Pencapça Meal — Ârif Halîm — Hud 11:1 – İsra' 17:111
Contents
- Hud 11:1
- Hud 11:2
- Hud 11:3
- Hud 11:4
- Hud 11:5
- Hud 11:6
- Hud 11:7
- Hud 11:8
- Hud 11:9
- Hud 11:10
- Hud 11:11
- Hud 11:12
- Hud 11:13
- Hud 11:14
- Hud 11:15
- Hud 11:16
- Hud 11:17
- Hud 11:18
- Hud 11:19
- Hud 11:20
- Hud 11:21
- Hud 11:22
- Hud 11:23
- Hud 11:24
- Hud 11:25
- Hud 11:26
- Hud 11:27
- Hud 11:28
- Hud 11:29
- Hud 11:30
- Hud 11:31
- Hud 11:32
- Hud 11:33
- Hud 11:34
- Hud 11:35
- Hud 11:36
- Hud 11:37
- Hud 11:38
- Hud 11:39
- Hud 11:40
- Hud 11:41
- Hud 11:42
- Hud 11:43
- Hud 11:44
- Hud 11:45
- Hud 11:46
- Hud 11:47
- Hud 11:48
- Hud 11:49
- Hud 11:50
- Hud 11:51
- Hud 11:52
- Hud 11:53
- Hud 11:54
- Hud 11:55
- Hud 11:56
- Hud 11:57
- Hud 11:58
- Hud 11:59
- Hud 11:60
- Hud 11:61
- Hud 11:62
- Hud 11:63
- Hud 11:64
- Hud 11:65
- Hud 11:66
- Hud 11:67
- Hud 11:68
- Hud 11:69
- Hud 11:70
- Hud 11:71
- Hud 11:72
- Hud 11:73
- Hud 11:74
- Hud 11:75
- Hud 11:76
- Hud 11:77
- Hud 11:78
- Hud 11:79
- Hud 11:80
- Hud 11:81
- Hud 11:82
- Hud 11:83
- Hud 11:84
- Hud 11:85
- Hud 11:86
- Hud 11:87
- Hud 11:88
- Hud 11:89
- Hud 11:90
- Hud 11:91
- Hud 11:92
- Hud 11:93
- Hud 11:94
- Hud 11:95
- Hud 11:96
- Hud 11:97
- Hud 11:98
- Hud 11:99
- Hud 11:100
- Hud 11:101
- Hud 11:102
- Hud 11:103
- Hud 11:104
- Hud 11:105
- Hud 11:106
- Hud 11:107
- Hud 11:108
- Hud 11:109
- Hud 11:110
- Hud 11:111
- Hud 11:112
- Hud 11:113
- Hud 11:114
- Hud 11:115
- Hud 11:116
- Hud 11:117
- Hud 11:118
- Hud 11:119
- Hud 11:120
- Hud 11:121
- Hud 11:122
- Hud 11:123
- Yusuf 12:1
- Yusuf 12:2
- Yusuf 12:3
- Yusuf 12:4
- Yusuf 12:5
- Yusuf 12:6
- Yusuf 12:7
- Yusuf 12:8
- Yusuf 12:9
- Yusuf 12:10
- Yusuf 12:11
- Yusuf 12:12
- Yusuf 12:13
- Yusuf 12:14
- Yusuf 12:15
- Yusuf 12:16
- Yusuf 12:17
- Yusuf 12:18
- Yusuf 12:19
- Yusuf 12:20
- Yusuf 12:21
- Yusuf 12:22
- Yusuf 12:23
- Yusuf 12:24
- Yusuf 12:25
- Yusuf 12:26
- Yusuf 12:27
- Yusuf 12:28
- Yusuf 12:29
- Yusuf 12:30
- Yusuf 12:31
- Yusuf 12:32
- Yusuf 12:33
- Yusuf 12:34
- Yusuf 12:35
- Yusuf 12:36
- Yusuf 12:37
- Yusuf 12:38
- Yusuf 12:39
- Yusuf 12:40
- Yusuf 12:41
- Yusuf 12:42
- Yusuf 12:43
- Yusuf 12:44
- Yusuf 12:45
- Yusuf 12:46
- Yusuf 12:47
- Yusuf 12:48
- Yusuf 12:49
- Yusuf 12:50
- Yusuf 12:51
- Yusuf 12:52
- Yusuf 12:53
- Yusuf 12:54
- Yusuf 12:55
- Yusuf 12:56
- Yusuf 12:57
- Yusuf 12:58
- Yusuf 12:59
- Yusuf 12:60
- Yusuf 12:61
- Yusuf 12:62
- Yusuf 12:63
- Yusuf 12:64
- Yusuf 12:65
- Yusuf 12:66
- Yusuf 12:67
- Yusuf 12:68
- Yusuf 12:69
- Yusuf 12:70
- Yusuf 12:71
- Yusuf 12:72
- Yusuf 12:73
- Yusuf 12:74
- Yusuf 12:75
- Yusuf 12:76
- Yusuf 12:77
- Yusuf 12:78
- Yusuf 12:79
- Yusuf 12:80
- Yusuf 12:81
- Yusuf 12:82
- Yusuf 12:83
- Yusuf 12:84
- Yusuf 12:85
- Yusuf 12:86
- Yusuf 12:87
- Yusuf 12:88
- Yusuf 12:89
- Yusuf 12:90
- Yusuf 12:91
- Yusuf 12:92
- Yusuf 12:93
- Yusuf 12:94
- Yusuf 12:95
- Yusuf 12:96
- Yusuf 12:97
- Yusuf 12:98
- Yusuf 12:99
- Yusuf 12:100
- Yusuf 12:101
- Yusuf 12:102
- Yusuf 12:103
- Yusuf 12:104
- Yusuf 12:105
- Yusuf 12:106
- Yusuf 12:107
- Yusuf 12:108
- Yusuf 12:109
- Yusuf 12:110
- Yusuf 12:111
- Ra'd 13:1
- Ra'd 13:2
- Ra'd 13:3
- Ra'd 13:4
- Ra'd 13:5
- Ra'd 13:6
- Ra'd 13:7
- Ra'd 13:8
- Ra'd 13:9
- Ra'd 13:10
- Ra'd 13:11
- Ra'd 13:12
- Ra'd 13:13
- Ra'd 13:14
- Ra'd 13:15
- Ra'd 13:16
- Ra'd 13:17
- Ra'd 13:18
- Ra'd 13:19
- Ra'd 13:20
- Ra'd 13:21
- Ra'd 13:22
- Ra'd 13:23
- Ra'd 13:24
- Ra'd 13:25
- Ra'd 13:26
- Ra'd 13:27
- Ra'd 13:28
- Ra'd 13:29
- Ra'd 13:30
- Ra'd 13:31
- Ra'd 13:32
- Ra'd 13:33
- Ra'd 13:34
- Ra'd 13:35
- Ra'd 13:36
- Ra'd 13:37
- Ra'd 13:38
- Ra'd 13:39
- Ra'd 13:40
- Ra'd 13:41
- Ra'd 13:42
- Ra'd 13:43
- İbrahim 14:1
- İbrahim 14:2
- İbrahim 14:3
- İbrahim 14:4
- İbrahim 14:5
- İbrahim 14:6
- İbrahim 14:7
- İbrahim 14:8
- İbrahim 14:9
- İbrahim 14:10
- İbrahim 14:11
- İbrahim 14:12
- İbrahim 14:13
- İbrahim 14:14
- İbrahim 14:15
- İbrahim 14:16
- İbrahim 14:17
- İbrahim 14:18
- İbrahim 14:19
- İbrahim 14:20
- İbrahim 14:21
- İbrahim 14:22
- İbrahim 14:23
- İbrahim 14:24
- İbrahim 14:25
- İbrahim 14:26
- İbrahim 14:27
- İbrahim 14:28
- İbrahim 14:29
- İbrahim 14:30
- İbrahim 14:31
- İbrahim 14:32
- İbrahim 14:33
- İbrahim 14:34
- İbrahim 14:35
- İbrahim 14:36
- İbrahim 14:37
- İbrahim 14:38
- İbrahim 14:39
- İbrahim 14:40
- İbrahim 14:41
- İbrahim 14:42
- İbrahim 14:43
- İbrahim 14:44
- İbrahim 14:45
- İbrahim 14:46
- İbrahim 14:47
- İbrahim 14:48
- İbrahim 14:49
- İbrahim 14:50
- İbrahim 14:51
- İbrahim 14:52
- Hicr 15:1
- Hicr 15:2
- Hicr 15:3
- Hicr 15:4
- Hicr 15:5
- Hicr 15:6
- Hicr 15:7
- Hicr 15:8
- Hicr 15:9
- Hicr 15:10
- Hicr 15:11
- Hicr 15:12
- Hicr 15:13
- Hicr 15:14
- Hicr 15:15
- Hicr 15:16
- Hicr 15:17
- Hicr 15:18
- Hicr 15:19
- Hicr 15:20
- Hicr 15:21
- Hicr 15:22
- Hicr 15:23
- Hicr 15:24
- Hicr 15:25
- Hicr 15:26
- Hicr 15:27
- Hicr 15:28
- Hicr 15:29
- Hicr 15:30
- Hicr 15:31
- Hicr 15:32
- Hicr 15:33
- Hicr 15:34
- Hicr 15:35
- Hicr 15:36
- Hicr 15:37
- Hicr 15:38
- Hicr 15:39
- Hicr 15:40
- Hicr 15:41
- Hicr 15:42
- Hicr 15:43
- Hicr 15:44
- Hicr 15:45
- Hicr 15:46
- Hicr 15:47
- Hicr 15:48
- Hicr 15:49
- Hicr 15:50
- Hicr 15:51
- Hicr 15:52
- Hicr 15:53
- Hicr 15:54
- Hicr 15:55
- Hicr 15:56
- Hicr 15:57
- Hicr 15:58
- Hicr 15:59
- Hicr 15:60
- Hicr 15:61
- Hicr 15:62
- Hicr 15:63
- Hicr 15:64
- Hicr 15:65
- Hicr 15:66
- Hicr 15:67
- Hicr 15:68
- Hicr 15:69
- Hicr 15:70
- Hicr 15:71
- Hicr 15:72
- Hicr 15:73
- Hicr 15:74
- Hicr 15:75
- Hicr 15:76
- Hicr 15:77
- Hicr 15:78
- Hicr 15:79
- Hicr 15:80
- Hicr 15:81
- Hicr 15:82
- Hicr 15:83
- Hicr 15:84
- Hicr 15:85
- Hicr 15:86
- Hicr 15:87
- Hicr 15:88
- Hicr 15:89
- Hicr 15:90
- Hicr 15:91
- Hicr 15:92
- Hicr 15:93
- Hicr 15:94
- Hicr 15:95
- Hicr 15:96
- Hicr 15:97
- Hicr 15:98
- Hicr 15:99
- Nahl 16:1
- Nahl 16:2
- Nahl 16:3
- Nahl 16:4
- Nahl 16:5
- Nahl 16:6
- Nahl 16:7
- Nahl 16:8
- Nahl 16:9
- Nahl 16:10
- Nahl 16:11
- Nahl 16:12
- Nahl 16:13
- Nahl 16:14
- Nahl 16:15
- Nahl 16:16
- Nahl 16:17
- Nahl 16:18
- Nahl 16:19
- Nahl 16:20
- Nahl 16:21
- Nahl 16:22
- Nahl 16:23
- Nahl 16:24
- Nahl 16:25
- Nahl 16:26
- Nahl 16:27
- Nahl 16:28
- Nahl 16:29
- Nahl 16:30
- Nahl 16:31
- Nahl 16:32
- Nahl 16:33
- Nahl 16:34
- Nahl 16:35
- Nahl 16:36
- Nahl 16:37
- Nahl 16:38
- Nahl 16:39
- Nahl 16:40
- Nahl 16:41
- Nahl 16:42
- Nahl 16:43
- Nahl 16:44
- Nahl 16:45
- Nahl 16:46
- Nahl 16:47
- Nahl 16:48
- Nahl 16:49
- Nahl 16:50
- Nahl 16:51
- Nahl 16:52
- Nahl 16:53
- Nahl 16:54
- Nahl 16:55
- Nahl 16:56
- Nahl 16:57
- Nahl 16:58
- Nahl 16:59
- Nahl 16:60
- Nahl 16:61
- Nahl 16:62
- Nahl 16:63
- Nahl 16:64
- Nahl 16:65
- Nahl 16:66
- Nahl 16:67
- Nahl 16:68
- Nahl 16:69
- Nahl 16:70
- Nahl 16:71
- Nahl 16:72
- Nahl 16:73
- Nahl 16:74
- Nahl 16:75
- Nahl 16:76
- Nahl 16:77
- Nahl 16:78
- Nahl 16:79
- Nahl 16:80
- Nahl 16:81
- Nahl 16:82
- Nahl 16:83
- Nahl 16:84
- Nahl 16:85
- Nahl 16:86
- Nahl 16:87
- Nahl 16:88
- Nahl 16:89
- Nahl 16:90
- Nahl 16:91
- Nahl 16:92
- Nahl 16:93
- Nahl 16:94
- Nahl 16:95
- Nahl 16:96
- Nahl 16:97
- Nahl 16:98
- Nahl 16:99
- Nahl 16:100
- Nahl 16:101
- Nahl 16:102
- Nahl 16:103
- Nahl 16:104
- Nahl 16:105
- Nahl 16:106
- Nahl 16:107
- Nahl 16:108
- Nahl 16:109
- Nahl 16:110
- Nahl 16:111
- Nahl 16:112
- Nahl 16:113
- Nahl 16:114
- Nahl 16:115
- Nahl 16:116
- Nahl 16:117
- Nahl 16:118
- Nahl 16:119
- Nahl 16:120
- Nahl 16:121
- Nahl 16:122
- Nahl 16:123
- Nahl 16:124
- Nahl 16:125
- Nahl 16:126
- Nahl 16:127
- Nahl 16:128
- İsra' 17:1
- İsra' 17:2
- İsra' 17:3
- İsra' 17:4
- İsra' 17:5
- İsra' 17:6
- İsra' 17:7
- İsra' 17:8
- İsra' 17:9
- İsra' 17:10
- İsra' 17:11
- İsra' 17:12
- İsra' 17:13
- İsra' 17:14
- İsra' 17:15
- İsra' 17:16
- İsra' 17:17
- İsra' 17:18
- İsra' 17:19
- İsra' 17:20
- İsra' 17:21
- İsra' 17:22
- İsra' 17:23
- İsra' 17:24
- İsra' 17:25
- İsra' 17:26
- İsra' 17:27
- İsra' 17:28
- İsra' 17:29
- İsra' 17:30
- İsra' 17:31
- İsra' 17:32
- İsra' 17:33
- İsra' 17:34
- İsra' 17:35
- İsra' 17:36
- İsra' 17:37
- İsra' 17:38
- İsra' 17:39
- İsra' 17:40
- İsra' 17:41
- İsra' 17:42
- İsra' 17:43
- İsra' 17:44
- İsra' 17:45
- İsra' 17:46
- İsra' 17:47
- İsra' 17:48
- İsra' 17:49
- İsra' 17:50
- İsra' 17:51
- İsra' 17:52
- İsra' 17:53
- İsra' 17:54
- İsra' 17:55
- İsra' 17:56
- İsra' 17:57
- İsra' 17:58
- İsra' 17:59
- İsra' 17:60
- İsra' 17:61
- İsra' 17:62
- İsra' 17:63
- İsra' 17:64
- İsra' 17:65
- İsra' 17:66
- İsra' 17:67
- İsra' 17:68
- İsra' 17:69
- İsra' 17:70
- İsra' 17:71
- İsra' 17:72
- İsra' 17:73
- İsra' 17:74
- İsra' 17:75
- İsra' 17:76
- İsra' 17:77
- İsra' 17:78
- İsra' 17:79
- İsra' 17:80
- İsra' 17:81
- İsra' 17:82
- İsra' 17:83
- İsra' 17:84
- İsra' 17:85
- İsra' 17:86
- İsra' 17:87
- İsra' 17:88
- İsra' 17:89
- İsra' 17:90
- İsra' 17:91
- İsra' 17:92
- İsra' 17:93
- İsra' 17:94
- İsra' 17:95
- İsra' 17:96
- İsra' 17:97
- İsra' 17:98
- İsra' 17:99
- İsra' 17:100
- İsra' 17:101
- İsra' 17:102
- İsra' 17:103
- İsra' 17:104
- İsra' 17:105
- İsra' 17:106
- İsra' 17:107
- İsra' 17:108
- İsra' 17:109
- İsra' 17:110
- İsra' 17:111
Hud 11:1
ਅਲਿਫ਼, ਲਾਮ, ਰਾ। ਇਹ ਉਹ ਕਿਤਾਬ ਹੈ ਜਿਸ ਦੀਆਂ ਆਇਤਾਂ ਪੱਕੀਆਂ (ਅਟੱਲ) ਕਰ ਰੱਖੀਆਂ ਹਨ, ਵਿਸਥਾਰ ਨਾਲ ਵਰਣਨ ਕੀਤੀਆਂ ਗਈਆਂ ਹਨ, ਬਹੁਤ ਹੀ ਡੂੰਘੀ ਸਿਆਣਪ ਤੇ ਜਾਣਨਹਾਰ ਹਸਤੀ ਵੱਲੋਂ (ਨਾਜ਼ਿਲ ਹੋਈਆਂ) ਹਨ।
Hud 11:2
ਤੁਸੀਂ ਅੱਲਾਹ ਤੋਂ ਛੁੱਟ ਹੋਰ ਕਿਸੇ ਦੀ ਇਬਾਦਤ ਨਾ ਕਰੋ। ਮੈਂ (ਮੁਹੰਮਦ) ਤੁਹਾਡੇ ਲਈ ਉਸੇ (ਹਸਤੀ) ਵੱਲੋਂ ਡਰਾਉਣ ਲਈ ਤੇ ਖ਼ੁਸ਼ਖ਼ਬਰੀ ਦੇਣ ਆਇਆ ਹਾਂ।
Hud 11:3
ਅਤੇ ਇਹ ਵੀ ਦੱਸਾਂ ਕਿ ਤੁਸੀਂ ਆਪਣੇ ਗੁਨਾਹਾਂ ਦੀ ਬਖ਼ਸ਼ਿਸ਼ ਲਈ ਆਪਣੇ ਰੱਬ ਤੋਂ ਅਰਦਾਸ ਕਰੋ। ਫੇਰ ਉਸੇ ਵੱਲ ਪਰਤ ਆਓ, ਉਹ (ਅੱਲਾਹ) ਤੁਹਾਨੂੰ ਇਕ ਨਿਸ਼ਚਿਤ ਸਮੇਂ ਲਈ ਜੀਵਨ ਸਮੱਗਰੀ ਦੇਵੇਗਾ ਅਤੇ ਹਰ ਵੱਧ (ਨੇਕ) ਅਮਲ ਕਰਨ ਵਾਲੇ ਨੂੰ ਵਧੇਰੇ ਬਦਲਾ ਦੇਵੇਗਾ ਜੇ ਤੁਸੀਂ ਇਸ (ਰੱਬ) ਤੋਂ ਮੂੰਹ ਮੋੜਦੇ ਰਹੇ ਤਾਂ ਮੈਂ ਤੁਹਾਡੇ ਬਾਰੇ ਇਕ ਵੱਡੇ ਦਿਨ (ਕਿਆਮਤ) ਦੇ ਅਜ਼ਾਬ ਤੋਂ ਡਰਦਾ ਹਾਂ।
Hud 11:4
ਤੁਸੀਂ ਸਾਰਿਆਂ ਨੇ ਮੁੜ ਅੱਲਾਹ ਕੋਲ ਹੀ ਜਾਣਾ ਹੈ ਅਤੇ ਉਹ ਹਰ ਸ਼ੈਅ ’ਤੇ ਪੂਰੀ ਕੁਦਰਤ ਰੱਖਦਾ ਹੈ।
Hud 11:5
ਵੇਖੋ ਇਹ ਲੋਕ ਆਪਣੀਆਂ ਹਿੱਕਾਂ ਨੂੰ ਦੁਹਰਾ ਕਰਦੇ ਹਨ ਤਾਂ ਜੋ ਅੱਲਾਹ ਤੋਂ ਲੁਕ ਜਾਣ। ਯਾਦ ਰੱਖੋ ਕਿ ਜਦੋਂ ਉਹ ਲਿਬਾਸ ਪਾਉਂਦੇ ਹਨ ਉਸ ਸਮੇਂ ਵੀ ਅੱਲਾਹ ਜਾਣਦਾ ਹੈ, ਜੋ ਉਹ ਗੁਪਤ ਰੱਖਦੇ ਹਨ ਅਤੇ ਜ਼ਾਹਿਰ ਕਰਦੇ ਹਨ, ਉਹ ਵੀ ਅੱਲਾਹ ਜਾਣਦਾ ਹੈ। ਬੇਸ਼ੱਕ ਉਹ ਤਾਂ ਦਿਲਾਂ ਦੇ ਭੇਤ ਵੀ ਜਾਣਦਾ ਹੈ।
Hud 11:6
ਧਰਤੀ ’ਤੇ ਤੁਰਨ ਫ਼ਿਰਨ ਵਾਲੇ ਹਰ ਜੀਵ ਦੀ ਰੋਜ਼ੀ ਅੱਲਾਹ ਦੇ ਜ਼ਿੰਮੇ ਹੈ ਉਹ ਉਹਨਾਂ ਦੀ ਰਹਿਣ ਦੀ ਥਾਂ ਅਤੇ ਉਹਨਾਂ ਦੇ ਦੱਬਨ (ਭਾਵ ਮਰਨ ਦੀ) ਦੀ ਥਾਂ ਵੀ ਜਾਣਦਾ ਹੈ। ਸਾਰਾ ਕੁੱਝ ਇਕ ਸਪਸ਼ਟ ਕਿਤਾਬ (ਲੌਹੇ-ਮਹਫ਼ੂਜ਼) ਵਿਚ ਦਰਜ ਹੈ।
Hud 11:7
ਅੱਲਾਹ ਉਹੀਓ ਹੈ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਛੇਹਾਂ ਦਿਨਾਂ ਵਿਚ ਪੈਦਾ ਕੀਤਾ ਅਤੇ (ਉਸ ਸਮੇਂ) ਉਸ ਦਾ ਤਖ਼ਤ ਪਾਣੀ ’ਤੇ ਸੀ [1] ਤਾਂ ਜੋ ਤੁਹਾਨੂੰ ਪਰਖੇ ਕਿ ਤੁਹਾਡੇ ਵਿੱਚੋਂ ਕਿਹੜਾ ਚੰਗੇ ਕੰਮ ਕਰਦਾ ਹੈ। (ਹੇ ਨਬੀ!) ਜੇ ਤੁਸੀਂ ਆਖੋਂ ਕਿ ਤੁਸੀਂ ਮਰਨ ਮਗਰੋਂ ਮੁੜ ਜੀਵਤ ਕੀਤੇ ਜਾਵੋਗੇ ਤਾਂ ਕਾਫ਼ਿਰ ਜ਼ਰੂਰ ਇਹੋ ਜਵਾਬ ਦੇਣਗੇ ਕਿ ਇਹ ਤਾਂ ਸਾਫ਼ ਜਾਦੂਗਰੀ ਹੈ।
———
[1]॥ ਇਸ ਦੀ ਪੁਸ਼ਟੀ ਹਦੀਸ ਤੋਂ ਵੀ ਹੁੰਦੀ ਹੈ, ਅੱਲਾਹ ਦੇ ਰਸੂਲ ਨੇ ਫਰਮਾਇਆ ਕਿ ਅੱਲਾਹ ਦੇ ਸੱਜਾ ਹੱਥ ਭਰਿਆ ਹੋਇਆ ਹੈ ਦਿਨ ਰਾਤ ਦਾ ਖ਼ਰਚ ਵੀ ਉਸ ਨੂੰ ਹੌਲਾ ਨਹੀਂ ਕਰਦਾ। ਕੀ ਤੁਸੀਂ ਨਹੀਂ ਵੇਖਿਆ ਜਦੋਂ ਤੋਂ ਜ਼ਮੀਨ ਤੇ ਅਸਮਾਨ ਸਾਜੇ ਹਨ ਉਸ ਇਸ ਵਿੱਚੋਂ ਕਿੰਨਾ ਖ਼ਰਚ ਕਰ ਚੁੱਕਿਆ ਹੈ। ਪਰ ਜੋ ਕੁਝ ਉਸ ਦੇ ਹੱਥ ਵਿਚ ਹੈ ਉਸ ਵਿਚ ਵੀ ਕੋਈ ਕਮੀ ਨਹੀਂ ਹੋਈ ਅਤੇ ਉਸ ਦਾ ਅਰਸ਼ ਪਾਣੀ ਉੱਤੇ ਥਾ ਅਤੇ ਉਸ ਦੇ ਦੂਜੇ ਹਥ ਵਿਚ ਵੀ ਬਖ਼ਸ਼ਿਸ਼ਾਂ ਜਾਂ ਜਾਨਾ ਦਾ ਕੱਢਣਾ ਹੈ ਅਤੇ ਉਹ ਕੁਝ ਲੋਕਾਂ ਨੂੰ ਵਡਿਆਈ ਦਿੰਦਾ ਹੈ ਅਤੇ ਕੁਝ ਨੂੰ ਹੀਣਾ ਕਰਦਾ ਹੈ। (ਸਹੀ ਬੁਖ਼ਾਰੀ, ਹਦੀਸ: 7419)
Hud 11:8
ਜੇ ਅਸੀਂ ਇਹਨਾਂ (ਕਾਫ਼ਿਰਾਂ) ਤੋਂ ਅਜ਼ਾਬ ਨੂੰ ਇਕ ਵਿਸ਼ੇਸ਼ ਮੁੱਦਤ ਤਕ ਲਈ ਟਾਲ ਦੱਈਏ ਤਾਂ ਇਹ (ਕਾਫ਼ਿਰ) ਜ਼ਰੂਰ ਆਖਦੇ ਕਿ ਅਜ਼ਾਬ ਨੂੰ ਕਿਹੜੀ ਚੀਜ਼ ਨੇ ਰੋਕਿਆ ਹੋਇਆ ਹੈ। ਸੁਣੋ ਜਿਸ ਦਿਨ ਉਹ (ਅਜ਼ਾਬ) ਇਹਨਾਂ ਕੋਲ ਆਵੇਗਾ ਫੇਰ ਇਹਨਾਂ ਤੋਂ ਟਲੇਗਾ ਨਹੀਂ, ਜਿਸ ਦਾ ਇਹ ਮਖੌਲ ਕਰਿਆ ਕਰਦੇ ਸੀ ਉਹੀਓ ਇਹਨਾਂ ਨੂੰ ਘੇਰ ਲਵੇਗਾ।
Hud 11:9
ਜੇ ਅਸੀਂ ਮਨੁੱਖ ਨੂੰ ਆਪਣੀ ਕਿਸੇ ਨਿਅਮਤ ਤੋਂ ਨਿਵਾਜ਼ਦੇ ਹਾਂ ਫੇਰ ਮਗਰੋਂ ਉਸ ਨਿਅਮਤ ਤੋਂ ਵਾਂਝਿਆਂ ਕਰ ਦਈਏ ਤਾਂ ਉਹ (ਮਨੁੱਖ) ਬਹੁਤ ਹੀ ਨਿਰਾਸ਼ ਅਤੇ ਬਹੁਤ ਹੀ ਨਾਸ਼ੁਕਰਾ ਬਣ ਜਾਂਦਾ ਹੈ।
Hud 11:10
ਜੇ ਅਸੀਂ (ਅੱਲਾਹ) ਉਸ ਨੂੰ ਬਿਪਤਾ ਦੇਣ ਮਗਰੋਂ ਆਪਣੀਆਂ ਨਿਅਮਤਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਆਖਣ ਲੱਗਦਾ ਹੈ ਕਿ ਹੁਣ ਮੇਰੀਆਂ ਪਰੇਸ਼ਾਨੀਆਂ ਦੂਰ ਹੋ ਗਈਆਂ। ਬੇਸ਼ੱਕ ਉਹ (ਉਸ ਸਮੇਂ) ਸ਼ੇਖੀਆਂ ਮਾਰਨ ਲੱਗ ਜਾਂਦਾ ਹੈ ਤੇ ਘਮੰਡ ਵੀ ਕਰਦਾ ਹੈ।
Hud 11:11
ਪਰ ਜਿਹੜੇ ਲੋਕ ਧੀਰਜ ਰੱਖਦੇ ਹਨ ਅਤੇ ਨੇਕ ਕੰਮ ਕਰਦੇ ਹਨ ਉਹਨਾਂ ਲਈ ਹੀ ਬਖ਼ਸ਼ਿਸ਼ ਹੈ ਅਤੇ ਬਹੁਤ ਹੀ ਵੱਡਾ ਬਦਲਾ ਵੀ ਹੈ।
Hud 11:12
(ਹੇ ਮੁਹੰਮਦ ਸ:!) ਹੋ ਸਕਦਾ ਹੈ ਕਿ ਤੁਸੀਂ ਇਸ ਵਹੀ ਦੇ ਕੁੱਝ ਭਾਗ ਨੂੰ ਜਿਹੜੀ ਤੁਹਾਡੇ ਵੱਲ ਨਾਜ਼ਿਲ ਕੀਤੀ ਗਈ ਹੈ (ਵਰਣਨ ਕਰਨ ਤੋਂ) ਛੱਡ ਦਿਓ। ਤੁਹਾਡਾ ਦਿਲ ਤੰਗੀ ਮਹਿਸੂਸ ਕਰ ਰਿਹਾ ਹੋਵੇ। ਕਿ ਇਹ ਕਾਫ਼ਿਰ ਆਖਣਗੇ ਕਿ ਤੁਹਾਡੇ ’ਤੇ ਕੋਈ ਖ਼ਜ਼ਾਨਾ ਕਿਉਂ ਨਹੀਂ ਉਤਰਿਆ ਗਿਆ ਜਾਂ ਇਹਨਾਂ (ਮੁਹੰਮਦ ਸ:) ਦੇ ਸੰਗ ਕੋਈ ਫ਼ਰਿਸ਼ਤਾ ਕਿਉਂ ਨਹੀਂ ਆਇਆ (ਹੇ ਨਬੀ!) ਸੁਣ ਲਵੋ ਕਿ ਤੁਸੀਂ ਤਾਂ ਕੇਵਲ (ਅੱਲਾਹ ਦੇ ਅਜ਼ਾਬ ਤੋਂ) ਡਰਾਉਣ ਵਾਲੇ ਹੋ ਅੱਲਾਹ ਹਰ ਚੀਜ਼ ਦੀ ਨਿਗਰਾਨੀ ਕਰ ਰਿਹਾ ਹੈ।
Hud 11:13
ਕੀ ਉਹ (ਕਾਫ਼ਿਰ) ਆਖਦੇ ਹਨ ਕਿ ਇਸ ਨੇ ਇਹ .ਕੁਰਆਨ ਆਪ ਹੀ ਘੜ੍ਹ ਲਿਆ ਹੈ ? (ਹੇ ਨਬੀ! ਕਾਫ਼ਿਰਾਂ ਨੂੰ) ਆਖ ਦਿਓ ਕਿ ਫੇਰ ਤੁਸੀਂ ਵੀ ਇਹਨਾਂ ਵਰਗੀਆਂ ਦੱਸ ਆਇਤਾਂ ਘੜ ਵਿਖਾਓ ਅਤੇ ਛੁੱਟ ਅੱਲਾਹ ਤੋਂ (ਆਪਣੀ ਮਦਦ ਲਈ) ਜਿਸ ਨੂੰ ਬੁਲਾ ਸਕਦੇ ਹੋ ਬੁਲਾ ਲਵੋ, ਜੇ ਤੁਸੀਂ ਆਪਣੀ ਗੱਲ ਵਿਚ ਸੱਚੇ ਹੋ।
Hud 11:14
ਫੇਰ ਜੇ ਉਹ ਕਾਫ਼ਿਰ ਤੁਹਾਨੂੰ ਕੋਈ ਜਵਾਬ ਨਾ ਦੇਣ ਤਾਂ ਜਾਣ ਲਓ ਕਿ ਇਹ (.ਕੁਰਆਨ) ਅੱਲਾਹ ਦੇ ਗਿਆਨ ਅਨੁਸਾਰ ਹੀ ਉਤਾਰਿਆ ਗਿਆ ਹੈ ਅਤੇ ਅੱਲਾਹ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। (ਹੇ ਲੋਕੋ!) ਕੀ ਤੁਸੀਂ (ਇਹ ਸਭ ਜਾਣਨ ਤੋਂ ਬਾਅਦ) ਮੁਸਲਮਾਨ ਬਣਦੇ ਹੋ?
Hud 11:15
ਜਿਹੜੇ ਲੋਕੀ ਸੰਸਾਰਿਕ ਜੀਵਨ ਤੇ ਇਸ ਦੀ ਖ਼ੂਬਸੂਰਤੀ ਚਾਹੁੰਦੇ ਹਨ ਅਸੀਂ ਉਹਨਾਂ ਦੇ ਕਰਮਾਂ ਦਾ ਬਦਲਾ ਇਸੇ ਸੰਸਾਰ ਵਿਚ ਹੀ ਦੇ ਛੱਡਦੇ ਹਾਂ ਅਤੇ ਉਹਨਾਂ ਦਾ ਹੱਕ ਨਹੀਂ ਮਾਰਿਆ ਜਾਂਦਾ।
Hud 11:16
ਇਹੋ ਉਹ ਲੋਕ ਹਨ ਜਿਨ੍ਹਾਂ ਲਈ ਆਖ਼ਿਰਤ ਵਿਚ ਛੁੱਟ ਅੱਗ ਤੋਂ ਹੋਰ ਕੁੱਝ ਵੀ ਨਹੀਂ, ਜੋ ਕੁੱਝ ਉਹਨਾਂ ਨੇ ਸੰਸਾਰ ਵਿਚ ਕਮਾਈ ਕੀਤੀ ਸੀ ਉਹ ਸਭ ਬਰਬਾਦ ਹੋ ਗਈ ਅਤੇ ਜੋ ਵੀ ਉਹ ਅਮਲ ਕਰਦੇ ਰਹੇ ਉਹ ਵੀ ਅਜਾਈਂ ਗਏ।
Hud 11:17
ਕੀ ਭਲਾਂ ਉਹ ਵਿਅਕਤੀ (.ਕੁਰਅਨ ਦਾ ਇਨਕਾਰ ਕਰ ਸਕਦਾ ਹੈ? ) ਜਿਹੜਾ ਆਪਣੇ ਰੱਬ ਵੱਲੋਂ ਬਖ਼ਸ਼ੀ ਹੋਈ ਦਲੀਲ ’ਤੇ ਕਾਇਮ ਹੋਵੇ ਅਤੇ ਇਸ ਦੇ ਨਾਲ ਅੱਲਾਹ ਵੱਲੋਂ ਇਕ ਗਵਾਹ (ਵਜੋਂ.ਕੁਰਆਨ) ਵੀ ਹੋਵੇ, ਜਦ ਕਿ ਇਸ ਤੋਂ ਪਹਿਲਾਂ ਮੂਸਾ ਦੀ ਕਿਤਾਬ (ਤੌਰੈਤ) ਵੀ ਮਾਰਗ ਦਰਸ਼ਨ ਤੇ ਮਿਹਰਾਂ ਦੇ ਰੂਪ ਵਿਚ ਰਹੀ ਹੈ। ਇਹੋ ਉਹ ਲੋਕ ਹਨ ਜਿਹੜੇ ਇਸ (.ਕੁਰਆਨ) ’ਤੇ ਈਮਾਨ ਰੱਖਦੇ ਹਨ ਅਤੇ ਇਹਨਾਂ ਸਾਰੇ ਮਨੁੱਖੀ ਧੜ੍ਹਿਆਂ ਵਿੱਚੋਂ ਜੋ ਵੀ ਇਸ (.ਕੁਰਆਨ) ਦਾ ਇਨਕਾਰੀ ਹੋਵੇਗਾ ਉਸ ਦਾ ਟਿਕਾਣਾ ਅੱਗ ਹੈ।[2] (ਹੇ ਨਬੀ ਸ:!) ਤੁਸੀਂ ਕਿਸੇ ਪ੍ਰਕਾਰ ਦੇ ਸ਼ੱਕ-ਸ਼ੁਬਹੇ ਵਿਚ ਨਹੀਂ ਪੈਣਾ। ਇਹ.ਕੁਰਆਨ ਤੁਹਾਡੇ ਪਾਲਣਹਾਰ ਵੱਲੋਂ ਹੱਕ (’ਤੇ ਆਧਾਰਿਤ) ਹੈ ਪਰ ਵਧੇਰੇ ਲੋਕ ਨਹੀਂ ਮੰਨਦੇ।
———
[2] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
Hud 11:18
ਉਸ ਵਿਅਕਤੀ ਤੋਂ ਵਧਕੇ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਹੀ ਝੂਠ ਜੜੇ ? ਇਹ ਸਾਰੇ ਲੋਕ ਅੱਲਾਹ ਦੇ ਹਜ਼ੂਰ ਪੇਸ਼ ਕੀਤੇ ਜਾਣਗੇ ਅਤੇ (ਫ਼ਰਿਸ਼ਤੇ) ਗਵਾਹੀ ਦੇਣਗੇ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ’ਤੇ ਝੂਠ ਜੜ੍ਹਿਆ ਸੀ। ਸੁਣ ਲਓ। ਅੱਲਾਹ ਦੀ ਫਿਟਕਾਰ ਜ਼ਾਲਮਾਂ ਲਈ ਹੈ।[3]
———
[3] ਇਸ ਦੀ ਪੁਸ਼ਟੀ ਇਹ ਹਦੀਸ ਕਰਦੀ ਹੈ ਜਿਸ ਨੂੰ ਸਫ਼ਵਾਨ ਬਿਨ ਮੁਹੱਰਰ ਦੱਸਿਆ ਹੈ ਕਿ ਅਬਦੁੱਲਾ ਬਿਨ ਉਮਰ (ਰ:ਅ:) ਤਵਾਫ਼ ਕਰ ਰਹੇ ਸੀ ਕਿ ਇਕ ਵਿਅਕਤੀ ਆਇਆ ਤੇ ਆਖਣ ਲੱਗਾ, ਕੀ ਤੁਸੀਂ ਨਬੀ (ਸ:) ਦੇ ਬਾਰੇ ਕੁਝ ਸੁਣਿਆ ਹੈ? ਇਬਨੇ-ਉਮਰ (ਰ:ਅ:) ਨੇ ਆਖਿਆ ਕਿ ਮੈਨੇ ਨਬੀ ਕਰੀਮ (ਸ:) ਤੋਂ ਇਹ ਸੁਣਿਆ ਹੈ ਕਿ ਮੋਮਿਨ ਨੂੰ ਅੱਲਾਹ ਦੇ ਨੇੜੇ ਲਿਆਂਦਾ ਜਾਵੇਗਾ। ਹੱਸ਼ਾਮ ਦਾ ਕਹਿਣਾ ਹੈ ਕਿ ਮੋਮਿਨ ਆਪਣੇ ਰੱਬ ਦੇ ਇੱਨਾ ਨੇੜੇ ਹੋ ਜਾਵੇਗਾ ਕਿ ਅੱਲਾਹ ਉਸ ਉੱਤੇ ਆਪਣਾ ਪੱਟ ਰੱਖ ਦੇਵੇਗਾ ਅਤੇ ਉਸ ਤੋਂ ਉਸ ਦੇ ਗੁਨਾਹਾਂ ਦੀ ਪੁਸ਼ਟੀ ਕਰਾਵਾਏਗਾ (ਅੱਲਾਹ ਉਸ ਨੂੰ ਆਖੇਗਾ) ਕੀ ਤੈਨੂੰ ਆਪਣਾ ਫਲਾਨਾ ਗੁਨਾਹ ਯਾਦ ਹੈ? ਉਹ ਮੋਮਿਨ ਦੋ ਬਾਰ ਆਖੇਗਾ ਕਿ ਮੈਂ ਜਾਣਦਾ ਹਾਂ ਹੇ ਮੇਰੇ ਰੱਬ ਮੈਂ ਜਾਣਦਾ ਹਾਂ। ਉਸ ਸਮੇਂ ਅੱਲਾਹ ਆਖੇਗਾ ਕਿ ਮੈਨੇ ਸੰਸਾਰ ਵਿਚ ਤੇਰੇ ਗੁਨਾਹਾਂ ਉੱਤੇ ਪੜਦਾ ਪਾਇਆ ਸੀ ਅਤੇ ਅੱਜ ਮੈਂ ਉਹਨਾਂ ਨੂੰ ਤੇਰੇ ਲਈ ਮਾਫ਼ ਕਰਦਾ ਹਾਂ। ਫਿਰ ਇਸ ਦੀ ਨੇਕੀਆਂ ਦਾ ਰਜਿਸਟਰ ਬੰਦ ਕਰ ਦਿੱਤਾ ਜਾਵੇਗਾ। ਅਤੇ ਦੂਜੇ ਲੋਕਾ ਦਾ ਜਾਂ ਕਾਫ਼ਿਰਾਂ ਦਾ ਹਾਲ ਇਹ ਹੋਵੇਗਾ ਕਿ ਗੁਵਾਹਾਂ ਦੇ ਸਾਮਣੇ ਖੁਲੱਮ ਖੱਲਾ ਆਖਿਆ ਜਾਵੇਗਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ਉੱਤੇ ਝੂਠ ਮੜ੍ਹਿਆ ਸੀ। (ਸਹੀ ਬੁਖ਼ਾਰੀ, ਹਦੀਸ: 4685)
Hud 11:19
ਜਿਹੜੇ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਦੇ ਹਨ ਅਤੇ ਇਸ (ਰਾਹ) ਵਿਚ ਵਿੰਗ-ਵਲ ਲੱਭਦੇ ਹਨ ਇਹੋ ਆਖ਼ਿਰਤ ਦੇ ਇਨਕਾਰੀ ਹਨ।
Hud 11:20
ਉਹ ਲੋਕ ਧਰਤੀ ਉੱਤੇ ਅੱਲਾਹ ਨੂੰ ਬੇਵਸ ਕਰਨ ਵਾਲੇ ਨਹੀਂ ਸਨ ਅਤੇ ਨਾ ਹੀ ਛੁੱਟ ਅੱਲਾਹ ਤੋਂ ਉਹਨਾਂ ਦਾ ਕੋਈ ਹਿਮਾਇਤੀ ਸੀ, ਉਹਨਾਂ ਲਈ ਦੋਗੁਣਾ ਅਜ਼ਾਬ ਹੋਵੇਗਾ ਕਿਉਂ ਜੋ ਨਾ ਹੀ ਉਹ (ਹੱਕ) ਸੁਣ ਸਕਦੇ ਸੀ ਅਤੇ ਨਾ ਹੀ ਉਸ ਨੂੰ ਵੇਖਣਾ ਚਾਹੁੰਦੇ ਸੀ।
Hud 11:21
ਇਹੋ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਹੈ ਅਤੇ ਉਹ ਸਭ ਉਹਨਾਂ ਤੋਂ ਗੁਆਚ ਗਿਆ ਜਿਹੜਾ ਉਹਨਾਂ ਨੇ ਘੜ ਰੱਖਿਆ ਸੀ।
Hud 11:22
ਬੇਸ਼ੱਕ ਆਖ਼ਿਰਤ ਵਿਚ ਘਾਟੇ ਵਿਚ ਰਹਿਣ ਵਾਲੇ ਇਹੋ ਲੋਕ ਹੋਣਗੇ।
Hud 11:23
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਤੇ ਭਲੇ ਕੰਮ ਵੀ ਕੀਤੇ ਅਤੇ ਆਪਣੇ ਪਾਲਣਹਾਰ ਦੇ ਹਜ਼ੂਰ ਝੁਕਦੇ ਵੀ ਰਹੇ ਉਹੀਓ ਸਵਰਗਾਂ ਵਿਚ ਜਾਣ ਵਾਲੇ ਹਨ ਜਿੱਥੇ ਉਹ ਸਦਾ ਲਈ ਰਹਿਣਗੇ।
Hud 11:24
ਇਹ ਦੋਵੇਂ ਧਿਰਾਂ ਦੀ ਮਿਸਾਲ ਇੰਜ ਹੈ ਜਿਵੇਂ ਇਕ ਧਿਰ ਅੰਨ੍ਹਾ ਤੇ ਬੋਲਾ ਹੋਵੇ, ਦੂਜਾ ਵੇਖਣ ਤੇ ਸੁਣਨ ਵਾਲਾ ਹੋਵੇ। ਕੀ ਇਹ ਦੋਵੇਂ ਧਿਰਾਂ ਇਕੋ ਬਰਾਬਰ ਹੋ ਸਕਦੇ ਹਨ ? ਕੀ ਤੁਸੀਂ ਫੇਰ ਵੀ ਨਸੀਹਤ ਪ੍ਰਾਪਤ ਨਹੀਂ ਕਰਦੇ?
Hud 11:25
ਬੇਸ਼ੱਕ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ (ਪੈਗ਼ੰਬਰ ਬਣਾਕੇ) ਭੇਜਿਆ ਅਤੇ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਸਪਸ਼ਟ ਚਿਤਾਵਣੀ ਦੇ ਰਿਹਾ ਹਾਂ।
Hud 11:26
ਕਿ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰੋ। ਮੈਂ ਤਾਂ ਤੁਹਾਡੇ ’ਤੇ ਦਰਦਨਾਕ ਦਿਨ (ਭਾਵ ਕਿਆਮਤ) ਦੇ ਅਜ਼ਾਬ ਆਉਣ ਤੋਂ ਡਰਦਾ ਹਾਂ।
Hud 11:27
ਉਸ (ਨੂਹ) ਦੀ ਕੌਮ ਦੇ ਵਡੇਰਿਆਂ ਨੇ ਕਿਹਾ ਕਿ ਅਸੀਂ ਤਾਂ ਤੈਨੂੰ ਆਪਣੇ ਵਾਂਗ ਹੀ ਇਕ ਮਨੁੱਖ ਵੇਖਦੇ ਹਾਂ ਅਤੇ ਇਹ ਵੀ ਵੇਖਦੇ ਹਾਂ ਕਿ ਕੇਵਲ ਉਹਨਾਂ ਲੋਕਾਂ ਨੇ ਹੀ ਬਿਨਾਂ ਸੋਚੇ ਸਮਝੇ ਤੇਰੀ ਪੈਰਵੀ ਕੀਤੀ ਹੈ ਜਿਹੜੇ ਸਾਡੀ ਕੌਮ ਦੇ ਨੀਚ, ਦਲਿਤ ਤੇ ਭੈੜੀ ਸੋਚ ਵਾਲੇ ਲੋਕ ਹਨ, ਅਸੀਂ ਇਹ ਵੀ ਵੇਖ ਰਹੇ ਹਾਂ ਕਿ ਤੁਹਾਨੂੰ ਸਾਡੇ ’ਤੇ ਕਿਸੇ ਤਰ੍ਹਾਂ ਦੀ ਕੋਈ ਵਡਿਆਈ ਵੀ ਨਹੀਂ, ਅਸੀਂ ਤਾਂ ਤੁਹਾਨੂੰ ਝੂਠਾ ਸਮਝਦੇ ਹਾਂ।
Hud 11:28
(ਨੂਹ ਨੇ) ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਨੂੰ ਦੱਸੋ ਕਿ ਜੇ ਮੈਂ ਆਪਣੇ ਰੱਬ ਵੱਲੋਂ ਕਿਸੇ ਦਲੀਲ ’ਤੇ ਹੋਵਾਂ ਅਤੇ ਉਸ ਨੇ ਮੈਨੂੰ ਆਪਣੇ ਵੱਲੋਂ ਕਿਸੇ ਮਿਹਰ ਤੋਂ (ਭਾਵ ਰਸੂਲ ਬਣਾ ਕੇ) ਨਿਵਾਜ਼ਿਆ ਹੋਵੇ ਫੇਰ ਉਹ ਮਿਹਰ ਤੁਹਾਨੂੰ (ਅੰਨਿਆਂ ਨੂੰ) ਵਿਖਾਈ ਨਾ ਦਿੰਦੀ ਹੋਵੇ ਤਾਂ ਕੀ ਅਸੀਂ ਤੁਹਾਨੂੰ ਇਸ ਨੂੰ ਮੰਣਨ ਲਈ ਮਜਬੂਰ ਕਰ ਸਕਦੇ ਹਾਂ, ਜਦ ਕਿ ਤੁਸੀਂ ਇਸ ਨੂੰ ਪਸੰਦ ਨਹੀਂ ਕਰਦੇ।
Hud 11:29
(ਨੂਹ ਨੇ ਕਿਹਾ) ਕਿ ਹੇ ਮੇਰੀ ਕੌਮ ਵਾਲੀਓ! ਮੈਂ ਤੁਹਾਥੋਂ ਇਸ (ਚਿਤਾਵਨੀ ਦੇਣ) ਲਈ ਕੋਈ ਧੰਨ ਨਹੀਂ ਮੰਗਦਾ। ਮੇਰਾ ਬਦਲਾ ਤਾਂ ਅੱਲਾਹ ਦੇ ਕੋਲ ਹੀ ਹੈ। ਮੈਂ ਈਮਾਨ ਵਾਲਿਆਂ ਨੂੰ (ਭਾਵੇਂ ਉਹ ਦਲਿਤ ਹੀ ਹਨ) ਆਪਣੇ ਕੋਲੋਂ ਪਰਾਂ ਕਰਨ ਵਾਲਾ ਨਹੀਂ। ਬੇਸ਼ੱਕ ਉਹਨਾਂ ਦੀ ਮਿਲਣੀ ਆਪਣੇ ਰੱਬ ਨਾਲ ਹੋਣੀ ਹੈ ਪਰ ਮੈਂ ਵੇਖਦਾ ਹਾਂ ਕਿ ਤੁਸੀਂ ਅਗਿਆਨਤਾ ਤੋਂ ਕੰਮ ਲੈ ਰਹੇ ਹੋ।
Hud 11:30
ਹੇ ਮੇਰੀ ਕੌਮ ਦੇ ਲੋਕੋ! ਜੇ ਮੈਂ ਇਹਨਾਂ (ਮੰਣਨ ਵਾਲਿਆਂ) ਨੂੰ ਧਿੱਕਾਰ ਵੀ ਦਵਾਂ ਤਾਂ ਕੌਣ ਮੈਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਵੇਗਾ ? ਕੀ ਤੁਸੀਂ ਕੁੱਝ ਵੀ ਸਿੱਖਿਆ ਨਹੀਂ ਲੈਂਦੇ ?
Hud 11:31
(ਨੂਹ ਨੇ ਕਿਹਾ) ਕਿ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੇਰੇ ਕੋਲ ਅੱਲਾਹ ਦੇ ਖ਼ਜ਼ਾਨੇ ਹਨ ਅਤੇ ਨਾ ਹੀ ਮੈਂ ਗ਼ੈਬ ਦਾ ਗਿਆਨ ਰੱਖਦਾ ਹਾਂ, ਨਾ ਮੈਂ ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ ਨਾ ਹੀ ਮੇਰਾ ਇਹ ਕਹਿਣਾ ਹੈ ਕਿ ਜਿਨ੍ਹਾਂ ਨੂੰ ਤੁਹਾਡੀਆਂ ਅੱਖਾਂ ਨੀਚ ਸਮਝ ਰਹੀਆਂ ਹਨ, ਉਹਨਾਂ ਨੂੰ ਅੱਲਾਹ ਕੋਈ ਭਲਾਈ ਨਹੀਂ ਬਖ਼ਸ਼ੇਗਾ। ਉਹਨਾਂ ਦੇ ਮਨ ਵਿਚ ਜੋ ਹੈ ਉਸ ਨੂੰ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ। ਜੇ ਮੈਂ ਕੋਈ ਅਜਿਹੀ ਗੱਲ ਕਹਾਂਗਾਂ ਤਾਂ ਮੇਰੀ ਗਿਣਤੀ ਵੀ ਜ਼ਾਲਮਾਂ ਵਿਚ ਹੋਵੇਗੀ।
Hud 11:32
(ਕੌਮ ਨੇ) ਆਖਿਆ ਕਿ ਹੇ ਨੂਹ! ਤੂੰ ਸਾਡੇ ਨਾਲ ਝਗੜਾ ਕਰ ਲਿਆ ਅਤੇ ਸਾਡੇ ਨਾਲ ਵਧੇਰੇ ਝਗੜਾ ਕਰ ਚੁੱਕਿਆਂ ਹੈਂ। ਜਿਸ ਅਜ਼ਾਬ ਤੋਂ ਸਾਨੂੰ ਤੂੰ ਡਰਾ ਰਿਹਾ ਹੈਂ ਉਹ ਲੈ ਆ, ਜੇ ਤੂੰ ਸੱਚਾ ਹੈਂ।
Hud 11:33
(ਨੂਹ ਨੇ) ਕਿਹਾ ਕਿ ਬੇਸ਼ੱਕ ਅੱਲਾਹ ਹੀ ਉਹ (ਅਜ਼ਾਬ) ਤੁਹਾਡੇ ’ਤੇ ਲਿਆਵੇਗਾ, ਜੇ ਉਹ ਚਾਹਵੇ। ਫੇਰ ਤੁਸੀਂ ਉਸ ਨੂੰ ਰੋਕ ਵੀ ਨਹੀਂ ਸਕਦੇ।
Hud 11:34
ਤੁਹਾਨੂੰ ਮੇਰੀਆਂ ਨਸੀਹਤਾਂ ਕੁੱਝ ਵੀ ਲਾਭ ਨਹੀਂ ਦੇ ਸਕਦੀਆਂ ਭਾਵੇਂ ਮੈਂ ਤੁਹਾਡੀ ਕਿੰਨੀ ਹੀ ਭਲਾਈ ਚਾਹਵਾਂ ਜਦੋਂ ਕਿ ਅੱਲਾਹ ਦੀ ਇੱਛਾ ਤੁਹਾਨੂੰ ਕੁਰਾਹੇ ਪਾਉਣਾ ਦੀ ਹੋਵੇ। ਉਹੀਓ ਤੁਹਾਡਾ ਰੱਬ (ਪਾਲਣਹਾਰ) ਹੈ ਅਤੇ ਉਸ ਵੱਲ ਤੁਸੀਂ (ਸਾਰਿਆਂ ਨੇ) ਪਰਤ ਕੇ ਜਾਣਾ ਹੈ।
Hud 11:35
ਕੀ ਉਹ ਕਾਫ਼ਿਰ ਆਖਦੇ ਹਨ ਕਿ ਇਸ (.ਕੁਰਆਨ) ਨੂੰ ਉਸ ਨੇ ਆਪ ਹੀ ਘੜ੍ਹ ਲਿਆ ਹੈ ? (ਹੇ ਨਬੀ!) ਜਵਾਬ ਦਿਓ ਕਿ ਜੇ ਮੈਨੇ ਆਪਣੇ ਮਨ ਤੋਂ ਇਸ ਨੂੰ ਘੜ੍ਹ ਲਿਆ ਹੈ ਤਾਂ ਇਸ ਦਾ ਦੋਸ਼ ਮੇਰੇ ’ਤੇ ਹੈ ਅਤੇ ਮੈਂ ਉਹਨਾਂ ਸਾਰੇ ਅਪਰਾਧਾਂ ਤੋਂ ਬਰੀ ਹਾਂ ਜੋ ਤੁਸੀਂ ਕਰ ਰਹੇ ਹੋ।
Hud 11:36
ਨੂਹ ਵੱਲ ਵਹੀ ਭੇਜੀ ਗਈ ਕਿ ਤੇਰੀ ਕੌਮ ਵਿੱਚੋਂ ਜਿਹੜੇ ਲੋਕ ਪਹਿਲਾਂ ਈਮਾਨ ਲਿਆ ਚੁੱਕੇ ਹਨ ਉਹਨਾਂ ਤੋਂ ਛੁੱਟ ਹੋਰ ਕੋਈ ਈਮਾਨ ਨਹੀਂ ਲਿਆਵੇਗਾ, ਸੋ ਤੂੰ ਉਹਨਾਂ ਦੀਆਂ ਕਰਤੂਤਾਂ ’ਤੇ ਦੁਖੀ ਨਾ ਹੋ।
Hud 11:37
ਤੂੰ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੀ ਵਹੀ ਅਨੁਸਾਰ ਇਕ ਬੇੜੀ ਬਣਾ ਅਤੇ ਉਹਨਾਂ ਜ਼ਾਲਮਾਂ ਦੇ ਸੰਬੰਧ ਵਿਚ ਸਾਡੇ ਨਾਲ ਕੋਈ ਗੱਲ ਨਾ ਕਰ। ਬੇਸ਼ੱਕ ਉਹਨਾਂ ਨੂੰ ਡੋਬ ਦਿੱਤਾ ਜਾਵੇਗਾ।
Hud 11:38
ਜਦੋਂ ਉਹ (ਨੂਹ) ਬੇੜੀ ਬਣਾਉਣ ਲੱਗਿਆ ਤੇ ਉਹਨਾਂ ਦੀ ਕੌਮ ਦੇ ਆਗੂ ਜਦੋਂ ਉਸ (ਨੂਹ) ਦੇ ਕੋਲ ਦੀ ਲੰਘਦੇ ਤਾਂ ਉਹ ਉਸ ਦਾ ਮਖੌਲ ਕਰਦੇ। ਨੂਹ ਨੇ ਕਿਹਾ ਕਿ ਜੇ (ਅੱਜ) ਤੁਸੀਂ ਸਾਡਾ ਮਖੌਲ ਉਡਾਉਂਦੇ ਹੋ ਬੇਸ਼ੱਕ (ਇਕ ਦਿਨ) ਅਸੀਂ ਵੀ ਤੁਹਾਡੇ ’ਤੇ ਹੱਸਾਂਗੇ, ਜਿੱਦਾਂ ਤੁਸੀਂ ਸਾਡੇ ’ਤੇ (ਅੱਜ) ਹੱਸ ਰਹੇ ਹੋ।
Hud 11:39
ਤੁਹਾਨੂੰ ਬਹੁਤ ਛੇਤੀ ਹੀ ਪਤਾ ਚੱਲ ਜਾਵੇਗਾ ਕਿ ਕਿਸ ਵਿਅਕਤੀ ’ਤੇ ਅਜਿਹਾ ਅਜ਼ਾਬ ਆਵੇਗਾ ਜਿਹੜਾ ਉਹ ਨੂੰ (ਸੰਸਾਰ ਵਿਚ) ਜ਼ਲੀਲ ਕਰ ਦੇਵੇਗਾ ਅਤੇ (ਆਖ਼ਿਰਤ ਵਿਚ) ਸਦਾ ਲਈ ਸਜ਼ਾ ਹੋਵੇਗੀ।
Hud 11:40
ਜਦੋਂ ਸਾਡਾ (ਅਜ਼ਾਬ ਦਾ) ਹੁਕਮ ਆ ਗਿਆ ਤੇ (ਧਰਤੀ ’ਚੋਂ ਪਾਣੀ ਦਾ) ਤੰਦੂਰ ਉੱਬਲਣ ਲੱਗ ਪਿਆ ਫੇਰ ਅਸੀਂ ਨੂਹ ਨੂੰ ਆਖਿਆ ਕਿ ਇਸ ਬੇੜੀ ਵਿਚ ਹਰ ਪ੍ਰਕਾਰ ਦੇ (ਜਾਨਵਰਾਂ ਦੇ) ਜੋੜੇ ਭਾਵ (ਦੋ ਜਾਨਵਰ) ਇਕ ਨਰ ਤੇ ਇਕ ਮਦੀਨ ਸਵਾਰ ਕਰ ਲੈ ਅਤੇ ਆਪਣੇ ਪਰਿਵਾਰ ਨੂੰ, ਛੁੱਟ ਉਸ (ਤੁਹਾਡੀ ਪਤਨੀ ਤੇ ਪੁੱਤਰ) ਤੋਂ, ਜਿਨ੍ਹਾਂ ਬਾਰੇ ਪਹਿਲਾਂ ਗੱਲ ਹੋ ਚੁੱਕੀ ਹੈ, ਸਨੇ ਸਾਰੇ ਈਮਾਨ ਵਾਲਿਆਂ ਨੂੰ ਸਵਾਰ ਕਰ ਲੈ। ਉਸ (ਨੂਹ) ’ਤੇ ਬਹੁਤ ਹੀ ਘੱਟ ਗਿਣਤੀ ਵਿਚ ਈਮਾਨ ਲਿਆਏ ਸੀ।
Hud 11:41
ਨੂਹ ਨੇ ਕਿਹਾ ਕਿ ਸਾਰੇ (ਈਮਾਨ ਵਾਲੇ) ਇਸ ਬੇੜੀ ਵਿਚ ਸਵਾਰ ਹੋ ਜਾਓ ਇਸ ਦਾ ਚੱਲਣਾ ਤੇ ਠਹਿਰਣਾ ਅੱਲਾਹ ਦੇ ਹੁਕਮ ਨਾਲ ਹੀ ਹੈ। ਹਕੀਕਤ ਵਿਚ ਮੇਰਾ ਪਾਲਣਹਾਰ ਵੱਡਾ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੈ।
Hud 11:42
ਉਹ (ਬੇੜੀ) ਉਹਨਾਂ (ਈਮਾਨ ਵਾਲਿਆਂ) ਨੂੰ ਪਹਾੜ ਵਾਂਗ (ਉੱਚੀਆਂ-ਉੱਚੀਆਂ) ਛੱਲਾਂ ਵਿਚ ਲਈਂ ਜਾ ਰਾਹੀਂ ਸੀ। ਨੂਹ ਨੇ ਆਪਣੇ ਪੁੱਤਰ ਨੂੰ ਪੁਕਾਰਿਆ ਜਿਹੜਾ ਕਿ ਸਭ ਤੋਂ ਅਲੱਗ ਖਲੱਗ ਸੀ ਕਿ ਹੇ ਪੁੱਤਰ! ਸਾਡੇ ਨਾਲ (ਤੂੰ ਵੀ) ਸਵਾਰ ਹੋ ਜਾ ਕਾਫ਼ਿਰਾਂ ਨਾਲ ਨਾ ਰਹਿ।
Hud 11:43
ਉਹ (ਪੁੱਤਰ) ਬੋਲਿਆ, ਮੈਂ ਤਾਂ ਹੁਣੇ ਕਿਸੇ ਪਹਾੜ ਦੀ ਸ਼ਰਨ ਲੈੲ ਲਵਾਗਾਂ ਉਹ ਮੈਨੂੰ ਪਾਣੀ ਤੋਂ ਬਚਾ ਲਵੇਗਾ। ਨੂਹ ਨੇ ਆਖਿਆ ਕਿ ਅੱਜ ਅੱਲਾਹ ਦੇ ਹੁਕਮ (ਅਜ਼ਾਬ) ਤੋਂ ਬਚਾਉਣ ਵਾਲਾ ਕੋਈ ਨਹੀਂ ਕੇਵਲ ਉਹੀਓ ਬਚਣਗੇ ਜਿਨ੍ਹਾਂ ’ਤੇ ਅੱਲਾਹ ਦੀ ਮਿਹਰ ਹੋਵੇਗੀ।[4] ਉਸੇ ਸਮੇਂ ਉਹਨਾਂ ਦੋਹਾਂ (ਪਿਓ ਪੁੱਤਰ) ਵਿਚਾਲੇ ਇਕ ਛਲ ਆ ਗਈ ਤਾਂ ਉਹ (ਪੁੱਤਰ ਵੀ) ਡੂਬਣ ਵਾਲਿਆਂ ਵਿਚ ਜਾ ਰਲਿਆ।
———
[4] ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਜਦੋਂ ਵੀ ਕੋਈ ਖ਼ਲੀਫ਼ਾ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਸ ਦੇ ਦੋ ਸਲਾਹਕਾਰ ਹੁੰਦੇ ਹਨ ਇਕ ਉਸ ਨੂੰ ਨੇਕੀ ਦਾ ਹੁਕਮ ਦਿੰਦਾ ਹੈ ਅਤੇ ਉਸ ਦੇ ਲਈ ਪ੍ਰੇਰਿਤ ਕਰਦਾ ਹੈ ਜਦੋਂ ਕਿ ਦੂਜਾ ਉਸ ਨੂੰ ਬੁਰਾਈ ਦਾ ਹੁਕਮ ਦਿੰਦਾ ਹੈ ਅਤੇ ਉਸੇ ਲਈ ਪ੍ਰੇਰਿਤ ਕਰਦਾ ਹੈ ਪਰ ਗੁਨਾਹਾਂ ਤੋਂ ਉਹੀਓ ਬਚਿਆ ਰਹਿੰਦਾ ਹੈ ਜਿਸ ਨੂੰ ਅੱਲਾਹ ਬਚਾਵੇ। (ਸਹੀ ਬੁਖ਼ਾਰੀ, ਹਦੀਸ: 6611)
Hud 11:44
ਆਖਿਆ ਕਿ ਹੇ ਧਰਤੀ! ਤੂੰ ਆਪਣੇ ਪਾਣੀ ਨੂੰ ਨਿਗਲ ਜਾ ਅਤੇ ਹੇ ਅਕਾਸ਼! ਤੂੰ ਰੁੱਕ ਸੋ ਉਸੇ ਸਮੇਂ ਧਰਤੀ ਵਿਚ ਪਾਣੀ ਸਮਾ ਗਿਆ ਅਤੇ ਉਹਨਾਂ ਕਾਫ਼ਿਰਾਂ ਦਾ ਨਿਬੇੜਾ ਕਰ ਦਿੱਤਾ ਗਿਆ ਅਤੇ ਬੇੜੀ ਜੋਦੀ (ਨਾਂ ਦੀ ਪਹਾੜੀ) ’ਤੇ ਜਾ ਟਿਕੀ ਅਤੇ ਆਖ ਦਿੱਤਾ ਗਿਆ ਕਿ ਜ਼ਾਲਮ ਕੌਮ ਲਈ (ਰੱਬ ਦੀ ਰਹਿਮਤ ਤੋਂ) ਦੂਰੀ ਹੈ।
Hud 11:45
ਨੂਹ ਨੇ ਆਪਣੇ ਪਾਲਣਹਾਰ ਨੂੰ ਬੇਨਤੀ ਕੀਤੀ ਕਿ ਮੇਰੇ ਰੱਬਾ ਮੇਰਾ ਪੁੱਤਰ ਤਾਂ ਮੇਰੇ ਪਰਿਵਾਰ ਵਿੱਚੋਂ ਹੀ ਹੈ ਅਤੇ ਬੇਸ਼ੱਕ ਤੇਰਾ ਵਾਅਦਾ ਵੀ ਸੱਚਾ ਹੈ ਅਤੇ ਤੂੰ ਸਾਰਿਆਂ ਤੋਂ ਚੰਗੇਰਾ ਫ਼ੈਸਲਾ ਕਰਨ ਵਾਲਾ ਹੈਂ।
Hud 11:46
ਆਖਿਆ ਕਿ ਹੇ ਨੂਹ! ਉਹ (ਤੇਰਾ ਪੁੱਤਰ) ਤੇਰੇ ਪਰਿਵਾਰ ਵਿੱਚੋਂ ਨਹੀਂ ਹੈ। ਉਸ ਦੀਆਂ ਕਰਤੂਤਾਂ ਤਾਂ ਬਹੁਤ ਹੀ ਭੈੜੀਆਂ ਹਨ। ਤੂੰ ਮੈਥੋਂ ਉਸ ਚੀਜ਼ ਦਾ ਸਵਾਲ ਨਾ ਕਰ ਜਿਸ ਦਾ ਤੁਹਾਨੂੰ ਗਿਆਨ ਨਹੀਂ। ਮੈਂ ਤੈਨੂੰ ਨਸੀਹਤ ਕਰਦਾ ਹਾਂ ਕਿ ਤੂੰ ਜਾਹਲਾਂ ਵਿਚ ਨਾ ਰਲੀਂ।
Hud 11:47
(ਨੂਹ) ਨੇ ਕਿਹਾ ਕਿ ਹੇ ਮੇਰੇ ਪਾਲਣਹਾਰ! ਮੈਂ ਤੇਰੀ ਸ਼ਰਨ ਵਿਚ ਆਉਣਾ ਹਾਂ ਇਸ ਗੱਲ ਤੋਂ ਕਿ ਮੈਂ ਤੁਹਾਥੋਂ ਉਹ ਚੀਜ਼ ਮੰਗਾ ਜਿਸ ਦਾ ਮੈਨੂੰ ਉੱਕਾ ਹੀ ਗਿਆਨ ਨਹੀਂ। ਜੇ ਤੂੰ ਮੈਨੂੰ ਨਹੀਂ ਬਖ਼ਸ਼ੇਗਾ ਅਤੇ ਮੇਰੇ ’ਤੇ ਮਿਹਰਾਂ ਨਹੀਂ ਕਰੇਗਾ ਤਾਂ ਮੈਂ ਘਾਟੇ ਵਿਚ ਰਹਿਣ ਵਾਲਿਆਂ ਵਿਚ ਹੋ ਜਾਵਾਂਗਾ।
Hud 11:48
(ਜਦੋਂ ਤੂਫਾਨ ਦਾ ਜ਼ੋਰ ਜਾਂਦਾ ਰਿਹਾ ਫੇਰ) ਆਖਿਆ ਗਿਆ ਕਿ ਹੇ ਨੂਹ! ਤੂੰ ਸਾਡੇ ਵੱਲੋਂ ਉਹਨਾਂ ਬਰਕਤਾਂ ਤੇ ਸਲਾਮਤੀ ਨਾਲ (ਬੇੜੀ ਵਿੱਚੋਂ) ਉੱਤਰ ਜਾ ਜਿਹੜੀਆਂ (ਬਰਕਤਾਂ) ਤੇਰੇ ’ਤੇ ਅਤੇ ਤੇਰੇ ਨਾਲ ਦੀਆਂ ਜਮਾਅਤਾਂ ਉੱਤੇ ਨਾਜ਼ਿਲ ਕੀਤੀਆਂ ਗਈਆਂ ਹਨ। ਹੋਰ ਵੀ ਕੁੱਝ ਜਮਾਅਤਾਂ (ਉੱਮਤਾਂ) ਹੋਣਗੀਆਂ ਜਿਨ੍ਹਾਂ ਨੂੰ ਅਸੀਂ ਸੰਸਾਰ ਵਿਚ ਜ਼ਰੂਰ ਹੀ ਲਾਭ ਪਚਾਵਾਂਗੇ ਪਰ ਫੇਰ ਉਹਨਾਂ ਨੂੰ ਸਾਡੇ ਵੱਲੋਂ ਬੜਾ ਹੀ ਕਰੜਾ ਅਜ਼ਾਬ ਆਵੇਗਾ।
Hud 11:49
(ਹੇ ਨਬੀ!) ਇਹ ਸਾਰੀਆਂ ਗ਼ੈਬ (ਪਰੋਖ) ਦੀਆਂ ਖ਼ਬਰਾਂ ਹਨ ਜਿਹੜੀਆਂ ਅਸੀਂ ਤੁਹਾਡੇ ਵੱਲ ਵਹੀ ਕਰਦੇ ਹਾਂ। ਇਹਨਾਂ ਖ਼ਬਰਾਂ ਨੂੰ ਇਸ ਤੋਂ ਪਹਿਲਾਂ ਨਾ ਹੀ ਤੁਸੀਂ ਜਾਣਦੇ ਸੀ ਅਤੇ ਨਾ ਹੀ ਤੁਹਾਡੀ ਕੌਮ (ਮੱਕੇ ਵਾਲੇ) ਜਾਣਦੇ ਸੀ। ਸੋ ਤੁਸੀਂ (ਇਹਨਾਂ ਦੇ ਇਨਕਾਰ ਕਰਨ ’ਤੇ) ਧੀਰਜ ਤੋਂ ਕੰਮ ਲਵੋ। ਅੰਤ ਭਲਾ ਉਹਨਾਂ ਲੋਕਾਂ ਦਾ ਹੀ ਹੈ ਜਿਹੜੇ ਪਰਹੇਜ਼ਗਾਰ ਹਨ।[5]
———
[5] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 2/2
Hud 11:50
ਅਸੀਂ ਆਦ ਕੌਮ ਵੱਲ ਉਹਨਾਂ ਦੇ ਭਰਾ ਹੂਦ ਨੂੰ ਭੇਜਿਆ। ਉਸ (ਹੂਦ) ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਹੀ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ, ਤੁਸੀਂ ਤਾਂ ਨਿਰਾ ਝੂਠ ਘੜ੍ਹਣ ਵਾਲੇ ਹੋ।
Hud 11:51
ਹੇ ਮੇਰੀ ਕੌਮ! ਮੈਂ ਤੁਹਾਥੋਂ ਇਸ (ਸਿੱਖਿਆ ਦੇਣ) ਦਾ ਕੋਈ ਬਦਲਾ ਨਹੀਂ ਮੰਗਦਾ ਮੇਰਾ ਬਦਲਾ ਤਾਂ ਉਸ ਦੇ ਜ਼ਿੰਮੇ ਹੈ ਜਿਸ ਨੇ ਮੈਨੂੰ ਪੈੇਦਾ ਕੀਤਾ ਹੈ। ਕੀ ਤੁਸੀਂ ਫੇਰ ਵੀ ਅਕਲ ਤੋਂ ਕੰਮ ਨਹੀਂ ਲੈਂਦੇ ?
Hud 11:52
(ਅਤੇ ਕਿਹਾ ਕਿ) ਹੇ ਮੇਰੀ ਕੌਮ! ਤੁਸੀਂ ਆਪਣੇ ਰੱਬ (ਪਾਲਣਹਾਰ) ਤੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੋ ਅਤੇ ਉਸ ਦੇ ਹਜ਼ੂਰ ਤੌਬਾ ਕਰੋ ਉਹ (ਅੱਲਾਹ) ਤੁਹਾਡੇ ਲਈ ਅਕਾਸ਼ ਤੋਂ (ਰਹਿਮਤਾਂ ਭਰੇ) ਬੱਦਲ ਭੇਜੇਗਾ ਅਤੇ ਤੁਹਾਡੀ ਵਰਤਮਾਨ ਸ਼ਕਤੀ ਵਿਚ ਹੋਰ ਵਧੇਰੇ ਵਾਧਾ ਕਰੇਗਾ। ਸੋ ਤੁਸੀਂ ਅਪਰਾਧੀ ਬਣ ਕੇ (ਹੱਕ ਤੋਂ) ਮੂੰਹ ਨਾ ਮੋੜੋ।
Hud 11:53
ਕੌਮ ਨੇ ਜਵਾਬ ਵਿਚ ਕਿਹਾ ਕਿ ਹੇ ਹੂਦ! ਤੂੰ ਸਾਡੇ ਕੋਲ (ਆਪਣੇ ਨਬੀ ਹੋਣ ਦੀ) ਕੋਈ ਦਲੀਲ ਤਾਂ ਲਿਆਇਆ ਨਹੀਂ, ਅਸੀਂ ਕੇਵਲ ਤੇਰੇ ਆਖਣ ’ਤੇ ਆਪਣੇ ਇਸ਼ਟਾਂ ਨੂੰ ਨਹੀਂ ਛੱਡਣ ਵਾਲੇ ਅਤੇ ਨਾ ਹੀ ਅਸੀਂ ਤੇਰੇ ਉੱਤੇ ਈਮਾਨ ਲਿਆਉਣ ਵਾਲੇ ਹਾਂ।
Hud 11:54
ਸਗੋਂ ਅਸੀਂ ਤਾਂ ਇਹੋ ਸਮਝਦੇ ਹਾਂ ਕਿ ਸਾਡੇ ਕਿਸੇ ਇਸ਼ਟ ਨੇ ਤੇਰੀ ਅਕਲ ਮਾਰ ਛੱਡੀ ਹੈ। ਹੂਦ ਨੇ ਆਖਿਆ ਕਿ ਮੈਂ ਤਾਂ ਅੱਲਾਹ ਨੂੰ ਗਵਾਹ ਬਣਾਉਂਦਾ ਹਾਂ ਅਤੇ ਤੁਸੀਂ ਵੀ ਗਵਾਹ ਰਹੋ ਕਿ ਮੈਂ ਤਾਂ ਛੁੱਟ ਅੱਲਾਹ ਤੋਂ ਇਹਨਾਂ ਸਭ (ਇਸ਼ਟਾਂ) ਤੋਂ ਅਬਾਜ਼ਾਰ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਦਾ ਸਾਂਝੀ ਬਣਾਉਂਦੇ ਹੋ।
Hud 11:55
ਛੁੱਟ ਅੱਲਾਹ ਤੋਂ ਤੁਸੀਂ ਸਾਰੇ ਰਲ ਮਿਲ ਕੇ ਮੈਨੂੰ ਹਾਣ ਪਹੁੰਚਉਣ ਦੀਆਂ ਯੋਜਨਾਵਾਂ ਬਣਾ ਲਓ, ਫੇਰ ਮੈਨੂੰ ਉੱਕਾ ਹੀ ਮੋਹਲਤ ਨਾ ਦਈਓ।
Hud 11:56
ਬੇਸ਼ੱਕ! ਮੇਰਾ ਭਰੋਸਾ ਤਾਂ ਅੱਲਾਹ ’ਤੇ ਹੀ ਹੈ ਜਿਹੜਾ ਮੇਰਾ ਵੀ ਤੇ ਤੁਹਾਡਾ ਸਭ ਦਾ ਪਾਲਣਹਾਰ ਹੈ। (ਧਰਤੀ ਉੱਤੇ) ਚੱਲਣ ਵਾਲਾ ਕੋਈ ਵੀ (ਪ੍ਰਾਣੀ) ਅਜਿਹਾ ਨਹੀਂ ਜਿਸ ਨੂੰ ਉਸ ਨੇ ਬੋਦੀ ਤੋਂ ਨਾ ਫੜ ਰੱਖਿਆ ਹੋਵੇ। ਨਿਰਸੰਦੇਹ, ਮੇਰਾ ਪਾਲਣਹਾਰ ਸਿੱਧੀ ਰਾਹ ’ਤੇ ਹੈ।
Hud 11:57
ਹਾਂ ਜੇ ਤੁਸੀਂ (ਹੱਕ ਤੋਂ) ਮੂੰਹ ਮੋੜੋਗੇ ਤਾਂ ਮੈਂ ਤੁਹਾਨੂੰ ਉਹ ਸੁਨੇਹਾਂ ਦੇ ਚੁੱਕਿਆ ਹਾਂ ਜਿਹੜਾ ਤੁਹਾਡੇ ਵੱਲ ਦੇ ਕੇ ਮੈਨੂੰ ਭੇਜਿਆ ਗਿਆ ਸੀ। ਮੇਰਾ ਰੱਬ ਇਕ ਹੋਰ ਕੌਮ ਨੂੰ ਤੁਹਾਡਾ ਜਾਨਸ਼ੀਨ ਬਣਾ ਦੇਵੇਗਾ ਅਤੇ ਤੁਸੀਂ ਉਸ (ਰੱਬ) ਦਾ ਕੁੱਝ ਵੀ ਵਿਗਾੜ ਨਹੀਂ ਸਕੋਗੇ। ਵਾਸਤਵ ਵਿਚ ਮੇਰਾ ਰੱਬ ਹੀ ਹਰ ਚੀਜ਼ ਦੀ ਨਿਗਰਾਨੀ ਕਰਦਾ ਹੈ।
Hud 11:58
ਜਦੋਂ ਸਾਡਾ ਅਜ਼ਾਬ ਆ ਗਿਆ ਤਾਂ ਅਸਾਂ ਹੂਦ ਤੇ ਉਸ ਦੇ ਈਮਾਨ ਵਾਲੇ (ਆਗਿਆਕਾਰੀ) ਸਾਥੀਆਂ ਨੂੰ ਆਪਣੀ ਖ਼ਾਸ ਮਿਹਰਾਂ ਸਦਕੇ (ਕੁਰਾਹੇ ਪੈਣ ਤੋਂ) ਬਚਾ ਲਿਆ ਅਤੇ ਅਸੀਂ ਉਹਨਾਂ ਸਭ ਨੂੰ ਕਰੜੇ ਅਜ਼ਾਬ ਤੋਂ ਬਚਾ ਲਿਆ।
Hud 11:59
ਅਤੇ ਵੇਖੋ ਇਹ ਕੌਮੇ-ਆਦ ਸੀ, ਜਿਸ ਨੇ ਆਪਣੇ ਰੱਬ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਅਤੇ ਅੱਲਾਹ ਦੇ ਰਸੂਲਾਂ ਦੀ ਨਾ-ਫ਼ਰਮਾਨੀ ਕੀਤੀ ਸੀ ਅਤੇ ਹਰੇਕ ਸਰਕਸ਼ (ਰੱਬ ਦੇ ਬਾਗ਼ੀ) ਤੇ (ਸੱਚਾਈ ਨਾਲ) ਵੈਰ ਰੱਖਣ ਵਾਲੇ ਦਾ ਕਹਿਣਾ ਮੰਨਿਆਂ।
Hud 11:60
ਉਹਨਾਂ ਦੇ ਪਿੱਛੇ ਇਸ ਸੰਸਾਰ ਦੀ ਵੀ ਅਤੇ ਕਿਆਮਤ ਦਿਹਾੜੇ ਦੀ ਵੀ ਲਾਅਨਤ ਲੱਗੀ ਰਹੇਗੀ। ਵੇਖੋ ਆਦ ਦੀ ਕੌਮ ਨੇ ਆਪਣੇ ਰੱਬ ਦਾ ਇਨਕਾਰ ਕੀਤਾ। ਸੁਣੋਂ! ਹੂਦ ਦੀ ਕੌਮ ਆਦ ਉੱਤੇ ਲਾਅਨਤ ਹੈ।
Hud 11:61
ਅਸੀਂ ਸਮੂਦ (ਦੀ ਕੌਮ) ਵੱਲ ਉਹਨਾਂ ਦੇ ਭਰਾ ਸਾਲੇਹ ਨੂੰ (ਨਬੀ ਬਣਾਕੇ) ਭੇਜਿਆ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਕਿ ਤੁਸੀਂ ਸਾਰੇ ਅੱਲਾਹ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ। ਉਸੇ ਨੇ ਤੁਹਾਨੂੰ ਧਰਤੀ (ਮਿੱਟੀ) ਤੋਂ ਪੈਦਾ ਕੀਤਾ ਅਤੇ ਉਸੇ ਨੇ ਇਸ ਧਰਤੀ ਉੱਤੇ ਤੁਹਾਨੂੰ ਵਸਾਇਆ ਹੈ। ਉਸੇ ਤੋਂ ਹੀ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੋ ਅਤੇ ਉਸੇ ਵੱਲ ਪਰਤ ਆਓ ! ਬੇਸ਼ੱਕ ਮੇਰਾ ਰੱਬ ਤੁਹਾਡੇ ਨੇੜੇ ਹੀ ਹੈ ਤੇ ਦੁਆਵਾਂ ਨੂੰ ਕਬੂਲਣ ਵਾਲਾ ਹੈ।
Hud 11:62
ਉਹਨਾਂ (ਕੌਮੇ-ਸਮੂਦ) ਨੇ ਆਖਿਆ ਕਿ ਹੇ ਸਾਲੇਹ! ਇਸ ਤੋਂ ਪਹਿਲਾਂ ਤੂੰ ਸਾਡੀਆਂ ਆਸਾਂ ਦਾ ਕੇਂਦਰ ਸੀ, ਕੀ ਤੂੰ ਸਾਨੂੰ ਉਹਨਾਂ ਇਸ਼ਟਾਂ ਦੀ ਇਬਾਦਤ ਤੋਂ ਰੋਕਦਾ ਹੈ ਜਿਨ੍ਹਾਂ ਦੀ ਇਬਾਦਤ ਸਾਡੇ ਪਿਓ ਦਾਦੇ ਕਰਦੇ ਸਨ। ਜਿਸ ਚੀਜ਼ (ਇਕ ਰੱਬ) ਵੱਲ ਤੂੰ ਸਾਨੂੰ ਬੁਲਾ ਰਿਹਾ ਹੈ ਸਾਨੂੰ ਤਾਂ ਉਸ ਦੇ ਪ੍ਰਤੀ ਸ਼ੰਕਾ ਹੈ ਜੋ ਸਾਡੀ ਦੁਬਿਧਾ ਦਾ ਕਾਰਨ ਹੈ।
Hud 11:63
ਉਸ (ਸਾਲੇਹ) ਨੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਰਤਾ ਦੱਸੋ ਤਾਂ ਸਹੀ ਜੇ ਮੈਂ ਆਪਣੇ ਰੱਬ ਵੱਲ ਕਿਸੇ (ਠੋਸ) ਦਲੀਲ ’ਤੇ ਹੋਵਾਂ ਅਤੇ ਉਸ ਨੇ ਮੈਨੂੰ (ਵਿਸ਼ੇਸ਼) ਮਿਹਰ (ਭਾਵ ਨਬੁੱਵਤ) ਬਖ਼ਸ਼ੀ ਹੋਵੇ ਫੇਰ ਜੇ ਮੈਂ ਉਸ ਦੀ ਨਾ-ਫ਼ਰਮਾਨੀ ਕਰਾਂ ਤਾਂ ਅੱਲਾਹ ਦੇ ਅਜ਼ਾਬ ਤੋਂ ਮੈਨੂੰ ਕੌਣ ਬਚਾਵੇਗਾ? ਤੁਸੀਂ ਤਾਂ ਮੇਰੇ ਨੁਕਸਾਨ ਵਿਚ ਵਾਧਾ ਕਰ ਰਹੇ ਹੋ।
Hud 11:64
(ਸਾਲੇਹ ਨੇ ਕਿਹਾ ਕਿ) ਹੇ ਮੇਰੀ ਕੌਮ! ਇਹ ਵੇਖੋ ਇਹ ਊਠਣੀ ਤੁਹਾਡੇ ਲਈ ਅੱਲਾਹ ਦੀ ਨਿਸ਼ਾਨੀ (ਵਜੋਂ) ਹੈ। ਸੋ ਤੁਸੀਂ ਇਸ ਨੂੰ ਰੱਬ ਦੀ ਧਰਤੀ ’ਤੇ ਚਰਣ-ਚੁਗਣ ਲਈ ਛੱਡ ਦਿਓ, ਤੁਸੀਂ ਇਸ ਨਾਲ ਬੁਰੇ ਇਰਾਦੇ ਨਾਲ ਰਤਾ ਵੀ ਛੇੜ ਛਾੜ ਨਾ ਕਰੀਓ, ਨਹੀਂ ਤਾਂ ਤੁਹਾਨੂੰ ਛੇਤੀ ਹੀ ਅਜ਼ਾਬ ਆ ਨੱਪੇਗਾ।
Hud 11:65
ਪਰ ਉਹਨਾਂ ਨੇ ਉਹਦੀਆਂ ਟੰਗਾਂ ਵੱਡ ਸੁੱਟੀਆਂ। ਇਸ ’ਤੇ ਸਾਲੇਹ ਨੇ ਚਿਤਾਵਣੀ ਦਿੱਤੀ ਕਿ ਚੰਗਾ ਹੁਣ ਤੁਸੀਂ ਆਪਣੇ ਆਪਣੇ ਘਰਾਂ ਵਿਚ ਤਿੰਨ ਤਿੰਨ ਦਿਨ ਹੋਰ ਰਸ ਵਸ ਲਓ। (ਤੁਹਾਡੇ ’ਤੇ ਅਜ਼ਾਬ ਆਉਣ ਵਾਲਾ ਹੈ) ਇਹ ਅਜਿਹਾ ਵਾਅਦਾ ਹੈ ਜਿਹੜਾ ਝੂਠਾ ਸਿੱਧ ਨਹੀਂ ਹੋਵੇਗਾ।
Hud 11:66
ਜਦੋਂ ਸਾਡਾ ਹੁਕਮ (ਅਜ਼ਾਬ) ਆ ਗਿਆ ਤਾਂ ਫੇਰ ਅਸੀਂ ਸਾਲੇਹ ਅਤੇ ਉਸ ਦੇ ਈਮਾਨ ਲਿਆਉਣ ਵਾਲਿਆਂ ਨੂੰ ਆਪਣੀ ਮਿਹਰਾਂ ਸਦਕੇ ਅਜ਼ਾਬ ਤੋਂ ਬਚਾ ਲਿਆ ਅਤੇ ਉਸ (ਕਿਆਮਤ ਦਿਹਾੜੇ ਦੇ ਅਜ਼ਾਬ) ਤੋਂ ਵੀ ਬਚਾ ਲਿਆ। ਬੇਸ਼ੱਕ ਤੇਰਾ ਰੱਬ ਹੀ ਅਸਲ ਵਿਚ ਸਰਵ ਸ਼ਕਤੀਮਾਨ ਤੇ ਜ਼ੋਰਾਵਰ ਹੈ।
Hud 11:67
ਅਤੇ ਜ਼ਾਲਮਾਂ ਨੂੰ ਇਕ ਕੜਾਕੇਦਾਰ ਧਮਾਕੇ ਨੇ ਨੱਪ ਲਿਆ ਫੇਰ ਤਾਂ ਉਹ ਆਪਣੇ ਘਰਾਂ ਵਿਚ ਉਲਟੇ ਮੂੰਹ ਡਿਗੇ ਰਹਿ ਗਏ।
Hud 11:68
(ਉਸ ਬਸਤੀ ਵਿਚ ਇੰਜ ਲੱਗਦਾ ਸੀ) ਜਿਵੇਂ ਕਿ ਉਹ ਉੱਥੇ ਕਦੇ ਵਸੇ ਹੀ ਨਹੀਂ ਸੀ ਸਾਵਧਾਨ ਰਹੋ। ਕਿ ਬੇਸ਼ੱਕ ਕੌਮੇ-ਸਮੂਦ ਨੇ ਆਪਣੇ ਰੱਬ ਨਾਲ ਕੁਫ਼ਰ ਕੀਤਾ, ਇਹਨਾਂ ਸਮੂਦੀਆਂ ’ਤੇ ਫ਼ਿਟਕਾਰ ਹੈ।
Hud 11:69
ਨਿਰਸੰਦੇਹ! ਸਾਡੇ ਭੇਜੇ ਹੋਏ (ਫ਼ਰਿਸ਼ਤੇ) ਇਬਰਾਹੀਮ ਕੋਲ ਖ਼ੁਸ਼ਖ਼ਬਰੀ ਲੈਕੇ ਆਏ ਤੇ ਆਖਿਆ ਕਿ ਤੁਹਾਡੇ ’ਤੇ ਸਲਾਮ ਹੋਵੇ। ਉਹਨਾਂ (ਇਬਰਾਹੀਮ) ਨੇ ਵੀ ਜਵਾਬ ਵਿਚ ਸਲਾਮ ਕਿਹਾ ਅਤੇ ਬਿਨਾਂ ਦੇਰੀ ਕੀਤੇ ਭੁੱਜਾ ਹੋਇਆ ਵੱਛਾ (ਉਹਨਾਂ ਲਈ) ਲਿਆਏ।
Hud 11:70
ਜਦੋਂ ਵੇਖਿਆ ਕਿ ਉਹਨਾਂ (ਫ਼ਰਿਸ਼ਤਿਆਂ) ਦੇ ਹੱਥ ਉਸ (ਭੋਜਨ) ਵੱਲ ਵਧ ਹੀ ਨਹੀਂ ਰਹੇ ਤਾਂ (ਇਬਰਾਹੀਮ) ਉਹਨਾਂ ਨੂੰ ਅਜਨਬੀ ਸਮਝ ਕੇ ਮਨ ਹੀ ਮਨ ਵਿਚ ਉਹਨਾਂ ਤੋਂ ਭੈ-ਭੀਤ ਹੋ ਗਿਆ। (ਇਹ ਵੇਖ) ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ ਕਿ ਸਾਥੋਂ ਨਾ ਡਰੋ ਅਸੀਂ ਤਾਂ ਲੂਤ ਦੀ ਕੌਮ ਵੱਲ ਘੱਲੇ ਗਏ ਹਾਂ।
Hud 11:71
ਉਹਨਾਂ (ਇਬਰਾਹੀਮ) ਦੀ ਪਤਨੀ (ਬੀਬੀ ਸਾਰਾ) ਜਿਹੜੀ ਉੱਥੇ ਹੀ ਖੜੀ ਸੀ (ਇਬਰਾਹੀਮ ਦੀ ਭੈਅ ਭੀਤ ਹਾਲਤ ਵੇਖ ਕੇ) ਹੱਸਣ ਲੱਗੀ ਤਾਂ ਅਸੀਂ (ਉਹਨਾਂ ਫ਼ਰਿਸ਼ਤਿਆਂ ਰਾਹੀਂ) ਉਸ ਨੂੰ ਇਸਹਾਕ ਅਤੇ ਇਸਹਾਕ ਮਗਰੋਂ ਯਾਕੂਬ (ਨੂੰ ਨਬੀ ਬਣਾਉਣ) ਦੀ ਖ਼ੁਸ਼ਖ਼ਬਰੀ ਸੁਣਾਈ।
Hud 11:72
(ਇਬਰਾਹੀਮ ਦੀ ਪਤਨੀ ਸਾਰਾ) ਆਖਣ ਲੱਗੀ ਕਿ (ਹਾਇ ਲੋਹੜਾ) ਮੇਰੇ ਔਲਾਦ ਕਿਵੇਂ ਹੋਵੇਗੀ ਜਦੋਂ ਕਿ ਮੈਂ ਬੁੱਢੀ ਹੋ ਗਈ ਹਾਂ ਅਤੇ ਮੇਰਾ ਪਤੀ ਵੀ ਬਹੁਤ ਬੁੱਢਾ ਹੈ। ਇਹ ਤਾਂ ਬਹੁਤ ਹੀ ਹੈਰਾਨੀ ਦੀ ਗੱਲ ਹੈ।
Hud 11:73
(ਫ਼ਰਿਸ਼ਤਿਆਂ ਨੇ) ਕਿਹਾ, ਕੀ ਤੂੰ ਅੱਲਾਹ ਦੇ ਹੁਕਮ ’ਤੇ ਹੈਰਾਨ ਹੋ ਰਹੀ ਹੈ ? ਹੇ ਇਸ ਘਰ ਵਾਲਿਓ! ਤੁਹਾਡੇ ’ਤੇ ਅੱਲਾਹ ਦੀਆਂ ਰਹਿਮਤਾਂ ਅਤੇ ਉਸ ਦੀਆਂ ਬਰਕਤਾਂ ਨਾਜ਼ਿਲ ਹੋਣ ਬੇਸ਼ੱਕ ਅੱਲਾਹ ਅਤਿਅੰਤ ਸ਼ਲਾਘਾ ਯੋਗ ਤੇ ਉੱਚੀਆਂ ਸ਼ਾਨਾਂ ਵਾਲਾਂ ਹੈ।
Hud 11:74
ਜਦੋਂ ਉਸ (ਇਬਰਾਹੀਮ) ਦਾ ਡਰ ਦੂਰ ਹੋ ਗਿਆ ਅਤੇ ਉਸ ਨੂੰ ਖ਼ੁਸ਼ਖ਼ਬਰੀ ਵੀ ਮਿਲ ਗਈ ਤਾਂ ਉਹ ਸਾਡੇ ਨਾਲ ਲੂਤ ਦੀ ਕੌਮ ਬਾਰੇ ਝਗੜਣ ਲੱਗ ਪਿਆ।
Hud 11:75
ਅਸਲ ਵਿਚ ਇਬਰਾਹੀਮ ਬਹੁਤ ਹੀ ਸਹਿਨਸ਼ੀਲ ਤੇ ਕੌਮਲ ਹਿਰਦੇ ਵਾਲਾ ਅਤੇ ਸਾਡੇ (ਅੱਲਾਹ ਵੱਲ) ਹੀ ਝੁਕਣ ਵਾਲਾ ਵਿਅਕਤੀ ਸੀ।
Hud 11:76
(ਫ਼ਰਿਸ਼ਤਿਆਂ ਨੇ) ਆਖਿਆ ਕਿ ਇਬਰਾਹੀਮ ਤੁਸੀਂ ਇਹ ਵਿਚਾਰ ਛੱਡ ਦਿਓ ਤੁਹਾਡੇ ਰੱਬ ਦਾ ਹੁਕਮ (ਅਜ਼ਾਬ ਦੇਣ ਦਾ) ਆ ਗਿਆ ਹੈ। ਇਹਨਾਂ (ਕੌਮੇ-ਲੂਤ) ’ਤੇ ਇਕ ਨਾ-ਟਲਣ ਵਾਲਾ ਅਜ਼ਾਬ ਜ਼ਰੂਰ ਹੀ ਆਉਣ ਵਾਲਾ ਹੈ।
Hud 11:77
ਜਦੋਂ ਸਾਡੇ ਭੇਜੇ ਹੋਏ (ਫ਼ਰਿਸ਼ਤ) ਲੂਤ ਦੇ ਕੋਲ ਪਹੁੰਚੇ ਤਾਂ ਉਹ (ਲੂਤ) ਉਹਨਾਂ ਦੇ ਆਉਣ ਨਾਲ ਬਹੁਤ ਹੀ ਦੁਖੀ ਹੋਇਆ ਅਤੇ ਦਿਲੋ ਤੰਗ ਹੋਇਆ (ਭਾਵ ਘਬਰਾਇਆ) ਅਤੇ ਆਖਣ ਲਗਿਆ ਕਿ ਅੱਜ ਤਾਂ ਬਹੁਤ ਹੀ ਕਰੜਾ ਦਿਨ ਹੈ।
Hud 11:78
ਉਸ ਦੀ ਕੌਮ ਦੇ ਲੋਕ (ਮਹਿਮਾਨਾਂ ਨੂੰ ਵੇਖ) ਨੱਸਦੇ ਹੋਏ ਉਸ (ਲੂਤ) ਕੋਲ ਆਏ ਜਿਹੜੇ ਕਿ ਪਹਿਲਾਂ ਤੋਂ ਹੀ ਅਸ਼ਲੀਲਤਾ ਭਰੇ ਕੰਮ ਕਰਦੇ ਸਨ। ਉਸ (ਲੂਤ) ਨੇ ਕਿਹਾ ਕਿ ਹੇ ਮੇਰੀ ਕੌਮ ਦੇ ਲੋਕੋ! ਇਹ ਮੇਰੀ (ਕੌਮ ਦੀਆਂ) ਧੀਆਂ ਹਨ (ਇਹਨਾਂ ਨਾਲ ਨਿਕਾਹ ਕਰ ਲਵੋ) ਇਹ ਤੁਹਾਡੇ ਲਈ ਅਤਿਅੰਤ ਪਵਿੱਤਰ ਹਨ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੇ ਮਹਿਮਾਨਾਂ ਦੇ ਸਾਹਮਣੇ ਮੈਨੂੰ ਜ਼ਲੀਲ ਨਾ ਕਰੋ, ਕੀ ਤੁਹਾਡੇ ਵਿੱਚੋਂ ਇਕ ਵੀ ਭਲਾ ਵਿਅਕਤੀ ਨਹੀਂ।
Hud 11:79
(ਕੌਮ ਨੇ) ਕਿਹਾ ਕਿ ਤੂੰ ਤਾਂ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੇਰੀ (ਕੌਮ ਦੀਆਂ) ਧੀਆਂ ਨਾਲ ਸਾਨੂੰ ਕੋਈ ਸਰੋਕਾਰ ਨਹੀਂ। ਤੂੰ ਤਾਂ ਸਾਡੀ ਅਸਲੀ ਇੱਛਾ ਤੋਂ ਭਲੀ-ਭਾਂਤ ਜਾਣੂ ਹੈ।
Hud 11:80
(ਲੂਤ ਨੇ) ਕਿਹਾ ਕਿ ਕਾਸ਼ ਮੈਂ ਤੁਹਾਡੇ ਨਾਲ ਮੁਕਾਬਲਾ ਕਰਨ ਦੀ ਤਾਕਤ ਰੱਖਦਾ ਜਾਂ ਮੇਰਾ ਕੋਈ ਜ਼ੋਰਾਵਰ ਹਿਮਾਇਤੀ ਹੁੰਦਾ।
Hud 11:81
ਫ਼ਰਿਸ਼ਤਿਆਂ ਨੇ ਆਖਿਆ ਕਿ ਹੇ ਲੂਤ! ਅਸੀਂ ਤੇਰੇ ਪਾਲਣਹਾਰ ਵੱਲੋਂ ਭੇਜੇ ਹੋਏ ਹਾਂ, ਇਹ ਲੋਕ ਤੁਹਾਡੇ ’ਤੇ ਹਥ ਨਹੀਂ ਪਾ ਸਕਦੇ। ਤੂੰ ਆਪਣੇ ਘਰ ਵਾਲਿਆਂ ਨੂੰ ਲੈਕੇ ਰਾਤ ਨੂੰ ਕਿਸੇ ਵੇਲੇ ਨਿਕਲ ਜਾ, ਤੁਹਾਡੇ ਵਿਚੋਂ ਕੋਈ ਵੀ ਪਿੱਛੇ ਮੁੜ ਕੇ ਨਾ ਵੇਖੇ, ਤੇਰੀ ਪਤਨੀ ਤੋਂ ਛੁੱਟ (ਸਾਰੇ ਚਲੇ ਜਾਓ) ਕਿਉਂ ਜੋ ਉਸ ਨੂੰ ਵੀ ਉਹੀਓ (ਅਜ਼ਾਬ) ਪਹੁੰਚਣ ਵਾਲਾ ਹੈ ਜਿਹੜਾ ਉਹਨਾਂ ਸਾਰਿਆਂ (ਜ਼ਾਲਮਾਂ) ਨੂੰ ਪਹੁੰਚੇਗਾ। ਬੇਸ਼ੱਕ ਇਹਨਾਂ ਦਾ ਵਾਅਦਾ (ਅਜ਼ਾਬ ਦੇਣ ਦਾ) ਸਵੇਰੇ ਦਾ ਸਮਾਂ ਹੈ। ਕੀ ਸਵੇਰ ਦਾ ਸਮਾਂ ਨੇੜੇ ਨਹੀਂ ਆ ਲੱਗਿਆ? [6]
———
[6] ਵੇਖੋ ਸੂਰਤ ਅਲ-ਕਮਰ, ਹਾਸ਼ੀਆ ਆਇਤ 39,33/54
Hud 11:82
ਜਦੋਂ ਸਾਡਾ ਹੁਕਮ (ਭਾਵ ਅਜ਼ਾਬ) ਆ ਗਿਆ ਤਾਂ ਅਸਾਂ ਉਸ ਬਸਤੀ ਨੂੰ ਉੱਪਰੋ-ਥੱਲੇ ਕਰ ਦਿੱਤਾ ਅਤੇ ਉਹਨਾਂ ’ਤੇ ਖਿੰਘਰਾਂ ਦਾ ਤਾਬੜ-ਤੋੜ ਮੀਂਹ ਬਰਸਾਇਆ।
Hud 11:83
ਹਰ ਪੱਥਰ ’ਤੇ ਤੇਰੇ ਰੱਬ ਦੀ ਨਿਸ਼ਾਨੀ ਲੱਗੀ ਹੋਈ ਸੀ ਅਤੇ ਉਹ ਬਸਤੀ ਇਹਨਾਂ ਜ਼ਾਲਮਾਂ ਤੋਂ (ਭਾਵ ਮੱਕੇ ਤੋਂ) ਕੁੱਝ ਵੀ ਦੂਰ ਨਹੀਂ ਸੀ।
Hud 11:84
ਅਸੀਂ ਮਦਯਨ ਵਾਲਿਆਂ ਵੱਲੋਂ ਉਹਨਾਂ ਦੇ ਹੀ ਇਕ ਭਰਾ ਸ਼ੁਐਬ ਨੂੰ ਘੱਲਿਆ ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ ਅਤੇ ਨਾਪ ਤੋਲ ਵਿਚ ਘਾਟ ਨਾ ਪਾਇਆ ਕਰੋ। ਅੱਜ ਮੈਂ ਤੁਹਾਨੂੰ ਬਹੁਤ ਖ਼ੁਸ਼ਹਾਲ ਵੇਖ ਰਿਹਾ ਹਾਂ। ਪਰ ਮੈਂ ਉਸ ਦਿਨ ਤੋਂ ਡਰਦਾ ਹਾਂ ਜਦੋਂ ਤੁਹਾਨੂੰ ਅਜ਼ਾਬ ਵਾਲਾ ਦਿਨ ਘੇਰੇ ਵਿਚ ਲੈ ਲਵੇਗਾ।
Hud 11:85
(ਸ਼ੁਐਬ ਨੇ ਆਖਿਆ) ਹੇ ਮੇਰੇ ਕੌਮ! ਤੁਸੀਂ ਨਾਪ ਤੇ ਤੋਲ ਇਨਸਾਫ਼ ਨਾਲ ਕਰਿਆ ਕਰੋ ਅਤੇ ਲੋਕਾਂ ਨੂੰ ਉਹਨਾਂ ਦੀਆਂ ਚੀਜ਼ਾਂ ਘਟਾ ਕੇ ਨਾ ਦਿਓ ਅਤੇ ਤੁਸੀਂ ਇਸ ਧਰਤੀ ’ਤੇ ਫ਼ਸਾਦੀ ਬਣ ਕੇ ਨਾ ਘੂੱਮੋਂ।
Hud 11:86
ਜੇ ਤੁਸੀਂ ਸੱਚੇ ਮੋਮਿਨ ਹੋ ਤਾਂ ਅੱਲਾਹ ਵੱਲੋਂ ਦਿੱਤੀ ਹੋਈ ਜਾਇਜ਼ ਬੱਚਤ (ਨਫਾ) ਹੀ ਤੁਹਾਡੇ ਲਈ ਵਧੀਆ ਹੈ। ਮੈਂ (ਭਾਵ ਸ਼ੁਐਬ) ਤੁਹਾਡੇ ਉੱਤੇ ਕੋਈ ਪਹਿਰੇਦਾਰ ਨਹੀਂ ਹਾਂ।
Hud 11:87
(ਕੌਮ ਨੇ) ਜਵਾਬ ਦਿੱਤਾ ਕਿ ਹੇ ਸ਼ੁਐਬ! ਕੀ ਤੇਰੀ ਨਮਾਜ਼ (ਧਰਮ) ਤੈਨੂੰ ਇਹੋ ਸਿਖਾਉਂਦੀ ਹੈ ਕਿ ਅਸੀਂ ਆਪਣੇ ਪਿਓ ਦਾਦਿਆਂ ਦੇ ਇਸ਼ਟਾਂ ਨੂੰ ਛੱਡ ਦੱਈਏ ਜਾਂ ਆਪਣੇ ਮਾਲਾਂ ਵਿਚ ਉਹ ਨਾ ਕਰੀਏ ਜੋ ਅਸੀਂ ਕਰਨਾ ਚਾਹੀਏ? ਬਸ ਤੂੰ ਹੀ ਤਾਂ ਇਕ ਨਰਮ ਸੁਭਾਓ ਵਾਲਾ ਤੇ ਸਮਝਦਾਰ ਵਿਅਕਤੀ ਹੈ ?
Hud 11:88
ਸ਼ੁਐਬ ਨੇ ਕਿਹਾ ਕਿ ਹੇ ਮੇਰੀ ਕੌਮ! ਕਿ ਜੇ ਮੇਂ ਆਪਣੇ ਰੱਬ ਵੱਲੋਂ ਇਕ ਸਪਸ਼ਟ ਦਲੀਲ ’ਤੇ ਹੋਵਾਂ ਅਤੇ ਉਸੇ ਨੇ ਹੀ ਮੈਨੂੰ ਆਪਣੇ ਵੱਲੋਂ ਵਧੀਆ ਰੋਜ਼ੀ ਵੀ ਦਿੱਤੀ ਹੋਵੇ ਫੇਰ ਮੈਂ ਉਸ ਦੀ ਨਾ-ਫ਼ਰਮਾਨੀ ਕਿਵੇਂ ਕਰਾਂ। ਮੈਂ ਇਹ ਵੀ ਨਹੀਂ ਚਾਹੁੰਦਾ ਕਿ ਮੈਂ ਤੁਹਾਡੀ ਵਿਰੋਧਤਾ ਕਰਾਂ ਕਿ ਮੈਂ ਉਹੀ ਕੰਮ ਆਪ ਕਰਾਂ ਜਿਸ ਤੋਂ ਮੈਂ ਤੁਹਾਨੂੰ ਰੋਕਦਾ ਹਾਂ। ਮੈਂ ਛੁੱਟ ਤੁਹਾਡੇ ਸੁਧਾਰ ਤੋਂ ਹੋਰ ਕੁੱਝ ਨਹੀਂ ਚਾਹੁੰਦਾ ਅਤੇ ਇਸ ਦੀ ਯੋਗਤਾ ਦੇਣਾ ਛੁੱਟ ਅੱਲਾਹ ਦੀ ਮਦਦ ਤੋਂ, ਸੰਭਵ ਨਹੀਂ। ਉਸੇ ’ਤੇ ਮੇਰਾ ਭਰੋਸਾ ਹੈ ਅਤੇ ਉਸੇ ਵੱਲ ਮੈਂ ਝੁਕਦਾ ਹਾਂ।
Hud 11:89
ਹੇ ਮੇਰੀ ਕੌਮ ਵਾਲਿਓ! ਮੇਰੀ ਵਿਰੋਧਤਾ ਕਿਤੇ ਤੁਹਾਨੂੰ ਉਹਨਾਂ ਅਜ਼ਾਬਾਂ ਦਾ ਹੱਕਦਾਰ ਨਾ ਬਣਾ ਦੇਵੇ ਜਿਹੜੇ ਕੌਮੇ-ਨੂਹ, ਕੌਮੇ-ਹੂਦ ਤੇ ਕੌਮੇ-ਸਾਲੇਹ ਨੂੰ ਪਹੁੰਚੇ ਸਨ ਅਤੇ ਕੌਮੇ-ਲੂਤ ਦੀ ਬਸਤੀ ਤਾਂ ਤੁਹਾਥੋਂ ਬਹੁਤੀ ਦੂਰ ਵੀ ਨਹੀਂ।
Hud 11:90
ਤੁਸੀਂ ਆਪਣੇ ਰੱਬ ਤੋਂ ਮੁਆਫ਼ੀ ਮੰਗੋ ਤੇ ਉਸੇ ਵੱਲ ਪਰਤ ਆਓ, ਬੇਸ਼ੱਕ ਮੇਰਾ ਰੱਬ ਅਤਿਅੰਤ ਮਿਹਰਾਂ ਅਤੇ ਮੁਹੱਬਤ ਕਰਨ ਵਾਲਾ ਹੈ।
Hud 11:91
(ਕੌਮ ਨੇ) ਕਿਹਾ ਕਿ ਹੇ ਸ਼ੁਐਬ! ਤੇਰੀਆਂ ਬਹੁਤੀਆਂ ਗੱਲਾਂ ਤਾਂ ਸਾਡੀ ਸਮਝ ਵਿਚ ਹੀ ਨਹੀਂ ਆਉਂਦੀਆਂ। ਅਸੀਂ ਤਾਂ ਤੈਨੂੰ ਆਪਣੇ ਵਿਚਾਲੇ ਬਹੁਤ ਹੀ ਨਿਰਬਲ ਵਿਅਕਤੀ ਸਮਝਦੇ ਹਾਂ। ਜੇ ਸਾਨੂੰ ਤੇਰੇ ਕਬੀਲੇ ਦਾ ਖ਼ਿਆਲ ਨਾ ਹੁੰਦਾ ਤਾਂ ਅਸੀਂ ਤੈਨੂੰ ਪੱਥਰਾਂ ਨਾਲ ਮਾਰ ਸੁੱਟਦੇ ਤੂੰ ਸਾਡੇ ’ਤੇ ਕਿਸੇ ਪੱਖੋਂ ਵੀ ਭਾਰੂ ਨਹੀਂ।
Hud 11:92
(ਸ਼ੁਐਬ ਨੇ) ਕਿਹਾ ਕਿ ਹੇ ਮੇਰੇ ਕੌਮ ਦੇ ਵੀਰੋ! ਕੀ ਤੁਹਾਡੇ ਲਈ ਮੇਰੇ ਕਬੀਲੇ ਦੇ ਲੋਕ ਅੱਲਾਹ ਤੋਂ ਵੀ ਵੱਧ ਆਦਰ ਵਾਲੇ ਹਨ? ਤੁਸੀਂ ਉਸ (ਰੱਬ) ਨੂੰ ਉੱਕਾ ਹੀ ਪਿੱਠ ਪਿੱਛੇ ਸੁੱਟ ਦਿੱਤਾ ਹੈ। ਜੋ ਵੀ ਤੁਸੀਂ ਕਰ ਰਹੇ ਹੋ ਉਹਨਾਂ ਸਭ ਨੂੰ ਮੇਰੇ ਰੱਬ ਨੇ ਆਪਣੇ ਗਿਆਨ ਦੇ ਘੇਰੇ ਵਿਚ ਲਿਆ ਹੋਇਆ ਹੈ।
Hud 11:93
ਅਤੇ ਆਖਿਆ ਕਿ ਹੇ ਕੌਮ ਵਾਲਿਓ! ਹੁਣ ਤੁਸੀਂ ਆਪਣੀ ਥਾਂ ’ਤੇ (ਭਾਵ ਇੱਛਾ ਅਨੁਸਾਰ) ਕੰਮ ਕਰਦੇ ਰਹੋ ਮੈਂ ਵੀ ਆਪਣਾ ਕੰਮ ਕਰ ਰਿਹਾ ਹਾਂ, ਤੁਹਾਨੂੰ ਛੇਤੀ ਹੀ ਪਤਾ ਚੱਲ ਜਾਵੇਗਾ ਕਿ ਹੀਣਤਾ ਭਰਿਆ ਅਜ਼ਾਬ ਕਿਸ ’ਤੇ ਆਉਂਦਾ ਹੈ ਤੇ ਕੌਣ ਝੂਠਾ ਹੈ। ਤੁਸੀਂ ਵੀ (ਅਜ਼ਾਬ ਨੂੰ) ਉਡੀਕੋ ਅਤੇ ਤਹਾਡੇ ਨਾਲ ਮੈਂ ਵੀ ਉਡੀਕਦਾ ਹਾਂ।
Hud 11:94
ਜਦੋਂ ਸਾਡਾ ਹੁਕਮ (ਅਜ਼ਾਬ ਦਾ) ਆਇਆ ਤਾਂ ਅਸੀਂ ਸ਼ੁਐਬ ਨੂੰ ਅਤੇ ਉਸ ਦੇ ਈਮਾਨ ਵਾਲੇ ਸਾਥੀਆਂ ਨੂੰ ਆਪਣੀ ਵਿਸ਼ੇਸ਼ ਮਿਹਰਾਂ ਸਦਕੇ ਨਜਾਤ ਬਖ਼ਸ਼ੀ ਅਤੇ ਜ਼ਾਲਮਾਂ ਨੂੰ ਇਕ ਕੜਕਦਾਰ ਚੰਗਿਆੜ ਨੇ ਆ ਨੱਪਿਆ, ਜਿਸ ਕਾਰਨ ਉਹ ਆਪਣੇ ਘਰਾਂ ਵਿਚ ਮੁੱਧੇ ਮੂੰਹ ਡਿਗੇ ਪਏ ਰਹੇ ਗਏ।
Hud 11:95
ਇੰਜ ਲੱਗਦਾ ਸੀ ਕਿ ਜਿਵੇਂ ਉਹਨਾਂ ਘਰਾਂ ਵਿਚ ਕਦੇ ਕੋਈ ਵਸਿਆ ਰਸਿਆ ਹੀ ਨਹੀਂ ਸੀ। ਮਦੱਯਨ ਵਾਲਿਆਂ ’ਤੇ ਵੀ ਫ਼ਿਟਕਾਰ ਪਈ ਜਿਵੇਂ ਸਮੂਦ ’ਤੇ ਫ਼ਿਟਕਾਰ ਪਈ ਸੀ।
Hud 11:96
ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਤੇ ਰੌਸ਼ਨ ਦਲੀਲਾਂ ਦੇ ਕੇ (ਫ਼ਿਰਔਨ ਦੇ ਦਰਬਾਰ ਵਿਚ) ਭੇਜਿਆ ਸੀ।
Hud 11:97
ਫ਼ਿਰਔਨ ਤੇ ਉਸ ਦੇ ਦਰਬਾਰੀਆਂ ਵੱਲ ਰੌਸ਼ਨ ਦਲੀਲਾਂ ਆਈਆਂ ਫੇਰ ਵੀ ਉਹਨਾਂ ਲੋਕਾਂ ਨੇ ਫ਼ਿਰਔਨ ਦੇ ਹੁਕਮਾਂ ਦੀ ਪੈਰਵੀ ਕੀਤੀ ਜਦ ਕਿ ਫ਼ਿਰਔਨ ਦਾ ਕੋਈ ਵੀ ਹੁਕਮ ਸੱਚਾਈ ’ਤੇ ਆਧਾਰਿਤ ਨਹੀਂ ਸੀ।
Hud 11:98
ਉਹ (ਫ਼ਿਰਔਨ) ਕਿਆਮਤ ਦਿਹਾੜੇ ਆਪਣੀ ਕੌਮ ਦਾ ਆਗੂ ਬਣਕੇ ਅੱਗੇ-ਅੱਗੇ ਹੋਵੇਗਾ, ਫੇਰ ਉਹਨਾਂ ਨੂੰ ਨਰਕ ਵਿਚ ਸੁੱਟ ਦਿੱਤਾ ਜਾਵੇਗਾ। ਉਹ ਤਾਂ ਬਹੁਤ ਹੀ ਭੈੜੀ ਥਾਂ ਹੈ ਜਿੱਥੇ ਉਹਨਾਂ ਨੂੰ ਪਹੁੰਚਾਇਆ ਜਾਵੇਗਾ।
Hud 11:99
ਉਹਨਾਂ ਲੋਕਾਂ ’ਤੇ ਤਾਂ ਇਸ ਸੰਸਾਰ ਵਿਚ ਵੀ ਫ਼ਿਟਕਾਰ ਪੈ ਗਈ ਸੀ ਅਤੇ ਕਿਆਮਤ ਦਿਹਾੜੇ ਵੀ ਪਵੇਗੀ। ਕਿੰਨਾ ਭੈੜਾ ਹੈ ਉਹ ਇਨਾਮ ਜਿਹੜਾ ਉਹਨਾਂ ਨੂੰ ਦਿੱਤਾ ਜਾਵੇਗਾ।
Hud 11:100
ਹੇ ਨਬੀ! ਇਹ ਕੁੱਝ ਬਰਬਾਦ ਹੋਈਆਂ ਬਸਤੀਆਂ ਦੀਆਂ ਖ਼ਬਰਾਂ ਹਨ ਜੋ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇਹਨਾਂ ਵਿਚ ਕੁੱਝ ਤਾਂ ਮੌਜੂਦ ਹਨ ਅਤੇ ਕੁੱਝ ਮਲੀਆਂਮੇਟ ਹੋ ਚੁੱਕੀਆਂ ਹਨ।
Hud 11:101
ਅਸੀਂ ਉਹਨਾਂ (ਬਸਤੀਆਂ) ’ਤੇ ਕੋਈ ਜ਼ੁਲਮ ਨਹੀਂ ਸੀ ਕੀਤਾ ਸਗੋਂ ਉਹਨਾਂ ਨੇ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਸੀ ਅਤੇ ਉਹਨਾਂ ਦੇ (ਝੂਠੇ) ਇਸ਼ਟਾਂ ਨੇ ਉਹਨਾਂ ਨੂੰ ਕੋਈ ਲਾਭ ਨਹੀਂ ਪਹੁੰਚਾਇਆ ਜਿਨ੍ਹਾਂ ਨੂੰ ਉਹ ਅੱਲਾਹ ਨੂੰ ਛੱਡ ਕੇ (ਮਦਦ ਲਈ) ਪੁਕਾਰ ਦੇ ਸਨ। ਜਦੋਂ ਤੁਹਾਡੇ ਰੱਬ ਦਾ ਹੁਕਮ (ਅਜ਼ਾਬ ਦਾ) ਆਇਆ ਤਾਂ ਉਹਨਾਂ ਦੀ ਬਰਬਾਦੀ ਵਿਚ ਵਾਧਾ ਹੀ ਹੋਇਆ।
Hud 11:102
(ਹੇ ਨਬੀ!) ਤੇਰੇ ਰੱਬ ਦੀ ਪਕੜ ਅਜਿਹੀ ਹੈ ਕਿ ਜਦੋਂ ਉਹ ਕਿਸੇ ਬਸਤੀ ਦੇ ਜ਼ਾਲਮਾਂ ਨੂੰ ਫੜਦਾ ਹੈ ਤਾਂ ਉਸ ਦੀ ਪਕੜ ਬਹੁਤ ਹੀ ਦੁਖਦਾਈ ਤੇ ਕਰੜੀ ਹੁੰਦੀ ਹੈ।[7]
———
[7] ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਅੱਲਾਹ ਤਆਲਾ ਜ਼ਾਲਿਮ (ਮੁਸ਼ਰਿਕ ਅਪਰਾਧੀ ਆਦਿ) ਨੂੰ ਢਿੱਲ ਦਿੰਦਾ ਰਹਿੰਦਾ ਹੈ। ਪਰ ਜਦੋਂ ਉਸ ਨੂੰ ਫੜਦਾ ਹੈ ਤਾਂ ਉਸ ਨੂੰ ਛਡਦਾ ਨਹੀਂ। ਅਬੁ ਮੂਸਾ ਆਖਦੇ ਹਨ ਕਿ ਇਸ ਤੋਂ ਬਾਅਦ ਨਬੀ (ਸ:) ਨੇ ਇਹੋ ਆਇਤ ਤਲਾਵਤ ਕੀਤੀ।(ਸਹੀ ਬੁਖ਼ਾਰੀ, ਹਦੀਸ: 4686)
Hud 11:103
ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ (ਸਿੱਖਿਆਦਾਇਕ) ਨਿਸ਼ਾਨੀ ਹੈ ਜਿਹੜੇ ਕਿਆਮਤ ਦੇ ਅਜ਼ਾਬ ਤੋਂ ਡਰਦੇ ਹਨ। ਉਹ ਦਿਹਾੜਾ ਕਿਆਮਤ ਦਾ ਹੋਵੇਗਾ ਜਦੋਂ ਸਾਰੇ ਲੋਕ ਇਕੱਠ ਕੀਤੇ ਜਾਣਗੇ ਅਤੇ ਜਦੋਂ ਸਾਰੇ ਲੋਕ ਰੱਬ ਦੇ ਹਜ਼ੂਰ ਪੇਸ਼ ਕੀਤੇ ਜਾਣਗੇ। (ਉਹ ਕਿਆਮਤ ਦਾ ਦਿਹਾੜਾ ਹੋਵੇਗਾ)
Hud 11:104
ਅਸੀਂ ਜਿਹੜੀ ਦੇਰੀ ਕਰ ਰਹੇ ਹਾਂ ਉਹ ਇਕ ਮਿਥੇ ਸਮੇਂ ਲਈ ਹੈ (ਭਾਵ ਕਿਆਮਤ ਦਾ ਸਮਾਂ ਮਿਥਿਆ ਹੋਇਆ ਹੈ)
Hud 11:105
ਜਦੋਂ ਉਹ ਦਿਨ ਆਵੇਗਾ ਤਾਂ ਕੋਈ ਵੀ ਵਿਅਕਤੀ ਅੱਲਾਹ ਦੀ ਆਗਿਆ ਤੋਂ ਬਿਨਾਂ ਕੋਈ ਗੱਲ ਨਹੀਂ ਕਰ ਸਕੇਗਾ ਫੇਰ ਇਹਨਾਂ ਵਿੱਚੋਂ ਹੀ ਕੋਈ ਬੇ-ਭਾਗ ਹੋਵੇਗਾ ਅਤੇ ਕੋਈ ਭਾਗਾਂ ਵਾਲਾ ਹੋਵੇਗਾ।
Hud 11:106
ਜਿਹੜੇ ਬੇਭਾਗ ਹੋਣਗੇ ਉਹ (ਨਰਕ ਦੀ) ਅੱਗ ਵਿਚ ਜਾਣਗੇ ਜਿੱਥੇ ਉਹ ਸਦਾ ਰੋਣ ਪਿੱਟਣ ਦੀ ਹਾਲਤ ਵਿਚ ਹੀ ਰਹਿਣਗੇ।
Hud 11:107
ਉਹ ਉਸ ਨਰਕ ਵਿਚ ਉਦੋਂ ਤੀਕ ਰਹਿਣਗੇ ਜਦੋਂ ਤੀਕ ਅਕਾਸ਼ ਤੇ ਧਰਤੀ ਰਹਿਣਗੇ ਸਿਵਾਏ ਇਸ ਤੋਂ ਕਿ ਤੇਰਾ ਰੱਬ ਕੁੱਝ ਹੋਰ ਚਾਹਵੇ। (ਭਾਵ ਨਰਕ ਤੋਂ ਛੁਟਕਾਰਾ ਦੇਣਾ ਚਾਹਵੇ) ਤੇਰਾ ਰੱਬ ਜੋ ਵੀ ਚਾਹੁੰਦਾ ਹੈ ਕਰਦਾ ਹੈ।
Hud 11:108
ਪਰ ਜਿਹੜੇ ਭਾਗਾਂ ਵਾਲੇ ਹੋਣਗੇ ਉਹ ਸਵਰਗ ਵਿਚ ਹੋਣਗੇ ਜਿੱਥੇ ਉਹ ਸਦਾ ਲਈ ਰਹਿਣਗੇ ਜਦੋਂ ਤਕ ਅਕਾਸ਼ ਤੇ ਧਰਤੀ ਬਾਕੀ ਰਹਿਣਗੇ ਪਰ ਹੁੰਦਾ ਉਹ ਹੈ ਜੋ ਤੇਰੇ ਰੱਬ ਚਾਹੁੰਦਾ ਹੈ, ਉਸ ਦੀਆਂ ਬਖ਼ਸ਼ਿਸ਼ਾਂ ਦਾ ਕੋਈ ਅੰਤ ਨਹੀਂ।
Hud 11:109
ਸੋ (ਹੇ ਨਬੀ!) ਤੁਸੀਂ ਉਹਨਾਂ ਇਸ਼ਟਾਂ ਸੰਬੰਧੀ ਕਿਸੇ ਸੰਦੇਹ ਵਿਚ ਨਾ ਰਹੋ ਜਿਨ੍ਹਾਂ ਦੀ ਇਹ ਲੋਕ ਬੰਦਗੀ ਕਰ ਰਹੇ ਹਨ। ਇਹਨਾਂ ਲੋਕਾਂ ਦੀ ਪੂਜਾ ਪਾਠ ਤਾਂ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਪਹਿਲਾਂ ਉਹਨਾਂ ਦੇ ਪਿਓ ਦਾਦਾ ਪੂਜਾ ਕਰਦੇ ਸਨ। ਬੇਸ਼ੱਕ ਅਸੀਂ (ਅੱਲਾਹ) ਉਹਨਾਂ ਨੂੰ ਉਹਨਾਂ ਦੀ ਸਜ਼ਾਂ ਦਾ ਹਿੱਸਾ ਪੂਰਾ ਦਿਆਂਗੇ, ਇਸ ਵਿੱਚੋਂ ਕਟੌਤੀ ਨਹੀਂ ਕੀਤੀ ਜਾਵੇਗੀ।
Hud 11:110
ਬੇਸ਼ੱਕ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਬਖ਼ਸ਼ੀ ਪਰੰਤੂ ਉਸ ਵਿਚ ਮਤਭੇਦ ਕੀਤੇ ਗਏ। ਜੇਕਰ ਤੇਰੇ ਰੱਬ ਵੱਲੋਂ ਪਹਿਲਾਂ ਤੋਂ ਹੀ ਇਹ ਗੱਲ ਨਿਸ਼ਚਿਤ ਨਾ ਕਰ ਦਿੱਤੀ ਗਈ ਹੁੰਦੀ ਤਾਂ ਉਹਨਾਂ ਵਿਚਾਲੇ ਫ਼ੈਸਲਾ ਹੋ ਗਿਆ ਹੁੰਦਾ। ਇਹ ਸੱਚ ਹੈ ਕਿ ਉਹ ਲੋਕ ਉਸ ਸੰਬੰਧੀ ਸ਼ੱਕ ਵਿਚ ਹਨ ਤੇ ਇਸੇ ਕਾਰਨ ਉਹ ਦੁਵਿਧਾ ਵਿਚ ਫਸੇ ਹੋਏ ਹਨ।
Hud 11:111
ਬੇਸ਼ੱਕ ਤੇਰਾ ਰੱਬ ਜ਼ਰੂਰ ਹੀ ਉਹਨਾਂ ਦੇ ਅਮਲਾਂ ਦਾ ਪੂਰਾ-ਪੂਰਾ ਬਦਲਾ ਦੇਵੇਗਾ। ਬੇਸ਼ੱਕ ਉਹ (ਕਾਫ਼ਿਰ) ਜੋ ਵੀ ਕਰ ਰਹੇ ਹਨ ਉਹ (ਅੱਲਾਹ) ਉਹਨਾਂ ਤੋਂ ਜਾਣੂ ਹੈ।
Hud 11:112
ਸੋ (ਹੇ ਨਬੀ!) ਜਿਵੇਂ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਤੁਸੀਂ ਉਸ ’ਤੇ ਕਾਇਮ ਰਹੋ ਅਤੇ ਉਹ ਲੋਕ ਵੀ ਜਿਹੜੇ ਤੁਹਾਡੇ ਵੱਲ ਪਰਤ ਆਏ ਹਨ। ਖ਼ਬਰਦਾਰ! ਹੱਦੋਂ ਅੱਗੇ ਨਾ ਵਧਣਾ (ਭਾਵ ਵਧੀਕੀ ਨਹੀਂ ਕਰਨਾ) ਅੱਲਾਹ ਤੁਹਾਡੀਆਂ ਸਾਰੀਆਂ ਹਰਕਤਾਂ ਨੂੰ ਵੇਖ ਰਿਹਾ ਹੈ।
Hud 11:113
(ਹੇ ਨਬੀ!) ਤੁਸੀਂ ਉਹਨਾਂ ਲੋਕਾਂ ਵੱਲ ਨਾ ਝੁਕੋ ਜਿਨ੍ਹਾਂ ਨੇ ਜ਼ੁਲਮ ਕੀਤਾ,[8] ਨਹੀਂ ਤਾਂ ਤੁਹਾਨੂੰ ਵੀ (ਨਰਕ ਦੀ) ਅੱਗ ਚਿੰਬੜ ਜਾਵੇਗੀ ਅਤੇ ਛੁੱਟ ਅੱਲਾਹ ਤੋਂ ਤੁਹਾਡਾ ਹੋਰ ਕੋਈ ਸਹਾਈ ਨਾ ਹੋਵੇਗਾ ਅਤੇ ਨਾ ਹੀ ਤੁਹਾਡੀ ਮਦਦ ਕੀਤੀ ਜਾਵੇਗੀ।
———
[8] ਭਾਵ ਉਹਨਾਂ ਲੋਕਾਂ ਨਾਲ ਦੋਸਤੀ ਨਾ ਰੱਖੋ ਜਿਹੜੇ ਲੋਕ ਦੀਨ ਵਿਚ ਬਿੱਦਤਾਂ ਦਾ ਆਰੰਭ ਕਰਦੇ ਹਨ ਅਤੇ ਸ਼ਿਰਕ ਕਰਕੇ ਆਪਣੇ ਉੱਤੇ ਜ਼ੁਲਮ ਕਰਦੇ ਹਨ।
Hud 11:114
(ਹੇ ਮੁਹੰਮਦ ਸ:!) ਤੁਸੀਂ ਦਿਨ ਦੇ ਦੋਵੇਂ ਸਿਰਿਆਂ ’ਤੇ ਨਮਾਜ਼ ਕਾਇਮ ਰੱਖੋ ਅਤੇ ਰਾਤ ਦੀਆਂ ਘੜੀਆਂ ਵਿਚ ਵੀ (ਨਮਾਜ਼ ਪੜ੍ਹੋ) ਬੇਸ਼ੱਕ ਨੇਕੀਆਂ ਬੁਰਾਈਆਂ ਨੂੰ ਦੂਰ ਕਰ ਦਿੰਦੀਆਂ ਹਨ। ਇਹ ਨਸੀਹਤ ਅੱਲਾਹ ਦਾ ਜ਼ਿਕਰ (ਸਿਮਰਨ) ਕਰਨ ਵਾਲਿਆਂ ਲਈ ਹੈ।
Hud 11:115
(ਹੇ ਨਬੀ!) ਤੁਸੀਂ ਸਬਰ ਤੋਂ ਕੰਮ ਲਵੋ, ਬੇਸ਼ੱਕ ਅੱਲਾਹ ਨੇਕੀਆਂ ਕਰਨ ਵਾਲਿਆਂ ਦਾ ਅਜਰ ਅਜਾਈਂ ਨਹੀਂ ਕਰਦਾ।
Hud 11:116
ਤੁਹਾਥੋਂ ਪਹਿਲਾਂ ਬੀਤ ਚੁੱਕੀਆਂ ਉੱਮਤਾਂ ਵਿਚ ਅਜਿਹੇ ਭਲੇ ਲੋਕ ਕਿਉਂ ਨਹੀਂ ਹੋਏ ਜਿਹੜੇ ਲੋਕਾਂ ਨੂੰ ਧਰਤੀ ’ਤੇ ਫ਼ਸਾਦ ਫ਼ੈਲਾਉਣ ਤੋਂ ਰੋਕਦੇ। ਉਹਨਾਂ ਵਿੱਚੋਂ ਬਹੁਤ ਹੀ ਘੱਟ ਲੋਕ ਅਜਿਹੇ ਸਨ ਜਿਨ੍ਹਾਂ ਨੂੰ ਅਸੀਂ (ਅਜ਼ਾਬ ਤੋਂ) ਬਚਾਇਆ ਅਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਉਹ ਐਸ਼-ਆਰਾਮ ਵਾਲੀਆਂ ਚੀਜ਼ਾਂ ਦੇ ਪਿੱਛੇ ਲੱਗੇ ਰਹੇ, ਉਹ ਸਾਰੇ ਅਪਰਾਧੀ ਹਨ।
Hud 11:117
(ਹੇ ਨਬੀ!) ਤੁਹਾਡਾ ਰੱਬ ਅਜਿਹਾ ਨਹੀਂ ਕਿ ਉਹ ਬਸਤੀਆਂ ਨੂੰ (ਅਣ ਹੱਕਾ) ਜ਼ੁਲਮ ਤੇ ਅਜ਼ਾਬ ਨਾਲ ਬਰਬਾਦ ਕਰੇ, ਜਦ ਕਿ ਉੱਥੇ ਦੇ ਵਸਨੀਕ (ਸਮਾਜ ਦਾ) ਸੁਧਾਰ ਕਰਨ ਵਾਲੇ ਹੋਣ।
Hud 11:118
ਜੇ ਤੁਹਾਡਾ ਰੱਬ ਚਾਹੁੰਦਾ ਤਾਂ ਸਾਰੇ ਹੀ ਲੋਕਾਂ ਨੂੰ ਇਕ ਹੀ ਉੱਮਤ (ਸਮੁਦਾਏ) ਬਣਾ ਦਿੰਦਾ। ਪਰ ਉਹ (ਕਾਫ਼ਿਰ) ਸਦਾ ਮਤਭੇਦ ਕਰਦੇ ਹੀ ਰਹਿਣਗੇ।
Hud 11:119
ਸਿਵਾਏ ਉਹਨਾਂ ਤੋਂ ਜਿਨ੍ਹਾਂ ’ਤੇ ਤੇਰੇ ਰਬ ਦੀ ਮਿਹਰ ਹੈ ਇਹਨਾਂ ਨੂੰ ਤਾਂ ਪੈਦਾ ਹੀ ਇਸ ਲਈ ਕੀਤਾ ਗਿਆ ਹੈ (ਕਿ ਇਹਨਾਂ ਦੀ ਅਜ਼ਮਾਈਸ਼ ਹੋਵੇ) ਅਤੇ ਤੁਹਾਡੇ ਰੱਬ ਦੀ ਇਹ ਗੱਲ ਵੀ ਪੂਰੀ ਹੋਵੇਗੀ ਕਿ ਮੈਂ ਨਰਕ ਨੂੰ ਜਿੰਨਾਂ ਤੇ ਮਨੁੱਖਾਂ ਨਾਲ ਭਰਾਂਗਾਂ।
Hud 11:120
(ਹੇ ਨਬੀ!) ਅਸੀਂ ਰਸੂਲਾਂ ਦੇ ਕਿੱਸਿਆਂ ਵਿੱਚੋਂ ਤੁਹਾਨੂੰ ਉਹ ਕਿੱਸਾ ਸੁਣਾਉਂਦੇ ਹਾਂ ਜਿਸ ਰਾਹੀਂ ਅਸੀਂ ਤੁਹਾਡੇ ਦਿਲ ਨੂੰ ਹੌਸਲੇ ਵਿਚ ਰੱਖੀਏ। ਇਸ (ਕਿੱਸੇ) ਰਾਹੀਂ ਤੁਹਾਡੇ ਕੋਲ ਹੱਕ ਆ ਗਿਆ ਹੈ ਅਤੇ ਮੋਮਿਨਾਂ ਲਈ ਨਸੀਹਤ ਤੇ ਯਾਦ ਰੱਖਣ ਵਾਲੀਆਂ ਗੱਲਾਂ ਹਨ।
Hud 11:121
(ਹੇ ਨਬੀ!) ਈਮਾਨ ਨਾ ਲਿਆਉਣ ਵਾਲਿਆਂ ਨੂੰ ਆਖ ਦਿਓ ਕਿ ਤੁਸੀਂ ਆਪਣੀ ਥਾਂ ਕਰਮ ਕਰੋ ਬੈਸ਼ੱਕ ਅਸੀਂ ਵੀ ਕਰਮ ਕਰ ਰਹੇ ਹਾਂ।
Hud 11:122
ਤੁਸੀਂ ਵੀ (ਰੱਬੀ ਫ਼ੈਸਲਿਆਂ ਦੀ) ਉਡੀਕ ਕਰੋ ਬੇਸ਼ੱਕ ਅਸੀਂ ਵੀ ਉਡੀਕ ਕਰਦੇ ਹਾਂ।
Hud 11:123
ਅਕਾਸ਼ ਤੇ ਧਰਤੀ ਦਾ ਗ਼ੈਬ (ਗੁਪਤ ਗਿਆਨ) ਅੱਲਾਹ ਲਈ ਹੀ (ਵਿਸ਼ੇਸ਼) ਹੈ। ਸਾਰੇ ਮਾਮਲੇ (ਕੰਮ) ਵੀ ਉਸੇ ਵੱਲ ਪਰਤਾਏ ਜਾਂਦੇ ਹਨ। ਸੋ ਤੁਸੀਂ ਉਸੇ ਦੀ ਇਬਾਦਤ ਕਰੋ ਅਤੇ ਉਸੇ ’ਤੇ ਭਰੋਸਾ ਕਰੋ, ਤੁਸੀਂ ਜੇ ਵੀ ਕਰਦੇ ਹੋ ਉਸ ਤੋਂ ਅੱਲਾਹ ਬੇਖ਼ਬਰ ਨਹੀਂ।
Yusuf 12:1
ਅਲਿਫ਼, ਲਾਮ, ਰਾ। ਇਹ (ਸਪਸ਼ਟ ਆਇਤਾਂ) ਵਾਲੀ ਕਿਤਾਬ ਹੈ।
Yusuf 12:2
ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ ਅਰਬੀ (ਭਾਸ਼ਾ) ਵਿਚ ਉਤਾਰਿਆ ਹੈ ਤਾਂ ਜੋ ਤੁਸੀਂ ਸਮਝ ਸਕੋ।
Yusuf 12:3
ਹੇ ਨਬੀ! ਅਸੀਂ ਤੁਹਾਨੂੰ ਬਹੁਤ ਹੀ ਵਧੀਆ ਕਿੱਸਾ ਸੁਣਾਉਂਦੇ ਹਾਂ, ਜਿਹੜਾ ਅਸੀਂ ਵਹੀ ਦੁਆਰਾ ਨਾਜ਼ਿਲ ਕੀਤਾ ਹੈ, ਇਸ ਤੋਂ ਪਹਿਲਾਂ ਤੁਸੀਂ ਅਣਜਾਣ ਲੋਕਾਂ ਵਿੱਚੋਂ ਸੀ।
Yusuf 12:4
ਇਹ ਉਸ ਸਮੇਂ ਦੀ ਗੱਲ ਹੈ ਜਦੋਂ ਯੂਸੁਫ਼ ਨੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਹੇ ਪਿਤਾ ਜੀ! ਮੈਂਨੇ (ਸੁਪਨੇ ਵਿਚ) ਵੇਖਿਆ ਹੈ ਕਿ ਗਿਆਰਾਂ ਤਾਰੇ, ਸੂਰਜ ਤੇ ਚੰਨ ਮੈਨੂੰ ਸਿਜਦਾ ਕਰ ਰਹੇ ਹਨ।
Yusuf 12:5
ਉਸ (ਪਿਤਾ, ਯਾਕੂਬ) ਨੇ ਆਖਿਆ ਕਿ ਹੇ ਮੇਰੇ ਪਿਆਰੇ ਪੁੱਤਰ! ਆਪਣੇ ਇਸ ਸੁਪਨੇ ਨੂੰ ਆਪਣੇ ਭਰਾਵਾਂ (ਜਿਹੜੇ ਕਿ ਗਿਆਰਾਂ ਸਨ) ਨੂੰ ਨਾ ਸੁਣਾਈਂ, ਨਹੀਂ ਤਾਂ ਉਹ ਤੇਰੇ ਨਾਲ (ਈਰਖਾ ਵਿਚ ਆਕੇ ਮੱਕਾਰੀ ਭਰੀਆਂ) ਚਾਲਾਂ ਚੱਲਣਗੇ। ਬੇਸ਼ੱਕ ਸ਼ੈਤਾਨ ਤਾਂ ਮਨੁੱਖ ਦਾ ਖੁੱਲ੍ਹਾ ਦੁਸ਼ਮਨ ਹੈ।
Yusuf 12:6
(ਇਸੇ ਸੁਪਨੇ ਵਾਂਗ ਹੀ) ਤੇਰਾ ਰੱਬ ਤੈਨੂੰ (ਜੀਵਨ ਵਿਚ) ਮਾਨ ਸੱਮਾਨ ਦੇਵੇਗਾ ਅਤੇ ਤੈਨੂੰ ਸਮੱਸਿਆਵਾਂ ਦਾ ਹੱਲ ਕਰਨਾ ਵੀ ਸਿਖਾਵੇਗਾ ਅਤੇ ਤੇਰੇ ਉੱਤੇ ਅਤੇ ਯਾਕੂਬ ਦੇ ਘਰਾਨੇ ਉੱਤੇ ਆਪਣੀ ਨਿਅਮਤ (ਨਬੀ ਬਣਾਉਣ ਦੀ) ਉਸੇ ਪ੍ਰਕਾਰ ਪੂਰੀ ਕਰੇਗਾ, ਜਿਵੇਂ ਇਸ ਤੋਂ ਪਹਿਲਾਂ ਤੇਰੇ ਪਿਓ ਦਾਦਾ (ਇਬਰਾਹੀਮ ਤੇ ਇਸਹਾਕ ਉੱਤੇ ਨਬੀ ਬਣਾ ਕੇ) ਅਹਿਸਾਨ ਕਰ ਚੁੱਕਾ ਹੈ। ਨਿਰਸੰਦੇਹ, ਤੇਰਾ ਰੱਬ ਬਹੁਤ ਵੱਡੇ ਗਿਆਨ ਅਤੇ ਡੂੰਘੀ ਸੂਝ-ਬੂਝ ਵਾਲਾ ਹੈ।
Yusuf 12:7
ਬੇਸ਼ੱਕ ਯੂਸੁਫ਼ ਤੇ ਉਸ ਦੇ ਭਰਾਵਾਂ ਦੇ ਕਿੱਸੇ ਵਿਚ ਪੂੱਛਣ ਵਾਲਿਆਂ ਲਈ ਬਥੇਰੀਆਂ ਨਿਸ਼ਾਨੀਆਂ ਹਨ।
Yusuf 12:8
ਜਦੋਂ ਉਹਨਾਂ (ਭਰਾਵਾਂ) ਨੇ ਆਪੋ ਵਿਚ (ਗੱਲ ਬਾਤ ਕਰਦੇ ਹੋਏ) ਆਖਿਆ ਕਿ ਯੂਸੁਫ਼ ਤੇ ਉਸ ਦਾ (ਸਕਾ) ਭਰਾ (ਬਿਨਯਮੀਨ) ਸਾਡੇ ਪਿਓ (ਯਾਕੂਬ) ਨੂੰ ਸਾਥੋਂ ਵੱਧ ਪਿਆਰੇ ਹਨ, ਜਦ ਕਿ ਅਸੀਂ (ਦਸੋਂ ਭਰਾ) ਇਕ ਜੱਥਾ ਹਾਂ (ਇੰਜ ਕਰਕੇ) ਸਾਡਾ ਪਿਓ ਗ਼ਲਤੀ ਕਰ ਰਿਹਾ ਹੈ।
Yusuf 12:9
(ਇਕ ਭਰਾ ਨੇ ਸੁਝਾਉ ਦਿੱਤਾ) ਕਿ ਤੁਸੀਂ ਯੂਸੁਫ਼ ਨੂੰ ਮਾਰ ਹੀ ਦਿਓ ਜਾਂ ਉਸ ਨੂੰ ਕਿਸੇ ਵੀਰਾਨੇ ਵਿਚ ਸੁੱਟ ਆਓ ਤਾਂ ਜੋ ਤੁਹਾਡੇ ਪਿਓ ਦਾ ਚਿਹਰਾ (ਧਿਆਨ) ਤੁਹਾਡੇ ਲਈ (ਵਿਸ਼ੇਸ਼) ਹੋ ਜਾਵੇ, ਮਗਰੋਂ ਤੁਸੀਂ ਨੇਕ ਬਣ ਜਾਣਾ।
Yusuf 12:10
ਉਹਨਾਂ ਭਰਾਵਾਂ ਵਿੱਚੋਂ ਇਕ ਨੇ ਕਿਹਾ ਕਿ ਤੁਸੀਂ ਯੂਸੁਫ਼ ਨੂੰ ਕਤਲ ਨਾ ਕਰੋ, ਸਗੋਂ ਉਸ ਨੂੰ ਕਿਸੇ ਅੰਨੇ ਖੂਹ ਵਿਚ ਸੁੱਟ ਦਿਓ, ਕੋਈ ਆਉਂਦਾ ਜਾਂਦਾ ਵਿਅਕਤੀ ਉਸ ਨੂੰ ਕੱਢ ਕੇ ਲੈ ਜਾਵੇਗਾ। ਜੇ ਤੁਸੀਂ ਕੁਝ ਕਰਨਾ ਹੈ ਤਾਂ ਇੰਜ ਕਰੋ।
Yusuf 12:11
ਸੋ ਉਹਨਾਂ ਨੇ ਕਿਹਾ ਕਿ ਪਿਤਾ ਜੀ, ਤੁਹਾਨੂੰ ਕੀ ਹੋ ਗਿਆ ਹੈ ਕਿ ਤੁਸੀਂ ਸਾਡੇ ਉੱਤੇ ਯੂਸੁਫ਼ ਬਾਰੇ ਭਰੋਸਾ ਨਹੀਂ ਕਰਦੇ ਜਦ ਕਿ ਅਸੀਂ ਸਾਰੇ ਉਸ ਦੇ ਸ਼ੁਭ-ਚਿੰਤਕ ਹਾਂ।
Yusuf 12:12
ਤੁਸੀਂ ਭਲਕਿ ਉਸ (ਯੂਸੁਫ਼) ਨੂੰ ਸਾਡੇ ਨਾਲ ਭੇਜਣਾ ਕਿ ਅਸੀਂ ਰੱਜ ਕੇ (ਫਲ) ਖਾਵਾਂਗੇ ਤੇ ਖੇਡਾਂ-ਕੁੱਦਾਂਗੇ, ਅਸੀਂ ਉਸ ਦੀ ਰਾਖੀ ਕਰਾਂਗੇ।
Yusuf 12:13
(ਯਾਕੂਬ ਨੇ) ਆਖਿਆ ਕਿ ਬੇਸ਼ੱਕ ਮੈਨੂੰ ਤਾਂ ਇਸ ਗੱਲ ਦਾ ਗ਼ਮ ਹੈ ਕਿ ਤੁਸੀਂ ਉਸ ਨੂੰ (ਮੇਰੇ ਕੋਲੋਂ) ਲੈ ਜਾਓ ਅਤੇ ਮੈਨੂੰ ਡਰ ਲਗਦਾ ਹੈ ਕਿ ਉਸ ਨੂੰ ਕੋਈ ਭੇੜੀਆਂ ਖਾ ਜਾਵੇ ਤੇ ਤੁਹਾਨੂੰ ਉਸ ਦੀ ਕੋਈ ਖ਼ਬਰ ਵੀ ਨਾ ਹੋਵੇ।
Yusuf 12:14
ਉਹਨਾਂ (ਭਰਾਵਾਂ) ਨੇ ਆਖਿਆ ਕਿ ਜੇ ਸਾਡੇ ਵਰਗੇ ਸ਼ਕਤੀਸ਼ਾਲੀ ਜੱਥੇ ਦੇ ਹੁੰਦੇ ਹੋਏ ਵੀ ਕੋਈ ਭੈੜੀਆ ਖਾ ਜਾਵੇ ਤਾਂ ਫੇਰ ਅਸੀਂ ਤਾਂ ਉੱਕਾ ਹੀ ਨਿਕੰਮੇ ਹੋਏ।
Yusuf 12:15
ਯਾਕੂਬ ਦੀ ਆਗਿਆ ਦੇਣ ਮਗਰੋਂ ਜਦੋਂ ਉਹ ਉਸ (ਯੂਸੁਫ਼) ਨੂੰ ਲੈ ਗਏ ਅਤੇ ਸਭ ਨੇ ਮਿਲਕੇ ਇਹ ਮਤਾ ਪੱਕਾ ਕਰ ਲਿਆ ਕਿ ਇਸ ਨੂੰ ਖੂਹ ਵਿਚ ਸੁੱਟ ਦੇਈਏ, ਤਦ ਅਸੀਂ ਯੂਸੁਫ਼ ਵੱਲ ਵਹੀ ਘੱਲੀ ਕਿ ਇਕ ਸਮਾਂ ਅਜਿਹਾ ਆਵੇਗਾ ਕਿ ਤੂੰ ਇਹਨਾਂ (ਭਰਾਵਾਂ) ਨੂੰ ਇਹਨਾਂ ਦੀ ਕਰਨੀ ਜ਼ਰੂਰ ਚੇਤੇ ਕਰਾਏਗਾ, ਕਿ ਉਹ ਕੁੱਝ ਜਾਣਦੇ ਹੀ ਨਹੀਂ ਹੋਣਗੇ।
Yusuf 12:16
(ਯੂਸੁਫ਼ ਨੂੰ ਖੂਹ ਵਿਚ ਸੁੱਟ ਕੇ) ਉਹ ਸਾਰੇ ਭਰਾ ਰਾਤ ਨੂੰ ਆਪਣੇ ਪਿਤਾ ਕੋਲ ਰੋਂਦੇ ਹੋਏ ਆਏ।
Yusuf 12:17
ਅਤੇ ਆਖਣਗੇ ਲੱਗੇ ਕਿ ਪਿਤਾ ਜੀ ਅਸੀਂ ਤਾਂ ਆਪੋ ਵਿਚ ਦੌੜ ਭਜਾਈ ਦੇ ਮੁਕਾਬਲੇ ਵਿਚ ਲੱਗੇ ਹੋਏ ਸੀ ਅਤੇ ਯੂਸੁਫ਼ ਨੂੰ ਅਸੀਂ ਆਪਣੇ ਸਾਮਾਨ ਕੋਲ ਛੱਡ ਦਿੱਤਾ ਸੀ ਕਿ ਇਕ ਭੇੜੀਆਂ ਉਸ (ਯੂਸੁਫ਼) ਨੂੰ ਖਾ ਗਿਆ। ਤੁਸੀਂ ਸਾਡੀ ਗੱਲ ’ਤੇ ਵਿਸ਼ਵਾਸ ਤਾਂ ਨਹੀਂ ਕਰਨਾ ਪਰ ਅਸੀਂ ਸੱਚੇ ਹਾਂ।
Yusuf 12:18
ਉਹ (ਭਰਾ) ਯੂਸੁਫ਼ ਦੇ ਕੁੜਤੇ ਨੂੰ ਝੂਠ ਮੂਠ ਦੇ ਖ਼ੂਨ ਨਾਲ ਭਰ ਲਿਆਏ ਸੀ। ਪਿਤਾ (ਯਾਕੂਬ) ਨੇ ਆਖਿਆ ਕਿ (ਹਕੀਕਤ ਇਹ ਨਹੀਂ) ਸਗੋਂ ਤੁਹਾਡੇ ਮਨਾਂ ਨੇ ਹੀ ਤੁਹਾਡੇ ਲਈ ਇਕ (ਭੈੜੀ) ਗੱਲ ਨੂੰ ਸਜਾ ਦਿੱਤਾ ਹੈ। ਹੁਣ ਤਾਂ ਸਬਰ ਹੀ ਬਿਹਤਰ ਹੈ, ਇਸੇ ਦੇ ਲਈ ਮੈਂ ਅੱਲਾਹ ਤੋ ਹੀ ਮਦਦ ਚਾਹੁੰਦਾ ਹਾਂ, ਜੋ ਤੁਸੀਂ ਦੱਸ ਰਹੇ ਹੋ।
Yusuf 12:19
ਇਕ ਕਾਫ਼ਲਾ ਆਇਆ ਅਤੇ ਉਹਨਾਂ ਨੇ ਆਪਣੇ ਮਾਸਕੀ ਨੂੰ ਪਾਣੀ ਲੈਣ ਲਈ ਭੇਜਿਆ। ਜਦੋਂ ਉਸ ਨੇ ਆਪਣਾ ਡੋਲ (ਖੂਹ ਵਿਚ) ਲਮਕਾਇਆ, (ਉਹ ਵੇਖਦੇ ਹੀ) ਆਖਣ ਲੱਗਿਆ ਕਿ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ (ਖ਼ੂਹ ਵਿਚ ਤਾਂ) ਇਕ ਬਾਲਕ ਹੈ। ਉਹਨਾਂ (ਕਾਫ਼ਲੇ ਵਾਲਿਆਂ) ਨੇ ਉਸ ਬਾਲਕ ਨੂੰ ਪੂੰਜੀ (ਵਪਾਰਕ ਮਾਲ) ਸਮਝਦੇ ਹੋਏ ਲੁਕਾ ਲਿਆ, ਜਦੋਂ ਕਿ ਉਹ ਜੋ ਵੀ ਕਰ ਰਹੇ ਸੀ ਉਸ ਤੋਂ ਅੱਲਾਹ ਭਲੀ-ਭਾਂਤ ਜਾਣੂ ਸੀ।
Yusuf 12:20
ਅਤੇ ਉਹਨਾਂ (ਕਾਫ਼ਲੇ ਵਾਲਿਆਂ) ਨੇ ਉਸ ਬਾਲਕ (ਯੂਸੁਫ਼) ਨੂੰ ਬਹੁਤ ਹੀ ਥੋੜ੍ਹੇ ਮੁੱਲ ’ਤੇ ਭਾਵ ਕੁੱਝ ਕੁ ਦਮੜ੍ਹੀਆਂ ਵੱਟੇ ਵੇਚ ਸੁੱਟਿਆ, ਉਹ (ਕਾਫ਼ਲੇ ਵਾਲੇ) ਤਾਂ ਉਸ (ਯੂਸੁਫ਼) ਤੋਂ ਬੇ-ਧਿਆਨੇ ਹੀ ਸਨ।
Yusuf 12:21
ਜਿਸ ਵਿਅਕਤੀ ਨੇ ਉਸ (ਯੂਸੁਫ਼) ਨੂੰ ਕਾਫ਼ਲੇ ਵਾਲਿਆਂ ਤੋਂ ਮਿਸਰ ਦੇਸ਼ ਵਿਚ ਖਰੀਦਿਆ ਸੀ ਉਸ ਨੇ ਆਪਣੀ ਪਤਨੀ ਨੂੰ ਆਖਿਆ ਕਿ ਇਸ (ਬਾਲਕ) ਦਾ ਧਿਆਨ ਰੱਖੀਂ, ਹੋ ਸਕਦਾ ਹੈ ਕਿ ਇਹ ਸਾਡੇ ਲਈ ਲਾਹੇਵੰਦ ਸਿੱਧ ਹੋਵੇ ਜਾਂ ਇਹ ਨੂੰ ਅਸੀਂ ਆਪਣਾ ਪੁੱਤਰ ਹੀ ਬਣਾ ਲਈਏ। ਇੰਜ ਅਸੀਂ ਯੂਸੁਫ਼ ਨੂੰ ਮਿਸਰ ਦੀ ਧਰਤੀ ’ਤੇ ਰਹਿਣ ਲਈ ਥਾਂ ਦਿੱਤੀ ਤਾਂ ਜੋ ਉਸ ਨੂੰ ਗੱਲਾਂ ਦੀ ਤਹਿ ਤਕ ਪਹੁੰਚਣਾ (ਭਾਵ ਸੁਪਨੇ ਦੀ ਤਾਬੀਰ) ਸਿਖਾਈਏ। ਅੱਲਾਹ ਆਪਣੇ ਹਰ ਕੰਮ ਕਰਨ ਵਿਚ ਸਮਰਥ ਹੈ, ਪਰ ਫੇਰ ਵੀ ਬਥੇਰੇ ਲੋਕੀ (ਅੱਲਾਹ ਦੇ ਗਿਆਨ ਨੂੰ) ਨਹੀਂ ਜਾਣਦੇ।
Yusuf 12:22
ਜਦੋਂ ਉਹ (ਯੂਸੁਫ਼) ਜਵਾਨ ਹੋ ਗਿਆ ਤਾਂ ਅਸੀਂ ਉਸ ਨੂੰ ਹੁਕਮ (ਨਿਰਨਾਂ ਸ਼ਕਤੀ) ਤੇ (ਰੱਬੀ) ਗਿਆਨ (ਨਬੁਵੱਤ) ਬਖ਼ਸ਼ੀ, ਅਸੀਂ ਇਸੇ ਤਰ੍ਹਾਂ ਨੇਕੀਆਂ ਕਰਨ ਵਾਲਿਆਂ ਨੂੰ ਬਦਲਾ ਦਿਆ ਕਰਦੇ ਹਾਂ।
Yusuf 12:23
ਜਿਸ ਇਸਤਰੀ ਦੇ ਘਰ ਉਹ (ਯੂਸੁਫ਼) ਰਹਿੰਦਾ ਸੀ, ਉਹ ਉਸ ਨੂੰ ਭਰਮਾਉਣ ਲੱਗੀ ਅਤੇ ਇਕ ਦਿਨ ਬੂਹੇ ਬੰਦ ਕਰਕੇ ਕਹਿਣ ਲੱਗੀ ਕਿ “ਆ ਜਾ”। (ਯੂਸੁਫ਼ ਨੇ) ਕਿਹਾ, ਅੱਲਾਹ ਦੀ ਪਨਾਹ, ਮੈਂ ਇਹ ਕੰਮ ਨਹੀਂ ਕਰਾਂਗਾ, ਉਹ (ਤੇਰਾ ਪਤੀ) ਮੇਰਾ ਮਾਲਿਕ ਹੈ, ਉਸ ਨੇ ਮੈਨੂੰ ਬਹੁਤ ਵਧੀਆ ਟਿਕਾਣਾ ਦਿੱਤਾ ਹੈ। ਬੇਸ਼ੱਕ ਜ਼ਾਲਮ (ਧੋਖੇ ਬਾਜ਼) ਲੋਕਾਂ ਨੂੰ ਭਲਾਈ ਨਹੀਂ ਮਿਲਦੀ।
Yusuf 12:24
ਉਸ ਇਸਤਰੀ ਨੇ ਯੂਸੁਫ਼ ਨਾਲ (ਬਦਕਾਰੀ ਕਰਨ ਦਾ) ਇਰਾਦਾ ਕਰ ਲਿਆ ਅਤੇ ਉਹ ਵੀ ਉਸ (ਬਦਕਾਰੀ) ਦਾ ਇਰਾਦਾ ਕਰ ਹੀ ਲੈਂਦਾ ਜੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਨਾ ਵੇਖ ਲੈਂਦਾ। ਇਹ ਸਭ ਇਸ ਕਾਰਨ ਹੋਇਆ ਤਾਂ ਜੋ ਅਸੀਂ ਉਸ (ਯੂਸੁਫ਼) ਤੋਂ (ਹਰ ਤਰ੍ਹਾਂ ਦੀ) ਬੁਰਾਈ ਤੇ ਬੇ-ਹਿਆਈ (ਅਸ਼ਲੀਲਤਾ) ਦੂਰ ਕਰ ਦਈਏ। ਬੇਸ਼ਕ ਉਹ ਸਾਡੇ ’ਚੋਂਣਵੇਂ ਬੰਦਿਆਂ (ਨਬੀਆਂ) ਵਿੱਚੋਂ ਸੀ।
Yusuf 12:25
(ਇਕ ਦਿਨ) ਉਹ ਦੋਵੇਂ (ਇਸਤਰੀ ਤੇ ਯੂਸੁਫ਼) ਬੂਹੇ ਵੱਲ ਨੱਸੇ ਅਤੇ ਉਸ (ਇਸਤਰੀ) ਨੇ ਉਸ (ਯੂਸੁਫ਼) ਦਾ ਕੁੜਤਾ ਪਿੱਛਿਓਂ (ਖਿੱਚ ਕੇ) ਪਾਟ ਦਿੱਤਾ ਅਤੇ ਬੂਹੇ ਕੋਲ ਹੀ ਇਸਤਰੀ ਦਾ ਪਤੀ ਦੋਹਾਂ ਨੂੰ ਮਿਲ ਗਿਆ। ਤਾਂ ਉਹ (ਇਸਤਰੀ ਆਪਣੇ ਪਤੀ ਨੂੰ) ਆਖਣ ਲੱਗੀ, ਕੀ ਸਜ਼ਾ ਹੈ ਉਸ ਵਿਅਕਤੀ ਦੀ ਜਿਹੜਾ ਵਿਅਕਤੀ ਤੇਰੀ ਪਤਨੀ ਨਾਲ ਬੁਰਾਈ ਦਾ ਇਰਾਦਾ ਕਰੇ? (ਪਤੀ ਨੇ ਕਿਹਾ) ਉਸ ਦੀ ਸਜ਼ਾ ਤਾਂ ਇਹੋ ਹੈ ਕਿ ਉਸ ਨੂੰ ਕੈਦ ਕਰ ਲਿਆ ਜਾਵੇ ਜਾਂ ਕੋਈ ਹੋਰ ਕਰੜੀ ਸਜ਼ਾ ਦਿੱਤੀ ਜਾਵੇ।
Yusuf 12:26
(ਯੂਸੁਫ਼ ਨੇ) ਕਿਹਾ ਕਿ ਇਹੋ (ਤੁਹਾਡੀ ਪਤਨੀ) ਮੈਨੂੰ ਭਰਮਾ ਰਹੀ ਸੀ ਨਾ ਕਿ ਮੈਂ। ਉਸੇ ਇਸਤਰੀ ਦੇ ਘਰਾਨੇ ਵਿੱਚੋਂ ਇਕ ਵਿਅਕਤੀ ਨੇ ਗਵਾਹੀ ਦਿੱਤੀ ਕਿ ਜੇ ਇਸ ਯੂਸੁਫ਼ ਦਾ ਕੁੜਤਾ ਮੁਹਰਿਓਂ ਪਾਟਿਆ ਹੈ ਤਾਂ ਇਸਤਰੀ ਸੱਚੀ ਹੈ ਅਤੇ ਇਹ (ਯੂਸੁਫ਼) ਝੂਠਾ।
Yusuf 12:27
ਜੇ ਇਸ ਯੂਸੁਫ਼ ਦਾ ਕੁੜਤਾ ਪਿੱਛਿਓਂ ਪਾਟਿਆ ਹੋਇਆ ਹੈ ਤਾਂ ਔਰਤ ਝੂਠੀ ਹੈ ਤੇ ਉਹ ਯੂਸੁਫ਼ ਸੱਚਾ।
Yusuf 12:28
ਜਦੋਂ ਅਜ਼ੀਜ਼ (ਪਤੀ ਨੇ) ਵੇਖਿਆ ਕਿ ਉਸ ਯੂਸੁਫ਼ ਦਾ ਕੁੜਤਾ ਤਾਂ ਪਿੱਛਿਓਂ ਪਾਟਿਆ ਹੋਇਆ ਹੈ ਤਾਂ ਉਸ ਨੇ ਕਿਹਾ ਕਿ ਇਹ ਸਭ ਇਸਤਰੀਆਂ ਦੇ ਤਿਰੀਆਂ-ਚਰਿੱਤਰ ਹਨ, ਬੇਸ਼ੱਕ ਤੇਰੇ ਚਰਿੱਤਰ ਵੀ ਬਹੁਤ ਖ਼ਤਰਨਾਕ ਹਨ।
Yusuf 12:29
(ਪਤੀ ਨੇ ਕਿਹਾ ਕਿ) ਹੇ ਯੂਸੁਫ਼! ਇਸ ਗੱਲ ਤੋਂ ਅਣਦੇਖੀ ਕਰ ਅਤੇ (ਹੇ ਔਰਤ!) ਤੂੰ ਆਪਣੀਆਂ ਕਰਤੂਤਾਂ ਦੀ (ਯੂਸੁਫ਼ ਤੋਂ) ਮੁਆਫ਼ੀ ਮੰਗ, ਬੇਸ਼ੱਕ ਤੂੰ ਹੀ ਦੋਸ਼ੀ ਹੈ।
Yusuf 12:30
ਉਸ ਸ਼ਹਿਰ ਦੀਆਂ ਜ਼ਨਾਨੀਆਂ ਵਿਚ ਗੱਲਾਂ ਹੋਣ ਲੱਗ ਪਈਆਂ ਕਿ ਅਜ਼ੀਜ਼ ਦੀ ਪਤਨੀ ਆਪਣੇ ਗ਼ੁਲਾਮ ਨੂੰ ਹੀ ਆਪਣੀ ਇੱਛਾ ਪੂਰਤੀ ਲਈ ਭਰਮਾਉਣ ਵਿਚ ਲੱਗੀ ਹੋਈ ਹੈ। ਉਸ ਦਾ ਮਨ ਉਸ (ਯੂਸੁਫ਼) ਦੀ ਮਹੁੱਬਤ ਵਿਚ ਫ਼ਿਦਾ ਹੋ ਗਿਆ ਹੈ। ਬੇਸ਼ੱਕ ਅਸੀਂ ਉਸ ਨੂੰ ਸਪਸ਼ਟ ਗੁਮਰਾਹੀ ਵਿਚ ਵੇਖ ਰਹੇ ਹਾਂ।
Yusuf 12:31
ਜਦੋਂ ਉਸ (ਅਜ਼ੀਜ਼ ਦੀ ਪਤਨੀ) ਨੇ ਉਹਨਾਂ (ਜ਼ਨਾਨੀਆਂ) ਦੀਆਂ ਮੱਕਾਰੀ ਭਰੀਆਂ ਗੱਲਾਂ ਸੁਣੀਆਂ ਤਾਂ ਉਸ ਨੇ (ਸਾਰੀਆਂ ਜ਼ਨਾਨੀਆਂ) ਨੂੰ ਸੱਦਾ ਭੇਜਿਆ ਅਤੇ ਉਹਨਾਂ (ਜ਼ਨਾਨੀਆਂ) ਲਈ ਗਾਓ ਤਕੀਆਂ ਵਾਲੀ ਮਜਲਿਸ ਸਜਾਈ ਅਤੇ ਹਰੇਕ ਨੂੰ (ਫਲ ਕੱਟਣ ਲਈ) ਇਕ-ਇਕ ਛੁਰੀ ਫੜਾ ਦਿੱਤੀ। ਅਤੇ (ਫੇਰ ਯੂਸੁਫ਼ ਨੂੰ) ਕਿਹਾ ਕਿ ਇਹਨਾਂ ਦੇ ਸਾਹਮਣੇ ਨਿਕਲ ਆ। ਜਦੋਂ ਉਹਨਾਂ ਜ਼ਨਾਨੀਆਂ ਨੇ ਉਸ ਨੂੰ ਵੇਖਿਆ ਤਾਂ ਵੇਖ ਕੇ ਰੁਰਾਨ ਹੋ ਗਈਆਂ ਅਤੇ ਆਪਣੇ ਹੱਥ ਵਡਾ ਬੈਠੀਆਂ ਅਤੇ ਆਖਣ ਲੱਗੀਆਂ ਕਿ ਅੱਲਾਹ ਦੀ ਪਨਾਹ! ਇਹ ਮਨੁੱਖ ਨਹੀਂ ਇਹ ਤਾਂ ਕੋਈ ਬਹੁਤ ਹੀ ਬਜ਼ੁਰਗ ਫ਼ਰਿਸ਼ਤਾ ਹੈ।
Yusuf 12:32
(ਉਸ ਸਮੇਂ ਅਜ਼ੀਜ਼ ਦੀ ਪਤਨੀ ਨੇ) ਆਖਿਆ, ਇਹੋ ਉਹ ਵਿਅਕਤੀ ਹੈ ਜਿਸ ਲਈ ਤੁਸੀਂ ਮੈਨੂੰ ਤਾਅਨੇ-ਮਿਹਨੇ ਦਿੰਦੀਆਂ ਸੀ। ਮੈਨੇ ਹੀ ਇਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਬਚ ਨਿਕਲਿਆ, ਹੁਣ ਜੇ ਇਸ ਨੇ ਮੇਰੇ ਹੁਕਮ ਅਨੁਸਾਰ ਨਾ ਕੀਤਾ ਤਾਂ ਇਸ ਨੂੰ ਜ਼ਰੂਰ ਹੀ ਕੈਦ ਕੀਤਾ ਜਾਵੇਗਾ ਅਤੇ ਉਹ ਬਹੁਤ ਹੀ ਹੀਣਾ ਹੋਵੇਗਾ।
Yusuf 12:33
(ਯੂਸੁਫ਼ ਨੇ) ਕਿਹਾ ਕਿ ਹੇ ਮੇਰੇ ਰੱਬਾ! ਜਿਸ ਗੱਲ ਲਈ ਇਹ ਜ਼ਨਾਨੀਆਂ ਮੈਨੂੰ ਬੁਲਾ ਰਹੀਆਂ ਹਨ ਉਸ ਤੋਂ ਤਾਂ ਮੈਨੂੰ ਜੇਲ ਹੀ ਪਸੰਦ ਹੈ। ਜੇ ਤੈਨੇ ਮੈਨੂੰ ਇਹਨਾਂ ਦੀਆਂ ਚਾਲਾਂ ਤੋਂ ਨਾ ਬਚਾਇਆ ਤਾਂ ਮੇਰਾ ਝੁਕਾਓ ਵੀ ਇਹਨਾਂ ਜ਼ਨਾਨੀਆਂ ਵੱਲ ਹੋ ਜਾਵੇਗਾ, ਫੇਰ ਮੈਂ ਉੱਕਾ ਹੀ ਜਾਹਲਾਂ ਵਿੱਚੋਂ ਹੋ ਜਾਵਾਂਗਾ।
Yusuf 12:34
ਉਸ ਦੇ ਰੱਬ ਨੇ ਉਸ (ਯੂਸੁਫ਼) ਦੀ ਦੁਆ ਕਬੂਲ ਕਰ ਲਈ ਅਤੇ ਉਸ ਨੂੰ ਜ਼ਨਾਨੀਆਂ ਦੀਆਂ ਚਾਲਾਂ ਤੋਂ ਬਚਾ ਲਿਆ। ਬੇਸ਼ੱਕ ਉਹੀਓ ਸੁਣਨ ਵਾਲਾ ਤੇ ਜਾਣਕਾਰ ਹੈ।
Yusuf 12:35
ਯੂਸੁਫ਼ ਦੀ ਪਵਿੱਤਰਤਾ ਦੀਆਂ ਸਾਰੀਆਂ ਨਿਸ਼ਾਨੀਆਂ ਵੇਖਣ ਤੋਂ ਬਾਅਦ ਉਹਨਾਂ ਲੋਕਾਂ ਨੇ ਇਹੋ ਠੀਕ ਸਮਝਿਆ ਕਿ ਕੁੱਝ ਸਮੇਂ ਲਈ ਇਸ (ਯੂਸੁਫ਼)ਨੂੰ ਕੈਦ ਵਿਚ ਹੀ ਰੱਖਿਆ ਜਾਵੇ।
Yusuf 12:36
ਉਹ (ਯੂਸੁਫ਼) ਦੇ ਨਾਲ ਹੀ ਦੋ ਹੋਰ ਵਿਅਕਤੀ ਵੀ ਕੈਦ ਖਾਨੇ ਵਿਚ ਦਾਖ਼ਲ ਹੋਏ। ਉਹਨਾਂ ਵਿੱਚੋਂ ਇਕ ਨੇ (ਯੂਸੁਫ਼ ਨੂੰ) ਕਿਹਾ ਕਿ ਮੈਨੇ ਆਪਣੇ ਆਪ ਨੂੰ ਸੁਪਨੇ ਵਿਚ ਸ਼ਰਾਬ ਕੱਢਦੇ ਹੋਏ ਵੇਖਿਆ ਹੈੈ ਅਤੇ ਦੂਜੇ ਨੇ ਕਿਹਾ ਕਿ ਮੈਨੇ ਸੁਪਨੇ ਵਿਚ ਆਪਣੇ ਸਿਰ ’ਤੇ ਰੋਟੀਆਂ ਚੁੱਕੀਆਂ ਹੋਈਆਂ ਹਨ, ਜਿਨ੍ਹਾਂ ਨੂੰ ਪੰਛੀ ਖਾ ਰਹੇ ਹਨ। ਤੁਸੀਂ ਸਾਨੂੰ ਇਹਨਾਂ ਸੁਪਨਿਆਂ ਦੀ ਤਾਅਬੀਰ ਭਾਵ ਅਰਥ ਸਮਝਾਓ, ਤੁਸੀਂ ਸਾਨੂੰ ਇਕ ਨੇਕ ਵਿਅਕਤੀ ਵਿਖਾਈ ਦੇ ਰਹੇ ਹੋ।
Yusuf 12:37
(ਯੂਸੁਫ਼ ਨੇ) ਕਿਹਾ ਕਿ ਜਿਹੜਾ ਭੋਜਨ ਤੁਹਾਨੂੰ ਇੱਥੋਂ ਮਿਲਿਆ ਕਰਦਾ ਹੈ ਉਸ ਦੇ ਆਉਣ ਤੋਂ ਪਹਿਲਾਂ-ਪਹਿਲਾਂ ਮੈਂ ਤੁਹਾਨੂੰ ਇਹਨਾਂ ਦੀ ਤਾਅਬੀਰ (ਅਰਥ) ਦੱਸ ਦੇਵਾਂਗਾ। ਇਹ (ਸੂਝ-ਬੂਝ) ਦੀਆਂ ਗੱਲਾਂ ਉਸ ਗਿਆਨ ਵਿੱਚੋਂ ਹਨ ਜਿਹੜੀਆਂ ਮੇਰੇ ਰੱਬ ਨੇ ਮੈਨੂੰ ਸਿਖਾਈਆਂ ਹਨ। ਮੈਂਨੇ ਉਹਨਾਂ ਲੋਕਾਂ ਦਾ ਧਰਮ (ਤਰੀਕਾ) ਛੱਡਿਆ ਹੋਇਆ ਹੈ ਜਿਹੜੇ ਅੱਲਾਹ ’ਤੇ ਈਮਾਨ ਨਹੀਂ ਰੱਖਦੇ ਅਤੇ ਆਖ਼ਿਰਤ ਦੇ ਵੀ ਇਨਕਾਰੀ ਹਨ।
Yusuf 12:38
ਮੈਂ ਤਾਂ ਆਪਣੇ ਪਿਓ ਦਾਦਾ ਇਬਰਾਹੀਮ, ਇਸਹਾਕ ਤੇ ਯਾਕੂਬ ਦੇ ਧਰਮ ਦੀ ਪੈਰਵੀ ਕਰਦਾਂ ਹਾਂ। ਸਾਡੇ ਲਈ ਜਾਇਜ਼ ਨਹੀਂ ਕਿ ਅਸੀਂ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਬਣਾਈਏ। ਸਾਡੇ ’ਤੇ ਅਤੇ ਸਾਰੇ ਹੀ ਦੂਜੇ ਲੋਕਾਂ ’ਤੇ ਅੱਲਾਹ ਦਾ ਇਹ ਵਿਸ਼ੇਸ਼ ਫ਼ਜ਼ਲ ਹੈ, ਪਰੰਤੂ ਬਥੇਰੇ ਲੋਕ ਨਾ-ਸ਼ੁਕਰੀ ਕਰਦੇ ਹਨ।[1]
———
[1] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 135/2
Yusuf 12:39
ਹੇ ਮੇਰੇ ਜੇਲ ਦੇ ਸਾਥੀਓ! (ਰਤਾ ਦੱਸੋ) ਕੀ ਕਈ ਵੱਖਰੇ-ਵੱਖਰੇ ਇਸ਼ਟ ਚੰਗੇ ਹਨ ਜਾਂ ਇੱਕੋ ਇਕ ਅੱਲਾਹ ਜਿਹੜਾ ਸਭ ਤੋਂ ਵੱਧ ਜ਼ੋਰਾਵਰ ਹੈ।
Yusuf 12:40
ਇਸ ਅੱਲਾਹ ਤੋਂ ਛੁੱਟ ਤੁਸੀਂ ਜਿਨ੍ਹਾਂ ਦੀ ਵੀ ਇਬਾਦਤ ਕਰਦੇ ਹੋ ਉਹ ਕੇਵਲ ਨਾਂ (ਦੇ ਹੀ ਇਸ਼ਟ) ਹਨ। ਜਿਹੜੇ ਤੁਸੀਂ ਤੇ ਤੁਹਾਡੇ ਬਜ਼ੁਰਗਾਂ ਨੇ ਆਪ ਰੱਖ ਛੱਡੇ ਹਨ। ਅੱਲਾਹ ਨੇ ਉਹਨਾਂ ਲਈ ਕੋਈ ਦਲੀਲ (ਇਬਾਦਤ ਕਰਨ ਦੀ) ਨਹੀਂ ਉਤਾਰੀ। ਅੱਲਾਹ ਤੋਂ ਛੁੱਟ ਹੋਰ ਕੋਈ ਹਾਕਮ ਨਹੀਂ ਹੈ, ਉਸੇ ਦਾ ਹੁਕਮ ਹੈ ਕਿ ਤੁਸੀਂ ਸਾਰੇ ਉਸੇ ਦੀ ਇਬਾਦਤ ਕਰੋ, ਇਹੋ ਸੱਚਾ ਧਰਮ ਹੈ, ਪਰ ਬਥੇਰੇ ਲੋਕੀ ਨਹੀਂ ਜਾਣਦੇ।
Yusuf 12:41
(ਯੂਸੁਫ਼ ਨੇ ਸੁਪਨੇ ਸੰਬੰਧੀ ਦੱਸਦੇ ਹੋਏ ਕਿਹਾ ਕਿ) ਹੇ ਮੇਰੇ ਜੇਲ ਦੇ ਸਾਥੀਓ! ਤੁਹਾਡੇ ਵਿੱਚੋਂ ਇਕ ਤਾਂ ਆਪਣੇ ਮਾਲਿਕ ਨੂੰ ਸ਼ਰਾਬ ਪਿਆਏਗਾ ਅਤੇ ਦੂਜਾ ਸੂਲੀ ’ਤੇ ਚਾੜ੍ਹਿਆ ਜਾਵੇਗਾ ਅਤੇ ਪੰਛੀ ਉਸ ਦੇ ਸਿਰ (ਦਾ ਮਾਸ) ਨੋਚ ਨੋਚ ਕੇ ਖਾਣਗੇ। ਉਸ ਮਾਮਲੇ (ਸੁਪਨੇ) ਦਾ ਨਿਬੇੜਾ ਕਰ ਦਿੱਤਾ, ਜਿਸ ਬਾਰੇ ਤੁਸੀਂ ਮੇਥੋਂ ਪੁੱਛ ਰਹੇ ਸੀ।
Yusuf 12:42
ਅਤੇ ਜਿਸ ਬਾਰੇ (ਯੂਸੁਫ਼ ਦਾ) ਵਿਚਾਰ ਸੀ ਕਿ ਉਹਨਾਂ ਦੋਹਾਂ ਵਿੱਚੋਂ ਇਕ ਨੂੰ ਛੱਡ ਦਿੱਤਾ ਜਾਵੇਗਾ, ਉਸ ਨੂੰ ਕਿਹਾ ਕਿ ਆਪਣੇ ਮਾਲਿਕ ਨੂੰ ਮੇਰੇ ਬਾਰੇ ਦੱਸਣਾ। ਪਰ ਸ਼ੈਤਾਨ ਨੇ ਉਸ ਨੂੰ ਆਪਣੇ (ਬਾਦਸ਼ਾਹ) ਕੋਲ ਯੂਸੁਫ਼ ਦੀ ਗੱਲ ਕਰਨ ਤੋਂ ਭੁਲਾ ਦਿੱਤਾ ਅਤੇ (ਯੂਸੁਫ਼) ਕਈ ਵਰ੍ਹੇ ਜੇਲ ਵਿਚ ਹੀ ਰਿਹਾ।
Yusuf 12:43
(ਇਕ ਦਿਨ) ਬਾਦਸ਼ਾਹ ਨੇ ਆਖਿਆ ਕਿ ਮੈਂ ਸੁਪਨੇ ਵਿਚ ਸੱਤ ਮੋਟੀਆਂ ਤਾਜ਼ੀਆਂ ਗਊਆਂ ਵੇਖਦਾ ਹਾਂ ਜਿਨ੍ਹਾਂ ਨੂੰ ਸੱਤ ਕਮਜ਼ੋਰ ਸੁੱਕੀਆਂ ਗਊਆਂ ਖਾ ਰਹੀਆਂ ਹਨ। ਅਤੇ ਵੇਖਦਾ ਹਾਂ ਕਿ ਅਨਾਜ ਦੀਆਂ ਸੱਤ ਬੱਲੀਆਂ ਤਾਂ ਹਰੀਆਂ ਭਰੀਆਂ ਹਨ ਅਤੇ ਸੱਤ ਸੁੱਕੀਆਂ ਹਨ। ਹੇ ਦਰਬਾਰੀਓ! ਮੈਨੂੰ ਇਸ ਸੁਪਨੇ ਦੀ ਤਾਅਬੀਰ (ਅਰਥ) ਦੱਸੋ, ਜੇ ਤੁਸੀਂ ਸੁਪਨਿਆਂ ਦਾ ਅਰਥ ਦੱਸ ਸਕਦੇ ਹੋ।
Yusuf 12:44
ਉਹਨਾਂ (ਦਰਬਾਰੀਆਂ) ਨੇ ਕਿਹਾ ਕਿ ਇਹ ਤਾਂ ਖ਼ਿਆਲੀ ਗੱਲਾਂ ਭਾਵ ਪ੍ਰੇਸ਼ਾਨ ਕਰਨ ਵਾਲੇ ਸੁਪਨੇ ਹਨ ਅਤੇ ਅਜਿਹੇ ਸੁਪਨਿਆਂ ਦੀ ਤਾਅਬੀਰ (ਭਾਵ ਅਰਥ) ਅਸੀਂ ਨਹੀਂ ਜਾਣਦੇ।
Yusuf 12:45
ਉਹਨਾਂ ਦੋਹਾਂ ਕੈਦੀਆਂ ਵਿੱਚੋਂ ਜਿਹੜਾ ਰਿਹਾ ਹੋਇਆ ਸੀ, ਉਸ ਨੂੰ ਬੜੀ ਦੇਰ ਮਗਰੋਂ (ਯੂਸੁਫ਼) ਯਾਦ ਆਇਆ ਤੇ ਆਖਣ ਲੱਗਾ ਕਿ (ਹੇ ਬਾਦਸ਼ਾਹ!) ਮੈਂ ਤੁਹਾਨੂੰ ਇਸ ਸੁਪਨੇ ਦੀ ਤਾਅਬੀਰ ਦੱਸਾਂਗੇ, ਬਸ ਤੁਸੀਂ ਮੈਨੂੰ (ਯੂਸੁਫ਼) ਦੇ ਕੋਲ ਜਾਣ ਦਿਓ।
Yusuf 12:46
(ਉਸ ਨੇ ਜੇਲ ਵਿਚ ਜਾ ਕੇ) ਆਖਿਆ ਕਿ ਹੇ ਸੱਚ ਬੋਲਣ ਵਾਲੇ ਯੂਸੁਫ਼! ਤੁਸੀਂ ਸਾਨੂੰ ਇਸ ਸੁਪਨੇ ਦੀ ਤਾਅਬੀਰ ਦੱਸੋ ਕਿ ਸੱਤ ਮੋਟੀਆਂ ਤਾਜ਼ੀਆਂ ਗਊਆਂ ਹਨ ਜਿਨ੍ਹਾਂ ਨੂੰ ਸੱਤ ਦੁਬਲੀਆਂ-ਪਤਲੀਆਂ ਗਊਆਂ ਖਾ ਰਹੀਆਂ ਹਨ। ਅਤੇ ਸੱਤ ਹਰੀਆਂ-ਭਰੀਆਂ ਬੱਲੀਆਂ ਅਤੇ ਸੱਤ ਹੀ ਦੂਜੀਆਂ ਉੱਕਾ ਹੀ ਖ਼ੁਸ਼ਕ ਸੁਕੀਆਂ ਹੋਈਆਂ ਬੱਲੀਆਂ ਹਨ, (ਮੈਨੂੰ ਇਸ ਦੀ ਤਾਅਬੀਰ ਦੱਸੋ ਤਾਂ ਜੋ) ਮੈਂ ਲੋਕਾਂ ਕੋਲ (ਇਸ ਦੀ ਤਾਅਬੀਰ ਲੈ ਕੇ ਜਾਵਾਂ ਤਾਂ ਜੋ ਉਹ ਵੀ ਤੁਹਾਨੂੰ ਜਾਣ ਲੈਣ।
Yusuf 12:47
(ਯੂਸੁਫ਼ ਨੇ) ਕਿਹਾ ਕਿ ਤੁਸੀਂ ਸੱਤ ਸਾਲ ਲਗਾਤਾਰ ਖੇਤੀ ਕਰੋਗੇ, ਸੋ ਤੁਸੀਂ ਜਿਹੜੀ ਵੀ ਫ਼ਸਲ ਕੱਟੋ ਉਸ ਨੂੰ ਬੱਲੀਆਂ ਵਿਚ ਹੀ ਰਹਿਣ ਦਿਓ, ਜਿਹੜਾ ਤੁਸੀਂ ਖਾਣਾ ਹੈ ਉਹ ਥੋੜ੍ਹਾ ਜਿਹਾ ਲੈ ਲਵੋ।
Yusuf 12:48
ਫੇਰ ਸੱਤ ਸਾਲ ਬਹੁਤ ਹੀ ਕਰੜੇ ਆਉਣਗੇ, ਉਸ ਸਮੇਂ ਉਸ (ਅਨਾਜ) ਨੂੰ ਖਾ ਲਿਆ ਜਾਵੇਗਾ ਜਿਹੜਾ ਤੁਸੀਂ ਉਹਨਾਂ ਲਈ ਜਖ਼ੀਰਾ (ਭੰਡਾਰ) ਕੀਤਾ ਹੋਵੇਗਾ, ਕੇਵਲ ਉਹ ਬਚੇਗਾ ਜਿਹੜਾ ਤੁਸੀਂ ਬਚਾ ਕੇ ਰੱਖਿਆ ਹੋਇਆ ਸੀ।
Yusuf 12:49
ਇਸ ਤੋਂ ਮਗਰੋਂ ਇਕ ਸਾਲ ਅਜਿਹਾ ਆਵੇਗਾ ਕਿ ਇਸ ਵਿਚ ਲੋਕਾਂ ਲਈ ਵਰਖਾ ਹੋਵੇਗੀ ਅਤੇ ਇਸ ਵਿਚ ਉਹ ਰਸ ਨਿਚੋੜਣਗੇ।
Yusuf 12:50
ਬਾਦਸ਼ਾਹ ਨੇ ਕਿਹਾ, ਉਸ (ਕੈਦੀ) ਨੂੰ ਮੇਰੇ ਕੋਲ ਲੈ ਆਓ। ਜਦੋਂ ਰਾਜਦੂਤ ਉਸ (ਯੂਸੁਫ਼) ਕੋਲ ਪਹੁੰਚਿਆ ਤਾਂ ਉਸ (ਯੂਸੁਫ਼) ਨੇ ਕਿਹਾ ਕਿ ਆਪਣੇ ਬਾਦਸ਼ਾਹ ਦੇ ਕੋਲ ਜਾਓ ਤੇ ਉਸ ਤੋਂ ਪੁੱਛੋ ਕਿ ਜਿਨ੍ਹਾਂ ਔਰਤਾਂ ਨੇ ਆਪਣੇ ਹੱਥ ਵਢਾ ਲਏ ਸੀ, ਉਸ ਦੀ ਹਕੀਕਤ ਕੀ ਹੈ? ਉਹਨਾਂ ਜ਼ਨਾਨੀਆਂ ਦੀਆਂ ਚਾਲਾਂ ਨੂੰ ਮੇਰਾ ਪਾਲਣਹਾਰ ਚੰਗੀ ਤਰ੍ਹਾਂ ਜਾਣਦਾ ਹੈ।
Yusuf 12:51
(ਬਾਦਸ਼ਾਹ ਨੇ) ਇਸਤਰੀਆਂ ਨੂੰ ਪੱਛਿਆ ਕਿ ਜਦੋਂ ਤੁਸੀਂ ਯੂਸੁਫ਼ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਉਸ ਸਮੇਂ ਦੀ ਹਕੀਕਤ ਕੀ ਹੈ ? ਉਹਨਾਂ (ਜ਼ਨਾਨੀਆਂ) ਨੇ ਉੱਤਰ ਦਿੱਤਾ ਕਿ ਅੱਲਾਹ ਦੀ ਪਨਾਹ! ਅਸੀਂ ਤਾਂ ਯੂਸੁਫ਼ ਵਿਚ ਕੋਈ ਵੀ ਬੁਰਾਈ ਨਹੀਂ ਵੇਖੀ। (ਇਹ ਸੁਣ ਕੇ) ਅਜ਼ੀਜ਼ ਦੀ ਪਤਨੀ ਵੀ ਆਖਣ ਲੱਗੀ ਕਿ ਹੁਣ ਤਾਂ ਸੱਚ ਨਿੱਤਰ ਕੇ ਆ ਗਿਆ ਹੈ, ਮੈਂ ਹੀ ਉਸ ਨੂੰ ਭਰਮਾਇਆ ਸੀ, ਜਦ ਕਿ ਉਹ ਸੱਚਿਆਂ ਵਿੱਚੋਂ ਹੀ ਹੈ।
Yusuf 12:52
ਯੂਸੁਫ਼ ਨੇ ਕਿਹਾ ਕਿ ਮੈਂ ਇਹ ਗੱਲ ਇਸ ਲਈ ਸਪਸ਼ਟ ਕੀਤੀ ਹੈ ਕਿ ਉਹ (ਅਜ਼ੀਜ਼) ਜਾਣ ਲਵੇ ਕਿ ਮੈਂਨੇ ਉਸ ਦੇ ਪਿੱਠ ਪਿੱਛਿਓਂ ਕੋਈ ਵੀ ਵਿਸ਼ਵਾਸਘਾਤ ਨਹੀਂ ਸੀ ਕੀਤਾ, ਅਤੇ ਇਹ ਵੀ ਕਿ ਅੱਲਾਹ ਧੋਖਾ ਦੇਣ ਵਾਲਿਆਂ ਦੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦਿੰਦਾ।[2]
———
[2] ਖਿਆਨਤ ਬਦ ਅਹਿਦੀ ਅਤੇ ਦਗਾਬਾਜ਼ੀ ਮਹਾਂ ਪਾਪ ਹੈ। ਹਦੀਸ ਵਿਚ ਇਸ ਸੰਬੰਧੀ ਚਿਤਾਵਨੀ ਆਈ ਹੈ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਹਰ ਗੱਦਾਰ ਦੇ ਲਈ ਕਿਆਮਤ ਦੇ ਦਿਹਾੜੇ ਇਕ ਝੰਡਾ ਗਡਿਆ ਜਾਵੇਗਾ ਅਤੇ ਐਲਾਨ ਕੀਤਾ ਜਾਵੇਗਾ ਕਿ ਇਹ ਫਲਾਂ ਬਿਨ ਫਲਾਂ ਦੀ ਗ਼ੱਦਾਰੀ ਹੈ। (ਸਹੀ ਬੁਖ਼ਾਰੀ, ਹਦੀਸ: 6177)
Yusuf 12:53
ਯੂਸੁਫ਼ ਨੇ ਆਖਿਆ ਕਿ ਮੈਂ ਆਪਣੇ ਮਨ ਨੂੰ ਪਵਿੱਤਰ ਸਿੱਧ ਕਰਨਾ ਨਹੀਂ ਚਾਹੁੰਦਾ ਜਦ ਕਿ ਮਨ ਤਾਂ ਬੁਰਾਈ ਵੱਲ ਹੀ ਪ੍ਰੇਰਦਾ ਹੈ। ਮੇਰਾ ਪਾਲਣਹਾਰ ਹੀ ਜਿਸ ’ਤੇ ਮਿਹਰਾਂ ਕਰੇ (ਓਹੀਓ ਬੁਰਾਈਆਂ ਤੋਂ ਬਚਦਾ ਹੈ)। ਬੇਸ਼ੱਕ ਮੇਰਾ ਰੱਬ ਬੜਾ ਹੀ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
Yusuf 12:54
ਬਾਦਸ਼ਾਹ ਨੇ ਆਖਿਆ ਕਿ ਉਹ ਨੂੰ (ਭਾਵ ਯੂਸੁਫ਼ ਨੂੰ) ਮੇਰੇ ਕੋਲ ਲਿਆਓ ਤਾਂ ਜੋ ਮੈਂ ਉਸ ਨੂੰ ਆਪਣੇ ਲਈ ਵਿਸ਼ੇਸ਼ ਕਰ ਲਵਾਂ, ਜਦੋਂ ਉਸ (ਬਾਦਸ਼ਾਹ) ਨੇ ਯੂਸੁਫ਼ ਨਾਲ ਗੱਲ ਕੀਤੀ ਤਾਂ ਕਹਿਣ ਲੱਗਿਆ ਕਿ ਅੱਜ ਤੋਂ ਤੁਸੀਂ ਸਾਡੇ ਉੱਚ ਮਰਤਬੇ ਵਾਲੇ ਤੇ ਭਰੋਸੇਮੰਦ ਆਦਮੀ ਹੋ।
Yusuf 12:55
(ਯੂਸੁਫ਼ ਨੇ) ਕਿਹਾ ਕਿ ਤੁਸੀਂ ਮੈਨੂੰ ਦੇਸ਼ ਦੇ ਖ਼ਜ਼ਾਨੇ (ਅਨਾਜ ਦੇ ਭੰਡਾਰ) ਉੱਤੇ ਨਿਯੁਕਤ ਕਰ ਦਿਓ, ਮੈਂ ਉਸ ਦੀ ਰਾਖੀ ਕਰਨ ਵਾਲਾ ਵੀ ਹਾਂ ਅਤੇ (ਉਸ ਦੀ ਵਰਤੋਂ ਤੋਂ) ਭਲੀ-ਭਾਂਤ ਜਾਣੂ ਹਾਂ।
Yusuf 12:56
ਇਸ ਪ੍ਰਕਾਰ ਅਸੀਂ ਯੂਸੁਫ਼ ਨੂੰ(ਮਿਸਰ ਦੀ) ਧਰਤੀ ਉੱਤੇ (ਸੱਤਾ ਬਖ਼ਸ਼ੀ) ਕਿ ਉਹ ਜਿੱਥੇ ਚਾਹੇ ਉੱਥੇ ਹੀ ਰਹੇ। ਅਸੀਂ ਜਿਸ ਨੂੰ ਵੀ ਚਾਹੁੰਦੇ ਹਾਂ ਆਪਣੀਆਂ ਮਿਹਰਾਂ ਬਖ਼ਸ਼ਦੇ ਹਾਂ ਅਤੇ ਅਸੀਂ ਨੇਕ ਲੋਕਾਂ ਦਾ ਬਦਲਾ ਅਜਾਈਂ ਨਹੀਂ ਕਰਦੇ।
Yusuf 12:57
ਅਤੇ ਆਖ਼ਿਰਤ ਦਾ ਬਦਲਾ ਉਹਨਾਂ ਲੋਕਾਂ ਲਈ ਵਧੇਰੇ ਚੰਗਾ ਹੈ, ਜਿਹੜੇ ਈਮਾਨ ਲਿਆਏ ਅਤੇ ਰੱਬ ਤੋਂ ਡਰਦੇ ਹੋਏ ਬੁਰਾਈਆਂ ਤੋਂ ਬਚਦੇ ਰਹੇ।
Yusuf 12:58
ਜਦੋਂ ਯੂਸੁਫ਼ ਦੇ ਭਰਾ ਅਨਾਜ ਲੈਣ ਲਈ (ਮਿਸਰ ਵਿਖੇ) ਗਏ ਤਾਂ ਉਸ (ਯੁਸੂਫ਼) ਨੇ ਉਹਨਾਂ ਭਰਾਵਾਂ ਨੂੰ ਪਛਾਣ ਲਿਆ ਅਤੇ ਉਹਨਾਂ ਨੇ ਉਸ ਨੂੰ ਨਾ ਪਛਾਣਿਆ।
Yusuf 12:59
ਜਦੋਂ ਉਹਨਾਂ ਦਾ ਸਾਮਾਨ ਤਿਆਰ ਕਰ ਦਿਤਾ ਗਿਆ ਫੇਰ ਉਸ (ਯੂਸੁਫ਼ ਨੇ) ਕਿਹਾ ਕਿ ਤੁਸੀਂ ਮੇਰੇ ਕੋਲ ਉਸ ਭਰਾ ਨੂੰ ਵੀ ਨਾਲ ਲੈ ਆਓ, ਜਿਹੜਾ ਤੁਹਾਡੇ ਪਿਤਾ ਤੋਂ ਹੀ ਹੈ। ਕੀ ਤੁਸੀਂ ਇਹ ਨਹੀਂ ਵੇਖਿਆ ਕਿ ਮੈਂ ਪੂਰਾ ਤੋਲ ਕੇ ਦਿੰਦਾ ਹਾਂ ਅਤੇ ਮੈਂ ਚੰਗੀ ਮੇਜ਼ਬਾਨੀ ਕਰਨ ਵਾਲਾ ਹਾਂ ?
Yusuf 12:60
ਜੇ ਤੁਸੀਂ ਉਸ ਨੂੰ ਮੇਰੇ ਕੋਲ ਨਾ ਲਿਆਏ ਤਾਂ ਮੇਰੇ ਵੱਲੋਂ ਤੁਹਾਨੂੰ ਕੋਈ ਤੋਲ (ਅੰਨ-ਦਾਣੇ ਦਾ) ਨਹੀਂ ਮਿਲੇਗਾ, ਸਗੋਂ ਤੁਸੀਂ ਮੇਰੇ ਨੇੜੇ ਵੀ ਨਾ ਢੁਕਣਾ।
Yusuf 12:61
ਉਹਨਾਂ (ਭਰਾਵਾਂ ਨੇ) ਕਿਹਾ ਕਿ ਚੰਗਾ ਅਸੀਂ ਉਸ ਦੇ ਪਿਤਾ ਨੂੰ ਇਸ ਲਈ ਮਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।
Yusuf 12:62
(ਯੂਸੁਫ਼ ਨੇ) ਆਪਣੇ ਸੇਵਾਦਾਰਾਂ ਨੂੰ ਆਖਿਆ ਕਿ ਇਹਨਾਂ ਦੀ ਪੂੰਜੀ (ਰੁਪਿਆ-ਪੈਸਾ) ਇਹਨਾਂ ਦੇ ਸਾਮਾਨ ਦੀਆਂ ਬੋਰੀਆਂ ਵਿਚ ਰੱਖ ਦਿਓ, ਜਦੋਂ ਉਹ ਪਰਤ ਕੇ ਆਪਣੇ ਪਰਿਵਾਰ ਵਿਚ ਜਾਣ ਤਾਂ (ਪੂੰਜੀ ਨੂੰ) ਪਛਾਣ ਲੈਣ। ਹੋ ਸਕਦਾ ਹੈ ਕਿ ਉਹ ਫਿਰ ਮੁੜ (ਮੇਰੇ ਕੋਲ) ਆਉਣ।
Yusuf 12:63
ਜਦੋਂ ਇਹ (ਭਰਾਂ) ਆਪਣੇ ਪਿਤਾ ਕੋਲ ਪਰਤ ਆਏ ਤਾਂ ਆਖਣ ਲੱਗੇ ਕਿ ਪਿਤਾ ਜੀ! ਅੱਗੇ ਤੋਂ ਸਾਨੂੰ ਅਨਾਜ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਸਾਡੇ ਨਾਲ ਸਾਡੇ ਭਰਾ (ਬਿਨਯਮੀਨ) ਨੂੰ ਭੇਜੋ ਤਾਂ ਜੋ ਅਸੀਂ ਬੋਰੀਆਂ ਭਰਕੇ ਅਨਾਜ ਲਿਆਈਏ, ਅਸੀਂ ਇਸ ਦੀ ਰੱਖਿਆ ਕਰਾਂਗੇ।
Yusuf 12:64
(ਪਿਤਾ) ਯਾਕੂਬ ਨੇ ਕਿਹਾ, ਕੀ ਮੈਂ ਇਸ ਬਾਰੇ ਤੁਹਾਡੇ ’ਤੇ ਉਹੋ ਜਿਹਾ ਭਰੋਸਾ ਕਰਾਂ, ਜਿਵੇਂ ਇਸ ਤੋਂ ਪਹਿਲਾਂ ਇਹਦੇ ਭਰਾ (ਯੂਸੁਫ਼) ਬਾਰੇ ਤੁਹਾਡੇ ’ਤੇ ਕੀਤਾ ਸੀ ? ਬਸ ਅੱਲਾਹ ਹੀ ਸਭ ਤੋਂ ਵਧੀਆ ਰਖਵਾਲਾ ਹੈ ਅਤੇ ਉਹੀਓ ਸਭ ਤੋਂ ਵੱਧ ਰਹਿਮ ਕਰਨ ਵਾਲਾ ਹੈ।
Yusuf 12:65
ਜਦੋਂ ਉਹਨਾਂ ਨੇ ਆਪਣਾ ਸਾਮਾਨ ਖੋਲਿਆ ਤਾਂ ਆਪਣੀ ਪੂੰਜੀ ਮੌਜੂਦ ਪਾਈ ਜਿਹੜੀ ਉਹਨਾਂ ਨੂੰ ਵਾਪਸ ਕਰ ਦਿੱਤੀ ਗਈ ਸੀ ਆਖਣ ਲੱਗੇ ਕਿ ਪਿਤਾ ਜੀ! ਸਾਨੂੰ ਹੋਰ ਕੀ ਚਾਹੀਦਾ ਹੈ ? ਵੇਖੋ ਸਾਡੀ ਪੂੰਜੀ ਵੀ ਸਾਨੂੰ ਵਾਪਸ ਕਰ ਛੱਡੀ ਹੈ। ਅਸੀਂ ਆਪਣੇ ਪਰਿਵਾਰ ਲਈ ਅਨਾਜ ਲੈ ਕੇ ਆਵਾਂਗੇ ਅਤੇ ਆਪਣੇ ਭਰਾ ਦੀ ਰਾਖੀ ਵੀ ਕਰਾਂਗੇ। ਅਸੀਂ ਇਕ ਊਂਠ ਦੇ ਭਾਰ ਜਿੰਨਾ ਅਨਾਜ ਲਿਆਵਾਂਗੇ, ਇੰਨਾ ਅਨਾਜ ਤਾਂ ਸਾਨੂੰ ਬਹੁਤ ਅਸਾਨੀ ਨਾਲ ਮਿਲ ਜਾਵੇਗਾ।
Yusuf 12:66
(ਯਾਕੂਬ ਨੇ) ਕਿਹਾ ਕਿ ਮੈਂ ਤਾਂ ਕਦੇ ਵੀ ਉਸ ਨੂੰ ਤੁਹਾਡੇ ਨਾਲ ਨਹੀਂ ਭੇਜਾਂਗਾ ਜਦੋਂ ਤੀਕ ਤੁਸੀਂ ਅੱਲਾਹ ਨੂੰ ਗਵਾਹ ਬਣਾ ਕੇ ਮੈਨੂੰ ਪੱਕਾ ਵਚਨ ਨਾ ਦੇ ਦਿਓ ਕਿ ਤੁਸੀਂ ਇਸ ਨੂੰ ਮੇਰੇ ਕੋਲ ਪਰਤਾ ਕੇ ਲਿਆਓਂਗੇ, ਛੁੱਟ ਇਸ ਤੋਂ ਕਿ ਤੁਸੀਂ ਸਾਰੇ (ਕਿਸੇ ਮੁਸੀਬਤ ਵਿਚ) ਘਿਰ ਜਾਓ। ਜਦੋਂ ਉਹਨਾਂ ਸਭ ਨੇ ਵਚਨ ਦੇ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜੋ ਕੁੱਝ ਵੀ ਆਖਦੇ ਹਾਂ ਅੱਲਾਹ ਉਸ ’ਤੇ ਨਿਗਰਾਨ ਹੈ।
Yusuf 12:67
ਅਤੇ ਉਸ (ਯਾਕੂਬ) ਨੇ ਕਿਹਾ ਕਿ ਹੇ ਮੇਰੇ ਪੁੱਤਰੋ! ਤੁਸੀਂ ਸਾਰੇ ਇਕ ਹੀ ਬੂਹੇ ਤੋਂ (ਸ਼ਹਿਰ ਵਿਚ) ਪ੍ਰਵੇਸ਼ ਨਹੀਂ ਕਰਨ, ਸਗੋਂ ਵੱਖੋ-ਵੱਖ ਬੂਹਿਆਂ ਵਿਚ ਦੀ ਜਾਣਾ। ਮੈਂ ਅੱਲਾਹ ਵੱਲੋਂ ਆਉਣ ਵਾਲੀ ਕਿਸੇ ਵੀ ਚੀਜ਼ (ਮੁਸੀਬਤ) ਨੂੰ ਟਾਲ ਨਹੀਂ ਸਕਦਾ। ਹੁਕਮ ਤਾਂ ਕੇਵਲ ਅੱਲਾਹ ਦਾ ਹੀ ਚਲਦਾ ਹੈ। ਮੇਰਾ ਉਸੇ ’ਤੇ ਪੂਰਾ ਭਰੋਸਾ ਹੈ ਅਤੇ ਹਰ ਭਰੋਸਾ ਕਰਨ ਵਾਲੇ ਨੂੰ ਉਸੇ (ਇਕ ਅੱਲਾਹ) ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।
Yusuf 12:68
ਉਹ ਆਪਣੇ ਪਿਤਾ ਦੀਆਂ ਹਿਦਾਇਤਾਂ ਅਨੁਸਾਰ (ਸ਼ਹਿਰ ਵਿਚ) ਦਾਖ਼ਲ ਹੋਏ ਅਤੇ ਇਹ ਹਿਦਾਇਤਾਂ ਅੱਲਾਹ ਦੀ ਮਰਜ਼ੀ ਤੋਂ ਉਹਨਾਂ ਨੂੰ ਨਹੀਂ ਸੀ ਬਚਾ ਸਕਦੀਆਂ, ਪਰ ਯਾਕੂਬ ਦੇ ਮਨ ਵਿਚ ਇਕ ਇੱਛਾ ਸੀ, ਸੋ ਉਹਨੇ ਪੂਰੀ ਕਰ ਲਈ। ਅਸਲ ਵਿਚ ਉਹ ਸਾਡੇ ਵੱਲੋਂ ਦਿੱਤੀ ਹੋਈ ਸਿੱਖਿਆ ਨਾਲ ਹੀ ਗਿਆਨਵਾਨ ਸੀ, ਪਰ ਬਥੇਰੇ ਲੋਕੀ ਇਹ ਨਹੀਂ ਜਾਣਦੇ।[3]
———
[3] ਦਿਸਣ ਵਾਲੇ ਸਾਧਣਾਂ ਦੀ ਵਰਤੋਂ ਕਰਨਾ ਭਾਵੇਂ ਕਿ ਤਵੱਕਲ ਦੇ ਵਿਰੁੱਧ ਨਹੀਂ ਹੈ ਪਰ ਅੱਲਾਹ ਉੱਤੇ ਹੀ ਵਿਸ਼ਵਾਸ ਰੱਖਣ ਸਭ ਤੋਂ ਵੱਡਾ ਕਰਮ ਹੈ। ਹਦੀਸ ਵਿਚ ਇਸ ਦੀ ਵੱਡੀ ਮਹੱਤਤਾ ਆਈ ਹੈ। ਜਿਵੇਂ ਕਿ ਹਦੀਸ ਵਿਚ ਹੈ ਕਿ ਮੇਰੀ ਉੱਮਤ ਦੇ ਸੱਤਰ ਹਜ਼ਾਰ ਵਿਅਕਤੀ ਬਿਨਾ ਹਿਸਾਬ ਤੋਂ ਜੰਨਤ ਵਿਚ ਜਾਣਗੇ ਅਤੇ ਇਹ ਉਹ ਲੋਕ ਹਨ ਜਿਹੜੇ ਨਾ ਤਾਂ ਦਮ ਕਰਵਾਉਂਦੇ ਹਨ ਅਤੇ ਨਾ ਹੀ ਬਦ ਸ਼ੁਗਨੀ ਲੈਂਦੇ ਹਨ ਸਗੋਂ ਅੱਲਾਹ ਦੀ ਜ਼ਾਤ ਉੱਤੇ ਹੀ ਭਰੋਸਾ ਰਖਦੇ ਹਨ। (ਸਹੀ ਬੁਖ਼ਾਰੀ, ਹਦੀਸ: 6472)
Yusuf 12:69
ਜਦੋਂ ਉਹ ਸਾਰੇ (ਭਰਾ) ਯੂਸੁਫ਼ ਕੋਲ ਪਹੁੰਚ ਗਏ ਤਾਂ ਉਸ (ਯੂਸੁਫ਼) ਨੇ ਆਪਣੇ ਸਕੇ ਭਰਾ (ਬਿਨਯਮੀਨ) ਨੂੰ ਆਪਣੇ ਕੋਲ ਬਿਠਾ ਲਿਆ ਅਤੇ ਆਖਿਆ ਕਿ ਮੈਂ ਤੇਰਾ ਭਰਾ (ਯੂਸੁਫ਼) ਹਾਂ, ਇਹ ਜੋ ਵੀ ਕਰਦੇ ਰਹੇ ਹਨ ਹੁਣ ਤੂੰ ਉਸ ਦੀ ਚਿੰਤਾ ਨਾ ਕਰ।
Yusuf 12:70
ਜਦੋਂ ਉਸ ਨੇ (ਯੂਸੁਫ਼ ਨੇ) ਉਹਨਾਂ ਭਰਾਵਾਂ ਦਾ ਸਾਮਾਨ ਤਿਆਰ ਕਰਵਾ ਦਿੱਤਾ ਤਾਂ ਆਪਣੇ ਭਰਾ ਦੇ ਸਾਮਾਨ ਵਿਚ ਇਕ ਪਿਆਲਾ ਰੱਖ ਦਿੱਤਾ, ਫੇਰ ਇਕ ਐਲਾਨ ਕਰਨ ਵਾਲੇ ਨੇ ਆਵਾਜ਼ ਦਿੱਤੀ ਕਿ ਹੇ ਕਾਫ਼ਲੇ ਵਾਲਿਓ! ਤੁਸੀਂ ਤਾਂ ਚੋਰ ਹੋ।
Yusuf 12:71
ਉਹਨਾਂ ਨੇ ਪਰਤ ਕੇ ਪੁੱਛਿਆ ਕਿ ਤੁਹਾਡੀ ਕਿਹੜੀ ਚੀਜ਼ ਗੁਆਚੀ ਹੈ ?
Yusuf 12:72
(ਆਵਜ਼ ਦੇਣ ਵਾਲੇ ਨੇ) ਕਿਹਾ ਕਿ ਅਸੀਂ ਬਾਦਸ਼ਾਹ ਦਾ ਪਿਆਲਾ ਗੁਆਚਿਆ ਵੇਖ ਰਹੇ ਹਾਂ। ਜਿਹੜਾ ਕੋਈ ਉਸ ਨੂੰ ਲਿਆ ਕੇ ਦੇਵੇਗਾ ਉਸ ਲਈ ਇਕ ਊਂਠ ਦੇ ਭਾਰ ਜਿੰਨਾ (ਅਨਾਜ) ਇਨਾਮ ਨਿਯਤ ਹੈ। ਮੈਂ ਇਸ ਗੱਲ ਦੀ ਜ਼ਮਾਨਤ ਦਿੰਦਾ ਹਾਂ।
Yusuf 12:73
ਉਹਨਾਂ (ਭਰਾਵਾਂ) ਨੇ ਆਖਿਆ ਕਿ ਅੱਲਾਹ ਦੀ ਕਸਮ ਤੁਸੀਂ ਤਾਂ ਭਲੀ-ਭਾਂਤ ਜਾਣਦੇ ਹੋ ਕਿ ਅਸੀਂ ਇੱਥੇ ਫ਼ਸਾਦ ਫੈਲਾਉਣ ਨਹੀਂ ਆਏ ਅਤੇ ਨਾ ਹੀ ਅਸੀਂ ਚੋਰ ਹਾਂ।
Yusuf 12:74
ਸਰਕਾਰੀ ਕਰਮਚਾਰੀਆਂ ਨੇ ਉਹਨਾਂ ਨੂੰ ਪੁੱਛਿਆ, ਚੰਗਾ ਚੋਰ ਦੀ ਸਜ਼ਾ ਕੀ ਹੋਵੇਗੀ ਜੇ ਤੁਸੀਂ ਝੂਠੇ ਸਿੱਧ ਹੋ ਗਏ।
Yusuf 12:75
ਜਵਾਬ ਵਿਚ ਕਿਹਾ ਕਿ ਉਹਦੀ ਸਜ਼ਾ ਤਾਂ ਇਹੋ ਹੈ ਕਿ ਜਿਸ ਦੇ ਸਾਮਾਨ ਵਿਚ (ਤੋਲ) ਨਿਕਲੇ ਉਹੀਓ ਬਦਲੇ ਵਿਚ ਰੱਖਿਆ ਜਾਵੇ, ਅਸੀਂ ਤਾਂ ਜ਼ਾਲਮਾਂ (ਚੋਰਾਂ) ਨੂੰ ਇਹੋ ਸਜ਼ਾ ਦਿੰਦੇ ਹੈ।
Yusuf 12:76
ਸੋ ਯੂਸੁਫ਼ ਨੇ ਆਪਣੇ ਭਰਾ (ਬਿਨਯਮੀਨ) ਦੇ ਸਾਮਾਨ ਦੀ ਤਲਾਸ਼ੀ ਤੋਂ ਪਹਿਲਾਂ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਫੇਰ ਉਸ ਪਿਆਲੇ ਨੂੰ ਆਪਣੇ ਭਰਾ ਦੇ ਸਾਮਾਨ ਵਿੱਚੋਂ ਕੱਢਿਆ। ਇਸ ਤਰ੍ਹਾਂ ਅਸੀਂ ਯੂਸੁਫ਼ ਦੀ ਸਹਾਇਤਾ ਲਈ ਇਹ ਤਦਬੀਰ ਕੀਤੀ, ਕਿਉਂ ਜੋ ਇਸ (ਮਿਸਰ ਦੇ) ਬਾਦਸ਼ਾਹ ਦੇ ਕਾਨੂੰਨ ਅਨੁਸਾਰ ਇਹ (ਯੂਸੁਫ਼) ਆਪਣੇ ਭਰਾ ਨੂੰ ਨਹੀਂ ਸੀ ਰੱਖ ਸਕਦਾ, ਛੁੱਟ ਇਸ ਤੋਂ ਕਿ ਅੱਲਾਹ ਇਹੋ ਚਾਹੁੰਦਾ ਸੀ। ਅਸਾਂ ਜਿਸ ਦੇ ਵੀ ਚਾਹੁੰਦੇ ਹਾਂ ਉਸ ਦੇ ਦਰਜੇ ਉੱਚੇ ਕਰ ਦਿੰਦੇ ਹਾਂ। ਹਰ ਗਿਆਨ ਰੱਖਣ ਵਾਲੇ ਤੋਂ ਵੱਧ ਗਿਆਨ ਰੱਖਣ ਵਾਲਾ (ਅੱਲਾਹ) ਬੈਠਾ ਹੈ।
Yusuf 12:77
ਉਹਨਾਂ (ਭਰਾਵਾਂ) ਨੇ ਆਖਿਆ ਕਿ ਜੇ ਇਹ (ਬਿਨਯਮੀਨ) ਨੇ ਚੋਰੀ ਕੀਤੀ ਹੈ (ਤਾਂ ਕੋਈ ਹੈਰਾਨੀ ਨਹੀਂ) ਇਹਦਾ ਭਰਾ (ਯੂਸੁਫ਼) ਵੀ ਪਹਿਲਾਂ ਚੋਰੀਆਂ ਕਰ ਚੁੱਕਿਆ ਹੈ। ਯੂਸੁਫ਼ ਨੇ ਇਸ ਗੱਲ ਨੂੰ ਮਨ ਵਿਚ ਹੀ ਲੁਕਾ ਲਿਆ ਅਤੇ ਇਹਨਾਂ ਦੇ ਸਾਹਮਣੇ ਸਪਸ਼ਟ ਨਹੀਂ ਹੋਣ ਦਿੱਤਾ (ਕਿ ਉਹੀਓ ਯੂਸੁਫ਼ ਹੈ ਅਤੇ ਮਨ ਵਿਚ) ਆਖਿਆ ਕਿ ਤੁਸੀਂ ਘਟੀਆ ਦਰਜੇ ਦੇ ਲੋਕ ਹੋ। ਜੋ ਤੁਸੀਂ ਬਿਆਨ ਕਰ ਰਹੇ ਹੋ ਉਸ ਨੂੰ ਅੱਲਾਹ ਭਲੀ-ਭਾਂਤ ਜਾਣਦਾ ਹੈ।
Yusuf 12:78
ਉਹਨਾਂ ਭਰਾਵਾਂ ਨੇ ਆਖਿਆ ਕਿ ਹੇ ਮਿਸਰ ਦੇ ਹਾਕਮ! ਇਸ ਦਾ ਪਿਤਾ ਬਹੁਤ ਹੀ ਬਿਰਦ ਹੈ। ਤੁਸੀਂ ਇਹ ਦੇ ਬਦਲੇ ਵਿਚ ਸਾਡੇ ਵਿੱਚੋਂ ਕਿਸੇ ਨੂੰ ਰੱਖ ਲਵੋ, ਅਸੀਂ ਵੇਖਦੇ ਹਾਂ ਕਿ ਤੁਸੀਂ ਬਹੁਤ ਹੀ ਅਹਿਸਾਨ ਕਰਨ ਵਾਲੇ ਵਿਅਕਤੀ ਹੋ।
Yusuf 12:79
(ਯੂਸੁਫ਼ ਨੇ) ਕਿਹਾ, ਅਸੀਂ ਜਿਸ ਦੇ ਕੋਲੋਂ ਆਪਣੀ (ਗੁਆਚੀ) ਹੋਈ ਚੀਜ਼ ਪ੍ਰਾਪਤ ਕੀਤੀ ਹੈ ਉਸ ਨੂੰ ਛੱਡ ਕੇ ਦੂਜੇ ਨੂੰ ਕੈਦ ਕਰਨ ਤੋਂ ਅੱਲਾਹ ਦੀ ਪਨਾਹ ਮੰਗਦੇ ਹਾਂ। ਇੰਜ ਤਾਂ ਅਸੀਂ ਨਾ-ਇਨਸਾਫ਼ੀ ਕਰਨ ਵਾਲਿਆਂ ਵਿੱਚੋਂ ਹੋ ਜਾਵਾਂਗੇ।
Yusuf 12:80
ਜਦੋਂ ਉਹ (ਭਰਾ) ਉਸ (ਯੂਸੁਫ਼) ਤੋਂ ਨਿਰਾਸ਼ ਹੋ ਗਏ ਤਾਂ ਅੱਡ ਬੈਠ ਕੇ ਸਲਾਹਾਂ ਕਰਨ ਲੱਗੇ (ਕੀ ਹੁਣ ਕੀ ਕਰੀਏ) ਇਹਨਾਂ ਵਿੱਚੋਂ ਜਿਹੜਾ ਸਭ ਤੋਂ ਵੱਡਾ ਸੀ ਉਸ ਨੇ ਆਖਿਆ, ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਪਿਤਾ ਨੇ ਤੁਹਾਥੋਂ ਅੱਲਾਹ ਦੀ ਕਸਮ ’ਤੇ ਪੱਕਾ ਵਚਨ ਲਿਆ ਸੀ। ਇਸ ਤੋਂ ਪਹਿਲਾਂ ਯੂਸੁਫ਼ ਦੇ ਮਾਮਲੇ ਵਿਚ ਤੁਸੀਂ ਗ਼ਲਤੀ ਕਰ ਚੁੱਕੇ ਹੋ। ਹੁਣ ਮੈਂ ਤਾਂ ਇੱਥੋਂ ਜਾਵਾਂਗਾ ਨਹੀਂ ਜਦੋਂ ਤੀਕ ਮੇਰੇ ਪਿਤਾ ਜੀ ਮੈਨੂੰ (ਘਰ ਆਉਣ ਦੀ) ਆਗਿਆ ਨਾ ਦੇਣ ਜਾਂ ਅੱਲਾਹ ਹੀ ਮੇਰੇ ਮਾਮਲੇ ਵਿਚ ਕੋਈ ਫ਼ੈਸਲਾ ਕਰ ਦੇਵੇ, ਉਹੀਓ ਵਧੀਆ ਫ਼ੈਸਲਾ ਕਰਨ ਵਾਲਾ ਹੈ।
Yusuf 12:81
ਸੋ ਤੁਸੀਂ ਆਪਣੇ ਪਿਤਾ ਜੀ ਕੋਲ ਜਾਓ ਅਤੇ ਕਹੋ ਕਿ ਪਿਤਾ ਜੀ! ਤੁਹਾਡੇ ਸਾਹਿਬਜ਼ਾਦੇ ਨੇ ਚੋਰੀ ਕੀਤੀ ਹੈ, ਅਸੀਂ ਤਾਂ ਉਹੀਓ ਆਖਿਆ ਹੈ ਜੋ ਅਸੀਂ ਜਾਣਦੇ ਹਾਂ। ਹਾਂ! ਸਾਨੂੰ ਗ਼ੈਬ (ਪਰੋਖ) ਦਾ ਗਿਆਨ ਨਹੀਂ ਹੈ।
Yusuf 12:82
ਤੁਸੀਂ ਉਸ ਬਸਤੀ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਲਓ ਜਿੱਥੇ ਅਸੀਂ ਗਏ ਸੀ, ਉਸ ਕਾਫ਼ਲੇ ਤੋਂ ਵੀ ਪੁੱਛ ਲਵੋ ਜਿਸ ਨਾਲ ਅਸੀਂ ਆਏ ਹਾਂ, ਅਸੀਂ ਬਿਲਕੁਲ ਸੱਚ ਬੋਲਦੇ ਹਾਂ।
Yusuf 12:83
(ਯਾਕੂਬ ਨੇ) ਕਿਹਾ ਕਿ (ਹਕੀਕਤ ਇਹ ਨਹੀਂ) ਤੁਹਾਡੇ ਲਈ ਤੁਹਾਡੇ ਮਨ ਨੇ ਇਕ ਝੂਠ ਗੱਲ ਨੂੰ ਬਣਾ ਸੰਵਾਰ ਲਿਆ ਹੈ। ਬਸ ਹੁਣ ਸਬਰ ਕਰਨਾ ਹੀ ਬਿਹਤਰ ਹੈ। ਹੋ ਸਕਾਦ ਹੈ ਕਿ ਅੱਲਾਹ ਉਹਨਾਂ ਸਭ (ਦੋਹਾਂ ਭਰਾਵਾਂ) ਨੂੰ ਮੇਰੇ ਨਾਲ ਲਿਆ ਮਲਾਵੇ ਉਹੀਓ ਗਿਆਨਵਾਨ ਤੇ ਹਿਕਮਤਾਂ ਵਾਲਾ ਹੈ।
Yusuf 12:84
ਇਹ ਕਹਿ ਕੇ (ਪਿਤਾ ਨੇ) ਉਹਨਾਂ ਤੋਂ ਮੂੰਹ ਮੋੜ ਲਿਆ ਅਤੇ ਆਖਿਆ ਕਿ ਹਾਏ ਯੂਸੁਫ਼! ਉਸ ਦੀਆਂ ਅੱਖਾਂ (ਯੂਸੁਫ਼ ਦੇ) ਗ਼ਮ ਵਿਚ (ਰੋ ਰੋ ਕੇ) ਚਿੱਟੀਆਂ ਹੋ ਗਈਆਂ ਸਨ ਅਤੇ (ਗ਼ਮ ਨਾਲ ਉਸ ਦਾ ਦਿਲ) ਭਰਿਆ ਹੋਇਆ ਸੀ।
Yusuf 12:85
ਪੁੱਤਰਾਂ ਨੇ ਕਿਹਾ, ਅੱਲਾਹ ਦੀ ਕਸਮ! ਤੁਸੀਂ ਤਾਂ ਬਸ ਯੂਸੁਫ਼ ਨੂੰ ਹੀ ਯਾਦ ਕਰਦੇ ਰਹਿੰਦੇ ਹੋ, ਇੱਥੋਂ ਤੀਕ ਕਿ ਤੁਸੀਂ ਜਾਂ ਤਾਂ ਰੋਗ ਲਗਾ ਬੈਠੋਗੇ ਜਾਂ ਪ੍ਰਾਣ ਤਿਆਗ ਦਿਓਗੇ।
Yusuf 12:86
ਉਹਨਾਂ (ਯਾਕੂਬ) ਨੇ ਆਖਿਆ ਕਿ ਮੈਂ ਤਾਂ ਆਪਣੀਆਂ ਪਰੇਸ਼ਾਨੀਆਂ ਅਤੇ ਦੁਖੜਿਆਂ ਦੀ ਫ਼ਰਿਆਦ ਅੱਲਾਹ ਕੋਲੇ ਹੀ ਕਰਦਾ ਹਾਂ। ਮੈਂ ਅੱਲਾਹ ਵੱਲੋਂ ਉਹ ਕੁੱਝ ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ।
Yusuf 12:87
ਹੇ ਮੇਰੇ ਪੁੱਤਰੋ! ਜਾਓ! ਤੇ ਯੂਸੁਫ਼ ਅਤੇ ਉਸ ਦੇ ਭਰਾ ਦੀ ਚੰਗੀ ਤਰ੍ਹਾਂ ਭਾਲ ਕਰੋ। ਅੱਲਾਹ ਦੀਆਂ ਮਿਹਰਾਂ ਤੋਂ ਬੇ-ਆਸ ਨਾ ਹੋਵੋ। ਅੱਲਾਹ ਦੀਆਂ ਮਿਹਰਾਂ ਤੋਂ ਕਾਫ਼ਿਰ ਹੀ ਨਿਰਾਸ਼ ਹੁੰਦੇ ਹਨ।
Yusuf 12:88
ਜਦੋਂ ਉਹ ਸਾਰੇ ਭਰਾ ਯੂਸੁਫ਼ ਕੋਲ ਪਹੁੰਚੇ ਤਾਂ ਆਖਣ ਲੱਗੇ ਕਿ ਹੇ ਅਜ਼ੀਜ਼ (ਹਾਕਮ)! ਸਾਨੂੰ ਤੇ ਸਾਡੇ ਪਰਿਵਾਰ ਨੂੰ ਬਹੁਤ ਹੀ ਦੁਖ ਪਹੁੰਚਿਆ ਹੈ। ਅਸੀਂ ਤੁੱਛ ਜਿਹੀ ਪੂੰਜੀ ਲੈ ਕੇ ਆਏ ਹਾਂ, ਤੁਸੀਂ ਸਾਨੂੰ ਪੂਰਾ ਅਨਾਜ (ਭਾਵ ਸਾਡਾ ਬਣਦਾ ਹਿੱਸਾ) ਦੇ ਦਿਓ ਅਤੇ ਸਾਨੂੰ ਪੁੰਨ-ਦਾਨ (ਖ਼ੈਰਾਤ) ਵੀ ਦਿਓ। ਅੱਲਾਹ ਪੁੰਨ-ਦਾਨ ਕਰਨ ਵਾਲਿਆਂ ਨੂੰ ਚੰਗਾ ਬਦਲਾ ਦਿੰਦਾ ਹੈ।
Yusuf 12:89
ਯੂਸੁਫ਼ ਨੇ ਆਖਿਆ, ਕੀ ਤੁਸੀਂ ਜਾਣਦੇ ਵੀ ਹੋ ਕਿ ਤੁਸੀਂ ਯੂਸੁਫ਼ ਅਤੇ ਉਸ ਦੇ ਭਰਾ ਨਾਲ ਨਾਦਾਨੀ ਵਿਚ ਕੀ ਕੀਤਾ ਸੀ, ਜਦੋਂ ਤੁਸੀਂ ਨਾਦਾਨ ਸੀ ?
Yusuf 12:90
ਉਹ (ਭਰਾ) ਬੋਲੇ, ਕੀ ਤੂੰ ਹੀ ਯੂਸੁਫ਼ ਹੈ ? ਕਿਹਾ ਹਾਂ! ਮੈਂ ਹੀ ਯੂਸੁਫ਼ ਹਾਂ ਅਤੇ ਇਹ ਮੇਰਾ ਭਰਾ ਹੈ, ਅੱਲਾਹ ਨੇ ਸਾਡੇ ’ਤੇ ਮਿਹਰ ਕੀਤੀ ਹੈ। ਬੇਸ਼ੱਕ ਜਿਹੜਾ ਵੀ ਵਿਅਕਤੀ ਪਰਹੇਜ਼ਗਾਰੀ ਤੇ ਸਬਰ ਕਰਦਾ ਹੈ ਤਾਂ ਅੱਲਾਹ ਕਿਸੇ ਨੇਕੀ ਕਰਨ ਵਾਲਿਆਂ ਦਾ ਬਦਲਾ ਅਜਾਈਂ ਨਹੀਂ ਕਰਦਾ।
Yusuf 12:91
ਉਹਨਾਂ (ਭਰਾਵਾਂ) ਨੇ ਆਖਿਆ, ਅੱਲਾਹ ਦੀ ਕਸਮ! ਅੱਲਾਹ ਨੇ ਤੁਹਾਨੂੰ ਸਾਡੇ ’ਤੇ ਵਡਿਆਈ ਬਖ਼ਸ਼ੀ ਹੈ ਅਤੇ ਇਹ ਵੀ ਸੱਚ ਹੈ ਕਿ ਅਸੀਂ ਹੀ ਦੋਸ਼ੀ ਸਾਂ।
Yusuf 12:92
(ਯੂਸੁਫ਼ ਨੇ) ਜਵਾਬ ਦਿੱਤਾ ਕਿ ਅੱਜ ਤੁਹਾਡੇ ਸਿਰ ਕੋਈ ਦੋਸ਼ ਨਹੀਂ ਅੱਲਾਹ ਤੁਹਾਨੂੰ ਖਿਮਾ ਕਰੇ, ਉਹ ਸਭ ਤੋਂ ਵਧੇਰੇ ਮਿਹਰਬਾਨ ਹੈ।[4]
———
[4] ਅੱਲਾਹ ਦੀ ਮਿਹਰਾਂ ਦਾ ਅੰਦਾਜ਼ਾ ਇਸ ਹਦੀਸ ਤੋਂ ਕੀਤਾ ਜਾ ਸਕਦਾ ਹੈ ਜਿਸ ਵਿਚ ਰਸੂਲ (ਸ:) ਨੇ ਫਰਮਾਇਆ ਕਿ ਜਦੋਂ ਅੱਲਾਹ ਨੇ ਰਹਿਮਤ ਨੂੰ ਪੈਦਾ ਕੀਤਾ ਸੀ ਤਾਂ ਉਸ ਦੇ ਸੌ ਹਿੱਸੇ ਕੀਤੇ ਸੀ ਇਸ ਵਿਚੋਂ 99 ਹਿੱਸੇ ਆਪਣੇ ਕੋਲ ਰੱਖ ਲਏ ਅਤੇ ਉਸ ਦਾ ਇਕ ਹਿੱਸਾ ਆਪਣੀ ਮਖਲੂਕ ਲਈ ਭੇਜ ਦਿਤਾ। ਜੇ ਕਾਫ਼ਿਰ ਇਹ ਜਾਣ ਲੈਣ ਕਿ ਅੱਲਾਹ ਕੋਲ ਕਿੰਨੀ ਰਹਿਮਤ ਹੈ ਤਾਂ ਉਹ ਕਦੀ ਵੀ ਜੰਨਤ ਤੋਂ ਬੇਆਸ ਨਹੀਂ ਹੋਣਗੇ ਅਤੇ ਜੇ ਮੋਮਿਨ ਇਹ ਜਾਣ ਲਵੇ ਕਿ ਅੱਲਾਹ ਕੋਲ ਕਿੰਨਾ ਅਜ਼ਾਬ ਹੈ ਤਾਂ ਉਹ ਕਦੀ ਵੀ ਨਰਕ ਤੋਂ ਬੇ-ਡਰ ਨਹੀਂ ਰਹੇਗਾ। (ਸਹੀ ਬੁਖ਼ਾਰੀ, ਹਦੀਸ: 6469)
Yusuf 12:93
ਤੁਸੀਂ ਇਹ ਕੁੜਤਾ ਮੇਰੇ ਪਿਤਾ ਦੇ ਮੂੰਹ ’ਤੇ ਲਿਜਾ ਕੇ ਪਾ ਦਿਓ, ਉਹ ਵੇਖਣ ਲੱਗ ਜਾਣਗੇ ਅਤੇ ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਮੇਰੇ ਕੋਲ ਲੈ ਆਓ।
Yusuf 12:94
ਜਦੋਂ ਉਹ (ਭਰਾਵਾਂ ਦਾ) ਕਾਫ਼ਲਾ (ਮਿਸਰ ਤੋਂ) ਟੁਰਿਆ ਤਾਂ ਉਹਨਾਂ ਦੇ ਪਿਤਾ (ਯਾਕੂਬ) ਨੇ ਆਖਿਆ ਕਿ ਮੈਨੂੰ ਤਾਂ ਯੂਸੁਫ਼ ਦੀ ਖ਼ੁਸ਼ਬੂ ਆ ਰਹੀ ਹੈ, ਜੇ ਤੁਸੀਂ ਇਹ ਨਾ-ਸਮਝੋ ਕਿ ਮੈਂ ਸਠਿਆ ਗਿਆ ਹਾਂ।
Yusuf 12:95
ਉਹ ਭਰਾ ਆਖਣ ਲੱਗੇ ਕਿ ਕਸਮ ਰੱਬ ਦੀ ਤੁਸੀਂ ਤਾਂ ਉਹੀਓ ਪੁਰਾਣੇ ਸੁਦਾਅ ਵਿਚ ਪਏ ਹੋਏ ਹੋ।
Yusuf 12:96
ਜਦੋਂ ਖ਼ੁਸ਼ਖ਼ਬਰੀ ਦੇਣ ਵਾਲੇ ਨੇ ਆ ਕੇ ਉਹਨਾਂ (ਯਾਕੂਬ) ਦੇ ਮੂੰਹ ’ਤੇ ਉਹ (ਯੂਸੁਫ਼ ਵੱਲੋਂ ਦਿੱਤਾ ਗਿਆ) ਕੁੜਤਾ ਪਾਇਆ, ਉਸੇ ਸਮੇਂ ਉਹਨਾਂ ਦੀ ਅੱਖਾਂ ਦੀ ਜੋਤ ਪਰਤ ਆਈ। (ਯਾਕੂਬ ਨੇ) ਕਿਹਾ ਕਿ ਮੈਂ ਤੁਹਾਨੂੰ ਕਹਿੰਦਾ ਨਹੀਂ ਸੀ ਕਿ ਮੈਂ ਅੱਲਾਹ ਵੱਲੋਂ ਉਹ ਗੱਲਾਂ ਜਾਣਦਾ ਹਾਂ ਜਿਹੜੀਆਂ ਤੁਸੀਂ ਨਹੀਂ ਜਾਣਦੇ।
Yusuf 12:97
ਉਹਨਾਂ (ਪੁਤਰਾਂ) ਨੇ ਆਖਿਆ ਕਿ ਪਿਤਾ ਜੀ! ਤੁਸੀਂ ਸਾਡੇ ਗੁਨਾਹਾਂ ਦੀ ਬਖ਼ਸ਼ਿਸ਼ ਲਈ (ਰੱਬ ਕੋਲੋਂ) ਦੁਆ ਕਰੋ, ਅਸੀਂ ਸੱਚ ਮੁਚ ਦੋਸ਼ੀ ਹਾਂ।
Yusuf 12:98
(ਯਾਕੂਬ ਨੇ) ਕਿਹਾ ਕਿ ਚੰਗਾ ਮੈਂ ਆਪਣੇ ਰੱਬ ਤੋਂ ਤੁਹਾਡੇ ਲਈ ਛੇਤੀ ਹੀ ਬਖ਼ਸ਼ਿਸ਼ ਦੀ ਦੁਆ ਕਰਾਂਗਾ, ਉਹ ਤਾਂ ਬਹੁਤ ਹੀ ਬਖ਼ਸ਼ਣਹਾਰ ਅਤੇ ਅਤਿ ਮਿਹਰਾਂ ਕਰਨ ਵਾਲਾ ਹੈ।
Yusuf 12:99
ਜਦੋਂ ਪੂਰਾ ਪਰਿਵਾਰ ਯੂਸੁਫ਼ ਦੇ ਕੋਲ ਪਹੁੰਚ ਗਿਆ ਤਾਂ ਯੂਸੁਫ਼ ਨੇ ਆਪਣੇ ਮਾਂ-ਪਿਓ ਨੂੰ ਆਪਣੇ ਨਾਲ ਥਾਂ ਦਿੱਤੀ ਅਤੇ ਕਿਹਾ ਕਿ ਤੁਸੀਂ ਸਾਰੇ ਮਿਸਰ ਵਿਚ ਆ ਵਸੋ, ਜੇ ਅੱਲਾਹ ਨੂੰ ਮਨਜ਼ੂਰ ਹੋਇਆ ਤਾਂ ਤੁਸੀਂ ਸਾਰੇ ਅਮਨ ਸ਼ਾਂਤੀ ਨਾਲ ਰਹੋਗੇ।
Yusuf 12:100
ਉਸ (ਯੂਸੂਫ਼) ਨੇ ਆਪਣੇ ਮਾਂ-ਪਿਓ ਨੂੰ ਤਖ਼ਤ ’ਤੇ ਉੱਚਾ ਕਰਕੇ ਬਿਠਾਇਆ ਅਤੇ ਸਾਰੇ (ਗਿਆਰਾਂ ਭਰਾ) ਉਸ ਦੇ ਅੱਗੇ ਝੁਕ ਗਏ ਤੱਦ ਯੂਸੁਫ਼ ਨੇ ਕਿਹਾ ਕਿ ਪਿਤਾ ਜੀ! ਇਹ ਮੇਰੇ ਪਹਿਲੇ ਸੁਪਨੇ ਦੀ ਤਾਅਬੀਰ ਹੈ, ਮੇਰੇ ਰੱਬ ਨੇ ਉਸ ਨੂੰ ਸੱਚ ਕਰ ਵਿਖਾਇਆ। ਉਸ ਨੇ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ, ਮੈਨੂੰ ਜੇਲ ਵਿੱਚੋਂ ਬਾਹਰ ਕੱਢਿਆ ਅਤੇ ਤੁਹਾਨੂੰ (ਪਿੰਡ ਵਿੱਚੋਂ) ਇੱਥੇ (ਮਿਸਰ ਵਿਚ) ਲਿਆਇਆ ਜਦ ਕਿ ਸ਼ੈਤਾਨ ਨੇ ਮੇਰੇ ਤੇ ਮੇਰੇ ਭਰਾਵਾਂ ਵਿਚਾਲੇ ਵਿਗਾੜ ਪਾ ਦਿੱਤਾ ਸੀ। ਮੇਰਾ ਰੱਬ ਜੋ ਵੀ ਚਾਹੁੰਦਾ ਹੈ ਉਸ ਲਈ ਵਧੀਆ ਉੱਪਰਾਲੇ ਕਰਦਾ ਹੈ, ਬੇਸ਼ੱਕ ਉਹ ਹਰ ਗੱਲ ਜਾਣਨ ਵਾਲਾ ਤੇ ਹਿਕਮਤਾਂ ਵਾਲਾ ਹੈ।
Yusuf 12:101
(ਯੂਸੁਫ਼ ਨੇ ਦੁਆ ਕਰਦੇ ਹੋਏ ਕਿਹਾ ਕਿ) ਹੇ ਮੇਰੇ ਪਾਲਣਹਾਰ! ਤੈਨੇ ਹੀ ਮੈਨੂੰ ਸੱਤਾ ਬਖ਼ਸ਼ੀ ਹੈ ਅਤੇ ਮੈਨੂੰ ਸੁਪਨਿਆਂ ਦੀ ਤਾਅਬੀਰ ਸਿਖਾਈ ਹੈ। ਹੇ ਅਕਾਸ਼ ਤੇ ਧਰਤੀ ਦੇ ਸਿਰਜਣਹਾਰ! ਤੂੰ ਹੀ ਲੋਕ-ਪਰਲੋਕ ਵਿਚ ਮੇਰੇ ਕੰਮ ਸਵਾਰਨ ਵਾਲਾ ਹੈ। ਤੂੰ ਮੇਰਾ ਅੰਤ ਇਸਲਾਮ ’ਤੇ ਹੀ ਕਰੀਂ ਅਤੇ (ਪਰਲੋਕ ਵਿਚ) ਮੇਰਾ ਸਾਥ ਨੇਕ ਲੋਕਾਂ ਨਾਲ ਹੋਵੇ।
Yusuf 12:102
(ਹੇ ਮੁਹੰਮਦ ਸ:!) ਇਹ ਪੋਰਖ (ਗ਼ੈਬ) ਦੀਆਂ ਕੁੱਝ ਖ਼ਬਰਾਂ ਹਨ ਜਿਹੜੀਆਂ ਅਸੀਂ (ਅੱਲਾਹ) ਤੁਹਾਡੇ ਵੱਲ ਵਹੀ ਕਰ ਰਹੇ ਹਾਂ। ਤੁਸੀਂ ਉਹਨਾਂ (ਯੂਸੁਫ਼ ਦੇ ਭਰਾਵਾਂ) ਦੇ ਸੰਗ ਨਹੀਂ ਸੀ ਜਦੋਂ ਉਹਨਾਂ ਨੇ ਆਪਣੀ ਇਕ ਗੱਲ ’ਤੇ ਸਹਿਮਤੀ ਪ੍ਰਗਟਾਈ ਸੀ ਅਤੇ ਉਹ (ਯੂਸੁਫ਼ ਦੇ ਵਿਰੁੱਧ) ਚਾਲਾਂ ਚੱਲ ਰਹੇ ਸੀ।
Yusuf 12:103
(ਹੇ ਨਬੀ ਸ:!) ਤੁਸੀਂ ਭਾਵੇਂ ਕਿੰਨਾਂ ਵੀ ਚਾਹੋ ਪਰ ਵਧੇਰੇ ਲੋਕ ਈਮਾਨ ਲਿਆਉਣ ਵਾਲੇ ਨਹੀਂ।
Yusuf 12:104
ਜਦ ਕਿ ਤੁਸੀਂ ਉਹਨਾਂ ਤੋਂ ਕੋਈ ਬਦਲਾ ਵੀ ਨਹੀਂ ਭਾਲਦੇ। ਇਹ (.ਕੁਰਆਨ) ਸਾਰੀ ਦੁਨੀਆਂ ਦੇ ਲੋਕਾਂ ਲਈ ਨਸੀਹਤ ਹੈ।
Yusuf 12:105
ਅਕਾਸ਼ ਤੇ ਧਰਤੀ ਵਿਚ ਬਥੇਰੀਆਂ ਅਜਿਹੀਆਂ ਨਿਸ਼ਾਨੀਆਂ ਹਨ ਜਿਨ੍ਹਾਂ ਕੋਲ ਦੀ ਇਹ ਕਾਫ਼ਿਰ ਮੂੰਹ ਮੋੜ ਕੇ ਲੰਘ ਜਾਂਦੇ ਹਨ, ਪਰ ਰਤਾ ਵੀ ਧਿਆਨ ਨਹੀਂ ਦਿੰਦੇ।
Yusuf 12:106
ਇਹਨਾਂ ਲੋਕਾਂ ਵਿਚ ਬਥੇਰੇ ਲੋਕ ਅੱਲਾਹ ’ਤੇ ਈਮਾਨ ਰੱਖਦੇ ਹੋਏ ਵੀ ਮੁਸ਼ਰਿਕ ਹੀ ਹੁੰਦੇ ਹਨ (ਭਾਵ ਰੱਬ ਦੇ ਪੂਜਾ ਵੀ ਕਰਦੇ ਹਨ ਅਤੇ ਨਾਲ ਹੋਰ ਇਸ਼ਟਾਂ ਦੀ ਵੀ)।
Yusuf 12:107
ਕੀ ਉਹਨਾਂ ਮੁਸ਼ਿਰਕਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਕਿ ਉਹਨਾਂ ਕੋਲ ਅੱਲਾਹ ਦੇ ਅਜ਼ਾਬਾਂ ਵਿੱਚੋਂ ਕੋਈ ਵੀ ਅਜ਼ਾਬ ਆ ਜਾਵੇ ਜਾਂ ਉਹਨਾਂ ’ਤੇ ਅਚਣਚੇਤ ਕਿਆਮਤ ਆ ਜਾਵੇ ਅਤੇ ਉਹਨਾਂ ਨੂੰ ਖ਼ਬਰ ਵੀ ਨਾ ਹੋਵੇ।
Yusuf 12:108
(ਹੇ ਨਬੀ ਸ:!) ਆਖ ਦਿਓ ਕਿ ਇਹੋ ਮੇਰੀ ਰਾਹ ਹੈ ਮੈਂ ਤੁਹਾਨੂੰ ਅੱਲਾਹ ਵੱਲ ਬਲਾਉਂਦਾ ਹਾਂ। ਮੈਂ ਅਤੇ ਉਹ ਲੋਕ ਜਿਹੜੇ ਮੇਰੇ ਪੈਰੋਕਾਰ ਹਨ ਪੂਰੇ ਵਿਸ਼ਵਾਸ ਤੇ ਸੂਝ-ਬੂਝ ’ਤੇ ਖੜ੍ਹੇ ਹਾਂ। ਅੱਲਾਹ ਪਾਕ ਹੈ ਅਤੇ ਮੈਂ ਮੁਸ਼ਰਿਕਾਂ ਵਿੱਚੋਂ ਨਹੀਂ।
Yusuf 12:109
(ਹੇ ਨਬੀ!) ਤੁਹਾਥੋਂ ਪਹਿਲਾਂ ਅਸੀਂ ਜਿੰਨੇ ਵੀ ਰਸੂਲ ਘੱਲੇ ਉਹ ਸਾਰੇ ਹੀ ਮਰਦ ਸੀ ਜਿਨ੍ਹਾਂ ਵੱਲ ਅਸੀਂ ਆਪਣੀ ਵਹੀ ਭੇਜਦੇ ਸੀ ਅਤੇ ਉਹ ਬਸਤੀਆਂ ਵਿਚ ਰਹਿਣ ਵਾਲੇ ਸਨ। ਕੀ ਉਹਨਾਂ ਲੋਕਾਂ ਨੇ ਧਰਤੀ ’ਤੇ ਘੁੰਮ-ਫਿਰ ਕੇ ਨਹੀਂ ਵੇਖਿਆ ਕਿ ਉਹਨਾਂ ਤੋਂ ਪਹਿਲਾਂ (ਇਨਕਾਰੀਆਂ) ਦਾ ਕੀ ਹਾਲ ਹੋਇਆ ਸੀ ? ਆਖ਼ਿਰਤ ਦਾ ਘਰ ਹੀ ਪਰਹੇਜ਼ਗਾਰ ਲੋਕਾਂ ਲਈ ਵਧੀਆ ਘਰ ? । ਕੀ ਤੁਸੀਂ ਲੋਕ ਫੇਰ ਵੀ ਨਹੀਂ ਸਮਝਦੇ।
Yusuf 12:110
ਜਦੋਂ ਰਸੂਲ (ਆਪਣੀ ਕੌਮ ਤੋਂ) ਨਿਰਾਸ਼ ਹੋ ਗਏ ਅਤੇ ਉਹ ਲੋਕ ਵੀ ਸਮਝਣ ਲੱਗ ਪਏ ਕਿ ਉਹਨਾਂ ਨੂੰ ਹਕੀਕਤ ਦੇ ਵਿਰੁੱਧ ਖ਼ਬਰ ਦਿੱਤੀ ਗਈ ਹੈ ਤਾਂ ਉਸ ਵੇਲੇ ਸਾਡੀ ਮਦਦ ਉਹਨਾਂ (ਰਸੂਲਾਂ) ਨੂੰ ਆ ਪਹੁੰਚੀ। ਫੇਰ (ਅਜ਼ਾਬ ਤੋਂ) ਬਚਾਓ ਉਸੇ ਦਾ ਹੋਇਆ ਜਿਸ ਨੂੰ ਅਸੀਂ ਚਾਹਿਆ ਪਰ ਅਪਰਾਧੀ ਕੌਮ ਤੋਂ ਅਜ਼ਾਬ ਟਲਿਆ ਨਹੀਂ ਕਰਦਾ।
Yusuf 12:111
ਬੇਸ਼ੱਕ ਇਹਨਾਂ ਕਿੱਸਿਆਂ ਵਿਚ ਸਮਝ-ਬੂਝ ਰੱਖਣ ਵਾਲਿਆਂ ਲਈ ਵੱਡੀਆਂ ਸਿੱਖਿਆਵਾਂ ਹਨ। ਇਹ (.ਕੁਰਆਨ) ਕੋਈ ਘੜ੍ਹੀ ਹੋਈ ਗੱਲ ਨਹੀਂ, ਸਗੋਂ ਆਪਣੇ ਤੋਂ ਪਹਿਲੀਆਂ ਕਿਤਾਬਾਂ (ਜ਼ਬੂਰ, ਤੌਰੈਤ ਅਤੇ ਇੰਜੀਲ) ਦੀ ਪੁਸ਼ਟੀ ਕਰਦੀ ਹੈ ਅਤੇ ਹਰ ਗੱਲ ਦਾ ਵਿਆਖਣ ਵੀ ਹੈ ਅਤੇ ਈਮਾਨ ਵਾਲਿਆਂ ਲਈ (ਰੱਬੀ) ਹਿਦਾਇਤ ਤੇ ਰਹਿਮਤ ਹੈ।[5]
———
[5] ਭਾਵ ਕੁਰਆਨ ਨੂੰ ਸਮਝਨਾ ਅਤੇ ਉਸ ਰਾਹੀਂ ਹਿਦਾਇਤ ਪ੍ਰਾਪਤ ਕਰਨਾ ਅੱਲਾਹ ਵਲੋਂ ਇਕ ਇਨਾਮ ਹੈ। ਜਿਵੇਂ ਹਦੀਸ ਵਿਚ ਹੈ ਕਿ ਜੇ ਅੱਲਾਹ ਕਿਸੇ ਨਾਲ ਭਲਾਈ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਦੀਨ ਦੀ ਸਮਝ ਬਖ਼ਸ਼ ਦਿੰਦਾ ਹੈ ਅਤੇ ਫ਼ਰਮਾਇਆ ਕਿ ਮੈਂ ਵੰਡਣ ਵਾਲਾ ਹਾਂ ਅਤੇ ਬਖ਼ਸ਼ਣਹਾਰ ਅੱਲਾਹ ਹੈ ਅਤੇ ਇਹ ਵੀ ਯਾਦ ਰੱਖੋ ਕਿ ਸੱਚੇ ਮੁਸਲਮਾਨ ਇਸਲਾਮ ਦੇ ਅਕੀਦਾ-ਏ-ਤੌਹੀਦ ਦੀ ਸਖ਼ਤੀ ਨਾਲ ਪੈਰਵੀ ਕਰਨਗੇ। ਉਹਨਾਂ ਦੇ ਵਿਰੋਧੀ ਉਹਨਾਂ ਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਣਗੇ। ਇਥੋਂ ਤੀਕ ਕਿ ਅੱਲਾਹ ਦੇ ਹੁਕਮ ਭਾਵ ਕਿਆਮਤ ਆ ਜਾਵੇਗੀ। (ਸਹੀ ਬੁਖ਼ਾਰੀ, ਹਦੀਸ: 71)
Ra'd 13:1
ਅਲਿਫ਼, ਲਾਮ, ਰਾ। (ਹੇ ਨਬੀ!) ਇਹ (ਰੱਬੀ) ਕਿਤਾਬ (.ਕੁਰਆਨ) ਦੀਆਂ ਆਇਤਾਂ (ਆਦੇਸ਼) ਹਨ ਜੋ ਤੁਹਾਡੇ ਰੱਬ ਵੱਲੋਂ ਤੁਹਾਡੇ ’ਤੇ ਉਤਾਰੀਆਂ ਗਈਆਂ ਹਨ। ਉਹ ਹੱਕ ਸੱਚ (’ਤੇ ਆਧਾਰਿਤ) ਹਨ, ਪਰ ਵਧੇਰੇ ਲੋਕੀ ਫੇਰ ਵੀ ਈਮਾਨ ਨਹੀਂ ਲਿਆਉਂਦੇ।
Ra'd 13:2
ਅੱਲਾਹ ਉਹ ਜ਼ਾਤ ਹੈ ਜਿਸ ਨੇ ਥੰਮ੍ਹਾਂ ਤੋਂ ਬਿਨਾਂ ਉਹਨਾਂ ਅਕਾਸ਼ਾਂ ਨੂੰ ਉੱਚਾ ਸਥਾਪਿਤ ਕੀਤਾ, ਜਿਹੜੇ (ਅਕਾਸ਼) ਤੁਹਾਨੂੰ ਵਿਖਾਈ ਦਿੰਦੇ ਹਨ। ਫੇਰ ਉਹ ਆਪਣੀ ਰਾਜ ਗੱਦੀ ’ਤੇ ਵਿਰਾਜਮਾਨ ਹੋ ਗਿਆ ਅਤੇ ਸੂਰਜ ਤੇ ਚੰਨ ਨੂੰ ਕੰਮ ’ਤੇ ਲਾਇਆ। ਹਰੇਕ ਆਪਣੇ ਨਿਯਤ ਸਮੇਂ ਤੀਕ ਲਈ ਚੱਲ ਰਿਹਾ ਹੈ। ਉਹੀ ਹਰ ਕੰਮ ਦਾ ਪ੍ਰਬੰਧ ਕਰਦਾ ਹੈ ਅਤੇ ਆਪਣੀਆਂ ਨਿਸ਼ਾਨੀਆਂ ਵਿਸਥਾਰ ਨਾਲ ਵਰਣਨ ਕਰ ਰਿਹਾ ਹੈ ਤਾਂ ਜੋ ਤੁਸੀਂ ਆਪਣੇ ਰੱਬ ਦੀ ਮਿਲਣੀ ’ਤੇ ਵਿਸ਼ਵਾਸ ਕਰ ਲਵੋ।
Ra'd 13:3
ਉਹੀ (ਅੱਲਾਹ) ਹੈ ਜਿਸ ਨੇ ਧਰਤੀ ਨੂੰ (ਫਰਸ਼ ਵਾਂਗ) ਵਿਛਾਇਆ ਹੈ ਅਤੇ ਇਸ ਵਿਚ ਪਹਾੜ ਤੇ ਨਹਿਰਾਂ ਨੂੰ ਬਣਾਇਆ ਅਤੇ ਇਸ ਵਿਚ ਭਾਂਤ-ਭਾਂਤ ਦੇ ਫਲਾਂ ਦੇ ਦੋ-ਦੋ ਜੋੜੇ ਬਣਾਏ। ਉਹ ਦਿਨ ਨੂੰ ਰਾਤ ਨਾਲ ਢੱਕਦਾ ਹੈ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਬਥੇਰੀਆਂ ਨਿਸ਼ਾਨੀਆਂ ਹਨ, ਜਿਹੜੇ ਸੋਚ ਵਿਚਾਰ ਕਰਦੇ ਹਨ।
Ra'd 13:4
ਧਰਤੀ ਵਿਚ ਇਕ ਦੂਜੇ ਨਾਲ ਲੱਗਦੇ ਖੱਤੇ ਹਨ, ਅੰਗੂਰਾਂ ਦੇ ਬਾਗ਼, ਖੇਤੀਆਂ ਅਤੇ ਖਜੂਰਾਂ ਦੇ ਰੁੱਖ ਹਨ, ਜਿੰਨ੍ਹਾ ਦੀਆਂ ਜੜ੍ਹਾਂ ਆਪਸ ਵਿਚ ਮਿਲੀਆਂ ਹੋਈਆਂ ਹਨ ਅਤੇ ਅੱਡੋ-ਅੱਡ ਵੀ ਹਨ, ਇਹਨਾਂ ਸਾਰਿਆਂ ਨੂੰ ਇਕ ਹੀ ਪਾਣੀ ਸਿੰਜਦਾ ਹੈ। ਅਸੀਂ ਕੁੱਝ ਫਲਾਂ ਨੂੰ ਸੁਆਦ ਵਿਚ ਦੂਜੇ ਫਲਾਂ ਨਾਲੋਂ ਚੰਗੇਰਾ ਬਣਾ ਦਿੰਦੇ ਹਾਂ। ਬੇਸ਼ੱਕ ਇਹਨਾਂ ਚੀਜ਼ਾਂ ਵਿਚ ਉਹਨਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਅਕਲ-ਸਮਝ ਰੱਖਦੇ ਹਨ।
Ra'd 13:5
ਜੇ ਤੁਸੀਂ ਅਚਰਜ ਕਰਨਾ ਹੀ ਹੈ ਤਾਂ ਅਚਰਜਯੋਗ ਤਾਂ ਉਹਨਾਂ (ਕਾਫ਼ਿਰਾਂ) ਦਾ ਇਹ ਕਹਿਣਾ ਹੈ ਕਿ ਜਦੋਂ ਅਸੀਂ (ਮਰ ਕੇ) ਮਿੱਟੀ ਹੋ ਜਾਵਾਂਗੇ ਤਾਂ ਕੀ ਸਾਨੂੰ ਨਵੇਂ ਸਿਿਰਓਂ ਪੈਦਾ ਕੀਤਾ ਜਾਵੇਗਾ ? ਇਹੋ ਉਹ ਲੋਕ ਹਨ ਜਿਹੜੇ ਆਪਣੇ ਰੱਬ ਦੇ ਇਨਕਾਰੀ ਹਨ ਅਤੇ ਇਹੋ ਹਨ ਜਿਨ੍ਹਾਂ ਦੀਆਂ ਗਰਦਨਾਂ ਵਿਚ (ਕਿਆਮਤ ਦਿਹਾੜੇ) ਪਟੇ ਪਏ ਹੋਣਗੇ ਅਤੇ ਇਹੋ ਨਰਕ ਵਿਚ ਜਾਣ ਵਾਲੇ ਹਨ, ਜਿੱਥੇ ਉਹ ਸਦਾ ਲਈ ਰਹਿਣਗੇ।
Ra'd 13:6
(ਹੇ ਨਬੀ!) ਉਹ ਲੋਕ ਤੁਹਾਥੋਂ ਭਲਾਈ (ਰੱਬ ਦੀ ਮਿਹਰ) ਤੋਂ ਪਹਿਲਾਂ ਬੁਰਾਈ (ਰੱਬੀ ਅਜ਼ਾਬ) ਚਾਹੁੰਦੇ ਹਨ, ਹਾਲਾਂ ਕਿ ਇਹਨਾਂ ਤੋਂ ਪਹਿਲਾਂ (ਅਜ਼ਾਬ ਦੀਆਂ ਸਿੱਖਿਆਦਾਇਕ) ਮਿਸਾਲਾਂ ਗੁਜ਼ਰ ਚੁੱਕੀਆਂ ਹਨ ਅਤੇ ਬੇਸ਼ੱਕ ਤੁਹਾਡਾ ਰੱਬ ਲੋਕਾਂ ਵੱਲੋਂ ਵਧੀਕੀਆਂ ਹੋਣ ਦੇ ਬਾਵਜੂਦ ਉਹਨਾਂ ਨੂੰ ਬਖ਼ਸ਼ਣ ਵਾਲਾ ਹੈ। (ਹਕੀਕਤ ਇਹ ਵੀ ਹੈ ਕਿ) ਬੇਸ਼ੱਕ ਤੁਹਾਡਾ ਰੱਬ ਕਰੜੀ ਸਜ਼ਾ ਦੇਣ ਵਾਲਾ ਹੈ।
Ra'd 13:7
ਕਾਫ਼ਿਰ ਲੋਕ ਕਹਿੰਦੇ ਹਨ ਕਿ ਇਸ (ਮੁਹੰਮਦ ਸ:) ’ਤੇ ਇਸ ਦੇ ਰੱਬ ਵੱਲੋਂ (ਨਬੀ ਹੋਣ ਦੀ) ਕੋਈ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ ? (ਹੇ ਨਬੀ!) ਤੁਸੀਂ ਤਾਂ ਕੇਵਲ (ਰੱਬੀ ਅਜ਼ਾਬ ਤੋਂ) ਡਰਾਉਣ ਵਾਲੇ ਹੋ। (ਕਿਉਂ ਜੋ) ਹਰੇਕ ਕੌਮ ਲਈ (ਰੱਬ ਵੱਲੋਂ) ਇਕ ਮਾਰਗ ਦਰਸ਼ਕ ਹੁੰਦਾ ਹੈ।
Ra'd 13:8
ਹਰ ਮਦੀਨ ਜੋ ਵੀ ਆਪਣੇ ਗਰਭ ਵਿਚ ਚੁੱਕੀ ਫਿਰਦੀ ਹੈ, ਅੱਲਾਹ ਉਸ ਨੂੰ ਜਾਣਦਾ ਹੈ ਅਤੇ ਗਰਭਾਂ ਦਾ ਘਟਣਾ-ਵਧਣਾ ਵੀ (ਜਾਣਦਾ ਹੈ)। ਉਸ ਦੇ ਕੋਲ ਹਰ ਚੀਜ਼ ਲਈ ਇਕ ਪਰਿਮਾਣ ਨਿਸ਼ਚਿਤ ਹੈ।
Ra'd 13:9
ਉਹ ਗ਼ੈਬ (ਪਰੋਖ) ਤੇ ਜ਼ਾਹਿਰ (ਪਰਤੱਖ) ਦਾ ਜਾਣਨ ਵਾਲਾ ਹੈ। ਉਹ ਮਹਾਨ ਤੇ ਸਰਵਉੱਚ ਹੈ।
Ra'd 13:10
ਤੁਹਾਡੇ ਵਿੱਚੋਂ ਭਾਵੇਂ ਕੋਈ ਹੌਲੀ-ਹੌਲੀ ਗੱਲਾਂ ਕਰੇ ਜਾਂ ਉੱਚੀ-ਉੱਚੀ, ਅਤੇ ਭਾਵੇਂ ਕੋਈ ਰਾਤ ਦੇ ਹਨੇਰਿਆਂ ਵਿਚ ਲੁਕਿਆ ਹੋਵੇ ਜਾਂ ਦਿਨ ਦੇ ਚਾਨਣੇ ਵਿਚ ਚੱਲ ਰਿਹਾ ਹੋਵੇ, ਅੱਲਾਹ ਲਈ ਸਭ ਇਕ ਸਮਾਨ ਹੈ।
Ra'd 13:11
ਉਸ (ਮਨੁੱਖ) ਲਈ ਵਾਰੀ-ਵਾਰੀ ਆਉਣ ਵਾਲੇ ਫ਼ਰਿਸ਼ਤੇ ਹਨ ਜਿਹੜੇ ਉਸ ਦੇ ਅੱਗੇ-ਪਿੱਛੇ ਲੱਗੇ ਹੋਏ ਹਨ ਅੱਲਾਹ ਦੇ ਹੁਕਮ ਨਾਲ ਉਸ ਦੀ ਦੇਖ-ਭਾਲ ਕਰਦੇ ਹਨ।[1] ਅੱਲਾਹ ਕਿਸੇ ਕੌਮ ਦੀ ਹਾਲਤ ਉਦੋਂ ਤਕ ਨਹੀਂ ਬਦਲਦਾ ਜਦੋਂ ਤੀਕ ਉਹ ਆਪਣੇ ਮਨ ਦੀ ਅਵਸਥਾ ਨੂੰ ਨਹੀਂ ਬਦਲਦੀ। ਜਦੋਂ ਅੱਲਾਹ ਕਿਸੇ ਕੌਮ ਨਾਲ ਬੁਰਾਈ (ਅਜ਼ਾਬ) ਦਾ ਇਰਾਦਾ ਕਰਦਾ ਹੈ ਤਾਂ ਫੇਰ ਉਸ ਨੂੰ ਟਾਲਣ ਵਾਲਾ ਕੋਈ ਨਹੀਂ ਅਤੇ ਉਹਨਾਂ ਲਈ ਉਸ (ਅੱਲਾਹ) ਤੋਂ ਛੁੱਟ ਕੋਈ ਕਾਰਜ ਸਾਧਕ ਵੀ ਨਹੀਂ।
———
[1] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 61/6
Ra'd 13:12
(ਅੱਲਾਹ) ਉਹੀਓ ਹੈ ਜਿਹੜਾ ਤੁਹਾਨੂੰ ਡਰਾਉਣ ਲਈ ਅਤੇ ਆਸਾਂ ਜਗਾਉਣ ਲਈ ਬਿਜਲੀਆਂ (ਦੀ ਲਿਸ਼ਕ) ਵਿਖਾਉਂਦਾ ਹੈ ਅਤੇ (ਪਾਣੀ ਨਾਲ) ਲੱਦੇ ਹੋਏ ਬੱਦਲ ਉਠਾਉਂਦਾ ਹੈ।
Ra'd 13:13
ਬੱਦਲਾਂ ਦੀ ਕੜਕ [2] ਉਸ ਦੀ ਉਸਤਤ ਦੇ ਨਾਲ ਉਸ ਦੀ ਤਸਬੀਹ (ਪਾਕੀ ਬਿਆਨ) ਕਰਦੀ ਹੈ ਅਤੇ ਫ਼ਰਿਸ਼ਤੇ ਵੀ ਉਹਦੇ ਡਰ-ਖ਼ੌਫ਼ ਤੋਂ (ਕੰਬਦੇ ਹੋਏ) ਉਹਦੀ ਤਸਬੀਹ ਕਰਦੇ ਹਨ। ਉਹੀ (ਅਕਾਸ਼ੋਂ) ਕੜਕਦੀਆਂ ਬਿਜਲੀਆਂ ਭੇਜਦਾ ਹੈ ਅਤੇ ਜਿਸ (ਥਾਂ) ’ਤੇ ਵੀ ਚਾਹੁੰਦਾ ਹੈ ਡੇਗ ਦਿੰਦਾ ਹੈ ਜਦ ਕਿ ਉਹ (ਕਾਫ਼ਿਰ) ਅੱਲਾਹ ਬਾਰੇ ਝਗੜ ਰਹੇ ਹੁੰਦੇ ਹਨ,ਵਾਸਤਵ ਵਿਚ ਉਸ ਦੀ ਚਾਲ ਜ਼ਬਰਦਸਤ ਹੁੰਦੀ ਹੈ।
———
[2] ਕੁੱਝ .ਕੁਰਆਨ ਦੇ ਵਿਆਖਾਕਾਰਾਂ ਦਾ ਕਹਿਣਾ ਹੈ ਕਿ ਅਲ-ਰਾਅਦ ਇਕ ਫ਼ਰਿਸ਼ਤੇ ਦਾ ਨਾਂ ਹੈ, ਜਿਹੜਾ ਬੱਦਲਾਂ ਲਈ ਰੱਖ ਛੱਡਿਆ ਹੈ, ਉਹ ਅੱਲਾਹ ਦੇ ਹੁਕਮਾਂ ਅਨੁਸਾਰ ਬੱਦਲਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦਾ ਹੈ ਅਤੇ ਅੱਲਾਹ ਦੀ ਪਵਿੱਤਰਤਾ ਤੇ ਵਡਿਆਈ ਦਾ ਸਿਮਰਨ ਕਰਦਾ ਰਹਿੰਦਾ ਹੈ। (ਤਫ਼ਸੀਰ ਅਲ-ਕੁਰਤਬੀ 296/9)
Ra'd 13:14
ਉਸੇ (ਅੱਲਾਹ) ਨੂੰ (ਹਰ ਲੋੜ ਲਈ) ਪੁਕਾਰਨ ਦਾ ਹੱਕ ਬਣਦਾ ਹੈ। ਜਿਹੜੇ ਲੋਕ ਉਸ ਨੂੰ ਛੱਡ ਕੇ ਹੋਰਾ ਇਸ਼ਟਾਂ ਨੂੰ ਪੁਕਾਰਦੇ ਹਨ ਉਹ ਉਹਨਾਂ ਦੇ ਕਿਸੇ ਵੀ ਗੱਲ ਦਾ ਉੱਤਰ ਨਹੀਂ ਦੇ ਸਕਦੇ। ਜਿਵੇਂ ਕੋਈ ਵਿਅਕਤੀ ਆਪਣੇ ਦੋਹਾਂ ਹੱਥਾਂ ਨੂੰ ਪਾਣੀ ਵੱਲ ਪਸਾਰ ਕੇ ਬੇਨਤੀ ਕਰੇ ਕਿ ਪਾਣੀ ਉਸ ਦੇ ਮੂੰਹ ਤੀਕ ਪੁੱਜ ਜਾਵੇ ਜਦੋਂ ਕਿ ਉਹ (ਪਾਣੀ) ਉਸ ਦੇ ਮੂੰਹ ਤੀਕ ਪੁਜਣ ਜੋਗਾ ਨਹੀਂ। (ਇਸੇ ਤਰ੍ਹਾਂ) ਇਨਕਾਰੀਆਂ ਦੀਆਂ ਜਿੰਨੀਆਂ ਵੀ ਅਰਦਾਸਾਂ ਹਨ ਉਹ ਸਾਰੀਆਂ ਗੁਮਰਾਹੀ ਵਾਲੀਆਂ ਹਨ।
Ra'd 13:15
ਅੱਲਾਹ ਨੂੰ ਹੀ ਧਰਤੀ ਤੇ ਅਕਾਸ਼ਾਂ ਦੀਆਂ ਸਾਰੀਆਂ ਚੀਜ਼ਾਂ, ਚਾਹੁੰਦੀਆਂ ਤੇ ਨਾ ਚਾਹੁੰਦੀਆਂ, ਸਿਜਦਾ ਕਰਦੀਆਂ ਹਨ ਅਤੇ ਉਹਨਾਂ ਚੀਜ਼ਾਂ ਦੇ ਪਰਛਾਵੇਂ ਵੀ ਸੰਝ-ਸਵੇਰੇ (ਉਹਦੇ ਅੱਗੇ ਝੁਕਦੇ ਹਨ)।
Ra'd 13:16
(ਹੇ ਨਬੀ!) ਤੁਸੀਂ ਇਹਨਾਂ ਤੋਂ ਪੁੱਛੋ ਕਿ ਅਕਾਸ਼ਾਂ ਤੇ ਧਰਤੀ ਦਾ ਰੱਬ (ਸਿਰਜਨਹਾਰ) ਕੌਣ ਹੈ ? ਤੁਸੀਂ ਆਖ ਦਿਓ ਕਿ ਅੱਲਾਹ ਹੈ! ਫਿਰ ਇਹਨਾਂ ਨੂੰ ਆਖੋ, ਕੀ ਤੁਸੀਂ ਅੱਲਾਹ ਤੋਂ ਛੁੱਟ ਉਹ ਹਿਮਾਇਤੀ ਬਣਾਏ ਹੋਏ ਹਨ ਜਿਹੜੇ ਆਪਣੀ ਜ਼ਾਤ ਲਈ ਵੀ ਲਾਭ-ਹਾਣ ਦਾ ਅਧਿਕਾਰ ਨਹੀਂ ਰੱਖਦੇ। ਪੁੱਛ ਕੀ ਅੰਨ੍ਹਾ ਤੇ ਸੁਜਾਖਾ ਇਕ ਸਮਾਨ ਹੋ ਸਕਦਾ ਹੈ ? ਜਾਂ ਕੀ ਹਨੇਰਾ ਤੇ ਚਾਨਣ ਇਕ ਬਰਾਬਰ ਹੋ ਸਕਦਾ ਹੈ ? ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਇਆ ਹੈ ਕੀ ਉਹਨਾਂ ਨੇ ਵੀ ਅੱਲਾਹ ਵਾਂਗ ਕਿਸੇ ਨੂੰ ਸਾਜਿਆ ਹੈ ? ਜਿਸ ਕਾਰਨ ਰੱਬ ਵੱਲੋਂ ਸਾਜਿਆ ਹੋਇਆ (ਕੁੱਲ ਜਹਾਨ) ਉਹਨਾਂ ਲਈ ਸ਼ੱਕ-ਸ਼ੁਬਾਹ ਵਾਲਾ ਹੋ ਗਿਆ ਹੈ ? (ਹੇ ਨਬੀ!) ਆਖ ਦਿਓ ਕਿ ਕੇਵਲ ਅੱਲਾਹ ਹੀ ਸਾਰੀਆਂ ਚੀਜ਼ਾਂ ਦਾ ਖ਼ਾਲਿਕ (ਸਿਰਜਨਹਾਰ) ਹੈ। ਉਹ ਇੱਕੋ-ਇਕ ਹੈ ਤੇ ਸਭਨਾਂ ’ਤੇ ਭਾਰੂ ਹੈ।
Ra'd 13:17
ਉਸੇ (ਅੱਲਾਹ) ਨੇ ਅਕਾਸ਼ ਤੋਂ ਪਾਣੀ ਨਾਜ਼ਲ ਕੀਤਾ ਅਤੇ ਆਪਣੀ-ਆਪਣੀ ਸਮਾਈ ਅਨੁਸਾਰ ਨਦੀ ਨਾਲੇ (ਉਸ ਪਾਣੀ ਨੂੰ ਲੈ ਕੇ) ਵਗਣ ਲਗ ਪਏ, ਫੇਰ ਜਦੋਂ ਹੜ੍ਹ ਆਇਆ ਤਾਂ ਉੱਤੇ ਝੱਗ ਆ ਗਈ। ਇਸੇ ਪ੍ਰਕਾਰ ਦੀ ਝੱਗ ਉਹਨਾਂ ਧਾਤਾਂ ਤੋਂ ਵੀ ਉਠਦੀ ਹੈ ਜਿਨ੍ਹਾਂ ਨੂੰ ਗਿਹਣੇ ਜਾਂ ਦੂਜੇ ਸਮਾਨ ਬਣਾਉਣ ਲਈ ਅੱਗ ਵਿਚ ਢਾਲਿਆ ਜਾਂਦਾ ਹੈ। ਇਸ ਪ੍ਰਕਾਰ ਅੱਲਾਹ ਸੱਚ ਤੇ ਝੂਠ ਦੀ ਉਦਾਹਰਨ ਦਿੰਦਾ ਹੈ। ਸੋ ਜਿਹੜੀ ਝੱਗ ਹੈ ਉਹ ਸੁੱਕ ਕੇ ਉੱਡ ਜਾਂਦੀ ਹੈ ਪਰ ਜਿਹੜੀ ਚੀਜ਼ ਲੋਕਾਂ ਨੂੰ ਲਾਭ ਦੇਣ ਵਾਲੀ ਹੈ, ਉਹ ਧਰਤੀ ’ਤੇ ਰਹਿ ਜਾਂਦੀ ਹੈ।[3] ਅੱਲਾਹ ਇੰਜ ਹੀ ਉਦਹਾਰਣਾਂ ਦਿੰਦਾ ਹੈ (ਤਾਂ ਜੋ ਸਮਝਣ ਵਿਚ ਆਸਾਨੀ ਹੋਵੇ)।
———
[3] ਜਿਵੇਂ ਸੱਚਾਈ ਹੈ। ਵੇਖੋ ਸੂਰਤ ਅਲ-ਤੌਬਾ, ਹਾਸ਼ੀਆ ਆਇਤ 119/9
Ra'd 13:18
ਜਿਨ੍ਹਾਂ ਲੋਕਾਂ ਨੇ ਆਪਣੇ ਪਾਲਣਹਾਰ ਦਾ ਹੁਕਮ ਮੰਨਿਆ, ਉਹਨਾਂ ਲਈ ਭਲਾਈ ਹੈ ਅਤੇ ਜਿਨ੍ਹਾਂ ਨੇ ਉਸ ਦਾ ਹੁਕਮ ਨਹੀਂ ਮੰਨਿਆਂ, ਜੇਕਰ ਉਹਨਾਂ ਕੋਲ ਉਹ ਸਭ ਕੁੱਝ ਹੋਵੇ ਜੋ ਧਰਤੀ ’ਤੇ ਹੈ ਅਤੇ ਉੱਨਾਂ ਹੀ ਹੋਰ ਹੋਵੇ ਤਾਂ ਉਹ ਸਭ ਕੁੱਝ (ਕਿਆਮਤ ਦਿਹਾੜੇ) ਫ਼ਿਦਿਆ (ਛੁਡਵਾਈ ਵਜੋਂ) ਦੇਣ ਲਈ ਤਿਆਰ ਹੋ ਜਾਣਗੇ। [4] ਇਹੋ ਉਹ ਲੋਕ ਹਨ ਜਿਨ੍ਹਾਂ ਤੋਂ ਕਰੜਾਈ ਵਾਲਾ ਹਿਸਾਬ ਲਿਆ ਜਾਵੇਗਾ ਅਤੇ ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੈ।
———
[4] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 91/3
Ra'd 13:19
(ਹੇ ਨਬੀ!) ਉਹ ਵਿਅਕਤੀ ਜਿਹੜਾ ਇਹ ਗਿਆਨ ਰੱਖਦਾ ਹੈ ਕਿ ਤੁਹਾਡੇ ਰੱਬ ਨੇ ਜੋ ਵੀ ਤੁਹਾਡੇ ’ਤੇ (.ਕੁਰਆਨ) ਉਤਾਰਿਆ ਹੈ ਉਹੀਓ ਹੱਕ ਹੈ, ਕੀ ਉਹ ਵਿਅਕਤੀ ਅੰਨ੍ਹਿਆਂ ਵਾਂਗ ਹੋ ਸਕਦਾ ਹੈ ? ਸਿੱਖਿਆ ਤਾਂ ਉਹੀਓ ਪ੍ਰਾਪਤ ਕਰ ਸਕਦੇ ਹਨ ਜਿਹੜੇ ਸੂਝ-ਬੂਝ ਵਾਲੇ ਹਨ।
Ra'd 13:20
ਉਹ (ਲੋਕ ਸੂਝਵਾਨ ਹਨ) ਜਿਹੜੇ ਅੱਲਾਹ ਨੂੰ ਦਿੱਤੇ ਵਚਨਾਂ ਨੂੰ ਪੂਰਾ ਕਰਦੇ ਹਨ ਅਤੇ ਪੱਕੇ ਵਾਅਦਿਆਂ ਨੂੰ ਤੋੜਦੇ ਨਹੀਂ।
Ra'd 13:21
ਅਤੇ ਜਿਨ੍ਹਾਂ ਸੰਬੰਧਾਂ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ ਉਹਨਾਂ (ਰਿਸ਼ਤਿਆਂ) ਨੂੰ ਉਹ ਜੋੜੀਂ ਰੱਖਦੇ ਹਨ, ਉਹ ਆਪਣੇ ਪਾਲਣਹਾਰ ਤੋਂ ਡਰਦੇ ਹਨ ਅਤੇ (ਕਿਆਮਤ ਦਿਹਾੜੇ) ਕਰੜਾਈ ਵਾਲੀ ਪੁੱਛ-ਗਿੱਛ ਦਾ ਭੈਅ ਵੀ ਰੱਖਦੇ ਹਨ।
Ra'd 13:22
ਜੋ ਆਪਣੇ ਰੱਬ ਦੀ ਰਜ਼ਾ ਪ੍ਰਾਪਤ ਕਰਨ ਲਈ ਸਬਰ ਤੋਂ ਕੰਮ ਲੈਂਦੇ ਹਨ, ਨਮਾਜ਼ਾਂ ਨੂੰ ਕਾਇਮ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਮਾਲ ਦੌਲਤ) ਦੇ ਰੱਖਿਆ ਹੈ ਉਸ ਨੂੰ ਗੁਪਤ ਰੂਪ ਵਿਚ ਵੀ ਤੇ ਖੁੱਲ੍ਹੇ-ਆਮ ਵੀ ਖ਼ਰਚ ਕਰਦੇ ਹਨ ਅਤੇ ਬੁਰਾਈ ਨੂੰ ਚੰਗਿਆਈ ਨਾਲ ਪਰਾਂ ਕਰਦੇ ਹਨ, ਉਹਨਾਂ ਸੂਝਵਾਨ ਲੋਕਾਂ ਲਈ ਹੀ ਪਰਲੋਕ ਦਾ ਵਧੀਆ ਘਰ ਹੈ।
Ra'd 13:23
ਉਹਨਾਂ ਲਈ ਉਹ ਸਦੀਵੀ ਬਾਗ਼ ਹਨ, ਜਿਨ੍ਹਾਂ ਵਿਚ ਉਹ ਆਪ ਵੀ ਪ੍ਰਵੇਸ਼ ਕਰਨਗੇ ਅਤੇ ਉਹਨਾਂ ਦੇ ਪਿਓ, ਦਾਦੇ, ਉਹਨਾਂ ਦੀਆਂ ਪਤਨੀਆਂ ਤੇ ਉਹਨਾਂ ਦੀ ਸੰਤਾਨ ਵਿੱਚੋਂ ਜਿਹੜੇ ਨੇਕ ਹੋਣਗੇ ਉਹ ਸਭ ਪ੍ਰਵੇਸ਼ ਕਰਨਗੇ ਤੇ ਫ਼ਰਿਸ਼ਤੇ (ਜੰਨਤ) ਦੇ ਹਰ ਬੂਹੇ ਤੋਂ (ਸੁਵਾਗਤ ਲਈ) ਉਹਨਾਂ ਕੋਲ ਆਉਣਗੇ।
Ra'd 13:24
(ਉਹ ਫ਼ਰਿਸ਼ਤੇ) ਆਖਣਗੇ ਕਿ ਤੁਹਾਡੇ ’ਤੇ ਸਲਾਮਤੀ ਹੋਵੇ, ਇਸ ਲਈ ਕਿ ਤੁਸੀਂ (ਸੰਸਾਰ ਵਿਚ) ਸਬਰ ਤੋਂ ਕੰਮ ਲਿਆ। ਸੋ (ਇਸ ਕਾਰਨ) ਤੁਹਾਡੇ ਲਈ ਬਹੁਤ ਹੀ ਸੋਹਣਾ ਆਖ਼ਿਰਤ ਦਾ ਘਰ ਹੈ।
Ra'd 13:25
ਜਿਹੜੇ ਲੋਕੀ ਅੱਲਾਹ ਨਾਲ ਕੀਤੇ ਹੋਏ ਪੱਕੇ ਵਚਨਾਂ ਨੂੰ ਤੋੜ ਦਿੰਦੇ ਹਨ ਅਤੇ ਜਿਨ੍ਹਾਂ ਸੰਬੰਧਾਂ ਨੂੰ ਜੋੜਨ ਲਈ ਅੱਲਾਹ ਨੇ ਹੁਕਮ ਦਿੱਤਾ ਹੈ ਉਸ ਨੂੰ ਤੋੜਦੇ ਹਨ ਅਤੇ ਧਰਤੀ ਉੱਤੇ ਫ਼ਸਾਦ ਫੈਲਾਉਂਦੇ ਹਨ,[5] ਉਹਨਾਂ ਲਈ ਲਾਅਨਤਾਂ ਹਨ ਅਤੇ ਉਹਨਾਂ ਲਈ ਪਰਲੋਕ ਵਿਚ ਵੱਡਾ ਭੈੜਾ ਟਿਕਾਣਾ ਹੈ।
———
[5] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 27/2
Ra'd 13:26
ਅੱਲਾਹ ਜਿਸ ਨੂੰ ਚਾਹੁੰਦਾ ਹੈ ਖੁੱਲ੍ਹਾ-ਡੁੱਲ੍ਹਾ ਤੇ ਜਿਸ ਨੂੰਚਾਹੁੰਦਾ ਹੈ ਗਿਣਵਾਂ ਮਿਣਵਾਂ ਰਿਜ਼ਕ ਦਿੰਦਾ ਹੈ। ਇਹ (ਕਾਫ਼ਿਰ) ਲੋਕ ਤਾਂ ਸੰਸਾਰਿਕ ਜੀਵਨ ’ਤੇ ਹੀ ਖ਼ੁਸ਼ ਹਨ ਜਦੋਂ ਕਿ ਇਹ ਸੰਸਾਰ ਜੀਵਨ ਆਖ਼ਿਰਤ (ਪਰਲੋਕ) ਦੇ ਮੁਕਾਬਲੇ ਵਿਚ ਇਕ ਨਾ-ਮਾਤਰ ਚੀਜ਼ ਹੈ।
Ra'd 13:27
ਕਾਫ਼ਿਰ ਆਖਦੇ ਹਨ ਕਿ ਇਸ (ਮੁਹੰਮਦ ਸ:) ਦੇ ਰੱਬ ਵੱਲੋਂ ਕੋਈ ਨਿਸ਼ਾਨੀ (ਨਬੀ ਹੋਣ ਦੀ) ਕਿਉਂ ਨਹੀਂ ਉਤਾਰੀ ਗਈ? (ਹੇ ਨਬੀ! ਕਾਫ਼ਿਰਾਂ ਨੂੰ) ਆਖੋ ਕਿ ਅੱਲਾਹ ਜਿਸ ਨੂੰ ਚਾਹੁੰਦਾ ਹੈ ਕੁਰਾਹੇ ਪਾ ਦਿੰਦਾ ਹੈ ਅਤੇ ਜਿਹੜਾ ਉਸ ਵੱਲ ਪਰਤ ਆਉਂਦਾ ਹੈ, ਉਸ ਨੂੰ ਸਿੱਧੀ ਰਾਹ ਦਰਸਾਉਂਦਾ ਹੈ।
Ra'd 13:28
ਜਿਹੜੇ ਲੋਕੀ ਈਮਾਨ ਲਿਆਏ ਉਹਨਾਂ ਦੇ ਹਿਰਦਿਆਂ ਨੂੰ ਅੱਲਾਹ ਦੇ ਸਿਮਰਨ ਨਾਲ ਹੀ ਸ਼ਾਂਤੀ ਪ੍ਰਾਪਤ ਹੁੰਦੀ ਹੈ। (ਹੇ ਲੋਕੋ!) ਚੇਤੇ ਰੱਖੋ ਕਿ ਅੱਲਾਹ ਦਾ ਸਿਮਰਨ ਕਰਨ ਨਾਲ ਹੀ ਮਨਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ।[6]
———
[6] ਅੱਲਾਹ ਦਾ ਸਿਮਰਨ ਕਰਨ ਅਤੇ ਉਸ ਦੀ ਪਵਿੱਤਰਤਾ ਤੇ ਵਡਿਆਈ ਦੀ ਚਰਚਾ ਕਰਨ ਦੇ ਸੰਬੰਧ ਵਿਚ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਉਸ ਵਿਅਕਤੀ ਦੀ ਉਦਾਹਰਨ, ਜਿਹੜਾ ਆਪਣੇ ਰੱਬ ਦਾ ਸਿਮਰਨ ਕਰਦਾ ਹੈ, ਉਸ ਵਿਅਕਤੀ ਦੇ ਮੁਕਾਬਲੇ ਵਿਚ ਜਿਹੜਾ ਸਿਮਰਨ ਨਹੀਂ ਕਰਦਾ, ਇੰਜ ਹੈ ਜਿਵੇਂ ਮੋਏ ਦੇ ਮੁਕਾਬਲੇ ਵਿਚ ਜਿਊਂਦਾ ਵਿਅਕਤੀ। (ਸਹੀ ਬੁਖ਼ਾਰੀ, ਹਦੀਸ: 6407) ● ਅੱਲਾਹ ਦੇ ਰਸੂਲ ਨੇ ਫ਼ਰਮਾਇਆ, ਜਿਹੜਾ ਵੀ ਕੋਈ ਦਿਨ ਵਿਚ ਸੋ ਵਾਰ “ਸੁਬਹਾਨੱਲਾਹੀ ਵਬੀ ਹਮਦੀਹੀ” ਆਖੇਗਾ, ਉਸ ਦੇ ਸਾਰੇ ਛੋਟੇ ਗੁਨਾਹ ਮੁਆਫ਼ ਕਰ ਦਿੱਤੇ ਜਾਣਗੇ, ਭਾਵੇਂ ਉਹ ਸਮੁੰਦਰ ਦੀ ਝੱਗ ਜਿੱਨੇ ਹੀ ਕਿਉਂ ਨਾ ਹੋਣ। (ਸਹੀ ਬੁਖ਼ਾਰੀ, ਹਦੀਸ: 6405) ● ਇਕ ਦੂਜੀ ਹਦੀਸ ਵਿਚ ਹੈ, ਜਿਹੜਾ ਵਿਅਕਤੀ ਦਿਨ ਵਿਚ ਸੌ ਵਾਰ “ਲਾ ਇਲਾਹਾ ਇਲੱਲ ਲਾਹੋ ਵਾਹਦਾਹੂ ਲਾ ਸ਼ਰੀਕਲਾਹੂ ਲਹੂਲ ਮਲਕੁ ਵਲਾ ਹੁਲ ਹਮਦੂ ਵਾਹੂਵਾ ਅਲਾ ਕੁੱਲੀ ਸ਼ੈਅ ਇਨ ਕਦੀਰ” (ਭਾਵ ਅੱਲਾਹ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਉਹ ਇਕੱਲਾ ਹੀ ਹੈ, ਉਸ ਦਾ ਕੋਈ ਸਾਂਝੀ ਨਹੀਂ, ਪਾਤਸ਼ਾਹੀ ਉਸੇ ਲਈ ਹੈ ਅਤੇ ਸਾਰੀਆਂ ਤਾਰੀਫ਼ਾਂ ਵੀ ਉਸੇ ਲਈ ਹਨ ਅਤੇ ਹਰੇਕ ਚੀਜ਼ ਉਸੇ ਦੇ ਕਬਜ਼ੇ ਵਿਚ ਹੈ।) ਆਖੇਗਾ, ਤਾਂ ਉਸ ਨੂੰ ਦਸ ਗ਼ੁਲਾਮ ਆਜ਼ਾਦ ਕਰਨ ਜਿੱਨਾ ਸਵਾਬ ਮਿਲੇਗਾ ਅਤੇ ਉਸ ਦੇ ਖਾਤੇ ਵਿਚ ਸੌ ਨੇਕੀਆਂ ਲਿਖ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਦੇ ਖਾਤੇ ਵਿੱਚੋਂ ਦਸ ਬੁਰਾਈਆਂ ਨੂੰ ਮਿਟਾ ਦਿੱਤਾ ਜਾਂਦਾ ਹੈ, ਅਤੇ ਉਸ ਦਾ ਇਹ ਅਮਲ ਉਸ ਨੂੰ ਸ਼ੈਤਾਨ ਦੀਆਂ ਸ਼ਰਾਰਤਾਂ ਤੋਂ ਸੁਰੱਖਿਅਤ ਰੱਖਦਾ ਹੈ ਅਤੇ ਕੋਈ ਵੀ ਵਿਅਕਤੀ ਉਸ ਦਿਨ ਉਸੇ ਵਿਅਕਤੀ ਤੋਂ ਵੱਧ ਕੇ ਨੇਕ ਕੰਮ ਕਰਨ ਵਾਲਾ ਨਹੀਂ ਹੋਵੇਗਾ, ਛੁੱਟ ਉਸ ਤੋਂ ਜਿੰਨ੍ਹੇ ਇਹ ਕਰਮ ਉਸ ਤੋਂ ਵੱਧ ਕੀਤਾ ਹੋਵੇ। (ਸਹੀ ਬੁਖ਼ਾਰੀ, ਹਦੀਸ: 6403)
Ra'd 13:29
ਜਿਹੜੇ ਲੋਕ ਈਮਾਨ ਲਿਆਏ ਅਤੇ (ਉਹਨਾਂ ਨੇ) ਨੇਕ ਕੰਮ ਵੀ ਕੀਤੇ ਉਹਨਾਂ ਲਈ ਭਲਾਈ ਹੀ ਭਲਾਈ ਹੈ ਅਤੇ ਰਹਿਣ ਲਈ ਬਹੁਤ ਹੀ ਵਧੀਆ ਟਿਕਾਣਾ (ਜੰਨਤ) ਹੈ।
Ra'd 13:30
(ਜਿਵੇਂ ਪਹਿਲਾਂ ਰਸੂਲ ਭੇਜੇ ਸਨ। ਉਸੇ ਤਰ੍ਹਾਂ ਅਸੀਂ (ਹੇ ਮੁਹੰਮਦ ਸ:!) ਤੁਹਾਨੂੰ ਵੀ ਇਕ ਅਜਿਹੀ ਉੱਮਤ ਵਿਚ ਰਸੂਲ ਬਣਾ ਕੇ ਭੇਜਿਆ ਹੈ ਜਿਸ ਤੋਂ ਪਹਿਲਾਂ ਬਥੇਰੀਆਂ ਉੱਮਤਾਂ ਬੀਤ ਚੁੱਕੀਆਂ ਹਨ, ਤਾਂ ਜੋ ਤੁਸੀਂ ਵੀ ਇਹਨਾਂ ਨੂੰ ਉਹ (ਸੰਦੇਸ਼) ਸੁਣਾਓ ਜਿਹੜੀ ਵਹੀ ਅਸੀਂ ਤੁਹਾਡੇ ਵੱਲ ਘੱਲੀ ਹੈ। ਉਹ ਰਹਿਮਾਨ (ਭਾਵ ਅੱਲਾਹ) ਦਾ ਇਨਕਾਰ ਕਰਦੇ ਹਨ। (ਹੇ ਨਬੀ!) ਤੁਸੀਂ ਆਖ ਦਿਓ ਕਿ ਉਹੀਓ (ਰਹਿਮਾਨ) ਮੇਰਾ ਰੱਬ ਹੈ, ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਉਸੇ ’ਤੇ ਮੇਰਾ (ਅਟੁੱਟ) ਵਿਸ਼ਵਾਸ ਹੈ ਅਤੇ ਮੇਰਾ ਪਰਤਣਾ ਵੀ ਉਸੇ ਵੱਲ ਹੈ।
Ra'd 13:31
ਜੇ ਭਲਾਂ ਕੋਈ ਅਜਿਹਾ਼ਕੁਰਆਨ ਹੁੰਦਾ ਜਿਸ ਦੁਆਰਾ ਪਹਾੜ ਤੋਰੇ ਜਾਂਦੇ ਜਾਂ ਧਰਤੀ ਦੇ ਟੋਟੇ-ਟੋਟੇ ਕਰ ਦਿੱਤੇ ਜਾਂਦੇ ਜਾਂ ਮੁਰਦਿਆਂ ਨਾਲ ਗੱਲਾਂ ਕਰਵਾਈਆਂ ਜਾਂਦੀਆਂ (ਤਾਂ ਵੀ ਇਹ ਲੋਕ ਈਮਾਨ ਨਾ ਲਿਆਂਦੇ) ਸਗੋਂ (ਇਮਾਨ ਲਿਆਉਣ ਜਾਂ ਨਾ ਲਿਆਉਣ ਦਾ) ਸਾਰਾ ਅਧਿਕਾਰ ਹੀ ਅੱਲਾਹ ਦੇ ਹੱਥ ਵਿਚ ਹੈ। ਕੀ ਈਮਾਨ ਵਾਲਿਆਂ ਦਾ ਇਸ ਗੱਲ ’ਤੇ ਦਿਲ ਨਹੀਂ ਠੁਕਦਾ ਕਿ ਜੇ ਅੱਲਾਹ ਚਾਹੁੰਦਾ ਤਾਂ ਸਾਰੇ ਲੋਕਾਂ ਨੂੰ (ਬਿਨਾਂ ਕਿਸੇ ਪ੍ਰਕਾਰ ਦਾ ਚਮਤਕਾਰ ਵਿਖਾਏ) ਸਿੱਧੇ ਰਾਹ ਪਾ ਦਿੰਦਾ? ਕਾਫ਼ਿਰਾਂ ਨੂੰ ਤਾਂ ਉਹਨਾਂ ਦੀਆਂ ਕਰਤੂਤਾਂ ਕਾਰਨ ਕੋਈ ਨਾ ਕੋਈ ਬਿਪਤਾ ਪਈ ਹੀ ਰਹੇਗੀ ਜਾਂ ਉਹਨਾਂ ਦੇ ਘਰਾਂ ਦੇ ਨੇੜੇ-ਤੇੜੇ (ਕੋਈ ਮੁਸੀਬਤ) ਉੱਤਰਦੀ ਰਹੇਗੀ। ਇੱਥੋਂ ਤਕ ਕਿ ਅੱਲਾਹ ਦਾ ਵਾਅਦਾ (ਮੋਮਿਨਾਂ ਦੀ ਸਫ਼ਲਤਾ ਦਾ ਜਾਂ ਕਿਆਮਤ ਦਿਹਾੜੇ ਦਾ) ਪੂਰਾ ਹੋ ਜਾਵੇ। ਅੱਲਾਹ ਆਪਣੇ ਵਚਨਾਂ ਵਿਰੱਧ ਕੁੱਝ ਨਹੀਂ ਕਰਦਾ।
Ra'd 13:32
(ਹੇ ਨਬੀ!) ਤੁਹਾਥੋਂ ਪਹਿਲਾਂ ਵੀ ਪੈਗ਼ੰਬਰਾਂ ਦਾ ਮਖੌਲ ਉਡਾਇਆ ਜਾਂਦਾ ਰਿਹਾ ਹੈ ਪਰ ਅੱਲਾਹ ਨੇ ਕਾਫ਼ਿਰਾਂ ਨੂੰ ਢਿੱਲ ਦੇ ਛੱਡੀ ਸੀ, ਅੰਤ ਉਹਨਾਂ ਨੂੰ ਨੱਪ ਲਿਆ, ਫੇਰ ਵੇਖ ਲਓ ਕਿ ਮੇਰਾ ਅਜ਼ਾਬ ਕਿੰਨਾ ਕਰੜਾ ਸੀ।
Ra'd 13:33
ਭਲਾਂ ਉਹ ਅੱਲਾਹ, ਜਿਹੜਾ ਹਰੇਕ ਜੀਵ ਦੇ ਕੀਤੇ ਕੰਮਾਂ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਜਿਹੜੇ ਲੋਕਾਂ ਨੇ ਅੱਲਾਹ ਦੇ ਸ਼ਰੀਕ ਬਣਾਏ ਹੋਏ ਹਨ, (ਕੀ ਉਹ ਅੱਲਾਹ ਦੇ ਬਰਾਬਰ ਹੋ ਸਕਦੇ ਹਨ? ) (ਹੇ ਨਬੀ!) ਕਹਿ ਦਿਓ ਕਿ ਉਹਨਾਂ ਦੇ ਨਾਂ ਤਾਂ ਲਵੋ? ਕੀ ਤੁਸੀਂ ਅੱਲਾਹ ਨੂੰ ਉਹ ਗੱਲਾਂ ਦੱਸ ਰਹੇ ਹੋ, ਜਿਸ ਨੂੰ ਉਹ ਆਪਣੀ ਧਰਤੀ ’ਤੇ ਨਹੀਂ ਜਾਣਦਾ? ਸਗੋਂ ਝੂਠੇ ਗੁਮਾਨਾਂ ’ਤੇ ਹੀ ਤੁਸੀਂ ਅੱਲਾਹ ਦਾ ਸ਼ਰੀਕ ਬਣਾਉਂਦੇ ਹੋ। ਅਸਲ ਗੱਲ ਇਹ ਹੈ ਕਿ ਕੁਫ਼ਰ ਕਰਨ ਵਾਲਿਆਂ ਲਈ ਉਹਨਾਂ ਦੀਆਂ ਚਾਲਬਾਜ਼ੀਆਂ ਨੂੰ (ਉਹਨਾਂ ਦੀਆਂ ਕਰਤੂਤਾਂ ਨੂੰ) ਸਜਾ-ਸੰਵਾਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਸਿੱਧੇ ਰਾਹ ਤੋਂ ਰੋਕ ਦਿੱਤਾ ਗਿਆ। ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਉਸ ਨੂੰ ਸਿੱਧੇ ਰਾਹ ਪਾਉਣ ਵਾਲਾਂ ਕੋਈ ਵੀ ਨਹੀਂ।
Ra'd 13:34
ਇਹਨਾਂ ਕਾਫ਼ਿਰਾਂ ਲਈ ਸੰਸਾਰਿਕ ਜੀਵਨ ਵਿਚ ਵੀ ਅਜ਼ਾਬ ਹੈ ਅਤੇ ਆਖ਼ਿਰਤ (ਪਰਲੋਕ) ਦਾ ਅਜ਼ਾਬ ਤਾਂ ਬਹੁਤ ਹੀ ਕਰੜਾ ਹੈ। ਇਹਨਾਂ ਨੂੰ ਅੱਲਾਹ ਦੇ ਗ਼ਜ਼ਬ (ਗੁੱਸੇ) ਤੋਂ ਬਚਾਉਣ ਵਾਲਾ ਕੋਈ ਵੀ ਨਹੀਂ।
Ra'd 13:35
ਉਸ ਸਵਰਗ ਦੀ ਵਿਸ਼ੇਸ਼ਤਾ, ਜਿਸ ਦਾ ਵਚਨ (ਬੁਰਾਈਆਂ ਤੋਂ) ਪਰਹੇਜ਼ ਕਰਨ ਵਾਲੇ ਲੋਕਾਂ ਨਾਲ ਕੀਤਾ ਗਿਆ ਹੈ, ਇਹ ਹੈ ਕਿ ਉਸ ਦੇ ਹੇਠ ਨਹਿਰਾਂ ਵਗਦੀਆਂ ਹਨ ਉਸ ਦੇ ਫਲ ਸਦਾ ਲਈ ਹਨ (ਭਾਵ ਮੋਸਮੀ ਨਹੀਂ) ਅਤੇ ਉਹਨਾਂ ਦਾ ਪਰਛਾਵਾਂ ਅਮੁੱਕ ਹੈ। ਇਹ ਹੈ ਅੰਤ ਪਰਹੇਜ਼ਗਾਰਾਂ ਦਾ ਅਤੇ ਕਾਫ਼ਿਰਾਂ ਦਾ ਅੰਤ ਨਰਕ ਦੀ ਅੱਗ ਹੈ।
Ra'd 13:36
(ਹੇ ਨਬੀ!) ਜਿਨ੍ਹਾਂ ਨੂੰ ਅਸੀਂ ਪਹਿਲਾਂ ਕਿਤਾਬ ਦਿੱਤੀ ਸੀ, ਉਹ ਇਸ ਕਿਤਾਬ (.ਕੁਰਆਨ) ਤੋਂ ਜਿਹੜੀ ਤੁਹਾਡੇ ’ਤੇ ਉਤਾਰੀ ਹੈ, ਖ਼ੁਸ਼ ਹੁੰਦੇ ਹਨ ਅਤੇ ਕੁੱਝ ਦੂਜੇ ਧੜੇ .ਕੁਰਆਨ ਦੀਆਂ ਕੁੱਝ ਗੱਲਾਂ ਤੋਂ ਇਨਕਾਰ ਕਰਦੇ ਹਨ। (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਮੈਨੂੰ ਤਾਂ ਕੇਵਲ ਇਹੋ ਹੁਕਮ ਦਿੱਤਾ ਗਿਆ ਹੈ ਕਿ ਮੈਂ ਅੱਲਾਹ ਦੀ ਇਬਾਦਤ ਕਰਾਂ ਅਤੇ ਇਸ ਦੇ ਨਾਲ ਕਿਸੇ ਨੂੰ ਸਾਂਝੀ ਨਾ ਬਣਾਵਾਂ। ਮੈਂ ਉਸੇ ਵੱਲ (ਸਭ ਨੂੰ) ਬੁਲਾਉਂਦਾ ਹੈ ਅਤੇ ਉਸੇ ਵੱਲ ਮੈਂ ਪਰਤਣਾ ਹੈ।
Ra'd 13:37
ਇਸ ਪ੍ਰਕਾਰ (ਭਾਵ ਪਹਿਲੀਆਂ ਕਿਤਾਬਾਂ ਵਾਂਗ) ਅਸੀਂ ਇਸ (.ਕੁਰਆਨ) ਨੂੰ ਅਰਬੀ ਭਾਸ਼ਾ ਵਿਚ ਹੁਕਮਨਾਮਾ ਬਣਾਕੇ ਉਤਾਰਿਆ ਹੈ। (ਹੇ ਨਬੀ!) ਜੇ ਤੁਸੀਂ ਇਸ ਦੇ ਹੁੰਦਿਆਂ ਇਹਨਾਂ (ਕਾਫ਼ਿਰਾਂ) ਦੀ ਇੱਛਾਵਾਂ ਦੀ ਪੈਰਵੀ ਕੀਤੀ, ਜਦ ਕਿ ਤੁਹਾਡੇ ਕੋਲ (ਰੱਬੀ) ਗਿਆਨ ਆ ਚੁੱਕਿਆ ਹੈ ਤਾਂ ਅੱਲਾਹ ਦੇ ਮੁਕਾਬਲੇ ਤੁਹਾਨੂੰ ਨਾ ਤਾਂ ਕੋਈ ਹਿਮਾਇਤੀ ਮਿਲੇਗਾ ਅਤੇ ਨਾ ਹੀ ਕੋਈ (ਅੱਲਾਹ ਦੀ ਸਜ਼ਾ ਤੋਂ) ਬਚਾਉਣ ਵਾਲਾ ਹੋਵੇਗਾ।
Ra'd 13:38
(ਹੇ ਮੁਹੰਮਦ ਸ:!) ਬੇਸ਼ੱਕ ਅਸੀਂ ਤੁਹਾਥੋਂ ਪਹਿਲਾਂ ਵੀ ਬਥੇਰੇ ਪੈਗ਼ੰਬਰ ਭੇਜ ਚੁੱਕੇ ਹਾਂ ਅਤੇ ਅਸੀਂ ਉਹਨਾਂ ਸਭ ਨੂੰ ਬੀਵੀ ਬੱਚਿਆਂ ਵਾਲਾ ਬਣਾਇਆ ਸੀ। ਕਿਸੇ ਵੀ ਰਸੂਲ ਤੋਂ ਇਹ ਸੰਭਵ ਨਹੀਂ ਕਿ ਬਿਨਾਂ ਅੱਲਾਹ ਦੀ ਆਗਿਆ ਤੋਂ ਕੋਈ ਨਿਸ਼ਾਨੀ (ਮੁਅਜਜ਼ਾ) ਆਪ ਲਿਆ ਵਿਖਾਵੇ। ਹਰੇਕ ਵਚਨ ਦੇ ਪੂਰਾ ਹੋਣ ਦਾ ਸਮਾਂ ਲਿਿਖਆ ਹੋਇਆ ਹੈ।
Ra'd 13:39
ਅੱਲਾਹ ਜੋ ਚਾਹੇ (ਲਿਖਿਆ ਹੋਇਆ) ਮਿਟਾ ਦਿੰਦਾ ਹੈ ਅਤੇ ਜਿਸ ਨੂੰ ਚਾਹੇ ਕਾਇਮ ਰੱਖਦਾ ਹੈ। ਮੂਲ ਕਿਤਾਬ ਤਾਂ ਉਸੇ ਕੋਲ ਹੈ।[7]
———
[7] ਇਕ ਵਾਰ ਹਜ਼ਰਤ ਉਮਰ ਰ:ਅ: ਖ਼ਾਨਾ-ਕਾਅਬਾ ਦੇ ਆਲੇ-ਦੁਆਲੇ ਚੱਕਰ ਲੱਗਾ ਰਹੇ ਸੀ ਅਤੇ ਰੋਂਦੇ ਹੋਏ ਕਹਿ ਰਹੇ ਸੀ ਕਿ ਹੇ ਅੱਲਾਹ! ਜੇ ਤੂੰ ਮੇਰਾ ਨਾਂ ਨੇਕ ਲੋਕਾਂ ਵਿਚ ਲਿਖ ਛੱਡਿਆ ਹੈ, ਤਾਂ ਮੈਨੂੰ ਉਹਨਾਂ ਨਾਲ ਹੀ ਰੱਖੀਂ, ਜੇ ਤੂੰ ਮੈਨੂੰ ਭੈੜੇ ਲੋਕਾਂ ਦੀ ਸੂਚੀ ਵਿਚ ਰੱਖ ਛੱਡਿਆ ਹੈ ਤਾਂ ਉਸ ਨੂੰ ਨੇਕ ਅਤੇ ਬਖ਼ਸ਼ੇ ਹੋਏ ਲੋਕਾਂ ਨਾਲ ਬਦਲ ਦੇ। ਤੂੰ ਜੋ ਚਾਹੇਂ ਮਿਟਾ ਸਕਦਾ ਹੈ, ੳੱਮਲ-ਕਿਤਾਬ (ਸਾਰੀਆਂ ਅਕਾਸ਼ੀ ਕਿਤਾਬਾਂ ਦੀ ਮਾਂ) ਤੇਰੇ ਕੋਲ ਹੀ ਹੈ। (ਤਫ਼ਸੀਰ ਅਲ-ਕੁਰਤਬੀ 330/9)
Ra'd 13:40
(ਹੇ ਨਬੀ!) ਜਿਸ (ਅਜ਼ਾਬ) ਦਾ ਵਾਅਦਾ ਅਸੀਂ ਇਹਨਾਂ (ਕਾਫ਼ਿਰਾਂ) ਨਾਲ ਕੀਤਾ ਹੋਇਆ ਹੈ, ਉਸ ਦਾ ਕੁੱਝ ਹਿੱਸਾ ਭਾਵੇਂ ਅਸੀਂ ਤੁਹਾਨੂੰ ਵਿਖਾ ਦਈਏ ਜਾਂ (ਉਸ ਤੋਂ ਪਹਿਲਾਂ ਹੀ) ਤੁਹਾਡਾ ਅਕਾਲ ਚਲਾਣਾ ਹੋ ਜਾਵੇ (ਹਰ ਹਾਲ ਵਿਚ) ਤੁਹਾਡੇ ਜ਼ਿੰਮੇ ਤਾਂ ਕੇਵਲ (ਰੱਬੀ ਪੈਗ਼ਾਮ) ਪਹੁੰਚਾਉਣਾ ਹੈ। ਹਿਸਾਬ ਲੈਣ ਦਾ ਕੰਮ ਸਾਡੇ ਜ਼ਿੰਮੇ ਹੈ।
Ra'd 13:41
ਕੀ ਉਹ ਲੋਕ ਨਹੀਂ ਵੇਖਦੇ ਕਿ ਅਸੀਂ (ਕਾਫ਼ਿਰਾਂ ਲਈ) ਧਰਤੀ ਨੂੰ ਹਰ ਪਾਸਿਓਂ ਘਟਾਉਂਦੇ ਜਾ ਰਹੇ ਹਾਂ (ਭਾਵ ਇਸਲਾਮ ਫੈਲ ਰਿਹਾ ਹੈ) ਅੱਲਾਹ ਜੋ ਹੁਕਮ ਦਿੰਦਾ ਹੈ, ਕੋਈ ਵੀ ਉਸ ਨੂੰ ਰੱਦ ਕਰਨ ਵਾਲਾ ਨਹੀਂ। ਉਹ ਛੇਤੀ ਹੀ ਹਿਸਾਬ ਲੈਣ ਵਾਲਾ ਹੈ।
Ra'd 13:42
ਇਹਨਾਂ ਇਨਕਾਰੀਆਂ ਤੋਂ ਪਹਿਲਾਂ ਵੀ ਬੀਤ ਚੁੱਕੇ ਲੋਕਾਂ ਨੇ ਆਪਣੀਆਂ ਚਾਲਬਾਜ਼ੀਆਂ (ਮੱਕਾਰੀਆਂ) ਵਿਚ ਕੋਈ ਕਸਰ ਨਹੀਂ ਛੱਡੀ ਸੀ ਪਰ ਸਾਰੀਆਂ ਕੰਮ ਆਉਣ ਵਾਲੀਆਂ ਚਾਲਾਂ ਅੱਲਾਹ ਦੀਆਂ ਹੀ ਹਨ। ਜਿਹੜਾ ਵਿਅਕਤੀ ਜੋ ਵੀ ਕਮਾਈ ਕਰ ਰਿਹਾ ਹੈ ਉਹ ਸਭ ਅੱਲਾਹ ਦੀ ਜਾਣਕਾਰੀ ਵਿਚ ਹੈ। ਕਾਫ਼ਿਰਾਂ ਨੂੰ ਹੁਣੇ ਪਤਾ ਲੱਗ ਜਾਵੇਗਾ ਕਿ ਪਰਲੋਕ ਦਾ ਘਰ ਕਿਨ੍ਹਾਂ ਲਈ ਹੈ।
Ra'd 13:43
(ਹੇ ਮੁਹੰਮਦ ਸ:!) ਇਹ ਕਾਫ਼ਿਰ ਆਖਦੇ ਹਨ ਕਿ ਤੁਸੀਂ ਅੱਲਾਹ ਦੇ ਪੈਗ਼ੰਬਰ ਨਹੀਂ ਹੋ। ਤੁਸੀਂ ਆਖ ਦਿਓ ਕਿ ਮੇਰੇ ਤੇ ਤੁਹਾਡੇ ਵਿਚਾਲੇ ਗਵਾਹੀ ਦੇਣ ਲਈ ਅੱਲਾਹ ਹੀ ਬਥੇਰਾ ਹੈ ਅਤੇ ਉਹ ਵੀ (ਗਵਾਹ ਹੈ) ਜਿਸ ਕੋਲ (ਆਸਮਾਨੀ) ਕਿਤਾਬ ਦਾ ਗਿਆਨ ਹੈ।
İbrahim 14:1
ਅਲਿਫ਼, ਲਾਮ, ਰਾ। (ਹੇ ਨਬੀ!) ਇਹ ਉੱਚ ਕੋਟੀ ਦੀ ਕਿਤਾਬ (.ਕੁਰਆਨ) ਅਸੀਂ ਤੁਹਾਡੇ ਵੱਲ ਉਤਾਰੀ ਹੈ, ਤਾਂ ਜੋ ਤੁਸੀਂ ਲੋਕਾਂ ਨੂੰ ਹਨੇਰਿਆਂ ’ਚੋਂ ਕੱਢ ਕੇ ਰੌਸ਼ਨੀ ਵੱਲ, ਉਹਨਾਂ ਦੇ ਰੱਬ ਦੀ ਆਗਿਆ ਨਾਲ ਤੇ ਉਸੇ ਰੱਬ ਦੀ ਰਾਹ ਵੱਲ, ਲੈ ਆਓ। ਜਿਹੜਾ ਅਤਿਅੰਤ ਜ਼ੋਰਾਵਰ ਅਤੇ ਸਲਾਹਿਆ ਹੋਇਆ ਹੈ।
İbrahim 14:2
(ਭਾਵ) ਉਸ ਅੱਲਾਹ ਵੱਲ ਜਿਸ ਦਾ ਉਹ ਸਭ ਕੁੱਝ ਹੈ, ਜਿਹੜਾ ਅਕਾਸ਼ਾਂ ਤੇ ਧਰਤੀ ਵਿਚ ਹੈ, ਪਰ ਇਨਕਾਰੀਆਂ ਲਈ ਕਰੜਾ ਵਿਨਾਸ਼ਕਾਰੀ ਅਜ਼ਾਬ ਹੈ।
İbrahim 14:3
ਜਿਹੜੇ (ਲੋਕ) ਪਰਲੋਕ ਦੇ ਜੀਵਨ ਨਾਲੋਂ ਸੰਸਾਰਿਕ ਜੀਵਨ ਨੂੰ ਹੀ ਪਸੰਦ ਕਰਦੇ ਹਨ ਅਤੇ ਲੋਕਾਂ ਨੂੰ ਅੱਲਾਹ ਦੇ ਰਾਹੋਂ ਰੋਕਦੇ ਹਨ ਅਤੇ ਇਸ ਵਿਚ ਵਿੰਗ-ਵਲ ਲਭਦੇ ਹਨ, ਅਜਿਹੇ ਲੋਕ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ।
İbrahim 14:4
ਅਸੀਂ ਹਰੇਕ ਪੈਗ਼ੰਬਰ ਨੂੰ ਉਸੇ ਦੀ ਆਪਣੀ ਕੌਮੀ ਭਾਸ਼ਾ (ਮਾਂ-ਬੋਲੀ) ਵਿਚ ਬੋਲਣ ਵਾਲਾ ਭੇਜਿਆ ਹੈ, ਤਾਂ ਜੋ (ਰੱਬੀ ਪੈਗ਼ਾਮ ਨੂੰ) ਉਹਨਾਂ ਦੇ ਸਾਹਮਣੇ ਚੰਗੀ ਤਰ੍ਹਾਂ ਵਿਆਖਿਆ ਕਰੇ। ਫੇਰ ਅੱਲਾਹ ਜਿਸ ਨੂੰ ਚਾਹੇ ਕੁਰਾਹੇ ਪਾ ਦਿੰਦਾ ਹੈ ਅਤੇ ਜਿਸ ਨੂੰ ਚਾਹਵੇ (ਸਿੱਧੀ) ਰਾਹ ਵਿਖਾ ਦਿੰਦਾ ਹੈ। ਉਹੀਓ ਜ਼ੋਰਾਵਰ ਅਤੇ ਹਿਕਮਤ (ਸੂਝ-ਬੂਝ) ਵਾਲਾ ਹੈ।
İbrahim 14:5
ਬੇਸ਼ੱਕ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇਕੇ ਭੇਜਿਆ ਕਿ ਉਹ ਆਪਣੀ ਕੌਮ (ਬਨੀ-ਇਸਰਾਈਲ) ਨੂੰ ਹਨੇਰਿਆਂ ’ਚੋਂ ਕੱਢ ਕੇ ਚਾਨਣ ਵੱਲ ਲਿਆਵੇ ਅਤੇ ਉਹਨਾਂ ਨੂੰ ਅੱਲਾਹ ਵੱਲੋਂ ਬਖ਼ਸ਼ੇ ਗਏ ਯਾਦਗਾਰ ਦਿਨਾਂ ਨੂੰ ਚੇਤੇ ਕਰਾਵੇ। ਬੇਸ਼ੱਕ ਇਹਨਾਂ (ਘਟਨਾਵਾਂ) ਵਿਚ ਹਰੇਕ ਧੀਰਜ ਤੋਂ ਕੰਮ ਲੈਣ ਵਾਲੇ ’ਤੇ ਧੰਨਵਾਦ ਕਰਨ ਵਾਲੇ ਵਿਅਕਤੀ ਲਈ (ਸਿੱਖਿਆਦਾਈ) ਨਿਸ਼ਾਨੀਆਂ ਹਨ।
İbrahim 14:6
(ਯਾਦ ਕਰੋ) ਜਦੋਂ ਮੂਸਾ ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਅੱਲਾਹ ਦੇ ਉਹਨਾਂ ਅਹਿਸਾਨਾਂ ਨੂੰ ਯਾਦ ਕਰੋ ਜਿਹੜੇ ਉਸ ਨੇ ਤੁਹਾਡੇ ’ਤੇ ਕੀਤੇ ਹਨ। ਉਸ ਨੇ ਤੁਹਾਨੂੰ ਫ਼ਿਰਔਨੀਆਂ ਤੋਂ ਬਚਾਇਆ ਸੀ ਜਦੋਂ ਉਹ ਤੁਹਾਨੂੰ ਕਰੜੇ ਤਸੀਹੇ ਦਿੰਦੇ ਸੀ, ਤੁਹਾਡੇ ਪੁੱਤਰਾਂ ਨੂੰ ਮਾਰ ਸੁੱਟਦੇ ਸੀ ਅਤੇ ਤੁਹਾਡੀਆਂ ਧੀਆਂ ਨੂੰ ਜਿਉਂਦੀਆਂ ਰੱਖ ਛੱਡਦੇ ਸੀ। ਇਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡੀ ਬੜੀ ਵੱਡੀ ਅਜ਼ਮਾਇਸ਼ ਸੀ।
İbrahim 14:7
ਯਾਦ ਕਰੋ ਜਦੋਂ ਤੁਹਾਡੇ ਰੱਬ ਨੇ ਤੁਹਾਨੂੰ ਖ਼ਬਰਦਾਰ ਕੀਤਾ ਸੀ ਕਿ ਜੇ ਤੁਸੀਂ ਧੰਨਵਾਦੀ ਬਣੋਗੇ ਤਾਂ ਮੈਂ ਤੁਹਾਨੂੰ ਹੋਰ ਵੱਧ ਇਨਾਮ ਬਖ਼ਸ਼ਾਂਗਾ, ਜੇ ਤੁਸੀਂ ਨਾਸ਼ੁਕਰੀ ਕਰੋਗੇ ਤਾਂ ਮੇਰੀ ਸਜ਼ਾ ਵੀ ਕਰੜੀ ਹੈ।
İbrahim 14:8
ਮੂਸਾ ਨੇ (ਆਪਣੀ ਕੌਮ ਨੂੰ) ਆਖਿਆ ਕਿ ਜੇ ਤੁਸੀਂ ਇਨਕਾਰ ਕਰੋਗੇ ਅਤੇ ਇਸ ਧਰਤੀ ਦੇ ਸਾਰੇ ਵਸਨੀਕ ਵੀ ਕਾਫ਼ਿਰ ਬਣ ਜਾਣ ਤਾਂ ਬੇਸ਼ੱਕ ਅੱਲਾਹ (ਇਹਨਾਂ ਗੱਲਾਂ ਤੋਂ) ਬੇ-ਪਰਵਾਹ ਹੈ ਅਤੇ ਸ਼ਲਾਘਾਯੋਗ (ਇਹੋ) ਹੈ।
İbrahim 14:9
(ਹੇ ਮੱਕੇ ਵਾਲਿਓ!) ਕੀ ਤੁਹਾਨੂੰ ਤੁਹਾਥੋਂ ਪਹਿਲਾਂ ਦੇ ਲੋਕਾਂ, (ਭਾਵ) ਨੂਹ, ਆਦ ਤੇ ਸਮੂਦ ਦੀ ਕੌਮ ਅਤੇ ਇਹਨਾਂ ਤੋਂ ਮਗਰੋਂ ਹੋਈਆਂ ਕੌਮਾਂ ਦੀਆਂ ਖ਼ਬਰਾਂ ਨਹੀਂ ਪੁੱਜੀਆਂ, ਜਿਨ੍ਹਾਂ ਨੂੰ ਕੇਵਲ ਅੱਲਾਹ ਹੀ ਜਾਣਦਾ ਹੈ ? ਜਦੋਂ ਉਹਨਾਂ (ਕੌਮਾਂ) ਕੋਲ ਉਹਨਾਂ ਦੇ ਰਸੂਲ (ਖੁੱਲ੍ਹੀਆਂ) ਨਿਸ਼ਾਨੀਆਂ ਲੈ ਕੇ ਆਏ ਤਾਂ ਉਹਨਾਂ ਨੇ (ਰੁਰਾਨੀ ਨਾਲ) ਮੂੰਹ ਵਿਚ ਆਪਣੇ ਹੱਥ ਲੈ ਲਏ ਅਤੇ ਆਖਿਆ ਕਿ ਜਿਹੜਾ (ਸੁਨੇਹਾ) ਤੁਹਾਨੂੰ ਦੇ ਕੇ ਭੇਜਿਆ ਗਿਆ ਹੈ ਅਸੀਂ ਉਸ ਨੂੰ ਨਹੀਂ ਮੰਨਦੇ ਅਤੇ ਜਿਸ ਚੀਜ਼ ਵੱਲ ਤੁਸੀਂ ਸਾਨੂੰ ਬੁਲਾ ਰਹੇ ਹੋ ਉਸ ਵਿਚ ਵੀ ਸਾਨੂੰ ਦੁਵਿਧਾ ਸ਼ੰਕਾ ਹੈ।
İbrahim 14:10
ਉਹਨਾਂ ਦੇ ਰਸੂਲਾਂ ਨੇ ਉਹਨਾਂ ਨੂੰ ਆਖਿਆ, ਕੀ ਤੁਹਾਨੂੰ ਅੱਲਾਹ ਬਾਰੇ ਸੰਦੇਹ ਹੈ ਜਿਹੜਾ ਅਕਾਸ਼ਾਂ ਤੇ ਧਰਤੀ ਦਾ ਬਣਾਉਣ ਵਾਲਾ ਹੈ? ਉਹ ਤੁਹਾਨੂੰ (ਇਸ ਕਾਰਨ ਆਪਣੇ ਵੱਲ) ਬੁਲਾ ਰਿਹਾ ਹੈ ਤਾਂ ਜੋ ਤੁਹਾਡੇ ਗੁਨਾਹਾਂ ਨੂੰ ਬਖ਼ਸ਼ ਦੇਵੇ ਅਤੇ ਇਕ ਨਿਯਤ ਸਮੇਂ ਤਕ ਤੁਹਾਨੂੰ (ਸੰਸਾਰ ਵਿਚ ਰਹਿਣ ਦੀ) ਮੋਹਲਤ ਦੇਵੇ। ਉਹਨਾਂ ਨੇ ਆਖਿਆ ਕਿ ਤੁਸੀਂ (ਭਾਵ ਰਸੂਲ) ਤਾਂ ਸਾਡੇ ਹੀ ਵਰਗੇ ਮਨੁੱਖ ਹੋ, ਤੁਸੀਂ ਤਾਂ ਚਾਹੁੰਦੇ ਹੋ ਕਿ ਅਸੀਂ ਉਹਨਾਂ ਇਸ਼ਟਾਂ ਦੀ ਇਬਾਦਤ ਤੋਂ ਰੁਕ ਜਾਈਏ ਜਿਨ੍ਹਾਂ ਦੀ ਇਬਾਦਤ ਸਾਡੇ ਪਿਓ-ਦਾਦੇ (ਭਾਵ ਬਜ਼ੁਰਗ) ਕਰਦੇ ਸਨ। ਚੰਗਾ, (ਜੇ ਤੁਸੀਂ ਸੱਚੇ ਹੋ ਤਾਂ) ਸਾਡੇ ਕੋਲ ਕੋਈ ਸਪਸ਼ਟ ਦਲੀਲ ਪੇਸ਼ ਕਰੋ।
İbrahim 14:11
ਉਹਨਾਂ ਦੇ ਪੈਗ਼ੰਬਰਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਤਾਂ ਸੱਚ ਹੈ ਕਿ ਅਸੀਂ ਤੁਹਾਡੇ ਵਰਗੇ ਹੀ ਮਨੁੱਖ ਹਾਂ, ਪਰ ਅੱਲਾਹ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦਾ ਹੈ, ਆਪਣੀਆਂ ਮਿਹਰਾਂ (ਪੈਗ਼ੰਬਰੀ) ਨਾਲ ਨਿਵਾਜ਼ਦਾ ਹੈ। ਸਾਨੂੰ ਇਹ ਅਧਿਕਾਰ ਨਹੀਂ ਕਿ ਅੱਲਾਹ ਦੀ ਆਗਿਆ ਤੋਂ ਬਿਨਾਂ ਅਸੀਂ ਤੁਹਾਨੂੰ ਕੋਈ ਮੁਅਜਜ਼ਾ (ਰੱਬੀ ਚਮਤਕਾਰ) ਵਿਖਾ ਸਕੀਏ। ਈਮਾਨ ਵਾਲਿਆਂ ਨੂੰ ਤਾਂ ਕੇਵਲ ਅੱਲਾਹ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ।
İbrahim 14:12
(ਪੈਗ਼ੰਬਰਾਂ ਨੇ ਆਖਿਆ ਕਿ) ਉਹ ਕਿਹੜਾ ਕਾਰਨ ਹੈ ਕਿ ਅਸੀਂ ਅੱਲਾਹ ’ਤੇ ਭਰੋਸਾ ਨਾ ਕਰੀਏ ਜਦ ਕਿ ਉਹ ਸਾਨੂੂੰ ਆਪਣੀਆਂ (ਸਿੱਧੀਆਂ) ਰਾਹਾਂ ਵਿਖਾ ਚੁੱਕਿਆ ਹੈ ? ਜਿਹੜੇ ਵੀ ਤਸੀਹੇ ਤੁਸੀਂ ਸਾ` ਦੇ ਰਹੇ ਹੋ, ਅਸੀਂ (ਭਾਵ ਰਸੂਲ) ਉਹਨਾਂ ’ਤੇ ਸਬਰ ਕਰਾਂਗੇ। ਭਰੋਸਾ ਕਰਨ ਵਾਲਿਆਂ ਨੂੰ ਤਾਂ ਇਹੋ ਸ਼ੋਭਾ ਦਿੰਦਾ ਹੈ।
İbrahim 14:13
ਕਾਫ਼ਿਰਾਂ ਨੇ ਆਪਣੇ ਰਸੂਲਾਂ ਨੂੰ ਆਖਿਆ ਕਿ ਅਸੀਂ ਤੁਹਾਨੂੰ ਦੇਸ਼ ਨਿਕਾਲਾ ਦੇ ਦਿਆਂਗੇ ਜਾਂ ਤੁਸੀਂ ਸਾਡੇ ਧਰਮ ਵਿਚ ਮੁੜ ਆਓ। ਉਦੋਂ ਹੀ ਉਹਨਾਂ (ਰਸੂਲਾਂ) ਦੇ ਰੱਬ ਨੇ ਉਹਨਾਂ ਵੱਲ ਵਹੀ (ਸੰਦੇਸ਼) ਭੇਜੀ ਕਿ ਅਸੀਂ ਇਹਨਾਂ ਜ਼ਾਲਮਾਂ ਨੂੰ ਜ਼ਰੂਰ ਹੀ ਬਰਬਾਦ ਕਰ ਦਿਆਂਗੇ।
İbrahim 14:14
ਅਤੇ ਇਹਨਾਂ (ਇਨਕਾਰੀਆਂ) ਤੋਂ ਮਗਰੋਂ ਅਸੀਂ ਤੁਹਾਨੂੰ (ਰਸੂਲਾਂ ਨੂੰ ਅਤੇ ਉਹਨਾਂ ਦੇ ਆਗਿਆਕਾਰੀਆਂ ਨੂੰ) ਧਰਤੀ ’ਤੇ ਵਸੇਬਾ ਦਿਆਂਗੇ। ਇਹ ਇਨਾਮ ਉਹਨਾਂ ਲਈ ਹੈ ਜਿਹੜੇ ਮੇਰੀ ਹਜ਼ੂਰੀ ਵਿਚ (ਕਿਆਮਤ ਦੀ ਪੁੱਛ-ਗਿੱਛ ਲਈ) ਖੜੇ ਹੋਣ ਤੋਂ ਡਰਦੇ ਹਨ ਅਤੇ ਮੇਰੀਆਂ ਚਿਤਾਵਨੀਆਂ ਤੋਂ ਭੈਅ-ਭੀਤ ਰਹਿੰਦੇ ਹਨ।
İbrahim 14:15
ਉਹਨਾਂ (ਇਨਕਾਰੀਆਂ) ਨੇ ਫ਼ੈਸਲਾ (ਅਜ਼ਾਬ) ਮੰਗਿਆ ਸੀ ਅਤੇ (ਇਸੇ ਫ਼ੈਸਲੇ ਕਾਰਨ) ਸਾਰੇ ਹੀ ਬਾਗ਼ੀ ਤੇ ਆਕੜਣ ਵਾਲੇ ਨਾ-ਮੁਰਾਦ ਹੋ ਗਏ।
İbrahim 14:16
ਇਸ ਤੋਂ ਅੱਗੇ (ਇਨਕਾਰੀਆਂ ਲਈ) ਨਰਕ ਹੈ ਜਿੱਥੇ ਉਹਨਾਂ ਨੂੰ ਪੀਪ ਵਾਲਾ ਪਾਣੀ ਪੀਣ ਲਈ ਦਿੱਤਾ ਜਾਵੇਗਾ।
İbrahim 14:17
ਜਿਸ ਨੂੰ ਉਹ (ਪਾਪੀ) ਘੁੱਟ-ਘੁੱਟ ਕਰਕੇ ਪੀਣਗੇ ਫੇਰ ਵੀ ਉਹ ਗੱਲ ਤੋਂ ਥੱਲੇ ਨਹੀਂ ਲੰਘਾ ਸਕਨਗੇ। ਹਰ ਪਾਸਿਓਂ ਮੌਤ ਉਹਨਾਂ ਵੱਲ ਵਧੇਗੀ, ਪਰ ਉਹ ਮਰਨਗੇ ਨਹੀਂ, ਕਿਉਂ ਜੋ ਉਹਨਾਂ ਦੇ ਅੱਗੇ ਅਤਿ ਕਰੜਾ ਅਜ਼ਾਬ ਹੋਵੇਗਾ।
İbrahim 14:18
ਜਿਨ੍ਹਾਂ ਲੋਕਾਂ ਨੇ ਆਪਣੇ ਰੱਬ ਦਾ ਇਨਕਾਰ ਕੀਤਾ ਹੈ ਉਹਨਾਂ ਦੇ ਕਰਮਾਂ ਦੀ ਮਿਸਾਲ ਉਸ ਸੁਹਾਅ ਵਾਂਗ ਹੈ ਜਿਸ ਨੂੰ ਤੇਜ਼ ਹਨੇਰੀ ਵਾਲੇ ਦਿਨ ਦੀ ਹਵਾ ਨੇ ਉਡਾ ਦਿੱਤਾ ਹੋਵੇ। (ਇਸੇ ਪ੍ਰਕਾਰ ਕਿਆਮਤ ਦਿਹਾੜੇ) ਜੋ ਵੀ ਉਹਨਾਂ (ਕਾਫ਼ਿਰਾਂ) ਨੇ (ਸੰਸਾਰ ਵਿਚ) ਕਮਾਇਆ ਹੈ, ਉਹ ਉਸ ਵਿੱਚੋਂ ਕਿਸੇ ’ਤੇ ਵੀ ਕੋਈ ਅਧਿਕਾਰ ਨਹੀਂ ਰੱਖਦੇ ਹੋਣਗੇ। ਇਹ ਪਰਲੇ ਦਰਜੇ ਦੀ ਗੁਮਰਾਹੀ ਹੈ।
İbrahim 14:19
ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਨੇ ਅਕਾਸ਼ ਤੇ ਧਰਤੀ ਦੀ ਰਚਨਾ ਹੱਕ-ਸੱਚ ਨਾਲ ਕੀਤੀ ਹੈ ਜੇ ਉਹ (ਅੱਲਾਹ) ਚਾਹੇ ਤਾਂ ਤੁਹਾਨੂੰ ਸਾਰਿਆਂ ਨੂੰ (ਸੰਸਾਰ ਵਿੱਚੋਂ) ਲੈ ਜਾਵੇ ਅਤੇ (ਤੁਹਾਡੀ ਥਾਂ) ਇਕ ਨਵੀਂ ਮਖ਼ਲੂਕ (ਰਚਨਾਂ) ਲੈ ਆਵੇ।
İbrahim 14:20
ਅਤੇ ਅੱਲਾਹ ਲਈ ਇਹ ਕੰਮ ਕਰਨਾ ਕੁੱਝ ਵੀ ਔਖਾ ਨਹੀਂ।
İbrahim 14:21
ਸਾਰੇ ਹੀ ਲੋਕ (ਕਿਆਮਤ ਦਿਹਾੜੇ) ਅੱਲਾਹ ਦੇ ਹਜ਼ੂਰ ਖੜੇ ਹੋਣਗੇ, ਫੇਰ ਕਮਜ਼ੋਰ ਲੋਕ (ਸੰਸਾਰ ਵਿਚ) ਘਮੰਡ ਕਰਨ ਵਾਲੇ (ਆਗੂਆਂ) ਨੂੰ ਕਹਿਣਗੇ ਕਿ ਅਸੀਂ ਤਾਂ ਤੁਹਾਡੇ ਹੀ ਅਧੀਨ ਸੀ, ਕੀ ਤੁਸੀਂ ਸਾਥੋਂ ਅੱਲਾਹ ਦਾ ਥੋੜ੍ਹਾ ਜਿਹਾ ਅਜ਼ਾਬ ਦੂਰ ਕਰ ਸਕਦੇ ਹੋ ? ਉਹ (ਆਗੂ) ਆਖਣਗੇ ਕਿ ਜੇ ਅੱਲਾਹ ਸਾਨੂੰ ਹਿਦਾਇਤ ਦਿੰਦਾ ਤਾਂ ਅਸੀਂ ਜ਼ਰੂਰ ਤੁਹਾਨੂੰ ਹਿਦਾਇਤ ਦਿੰਦੇ। ਹੁਣ ਭਾਵੇਂ ਅਸੀਂ ਰੋਈਏ ਭਾਵੇਂ ਸਹਿਣ ਕਰੀਏ, ਸਾਡੇ ਲਈ ਇਕ ਸਮਾਨ ਹੈ। ਸਾਡੇ ਲਈ ਭੱਜਣ ਲਈ ਕੋਈ ਥਾਂ ਨਹੀਂ।
İbrahim 14:22
ਜਦੋਂ (ਕਰਮਾਂ ਦਾ) ਫ਼ੈਸਲਾ ਹੋ ਚੁੱਕੇਗਾ ਤਾਂ ਸ਼ੈਤਾਨ ਕਹੇਗਾ ਕਿ ਅੱਲਾਹ ਨੇ ਤਾਂ ਤੁਹਾਡੇ ਨਾਲ ਸੱਚਾ ਵਾਅਦਾ ਕੀਤਾ ਸੀ ਅਤੇ ਜਿਹੜੇ ਵਾਅਦੇ ਮੈਂਨੇ ਤੁਹਾਡੇ ਨਾਲ ਕੀਤੇ ਸੀ, ਉਹਨਾਂ ’ਚੋਂ ਕੋਈ ਵੀ ਪੂਰਾ ਨਹੀਂ ਕੀਤਾ। ਮੇਰਾ ਤੁਹਾਡੇ ’ਤੇ ਕੋਈ ਜ਼ੋਰ ਨਹੀਂ ਸੀ (ਕਿ ਮੇਰੇ ਆਖੇ ਲੱਗੋ)। ਮੈਂਨੇ ਤੁਹਾਨੂੰ (ਆਪਣੇ ਵੱਲ) ਬੁਲਾਇਆ ਅਤੇ ਤੁਸੀਂ ਮੇਰੀ ਗੱਲ ਮੰਨੀ ਸੋ ਮੈਨੂੰ ਦੋਸ਼ ਨਾ ਦਿਓ ਸਗੋਂ ਆਪਣੇ ਆਪ ਦੀ ਹੀ ਨਿੰਦਾ ਕਰੋ। ਇੱਥੇ ਨਾ ਹੀ ਮੈਂ ਤੁਹਾਡੀਆਂ ਬੇਨਤੀਆਂ ਮੰਣਨ ਵਾਲਾ ਹਾਂ ਅਤੇ ਨਾ ਹੀ ਤੁਸੀਂ ਮੇਰੀ ਬੇਨਤੀਆਂ ਨੂੰ ਪਰਵਾਨ ਕਰ ਸਕਦੇ ਹੋ। ਮੈਂ (ਸ਼ੈਤਾਨ) ਤਾਂ ਇਹ ਵੀ ਮੰਣਨ ਨੂੰ ਤਿਆਰ ਨਹੀਂ ਕਿ ਤੁਸੀਂ ਮੈਨੂੰ ਇਸ (ਕਿਆਮਤ) ਤੋਂ ਪਹਿਲਾਂ ਰੱਬ ਦਾ ਸ਼ਰੀਕ ਮੰਨਦੇ ਸੀ। ਬੇਸ਼ੱਕ ਜ਼ਾਲਮਾਂ ਲਈ ਦਰਦਨਾਕ ਅਜ਼ਾਬ ਹੈ।
İbrahim 14:23
ਜਿਹੜੇ ਲੋਕੀ ਈਮਾਨ ਲਿਆਏ ਅਤੇ ਨੇਕ ਕੰਮ ਵੀ ਕੀਤੇ ਉਹ ਉਹਨਾਂ ਸਵਰਗਾਂ ਵਿਚ ਪ੍ਰਵੇਸ਼ ਕਰਨਗੇ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹ ਆਪਣੇ ਰੱਬ ਦੀ ਆਗਿਆ ਨਾਲ ਸਦਾ ਲਈ ਰਹਿਣਗੇ ਤੇ ਉੱਥੇ ਉਹਨਾਂ ਦਾ ਸਵਾਗਤ “ਸਲਾਮ” ਨਾਲ ਹੋਵੇਗਾ।[1]
———
[1] ਵੇਖੋ ਸੂਰਤ ਅਲ-ਨਿਸਾ, ਹਾਸ਼ੀਆ ਆਇਤ 86/4
İbrahim 14:24
(ਹੇ ਨਬੀ!) ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਨੇ ਪਵਿੱਤਰ ਕਲਮੇਂ (ਇਸਲਾਮ) ਦੀ ਉਦਾਹਰਨ ਕਿਵੇਂ ਦਿੱਤੀ ਹੈ ਕਿ ਉਹ ਇਕ ਪਾਕੀਜ਼ਾ ਦਰਖ਼ਤ ਵਾਂਗ ਹੈ, ਜਿਸ ਦੀਆਂ ਜੜ੍ਹਾਂ ਮਜ਼ਬੂਤ ਹਨ ਅਤੇ ਉਸ ਦੀਆਂ ਟਹਿਣੀਆਂ ਅਕਾਸ਼ ਵਿਚ ਹਨ।
İbrahim 14:25
ਉਹ ਆਪਣੇ ਰੱਬ ਦੇ ਹੁਕਮ ਨਾਲ ਹਰ ਵੇਲੇ ਫਲ ਦਿੰਦਾ ਹੈ। ਅੱਲਾਹ ਇਹ ਉਦਾਹਰਣਾਂ ਇਸ ਲਈ ਦਿੰਦਾ ਹੈ, ਤਾਂ ਜੋ ਲੋਕੀਂ ਸਿੱਖਿਆ ਪ੍ਰਾਪਤ ਕਰ ਸਕਣ।
İbrahim 14:26
ਅਪਵਿੱਤਰ ਬੋਲ ਭਾਵ (ਸ਼ਿਰਕ ਤੇ ਕੁਫ਼ਰ) ਦੀ ਉਦਾਹਰਨ ਇਕ ਭੈੜੇ ਕਿਸਮ ਦੇ ਦਰਖ਼ਤ ਵਾਂਗ ਹੈ ਜਿਹੜਾ ਧਰਤੀ ਦੇ ਉੱਤੋਂ ਪੁੱਟ ਲਿਆ ਜਾਵੇ। (ਭਾਵ ਉਸ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਹੁੰਦੀਆਂ) ਉਹ ਟਿਕਾਓ ਨਹੀਂ ਹੁੰਦਾ।
İbrahim 14:27
ਅੱਲਾਹ ਈਮਾਨ ਵਾਲਿਆਂ ਨੂੰ ਇਹਨਾਂ ਠੋਸ ਗੱਲਾਂ (ਪਵਿੱਤਰ ਕਲਮੇਂ) ਰਾਹੀਂ ਲੋਕ-ਪਰਲੋਕ ਵਿਚ ਦ੍ਰਿੜ੍ਹਤਾ ਬਖ਼ਸ਼ਦਾ ਹੈ।[2] ਅੱਲਾਹ ਜ਼ਾਲਮਾਂ ਨੂੰ ਕੁਰਾਹੇ ਪਾਉਂਦਾ ਹੈ ਅਤੇ ਅੱਲਾਹ ਜੋ ਵੀ ਚਾਹੁੰਦਾ ਹੈ ਕਰਦਾ ਹੈ।
———
[2] ਭਾਵ ਮਰਨ ਮਗਰੋਂ ਜਦੋਂ ਫ਼ਰਿਸ਼ਤੇ ਉਹਨਾਂ ਤੋਂ ਕਬਰਾਂ ਵਿਚ ਤਿੰਨ ਸਵਾਲ ਕਰਨਗੇ। 1਼ ਤੇਰਾ ਰੱਬ ਕੋਣ ਹੈ। 2਼ ਤੇਰਾ ਦੀਨ ਕਿਹੜਾ ਹੈ। 3਼ ਤੁਸੀਂ ਇਸ ਮਨੁੱਖ ਮੁਹੰਮਦ (ਸ:) ਦੇ ਸੰਬੰਧ ਵਿਚ, ਜਿਸ ਨੂੰ ਤੁਹਾਡੇ ਵਲ ਭੇਜਿਆ ਗਿਆ ਸੀ, ਕੀ ਆਖਦੇ ਸੀ ? ਈਮਾਨ ਵਾਲੇ ਇਸ ਦੇ ਸਹੀ ਉੱਤਰ ਦੇਣਗੇ ਕਿ ਅੱਲਾਹ ਮੇਰਾ ਰੱਬ ਹੈ, ਮੇਰਾ ਦੀਨ ਇਸਲਾਮ ਹੈ ਅਤੇ ਇਹ ਮੁਹੰਮਦ (ਸ:) ਅੱਲਾਹ ਦੇ ਰਸੂਲ ਹਨ। ਜਿਹੜੇ ਸਾਡੇ ਕੋਲ ਖੁਲਿਆਂ ਨਿਸ਼ਾਨੀਆਂ ਲਿਆਏ ਹਨ ਅਤੇ ਸਾਡਾ ਇਹਨਾਂ ਉੱਤੇ ਈਮਾਨ ਹੈ ਜਦ ਕਿ ਗੁਨਾਹਗਾਰ ਜਿਹਡੇ ਮੁਹੰਮਦ (ਸ:) ’ਤੇ ਈਮਾਨ ਨਹੀਂ ਰਖੱਦੇ ਉਹ ਇਹਨਾਂ ਸਵਾਲਾ ਦਾ ਸਹੀ ਉੱਤਰ ਨਹੀਂ ਦੇ ਸਕਣਗੇ। (ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 93/6 ਅਤੇ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3)
İbrahim 14:28
(ਹੇ ਨਬੀ ਸ:!) ਕੀ ਤੁਸੀਂ ਉਹਨਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੇ ਅੱਲਾਹ ਦੀ ਨਿਅਮਤ (ਈਮਾਨ) ਨੂੰ ਕੁਫ਼ਰ ਨਾਲ ਬਦਲ ਲਿਆ ਅਤੇ ਆਪਣੀ ਕੌਮ ਨੂੰ ਵੀ ਬਰਬਾਦੀ ਦੇ ਘਰ ਵਿਚ ਧੱਕ ਦਿੱਤਾ।
İbrahim 14:29
ਭਾਵ ਉਹ ਸਾਰੇ ਉਸ ਨਰਕ ਵਿਚ ਜਾਣਗੇ ਅਤੇ ਜਿਹੜਾ ਬਹੁਤ ਹੀ ਭੈੜਾ ਟਿਕਾਣਾ ਹੈ।
İbrahim 14:30
ਉਹਨਾਂ ਨੇ ਅੱਲਾਹ ਦੇ ਸ਼ਰੀਕ ਬਣਾ ਰੱਖੇ ਹਨ ਤਾਂ ਜੋ ਲੋਕਾਂ ਨੂੰ ਉਹਦੇ (ਅੱਲਾਹ ਦੇ) ਰਾਹੋਂ ਕੁਰਾਹੇ ਪਾ ਦੇਣ। (ਹੇ ਨਬੀ!) ਤੁਸੀਂ ਆਖ ਦਿਓ ਕਿ (ਦੁਨੀਆਂ ਦਾ) ਲਾਭ ਉਠਾ ਲਓ, ਅੰਤ ਤੁਹਾਡਾ ਟਿਕਾਣਾ ਤਾਂ ਨਰਕ ਦੀ ਅੱਗ ਹੀ ਹੈ।
İbrahim 14:31
(ਹੇ ਨਬੀ!) ਮੇਰੇ ਈਮਾਨ ਵਾਲੇ ਬੰਦਿਆਂ ਨੂੰ ਆਖ ਦਿਓ ਕਿ ਨਮਾਜ਼ ਕਾਇਮ ਕਰਨ ਅਤੇ ਜੋ ਵੀ ਅਸੀਂ ਉਹਨਾਂ ਨੂੰ ਬਖ਼ਸ਼ਿਆ ਹੈ, ਉਸ ਵਿੱਚੋਂ ਕੁੱਝ ਨਾ ਕੁੱਝ ਲੁਕਾਵਾਂ ਜਾਂ ਐਲਾਨੀਆਂ (ਰੱਬ ਦੀ ਰਾਹ ਵਿਚ) ਖ਼ਰਚ ਕਰਨ। ਇਸ ਤੋਂ ਪਹਿਲਾਂ ਕਿ ਉਹ (ਕਿਆਮਤ ਦਾ) ਦਿਹਾੜਾ ਆਵੇ, ਜਿਸ ਵਿਚ ਨਾ ਕੋਈ ਸੌਦੇਬਾਜ਼ੀ ਹੋਵੇਗੀ ਅਤੇ ਨਾ ਹੀ ਦੋਸਤੀ ਕੰਮ ਆਵੇਗੀ।
İbrahim 14:32
ਅੱਲਾਹ ਉਹ ਹੈ ਜਿਸ ਨੇ ਅਕਾਸ਼ਾਂ ਨੂੰ ਤੇ ਧਰਤੀ ਨੂੰ ਪੈਦਾ ਕੀਤਾ ਅਤੇ ਅਕਾਸ਼ ਤੋਂ ਪਾਣੀ ਨਾਜ਼ਿਲ ਕੀਤਾ, ਫੇਰ ਉਸੇ (ਪਾਣੀ) ਰਾਹੀਂ ਤੁਹਾਡੇ ਰਿਜ਼ਕ ਵਜੋਂ ਤਰ੍ਹਾਂ-ਤਰ੍ਹਾਂ ਦੇ ਫਲ ਪੈਦਾ ਕੀਤੇ ਅਤੇ ਕਿਸ਼ਤੀਆਂ (ਬੇੜੀਆਂ) ਨੂੰ ਤੁਹਾਡੇ ਵੱਸ ਵਿਚ ਕਰ ਛੱਡਿਆ ਹੈ ਤਾਂ ਜੋ ਸਮੁੰਦਰਾਂ ਵਿਚ ਉਹ ਦੇ ਹੁਕਮ ਨਾਲ ਚੱਲਣ ਅਤੇ ਦਰਿਆਵਾਂ ਨੂੰ ਤੁਹਾਡੇ ਵੱਸ ਵਿਚ ਕੀਤਾ ਹੋਇਆ ਹੈ।
İbrahim 14:33
(ਉਸੀ ਅੱਲਾਹ ਨੇ) ਸੂਰਜ ਤੇ ਚੰਨ ਨੂੰ ਤੁਹਾਡੀ ਸੇਵਾ ’ਤੇ ਲਾਇਆ ਜੋ ਕਿ ਲਗਾਤਾਰ ਚੱਲ ਰਹੇ ਹਨ ਅਤੇ ਰਾਤ ਤੇ ਦਿਨ ਨੂੰ ਵੀ ਤੁਹਾਡੀ ਸੇਵਾ ’ਤੇ ਲਾ ਰੱਖਿਆ ਹੈ।
İbrahim 14:34
ਅਤੇ ਤੁਹਾਨੂੰ ਹਰ ਉਹ ਚੀਜ਼ ਬਖ਼ਸ਼ੀ ਹੈ ਜੋ ਤੁਸੀਂ ਉਸ ਤੋਂ ਮੰਗੀ। ਜੇ ਤੁਸੀਂ ਅੱਲਾਹ ਦੀਆਂ ਨਿਅਮਤਾਂ ਦੀ ਗਿਣਤੀ ਕਰਨਾ ਚਾਹੋ ਤਾਂ ਉਹਨਾਂ ਨੂੰ ਗਿਣ ਨਹੀਂ ਸਕਦੇ। ਬੇਸ਼ੱਕ ਮਨੁੱਖ ਬਹੁਤ ਹੀ ਬੇਇਨਸਾਫ਼ ਤੇ ਨਾਸ਼ੁਕਰਾ ਹੈ।
İbrahim 14:35
ਹੇ ਨਬੀ! ਇਹ ਵੀ ਯਾਦ ਕਰੋ ਕਿ ਜਦੋਂ ਇਬਰਾਹੀਮ ਨੇ ਅਰਦਾਸ ਕੀਤੀ ਸੀ ਕਿ ਹੇ ਮੇਰੇ ਮਾਲਿਕ! ਇਸ ਸ਼ਹਿਰ (ਮੱਕੇ) ਨੂੰ ਅਮਨ ਸ਼ਾਂਤੀ ਵਾਲਾ ਸ਼ਹਿਰ ਬਣਾ ਦੇ ਅਤੇ ਮੈਨੂੰ ਅਤੇ ਮੇਰੀ ਸੰਤਾਨ ਨੂੰ ਮੂਰਤੀ ਪੂਜਾ ਤੋਂ ਬਚਾ ਲੈ।
İbrahim 14:36
(ਅਤੇ ਕਿਹਾ ਕਿ) ਹੇ ਮੇਰਿਆ ਰੱਬਾ! ਇਹਨਾਂ (ਮੂਰਤੀਆਂ) ਨੇ ਬਹੁਤ ਸਾਰੇ ਲੋਕਾਂ ਨੂੰ ਕੁਰਾਹੇ ਪਾਇਆ ਹੈ, ਸੋ ਜਿਹੜਾ ਵੀ (ਮੇਰੀ ਸੰਤਾਨ ਵਿੱਚੋਂ) ਮੇਰੀ ਪੈਰਵੀ ਕਰੇਗਾ, ਉਹੀਓ ਮੇਰਾ ਹੈ ਅਤੇ ਜਿਹੜਾ ਮੇਰੀ ਨਾ-ਫ਼ਰਮਾਨੀ ਕਰੇਗਾ ਤਾਂ ਬੇਸ਼ੱਕ ਤੂੰ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
İbrahim 14:37
ਹੇ ਸਾਡੇ ਰੱਬਾ! ਬੇਸ਼ੱਕ ਮੈਂ ਨੇ ਆਪਣੇ ਪਰਿਵਾਰ ਦਾ ਇਕ ਭਾਗ ਤੇਰੇ ਪਵਿੱਤਰ ਘਰ (ਖ਼ਾਨਾ- ਕਾਅਬਾ) ਦੇ ਲਾਗੇ ਇਕ ਰੋਹੀ ਬਿਆਬਾਨ ਵਿਚ ਲਿਆ ਵਸਾਇਆ ਹੈ।[3] ਹੇ ਸਾਡੇ ਰੱਬਾ! (ਇਹ ਮੈਂ ਇਸ ਲਈ ਕੀਤਾ ਹੈ) ਕਿ ਉਹ (ਉੱਥੇ) ਨਮਾਜ਼ ਕਾਇਮ ਕਰਨ, ਇਸ ਲਈ ਤੂੰ ਵੀ ਕੁੱਝ ਲੋਕਾਂ ਦੇ ਦਿਲਾਂ ਨੂੰ ਇਸ ਵਿਚ ਰਹਿਣ ਦਾ ਇੱਛੁਕ ਬਣਾ ਦੇ ਅਤੇ ਇਹਨਾਂ ਨੂੰ ਹਰ ਤਰ੍ਹਾਂ ਦੇ ਫਲਾਂ ਦੁਆਰਾ ਰਿਜ਼ਕ ਦੇ, ਤਾਂ ਜੋ ਇਹ (ਤੇਰੇ) ਧੰਨਵਾਦੀ ਹੋਣ।
———
[3] ਇਸ ਵਿਚ ਉਸ ਘਟਨਾ ਦੀ ਚਰਚਾ ਕੀਤੀ ਗਈ ਹੈ ਜਦੋਂ ਹਜ਼ਰਤ ਇਬਰਾਹੀਮ ਨੇ ਅੱਲਾਹ ਦੇ ਹੁਕਮ ਨਾਲ ਆਪਣੀ ਪਤਨੀ ਸਨੇ ਆਪਣੇ ਦੁੱਧ ਪੀਂਦੇ ਬੱਚੇ ਇਸਮਾਈਲ ਨੂੰ ਇਕ ਵਿਰਾਨੇ ਵਿਚ ਛੱਡ ਆਏ ਸੀ। ਇਕ ਵਿਸਥਾਰਪੂਰਵਕ ਹਦੀਸ ਦੀ ਚਰਚਾ ਕਰਦੇ ਹੋਏ ਇਬਨੇ ਅੱਬਾਸ ਫ਼ਰਮਾਉਂਦੇ ਹਨ ਕਿ ਜਦੋਂ ਹਜ਼ਰਤ ਇਬਰਾਹੀਮ ਨੇ ਇਸਮਾਈਲ ਅਤੇ ਉਹਨਾਂ ਦੀ ਮਾਤਾ ਜਿਹੜੀ ਅਜੇ ਇਸਮਾਈਲ ਨੂੰ ਆਪਣਾ ਦੁੱਧ ਪਿਆਉਂਦੀ ਸੀ ਖ਼ਾਨਾ ਕਾਅਬਾ ਦੇ ਨੇੜੇ ਜ਼ਮਜ਼ਮ ਦੇ ਕੋਲ ਆਬਾਦ ਕੀਤਾ ਅਤੇ ਉਹਨਾਂ ਦੋਨਾਂ ਦੇ ਕੋਲ ਇਕ ਥੈਲੇ ਵਿਚ ਖ਼ਜੂਰਾਂ ਅਤੇ ਮਸ਼ਕ ਵਿਚ ਪਾਣੀ ਰੱਖ ਦਿੱਤਾ ਉਸ ਸਮੇਂ ਉਸ ਮੱਕੇ ਵਿਚ ਕੋਈ ਮਨੁੱਖੀ ਆਬਾਦੀ ਨਹੀਂ ਸੀ ਅਤੇ ਨਾ ਹੀ ਪਾਣੀ ਸੀ। ਜਦੋਂ ਹਜ਼ਰਤ ਇਬਰਾਹੀਮ ਉਨ੍ਹਾਂ ਦੋਹਾਂ ਨੂੰ ਛੱਡ ਕੇ ਮੁੜਨ ਲੱਗੇ ਤਾਂ ਇਸਮਾਈਲ ਦੀ ਮਾਤਾ ਨੇ ਉਨ੍ਹਾਂ ਨੂੰ ਆਖਿਆ ਕਿ ਹੇ ਇਬਰਾਹੀਮ ਤੁਸੀਂ ਸਾਨੂੰ ਇਕ ਐਸੀ ਬਸਤੀ ਵਿਚ ਛੱਡ ਕੇ ਜਾ ਰਹੇ ਹੋ ਜਿੱਥੇ ਨਾ ਕੋਈ ਮਨੁੱਖ ਹੈ ਅਤੇ ਨਾ ਹੀ ਕੋਈ ਹੋਰ ਚੀਜ਼। ਇਬਰਾਹੀਮ ਨੇ ਜਵਾਬ ਦਿੱਤਾ ਕਿ ਅੱਲਾਹ ਨੇ ਮੈਨੂੰ ਇਹੋ ਹੁਕਮ ਦਿੱਤਾ ਹੈ। ਜਦੋਂ ਇਹ ਖ਼ਜੂਰਾਂ ਤੇ ਪਾਣੀ ਮੁੱਕ ਗਿਆ ਤਾਂ ਬੀਬੀ ਹਾਜਰਾ ਪਾਣੀ ਦੀ ਭਾਲ ਵਿਚ ਸਫ਼ਾ ਤੇ ਮਰਵਾ ਵਿਚ ਬੇਚੇਨੀ ਨਾਲ ਚੱਕਰ ਲਾਉਣ ਲੱਗ ਪਈਆਂ ਤਾਂ ਜੋ ਪਾਣੀ ਆਦਿ ਮਿਲ ਸਕੇ। ਅੰਤ ਅੱਲਾਹ ਦੇ ਹੁਕਮ ਨਾਲ ਇਕ ਫ਼ਰਿਸ਼ਤੇ ਨੇ ਉਸ ਥਾਂ ਆਪਣੀ ਅੱਡੀ ਜਾਂ ਪੈਰ ਮਾਰਿਆ ਜਿਸ ਤੋਂ ਜ਼ਮਜ਼ਮ ਦਾ ਸੋਮਾ ਫੁੱਟ ਪਿਆ। ਇਸੇ ਪਾਣੀ ਕਾਰਨ ਉੱਥੇ ਇਕ ਕਬੀਲਾ ਵੀ ਆਬਾਦ ਹੋਇਆ ਅਤੇ ਇਸੇ ਕਬੀਲੇ ਦੀ ਦੋ ਲੜਕੀਆਂ ਨਾਲ ਇਕ ਤੋਂ ਬਾਅਦ ਦੂਜੀ ਨਾਲ ਹਜ਼ਰਤ ਇਸਮਾਈਲ ਨੇ ਵਿਵਾਹ ਕੀਤਾ। ਕੁਝ ਸਮੇਂ ਬਾਅਦ ਹਜ਼ਰਤ ਇਬਰਾਹੀਮ ਉਨ੍ਹਾਂ ਦੀ ਖ਼ਬਰ ਲੈਣ ਲਈ ਆਏ ਫੇਰ ਦੋਵੇਂ ਪਿਓ ਪੁੱਤਰ ਨੇ ਖ਼ਾਨਾ ਕਾਅਬਾ ਦੀ ਉਸਾਰੀ ਸ਼ੁਰੂ ਕੀਤੀ। ਹਜ਼ਰਤ ਇਸਮਾਈਲ ਪੱਥਰ ਚੁੱਕ ਕੇ ਲਿਆਉਂਦੇ ਸੀ ਅਤੇ ਹਜ਼ਰਤ ਇਬਰਾਹੀਮ ਉਸਾਰੀ ਕਰਦੇ ਸੀ। ਅਤੇ ਦੋਵੇਂ ਅੱਲਾਹ ਤੋਂ ਇਹ ਅਰਦਾਸ ਕਰਦੇ ਸੀ ਕਿ ਹੇ ਸਾਡੇ ਰੱਬਾ ਸਾਡੀ ਇਹ ਸੇਵਾ ਕਬੂਲ ਕਰ ਬੇਸ਼ੱਕ ਤੂੰ ਹੀ ਸੁਨਣ ਵਾਲਾ ਤੇ ਜਾਨਣ ਵਾਲਾ ਹੈ। (ਸੂਰਤ ਅਲ-ਬਕਰਹ : 127/2) ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਦੋਨੋਂ ਇਬਰਾਹੀਮ ਅਤੇ ਇਸਮਾਈਲ ਅੱਲਾਹ ਦੇ ਘਰ ਦੀ ਉਸਾਰੀ ਕਰਦੇ ਰਹੇ ਅਤੇ ਉਸ ਦੇ ਆਲੇ ਦੁਆਲੇ ਤਵਾਫ਼ ਕਰਦੇ ਹੋਏ ਇਹੀ ਦੁਆ ਕਰਦੇ ਸੀ। (ਸਹੀ ਬੁਖ਼ਾਰੀ, ਹਦੀਸ: 3364)
İbrahim 14:38
ਹੇ ਮੇਰੇ ਮਾਲਿਕ! ਬੇਸ਼ੱਕ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਅਸੀਂ (ਦਿਲਾਂ ਵਿਚ) ਲੁਕਾਉਂਦੇ ਹਾਂ ਅਤੇ ਜੋ ਪ੍ਰਗਟ ਕਰਦੇ ਹਾਂ। ਧਰਤੀ ਤੇ ਅਕਾਸ਼ ਦੀ ਕੋਈ ਵੀ ਵਸਤੂ ਅੱਲਾਹ ਤੋਂ ਲੁਕੀ ਹੋਈ ਨਹੀਂ।
İbrahim 14:39
ਇਬਰਾਹੀਮ ਨੇ ਆਖਿਆ ਕਿ ਸ਼ੁਕਰ ਹੈ ਉਸ ਮਾਲਿਕ ਦਾ ਜਿਸ ਨੇ ਮੈਨੂੰ ਇਸ ਬੁਢਾਪੇ ਵਿਚ ਇਸਮਾਈਲ (ਪੁੱਤਰ) ਤੇ ਇਸਹਾਕ (ਪੋਤਰਾ) ਬਖ਼ਸ਼ੇ। ਬੇਸ਼ੱਕ ਮੇਰਾ ਪਾਲਣਹਾਰ ਦੁਆਵਾਂ ਨੂੰ ਸੁਣਨ ਵਾਲਾ ਹੈ।
İbrahim 14:40
ਇਬਰਾਹੀਮ ਨੇ ਦੁਆ ਕੀਤੀ ਕਿ ਹੇ ਮੇਰੇ ਅੱਲਾਹ! ਮੈਨੂੰ ਤੇ ਮੇਰੀ ਸੰਤਾਨ ਨੂੰ ਨਮਾਜ਼ ਕਾਇਮ ਕਰਨ ਵਾਲਾ ਬਣਾ। ਹੇ ਸਾਡੇ ਰੱਬ! ਮੇਰੀ ਦੁਆ ਨੂੰ ਕਬੂਲ ਕਰ ਲੈ।
İbrahim 14:41
ਹੇ ਮੇਰੇ ਪਾਲਣਹਾਰ! ਜਿਸ ਦਿਨ ਲੇਖਾ-ਜੋਖਾ ਹੋਵੇਗਾ ਉਸ ਦਿਨ ਮੈਨੂੰ, ਮੇਰੇ ਮਾਂ-ਪਿਓ ਨੂੰ ਅਤੇ ਸਾਰੇ ਮੋਮਿਨਾਂ ਨੂੰ ਵੀ ਬਖ਼ਸ਼ ਦੇਵੀਂ।
İbrahim 14:42
(ਹੇ ਨਬੀ!) ਤੁਸੀਂ ਇਹ ਨਾ ਸਮਝੋ ਕਿ ਅੱਲਾਹ ਉਹਨਾਂ ਜ਼ਾਲਮਾਂ ਦੇ ਜ਼ੁਲਮ ਤੋਂ ਅਚੇਤ ਹੈ। ਉਹ ਤਾਂ ਉਹਨਾਂ (ਕਾਫ਼ਿਰਾਂ) ਨੂੰ ਉਸ (ਕਿਆਮਤ) ਦਿਹਾੜੇ ਤਕ ਮੋਹਲਤ ਦੇਵੇਗਾ ਜਿਸ ਦਿਨ ਅੱਖਾਂ ਫ਼ਟੀਆਂ ਰਹਿ ਜਾਣਗੀਆਂ।
İbrahim 14:43
(ਉਸ ਦਿਨ) ਉਹ (ਕਾਫ਼ਿਰ) ਆਪਣੇ ਸਿਰ (ਮੂੰਹ) ਉਤਾਂਹ ਚੁੱਕੀ (ਹਸ਼ਰ ਦੇ ਮੈਦਾਨ ਵੱਲ) ਨੱਸੇ ਜਾ ਰਹੇ ਹੋਣਗੇ, ਉਹਨਾਂ ਦੀਆਂ ਨਜ਼ਰਾਂ ਆਪਣੇ ਵੱਲ ਵੀ ਨਹੀਂ ਜਾਣਗੀਆਂ ਅਤੇ ਉਹਨਾਂ ਦੇ ਦਿਲ (ਦਹਿਸ਼ਤ ਨਾਲ) ਉੱਡੇ ਜਾ ਰਹੇ ਹੋਣਗੇ।
İbrahim 14:44
(ਹੇ ਨਬੀ ਸ:!) ਲੋਕਾਂ ਨੂੰ ਉਸ (ਕਿਆਮਤ ਦਿਹਾੜੇ) ਤੋਂ ਸਾਵਧਾਨ ਕਰ ਦਿਓ ਜਦੋਂ ਉਹਨਾਂ ਨੂੰ ਅਜ਼ਾਬ ਆ ਘੇਰੇਗਾ ਅਤੇ ਜ਼ਾਲਮ ਲੋਕ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਥੋੜ੍ਹੀ ਜਿਹੀ ਮੋਹਲਤ ਹੋਰ ਦੇ ਦਿਓ, ਤਾਂ ਜੋ ਅਸੀਂ ਤੇਰੇ ਸੱਦੇ ਨੂੰ ਸਵੀਕਾਰ ਕਰੀਏ ਅਤੇ ਤੇਰੇ ਰਸੂਲਾਂ ਦੇ ਹੁਕਮਾਂ ਦੀ ਪਾਲਣਾ ਕਰੀਏ। (ਅੱਲਾਹ ਆਖੇਗਾ) ਕੀ ਤੁਸੀਂ ਇਸ ਤੋਂ ਪਹਿਲਾਂ ਸੁੰਹਾਂ ਖਾ ਖਾ ਕੇ ਆਖਦੇ ਨਹੀਂ ਸੀ ਕਿ ਅਸੀਂ ਤਾਂ ਸੰਸਾਰ ਤੋਂ ਕਦੇ ਜਾਣਾ ਹੀ ਨਹੀਂ ?
İbrahim 14:45
ਤੁਸੀਂ ਉਹਨਾਂ ਲੋਕਾਂ ਦੀਆਂ ਬਸਤੀਆਂ ਵਿਚ ਰਹਿੰਦੇ ਵੱਸਦੇ ਸੀ, ਜਿਨ੍ਹਾਂ ਨੇ ਆਪੋ ਆਪਣੇ ’ਤੇ ਜ਼ੁਲਮ ਕੀਤਾ ਸੀ ਅਤੇ ਤੁਹਾਨੂੰ ਇਹ ਵੀ ਪਤਾ ਸੀ ਕਿ ਅਸੀਂ ਉਹਨਾਂ ਨਾਲ ਕਿਹੋ ਜਿਹਾ ਵਰਤਾਓ ਕੀਤਾ ਸੀ। ਅਸੀਂ ਤਾਂ ਤੁਹਾਡੇ ਸਮਝਾਉਣ ਲਈ ਬਥੇਰੀਆਂ ਉਦਾਹਰਣਾਂ ਵੀ ਦਿੱਤੀਆਂ ਸੀ।
İbrahim 14:46
ਉਹ ਆਪਣੀਆਂ ਚਾਲਾਂ ਚੱਲ ਚੁੱਕੇ ਅਤੇ ਅੱਲਾਹ ਉਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਅੱਲਾਹ ਜਾਣਦਾ ਹੈ ਉਹਨਾਂ ਦੀਆਂ ਚਾਲਾਂ ਅਜਿਹੀਆਂ ਵੀ ਨਹੀਂ ਸੀ ਕਿ (ਉਹਨਾਂ ਚਾਲਾਂ ਨਾਲ) ਪਹਾੜ ਹੀ ਹਿਲ ਜਾਂਦੇ।
İbrahim 14:47
(ਹੇ ਮੁਹੰਮਦ ਸ:!) ਤੁਸੀਂ ਉੱਕਾ ਹੀ ਇਹ ਵਿਚਾਰ ਨਾ ਕਰੋ ਕਿ ਅੱਲਾਹ ਆਪਣੇ ਪੈਗ਼ੰਬਰਾਂ ਨੂੰ ਦਿੱਤੇ ਵਚਨਾਂ ਤੋਂ ਫਿਰ ਜਾਵੇਗਾ। ਅੱਲਾਹ ਬਹੁਤ ਹੀ ਜ਼ੋਰਾਵਰ ਤੇ ਬਦਲਾ ਲੈਣ ਵਾਲਾ ਹੈ।
İbrahim 14:48
ਜਿਸ ਦਿਨ ਇਹ ਧਰਤੀ ਦੂਜੀ ਧਰਤੀ ਨਾਲ ਬਦਲ ਦਿੱਤੀ ਜਾਵੇਗੀ ਅਤੇ ਅਕਾਸ਼ ਵੀ (ਬਦਲ ਦਿੱਤਾ ਜਾਵੇਗਾ) ਸਾਰੇ ਲੋਕ ਅੱਲਾਹ ਦੇ ਹਜ਼ੂਰ ਪੇਸ਼ ਕੀਤੇ ਜਾਣਗੇ, ਜਿਹੜਾ ਇੱਕੋ-ਇੱਕ ਤੇ ਜ਼ੋਰਾਵਰ ਹੈ।
İbrahim 14:49
ਤੁਸੀਂ (ਹੇ ਨਬੀ!) ਉਸ ਦਿਨ ਸਾਰੇ ਅਪਰਾਧੀਆਂ ਨੂੰ ਸੰਗਲਾਂ ਨਾਲ ਜਕੜੇ ਹੋਏ ਵੇਖੋਗੇ।
İbrahim 14:50
ਉਹਨਾਂ (ਪਾਪੀਆਂ) ਦੇ ਕੱਪੜੇ ਲੁੱਕ ਦੇ ਹੋਣਗੇ ਅਤੇ ਅੱਗ ਦੀਆਂ ਲਾਟਾਂ ਨਾਲ ਉਹਨਾਂ ਦੇ ਮੂੰਹ ਢਕੇ ਹੋਣਗੇ।
İbrahim 14:51
(ਇਹ ਸਭ ਇਸ ਲਈ ਹੋਵੇਗਾ) ਤਾਂ ਜੋ ਅੱਲਾਹ ਹਰ ਪ੍ਰਾਣੀ ਨੂੰ ਉਸ ਦੀ ਕਮਾਈ ਦਾ ਬਦਲਾ ਦੇਵੇ। ਬੇਸ਼ੱਕ ਅੱਲਾਹ ਨੂੰ ਹਿਸਾਬ ਲੈਣ ਵਿਚ ਕੁੱਝ ਵੀ ਦੇਰ ਨਹੀਂ ਲਗਦੀ।
İbrahim 14:52
ਇਹ (.ਕੁਰਆਨ) ਸਾਰੇ ਲੋਕਾਂ ਲਈ (ਰੱਬੀ) ਪੈਗ਼ਾਮ ਹੈ, ਤਾਂ ਜੋ ਇਸ ਰਾਹੀਂ ਲੋਕਾਂ ਨੂੰ ਖ਼ਬਰਦਾਰ ਕੀਤਾ ਜਾਵੇ ਅਤੇ ਉਹ ਜਾਣ ਲੈਣ ਕਿ ਅੱਲਾਹ ਹੀ ਇੱਕੋ ਇਕ ਇਸ਼ਟ ਹੈ ਅਤੇ ਜਿਹੜੇ ਅਕਲ ਵਾਲੇ ਹਨ, ਉਹ ਨਸੀਹਤ ਪ੍ਰਾਪਤ ਕਰ ਲੈਣ।
Hicr 15:1
ਅਲਿਫ਼, ਲਾਮ, ਰਾ। ਇਹ ਰੱਬੀ ਕਿਤਾਬ ਤੇ ਸਪਸ਼ਟ .ਕੁਰਆਨ ਦੀਆਂ ਆਇਤਾਂ ਹਨ।
Hicr 15:2
ਇਕ ਸਮਾਂ ਉਹ ਵੀ ਹੋਵੇਗਾ ਜਦੋਂ ਕਾਫ਼ਿਰ ਚਾਹੁਣਗੇ ਕਿ ਕਾਸ਼ ਉਹ ਮੁਸਲਮਾਨ ਹੁੰਦੇ।[1]
———
[1] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
Hicr 15:3
(ਹੇ ਨਬੀ!) ਇਹਨਾਂ (ਦੀ ਚਿੰਤਾ) ਛੱਡ ਦਿਓ! ਇਹ ਖਾਣ ਪੀਣ ਤੇ ਆਨੰਦ ਮਾਣਨ। ਝੂਠੀਆਂ ਆਸਾਂ ਨੇ ਇਹਨਾਂ ਨੂੰ ਭੁਲੇਖੇ ਵਿਚ ਪਾ ਛੱਡਿਆ ਹੈ। ਇਹ ਛੇਤੀ ਹੀ (ਹਕੀਕਤ) ਜਾਣ ਲੈਣਗੇ।
Hicr 15:4
ਅਸੀਂ ਜਿਸ ਬਸਤੀ ਨੂੰ ਵੀ ਬਰਬਾਦ ਕੀਤਾ ਹੈ, ਉਸ (ਦੀ ਬਰਬਾਦੀ) ਲਈ ਇਕ ਵਿਸ਼ੇਸ਼ ਮੋਹਲਤ ਨਿਯਤ ਕੀਤੀ ਸੀ।
Hicr 15:5
ਕੋਈ ਵੀ ਕੌਮ ਨਾ ਆਪਣੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਹਲਾਕ ਹੋ ਸਕਦੀ ਹੈ ਤੇ ਨਾ ਹੀ ਉਸ ਤੋਂ ਮਗਰੋਂ ਬਚ ਸਕਦੀ ਹੈ।
Hicr 15:6
ਉਹਨਾਂ (ਇਨਕਾਰੀਆਂ) ਨੇ ਆਖਿਆ ਕਿ ਹੇ ਉਹ ਵਿਅਕਤੀ! (ਭਾਵ ਮੁਹੰਮਦ ਸ:) ਜਿਸ ’ਤੇ ਇਹ ਜ਼ਿਕਰ (.ਕੁਰਆਨ) ਉਤਾਰਿਆ ਗਿਆ ਹੈ, ਤੂੰ ਤਾਂ ਜ਼ਰੂਰ ਹੀ ਸੁਦਾਈ ਹੈ।
Hicr 15:7
ਜੇ ਤੂੰ ਸੱਚਾ ਹੈ ਤਾਂ ਸਾਡੇ ਸਾਹਮਣੇ ਫ਼ਰਿਸ਼ਤੇ ਕਿਉਂ ਨਹੀਂ ਲੈ ਆਉਂਦਾ।
Hicr 15:8
(ਅੱਲਾਹ ਨੇ ਆਖਿਆ) ਫ਼ਰਿਸ਼ਤਿਆਂ ਨੂੰ ਤਾਂ ਅਸੀਂ ਹੱਕ (ਭਾਵ ਅਜ਼ਾਬ) ਨਾਲ ਹੀ (ਧਰਤੀ ’ਤੇ) ਉਤਾਰਦੇ ਹਨ ਅਤੇ ਫੇਰ ਉਸ ਸਮੇਂ ਉਹਨਾਂ (ਕਾਫ਼ਿਰਾਂ) ਨੂੰ ਮੋਹਲਤ ਨਹੀਂ ਦਿੱਤੀ ਜਾਂਦੀ।
Hicr 15:9
ਬੇਸ਼ੱਕ ਅਸੀਂ ਹੀ ਇਸ ਜ਼ਿਕਰ (.ਕੁਰਆਨ) ਦੇ ਉਤਾਰਨ ਵਾਲੇ ਹਾਂ ਅਤੇ ਅਸੀਂ ਹੀ ਇਸ ਦੇ ਰਖਵਾਲੇ ਹਾਂ। [2]
———
[2] ਇਹ ਕੁਰਆਨ ਦੀ ਇਹ ਆਇਤ ਮਨੁੱਖਾਂ ਲਈ ਇਕ ਚਣੋਤੀ ਹੈ ਅਤੇ ਹਰੇਕ ਲਈ ਇਹ ਜ਼ਰੂਰੀ ਹੈ ਕਿ ਉਹ ਕੁਰਆਨ ਦੇ ਮੋਅਜਜ਼ਿਆਂ ਉੱਤੇ ਇਮਾਨ ਲਿਆਵੇ। ਇਹ ਇਕ ਹਕੀਕਤ ਹੈ ਕਿ ਅਜੇ ਤਕ ਕੁਰਆਨ ਦੇ ਕਿਸੇ ਇਕ ਸ਼ਬਦ ਵਿਚ ਵੀ ਕੋਈ ਤਬਦੀਲੀ ਨਹੀਂ ਹੋਈ। ਭਾਵੇਂ ਕਿ ਕਾਫ਼ਿਰਾਂ ਨੇ ਅਤੇ ਇਸ ਕਿਤਾਬ ਦੇ ਇਨਕਾਰੀਆਂ ਨੇ ਇਸ ਵਿਚ ਤਬਦੀਲੀ ਕਰਨ ਦੀਆਂ ਵਧੇਰੀਆਂ ਹੀ ਕੋਸ਼ਿਸ਼ਾ ਕੀਤੀਆਂ ਪਰ ਉਹ ਸਾਰੀਆਂ ਹੀ ਅਸਫਲ ਹੋਈਆਂ। ਜਿਵੇਂ ਕਿ ਇਸ ਆਇਤ ਵਿਚ ਫ਼ਰਮਾਇਆ ਗਿਆ ਹੈ ਕਿ ਅਸੀਂ ਹੀ ਇਸ ਦੀ ਹਿਫ਼ਾਜ਼ਤ ਕਰਾਂਗੇ। ਅੱਲਾਹ ਦੀ ਕਸਮ ਉਸੇ ਅੱਲਾਹ ਨੇ ਇਸ ਦੀ ਹਿਫ਼ਾਜ਼ਤ ਕੀਤੀ ਹੈ ਜਦ ਕਿ ਦੂਜੀਆਂ ਆਸਮਾਨੀ ਕਿਤਾਬਾਂ ਵਿਚ ਕਈ ਪ੍ਰਕਾਰ ਦੀਆਂ ਤਬਦੀਲੀਆਂ ਹੋ ਚੁੱਕੀਆਂ ਹਨ।
Hicr 15:10
(ਹੇ ਨਬੀ!) ਤੁਹਾਥੋਂ ਪਹਿਲਾਂ ਵੀ ਅਸੀਂ ਕਈ ਉੱਮਤਾਂ ਵਿਚ ਆਪਣੇ ਰਸੂਲ ਭੇਜ ਚੁੱਕੇ ਹਾਂ।
Hicr 15:11
ਉਹਨਾਂ ਕੋਲ ਜਿਹੜਾ ਵੀ ਰਸੂਲ ਆਇਆ, ਉਹ ਉਸ ਨਾਲ ਮਖੌਲ ਕਰਦੇ ਸੀ।
Hicr 15:12
ਇਸ ਤਰ੍ਹਾਂ ਅਸੀਂ ਆਪਰਾਧੀਆਂ ਦੇ ਦਿਲਾਂ ਵਿਚ (ਰਸੂਲਾਂ ਦਾ) ਮਖੌਲ ਉਡਾਉਣਾ ਰਚਾ-ਬਸਾ ਦਿੰਦੇ ਹਾਂ।
Hicr 15:13
ਉਹ (ਕਾਫ਼ਿਰ) ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਉਂਦੇ, ਇਹੋ ਰੀਤ ਪਹਿਲਾਂ ਤੋਂ ਚਲੀ ਆ ਰਹੀ ਹੈ।
Hicr 15:14
ਜੇਕਰ ਅਸੀਂ ਉਹਨਾਂ ਲਈ ਅਕਾਸ਼ ਦਾ ਇਕ ਬੂਹਾ ਖੋਲ੍ਹ ਦਈਏ ਅਤੇ ਉਹ (ਇਨਕਾਰੀ) ਉੱਥੇ ਚੜ੍ਹ ਵੀ ਜਾਣ।
Hicr 15:15
ਫੇਰ ਵੀ ਉਹ ਇਹੋ ਕਹਿਣਗੇ ਕਿ ਸਾਡੀਆਂ ਨਜ਼ਰਾਂ ਤਾਂ ਬੰਨ੍ਹ ਦਿੱਤੀਆਂ ਗਈਆਂ ਹਨ, ਸਗੋਂ ਸਾਡੇ ’ਤੇ ਜਾਦੂ ਕਰ ਦਿੱਤਾ ਗਿਆ ਹੈ।
Hicr 15:16
ਅਸਾਂ ਅਕਾਸ਼ ਵਿਚ ਬੁਰਜ ਬਣਾਏ ਅਤੇ ਵੇਖਣ ਵਾਲਿਆਂ ਲਈ ਇਸ ਨੂੰ (ਤਾਰਿਆਂ ਨਾਲ) ਸਜਾ ਦਿੱਤਾ।[3]
———
[3] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 97/6
Hicr 15:17
ਅਤੇ ਅਸੀਂ ਇਸ (ਅਕਾਸ਼) ਨੂੰ ਹਰੇਕ ਫਿਟਕਾਰੇ ਹੋਏ ਸ਼ੈਤਾਨ ਤੋਂ ਸੁਰੱਖਿਅਤ ਰੱਖਿਆ।
Hicr 15:18
ਹਾਂ! ਜਿਹੜਾ ਕੋਈ ਚੋਰੀ ਛੁਪੇ ਸੁਣਨ ਦੀ ਕੋਸ਼ਿਸ਼ ਕਰੇ, ਤਾਂ ਉਸ ਦਾ ਪਿੱਛਾ ਦਹਕਦਾ ਹੋਇਆ ਅੰਗਿਆਰਾ ਕਰਦਾ ਹੈ
Hicr 15:19
ਅਤੇ ਧਰਤੀ ਨੂੰ ਅਸੀਂ ਪਸਾਰਿਆ ਅਤੇ ਇਸ ਵਿਚ ਪਹਾੜ ਗੜ੍ਹ ਦਿੱਤੇ ਅਤੇ ਇਸ (ਧਰਤੀ) ਵਿਚ ਅਸੀਂ ਹਰੇਕ ਚੀਜ਼ ਨਪੀ-ਤੁਲੀ ਮਾਤਰਾ ਵਿਚ ਉਗਾਈ ਹੈ।
Hicr 15:20
ਅਤੇ ਇਸੇ (ਧਰਤੀ) ਵਿਚ ਅਸਾਂ ਤੁਹਾਡੇ ਲਈ ਰੋਜ਼ੀਆਂ ਰੱਖ ਛੱਡੀਆਂ ਹਨ ਅਤੇ ਉਹਨਾਂ ਲਈ ਵੀ ਜਿਨ੍ਹਾਂ ਨੂੰ ਰੋਜ਼ੀ ਦੇਣ ਵਾਲੇ (ਦਾਤਾ) ਤੁਸੀਂ ਨਹੀਂ।
Hicr 15:21
ਸਾਰੀਆਂ ਚੀਜ਼ਾਂ ਦੇ ਭੰਡਾਰ ਸਾਡੇ ਕੋਲ ਹੀ ਹਨ ਅਤੇ ਅਸੀਂ ਹਰ ਚੀਜ਼ ਨੂੰ ਇਕ ਨਿਸ਼ਚਿਤ ਮਾਤਰਾ ਵਿਚ ਉਤਾਰਦੇ ਹਾਂ।
Hicr 15:22
ਅਸੀਂ ਹੀ (ਪਾਣੀ ਨਾਲ) ਬੋਝਲ ਹਵਾਵਾਂ ਨੂੰ ਭੇਜਦੇ ਹਾਂ ਫੇਰ ਅਕਾਸ਼ ਤੋਂ ਪਾਣੀ ਵਰ੍ਹਾਉਂਦੇ ਹਾਂ ਅਤੇ ਤੁਹਾਨੂੰ ਪਿਆਉਂਦੇ ਹਾਂ, ਇਸ (ਪਾਣੀ ਦੀ) ਦੌਲਤ ਦੇ ਭੰਡਾਰੀ ਤੁਸੀਂ ਨਹੀਂ (ਅਸੀਂ ਹਾਂ)।
Hicr 15:23
ਬੇਸ਼ੱਕ ਅਸੀਂ ਹੀ ਜੀਵਨ ਅਤੇ ਮੌਤ ਦਿੰਦੇ ਹਾਂ ਅਤੇ ਅੰਤ ਅਸੀਂ ਹੀ (ਸਾਰੀਆਂ ਚੀਜ਼ਾਂ) ਦੇ ਵਾਰਸ ਹਾਂ।[4]
———
[4] ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸ ਦੇ ਅਮਲਾਂ ਦਾ ਸਿਲਸਿਲਾ ਵੀ ਖ਼ਤਮ ਹੋ ਜਾਂਦਾ ਹੈ ਛੁੱਟ ਤਿੰਨ ਅਮਲਾਂ ਤੋਂ: 1਼ ਸਦਕਾਏ ਜਾਰੀਆ ਭਾਵ ਉਹ ਕੰਮ ਕਰਨਾ ਜਿਹੜਾ ਉਸ ਤੋਂ ਬਾਅਦ ਵੀ ਲੋਕਾਂ ਦੇ ਕੰਮ ਆਵੇ ਜਿਵੇਂ ਯਤੀਮਖ਼ਾਨਾ, ਪਾਣੀ ਦੇ ਲਈ ਖੂਹ ਦੀ ਉਸਾਰੀ, ਵਿਦਿਅਕ ਸੰਸਥਾ ਦੀ ਉਸਾਰੀ। 2਼ ਅਜਿਹਾ ਇਲਮ ਜਿਸ ਤੋਂ ਲੋਕ ਲਾਭ ਉਠਾਉਣ। 3਼ ਨੇਕ ਸੰਤਾਨ ਜਿਹੜੀ ਅੱਲਾਤ ਤੋਂ ਆਪਣੇ ਮਾਪਿਆਂ ਲਈ ਬਖ਼ਸ਼ਿਸ਼ ਦੀ ਦੁਆ ਕਰੇ। (ਸਹੀ ਮੁਸਲਿਮ, ਹਦੀਸ: 1631)
Hicr 15:24
ਅਸੀਂ ਉਹਨਾਂ ਸਾਰੇ ਲੋਕਾਂ ਨੂੰ ਜਾਣਦੇ ਹਾਂ ਜਿਹੜੇ ਤੁਹਾਥੋਂ ਪਹਿਲਾਂ ਬੀਤ ਚੁੱਕੇ ਹਨ ਅਤੇ ਜਿਹੜੇ ਪਿੱਛੋਂ ਆਉਣ ਵਾਲੇ ਹਨ, ਉਹਨਾਂ ਦੀ ਵੀ ਜਾਣਕਾਰੀ ਹੈ।
Hicr 15:25
(ਹੇ ਨਬੀ!) ਬੇਸ਼ੱਕ ਤੁਹਾਡਾ ਪਾਲਣਹਾਰ ਇਹਨਾਂ ਸਭ ਨੂੰ ਇਕੱਠਾ ਕਰੇਗਾ। ਉਹ ਵੱਡਾ ਸੂਝਵਾਨ ਤੇ ਗਿਆਨ ਰੱਖਣ ਵਾਲਾ ਹੈ।
Hicr 15:26
ਅਸੀਂ ਮਨੁੱਖ ਨੂੰ ਗਲੀ ਸੜ੍ਹੀ ਮਿੱਟੀ ਦੇ ਸੁੱਕੇ ਹੋਏ ਗਾਰੇ ਤੋਂ ਪੈਦਾ ਕੀਤਾ ਹੈ।
Hicr 15:27
ਅਤੇ ਉਸ ਤੋਂ ਪਹਿਲਾਂ ਜਿੰਨਾਂ ਨੂੰ ਅਸੀਂ ਅੱਗ ਦੀ ਲਾਟ ਤੋਂ ਪੈਦਾ ਕੀਤਾ ਸੀ।
Hicr 15:28
(ਹੇ ਨਬੀ! ਯਾਦ ਕਰੋ!) ਜਦੋਂ ਤੁਹਾਡੇ ਰੱਬ ਨੇ ਫ਼ਰਿਸ਼ਤਿਆਂ ਨੂੰ ਆਖਿਆ ਸੀ ਕਿ ਮੈਂ ਗਲੀ-ਸੜੀ ਖਣਖਣ ਕਰਦੀ ਹੋਈ ਮਿੱਟੀ ਤੋਂ ਇਕ ਮਨੁੱਖ ਦੀ ਰਚਨਾ ਕਰਨ ਵਾਲਾ ਹਾਂ
Hicr 15:29
ਜਦੋਂ ਮੈਂ ਉਸ (ਮਨੁੱਖ) ਨੂੰ ਪੂਰੀ ਤਰ੍ਹਾਂ ਬਣਾ ਲਵਾਂ ਅਤੇ ਉਸ ਵਿਚ ਆਪਣੀ ਰੂਹ (ਆਤਮਾ) ਤੋਂ ਕੁੱਝ ਫੂਂਕ ਦਿਆਂ ਤਾਂ ਤੁਸੀਂ ਸਾਰੇ ਉਸ ਦੇ ਅੱਗੇ ਸਿਜਦੇ ਵਿਚ ਡਿਗ ਜਾਣਾ।
Hicr 15:30
ਸਾਰੇ ਹੀ ਫ਼ਰਿਸ਼ਤੇ ਸਿਜਦੇ ਵਿਚ ਝੁਕ ਗਏ।
Hicr 15:31
ਛੁੱਟ ਇਬਲੀਸ ਤੋਂ, ਉਸ ਨੇ ਸਿਜਦਾ ਕਰਨ ਵਾਲਿਆਂ ਦਾ ਸਾਥ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤ
Hicr 15:32
ਪੁੱਛਿਆ, ਹੇ ਇਬਲੀਸ! ਤੈਨੂੰ ਕੀ ਹੋਇਆ, ਕਿ ਤੂੰ ਸਿਜਦਾ ਕਰਨ ਵਾਲਿਆਂ ਦੀ ਸੰਗਤ ਨਹੀਂ ਕੀਤੀ ?
Hicr 15:33
ਉਸ (ਇਬਲੀਸ) ਨੇ ਕਿਹਾ, ਮੈਂ ਉਹ ਨਹੀਂ ਹਾਂ ਜਿਹੜਾ ਉਸ ਮਨੁੱਖ ਨੂੰ ਸਿਜਦਾ ਕਰੇ ਜਿਸ ਨੂੰ ਤੂੰ ਗਲੀ-ਸੜੀ ਖਣਕਦੀ ਹੋਈ ਮਿੱਟੀ ਤੋਂ ਪੈਦਾ ਕੀਤਾ ਹੈ।
Hicr 15:34
ਕਿਹਾ, ਚੰਗਾ! ਹੁਣ ਤੂੰ ਇੱਥੋਂ (ਫ਼ਰਿਸ਼ਤਿਆਂ ਦੀ ਸੰਗਤ ਵਿੱਚੋਂ) ਨਿਕਲ ਜਾ, ਹੁਣ ਤੂੰ ਫਿਟਕਾਰਿਆ ਹੋਇਆ ਹੈ।
Hicr 15:35
ਅਤੇ ਤੇਰੇ ’ਤੇ ਮੇਰੀ ਇਹ ਫਿਟਕਾਰ ਬਦਲੇ ਵਾਲੇ ਦਿਨ (ਭਾਵ ਕਿਆਮਤ ਦਿਹਾੜੇ) ਤੀਕ ਰਹੇਗੀ
Hicr 15:36
(ਇਬਲੀਸ ਨੇ) ਕਿਹਾ ਕਿ ਹੇ ਮੇਰੇ ਮਾਲਿਕ! ਮੈਨੂੰ ਉਸ ਦਿਨ ਤੀਕ ਮੋਹਲਤ ਦੇ ਦੇ ਜਦੋਂ ਕਿ ਸਾਰੇ ਮਨੁੱਖ ਮੁੜ ਸੁਰਜੀਤ ਕੀਤੇ ਜਾਣਗੇ।
Hicr 15:37
ਫ਼ਰਮਾਇਆ ਕਿ ਚੰਗਾ ਤੈਨੂੰ ਮੋਹਲਤ ਦੇ ਦਿੱਤੀ ਗਈ
Hicr 15:38
ਇਕ ਨਿਸ਼ਚਿਤ ਸਮੇਂ ਤੀਕ (ਭਾਵ ਕਿਆਮਤ ਤੱਕ) ਲਈ (ਇਹ ਮੋਹਲਤ ਹੈ)।
Hicr 15:39
ਉਸ (ਇਬਲੀਸ ਭਾਵ ਸ਼ੈਤਾਨ) ਨੇ ਆਖਿਆ ਕਿ ਹੇ ਮੇਰੇ ਰੱਬਾ! ਜਿਵੇਂ ਤੈਨੇ ਮੈਨੂੰ ਕੁਰਾਹੇ ਪਾਇਆ ਹੈ ਮੈਨੂੰ ਵੀ ਕਸਮ ਹੈ ਕਿ ਮੈਂ ਵੀ ਧਰਤੀ ਉੱਤੇ ਉਹਨਾਂ (ਲੋਕਾਂ) ਲਈ (ਸੰਸਾਰਿਕ ਸਮੱਗਰੀ ਨੂੰ) ਮਨਮੋਹਣਾ ਬਣਾ ਦਿਆਂਗਾ, ਇੰਜ ਇਹਨਾਂ ਸਭ (ਮਨੁੱਖਾਂ) ਨੂੰ ਗੁਮਰਾਹ ਕਰਾਂਗਾ।
Hicr 15:40
ਛੁੱਟ ਤੇਰੇ ਉਹਨਾਂ ਬੰਦਿਆਂ ਤੋਂ ਜਿਹੜੇ ਤੂੰ ਉਹਨਾਂ ਵਿੱਚੋਂ ਚੁਣ ਲਏ ਹਨ।
Hicr 15:41
ਫ਼ਰਮਾਇਆ, ਇਹੋ (ਮੇਰੇ ਹੁਕਮਾਂ ਦੀ ਪਾਲਣਾ ਹੀ) ਸਿੱਧਾ ਰਾਹ ਹੈ, ਜਿਹੜਾ ਮੇਰੇ ਤਕ ਪਹੁੰਚਦਾ ਹੈ
Hicr 15:42
ਬੇਸ਼ੱਕ ਮੇਰੇ ਨੇਕ ਬੰਦਿਆਂ ’ਤੇ ਤੇਰਾ ਕੋਈ ਜ਼ੋਰ ਨਹੀਂ। ਤੇਰਾ ਜ਼ੋਰ ਕੇਵਲ ਉਹਨਾਂ ਕੁਰਾਹੇ ਪਏ ਲੋਕਾਂ ’ਤੇ ਹੀ ਚੱਲੇਗਾ ਜਿਹੜੇ ਤੇਰੇ ਪਿੱਛੇ ਲੱਗਣਗੇ।
Hicr 15:43
ਅਤੇ ਉਹਨਾਂ ਸਭ ਲਈ ਨਰਕ ਦਾ ਵਾਅਦਾ ਹੈ।
Hicr 15:44
ਉਸ (ਨਰਕ) ਦੇ ਸੱਤ ਬੂਹੇ ਹਨ ਅਤੇ ਹਰ ਬੂਹੇ ਲਈ ਉਹਨਾਂ (ਗੁਮਰਾਹਾਂ) ਵਿੱਚੋਂ ਇਕ ਵਿਸ਼ੇਸ਼ ਭਾਗ ਵੰਡਿਆ ਹੋਇਆ ਹੈ।
Hicr 15:45
ਜਦ ਕਿ ਪਰਹੇਜ਼ਗਾਰ ਲੋਕ ਸਵਰਗ ਵਿਚ ਬਾਗ਼ਾਂ ਤੇ ਝਰਨਿਆਂ ਵਿਚ ਹੋਣਗੇ।
Hicr 15:46
ਉਹਨਾਂ ਨੂੰ ਕਿਹਾ ਜਾਵੇਗਾ ਕਿ ਸਲਾਮਤੀ ਤੇ ਅਮਨ ਨਾਲ ਇਸ (ਸਵਰਗ) ਵਿਚ ਦਾਖ਼ਲ ਹੋ ਜਾਓ।
Hicr 15:47
ਅਤੇ ਜੋ ਵੀ ਉਹਨਾਂ (ਨੇਕ ਲੋਕਾਂ) ਦੇ ਮਨਾਂ ਵਿਚ (ਕਿਸੇ ਲਈ ਕੁੱਝ ਵੀ) ਵੈਰ-ਵਿਰੋਧ ਹੋਵੇਗਾ ਉਸ ਨੂੰ ਅਸੀਂ ਕੱਢ ਦਿਆਂਗੇ। ਉਹ ਆਪੋ ਵਿਚ ਭਰਾ-ਭਰਾ ਬਣ ਕੇ ਇਕ ਦੂਜੇ ਦੇ ਆਹਮਣੋ-ਸਾਹਮਣੇ ਤਖ਼ਤਾਂ ਉੱਤੇ ਬੈਠੇ ਹੋਣਗੇ।
Hicr 15:48
ਨਾ ਹੀ ਉੱਥੇ ਉਹਨਾਂ ਨੂੰ ਕੋਈ ਤਕਲੀਫ਼ ਹੋਵੇਗੀ ਅਤੇ ਨਾ ਹੀ ਉੱਥਿਓਂ ਕਦੇ ਕੱਢੇ ਜਾਣਗੇ।
Hicr 15:49
(ਹੇ ਨਬੀ!) ਮੇਰੇ ਬੰਦਿਆਂ ਨੂੰ ਦੱਸ ਦਿਓ ਕਿ ਮੈਂ ਅਤਿ ਬਖ਼ਸ਼ਣਹਾਰ ਅਤੇ ਅਤਿ ਮਿਹਰਬਾਨ ਹਾਂ।
Hicr 15:50
ਬੇਸ਼ੱਕ ਮੇਰੀ ਸਜ਼ਾ (ਅਜ਼ਾਬ) ਵੀ ਅਤਿਅੰਤ ਦੁਖਦਾਈ ਹੈ।
Hicr 15:51
(ਹੇ ਨਬੀ!) ਇਹਨਾਂ ਲੋਕਾਂ ਨੂੰ ਰਤਾ ਇਬਰਾਹੀਮ ਦੇ ਮਹਿਮਾਨਾਂ ਦਾ ਕਿੱਸਾ ਸੁਣਾਓ।
Hicr 15:52
ਜਦੋਂ ਉਹ (ਮਹਿਮਾਨ) ਉਸ (ਇਬਰਾਹੀਮ) ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਸਲਾਮ ਕੀਤਾ ਤਾਂ ਉਸ ਨੇ (ਇਬਰਾਹੀਮ) ਨੇ ਕਿਹਾ ਕਿ ਸਾਨੂੰ ਤਾਂ ਤੁਹਾਥੋਂ ਡਰ ਲੱਗਦਾ ਹੈ।
Hicr 15:53
ਉਹਨਾਂ (ਮਹਿਮਾਨਾਂ) ਨੇ ਕਿਹਾ ਕਿ ਡਰੋ ਨਾ, ਅਸੀਂ ਤੈਨੂੰ ਇਕ ਗਿਆਨਵਾਨ ਪੁੱਤਰ ਦੀ ਖ਼ੁਸ਼ਖ਼ਬਰੀ ਸੁਣਾਉਂਦੇ ਹਾਂ।
Hicr 15:54
(ਇਬਰਾਹੀਮ ਨੇ) ਕਿਹਾ ਕਿ ਇਸ ਬੁਢਾਪੇ ਵਿਚ ਮੈਨੂੰ ਖ਼ੁਸ਼ਖ਼ਬਰੀ ਦੇ ਰਹੇ ਹੋ, ਇਹ ਖ਼ੁਸ਼ਖ਼ਬਰੀ ਤੁਸੀਂ ਕਿਵੇਂ ਦੇ ਰਹੇ ਹੋ ?
Hicr 15:55
ਉਹਨਾਂ (ਮਹਿਮਾਨਾਂ) ਨੇ ਕਿਹਾ ਕਿ ਅਸੀਂ ਤੁਹਾਨੂੰ ਇਕ ਸੱਚੀ ਖ਼ੁਸ਼ਖ਼ਬਰੀ ਦੇ ਰਹੇ ਹਾਂ, ਤੂੰ ਨਿਰਾਸ਼ ਨਾ ਹੋ?
Hicr 15:56
ਇਬਰਾਹੀਮ ਨੇ ਕਿਹਾ ਕਿ ਆਪਣੇ ਰੱਬ ਦੀ ਰਹਿਮਤ ਤੋਂ ਕੁਰਾਹੀਏ ਹੀ ਨਿਰਾਸ਼ ਹੁੰਦੇ ਹਨ।
Hicr 15:57
ਇਬਰਾਹੀਮ ਨੇ ਪੁੱਛਿਆ ਕਿ ਹੇ (ਰੱਬ ਵੱਲੋਂ) ਭੇਜੇ ਹੋਏ ਫ਼ਰਿਸ਼ਤਿਓ! ਤੁਹਾਡੇ ਆਉਣ ਦਾ ਉਦੇਸ਼ ਕੀ ਹੈ ?
Hicr 15:58
ਉਹਨਾਂ ਨੇ ਕਿਹਾ ਕਿ ਅਸੀਂ ਇਕ ਪਾਪੀ ਕੌਮ ਵੱਲ ਭੇਜੇ ਗਏ ਹਨ।
Hicr 15:59
ਛੁੱਟ ਲੂਤ ਦੇ ਘਰ ਵਾਲਿਆਂ ਤੋਂ, ਅਸੀਂ ਉਹਨਾਂ ਸਭ (ਈਮਾਨ ਵਾਲਿਆਂ) ਨੂੰਮ (ਅਜ਼ਾਬ ਤੋਂ) ਬਚਾ ਲਵਾਂਗੇ।
Hicr 15:60
ਸਿਵਾਏ ਉਸ (ਲੂਤ) ਦੀ ਪਤਨੀ ਤੋਂ ਜਿਸ ਲਈ ਅਸੀਂ ਮਿੱਥਿਆ ਹੋਇਆ ਹੈ ਕਿ ਉਹ ਪਿੱਛੇ ਰਹਿ ਜਾਣ ਵਾਲਿਆਂ ਵਿੱਚੋਂ ਹੋਵੇਗੀ।
Hicr 15:61
ਜਦੋਂ ਭੇਜੇ ਹੋਏ (ਫ਼ਰਿਸ਼ਤੇ) ਲੂਤ ਦੇ ਘਰ ਪਹੁੰਚੇ।
Hicr 15:62
ਤਾਂ ਉਹਨਾਂ (ਲੂਤ) ਨੇ ਕਿਹਾ ਕਿ ਤੁਸੀਂ ਲੋਕ ਤਾਂ ਅਜਨਬੀ ਲੱਗਦੇ ਹੋ।
Hicr 15:63
ਉਹਨਾਂ (ਫ਼ਰਿਸ਼ਤਿਆਂ) ਨੇ ਕਿਹਾ, (ਨਹੀਂ) ਅਸੀਂ ਤਾਂ ਤੇਰੇ ਕੋਲ ਉਹ (ਅਜ਼ਾਬ) ਲੈ ਕੇ ਆਏ ਹਾਂ ਜਿਸ ਦੇ ਆਉਣ ਵਿਚ ਇਹ ਲੋਕ ਸ਼ੱਕ ਕਰਦੇ ਸਨ।
Hicr 15:64
ਅਸੀਂ ਤੇਰੇ ਕੋਲ ਸੱਚਾਈ ਲੈਕੇ ਆਏ ਹਾਂ ਅਤੇ ਬੇਸ਼ੱਕ ਅਸੀਂ ਹਾਂ ਵੀ ਸੱਚੇ।
Hicr 15:65
ਹੁਣ ਤੂੰ ਆਪਣੇ ਪਰਿਵਾਰ ਸਨੇ ਰਾਤ ਰਹਿੰਦੇ ਘਰੋਂ ਨਿਕਲ ਜਾ ਅਤੇ ਤੁਸੀਂ ਇਨ੍ਹਾਂ (ਈਮਾਨ ਵਾਲਿਆਂ) ਦੇ ਪਿੱਛੇ ਹੀ ਰਹਿਣਾ ਅਤੇ ਤੁਹਾਡੇ ਵਿੱਚੋਂ ਕੋਈ ਪਿਛਾਂਹ ਮੁੜ ਕੇ ਨਾ ਵੇਖੇ। ਤੁਹਾਨੂੰ ਜਿੱਥੇ ਜਾਣ ਲਈ ਹੁਕਮ ਦਿੱਤਾ ਜਾ ਰਿਹਾ ਹੈ ਉੱਥੇ ਹੀ ਚਲੇ ਜਾਣਾ।
Hicr 15:66
ਅਤੇ ਅਸੀਂ ਉਹਨਾਂ (ਕੌਮੇ-ਲੂਤ) ਲਈ ਇਹੋ ਫ਼ੈਸਲਾ ਕੀਤਾ ਕਿ ਸਵੇਰਾ ਹੋਣ ਤਕ ਇਹਨਾਂ ਲੋਕਾਂ ਦੀ ਜੜ੍ਹ ਵੱਡ ਸੁੱਟੀ ਜਾਵੇਗੀ।
Hicr 15:67
ਅਤੇ ਸ਼ਹਿਰ (ਸੱਦੂਮ) ਦੇ ਵਾਸੀ (ਫ਼ਰਿਸ਼ਤਿਆਂ ਨੂੰ ਸੋਹਣੇ ਮੁੰਡਿਆਂ ਦੇ ਰੂਪ ਵਿਚ) ਵੇਖ ਕੇ ਖ਼ੁਸ਼ੀਆਂ ਮਣਾਉਂਦੇ ਹੋਏ (ਲੂਤ ਦੇ ਘਰ) ਆਏ।
Hicr 15:68
ਉਸ (ਲੂਤ) ਨੇ ਕਿਹਾ ਕਿ ਬੇਸ਼ੱਕ ਇਹ ਲੋਕ ਮੇਰੇ ਮਹਿਮਾਨ ਹਨ ਤੁਸੀਂ ਮੈਨੂੰ ਅਪਮਾਨਿਤ ਨਾ ਕਰੋ।
Hicr 15:69
ਅੱਲਾਹ ਤੋਂ ਡਰੋ ਅਤੇ ਮੈਨੂੰ ਹੀਣਾ ਨਾ ਕਰੋ।
Hicr 15:70
ਉਹ (ਸ਼ਹਿਰ ਵਾਸੀ) ਬੋਲੇ ਕਿ ਕੀ ਅਸੀਂ ਤੁਹਾਨੂੰ ਦੁਨੀਆਂ ਭਰ ਦੀ ਠੇਕੇਦਾਰੀ ਤੋਂ ਮਨ੍ਹਾਂ ਨਹੀਂ ਸੀ ਕੀਤਾ?
Hicr 15:71
ਉਸ (ਲੂਤ) ਨੇ ਕਿਹਾ ਕਿ ਜੇ ਤੁਸੀਂ ਕਰਨਾ ਹੀ ਹੈ ਤਾਂ ਇਹ ਮੇਰੀਆਂ (ਕੌਮ ਦੀਆਂ) ਧੀਆਂ ਮੌਜੂਦ ਹਨ ਤੁਸੀਂ ਇਹਨਾਂ ਨਾਲ ਨਿਕਾਹ ਕਰ ਲਓ।
Hicr 15:72
(ਹੇ ਮੁਹੰਮਦ!) ਤੇਰੀ ਜਾਨ ਦੀ ਕਸਮ, ਬੇਸ਼ੱਕ ਉਹ (ਕੌਮੇ-ਲੂਤ) ਆਪਣੀ ਮਸਤੀ ਵਿਚ ਕੁਰਾਹੇ ਪਏ ਹੋਏ ਸਨ।
Hicr 15:73
ਅੰਤ ਸੂਰਜ ਨਿਕਲਦੇ ਹੀ ਉਹਨਾਂ ਨੂੰ ਇਕ ਚੰਗਿਆੜ ਨੇ ਆ ਨੱਪਿਆ।
Hicr 15:74
ਅਤੇ ਅਸੀਂ ਇਸ ਸ਼ਹਿਰ ਨੂੰ ਉੱਪਰ-ਥੱਲੇ ਕਰ ਸੁੱਟਿਆ ਅਤੇ ਇਹਨਾਂ ਲੋਕਾਂ ’ਤੇ ਖਿੰਘਰਾਂ ਵਾਲੇ ਪੱਥਰਾਂ ਦਾ ਮੀਂਹ ਵਰ੍ਹਾ ਦਿੱਤਾ।
Hicr 15:75
ਬੇਸ਼ੱਕ ਇਸ (ਘਟਨਾ) ਵਿਚ ਸਿੱਖਿਆ ਲੈਣ ਵਾਲਿਆਂ ਲਈ ਕਈ ਨਿਸ਼ਾਨੀਆਂ ਹਨ।
Hicr 15:76
ਅਤੇ ਬੇਸ਼ੱਕ ਉਹ ਬਸਤੀ ਉਸ (ਮੱਕੇ ਦੀ) ਰਾਹ ’ਤੇ ਸਥਿਤ ਹੈ।
Hicr 15:77
ਬੇਸ਼ੱਕ ਇਸ (ਘਟਨਾ) ਵਿਚ ਈਮਾਨ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ।
Hicr 15:78
ਬੇਸ਼ੱਕ ਐਕਾ ਬਸਤੀ ਵਾਲੇ (ਸ਼ੁਐਬ ਦੀ ਕੌਮ) ਵੀ ਜ਼ਾਲਮ ਸੀ।
Hicr 15:79
ਉਹਨਾਂ ਤੋਂ ਵੀ ਅਸੀਂ (ਸ਼ੁਐਬ ਨੂੰ ਝੁਠਲਾਉਣ ਦਾ) ਬਦਲਾ ਲਿਆ, ਇਹ ਦੋਵੇਂ ਸ਼ਹਿਰ (ਕੌਮੇ-ਲੂਤ ਤੇ ਕੌਮੇ-ਸ਼ੁਐਬ ਦੀ ਬਸਤੀਆਂ) ਮੁੱਖ ਰਾਹ ’ਤੇ ਸਥਿਤ ਹਨ।
Hicr 15:80
ਅਤੇ ਹਿਜਰ ਵਾਲਿਆਂ (ਭਾਵ ਕੌਮੇ-ਸਮੂਦ) ਨੇ ਵੀ ਰਸੂਲਾਂ ਨੂੰ ਝੁਠਲਾਇਆ।
Hicr 15:81
ਅਸੀਂ ਉਸ (ਸਾਲੇਹ) ਨੂੰ ਆਪਣੇ ਵੱਲੋਂ ਨਿਸ਼ਾਨੀਆਂ ਵੀ ਬਖ਼ਸ਼ੀਆਂ, ਪਰ ਉਹ (ਹਿਜਰ ਵਾਲੇ) ਉਹਨਾਂ ਤੋਂ ਮੂੰਹ ਮੋੜਦੇ ਰਹੇ।
Hicr 15:82
ਇਹ ਲੋਕੀ ਪਹਾੜਾਂ ਨੂੰ ਘੜ੍ਹ-ਘੜ੍ਹ ਕੇ ਘਰ ਬਣਾਉਂਦੇ ਸਨ, ਕਿਸੇ ਤੋਂ ਡਰਦੇ ਨਹੀਂ ਸੀ।
Hicr 15:83
ਅੰਤ ਉਹਨਾਂ (ਕੌਮੇ-ਹਿਜਰ) ਨੂੰ ਸਵੇਰ ਹੁੰਦੇ ਹੀ ਇਕ ਜ਼ੋਰਦਾਰ ਚੰਗਿਆੜ ਨੇ ਆ ਨੱਪਿਆ।
Hicr 15:84
ਉਹਨਾਂ ਦੀ ਕੋਈ ਵੀ ਕਮਾਈ ਉਹਨਾਂ ਦੇ ਕਿਸੇ ਕੰਮ ਨਾ ਆਈ।
Hicr 15:85
ਅਸੀਂ ਅਕਾਸ਼ ਤੇ ਧਰਤੀ ਅਤੇ ਇਹਨਾਂ ਵਿਚਕਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਸੱਚਾਈ ਨਾਲ ਹੀ ਪੈਦਾ ਕੀਤਾ ਹੈ। ਕਿਆਮਤ ਦਿਹਾੜਾ ਲਾਜ਼ਮੀ ਆਵੇਗਾ। ਸੋ (ਹੇ ਨਬੀ!) ਤੁਸੀਂ ਸੁਚੱਜੇ ਢੰਗ ਨਾਲ ਕਾਫ਼ਿਰਾਂ ਦੀਆਂ ਵਧੀਕੀਆਂ ਨੂੰ ਅੱਖਾਂ ਉਹਲੇ ਕਰਦੇ ਰਹੋ।
Hicr 15:86
ਬੇਸ਼ੱਕ ਤੁਹਾਡਾ ਰੱਬ ਹੀ ਸਭ ਦਾ ਪੈਦਾ ਕਰਨ ਵਾਲਾ ਅਤੇ ਗਿਆਨਵਾਨ ਹੈ।
Hicr 15:87
ਬੇਸ਼ੱਕ ਅਸੀਂ ਤੁਹਾਨੂੰ (ਹੇ ਨਬੀ ਸ:!) ਮੁੜ-ਮੁੜ ਦੁਹਰਾਉਣ ਵਾਲਿਆਂ ਸੱਤ ਆਇਤਾਂ (ਸੂਰਤ ਫ਼ਾਤਿਹਾ) ਅਤੇ ਵੱਡੇ ਮਰਾਤਬੇ ਵਾਲਾ਼ਕੁਰਆਨ ਵੀ ਬਖ਼ਸ਼ਿਆ ਹੈ।[5]
———
[5] ਵੋਖ ਸੂਰਤ ਅਲ-ਫ਼ਾਤਿਹਾ, ਹਾਸ਼ੀਆ ਆਇਤ 2/1
Hicr 15:88
ਹੇ ਨਬੀ! ਤੁਸੀਂ ਕਦੇ ਵੀ ਉਹਨਾਂ ਚੀਜ਼ਾਂ ਵੱਲ ਨਾ ਤੱਕੋ ਜਿਹੜੀਆਂ (ਜੀਵਨ ਸਮੱਗਰੀਆਂ) ਅਸੀਂ ਵੱਖ-ਵੱਖ ਲੋਕਾਂ ਨੂੰ ਦੇ ਛੱਡੀਆਂ ਹਨ ਅਤੇ ਨਾ ਹੀ ਇਹਨਾਂ ਲਈ ਚਿੰਤਿਤ ਹੋਵੋ, ਸਗੋਂ ਮੋਮਿਨਾਂ ਲਈ ਆਪਣੀਆਂ ਮੁਹੱਬਤ ਭਰੀਆਂ ਬਾਹਾਂ ਨੂੰ ਝੁਕਾਈਂ ਰੱਖੋ।
Hicr 15:89
ਅਤੇ ਆਖ ਦਿਓ ਕਿ ਮੈਂ ਤਾਂ ਖੁੱਲ੍ਹਮ-ਖੁੱਲ੍ਹਾ ਡਰਾਉਣ ਵਾਲਾ ਹਾਂ।
Hicr 15:90
ਅਜਿਹੇ ਅਜ਼ਾਬ ਦੀ ਚਿਤਾਵਨੀ ਅਸੀਂ ਫ਼ੁੱਟ ਪਾਉਣ ਵਾਲੇ ਲੋਕਾਂ ਵੱਲ ਭੇਜੀ ਸੀ।
Hicr 15:91
ਜਿਨ੍ਹਾਂ ਨੇ ਆਪਣੇ .ਕੁਰਆਨ (ਭਾਵ ਤੌਰੈਤ) ਦੇ ਟੋਟੇ-ਟੋਟੇ ਕਰ ਛੱਡੇ ਸੀ।
Hicr 15:92
ਕਸਮ ਹੈ ਤੇਰੇ ਰੱਬ ਦੀ! ਅਸੀਂ ਇਹਨਾਂ ਸਾਰਿਆਂ ਤੋਂ ਜ਼ਰੂਰ ਹੀ ਪੁੱਛ-ਗਿੱਛ ਕਰਾਂਗੇ।
Hicr 15:93
ਉਹਨਾਂ ਕੰਮਾਂ ਬਾਰੇ ਜੋ ਉਹ ਕਰਦੇ ਸਨ।
Hicr 15:94
(ਹੇ ਨਬੀ!) ਤੁਹਾਨੂੰ ਜੋ ਵੀ ਹੁਕਮ ਦਿੱਤਾ ਜਾ ਰਿਹਾ ਹੈ ਉਸ ਨੂੰ ਖੋਲ੍ਹ-ਖੋਲ੍ਹ ਕੇ ਸੁਣਾ ਦਿਓ ਅਤੇ ਮੁਸ਼ਰਿਕਾਂ ਦੀ ਰਤਾ ਪਰਵਾਹ ਨਾ ਕਰੋ।
Hicr 15:95
ਤੁਹਾਡੇ ਵੱਲੋਂ ਅਸੀਂ ਉਹਨਾਂ ਮਖੌਲ ਕਰਨ ਵਾਲਿਆਂ ਲਈ ਬਥੇਰੇ ਹਾਂ।
Hicr 15:96
ਜਿਹੜੇ ਲੋਕੀ ਅੱਲਾਹ ਦੇ ਨਾਲ-ਨਾਲ ਦੂਜੇ ਇਸ਼ਟ ਬਣਾਉਂਦੇ ਹਨ, ਉਹਨਾਂ ਨੂੰ ਛੇਤੀ ਹੀ (ਹਕੀਕਤ ਦਾ) ਪਤਾ ਲਗ ਜਾਵੇਗਾ।
Hicr 15:97
(ਹੇ ਨਬੀ!) ਅਸੀਂ (ਅੱਲਾਹ) ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜੋ ਕੁੱਝ ਉਹ ਕਹਿੰਦੇ ਹਨ, ਉਸ ਨਾਲ ਤੁਹਾਡਾ ਮਨ ਕੁੜ੍ਹਦਾ ਹੈ
Hicr 15:98
ਤੁਸੀਂ ਆਪਣੇ ਪਾਲਣਹਾਰ ਦੀ ਉਸਤਤ ਨਾਲ ਉਸਦੀ ਤਸਬੀਹ ਕਰੋ ਅਤੇ ਸਿਜਦੇ ਕਰਨ ਵਾਲਿਆਂ ਦੀ ਸੰਗਤ ਕਰੋ।[6]
———
[6] ਇਸ ਤੋਂ ਭਾਵ ਜਮਾਅਤ ਨਾਲ ਨਮਾਜ਼ ਪੜ੍ਹਨਾ ਹੈ ਜਿਵੇਂ ਨਬੀ (ਸ:) ਦੇ ਸਮੇਂ ਹੁੰਦਾ ਸੀ। ਇਬਨੇ ਅੱਬਾਸ ਫ਼ਰਮਾਉਂਦੇ ਹਨ ਕਿ ਅੱਲਾਹ ਦੇ ਰਸੂਲ (ਸ:) ਦੇ ਸਮੇਂ ਜਦੋਂ ਲੋਕ ਫ਼ਰਜ਼ ਨਮਾਜ਼ ਅਦਾ ਕਰ ਚੁੱਕਦੇ ਤਾਂ ਉੱਚੀ ਆਵਾਜ਼ ਨਾਲ ਅੱਲਾਹ ਦਾ ਜ਼ਿਕਰ (ਅੱਲਾਹੋ-ਅਕਬਰ, ਅਸਤਗ਼ਫਿਰੁੱਲਾਹ, ਅਸਤਗ਼ਫਿਰੁੱਲਾਹ, ਅਸਤਗ਼ਫਿਰੁੱਲਾਹ) ਕਰਿਆ ਕਰਦੇ ਸੀ। ਜਦੋਂ ਮੈਂ ਇਹ ਜ਼ਿਕਰ ਸੁਣਦਾ ਤਾਂ ਮੈਂ ਸਮਝ ਜਾਂਦਾ ਕਿ ਇਹ ਲੋਕੀ ਫ਼ਰਜ਼ ਨਮਾਜ਼ ਤੋਂ ਵੇਹਲੇ ਹੋ ਚੁੱਕੇ ਹਨ। (ਸਹੀ ਬੁਖ਼ਾਰੀ, ਹਦੀਸ : 841)
Hicr 15:99
ਅਤੇ ਆਪਣੇ ਰੱਬ ਦੀ ਇਬਾਦਤ ਕਰਦੇ ਰਹੋ, ਇੱਥੋਂ ਤੀਕ ਕਿ ਤੁਹਾਡੇ ਕੋਲ ਅਟੱਲ ਚੀਜ਼ (ਭਾਵ ਮੌਤ) ਆ ਜਾਵੇ।[7]
———
[7] ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਜੇ ਤੁਹਾਡੇ ਵਿਚੋਂ ਕਿਸੇ ਨੂੰ ਕੋਈ ਬਿਪਤਾ ਆ ਜਾਵੇ ਤਾਂ ਉਹ` ਮੌਤ ਦੀ ਇੱਛਾ ਨਹੀਂ ਕਰਨੀ ਚਾਹੀਦੀ। ਜੇ ਮੌਤ ਦੀ ਇੱਛਾ ਤੋਂ ਛੁੱਟ ਹੋਰ ਕੋਈ ਰਾਹ ਨਾ ਮਿਲੇ ਤਾਂ ਉਸ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਹੇ ਅੱਲਾਹ ਮੈਨੂੰ ਉਸ ਸਮੇਂ ਤੱਕ ਜਿਊਂਦਾ ਰੱਖ ਜਦੋਂ ਤੱਕ ਜਿਉਣਾ ਮੇਰੇ ਲਈ ਲਾਭਦਾਇਕ ਹੈ ਅਤੇ ਮੌਤ ਉਸ ਸਮੇਂ ਦੇ ਜਦੋਂ ਮੇਰੀ ਮੌਤ ਵਿਚ ਮੇਰੀ ਭਲਾਈ ਹੋਵੇ (ਸਹੀ ਬੁਖ਼ਾਰੀ, ਹਦੀਸ : 5671)
Nahl 16:1
ਅੱਲਾਹ ਦਾ ਹੁਕਮ (ਅਜ਼ਾਬ ਦਾ) ਆ ਗਿਆ ਹੈ, ਹੁਣ ਉਸ ਲਈ ਤੁਸੀਂ ਤਬਾਈ ਨਾ ਪਾਓ। ਉਹ ਪਾਕ ਹੈ ਅਤੇ ਉਹਨਾਂ ਸਭ ਤੋਂ ਉੱਚ ਦਰਜਾ ਹੈ, ਜਿਨ੍ਹਾਂ ਨੂੰ ਉਹ ਲੋਕ (ਅੱਲਾਹ ਦਾ) ਸਾਂਝੀ ਦੱਸਦੇ ਹਨ।
Nahl 16:2
ਉਹ ਆਪਣੇ ਜਿਸ ਬੰਦੇ ਕੋਲ ਚਾਹੁੰਦਾ ਹੈ ਆਪਣੇ ਹੁਕਮ ਰਾਹੀਂ ਵਹੀ (ਰੱਬੀ ਸੁਨੇਹਾ) ਦੇ ਕੇ ਫ਼ਰਿਸ਼ਤਿਆਂ ਨੂੰ ਭੇਜਦਾ ਹੈ ਤਾਂ ਜੋ ਤੁਹਾਨੂੰ (ਲੋਕਾਂ ਨੂੰ) ਇਸ ਗੱਲ ਤੋਂ ਸੁਚੇਤ ਕਰ ਦੇਣ ਕਿ ਛੁੱਟ ਮੈਥੋਂ ਹੋਰ ਕੋਈ ਇਸ਼ਟ ਨਹੀਂ। ਸੋ ਤੁਸੀਂ ਮੈਥੋਂ ਹੀ ਡਰੋ।
Nahl 16:3
ਉਸੇ ਨੇ ਅਕਾਸ਼ ਤੇ ਧਰਤੀ ਨੂੰ ਹੱਕ ਨਾਲ ਸਾਜਿਆ ਹੈ। ਉਹ (ਅੱਲਾਹ) ਉਹਨਾਂ ਤੋਂ ਬਹੁਤ ਉੱਚਾ ਹੈ ਜਿਨ੍ਹਾਂ ਨੂੰ ਉਹ (ਅੱਲਾਹ ਦਾ) ਸ਼ਰੀਕ ਬਣਾਉਂਦੇ ਹਨ।
Nahl 16:4
ਉਸੇ (ਅੱਲਾਹ) ਨੇ ਮਨੁੱਖ ਨੂੰ ਵੀਰਜ ਤੋਂ ਪੈਦਾ ਕੀਤਾ ਪਰ ਅਚਣਚੇਤ ਉਹ ਝਗੜਾਲੂ ਬਣ ਗਿਆ।
Nahl 16:5
ਉਸ ਨੇ ਪਸ਼ੂ ਪੈਦਾ ਕੀਤੇ, ਇਹਨਾਂ ਵਿਚ ਤੁਹਾਡੇ ਲਈ ਠੰਡ ਤੋਂ ਬਚਾਓ (ਦਾ ਸਾਧਨ) ਹੈ ਅਤੇ ਹੋਰ ਵੀ ਕਈ ਲਾਭ ਹਨ, ਇਹਨਾਂ ਵਿੱਚੋਂ ਕੁੱਝ (ਪਸ਼ੂਆਂ) ਨੂੰ ਤੁਸੀਂ ਖਾਂਦੇ ਵੀ ਹੋ।
Nahl 16:6
ਇਹਨਾਂ (ਪਸ਼ੂਆਂ) ਵਿੱਚੋਂ ਤੁਹਾਡੇ ਲਈ ਰੋਨਕਾਂ ਵੀ ਹਨ ਜਦੋਂ ਤੁਸੀਂ ਇਹਨਾਂ ਨੂੰ ਸ਼ਾਮ ਵੇਲੇ ਚਰਾ ਕੇ ਲਿਆਂਦੇ ਹੋ ਅਤੇ ਸਵੇਰ ਨੂੰ ਚਰਨ ਲੈ ਜਾਂਦੇ ਹੋ।
Nahl 16:7
ਅਤੇ ਉਹ (ਪਸ਼ੂ) ਤੁਹਾਡੇ ਲਈ ਭਾਰ ਢੋ-ਢੋ ਕੇ ਉਹਨਾਂ ਸ਼ਹਿਰਾਂ (ਥਾਵਾਂ) ਤੀਕ ਲੈ ਜਾਂਦੇ ਹਨ ਜਿੱਥੇ ਤੁਸੀਂ ਬਿਨਾਂ ਜਾਨਤੋੜ ਮਿਹਨਤ ਤੋਂ ਨਹੀਂ ਪੁੱਜ ਸਕਦੇ। ਵਾਸਤਵ ਵਿਚ ਤੁਹਾਡਾ ਰੱਬ ਅਤਿਅੰਤ ਨਰਮੀ ਕਰਨ ਵਾਲਾ ਤੇ ਮਿਹਰਬਾਨ ਹੈ।
Nahl 16:8
ਘੋੜੇ, ਖੱਚਰ ਤੇ ਖੋਤੇ (ਉਸੇ ਨੇ) ਪੈਦਾ ਕੀਤੇ ਤਾਂ ਜੋ ਤੁਸੀਂ ਉਹਨਾਂ ’ਤੇ ਸਵਾਰ ਹੋਵੋ। ਉਹ ਤੁਹਾਡੇ ਲਈ ਸਜਾਵਟ ਦਾ ਸਾਧਨ ਵੀ ਹਨ। ਉਹ ਹੋਰ ਵੀ ਅਨੇਕਾਂ ਚੀਜ਼ਾਂ ਪੈਦਾ ਕਰਦਾ ਹੈ ਜਿਨ੍ਹਾਂ ਦਾ ਤੁਹਾਨੂੰ ਪਤਾ ਵੀ ਨਹੀਂ।
Nahl 16:9
ਸਿੱਧੀ ਰਾਹ ਅੱਲਾਹ ਕੋਲ ਪਹੁੰਚਦੀ ਹੈ ਤੇ ਕੁੱਝ ਰਾਹ ਵਿੰਗੇ-ਟੇਡੇ ਵੀ ਹਨ। ਜੇ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਭ ਨੂੰ ਸਿੱਧੇ ਰਾਹ ਪਾ ਦਿੰਦਾ।
Nahl 16:10
ਉਹੀਓ ਹੈ ਜਿਸ ਨੇ ਅਕਾਸ਼ ਤੋਂ ਤੁਹਾਡੇ ਲਈ ਪਾਣੀ ਉਤਾਰਿਆ, ਉਸੇ ਨੂੰ ਪੀਤਾ ਜਾਂਦਾ ਹੈ ਅਤੇ ਉਸੇ ਤੋਂ ਦਰਖ਼ਤ ਉੱਗਦੇ ਹਨ ਜਿਨ੍ਹਾਂ ਤੋਂ ਤੁਸੀਂ ਆਪਣੇ ਜਾਨਵਰਾਂ ਨੂੰ ਚਰਾਂਦੇ ਹੋ।
Nahl 16:11
ਉਸੇ (ਪਾਣੀ) ਤੋਂ ਉਹ (ਅੱਲਾਹ) ਤੁਹਾਡੀ ਖੇਤੀ ਉਗਾਉਂਦਾ ਹੈ, ਜ਼ੈਤੂਨ, ਖਜੂਰ, ਅੰਗੂਰ ਅਤੇ ਹੋਰ ਕਈ ਪ੍ਰਕਾਰ ਦੇ ਫਲ (ਉਗਾਉਂਦਾ ਹੈ)। ਬੇਸ਼ੱਕ ਸੋਚ ਵਿਚਾਰ ਕਰਨ ਵਾਲਿਆਂ ਲਈ ਇਹਨਾਂ ਵਿਚ ਬਹੁਤ ਵੱਡੀ ਨਿਸ਼ਾਨੀ ਹੈ।
Nahl 16:12
ਉਸੇ ਨੇ ਤੁਹਾਡੇ ਲਈ ਰਾਤ ਤੇ ਦਿਨ ਨੂੰ ਕੰਮ ਲਾ ਛੱਡਿਆ ਹੈ। ਸੂਰਜ, ਚੰਨ ਅਤੇ ਤਾਰੇ ਵੀ ਉਸੇ ਦੇ ਹੁਕਮ ਦੀ ਪਾਲਣਾ ਕਰਦੇ ਹਨ। ਬੇਸ਼ੱਕ ਇਸ ਵਿਚ ਸੂਝ-ਬੂਝ ਰੱਖਣ ਵਾਲਿਆਂ ਲਈ ਕਿੰਨੀਆਂ ਹੀ ਨਿਸ਼ਾਨੀਆਂ ਹਨ।
Nahl 16:13
ਅਤੇ ਹੋਰ ਵੀ ਅਨੇਕਾਂ ਰੰਗ-ਬਰੰਗੀਆਂ ਚੀਜ਼ਾਂ ਉਸ ਨੇ ਤੁਹਾਡੇ ਲਈ ਧਰਤੀ ਵਿਚ ਪੈਦਾ ਕੀਤੀਆਂ ਹਨ। ਸਿੱਖਿਆ ਗ੍ਰਹਿਣ ਕਰਨ ਵਾਲਿਆਂ ਲਈ ਇਸ ਵਿਚ ਅਨੇਕਾਂ ਹੀ ਨਿਸ਼ਾਨੀਆਂ ਹਨ।
Nahl 16:14
ਉਸੇ ਅੱਲਾਹ ਨੇ ਤੁਹਾਡੇ ਅਧੀਨ ਸਮੁੰਦਰ ਕਰ ਛੱਡੇ ਹਨ ਤਾਂ ਜੋ ਤੁਸੀਂ ਉਸ (ਸਮੁੰਦਰ) ਵਿੱਚੋਂ ਤਾਜ਼ਾ (ਮੱਛੀ ਦਾ) ਮਾਸ ਖਾਓ ਅਤੇ ਇਸ ਵਿੱਚੋਂ ਆਪਣੇ ਸ਼ਿੰਗਾਰ ਲਈ ਗਿਹਣੇ (ਹੀਰੇ ਮੌਤੀ) ਕੱਢੋਂ, ਜੋ ਤੁਸੀਂ ਪਹਿਨਿਆ ਕਰਦੇ ਹੋ। ਤੁਸੀਂ (ਇਸੇ ਵਿਚ) ਪਾਣੀ ਨੂੰ ਚੀਰਦੀਆਂ ਹੋਈਆਂ ਕਿਸ਼ਤੀਆਂ ਵੀ ਚਲਦੀਆਂ ਹੋਈਆਂ ਵੇਖਦੇ ਹੋ, ਤਾਂ ਜੋ ਤੁਸੀਂ ਸਮੁੰਦਰ ਵਿੱਚੋਂ ਅੱਲਾਹ ਦਾ ਫ਼ਜ਼ਲ (ਰਿਜ਼ਕ) ਤਲਾਸ਼ ਕਰੋ ਅਤੇ ਤੁਸੀਂ ਉਸ ਦੇ ਧੰਨਵਾਦੀ ਹੋਵੋ।
Nahl 16:15
ਅਤੇ ਉਸ (ਅੱਲਾਹ) ਨੇ ਧਰਤੀ ਵਿਚ ਪਹਾੜ ਗੱਡ ਦਿੱਤੇ ਤਾਂ ਜੋ ਉਹ (ਧਰਤੀ) ਸਨੇ ਤੁਹਾਡੇ ਢਿਲਕ ਨਾ ਜਾਵੇ। ਨਹਿਰਾਂ ਅਤੇ ਰਸਤੇ ਬਣਾਏ ਤਾਂ ਜੋ ਤੁਸੀਂ ਆਪਣੀਆਂ ਥਾਵਾਂ (ਮੰਜ਼ਿਲਾਂ) ’ਤੇ ਪਹੁੰਚ ਸਕੋ।
Nahl 16:16
ਹੋਰ ਵੀ ਕਈ ਨਿਸ਼ਾਨੀਆਂ (ਰਾਹ ਲੱਭਣ ਲਈ) ਰੱਖ ਛੱਡੀਆਂ ਹਨ। ਤਾਰਿਆਂ ਰਾਹੀਂ ਵੀ ਲੋਕੀ ਰਾਹ ਲੱਭ ਲੈਂਦੇ ਹਨ।
Nahl 16:17
ਭਲਾ ਜਿਹੜਾ (ਅੱਲਾਹ ਸਭ ਕੁੱਝ) ਪੈਦਾ ਕਰਦਾ ਹੈ, ਕੀ ਉਹ ਉਸ ਜਿਹਾ ਹੋ ਸਕਦਾ ਹੈ ਜਿਹੜਾ (ਕੁੱਝ ਵੀ) ਪੈਦਾ ਨਹੀਂ ਕਰਦਾ ? ਕੀ ਤੁਸੀਂ ਕੁੱਝ ਵੀ ਨਹੀਂ ਸੋਚਦੇ ?
Nahl 16:18
ਜੇ ਤੁਸੀਂ ਅੱਲਾਹ ਦੀਆਂ ਨਿਅਮਤਾਂ ਦੀ ਗਿਣਤੀ ਕਰਨਾ ਚਾਹੋ ਤਾਂ ਗਿਣ ਨਹੀਂ ਸਕਦੇ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
Nahl 16:19
ਜੋ ਵੀ ਤੁਸੀਂ ਗੁਪਤ ਰੱਖਦੇ ਹੋ ਜਾਂ ਪ੍ਰਗਟ (ਵਿਖਾਵਾ) ਕਰਦੇ ਹੋ ਅੱਲਾਹ ਸਭ ਜਾਣਦਾ ਹੈ।
Nahl 16:20
ਜਿਨ੍ਹਾਂ ਨੂੰ ਇਹ (ਮੁਸ਼ਰਿਕ ਲੋਕ) ਅੱਲਾਹ ਨੂੰ ਛੱਡ ਕੇ ਪੁਕਾਰਦੇ ਹਨ ਉਹ ਕਿਸੇ ਵੀ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ, ਜਦ ਕਿ ਉਹ ਸਾਰੇ (ਅੱਲਾਹ ਦੁਆਰਾ) ਪੈਦਾ ਕੀਤੇ ਗਏ ਹਨ।[1]
———
[1] ਭਾਵ ਇਕ ਤੋਂ ਵੱਧ ਇਸ਼ਟਾਂ ਨੂੰ ਮੰਣਨ ਵਾਲੇ ਮੂਰਤੀ ਪੂਜਕ ਅਤੇ ਅੱਲਾਹ ਦਾ ਇਕ ਹੋਣ ਤੋਂ ਇਨਕਾਰ ਕਰਨ ਵਾਲੇ ਜਿਹੜੇ ਅੱਲਾਹ ਦੇ ਨਾਲ-ਨਾਲ ਦੂਜਿਆਂ ਦੀ ਵੀ ਪੂਜਾ ਕਰਦੇ ਹਨ ਅਤੇ ਅੱਲਾਹ ਦਾ ਸ਼ਰੀਕ ਬਣਾਉਂਦੇ ਹਨ ਉਹ ਸਭ (ਪੈਦਾ ਕੀਤੀਆਂ ਹੋਇਆ) (ਮਖ਼ਲੂਕ) ਹਨ ਅਤੇ ਮਖ਼ਲੂਕ ਕਿਵੇਂ ਪੂਜਨ ਯੋਗ ਹੋ ਸਕਦਾ ਹੈ ?
Nahl 16:21
ਇਹ ਸਾਰੇ (ਅਕਲ ਪੱਖੋਂ) ਮੁਰਦੇ ਹਨ ਜਿਊਂਦੇ ਨਹੀਂ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਦੋਂ (ਮੁੜ) ਉਠਾਏ ਜਾਣਗੇ।
Nahl 16:22
ਤੁਹਾਡਾ ਸਭ ਦਾ ਕੇਵਲ ਇਕ ਹੀ ਇਸ਼ਟ ਹੈ, ਪਰ ਜਿਹੜੇ ਲੋਕੀ ਆਖ਼ਿਰਤ ’ਤੇ ਈਮਾਨ ਨਹੀਂ ਰੱਖਦੇ ਉਹਨਾਂ ਦੇ ਮਨ (ਇੱਕੋ-ਇਕ ਇਸ਼ਟ ਦਾ) ਇਨਕਾਰ ਕਰਦੇ ਹਨ। ਉਹ ਸਾਰੇ ਹੀ ਘਮੰਡੀ ਹਨ।
Nahl 16:23
ਬੇਸ਼ੱਕ ਅੱਲਾਹ ਹਰ ਉਸ ਚੀਜ਼ ਨੂੰ ਜਿਸ ਨੂੰ ਤੁਸੀਂ ਗੁਪਤ ਰੱਖਦੇ ਹੋ ਅਤੇ ਜਿਸ ਨੂੰ ਪ੍ਰਗਟ ਕਰਦੇ ਹੋ, ਚੰਗੀ ਤਰ੍ਹਾਂ ਜਾਣਦਾ ਹੈ। ਬੇਸ਼ੱਕ ਉਹ ਘਮੰਡੀਆਂ ਨੂੰ ਉੱਕਾ ਹੀ ਪਸੰਦ ਨਹੀਂ ਕਰਦਾ।
Nahl 16:24
ਜਦੋਂ ਉਹਨਾਂ (ਕਾਫ਼ਿਰਾਂ) ਤੋਂ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਰੱਬ (ਇਜ਼ਟ) ਨੇ ਕੀ ਚੀਜ਼ ਉਤਾਰੀ ਹੈ ? ਤਾਂ (ਮੱਕੇ ਵਾਲੇ) ਆਖਦੇ ਹਨ ਕਿ ਇਹ ਤਾਂ ਪਹਿਲੇ ਸਮੇਂ ਦੇ ਕਿੱਸੇ ਕਹਾਣੀਆਂ ਹਨ।
Nahl 16:25
ਕਿਆਮਤ ਦਿਹਾੜੇ ਇਹ ਲੋਕ ਜਿੱਥੇ ਆਪਣੇ (ਪਾਪਾਂ ਦਾ) ਬੋਝ ਚੁੱਕਣਗੇ ਉੱਥੇ ਹੀ ਉਹਨਾਂ ਦਾ ਵੀ ਬੋਝ ਚੁੱਕਣਗੇ, ਜਿਨ੍ਹਾਂ ਨੂੰ ਉਹ ਬਿਨਾਂ ਗਿਆਨ ਗੁਮਰਾਹ ਕਰਦੇ ਹਨ। ਵੇਖੋ ਉਹ ਕਿੰਨਾਂ ਭੈੜਾ ਬੋਝ ਚੁੱਕ ਰਹੇ ਹਨ।
Nahl 16:26
ਬੇਸ਼ੱਕ ਉਹ ਲੋਕ ਆਪਣੀਆਂ ਚਾਲਾਂ ਚੱਲ ਚੁੱਕੇ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ, ਪਰ ਅੱਲਾਹ ਨੇ ਉਹਨਾਂ ਦੀਆਂ ਮੱਕਾਰੀ ਭਰੀਆਂ ਚਾਲਾਂ ਦੀ ਇਮਾਰਤ ਜੜੋ ਉਖਾੜ ਸੁੱਟੀ, ਸੋ ਉਹਨਾਂ ਦੇ ਉੱਤੇ ਉਸੇ (ਮੱਕਾਰੀ) ਦੀ ਛੱਤ ਆ ਡਿੱਗੀ। ਉਹਨਾਂ ’ਤੇ ਹਰ ਪਾਸਿਓਂ ਅਜ਼ਾਬ ਆਇਆ ਹੈ ਜਿਧਰੋਂ ਉਹ ਸੋਚ ਵੀ ਨਹੀਂ ਸੀ ਸਕਦੇ।
Nahl 16:27
ਕਿਆਮਤ ਦਿਹਾੜੇ ਅੱਲਾਹ ਇਹਨਾਂ ਨੂੰ ਹੀਣਾ ਕਰੇਗਾ ਅਤੇ ਪੁੱਛੇਗਾ ਕਿ ਮੇਰੇ ਉਹ ਸ਼ਰੀਕ ਕਿੱਥੇ ਹਨ ਜਿਨ੍ਹਾਂ ਲਈ ਤੁਸੀਂ (ਈਮਾਨ ਵਾਲਿਆਂ ਨਾਲ) ਝਗੜ੍ਹਿਆ ਕਰਦੇ ਸੀ। ਉਹ ਲੋਕ ਜਿਨ੍ਹਾਂ ਨੂੰ (ਕੁਰਆਨ ਦਾ) ਗਿਆਨ ਦਿੱਤਾ ਗਿਆ ਸੀ ਉਹ ਆਖਣਗੇ ਕਿ ਅੱਜ ਕਾਫ਼ਿਰਾਂ ਲਈ ਰੁਸਵਾਈ ਤੇ ਮੰਦਭਾਗੀ ਹੈ।
Nahl 16:28
ਉਨ੍ਹਾਂ ਦੀ ਰੂਹ ਫ਼ਰਿਸ਼ਤੇ ਇਸ ਹਾਲ ਵਿਚ ਕੱਢਦੇ ਹਨ ਕਿ ਉਹ (ਕੁਫ਼ਰ ਜਾਂ ਸ਼ਿਰਕ ਰਾਹੀਂ) ਆਪਣੇ ਆਪ ’ਤੇ ਜ਼ੁਲਮ ਕਰ ਰਹੇ ਹੁੰਦੇ ਹਨ ਤਾਂ ਅਤੇ ਉਹ (ਕਾਫ਼ਿਰ) ਇਹ ਕਹਿੰਦੇ ਹੋਏ ਸਿਰ ਝੁਕਾ ਦਿੰਦੇ ਹਨ ਕਿ ਅਸੀਂ ਤਾਂ ਕੋਈ ਭੈੜਾ ਕੰਮ ਨਹੀਂ ਸੀ ਕਰਦੇ। (ਫ਼ਰਿਸ਼ਤੇ ਆਖਦੇ ਹਨ) ਕਿਉਂ ਨਹੀਂ ਸੀ ਕਰਦੇ! ਅੱਲਾਹ ਸਭ ਜਾਣਦਾ ਹੈ, ਜੋ ਤੁਸੀਂ ਕਰਦੇ ਸੀ।
Nahl 16:29
ਹੁਣ ਤੁਸੀਂ ਨਰਕ ਦੇ ਬੂਹਿਆਂ ਵਿਚ ਦਾਖ਼ਲ ਹੋ ਜਾਓ ਅਤੇ ਸਦਾ ਇਸੇ ਵਿਚ ਹੀ ਰਹੋ। ਸੋ ਘਮੰਡੀਆਂ ਲਈ ਕਿੰਨਾਂ ਭੈੜਾ ਟਿਕਾਣਾ ਹੈ।
Nahl 16:30
ਜਦੋਂ ਰੱਬ ਦਾ ਡਰ ਮੰਣਨ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਰੱਬ ਨੇ ਕੀ ਉਤਾਰਿਆ ਹੈ ? ਤਾਂ ਆਖਦੇ ਹਨ ਕਿ ਖ਼ੈਰ ਹੀ ਖ਼ੈਰ (ਸਭ ਤੋਂ ਵਧੀਆ ਚੀਜ਼ ਉਤਾਰੀ ਹੈ)। ਜਿਨ੍ਹਾਂ ਲੋਕਾਂ ਨੇ ਭਲਾਈ ਕੀਤੀ ਉਹਨਾਂ ਲਈ ਇਸ ਦੁਨੀਆਂ ਵਿਚ ਵੀ ਭਲਾਈ ਹੈ ਅਤੇ ਆਖ਼ਿਰਤ ਦਾ ਘਰ ਤਾਂ ਲਾਜ਼ਮੀ ਹੀ ਵਧੀਆ ਹੋਵੇਗਾ। ਕਿੰਨਾਂ ਚੰਗਾ ਘਰ ਹੈ, ਰੱਬ ਤੋਂ ਡਰਨ ਵਾਲਿਆਂ ਦਾ।
Nahl 16:31
(ਭਾਵ) ਸਦੀਵੀ ਨਿਵਾਸ ਲਈ ਬਾਗ਼ ਹਨ ਜਿਨ੍ਹਾਂ ਵਿਚ ਉਹ (ਨੇਕ ਲੋਕ) ਦਾਖ਼ਲ ਹੋਣਗੇ। ਉਹਨਾਂ ਦੇ ਹੇਠ ਨਹਿਰਾਂ ਵਗ ਰਹੀਆਂ ਹੋਣਗੀਆਂ, ਜੋ ਵੀ ਉਹ ਇੱਛਾ ਕਰਨਗੇ ਉਹ ਉੱਥੇ ਉਹੀਓ ਪ੍ਰਾਪਤ ਕਰਨਗੇ। ਪਰਹੇਜ਼ਗਾਰਾਂ ਨੂੰ ਅੱਲਾਹ ਇੰਜ ਹੀ ਵਧੀਆ ਬਦਲਾ ਦਿੰਦਾ ਹੈ।
Nahl 16:32
ਜਿਨ੍ਹਾਂ ਦੇ ਪ੍ਰਾਣ ਫ਼ਰਿਸ਼ਤੇ ਪਵਿੱਤਰਤਾ (ਭਾਵ ਈਮਾਨ) ਦੀ ਹਾਲਤ ਵਿਚ ਕੱਢਦੇ ਹਨ (ਉਹਨਾਂ ਨੂੰ ਫ਼ਰਿਸ਼ਤੇ) ਆਖਦੇ ਹਨ ਕਿ ਤੁਹਾਡੇ ਲਈ ਸਲਾਮਤੀ ਹੀ ਸਲਾਮਤੀ ਹੈ। ਤੁਸੀਂ ਸਵਰਗ ਵਿਚ ਪ੍ਰਵੇਸ਼ ਕਰ ਜਾਓ, ਆਪਣੇ ਉਹਨਾਂ (ਨੇਕ) ਕੰਮਾਂ ਦੇ ਬਦਲੇ ਜੋ ਤੁਸੀਂ ਕਰਦੇ ਸੀ।
Nahl 16:33
ਕੀ ਇਹ (ਕਾਫ਼ਿਰ) ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਇਹਨਾਂ ਕੋਲ (ਇਹਨਾਂ ਦੀ ਜਾਨ ਕੱਢਣ ਲਈ) ਫ਼ਰਿਸ਼ਤੇ ਆਉਣ ਜਾਂ (ਅਜ਼ਾਬ ਲਈ) ਤੁਹਾਡੇ ਰੱਬ ਦਾ ਹੁਕਮ ਆ ਜਾਵੇ। ਇੰਜ ਹੀ ਉਹਨਾਂ ਲੋਕਾਂ ਨੇ ਵੀ ਕੀਤਾ ਸੀ ਜਿਹੜੇ ਇਹਨਾਂ ਤੋਂ ਪਹਿਲਾਂ ਸੀ। ਅੱਲਾਹ ਨੇ ਉਹਨਾਂ ’ਤੇ ਕੋਈ ਜ਼ੁਲਮ ਨਹੀਂ ਸੀ ਕੀਤਾ, ਸਗੋਂ ਉਹ ਤਾਂ ਆਪਣੀਆਂ ਜਾਨਾਂ ਉੱਤੇ ਹੀ ਜ਼ੁਲਮ ਕਰਦੇ ਸਨ।
Nahl 16:34
ਸੋ ਉਹਨਾਂ (ਇਨਕਾਰੀਆਂ) ਨੂੰ ਉਹਨਾਂ ਦੀਆਂ ਭੈੜੀਆਂ ਕਰਤੂਤਾਂ ਦੇ ਭੈੜੇ ਬਦਲੇ ਮਿਲ ਗਏ ਅਤੇ ਜਿਸ (ਅਜ਼ਾਬ) ਦਾ ਉਹ ਮਖੌਲ ਉਡਾਇਆ ਕਰਦੇ ਸੀ, ਉਸੇ ਨੇ ਉਹਨਾਂ ਨੂੰ ਘੇਰ ਲਿਆ।
Nahl 16:35
ਮੁਸ਼ਰਿਕਾਂ ਨੇ ਆਖਿਆ ਕਿ ਜੇ ਅੱਲਾਹ ਚਾਹੁੰਦਾ ਤਾਂ ਨਾ ਹੀ ਅਸੀਂ ਤੇ ਨਾ ਹੀ ਸਾਡੇ ਬਾਪ ਦਾਦਾ ਉਸ (ਅੱਲਾਹ) ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਕਰਦੇ ਅਤੇ ਨਾ ਉਹ (ਅੱਲਾਹ) ਦੇ ਹੁਕਮ ਤੋਂ ਬਿਨਾਂ ਕਿਸੇ ਚੀਜ਼ ਨੂੰ ਹਰਾਮ ਸਮਝਦੇ। ਇਹੋ ਵਤੀਰਾ ਇਹਨਾਂ ਤੋਂ ਪਹਿਲਾਂ ਦੇ ਲੋਕਾਂ ਦਾ ਵੀ ਰਿਹਾ ਹੈ। ਸੋ ਰਸੂਲਾਂ ਦੇ ਜ਼ਿੰਮੇ ਸਪਸ਼ਟ ਰੂਪ ਵਿਚ ਪੈਗ਼ਾਮ ਪਹੁੰਚਾਉਣਾ ਹੈ।
Nahl 16:36
ਅਸੀਂ ਹਰ ਉੱਮਤ ਵਿਚ ਇਕ ਰਸੂਲ (ਇਹ ਦੱਸਣ ਲਈ) ਭੇਜਿਆ ਕਿ ਕੇਵਲ ਇਕ ਅੱਲਾਹ ਦੀ ਹੀ ਬੰਦਗੀ ਕਰੋ ਅਤੇ ਤਾਗ਼ੂਤ [2] ਤੋਂ ਬਚੋ। ਫੇਰ ਇਹਨਾਂ ਵਿੱਚੋਂ ਕੁੱਝ ਲੋਕਾਂ ਨੂੰ ਤਾਂ ਅੱਲਾਹ ਨੇ ਹਿਦਾਇਤ ਬਖ਼ਸ਼ ਦਿੱਤੀ ਅਤੇ ਕੁੱਝ ’ਤੇ ਗੁਮਰਾਹੀ ਛਾ ਗਈ। ਸੋ ਤੁਸੀਂ ਆਪ ਹੀ ਧਰਤੀ ’ਤੇ ਘੁੰਮ-ਫਿਰ ਕੇ ਵੇਖ ਲਵੋ ਕਿ (ਪੈਗ਼ੰਬਰਾਂ ਨੂੰ) ਝੁਠਲਾਉਣ ਵਾਲਿਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ।
———
[2] ਤਾਗ਼ੂਤ ਲਈ ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 257/2
Nahl 16:37
(ਹੇ ਨਬੀ ਸ:!) ਭਾਵੇਂ ਤੁਸੀਂ ਇਹਨਾਂ ਲੋਕਾਂ ਦੀ ਹਿਦਾਇਤ ਲਈ ਕਿੰਨੇ ਹੀ ਚਾਹਵਾਨ ਹੋਵੋ, [3] ਪਰ ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਫੇਰ ਉਸ ਲਈ ਹਿਦਾਇਤ ਨਹੀਂ ਅਤੇ ਨਾ ਹੀ ਉਹਨਾਂ ਦਾ ਕੋਈ ਸਹਾਈ ਹੁੰਦਾ ਹੈ।
———
[3] ਹਦੀਸ ਵਿਚ ਆਪ (ਸ:) ਦੀ ਇਸ ਇੱਛਾ ਤੇ ਕੋਸ਼ਿਸ਼ ਨੂੰ ਇੰਜ ਬਿਆਨ ਕੀਤਾ ਗਿਆ ਹੈ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਮੇਰੀ ਅਤੇ ਲੋਕਾਂ ਦੀ ਉਦਾਹਰਨ ਐਵੇਂ ਹੈ ਜਿਵੇਂ ਕਿਸੇ ਨੇ ਅੱਗ ਬਾਲੀ ਹੋਵੇ ਜਦੋਂ ਅੱਗ ਨੇ ਆਪਣੇ ਆਲੇ-ਦੁਆਲੇ ਨੂੰ ਰੌਸ਼ਨ ਕਰ ਦਿੱਤਾ ਤਾਂ ਪਤੰਗੇ ਜਿਹੜੇ ਅੱਗ ਵਿਚ ਗਿਰਦੇ ਹਨ ਉਸ ਵਿਚ ਗਿਰਨ ਲੱਗ ਪਏ ਤਾਂ ਉਹ ਆਦਮੀ ਉਹਨਾਂ ਪਤੰਗਿਆ ਨੂੰ ਗਿਰਨ ਤੋਂ ਰੋਕਦਾ ਹੈ ਪਰ ਉਹ ਪਤੰਗੇ ਆਦਮੀ ’ਤੇ ਭਾਰੂ ਹੋਕੇ ਅੱਗ ਵਿਚ ਗਿਰਦੇ ਰਹਿੰਦੇ ਹਨ। ਨਬੀ (ਸ:) ਫ਼ਰਮਾਇਆ, ਇੰਜ ਹੀ ਮੈਂ ਵੀ ਤੁਹਾਨੂੰ ਤੁਹਾਡੇ ਲੱਕਾਂ ਤੋਂ ਫੜ ਕੇ ਅੱਗ ਤੋਂ ਰੋਕ ਰਿਹਾ ਹਾਂ ਪਰ ਤੁਸੀਂ ਹੋ ਕਿ ਅੱਗ ਵਿਚ ਗਿਰਨ ਲਈ ਜ਼ਿਦ ਕਰ ਰਹੇ ਹੋ। (ਸਹੀ ਬਖ਼ਾਰੀ, ਹਦੀਸ: 6483)
Nahl 16:38
ਉਹ ਲੋਕੀ ਅੱਲਾਹ ਦੀਆਂ ਪੱਕੀਆਂ ਸੁੰਹਾਂ ਖਾ ਕੇ ਆਖਦੇ ਹਨ ਕਿ ਅੱਲਾਹ ਮੁਰਦਿਆਂ ਨੂੰ ਮੁੜ ਜੀਉਂਦਾ ਨਹੀਂ ਕਰੇਗਾ। ਹੇ ਨਬੀ! ਆਖ ਦਿਓ, ਕਿਉਂ ਨਹੀਂ (ਕਰੇਗਾ)? ਇਹ ਉਸ ਦਾ ਸੱਚਾ ਵਾਅਦਾ ਹੈ। ਪਰ ਵਧੇਰੇ ਲੋਕ ਇਸ ਨੂੰ ਜਾਣਦੇ ਵੀ ਨਹੀਂ।
Nahl 16:39
ਅਜਿਹਾ ਹੋਣਾ ਇਸ ਲਈ ਜ਼ਰੂਰੀ ਹੈ ਕਿ ਲੋਕੀ ਜਿਸ ਚੀਜ਼ (ਕਿਆਮਤ) ਵਿਚ ਮਤਭੇਦ ਰੱਖਦੇ ਸਨ ਉਸ ਨੂੰ ਅੱਲਾਹ ਸਪਸ਼ਟ ਕਰ ਦੇਵੇ ਅਤੇ ਕਾਫ਼ਿਰਾਂ ਨੂੰ ਪਤਾ ਲੱਗ ਜਾਵੇ ਕਿ ਉਹੀ ਝੂਠੇ ਸਨ।
Nahl 16:40
ਜਦੋਂ ਅਸੀਂ ਕਿਸੇ ਚੀਜ਼ (ਨੂੰ ਹੋਂਦ ਵਿਚ ਲਿਆਉਣ) ਦਾ ਇਰਾਦਾ ਕਰ ਲਈਏ ਤਾਂ ਉਸ ਲਈ ਸਾਡਾ ਕਹਿਣਾ ਇਹੋ ਹੁੰਦਾ ਹੈ ਕਿ ‘ਹੋ ਜਾ’ ਤਾਂ ਉਹ ਹੋ ਜਾਂਦਾ ਹੈ।
Nahl 16:41
ਜਿਨ੍ਹਾਂ ਲੋਕਾਂ ਨੇ ਜ਼ੁਲਮ ਸਹਿਣ ਮਗਰੋਂ ਅੱਲਾਹ ਦੀ ਰਾਹ ਵਿਚ ਹਿਜਰਤ ਕੀਤੀ (ਭਾਵ ਘਰ-ਬਾਰ ਛੱਡੇ) ਤਾਂ ਅਸੀਂ ਉਹਨਾਂ ਨੂੰ ਸੰਸਾਰ ਵਿਚ ਵੀ ਵਧੀਆ ਟਿਕਾਣਾ ਬਖ਼ਸ਼ਾਂਗੇ ਅਤੇ ਆਖ਼ਿਰਤ (ਪਰਲੋਕ) ਦਾ ਸਵਾਬ (ਬਦਲਾ) ਤਾਂ ਬਹੁਤ ਹੀ ਵੱਡਾ ਹੈ। ਕਾਸ਼! ਕਿ ਲੋਕੀ ਇਸ ਤੋਂ ਜਾਣੂ ਹੁੰਦੇ।
Nahl 16:42
ਇਹ ਉਹ ਲੋਕ ਹਨ ਜਿਨ੍ਹਾਂ ਨੇ ਸਬਰ ਤੋਂ ਕੰਮ ਲਿਆ ਅਤੇ ਉਹ ਆਪਣੇ ਪਾਲਣਹਾਰ ’ਤੇ ਭਰੋਸਾ ਕਰਦੇ ਹਨ।
Nahl 16:43
(ਹੇ ਨਬੀ!) ਤੁਹਾਥੋਂ ਪਹਿਲਾਂ ਵੀ ਅਸੀਂ ਪੁਰਸ਼ ਹੀ (ਨਬੀ) ਭੇਜੇ ਸਨ। ਅਸੀਂ ਉਹਨਾਂ ਵੱਲ ਵਹੀ (ਰੱਬੀ ਸੰਦੇਸ਼) ਭੇਜਦੇ ਸੀ। ਜੇ ਤੁਸੀਂ ਨਹੀਂ ਜਾਣਦੇ ਤਾਂ ਜਿਹੜੇ ਗਿਆਨ ਰੱਖਦੇ ਹਨ ਉਹਨਾਂ ਨੂੰ ਪੁੱਛ ਲਵੋ।
Nahl 16:44
(ਅਸਾਂ ਉਹਨਾਂ ਨਬੀਆਂ ਨੂੰ) ਖੁੱਲ੍ਹੀਆਂ ਦਲੀਲਾਂ ਤੇ ਕਿਤਾਬਾਂ ਦੇ ਕੇ ਘੱਲ੍ਹਿਆ ਸੀ ਅਤੇ ਅਸੀਂ ਹੁਣ ਤੁਹਾਡੇ ਉੱਤੇ (ਹੇ ਨਬੀ!) ਇਹ ਜ਼ਿਕਰ (ਭਾਵ .ਕੁਰਆਨ) ਉਤਾਰਿਆ ਹੈ ਤਾਂ ਜੋ ਤੁਸੀਂ ਲੋਕਾਂ ਦੇ ਸਾਹਮਣੇ, ਜੋ ਉਹਨਾਂ ਲਈ ਉਤਾਰਿਆ ਗਿਆ ਹੈ, ਉਸ ਨੂੰ ਖੋਲ੍ਹ-ਖੋਲ੍ਹ ਕੇ (ਵਿਸਥਾਰ ਨਾਲ) ਬਿਆਨ ਕਰੋ ਤਾਂ ਜੋ ਉਹ ਸੋਚ ਵਿਚਾਰ ਕਰ ਸਕਣ।
Nahl 16:45
(ਪੈਗ਼ੰਬਰਾਂ ਵਿਰੁੱਧ) ਭੈੜੀਆਂ ਚਾਲਾਂ ਚੱਲਣ ਵਾਲੇ ਕੀ ਇਸ ਗੱਲੋਂ ਨਿਡਰ ਹੋ ਗਏ ਹਨ ਕਿ ਅੱਲਾਹ ਉਹਨਾਂ ਨੂੰ ਧਰਤੀ ਵਿਚ ਧੰਸਾ ਦੇਵੇ ਜਾਂ ਉਹਨਾਂ ’ਤੇ ਅਜਿਹੇ ਪਾਸਿਓਂ ਅਜ਼ਾਬ ਆ ਜਾਵੇ, ਜਿਧਰੋਂ ਉਹ ਸੋਚ ਵੀ ਨਹੀਂ ਸਕਦੇ।
Nahl 16:46
ਜਾਂ ਉਹਨਾਂ ਨੂੰ ਤੁਰਦੇ-ਫਿਰਦਿਆਂ ਹੀ ਨੱਪ ਲਵੇ। ਫੇਰ ਉਹ ਅੱਲਾਹ ਨੂੰ ਬੇਵਸ ਕਰਨ ਵਾਲੇ ਨਹੀਂ।
Nahl 16:47
ਜਾਂ ਉਹਨਾਂ (ਕਾਫ਼ਿਰਾਂ) ਨੂੰ ਡਰ-ਖ਼ੌਫ਼ ਦੀ ਅਵਸਥਾ ਵਿਚ ਫੜ ਲਵੇ। ਸੱਚੀ ਗੱਲ ਤਾਂ ਇਹ ਹੈ ਕਿ ਤੁਹਾਡਾ ਰੱਬ ਬਹੁਤ ਹੀ ਨਰਮ ਸੁਭਾਅ ਵਾਲਾ ਤੇ ਮਿਹਰਬਾਨ ਹੈ।
Nahl 16:48
ਕੀ ਇਹ ਲੋਕ ਅੱਲਾਹ ਦੀਆਂ ਸਾਜੀਆਂ ਹੋਈਆਂ ਚੀਜ਼ਾਂ ਨੂੰ ਨਹੀਂ ਵੇਖਦੇ ਕਿ ਉਹਨਾਂ ਦੇ ਪਰਛਾਵੇਂ ਕਿਵੇਂ ਸੱਜੇ-ਖੱਬੇ ਝੁਕਦੇ ਹਨ ? ਅੱਲਾਹ ਦੀ ਹਜ਼ੂਰੀ ਵਿਚ ਸਿਜਦਾ ਕਰਦੇ ਹਨ ਅਤੇ ਉਸ ਦੇ ਅੱਗੇ ਉਹ ਸਾਰੇ ਹੀ ਨਿਮਾਣੇ ਹਨ?
Nahl 16:49
ਧਰਤੀ ਤੇ ਅਕਾਸ਼ ਦੇ ਸਾਰੇ ਹੀ ਜੀਵ-ਜੰਤੂ ਤੇ ਸਾਰੇ ਫ਼ਰਿਸ਼ਤੇ ਅੱਲਾਹ ਦੇ ਅੱਗੇ ਸੀਸ ਝੁਕਾਉਂਦੇ ਹਨ ਅਤੇ ਉਹ ਤਕੱਬਰ (ਘਮੰਡ) ਨਹੀਂ ਕਰਦੇ।
Nahl 16:50
ਅਤੇ ਜਿਹੜਾ ਰੱਬ ਉਹਨਾਂ ਸਭ ਦੇ ਉੱਪਰ ਹੈ ਉਸ ਤੋਂ ਡਰਦੇ ਰਹਿੰਦੇ ਹਨ ਅਤੇ ਜੋ ਵੀ ਹੁਕਮ ਮਿਲਦਾ ਹੈ ਉਸ ਦੀ ਪਾਲਣਾ ਕਰਦੇ ਹਨ।
Nahl 16:51
ਅੱਲਾਹ ਦਾ ਫ਼ਰਮਾਨ ਹੈ ਕਿ ਦੋ ਇਸ਼ਟ ਨਾ ਬਣਾਓ, ਇਸ਼ਟ ਤਾਂ ਇਕੱਲਾ ਉਹੀਓ (ਅੱਲਾਹ) ਹੈ,[4] ਸੋ ਤੁਸੀਂ ਸਾਰੇ ਮੈਥੋਂ ਹੀ ਡਰੋ।
———
[4] ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 171/4
Nahl 16:52
ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਵੀ ਹੈ, ਉਹ ਸਭ ਉਸੇ ਦਾ ਹੀ ਹੈ ਅਤੇ ਉਸੇ (ਦੇ ਹੁਕਮਾਂ) ਦੀ ਪਾਲਣਾ ਸਦੀਵੀ ਹੈ। ਕੀ ਤੁਸੀਂ ਉਸ ਅੱਲਾਹ ਨੂੰ ਛੱਡ ਕੇ ਹੋਰਾ ਤੋਂ ਡਰਦੇ ਹੋ?
Nahl 16:53
ਤੁਹਾਡੇ ਕੋਲ ਜਿਹੜੀਆਂ ਵੀ ਨਿਅਮਤਾਂ ਹਨ, ਉਹ ਸਭ ਅੱਲਾਹ ਵ$ਲੋਂ ਹੀ ਬਖ਼ਸ਼ੀਆਂ ਹੋਈਆਂ ਹਨ। ਜਦੋਂ ਵੀ ਤੁਹਾਨੂੰ ਕੋਈ ਬਿਪਤਾ ਆ ਪੈਂਦੀ ਹੈ ਤਾਂ ਤੁਸੀਂ ਉਸੇ ਨੂੰ ਹੀ ਬੇਨਤੀਆਂ ਕਰਦੇ ਹੋ।
Nahl 16:54
ਅਤੇ ਜਿਵੇਂ ਹੀ ਉਹ ਤੁਹਾਡੀ ਬਿਪਤਾ ਨੂੰ ਦੂਰ ਕਰਦਾ ਹੈ, ਫੇਰ ਤੁਹਾਡੇ ਵਿੱਚੋਂ ਕੁੱਝ ਲੋਕ ਅੱਲਾਹ ਦੇ ਨਾਲ ਦੂਜਿਆਂ ਨੂੰ (ਬਿਪਤਾ ਦੂਰ ਕਰਨ ਵਿਚ) ਸ਼ਰੀਕ ਕਰਨ ਲੱਗ ਜਾਂਦੇ ਹਨ।
Nahl 16:55
ਅਤੇ ਸਾਡੀਆਂ ਦਿੱਤੀਆਂ ਹੋਈਆਂ ਨਿਅਮਤਾਂ ਦੀ ਨਾ-ਸ਼ੁਕਰੀ ਕਰਨ ਲੱਗ ਜਾਂਦੇ ਹਨ, ਚੰਗਾ ਜਿੱਨਾ ਲਾਭ ਉਠਾਉਣਾ ਹੈ ਉਠਾ ਲਵੋ, ਤੁਹਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ (ਜੋ ਤੁਸੀਂ ਕਰਦੇ ਸੀ)।
Nahl 16:56
ਅਸੀਂ ਇਹਨਾਂ (ਮੁਸ਼ਰਿਕਾਂ) ਨੂੰ ਜੋ ਵੀ ਰਿਜ਼ਕ ਬਖ਼ਸ਼ਿਆ ਹੈ, ਇਹ ਉਸ ਵਿੱਚੋਂ ਉਹਨਾਂ (ਝੂਠੇ ਇਸ਼ਟਾਂ) ਦਾ ਹਿੱਸਾ ਨਿਸ਼ਚਿਤ ਕਰਦੇ ਹਨ ਜਿਨ੍ਹਾਂ ਨੂੰ ਇਹ ਜਾਣਦੇ ਵੀ ਨਹੀਂ। ਅੱਲਾਹ ਦੀ ਸੁੰਹ! ਤੁਹਾਡੇ ਇਸ ਝੂਠ ਘੜ੍ਹਨ ਦਾ ਤੁਹਾਥੋਂ ਜ਼ਰੂਰ ਹੀ ਪੁੱਛ-ਗਿੱਛ ਕੀਤੀ ਜਾਵੇਗੀ।
Nahl 16:57
ਇਹ (ਕਾਫ਼ਿਰ) ਅੱਲਾਹ ਲਈ ਤਾਂ ਧੀਆਂ ਠਹਿਰਾਉਂਦੇ ਹਨ, ਜਦ ਕਿ ਅੱਲਾਹ (ਔਲਾਦ ਤੋਂ) ਪਾਕ ਹੈ। ਅਤੇ ਆਪਣੇ ਲਈ ਉਹ ਜੋ ਉਹ ਇੱਛਾ ਕਰਨ (ਭਾਵ ਪੁੱਤਰ)।
Nahl 16:58
ਜਦੋਂ ਇਹਨਾਂ ਵਿਚ ਕਿਸੇ ਨੂੰ ਧੀ ਹੋਣ ਦੀ ਖ਼ੁਸ਼ਖ਼ਬਰੀ ਦਿੱਤੀ ਜਾਂਦੀ ਹੈ ਤਾਂ ਦੁਖ ਤੇ ਅਫ਼ਸੋਸ ਕਾਰਨ ਉਸ ਦੇ ਮੂੰਹ ’ਤੇ ਕਾਲਸ ਛਾ ਜਾਂਦੀ ਹੈ (ਭਾਵ ਮੁਰਝਾ ਜਾਂਦਾ ਹੈ) ਅਤੇ ਉਹ ਦਿਲ ਹੀ ਦਿਲ ਵਿਚ ਘੁਟਣ ਮਹਿਸੂਸ ਕਰਦਾ ਹੈ।
Nahl 16:59
ਇਸ (ਮਾੜੀ) ਖ਼ਬਰ ਕਾਰਨ, ਜਿਸ ਦੀ ਉਸ ਨੂੰ ਖ਼ੁਸ਼ਖ਼ਬਰੀ ਸੁਣਾਈ ਗਈ ਸੀ, ਲੋਕਾਂ ਤੋਂ ਲੁਕਦਾ ਫਿਰਦਾ ਹੈ, (ਸੋਚਦਾ ਹੈ) ਕੀ ਮੈਂ ਅਪਮਾਨਿਤ ਹੋਣ ਦੇ ਬਾਵਜੂਦ ਇਸ ਨੂੰ ਜਿਊਂਦਾ ਰੱਖਾਂ ਜਾਂ ਧਰਤੀ ਵਿਚ (ਜਿਊਂਦਾ ਹੀ) ਦੱਬ ਦੇਵਾਂ ?[5] ਵੇਖੋ! ਉਹ ਅੱਲਾਹ ਬਾਰੇ ਕਿੰਨਾ ਭੈੜਾ ਫ਼ੈਸਲਾ ਕਰ ਰਹੇ ਹਨ (ਕਿ ਉਸ ਦੇ ਧੀਆਂ ਹੋਣ)।
———
[5] ਇਹ ਸੰਕੇਤ ਉਸ ਸਮੇਂ ਵੱਲ ਹੈ ਜਦੋਂ ਜੰਮਦੀਆਂ ਕੁੜੀਆਂ ਨੂੰ ਜਿਊਂਦੇ ਹੀ ਧਰਤੀ ਵਿਚ ਦੱਬ ਦੇਣ ਦੀ ਰਸਮ ਸੀ ਜਿਸ ਨੂੰ ਇਸਲਾਮ ਨੇ ਆ ਕੇ ਰੋਕਿਆ।
Nahl 16:60
ਜਿਹੜੇ ਲੋਕ ਆਖ਼ਿਰਤ ’ਤੇ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਲਈ ਬਹੁਤ ਹੀ ਭੈੜੀ ਮਿਸਾਲ ਹੈ। ਜਦ ਕਿ ਅੱਲਾਹ ਲਈ ਤਾਂ ਬਹੁਤ ਹੀ ਉੱਚੀਆਂ ਮਿਸਾਲਾਂ ਹਨ। ਉਹ ਬਹੁਤ ਹੀ ਜ਼ੋਰਾਵਰ ਅਤੇ ਹਿਕਮਤਾਂ (ਦਾਨਾਈ) ਵਾਲਾ ਹੈ।
Nahl 16:61
ਜੇ ਅੱਲਾਹ ਲੋਕਾਂ ਵੱਲੋਂ ਕੀਤੇ ਜ਼ੁਲਮਾਂ (ਪਾਪਾਂ) ’ਤੇ ਤੁਰੰਤ ਹੀ ਫੜ ਲੈਂਦਾ ਤਾਂ ਧਰਤੀ ’ਤੇ ਚੱਲਣ ਵਾਲਾ ਇਕ ਵੀ ਪ੍ਰਾਣੀ ਨੂੰ ਨਾ ਛੱਡਦਾ। ਪਰ ਉਹ (ਅੱਲਾਹ) ਤਾਂ ਉਹਨਾਂ ਸਭ ਨੂੰ ਇਕ ਨਿਸ਼ਚਿਤ ਸਮੇਂ ਤੀਕ ਲਈ ਢਿੱਲ ਦਿੰਦਾ ਹੈ, ਫੇਰ ਜਦੋਂ ਉਹਨਾਂ ਦਾ ਨਿਸ਼ਚਤ ਸਮਾਂ ਆ ਪਹੁੰਚਦਾ ਹੈ ਤਾਂ ਉਸ ਤੋਂ ਇਕ ਘੜੀ ਭਰ ਵੀ ਅੱਗੇ-ਪਿੱਛੇ ਨਹੀਂ ਹੋ ਸਕਦੇ।
Nahl 16:62
ਇਹ (ਮੁਸ਼ਰਿਕ) ਅੱਲਾਹ ਲਈ ਉਹ ਚੀਜ਼ ਪਸੰਦ ਕਰਦੇ ਹਨ ਜਿਸ ਤੋਂ ਉਹ ਆਪ ਘਿਰਨਾ ਕਰਦੇ ਹਨ ਅਤੇ ਉਹਨਾਂ ਦੀਆਂ ਜ਼ੁਬਾਨਾਂ ਝੂਠ ਕਹਿੰਦੀਆਂ ਹਨ ਕਿ ਬੇਸ਼ੱਕ ਇਹਨਾਂ ਲਈ ਹੀ (ਆਖ਼ਿਰਤ ਵਿਚ) ਭਲਾਈ ਹੈ। ਅਸਲ ਵਿਚ ਇਹਨਾਂ ਲਈ ਅੱਗ ਹੈ ਅਤੇ ਉਹ ਇਸ ਨਰਕ ਵਿਚ ਸਭ ਤੋਂ ਪਹਿਲਾਂ ਭੇਜੇ ਜਾਣਗੇ।
Nahl 16:63
ਅੱਲਾਹ ਦੀ ਕਸਮ! ਅਸੀਂ ਤੁਹਾਥੋਂ ਪਹਿਲੀਆਂ ਉੱਮਤਾਂ ਵੱਲ ਵੀ ਪੈਗ਼ੰਬਰ ਭੇਜੇ ਸੀ ਪਰੰਤੂ ਸ਼ੈਤਾਨ ਨੇ ਉਹਨਾਂ (ਇਨਕਾਰੀਆਂ) ਦੀਆਂ ਭੈੜੀਆਂ ਕਰਤੂਤਾਂ ਨੂੰ ਵੇਖਣ ਵਿਚ ਸੋਹਣਾ ਬਣਾ ਛੱਡਿਆ ਹੈ। ਅੱਜ ਵੀ ਉਹੀ (ਸ਼ੈਤਾਨ) ਉਹਨਾਂ ਦਾ ਦੋਸਤ ਹੈ ਅਤੇ ਉਹਨਾਂ ਲਈ ਦੁਖਦਾਈ ਸਜ਼ਾ ਹੈ।
Nahl 16:64
(ਹੇ ਨਬੀ!) ਅਸੀਂ ਤੁਹਾਡੇ ’ਤੇ ਕਿਤਾਬ (.ਕੁਰਆਨ) ਕੇਵਲ ਇਸ ਲਈ ਉਤਾਰੀ ਹੈ ਤਾਂ ਜੋ ਤੁਸੀਂ ਉਹਨਾਂ ’ਤੇ ਉਹਨਾਂ ਸਾਰੀਆਂ ਗੱਲਾਂ ਨੂੰ ਸਪਸ਼ਟ ਕਰ ਦਿਓ, ਜਿਨ੍ਹਾਂ ਵਿਚ ਇਹ ਮਤਭੇਦ ਕਰਦੇ ਹਨ ਅਤੇ ਇਹ (.ਕੁਰਆਨ) ਈਮਾਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ।
Nahl 16:65
ਅੱਲਾਹ ਨੇ ਅਕਾਸ਼ ਤੋਂ ਪਾਣੀ ਬਰਸਾਇਆ ਅਤੇ ਇਸ ਨਾਲ ਮਰੀ ਹੋਈ ਧਰਤੀ ਨੂੰ ਮੁੜ ਸੁਰਜੀਤ ਕਰ ਦਿੱਤਾ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ (ਧਿਆਨ ਨਾਲ) ਸੁਣਦੇ ਹਨ।
Nahl 16:66
ਬੇਸ਼ੱਕ ਤੁਹਾਡੇ ਲਈ (ਪਾਲਤੂ) ਜਾਨਵਰਾਂ ਵਿਚ ਵੀ ਇਕ ਸਿੱਖਿਆ ਹੈ। ਉਹਨਾਂ ਜਾਨਵਰਾਂ ਦੇ ਢਿੱਡਾਂ ’ਚੋਂ ਗੋਹੇ ਅਤੇ ਲਹੂ ਦੇ ਵਿਚਾਲਿਓਂ ਜਿਹੜਾ ਖ਼ਾਲਸ ਦੁੱਧ ਨਿੱਕਲਦਾ ਹੈ, ਅਸੀਂ ਤੁਹਾਨੂੰ ਪਿਆਉਂਦੇ ਹਾਂ, ਜਿਹੜਾ ਪੀਣ ਵਾਲਿਆਂ ਲਈ ਅਤਿਅੰਤ ਸੁਆਦਲਾ ਹੈ।
Nahl 16:67
ਖਜੂਰ ਤੇ ਅੰਗੂਰ ਉਹ ਫਲ ਹਨ ਜਿਨ੍ਹਾਂ ਤੋਂ ਤੁਸੀਂ ਨਸ਼ੀਲੀਆਂ ਚੀਜ਼ਾਂ (ਸ਼ਰਾਬ) ਤੇ ਪਾਕ ਰੋਜ਼ੀ ਵੀ ਪ੍ਰਾਪਤ ਕਰਦੇ ਹੋ। ਜਿਹੜੇ ਲੋਕੀ ਅਕਲ ਰੱਖਦੇ ਹਨ ਉਹਨਾਂ ਲਈ ਇਸ ਵਿਚ ਬਹੁਤ ਨਿਸ਼ਾਨੀਆਂ ਹਨ।
Nahl 16:68
ਤੁਹਾਡੇ ਰੱਬ ਨੇ ਮਧੂ ਮੁਖੀ ਵੱਲ ਇਹ ਹੁਕਮ ਘੱਲ੍ਹਿਆ ਕਿ ਤੂੰ ਪਹਾੜਾਂ ’ਤੇ, ਦਰਖ਼ਤਾਂ ’ਤੇ ਅਤੇ ਉਹਨਾਂ ਛੱਪਰਾਂ ’ਤੇ ਜਿਨ੍ਹਾਂ ’ਤੇ ਲੋਕੀ ਵੇਲਾਂ ਚਾੜ੍ਹਦੇ ਹਨ, ਆਪਣਾ ਘਰ (ਛੱਤਾ) ਬਣਾ।
Nahl 16:69
(ਹੁਕਮ ਹੋਇਆ) ਹਰ ਪ੍ਰਕਾਰ ਦੇ ਫਲਾਂ (ਤੇ ਫੁੱਲਾਂ) ਦਾ ਰਸ ਚੂਸ, ਫੇਰ ਆਪਣੇ ਪਾਲਣਹਾਰ ਦੀਆਂ ਪੱਧਰ ਰਾਹਾਂ ’ਤੇ ਤੁਰਦੀ ਰਹਿ। ਉਸ (ਮੱਖੀ) ਦੇ ਢਿੱਡੋਂ ਰੰਗ-ਬਰੰਗਾ ਇਕ ਸ਼ਰਬਤ (ਸ਼ਹਦ) ਨਿਕਲਦਾ ਹੈ, ਜਿਸ ਵਿਚ ਲੋਕਾਂ ਲਈ ਸ਼ਿਫ਼ਾ (ਭਾਵ ਬੀਮਾਰੀਆਂ ਦਾ ਇਲਾਜ) ਹੈ। ਸੋਚ ਵਿਚਾਰ ਕਰਨ ਵਾਲਿਆਂ ਲਈ ਇਸ ਵਿਚ ਇਕ ਵੱਡੀ ਨਿਸ਼ਾਨੀ ਹੈ।
Nahl 16:70
ਅੱਲਾਹ ਨੇ ਤੁਹਾਨੂੰ ਸਭ ਨੂੰ ਪੈਦਾ ਕੀਤਾ ਹੈ ਫੇਰ ਉਹੀਓ ਤੁਹਾਨੂੰ ਮੌਤ ਦੇਵੇਗਾ ਅਤੇ ਤੁਹਾਡੇ ਵਿੱਚੋਂ ਕੋਈ ਨਕੰਮੀ ਉਮਰ (ਬੁਢਾਪੇ) ਨੂੰ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਜਾਣਨ ਮਗਰੋਂ ਫੇਰ ਕੁੱਝ ਨਾ ਜਾਣੇ। ਬੇਸ਼ੱਕ ਅੱਲਾਹ ਹੀ (ਪੂਰਨ) ਗਿਆਨ ਅਤੇ (ਹਰ ਤਰ੍ਹਾਂ ਦੀ) ਸਮਰਥਾ ਰੱਖਦਾ ਹੈ।
Nahl 16:71
ਅੱਲਾਹ ਨੇ ਤੁਹਾਡੇ ਵਿੱਚੋਂ ਕਈਆਂ ਨੂੰ ਕਈਆਂ ’ਤੇ ਰਿਜ਼ਕ ਦੇਣ ਵਿਚ ਵਡਿਆਈ ਬਖ਼ਸ਼ੀ ਹੈ, ਫੇਰ ਜਿਨ੍ਹਾਂ ਨੂੰ ਵਡਿਆਈ ਦੇ ਰੱਖੀ ਹੈ ਉਹ ਆਪਣੇ ਰਿਜ਼ਕ ਵਿੱਚੋਂ ਆਪਣੇ ਅਧੀਨ ਗ਼ੁਲਾਮਾਂ ਨੂੰ ਨਹੀਂ ਦਿੰਦੇ ਤਾਂ ਜੋ ਉਹ ਇਸ ਰਿਜ਼ਕ ਵਿਚ ਬਰਾਬਰ ਨਾ ਹੋ ਜਾਣ। ਕੀ ਇਹ ਲੋਕ ਅੱਲਾਹ ਦੀਆਂ ਨਿਅਮਤਾਂ ਦੇ ਇਨਕਾਰੀ ਹਨ ? [6]
———
[6] ਅੱਲਾਹ ਨੇ ਇਹ ਉਦਾਹਰਨ ਉਹਨਾਂ ਮੁਸ਼ਰਿਕਾਂ ਦੇ ਸੰਬੰਧ ਵਿਚ ਦਿੱਤੀ ਹੈ ਜਿਹੜੇ ਝੂਠੇ ਇਸ਼ਟਾਂ ਨੂੰ ਰੱਬ ਦੇ ਸਾਂਝੀ ਬਣਾਉਂਦੇ ਸੀ ਕਿ ਉਹ ਆਪ ਇਸ ਗੱਲ ’ਤੇ ਸਹਿਮਤ ਨਹੀਂ ਹੋਣਗੇ ਕਿ ਉਹਨਾਂ ਦੀ ਜਾਇਦਾਦ ਵਿਚ ਉਹਨਾਂ ਦੇ ਗ਼ੁਲਾਮ ਭਾਗੀ ਬਣ ਜਾਣ, ਫੇਰ ਇਹ ਲੋਕੀ ਅੱਲਾਹ ਦੀ ਇਬਾਦਤ ਵਿਚ ਦੂਜੇ ਇਸ਼ਟਾਂ ਨੂੰ ਸਾਂਝੀ ਬਣਾਉਣ ਵਿਚ ਸਹਿਮਤ ਕਿਉਂ ਨਹੀਂ ਹੁੰਦੇ।
Nahl 16:72
ਅੱਲਾਹ ਨੇ ਤੁਹਾਡੇ ਲਈ ਤੁਹਾਡੇ ਵਿੱਚੋਂ ਹੀ ਪਤਨੀਆਂ ਬਣਾਈਆਂ ਅਤੇ ਉਸੇ ਨੇ ਤੁਹਾਡੀਆਂ ਪਤਨੀਆਂ ਤੋਂ ਤੁਹਾਡੇ ਪੁੱਤ-ਪੋਤੇ ਬਣਾਏ ਅਤੇ ਤੁਹਾਡੇ ਖਾਣ ਲਈ ਪਾਕ ਰਿਜ਼ਕ ਦਿੱਤਾ। ਕੀ ਫੇਰ ਵੀ ਉਹ ਲੋਕ ਝੂਠ ਨੂੰ ਹੀ (ਸੱਚ) ਮੰਣਨਗੇ ਅਤੇ ਅੱਲਾਹ ਵੱਲੋਂ ਬਖ਼ਸ਼ੀਆਂ ਹੋਈਆਂ ਨਿਅਮਤਾਂ ਦੀ ਨਾ - ਸ਼ੁਕਰੀ ਕਰਨਗੇ ?
Nahl 16:73
ਉਹ ਅੱਲਾਹ ਨੂੰ ਛੱਡ ਕੇ ਉਹਨਾਂ ਦੀ ਬੰਦਗੀ ਕਰਦੇ ਹਨ ਜਿਨ੍ਹਾਂ ਨੂੰ ਅਕਾਸ਼ ਤੇ ਧਰਤੀ ’ਚੋਂ ਉਹਨਾਂ ਨੂੰ ਕੁੱਝ ਵੀ ਰਿਜ਼ਕ ਦੇਣ ਦਾ ਕੋਈ ਵੀ ਅਧਿਕਾਰ ਨਹੀਂ ਅਤੇ ਨਾ ਹੀ ਉਹ (ਇਸ ਦੀ) ਸਮਰਥਾ ਰਖਦੇ ਹਨ।
Nahl 16:74
ਸੋ ਤੁਸੀਂ ਅੱਲਾਹ ਲਈ ਉਦਹਾਰਣਾਂ ਨਾ ਘੜ੍ਹੋ, ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ ਤੁਸੀਂ ਨਹੀਂ ਜਾਣਦੇ।
Nahl 16:75
ਅੱਲਾਹ ਇਕ ਉਦਾਹਰਨ ਦਿੰਦਾ ਹੈ ਕਿ ਇਕ ਗ਼ੁਲਾਮ ਹੈ ਜਿਸ ’ਤੇ ਦੂਜੇ ਦਾ ਅਧਿਕਾਰ ਹੈ ਜਿਹੜਾ ਆਪ ਕੋਈ ਵੀ ਅਧਿਕਾਰ ਨਹੀਂ ਰੱਖਦਾ ਅਤੇ ਇਕ ਉਹ ਵਿਅਕਤੀ ਹੈ ਜਿਸ ਨੂੰ ਅਸੀਂ ਆਪਣੇ ਕੋਲੋਂ ਸੋਹਣੀ ਰੋਜ਼ੀ ਦੇ ਰੱਖੀ ਹੈ ਜਿਸ ਵਿੱਚੋਂ ਉਹ ਲੁਕ-ਛੁਪ ਕੇ ਅਤੇ ਐਲਾਨੀਆ ਖ਼ਰਚ ਕਰਦਾ ਹੈ, ਕੀ ਉਹ ਦੋਵੇਂ ਬਰਾਬਰ ਹੋ ਸਕਦੇ ਹਨ ? ਅੱਲਾਹ ਲਈ ਹੀ ਹਰ ਪ੍ਰਕਾਰ ਦੀ ਵਡਿਆਈ ਹੈ, ਪਰ ਇਹਨਾਂ ਵਿੱਚੋਂ ਬਥੇਰੇ ਲੋਕ ਇਸ ਗੱਲ ਨੂੰ ਨਹੀਂ ਜਾਣਦੇ।
Nahl 16:76
ਅੱਲਾਹ ਦੋ ਵਿਅਕਤੀਆਂ ਦੀ ਇਕ ਹੋਰ ਮਿਸਾਲ ਦਿੰਦਾ ਹੈ ਕਿ ਇਹਨਾਂ ਵਿੱਚੋਂ ਇਕ ਗੂੰਗਾ ਹੈ। ਉਹ ਕਿਸੇ ਕੰਮ ਦੇ ਯੋਗ ਨਹੀਂ ਸਗੋਂ ਆਪਣੇ ਮਾਲਿਕ ’ਤੇ ਭਾਰ ਬਣਿਆ ਹੋਇਆ ਹੈ, ਉਹ ਉਸ ਨੂੰ ਜਿੱਥੇ ਵੀ ਭੇਜੇ ਕੋਈ ਭੱਦਰਕਾਰੀ ਨਹੀਂ। ਕੀ ਉਹ ਉਸ ਵਿਅਕਤੀ ਦੇ ਬਰਾਬਰ ਹੋ ਸਕਦਾ ਹੈ, ਜਿਹੜਾ ਹੱਕ ਇਨਸਾਫ਼ ਦਾ ਹੁਕਮ ਦਿੰਦਾ ਹੈ ਅਤੇ ਹੋਵੇ ਵੀ ਸਿੱਧੀ ਰਾਹ ’ਤੇ ?
Nahl 16:77
ਅਕਾਸ਼ਾਂ ਤੇ ਧਰਤੀ ਦੇ ਗੁਪਤ ਤੱਥਾਂ ਦਾ ਗਿਆਨ ਕੇਵਲ ਅੱਲਾਹ ਕੋਲ ਹੀ ਹੈ ਅਤੇ ਕਿਆਮਤ ਦਾ ਆਉਣਾ ਤਾਂ ਇੰਜ ਹੈ ਜਿਵੇਂ ਅੱਖ ਝਮਕ ਜਾਵੇ ਸਗੋਂ ਇਸ ਤੋਂ ਵੀ ਕੁੱਝ ਘਟ। ਬੇਸ਼ੱਕ ਅੱਲਾਹ ਹਰ ਚੀਜ਼ ’ਤੇ ਕੁਦਰਤ ਰੱਖਦਾ ਹੈ।
Nahl 16:78
ਅੱਲਾਹ ਨੇ ਤੁਹਾਨੂੰ ਤੁਹਾਡੀਆਂ ਮਾਵਾਂ ਦੇ ਗਰਭਾਂ ’ਚੋਂ ਇਸ ਹਾਲ ਵਿਚ ਪੈਦਾ ਕੀਤਾ ਕਿ ਤੁਸੀਂ ਕੁੱਝ ਵੀ ਨਹੀਂ ਸੀ ਜਾਣਦੇ। ਉਸੇ ਨੇ ਤੁਹਾਡੇ ਕੰਨ, ਅੱਖਾਂ ਤੇ ਦਿਲ ਬਣਾਏ ਤਾਂ ਜੋ ਤੁਸੀਂ ਸ਼ੁਕਰਗੁਜ਼ਾਰ ਹੋਵੋ।
Nahl 16:79
ਕੀ ਇਹ ਲੋਕ ਪੰਛੀਆਂ ਨੂੰ ਨਹੀਂ ਵੇਖਦੇ ਜਿਹੜੇ ਅਕਾਸ਼ ਮੰਡਲ ਵਿਚ ਰੱਬੀ ਹੁਕਮ ਨਾਲ ਬੱਧੇ ਹੋੲ ਹਨ। ਅੱਲਾਹ ਤੋਂ ਛੁੱਟ ਹੋਰ ਕੋਈ ਇਹਨਾਂ ਨੂੰ ਥੰਮਣ ਵਾਲਾ ਨਹੀਂ। ਬੇਸ਼ੱਕ ਇਸ ਵਿਚ ਈਮਾਨ ਲਿਆਉਣ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ।
Nahl 16:80
ਅੱਲਾਹ ਨੇ ਤੁਹਾਡੇ ਲਈ ਤੁਹਾਡੇ ਘਰਾਂ ਨੂੰ ਵੱਸਣ ਦੀ ਥਾਂ ਬਣਾਈ ਅਤੇ ਉਸੇ ਨੇ ਤੁਹਾਡੇ ਲਈ ਜਾਨਵਰਾਂ ਦੀਆਂ ਖੱਲਾਂ ਤੋਂ ਅਜਿਹੇ ਘਰ ਬਣਾਏ ਜਿਹੜੇ ਤੁਹਾਨੂੰ ਸਫ਼ਰ ਵਿਚ ਵੀ ਤੇ ਠਹਿਰਣ ਦੇ ਸਮੇਂ ਵੀ ਹੋਲੇ ਜਾਪਦੇ ਹਨ ਅਤੇ ਉਹਨਾਂ (ਜਾਨਵਰਾਂ ਦੀਆਂ) ਉੱਨਾਂ, ਜੱਤਾਂ ਤੇ ਖੱਲਾਂ ਤੋਂ ਤੁਸੀਂ ਹੋਰ ਵੀ ਬਥੇਰੀਆਂ ਘਰੇਲੂ ਚੀਜ਼ਾਂ ਬਣਾਉਂਦੇ ਹੋ, ਜਿਹੜੀਆਂ ਜੀਵਨ ਦੇ ਨਿਸ਼ਚਿਤ ਸਮੇਂ ਤੀਕ ਤੁਹਾਨੂੰ ਲਾਭ ਦਿੰਦੀਆਂ ਹਨ।
Nahl 16:81
ਅੱਲਾਹ ਨੇ ਹੀ ਤੁਹਾਡੇ ਲਈ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਤੋਂ ਪਰਛਾਵੇਂ ਬਣਾਏ ਅਤੇ ਤੁਹਾਡੇ ਲੁਕਣ ਛਿੱਪਣ ਲਈ ਪਹਾੜਾਂ ਵਿਚ ਖੋਹਾਂ (ਗਾਰਾਂ) ਬਣਾਈਆਂ ਅਤੇ ਤੁਹਾਡੇ ਲਈ ਅਜਿਹੇ ਕੁੜਤੇ ਬਣਾਏ ਜਿਹੜੇ ਤੁਹਾਨੂੰ ਗਰਮੀਂ ਤੋਂ ਬਚਾਉਂਦੇ ਹਨ ਅਤੇ ਅਜਿਹੇ ਕੁੜਤੇ (ਭਾਵ ਜ਼ੱਰਾ-ਬਕਤਰ) ਬਣਾਏ ਜਿਹੜੇ ਯੁੱਧ ਵਿਚ ਤੁਹਾਡੀ ਰੱਖਿਆ ਕਰਦੇ ਹਨ। ਇਸੇ ਤਰ੍ਹਾਂ ਉਹ ਤੁਹਾਡੇ ’ਤੇ ਆਪਣੀਆਂ ਨਿਅਮਤਾਂ ਦੀ ਪੂਰਤੀ ਕਰਦਾ ਹੈ। ਤਾਂ ਜੋ ਤੁਸੀਂ ਆਗਿਆਕਾਰੀ ਬਣ ਜਾਓ।
Nahl 16:82
(ਹੇ ਨਬੀ!) ਜੇ ਫੇਰ ਵੀ ਉਹ (ਰੱਬ ਤੋਂ) ਮੂੰਹ ਮੋੜਦੇ ਹਨ (ਤਾਂ ਮੋੜ ਲੈਣ) ਤਾਂ ਤੁਹਾਡੇ ਜ਼ਿੰਮੇ ਤਾਂ ਕੇਵਲ ਸਪਸ਼ਟ ਰੂਪ ਵਿਚ (ਰੱਬੀ ਆਦੇਸ਼) ਪਹੁੰਚਾਣਾ ਹੀ ਹੈ।
Nahl 16:83
ਉਹ ਅੱਲਾਹ ਦੀਆਂ ਨਿਅਮਤਾਂ ਨੂੰ ਪਛਾਣਦੇ ਹਨ ਫੇਰ ਵੀ ਉਹਨਾਂ ਦਾ ਇਨਕਾਰ ਕਰ ਰਹੇ ਹਨ। ਸਗੋਂ ਇਹਨਾਂ ਵਿੱਚੋਂ ਬਹੁ-ਗਿਣਤੀ ਨਾ-ਸ਼ੁਕਰਿਆਂ ਦੀ ਹੈ।
Nahl 16:84
ਜਦੋਂ (ਕਿਆਮਤ) ਦਿਹਾੜੇ ਅਸੀਂ ਹਰ ਉੱਮਤ (ਸਮੂਦਾਏ) ਵਿੱਚੋਂ ਇਕ ਗਵਾਹ (ਵਜੋਂ ਰਸੂਲ) ਖੜ੍ਹਾ ਕਰਾਂਗੇ, ਫੇਰ ਨਾ ਤਾਂ ਕਾਫ਼ਿਰਾਂ ਨੂੰ (ਬੋਲਣ ਦੀ) ਆਗਿਆ ਦਿੱਤੀ ਜਾਵੇਗੀ ਅਤੇ ਨਾ ਹੀ ਉਹਨਾਂ ਤੋਂ ਤੌਬਾ ਕਰਨ ਦੀ ਮੰਗ ਕੀਤੀ ਜਾਵੇਗਾ।
Nahl 16:85
ਜਦੋਂ ਉਹ ਜ਼ਾਲਮ ਲੋਕ ਅਜ਼ਾਬ ਵੇਖ ਲੈਣਗੇ ਫੇਰ ਨਾ ਤਾਂ ਉਹਨਾਂ ਦੀ ਸਜ਼ਾ ਨੂੰ ਹੌਲਾ ਕੀਤਾ ਜਾਵੇਗਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਢਿੱਲ੍ਹ ਹੀ ਦਿੱਤੀ ਜਾਵੇਗੀ।
Nahl 16:86
ਜਦੋਂ ਮੁਸ਼ਰਿਕ ਲੋਕ ਆਪਣੇ ਥਾਪੇ ਹੋਏ ਸ਼ਰੀਕਾਂ ਨੂੰ ਵੇਖਣਗੇ ਤਾਂ ਆਖਣਗੇ ਕਿ ਹੇ ਸਾਡੇ ਰੱਬਾ! ਇਹੋ ਸਾਡੇ (ਆਪ ਘੜੇ ਹੋਏ ਤੇਰੇ) ਸ਼ਰੀਕ ਹਨ ਜਿਨ੍ਹਾਂ ਨੂੰ ਅਸੀਂ ਤੈਨੂੰ ਛੱਡ ਕੇ ਪੁਕਾਰਿਆ ਕਰਦੇ ਸੀ। ਤਦ ਉਹ (ਸ਼ਰੀਕ) ਉਹਨਾਂ (ਮੁਸ਼ਰਿਕਾਂ) ਦੀ ਗੱਲ ਉਹਨਾਂ ਦੇ ਮੂੰਹ ’ਤੇ ਮਾਰਨਗੇ ਤੇ ਆਖਣਗੇ ਕਿ ਤੁਸੀਂ ਤਾਂ ਉੱਕਾ ਹੀ ਝੂਠ ਬੋਲਦੇ ਹੋ।
Nahl 16:87
ਉਸ ਦਿਨ ਉਹ ਅੱਲਾਹ ਦੇ ਹਜ਼ੂਰ ਆਪਣੀ ਫ਼ਰਮਾਂਬਰਦਾਰੀ (ਨਿਮਰਤਾ ਸਹਿਤ) ਪੇਸ਼ ਕਰਨਗੇ। ਅਤੇ ਉਹ ਸਾਰੇ (ਝੂਠੇ ਸ਼ਰੀਕ) ਜਿਹੜੇ ਉਹ (ਸੰਸਾਰ ਵਿਚ) ਘੜ੍ਹਿਆ ਕਰਦੇ ਸਨ, ਉਹ ਸਾਰੇ ਵਿਸਰ ਜਾਣਗੇ।
Nahl 16:88
ਜਿਨ੍ਹਾਂ ਨੇ ਇਨਕਾਰ ਕੀਤਾ ਅਤੇ ਅੱਲਾਹ ਦੇ ਰਾਹ ਤੋਂ ਲੋਕਾਂ ਨੂੰ ਰੋਕਿਆ ਅਸੀਂ ਉਹਨਾਂ ਨੂੰ ਅਜ਼ਾਬ ਹੀ ਅਜ਼ਾਬ ਦਿਆਂਗੇ ਕਿਉਂ ਜੋ ਉਹ ਫ਼ਸਾਦੀ ਸਨ।
Nahl 16:89
(ਹੇ ਨਬੀ! ਯਾਦ ਕਰੋ) ਜਿਸ (ਕਿਆਮਤ) ਦਿਹਾੜੇ ਅਸੀਂ ਹਰ ਉੱਮਤ ਵਿੱਚੋਂ ਉਹਨਾਂ ਲਈ ਇਕ ਗਵਾਹ ਖੜਾ ਕਰਾਂਗੇ ਅਤੇ ਤੁਹਾਨੂੰ ਉਹਨਾਂ ਸਭ ਉੱਤੇ ਗਵਾਹ ਬਣਾਵਾਂਗੇ। ਅਸੀਂ ਤੁਹਾਡੇ ’ਤੇ ਹਰ ਚੀਜ਼ ਖੋਲ੍ਹ ਕੇ ਬਿਆਨ ਕਰਨ ਵਾਲੀ ਇਹ ਕਿਤਾਬ ਉਤਾਰੀ ਹੈ, ਜਿਹੜੀ ਮੁਸਲਮਾਨਾਂ ਲਈ ਹਿਦਾਇਤ, ਰਹਿਮਤ ਤੇ ਖ਼ੁਸ਼ਖ਼ਬਰੀ ਹੈ।
Nahl 16:90
ਬੇਸ਼ੱਕ ਅੱਲਾਹ ਨਿਆਂ, ਉਪਕਾਰ ਤੇ ਸਾਕ ਸੰਬੰਧੀਆਂ ਨੂੰ (ਸਹਾਇਤਾ) ਦੇਣ ਦਾ ਹੁਕਮ ਦਿੰਦਾ ਹੈ[7] ਅਤੇ ਬੁਰਾਈ, ਅਸ਼ਲੀਲਤਾ, ਜ਼ੁਲਮ ਅਤੇ ਵਧੀਕੀ ਤੋਂ ਰੋਕਦਾ ਹੈ। ਉਹ (ਅੱਲਾਹ) ਤੁਹਾਨੂੰ ਨਸੀਹਤ ਕਰਦਾ ਹੈ, ਤਾਂ ਜੋ ਤੁਸੀਂ ਸਿੱਖਿਆ ਪ੍ਰਾਪਤ ਕਰ ਸਕੋਂ।
———
[7] ਰਿਸ਼ਤੇਦਾਰੀ ਦੇ ਵੀ ਦਰਜੇ ਹਨ ਸਭ ਤੋਂ ਪਹਿਲਾਂ ਮਾਂਪੇ ਫੇਰ ਔਲਾਦ, ਫੇਰ ਭਾਈ ਭੈਣ ਫੇਰ ਚਾਚੇ ਫੂੱਫੀ ਫੇਰ ਮਾਮਾ ਤੇ ਮਾਸੜ ਫੇਰ ਦੂਜੇ ਰਿਸ਼ਤੇਦਾਰ।
Nahl 16:91
ਅੱਲਾਹ ਨਾਲ ਕੀਤੇ ਵਚਨਾਂ ਨੂੰ ਪੂਰਾ ਕਰੋ ਅਤੇ ਜਦੋਂ ਤੁਸੀਂ ਆਪੋ ਵਿਚ ਪ੍ਰਣ ਕਰੋ ਅਤੇ ਕਸਮਾਂ ਨੂੰ ਪੱਕੀਆਂ ਕਰਨ ਮਗਰੋਂ ਨਾ ਤੋੜੋ। ਜਦ ਕਿ ਤੁਸੀਂ ਅੱਲਾਹ ਨੂੰ ਆਪਣੇ ’ਤੇ ਗਵਾਹ ਬਣਾ ਚੁੱਕੇ ਹੋ। ਜੋ ਵੀ ਤੁਸੀਂ ਕਰਦੇ ਹੋ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੈ।
Nahl 16:92
ਤੁਸੀਂ ਉਸ ਔਰਤ ਵਾਂਗ ਨਾ ਹੋ ਜਾਓ ਜਿਸ ਨੇ ਆਪਣਾ ਸੂਤ ਮਿਹਨਤ ਨਾਲ ਕੱਤਿਆ ਅਤੇ ਫੇਰ ਆਪੇ ਉਸ ਨੂੰ ਤਾਰ-ਤਾਰ ਕਰ ਛੱਡਿਆ, ਸੋ ਤੁਸੀਂ ਆਪਣੀਆਂ ਕਸਮਾਂ ਨੂੰ ਇਕ ਦੂਜੇ ਨੂੰ ਧੋਖਾ ਦੇਣ ਦਾ ਸਾਧਨ ਨਾ ਬਣਾਓ। ਤਾਂ ਜੋ ਇਕ ਧੜਾ ਦੂਜੇ ਧੜੇ ’ਤੇ ਭਾਰੂ ਹੋ ਜਾਵੇ। ਜਦ ਕਿ ਅੱਲਾਹ ਇਹਨਾਂ (ਕਸਮਾਂ) ਰਾਹੀਂ ਤੁਹਾਨੂੰ ਪਰਖ ਰਿਹਾ ਹੈ ਅਤੇ ਕਿਆਮਤ ਦਿਹਾੜੇ ਜ਼ਰੂਰ ਹੀ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਸਪਸ਼ਟ ਕਰ ਦੇਵੇਗਾ, ਜਿਨ੍ਹਾਂ ਵਿਚ ਤੁਸੀਂ ਮਤਭੇਦ ਕਰਦੇ ਸਨ।
Nahl 16:93
ਜੇ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਭ ਨੂੰ ਇਕ ਹੀ ਉੱਮਤ (ਗਰੂਹ) ਬਣਾ ਦਿੰਦਾ ਪਰ ਉਹ ਜਿਸ ਨੂੰ ਚਾਹੁੰਦਾ ਹੈ ਕੁਰਾਹੇ ਪਾਉਂਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਹਿਦਾਇਤ ਬਖ਼ਸ਼ ਦਿੰਦਾ ਹੈ। ਤੁਸੀਂ ਜੋ ਵੀ ਕਰ ਰਹੇ ਹੋ ਉਸ ਪ੍ਰਤੀ ਜ਼ਰੂਰ ਹੀ ਪੁੱਛ-ਗਿੱਛ ਹੋਵੇਗੀ।
Nahl 16:94
ਤੁਸੀਂ ਆਪਣੀਆਂ ਕਸਮਾਂ ਨੂੰ ਆਪੋ ਵਿਚ ਇਕ ਦੂਜੇ ਨੂੰ ਧੋਖਾ ਦੇਣ ਦਾ ਸਾਧਨ ਨਾ ਬਣਾਓ ਕਿ ਇਸਲਾਮ ’ਤੇ ਕਿਸੇ ਦਾ ਪੈਰ ਜੰਮ ਜਾਣ ਮਗਰੋਂ ਤਿਲਕ ਜਾਵੇ ਫੇਰ ਤੁਹਾਨੂੰ (ਸੰਸਾਰ ਵਿਚ) ਕਰੜੀ ਸਜ਼ਾ ਭੁਗਤਨੀ ਪਵੇਗੀ ਅਤੇ ਪਰਲੋਕ ਵਿਚ ਤੁਹਾਡੇ ਲਈ ਕਰੜੀ ਸਜ਼ਾ ਹੋਵੇਗੀ। ਕਿਉਂ ਜੋ ਤੁਸੀਂ (ਉਸ ਨੂੰ) ਰਾਹ ਤੋਂ ਰੋਕਿਆ ਸੀ।
Nahl 16:95
ਤੁਸੀਂ ਅੱਲਾਹ ਨਾਲ ਕੀਤੀਆਂ ਸੰਧੀਆਂ ਨੂੰ ਤੁੱਛ ਜਿਹੇ (ਸੰਸਾਰਿਕ) ਲਾਭ ਲਈ ਨਾ ਵੇਚੋ। ਬੇਸ਼ੱਕ ਜੋ (ਬਦਲਾ) ਅੱਲਾਹ ਕੋਲ ਹੈ ਉਹੀਓ ਵਧੀਆ ਹੈ, ਜੇ ਤੁਸੀਂ ਸਮਝੋ।
Nahl 16:96
ਜੋ ਕੁੱਝ ਵੀ ਤੁਹਾਡੇ ਕੋਲ ਹੈ ਉਹ ਸਭ ਮੁਕ ਜਾਣ ਵਾਲਾ ਹੈ ਅਤੇ ਜੋ ਅੱਲਾਹ ਕੋਲ ਹੈ ਉਹੀ ਸਦਾ ਬਾਕੀ ਰਹਿਣ ਵਾਲਾ ਹੈ। ਸਬਰ ਕਰਨ ਵਾਲਿਆਂ ਨੂੰ ਅਸੀਂ (ਅੱਲਾਹ) ਉਹਨਾਂ ਦੇ ਭਲੇ ਕਰਮਾਂ ਦਾ ਬਹੁਤ ਹੀ ਵਧੀਆ ਬਦਲਾ ਦਿਆਂਗੇ।[8]
———
[8] ਵੇਖੋ ਸੂਰਤ ਅਲ-ਤੌਬਾ, ਹਾਸ਼ੀਆ ਆਇਤ 121/9
Nahl 16:97
ਜੋ ਵੀ ਵਿਅਕਤੀ ਨੇਕ ਕਰਮ ਕਰੇਗਾ, ਪੁਰਸ਼ ਹੋਵੇ ਜਾਂ ਇਸਤਰੀ, ਪਰ ਹੋਵੇ ਈਮਾਨ ਵਾਲਾ ਤਾਂ ਅਸੀਂ ਉਸ ਨੂੰ ਬਹੁਤ ਹੀ ਪਾਕੀਜ਼ਾ ਜੀਵਨ ਬਤੀਤ ਕਰਾਵਾਂਗੇ ਅਤੇ (ਪਰਲੋਕ ਵਿਚ) ਉਹਨਾਂ ਦੇ ਨੇਕ ਕਰਮਾਂ ਦਾ ਵਧੀਆ ਬਦਲਾ ਵੀ ਉਹਨਾਂ ਨੂੰ ਜ਼ਰੂਰ ਦੇਵਾਂਗੇ।
Nahl 16:98
(ਹੇ ਮੁਸਲਮਾਨੋ!) ਜਦੋਂ ਤੁਸੀਂ .ਕੁਰਆਨ ਪੜ੍ਹਣ ਲੱਗੋ ਤਾਂ ਫਿਟਕਾਰੇ ਹੋਏ ਸ਼ੈਤਾਨ ਤੋਂ ਬਚਣ ਲਈ ਅੱਲਾਹ ਦੀ ਸ਼ਰਨ ਮੰਗ ਲਿਆ ਕਰੋ।
Nahl 16:99
ਈਮਾਨ ਵਾਲਿਆਂ ’ਤੇ ਅਤੇ ਆਪਣੇ ਰੱਬ ’ਤੇ ਭਰੋਸਾ ਕਰਨ ਵਾਲਿਆਂ ’ਤੇ ਉਸ (ਸ਼ੈਤਾਨ) ਦਾ ਉੱਕਾ ਹੀ ਵਸ ਨਹੀਂ ਚਲਦਾ।
Nahl 16:100
ਹਾਂ ਉਸ (ਸ਼ੈਤਾਨ) ਦਾ ਵੱਸ ਤਾਂ ਉਹਨਾਂ ’ਤੇ ਹੀ ਚਲਦਾ ਹੈ ਜਿਹੜੇ ਉਸ ਨੂੰ ਆਪਣਾ ਸਰਪ੍ਰਸਤ ਬਣਾਉਂਦੇ ਹਨ ਅਤੇ ਅੱਲਾਹ ਦਾ ਸ਼ਰੀਕ ਬਣਾਉਂਦੇ ਹਨ।
Nahl 16:101
ਜਦੋਂ ਅਸੀਂ ਇਕ ਆਇਤ ਦੀ ਥਾਂ ਦੂਜੀ ਆਇਤ ਉਤਾਰਦੇ ਹਾਂ ਜਦੋਂ ਕਿ ਅੱਲਾਹ ਜੋ ਵੀ ਉਤਾਰਦਾ ਹੈ ਉਸ ਨੂੰ ਭਲੀ-ਭਾਂਤ ਜਾਣਦਾ ਹੈ, ਫੇਰ ਉਹ (ਕਾਫ਼ਿਰ) ਆਖਦੇ ਹਨ ਕਿ (ਹੇ ਮੁਹੰਮਦ!) ਇਹ ਸਭ ਤੂੰ ਹੀ ਘੜ੍ਹਦਾ ਹੈ। ਅਸਲ ਵਿਚ ਇਹਨਾਂ ਵਿੱਚੋਂ ਵਧੇਰੇ ਕੁੱਝ ਜਾਣਦੇ ਹੀ ਨਹੀਂ।
Nahl 16:102
(ਹੇ ਨਬੀ!) ਆਖ ਦਿਓ ਕਿ ਇਸ (.ਕੁਰਆਨ) ਨੂੰ ਪਵਿੱਤਰ ਰੂਹ (ਜਿਬਰਾਈਲ) ਨੇ ਤੁਹਾਡੇ ਰੱਬ ਵੱਲੋਂ ਹੱਕ-ਸੱਚ ਨਾਲ ਉਤਾਰਿਆ ਗਿਆ ਹੈ, ਤਾਂ ਜੋ ਅੱਲਾਹ ਈਮਾਨ ਵਾਲਿਆਂ ਦੇ ਪੈਰਾਂ ਨੂੰ ਜਮਾਈਂ ਰੱਖੇ, ਇਸ ਵਿਚ ਆਗਿਆਕਾਰੀਆਂ ਲਈ ਰਾਹ-ਨੁਮਾਈ ਅਤੇ ਖ਼ੁਸ਼ਖ਼ਬਰੀ ਹੈ।
Nahl 16:103
ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਜੋ ਇਹ ਕਾਫ਼ਿਰ ਆਖਦੇ ਹਨ ਕਿ ਇਸ (ਮੁਹੰਮਦ ਸ:) ਨੂੰ ਤਾਂ ਇਕ ਵਿਅਕਤੀ (.ਕੁਰਆਨ) ਸਿਖਾਉਂਦਾ ਹੈ, ਜਦ ਕਿ ਉਹ ਵਿਅਕਤੀ ਜਿਸ ਵੱਲ ਇਹ ਸੰਕੇਤ ਕਰਦੇ ਹਨ, ਅਜਮੀ ਹੈ (ਭਾਵ ਉਸ ਦੀ ਬੋਲੀ ਅਰਬੀ ਨਹੀਂ)। ਜਦ ਕਿ ਇਹ .ਕੁਰਆਨ ਤਾਂ ਠੇਠ ਅਰਬੀ ਵਿਚ ਹੈ।
Nahl 16:104
ਜਿਹੜੇ ਲੋਕੀ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਨਹੀਂ ਮੰਨਦੇ, ਉਹਨਾਂ ਨੂੰ ਅੱਲਾਹ ਹਿਦਾਇਤ ਨਹੀਂ ਦਿੰਦਾ ਅਤੇ ਉਹਨਾਂ ਲਈ ਕਰੜਾ ਅਜ਼ਾਬ ਹੈ।
Nahl 16:105
ਝੂਠ ਤਾਂ ਉਹੀਓ ਲੋਕ ਘੜ੍ਹਦੇ ਹਨ ਜਿਨ੍ਹਾਂ ਨੂੰ ਅੱਲਾਹ ਦੀਆਂ ਆਇਤਾਂ ’ਤੇ ਈਮਾਨ ਨਹੀਂ, ਅਸਲ ਵਿਚ ਝੂਠੇ ਤਾਂ ਇਹੋ ਲੋਕ ਹਨ।
Nahl 16:106
ਜਿਹੜਾ ਵਿਅਕਤੀ ਆਪਣੇ ਈਮਾਨ ਲਿਆਉਣ ਮਗਰੋਂ ਵੀ ਅੱਲਾਹ ਨਾਲ ਕੁਫ਼ਰ ਕਰੇ, ਛੁੱਟ ਉਸ ਤੋਂ ਜਿਸ ਨੂੰ ਮਜਬੂਰ ਕੀਤਾ ਜਾਵੇ ਪਰ ਉਸ ਦਾ ਮਨ ਈਮਾਨ ’ਤੇ ਸੰਤੁਸ਼ਟ ਸੀ, ਪਰੰਤੂ ਜਿਹੜੇ ਲੋਕੀ ਖੁੱਲ੍ਹੇ ਦਿਲ ਤੋਂ ਕੁਫ਼ਰ ਕਰਦੇ ਹਨ, ਤਾਂ ਉਹਨਾਂ ’ਤੇ ਅੱਲਾਹ ਦਾ ਕਰੋਪ ਹੈ ਅਤੇ ਉਹਨਾਂ ਲਈ ਬਹੁਤ ਵੱਡਾ ਅਜ਼ਾਬ ਹੈ।
Nahl 16:107
ਇਹ ਇਸ ਲਈ ਕਿ ਉਹਨਾਂ ਨੇ ਪਰਲੋਕ (ਆਖ਼ਿਰਤ) ਦੀ ਥਾਂ ਸੰਸਾਰਿਕ ਜੀਵਨ ਨੂੰ ਵਧੇਰੇ ਪਸੰਦ ਕੀਤਾ ਹੈ, ਅੱਲਾਹ ਵੀ ਕਾਫ਼ਿਰਾਂ ਨੂੰ ਸਿੱਧੀ ਰਾਹ ਨਹੀਂ ਵਿਖਾਉਂਦਾ।
Nahl 16:108
ਇਹ ਉਹ ਲੋਕ ਹਨ, ਜਿਨ੍ਹਾਂ ਦੇ ਦਿਲਾਂ (ਭਾਵ ਅਕਲਾਂ) ’ਤੇ, ਕੰਨਾਂ ’ਤੇ ਅਤੇ ਅੱਖਾਂ ’ਤੇ ਅੱਲਾਹ ਨੇ ਮੋਹਰ ਲਾ ਛੱਡੀ ਹੈ ਅਤੇ ਇਹ ਗਫ਼ਲਤ ਵਿਚ ਪਏ ਹੋਏ ਹਨ।
Nahl 16:109
ਕੁੱਝ ਵੀ ਸ਼ੱਕ ਨਹੀਂ ਕਿ ਇਹੋ ਲੋਕ ਆਖ਼ਿਰਤ ਵਿਚ ਘਾਟੇ ਵਿਚ ਰਹਿਣਗੇ।
Nahl 16:110
(ਹੇ ਨਬੀ!) ਬੇਸ਼ੱਕ ਤੁਹਾਡਾ ਰੱਬ ਉਹਨਾਂ ਲੋਕਾਂ ਲਈ ਅਤਿ ਮਿਹਰਬਾਨ ਹੈ ਜਿਨ੍ਹਾਂ ਨੇ ਅਜ਼ਮਾਇਸ਼ ਵਿਚ ਪੈਣ ਮਗਰੋਂ ਹਿਜਰਤ ਕੀਤੀ, ਫੇਰ ਜਿਹਾਦ (ਸੰਘਰਸ਼) ਕੀਤਾ ਅਤੇ ਧੀਰਜ ਤੋਂ ਕੰਮ ਲਿਆ। ਬੇਸ਼ੱਕ ਤੁਹਾਡਾ ਰੱਬ ਇਹਨਾਂ ਅਜ਼ਮਾਇਸ਼ਾਂ ਤੋਂ ਬਾਅਦ ਲੋਕਾਂ ਲਈ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
Nahl 16:111
ਜਦੋਂ ਹਰੇਕ ਪ੍ਰਾਣੀ ਆਪਣੇ ਆਪ ਨੂੰ ਬਚਾਉਣ ਲਈ ਲੜਦਾ ਝਗੜਦਾ ਹੋਵੇਗਾ ਅਤੇ ਹਰ ਵਿਅਕਤੀ ਨੂੰ ਉਸ ਦੇ ਕੀਤੇ ਕਰਮਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਉਸ ਦਿਨ ਲੋਕਾਂ ਨਾਲ ਭੋਰਾ ਭਰ ਵੀ ਜ਼ੁਲਮ ਨਹੀਂ ਹੋਵੇਗਾ।
Nahl 16:112
ਅੱਲਾਹ ਇਕ ਬਸਤੀ ਦੀ ਉਦਾਹਰਨ ਦਿੰਦਾ ਹੈ, ਜਿਹੜੀ ਅਮਨ-ਚੈਨ ਨਾਲ ਰਹਿ ਰਹੀ ਸੀ। ਉਸ ਦਾ ਰਿਜ਼ਕ ਉਸ ਦੇ ਕੋਲ ਹਰ ਥਾਂ ਤੋਂ ਬੁਹਲਤਾ ਨਾਲ ਪਹੁੰਚ ਰਿਹਾ ਸੀ ਫੇਰ ਉਸ (ਦੇ ਵਸਨੀਕਾਂ) ਨੇ ਅੱਲਾਹ ਦੀਆਂ ਨਿਅਮਤਾਂ ਦੀ ਨਾ-ਸ਼ੁਕਰੀ ਕੀਤੀ[9] ਤਾਂ ਅੱਲਾਹ ਨੇ ਉਹਨਾਂ ਦੀਆਂ ਕਰਤੂਤਾਂ ਕਾਰਨ ਉਹਨਾਂ ’ਤੇ ਭੁੱਖ ਤੇ ਡਰ ਦੀ ਮੁਸੀਬਤ ਪਾ ਛੱਡੀ ਹੈ।
———
[9] ਬੰਦਿਆਂ ਦੀ ਨਾ-ਸ਼ੁਕਰੀ ਕਰਨਾ ਬਹੁਤ ਵੱਡਾ ਜੁਰਮ ਹੈ ਇਸ ਦੀ ਉਦਾਹਰਨ ਇਕ ਹਦੀਸ ਵਿਚ ਦੱਸੀ ਗਈ ਹੈ, ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਮੈਨੂੰ ਨਰਕ ਵਿਖਾਈ ਗਈ ਮੈਂਨੇ ਵੇਖਿਆ ਕਿ ਉਸ ਵਿਚ ਬਹੁ ਗਿਣਤੀ ਔਰਤਾਂ ਦੀ ਹੀ ਸੀ ਜਿਹੜੀਆਂ ਨਾ-ਸ਼ੁਕਰੀ ਕਰਦੀਆਂ ਸੀ, ਪੁੱਛਿਆ ਗਿਆ, ਕੀ ਉਹ ਅੱਲਾਹ ਦੀ ਨਾ-ਸ਼ੁਕਰੀ ਕਰਦੀਆਂ ਸਨ ? ਆਪ (ਸ:) ਨੇ ਫ਼ਰਮਾਇਆ, ਉਹ ਆਪਣੇ ਪਤੀਆਂ ਦੀ ਨਾ-ਸ਼ੁਕਰੀ ਕਰਦੀਆਂ ਹਨ। ਜੇ ਕੋਈ ਪਤੀ ਉਹਨਾਂ ਦੇ ਨਾਲ ਵਧੀਆ ਵਰਤਾਓ ਕਰਦਾ ਹੈ, ਉਸ ਦੀ ਵੀ ਨਾ-ਸ਼ੁਕਰੀ ਕਰਦੀਆਂ ਹਨ। ਜੇ ਤੂੰ ਕਿਸੇ ਔਰਤ ਨਾਲ ਇਕ ਲੰਮੇ ਸਮੇਂ ਤਕ ਅਹਿਸਾਨ ਕਰਦਾ ਰਹੇ ਫੇਰ ਉਹ ਤੇਰੇ ਵਿਚ ਕੋਈ ਵੀ ਅਜਿਹੀ ਗੱਲ ਵੇਖੇ ਜਿਸ ਨੂੰ ਉਹ ਨਾ-ਪਸੰਦ ਕਰਦੀ ਹੋਵੇ ਤਾਂ ਕਹਿਣ ਲੱਗਦੀ ਹੈ, ਮੈਂਨੇ ਤੇਥੋਂ ਕੋਈ ਵੀ ਭਲਾਈ ਨਹੀਂ ਪਾਈ। (ਸਹੀ ਬੁਖ਼ਾਰੀ, ਹਦੀਸ: 29)
Nahl 16:113
ਉਹਨਾਂ ਕੋਲ ਉਹਨਾਂ ਵਿੱਚੋਂ ਹੀ ਇਕ ਰਸੂਲ ਆਇਆ ਪਰ ਉਹਨਾਂ ਨੇ ਉਸ ਨੂੰ ਝੁਠਲਾਇਆ, ਸੋ ਉਹਨਾਂ ਨੂੰ ਅਜ਼ਾਬ ਨੇ ਆ ਦੱਬਇਆ, ਅਸਲ ਵਿਚ ਉਹ ਜ਼ਾਲਮ ਹੀ ਸਨ।
Nahl 16:114
ਜੋ ਵੀ ਹਲਾਲ ਤੇ ਪਾਕੀਜ਼ਾ ਰੋਜ਼ੀ ਤੁਹਾਨੂੰ ਅੱਲਾਹ ਨੇ ਦਿੱਤੀ ਹੋਈ ਹੈ ਉਸ ਨੂੰ ਖਾਓ।[10] ਜੇ ਤੁਸੀਂ ਉਸੇ ਦੀ ਬੰਦਗੀ ਕਰਦੇ ਹੋ ਤਾਂ ਅੱਲਾਹ ਦੀਆਂ ਨਿਅਮਤਾਂ ਦਾ ਸ਼ੁਕਰ ਅਦਾ ਕਰੋ।
———
[10] ਇਸ ਵਿਚ ਉਹ ਪਸ਼ੂ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਅੱਲਾਹ ਨੇ ਤੁਹਾਡੇ ਲਈ ਹਲਾਲ ਬਣਾਇਆ ਹੈ ਅਤੇ ਇਹਨਾਂ ਨੂੰ ਇਸਲਾਮੀ ਤਰੀਕੇ ਅਨੁਸਾਰ ਜ਼ਿਬਹ ਕੀਤਾ ਜਾਂਦਾ ਹੈ।
Nahl 16:115
ਤੁਹਾਡੇ ਲਈ ਕੇਵਲ ਮੁਰਦਾਰ, ਖ਼ੂਨ, ਸੂਰ ਦਾ ਮਾਸ ਅਤੇ ਜਿਸ ਚੀਜ਼ ’ਤੇ ਅੱਲਾਹ ਤੋਂ ਛੁੱਟ ਕਿਸੇ ਹੋਰ ਦਾ ਨਾਂ ਲਿਆ ਗਿਆ ਹੋਵੇ, ਹਰਾਮ ਕੀਤਾ ਹੈ। ਜੇ ਕੋਈ ਵਿਅਕਤੀ ਭੁੱਖ ਤੋਂ ਮਜਬੂਰ ਹੋ ਜਾਵੇ, ਜਦ ਕਿ ਉਹ ਰੱਬ ਦਾ ਬਾਗ਼ੀ ਨਾ ਹੋਵੇ ਤੇ ਨਾ ਉਹ ਆਪ ਚਾਹੁੰਦਾ ਹੋਵੇ ਅਤੇ ਨਾ ਹੀ ਹੱਦੋਂ ਟੱਪਣ ਵਾਲਾ ਹੋਵੇ ਤਾਂ ਅੱਲਾਹ ਉਹਨਾਂ ਬੇਵਸ ਲੋਕਾਂ ਦੀਆਂ ਭੁੱਲਾਂ ਲਈ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।
Nahl 16:116
ਕਿਸੇ ਵੀ ਚੀਜ਼ ਨੂੰ ਆਪਣੀ ਜ਼ੁਬਾਨ ਤੋਂ ਐਵੇਂ ਹੀ ਝੂਠ ਨਾ ਕਹਿ ਦਿਆ ਕਰੋ ਕਿ ਇਹ ਹਲਾਲ ਹੈ ਅਤੇ ਇਹ ਹਰਾਮ, ਇਹ ਕਹਿ ਕੇ ਅੱਲਾਹ ’ਤੇ ਝੂਠ ਨਾ ਲਾਓ। ਯਾਦ ਰੱਖੋ ਕਿ ਅੱਲਾਹ ’ਤੇ ਝੂਠ ਲਾਉਣ ਵਾਲਾ ਸਫ਼ਲਤਾ ਤੋਂ ਵਾਂਝਾ ਹੀ ਰਹਿੰਦਾ ਹੈ।
Nahl 16:117
ਇਹਨਾਂ (ਗੱਲਾਂ) ਦਾ ਲਾਭ ਬਹੁਤ ਥੋੜ੍ਹਾ ਹੁੰਦਾ ਹੈ ਪਰ ਇਹਨਾਂ ਦਾ ਅਜ਼ਾਬ ਬੜਾ ਹੀ ਕਰੜਾ ਹੁੰਦਾ ਹੈ।
Nahl 16:118
ਯਹੂਦੀਆਂ ਲਈ ਅਸੀਂ ਜੋ ਕੁੱਝ ਹਰਾਮ ਕੀਤਾ ਸੀ ਉਹ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ, ਅਸੀਂ ਉਹਨਾਂ ’ਤੇ ਕੋਈ ਜ਼ੁਲਮ ਨਹੀਂ ਸੀ ਕੀਤਾ, ਸਗੋਂ ਉਹਨਾਂ ਨੇ ਆਪੋ ਹੀ ਆਪਣੇ ’ਤੇ ਜ਼ੁਲਮ ਕੀਤਾ ਸੀ।
Nahl 16:119
ਜਿਹੜਾ ਵੀ ਕੋਈ ਅਗਿਆਨਤਾ ਕਾਰਨ ਭੈੜੇ ਕੰਮ ਕਰਦਾ ਹੈ ਪਰ (ਗਿਆਨ ਆਉਣ ’ਤੇ) ਤੌਬਾ ਕਰ ਲਵੇ ਅਤੇ ਆਪਣਾ ਸੁਧਾਰ ਵੀ ਕਰ ਲਵੇ ਤਾਂ ਤੁਹਾਡਾ ਪਾਲਣਹਾਰ ਉਹਨਾਂ ਲਈ ਅਤਿ ਬਖ਼ਸ਼ਣਹਾਰ ਅਤੇ ਮਿਹਰਬਾਨ ਹੈ।
Nahl 16:120
ਹਕੀਕਤ ਇਹੋ ਹੈ ਕਿ ਇਬਰਾਹੀਮ ਤਾਂ ਆਪ ਹੀ ਇਕ ਉੱਮਤ ਸੀ (ਭਾਵ ਸਾਰੀਆਂ ਉਮੱਤਾਂ ਦਾ ਆਗੂ ਸੀ), ਅੱਲਾਹ ਦਾ ਆਗਿਆਕਾਰੀ ਤੇ ਇਕ ਮੁਖ਼ਲਿਸ ਬੰਦਾ ਸੀ, ਉਹ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਹੀਂ ਸੀ।
Nahl 16:121
ਉਹ ਅੱਲਾਹ ਦੀਆਂ ਨਿਅਮਤਾਂ ਦਾ ਸ਼ੁਕਰ ਕਰਨ ਵਾਲਾ ਸੀ, ਅੱਲਾਹ ਨੇ ਉਸ ਨੂੰ ਵਿਸ਼ੇਸ਼ ਆਪਣੇ ਲਈ ਚੁਣ ਲਿਆ ਸੀ ਅਤੇ ਉਸ ਨੂੰ ਸਿੱਧੀ ਰਾਹ ਵੀ ਵਿਖਾਈ ਸੀ।[11]
———
[11] ਇਬਾਰਹੀਮ ਨਾ ਤਾਂ ਯਹੂਦੀ ਸੀ ਅਤੇ ਨਾ ਈਸਾਈ ਸਗੋਂ ਉਹ ਤਾਂ ਇਕ ਸੱਚਾ ਮੁਸਲਮਾਨ ਸੀ ਅਤੇ ਉਹ ਮੁਸ਼ਰਿਕਾਂ ਵਿੱਚੋਂ ਵੀ ਨਹੀਂ ਸੀ। (ਆਲੇ-ਇਮਰਾਨ 67/3)
Nahl 16:122
ਅਸੀਂ ਉਸ ਨੂੰ ਸੰਸਾਰ ਵਿਚ ਵੀ ਭਲਾਈ ਦਿੱਤੀ ਅਤੇ ਉਹ ਆਖ਼ਿਰਤ ਵਿਚ ਵੀ ਨੇਕ ਲੋਕਾਂ ਵਿਚ ਹੀ ਹੋਵੇਗਾ।
Nahl 16:123
(ਹੇ ਨਬੀ!) ਅਸੀਂ ਤੁਹਾਡੇ ਵੱਲ ਵਹੀ (ਰੱਬੀ ਬਾਣੀ) ਭੇਜੀ ਕਿ ਤੁਸੀਂ ਇਕ ਚਿਤ ਹੋਕੇ ਮਿੱਲਤੇ-ਇਬਰਾਹੀਮ ਦੀ ਪੈਰਵੀ ਕਰੋ, ਜਿਸ ਦਾ ਰੁਖ ਕੇਵਲ ਅੱਲਾਹ ਵੱਲ ਹੀ ਸੀ, ਉਹ ਮੁਸ਼ਰਿਕਾਂ ਵਿੱਚੋਂ ਨਹੀਂ ਸਨ।[12]
———
[12] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 135/2
Nahl 16:124
‘ਸਬਤ’ ਵਾਲੇ ਦਿਨ ਦੀ ਮਹੱਤਤਾ ਤਾਂ ਕੇਵਲ ਉਹਨਾਂ ਲੋਕਾਂ ਲਈ ਨਿਸ਼ਚਿਤ ਕੀਤੀ ਗਈ ਸੀ, ਜਿਨ੍ਹਾਂ ਨੇ ਇਸ ਵਿਚ ਮਤਭੇਦ ਕੀਤਾ ਸੀ। ਬੇਸ਼ੱਕ ਤੁਹਾਡਾ ਰੱਬ ਉਹਨਾਂ ਵਿਚਾਲੇ ਕਿਆਮਤ ਦਿਹਾੜੇ ਨਿਬੇੜਾ ਕਰ ਦੇਵੇਗਾ।
Nahl 16:125
ਹੇ ਨਬੀ! ਲੋਕਾਂ ਨੂੰ ਆਪਣੇ ਰੱਬ ਦੇ ਰਸਤੇ ਵੱਲ ਸਮਝਦਾਰੀ ਅਤੇ ਸੋਹਣੇ ਉਪਦੇਸ਼ਾਂ ਰਾਹੀਂ ਬੁਲਾਓ ਅਤੇ ਉਹਨਾਂ ਨਾਲ ਵਧੀਆ ਤੇ ਸੋਹਣੇ ਢੰਗ (ਭਾਵ ਦਲੀਲ) ਨਾਲ ਬਹਿਸ ਕਰੋ। ਤੁਹਾਡਾ ਰੱਬ ਆਪਣੀ ਰਾਹ ਤੋਂ ਭਟਕੇ ਹੋਏ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਸਿੱਧੀ ਰਾਹ ਪਏ ਹੋਏ ਲੋਕਾਂ ਨੂੰ ਵੀ ਜਾਣਦਾ ਹੈ।
Nahl 16:126
ਜੇ ਤੁਸੀਂ ਬਦਲਾ ਲੈਣਾ ਵੀ ਹੋਵੇ ਤਾਂ ਉੱਨਾ ਹੀ ਬਦਲਾ ਲਓ ਜਿੰਨੀ ਤੁਹਾਡੇ ਨਾਲ ਵਧੀਕੀ ਕੀਤੀ ਗਈ ਹੈ,[13] ਪਰ ਜੇ ਤੁਸੀਂ ਸਬਰ ਕਰ ਲਵੋ ਤਾਂ ਸਬਰ ਕਰਨ ਵਾਲਿਆਂ ਲਈ ਇਹੋ ਵਧੀਆ ਗੱਲ ਹੈ।
———
[13] ਬਦਲਾ ਲੈਣ ਦੀਆਂ ਕਈ ਸ਼ਕਲਾਂ ਹਨ ਜਿਵੇਂ ਉੱਮੇ-ਮਆਵੀਆ ਹਿੰਦਾ ਰ:ਅ: ਨੇ ਅੱਲਾਹ ਦੇ ਰਸੂਲ ਨੂੰ ਬੇਨਤੀ ਕੀਤੀ ਕਿ ਅਬੂ-ਸੁਫ਼ਿਯਾਨ ਰ:ਅ: ਇਕ ਕੰਜੂਸ ਵਿਅਕਤੀ ਹੈ, ਜੇ ਉਸ ਨੂੰ ਬਿਨਾਂ ਦੱਸੇ ਉਸ ਦੇ ਮਾਲ ’ਚੋਂ ਖ਼ਰਚ ਕਰ ਲਵਾਂ, ਤਾਂ ਕੀ ਗੁਨਾਹ ਹੋਵੇਗਾ ? ਆਪ (ਸ:) ਨੇ ਫ਼ਰਮਾਇਆ ਤੂੰ ਅਤੇ ਤੇਰੇ ਬੱਚੇ ਆਪਣੇ ਗੁਜ਼ਾਰੇ ਲਈ ਵਧੀਆ ਤਰੀਕੇ ਨਾਲ ਬਿਨਾਂ ਕੋਈ ਫਾਲਤੂ ਖ਼ਰਚੇ ਤੋਂ ਲੈ ਸਕਦੇ ਹੋ। (ਸਹੀ ਬੁਖ਼ਾਰੀ, ਹਦੀਸ: 2) ● ਰਸੂਲ (ਸ:) ਤੋਂ ਪੁੱਛਿਆ ਗਿਆ, ਜਦੋਂ ਤੁਸੀਂ ਸਾਨੂੰ ਬਾਹਰ ਭੇਜਦੇ ਹੋ ਤਾਂ ਕਦੇ ਇੰਜ ਵੀ ਹੰਦਾ ਹੈ ਕਿ ਅਸੀਂ ਅਜਿਹੇ ਲੋਕਾਂ ਕੋਲ ਜਾ ਕੇ ਠਹਿਰਦੇ ਹਾਂ ਜਿਹੜੇ ਸਾਡੀ ਮਹਿਮਾਨਦਾਰੀ ਨਹੀਂ ਕਰਦੇ, ਤਾਂ ਇਸ ਸੰਬੰਧ ਵਿਚ ਤੁਹਾਡਾ ਕੀ ਵਿਚਾਰ ਹੈ ? ਆਪ (ਸ:) ਨੇ ਫ਼ਰਮਾਇਆ ਜੇ ਤੁਸੀਂ ਕਿਸੇ ਐਸੀ ਥਾਂ ਰੁਕੋ ਅਤੇ ਉਹ ਤੁਹਾਡੀ ਇਸ ਤਰ੍ਹਾਂ ਮਹਿਮਾਨਦਾਰੀ ਕਰਨ ਜਿੱਦਾਂ ਉਹਨਾਂ ਨੂੰ ਕਰਨੀ ਚਾਹੀਦੀ ਹੈ ਤਾਂ ਉਹਨਾਂ ਦੀ ਮਹਿਮਾਨਦਾਰੀ ਕਬੂਲ ਕਰ ਲੈਣੀ ਚਾਹੀਦੀ ਹੈ ਜੇ ਉਹ ਇੰਜ ਨਾ ਕਰਨ ਤਾਂ ਉਹਨਾਂ ਤੋਂ ਆਪਣਾ ਮਹਿਮਾਨਦਾਰੀ ਦਾ ਹੱਕ ਪ੍ਰਾਪਤ ਕਰੋ। (ਸਹੀ ਬੁਖ਼ਾਰੀ, ਹਦੀਸ: 2461)
Nahl 16:127
ਸੋ ਹੇ ਨਬੀ! ਤੁਸੀਂ ਸਬਰ ਤੋਂ ਕੰਮ ਲਵੋ, ਪਰ ਬਿਨਾਂ ਅੱਲਾਹ ਦੀ ਮਦਦ ਤੋਂ ਤੁਸੀਂ ਸਬਰ ਵੀ ਕਰ ਨਹੀਂ ਕਰ ਸਕਦੇ। ਤੁਸੀਂ ਇਹਨਾਂ (ਇਨਕਾਰੀਆਂ) ਦੀ ਚਿੰਤਾ ਨਾ ਕਰੋ ਅਤੇ ਜੋ ਵੀ ਇਹ ਚਾਲਾਂ ਖੇਡ ਰਹੇ ਹਨ, ਇਹਨਾਂ ਤੋਂ ਦਿਲ ਛੋਟਾ ਨਾ ਕਰੋ।
Nahl 16:128
ਸੱਚ ਜਾਣੋਂ ਕਿ ਅੱਲਾਹ ਪਰਹੇਜ਼ਗਾਰ (ਰੱਬ ਤੋਂ ਡਰਨ ਵਾਲੇ) ਅਤੇ ਨੇਕ ਕੰਮ ਕਰਨ ਵਾਲਿਆਂ ਦੇ ਅੰਗ-ਸੰਗ ਹੀ ਹੈ।[14]
———
[14] ਜਿੱਨੀ ਕਿਸੇ ਨੇ ਵਧੀਕੀ ਕੀਤੀ ਹੋਵੇ ਉੱਨਾ ਹੀ ਬਦਲਾ ਲੈਣਾ ਚਾਹੀਦਾ ਹੈ। ਨੇਕੀ ਤੇ ਪਰਹੇਜ਼ਗਾਰੀ ਰੱਬ ਦੀ ਮਿਹਰਾਂ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਬਿਨਾਂ ਅੱਲਾਹ ਦੀ ਰਹਿਮਤ ਤੋਂ ਕਿਸੇ ਦੀ ਮੁਕਤੀ ਦੀ ਆਸ ਨਹੀਂ ਕੀਤੀ ਜਾ ਸਕਦੀ, ਇੱਥੇ ਤਕ ਕਿ ਨਬੀਆਂ ਦੀ ਵੀ ਨਹੀਂ। ਜਿਵੇਂ ਕਿ ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਤੁਹਾਡੇ ਵਿੱਚੋਂ ਕਿਸੇ ਦੇ ਵੀ ਕਰਮ ਉਸ ਨੂੰ ਨਰਕ ਦੀ ਅੱਗ ਤੋਂ ਬਚਾ ਨਹੀਂ ਸਕਣਗੇ। ਲੋਕਾਂ ਨੇ ਪੁੱਛਿਆ ਕਿ ਹੇ ਨਬੀ! ਕੀ ਤੁਹਾਡੇ ਵੀ? ਆਪ ਨੇ ਫ਼ਰਮਾਇਆ, ਹਾਂ! ਮੈਨੂੰ ਵੀ ਨਹੀਂ, ਪਰ ਜੇ ਅੱਲਾਹ ਮੈਨੂੰ ਆਪਣੀਆਂ ਮਿਹਰਾਂ ਵਿੱਚ ਛੁਪਾ ਲਵੇ। ਸੋ ਤੁਸੀਂ ਖ਼ਾਲਿਸ ਅਤੇ ਵਿਚਾਲੇ ਵਾਲੀ ਰਾਹ ਆਪਣਾਉਂਦੇ ਹੋਏ ਨੇਕ ਕਰਮ ਕਰਦੇ ਰਹੋ, ਭਾਵ ਤੁਸੀਂ ਸਿੱਧੀ ਤੇ ਵਿਚਾਲੇ ਵਾਲੀ ਰਾਹ ਦੀ ਨੀਤੀ ਆਪਣਾਓ, ਸਵੇਰੇ-ਸ਼ਾਮ ਅਤੇ ਰਾਤ ਦੇ ਆਖ਼ਿਰੀ ਹਿੱਸੇ ਵਿਚ ਅੱਲਾਹ ਦੀ ਇਬਾਦਤ ਕਰੋ ਅਤੇ ਸਦਾ ਵਿਚਕਾਰ ਵਾਲੀ ਰਾਹ ਅਪਣਾਓ, ਇੱਥੋਂ ਤਕ ਕਿ ਤੁਸੀਂ ਆਪਣੀ ਇੱਛਾ ਅਨੁਸਾਰ ਜੰਨਤ ਵਿਚ ਜਾ ਪਹੁੰਚੋ। (ਸਹੀ ਬੁਖ਼ਾਰੀ, ਹਦੀਸ: 6463)
İsra' 17:1
ਪਾਕ ਜ਼ਾਤ ਹੈ ਉਹ (ਅੱਲਾਹ) ਜਿਹੜਾ ਆਪਣੇ ਬੰਦੇ (ਮੁਹੰਮਦ ਸ:) ਨੂੰ ਰਾਤ ਦੇ ਇਕ ਹਿੱਸੇ ਵਿਚ ਹੀ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਤੋਂ ਮਸਜਿਦੇ- ਅਕਸਾ (ਯਰੋਸ਼ਲਮ ਵਿਖੇ ਬੈਤੁਲ-ਮੁਕੱਦਸ) ਤਕ ਲੈ ਗਿਆ, ਜਿਸ ਦੇ ਆਲੇ-ਦੁਆਲੇ ਅਸੀਂ ਬਰਕਤਾਂ ਰੱਖੀਆਂ ਹਨ, ਤਾਂ ਜੋ ਅਸੀਂ ਉਸ (ਮੁਹੰਮਦ) ਨੂੰ ਆਪਣੀਆਂ ਕੁੱਝ ਨਿਸ਼ਾਨੀਆਂ ਵਿਖਾਈਏ।[1] ਬੇਸ਼ੱਕ ਉਹੀਓ (ਅੱਲਾਹ) ਸਭ ਕੁੱਝ ਸੁਣਨ ਵਾਲਾ ਤੇ ਵੇਖਣ ਵਾਲਾ ਹੈ।
———
[1] ਇਸ ਸੂਰਤ ਵਿਚ ਅੱਲਾਹ ਨੇ ਇਸਰਾ, ਭਾਵ ਖ਼ਾਨਾ-ਕਾਅਬਾ ਤੋਂ ਬੈਤੁਲ ਮੁਕੱਦਸ ਤੱਕ ਮੁਹੰਮਦ (ਸ:) ਨੂੰ ਇਕ ਰਾਤ ਦੇ ਕੁੱਝ ਹਿੱਸੇ ਵਿਚ ਲੈ ਜਾਣ ਦੀ ਚਰਚਾ ਕੀਤੀ ਹੈ ਅਤੇ ਮਿਅਰਾਜ ਭਾਵ ਅਕਾਸ਼ਾਂ ਦੇ ਉੱਪਰ ਲੈਕੇ ਜਾਣ ਦੀ ਚਰਚਾ ਸੂਰਤ ਨਜਮ 53 ਵਿਚ ਕੀਤੀ ਗਈ ਹੈ। ਇਹ ਮਿਅਰਾਜ ਦੀ ਪੂਰੀ ਯਾਤਰਾ ਅੱਲਾਹ ਦਾ ਵੱਡਮੁੱਲਾ ਮੁਅਜਜ਼ਾ (ਚਮਤਕਾਰ) ਹੈ। ਮੁਅਜਜ਼ਾ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਕੇਵਲ ਅੱਲਾਹ ਦੀ ਕੁਦਰਤ ਵੱਲੋਂ ਹੀ ਪ੍ਰਗਟ ਹੰਦਾ ਹੈ, ਨਬੀ ਦੀ ਕੁੱਝ ਵੀ ਇੱਛਾ ਇਸ ਵਿਚ ਉੱਕਾ ਹੀ ਨਹੀਂ ਹੁੰਦੀ। ਇਸ ਲਈ ਇਸ ਘਟਨਾ ਨੂੰ ਰੂਹਾਨੀ ਸੈਰ ਜਾਂ ਸੁਪਨਾ ਆਖਣਾ ਉੱਕਾ ਹੀ ਗ਼ਲਤ ਹੈ। ਆਪ (ਸ:) ਨੂੰ ਮਿਅਰਾਜ ਜਾਗਣ ਦੀ ਹਾਲਤ ਵਿਚ ਹੀ ਕਰਾਈ ਗਈ ਸੀ। ਇਹ ਸੁਪਨਾ ਆਦਿ ਨਹੀਂ ਸੀ ਜੇ ਇੰਜ ਹੁੰਦਾ ਤਾਂ ਕਾਫ਼ਿਰਾਂ ਨੂੰ ਇਸ ਨੂੰ ਝੁਠਲਾਉਣ ਦੀ ਕੀ ਲੋੜ ਪਈ ਸੀ? ਪਰ ਕਾਫ਼ਿਰਾਂ ਨੇ ਇਸ ਨੂੰ ਝੁਠਲਾਇਆ ਅਤੇ ਨਬੀ (ਸ:) ਨੂੰ ਉਹਨਾਂ ਦੇ ਤੀਖੇ ਸਵਾਲਾ ਨੂੰ ਬਰਦਾਸ਼ਤ ਕਰਨਾ ਪਿਆ। ਜੇ ਇਹ ਸੁਪਣਾ ਹੰਦਾ ਤਾਂ ਨਬੀ (ਸ:) ਆਸਾਨੀ ਨਾਲ ਇਹ ਕਹਿ ਕੇ ਪਿੱਛਾ ਛੁੜਾ ਸਕਦੇ ਸੀ ਕਿ ਮੈਂ ਤਾਂ ਆਪਣਾ ਸੁਪਨਾ ਦੱਸ ਰਿਹਾ ਹਾਂ ਤੁਸੀਂ ਮੈਥੋਂ ਇਹ ਸਵਾਲ ਕਿਉਂ ਕਰ ਰਹੇ ਹੋ ? ਪਰ ਆਪ (ਸ:) ਨੇ ਇਹ ਨਹੀਂ ਕਿਹਾ ਸਗੋਂ ਜਵਾਬ ਦੇਣ ਵਿਚ ਅੜੀਕਾ ਲੱਗ ਰਿਹਾ ਸੀ ਜਿਸ ਕਰਕੇ ਅੱਲਾਹ ਨੇ ਬੇਤੁਲ ਮੁਕੱਦਸ ਨੂੰ ਹੀ ਆਪ ਜੀ ਦੇ ਸਾਹਮਣੇ ਕਰ ਦਿੱਤਾ। ਜਿਵੇਂ ਹਦੀਸ ਵਿਚ ਹੈ ਜਦੋਂ ਕੁਰੈਸ਼ ਨੇ ਮੈਨੂੰ ਝੁਠਲਾਇਆ ਤਾਂ ਮੈਂ ਹਤੀਮ (ਇਕ ਥਾਂ ਦਾ ਨਾਂ) ਵਿਚ ਖੜ੍ਹਾ ਹੋ ਗਿਆ ਤਾਂ ਅੱਲਾਹ ਨੇ ਬੈਤੁਲ ਮੁਕੱਦਸ ਮੇਰੇ ਅੱਗੇ ਕਰ ਦਿੱਤਾ ਮੈਂ ਉਹਨਾਂ ਕੁਰੈਸ਼ੀਆਂ ਨੂੰ ਉਸ ਦੀ ਨਿਸ਼ਾਨੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੈਂ ਉਸ ਦੇ ਵੱਲ ਵੇਖ ਰਿਹਾ ਸੀ। (ਸਹੀ ਬੁਖ਼ਾਰੀ, ਹਦੀਸ: 3886)
İsra' 17:2
ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਸੀ ਅਤੇ ਉਸ ਨੂੰ ਬਨੀ-ਇਸਰਾਈਲ ਲਈ ਮਾਰਗ ਦਰਸ਼ਕ ਬਣਾਇਆ ਅਤੇ ਕਿਹਾ ਸੀ ਕਿ ਤੁਸੀਂ ਛੁੱਟ ਮੈਥੋਂ ਹੋਰ ਕਿਸੇ ਨੂੰ ਆਪਣਾ ਵਕੀਲ (ਕਾਰਜ-ਸਾਧਕ) ਨਾ ਠਹਿਰਾਓ।
İsra' 17:3
(ਹੇ ਲੋਕੋ!) ਤੁਸੀਂ ਸਾਰੇ ਹੀ ਉਹਨਾਂ ਲੋਕਾਂ ਦੀ ਨਸਲ ’ਚੋਂ ਹੋ ਜਿਨ੍ਹਾਂ ਨੂੰ ਅਸੀਂ ਨੂਹ ਦੇ ਨਾਲ (ਬੇੜੀ ’ਤੇ) ਸਵਾਰ ਕੀਤਾ ਸੀ। ਬੇਸ਼ੱਕ ਉਹ (ਨੂਹ, ਅੱਲਾਹ ਦਾ) ਧੰਨਵਾਦੀ ਬੰਦਾ ਸੀ।
İsra' 17:4
ਅਸੀਂ ਬਨੀ-ਇਸਰਾਈਲ ਨੂੰ ਉਹਨਾਂ ਦੀ ਕਿਤਾਬ (ਤੌਰੈਤ) ਵਿਚ ਸਾਫ਼-ਸਾਫ਼ ਸੁਚੇਤ ਕਰ ਦਿੱਤਾ ਸੀ ਕਿ ਤੁਸੀਂ ਧਰਤੀ ’ਤੇ ਦੋ ਵਾਰੀ ਫ਼ਸਾਦ ਕਰੋਗੇ ਤੇ ਵੱਡੀ ਸਰਕਸ਼ੀ ਕਰੋਗੇ।
İsra' 17:5
ਜਦੋਂ ਦੋਵਾਂ ਵਾਅਦਿਆਂ ਵਿੱਚੋਂ ਪਹਿਲੇ ਵਾਅਦੇ ਦਾ ਸਮਾਂ ਆਇਆ ਤਾਂ (ਹੇ ਬਨੀ ਇਸਰਾਈਲੀਓ!) ਅਸੀਂ ਤੁਹਾਡੇ ’ਤੇ ਬਹੁਤ ਹੀ ਲੜਾਕੂ ਬੰਦੇ ਭੇਜੇ ਉਹ ਸ਼ਹਿਰਾਂ ਵਿਚ ਫ਼ਸਾਦ ਫੈਲਾਉਣ ਲਈ ਹਰ ਪਾਸੇ ਫੈਲ ਗਏ। ਇਹ ਇਕ ਵਚਨ ਸੀ ਜਿਹੜਾ ਪੂਰਾ ਹੋਣਾ ਹੀ ਸੀ।
İsra' 17:6
ਫੇਰ ਅਸੀਂ ਉਹਨਾਂ (ਲੜਾਕੂਆਂ) ’ਤੇ ਤੁਹਾਨੂੰ ਜਿੱਤ ਦੇ ਕੇ ਤੁਹਾਡੇ ਦਿਨ ਫੇਰ ਦਿੱਤੇ ਅਤੇ ਧੰਨ ਦੌਲਤ ਅਤੇ ਔਲਾਦ ਨਾਲ ਤੁਹਾਡੀ ਮਦਦ ਕੀਤੀ ਅਤੇ ਤੁਹਾਡੀ ਸੰਖਿਆ ਵਿਚ ਵੀ ਵਾਧਾ ਕੀਤਾ।
İsra' 17:7
ਜੇ ਤੁਸੀਂ ਭਲਾਈ ਕਰੋਗੇ ਤਾਂ ਆਪਣੇ ਲਈ ਹੀ ਕਰੋਗੇ ਜੇ ਬੁਰਾਈ ਕਰੋਗੇ ਤਾਂ ਉਹ ਵੀ ਆਪਣੇ ਲਈ ਹੀ ਹੋਵੇਗੀ ਫੇਰ ਜਦੋਂ ਦੂਜੇ ਵਾਅਦੇ ਦਾ ਸਮਾਂ ਆਇਆ (ਤਾਂ ਇਕ ਦੂਜੀ ਕੌਮ ਤੁਹਾਡੇ ’ਤੇ ਭਾਰੂ ਹੋ ਗਈ), ਤਾਂ ਜੋ ਉਹ (ਮਾਰ ਮਾਰ ਕੇ) ਤੁਹਾਡੇ ਚਿਹਰਿਆਂ ਨੂੰ ਵਿਗਾੜ ਸੁੱਟਣ ਅਤੇ ਮਸੀਤ (ਬੈਤੁਲ ਮੁਕੱਦਸ) ਵਿਚ ਦਾਖ਼ਲ ਹੋ ਜਾਣ, ਜਿਵੇਂ ਇਸ ਵਿਚ ਪਹਿਲੀ ਵਾਰ ਦਾਖ਼ਲ ਹੋਏ ਸਨ, ਤਾਂ ਜੋ ਜਿਸ ’ਤੇ ਵੀ ਉਨ੍ਹਾਂ ਦਾ ਜ਼ੌਰ ਚੱਲੇ, ਉਸ ਨੂੰ ਉੱਕਾ ਹੀ ਬਰਬਾਦ ਕਰ ਦੇਣ।
İsra' 17:8
ਹੋ ਸਕਦਾ ਹੈ ਕਿ ਤੁਹਾਡਾ ਰੱਬ ਤੁਹਾਡੇ ’ਤੇ ਰਹਿਮ ਕਰੇ। ਹਾਂ! ਜੇ ਤੁਸੀਂ ਫੇਰ ਉਹੀਓ ਚੱਜ ਕਰਨ ਲੱਗ ਪਏ ਤਾਂ ਅਸੀਂ ਵੀ ਪਹਿਲਾਂ ਵਾਂਗ ਹੀ ਕਰਾਂਗੇ। ਅਸੀਂ ਨਰਕ ਨੂੰ ਇਕ ਕੈਦ ਖ਼ਾਨਾ ਬਣਾ ਛੱਡਿਆ ਹੈ।
İsra' 17:9
ਹਕੀਕਤ ਵਿਚ ਇਹ .ਕੁਰਆਨ ਉਹ ਰਾਹ ਵਿਖਾਉਂਦਾ ਹੈ ਜਿਹੜਾ ਬਹੁਤ ਹੀ ਸਿੱਧਾ ਹੈ ਅਤੇ ਉਨ੍ਹਾਂ ਈਮਾਨ ਵਾਲਿਆਂ ਨੂੰ ਜਿਹੜੇ ਨੇਕ ਕੰਮ ਕਰਦੇ ਹਨ, ਇਸ ਗੱਲ ਦੀ ਖ਼ੁਸ਼ਖ਼ਬਰੀ ਦਿੰਦਾ ਹੈ ਕਿ ਉਹਨਾਂ ਲਈ ਬਹੁਤ ਹੀ ਵੱਡਾ ਅਜਰ (ਬਦਲਾ) ਹੈ।
İsra' 17:10
ਅਤੇ ਜਿਹੜੇ ਲੋਕ ਆਖ਼ਿਰਤ ’ਤੇ ਯਕੀਨ ਨਹੀਂ ਰੱਖਦੇ ਉਹਨਾਂ ਲਈ ਦਰਦਨਾਕ ਅਜ਼ਾਬ ਤਿਆਰ ਕੀਤਾ ਗਿਆ ਹੈ।
İsra' 17:11
ਮਨੁੱਖ (ਆਪਣੇ ਲਈ) ਬੁਰਾਈ ਦੀ ਦੁਆਵਾਂ ਇਸ ਤਰ੍ਹਾਂ ਮੰਗਦਾ ਹੈ ਜਿਵੇਂ ਉਸ ਦੀ ਭਲਾਈ ਦੀ ਦੁਆ ਹੋਵੇ। ਮਨੁੱਖ (ਸੁਭਾ ਵਜੋਂ) ਬਹੁਤ ਹੀ ਕਾਹਲਾ ਹੈ।
İsra' 17:12
ਅਸੀਂ ਰਾਤ ਤੇ ਦਿਨ ਨੂੰ (ਕੁਦਰਤ ਦੀਆਂ) ਦੋ ਨਿਸ਼ਾਨੀਆਂ ਵਜੋਂ ਬਣਾਇਆ ਹੈ, ਰਾਤ ਦੀ ਨਿਸ਼ਾਨੀ (ਚੰਨ) ਨੂੰ ਤਾਂ ਅਸੀਂ ਬੇ-ਨੂਰ ਕਰ ਦਿੱਤਾ ਤੇ ਦਿਨ ਦੀ ਨਿਸ਼ਾਨੀ (ਸੂਰਜ) ਨੂੰ ਰੁਸ਼ਨਾ ਦਿਤਾ ਤਾਂ ਜੋ ਤੁਸੀਂ ਆਪਣੇ ਰੱਬ ਦਾ ਫ਼ਜ਼ਲ (ਰੋਟੀ ਰੋਜ਼ੀ) ਦੀ ਭਾਲ ਕਰ ਸਕੋ ਅਤੇ ਇਸ ਲਈ ਵੀ ਕਿ ਵਰ੍ਹਿਆਂ (’ਤੇ ਮਹੀਨਿਆਂ) ਦਾ ਹਿਸਾਬ ਜਾਣ ਸਕੋ। ਅਸੀਂ ਹਰੇਕ ਚੀਜ਼ ਦੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ।
İsra' 17:13
ਅਸੀਂ ਹਰੇਕ ਮਨੁੱਖ ਦੀ ਕਰਮ-ਪਤਰੀ ਨੂੰ ਉਸ ਦੀ ਗਰਦਨ ਵਿਚ ਪਾ ਛੱਡਿਆ ਹੈ ਅਤੇ ਕਿਆਮਤ ਦਿਹਾੜੇ ਅਸੀਂ ਉਸ ਦੇ ਸਾਹਮਣੇ ਇਕ ਕਿਤਾਬ ਪੇਸ਼ ਕਰਾਂਗੇ[2] ਜਿਸ ਨੂੰ ਉਹ ਆਪਣੇ ਸਾਹਮਣੇ ਖੁੱਲ੍ਹੀ ਵੇਖੇਗਾ।
———
[2] ਇਹ ਕਰਮ ਉਹ ਹੋਣਗੇ ਜਿਹੜੇ ਮਨੁੱਖ ਸੰਸਾਰ ਵਿਚ ਕਰਕੇ ਗਿਆ ਹੈ ਚੰਗੇ ਜਾਂ ਭੈੜੇ ਦੋਵੇਂ ਤਰ੍ਹਾਂ ਦੇ ਕਰਮ ਮਨੁੱਖ ਅੱਗੇ ਰੱਖੇ ਜਾਣਗੇ ਅਤੇ ਉਹਨਾਂ ਦੀ ਰੌਸ਼ਨੀ ਵਿਚ ਉਸ ਦੇ ਜੰਨਤ ਜਾਂ ਨਰਕ ਵਿਚ ਜਾਣ ਦਾ ਫ਼ੈਸਲਾ ਕੀਤਾ ਜਾਵੇਗਾ। ਸੋ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਮਨੁੱਖ ਸੰਸਾਰ ਵਿਚ ਵੱਧ ਤੋਂ ਵੱਧ ਚੰਗੇ ਕਰਮ ਕਰੇ ਨਬੀ (ਸ:) ਨੇ ਫ਼ਰਮਾਇਆ : 1਼ ਨਿੱਤ ਰੋਜ ਪੰਜ ਵੇਲੇ ਦੀਆਂ ਨਮਾਜ਼ਾਂ ਉਹਨਾਂ ਦੇ ਸਮਾਂ ਹੋਣ ’ਤੇ ਅਦਾ ਕਰਨੀਆਂ। 2਼ ਮਾਪਿਆਂ ਨਾਲ ਨੇਕੀ ਵਾਲਾ ਵਰਤਾਓ ਅਤੇ ਉਹਨਾਂ ਦੀ ਆਗਿਆ ਦਾ ਪਾਲਣ ਕਰਨਾ। 3਼ ਅੱਲਾਹ ਦੀ ਰਾਹ ਵਿਚ ਜਿਹਾਦ ਕਰਨਾ, ਨੇਕੀ ਵਾਲੇ ਕਰਮ ਹਨ। (ਸਹੀ ਬੁਖ਼ਾਰੀ, ਹਦੀਸ: 7534)
İsra' 17:14
ਆਖਿਆ ਜਾਵੇਗਾ ਕਿ ਤੂੰ ਆਪ ਹੀ ਆਪਣੀ (ਕਰਮਾਂ ਵਾਲੀ) ਕਿਤਾਬ ਪੜ੍ਹ ਲੈ, ਅੱਜ ਤੂੰ ਆਪ ਹੀ ਆਪਣਾ ਹਿਸਾਬ ਲੈਣ ਲਈ ਬਥੇਰਾ ਹੈ।
İsra' 17:15
ਜਿਹੜਾ ਕੋਈ ਸਿੱਧੀ ਰਾਹ ਪ੍ਰਾਪਤ ਕਰਦਾ ਹੈ ਤਾਂ ਉਸ ਦਾ ਲਾਭ ਉਸੇ ਨੂੰ ਹੀ ਹੁੰਦਾ ਹੈ ਅਤੇ ਜਿਹੜਾ ਰਾਹੋਂ ਭੱਟਕ ਜਾਵੇ ਤਾਂ ਉਹ ਆਪਣੇ ਆਪ ਨੂੰ ਹੀ ਕੁਰਾਹੇ ਪਾਉਂਦਾ ਹੈ। (ਕਿਆਮਤ ਦਿਹਾੜੇ) ਕੋਈ ਭਾਰ ਚੁੱਕਣ ਵਾਲਾ ਕਿਸੇ ਦੂਜੀ ਦਾ ਭਾਰ ਨਹੀਂ ਚੁੱਕੇਗਾ। ਅਸੀਂ ਉਸ ਸਮੇਂ ਤਕ ਕਿਸੇ (ਕੌਮ) ਨੂੰ ਅਜ਼ਾਬ ਨਹੀਂ ਦਿੰਦੇ ਜਦੋਂ ਤਕ ਕੋਈ ਰਸੂਲ ਨਾ ਭੇਜ ਦਈਏ।
İsra' 17:16
ਜਦੋਂ ਅਸੀਂ ਕਿਸੇ ਬਸਤੀ ਨੂੰ ਬਰਬਾਦ ਕਰਨਾ ਚਾਹੁੰਦੇ ਹਾਂ ਤਾਂ ਉੱਥੇ ਦੇ ਖ਼ੁਸ਼ਹਾਲ ਲੋਕਾਂ ਨੂੰ ਆਦੇਸ਼ ਦਿੰਦੇ ਹਾਂ ਅਤੇ ਉਹ ਉਸ ਬਸਤੀ ਵਿਚ (ਖੁੱਲ੍ਹੇ ਤੌਰ ’ਤੇ) ਨਾ-ਫ਼ਰਮਾਨੀਆਂ ਕਰਨ ਲੱਗ ਪੈਂਦੇ ਹਨ ਅਤੇ ਇੰਜ ਉਸ (ਬਸਤੀ ਵਾਲਿਆਂ) ’ਤੇ ਅਜ਼ਾਬ ਦਾ ਆਉਣਾ ਢੁੱਕ ਜਾਂਦਾ ਹੈ ਅਤੇ ਫੇਰ ਅਸੀਂ ਉਸ (ਬਸਤੀ) ਨੂੰ ਉਜਾੜ ਕੇ ਰੱਖ ਦਿੰਦੇ ਹਾਂ।
İsra' 17:17
ਅਸਾਂ ਨੂਹ ਤੋਂ ਮਗਰੋਂ ਕਿੰਨੀਆਂ ਹੀ ਕੌਮਾਂ ਹਲਾਕ ਕੀਤੀਆਂ ਹਨ। (ਹੇ ਨਬੀ) ਤੇਰਾ ਰੱਬ ਆਪਣੇ ਬੰਦਿਆਂ ਦੇ ਅਪਰਾਧਾਂ ਤੋਂ ਭਲੀ-ਭਾਂਤ ਜਾਣੂ ਹੈ, ਉਹ ਸਭ ਕੁੱਝ ਵੇਖਣ ਵਾਲਾ ਹੈ।
İsra' 17:18
ਜਿਹੜਾ ਕੋਈ ਛੇਤੀ ਮਿਲਣ ਵਾਲਾ (ਸੰਸਾਰ) ਚਾਹੁੰਦਾ ਹੈ ਤਾਂ ਅਸੀਂ ਇਸੇ ਸੰਸਾਰ ਵਿਚ ਜਿਸ ਦੇ ਲਈ ਚਾਹੁੰਦੇ ਹਾਂ ਅਤੇ ਜਿੱਨਾ ਚਾਹੁੰਦੇ ਹਾਂ ਛੇਤੀ ਹੀ ਬਖ਼ਸ਼ ਦਿੰਦੇ ਹਾਂ, ਫੇਰ ਉਸ ਲਈ ਨਰਕ ਵਿਚ ਜਾਣਾ ਲਾਜ਼ਮੀ ਹੋ ਜਾਂਦਾ ਹੈ ਉਹ ਇਸ ਵਿਚ ਰੁਸਵਾਈ ਨਾਲ ਧੱਕੇ ਖਾਂਦਾ ਹੋਇਆ ਦਾਖ਼ਲ ਹੋਵੇਗਾ।
İsra' 17:19
ਅਤੇ ਜਿਹੜਾ ਆਖ਼ਿਰਤ ਚਾਹੁੰਦਾ ਹੈ ਅਤੇ ਉਸ ਦੇ ਲਈ ਪੂਰੇ ਜਤਨ ਵੀ ਕਰਦਾ ਹੈ ਜਦ ਕਿ ਉਹ ਈਮਾਨ ਵਾਲਾ ਵੀ ਹੈ, ਇਹੋ ਉਹ ਲੋਕ ਹਨ ਜਿਨ੍ਹਾਂ ਦੇ ਜਤਨਾਂ ਦੀ ਕਦਰ ਕੀਤੀ ਜਾਵੇਗੀ।
İsra' 17:20
(ਹੇ ਨਬੀ! ਸੰਸਾਰ ਵਿਚ) ਅਸੀਂ ਹਰੇਕ ਨੂੰ ਤੇਰੇ ਰੱਬ ਦੀਆਂ ਬਖ਼ਸ਼ਿਸ਼ਾਂ ਨਾਲ ਨਿਵਾਜ਼ਦੇ ਹਾਂ, ਉਹਨਾਂ (ਇਨਕਾਰੀਆਂ) ਨੂੰ ਵੀ (ਨਿਵਾਜ਼ਦੇ ਹਾਂ) ਅਤੇ ਉਹਨਾਂ (ਈਮਾਨ ਵਾਲਿਆਂ) ਨੂੰ ਵੀ। ਤੇਰੇ ਰੱਬ ਦੀਆਂ ਬਖ਼ਸ਼ਿਸ਼ਾਂ ਨੂੰ ਕੋਈ ਰੋਕ ਨਹੀਂ ਸਕਦਾ।
İsra' 17:21
ਵੇਖੋ ਅਸੀਂ ਇਹਨਾਂ ਵਿੱਚੋਂ ਇਕ ਨੂੰ ਦੂਜੇ ’ਤੇ ਕਿੱਦਾਂ ਵਡਿਆਈ ਦੇ ਛੱਡੀ ਹੈ ਅਤੇ ਪ੍ਰਲੋਕ ਤਾਂ ਦਰਜਿਆਂ ਵਿਚ ਹੋਰ ਵੀ ਵਧੀ ਹੋਈ ਹੈ ਅਤੇ ਉਹ ਵਡਿਆਈ ਦੇਣ ਵਿਚ ਵੀ ਕਈ ਗੁਣਾ ਵਧੀ ਹੋਈ ਹੈ।
İsra' 17:22
(ਹੇ ਨਬੀ!) ਤੁਸੀਂ ਅੱਲਾਹ ਦੇ ਨਾਲ ਕੋਈ ਹੋਰ ਇਸ਼ਟ ਨਾ ਬਣਾਓ ਨਹੀਂ ਤਾਂ ਤੁਸੀਂ ਵੀ ਭੰਢੇ ਹੋਏ ਤੇ ਬੇਆਸਰਾ ਹੋਕੇ ਬੈਠੇ ਰਹਿ ਜਾਓਗੇ।
İsra' 17:23
ਤੁਹਾਡਾ ਰੱਬ ਹੁਕਮ ਦੇ ਚੁਕਿਆ ਹੈ ਕਿ ਤੁਸੀਂ ਉਸ (ਅੱਲਾਹ) ਤੋਂ ਛੁੱਟ ਕਿਸੇ ਹੋਰ ਦੀ ਬੰਦਗੀ ਨਾ ਕਰੋ ਅਤੇ ਮਾਪਿਆਂ ਨਾਲ ਸੋਹਣਾ ਵਿਹਾਰ ਕਰੋ। ਜੇ ਤੁਹਾਡੇ ਸਾਹਮਣੇ ਇਹਨਾਂ ਦੋਵਾਂ (ਮਾਂ-ਪਿਓ) ਵਿੱਚੋਂ ਇਕ ਜਾਂ ਦੋਵੇਂ ਬਿਰਧ-ਅਵਸਥਾ ਵਿਚ ਪਹੁੰਚ ਜਾਣ ਤਾਂ ਉਹਨਾਂ ਦੇ ਅੱਗੇ ਉਫ਼ ਤਕ ਨਾ ਕਰੋ (ਭਾਵ ਸੀ ਤਕ ਨਾ ਵੱਟੋ) ਅਤੇ ਨਾ ਹੀ ਉਹਨਾਂ ਨੂੰ (ਉੱਤਰ ਵਿਚ) ਝਿੜਕੀਆਂ ਦਿਓ ਸਗੋਂ ਉਹਨਾਂ ਨਾਲ ਨਰਮਾਈ (ਭਾਵ ਸਤਿਕਾਰ) ਨਾਲ ਹੀ ਗੱਲ ਬਾਤ ਕਰੋ।
İsra' 17:24
ਮਿਹਰਾਂ ਤੇ ਨਿਮਰਤਾ ਸਹਿਤ ਉਹਨਾਂ ਦੇ ਸਾਮ੍ਹਣੇ ਆਪਣੇ ਮੋਢਿਆਂ ਨੂੰ ਝੁਕਾ ਕੇ ਰੱਖੋ ਅਤੇ ਦੁਆ ਕਰਿਆ ਕਰੋ ਕਿ ਹੇ ਮੇਰੇ ਰੱਬਾ! ਇਹਨਾਂ (ਮੇਰੇ ਮਾਂ-ਬਾਪ) ’ਤੇ ਮਿਹਰਾਂ ਫ਼ਰਮਾ ਜਿਸ ਤਰ੍ਹਾਂ (ਮਿਹਰ ਮੁਹੱਬਤ ਨਾਲ) ਉਨ੍ਹਾਂ ਨੇ ਬਚਪਣ ਵਿਚ ਮੇਰੀ ਪਰਵਰਿਸ਼ ਕੀਤੀ ਹੈ ।
İsra' 17:25
ਜੋ ਕੁੱਝ ਵੀ ਤੁਹਾਡੇ ਦਿਲਾਂ ਵਿਚ ਹੈ ਤੁਹਾਡਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ। ਜੇ ਤੁਸੀਂ ਨੇਕ ਬਣ ਗਏ ਹੋ ਤਾਂ ਉਹ ਆਪਣੇ ਵੱਲ ਪਰਤ ਆਉਣ ਵਾਲਿਆਂ ਲਈ ਅਤਿ ਬਖ਼ਸ਼ਣਹਾਰ ਹੈ।
İsra' 17:26
ਰਿਸ਼ਤੇਦਾਰਾਂ, ਮਸਕੀਨਾਂ ਅਤੇ ਮੁਸਾਫ਼ਿਰਾਂ [3] ਦਾ ਹੱਕ ਅਦਾ ਕਰੋ ਅਤੇ ਫਜ਼ੂਲ ਖ਼ਰਚੀ ਨਾਲ ਆਪਣਾ ਮਾਲ ਨਾ ਉਡਾਓ। [4]
———
[3] ਇਸ ਵਿਚ ਸੋਹਣੇ ਵਰਤਾਵੇ ਦੀ ਸਿੱਖਿਆ ਦਿੱਤੀ ਗਈ ਹੈ। (ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 83/2)
[4] ਭਾਵ ਖ਼ਰਚ ਕਰਦੇ ਹੋਏ ਵਿਚਕਾਰ ਵਾਲੀ ਰਾਹ ਨੂੰ ਹੀ ਅਪਣਾਉਣਾ ਚਾਹੀਦਾ ਹੈ ਭਾਵ ਨਾ ਹੀ ਫਾਲਤੂ ਖ਼ਰਚ ਕਰਨਾ ਚਾਹੀਦਾ ਹੈ ਅਤੇ ਨਾ ਹੀ ਕੰਜੂਸੀ ਕਰਨੀ ਚਾਹੀਦੀ ਹੈ ਅਤੇ ਨਾ ਹੀ ਅੱਲਾਹ ਅਤੇ ਰਸੂਲ ਦੀ ਵਿਰੋਧਤਾ ਵਿਚ ਖ਼ਰਚ ਕਰਨਾ ਚਾਹੀਦਾ ਹੈ।
İsra' 17:27
ਫ਼ਜ਼ੂਲ (ਲੋੜ ਤੋਂ ਵੱਧ) ਖ਼ਰਚ ਕਰਨ ਵਾਲੇ ਸ਼ੈਤਾਨ ਦੇ ਭਰਾ ਹਨ ਅਤੇ ਸ਼ੈਤਾਨ ਆਪਣੇ ਰੱਬ ਦਾ ਨਾ-ਸ਼ੁਕਰਾ ਹੈ।
İsra' 17:28
ਜੇ ਤੁਹਾਨੂੰ ਉਹਨਾਂ (ਲੋੜਵੰਦਾਂ ਦੇ ਸਵਾਲਾਂ) ਤੋਂ ਇਸ ਕਰਕੇ ਕੰਨੀ ਕਤਰਾਉਣੀ ਪਵੇ ਕਿ ਹਾਲੇ ਤੁਸੀਂ ਆਪ ਹੀ ਅੱਲਾਹ ਦੀ ਮਿਹਰਾਂ ਦੀ ਭਾਲ ਕਰ ਰਹੇ ਹੋ (ਭਾਵ ਕੁਝ ਦੇ ਨਹੀਂ ਸਕਦੇ) ਤਾਂ ਨਰਮਾਈ ਨਾਲ ਜਵਾਬ ਦਿਓ।
İsra' 17:29
ਨਾ ਹੀ ਤੁਸੀਂ ਆਪਣਾ ਹੱਥ ਗਰਦਨ ਨਾਲ ਬੰਨ੍ਹੀਂ ਰੱਖੋ (ਕਿ ਕੰਜੂਸੀ ਕਰੋ) ਅਤੇ ਨਾ ਹੀ ਉਸ ਨੂੰ ਉੱਕਾ ਹੀ ਖੁੱਲ੍ਹਾ ਛੱਡ ਦਿਓ (ਕਿ ਫਜ਼ੂਲ ਖ਼ਰਚੀ ਹੋਵੇ) ਕਿ ਭੰਡੀ ਕਰਵਾ ਕੇ ਤੇ ਬੇਬਸ ਹੋਕੇ ਬੈਠੇ ਰਹਿ ਜਾਓ।
İsra' 17:30
ਬੇਸ਼ੱਕ ਤੇਰਾ ਰੱਬ ਜਿਸ ਲਈ ਚਾਹੁੰਦਾ ਹੈ ਉਸ ਲਈ ਖੁੱਲ੍ਹੀ-ਡੁੱਲ੍ਹੀ ਰੋਜ਼ੀ ਦਿੰਦਾ ਹੈ ਅਤੇ (ਜੇ ਚਾਹੇ) ਤੰਗ ਵੀ ਕਰ ਦਿੰਦਾ ਹੈ। ਬੇਸ਼ੱਕ ਉਹ ਆਪਣੇ ਬੰਦਿਆਂ (ਦੇ ਹਾਲਾਂ) ਤੋਂ ਭਲੀ-ਭਾਂਤ ਜਾਣੂ ਹੈ ਅਤੇ ਚੰਗੀ ਤਰ੍ਹਾਂ ਵੇਖ ਰਿਹਾ ਹੈ।
İsra' 17:31
ਤੁਸੀਂ ਗ਼ਰੀਬੀ ਦੇ ਡਰ ਤੋਂ ਆਪਣੀ ਔਲਾਦ ਦੀ ਹੱਤਿਆ ਨਾ ਕਰੋ, ਅਸੀਂ ਉਹਨਾਂ ਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਤੁਹਾਨੂੰ ਵੀ। ਬੇਸ਼ੱਕ ਉਹਨਾਂ (ਔਲਾਦ) ਦਾ ਕਤਲ ਮਹਾ ਪਾਪ ਹੈ।
İsra' 17:32
(ਖ਼ਬਰਦਾਰ) ਜ਼ਨਾ ਦੇ ਨੇੜੇ ਵੀ ਨਾ ਜਾਓ, ਬੇਸ਼ੱਕ ਇਹ ਬਹੁਤ ਹੀ ਵੱਡੀ ਅਸ਼ਲੀਲਤਾ ਹੈ ਅਤੇ ਭੈੜੀ ਰਾਹ ਹੈ।
İsra' 17:33
ਤੁਸੀਂ ਉਸ ਜਾਨ ਨੂੰ, ਛੁੱਟ ਹੱਕ ਤੋਂ, ਕਤਲ ਨਾ ਕਰੋ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ। ਜਿਹੜਾ ਵਿਅਕਤੀ ਨਿਰਦੋਸ਼ ਮਾਰਿਆ ਜਾਵੇਗਾ ਅਸੀਂ ਉਸ ਦੇ ਵਾਰਸਾਂ ਨੂੰ (ਬਦਲਾ ਲੈਣ ਦਾ) ਹੱਕ ਦਿੱਤਾ ਹੈ। ਸੋ ਉਹ ਕਤਲ ਦਾ ਬਦਲਾ ਲੈਣ ਵਿਚ ਹੱਦੋਂ ਨਾ ਟੱਪੇ। ਹਾਂ! (ਬਦਲਾ ਲੈਣ ਵਿਚ) ਉਸ ਦੀ ਮਦਦ ਕੀਤੀ ਗਈ ਹੈ।
İsra' 17:34
ਤੁਸੀਂ ਯਤੀਮ ਦੇ ਮਾਲ ਦੇ ਨੇੜੇ ਵੀ ਨਾ ਜਾਓ (ਭਾਵ ਉਸ ਵਿੱਚੋਂ ਖ਼ਰਚ ਨਾ ਕਰੋ) ਪਰ ਸੁਚੱਜੇ ਢੰਗ ਨਾਲ (ਖ਼ਰਚ ਕਰੋ) ਇੱਥੋਂ ਤੀਕ ਕਿ ਉਹ (ਯਤੀਮ) ਆਪਣੀ ਜਵਾਨੀ ਨੂੰ ਪੁੱਜ ਜਾਵੇ। ਕੀਤੇ ਹੋਏ ਵਚਨਾਂ ਨੂੰ ਨਿਭਾਓ, ਕਿਉਂ ਜੋ ਵਚਨਾਂ ਸੰਬੰਧੀ ਪੁੱਛਿਆ ਜਾਵੇਗਾ।
İsra' 17:35
ਜਦੋਂ ਮਿਣਨ ਲੱਗੋ ਤਾਂ ਮਿਣਤੀ ਪੂਰੀ ਕਰੋ ਅਤੇ ਸਿੱਧੀ ਤੱਕੜੀ ਨਾਲ ਪੂਰਾ ਤੋਲੋ (ਭਾਵ ਡੰਡੀ ਨਾ ਮਾਰੋ) ਇੰਜ ਕਰਨਾ ਹੀ ਠੀਕ ਹੈ ਅਤੇ ਸਿੱਟੇ ਪੱਖੋਂ ਵੀ ਇਹੋ ਠੀਕ ਹੈ।
İsra' 17:36
ਜਿਸ ਗੱਲ ਦਾ ਤੁਹਾਨੂੰ ਗਿਆਨ ਹੀ ਨਾ ਹੋਵੇ ਉਸ ਦੇ ਪਿੱਛੇ ਨਾ ਪਵੋ (ਭਾਵ ਟੋਹ ਵਿਚ ਨਾ ਲੱਗੋ) ਕਿਉਂ ਜੋ ਕੰਨ ਅੱਖ ਅਤੇ ਦਿਲ ਇਹਨਾਂ ਸਭ ਤੋਂ (ਕਿਆਮਤ ਦਿਹਾੜੇ) ਪੁੱਛ-ਗਿੱਛ ਹੋਵੇਗੀ।
İsra' 17:37
ਧਰਤੀ ’ਤੇ ਆਕੜ ਕੇ ਨਾ ਤੁਰੋ। ਤੂੰ ਨਾ ਤਾਂ ਧਰਤੀ ਨੂੰ (ਆਪਣੀ ਚਾਲ ਨਾਲ) ਪਾੜ ਸਕਦਾ ਹੈਂ ਅਤੇ ਨਾ ਹੀ (ਆਕੜ ਨਾਲ) ਪਹਾੜਾਂ ਦੀਆਂ ਉੱਚਾਈਆਂ ਨੂੰ ਪੁੱਜ ਸਕਦਾ ਹੈਂ।
İsra' 17:38
ਇਹ ਸਾਰੇ ਕੰਮ ਅਤੇ ਇਹਨਾਂ ਦੀਆਂ ਬੁਰਾਈਆਂ ਤੁਹਾਡੇ ਰੱਬ ਨੂੰ ਸਖ਼ਤ ਨਾ-ਪਸੰਦ ਹਨ।
İsra' 17:39
ਇਹ ਉਹ ਸਿਆਣਪ ਦੀਆਂ ਗੱਲਾਂ ਹਨ, ਜਿਹੜੀਆਂ ਤੁਹਾਡੇ ਰੱਬ ਨੇ ਤੁਹਾਡੇ ਵੱਲ ਵਹੀ ਰਾਹੀਂ ਨਾਜ਼ਿਲ ਕੀਤੀਆਂ ਹਨ। ਅੱਲਾਹ ਤੋਂ ਛੁੱਟ ਹੋਰ ਕਿਸੇ ਨੂੰ ਇਸ਼ਟ ਨਾ ਬਣਾਓ ਨਹੀਂ ਤਾਂ ਤੁਹਾਡੀ ਭੰਡੀ ਕਰਕੇ ਤੇ ਹਰੇਕ ਭਲਾਈ ਤੋਂ ਵਾਂਝਾ ਕਰਕੇ ਨਰਕ ਵਿਚ ਸੁੱਟ ਦਿੱਤਾ ਜਾਵੇਗਾ।
İsra' 17:40
ਕੀ ਤੁਹਾਡੇ ਰੱਬ ਨੇ ਤੁਹਾਨੂੰ ਪੁੱਤਰਾਂ ਲਈ ਚੁਣ ਲਿਆ ਹੈ ਅਤੇ ਆਪਣੇ ਲਈ ਫ਼ਰਿਸ਼ਤਿਆਂ ਵਿੱਚੋਂ ਧੀਆਂ ਬਣਾ ਲਈਆਂ ਹਨ। ਬੇਸ਼ੱਕ ਤੁਸੀਂ ਬਹੁਤ ਹੀ ਭੈੜੀਆਂ ਗੱਲਾਂ ਕਹਿੰਦੇ ਹੋ।
İsra' 17:41
ਅਸੀਂ ਤਾਂ ਇਸ਼ਕੁਰਆਨ ਵਿਚ ਹਰ ਪੱਖੋਂ (ਹਕੀਕਤਾਂ ਦੀ) ਚਰਚਾ ਕੀਤੀ ਹੈ ਤਾਂ ਜੋ ਲੋਕੀ ਸਿੱਖਿਆ ਪ੍ਰਾਪਤ ਕਰਨ, ਪਰ ਇਹ ਚੀਜ਼ ਉਹਨਾਂ (ਕਾਫ਼ਿਰਾਂ) ਦੀ ਨਫ਼ਰਤ ਵਿਚ ਵਾਧਾ ਕਰਦੀ ਹੈ।
İsra' 17:42
(ਹੇ ਨਬੀ!) ਆਖ ਦਿਓ ਕਿ ਜੇ ਉਸ (ਅੱਲਾਹ) ਦੇ ਨਾਲ ਹੋਰ ਵੀ ਇਸ਼ਟ ਹੁੰਦੇ ਜਿਵੇਂ ਕਿ ਇਹ (ਮੁਸ਼ਰਿਕ ਲੋਕ) ਆਖਦੇ ਹਨ ਤਾਂ ਉਹ ਅਰਸ਼ ਦੇ ਮਾਲਿਕ (ਭਾਵ ਅੱਲਾਹ) ਤਕ ਪਹੁੰਚਣ ਵਾਲੀ ਰਾਹ ਦੀ ਜ਼ਰੂਰ ਹੀ ਭਾਲ ਕਰਦੇ।
İsra' 17:43
ਜੋ ਉਹ ਮੁਸ਼ਰਿਕ ਆਖਦੇ ਹਨ ਅੱਲਾਹ ਉਹਨਾਂ (ਸਾਰੀਆਂ ਗੱਲਾਂ ਤੋਂ) ਪਾਕ ਹੈ, ਸਗੋਂ ਉਹਨਾਂ ਤੋਂ ਬਹੁਤ ਉੱਚਾ ਹੈ।
İsra' 17:44
ਸੱਤਾਂ ਅਕਾਸ਼, ਧਰਤੀ ਅਤੇ ਜੋ ਵੀ ਇਹਨਾਂ ਵਿਚਕਾਰ ਵਸਤੂਆਂ ਹਨ ਉਹ ਸਭ ਉਸੇ (ਅੱਲਾਹ) ਦੀ ਵਡਿਆਈ ਬਿਆਨ ਕਰ ਰਹੀਆਂ ਹਨ। ਕੋਈ ਵੀ ਅਜਿਹੀ ਵਸਤੂ ਨਹੀਂ ਜਿਹੜੀ ਉਸਤਤ ਨਾਲ ਉਸ ਦੀ ਤਸਬੀਹ ਨਾ ਕਰਦੀ ਹੋਵੇ ਪਰ ਤੁਸੀਂ ਉਹਨਾਂ ਦੀ ਤਸਬੀਹ ਨੂੰ ਸਮਝ ਨਹੀਂ ਸਕਦੇ ਵਾਸਤਵ ਵਿਚ ਉਹ ਬਹੁਤ ਹੀ ਸਹਿਣਸ਼ੀਲ ਤੇ ਬਖ਼ਸ਼ਣਹਾਰ ਹੈ।
İsra' 17:45
(ਹੇ ਮੁਹੰਮਦ!) ਜਦੋਂ ਤੁਸੀਂ .ਕੁਰਆਨ ਪੜ੍ਹਦੇ ਹੋ ਤਾਂ ਅਸੀਂ ਤੁਹਾਡੇ ਅਤੇ ਉਹਨਾਂ ਵਿਚਕਾਰ ਜਿਹੜੇ ਆਖ਼ਿਰਤ ’ਤੇ ਵਿਸ਼ਵਾਸ ਨਹੀਂ ਰੱਖਦੇ, ਇਕ ਬਰੀਕ ਜਿਹਾ ਪੜਦਾ ਤਾਨ ਦਿੰਦੇ ਹਨ।[5]
———
[5] ਸਈਦ ਬਿਨ ਜਬੀਰ ਰ:ਅ: ਦਾ ਕਹਿਣਾ ਹੈ ਕਿ ਜਦੋਂ ਸੂਰਤ ਲਹਬ ਉੱਤਰੀ ਤਾਂ ਅਬੂ-ਲਹਬ ਦੀ ਪਤਨੀ ਨਬੀ (ਸ:) ਕੋਲ ਆਈ ਜਦੋਂ ਕਿ ਉੱਥੇ ਅਬੂ-ਬਕਰ (ਰ:ਅ:) ਵੀ ਬੈਠੇ ਹੋਏ ਸੀ ਅਬੂ-ਬਕਰ ਨੇ ਆਪ (ਸ:) ਨੂੰ ਕਿਹਾ ਕਿ (ਹੇ ਨਬੀ!) ਤੁਸੀਂ ਪਰਾਂ ਹੋ ਜਾਓ ਉਹ ਅਬੁ ਲਹਬ ਦੀ ਪਤਨੀ ਕੀਤੇ ਤੁਹਾਡੇ ਨਾਲ ਕੋਈ ਅਜਿਹੀ ਗੱਲ ਨਾ ਕਰੇ ਜਿਸ ਤੋਂ ਤੁਹਾਨੂੰ ਤਕਲੀਫ਼ ਹੋਵੇ ਉਹ ਭੈੜੀ ਜ਼ੁਬਾਨ ਵਾਲੀ ਜ਼ਨਾਨੀ ਹੈ। ਨਬੀ (ਸ:) ਨੇ ਫ਼ਰਮਾਇਆ ਮੇਰੇ ਅਤੇ ਉਸ ਦੇ ਵਿਚਾਲੇ ਪੜਦਾ ਪਾ ਦਿੱਤਾ ਜਾਵੇਗਾ ਜਦ ਉਹ ਆਪ (ਸ:) ਨੂੰ ਵੇਖ ਨਾ ਸਕੀ ਉਸ ਨੇ ਅਬੂ-ਬਕਰ ਨੂੰ ਆਖਿਆ ਕਿ ਤੁਹਾਡੇ ਸਾਥੀ ਨੇ ਸਾਡੀ ਬੇਜ਼ਤੀ ਕੀਤੀ ਹੈ ਅਬੂ-ਬਕਰ ਨੇ ਆਖਿਆ ਕਿ ਅੱਲਾਹ ਦੀ ਸੁੰਹ ਉਹ ਸ਼ੇਅਰ ਨਹੀਂ ਕਹਿੰਦਾ ਉਸ ਨੇ ਪੁੱਛਿਆ ਕਿ ਤੂੰ ਇਸ ਦੀ ਪੁਸ਼ਟੀ ਕਰਦਾ ਹੈ ? ਫੇਰ ਉਹ ਉਥਿਓਂ ਚੱਲੀ ਗਈ। ਅਬੂ-ਬਕਰ ਨੇ ਅਰਜ਼ ਕੀਤਾ ਹੇ ਅੱਲਾਹ ਦੇ ਰਸੂਲ! ਕੀ ਉਸ ਨੇ ਤੁਹਾਨੂੰ ਨਹੀਂ ਵੇਖਿਆ? ਨਬੀ (ਸ:) ਨੇ ਫ਼ਰਮਾਇਆ, ਨਹੀਂ। ਉਹ ਦੇ ਜਾਣ ਤਕ ਇਕ ਫ਼ਰਿਸ਼ਤਾ ਮੇਰੇ ਤੇ ਉਸ ਦੇ ਵਿਚਾਲੇ ਖੜ੍ਹਾ ਸੀ ਅਤੇ ਉਸ ਨੇ ਮੈਨੂੰ ਆਪਣੀ ਓਟ ਵਿਚ ਲਿਆ ਹੋਇਆ ਸੀ। (ਤਫ਼ਸੀਰ ਕੁਰਤਬੀ 269/10 ਮੁਸਨਦ ਅਬੂ-ਯਾਅਲੀ 54/1)
İsra' 17:46
ਉਹਨਾਂ ਦੇ ਮਨਾਂ ’ਤੇ ਅਸੀਂ ਅਜਿਹੇ ਗ਼ਲਾਫ਼ ਚਾੜ੍ਹ ਦਿੰਦੇ ਹਾਂ ਕਿ ਉਹ ਕੁੱਝ ਵੀ ਨਾ-ਸਮਝ ਸਕਣ [6] ਅਤੇ ਉਹਨਾਂ ਦੇ ਕੰਨਾ ’ਤੇ ਡਾਟ ਲਾ ਦਿੰਦੇ ਹਾਂ (ਕਿ ਉਹ ਸੁਣ ਨਾ ਸਕਣ)। ਜਦੋਂ ਤੁਸੀਂ .ਕੁਰਆਨ ਵਿਚ ਆਪਣੇ ਇੱਕੋਂ ਰੱਬ ਦੀ ਚਰਚਾ ਕਰਦੇ ਹੋ ਤਾਂ ਉਹ ਘ੍ਰਿਣਾ ਨਾਲ ਪਿੱਠ ਫੇਰ ਕੇ ਭੱਜ ਜਾਂਦੇ ਹਨ।
———
[6] ਇਸ ਤੋਂ ਭਾਵ ਮਿਅਰਾਜ ਦੀ ਘਟਨਾ ਹੈ ਜਿਸ ਦੀ ਵਿਸਥਾਰ ਨਾਲ ਚਰਚਾ ਸੂਰਤ ਨਜਮ ਦੇ ਆਰੰਭ ਵਿਚ ਆਵੇਗੀ।
İsra' 17:47
ਹੇ ਨਬੀ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ (ਕਾਫ਼ਿਰ) .ਕੁਰਆਨ ਕਿਉਂ ਸੁਣਦੇ ਹਨ। ਅਸੀਂ ਇਹ ਵੀ ਜਾਣਦੇ ਹਾਂ ਜਦੋਂ ਉਹ ਕੰਨ ਲਾ ਕੇ ਤੁਹਾਡੀਆਂ ਗੱਲਾਂ ਸੁਣਦੇ ਹਨ ਅਤੇ ਜਦੋਂ ਉਹ (ਤੁਹਾਡੇ ਵਿਰੋਧ) ਕਾਨਾਫੂਸੀਆਂ ਕਰਦੇ ਹਨ ਅਤੇ ਜਦੋਂ ਉਹ ਜ਼ਾਲਮ (ਲੋਕਾਂ) ਨੂੰ ਆਖਦੇ ਹਨ ਕਿ ਤੁਸੀਂ ਇਸ ਵਿਅਕਤੀ ਦੇ ਪਿੱਛੇ ਨਾ ਲੱਗੋ, ਉਸ ਉੱਤੇ ਤਾਂ ਜਾਦੂ ਕੀਤਾ ਹੋਇਆ ਹੈ
İsra' 17:48
(ਹੇ ਮੁਹੰਮਦ!) ਵੇਖੋ ਤਾਂ ਉਹ ਤੁਹਾਡੇ ਲਈ ਕਿਹੋ ਜਹੀਆਂ ਮਿਸਾਲਾਂ ਦੇ ਰਹੇ ਹਨ। ਉਹ ਤਾਂ ਭਟਕੇ ਹੋਏ ਲੋਕ ਹਨ, ਹੁਣ ਸਿੱਧੇ ਰਾਹ ਤੁਰਨਾਂ ਉਹਨਾਂ ਦੇ ਵੱਸ ਵਿਚ ਨਹੀਂ।
İsra' 17:49
ਉਹ ਕਹਿੰਦੇ ਹਨ ਕਿ ਜਦੋਂ ਅਸੀਂ ਹੱਡੀਆਂ ਅਤੇ ਚੂਰਾ-ਚੂਰਾ ਹੋ ਜਾਵਾਂਗੇ ਤਾਂ ਕੀ ਨਵੇਂ ਸਿਰਿਓਂ ਪੈਦਾ ਕਰਕੇ ਫੇਰ ਖੜੇ ਕੀਤੇ ਜਾਵਾਂਗੇ ?
İsra' 17:50
(ਹੇ ਨਬੀ!) ਤੁਸੀਂ ਆਖੋ ਕਿ ਭਾਵੇਂ ਤੁਸੀਂ ਪੱਥਰ ਬਣ ਜਾਓ ਜਾ ਲੋਹਾ (ਮੁੜ ਪੈਦਾ ਕੀਤੇ) ਜਾਵੋਗੇ।
İsra' 17:51
ਜਾਂ ਹੋਰ ਕੋਈ ਅਜਿਹੀ ਚੀਜ਼ ਜਿਹੜੀ ਤੁਹਾਡੀ ਸੋਚ ਅਨੁਸਾਰ ਬਹੁਤ ਹੀ ਕਰੜੀ ਹੋਵੇ (ਤਾਂ ਵੀ ਮੁੜ ਪੈਦਾ ਕੀਤੇ ਜਾਓਗੇ)। ਜੇ ਉਹ ਪੁੱਛਣ ਕਿ ਉਹ ਕੌਣ ਹੈ ਜਿਹੜਾ ਸਾਨੂੰ ਮੁੜ ਸੁਰਜੀਤ ਕਰੇਗਾ ਤਾਂ ਜਵਾਬ ਦਿਓ ਕਿ ਉਹੀਓ ਅੱਲਾਹ (ਮੁੜ ਪੈਦਾ ਕਰੇਗਾ) ਜਿਸ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ। ਫੇਰ ਉਹ ਸਿਰ ਹਿਲਾ ਹਿਲਾ ਕੇ ਪੁੱਛਣਗੇ ਕਿ ਇਹ ਕਦੋਂ ਹੋਵੇਗਾ ? ਤੁਸੀਂ (ਹੇ ਨਬੀ!) ਆਖ ਦਿਓ ਕਿ ਅਚਰਜ ਨਹੀਂ ਕਿ ਉਹ ਵੇਲਾ ਨੇੜੇ ਹੀ ਆ ਲੱਗਿਆ ਹੋਵੇ।
İsra' 17:52
ਜਿਸ ਦਿਹਾੜੇ ਉਹ (ਅੱਲਾਹ) ਤੁਹਾਨੂੰ ਸੱਦੇਗਾ ਤਾਂ ਤੁਸੀਂ ਉਸਦੀਆਂ ਤਾਰੀਫ਼ਾਂ ਕਰਦੇ ਹੋਏ (ਕਬਰਾਂ ’ਚੋਂ) ਨਿੱਕਲ ਤੁਰੋਂਗੇ ਅਤੇ ਤੁਸੀਂ ਇਹੋ ਸਮਝੋਗੇ ਕਿ ਤੁਹਾਡਾ (ਕਬਰਾਂ ਵਿਚ) ਠਹਿਰਨਾ ਬਹੁਤ ਹੀ ਥੋੜ੍ਹੇ ਸਮੇਂ ਲਈ ਸੀ।
İsra' 17:53
(ਹੇ ਨਬੀ!) ਮੇਰੇ ਬੰਦਿਆਂ ਨੂੰ ਆਖ ਦਿਓ ਕਿ ਉਹ ਸੋਹਣੀਆਂ ਗੱਲਾਂ ਹੀ ਮੂੰਹੋਂ ਆਖਿਆ ਕਰਨ। ਬੇਸ਼ੱਕ ਸ਼ੈਤਾਨ ਉਹਨਾਂ ਵਿਚਾਲੇ ਫ਼ਸਾਦ ਕਰਵਾਉਂਦਾ ਹੈ, ਅਸਲ ਵਿਚ ਸ਼ੈਤਾਨ ਮਨੁੱਖ ਦਾ ਖੁੱਲ੍ਹਾ ਵੈਰੀ ਹੈ।
İsra' 17:54
ਤੁਹਾਡਾ ਰੱਬ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੇ ਉਹ ਚਾਹੇ ਤਾਂ ਤੁਹਾਡੇ ’ਤੇ ਰਹਿਮ ਕਰੇ ਜਾਂ ਜੇ ਉਹ ਚਾਹੇ ਤਾਂ ਤੁਹਾਨੂੰ ਅਜ਼ਾਬ ਦੇਵੇ। (ਹੇ ਨਬੀ!) ਅਸੀਂ ਤੁਹਾਨੂੰ ਇਹਨਾਂ ਲੋਕਾਂ ’ਤੇ ਹੋਲਦਾਰ ਬਣਾ ਕੇ ਨਹੀਂ ਭੇਜਿਆ।
İsra' 17:55
ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ ਤੁਹਾਡਾ ਰੱਬ ਉਹਨਾਂ ਸਭ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅਸਾਂ ਕਈ ਪੈਗ਼ੰਬਰਾਂ ਨੂੰ ਕਈਆਂ ਨਾਲੋਂ ਵੱਧ ਵਡਿਆਈ ਬਖ਼ਸ਼ੀ ਹੈ ਜਿਵੇਂ ਦਾਊਦ ਨੂੰ ਅਸੀਂ ਜ਼ਬੂਰ ਬਖ਼ਸ਼ੀ।
İsra' 17:56
(ਹੇ ਨਬੀ!) ਆਖ ਦਿਓ ਕਿ ਉਨ੍ਹਾਂ ਨੂੰ ਮਦਦ ਲਈ ਬੁਲਾ ਲਓ ਜਿਨ੍ਹਾਂ ਨੂੰ ਤੁਸੀਂ ਉਸ (ਅੱਲਾਹ) ਤੋਂ ਛੁੱਟ ਇਸ਼ਟ ਸਮਝਦੇ ਹੋ। ਨਾ ਤਾਂ ਉਹ ਤੁਹਾਡੇ ਕਿਸੇ ਕਸ਼ਟ ਨੂੰ ਦੂਰ ਕਰਨ ਦਾ ਅਧਿਕਾਰ ਰੱਖਦੇ ਹਨ ਅਤੇ ਨਾ ਹੀ ਬਦਲਣ ਦਾ।
İsra' 17:57
ਜਿਨ੍ਹਾਂ (ਇਸ਼ਟਾਂ) ਨੂੰ ਇਹ ਪੁਕਾਰਦੇ ਹਨ ਉਹ ਤਾਂ ਆਪ ਹੀ ਆਪਣੇ ਰੱਬ ਤਕ ਪਹੁੰਚ ਪ੍ਰਾਪਤ ਕਰਨ ਲਈ ਸਾਧਨ ਭਾਲ ਰਹੇ ਹਨ ਕਿ ਇਹਨਾਂ ਵਿੱਚੋਂ ਕੌਣ ਰੱਬ ਦੇ ਵਧੇਰੇ ਨੇੜੇ ਹੋ ਸਕਦਾ ਹੈ। ਉਹ ਉਸ ਦੀ ਮਿਹਰਾਂ ਦੀ ਆਸ ਰੱਖਦੇ ਹਨ ਅਤੇ ਉਸ ਦੇ ਅਜ਼ਾਬ ਤੋਂ ਡਰਦੇ ਹਨ। ਹੇ ਨਬੀ ਤੁਹਾਡੇ ਰੱਬ ਦਾ ਅਜ਼ਾਬ ਡਰਨ ਯੋਗ ਹੀ ਹੈ।
İsra' 17:58
ਕੋਈ ਵੀ ਬਸਤੀ ਅਜਿਹੀ ਨਹੀਂ ਜਿਸ ਨੂੰ ਅਸੀਂ ਕਿਆਮਤ ਤੋਂ ਪਹਿਲਾਂ ਹਲਾਕ ਨਾ ਕਰ ਦਈਏ ਜਾਂ ਉਸ ਨੂੰ ਕਰੜਾ ਅਜ਼ਾਬ (ਦੰਡ) ਨਾ ਦਈਏ। ਇਹੋ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਖਿਆ ਹੋਇਆ ਹੈ।
İsra' 17:59
ਅਸਾਂ ਨੂੰ ਨਿਸ਼ਾਨੀਆਂ ਭੇਜਣ ਤੋਂ ਕੇਵਲ ਇਸ ਗੱਲ ਨੇ ਰੋਕ ਰੱਖਿਆ ਹੈ ਕਿ ਪਹਿਲੇ ਲੋਕਾਂ ਨੇ ਉਨ੍ਹਾਂ (ਅੱਲਾਹ ਦੀਆਂ) ਨਿਸ਼ਾਨੀਆਂ ਨੂੰ ਝੁਠਲਾਇਆ ਸੀ। ਨਿਸ਼ਾਨੀ ਵਜੋਂ ਅਸੀਂ ਸਮੂਦ ਦੀ ਕੌਮ ਨੂੰ (ਨਸੀਹਤ ਪ੍ਰਾਪਤ ਕਰਨ ਲਈ) ਇਕ ਊਠਣੀ ਦਿੱਤੀ। ਪਰ ਉਹਨਾਂ ਨੇ ਉਸ (ਊਠਣੀ) ’ਤੇ ਜ਼ੁਲਮ ਕੀਤਾ (ਭਾਵ ਮਾਰ ਸੁੱਟਿਆ) ਅਸੀਂ ਤਾਂ ਕੇਵਲ ਡਰਾਉਣ ਲਈ ਹੀ ਨਿਸ਼ਾਨੀਆਂ ਭੇਜਦੇ ਹਾਂ।
İsra' 17:60
(ਹੇ ਨਬੀ!) ਰਤਾ ਯਾਦ ਕਰੋ ਜਦੋਂ ਅਸੀਂ ਤੁਹਾਨੂੰ ਕਿਹਾ ਸੀ ਕਿ ਤੁਹਾਡੇ ਰੱਬ ਨੇ ਸਾਰੇ ਹੀ ਲੋਕਾਂ ਨੂੰ ਘੇਰ ਰੱਖਿਆ ਹੈ। ਅਸੀਂ ਤੁਹਾਨੂੰ (ਮਿਅਰਾਜ ਸਮੇਂ) ਜੋ ਕੁਝ ਵਿਖਾਇਆ ਸੀ ਉਸ ਨੂੰ ਲੋਕਾਂ ਲਈ ਇਕ ਅਜ਼ਮਾਇਸ਼ ਬਣਾ ਕੇ ਰੱਖ ਛੱਡਿਆ ਅਤੇ ਉਸ ਰੁੱਖ (ਜ਼ਕੂੱਮ) ਨੂੰ ਵੀ ਜਿਸ ’ਤੇ .ਕੁਰਆਨ ਵਿਚ ਲਾਅਨਤ ਕੀਤੀ ਗਈ ਹੈ। ਅਸੀਂ ਇਹਨਾਂ ਇਨਕਾਰੀਆਂ ਨੂੰ ਡਰਾ ਰਹੇ ਹਾਂ, ਪਰ ਇਹਨਾਂ ਦੀ ਸਰਕਸ਼ੀ ਵਿਚ ਵਾਧਾ ਹੀ ਹੁੰਦਾ ਜਾ ਰਿਹਾ ਹੈ।
İsra' 17:61
ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਆਖਿਆ ਸੀ ਕਿ ਆਦਮ ਨੂੰ ਸਿਜਦਾ ਕਰੋ ਤਾਂ ਇਬਲੀਸ (ਸ਼ੈਤਾਨ) ਤੋਂ ਛੁੱਟ ਸਾਰਿਆਂ ਨੇ (ਸਿਜਦਾ) ਕੀਤਾ। ਪਰ ਉਸ (ਸ਼ੈਤਾਨ) ਨੇ ਕਿਹਾ, ਕੀ ਮੈਂ ਉਸ (ਆਦਮ) ਨੂੰ ਸਿਜਦਾ ਕਰਾਂ ਜਿਸ ਨੂੰ ਤੂੰ ਮਿੱਟੀ ਤੋਂ ਸਾਜਿਆ ਹੈ?
İsra' 17:62
(ਸ਼ੈਤਾਨ) ਅੱਲਾਹ ਹੈ ਕਹਿਣ ਲੱਗਾ, ਵੇਖ! ਉਸ ਨੂੰ ਜਿਸ ਨੂੰ ਤੂੰ ਮੇਰੇ ਉੱਤੇ ਇੱਜ਼ਤ ਦਿੱਤੀ ਹੈ, ਜੇ ਤੂੰ ਕਿਆਮਤ ਦਿਹਾੜੇ ਤੀਕ ਮੈਨੂੰ ਢਿੱਲ੍ਹ ਦੇਵੇਂ ਤਾਂ ਥੋੜ੍ਹੇ ਜਿਹੇ ਲੋਕਾਂ ਤੋਂ ਛੁੱਟ ਮੈਂ ਇਸ ਦੀ ਪੂਰੀ ਨਸਲ ਦੀਆਂ ਜੜ੍ਹਾਂ ਪੁੱਟ ਸੁੱਟਾਂਗਾ।
İsra' 17:63
ਅੱਲਾਹ ਨੇ ਫ਼ਰਮਾਇਆ ਜਾਂ (ਤੈਨੂੰ ਛੂਟ ਹੈ) ਜਿਹੜਾ ਵੀ ਇਹਨਾਂ ਵਿੱਚੋਂ ਤੇਰੀ ਪੈਰਵੀ ਕਰੇਗਾ ਤਾਂ ਬੇਸ਼ੱਕ ਤੁਹਾਡੀ ਸਭ ਦੀ ਸਜ਼ਾ ਨਰਕ ਹੈ। ਇਹੋ ਉਹਨਾਂ (ਦੇ ਕਰਮਾਂ) ਦਾ ਠੀਕ ਬਦਲਾ ਹੋਵੇਗਾ।
İsra' 17:64
ਇਹਨਾਂ ਵਿੱਚੋਂ ਜਿਨ੍ਹਾਂ ’ਤੇ ਵੀ ਤੇਰਾ ਵਸ ਚੱਲ ਸਕਦਾ ਹੈ ਉਹਨਾਂ ਨੂੰ ਆਪਣੀ ਆਵਾਜ਼ (ਗੱਲਾਂ) ਨਾਲ ਫਿਸਲਾ ਲੈ। ਉਹਨਾਂ ’ਤੇ ਆਪਣੇ ਸਵਾਰ ਤੇ ਪਿਆਦੇ ਚਾੜ੍ਹ ਲਿਆ ਅਤੇ ਮਾਲ ਤੇ ਔਲਾਦ ਵਿਚ ਇਹਨਾਂ ਦਾ ਸਾਂਝੀ ਬਣ ਜਾ ਅਤੇ ਇਹਨਾਂ ਨਾਲ (ਝੂਠੇ) ਵਾਅਦੇ ਕਰ ਜਦ ਕਿ ਸ਼ੈਤਾਨ ਦੇ ਸਾਰੇ ਵਾਅਦੇ ਝੂਠੇ ਹੁੰਦੇ ਹਨ।
İsra' 17:65
ਪਰ ਮੇਰੇ (ਸੱਚੇ) ਬੰਦਿਆਂ ’ਤੇ ਤੇਰਾ ਕੁੱਝ ਵੀ ਵੱਸ ਨਹੀਂ ਚੱਲੇਗਾ ਅਤੇ ਤੇਰਾ ਰੱਬ (ਨੇਕ ਬੰਦਿਆਂ ਦੇ) ਕੰਮ ਸਵਾਰਨ ਲਈ ਬਥੇਰਾ ਹੈ।
İsra' 17:66
ਤੁਹਾਡਾ ਰੱਬ ਤਾਂ ਉਹ ਹੈ ਜਿਹੜਾ ਸਮੁੰਦਰਾਂ ਵਿਚ ਤੁਹਾਡੀਆਂ ਬੇੜੀਆਂ ਤੋਰਦਾ ਹੈ ਤਾਂ ਜੋ ਤੁਸੀਂ ਉਸ (ਰੱਬ) ਦਾ ਫ਼ਜ਼ਲ (ਰੋਜ਼ੀ) ਭਾਲ ਸਕੋ। ਉਹ ਤੁਹਾਡੇ ’ਤੇ ਅਤਿਅੰਤ ਮਿਹਰਬਾਨ ਹੈ।
İsra' 17:67
ਜਦੋਂ ਸਮੁੰਦਰ ਵਿਚ ਤੁਹਾਨੂੰ ਕੋਈ ਭੀੜ ਆ ਪੈਂਦੀ ਹੈ ਤਾਂ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਨੂੰ ਤੁਸੀਂ (ਮਦਦ ਲਈ) ਪੁਕਾਰਿਆ ਕਰਦੇ ਹੋ ਉਹਨਾਂ ਸਾਰਿਆਂ ਨੂੰ ਭੁੱਲ ਜਾਂਦੇ ਹੋ।[7] ਜਦੋਂ ਉਹ ਤੁਹਾਨੂੰ ਖ਼ੁਸ਼ਕੀ (ਭਾਵ ਧਰਤੀ) ਵੱਲ ਬਚਾ ਲਿਆਉਂਦਾ ਹੈ ਫੇਰ ਤੁਸੀਂ ਉਸ ਤੋਂ ਮੂੰਹ ਮੋੜ ਲੈਂਦੇ ਹੋ। ਮਨੁੱਖ ਬੜਾ ਹੀ ਨਾ-ਸ਼ੁਕਰਾ।
———
[7] ਮੱਕੇ ਦੀ ਜਿਤ ਹੋਣ ’ਤੇ ਅਕਰਮਾਂ ਬਿਨ ਅਬੀ ਜਹਿਲ ਰਸੂਲ (ਸ:) ਤੋਂ ਡਰ ਕੇ ਭੱਜ ਗਿਆ ਅਤੇ ਹਬਸ਼ਾ ਜਾਣ ਵਾਲੀ ਬੇੜੀ ਵਿਚ ਸਵਾਰ ਹੋ ਗਿਆ ਉਦੋਂ ਹੀ ਬੇੜੀ ਤੂਫ਼ਾਨ ਵਿਚ ਫਸ ਗਈ ਬੇੜੀ ਦੇ ਸਵਾਰ ਲੋਕੀ ਇਕ ਦੂਜੇ ਨੂੰ ਆਖਣ ਲੱਗੇ ਕਿ ਅੱਲਾਹ ਤੋਂ ਛੁੱਟ ਤੁਹਾਨੂੰ ਕੌਣ ਬਚਾ ਸਕਦਾ ਹੈ? ਸੋ ਤੁਸੀਂ ਸਾਰੇ ਮਨੋਂ ਅਰਦਾਸ ਕਰੋ ਅਕਰਮਾਂ ਨੇ ਆਪਣੇ ਮਨ ਵਿਚ ਕਿਹਾ ਕਿ ਅੱਲਾਹ ਦੀ ਸੁੰਹ ਜੇ ਸਮੁੰਦਰ ਵਿਚ ਅੱਲਾਹ ਤੋਂ ਛੁੱਟ ਹੋਰ ਕੋਈ ਲਾਭ ਨਹੀਂ ਪਹੁੰਚਾ ਸਕਦਾ ਤਾਂ ਫੇਰ ਧਰਤੀ ’ਤੇ ਵੀ ਉਸ ਤੋਂ ਛੁੱਟ ਕੋਈ ਲਾਭ ਨਹੀਂ ਦੇ ਸਕਦਾ। ਹੇ ਅੱਲਾਹ! ਮੈਂ ਤੇਰੇ ਹਜ਼ੂਰ ਇਹ ਪ੍ਰਣ ਕਰਦਾ ਹਾਂ ਕਿ ਜੇ ਤੇਨੈ ਮੈਨੂੰ ਬਚਾ ਲਿਆ ਤਾਂ ਮੈਂ ਸਿੱਧਾ ਅੱਲਾਹ ਦੇ ਰਸੂਲ ਕੋਲ ਜਾਵਾਂਗਾ ਅਤੇ ਉਹਨਾਂ ਦੇ ਹੱਥ ਵਿਚ ਆਪਣਾ ਹੱਥ ਦੇ ਦੇਵਾਂਗਾ ਅਤੇ ਉਹ ਲਾਜ਼ਮਨ ਮੇਰੇ ਨਾਲ ਮਿਹਰਬਾਨੀ ਤੇ ਮੁਹੱਬਤ ਵਾਲਾ ਵਰਤਾਓ ਕਰਨਗੇ ਜਦੋਂ ਉਹ ਬਚ ਕੇ ਸਮੁੰਦਰ ਤੋਂ ਬਾਹਰ ਆਇਆ ਤਾਂ ਅਕਰਮਾਂ ਸਿੱਧਾ ਨਬੀ (ਸ:) ਕੋਲ ਆਇਆ ਅਤੇ ਆਪਣੀ ਘਟਨਾ ਸੁਣਾਈ ਅਤੇ ਇਸਲਾਮ ਧਰਮ ਨੂੰ ਸਵੀਕਾਰ ਕਰਕੇ ਇਕ ਪੱਕਾ ਸੱਚਾ ਮੁਸਲਮਾਨ ਬਣ ਗਿਆ। (ਤਫ਼ਸੀਰ ਇਬਨੇ ਕਸੀਰ, ਸੂਰਤ ਬਨੀ-ਇਸਰਾਈਲ 67/17)
İsra' 17:68
ਕੀ ਤੁਸੀਂ ਇਸ ਗੱਲ ਤੋਂ ਬੇਡਰ ਹੋ ਗਏ ਹੋ ਕਿ ਉਹ (ਰੱਬ) ਤੁਹਾਨੂੰ ਸੁੱਕੀ ਥਾਂ (ਭਾਵ ਧਰਤੀ ਵਿਚ) ਧਸਾ ਦੇਵੇ ਜਾਂ ਤੁਹਾਡੇ ’ਤੇ ਪਥਰਾਓ ਕਰਨ ਵਾਲੀ ਹਨੇਰੀ ਭੇਜ ਦੇਵੇ, ਉਸ ਵੇਲੇ ਤੁਸੀਂ ਆਪਣੇ ਲਈ ਕੋਈ ਵੀ ਕਾਰਜ ਸਾਧਕ ਨਹੀਂ ਪਾਉਗੇ।
İsra' 17:69
ਕੀ ਤੁਹਾਨੂੰ ਇਸ ਦੀ ਕੋਈ ਵੀ ਚਿੰਤਾ ਨਹੀਂ ਕਿ ਉਹ (ਅੱਲਾਹ) ਤੁਹਾਨੂੰ ਫੇਰ ਸਮੁੰਦਰ ਦੇ ਸਫ਼ਰ ’ਤੇ ਲੈ ਜਾਵੇ ਅਤੇ ਤੁਹਾਡੇ ’ਤੇ ਤੇਜ਼ ਹਵਾਵਾਂ ਦੇ ਝੱਖੜ ਭੇਜ ਦੇਵੇ ਅਤੇ ਤੁਹਾਡੀ ਨਾ-ਸ਼ੁਕਰੀ ਕਾਰਨ ਤੁਹਾਨੂੰ ਡੋਬ ਦੇਵੇ। ਫੇਰ ਤੁਸੀਂ ਅਜਿਹਾ ਕੋਈ ਵੀ ਨਾ ਪਾਓਗੇ ਜਿਹੜਾ ਸਾਥੋਂ ਪੁੱਛ-ਗਿੱਛ ਕਰ ਸਕੇ।
İsra' 17:70
ਨਿਰਸੰਦੇਹ, ਅਸੀਂ ਹੀ ਆਦਮ ਦੀ ਸੰਤਾਨ ਨੂੰ ਆਦਰ-ਮਾਨ ਬਖ਼ਸ਼ਿਆ ਅਤੇ ਇਹਨਾਂ ਨੂੰ ਜਲ-ਥਲ ਲਈ ਸਵਾਰੀਆਂ ਬਖ਼ਸ਼ੀਆਂ ਅਤੇ ਇਹਨਾਂ ਨੂੰ ਪਾਕੀਜ਼ਾ ਚੀਜ਼ਾਂ ਵਿੱਚੋਂ ਰੋਜ਼ੀਆਂ ਬਖ਼ਸ਼ੀਆਂ ਅਤੇ ਇਹਨਾਂ ਨੂੰ ਆਪਣੀ ਅਸੰਖ ਜੀਅ-ਜੰਤੂ ’ਤੇ, ਜਿਨ੍ਹਾਂ ਨੂੰ ਅਸੀਂ ਪੈਦਾ ਕੀਤਾ ਹੈ, ਵਡਿਆਈ ਬਖ਼ਸ਼ੀ।
İsra' 17:71
ਜਿਸ ਦਿਹਾੜੇ ਅਸਾਂ ਸਾਰੇ ਲੋਕਾਂ ਨੂੰ ਸਨੇ ਉਹਨਾਂ ਦੇ ਆਗੂ ਬੁਲਾਵਾਂਗ, ਉਸ ਦਿਨ ਜਿਨ੍ਹਾਂ ਦੀ ਕਰਮ ਪਤਰੀ ਸੱਜੇ ਹੱਥਾਂ ਵਿਚ ਫੜਾਈ ਜਾਵੇਗੀ ਉਹ ਤਾਂ ਆਪਣਾ ਚਿੱਠਾ (ਖ਼ੁਸ਼ ਹੋਕੇ) ਪੜ੍ਹਣਗੇ ਅਤੇ ਉਹਨਾਂ ਨਾਲ ਭੋਰਾਭਰ ਵੀ ਵਿਤਕਰਾ ਨਹੀਂ ਹੋਵੇਗਾ।
İsra' 17:72
ਅਤੇ ਜਿਹੜਾ ਕੋਈ ਸੰਸਾਰ ਵਿਚ ਅੰਨ੍ਹਾ ਬਣ ਕੇ ਰਿਹਾ ਉਹ ਆਖ਼ਿਰਤ ਵਿਚ ਵੀ ਅੰਨ੍ਹਾ ਅਤੇ ਰਾਹੋਂ ਭਟਕਿਆ ਹੋਇਆ ਹੋਵੇਗਾ।
İsra' 17:73
(ਹੇ ਨਬੀ!) ਇਹ (ਮੱਕੇ ਦੇ ਕਾਫ਼ਿਰ) ਲੋਕ ਤੁਹਾਨੂੰ ਉਸ ਵਹੀ (ਰੱਬੀ ਸੁਨੇਹੇ) ਤੋਂ ਥਿੜਕਾ ਦੇਣਾ ਚਾਹੁੰਦੇ ਹਨ ਜਿਹੜੀ ਤੁਹਾਡੇ ’ਤੇ ਉਤਾਰੀ ਹੈ ਅਤੇ ਚਾਹੁੰਦੇ ਹਨ ਕਿ ਤੁਸੀਂ ਇਸ (ਵਹੀ) ਤੋਂ ਛੁੱਟ ਕੁੱਝ ਹੋਰ ਵੀ ਸਾਡੇ ਨਾਂ ਤੋਂ ਘੜ੍ਹ ਲਵੋ (ਜੇ ਤੁਸੀਂ ਉਨ੍ਹਾਂ ਦੀ ਗੱਲ ਮੰਨ ਲੈਂਦੇ) ਤਦ ਇਹ ਲੋਕੀ ਤੁਹਾਨੂੰ ਆਪਣਾ ਮਿੱਤਰ ਬਣਾ ਲੈਂਦੇ।
İsra' 17:74
(ਹੇ ਨਬੀ!) ਜੇ ਅਸੀਂ ਤੁਹਾਨੂੰ ਦ੍ਰਿੜਤਾ ਨਾ ਬਖ਼ਸ਼ੀ ਹੁੰਦੀ ਤਾਂ ਤੁਸੀਂ ਉਹਨਾਂ (ਕਾਫ਼ਿਰਾਂ) ਵੱਲ ਥੋੜ੍ਹਾ ਬਹੁਤ ਉਲਾਰ ਹੋ ਹੀ ਜਾਂਦੇ।
İsra' 17:75
(ਹੇ ਨਬੀ! ਜੇ ਇੰਜ ਹੁੰਦਾ) ਫੇਰ ਅਸੀਂ ਤੁਹਾਨੂੰ ਜੀਵਨ ਵਿਚ ਵੀ ਤੇ ਮਰਨ ਤੋਂ ਬਾਅਦ ਵੀ ਦੋਹਰਾ ਅਜ਼ਾਬ ਦਿੰਦੇ। ਫੇਰ ਤੁਹਾਨੂੰ ਸਾਡੇ ਮੁਕਾਬਲੇ ਕੋਈ ਵੀ ਸਹਾਇਕ ਨਾ ਮਿਲਦਾ।
İsra' 17:76
ਇਹ ਲੋਕ ਇਸ (ਮੱਕੇ) ਦੀ ਧਰਤੀ ਤੋਂ ਤੁਹਾਡੇ ਪੈਰ (ਮੱਕੇ ਤੋਂ) ਉਖਾੜ ਦੇਣਾ ਚਾਹੁੰਦੇ ਹਨ ਤਾਂ ਜੋ ਤੁਸੀਂ ਇੱਥੋਂ ਨਿਕਲ ਜਾਓ (ਜੇ ਭਲਾ ਅਜਿਹਾ ਹੋ ਵੀ ਜਾਵੇ) ਤਾਂ ਤੁਹਾਡੇ ਪਿੱਛੋਂ ਇਹ ਵੀ ਕੁੱਝ ਦੇਰ ਹੀ ਟਿਕ ਸਕਣਗੇ।
İsra' 17:77
ਉਹਨਾਂ ਰਸੂਲਾਂ ਦੇ ਦਸਤੂਰ ਵਾਂਗ, ਜਿਹੜੇ (ਹੇ ਨਬੀ!) ਅਸੀਂ ਤੁਹਾਥੋਂ ਪਹਿਲਾਂ ਭੇਜੇ ਸਨ, (ਇਹ ਵੀ ਹਲਾਕ ਹੋ ਜਾਂਦੇ) ਤੁਸੀਂ ਸਾਡੇ ਦਸਤੂਰ (ਨੀਤੀ) ਵਿਚ ਕੋਈ ਬਦਲਾਓ ਨਹੀਂ ਵੇਖੋਗੇ।
İsra' 17:78
ਸੂਰਜ ਢਲਣ ਤੋਂ ਲੈਕੇ ਰਾਤ ਦੇ ਹਨੇਰੇ ਤਕ ਨਮਾਜ਼ ਕਾਇਮ ਕਰੋ ਅਤੇ ਫ਼ਜਰ ਦੀ ਨਮਾਜ਼ ਵੀ (ਕਾਇਮ ਕਰੋ)। ਬੇਸ਼ੱਕ ਫ਼ਜਰ ਦੀ ਨਮਾਜ਼ ਵੇਲੇ ਫ਼ਰਿਸ਼ਤਿਆਂ ਦੀ ਹਾਜ਼ਰੀ ਦਾ ਸਮਾਂ ਹੁੰਦਾ ਹੈ।[8]
———
[8] ਇਸ ਦਾ ਅਰਥ ਹਦੀਸ ਵਿਚ ਬਿਆਨ ਕੀਤਾ ਗਿਆ ਹੈ ਕਿ ਉਸ ਸਮੇਂ ਰਾਤ ਤੇ ਦਿਨ ਦੇ ਫ਼ਰਿਸ਼ਤੇ ਹਾਜ਼ਰ ਹੁੰਦੇ ਹਨ ਅਤੇ ਇਕੱਠੇ ਹੁੰਦੇ ਹਨ। ਸੋ ਅੱਲਾਹ ਦੇ ਰਸੂਲ ਦਾ ਫ਼ਰਮਾਨ ਹੈ ਕਿ ਜਮਾਅਤ ਨਾਲ ਨਮਾਜ਼ ਪੜ੍ਹਣ ਦਾ ਸਵਾਬ ਇਕੱਲੇ ਵਿਅਕਤੀ ਦੀ ਨਮਾਜ਼ ਤੋਂ ਪੱਚੀ ਗੁਣਾ ਵੱਧ ਹੈ ਰਾਤ ਤੇ ਦਿਨ ਦੇ ਫ਼ਰਿਸ਼ਤੇ ਫ਼ਜਰ ਵੇਲੇ ਇਕੱਠੇ ਹੁੰਦੇ ਹਨ। (ਸਹੀ ਬੁਖ਼ਾਰੀ, ਹਦੀਸ: 648)
İsra' 17:79
(ਹੇ ਨਬੀ!) ਰਾਤ ਦੇ ਕੁੱਝ ਹਿੱਸੇ ਵਿਚ ਵੀ ਤੁਸੀਂ ਇਸ .ਕੁਰਆਨ ਨੂੰ ਤਹੱਜਦ ਦੀ ਨਮਾਜ਼ ਵਿਚ ਪੜ੍ਹੋ। ਇਹ (ਤਹੱਜਦ) ਵਿਸ਼ੇਸ਼ਕਰ ਤੁਹਾਡੇ ਲਈ ਹੈ। ਆਸ ਹੈ ਕਿ ਤੁਹਾਡਾ ਰੱਬ ਤੁਹਾਨੂੰ ਮੁਕਾਮੇ ਮਹਿਮੂਦ [9] ’ਤੇ ਲਿਆ ਖੜਾ ਕਰੇਗਾ।
———
[9] ਮਕਾਮੇ-ਮਹਮੂਦ ਕਿਆਮਤ ਦਿਹਾੜੇ ਨਬੀ (ਸ:) ਨੂੰ ਬਖ਼ਸ਼ਿਆ ਜਾਵੇਗਾ ਜਿਸ ’ਤੇ ਬਰਾਜਮਾਨ ਹੋ ਕੇ ਆਪ (ਸ:) ਸ਼ਫ਼ਾਅਤ (ਸਿਫ਼ਾਰਸ਼) ਕਰਨਗੇ ਜਿਵੇਂ ਕਿ ਹਦੀਸ ਵਿਚ ਹੈ। ਇਬਨੇ-ਉਮਰ ਦਾ ਕਹਿਣਾ ਹੈ ਕਿ ਕਿਆਮਤ ਵਾਲੇ ਦਿਨ ਲੋਕੀ ਆਪਣੇ ਗੋਡਿਆਂ ਦੇ ਭਾਰ ਪਏ ਹੋਣਗੇ ਅਤੇ ਹਰੇਕ ਉੱਮਤ ਆਪਣੇ ਨਬੀ ਦੇ ਪਿੱਛੇ ਤੁਰੀ ਆਓਗੀ ਅਤੇ ਲੋਕੀ ਆਖਣਗੇ ਹੇ ਫਲਾਨੇ! ਅੱਲਾਹ ਤੋਂ ਸਾਡੀ ਸ਼ਿਫ਼ਾਅਤ (ਸਿਫ਼ਾਰਸ਼) ਕਰ ਦਿਓ। ਇੱਥੋਂ ਤਕ ਕਿ ਸਿਫ਼ਾਰਸ਼ ਕਰਨ ਦਾ ਅਧਿਕਾਰ ਨਬੀ (ਸ:) ਨੂੰ ਦੇ ਦਿੱਤਾ ਜਾਵੇਗਾ ਅਤੇ ਉਹ ਉਹੀਓ ਦਿਹਾੜਾ ਹੋਵੇਗਾ ਜਦੋਂ ਅੱਲਾਹ ਨਬੀ (ਸ:) ਨੂੰ ਮਕਾਮੇ-ਮਹਮੂਦ ’ਤੇ ਬਰਾਜਮਾਨ ਕਰੇਗਾ। (ਸਹੀ ਬੁਖ਼ਾਰੀ, ਹਦੀਸ: 4718) ● ਦੂਜੀ ਹਦੀਸ ਵਿਚ ਨਬੀ (ਸ:) ਨੇ ਫ਼ਰਮਾਇਆ ਜਿਹੜਾ ਵਿਅਕਤੀ ਅਜ਼ਾਨ ਸੁਣਨ ਤੋਂ ਬਾਅਦ ਦੁਆ ਪੜ੍ਹੁਗਾ ਉਸ ਨੂੰ ਕਿਆਮਤ ਵਾਲੇ ਦਿਨ ਮੇਰੇ ਸਿਫ਼ਾਰਸ਼ ਨਸੀਬ ਹੋਵੇਗੀ ਦੁਆ ਹੈ: “ਹੇ ਅੱਲਾਹ! ਇਸ ਪੂਰਨ ਦਾਅਵਤ ਅਤੇ ਇਸ ਨਮਾਜ਼ ਦੇ ਮਾਲਿਕ ਜਿਹੜੇ ਹੁਣੇ ਕਾਇਮ ਹੋਣ ਵਾਲੀ ਹੈ ਮੁਹੰਮਦ (ਸ:) ਨੂੰ ਵਸੀਲਾ ਅਤੇ ਫ਼ਜ਼ੀਲਤ ਬਖ਼ਸ਼ ਦੇ ਅਤੇ ਇਹਨਾਂ ਨੂੰ ਮੁਕਾਮੇ ਮਹਮੂਦ ’ਤੇ ਬਰਾਜਮਾਨ ਕਰ ਜਿਸ ਦਾ ਤੂੰ ਇਹਨਾਂ ਨਾਲ ਵਾਅਦਾ ਕੀਤਾ ਹੋਇਆ ਹੈ।” (ਸਹੀ ਬੁਖ਼ਾਰੀ, ਹਦੀਸ: 4719) ● ਸਵਰਗ ਵਿਚ ਵਸੀਲਾ ਨਾਂ ਦੀ ਸਭ ਤੋਂ ਉੱਚੀ ਥਾਂ ਹੈ ਜਿਹੜੀ ਨਬੀ (ਸ:) ਨੂੰ ਵਿਸ਼ੇਸ਼ ਕਰ ਬਖ਼ਸ਼ੀ ਜਾਵੇਗੀ। ਅਲਫ਼ਜ਼ੀਲਤ ਆਦਰਮਾਨ ਦਾ ਇਕ ਵਿਸ਼ੇਸ਼ ਦਰਜਾ ਹੈ ਜਿਹੜਾ ਨਬੀ (ਸ:) ਨੂੰ ਸਾਰੀ ਮਖ਼ਲੂਕ ਲਈ ਬਖ਼ਸ਼ਿਆ ਜਾਵੇਗਾ।
İsra' 17:80
(ਹੇ ਨਬੀ!) ਆਖੋ ਕਿ ਹੇ ਮੇਰੇ ਰੱਬਾ! ਮੈਨੂੰ ਜਿੱਥੇ ਵੀ ਤੂੰ ਲੈ ਜਾਵੇਂ, ਸੱਚਾਈ ਦੇ ਨਾਲ ਹੀ ਲੈ ਕੇ ਜਾਈਂ ਅਤੇ ਜਿੱਥਿਓਂ ਵੀ ਕੱਢੀਂ, ਸਚਾਈ ਨਾਲ ਹੀ ਕੱਢੀਂ ਅਤੇ ਆਪਣੇ ਵੱਲੋਂ ਰਾਜ ਸੱਤਾ ਨੂੰ ਮੇਰਾ ਸਹਾਇਕ ਬਣਾ।
İsra' 17:81
(ਹੇ ਨਬੀ!) ਐਲਾਨ ਕਰ ਦਿਓ ਕਿ ਸੱਚ (ਭਾਵ ਇਸਲਾਮ) ਆ ਗਿਆ ਤੇ ਝੂਠ (ਭਾਵ ਕੁਫ਼ਰ) ਦਾ ਅੰਤ ਹੋ ਗਿਆ, ਝੂਠ ਤਾਂ ਖ਼ਤਮ ਹੋਣ ਲਈ ਹੀ ਹੈ।
İsra' 17:82
ਅਤੇ ਅਸੀਂ ਜਿਹੜਾ .ਕੁਰਆਨ ਨਾਜ਼ਿਲ ਕਰ ਰਹੇ ਹਾਂ, ਇਸ ਵਿਚ ਈਮਾਨ ਵਾਲਿਆਂ ਲਈ ਤਾਂ ਸ਼ਿਫ਼ਾ (ਰੋਗਾਂ ਦਾ ਇਲਾਜ) ਅਤੇ ਰਹਿਮਤ ਹੈ, ਪਰ ਉਹ ਜ਼ਾਲਮਾਂ ਦੇ ਘਾਟੇ ਵਿਚ ਹੀ ਵਾਧਾ ਕਰਦਾ ਹੈ।
İsra' 17:83
ਜਦੋਂ ਅਸੀਂ ਮਨੁੱਖ ਨੂੰ ਨਿਅਮਤਾਂ ਨਾਲ ਨਿਵਾਜ਼ਦੇ ਹਾਂ ਤਾਂ ਉਹ ਮੂੰਹ ਮੋੜ ਲੈਂਦਾ ਹੈ ਤੇ ਪਿੱਠ ਫੇਰ ਲੈਂਦਾ ਹੈ, ਜਦੋਂ ਉਸ ਨੂੰ ਕੋਈ ਭੀੜ ਪੈਂਦੀ ਹੈ ਤਾਂ (ਰੱਬ ਦੀਆਂ ਮਿਹਰਾਂ ਤੋਂ) ਨਿਰਾਸ਼ ਹੋ ਜਾਂਦਾ ਹੈ।
İsra' 17:84
(ਹੇ ਨਬੀ!) ਤੁਸੀਂ ਆਖ ਦਿਓ ਕਿ ਹਰ ਵਿਅਕਤੀ ਆਪਣੇ ਤਰੀਕੇ ਅਨੁਸਾਰ ਹੀ ਕੰਮ ਕਰਦਾ ਹੈ। ਹੁਣ ਇਹ ਗੱਲ ਕਿ ਕੌਣ ਸਿੱਧੇ ਰਾਹ ’ਤੇ ਹੈ ਤੁਹਾਡਾ ਰੱਬ ਹੀ ਜਾਣਦਾ ਹੈ।
İsra' 17:85
(ਹੇ ਨਬੀ!) ਇਹ ਲੋਕ ਤੁਹਾਥੋਂ ਰੂਹ (ਆਤਮਾ) ਬਾਰੇ ਪੁੱਛਦੇ ਹਨ। ਤੁਸੀਂ ਕਹਿ ਦਿਓ ਕਿ ਇਹ ਰੂਹ ਮੇਰੇ ਰੱਬ ਦੇ ਹੁਕਮ ਹੈ ਅਤੇ ਤੁਹਾਨੂੰ ਤਾਂ ਬਹੁਤ ਹੀ ਥੋੜ੍ਹਾ ਗਿਆਨ ਦਿੱਤਾ ਗਿਆ ਹੈ।
İsra' 17:86
(ਹੇ ਨਬੀ!) ਜੇ ਅਸੀਂ ਚਾਹੀਏ ਤਾਂ ਜਿਹੜੀ ਵਹੀ (ਰੱਬੀ ਸੰਦੇਸ਼) ਤੁਹਾਡੇ ਵੱਲ ਘੱਲੀ ਗਈ ਹੈ ਉਹ ਤੁਹਾਥੋਂ ਖੋਹ ਲਈਏ ਫੇਰ ਤੁਸੀਂ ਸਾਡੇ ਮੁਕਾਬਲੇ ਵਿਚ ਕਿਸੇ ਤੋਂ ਵੀ ਸਹਾਇਤਾ ਨਹੀਂ ਲਭ ਸਕੋਗੇ।
İsra' 17:87
ਛੁੱਟ ਤੁਹਾਡੇ ਰੱਬ ਦੀਆਂ ਮਿਹਰਾਂ ਤੋਂ (ਕੋਈ ਸਹਾਈ ਨਹੀਂ) ਨਿਰਸੰਦੇਹ, ਤੁਹਾਡੇ ’ਤੇ ਉਸ ਦਾ ਬਹੁਤ ਹੀ ਵੱਡਾ ਫ਼ਜ਼ਲ ਹੈ।
İsra' 17:88
(ਹੇ ਨਬੀ!) ਆਖ ਦਿਓ ਜੇਕਰ ਸਾਰੇ ਹੀ ਮਨੁੱਖ ਤੇ ਜਿੰਨ ਰਲ ਕੇ ਵੀ ਇਸ .ਕੁਰਆਨ ਜਿਹੀ ਕੋਈ ਚੀਜ਼ ਲਿਆਉਣਾ ਚਾਹਣ ਤਾਂ ਨਹੀਂ ਲਿਆ ਸਕਦੇ ਭਾਵੇਂ ਉਹ ਇਕ ਦੂਜੇ ਦੇ ਸਹਾਇਕ ਹੀ ਕਿਉਂ ਨਾ ਬਣ ਜਾਣ।
İsra' 17:89
ਅਸੀਂ ਇਸ਼ਕੁਰਆਨ ਵਿਚ (ਲੋਕਾਂ ਨੂੰ ਸਮਝਾਉਣ ਲਈ) ਹਰ ਮਿਸਾਲ ਨੂੰ ਵਾਰ ਵਾਰ ਬਿਆਨ ਕੀਤਾ ਹੈ। ਫੇਰ ਵੀ ਵਧੇਰੇ ਲੋਕ ਨਾ ਸ਼ੁਕਰੀ ਕਰੇ ਬਿਨਾਂ ਨਹੀਂ ਰਹਿ ਸਕਦੇ।
İsra' 17:90
ਉਹਨਾਂ (ਕਾਫ਼ਿਰਾਂ) ਨੇ ਕਿਹਾ ਕਿ ਅਸੀਂ ਤੇਰੇ ਉੱਤੇ (ਹੇ ਮੁਹੰਮਦ ਸ:!) ਉਦੋਂ ਤੀਕ ਈਮਾਨ ਨਹੀਂ ਲਿਆਵਾਂਗੇ ਜਦੋਂ ਤੀਕ ਕਿ ਤੂੰ ਸਾਡੇ ਲਈ ਧਰਤੀ ਵਿੱਚੋਂ ਕੋਈ ਸੋਮਾ ਨਾ ਵਗਾ ਦੇਵੇਂ।
İsra' 17:91
ਜਾਂ ਤੇਰੇ ਆਪਣੇ ਲਈ ਖਜੂਰਾ ਜਾਂ ਅੰਗੂਰ ਦਾ ਬਾਗ਼ ਹੋਵੇ ਫੇਰ ਤੂੰ ਉਸ ਵਿਚਾਲੇ (ਜਗ੍ਹਾ ਜਗ੍ਹਾ) ਨਹਿਰਾਂ ਵਗਾ ਦੇਵੇਂ।
İsra' 17:92
ਜਾਂ ਤੂੰ ਸਾਡੇ ’ਤੇ ਅਕਾਸ਼ ਨੂੰ ਟੋਟੇ-ਟੋਟੇ ਕਰ ਕੇ (ਅਜ਼ਾਬ ਵਜੋਂ) ਡੇਗ ਦੇਵੇਂ, ਜਿਵੇਂ ਕਿ ਤੂੰ ਕਿਹਾ ਕਰਦਾ ਹੈ। ਜਾਂ ਤੂੰ (ਆਪਣੀ ਪੁਸ਼ਟੀ ਲਈ) ਅੱਲਾਹ ਅਤੇ ਫ਼ਰਿਸ਼ਤਿਆਂ ਨੂੰ ਸਾਡੇ ਸਾਹਮਣੇ ਲੈ ਆ।
İsra' 17:93
ਜਾਂ ਤੇਰੇ ਰਹਿਣ ਲਈ ਸੋਨੇ ਦਾ ਕੋਈ ਘਰ ਹੋਵੇ ਜਾਂ ਤੂੰ ਅਕਾਸ਼ ’ਤੇ ਚੜ੍ਹ ਜਾਵੇਂ ਅਤੇ ਅਸੀਂ ਤੇਰੇ ਅਸਮਾਨ ’ਤੇ ਚੜ੍ਹਣ ਦਾ ਉਦੋਂ ਤੀਕ ਵਿਸ਼ਵਾਸ ਨਹੀਂ ਕਰਾਂਗੇ ਜਦੋਂ ਤੀਕ ਤੂੰ ਉਥਿਓਂ ਸਾਡੇ ਲਈ ਕੋਈ ਕਿਤਾਬ ਨਾ ਉਤਾਰ ਲਿਆਵੋਂ ਜਿਸ ਨੂੰ ਅਸੀਂ ਪੜ੍ਹ ਵੇਖੀਏ। (ਹੇ ਨਬੀ!) ਤੁਸੀਂ ਆਖੋ ਕਿ ਮੇਰਾ ਪਾਲਣਹਾਰ ਪਾਕ ਹੈ, ਮੈਂ ਤਾਂ ਕੇਵਲ ਇਕ ਮਨੁੱਖ ਹਾਂ ਜਿਸ ਨੂੰ ਪੈਗ਼ੰਬਰ ਬਣਾਇਆ ਗਿਆ ਹੈ।
İsra' 17:94
ਲੋਕਾਂ ਕੋਲ ਹਿਦਾਇਤ ਆਉਣ ਤੋਂ ਬਾਅਦ ਵੀ ਉਹਨਾਂ ਨੂੰ ਈਮਾਨ ਲਿਆਉਣ ਤੋਂ ਕੇਵਲ ਇਸੇ ਚੀਜ਼ ਨੇ ਰੋਕ ਰੱਖਿਆ ਸੀ ਕਿ ਉਹ ਕਹਿੰਦੇ ਸਨ, ਕੀ ਅੱਲਾਹ ਨੇ ਮਨੁੱਖ ਨੂੰ ਰਸੂਲ ਬਣਾਇਆ ਹੈ ?
İsra' 17:95
(ਹੇ ਨਬੀ!) ਤੁਸੀਂ ਕਹਿ ਦਿਓ ਕਿ ਜੇ ਧਰਤੀ ’ਤੇ ਫ਼ਰਿਸ਼ਤੇ ਨਿਸ਼ਚਿੰਤ ਹੋ ਕੇ ਤੁਰਦੇ-ਫਿਰਦੇ ਹੁੰਦੇ ਤਾਂ ਵੀ ਅਸੀਂ ਅਕਾਸ਼ੋਂ ਉਹਨਾਂ ਲਈ ਕਿਸੇ ਫ਼ਰਿਸ਼ਤੇ ਨੂੰ ਹੀ ਰਸੂਲ ਬਣਾ ਕੇ ਭੇਜਦੇ।
İsra' 17:96
(ਹੇ ਨਬੀ!) ਆਖ ਦਿਓ ਕਿ ਮੇਰੇ ਅਤੇ ਤੁਹਾਡੇ ਵਿਚਕਾਰ ਅੱਲਾਹ ਦੀ ਗਵਾਹੀ ਬਥੇਰੀ ਹੈ (ਕਿ ਮੈਂਨੇ ਤੁਹਾਨੂੰ ਰੱਬੀ ਪੈਗ਼ਾਮ ਘੱਲ ਦਿੱਤਾ ਹੈ) ਉਹ (ਅੱਲਾਹ) ਆਪਣੇ ਬੰਦਿਆਂ ਤੋਂ ਭਲੀ-ਭਾਂਤ ਜਾਣੂ ਹੈ ਅਤੇ ਸਭ ਕੁੱਝ ਵੇਖਣ ਵਾਲਾ ਹੈ।
İsra' 17:97
ਅੱਲਾਹ ਜਿਸ ਨੂੰ ਰਾਹ ਪਾਵੇ ਉਹੀਓ ਸਿੱਧੀ ਰਾਹ ਪ੍ਰਾਪਤ ਕਰਦਾ ਹੈ ਅਤੇ ਜਿਸ ਨੂੰ ਉਹੀਓ ਕੁਰਾਹੇ ਪਾ ਦੇਵੇ ਤਾਂ ਛੁੱਟ ਉਸ (ਅੱਲਾਹ) ਦੀ ਸਹਾਇਤਾ ਤੋਂ ਉਸ ਨੂੰ ਕੋਈ ਹੋਰ ਸਹਾਇਕ ਨਹੀਂ ਮਿਲ ਸਕਦਾ। ਅਜਿਹੇ (ਕੁਰਾਹੇ ਪਏ) ਲੋਕਾਂ ਨੂੰ ਅਸੀਂ ਕਿਆਮਤ ਦਿਹਾੜੇ ਮੂਧੇ ਮੂੰਹ [10] ਘਸੀਟ ਲਿਆਵਾਂਗੇ, ਅਤੇ ਅੰਨ੍ਹੇ-ਗੁੰਗੇ ਤੇ ਬੋਲੇ ਕਰਕੇ ਕਬਰਾਂ ’ਚੋਂ ਉਠਾਵਾਂਗੇ। ਉਹਨਾਂ ਦਾ ਟਿਕਾਣਾ ਨਰਕ ਹੋਵੇਗਾ। ਜਦੋਂ ਉਹ (ਅੱਗ) ਠੰਡੀ ਹੋਣ ਲੱਗੇਗੀ ਅਸੀਂ ਉਸ (ਅੱਗ) ਨੂੰ ਹੋਰ ਸੁਲ੍ਹਗਾ ਦੇਵਾਂਗੇ।
———
[10] ਹਜ਼ਰਤ ਅਨਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੇ ਪੁੱਛਿਆ ਕਿ ਹੇ ਅੱਲਾਹ ਦੇ ਨਬੀ ਸ:! ਕੀ ਕਿਆਮਤ ਵਾਲੇ ਦਿਨ ਕਾਫ਼ਿਰ ਨੂੰ ਉਸ ਦੇ ਮੂੰਹ ਦੇ ਬਲ ਭਾਵ ਉਲਟਾ ਕਰਕੇ ਚਲਾਇਆ ਜਾਵੇਗਾ? ਨਬੀ (ਸ:) ਨੇ ਫ਼ਰਮਾਇਆ, ਜਿਸ ਹਸਤੀ ਨੇ ਸੰਸਾਰ ਵਿਚ ਇਸ ਨੂੰ ਦੋ ਪੈਰਾਂ ਨਾਲ ਤੋਰਿਆ ਹੈ ਕੀ ਉਹ ਕਿਆਮਤ ਵਾਲੇ ਦਿਨ ਉਸ ਨੂੰ ਮੂੰਹ ਦੇ ਬਲ ਤੋਰਨ ਦੀ ਕੁਦਰਤ ਨਹੀਂ ਰੱਖਦਾ ? ਕਤਾਦਾਹ ਰ:ਅ: ਨੇ ਫ਼ਰਮਾਇਆ “ਸਾਡੇ ਰੱਬ ਦੀ ਇੱਜ਼ਤ ਤੇ ਜਲਾਲ ਦੀ ਸੁੰਹ ਕਿਉਂ ਨਹੀਂ ? (ਸਹੀ ਬੁਖ਼ਾਰੀ, ਹਦੀਸ: 4760)
İsra' 17:98
ਇਹ ਉਹਨਾਂ ਦੀ ਸਜ਼ਾ ਹੈ, ਕਿਉਂ ਜੋ ਉਹਨਾਂ ਨੇ ਸਾਡੀਆਂ ਆਇਤਾਂ ਦਾ ਇਨਕਾਰ ਕੀਤਾ ਅਤੇ ਕਿਹਾ ਕਿ ਜਦੋਂ ਅਸੀਂ ਹੱਡੀਆਂ ਅਤੇ ਚੂਰਾ-ਚੂਰਾ ਹੋ ਜਾਵਾਂਗੇ ਤਾਂ ਕੀ ਅਸੀਂ ਨਵੇਂ ਸਿਰਿਓਂ ਉਠਾਏ ਜਾਵਾਂਗੇ ?
İsra' 17:99
ਕੀ ਉਹਨਾਂ ਨੇ ਇਸ ਗੱਲ ਵੱਲ ਝਾਤ ਨਹੀਂ ਮਾਰੀ ਕਿ ਜਿਸ ਅੱਲਾਹ ਨੇ ਅਕਾਸ਼ ਤੇ ਧਰਤੀ ਨੂੰ ਪੈਦਾ ਕੀਤਾ ਹੈ ਉਹ ਉਹਨਾਂ ਜਿਿਹਆਂ ਨੂੰ ਪੈਦਾ ਕਰਨ ਦੀ ਪੂਰੀ ਸਮਰਥਾ ਰੱਖਦਾ ਹੈ ? ਅੱਲਾਹ ਨੇ ਹੀ ਉਹਨਾਂ ਲਈ ਇਕ ਅਜਿਹਾ ਸਮਾਂ ਨਿਯਤ ਕੀਤਾ ਹੈ ਜਿਸ ਵਿਚ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਹੀਂ, ਪਰ ਜ਼ਾਲਮ ਲੋਕ ਇਨਕਾਰ ਕਰੇ ਬਿਨਾਂ ਰਹਿ ਹੀ ਨਹੀਂ ਸਕਦੇ।
İsra' 17:100
(ਹੇ ਨਬੀ!) ਆਖ ਦਿਓ ਕਿ ਜੇ ਕੀਤੇ ਮੇਰੇ ਰੱਬ ਦੀਆਂ ਮਿਹਰਾਂ ਦੇ ਭੰਡਾਰ ਤੁਹਾਡੇ ਕਬਜ਼ੇ ਵਿਚ ਹੁੰਦੇ ਤਾਂ ਤੁਸੀਂ ਵੀ ਉਸ ਨੂੰ ਖ਼ਰਚ ਹੋ ਜਾਣ ਦੇ ਡਰ ਤੋਂ ਰੋਕੀ ਰੱਖਦੇ। ਵਾਸਤਵ ਵਿਚ ਮਨੁੱਖ ਬਹੁਤ ਹੀ ਤੰਗ ਦਿਲਾ ਹੈ।
İsra' 17:101
ਅਸੀਂ ਮੂਸਾ ਨੂੰ ਨੌ ਸਪਸ਼ਟ ਮੋਅਜਜ਼ੇ (ਰੱਬੀ ਚਮਤਕਾਰ) ਬਖ਼ਸ਼ੇ, ਤੁਸੀਂ ਆਪ ਵੀ (ਹੇ ਨਬੀ!) ਬਨੀ-ਇਸਰਾਈਲ ਤੋਂ ਪੁੱਛ ਲਵੋ ਕਿ ਜਦੋਂ ਉਹ (ਮੂਸਾ) ਉਹਨਾਂ ਕੋਲ ਆਇਆ ਤਾਂ ਫ਼ਿਰਔਨ ਨੇ ਉਸ ਨੂੰ ਕਿਹਾ ਕਿ ਹੇ ਮੂਸਾ! ਮੈਂ ਸਮਝਦਾ ਹਾਂ ਕਿ ਤੂੰ ਜ਼ਰੂਰ ਇਕ ਜਾਦੂ ਦਾ ਮਾਰਿਆ ਆਦਮੀ ਹੈ।
İsra' 17:102
(ਮੂਸਾ) ਨੇ ਕਿਹਾ ਕਿ ਤੂੰ ਭਲੀਭਾਂਤ ਜਾਣ ਚੁਕਿਆ ਹੈ ਕਿ ਇਹ ਸਾਰੀਆਂ ਨਿਸ਼ਾਨੀਆਂ ਅਕਾਸ਼ਾਂ ਤੇ ਧਰਤੀ ਦੇ ਰੱਬ ਨੇ ਹੀ ਵੇਖਣ ਤੇ ਸਮਝਣ ਦੇ ਮੰਤਵ ਲਈ ਨਾਜ਼ਿਲ ਕੀਤੀਆਂ ਹਨ ਅਤੇ ਹੇ ਫ਼ਿਰਔਨ! ਮੈਂ ਤੈਨੂੰ ਇਕ ਸ਼ਾਮਤ ਦਾ ਮਾਰਿਆ ਵਿਅਕਤੀ ਸਮਝਦਾ ਹਾਂ।
İsra' 17:103
ਅੰਤ ਫ਼ਿਰਔਨ ਨੇ ਪੱਕਾ ਵਿਚਾਰ ਬਣਾ ਲਿਆ ਕਿ ਉਹਨਾਂ (ਮੂਸਾ ਤੇ ਬਨੀ-ਇਸਰਾਈਲ) ਨੂੰ ਧਰਤੀਓਂ ਉਖਾੜ ਸੁੱਟੇ। ਅਸੀਂ ਉਸ (ਫ਼ਿਰਔਨ) ਨੂੰ ਅਤੇ ਉਸ ਦੇ ਸਾਥੀਆਂ ਨੂੰ (ਸਮੰਦਰ ਵਿਚ) ਡੋਬ ਦਿੱਤਾ।
İsra' 17:104
(ਇਸ ਤੋਂ ਮਗਰੋਂ) ਅਸੀਂ ਬਨੀ-ਇਸਰਾਈਲ ਨੂੰ ਕਿਹਾ ਕਿ ਇਸ ਧਰਤੀ ’ਤੇ ਰਸੋ-ਵਸੋ, ਹਾਂ! ਜਦੋਂ ਆਖ਼ਿਰਤ ਦੇ ਵਾਅਦੇ ਦਾ ਸਮਾਂ ਆਵੇਗਾ ਤਾਂ ਅਸੀਂ ਤੁਹਾਨੂੰ ਸਭ ਨੂੰ ਇਕੱਠਾ ਕਰਕੇ ਲਿਆਵਾਂਗੇ।
İsra' 17:105
ਅਸੀਂ ਇਸ (ਕੁਰਆਨ) ਨੂੰ ਹੱਕ ਸੱਚ ਨਾਲ ਉਤਾਰਿਆ ਹੈ ਅਤੇ ਹੱਕ ਸੱਚ ਨਾਲ ਹੀ ਆਇਆ ਹੈ। (ਹੇ ਨਬੀ!) ਅਸੀਂ ਤੁਹਾਨੂੰ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ (ਰੱਬ ਦੇ ਅਜ਼ਾਬ ਤੋਂ) ਡਰਾਉਣ ਵਾਲਾ (ਰਸੂਲ) ਬਣਾ ਕੇ ਭੇਜਿਆ ਹੈ।[11]
———
[11] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3 ਅਤੇ ਸੂਰਤ ਅਨ-ਨਿਸਾ, ਹਾਸ਼ੀਆ ਆਇਤ 80/4
İsra' 17:106
ਅਸੀਂ .ਕੁਰਆਨ ਨੂੰ ਥੋੜ੍ਹਾ-ਥੋੜ੍ਹਾ ਕਰਕੇ ਇਸ ਲਈ ਨਾਜ਼ਿਲ ਕੀਤਾ ਹੈ ਤਾਂ ਜੋ ਤੁਸੀਂ ਇਸ ਨੂੰ ਠਹਿਰ-ਠਹਿਕ ਕੇ (ਲੋੜ ਅਨੁਸਾਰ) ਲੋਕਾਂ ਨੂੰ ਸੁਣਾ ਸਕੋਂ ਅਤੇ ਅਸਾਂ ਇਸ ਨੂੰ ਲੜੀਵਾਰ ਉਤਾਰਿਆ ਹੈ।
İsra' 17:107
ਆਖ ਦਿਓ ਕਿ ਤੁਸੀਂ ਇਸ ’ਤੇ ਈਮਾਨ ਲਿਆਓ ਜਾਂ ਨਾ ਲਿਆਓ, ਪਰ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ (ਰੱਬੀ ਕਿਤਾਬਾਂ ਦਾ) ਗਿਆਨ ਦਿੱਤਾ ਗਿਆ ਸੀ, ਉਹਨਾਂ ਕੋਲ ਜਦੋਂ ਵੀ ਇਸ ਨੂੰ ਪੜ੍ਹਿਆ ਜਾਂਦਾ ਹੈ ਤਾਂ ਉਹ ਮੂੰਹ ਦੇ ਭਾਰ ਸਿਜਦੇ ਵਿਚ ਡਿਗ ਪੈਂਦੇ ਹਨ।
İsra' 17:108
ਅਤੇ ਆਖਦੇ ਹਨ ਕਿ ਸਾਡਾ ਪਾਲਣਹਾਰ (ਹਰ ਐਬ ਤੋਂ) ਪਾਕ ਹੈ ਅਤੇ ਸਾਡੇ ਰੱਬ ਦਾ ਵਾਅਦਾ ਨਿਰਸੰਦੇਹ, ਪੂਰਾ ਹੋਕੇ ਰਹੇਗਾ।
İsra' 17:109
ਉਹ ਵਿਲਕਦੇ ਹੋਏ ਮੂੰਹ ਦੇ ਭਾਰ ਸਿਜਦੇ ਵਿਚ ਡਿਗ ਪੈਂਦੇ ਹਨ ਅਤੇ ਇਹ (.ਕੁਰਆਨ) ਉਹਨਾਂ ਦੀ ਨਿਮਰਤਾ ਤੇ ਡਰ ਵਿਚ ਹੋਰ ਵੀ ਵਾਧਾ ਕਰਦਾ ਹੈ।
İsra' 17:110
(ਹੇ ਨਬੀ!) ਆਖ ਦਿਓ ਕਿ ਤੁਸੀਂ ਅੱਲਾਹ ਨੂੰ ਅੱਲਾਹ ਕਹਿ ਕੇ ਸੱਦੋ ਜਾਂ ਰਹਿਮਾਨ ਆਖੋ, ਤੁਸੀਂ ਜਿਸ ਨਾਂ ਨਾਲ ਵੀ ਉਸ ਨੂੰ ਸੱਦੋ ਸਾਰੇ ਹੀ ਸੋਹਣੇ ਨਾਂ ਉਸੇ ਲਈ ਹਨ। ਆਪਣੀ ਨਮਾਜ਼ ਨਾ ਤਾਂ ਬਹੁਤੀਂ ਉੱਚੀ ਆਵਾਜ਼ ਨਾਲ ਪੜ੍ਹੋ ਤੇ ਨਾ ਹੀ ਬਹੁਤੀ ਹੌਲੀ ਆਵਾਜ਼ ਨਾਲ ਪੜ੍ਹੋ ਸਗੋਂ ਦੋਹਾਂ ਦੇ ਵਿਚਕਾਰਲੀ ਰਾਹ ਅਪਣਾਓ।
İsra' 17:111
ਅਤੇ ਇਹ ਵੀ ਆਖੋ! ਕਿ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਸ ਨੇ (ਆਪਣੇ ਲਈ) ਕੋਈ ਔਲਾਦ ਨਹੀਂ ਬਣਾਈ ਅਤੇ ਨਾ ਹੀ ਰਾਜ ਸੱਤਾ ਵਿਚ ਉਸ ਦਾ ਕੋਈ ਸਾਂਝੀ ਹੈ। ਨਾ ਹੀ ਉਹ ਨਿਰਬਲ ਤੇ ਬੇਵਸ ਹੈ ਕਿ ਉਸ ਨੂੰ ਕਿਸੇ ਸਹਾਇਕ ਦੀ ਲੋੜ ਹੈ। ਤੁਸੀਂ ਉਸੇ ਅੱਲਾਹ ਦੀ ਵਡਿਆਈ, ਉਹ ਵੀ ਉੱਚ ਕੋਟੀ ਦੀ ਵਡਿਆਈ, ਬਿਆਨ ਕਰੋ।