਾਤ ਅਦਾ ਕਰਦੇ ਹਨ, ਅੱਲਾਹ ਅਤੇ ਉਸ ਦੇ ਰਸੂਲ ਮੁਹੰਮਦ (ਸ:) ਦੀਆਂ ਗੱਲਾਂ ਨੂੰ ਮੰਨਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ’ਤੇ ਅੱਲਾਹ ਬਹੁਤ ਛੇਤੀ ਰਹਿਮ ਕਰੇਗਾ। ਬੇਸ਼ੱਕ ਅੱਲਾਹ ਜ਼ੋਰਾਵਰ ਅਤੇ ਹਿਕਮਤ ਵਾਲਾ ਹੈ।
Tevbe 9:72
ਇਹਨਾਂ ਈਮਾਨ ਵਾਲੇ ਮਰਦਾਂ ਤੇ ਔਰਤਾਂ ਨਾਲ ਅੱਲਾਹ ਨੇ ਉਹਨਾਂ ਬਾਗ਼ਾਂ ਦਾ ਵਾਅਦਾ ਕੀਤਾ ਹੈ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਉਹ ਉੱਥੇ ਹੀ ਸਦਾ ਰਹਿਣਗੇ। ਇਹਨਾਂ (ਸਦਾ ਬਹਾਰ ਬਾਗ਼ਾਂ) ਵਿਚ ਪਵਿਤਰ ਮਹਿਲ ਹਨ, ਪਰ ਅੱਲਾਹ ਦੀ ਰਜ਼ਾ ਹੀ ਸਭ ਤੋਂ ਵੱਡੀ ਤੇ ਅਹਿਮ ਚੀਜ਼ ਹੈ ਇਹੋ ਜ਼ਬਰਦਸਤ ਕਾਮਯਾਬੀ ਹੈ।
Tevbe 9:73
ਹੇ ਨਬੀ! ਕਾਫ਼ਿਰਾਂ ਤੇ ਮੁਨਾਫ਼ਿਕਾਂ ਨਾਲ ਜਿਹਾਦ (ਜੰਗ) ਕਰੋ, ਇਹਨਾਂ ਨਾਲ ਕਰੜਾਈ ਵਾਲਾ ਵਰਤਾਓ ਕਰੋ। ਇਹਨਾਂ ਦੀ ਅਸਲੀ ਥਾਂ ਨਰਕ ਹੈ, ਜਿਹੜੀ ਸਭ ਤੋਂ ਵੱਧ ਭੈੜੀ ਥਾਂ ਹੈ।
Tevbe 9:74
ਇਹ ਅੱਲਾਹ ਦੀਆਂ ਸੁੰਹਾਂ ਖਾ-ਖਾ ਕੇ ਆਖਦੇ ਹਨ ਕਿ ਉਹਨਾਂ ਨੇ ਕੋਈ ਗੱਲ ਨਹੀਂ ਕਹੀ, ਹਾਲਾਂ ਕਿ ਉਹਨਾਂ ਨੇ ਜ਼ਰੂਰ ਹੀ ਕੁਫ਼ਰ ਵਾਲੇ ਭੈੜੇ ਸ਼ਬਦ ਆਖੇ ਹਨ। ਅਤੇ ਇਹ ਲੋਕ ਇਸਲਾਮ ਕਬੂਲ ਕਰਨ ਤੋਂ ਮਗਰੋਂ ਕਾਫ਼ਿਰ ਹੋ ਗਏ ਅਤੇ ਉਹਨਾਂ ਨੇ ਉਹ ਕੁੱਝ ਕਰਨ ਦਾ ਇਰਾਦਾ ਵੀ ਕੀਤਾ ਜਿਸ ਨੂੰ ਉਹ ਕਰ ਨਹੀਂ ਸਕੇ। ਉਹਨਾਂ ਦਾ ਸਾਰਾ ਕਰੋਪ ਇਸ ਗੱਲ ਦਾ ਸੀ ਕਿ ਅੱਲਾਹ ਨੇ ਅਤੇ ਉਸ ਦੇ ਰਸੂਲ ਨੇ ਆਪਣੇ ਫ਼ਜ਼ਲਾਂ ਨਾਲ ਉਹਨਾਂ (ਮੁਸਲਮਾਨਾਂ) ਨੂੰ ਰਜਾ ਕਿਉਂ ਦਿੱਤਾ? ਜੇਕਰ ਇਹ ਹੁਣ ਵੀ ਤੌਬਾ ਕਰ ਲੈਣ ਤਾਂ ਇਹਨਾਂ ਲਈ ਵਧੀਆ ਗੱਲ ਹੈ, ਜੇ ਇਹ ਮੂੰਹ ਮੋੜਣਗੇ ਤਾਂ ਅੱਲਾਹ ਇਹਨਾਂ ਨੂੰ ਸੰਸਾਰ ਵਿਚ ਵੀ ਤੇ ਆਖ਼ਿਰਤ ਵਿਚ ਵੀ ਦੁਖ ਭਰਿਆ ਅਜ਼ਾਬ ਦੇਵੇਗਾ ਅਤੇ ਧਰਤੀ ’ਤੇ ਉਹਨਾਂ ਦਾ ਕੋਈ ਵੀ ਹਮਾਇਤੀ ਤੇ ਸਹਾਈ ਨਾ ਹੋਵੇਗਾ।
Tevbe 9:75
ਇਹਨਾਂ ਵਿਚ ਉਹ ਵੀ ਹਨ ਜਿਨ੍ਹਾਂ ਨੇ ਅੱਲਾਹ ਨਾਲ ਬਚਨ ਕੀਤੇ ਸੀ ਕਿ ਜੇ ਅੱਲਾਹ ਸਾਨੂੰ ਆਪਣੇ ਫ਼ਜ਼ਲਾਂ ਤੇ ਮਿਹਰਾਂ ਨਾਲ ਨਿਵਾਜ਼ੇ ਤਾਂ ਅਸੀਂ ਜ਼ਰੂਰ ਹੀ ਸਦਕਾ ਖ਼ੈਰਾਤ ਦੇਵਾਂਗੇ ਅਤੇ ਅਸੀਂ ਵੀ ਨੇਕ ਲੋਕਾਂ ਵਿੱਚੋਂ ਹੋਵਾਂਗੇ।
Tevbe 9:76
ਪਰ ਜਦੋਂ ਅੱਲਾਹ ਨੇ ਉਹਨਾਂ ਨੂੰ ਆਪਣੀਆਂ ਮਿਹਰਾਂ ਨਾਲ ਨਿਵਾਜ਼ਿਆ ਤਾਂ ਇਹ ਕੰਜੂਸੀ ਕਰਨ ਲਗ ਪਏ। ਉਹਨਾਂ ਨੇ ਹੱਕ ਤੋਂ ਮੂੰਹ ਮੋੜ ਲਿਆ ਅਤੇ ਆਪਣੇ ਵਚਨਾਂ ਤੋਂ ਫਿਰ ਗਏ।
Tevbe 9:77
ਸੋ ਇਹਨਾਂ (ਕਰਤੂਤਾਂ) ਵਜੋਂ ਅੱਲਾਹ ਨੇ ਉਹਨਾਂ ਦੇ ਦਿਲਾਂ ਵਿਚ ਨਿਫ਼ਾਕ (ਦੋਗਲਾਪਣ) ਪਾ ਕੇ ਓਦੋਂ ਤਕ ਸਜ਼ਾ ਦਿੱਤੀ ਜਦੋਂ ਤਕ ਅੱਲਾਹ ਨਾਲ ਉਹਨਾਂ ਦੀ ਮਿਲਣੀ ਨਾ ਹੋ ਜਾਵੇ। ਕਿਉਂ ਜੋ ਉਹਨਾਂ ਨੇ ਅੱਲਾਹ ਨਾਲ ਕੀਤੇ ਵਚਨਾਂ ਦੇ ਉਲਟ ਕੀਤਾ ਹੈ ਅਤੇ ਉਹ ਝੂਠ ਵੀ ਬੋਲਦੇ ਸਨ।
Tevbe 9:78
ਕੀ ਉਹ ਨਹੀਂ ਜਾਣਦੇ ਕਿ ਅੱਲਾਹ ਉਹਨਾਂ ਦੇ ਮਨ ਦੀਆਂ ਲੁਕੀਆਂ ਹੋਈਆਂ ਗੱਲਾਂ ਅਤੇ ਉਹਨਾਂ ਦੀਆਂ ਕਾਨਾ-ਫੂਸੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ? ਅੱਲਾਹ ਸਾਰੀਆਂ ਹੀ ਗੁਪਤ ਗੱਲਾਂ ਨੂੰ ਜਾਣਦਾ ਹੈ।
Tevbe 9:79
ਜਿਹੜੇ ਲੋਕ ਉਹਨਾਂ ਮੁਸਲਮਾਨਾਂ ਨੂੰ ਮਿਹਣੇ ਦਿੰਦੇ ਹਨ ਜਿਹੜੇ ਦਿਲ ਖੋਲ ਕੇ ਖ਼ੈਰਾਤ ਕਰਦੇ ਹਨ ਅਤੇ ਉਹ (ਗ਼ਰੀਬ) ਲੋਕ ਜਿਨ੍ਹਾਂ ਕੋਲ ਮਿਹਨਤ ਮਜ਼ਦੂਰੀ ਛੁੱਟ ਕੁੱਝ ਨਹੀਂ (ਥੋੜ੍ਹੀ ਖ਼ੈਰਾਤ ਦੇਣ ਕਾਰਨ ਉਹਨਾਂ ਦਾ ਮਖੌਲ ਉਡਾਉਂਦੇ ਹਨ ਤਾਂ (ਕਿਆਮਤ ਦਿਹਾੜੇ) ਅੱਲਾਹ ਵੀ ਉਹਨਾਂ ਦਾ ਮਖੌਲ ਉਡਾਵੇਗਾ ਅਤੇ ਉਹਨਾਂ ਲਈ ਦਰਦਨਾਕ ਅਜ਼ਾਬ ਹੈ।
Tevbe 9:80
(ਹੇ ਨਬੀ!) ਤੁਸੀਂ ਇਹਨਾਂ (ਮੁਨਾਫ਼ਿਕਾਂ) ਲਈ ਭਾਵੇਂ ਮੁਆਫ਼ੀ ਦੀ ਦੁਆ ਕਰੋ ਜਾਂ ਨਾ ਕਰੋ (ਇਕ ਬਰਾਬਰ ਹੈ) ਜੇ ਤੁਸੀਂ ਸੱਤਰ ਵਾਰ ਵੀ ਇਹਨਾਂ ਲਈ ਮੁਆਫ਼ੀ ਦੀ ਬੇਨਤੀ ਕਰੋ ਤਾਂ ਵੀ ਅੱਲਾਹ ਇਹਨਾਂ ਨੂੰ ਮੁਆਫ਼ ਨਹੀਂ ਕਰੇਗਾ। ਇਹ ਇਸ ਲਈ ਕਿਉਂ ਜੋ ਇਹਨਾਂ ਨੇ ਅੱਲਾਹ ਤੇ ਉਸ ਦੇ ਰਸੂਲ ਨਾਲ ਕੁਫ਼ਰ ਕੀਤਾ ਹੈ। ਅਜਿਹੇ ਝੂਠੇ ਲੋਕਾਂ ਨੂੰ ਅੱਲਾਹ ਹਿਦਾਇਤ ਨਹੀਂ ਦਿੰਦਾ।
Tevbe 9:81
ਜਿਹੜੇ ਲੋਕਾਂ ਨੂੰ ਪਿੱਛੇ ਰਹਿ ਜਾਣ ਦੀ ਛੂਟ ਦੇ ਦਿੱਤੀ ਗਈ ਸੀ ਉਹ ਅੱਲਾਹ ਦੇ ਰਸੂਲ (ਸ:) ਦੇ (ਜੰਗ ਵਿਚ) ਜਾਣ ਮਗਰੋਂ ਆਪਣੇ ਬੈਠੇ ਰਹਿਣ ’ਤੇ ਹੀ ਖ਼ੁਸ਼ ਹਨ, ਉਹਨਾਂ ਨੇ ਅੱਲਾਹ ਦੀ ਰਾਹ ਵਿਚ ਆਪਣੀਆਂ ਜਾਨਾਂ ਤੇ ਮਾਲਾਂ ਨਾਲ ਜਿਹਾਦ ਕਰਨਾ ਪਸੰਦ ਨਹੀਂ ਕੀਤਾ ਅਤੇ ਉਹਨਾਂ ਨੇ (ਦੂਜਿਆਂ ਨੂੰ ਵੀ) ਕਿਹਾ ਕਿ ਅਜਿਹੀ ਸਖ਼ਤ ਗਰਮੀ ਵਿਚ (ਜੰਗ ਲਈ) ਨਾ ਨਿਕਲੋ। (ਹੇ ਨਬੀ!) ਤੁਸੀਂ ਇਹਨਾਂ ਨੂੰ ਆਖ ਦਿਓ ਕਿ ਨਰਕ ਦੀ ਅੱਗ ਤਾਂ (ਇਸ ਗਰਮੀ ਤੋਂ ਕੀਤੇ ਵੱਧ ਗਰਮ ਹੈ। ਕਾਸ਼ ਜੇ ਉਹ ਸਮਝਦਾਰ ਹੁੰਦੇ।
Tevbe 9:82
ਇਹਨਾਂ ਨੂੰ ਤਾਂ ਚਾਹੀਦਾ ਹੈ ਕਿ ਇਹ ਬਹੁਤ ਹੀ ਘੱਟ ਹੱਸਣ ਅਤੇ ਵੱਧ ਰੋਣ ਕਿਉਂ ਜੋ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਮਿਲਨਾ ਹੈ, ਜੋ ਉਹ ਕਮਾਉਂਦੇ ਸਨ।
Tevbe 9:83
(ਹੇ ਨਬੀ!) ਜੇ ਅੱਲਾਹ ਇਹਨਾਂ (ਮੁਨਾਫ਼ਿਕਾਂ) ਵਿਚਾਲੇ ਤੁਹਾਨੂੰ ਫੇਰ ਮੁੜ ਲੈ ਆਵੇ ਅਤੇ ਜੇ ਭਵਿੱਖ ਵਿਚ ਉਹਨਾਂ ’ਚੋਂ ਕੋਈ ਟੋਲੀ ਜਿਹਾਦ ਵਿਚ ਜਾਣ ਲਈ ਤੁਹਾਥੋਂ ਆਗਿਆ ਮੰਗੇ ਤਾਂ ਤੁਸੀਂ ਕਹਿ ਦਿਓ ਕਿ ਤੁਸੀਂ ਮੇਰੇ ਸੰਗ (ਜਿਹਾਦ ਲਈ) ਕਦੇ ਵੀ ਨਹੀਂ ਚੱਲ ਸਕਦੇ ਅਤੇ ਨਾ ਹੀ ਮੇਰੇ ਨਾਲ ਰਲ ਕੇ ਦੁਸ਼ਮਨਾਂ ਨਾਲ ਲੜ ਸਕਦੇ ਹੋ, ਤੁਸੀਂ ਤਾਂ ਪਹਿਲਾਂ ਬੈਠੇ ਰਹਿਣ ਨੂੰ ਪਸੰਦ ਕੀਤਾ ਹੈ ਸੋ ਹੁਣ ਵੀ ਤੁਸੀਂ ਪਿੱਛੇ ਰਹਿਣ ਵਾਲਿਆਂ ਨਾਲ ਹੀ ਬੈਠੇ ਰਹੋ।
Tevbe 9:84
(ਹੇ ਨਬੀ!) ਜੇ ਇਹਨਾਂ (ਮੁਨਾਫ਼ਿਕਾਂ) ਵਿੱਚੋਂ ਕੋਈ ਮਰ ਜਾਵੇ ਤਾਂ ਤੁਸੀਂ ਉਹਨਾਂ ਲਈ ਕਦੇ ਵੀ ਜਨਾਜ਼ੇ ਦੀ ਨਮਾਜ਼ ਨਹੀਂ ਪੜ੍ਹਣੀ ਅਤੇ ਨਾ ਹੀ ਉਸ ਦੀ ਕਬਰ ’ਤੇ (ਦੁਆ ਲਈ) ਖੜਾ ਹੋਣਾ ਹੈ। ਕਿਉਂ ਜੋ ਇਹ ਅੱਲਾਹ ਅਤੇ ਉਸ ਦੇ ਰਸੂਲ ਦੇ ਇਨਕਾਰੀ ਹਨ ਅਤੇ ਮਰਨ ਵੇਲੇ ਵੀ ਉਹ ਝੂਠੇ ਸੀ।
Tevbe 9:85
(ਹੇ ਨਬੀ!) ਤੁਹਾਨੂੰ ਇਹਨਾਂ ਦੀ ਧਨ-ਦੌਲਤ ਤੇ ਔਲਾਦ ਕਿਸੇ ਧੋਖੇ ਵਿਚ ਨਾ ਪਾ ਦੇਵੇ। ਅੱਲਾਹ ਦੀ ਇੱਛਾ ਇਹੋ ਹੈ ਕਿ ਇਹਨਾਂ (ਕਾਫ਼ਿਰਾਂ) ਨੂੰ ਇਹਨਾਂ ਦੀਆਂ ਚੀਜ਼ਾਂ (ਮਾਲ ਤੇ ਔਲਾਦ) ਰਾਹੀਂ (ਇਸੇ ਸੰਸਾਰ ਵਿਚ) ਸਜ਼ਾ ਦਿੱਤੀ ਜਾਵੇ ਅਤੇ ਉਹਨਾਂ ਦੇ ਪ੍ਰਾਣ ਕੁਫ਼ਰ ਦੀ ਹਾਲਤ ਵਿਚ ਹੀ ਨਿਕਲਣ।
Tevbe 9:86
ਜਦੋਂ ਵੀ ਕੋਈ ਸੂਰਤ ਅੱਲਾਹ ’ਤੇ ਈਮਾਨ ਲਿਆਉਣ ਦੀ ਅਤੇ ਉਸ ਦੇ ਰਸੂਲ ਨਾਲ ਮਿਲ ਕੇ ਜਿਹਾਦ ਕਰਨ ਦੀ ਉੱਤਰਦੀ ਹੈ ਤਾਂ ਇਹਨਾਂ ਵਿੱਚੋਂ ਅਮੀਰ ਲੋਕ ਤੁਹਾਨੂੰ (ਜਿਹਾਦ ਤੋਂ ਛੂਟ ਲੈਣ ਲਈ) ਬੇਨਤੀਆਂ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਤਾਂ (ਘਰਾਂ ’ਚ) ਬੈਠਣ ਵਾਲਿਆਂ ਨਾਲ ਹੀ ਰਹਿਣ ਦਿਓ।
Tevbe 9:87
ਇਹਨਾਂ ਲੋਕਾਂ ਨੇ ਪਿੱਛੇ ਰਹਿਣ ਵਾਲੀਆਂ ਜ਼ਨਾਨੀਆਂ ਨਾਲ ਰਹਿਣਾ ਪਸੰਦ ਕੀਤਾ ਹੈ ਅਤੇ ਅੱਲਾਹ ਨੇ ਉਹਨਾਂ ਦੇ ਦਿਲਾਂ ’ਤੇ ਮੋਹਰ ਲਾ ਛੱਡੀ ਹੈ, ਪਰ ਉਹ ਇਹ ਸਮਝਦੇ ਹੀ ਨਹੀਂ।
Tevbe 9:88
ਪਰੰਤੂ ਰਸੂਲ ਅਤੇ ਉਹਨਾਂ ਦੇ ਈਮਾਨ ਵਾਲੇ ਸਾਥੀਆਂ ਨੇ ਆਪਣੀਆਂ ਜਾਨਾਂ ਤੇ ਧਨ ਪਦਾਰਥਾਂ ਨਾਲ ਜਿਹਾਦ ਕੀਤਾ ਹੈ, ਸਾਰੀਆਂ ਭਲਾਈਆਂ ਇਹਨਾਂ ਲੋਕਾਂ ਲਈ ਹਨ, ਇਹੋ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
Tevbe 9:89
ਇਹਨਾਂ ਲਈ ਅੱਲਾਹ ਨੇ ਉਹਨਾਂ ਬਾਗ਼ਾਂ ਨੂੰ ਤਿਆਰ ਕੀਤਾ ਹੈ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ। ਉੱਥੇ ਹੀ ਉਹ ਸਦਾ ਰਹਿਣਗੇ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
Tevbe 9:90
ਬੱਦੂਆਂ ਵਿੱਚੋਂ ਬਥੇਰਿਆਂ ਨੇ ਬਹਾਨੇ ਘੜ੍ਹੇ ਕਿ ਉਹਨਾਂ (ਜੰਗ ਤੋਂ)ਨੂੰ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਬੈਠੇ ਰਹਿਣ। ਇਹ ਉਹ ਲੋਕ ਹਨ ਜਿਨ੍ਹਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਨੂੰ ਝੂਠ ਬੋਲਿਆ ਸੀ। ਇਹ ਜਿੰਨੇ ਵੀ ਕਾਫ਼ਿਰ ਹਨ ਇਹਨਾਂ ਸਭ ਨੂੰ ਦੁਖਦਾਈ ਮਾਰ ਪਵੇਗੀ।
Tevbe 9:91
ਕਮਜ਼ੋਰਾਂ, ਰੋਗੀਆਂ ਅਤੇ ਬੁੱਢਿਆਂ ਲਈ ਅਤੇ ਉਹਨਾਂ ਲਈ ਜਿਨ੍ਹਾਂ ਦੇ ਪੱਲੇ ਖ਼ਰਚ ਕਰਨ ਨੂੰ ਕੁੱਝ ਵੀ ਨਹੀਂ, ਉਹਨਾਂ ਲਈ ਇਸ ਹਾਲਤ ਵਿਚ ਪਿੱਛੇ ਰਹਿਣ ਵਿਚ ਕੁਝ ਵੀ ਹਰਜ ਨਹੀਂ, ਜੇ ਉਹ ਅੱਲਾਹ ਤੇ ਉਸ ਦੇ ਰਸੂਲ ਦੇ ਸ਼ੁਭ ਚਿੰਤਕ ਬਣ ਕੇ ਰਹਿਣ,[14] ਅਜਿਹੇ ਨੇਕ ਲੋਕਾਂ ਲਈ ਜਿਹਾਦ ਵਿਚ ਨਾ ਜਾਣ ’ਤੇ ਕੋਈ ਦੋਸ਼ ਨਹੀਂ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।
———
[14] ਨਬੀ (ਸ:) ਨੇ ਫ਼ਰਮਾਇਆ ਕਿ ਦੀਨ ਵਿਚ ਖ਼ੈਰ ਖ਼੍ਵਾਹੀ ਇਖ਼ਲਾਸ ਤੇ ਸਚਾਈ ਦਾ ਨਾਂ ਹੈ ਅਤੇ ਇਹ ਅੱਲਾਹ ਦੇ ਲਈ ਅਤੇ ਉਸ ਦੇ ਰਸੂਲ ਲਈ ਅਤੇ ਸਮੇਂ ਦੇ ਇਮਾਮਾਂ ਲਈ ਅਤੇ ਆਮ ਲੋਕਾਂ ਲਈ ਹੈ। (ਸਹੀ ਮੁਸਲਿਮ, ਹਦੀਸ: 55) ● ਅੱਲਾਹ ਦੇ ਲਈ ਭਲਾਈ ਦੀ ਚਾਹਤ ਰਖਣਾ ਇਹ ਹੈ ਕਿ ਉਸ ਦੇ ਅੱਗੇ ਝੁਕਿਆ ਜਾਵੇ ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ, ਉਸ ਦੇ ਕਲਮੇ ਨੂੰ ਚੜਦੀ ਕਲਾਂ ਵਿਚ ਰੱਖਣ ਲਈ ਜਿਹਾਦ ਕੀਤਾ ਜਾਵੇ। ਉਸ ਨਾਲ ਮੁਹੱਬਤ ਕੀਤੀ ਜਾਵੇ ਉਸੇ ਤੋਂ ਡਰਿਆ ਜਾਵੇ। ਅੱਲਾਹ ਦੇ ਰਸੂਲ ਨਾਲ ਭਲਾਈ ਇਹ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਅਤੇ ਉਸ ਦੀ ਸੁਨੰਤ ਦੀ ਪਾਲਣਾ ਕੀਤੀ ਜਾਵੇ। ਮੁਸਲਮਾਨ ਹਾਕਮਾਂ ਦੀ ਭਲਾਈ ਚਾਹੁਣਾ ਇਹ ਹੈ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਕਿ ਉਹ ਮੁਸਲਮਾਨਾਂ ਦੀ ਸਹੀ ਅਗਵਾਈ ਕਰ ਸਕਣ। ਆਮ ਮੁਸਲਮਾਨਾਂ ਦੀ ਭਲਾਈ ਚਾਹੁਣਾ ਇਹ ਹੈ ਕਿ ਉਹਨਾਂ ਨੂੰ ਨੇਕੀ ਦਾ ਹੁਕਮ ਦਿੱਤਾ ਜਾਵੇ ਅਤੇ ਬੁਰਾਈ ਤੋਂ ਰੋਕਿਆ ਜਾਵੇ ਅਤੇ ਉਹਨਾਂ ਨਾਲ ਨਰਮਾਈ ਅਤੇ ਮੁਹੱਬਤ ਵਾਲਾ ਵਿਵਹਾਰ ਹੋਵੇ।
Tevbe 9:92
ਹਾਂ ਉਹਨਾਂ ਲਈ ਵੀ (ਨਾ ਜਾਣਦਾ) ਕੋਈ ਦੋਸ਼ ਨਹੀਂ ਜਿਹੜੇ ਤੁਹਾਡੇ ਵੱਲ ਇਸ ਲਈ ਆਏ ਸੀ ਕਿ ਤੁਸੀਂ ਉਹਨਾਂ ਲਈ ਕਿਸੇ ਸਵਾਰੀ ਦਾ ਪ੍ਰਬੰਧ ਕਰ ਦਿਓ ਤਾਂ ਤੁਸੀਂ ਆਖਦੇ ਹੋ ਕਿ ਮੈਂ ਤੁਹਾਡੇ ਲਈ ਕਿਸੇ ਸਵਾਰੀ ਦਾ ਪ੍ਰਬੰਧ ਨਹੀਂ ਕਰ ਸਕਦਾ ਤਾਂ ਉਹ ਅਫਸੋਸ ਕਰਦੇ ਹੋਏ ਆਪਣੀਆਂ ਅੱਖਾਂ ਵਿਚ ਹੰਝੂ ਲੈਕੇ ਮੁੜ ਗਏ ਕਿ ਉਹਨਾਂ ਕੋਲ (ਅੱਲਾਹ ਦੀ ਰਾਹ ਵਿਚ) ਖ਼ਰਚ ਕਰਨ ਲਈ ਕੁੱਝ ਵੀ ਨਹੀਂ।
Tevbe 9:93
(ਹੇ ਨਬੀ!) ਦੋਸ਼ੀ ਤਾਂ ਉਹ ਲੋਕ ਹਨ ਜਿਹੜੇ ਦੌਲਤਮੰਦ ਹੁੰਦੇ ਹੋਏ ਵੀ ਤੁਹਾਥੋਂ (ਜੰਗ ਵਿਚ ਨਾ ਜਾਣ) ਦੀ ਆਗਿਆ (ਛੁੱਟੀ) ਮੰਗਦੇ ਹਨ ਅਤੇ ਇਹ ਘਰਾਂ ਵਿਚ ਜ਼ਨਾਨੀਆਂ ਨਾਲ ਬੈਠਣਾ ਪਸੰਦ ਕਰਦੇ ਹਨ।[15] ਇਹਨਾਂ ਦੇ ਦਿਲਾਂ ’ਤੇ ਅੱਲਾਹ ਨੇ ਮੋਹਰਾਂ ਲਾ ਛੱਡੀਆਂ ਹਨ ਜਿਸ ਨੂੰ ਉਹ ਜਾਣਦੇ ਵੀ ਨਹੀਂ।
———
[15] ਇਸ ਵਿਚ ਮੁਨਾਫ਼ਿਕਾਂ ਦਾ ਜਿਹਾਦ ਤੋਂ ਬਚਨ ਦੀ ਚਰਚਾ ਕੀਤੀ ਗਈ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਜਿਹਾਦ ਵਿਚ ਸਹੀ ਅਰਥਾਂ ਵਿਚ ਉਹੀਓ ਹਿੱਸਾ ਲੈ ਸਕਦਾ ਹੈ ਜਿਸ ਨੂੰ ਦੁਨਿਆ ਦੀ ਚਾਹਤ ਨਾ ਹੋਵੇ। ਹਜ਼ਰਤ ਅਬੂ-ਹੁਰੈਰਾ ਦਾ ਕਹਿਣਾ ਹੈ ਕਿ ਮੈਨੇ ਨਬੀ (ਸ:) ਨੂੰ ਇਹ ਫ਼ਰਮਾਉਂਦੇ ਸੁਨਿਆ ਕਿ ਇਕ ਨਬੀ ਜਿਹਾਦ ਲਈ ਨਿਕਲੇ ਤਾਂ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਕੇ ਮੇਰੇ ਨਾਲ ਉਹ ਵਿਅਕਤੀ ਨਾ ਜਾਵੇ ਜਿਸ ਨੇ ਹੁਣੇ ਹੁਣੇ ਕਿਸੇ ਜ਼ਨਾਨੀ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਅਜੇ ਤਕ ਆਪਣੀ ਪਤਨੀ ਨਾਲ ਸ਼ਰੀਰਿਕ ਸੰਬੰਧ ਨਹੀਂ ਬਣਾ ਸਕਿਆ ਅਤੇ ਉਹ ਇਹ ਸੰਬੰਧ ਬਣਾਉਣਾ ਚਾਹੁੰਦਾ ਹੈ। ਨਾ ਹੀ ਉਹ ਵਿਅਕਤੀ ਜਾਵੇ ਜਿਸ ਨੇ ਘਰ ਬਣਾਇਆ ਹੈ ਪਰ ਅਜੇ ਉਸ ਦੀ ਛੱਤ ਨਹੀਂ ਪਾਈ। ਨਾ ਹੀ ਉਹ ਵਿਅਕਤੀ ਜਾਵੇ ਜਿਸ ਨੇ ਗੱਭਣ ਉਂਠਨੀਆਂ ਤੇ ਬਕਰੀਆਂ ਖ਼ਰੀਦੀਆਂ ਹਨ ਅਤੇ ਉਹ ਉਹਨਾਂ ਦੇ ਬੱਚੇ ਜਮੱਣ ਦੀ ਆਸ ਵਿਚ ਹੈ, ਫੇਰ ਉਹ ਜਿਹਾਦ ਵਿਚ ਚਲੇ ਗਏ। (ਸਹੀ ਬੁਖ਼ਾਰੀ, ਹਦੀਸ: 3124)
Tevbe 9:94
(ਹੇ ਨਬੀ!) ਜਦੋਂ ਤੁਸੀਂ ਇਹਨਾਂ ਕੋਲ (ਜੰਗ) ਤੋਂ ਮੁੜ ਆਉਗੇ, ਫੇਰ ਇਹ (ਮੁਨਾਫ਼ਿਕ) ਲੋਕ ਤੁਹਾਡੇ ਹਜ਼ੂਰ ਬਹਾਨੇ ਪੇਸ਼ ਕਰਨਗੇ (ਹੇ ਨਬੀ!) ਤੁਸੀਂ ਆਖ ਦਿਓ ਕਿ ਬਹਾਨੇ ਨਾ ਬਣਾਓ, ਅਸੀਂ ਤੁਹਾਡੇ ’ਤੇ ਕਦੇ ਵੀ ਵਿਸ਼ਵਾਸ ਨਹੀਂ ਕਰਾਂਗੇ। ਅੱਲਾਹ ਸਾਨੂੰ ਤੁਹਾਡੇ ਬਾਰੇ ਸਭ ਦਸ ਚੁੱਕਿਆ ਹੈ ਅਤੇ ਅੱਗੇ ਲਈ ਵੀ ਅੱਲਾਹ ਤੇ ਉਸ ਦਾ ਰਸੂਲ ਤੁਹਾਡੀਆਂ ਕਰਤੂਤਾਂ ਵੇਖ ਲੈਣਗੇ, ਤੁਸੀਂ ਉਸੇ ਵੱਲ ਪਰਤੇ ਜਾਓਗੇ ਜਿਹੜਾ ਗੁਪਤ ਅਤੇ ਜ਼ਾਹਿਰ ਹਰ ਚੀਜ਼ ਜਾਣਨ ਵਾਲਾ ਹੈ ਫੇਰ ਉਹ ਤੁਹਾਨੂੰ ਦੱਸ ਦੇਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।
Tevbe 9:95
ਜਦੋਂ ਤੁਸੀਂ ਉਹਨਾਂ ਦੇ ਕੋਲ ਮੁੜ ਆਵੋਗੇ, ਫੇਰ ਹੁਣ ਉਹ (ਮੁਨਾਫ਼ਿਕ) ਤੁਹਾਡੇ ਸਾਹਮਣੇ ਅੱਲਾਹ ਦੀਆਂ ਕਸਮਾਂ ਖਾ ਜਾਣਗੇ ਤਾਂ ਜੋ ਤੁਸੀਂ ਉਹਨਾਂ ਨੂੰ ਮੁਆਫ਼ ਕਰ ਦਿਓ, ਸੋ ਤੁਸੀਂ ਉਹਨਾਂ ਤੋਂ ਅਣਦੇਖੀ ਹੀ ਕਰੋ। ਬੇਸ਼ੱਕ ਉਹ ਲੋਕ ਬਹੁਤ ਹੀ ਨਾ-ਪਾਕ ਹਨ[16] ਅਤੇ ਉਹਨਾਂ ਦਾ ਟਿਕਾਣਾ ਨਰਕ ਹੈ, ਇਹ ਸਜ਼ਾ ਉਹਨਾਂ ਦੀਆਂ ਕਰਤੂਤਾਂ ਕਾਰਨ ਹੈ, ਜੋ ਉਹ ਕਰਦੇ ਸਨ।
———
[16] ਵੇਖੋ ਸੂਰਤ ਅਲ-ਤੌਬਾ, ਹਾਸ਼ੀਆ ਆਇਤ 28/9
Tevbe 9:96
ਉਹ ਤੁਹਾਡੇ ਸਾਹਮਣੇ ਇਸ ਲਈ ਕਸਮਾਂ ਖਾਣਗੇ ਤਾਂ ਜੋ ਤੁਸੀਂ ਉਹਨਾਂ ਤੋਂ ਰਾਜ਼ੀ ਹੋ ਜਾਓ। ਜੇ ਤੁਸੀਂ (ਹੇ ਨਬੀ!) ਉਨ੍ਹਾਂ ਤੋਂ ਰਾਜ਼ੀ ਹੋ ਵੀ ਜਾਓ ਤਾਂ ਅੱਲਾਹ ਤਾਂ ਅਜਿਹੇ ਲੋਕਾਂ ਤੋਂ ਰਾਜ਼ੀ ਨਹੀਂ ਹੋਵੇਗਾ ਜਿਹੜੇ ਨਾ-ਫ਼ਰਮਾਨ ਹਨ।
Tevbe 9:97
ਦੇਹਾਤੀ ਲੋਕ ਇਨਕਾਰ ਤੇ ਨਿਫ਼ਾਕ (ਦੋਰੰਗੀ) ਵਿਚ ਵਧੇਰੇ ਕਰੜੇ ਹਨ, ਇਹਨਾਂ ਦਾ ਇੰਜ ਹੋਣਾ ਸੁਭਾਵਿਕ ਹੈ ਕਿਉਂ ਜੋ ਇਹਨਾਂ ਨੂੰ ਉਹਨਾਂ ਹੁਕਮਾਂ ਦਾ ਗਿਆਨ ਹੀ ਨਹੀਂ ਜਿਹੜੇ ਅੱਲਾਹ ਨੇ ਆਪਣੇ ਰਸੂਲ ’ਤੇ ਨਾਜ਼ਿਲ ਕੀਤੇ ਹਨ। ਅੱਲਾਹ ਬਹੁਤ ਹੀ ਗਿਆਨ ਵਾਲਾ ਹੈ ਅਤੇ ਹਿਕਮਤ ਵਾਲਾ (ਸੂਝਵਾਣ) ਹੈ।
Tevbe 9:98
ਇਹਨਾਂ ਦੇਹਾਤੀਆਂ ਵਿੱਚੋਂ ਕੁੱਝ ਅਜਿਹੇ ਵੀ ਹਨ ਕਿ ਉਹ ਜੋ ਵੀ ਅੱਲਾਹ ਦੀ ਰਾਹ ਵਿਚ ਖ਼ਰਚ ਕਰਦੇ ਹਨ ਉਸ ਨੂੰ ਤਾਵਾਨ (ਜੁਰਮਾਨਾ) ਸਮਝਦੇ ਹਨ ਅਤੇ ਤੁਹਾਡੇ ਮੁਸਲਮਾਨਾਂ ਲਈ ਬੁਰੇ ਸਮੇਂ ਲਈ ਉਡੀਕ ਵਾਣ ਰਹਿਣਦੇ ਹਨ ਜਦ ਕਿ ਬੁਰਾ ਸਮੇਂ ਤਾਂ ਇਹਨਾਂ ’ਤੇ ਹੀ ਆਉਣ ਵਾਲਾ ਹੈ। ਅੱਲਾਹ ਹਰ ਗੱਲ ਸੁਣਨ ਵਾਲਾ ਤੇ ਜਾਣਨ ਵਾਲਾ ਹੈ।
Tevbe 9:99
ਕੁੱਝ ਦੇਹਾਤੀ ਅਜਿਹੇ ਵੀ ਹਨ ਜਿਹੜੇ ਅੱਲਾਹ ਅਤੇ ਕਿਆਮਤ ਦਿਹਾੜੇ ’ਤੇ ਵਿਸ਼ਵਾਸ ਰਖਦੇ ਹਨ ਅਤੇ ਜੋ ਵੀ ਖ਼ਰਚ ਕਰਦੇ ਹਨ ਉਸ ਨੂੰ ਅੱਲਾਹ ਦੇ ਨੇੜੇ ਹੋਣ ਦਾ ਸਾਧਨ ਸਮਝਦੇ ਹਨ ਅਤੇ ਰਸੂਲ ਦੀਆਂ ਦੁਆਵਾਂ ਦਾ ਸਾਧਨ ਸਮਝਦੇ ਹਨ। ਇਹਨਾਂ ਦਾ (ਅੱਲਾਹ ਦੀ ਰਾਹ ਵਿਚ ਖ਼ਰਚ ਕਰਨਾ ਜ਼ਰੂਰ ਹੀ ਨੇੜਤਾ ਦਾ ਸਾਧਨ ਬਣੇਗਾ ਅਤੇ ਉਹਨਾਂ ਨੂੰ ਅੱਲਾਹ ਜ਼ਰੂਰ ਹੀ ਆਪਣੀ ਰਹਿਮਤ ਵਿਚ ਦਾਖ਼ਲ ਕਰੇਗਾ। ਅੱਲਾਹ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।
Tevbe 9:100
(ਇਸਲਾਮ) ਕਬੂਲ ਕਰਨ ਵਿਚ ਪਹਿਲ ਕਰਨ ਵਾਲੇ ਮਹਾਜਰ ਅਤੇ ਅਨਸਾਰ (ਸਹਾਈ) ਅਤੇ ਉਹ ਲੋਕ ਜਿਨ੍ਹਾਂ ਨੇ ਨੇਕ ਦਿਲੀ ਨਾਲ ਉਹਨਾਂ (ਅੱਲਾਹ ਤੇ ਰਸੂਲ) ਦੀ ਪੈਰਵੀ ਕੀਤੀ, ਅੱਲਾਹ ਉਹਨਾਂ ਸਭ ਤੋਂ ਰਾਜ਼ੀ ਹੋਇਆ ਅਤੇ ਉਹ ਵੀ ਸਾਰੇ ਉਸ (ਅੱਲਾਹ) ਤੋਂ ਰਾਜ਼ੀ ਹੋ ਗਏ। ਅੱਲਾਹ ਨੇ ਉਹਨਾਂ ਲਈ ਉਹ ਬਾਗ਼ ਤਿਆਰ ਕੀਤੇ ਹੋਏ ਹਨ, ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹਨ। ਉੱਥੇ ਹੀ ਉਹ ਸਦਾ ਰਹਿਣਗੇ, ਇਹੋ ਅਸਲੀ ਕਾਮਯਾਬੀ ਹੈ।
Tevbe 9:101
ਤੁਹਾਡੇ ਆਲੇ-ਦੁਆਲੇ ਜਿਹੜੇ ਦੇਹਾਤੀ (ਬੱਦੂ) ਹਨ ਇਹਨਾਂ ਵਿੱਚੋਂ ਕੁੱਝ ਮੁਨਾਫ਼ਿਕ ਹਨ ਅਤੇ ਕੁੱਝ ਮਦੀਨੇ ਦੇ ਵਸਨੀਕ ਵੀ ਆਪਣੇ ਨਿਫ਼ਾਕ (ਦੋਗਲੇਪਣ) ’ਤੇ ਅੜੇ ਹੋਏ ਹਨ। (ਹੇ ਨਬੀ!) ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਅਸੀਂ ਉਹਨਾਂ ਨੂੰ ਜਾਣਦੇ ਹਾਂ, ਅਸੀਂ ਛੇਤੀ ਹੀ ਉਹਨਾਂ ਨੂੰ ਦੋਹਰੀ ਸਜ਼ਾ ਦਿਆਂਗੇ, ਫੇਰ ਉਹ ਬਹੁਤ ਹੀ ਵੱਡੇ ਅਜ਼ਾਬ ਵੱਲ ਪਰਤਾਏ ਜਾਣਗੇ।
Tevbe 9:102
ਕੁੱਝ ਅਜਿਹੇ ਵੀ ਹਨ ਜਿਹੜੇ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਦੇ ਹਨ ਉਹਨਾਂ ਨੇ ਰਲੇ ਮਿਲੇ ਕੰਮ ਕੀਤੇ ਸੀ ਕੁੱਝ ਚੰਗੇ ਵੀ ਤੇ ਕੁੱਝ ਮਾੜੇ ਵੀ। ਆਸ ਹੈ ਕਿ ਅੱਲਾਹ ਉਹਨਾਂ ਦੀ ਤੌਬਾ ਕਬੂਲ ਕਰੇਗਾ।[17] ਬੇਸ਼ੱਕ ਅੱਲਾਹ ਬਖ਼ਸ਼ਣਹਾਰ ਅਤੇ ਮਿਹਰਾਂ ਵਾਲਾ ਹੈ।
———
[17] ਇਸ ਹਦੀਸ ਵਿਚ ਇਸ ਆਇਤ ਦੀ ਵਿਆਖਿਆ ਇੰਜ ਕੀਤੀ ਗਈ ਹੈ ਕਿ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਇਕ ਰਾਤ ਮੇਰੇ ਕੋਲ ਦੋ ਫ਼ਰਿਸ਼ਤੇ ਆਏ ਅਤੇ ਮੈਨੂੰ ਜਗਾ ਕੇ ਅਜਿਹੇ ਸ਼ਹਿਰ ਵਲ ਲੈ ਗਏ ਜਿਹੜਾ ਸੋਨੇ ਅਤੇ ਚਾਂਦੀ ਦੀਆਂ ਇੱਟਾਂ ਨਾਲ ਉਸਾਰਿਆ ਹੋਇਆ ਸੀ। ਉੱਥੇ ਸਾਨੂੰ ਅਜਿਹੇ ਲੋਕ ਮਿਲੇ ਜਿਨ੍ਹਾਂ ਦੇ ਅੱਧੇ ਸ਼ਰੀਰ ਦਿਸਣ ਵਿਚ ਸੁਹਣੇ ਲਗਦੇ ਸੀ ਅਤੇ ਅੱਧੇ ਭੇੜੇ। ਫ਼ਰਿਸ਼ਤਿਆਂ ਨੇ ਉਹਨਾਂ ਨੂੰ ਕਿਹਾ ਕਿ ਇਸ ਨਹਿਰ ਵਿਚ ਦਾਖ਼ਿਲ ਹੋ ਜਾਓ ਸੋ ਉਹ ਉਸ ਵਿਚ ਦਾਖ਼ਿਲ ਹੋ ਗਏ ਜਦੋਂ ਉਹ ਵਾਪਿਸ ਆਏ ਤਾਂ ਉਹਨਾਂ ਦੀ ਬਦਸੂਰਤੀ ਖ਼ਤਮ ਹੋ ਚੁੱਕੀ ਸੀ ਅਤੇ ਉਹ ਬਹੁਤ ਹੀ ਸੋਹਣੇ ਬਣ ਗਏ ਸੀ। ਫ਼ਰਿਸ਼ਤਿਆਂ ਨੇ ਮੈਨੂੰ ਆਖਿਆ ਕਿ ਇਹ ਬਾਗ਼ੇ ਅਦਨ ਹੈ ਅਤੇ ਇਹੋ ਤੁਹਾਡਾ ਨਿਵਾਸ ਸਥਾਨ ਹੈ। ਫੇਰ ਉਹਨਾਂ ਫ਼ਰਿਸ਼ਤਿਆ ਨੇ ਕਿਹਾ ਕਿ ਇਹ ਲੋਕ ਜਿਨ੍ਹਾਂ ਦੇ ਅੱਧੇ ਸ਼ਰੀਰ ਸੋਹਣੇ ਸੀ ਅਤੇ ਅੱਧੇ ਭੇੜੇ ਸੀ ਇਹ ਅਜਿਹੇ ਲੋਕ ਸੀ ਜਿਹੜੇ ਚੰਗੇ ਅਤੇ ਮਾੜੇ ਦੋਨਾ ਤਰ੍ਹਾਂ ਦੇ ਕੰਮ ਕਰਦੇ ਸੀ ਪਰ ਅੱਲਾਹ ਨੇ ਉਹਨਾਂ ਨੂੰ ਮੁਆਫ਼ ਕਰ ਦਿੱਤਾ। (ਸਹੀ ਬੁਖ਼ਾਰੀ, ਹਦੀਸ 4674)
Tevbe 9:103
(ਹੇ ਨਬੀ!) ਤੁਸੀਂ ਉਹਨਾਂ ਦੇ ਮਾਲਾਂ ਵਿੱਚੋਂ ਸਦਕਾ ਲਵੋ ਅਤੇ (ਇਸ ਦੁਆਰਾ) ਉਹਨਾਂ ਨੂੰ ਪਵਿੱਤਰ ਕਰੋ ਅਤੇ ਨੇਕੀ ਦੀ ਰਾਹ ਵਿਚ ਉਹਨਾਂ ਨੂੰ ਵਧਾਓ ਅਤੇ ਉਹਨਾਂ ਲਈ ਦੁਆ ਵੀ ਕਰੋ। ਨਿਰਸੰਦੇਹ, ਤੁਹਾਡੀ ਕੀਤੀ ਹੋਈ ਦੁਆ ਉਹਨਾਂ ਲਈ ਮਨ ਦੀ ਸ਼ਾਂਤੀ ਦਾ ਸਾਧਨ ਹੈ। ਅੱਲਾਹ ਚੰਗੀ ਤਰ੍ਹਾਂ ਸੁਣਦਾ ਤੇ ਜਾਣਦਾ ਹੈ।
Tevbe 9:104
ਕੀ ਇਹ ਨਹੀਂ ਜਾਣਦੇ ਕਿ ਅੱਲਾਹ ਹੀ ਆਪਣੇ ਬੰਦਿਆਂ ਦੀ ਦੁਆ ਕਬੂਲ ਕਰਦਾ ਹੈ ਅਤੇ ਉਹੀਓ ਸਦਕੇ (ਪੁਨ-ਦਾਨ) ਕਬੂਲ ਕਰਦਾ ਹੈ। ਬੇਸ਼ੱਕ ਅੱਲਾਹ ਹੀ ਤੌਬਾ ਨੂੰ ਕਬੂਲ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ।
Tevbe 9:105
(ਹੇ ਨਬੀ!) ਤੁਸੀਂ ਆਖ ਦਿਓ! ਕਿ ਤੁਸੀਂ ਅਮਲਾਂ ਕਰਦੇ ਰਹੋ। ਤੁਹਾਡੇ ਅਮਲਾਂ ਨੂੰ ਅੱਲਾਹ ਆਪ ਹੀ ਵੇਖ ਲਵੇਗਾ ਅਤੇ ਉਸ ਦਾ ਰਸੂਲ ’ਤੇ ਈਮਾਨ ਵਾਲੇ ਵੀ ਵੇਖ ਲੈਣਗੇ ਅਤੇ ਤੁਸੀਂ ਜ਼ਰੂਰ ਹੀ ਉਸੇ ਵੱਲ ਪਰਤਾਏ ਜਾਓਗੇ, ਜਿਹੜਾ ਸਾਰੀਆਂ ਹੀ ਲੁੱਕੀਆਂ ਅਤੇ ਖੁੱਲ੍ਹੀਆਂ ਹੋਈਆਂ ਗੱਲਾਂ ਨੂੰ ਜਾਣਦਾ ਹੈ। ਸੋ ਉਹ ਤੁਹਾਨੂੰ ਤੁਹਾਡਾ ਸਾਰਾ ਕੀਤਾ ਕਰਿਆ ਦੱਸ ਦੇਵੇਗਾ।
Tevbe 9:106
ਅਤੇ ਕੁੱਝ ਉਹ ਲੋਕ ਹਨ ਜਿਨ੍ਹਾਂ ਦਾ ਮਾਮਲਾ ਅਜਿਹੇ ਅੱਲਾਹ ਦੇ ਹੁਕਮ ’ਤੇ ਆਉਣ ਤਕ ਪਿੱਛੇ ਪਾ ਦਿੱਤਾ ਹੈ। ਉਹ ਜਾਂ ਤਾਂ ਉਹਨਾਂ ਨੂੰ ਸਜ਼ਾ ਦੇਵੇਗਾ ਜਾਂ ਉਹਨਾਂ ਦੀ ਤੌਬਾ ਕਬੂਲ ਕਰ ਲੇਵੇਗਾ। ਅੱਲਾਹ ਭਲੀ-ਭਾਂਤ ਜਾਣਨ ਵਾਲਾ ਤੇ ਸੂਝਵਾਨ ਹੈ।
Tevbe 9:107
ਕੁੱਝ ਲੋਕ ਉਹ ਵੀ ਹਨ ਜਿਨ੍ਹਾਂ ਨੇ ਇਸ ਲਈ ਮਸੀਤ ਬਣਵਾਈ ਸੀ ਤਾਂ ਜੋ (ਮੁਸਲਮਾਨਾਂ ਨੂੰ) ਨੁਕਸਾਨ ਪਹੁੰਚਾਉਣ, ਕੁਫ਼ਰ ਨੂੰ ਵਧਾਉਣ ਅਤੇ ਮੁਸਲਮਾਨਾਂ ਵਿਚ ਫੁੱਟ ਪਾਉਣ ਅਤੇ ਉਸ ਵਿਅਕਤੀ ਲਈ ਘਾਤ ਦਾ ਪ੍ਰਬੰਧ ਕਰਨ ਜਿਹੜਾ ਇਸ ਤੋਂ ਪਹਿਲਾਂ ਅੱਲਾਹ ਅਤੇ ਉਸ ਦੇ ਰਸੂਲ ਦੇ ਵਿਰੁੱਧ ਲੜ ਚੁੱਕਿਆ ਹੈ। ਉਹ ਕਸਮਾਂ ਖਾ ਖਾ ਕੇ ਆਖਣਗੇ ਕਿ ਸਾਡਾ ਇਰਾਦਾ ਤਾਂ ਭਲਾਈ ਕਰਨਾ ਸੀ। ਅੱਲਾਹ ਗਵਾਹੀ ਦਿੰਦਾ ਹੈ ਕਿ ਬੇਸ਼ੱਕ ਉਹ ਉੱਕਾ ਹੀ ਝੂਠੇ ਹਨ।
Tevbe 9:108
(ਹੇ ਨਬੀ!) ਤੁਸੀਂ ਉਸ ਮਸੀਤ (ਭਾਵ ਮਸਜਿਦੇ ਜ਼ੱਰਾਰ) ਵਿਚ ਕਦੇ ਵੀ ਖੜੇ ਨਾ ਹੋਣਾ। ਹਾਂ! ਜਿਸ ਮਸੀਤ ਦੀ ਨੀਂਹ ਪਹਿਲੇ ਹੀ ਦਿਨ ਤੋਂ ਤਕਵੇ ’ਤੇ (ਭਾਵ ਨੇਕ ਨਿੱਯਤੀ) ਨਾਲ ਰੱਖੀ ਗਈ ਹੋਵੇ, ਉਹੀ (ਮਸੀਤ) ਇਸ ਯੋਗ ਹੈ ਕਿ ਉਸ ਵਿਚ ਤੁਸੀਂ (ਨਮਾਜ਼ ਲਈ) ਖੜੇ ਹੋਵੋ, ਇਸ ਵਿਚ ਅਜਿਹੇ ਲੋਕ ਵੀ ਹਨ ਜਿਹੜੇ ਪਾਕ ਰਹਿਣਾ ਪਸੰਦ ਕਰਦੇ ਹਨ। ਅੱਲਾਹ ਵੀ ਪਾਕ ਰਹਿਣ ਵਾਲਿਆਂ ਨੂੰ ਹੀ ਪਸੰਦ ਕਰਦਾ ਹੈ।
Tevbe 9:109
ਕੀ ਉਹ ਵਿਅਕਤੀ ਵਧੀਆ ਹੈ ਜਿਸ ਨੇ ਆਪਣੀ ਇਮਾਰਤ ਦੀ ਨੀਂਹ ਅੱਲਾਹ ਦੇ ਡਰ-ਭੈ ਅਤੇ ਉਸ ਦੀ ਰਜ਼ਾ ਲਈ ਰੱਖੀ ਹੋਵੇ ਜਾਂ ਉਹ ਵਿਅਕਤੀ ਜਿਸ ਨੇ ਆਪਣੀ ਇਮਾਰਤ ਦੀ ਨੀਂਹ ਕਿਸੇ ਦਰਿਆ ਦੇ ਕੰਡੇ ’ਤੇ ਰੱਖੀ ਹੋਵੇ, ਜਿਹੜੀ ਡਿੱਗਣ ਵਾਲੀ ਹੋਵੇ, ਫਿਰ ਉਹ ਉਸ ਨੂੰ ਲੈਕੇ ਨਰਕ ਦੀ ਅੱਗ ਵਿਚ ਡਿਗ ਜਾਵੇ। ਅੱਲਾਹ ਅਜਿਹੇ ਜ਼ਾਲਮਾਂ ਨੂੰ ਸਮਝ ਨਹੀਂ ਦਿੰਦਾ।
Tevbe 9:110
ਉਹਨਾਂ ਦੀ ਉਸਾਰੀ ਹੋਈ ਇਮਾਰਤ ਸਦਾ ਲਈ ਉਹਨਾਂ ਦੇ ਮਨਾਂ ਵਿਚ (ਕੰਡਾ ਬਣਕੇ) ਚੁਬਦੀ ਰਹੇਗੀ, ਜੇ ਉਹਨਾਂ ਦੇ ਦਿਲ ਹੀ ਟੋਟੇ-ਟੋਟੇ ਹੋ ਜਾਣ ਤਾਂ ਗੱਲ ਹੈ। ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਸੂਝਵਾਨ ਹੈ।
Tevbe 9:111
ਬੇਸ਼ੱਕ ਅੱਲਾਹ ਨੇ ਮੁਸਲਮਾਨਾਂ ਤੋਂ ਉਹਨਾਂ ਦੀਆਂ ਜਾਨਾਂ ਅਤੇ ਮਾਲਾਂ ਨੂੰ ਜੰਨਤ ਦੇ ਬਦਲੇ ਖ਼ਰੀਦ ਲਿਆ ਹੈ। ਉਹੀ ਲੋਕੀ ਅੱਲਾਹ ਦੀ ਰਾਹ ਵਿਚ ਲੜਦੇ ਹਨ, ਉਹ ਕਤਲ ਕਰਦੇ ਵੀ ਹਨ ਤੇ ਕਤਲ ਹੁੰਦੇ ਵੀ ਹਨ। ਇਸ ਲਈ (ਜੰਨਤ ਦਾ) ਵਾਅਦਾ ਕੀਤਾ ਗਿਆ ਹੈ, ਜਿਹੜਾ ਤੌਰੈਤ ਇੰਜੀਲ ਤੇ .ਕੁਰਆਨ ਵਿੱਚੋਂ ਹੈ। ਅੱਲਾਹ ਤੋਂ ਵੱਧ ਕੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਾਲਾ ਕੌਣ ਹੈ। ਸੋ (ਹੇ ਮੁਸਲਮਾਨੋ!) ਜਿਹੜਾ ਤੁਸੀਂ ਅੱਲਾਹ ਨਾਲ ਸੌਦਾ ਕੀਤਾ ਹੈ ਇਸ ਲਈ ਖ਼ੁਸ਼ੀਆਂ ਮਨਾਓ ਤੇ ਇਹੋ ਵੱਡੀ ਸਫ਼ਲਤਾ ਹੈ।[18]
———
[18] ਇਸ ਵਿੱਚ ਜਹਾਦੀ ਮੁਹੱਤਤਾ ਦੱਸੀ ਗਈ ਹੈ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਜਿਹੜਾ ਵਿਅਕਤੀ ਅੱਲਾਹ ਦੀ ਰਾਹ ਵਿਚ ਜਹਾਦ ਕਰਦਾ ਹੈ ਅਤੇ ਅੱਲਾਹ ਦੀ ਰਾਹ ਵਿਚ ਜਹਾਦ ਅਤੇ ਉਸ ਦੇ ਕਲਮੇ ਦੀ ਪੁਸ਼ਟੀ ਕਰਨ ਉੱਤੇ ਉਸ ਨੂੰ ਘਰੋਂ ਕਡਿਆ ਗਿਆ ਤਾਂ ਅੱਲਾਹ ਉਸ ਦਾ ਜ਼ਾਮਨ ਬਣ ਜਾਂਦਾ ਹੈ ਫੇਰ ਜਾਂ ਤਾਂ ਉਸ ਨੂੰ ਜੰਨਤ ਵਿਚ ਦਾਖ਼ਿਲ ਕਰੇਗਾ ਜਾਂ ਚੰਗਾ ਬਦਲਾ ਅਤੇ ਮਾਲੇ ਗ਼ਨੀਮਤ ਦੇਕੇ ਉਸ ਦੇ ਨਿਵਾਸ ਸਥਾਨ ਤੱਕ ਪਹੁੰਚਾ ਦੇਵੇਗਾ ਜਿਥੇ ਉਹ ਆਇਆ ਸੀ। (ਸਹੀ ਬੁਖ਼ਾਰੀ, ਹਦੀਸ 3123) ● ਇਸੇ ਤਰ੍ਹਾਂ ਜਿਹੜਾ ਕੋਈ ਜਿਹਾਦ ਨਹੀਂ ਕਰਦਾ ਤਾਂ ਉਸ ਦੇ ਲਈ ਕਰੜੀ ਚੇਤਾਵਨੀ ਹੈ। ਨਬੀ (ਸ:) ਨੇ ਫ਼ਰਮਾਇਆ ਕਿ ਜਿਹੜਾ ਕੋਈ ਜਿਹਾਦ ਨਹੀਂ ਕਰਦਾ ਤਾਂ ਅੱਲਾਹ ਉਸ ਉੱਤੇ ਜ਼ਿੱਲਤ ਭਾਰੂ ਕਰ ਦਿੰਦਾ ਹੈ। ਅਤੇ ਉਹ ਜ਼ਿੱਲਤ ਉਸ ਤੋਂ ਹਟਾਈ ਨਹੀਂ ਜਾਵੇਗੀ। ਇਥੋਂ ਤੱਕ ਕਿ ਤੁਸੀਂ ਆਪਣੇ ਦੀਨ ਇਸਲਾਮ ਵੱਲ ਮੁੜ ਆਉ। (ਅਬੂ ਦਾਊਦ, ਹਦੀਸ 3462)
Tevbe 9:112
ਇਹ ਲੋਕ ਤੌਬਾ ਕਰਨ ਵਾਲੇ, ਇਬਾਦਤ ਕਰਨ ਵਾਲੇ, ਰੱਬ ਦੀ ਪ੍ਰਸੰਸ਼ਾ ਕਰਨ ਵਾਲੇ, ਰੋਜ਼ਾਂ ਰੱਖਣ ਵਾਲੇ, ਚੰਗੀਆਂ ਗੱਲਾਂ ਦੀ ਸਿੱਖਿਆ ਦੇਣ ਵਾਲੇ, ਬੁਰੀਆਂ ਗੱਲਾਂ ਤੋਂ ਰੋਕਣ ਵਾਲੇ ਅਤੇ ਅੱਲਾਹ ਦੀਆਂ ਹੱਦਾ ਦੀ ਰਾਖੀ ਕਰਨ ਵਾਲੇ ਹਨ। (ਹੇ ਨਬੀ!) ਅਜਿਹੇ ਮੋਮਿਨਾਂ ਨੂੰ (ਜੰਨਤਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾ ਦਿਓ।
Tevbe 9:113
ਨਬੀ ਅਤੇ ਦੂਜੇ ਮੁਸਲਮਾਨਾਂ ਲਈ ਇਹ ਗੱਲ ਜਾਇਜ਼ ਨਹੀਂ ਕਿ ਮੁਸ਼ਰਿਕਾਂ ਲਈ ਰੱਬ ਤੋਂ ਬਖ਼ਸ਼ਿਸ਼ ਦੀ ਦੁਆ ਕਰਨ ਭਾਵੇਂ ਉਹ ਉਹਨਾਂ ਦੇ ਸਕੇ-ਸੰਬੰਧੀ ਹੀ ਕਿਉਂ ਨਾ ਹੋਣ ਜਦ ਕਿ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਉਹ ਲੋਕੀ ਨਰਕੀ ਹਨ।
Tevbe 9:114
ਰਹੀ ਗੱਲ ਇਬਰਾਹੀਮ ਦਾ ਆਪਣੇ ਪਿਤਾ ਲਈ ਖਿਮਾ ਦੀ ਦੁਆ ਮੰਗਣ ਦੀ ਉਹ ਤਾਂ ਕੇਵਲ ਇਕ ਵਚਨ ਸੀ ਜਿਹੜਾ (ਇਬਰਾਹੀਮ) ਨੇ ਉਸ ਨਾਲ ਕਰ ਲਿਆ ਸੀ। ਜਦੋਂ ਉਸ ਨੇ ’ਤੇ ਇਹ ਗੱਲ ਸ਼ਪੱਸ਼ਟ ਹੋ ਗਈ ਕਿ ਉਹ ਤਾਂ ਅੱਲਾਹ ਦਾ ਦੁਸ਼ਮਨ ਹੈ ਤਾਂ ਉਹ (ਇਬਰਾਹੀਮ ਆਪਣੇ ਪਿਤਾ ਤੋਂ) ਅਬਾਜ਼ਾਰ ਹੋ ਗਿਆ।[19] ਹਕੀਕਤ ਇਹੋ ਹੈ ਕਿ ਇਬਰਾਹੀਮ ਬਹੁਤ ਹੀ ਕੌਮਲ ਹਿਰਦੇ ਵਾਲਾ ਤੇ ਬਹੁਤ ਹੀ ਸਹਿਣਸ਼ੀਲ ਵਿਅਕਤੀ ਸੀ।
———
[19] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 74/6
Tevbe 9:115
ਅੱਲਾਹ ਅਜਿਹਾ ਨਹੀਂ ਕਰਦਾ ਕਿ ਕਿਸੇ ਕੌਮ ਨੂੰ ਹਿਦਾਇਤ ਦੇਣ ਤੋਂ ਬਾਅਦ ਗੁਮਰਾਹ ਕਰ ਦੇਵੇ ਜਦੋਂ ਤਕ ਕਿ ਉਹਨਾਂ ਨੂੰ ਉਹ ਸਾਰੀਆਂ ਗੱਲਾਂ ਨੂੰ ਸਪਸ਼ਟ ਰੂਪ ਵਿਚ ਦੱਸ ਨਾ ਦੇਵੇ ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ।[20] ਬੇਸ਼ੱਕ ਅੱਲਾਹ ਹਰੇਕ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
———
[20] ਇਸ ਤੋਂ ਆਲਮਾਂ ਨੇ ਇਹ ਸਿੱਧ ਕੀਤਾ ਹੈ ਕਿ ਸਪਸ਼ਟ ਦਲੀਲ ਤੋਂ ਕਿਸੇ ਮੁਸਲਮਾਨ ਨੂੰ ਕਾਫ਼ਿਰ ਨਹੀਂ ਕਹਿਣਾ ਚਾਹੀਦਾ।
Tevbe 9:116
ਬੇਸ਼ੱਕ ਅੱਲਾਹ ਹੀ ਧਰਤੀ ਤੇ ਅਕਾਸ਼ਾਂ ਦਾ ਮਾਲਿਕ ਹੈ, ਉਹੀਓ ਜੀਵਨ ਤੇ ਮੌਤ ਦਿੰਦਾ ਹੈ ਅਤੇ ਅੱਲਾਹ ਤੋਂ ਛੁੱਟ ਤੁਹਾਡਾ ਹੋਰ ਕੋਈ ਨਾ ਸਾਥੀ ਹੈ ਨਾ ਹੀ ਮਦਦਗਾਰ ਹੈ।
Tevbe 9:117
ਅੱਲਾਹ ਨੇ ਨਬੀ (ਸ:) ਦਾ ਅਤੇ ਉਨ੍ਹਾਂ ਮੁਹਾਜਰਾਂ ਤੇ ਅਨਸਾਰਾਂ (ਸਹਾਇਕ) ਦਾ ਵਿਸ਼ੇਸ਼ ਧਿਆਨ ਰੱਖਿਆ ਹੈ, ਕਿਉਂ ਜੋ ਉਹਨਾਂ ਨੇ ਬੜੇ ਔਖੇ ਸਮੇਂ ਨਬੀ ਦਾ ਸਾਥ ਦਿੱਤਾ, ਭਾਵੇਂ ਕਿ ਬਾਅਦ ਵਿਚ ਉਹਨਾਂ ਵਿੱਚੋਂ ਇਕ ਟੋਲੀ ਦੇ ਦਿਲ ਡੋਲ ਰਹੇ ਸਨ, ਪਰ ਅੱਲਾਹ ਨੇ ਫੇਰ ਵੀ ਉਹਨਾਂ ’ਤੇ ਕ੍ਰਿਪਾ ਕੀਤੀ। ਬੇਸ਼ੱਕ ਉਹ ਉਹਨਾਂ ’ਤੇ ਬਹੁਤ ਹੀ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।
Tevbe 9:118
ਅੱਲਾਹ ਨੇ ਉਹਨਾਂ ਤਿੰਨਾਂ ਨੂੰ ਵੀ ਮੁਆਫ਼ ਕਰ ਦਿੱਤਾ ਜਿਨ੍ਹਾਂ ਦਾ ਮਾਮਲਾ ਰੱਬੀ ਹੁਕਮਾਂ ਦੀ ਉਡੀਕ ਵਿਚ ਪਿੱਛੇ ਪਾ ਦਿੱਤਾ ਗਿਆ ਸੀ, ਇੱਥੋਂ ਤਕ ਕਿ ਧਰਤੀ ਆਪਣੀ ਸਾਰੀ ਵਿਸ਼ਾਲਤਾ ਹੋਣ ਦੇ ਬਾਵਜੂਦ ਉਹਨਾਂ ਲਈ ਤੰਗ ਹੋ ਗਈ ਸੀ (ਭਾਵ ਛੋਟੀ ਹੋ ਗਈ ਸੀ) ਅਤੇ ਉਹਨਾਂ ਦੇ ਪ੍ਰਾਣ ਵੀ ਉਹਨਾਂ ’ਤੇ ਭਾਰ ਬਣੇ ਹੋਏ ਸੀ ਅਤੇ ਉਹਨਾਂ ਨੇ ਇਹ ਸਮਝ ਲਿਆ ਸੀ ਕਿ ਹੁਣ ਅੱਲਾਹ ਤੋਂ ਬਚਣ ਲਈ ਛੁੱਟ ਉਸ ਦੀ ਮਿਹਰਾਂ ਤੋਂ ਕੋਈ ਸ਼ਰਨ-ਅਸਥਾਨ ਨਹੀਂ। ਅੱਲਾਹ ਨੇ ਉਹਨਾਂ ਵੱਲ ਧਿਆਨ ਦਿੱਤਾ ਤਾਂ ਜੋ ਅੱਗੇ ਲਈ ਤੌਬਾ ਕਰ ਸਕਣ। ਬੇਸ਼ੱਕ ਅੱਲਾਹ ਬਹੁਤ ਤੌਬਾ ਕਬੂਲ ਕਰਨ ਵਾਲਾ ਤੇ ਰਹਿਮ ਕਰਨ ਵਾਲਾ ਹੈ।
Tevbe 9:119
ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋ ਅਤੇ ਸੱਚੇ ਲੋਕਾਂ ਦਾ ਹੀ ਸਾਥ ਦਿਓ।[21]
———
[21] ਅੱਲਾਹ ਦੇ ਨਬੀ ਨੇ ਫ਼ਰਮਾਇਆ ਕਿ ਬੇਸ਼ੱਕ ਸੱਚਾਈ ਨੇਕੀ ਵੱਲ ਹਿਦਾਇਤ ਕਰਦੀ ਹੈ ਅਤੇ ਨੇਕੀ ਜੰਨਤ ਵਲ ਲੈਕੇ ਜਾਂਦੀ ਹੈ ਅਤੇ ਆਦਮੀ ਸੱਚ ਬੋਲਦਾ ਰਹਿੰਦਾ ਹੈ। ਇਥੋਂ ਤੱਕ ਕਿ ਸਚਿਆਦਾ ਬਣ ਜਾਂਦਾ ਹੈ ਅਤੇ ਝੂਠ ਗੁਨਾਹ ਵੱਲ ਲੈਕੇ ਜਾਂਦਾ ਹੈ ਅਤੇ ਨਰਕ ਵੱਲ ਪਹੁੰਚਾ ਦਿੰਦਾ ਹੈ। ਜਿਹੜਾ ਵਿਅਕਤੀ ਝੂਠ ਬੋਲਦਾ ਰਹਿੰਦਾ ਹੈ ਉਹ ਅੱਲਾਹ ਕੋਲ ਝੂਠਾ ਲਿਖ ਦਿਤਾ ਜਾਂਦਾ ਹੈ। (ਸਹੀ ਬੁਖ਼ਾਰੀ, ਹਦੀਸ 6094)
Tevbe 9:120
ਮਦੀਨੇ ਦੇ ਵਸਨੀਕ ਤੇ ਆਲੇ-ਦੁਆਲੇ ਦੇ ਬਦੂਆਂ ਨੂੰ ਇਹ ਉੱਕਾ ਹੀ ਸ਼ੋਭਦਾ ਨਹੀਂ ਸੀ ਕਿ ਉਹ (ਜਿਹਾਦ ਵਿਚ) ਅੱਲਾਹ ਦੇ ਰਸੂਲ ਤੋਂ ਪਿੱਛੇ ਰਹਿ ਜਾਣ ਅਤੇ ਨਾ ਹੀ ਇਹ (ਸ਼ੋਭਦਾ ਹੈ) ਕਿ ਆਪਣੀ ਜਾਨਾਂ ਨੂੰ ਨਬੀ ਦੀ ਜਾਨ ਤੋਂ ਵੱਧ ਪਿਆਰੀਆਂ ਸਮਝਣ। ਇਹ ਇਸ ਲਈ ਕਿ ਇਹ ਉਹ (ਲੋਕ) ਹਨ ਜਿਹੜੇ ਅੱਲਾਹ ਦੀ ਰਾਹ ਵਿਚ ਭੁੱਖੇ ਪਿਆਸੇ ਤੇ ਥਕੇਵੇਂ ਸਹਿਣ ਕਰਦੇ ਹਨ ਅਤੇ ਅਜਿਹੇ ਰਾਹਾਂ ਨੂੰ ਪੈਰਾਂ ਨਾਲ ਪੁੱਟਦੇ ਹਨ ਜਿਹੜੇ ਸੱਚ ਦੇ ਇਨਕਾਰੀਆਂ ਨੂੰ ਬਹੁਤ ਹੀ ਭੈੜੀ ਜਾਪਦੀ ਹੈ ਅਤੇ ਵੈਰੀਆਂ ਤੋਂ ਜਿਹੜੀ ਵੀ ਸਫ਼ਲਤਾ ਪ੍ਰਾਪਤ ਕਰਦੇ ਹਨ ਉਸ ਦੇ ਬਦਲੇ ਉਹਨਾਂ ਲਈ ਨੇਕ ਕਰਮ ਲਿਖੇ ਜਾਂਦੇ ਹਨ। ਬੇਸ਼ੱਕ ਅੱਲਾਹ ਕੋਲ ਪਰਉਪਕਾਰੀਆਂ ਦਾ ਸੇਵਾ ਫਲ ਮਾਰਿਆ ਨਹੀਂ ਜਾਂਦਾ।
Tevbe 9:121
ਅਤੇ ਜੋ ਵੀ ਥੋੜ੍ਹਾ ਜਾਂ ਬਹੁਤਾ ਖ਼ਰਚ ਕਰਦੇ ਹਨ ਅਤੇ ਉਹ ਜਿਹੜੀ ਵੀ ਘਾਟੀ (ਲੜਦੇ ਹੋਏ) ਪਾਰ ਕਰਦੇ ਹਨ ਉਹ ਸਭ ਕੁੱਝ ਉਹਨਾਂ ਦੇ ਨਾਂ ਲਿਖ ਦਿੱਤਾ ਜਾਂਦਾ ਹੈ ਤਾਂ ਜੋ ਅੱਲਾਹ ਉਹਨਾਂ ਨੂੰ ਉਹਨਾਂ ਦੇ ਕੰਮਾਂ ਦਾ ਵਧੀਆ ਬਦਲਾ ਦੇਵੇ।[22]
———
[22] ਇਸ ਵਿੱਚ ਅੱਲਾਹ ਦੇ ਫ਼ਜ਼ਲਾਂ ਦੀ ਚਰਚਾ ਕੀਤੀ ਗਈ ਹੈ ਜੋ ਉਹ ਨੇਕੀ ਦਾ ਬਦਲਾ ਦਿੰਦੇ ਸਮੇਂ ਇਖ਼ਤਿਆਰ ਕਰਦਾ ਹੈ ਕਿ ਹਰ ਨੇਕ ਕੰਮ ਕਰਨ ’ਤੇ ਦਸ ਤੋਂ ਲੈ ਕੇ ਸਤ ਸੋ ਗੁਣਾ ਤੱਕ ਸਵਾਬ ਮਿਲਦਾ ਹੈ ਅਤੇ ਜੇ ਉਹ ਕੋਈ ਬੁਰਾ ਕੰਮ ਕਰਦਾ ਹੈ ਤਾਂ ਇਕ ਹੀ ਗੁਣਾ ਗਿਣਿਆ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਅੱਲਾਹ ਉਸ ਨੂੰ ਮਾਫ਼ ਕਰ ਦੇਵੇ। (ਸਹੀ ਬੁਖ਼ਾਰੀ, ਹਦੀਸ 41)
Tevbe 9:122
ਅਤੇ ਮੋਮਿਨਾਂ ਨੂੰ ਨਹੀਂ ਚਾਹੀਦਾ ਕਿ ਉਹ ਸਾਰੇ ਦੇ ਸਾਰੇ (ਜੰਗ ਲਈ) ਟੁਰ ਪੈਣ। ਉਹਨਾਂ ਦੇ ਹਰ ਕਬੀਲੇ ਵਿੱਚੋਂ ਇਕ ਟੋਲੀ ਦੀਨ ਦੀ ਸੂਝ-ਬੂਝ ਪ੍ਰਾਪਤ ਕਰਨ ਲਈ ਕਿਉਂ ਨਹੀਂ ਨਿਕਲੇ। ਜਦੋਂ ਇਹ ਲੋਕ ਆਪਣੀ ਕੌਮ ਦੇ ਕੋਲ ਆਉਣ ਤਾਂ ਉਹਨਾਂ ਨੂੰ ਸਾਵਧਾਨ ਕਰਨ ਤਾਂ ਅਤੇ ਆਪਣੇ ਪਿੱਛੇ ਰਹਿਣ ਵਾਲਿਆਂ ਨੂੰ ਰੱਬ ਤੋਂ ਡਰਾਉਣ।
Tevbe 9:123
ਹੇ ਈਮਾਨ ਵਾਲਿਓ! ਤੁਸੀਂ ਉਹਨਾਂ ਕਾਫ਼ਿਰਾਂ ਨਾਲ ਲੜੋ ਜਿਹੜੇ ਤੁਹਾਡੇ ਆਲੇ-ਦੁਆਲੇ ਹਨ ਅਤੇ ਚਾਹੀਦਾ ਹੈ ਕਿ ਉਹ ਤੁਹਾਡੇ ਵਿਚ ਕਰੜਾਈ ਵੇਖਣ। ਸੱਚ ਮੰਨੋ ਕਿ ਅੱਲਾਹ ਪਰਹੇਜ਼ਗਾਰ ਲੋਕਾਂ ਦਾ ਹੀ ਸਾਥੀ ਹੈ।
Tevbe 9:124
ਜਦੋਂ ਵੀ ਕੋਈ ਸੂਰਤ ਉੱਤਰਦੀ ਹੈ ਤਾਂ ਇਹਨਾਂ ਮੁਨਾਫ਼ਿਕਾਂ ਵਿਚ ਕੁੱਝ ਲੋਕ ਮਖੌਲ ਵਜੋਂ ਮੁਸਲਮਾਨਾਂ ਤੋਂ) ਪੁੱਛਦੇ ਕਿ ਇਸ ਸੂਰਤ ਨੇ ਕਿਸ ਦੇ ਈਮਾਨ ਵਿਚ ਵਾਧਾ ਕੀਤਾ ਹੈ ? ਜਿਹੜੇ ਤਾਂ ਈਮਾਨ ਵਾਲੇ ਹਨ ਹਰੇਕ ਸੂਰਤ ਨੇ ਉਹਨਾਂ ਦੇ ਈਮਾਨ ਵਿਚ ਵਾਧਾ ਕੀਤਾ ਹੈ ਅਤੇ ਉਹ ਇਸ ਤੋਂ ਖ਼ੁਸ਼ ਵੀ ਹਨ।
Tevbe 9:125
ਪਰ ਜਿਨ੍ਹਾਂ ਦੇ ਮਨਾਂ ਵਿਚ ਕੱਪਟ ਦਾ ਰੋਗ ਹੈ ਹਰ ਉੱਤਰਨ ਵਾਲੀ ਸੂਰਤ ਉਹਨਾਂ ਦੇ ਮਨਾਂ ਦੀ ਗੰਦਗੀ ਵਿਚ ਵਾਧਾ ਕਰ ਦਿੰਦੀ ਹੈ ਅਤੇ ਉਹ ਕੁਫ਼ਰ ਦੀ ਹਾਲਤ ਵਿਚ ਹੀ ਮਰ ਜਾਣਗੇ।
Tevbe 9:126
ਕੀ ਇਹ (ਕਾਫ਼ਿਰ) ਲੋਕ ਨਹੀਂ ਵੇਖਦੇ ਕਿ ਸਾਲ ਵਿਚ ਇਕ ਜਾਂ ਦੋ ਵਾਰ ਉਹਨਾਂ ਦੀ ਪਰਖ ਕੀਤੀ ਜਾਂਦੀ ਹੈ। ਫੇਰ ਵੀ ਨਾ ਇਹ ਤੌਬਾ ਕਰਦੇ ਹਨ ਤਾਂ ਨਾ ਹੀ ਕੋਈ ਨਸੀਹਤ ਗ੍ਰਹਿਣ ਕਰਦੇ ਹਨ।
Tevbe 9:127
ਜਦੋਂ ਕੋਈ ਸੂਰਤ ਨਾਜ਼ਿਲ ਹੁੰਦੀ ਹੈ ਤਾਂ ਇਹ ਅੱਖਾਂ-ਅੱਖਾਂ ਵਿਚ ਹੀ ਇਕ ਦੂਜੇ ਨੂੰ ਵੇਖਦੇ ਹਨ ਕਿ ਉਹਨਾਂ ਨੂੰ ਕੋਈ ਵੇਖਦਾ ਤਾਂ ਨਹੀਂ ਫੇਰ ਮਲੱਕੜੇ ਜਿਹੇ ਟੁਰ ਪੈਂਦੇ ਹਨ। ਅੱਲਾਹ ਨੇ ਇਹਨਾਂ ਦੇ ਦਿਲਾਂ ਨੂੰ (ਸੱਚਾਈ) ਤੋਂ ਫੇਰ ਦਿੱਤਾ ਹੈ ਕਿਉਂ ਜੋ ਇਹ ਬੇਸਮਝ ਹਨ।
Tevbe 9:128
(ਹੇ ਲੋਕੋ!) ਤੁਹਾਡੇ ਕੋਲ ਇਕ ਅਜਿਹਾ ਪੈਗ਼ੰਬਰ ਆ ਗਿਆ ਹੈ ਜਿਹੜਾ ਤੁਹਾਡੇ ਹੀ ਵਿੱਚੋਂ ਹੈ, ਜਿਹੜਾ ਤੁਹਾਨੂੰ ਹਾਣ ਵਿਚ ਵੇਖਕੇ ਬੜਾ ਦੁਖੀ ਹੁੰਦਾ ਹੈ, ਉਸ ਨੂੰ ਤੁਹਾਡੀ ਭਲਾਈ ਦੀ ਵਧੇਰੇ ਲਾਲਸਾ ਹੈ ਅਤੇ ਈਮਾਨ ਵਾਲਿਆਂ ਲਈ ਅਤਿ ਕੌਮਲ ਚਿੱਤ ਤੇ ਰਹਿਮ ਫ਼ਰਮਾਉਣ ਵਾਲਾ ਹੈ।
Tevbe 9:129
(ਹੇ ਨਬੀ!) ਜੇ ਫੇਰ ਵੀ ਉਹ ਤੁਹਾਥੋਂ ਮੂੰਹ ਮੋੜਣ ਤਾਂ ਤੁਸੀਂ ਕਹਿ ਦਿਓ ਕਿ ਮੇਰੇ ਲਈ ਤਾਂ ਮੇਰਾ ਅੱਲਾਹ ਹੀ ਬਥੇਰਾ ਹੈ ਇਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। ਮੈਂਨੇ ਉਸ ’ਤੇ ਹੀ ਭਰੋਸਾ ਕੀਤਾ ਹੈ ਅਤੇ ਉਹੀਓ ਮਹਾਨ ਰਾਜ-ਸ਼ਿੰਘਾਸਨ ਦਾ ਮਾਲਿਕ ਹੈ
Yunus 10:1
ਅਲਿਫ਼, ਲਾਮ, ਰਾ। ਇਹ ਆਇਤਾਂ (ਆਦੇਸ਼) ਹਿਕਮਤ (ਡੁੱਘੀ ਸਿਆਣਪ) ਵਾਲੀ ਕਿਤਾਬ (.ਕੁਰਆਨ) ਦੀਆਂ ਹਨ।
Yunus 10:2
ਕੀ ਇਹ (ਮੱਕੇ ਦੇ) ਲੋਕਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਅਸੀਂ ਉਹਨਾਂ ਵਿੱਚੋਂ ਹੀ ਇਕ ਵਿਅਕਤੀ (ਹਜ਼ਰਤ ਮੁਹੰਮਦ) ਕੋਲ ਆਪਣੀ ਵਹੀ ਭੇਜੀ[1] ਕਿ ਉਹ ਸਾਰੇ ਲੋਕਾਂ ਨੂੰ (ਰੱਬ ਦੇ ਅਜ਼ਾਬ ਤੋਂ) ਡਰਾਵੇ ਅਤੇ ਜਿਹੜੇ ਈਮਾਨ ਲੈ ਆਉਣ ਉਹਨਾਂ ਨੂੰ (ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾਵੇ। ਬੇਸ਼ੱਕ ਉਹਨਾਂ ਦੇ ਰੱਬ ਕੋਲ ਉਹਨਾਂ ਲਈ ਹੱਕ-ਸੱਚ (ਨੂੰ ਮੰਨਣ ਵਾਲਿਆਂ) ਦਾ ਉੱਚਾ ਮਰਤਬਾ ਹੈ, ਪਰ ਕਾਫ਼ਿਰ ਆਖਦੇ ਹਨ ਕਿ ਇਹ ਵਿਅਕਤੀ (ਮੁਹੰਮਦ ਸ:) ਤਾਂ ਇਕ ਜਾਦੂਗਰ ਹੈ।
———
[1] ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 163/4
Yunus 10:3
ਹਕੀਕਤ ਇਹ ਹੈ ਕਿ ਤੁਹਾਡਾ ਸਭਨਾਂ ਦਾ ਪਾਲਣਹਾਰ ਉਹ ਅੱਲਾਹ ਹੀ ਹੈ ਜਿਸ ਨੇ ਅਕਾਸ਼ ਤੇ ਧਰਤੀ ਨੂੰ ਛੇ ਦਿਨਾਂ ਵਿਚ ਸਾਜਿਆ ’ਤੇ ਫੇਰ ਅਰਸ਼ ’ਤੇ ਵਿਰਾਜਮਾਨ ਹੋ ਗਿਆ। ਉਹੀਓ ਹਰ ਪ੍ਰਕਾਰ ਦੀ ਹਿਦਾਇਤ ਦਾ ਪ੍ਰਬੰਧ ਕਰਦਾ ਹੈ ਉਸ ਦੀ ਆਗਿਆ ਤੋਂ ਬਿਨਾਂ ਕੋਈ ਉਸ ਦੇ ਕੋਲ ਸਿਫ਼ਾਰਸ਼ ਨਹੀਂ ਕਰ ਸਕਦਾ। ਉਹੀ ਤਾਂ ਅੱਲਾਹ ਤੁਹਾਡਾ ਪਾਲਣਹਾਰ ਹੈ। ਸੋ ਤੁਸੀਂ ਸਾਰੇ ਉਸੇ ਦੀ ਇਬਾਦਤ ਕਰੋ। ਕੀ ਤੁਸੀਂ ਕੁੱਝ ਵੀ ਨਸੀਹਤ ਪ੍ਰਾਪਤ ਨਹੀਂ ਕਰਦੇ ?
Yunus 10:4
ਤੁਸੀਂ ਸਭ ਨੇ ਉਸੇ (ਅੱਲਾਹ) ਵੱਲ ਹੀ ਪਰਤਣਾ ਹੈ। ਅੱਲਾਹ ਦਾ ਇਹੋ ਵਾਅਦਾ ਹੈ ਜੋ ਸੱਚਾ ਹੈ। ਬੇਸ਼ੱਕ ਪਹਿਲਾਂ ਵੀ ਉਹੀਓ ਪੈਦਾ ਕਰਦਾ ਹੈ ਫੇਰ ਦੁਬਾਰਾ (ਮਰਨ ਮਗਰੋਂ) ਵੀ ਉਹੀਓ ਜਿਊਂਦਾ ਕਰੇਗਾ ਤਾਂ ਜੋ ਜਿਹੜੇ ਲੋਕ (ਅੱਲਾਹ ’ਤੇ ਅਤੇ ਉਸ ਦੇ ਰਸੂਲ ’ਤੇ) ਈਮਾਨ ਲੈ ਆਏ ਉਹਨਾਂ ਨੂੰ ਉਹਨਾਂ ਵੱਲੋਂ ਕੀਤੇ ਨੇਕ ਕੰਮਾਂ ਦਾ ਇਨਸਾਫ਼ ਅਨੁਸਾਰ ਬਦਲਾ ਦਿੱਤਾ ਜਾਵੇ ਅਤੇ ਜਿਨ੍ਹਾਂ ਨੇ ਕੁਫ਼ਰ (ਇਨਕਾਰ) ਕੀਤਾ ਹੈ, ਉਹਨਾਂ ਨੂੰ ਨਰਕ ਵਿਚ ਪੀਣ ਲਈ ਉੱਬਲਦਾ ਪਾਣੀ ਮਿਲੇਗਾ ਅਤੇ ਕਰੜਾ ਅਜ਼ਾਬ ਹੋਵੇਗਾ। ਇਹ ਸਭ (ਸਜ਼ਾਵਾਂ) ਉਹਨਾਂ ਦੇ ਕੁਫ਼ਰ ਕਾਰਨ ਹੋਵੇਗਾ।
Yunus 10:5
ਉਹੀਓ ਹੈ ਜਿਸ ਨੇ ਸੂਰਜ ਨੂੰ ਚਮਕਦਾਰ ਬਣਾਇਆ ਅਤੇ ਚੰਨ ਨੂੰ ਨੂਰ ਦਿੱਤਾ ਅਤੇ ਇਸ (ਚੰਨ ਦੇ ਘਟਣ ਵਧਣ) ਦੀਆਂ ਮੰਜ਼ਿਲਾਂ ਨਿਸ਼ਚਿਤ ਕੀਤੀਆਂ ਤਾਂ ਜੋ ਤੁਸੀਂ ਲੋਕ ਵਰ੍ਹਿਆਂ ਦੀ ਗਿਣਤੀ (ਤੇ ਮਿਤੀਆਂ) ਦਾ ਹਿਸਾਬ ਕਰ ਸਕੋ। ਅੱਲਾਹ ਨੇ ਇਹ ਸਭ ਹੱਕ ਨਾਲ ਸਾਜਿਆ ਹੈ। ਉਹ (ਅੱਲਾਹ) ਆਪਣੀਆਂ ਨਿਸ਼ਾਨੀਆਂ ਨੂੰ ਵਿਸਥਾਰ ਨਾਲ ਉਹਨਾਂ ਲਈ ਪੇਸ਼ ਕਰ ਰਿਹਾ ਹੈ, ਜਿਹੜੇ ਸਮਝ ਬੂਝ ਰੱਖਦੇ ਹਨ।
Yunus 10:6
ਬੇਸ਼ੱਕ ਰਾਤ ਅਤੇ ਦਿਨ ਦੇ ਅੱਗੇ-ਪਿੱਛੇ ਆਉਣ ਵਿਚ ਅਤੇ ਅੱਲਾਹ ਨੇ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਪੈਦਾ ਕੀਤਾ ਹੈ, ਉਸ ਵਿਚ ਉਹਨਾਂ ਲੋਕਾਂ ਲਈ (ਰੱਬ ਨੂੰ ਮੰਣਨ ਲਈ) ਦਲੀਲਾਂ ਹਨ ਜਿਹੜੇ ਬੁਰਾਈਆਂ ਤੋਂ ਬਚਣਾ ਚਾਹੁੰਦੇ ਹਨ।
Yunus 10:7
ਜਿਨ੍ਹਾਂ ਲੋਕਾਂ ਨੂੰ ਸਾਡੇ ਨਾਲ ਮਿਲਣ ਦੀ ਆਸ ਨਹੀਂ ਉਹ ਸੰਸਾਰਿਕ ਜੀਵਨ ਉੱਤੇ ਹੀ ਰਾਜ਼ੀ ਹਨ ਅਤੇ ਇਸ ਵਿਚ ਹੀ ਸੰਤੁਸ਼ਟ ਹਨ ਅਤੇ ਸਾਡੀਆਂ ਆਇਤਾਂ (ਹੁਕਮਾਂ) ਤੋਂ ਅਣਗਹਿਲੀਆਂ ਕਰਦੇ ਹਨ।
Yunus 10:8
ਅਜਿਹੇ ਲੋਕਾਂ ਦਾ ਟਿਕਾਣਾ ਨਰਕ ਹੈ, ਉਹਨਾਂ ਬੁਰਾਈਆਂ ਦੇ ਬਦਲੇ ਵਿਚ ਜਿਹੜੀਆਂ ਉਹ ਕਰਦੇ ਸਨ।
Yunus 10:9
ਜਿਹੜੇ ਲੋਕ (ਰੱਬ ਅਤੇ ਰਸੂਲਾਂ ’ਤੇ) ਈਮਾਨ ਲਿਆਏ ਅਤੇ ਉਹਨਾਂ ਨੇ ਚੰਗੇ ਕੰਮ ਵੀ ਕੀਤੇ ਉਹਨਾਂ ਦਾ ਰੱਬ ਉਹਨਾਂ ਦੇ ਈਮਾਨ ਕਾਰਨ ਉਹਨਾਂ ਨੂੰ ਨਿਅਮਤਾਂ ਭਰੇ ਬਾਗ਼ਾਂ ਵਿਚ ਪਹੁੰਚਾ ਦੇਵੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹੋਣਗੀਆਂ।
Yunus 10:10
ਇਸ (ਜੰਨਤ) ਵਿਚ ਉਹ ਪੁਕਾਰਣਗੇ, ਹੇ ਅੱਲਾਹ! ਤੂੰ (ਹਰ ਐਬ) ਤੋਂ ਪਾਕ ਹੈ। ਉਹਨਾਂ ਦੀ ਦੁਆ ਸਲਾਮਤੀ ਵਾਲੀ ਹੋਵੇਗੀ ਅਤੇ ਅੰਤ ਵਿਚ ਇਹੋ ਆਖਣਗੇ ਕਿ ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਸਾਰੀ ਸ੍ਰਿਸ਼ਟੀ ਦਾ ਰੱਬ ਹੈ।
Yunus 10:11
ਜੇਕਰ ਅੱਲਾਹ ਲੋਕਾਂ ਨੂੰ ਬੁਰਾਈ (ਅਜ਼ਾਬ) ਦੇਣ ਵਿਚ ਵੀ ਛੇਤੀ ਕਰਦਾ, ਜਿਵੇਂ ਉਹ (ਸੰਸਾਰਿਕ) ਲਾਭ ਲਈ ਛੇਤੀ ਕਰਦੇ ਹਨ, ਤਾਂ ਉਹਨਾਂ ਦਾ ਨਿਸ਼ਚਿਤ ਸਮਾਂ ਕਦੋਂ ਦਾ ਪੂਰਾ ਹੋ ਗਿਆ ਹੁੰਦਾ। ਸੋ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਾਡੇ ਕੋਲ ਆਉਣ ਦਾ ਵਿਸ਼ਵਾਸ ਨਹੀਂ, ਉਹਨਾਂ ਦੇ ਹਾਲ ’ਤੇ ਹੀ ਛੱਡ ਦਿੰਦੇ ਹਾਂ ਤਾਂ ਜੋ ਆਪਣੀ ਸਰਕਸ਼ੀ ਵਿਚ ਭਟਕਦੇ ਫਿਰਦੇ ਰਹਿਣ।
Yunus 10:12
ਜਦੋਂ ਮਨੁੱਖ ਨੂੰ ਕੋਈ ਤਕਲੀਫ਼ ਮੁਸੀਬਤ (ਬਿਪਤਾ) ਪਹੁੰਚਦੀ ਹੈ ਤਾਂ ਉਹ ਸਾਨੂੰ ਖੜੇ, ਬੈਠੇ ਅਤੇ ਪਿਆ ਪਿਆ ਬੇਨਤੀਆਂ ਕਰਦਾ ਹੈ। ਜਦੋਂ ਅਸੀਂ (ਅੱਲਾਹ) ਉਸ ਦੀ ਤਕਲੀਫ਼ (ਬਿਪਤਾ) ਨੂੰ ਦੂਰ ਕਰ ਦਿੰਦੇ ਹਾਂ ਤਾਂ ਉਹ ਇੰਜ ਹੋ ਜਾਂਦਾ ਹੈ ਜਿਵੇਂ ਉਸ ਨੂੰ ਤਕਲੀਫ਼ ਹੋਣ ’ਤੇ ਕਦੇ ਸਾਨੂੰ ਸੱਦਿਆ ਹੀ ਨਹੀਂ ਸੀ। ਇਸ ਤਰ੍ਹਾਂ ਹੱਦੋਂ ਟੱਪਣ ਵਾਲਿਆਂ ਦੇ (ਭੈੜੇ) ਅਮਲਾਂ ਨੂੰ ਉਹਨਾਂ ਲਈ ਸੋਹਣਾ ਜਾਪਦਾ ਬਣਾ ਦਿੱਤਾ ਗਿਆ ਹੈ।
Yunus 10:13
(ਹੇ ਲੋਕੋ!) ਅਸੀਂ ਤੁਹਾਥੋਂ ਪਹਿਲਾਂ ਕਈਆਂ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ, ਕਿਉਂ ਜੋ ਉਹ ਰਸੂਲਾਂ ਨਾਲ ਜ਼ੁਲਮ ਕਰਦੇ ਸੀ। ਜਦ ਕਿ ਉਹ ਪੈਗ਼ੰਬਰ ਉਹਨਾਂ ਕੋਲ (ਰੱਬ ਵੱਲੋਂ ਨਬੀ ਹੋਣ ਦੀਆਂ) ਨਿਸ਼ਾਨੀਆਂ ਵੀ ਲੈ ਕੇ ਆਏ ਪਰ ਉਹ ਫੇਰ ਵੀ ਈਮਾਨ ਨਹੀਂ ਲਿਆਏ ਅਸੀਂ ਇਸੇ ਤਰ੍ਹਾਂ ਜ਼ਾਲਮਾਂ ਨੂੰ ਸਜ਼ਾ ਦਿਆ ਕਰਦੇ ਹਾਂ।
Yunus 10:14
ਫੇਰ ਉਹਨਾਂ ਮਗਰੋਂ ਅਸੀਂ ਤੁਹਾਨੂੰ ਧਰਤੀ ਦਾ ਖ਼ਲੀਫ਼ਾ (ਜਾਨ-ਨਸ਼ੀਨ) ਬਣਾਇਆ ਤਾਂ ਜੋ ਅਸੀਂ ਵੇਖੀਏ ਕਿ ਤੁਸੀਂ ਕੀ ਕਰਦੇ ਹੋ?
Yunus 10:15
ਅਤੇ ਜਦੋਂ ਉਹਨਾਂ ਦੇ ਸਾਹਮਣੇ ਸਾਡੀਆਂ ਸਪਸ਼ਟ (.ਕੁਰਆਨ ਦੀਆਂ) ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਉਹ ਲੋਕੀ ਜਿਨ੍ਹਾਂ ਨੂੰ (ਮਰਨ ਮਗਰੋਂ) ਸਾਡੇ ਨਾਲ ਮਿਲਣ ਦੀ ਆਸ ਨਹੀਂ ਉਹ ਆਖਦੇ ਹਨ ਕਿ ਇਸ .ਕੁਰਆਨ ਨੂੰ ਛੱਡ ਕੇ ਕੋਈ ਹੋਰ .ਕੁਰਆਨ ਲਿਆਓ ਜਾਂ ਇਸ ਵਿਚ ਕੁੱਝ ਬਦਲਾਓ ਕਰੋ। (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਮੈਨੂੰ ਇਹ ਅਧਿਕਾਰ ਨਹੀਂ ਕਿ ਮੈਂ ਇਸ (.ਕੁਰਆਨ) ਵਿਚ ਆਪਣੇ ਵੱਲੋਂ ਕੋਈ ਤਬਦੀਲੀ ਕਰ ਸਕਾਂ, ਮੈਂ ਤਾਂ ਉਸ (.ਕੁਰਆਨ) ਦੀ ਪੈਰਵੀ ਕਰਦਾ ਹਾਂ ਜਿਹੜੀ ਵਹੀ ਮੇਰੇ ਵੱਲ ਭੇਜੀ ਜਾਂਦੀ ਹੈ। ਜੇ ਮੈਂ (ਭਾਵ ਮੁਹੰਮਦ:) ਆਪਣੇ ਰੱਬ ਦੀ ਨਾ-ਫ਼ਰਮਾਨੀ ਕਰਾਂਗਾ ਤਾਂ ਮੈਨੂੰ ਉਸ ਵੱਡੇ (ਕਿਆਮਤ) ਦਿਹਾੜੇ ਦੇ ਅਜ਼ਾਬ ਤੋਂ ਡਰ ਲੱਗਦਾ ਹੈ।
Yunus 10:16
(ਹੇ ਨਬੀ!) ਤੁਸੀਂ ਆਖੋ ਕਿ ਜੇ ਅੱਲਾਹ ਦੀ ਇੱਛਾ ਇਹੋ ਹੁੰਦੀ ਤਾਂ ਨਾ ਮੈਂ ਤੁਹਾਨੂੰ ਇਹ (.ਕੁਰਆਨ) ਪੜ੍ਹ ਕੇ ਸੁਣਾਉਂਦਾ ਅਤੇ ਨਾ ਹੀ ਅੱਲਾਹ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਦਿੰਦਾ। ਮੈਂ ਤਾਂ (ਇਸ .ਕੁਰਆਨ ਸੁਣਾਉਣ ਤੋਂ ਪਹਿਲਾਂ ਵੀ) ਤੁਹਾਡੇ ਵਿਚ ਇਕ ਉਮਰ ਬਿਤਾ ਚੁੱਕਿਆ ਹਾਂ। ਕੀ ਤੁਸੀਂ ਅਕਲ ਤੋਂ ਕੰਮ ਨਹੀਂ ਲੈਂਦੇ?
Yunus 10:17
ਉਸ ਵਿਅਕਤੀ ਤੋਂ ਵੱਡਾ ਜ਼ਾਲਮ ਹੋਰ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਝੂਠ ਘੜੇ ਜਾਂ ਉਸ ਦੀਆਂ ਆਇਤਾਂ (.ਕੁਰਆਨ) ਨੂੰ ਝੂਠ ਦੱਸੇ ? ਬੇਸ਼ੱਕ ਅਪਰਾਧੀਆਂ ਨੂੰ ਕਦੇ ਵੀ ਸਫ਼ਲਤਾ ਨਹੀਂ ਮਿਲਦੀ।
Yunus 10:18
ਅਤੇ ਇਹ (ਮੁਸ਼ਰਿਕ) ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹਨ ਜਿਹੜੇ ਨਾ ਇਹਨਾਂ ਨੂੰ ਕੋਈ ਹਾਨੀ ਪਹੁੰਚਾ ਸਕਦੇ ਹਨ ਤੇ ਨਾ ਹੀ ਕੋਈ ਲਾਭ ਪੁਹੰਚਾ ਸਕਣ, ਅਤੇ ਆਖਦੇ ਇਹ ਹਨ ਕਿ ਇਹ (ਸਾਡੇ ਇਸ਼ਟ) ਅੱਲਾਹ ਕੋਲ ਸਾਡੀ ਸ਼ਿਫਾਰਸ਼ ਕਰਨਗੇ। (ਹੇ ਨਬੀ!) ਤੁਸੀਂ ਕਹਿ ਦਿਓ, ਕੀ ਤੁਸੀਂ ਅੱਲਾਹ ਨੂੰ ਉਹ ਗੱਲਾਂ ਦਸ ਰਹੇ ਹੋ ਜਿਨ੍ਹਾਂ ਨੂੰ ਉਹ ਨਾ ਅਕਾਸ਼ਾਂ ਵਿਚ ਜਾਣਦਾ ਹੈ ਤੇ ਨਾ ਹੀ ਧਰਤੀ ਵਿਚ? ਉਹ (ਅੱਲਾਹ) ਪਾਕ ਤੇ ਉੱਚਾ ਹੈ, ਉਹਨਾਂ ਤੋਂ ਜਿਨ੍ਹਾਂ ਨੂੰ ਉਸ ਦਾ ਸ਼ਰੀਕ ਬਣਾਉਂਦੇ ਹਨ।
Yunus 10:19
ਪਹਿਲਾਂ ਸਾਰੇ ਹੀ ਲੋਕੀ ਇਕ ਹੀ ਉੱਮਤ (ਗਰੋਹ) ਸੀ[2] ਫੇਰ ਇਹਨਾਂ ਵਿਚ ਮਤਭੇਦ ਹੋ ਗਏ। ਜੇ ਤੁਹਾਡੇ ਰੱਬ ਵੱਲੋਂ ਪਹਿਲਾਂ ਹੀ ਇਕ ਗੱਲ ਨਿਸ਼ਚਿਤ ਨਾ ਕੀਤੀ ਹੁੰਦੀ ਤਾਂ ਜਿਨ੍ਹਾਂ ਗੱਲਾਂ ਵਿਚ (ਭਾਵ ਇਕ ਰੱਬ ਦੀ ਹੋਂਦ ਵਿਚ, ਰਸੂਲਾਂ ਵਿਚ ਤੇ ਕਿਆਮਤ ਦੇ ਦਿਹਾੜੇ ਵਿਚ) ਇਹ ਮਤੱਭੇਦ ਕਰ ਰਹੇ ਹਨ, ਉਸ ਦਾ ਫ਼ੈਸਲਾ ਕਦੋਂ ਦਾ ਹੋ ਗਿਆ ਹੁੰਦਾ।
———
[2] ਹਰ ਵਿਅਕਤੀ ਹਿਦਾਇਤ ਉੱਤੇ ਪੈਦਾ ਹੁੰਦਾ ਹੈ। ਭਾਵ ਸਾਰੇ ਹੀ ਇਕ ਉੱਮਤ ਹਨ, ਜਿਵੇਂ ਹਦੀਸ ਤੋਂ ਸਿੱਧ ਹੁੰਦਾ ਹੈ ਕਿ ਨਬੀ (ਸ:) ਨੇ ਫਰਮਾਇਆ ਕਿ ਹਰ ਬੱਚਾ ਫਿਤਰਤ (ਪ੍ਰਕਿਤੀ) ਉੱਤੇ ਪੈਦਾ ਹੁੰਦਾ ਹੈ, ਫਿਰ ਉਸ ਦੇ ਮਾਪੇ ਉਸ ਨੂੰ ਯਹੂਦੀ, ਨਸਰਾਨੀ ਜਾਂ ਮਜੂਸੀ ਬਣਾ ਦਿੰਦੇ ਹਨ। ਜਿਵੇਂ ਇਕ ਜਾਨਵਰ ਸਹੀ ਸਲਾਮਤ ਬੱਚਾ ਜਣਦਾ ਹੈ, ਕੀ ਤੁਸੀਂ ਉਸ ਦੇ ਕੰਨ ਵੱਡੇ ਹੋਏ ਵੇਖਦੇ ਹੋ? (ਸਹੀ ਬੁਖ਼ਾਰੀ, ਹਦੀਸ:1385)
Yunus 10:20
ਇਹ ਕਾਫ਼ਿਰ ਲੋਕ ਆਖਦੇ ਹਨ ਕਿ ਇਸ (ਮੁਹੰਮਦ ਸ:) ’ਤੇ ਰੱਬ ਵੱਲੋਂ (ਨਬੀ ਹੋਣ ਦੀ) ਕੋਈ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ? ਤਾਂ (ਹੇ ਨਬੀ!) ਤੁਸੀਂ ਆਖ ਦਿਓ ਕਿ ਗ਼ੈਬ (ਪਰੋਖ) ਦਾ ਗਿਆਨ ਤਾਂ ਕੇਵਲ ਅੱਲਾਹ ਨੂੰ ਹੀ ਹੈ, ਸੋ ਤੁਸੀਂ ਵੀ ਉਡੀਕ ਕਰੋ ਮੈਂ ਵੀ ਉਡੀਕ ਕਰਦਾ ਹਾਂ।
Yunus 10:21
ਜਦੋਂ ਅਸੀਂ ਉਹਨਾਂ (ਕਾਫ਼ਿਰਾਂ) ਨੂੰ ਕਿਸੇ ਬਿਪਤਾ ਮਗਰੋਂ ਆਪਣੀ ਮਿਹਰ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਝੱਟ ਸਾਡੀਆਂ ਆਇਤਾਂ (ਹੁਕਮਾਂ) ਪ੍ਰਤੀ ਚਾਲਬਾਜ਼ੀਆਂ ਸ਼ੁਰੂ ਕਰ ਦਿੰਦੇ ਹਨ।[3] (ਹੇ ਨਬੀ!) ਉਹਨਾਂ ਨੂੰ ਆਖੋ ਕਿ ਅੱਲਾਹ ਤੁਹਾਥੋਂ ਕੀਤੇ ਵੱਧ ਚਾਲਾਂ ਚੱਲਣ ਵਿਚ ਤੇਜ਼ ਹੈ। ਬੇਸ਼ੱਕ ਸਾਡੇ ਫ਼ਰਿਸ਼ਤੇ ਤੁਹਾਡੀਆਂ ਸਾਰੀਆਂ ਚਾਲਬਾਜ਼ੀਆਂ ਨੂੰ ਲਿਖ ਰਹੇ ਹਨ।
———
[3] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 66/6
Yunus 10:22
ਉਹ ਅੱਲਾਹ ਹੀ ਹੈ ਜਿਹੜਾ ਤੁਹਾਨੂੰ ਥਲ ਤੇ ਜਲ ਵਿਚ ਤੋਰਦਾ ਹੈ ਇੱਥੋਂ ਤਕ ਕਿ ਜਦੋਂ ਤੁਸੀਂ ਕਿਸ਼ਤੀਆਂ ਵਿਚ ਹੁੰਦੇ ਹੋ ਅਤੇ ਉਹ ਬੇੜੀਆਂ ਲੋਕਾਂ ਨੂੰ ਹਵਾਂ ਦੇ ਅਨੁਕੂਲ ਲੈਕੇ ਚਲਦੀਆਂ ਹਨ ਅਤੇ ਤਾਂ ਉਸ ਵੇਲੇ ਇਹਨਾਂ (ਹਵਾਵਾਂ) ਤੋਂ ਸਾਰੇ ਲੋਕ ਖ਼ੁਸ਼ ਹੁੰਦੇ ਹਨ। ਪਰ ਅਚਣਚੇਤ ਉਹਨਾਂ ਉੱਤੇ ਇਕ ਤੇਜ਼ ਹਵਾ ਦਾ ਝੱਖੜ ਆਉਂਦਾ ਹੈ ਅਤੇ ਹਰ ਪਾਸਿਓਂ ਉਹਨਾਂ ’ਤੇ ਲਹਿਰਾਂ ਦੀਆਂ ਚਪੇੜਾਂ ਪੈਣ ਲੱਗਦੀਆਂ ਹਨ ਅਤੇ ਇਹ ਸਮਝਦੇ ਹਨ ਕਿ ਹੁਣ ਅਸੀਂ (ਤੂਫਾਨ ਵਿਚ) ਫਸ ਗਏ, ਉਸ ਸਮੇਂ ਸਾਰੇ ਹੀ ਸਵਾਰ ਕੇਵਲ ਤੇ ਕੇਵਲ ਅੱਲਾਹ ਨੂੰ ਹੀ ਬੇਨਤੀਆਂ ਕਰਦੇ ਹਨ ਕਿ ਜੇ ਤੂੰ ਸਾ` ਇਸ ਬਿਪਤਾ ਤੋਂ ਬਚਾ ਲਵੇਂ ਤਾਂ ਅਸੀਂ ਤੇਰੇ ਸ਼ੁਕਰ ਗੁਜ਼ਾਰ ਬੰਦੇ ਬਣਕੇ ਰਹਾਂਗੇ।[4]
———
[4] ਵੇਖੋ ਸੂਰਤ ਬਨੀ ਇਸਰਾਈਲ, ਹਾਸ਼ੀਆ ਆਇਤ 67/17
Yunus 10:23
ਜਦੋਂ ਉਹ (ਅੱਲਾਹ) ਉਹਨਾਂ ਨੂੰ ਬਚਾ ਲੈਂਦਾ ਹੈ ਤਾਂ ਫੇਰ ਉਹੀਓ ਲੋਕ ਧਰਤੀ ਉੱਤੇ ਅਣਹੱਕੀ ਸਰਕਸ਼ੀ ਕਰਨ ਲੱਗ ਜਾਂਦੇ ਹਨ। ਹੇ ਲੋਕੋ! ਤੁਹਾਡੀ ਇਹ ਸਰਕਸ਼ੀ ਤੁਹਾਡੇ ਆਪਣੇ ਹੀ ਵਿਰੁੱਧ ਹੈ, ਤੁਸੀਂ ਸੰਸਾਰਿਕ ਜੀਵਨ ਦਾ ਆਨੰਦ ਮਾਣੋ ਅਤੇ ਤੁਸੀਂ ਸਾਡੇ ਵੱਲ ਹੀ ਪਰਤ ਕੇ ਆਉਣਾ ਹੈ ਉਸ ਸਮੇਂ ਅਸੀਂ ਦੱਸਾਂਗੇ ਕਿ ਤੁਸੀਂ ਕੀ ਕਰਦੇ ਸੀ।
Yunus 10:24
ਸੰਸਾਰਿਕ ਜੀਵਨ ਦੀ ਮਿਸਾਲ ਤਾਂ ਮੀਂਹ ਵਾਂਗ ਹੈ, ਜਿਸ ਨੂੰ ਅਸੀਂ ਅਕਾਸ਼ ਤੋਂ ਬਰਸਾਇਆ ਜਿਸ ਤੋਂ ਧਰਤੀ ਦੀ ਪੈਦਾਵਾਰ ਹੋਈ ਜਿਸ ਨੂੰ ਮਨੁੱਖ ਤੇ ਪਸ਼ੂ ਖਾਂਦੇ ਹਨ। ਜਦੋਂ ਧਰਤੀ ਆਪਣੀ ਬਹਾਰ ਤੇ ਆਈ ਅਤੇ ਫ਼ਸਲਾਂ ਤਿਆਰ ਖਲੋਤੀਆਂ ਸਨ ਅਤੇ ਧਰਤੀ ਦੇ ਮਾਲਿਕਾਂ ਨੇ ਸਮਝਿਆ ਕਿ ਹੁਣ ਉਹ ਇਸ (ਫ਼ਸਲ ਤੋਂ ਲਾਭ ਉਠਾਉਣ) ਦੇ ਸਮਰਥ ਹਨ ਤਾਂ ਸਾਡਾ ਹੁਕਮ (ਅਜ਼ਾਬ ਦਾ) ਰਾਤੀ ਜਾਂ ਦਿਨੇ ਅਚਣਚੇਤ ਆ ਗਿਆ ਅਤੇ ਅਸੀਂ ਉਸ ਨੂੰ ਇਊ ਨਸ਼ਟ ਕਰ ਦਿੱਤਾ ਜਿਵੇਂ ਕੁੱਲ ਉੱਥੇ ਕੁੱਝ ਹੈ ਹੀ ਨਹੀਂ ਸੀ। ਅਸੀਂ ਆਪਣੀਆਂ ਆਇਤਾਂ (ਨਿਸ਼ਾਨੀਆਂ) ਨੂੰ ਇਸੇ ਤਰ੍ਹਾਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ, ਉਹਨਾਂ ਲੋਕਾਂ ਲਈ ਜਿਹੜੇ ਸੂਝ-ਬੂਝ ਰੱਖਦੇ ਹਨ।
Yunus 10:25
ਅੱਲਾਹ ਸਲਾਮਤੀ ਵਾਲੇ ਘਰ (ਭਾਵ ਜੰਨਤ) ਵੱਲ ਤੁਹਾਨੂੰ ਬੁਲਾਉਂਦਾ ਹੈ ਅਤੇ ਜਿਸ ਨੂੰ ਵੀ ਚਾਹੁੰਦਾ ਹੈ ਸਿੱਧੇ ਰਾਹ ਪਾ ਦਿੰਦਾ ਹੈ।
Yunus 10:26
ਜਿਨ੍ਹਾਂ ਨੇ ਨੇਕੀਆਂ ਕੀਤੀਆਂ ਹਨ ਉਹਨਾਂ ਲਈ ਭਲਾਈ ਹੀ ਭਲਾਈ ਹੈ ਤੇ (ਦੀਦਾਰੇ ਈਲਾਹੀ ਵਰਗੇ) ਹੋਰ ਵੀ ਵਧੇਰੇ ਇਨਾਮ ਹਨ। ਉਹਨਾਂ ਦੇ ਚਿਹਰਿਆਂ ’ਤੇ ਕੋਈ ਕਾਲਖ ਤੇ ਰੁਸਵਾਈ ਨਹੀਂ ਹੋਵੇਗੀ। ਇਹੋ ਲੋਕ ਜੰਨਤੀ ਹਨ ਜਿੱਥੇ ਉਹ ਸਦਾ ਲਈ ਰਹਿਣਗੇਂ।
Yunus 10:27
ਅਤੇ ਜਿਨ੍ਹਾਂ ਨੇ ਭੈੜੇ ਕੰਮ ਕੀਤੇ ਉਹਨਾਂ ਨੂੰ ਬੁਰਾਈ ਦਾ ਬਦਲਾ ਉਸੇ ਬੁਰਾਈ ਦੇ ਬਰਾਬਰ ਹੀ ਮਿਲੇਗਾ ਅਤੇ ਹੀਣਤਾ ਉਹਨਾਂ ’ਤੇ ਛਾਈ ਹੋਈ ਹੋਵੇਗੀ। ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ। ਇੰਜ ਲੱਗੇਗਾ ਜਿਵੇਂ ਉਹਨਾਂ ਦੇ ਚਿਹਰਿਆਂ ’ਤੇ ਰਾਤ ਦੇ ਕਾਲੇ ਪੜਦੇ ਪਏ ਹੋਏ ਹੋਣ। ਇਹੋ ਲੋਕ ਨਰਕੀ ਹਨ ਜਿੱਥੇ ਉਹ ਸਦਾ ਲਈ ਰਹਿਣਗੇ।
Yunus 10:28
ਉਹ ਦਿਨ ਜਦੋਂ ਅਸੀਂ ਸਾਰਿਆਂ ਨੂੰ ਇਕੱਠਾ ਕਰਾਂਗੇ ਫੇਰ ਮੁਸ਼ਰਿਕਾਂ ਨੂੰ ਕਹਾਂਗੇ ਕਿ ਤੁਸੀਂ ਤੇ ਤੁਹਾਡੇ ਸ਼ਰੀਕ ਆਪਣੀ-ਆਪਣੀ ਥਾਂ ’ਤੇ ਠਹਿਰੋ ਫੇਰ ਅਸੀਂ ਉਹਨਾਂ ਵਿਚਾਲੇ ਜੁਦਾਈ ਪਾ ਦਿਆਂਗੇ ਅਤੇ ਉਹਨਾਂ ਦੇ ਸ਼ਰੀਕ ਆਖਣਗੇ ਕਿ ਤੁਸੀਂ ਸਾਡੀ ਇਬਾਦਤ ਨਹੀਂ ਸੀ ਕਰਦੇ।
Yunus 10:29
ਇਹ ਵੀ ਆਖਣਗੇ ਕਿ ਸਾਡੇ ਤੇ ਤੁਹਾਡੇ ਵਿਚਾਲੇ ਅੱਲਾਹ ਦੀ ਗਵਾਹੀ ਹੀ ਬਥੇਰੀ ਹੈ। ਅਸੀਂ (ਇਸ਼ਟ) ਤਾਂ ਤੁਹਾਡੀ ਇਬਾਦਤ ਤੋਂ ਉੱਕਾ ਹੀ ਬੇਖ਼ਬਰ ਹਾਂ।
Yunus 10:30
ਉਸ ਵੇਲੇ ਹਰ ਵਿਅਕਤੀ ਆਪਣੇ (ਸੰਸਾਰ ਵਿਚ) ਕੀਤੇ ਹੋਏ ਕੰਮਾਂ ਦੀ ਜਾਂਚ ਕਰ ਲਵੇਗਾ ਅਤੇ ਇਹ ਸਾਰੇ ਹੀ ਲੋਕ ਅੱਲਾਹ ਵੱਲ, ਜਿਹੜਾ ਸਭ ਦਾ ਅਸਲੀ ਮਾਲਿਕ ਹੈ, ਪਰਤਾਏ ਜਾਣਗੇ ਅਤੇ ਜੋ ਕੁੱਝ ਵੀ ਉਹ (ਰੱਬ ਤੇ ਰਸੂਲ ਉੱਤੇ) ਝੂਠ ਘੜ੍ਹਿਆ ਕਰਦੇ ਸੀ, ਉਸ ਸਭ ਅਲੋਪ ਹੋ ਜਾਣਗੇ।
Yunus 10:31
ਹੇ ਨਬੀ! ਤੁਸੀਂ ਆਖੋ ਕਿ ਉਹ ਕੌਣ ਹੈ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ’ਚੋਂ ਰੋਜ਼ੀ ਦਿੰਦਾ ਹੈ? ਜਾਂ ਉਹ ਕੌਣ ਹੈ ਜਿਹੜਾ ਅੱਖਾਂ ਤੇ ਕੰਨਾਂ ਦਾ ਮਾਲਿਕ ਹੈ? ਅਤੇ ਉਹ ਕੌਣ ਹੈ ਜਿਹੜਾ ਜਾਨਦਾਰਾਂ ’ਚੋਂ ਬੇਜਾਨ ਅਤੇ ਬੇਜਾਨਾਂ ’ਚੋਂ ਜਾਨਦਾਰ ਨੂੰ ਕੱਢਦਾ ਹੈ? ਉਹ ਕੌਣ ਹੈ ਜਿਹੜਾ ਸਾਰੇ ਕੰਮਾਂ ਦੀ ਬਿਊਂਤ ਬਣਾਉਂਦਾ ਹੈ? ਉਹ (ਕਾਫ਼ਿਰ) ਜ਼ਰੂਰ ਹੀ ਇਹੋ ਆਖਣਗੇ ਕਿ ਅੱਲਾਹ। ਤਾਂ (ਹੇ ਨਬੀ!) ਇਹਨਾਂ ਨੂੰ ਆਖੋ ਕਿ ਫੇਰ ਤੁਸੀਂ (ਅੱਲਾਹ ਤੋਂ) ਡਰਦੇ ਕਿਉਂ ਨਹੀਂ?
Yunus 10:32
ਸੋ ਇਹੋ ਅੱਲਾਹ ਹੈ ਜਿਹੜਾ ਤੁਹਾਡਾ ਸੱਚਾ ਮਾਲਿਕ ਹੈ। ਇਸ ਸੱਚਾਈ ਮਗਰੋਂ ਛੁੱਟ ਗੁਮਰਾਹੀ ਤੋਂ ਹੋਰ ਕੀ ਰਹਿ ਗਿਆ ਹੈ ? ਫੇਰ ਤੁਸੀਂ ਕਿੱਧਰ ਫਿਰੀ ਜਾਂਦੇ ਹੈ ?
Yunus 10:33
(ਹੇ ਨਬੀ!) ਇਸੇ ਤਰ੍ਹਾਂ ਤੁਹਾਡੇ ਰੱਬ ਦੀ ਇਹ ਗੱਲ ਕਿ ਨਾ-ਫ਼ਰਮਾਨ ਲੋਕ ਈਮਾਨ ਨਹੀਂ ਲਿਆਉਣਗੇ ਸਾਰੇ ਹੀ ਝੂਠੇ ਲੋਕਾਂ ਪ੍ਰਤੀ ਸੱਚ ਸਾਬਿਤ ਹੋ ਗਈ ਹੈ।
Yunus 10:34
(ਹੇ ਨਬੀ!) ਤੁਸੀਂ ਇਹ ਪੁੱਛੋ ਕੀ ਤੁਹਾਡੇ ਥਾਪੇ ਹੋਏ ਸ਼ਰੀਕਾਂ ਵਿੱਚੋਂ ਕੌਣ ਹੈ ਜਿਹੜਾ ਪਹਿਲੀ ਵਾਰ ਰਚਨਾ ਕਰੇ ਅਤੇ ਮੁੜ ਦੁਬਾਰਾ ਉਸੇ ਦੀ ਰਚਨਾ ਕਰੇ? ਤੁਸੀਂ ਆਖ ਦਿਓ ਕਿ ਪਹਿਲੀ ਵਾਰ ਵੀ ਅੱਲਾਹ ਹੀ ਰਚਨਾ ਕਰਦਾ ਹੈ, ਮੁੜ ਦੁਬਾਰਾ ਵੀ ਉਹੀਓ ਰਚਨਾ ਕਰੇਗਾ। ਤੁਸੀਂ ਕਿਹੜੇ ਪੁੱਠੇ ਰਾਹ ਤੁਰੇ ਫ਼ਿਰਦੇ ਹੋ?
Yunus 10:35
(ਹੇ ਨਬੀ!) ਤੁਸੀਂ (ਇਹਨਾਂ ਮੁਸ਼ਰਿਕਾਂ ਤੋਂ) ਪੁੱਛੋ, ਕੀ ਤੁਹਾਡੇ ਸ਼ਰੀਕਾਂ ਵਿੱਚੋਂ ਕੋਈ ਹੈ ਜਿਹੜਾ ਹੱਕ ਸੱਚ ਦੀ ਹਿਦਾਇਤ ਦਿੰਦਾ ਹੋਵੇ? ਆਖ ਦਿਓ ਕਿ ਅੱਲਾਹ ਹੱਕ ਦੀ ਹਿਦਾਇਤ ਦਿੰਦਾਂ ਹੈ। ਫੇਰ ਕੀ ਉਹ ਜਿਹੜਾ ਹੱਕ ਦੀ ਹਿਦਾਇਤ ਦਿੰਦਾ ਹੈ ਉਹ ਇਸ ਗੱਲ ਦਾ ਅਧਿਕਾਰ ਰੱਖਦਾ ਹੈ ਕਿ ਉਸ ਦੀ ਪੈਰਵੀ ਕੀਤੀ ਜਾਵੇ? ਜਾਂ ਉਹ (ਹੱਕਦਾਰ)ਹੈ ਜਿਹੜਾ ਆਪ ਹੀ ਰਾਹੋਂ ਭੁਲਿਆ ਹੋਵੇ? ਸਗੋਂ ਉਸੇ ਨੂੰ ਹੱਕ ਦੀ ਨਸੀਹਤ ਕੀਤੀ ਜਾਵੇ। ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਕਿਹੋ ਜਿਹੇ (ਗ਼ਲਤ) ਫ਼ੈਸਲੇ ਕਰਦੇ ਹੋ ?
Yunus 10:36
ਅਤੇ ਉਹਨਾਂ ਕਾਫ਼ਿਰਾਂ ਵਿੱਚੋਂ ਬਹੁਤੇ ਤਾਂ ਗੁਮਾਨ (ਅਟਕਲ ਪੱਚੂ ਖ਼ਿਆਲ) ਦੇ ਹੀ ਪਿੱਛੇ ਲੱਗੇ ਰਹਿੰਦੇ ਹਨ। ਜਦ ਕਿ ਗੁਮਾਨ ਹਕੀਕਤ ਦੇ ਮੁਕਾਬਲੇ ਕੁੱਝ ਵੀ ਲਾਭਦਾਇਕ ਨਹੀਂ। ਬੇਸ਼ੱਕ ਅੱਲਾਹ ਉਹ ਸਭ ਚੰਗੀ ਤਰ੍ਹਾਂ ਜਾਣਦਾ ਹੈ ਜੋ ਕੁੱਝ ਉਹ ਕਰ ਰਹੇ ਹਨ।
Yunus 10:37
ਇਹ .ਕੁਰਆਨ ਅਜਿਹਾ ਨਹੀਂ ਕਿ ਅੱਲਾਹ ਦੀ (ਵਹੀ) ਤੋਂ ਬਿਨਾਂ ਹੀ (ਆਪਣੇ ਕੋਲੋਂ) ਘੜ੍ਹ ਲਿਆ ਹੋਵੇ, ਸਗੋਂ ਇਹ ਤਾਂ (ਉਹਨਾਂ ਕਿਤਾਬਾਂ ਦੀ) ਪੁਸ਼ਟੀ ਕਰਦਾ ਹੈ ਜਿਹੜੀਆਂ ਇਸ ਤੋਂ ਪਹਿਲਾਂ (ਰੱਬ ਵੱਲੋਂ) ਉਤਾਰੀਆਂ ਜਾ ਚੁੱਕੀਆਂ ਹਨ ਅਤੇ ਉਹਨਾਂ ਸਾਰੀਆਂ ਕਿਤਾਬਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਵਾਲੀ ਕਿਤਾਬ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ (.ਕੁਰਆਨ) ਸਾਰੇ ਜਹਾਨਾਂ ਦੇ ਰੱਬ ਵੱਲੋਂ ਹੈ।[5]
———
[5] ਇਸ ਤੋਂ ਭਾਵ ਕੁਰਆਨ ਹੈ। ਇਕ ਹਦੀਸ ਵਿਚ ਨਬੀ (ਸ:) ਨੇ ਇਸ ਕੁਰਆਨ ਨੂੰ ਆਪਣਾ ਸਭ ਤੋਂ ਵੱਡਾ ਮੋਅਜਜ਼ਾ ਆਖਿਆ ਹੈ, ਫਰਮਾਇਆ ਕਿ ਹਰ ਨਬੀ ਨੂੰ ਅਜਿਹੇ ਮੋਅਜਜ਼ੇ ਦਿੱਤੇ ਗਏ ਜਿਨ੍ਹਾਂ ਕਾਰਨ ਲੋਕਾਂ ਨੂੰ ਈਮਾਨ ਨਸੀਬ ਹੋਇਆ ਅਤੇ ਮੈਨੂੰ ਜਿਹੜਾ ਮੋਅਜਜ਼ਾ ਬਖ਼ਸ਼ਿਆ ਗਿਆ ਹੈ ਉਹ ਰੱਬੀ ਵਹੀ ਹੈ, ਜੋ ਅੱਲਾਹ ਨੇ ਮੇਰੇ ਉੱਤੇ ਉਤਾਰੀ ਹੈ। ਸੋ ਮੈਨੂੰ ਆਸ ਹੈ ਕਿ ਕਿਆਮਤ ਦਿਹਾੜੇ ਮੇਰੇ ਪੈਰੋਕਾਰ ਸਭ ਤੋਂ ਵੱਧ ਹੋਣਗੇ। (ਸਹੀ ਬੁਖ਼ਾਰੀ, ਹਦੀਸ: 7274)
Yunus 10:38
ਕੀ ਇਹ (ਕਾਫ਼ਿਰ) ਲੋਕ ਆਖਦੇ ਹਨ ਕਿ ਪੈਗ਼ੰਬਰ ਨੇ ਇਸ (.ਕੁਰਆਨ) ਨੂੰ ਘੜ੍ਹ ਲਿਆ ਹੈ? (ਹੇ ਮੁਹੰਮਦ ਸ:!) ਆਖੋ ਕਿ ਰਤਾ ਤੁਸੀਂ ਅਜਿਹੀ ਇਕ ਸੂਰਤ ਹੀ ਬਣਾ ਲਿਆਓ ਅਤੇ ਜਿਨ੍ਹਾਂ (ਇਸ਼ਟਾਂ) ਨੂੰ, ਛੁੱਟ ਅੱਲਾਹ ਤੋਂ, ਮਦਦ ਲਈ ਬੁਲਾ ਸਕਦੇ ਹੋ ਬੁਲਾ ਲਓ, ਜੇ ਤੁਸੀਂ ਸੱਚੇ ਹੋ।
Yunus 10:39
ਸਗੋਂ ਉਹਨਾਂ ਨੇ ਉਸ ਚੀਜ਼ (.ਕੁਰਆਨ) ਨੂੰ ਝੁਠਲਾਇਆ ਹੈ ਜਿਸ ਨੂੰ ਇਹ ਆਪਣੇ ਗਿਆਨ ਦੇ ਘੇਰੇ ਵਿਚ ਨਹੀਂ ਲਿਆ ਸਕਦੇ, ਅਤੇ ਅਜੇ ਤਕ ਜਿਸ ਦੀ ਹਕੀਕਤ ਵੀ ਇਹਨਾਂ ਦੇ ਸਾਹਮਣੇ ਪ੍ਰਗਟ ਨਹੀਂ ਹੋਈ। ਜਿਹੜੇ ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਲੋਕੀ ਹੋਏ ਸਨ, ਇਸੇ ਪ੍ਰਕਾਰ ਉਹਨਾਂ ਨੇ ਵੀ (ਰੱਬੀ ਕਿਤਾਬਾਂ ਨੂੰ) ਝੁਠਲਾਇਆ ਸੀ। ਸੋ ਵੇਖ ਲਵੋ, ਉਹਨਾਂ ਜ਼ਾਲਮਾਂ ਦਾ ਅੰਤ ਕਿਹੋ ਜਿਹਾ ਹੋਇਆ ਸੀ।
Yunus 10:40
ਹੇ ਨਬੀ! ਇਹਨਾਂ ਲੋਕਾਂ ਵਿੱਚੋਂ ਕੁੱਝ ਤਾਂ ਅਜਿਹੇ ਹਨ ਜਿਹੜੇ (ਇਸ .ਕੁਰਆਨ ਉੱਤੇ) ਈਮਾਨ ਲਿਆਉਣਗੇ ਅਤੇ ਕੁੱਝ ਅਜਿਹੇ ਹਨ ਜਿਹੜੇ ਈਮਾਨ ਨਹੀਂ ਲਿਆਉਣਗੇ। ਤੁਹਾਡਾ ਰੱਬ ਫ਼ਸਾਦੀਆਂ ਨੂੰ ਚੰਗਾ ਤਰ੍ਹਾਂ ਜਾਣਦਾ ਹੈ।
Yunus 10:41
(ਹੇ ਨਬੀ!) ਜੇਕਰ ਉਹ ਤੁਹਾਨੂੰ ਝੁਠਲਾਉਣ ਤਾਂ ਉਨ੍ਹਾਂ ਨੂੰ ਆਖੋ ਕਿ ਮੇਰਾ ਅਮਲ (ਕਰਨੀ) ਮੇਰੇ ਲਈ ਹੈ, ਤੁਹਾਡਾ ਅਮਲ ਤੁਹਾਡੇ ਲਈ ਹੈ। ਤੁਸੀਂ ਮੇਰੇ ਅਮਲਾਂ ਤੋਂ ਬਰੀ ਹੋ ਤੇ ਮੈਂ ਤੁਹਾਡੇ ਅਮਲਾਂ ਤੋਂ ਬਰੀ ਹਾਂ।
Yunus 10:42
ਇਹਨਾਂ ਵਿੱਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਤੁਹਾਡੀਆਂ ਗੱਲਾਂ ਧਿਆਨ ਨਾਲ ਸੁਣਦੇ ਹਨ ਕੀ ਤੁਸੀਂ (ਹੇ ਮੁਹੰਮਦ ਸ:!) ਬੋਲਿਆਂ ਨੂੰ ਸੁਣਾ ਸਕਦੇ ਹੋ ਭਾਵੇਂ ਉਹਨਾਂ ਨੂੰ ਅਕਲ ਹੀ ਨਾ ਹੋਵੇ ?
Yunus 10:43
ਅਤੇ ਇਹਨਾਂ ਵਿੱਚੋਂ ਕੁੱਝ ਉਹ ਵੀ ਹਨ ਜਿਹੜੇ ਤੁਹਾਡੇ ਵੱਲ ਵੇਖ ਰਹੇ ਹਨ। ਕੀ ਤੁਸੀਂ ਅੰਨਿਆਂ ਨੂੰ ਰਾਹ ਵਿਖਾ ਸਕਦੇ ਹੋ ? ਭਾਵੇਂ ਉਹਨਾਂ ਨੂੰ ਵਿਖਾਈ ਵੀ ਨਾ ਦਿੰਦਾ ਹੋਵੇ।
Yunus 10:44
ਬੇਸ਼ੱਕ ਅੱਲਾਹ ਲੋਕਾਂ ’ਤੇ ਜ਼ੁਲਮ ਨਹੀਂ ਕਰਦਾ ਲੋਕੀ ਤਾਂ ਆਪਣੇ ’ਤੇ ਆਪ ਹੀ ਜ਼ੁਲਮ ਕਰਦੇ ਹਨ।
Yunus 10:45
ਉਹਨਾਂ ਨੂੰ ਉਹ ਵੇਲਾ ਵੀ ਚੇਤੇ ਕਰਵਾਓ ਜਦੋਂ ਅੱਲਾਹ ਇਹਨਾਂ ਸਭ ਨੂੰ (ਆਪਣੇ ਹਜ਼ੂਰ) ਇਕੱਠਾ ਕਰੇਗਾ (ਤਾਂ ਇਹ ਸਮਝਣਗੇ) ਕਿ ਜਿਵੇਂ ਉਹ ਸੰਸਾਰ ਵਿਚ ਦਿਨ ਦੀਆਂ ਕੁੱਝ ਘੜੀਆਂ ਤੋਂ ਵੱਧ ਨਹੀਂ ਰਹੇ ਹੋਣਗੇ ਅਤੇ ਆਪਸ ਵਿਚ ਇਕ ਦੂਜੇ ਨੂੰ ਪਛਾਣ ਲੈਣਗੇ। ਹਕੀਕਤ ਵਿਚ ਉਹੀਓ ਲੋਕ, ਜਿਨ੍ਹਾਂ ਨੇ ਅੱਲਾਹ ਦੀ ਮਿਲਣੀ ਨੂੰ ਝੂਠ ਸਮਝਿਆ, ਘਾਟੇ ਵਿਚ ਰਹਿਣਗੇ ਅਤੇ ਉਹ ਇਹ ਹਿਦਾਇਤ ਪਾਉਣ ਵਾਲੇ ਨਹੀਂ ਸੀ।
Yunus 10:46
ਜਿਸ (ਅਜ਼ਾਬ) ਦਾ ਵਾਅਦਾ ਅਸੀਂ (ਇਹਨਾਂ ਕਾਫ਼ਿਰਾਂ ਨਾਲ) ਕਰ ਰਹੇ ਹਾਂ, (ਹੇ ਮੁਹੰਮਦ) ਜੇ ਅਸੀਂ ਉਸ ਵਿੱਚੋਂ ਥੋੜ੍ਹਾ ਜਿਹਾ ਅਜ਼ਾਬ ਤੁਹਾਡੇ ਜਿਊਂਦੇ ਜੀ ਤੁਹਾਨੂੰ ਵਿਖਾ ਦਾਈਏ ਜਾਂ ਉਸ ਤੋਂ ਪਹਿਲਾਂ ਤੁਹਾਨੂੰ ਉਠਾ ਲਈਏ ਹਰ ਹਾਲ ਵਿਚ ਉਹਨਾਂ ਨੇ ਸਾਡੇ ਵੱਲ ਹੀ ਪਰਤਣਾ ਹੈ। ਅੱਲਾਹ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਦਾ ਗਵਾਹ ਹੈ।
Yunus 10:47
ਹਰ ਉੱਮਤ (ਕੌਮ) ਦਾ ਇਕ ਰਸੂਲ ਹੈ, ਜਦੋਂ ਉਸ (ਕੌਮ) ਦਾ ਰਸੂਲ ਆ ਜਾਂਦਾ ਹੈ ਤਾਂ ਉਹਨਾਂ ਦਾ ਫ਼ੈਸਲਾ (ਉਹਨਾਂ ਦੇ ਕਰਮਾਂ ਅਨੁਸਾਰ) ਇਨਸਾਫ਼ ਨਾਲ ਕੀਤਾ ਜਾਂਦਾ ਹੈ ਉਹਨਾਂ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਕੀਤਾ ਜਾਂਦਾ।
Yunus 10:48
ਇਹ (ਕਾਫ਼ਿਰ) ਲੋਕ ਆਖਦੇ ਹਨ ਕਿ ਇਹ (ਅਜ਼ਾਬ ਦਾ) ਵਾਅਦਾ ਕਦੋਂ ਪੂਰਾ ਹੋਵੇਗਾ? ਜੇ ਤੁਸੀਂ ਸੱਚੇ ਹੋ? (ਤਾਂ ਦੱਸੋ)।
Yunus 10:49
(ਹੇ ਨਬੀ!) ਤੁਸੀਂ ਕਹਿ ਦਿਓ ਕਿ ਮੇਰੇ ਹੱਥ ਵਿਚ ਕਿਸੇ ਤਰ੍ਹਾਂ ਦਾ ਲਾਭ ਜਾਂ ਹਾਨੀ ਪਹੁੰਚਾਉਣ ਦਾ ਅਧਿਕਾਰ ਨਹੀਂ। ਉਹੀਓ ਹੁੰਦਾ ਹੈ ਜੋ ਅੱਲਾਹ ਦੀ ਇੱਛਾ ਹੁੰਦੀ ਹੈ। ਹਰ ਉੱਮਤ ਲਈ ਇਕ ਸਮਾਂ (ਧਰਤੀ ਉੱਤੇ ਵਸਣ ਦਾ) ਨਿਯਤ ਹੈ ਜਦੋਂ ਉਹਨਾਂ ਦਾ ਨਿਯਤ ਸਮਾਂ ਆ ਜਾਂਦਾ ਹੈ ਤਾਂ ਇਕ ਘੜੀ ਵੀ ਅੱਗੇ-ਪਿੱਛੇ ਨਹੀਂ ਹੋ ਸਕਦੀ।
Yunus 10:50
(ਹੇ ਨਬੀ!) ਤੁਸੀਂ ਪੁੱਛੋ ਕਿ ਜੇ ਤੁਹਾਡੇ ’ਤੇ ਅੱਲਾਹ ਦਾ ਅਜ਼ਾਬ ਅਚਨਚੇਤ ਰਾਤੀਂ ਜਾਂ ਦਿਨੀਂ ਆ ਜਾਵੇ ਤਾਂ ਤੁਸੀਂ ਕੀ ਕਰੋਗੇ? ਕਿਹੜੀ ਚੀਜ਼ ਹੈ ਜਿਸ ਲਈ ਅਪਰਾਧੀ ਲੋਕ ਛੇਤੀ ਕਰ ਰਹੇ ਹਨ?
Yunus 10:51
ਕੀ ਜਦੋਂ ਉਹ (ਅਜ਼ਾਬ) ਤੁਹਾਡੇ ’ਤੇ ਆ ਪਏਗਾ ਤੁਸੀਂ ਫੇਰ ਈਮਾਨ ਲਿਆਉਂਗੇ? (ਉਸ ਸਮੇਂ ਕਿਹਾ ਜਾਵੇਗਾ, ਕੀ ਈਮਾਨ ਹੁਣ ਲਿਆਏ ਹੋ?) ਜਦ ਕਿ ਇਸ (ਅਜ਼ਾਬ) ਲਈ ਤੁਸੀਂ ਛੇਤੀ ਕਰ ਰਹੇ ਸੀ।
Yunus 10:52
ਜ਼ਾਲਮਾਂ ਨੂੰ ਆਖਿਆ ਜਾਵੇਗਾ ਕਿ ਹੁਣ ਸਦਾ ਲਈ ਅਜ਼ਾਬ ਦਾ ਸੁਆਦ ਲਵੋ ਤੁਹਾਨੂੰ ਤੁਹਾਡੇ ਉਹਨਾਂ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।
Yunus 10:53
(ਹੇ ਨਬੀ!) ਇਹ ਜ਼ਾਲਮ ਤੁਹਾਥੋਂ ਪੁੱਛਦੇ ਹਨ, ਕੀ ਅਜ਼ਾਬ ਦਾ ਆਉਣਾ ਸੱਚ ਹੈ? ਤੁਸੀਂ ਆਖ ਦਿਓ ਕਿ ਹਾਂ! (ਸੱਚ ਹੈ) ਕਸਮ ਹੈ ਮੇਰੇ ਪਾਲਣਹਾਰ ਦੀ ਕਿ ਇਹਦਾ ਆਉਣਾ ਸੱਚ ਹੈ ਅਤੇ ਤੁਸੀਂ ਕਿਸੇ ਤਰ੍ਹਾਂ ਵੀ ਅੱਲਾਹ ਨੂੰ ਬੇਵਸ ਨਹੀਂ ਕਰ ਸਕਦੇ।
Yunus 10:54
ਜੇਕਰ ਹਰ ਜ਼ਾਲਮ ਵਿਅਕਤੀ ਦੇ ਕੋਲ (ਸਾਰੇ) ਸੰਸਾਰ ਦਾ ਮਾਲ ਹੋਵੇ ਤਾਂ ਉਹ ਨਰਕ ਦੇ ਅਜ਼ਾਬ ਤੋਂ ਬਚਣ ਲਈ ਸਭ ਕੁੱਝ ਫ਼ਿਦਿਆ (ਛੁਡਵਾਈ ਵਜੋਂ) ਵਿਚ ਦੇ ਦੇਵੇ।[6] ਜਦੋਂ ਇਹ (ਅਪਰਾਧੀ) ਅਜ਼ਾਬ ਨੂੰ ਵੇਖਣਗੇ ਤਾਂ ਉਹ ਆਪਣੇ ਦਿਲੋਂ ਵੀ ਤੇ ਜ਼ਾਹਰੋਂ ਵੀ ਸ਼ਰਮਿੰਦਗੀ ਦਾ ਪ੍ਰਗਟਾਵਾ ਕਰਨਗੇ। ਅਤੇ ਉਹਨਾਂ ਦਾ ਫ਼ੈਸਲਾ ਇੰਨਸਾਫ਼ ਨਾਲ ਹੋਵੇਗਾ, ਕਿਸੇ ਪ੍ਰਕਾਰ ਦੀ ਵਧੀਕੀ ਨਹੀਂ ਹੋਵੇਗੀ।
———
[6] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 91/3
Yunus 10:55
(ਹੇ ਲੋਕੋ!) ਖ਼ਬਰਦਾਰ ਜਿੰਨੀਆਂ ਵੀ ਚੀਜ਼ਾਂ ਅਕਾਸ਼ਾਂ ਤੇ ਧਰਤੀ ਵਿਚ ਹਨ, ਉਨ੍ਹਾਂ ਸਭ ਦਾ ਮਾਲਿਕ ਅੱਲਾਹ ਹੀ ਹੈ। ਯਾਦ ਰੱਖੋ ਕਿ ਅੱਲਾਹ ਦਾ ਵਾਅਦਾ ਸੱਚਾ ਹੈ, ਪਰ ਇਹ ਗੱਲ ਬਹੁਤ ਹੀ ਘੱਟ ਲੋਕ ਜਾਣਦੇ ਹਨ।
Yunus 10:56
ਉਹੀਓ ਜੀਵਨ ਦਿੰਦਾ ਹੈ ਤੇ ਉਹੀਓ ਮੌਤ ਦਿੰਦਾ ਹੈ ਅਤੇ ਤੁਸੀਂ ਸਭ ਨੇ ਉਸੇ (ਅੱਲਾਹ) ਵੱਲੋਂ ਪਰਤਣਾ ਹੈ।
Yunus 10:57
ਹੇ ਲੋਕੋ! ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਨਸੀਹਤ ਦੀ ਕਿਤਾਬ ਆ ਗਈ ਹੈ। ਜੋ ਵੀ ਤੁਹਾਡੇ ਮਨਾਂ ਵਿਚ (ਗੁੱਸਾਂ, ਲਾਲਚ, ਈਰਖਾ, ਕੰਜੂਸੀ ਹਵਸ, ਨਫ਼ਰਤ ਆਦਿ) ਦੇ ਰੋਗ ਹਨ, ਇਹ ਉਹਨਾਂ ਸਭ ਦਾ ਇਲਾਜ ਹੈ ਅਤੇ ਈਮਾਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ।
Yunus 10:58
(ਹੇ ਨਬੀ!) ਤੁਸੀਂ ਕਹਿ ਦਿਓ ਕਿ ਇਹ .ਕੁਰਆਨ ਅੱਲਾਹ ਦੇ ਫਜ਼ਲ ਅਤੇ ਉਸ ਦੀ ਰਹਿਮਤ ਨਾਲ ਨਾਜ਼ਿਲ ਹੋਇਆ ਹੈ ਸੋ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਖ਼ੁਸ਼ ਹੋਣ, ਇਹ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਹੀ ਵਧੀਆ ਹੈ ਜਿਹੜੀਆਂ ਉਹ (ਸੰਸਾਰਿਕ ਜੀਵਨ ਲਈ) ਇਕੱਠੀਆਂ ਕਰ ਰਹੇ ਹਨ।
Yunus 10:59
(ਹੇ ਨਬੀ!) ਤੁਸੀਂ (ਇਹਨਾਂ ਕਾਫ਼ਿਰਾਂ ਨੂੰ) ਪੁੱਛੋ ਕਿ ਅੱਲਾਹ ਨੇ ਤੁਹਾਡੇ ਲਈ ਜਿਹੜਾ ਰਿਜ਼ਕ ਭੇਜਿਆ ਸੀ, ਤੁਸੀਂ ਉਸ ਵਿਚ ਕੁੱਝ ਨੂੰ ਹਰਾਮ (ਨਾ-ਜਾਇਜ਼) ਅਤੇ ਕੁੱਝ ਨੂੰ ਹਲਾਲ (ਜਾਇਜ਼) ਕਰ ਲਿਆ। ਕੀ ਅੱਲਾਹ ਨੇ ਤੁਹਾਨੂੰ ਇਸ ਦੀ ਆਗਿਆ ਦਿੱਤੀ ਸੀ ਜਾਂ ਅੱਲਾਹ ’ਤੇ ਇਲਜ਼ਾਮ ਲਗਾ ਰਹੇ ਹੋ।
Yunus 10:60
ਜਿਹੜੇ ਲੋਕ ਅੱਲਾਹ ਉੱਤੇ ਝੂਠ ਮੜਦੇ ਹਨ ਉਹਨਾਂ ਦਾ ਕਿਆਮਤ ਪ੍ਰਤੀ ਕੀ ਵਿਚਾਰ ਹੈ? ਹਕੀਕਤ ਇਹ ਹੈ ਕਿ ਅੱਲਾਹ ਦਾ ਲੋਕਾਂ ਉੱਤੇ ਬਹੁਤ ਵੱਡਾ ਫ਼ਜ਼ਲ ਹੈ। ਪਰ ਫੇਰ ਵੀ ਬਹੁਤੇ ਲੋਕ ਅਜਿਹੇ ਹਨ ਜਿਹੜੇ ਧੰਨਵਾਦ ਨਹੀਂ ਕਰਦੇ।
Yunus 10:61
(ਹੇ ਨਬੀ!) ਜਿਸ ਹਾਲ ਵਿਚ ਵੀ ਤੁਸੀਂ ਹੁੰਦੇ ਹੋ ਅਤੇ ਅੱਲਾਹ ਵੱਲੋਂ ਨਾਜ਼ਿਲ ਕੀਤੇ ਹੋਏ .ਕੁਰਆਨ ਵਿਚ ਜੋ ਵੀ ਤੁਸੀਂ ਲੋਕਾਂ ਨੂੰ ਸੁਣਾਉਂਦੇ ਹੋ, ਅਤੇ ਹੇ ਲੋਕ! ਤੁਸੀਂ ਜੋ ਵੀ ਕਰਦੇ ਹੋ ਉਸ ਸਮੇਂ ਅਸੀਂ ਤੁਹਾਨੂੰ ਵੇਖ ਰਹੇ ਹੁੰਦੇ ਹਾਂ। ਨਾ ਹੀ ਧਰਤੀ ਵਿੱਚੋਂ, ਨਾ ਹੀ ਅਕਾਸ਼ ਵਿੱਚੋਂ, ਨਾ ਹੀ ਕੋਈ ਚੀਜ਼ ਛੋਟੀ, ਨਾ ਹੀ ਵੱਡੀ, ਕੋਈ ਚੀਜ਼ ਅੱਲਾਹ ਤੋਂ ਲੁਕੀ ਹੋਈ ਹੈ, ਪਰ ਇਹ ਸਭ ਇਕ ਖੁੱਲ੍ਹੀ (ਸਪੱਸ਼ਟ) ਕਿਤਾਬ ਵਿਚ (ਵਿਸਥਾਰ ਨਾਲ) ਦਰਜ ਹੈ।
Yunus 10:62
ਯਾਦ ਰੱਖੋ ਕਿ ਅੱਲਾਹ ਦੇ ਪਿਆਰਿਆਂ ਨੂੰ (ਲੋਕ ਪ੍ਰਲੋਕ ਵਿਚ) ਨਾ ਕੋਈ ਡਰ ਭੈਅ ਹੋਵੇਗਾ ਅਤੇ ਨਾ ਹੀ ਨਿਰਾਸ਼ ਹੋਣਗੇ।[7]
———
[7] ਇਸ ਵਿਚ ਅੱਲਾਹ ਦੇ ਨੇਕ ਬੰਦਿਆਂ ਦਾ ਹਾਲ ਬਿਆ ਕੀਤਾ ਗਿਆ ਹੈ, ਜਦ ਕਿ ਅੱਲਾਹ ਦੇ ਨਾ ਫ਼ਰਮਾਨਾਂ ਦਾ ਹਾਲ ਇਸ ਤੋਂ ਉਲਟ ਹੋਵੇਗਾ। ਜਿਵੇਂ ਕਿ ਇਕ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਜਦੋਂ ਜਨਾਜ਼ਾ ਤਿਆਰ ਹੋ ਜਾਂਦਾ ਹੈ ਅਤੇ ਆਦਮੀ ਉਸ ਨੂੰ ਮੋਢਿਆਂ ’ਤੇ ਚੁੱਕ ਲੈਂਦੇ ਹਨ, ਤਾਂ ਜੇਕਰ ਉਹ ਮਰਨ ਵਾਲਾ ਨੇਕ ਹੁੰਦਾ ਹੈ ਤਾਂ ਆਖਦਾ ਹੈ ਕਿ ਮੈਨੂੰ ਛੇਤੀ ਛੇਤੀ ਲੈ ਚੱਲੋ ਅਤੇ ਜੇ ਬੁਰਾ ਹੁੰਦਾ ਹੈ ਤਾਂ ਕਹਿੰਦਾ ਹੈ ਕਿ ਹਾਏ ਮੇਰੀ ਭੈੜੀ ਕਿਸਮਤ! ਤੁਸੀਂ ਮੈਨੂੰ ਕਿੱਥੇ ਲਿਜਾ ਰਹੇ ਹੋ, ਉਸ ਦੀ ਆਵਾਜ਼ ਨੂੰ ਇਨਸਾਨਾਂ ਤੋਂ ਛੁੱਟ ਹਰ ਕੋਈ ਸੁਣਦਾ ਹੈ। ਜੇਕਰ ਇਨਸਾਨ ਇਸ ਨੂੰ ਸੁਣ ਲਵੇ ਤਾਂ ਉਹ ਬੇਹੋਸ਼ ਹੋ ਜਾਵੇ। (ਸਹੀ ਬੁਖ਼ਾਰੀ, ਹਦੀਸ: 1314)
Yunus 10:63
ਇਹ ਲੋਕੀ ਉਹ ਹਨ ਜਿਹੜੇ ਈਮਾਨ ਲਿਆਏ ਅਤੇ ਅੱਲਾਹ ਤੋਂ ਡਰਦੇ ਰਹੇ।
Yunus 10:64
ਇਹਨਾਂ ਲਈ ਸੰਸਾਰਿਕ ਜੀਵਨ ਵਿਚ ਵੀ ਅਤੇ ਆਖ਼ਿਰਤ ਦੇ ਜੀਵਨ ਵਿਚ ਵੀ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ।[8] ਅੱਲਾਹ ਦੇ ਕਥਣਾ ਵਿਚ ਕੁੱਝ ਵੀ ਬਦਲਾਓ ਨਹੀਂ ਹੋ ਸਕਦਾ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
———
[8] ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਮੈਂ ਨਬੀ ਕਰੀਮ (ਸ:) ਨੂੰ ਇਹ ਫ਼ਰਮਾਉਂਦੇ ਹੋਏ ਸੁਣਿਆ ਕਿ ਨਬੁੱਵਤ ਵਿਚ ਛੁੱਟ ਖ਼ੁਸ਼ਖ਼ਬਰੀਆਂ ਤੋਂ ਹੋਰ ਕੁੱਝ ਵੀ ਨਹੀਂ ਰਿਹਾ। ਲੋਕਾਂ ਨੇ ਅਰਜ਼ ਕੀਤੀ ਕਿ ਖ਼ੁਸ਼ਖ਼ਬਰੀਆਂ ਤੋਂ ਕੀ ਭਾ ਹੈ? ਤਾਂ ਆਪ (ਸ:) ਨੇ ਫ਼ਰਮਾਇਆ ਕਿ ਸੱਚੇ ਦੇ ਚੰਗੇ ਸੁਪਨੇ ਜਿਹੜੇ ਖ਼ੁਸ਼ਖ਼ਬਰੀਆਂ ਦੇਣ। (ਸਹੀ ਬੁਖ਼ਾਰੀ, ਹਦੀਸ 6990) ● ਇਕ ਦੂਜੀ ਹਦੀਸ ਵਿਚ ਫ਼ਰਮਾਇਆ ਕਿ ਮੋਮਿਨ ਦਾ ਸੁਪਨਾ ਨਬੁੱਵਤ ਦੇ ਛਿਆਲੀ ਹਿੱਸਿਆਂ ਵਿਚੋਂ ਇਕ ਹਿੱਸਾ ਹੁੰਦਾ ਹੈ। (ਸਹੀ ਬੁਖ਼ਾਰੀ, ਹਦੀਸ: 6988)
Yunus 10:65
(ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਤੋਂ ਦੁਖੀ ਨਾ ਹੋਵੇ। ਬੇਸ਼ੱਕ ਸਾਰੀਆਂ ਇੱਜ਼ਤਾਂ ਅੱਲਾਹ ਲਈ ਹੀ ਦੇ ਹੱਥ ਵਿਚ ਹਨ, ਉਹ ਸਭ ਕੁੱਝ ਸੁਣਨ ਤੇ ਜਾਣਨ ਵਾਲਾ ਹੈ।
Yunus 10:66
ਚੇਤੇ ਰੱਖੋ, ਜੋ ਕੁੱਝ ਵੀ ਅਕਾਸ਼ਾਂ ਵਿਚ ਹੈ ਅਤੇ ਜੋ ਵੀ ਧਰਤੀ ਵਿਚ ਹੈ ਇਹ ਸਭ ਅੱਲਾਹ ਦਾ ਹੀ ਹੈ। ਜਿਹੜੇ ਲੋਕੀ ਅੱਲਾਹ ਨੂੰ ਛੱਡ ਕੇ ਦੂਜੇ ਇਸ਼ਟਾਂ ਨੂੰ (ਮਦਦ ਲਈ) ਪੁਕਾਰਦੇ ਹਨ ਉਹ (ਕਿਸੇ ਇਸ਼ਟ ਦੀ) ਪੈਰਵੀ ਨਹੀਂ ਕਰਦੇ, ਸਗੋਂ ਨਿਰੇ ਵਹਿਮਾਂ ਭਰਮਾਂ ਦੀ ਪੈਰਵੀ ਕਰ ਰਹੇ ਹਨ ਅਤੇ ਕੇਵਲ ਖ਼ਿਆਲੀ ਗੱਲਾਂ ਹੀ ਕਰਦੇ ਹਨ।
Yunus 10:67
ਉਹੀਓ (ਅੱਲਾਹ) ਹੈ ਜਿਸਨੇ ਤੁਹਾਡੇ ਲਈ ਰਾਤ ਬਣਾਈ ਤਾਂ ਜੋ ਤੁਸੀਂ ਆਰਾਮ ਕਰ ਸਕੋਂ ਅਤੇ (ਰੋਜ਼ੀ ਕਮਾਉਣ ਲਈ) ਦਿਨ ਨੂੰ ਪ੍ਰਕਾਸ਼ਮਈ ਬਣਾਇਆ, ਬੇਸ਼ੱਕ ਇਸ ਵਿਚ ਉਹਨਾਂ ਲਈ ਬਥੇਰੀਆਂ ਨਿਸ਼ਾਨੀਆਂ ਹਨ ਜਿਹੜੇ (ਪੈਗ਼ੰਬਰਾਂ ਦੀਆਂ ਗੱਲਾਂ ਨੂੰ ਧਿਆਨ ਨਾਲ) ਸੁਣਦੇ ਹਨ।
Yunus 10:68
ਉਹ (ਮੁਸ਼ਰਿਕ) ਆਖਦੇ ਹਨ ਕਿ ਅੱਲਾਹ ਨੇ ਪੁੱਤਰ ਬਣਾ ਲਿਆ ਹੈ, ਜਦ ਕਿ ਉਹ (ਔਲਾਦ ਤੋਂ) ਪਾਕ ਹੈ ਅਤੇ (ਹਰ ਲੋੜ ਤੋਂ) ਬੇਪਰਵਾਹ ਹੈ।[9] ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ ਸਭ ਉਸੇ ਲਈ ਹੈ। ਤੁਹਾਡੇ ਕੋਲ ਇਸ ਗੱਲ ਦੀ ਵੀ ਕੋਈ ਦਲੀਲ ਨਹੀਂ (ਕਿ ਰੱਬ ਦੇ ਔਲਾਦ ਹੈ) ਕੀ ਤੁਸੀਂ ਅੱਲਾਹ ਦੇ ਬਾਰੇ ਉਹ ਗੱਲਾਂ ਆਖਦੇ ਹੋ ਜਿਸ ਦਾ ਤੁਹਾਨੂੰ ਗਿਆਨ ਵੀ ਨਹੀਂ ?
———
[9] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 116/2
Yunus 10:69
(ਹੇ ਨਬੀ!) ਤੁਸੀਂ ਆਖ ਦਿਓ ਕਿ ਜਿਹੜੇ ਲੋਕੀ ਅੱਲਾਹ ’ਤੇ ਦੋਸ਼ ਲਗਾ ਰਹੇ ਹਨ, ਉਹ ਕਾਮਯਾਬ ਨਹੀਂ ਹੋਣਗੇ।
Yunus 10:70
ਸੰਸਾਰ ਵਿਚ ਤਾਂ ਥੋੜ੍ਹਾ ਜਿਹਾ ਲਾਭ ਉਠਾਉਣਾ ਹੈ ਫੇਰ ਉਹਨਾਂ ਨੇ ਸਾਡੇ ਕੋਲ ਹੀ ਆਉਣਾ ਹੈ, ਫੇਰ ਅਸੀਂ ਉਹਨਾਂ ਨੂੰ ਉਹਨਾਂ ਦੇ ਕੁਫ਼ਰ ਦੇ ਬਦਲੇ ਵਿਚ ਕਰੜੇ ਅਜ਼ਾਬ ਦਾ ਸੁਆਦ ਚਖਾਵਾਂਗੇ।
Yunus 10:71
(ਹੇ ਨਬੀ!) ਤੁਸੀਂ ਇਹਨਾਂ (ਇਨਕਾਰੀਆਂ) ਨੂੰ ਨੂਹ ਦਾ ਕਿੱਸਾ ਸੁਣਾਉ ਜਦੋਂ ਉਹਨਾਂ (ਨੂਹ) ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਹੇ ਮੇਰੀ ਕੌਮ! ਜੇ ਤੁਹਾਨੂੰ ਮੇਰਾ (ਤੁਹਾਡੇ ਵਿਚਾਲੇ) ਰਹਿਣਾ ਅਤੇ ਅੱਲਾਹ ਦੀਆਂ ਆਇਤਾਂ ਰਾਹੀਂ ਨਸੀਹਤਾਂ (ਕਰਨੀਆਂ) ਭਾਰ ਮਹਿਸੂਸ ਹੁੰਦਾ ਹੈ (ਤਾਂ ਇਹ ਤੁਹਾਡੀ ਇੱਛਾ ਹੈ) ਪਰ ਮੇਰਾ ਭਰੋਸਾ ਤਾਂ ਅੱਲਾਹ ’ਤੇ ਹੀ ਹੈ। ਸੋ ਤੁਸੀਂ ਤੇ ਤੁਹਾਡੇ ਸ਼ਰੀਕ ਮਿਲ ਕੇ ਮੇਰੇ ਵਿਰੁੱਧ ਫ਼ੈਸਲਾ ਕਰ ਲਵੋ, ਅਤੇ ਤੁਹਾਡਾ ਇਹ ਫ਼ੈਸਲਾ ਕਿਸੇ ਤੋਂ ਗੁਪਤ ਨਾ ਰਹੇ, ਫੇਰ ਮੇਰੇ ਵਿਰੁੱਧ ਆਪਣੇ ਫ਼ੈਸਲੇ ਅਨੁਸਾਰ ਜਤਨ ਕਰੋ ਅਤੇ ਮੈਨੂੰ ਉੱਕਾ ਹੀ ਮੋਹਲਤ ਨਾ ਦਿਓ।
Yunus 10:72
ਜੇ ਤੁਸੀਂ ਸੱਚਾਈ ਤੋਂ ਮੂੰਹ ਮੋੜ ਵੀ ਲਓ ਪਰ ਮੈਂ ਤੁਹਾਥੋਂ ਕਿਸੇ ਬਦਲੇ ਦੀ ਮੰਗ ਨਹੀਂ ਕਰਦਾ। ਮੇਰਾ ਬਦਲਾ ਤਾਂ ਅੱਲਾਹ ਦੇ ਹੀ ਜ਼ਿੰਮੇ ਹੈ ਅਤੇ ਮੈ` ਇਹ ਹੁਕਮ ਹੋਇਆ ਹੈ ਕਿ ਮੈਂ ਆਗਿਆਕਾਰੀਆਂ ਵਿੱਚੋਂ ਹੋਵਾਂ।
Yunus 10:73
ਸੋ ਉਹਨਾਂ ਲੋਕਾਂ ਨੇ ਨੂਹ ਨੂੰ ਝੁਠਲਾਇਆ ਤਾਂ ਅਸੀਂ ਉਸ ਨੂੰ ਅਤੇ ਜਿਹੜੇ ਉਸ ਨੂਹ ਦੀ ਬੇੜੀ ਵਿਚ ਸਵਾਰ ਸਨ ਉਹਨਾਂ ਸਭ ਨੂੰ ਬਚਾ ਲਿਆ ਅਤੇ ਉਹਨਾਂ ਨੂੰ ਧਰਤੀ ਦਾ ਜਾਨਸ਼ੀਨ ਬਣਾਇਆ ਅਤੇ ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਸੀ ਅਸੀਂ ਉਹਨਾਂ ਨੂੰ ਡੋਬ ਦਿੱਤਾ। ਸੋ ਵੇਖੋ (ਉਹਨਾਂ ਲੋਕਾਂ ਦਾ) ਅੰਤ ਕਿਹੋ ਜਿਹਾ ਹੋਇਆ, ਜਿਨ੍ਹਾਂ ਨੂੰ ਖ਼ਬਰਦਾਰ ਕੀਤਾ ਗਿਆ ਸੀ।
Yunus 10:74
ਫੇਰ ਅਸੀਂ (ਨੂਹ) ਤੋਂ ਬਾਅਦ ਅਨੇਕਾਂ ਹੀ ਰਸੂਲਾਂ ਨੂੰ ਉਹਨਾਂ ਦੀ ਆਪਣੀ ਆਪਣੀ ਕੌਮ ਵੱਲ ਘੱਲਿਆ, ਉਹ ਸਾਰੇ (ਰਸੂਲ) ਰੌਸ਼ਨ ਦਲੀਲਾਂ ਲੈਕੇ ਆਏ, ਫੇਰ ਵੀ ਇੰਜ ਨਾ ਹੋਇਆ ਕਿ ਉਹ ਇਸ (ਹਿਦਾਇਤ) ’ਤੇ ਈਮਾਨ ਲੈ ਆਉਂਦੇ ਜਿਸ ਨੂੰ ਪਹਿਲਾਂ ਹੀ ਝੁਠਲਾ ਚੁੱਕੇ ਸਨ। ਇਸ ਪ੍ਰਕਾਰ ਅੱਲਾਹ ਹੱਦੋਂ ਟੱਪਣ ਵਾਲਿਆਂ ਦੇ ਦਿਲਾਂ ’ਤੇ ਠੱਪਾ ਲਾ ਦਿੰਦਾ ਹੈ। (ਫੇਰ ਉਹ ਸਮਝਦੇ ਹੀ ਨਹੀਂ)।
Yunus 10:75
ਇਹਨਾਂ ਤੋਂ ਬਾਅਦ ਅਸੀਂ ਮੂਸਾ ਤੇ ਹਾਰੂਨ ਨੂੰ(ਰਸੂਲ ਬਣਾ ਕੇ) ਫ਼ਿਰਔਨ ਤੇ ਉਸ (ਦੀ ਕੌਮ) ਦੇ ਸਰਦਾਰਾਂ ਵੱਲ ਆਪਣੀਆਂ ਨਿਸ਼ਾਨੀਆਂ ਦੇ ਕੇ ਭੇਜਿਆਂ ਪਰ ਉਹਨਾਂ ਨੇ ਘਮੰਡ ਕੀਤਾ। ਉਹ ਲੋਕ ਅਪਰਾਧੀ ਸਨ।
Yunus 10:76
ਜਦੋਂ ਉਹਨਾਂ (ਫ਼ਿਰਔਨੀਆਂ) ਕੋਲ ਸਾਡੇ ਵੱਲੋਂ ਹੱਕ ਪੁੱਜ ਗਿਆ ਤਾਂ ਆਖਣ ਲੱਗੇ ਕਿ ਇਹ ਤਾਂ ਜਾਦੂ ਹੈ।
Yunus 10:77
ਮੂਸਾ ਨੇ ਆਖਿਆ, ਕੀ ਤੁਸੀਂ ਹੱਕ ਪ੍ਰਤੀ ਇਹ ਕਹਿੰਦੇ ਹੋ, ਜਦ ਕਿ ਉਹ ਹੱਕ ਤੁਹਾਡੇ ਕੋਲ ਆ ਗਿਆ ਹੈ, ਕੀ ਇਹ ਜਾਦੂ ਹੈ ? ਜਦ ਕਿ ਜਾਦੂਗਰ ਕਦੇ ਵੀ ਕਾਮਯਾਬ ਨਹੀਂ ਹੋਇਆ ਕਰਦੇ।
Yunus 10:78
ਉਹ (ਫ਼ਿਰਔਨੀ) ਆਖਣ ਲੱਗਾ, ਕੀ ਤੁਸੀਂ (ਮੂਸਾ ਤੇ ਹਾਰੂਨ) ਸਾਡੇ ਕੋਲ ਇਸ ਲਈ ਆਏ ਹੋ ਕਿ ਸਾਨੂੰ ਉਸ ਰਾਹੋਂ ਹਟਾ ਦਿਓ ਜਿਸ ’ਤੇ ਅਸੀਂ ਆਪਣੇ ਪਿਓ ਦਾਦੇ (ਬਜ਼ੁਰਗਾਂ) ਨੂੰ ਵੇਖਿਆ ਸੀ ਅਤੇ ਤੁਹਾਨੂੰ ਦੋਵਾਂ ਨੂੰ ਸੰਸਾਰ ਵਿਚ ਸਰਦਾਰੀ ਮਿਲ ਜਾਵੇ ? ਜਦ ਕਿ ਅਸੀਂ ਤੁਹਾਨੂੰ ਦੋਵਾਂ ਨੂੰ (ਰੱਬ ਦਾ ਰਸੂਲ) ਨਹੀਂ ਮੰਨਦੇ।
Yunus 10:79
ਫ਼ਿਰਔਨ ਨੇ ਹੁਕਮ ਦਿੱਤਾ ਕਿ ਮੇਰੇ ਕੋਲ ਸਾਰੇ ਹੀ ਮਾਹਿਰ ਜਾਦੂਗਰਾਂ ਨੂੰ ਹਾਜ਼ਰ ਕਰੋ।
Yunus 10:80
ਜਦੋਂ ਜਾਦੂਗਰ ਆ ਗਏ ਤਾਂ ਮੂਸਾ ਨੇ ਉਹਨਾਂ (ਜਾਦੂਗਰਾਂ)ਨੂੰ ਕਿਹਾ ਕਿ ਜੋ ਤੁਸੀਂ (ਜਾਦੂ ਲਈ) ਸੁੱਟਣਾ ਚਾਹੁੰਦੇ ਹੋ ਉਸ ਨੂੰ ਸੁੱਟੋ।
Yunus 10:81
ਜਦੋਂ ਉਹਨਾਂ (ਜਾਦਗੂਰਾਂ) ਨੇ ਸੁੱਟਿਆ ਤਾਂ ਮੂਸਾ ਨੇ ਕਿਹਾ ਕਿ ਇਹ ਜੋ ਵੀ ਤੁਸੀਂ ਲਿਆਏ ਹੋ ਇਹ ਜਾਦੂ ਹੈ ਅੱਲਾਹ ਇਸ ਨੂੰ ਹੁਣੇ ਨਕਾਰ ਦੇਵੇਗਾ। ਅੱਲਾਹ ਫ਼ਸਾਦੀਆਂ ਦੇ ਕੰਮਾਂ ਨੂੰ ਸਫ਼ਲ ਹੋਣ ਨਹੀਂ ਦਿੰਦਾ।
Yunus 10:82
ਅਤੇ ਅੱਲਾਹ ਸੱਚਾਈ ਨੂੰ ਆਪਣੇ ਫ਼ਰਮਾਨਾਂ ਰਾਹੀਂ ਸੱਚ ਸਿੱਧ ਕਰਦਾ ਹੈ ਭਾਵੇਂ ਅਪਰਾਧੀਆਂ ਨੂੰ ਕਿੰਨਾ ਹੀ ਨਾ-ਪਸੰਦ ਕਿਉਂ ਨਾ ਹੋਵੇ।
Yunus 10:83
ਸੋ ਮੂਸਾ ਉੱਤੇ ਉਸ ਦੀ ਕੌਮ (ਫ਼ਿਰਔਨੀਆਂ) ਵਿੱਚੋਂ ਥੋੜ੍ਹੇ ਹੀ ਲੋਕੀ ਈਮਾਨ ਲਿਆਏ, ਉਹ ਵੀ ਫ਼ਿਰਔਨ ਅਤੇ ਆਪਣੇ ਅਧਿਕਾਰੀਆਂ ਤੋਂ ਡਰਦੇ ਡਰਦੇ ਕਿ ਇੰਜ ਨਾ ਹੋਵੇ ਕਿ ਉਹ ਉਹਨਾਂ ਨੂੰ ਤਸੀਹੇ ਦੇਣ। ਹਕੀਕਤ ਇਹੋ ਹੈ ਕਿ ਫ਼ਿਰਔਨ ਉਸ ਦੇਸ਼ ਮਿਸਰ ਵਿਚ ਸਰਕਸ਼ ਬਣਿਆ ਹੋਇਆ ਸੀ, ਬੇਸ਼ੱਕ ਉਹ ਹੱਦੋਂ ਟੱਪਿਆ ਹੋਇਆ ਸੀ।
Yunus 10:84
ਮੂਸਾ ਨੇ ਕਿਹਾ ਕਿ ਹੇ ਮੇਰੀ ਕੌਮ! ਜੇ ਤੁਸੀਂ ਅੱਲਾਹ ’ਤੇ ਈਮਾਨ ਲਿਆਏ ਹੋ ਤਾਂ ਉਸੇ ’ਤੇ ਭਰੋਸਾ ਰੱਖੋ ਜੇ ਤੁਸੀਂ ਆਗਿਆਕਾਰੀ ਹੋ।
Yunus 10:85
ਉਹਨਾਂ (ਈਮਾਨ ਵਾਲਿਆਂ) ਨੇ ਕਿਹਾ ਕਿ ਅਸੀਂ ਅੱਲਾਹ ’ਤੇ ਹੀ ਭਰੋਸਾ ਕੀਤਾ ਹੈ। ਹੇ ਸਾਡੇ ਮਾਲਿਕ! ਤੂੰ ਸਾਨੂੰ ਇਹਨਾਂ ਜ਼ਾਲਮਾਂ ਦੇ ਹੱਥੋਂ ਅਜ਼ਮਾਇਸ਼ ਵਿਚ ਨਾ ਪਾਈਂ।
Yunus 10:86
ਅਤੇ ਤੂੰ ਸਾਨੂੰ ਆਪਣੀਆਂ ਮਿਹਰਾਂ ਸਦਕੇ ਕਾਫ਼ਿਰਾਂ ਤੋਂ ਛੁਟਕਾਰਾ ਦੇ।
Yunus 10:87
ਅਸੀਂ ਮੂਸਾ ਅਤੇ ਉਸ ਦੇ ਭਰਾ (ਹਾਰੂਨ) ਕੋਲ ਵਹੀ ਭੇਜੀ ਕਿ ਤੁਸੀਂ ਦੋਵੇਂ ਆਪਣੇ ਲਈ ਮਿਸਰ ਵਿਚ ਹੀ ਘਰ ਬਣਾਓ ਅਤੇ ਤੁਸੀਂ ਇਹਨਾਂ ਘਰਾਂ ਨੂੰ ਹੀ ਮਸੀਤਾਂ ਬਣਾ ਲਓ, ਨਮਾਜ਼ ਦੀ ਪਾਬੰਦੀ ਕਰੋ ਅਤੇ ਮੋਮਿਨਾਂ ਨੂੰ ਸਵਰਗ ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ।
Yunus 10:88
ਮੂਸਾ ਨੇ ਬੇਨਤੀ ਕੀਤੀ ਕਿ ਹੇ ਸਾਡੇ ਰੱਬਾ! ਤੂੰ ਫ਼ਿਰਔਨ ਤੇ ਉਸ (ਦੀ ਕੌਮ) ਦੇ ਸਰਦਾਰਾਂ ਨੂੰ ਸੰਸਾਰਿਕ ਜੀਵਨ ਵਿਚ ਕਿੰਨੀਆਂ ਹੀ ਸੋਹਣੀਆਂ ਚੀਜ਼ਾਂ ਤੇ ਧਨ-ਦੌਲਤ ਨਾਲ ਨਿਵਾਜ਼ਿਆ ਹੈ ਤਾਂ ਜੋ ਉਹ ਤੇਰੇ ਰਾਹ ਤੋਂ (ਲੋਕਾਂ ਨੂੰ) ਗੁਮਰਾਹ ਕਰਨ। ਹੇ ਰੱਬਾ! ਉਹਨਾਂ ਦੇ ਮਾਲਾਂ (ਧਨ ਪਦਾਰਥਾਂ) ਨੂੰ ਨਸ਼ਟ ਕਰਦੇ ਅਤੇ ਉਹਨਾਂ ਦੇ ਦਿਲਾਂ ਨੂੰ ਕਠੋਰ ਕਰ ਦੇ, ਇਹ ਈਮਾਨ ਨਹੀਂ ਲਿਆਉਣਗੇ ਜਦੋਂ ਤਕ ਕਿ ਦਰਦਨਾਕ ਅਜ਼ਾਬ ਨਾ ਵੇਖ ਲੈਣ।
Yunus 10:89
ਅੱਲਾਹ ਨੇ ਕਿਹਾ ਕਿ ਤੁਹਾਡੇ ਦੋਵਾਂ ਦੀ ਦੁਆ ਕਬੂਲ ਕਰ ਲਈ ਗਈ ਹੈ, ਸੋ ਤੁਸੀਂ ਸੱਚਾਈ ਦੀ ਰਾਹ ’ਤੇ ਦ੍ਰਿੜ ਰਹੋ ਤੁਸੀਂ ਉਹਨਾਂ ਦੀ ਰਾਹ ਉੱਤੇ ਨਹੀਂ ਚੱਲਣਾ ਜਿਨ੍ਹਾਂ ਨੂੰ ਗਿਆਨ ਹੀ ਨਹੀਂ।
Yunus 10:90
ਅਸੀਂ ਬਨੀ-ਇਸਰਾਈਲ ਨੂੰ (ਭਾਵ ਹਜ਼ਰਤ ਮੂਸਾ ਦੇ ਸਾਥੀਆਂ ਨੂੰ) ਦਰਿਆ ਤੋਂ ਪਾਰ ਲੰਘਾ ਦਿੱਤਾ ਅਤੇ ਉਸ ਦੇ ਪਿੱਛੇ ਫ਼ਿਰਔਨ ਤੇ ਉਸ ਦੀ ਫ਼ੌਜ ਨੇ ਜ਼ੁਲਮ ਕਰਨ ਦੇ ਇਰਾਦੇ ਨਾਲ ਉਹਨਾਂ ਦਾ ਪਿੱਛਾ ਕੀਤਾ। ਇੱਥੇ ਤਕ ਕਿ ਜਦੋਂ ਫ਼ਿਰਔਨ ਡੂਬਣ ਲੱਗਿਆ ਤਾਂ ਕਹਿਣ ਲੱਗਾ ਕਿ ਮੈਂ ਵੀ ਉਸ (ਅੱਲਾਹ) ’ਤੇ ਈਮਾਨ ਲਿਆਂਦਾ ਹੈ ਜਿਸ ਉੱਤੇ ਬਨੀ-ਇਸਰਾਈਲ ਈਮਾਨ ਲਿਆਏ ਹਨ, ਉਸ (ਅੱਲਾਹ) ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ ਮੈਂ ਮੁਸਲਮਾਨਾਂ ਵਿੱਚੋਂ ਹੀ ਹਾਂ।
Yunus 10:91
ਅੱਲਾਹ ਵੱਲੋਂ ਜਵਾਬ ਆਇਆ, ਕੀ ਹੁਣ ਈਮਾਨ ਲਿਆਇਆ ਹੈ ? ਪਹਿਲਾਂ ਤਾਂ ਸਰਕਸ਼ੀ ਕਰਦਾ ਸੀ ਅਤੇ ਫ਼ਸਾਦੀਆਂ ਵਿੱਚੋਂ ਸੀ।
Yunus 10:92
ਸੋ ਅੱਜ ਅਸੀਂ ਤੇਰੀ ਲਾਸ਼ ਨੂੰ ਸਮੁੰਦਰ ’ਚੋਂ ਕੱਢ ਕੇ ਸੁਰੱਖਿਅਤ ਰੱਖਾਂਗੇ ਤਾਂ ਜੋ ਤੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਿਆ ਦਾਈ ਚਿੰਨ ਬਣ ਜਾਵੇਂ। ਬੇਸ਼ੱਕ ਬਥੇਰੇ ਲੋਕ ਹਨ ਜਿਹੜੇ ਸਾਡੀਆਂ ਨਿਸ਼ਾਨੀਆਂ ਤੋਂ ਬੇਸੁਰਤ ਹਨ।
Yunus 10:93
ਅਸੀਂ ਬਨੀ-ਇਸਰਾਈਲ ਨੂੰ ਰਹਿਣ ਲਈ ਬਹੁਤ ਹੀ ਵਧੀਆ ਟਿਕਾਣਾ ਦਿੱਤਾ ਅਤੇ ਖਾਣ ਲਈ ਪਵਿੱਤਰ ਚੀਜ਼ਾਂ ਦਿੱਤੀਆਂ ਉਹਨਾਂ ਵਿਚ ਕੋਈ ਮਤਭੇਦ ਵੀ ਨਹੀਂ ਸੀ, ਇੱਥੋਂ ਤਕ ਕਿ ਉਹਨਾਂ ਕੋਲ (ਰੱਬੀ) ਗਿਆਨ ਆ ਗਿਆ। (ਹੇ ਨਬੀ!) ਬੇਸ਼ੱਕ ਤੇਰਾ ਰੱਬ ਉਹਨਾਂ ਵਿਚਕਾਰ ਕਿਆਮਤ ਵਾਲੇ ਦਿਨ ਉਹਨਾਂ ਸਾਰੀਆਂ ਗੱਲਾਂ ਦਾ ਫ਼ੈਸਲਾ ਕਰ ਦੇਵੇਗਾ ਜਿਸ ਵਿਚ ਉਹ ਮਤਭੇਦ ਕਰਦੇ ਸਨ।
Yunus 10:94
ਜੇਕਰ ਤੁਸੀਂ (ਹੇ ਨਬੀ!) ਇਸ (.ਕੁਰਆਨ) ਪ੍ਰਤੀ ਕਿਸੇ ਸ਼ੱਕ ਵਿਚ ਹੋਵੋਂ ਜਿਹੜਾ ਅਸੀਂ ਤੁਹਾਡੇ ਉੱਤੇ ਨਾਜ਼ਿਲ ਕੀਤਾ ਹੈ ਤਾਂ ਤੁਸੀਂ ਉਹਨਾਂ ਲੋਕਾਂ ਤੋਂ ਪੁੱਛ ਲਵੋ ਜਿਹੜੇ ਤੁਹਾਥੋਂ ਪਹਿਲੀਆਂ ਕਿਤਾਬਾ (ਤੌਰੈਤ, ਇੰਜੀਲ) ਨੂੰ ਪੜ੍ਹਦੇ ਹਨ ਕਿ ਬੇਸ਼ੱਕ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਹੱਕ ਆ ਗਿਆ ਹੈ। ਸੋ ਤੁਸੀਂ ਕਦੇ ਵੀ ਸ਼ੱਕ ਕਰਨ ਵਾਲਿਆਂ ਵਿੱਚੋਂ ਨਾ ਹੋ ਜਾਣਾ।[10]
———
[10] ਵੇਖੋ ਸੂਰਤ ਅਲ-ਆਰਾਫ਼, ਹਾਸ਼ੀਆ ਆਇਤ 157/7
Yunus 10:95
ਅਤੇ ਨਾ ਹੀ ਉਹਨਾਂ ਲੋਕਾਂ ਵਿੱਚੋਂ ਹੋਇਓ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਨੂੰ ਝੁਠਲਾਇਆ, ਨਹੀਂ ਤਾਂ ਤੁਸੀਂ ਵੀ ਘਾਟਾ ਖਾਣ ਵਾਲਿਆਂ ਵਿੱਚੋਂ ਹੋ ਜਾਉਗੇ।
Yunus 10:96
ਬੇਸ਼ੱਕ ਜਿਨ੍ਹਾਂ ਲੋਕਾਂ ਪ੍ਰਤੀ ਤੁਹਾਡੇ ਰੱਬ ਵੱਲੋਂ (ਅਜ਼ਾਬ ਦਾ) ਹੁਕਮ ਹੋ ਚੁੱਕਿਆ ਹੈ ਉਹ ਈਮਾਨ ਨਹੀਂ ਲਿਆਉਣਗੇ।
Yunus 10:97
ਭਾਵੇਂ ਉਹਨਾਂ ਕੋਲ ਸਾਰੀਆਂ ਹੀ ਨਿਸ਼ਾਨੀਆਂ ਕਿਉਂ ਨਾ ਆ ਜਾਣ, ਜਦੋਂ ਤੀਕ ਕਿ ਦੁਖਦਾਈ ਅਜ਼ਾਬ ਨੂੰ ਨਾ ਵੇਖ ਲੈਣ (ਉਹ ਈਮਾਨ ਨਹੀਂ ਲਿਆਉਂਗੇ)।
Yunus 10:98
ਸੋ ਕੋਈ ਵੀ ਬਸਤੀ (ਕੌਮ) ਅਜੀਹੀ ਨਹੀਂ ਜਿਹੜੀ ਅਜ਼ਾਬ ਤੋਂ ਪਹਿਲਾਂ ਈਮਾਨ ਲਿਆਈ ਹੋਵੇ, ਤਾਂ ਜੋ ਈਮਾਨ ਲਿਆਉਣ ਉਸ ਲਈ ਲਾਭਦਾਇਕ ਹੁੰਦਾ, ਛੁੱਟ ਯੂਨੁਸ ਦੀ ਕੌਮ ਤੋਂ, ਜਦੋਂ ਉਹ (ਯੂਨੁਸ ਦੀ ਕੌਮ ਅਜ਼ਾਬ ਨੂੰ ਵੇਖ ਕੇ) ਈਮਾਨ ਲਿਆਈ ਤਾਂ ਅਸੀਂ ਉਸ ਤੋਂ ਸੰਸਾਰਿਕ ਜੀਵਨ ਵਿਚ ਜ਼ਲੀਲ ਕਰਨ ਵਾਲਾ ਅਜ਼ਾਬ ਟਾਲ ਦਿੱਤਾ ਅਤੇ ਉਸ ਨੂੰ ਇਕ ਵਿਸ਼ੇਸ਼ ਸਮੇਂ ਲਈ ਜੀਵਨ ਦਾ ਲਾਭ ਉਠਾਉਣ ਲਈ ਮੋਹਲਤ ਦਿੱਤੀ।
Yunus 10:99
ਜੇ ਤੁਹਾਡਾ ਰੱਬ ਚਾਹੁੰਦਾ ਤਾਂ ਧਰਤੀ ਦੇ ਸਾਰੇ ਹੀ ਵਾਸੀ ਈਮਾਨ ਲਿਆਉਂਦੇ। (ਹੇ ਮੁਹੰਮਦ!) ਕੀ ਤੁਸੀਂ ਲੋਕਾਂ ਨੂੰ ਮਜਬੂਰ ਕਰੋਂਗੇ ਕਿ ਉਹ ਈਮਾਨ ਵਾਲੇ ਬਣ ਜਾਣ ?
Yunus 10:100
ਜਦੋਂ ਕਿ ਕਿਸੇ ਵੀ ਵਿਅਕਤੀ ਲਈ ਸੰਭਵ ਨਹੀਂ ਕਿ ਉਹ ਅੱਲਾਹ ਦੇ ਹੁਕਮ ਤੋਂ ਬਿਨਾਂ ਈਮਾਨ ਲੈ ਆਵੇ। ਉਹ (ਅੱਲਾਹ) ਉਹਨਾਂ ਲੋਕਾਂ ਉੱਤੇ (ਵਿਚਾਰਾਂ ਦੀ) ਗੰਦਗੀ ਪਾ ਦਿੰਦਾ ਹੈ ਜਿਹੜੇ ਅਕਲ ਤੋਂ ਕੰਮ ਨਹੀਂ ਲੈਂਦੇ।
Yunus 10:101
(ਹੇ ਨਬੀ!) ਤੁਸੀਂ ਆਖੋ ਕਿ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਸ ਨੂੰ ਅੱਖਾਂ ਖੋਲ ਕੇ ਵੇਖੋ। ਜਿਹੜੇ ਲੋਕ ਈਮਾਨ ਨਹੀਂ ਲਿਆਉਂਦੇ ਉਹਨਾਂ ਲਈ ਇਹ ਨਿਸ਼ਾਨੀਆਂ ਤੇ ਚਿਤਾਵਣੀਆਂ ਲਾਹੇਵੰਦ ਨਹੀਂ ਹੋ ਸਕਦੀਆਂ।
Yunus 10:102
ਹੁਣ ਇਹ ਲੋਕ ਵੀ ਉਹਨਾਂ ਬੀਤ ਚੁੱਕੇ ਭੈੜੇ ਦਿਨਾਂ ਦੀ ਉਡੀਕ ਕਰ ਰਹੇ ਹਨ ਜਿਹੜੇ ਇਹਨਾਂ ਤੋਂ ਪਹਿਲਾਂ ਲੋਕਾਂ ਉੱਤੇ ਬੀਤ ਚੁੱਕੇ ਹਨ (ਹੇ ਨਬੀ!) ਆਖ ਦਿਓ! ਕਿ ਚੰਗਾ ਤੁਸੀਂ ਵੀ ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿੱਚੋਂ ਹਾਂ।
Yunus 10:103
ਅਸੀਂ (ਅੱਲਾਹ) ਆਪਣੇ ਪੈਗ਼ੰਬਰਾਂ ਨੂੰ ਅਤੇ ਈਮਾਨ ਵਾਲਿਆਂ ਨੂੰ (ਅਜ਼ਾਬ ਤੋਂ) ਬਚਾ ਲੈਂਦੇ ਹਾਂ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਈਮਾਨ ਵਾਲਿਆਂ ਨੂੰ (ਅਜ਼ਾਬ ਤੋਂ) ਬਚਾਈਏ।
Yunus 10:104
(ਹੇ ਨਬੀ ਸ:!) ਤੁਸੀਂ ਆਖ ਦਿਓ ਕਿ ਹੇ ਲੋਕੋ! ਜੇਕਰ ਤੁਸੀਂ ਮੇਰੇ ਧਰਮ ਸੰਬੰਧੀ ਕਿਸੇ ਸ਼ੱਕ ਵਿੱਚ ਹੋ ਤਾਂ ਸੁਣੋ ਕਿ ਮੈਂ ਉਹਨਾਂ ਇਸ਼ਟਾਂ ਦੀ ਪੂਜਾ ਨਹੀਂ ਕਰਦਾ ਜਿਨ੍ਹਾਂ ਦੀ ਪੂਜਾ ਤੁਸੀਂ ਅੱਲਾਹ ਨੂੰ ਛੱਡ ਕੇ ਕਰਦੇ ਹੋ, ਹਾਂ! ਮੈਂ ਤਾਂ ਉਸ ਅੱਲਾਹ ਦੀ ਇਬਾਦਤ ਕਰਦਾ ਹਾਂ ਜਿਹੜਾ ਤੁਹਾਡੇ ਪ੍ਰਾਣ ਕਢਦਾ ਹੈ ਅਤੇ ਮੈਨੂੰ ਇਹ ਹੁਕਮ ਹੋਇਆ ਹੈ ਕਿ ਮੈਂ ਈਮਾਨ ਲਿਆਉਣ ਵਾਲਿਆਂ ਨਾਲ ਰਲ ਜਾਵਾਂ।
Yunus 10:105
ਅਤੇ ਇਹ ਵੀ (ਹੁਕਮ ਹੋਇਆ ਹੈ) ਕਿ ਮੈਂ ਇਕ ਚਿੱਤ ਹੋ ਕੇ ਆਪਣੀ ਦਿਸ਼ਾ ਇਸਲਾਮ ਵੱਲ ਸਿੱਧੀ ਰੱਖਾਂ ਅਤੇ ਕਦੇ ਵੀ ਮੁਸ਼ਰਿਕਾਂ ਵਿਚ ਨਾ ਰਲਾ।
Yunus 10:106
ਤੁਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਨੂੰ ਨਾ ਸੱਦੋ ਜੋ ਨਾ ਤਾਂ ਤੁਹਾਨੂੰ ਕੋਈ ਲਾਭ ਪਹੁੰਚਾ ਸਕਦੇ ਹਨ ਅਤੇ ਨਾ ਹੀ ਕੋਈ ਨੁਕਸਾਨ ਪਹੁੰਚਾ ਸਕਦੇ ਹਨ। ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਉਸ ਸਮੇਂ ਜ਼ਾਲਮਾਂ ਵਿਚ ਹੋ ਜਾਵੋਗੇ।[11]
———
[11] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2
Yunus 10:107
ਜੇਕਰ ਅੱਲਾਹ ਤੁਹਾਨੂੰ ਕੋਈ ਤਕਲੀਫ਼ ਦੇਵੇ ਤਾਂ ਛੁੱਟ ਉਸ (ਅੱਲਾਹ) ਤੋਂ ਹੋਰ ਕੋਈ ਇਸ (ਬਿਪਤਾ)ਨੂੰ ਦੂਰ ਕਰਨ ਵਾਲਾ ਨਹੀਂ ਅਤੇ ਜੇ ਉਹ (ਅੱਲਾਹ) ਤੁਹਾਡੇ ਹੱਕ ਵਿਚ ਕਿਸੇ ਭਲਾਈ ਦਾ ਇਰਾਦਾ ਕਰੇ ਤਾਂ ਉਸ ਦੇ ਫ਼ਜ਼ਲਾਂ ਨੂੰ ਰੋਕਨ ਵਾਲਾ ਵੀ ਕੋਈ ਨਹੀਂ। ਉਹ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦਾ ਹੈ ਆਪਣੇ ਫ਼ਜ਼ਲੋਂ ਨਿਵਾਜ਼ਦਾ ਹੈ। ਉਹ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਫ਼ਰਮਾਉਣ ਵਾਲਾ ਹੈ।
Yunus 10:108
(ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਹੇ ਲੋਕੋ! ਤੁਹਾਡੇ ਕੋਲੇ ਤੁਹਾਡੇ ਰੱਬ ਵੱਲੋਂ ਹੱਕ ਸੱਚਾ ਆ ਗਿਆ ਹੈ। ਸੋ ਹੁਣ ਜਿਹੜਾ ਕੋਈ ਸਿੱਧੇ ਰਸਤੇ ਆ ਜਾਵੇ ਤਾਂ ਬੇਸ਼ੱਕ ਉਹ ਆਪਣੇ ਲਈ ਹੀ ਸਿੱਧੇ ਰਾਹ ’ਤੇ ਆਵੇਗਾ ਅਤੇ ਜਿਹੜਾ ਵਿਅਕਤੀ ਕੁਰਾਹੇ ਪਵੇਗਾ ਤਾਂ ਉਹ ਆਪਣੇ ਲਈ ਹੀ ਕੁਰਾਹੇ ਪਵੇਗਾ ਮੈਂ ਤੁਹਾਡਾ ਵਕੀਲ ਨਹੀਂ ਹਾਂ।
Yunus 10:109
ਹੇ ਮੁਹੰਮਦ ਸ:! ਤੁਹਾਡੇ ਵੱਲ ਜਿਹੜੀ ਵਹੀ ਭੇਜੀ ਜਾਂਦੀ ਹੈ ਤੁਸੀਂ ਉਸ ਦੀ ਹੀ ਪੈਰਵੀ ਕਰੋ ਅਤੇ (ਕਠਨਾਈਆਂ ਆਉਣ ’ਤੇ) ਸਬਰ ਤੋਂ ਕੰਮ ਲਵੋ ਇੱਥੋਂ ਤਕ ਕਿ ਅੱਲਾਹ ਕੋਈ ਫ਼ੈਸਲਾ ਕਰ ਦੇਵੇ ਅਤੇ ਉਹੀਓ ਸਭ ਤੋਂ ਵਧੀਆ ਫ਼ੈਸਲਾ ਕਰਨ ਵਾਲਾ ਹੈ।